03 June 2021 PUNJABI Murli Today – Brahma Kumari
2 June 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਸ਼ਿਵਬਾਬਾ ਤੁਹਾਡੇ ਫੁੱਲ ਆਦਿ ਸਵੀਕਾਰ ਨਹੀਂ ਕਰ ਸਕਦੇ ਕਿਉਂਕਿ ਉਹ ਪੂਜੀਏ ਜਾਂ ਪੂਜਾਰੀ ਨਹੀਂ ਬਣਦੇ, ਤੁਹਾਨੂੰ ਵੀ ਸੰਗਮ ਤੇ ਫੁੱਲ ਹਾਰ ਨਹੀਂ ਪਾਉਣੇ ਹਨ"
ਪ੍ਰਸ਼ਨ: -
ਭਵਿੱਖ ਰਾਜਤਖ਼ਤ ਦੇ ਅਧਿਕਾਰੀ ਕੌਣ ਬਣਦੇ ਹਨ?
ਉੱਤਰ:-
ਜੋ ਹੁਣੇ ਮਾਤਾ – ਪਿਤਾ ਦੇ ਦਿਲਤਖਤ ਨੂੰ ਜਿੱਤਣ ਵਾਲੇ ਹਨ, ਉਹ ਹੀ ਭਵਿੱਖ ਤਖਤਨਸ਼ੀਨ ਬਣਦੇ ਹਨ। ਵੰਡਰ ਹੈ ਬੱਚੇ ਮਾਤਾ – ਪਿਤਾ ਤੇ ਵੀ ਜਿੱਤ ਪ੍ਰਾਪਤ ਕਰਦੇ ਹਨ। ਮਿਹਨਤ ਕਰ ਮਾਤਾ – ਪਿਤਾ ਤੋਂ ਵੀ ਅੱਗੇ ਜਾਂਦੇ ਹਨ।
ਗੀਤ:-
ਛੋੜ ਵੀ ਦੇ ਆਕਾਸ਼ ਸਿੰਘਾਸਨ…
ਓਮ ਸ਼ਾਂਤੀ। ਮਿੱਠੇ – ਮਿੱਠੇ ਸਿਕੀਲੱਧੇ ਬੱਚਿਆਂ ਨੇ ਗੀਤ ਸੁਣਿਆ। ਇਸ ਗੀਤ ਨਾਲ ਸ੍ਰਵਵਿਆਪੀ ਦਾ ਗਿਆਨ ਤੇ ਉੱਡ ਜਾਂਦਾ ਹੈ। ਯਾਦ ਕਰਦੇ ਹਨ, ਹੁਣ ਭਾਰਤ ਬਹੁਤ ਦੁਖੀ ਹੈ। ਡਰਾਮਾ ਅਨੁਸਾਰ ਇਹ ਸਾਰੇ ਗੀਤ ਬਣੇ ਹਨ। ਦੁਨੀਆਂ ਵਾਲੇ ਨਹੀਂ ਜਾਣਦੇ। ਬਾਪ ਆਉਂਦੇ ਹਨ ਪਤਿਤਾਂ ਨੂੰ ਪਾਵਨ ਕਰਨ ਜਾਂ ਦੁਖੀਆਂ ਨੂੰ ਦੁਖ ਤੋਂ ਲਿਬਰੇਟ ਕਰ ਸੁਖ ਦੇਣ ਦੇ ਲਈ। ਬੱਚੇ ਜਾਣ ਗਏ ਹਨ – ਉਹ ਹੀ ਬਾਪ ਆਇਆ ਹੋਇਆ ਹੈ। ਬੱਚਿਆਂ ਨੂੰ ਪਹਿਚਾਣ ਮਿਲ ਗਈ ਹੈ। ਖੁਦ ਬੈਠ ਦੱਸਦੇ ਹਨ – ਮੈਂ ਸਾਧਾਰਨ ਤਨ ਵਿੱਚ ਪ੍ਰਵੇਸ਼ ਕਰ ਸਾਰੀ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦਾ ਰਾਜ਼ ਸੁਣਾਉਂਦਾ ਹਾਂ। ਸ੍ਰਿਸ਼ਟੀ ਇੱਕ ਹੀ ਹੈ, ਸਿਰ੍ਫ ਨਵੀਂ ਅਤੇ ਪੁਰਾਣੀ ਹੁੰਦੀ ਹੈ। ਜਿਵੇਂ ਸ਼ਰੀਰ ਬਚਪਨ ਵਿੱਚ ਨਵਾਂ ਹੁੰਦਾ ਹੈ ਫਿਰ ਪੁਰਾਣਾ ਹੁੰਦਾ ਹੈ। ਨਵਾਂ ਸ਼ਰੀਰ, ਪੁਰਾਣਾ ਸ਼ਰੀਰ ਦੋ ਸ਼ਰੀਰ ਤਾਂ ਨਹੀਂ ਕਹਾਂਗੇ। ਹੈ ਇੱਕ ਹੀ ਸਿਰ੍ਫ ਨਵੇਂ ਤੋਂ ਪੁਰਾਣਾ ਬਣਦਾ ਹੈ। ਉਵੇਂ ਹੀ ਦੁਨੀਆਂ ਇੱਕ ਹੀ ਹੈ। ਨਵੇਂ ਤੋਂ ਹੁਣ ਪੁਰਾਣੀ ਹੁੰਦੀ ਹੈ। ਨਵੀਂ ਕਦੋਂ ਸੀ? ਇਹ ਫਿਰ ਕੋਈ ਦੱਸ ਨਹੀਂ ਸਕਦਾ। ਬਾਪ ਆਕੇ ਸਮਝਾਉਂਦੇ ਹਨ, ਬੱਚੇ ਜਦੋਂ ਨਵੀਂ ਦੁਨੀਆਂ ਸੀ ਤਾਂ ਭਾਰਤ ਨਵਾਂ ਸੀ। ਸਤਿਯੁੱਗ ਕਿਹਾ ਜਾਂਦਾ ਸੀ। ਉਹ ਹੀ ਭਾਰਤ ਫਿਰ ਤੋਂ ਪੁਰਾਣਾ ਬਣਿਆ ਹੈ। ਇਸਨੂੰ ਪੁਰਾਣੀ, ਓਲਡ ਵਰਲਡ ਕਿਹਾ ਜਾਂਦਾ ਹੈ। ਨਿਊ ਵਰਲਡ ਤੋਂ ਫਿਰ ਓਲ੍ਡ ਬਣੀ ਹੈ ਫਿਰ ਉਸਨੂੰ ਨਵਾਂ ਜ਼ਰੂਰ ਬਣਨਾ ਹੈ। ਨਵੀਂ ਦੁਨੀਆਂ ਦਾ ਬੱਚਿਆਂ ਨੇ ਸਾਖਸ਼ਤਕਾਰ ਕੀਤਾ ਹੈ। ਅੱਛਾ ਉਸ ਨਵੀਂ ਦੁਨੀਆਂ ਦੇ ਮਾਲਿਕ ਕੌਣ ਸਨ? ਬਰੋਬਰ ਇਹ ਲਕਸ਼ਮੀ – ਨਾਰਾਇਣ ਸਨ। ਆਦਿ ਸਨਾਤਨ ਦੇਵੀ – ਦੇਵਤੇ ਉਸ ਦੁਨੀਆਂ ਦੇ ਮਾਲਿਕ ਸਨ। ਇਹ ਬਾਪ ਬੱਚਿਆਂ ਨੂੰ ਸਮਝਾ ਰਹੇ ਹਨ। ਬਾਪ ਕਹਿੰਦੇ ਹਨ – ਹੁਣ ਨਿਰੰਨਤਰ ਇਹ ਹੀ ਯਾਦ ਕਰੋ। ਬਾਪ ਪਰਮਧਾਮ ਤੋਂ ਸਾਨੂੰ ਪੜ੍ਹਾਉਣ, ਰਾਜਯੋਗ ਸਿਖਾਉਣ ਆਏ ਹੋਏ ਹਨ। ਮਹਿਮਾ ਸਾਰੀ ਉਸ ਇੱਕ ਦੀ ਹੈ, ਇਨ੍ਹਾਂ ਦੀ ਮਹਿਮਾ ਕੁਝ ਨਹੀਂ ਹੈ। ਇਸ ਵਕਤ ਸਭ ਤੁੱਛ ਬੁੱਧੀ ਹਨ, ਕੁਝ ਨਹੀਂ ਸਮਝਦੇ ਇਸਲਈ ਮੈਂ ਆਉਂਦਾ ਹਾਂ ਤਾਂ ਹੀ ਤੇ ਗੀਤ ਵੀ ਬਣਾਇਆ ਹੋਇਆ ਹੈ। ਸ੍ਰਵਵਿਆਪੀ ਦਾ ਗਿਆਨ ਤਾਂ ਉੱਡ ਜਾਂਦਾ ਹੈ। ਹਰ ਇੱਕ ਦਾ ਪਾਰਟ ਆਪਣਾ – ਆਪਣਾ ਹੈ। ਬਾਪ ਬਾਰ – ਬਾਰ ਕਹਿੰਦੇ ਹਨ – ਦੇਹ – ਅਭਿਮਾਨ ਛੱਡ ਤੁਸੀਂ ਆਤਮ ਅਭਿਮਾਨੀ ਬਣੋਂ ਅਤੇ ਔਰਗੰਸ਼ ਦੁਆਰਾ ਸਿੱਖਿਆ ਧਾਰਨ ਕਰੋ। ਭਾਵੇਂ ਇਸ ਬਾਬਾ ਨੂੰ ਚਲਦੇ – ਫਿਰਦੇ ਵੇਖਦੇ ਹੋ ਪਰ ਯਾਦ ਸ਼ਿਵਬਾਬਾ ਨੂੰ ਕਰੋ। ਇਵੇਂ ਹੀ ਸਮਝੋ ਸ਼ਿਵਬਾਬਾ ਹੀ ਸਭ ਕੁਝ ਕਰਦੇ ਹਨ। ਬ੍ਰਹਮਾ ਹੈ ਨਹੀਂ। ਭਾਵੇਂ ਇਨ੍ਹਾਂ ਦਾ ਰੂਪ ਇਨਾਂ ਅੱਖਾਂ ਨਾਲ ਵਿਖਾਈ ਪੇਂਦਾ ਹੈ। ਤੁਹਾਡੀ ਬੁੱਧੀ ਸ਼ਿਵਬਾਬਾ ਵੱਲ ਜਾਣੀ ਚਾਹੀਦੀ ਹੈ। ਸ਼ਿਵਬਾਬਾ ਨਾ ਹੋਵੇ ਤਾਂ ਇਨ੍ਹਾਂ ਦੀ ਆਤਮਾ, ਇਨਾਂ ਦਾ ਸ਼ਰੀਰ ਕਿਸੇ ਕੰਮ ਦਾ ਨਹੀਂ। ਸਦਾ ਸਮਝੋ ਇਨ੍ਹਾਂ ਵਿੱਚ ਸ਼ਿਵਬਾਬਾ ਹੈ। ਉਹ ਇਨ੍ਹਾਂ ਦੁਆਰਾ ਪੜ੍ਹਾਉਂਦੇ ਹਨ। ਤੁਹਾਡਾ ਇਹ ਟੀਚਰ ਨਹੀਂ ਹੈ। ਸੁਪ੍ਰੀਮ ਟੀਚਰ ਉਹ ਹੈ। ਯਾਦ ਉਨ੍ਹਾਂਨੂੰ ਕਰਨਾ ਹੈ। ਕਦੇ ਵੀ ਜਿਸਮ ਨੂੰ ਯਾਦ ਨਹੀਂ ਕਰਨਾ ਹੈ। ਬੁਧੀਯੋਗ ਬਾਪ ਦੇ ਨਾਲ ਲਗਾਉਣਾ ਹੈ। ਬੱਚੇ ਯਾਦ ਕਰਦੇ ਹਨ ਫਿਰ ਤੋਂ ਆਕੇ ਗਿਆਨ ਯੋਗ ਸਿਖਾਓ। ਪਰਮਪਿਤਾ ਪ੍ਰਮਾਤਮਾ ਦੇ ਸਿਵਾਏ ਕੋਈ ਰਾਜਯੋਗ ਸਿਖਾ ਨਹੀਂ ਸਕਦਾ। ਬੱਚਿਆਂ ਦੀ ਬੁੱਧੀ ਵਿੱਚ ਹੈ ਉਹ ਹੀ ਬੈਠ ਗੀਤਾ ਗਿਆਨ ਸੁਣਾਉਂਦੇ ਹਨ ਫਿਰ ਇਹ ਨਾਲੇਜ ਪ੍ਰਯਾਏ ਲੋਪ ਹੋ ਜਾਂਦੀ ਹੈ। ਉੱਥੇ ਲੋੜ ਹੀ ਨਹੀਂ। ਰਾਜਧਾਨੀ ਸਥਾਪਨ ਹੋ ਗਈ। ਸਦਗਤੀ ਹੋ ਜਾਂਦੀ ਹੈ। ਗਿਆਨ ਦਿੱਤਾ ਜਾਂਦਾ ਹੈ ਦੁਰਗਤੀ ਤੋਂ ਸਦਗਤੀ ਹੋਣ ਲਈ। ਬਾਕੀ ਉਹ ਤਾਂ ਸਭ ਹਨ ਭਗਤੀਮਾਰਗ ਦੀਆਂ ਗੱਲਾਂ। ਮਨੁੱਖ ਜਪ – ਤਪ, ਦਾਨ – ਪੁੰਨ ਆਦਿ ਜੋ ਕੁਝ ਕਰਦੇ ਹਨ, ਸਭ ਭਗਤੀਮਾਰਗ ਦੀਆਂ ਗੱਲਾਂ ਹਨ, ਇਸ ਨਾਲ ਮੈਨੂੰ ਕੋਈ ਵੀ ਮਿਲ ਨਹੀਂ ਸਕਦਾ। ਆਤਮਾ ਦੇ ਪੰਖ ਟੁੱਟ ਗਏ ਹਨ। ਪੱਥਰਬੁੱਧੀ ਬਣ ਗਈ ਹੈ। ਪੱਥਰ ਤੋਂ ਫਿਰ ਪਾਰਸ ਬਨਾਉਣ ਮੈਨੂੰ ਆਉਣਾ ਪਵੇ। ਬਾਪ ਕਹਿੰਦੇ ਹਨ – ਹੁਣ ਕਿੰਨੇਂ ਮਨੁੱਖ ਹਨ। ਸਰਸੋਂ ਤਰ੍ਹਾਂ ਦੁਨੀਆਂ ਭਰੀ ਹੋਈ ਹੈ। ਹੁਣ ਸਾਰੇ ਖਤਮ ਹੋ ਜਾਣੇ ਹਨ। ਸਤਿਯੁੱਗ ਵਿੱਚ ਤੇ ਇਤਨੇ ਮਨੁੱਖ ਹੁੰਦੇ ਨਹੀਂ। ਨਵੀਂ ਦੁਨੀਆਂ ਵਿੱਚ ਵੈਭਵ ਬਹੁਤ ਅਤੇ ਮਨੁੱਖ ਘੱਟ ਹੋਣਗੇ। ਇੱਥੇ ਤਾਂ ਇਤਨੇ ਮਨੁੱਖ ਹਨ ਜੋ ਖਾਣ ਲਈ ਵੀ ਨਹੀਂ ਮਿਲਦਾ ਹੈ। ਪੁਰਾਣੀ ਰੇਤਲੀ ਜਮੀਨ ਹੈ ਫਿਰ ਨਵੀਂ ਹੋ ਜਾਵੇਗੀ। ਉੱਥੇ ਹੈ ਹੀ ਏਵਰੀਥਿੰਗ ਇਜ਼ ਨਿਊ। ਨਾਮ ਹੀ ਕਿੰਨਾਂ ਮਿੱਠਾ ਹੈ – ਹੈਵਿਨ, ਬਹਿਸ਼ਤ, ਦੇਵਤਾਵਾਂ ਦੀ ਨਵੀਂ ਦੁਨੀਆਂ। ਪੁਰਾਣੀ ਨੂੰ ਤੋੜ ਨਵੀਂ ਵਿੱਚ ਬੈਠਣ ਦੀ ਦਿਲ ਹੁੰਦੀ ਹੈ ਨਾ। ਹੁਣ ਹੈ ਨਵੀਂ ਦੁਨੀਆਂ, ਸਵਰਗ ਵਿੱਚ ਜਾਣ ਦੀ ਗੱਲ। ਇਸ ਵਿੱਚ ਪੁਰਾਣੇ ਸ਼ਰੀਰ ਦੀ ਕੋਈ ਵੇਲਯੂ ਨਹੀਂ ਹੈ। ਸ਼ਿਵਬਾਬਾ ਨੂੰ ਤੇ ਕੋਈ ਸ਼ਰੀਰ ਹੈ ਨਹੀਂ।
ਬੱਚੇ ਕਹਿੰਦੇ ਹਨ – ਬਾਬਾ ਨੂੰ ਹਾਰ ਪਵਾਈਏ। ਪਰੰਤੂ ਇਨ੍ਹਾਂਨੂੰ ਹਾਰ ਪਵਾਓਗੇ ਤਾਂ ਤੁਹਾਡਾ ਬੁੱਧੀਯੋਗ ਇਸ ਵਿੱਚ ਚਲਾ ਜਾਵਗੇ। ਸ਼ਿਵਬਾਬਾ ਕਹਿੰਦੇ ਹਨ ਹਾਰ ਦੀ ਲੋੜ ਨਹੀਂ ਹੈ। ਤੁਸੀਂ ਹੀ ਪੂਜੀਏ ਬਣਦੇ ਹੋ। ਪੂਜਾਰੀ ਵੀ ਤੁਸੀਂ ਹੀ ਬਣਦੇ ਹੋ। ਆਪੇ ਹੀ ਪੂਜੀਏ ਆਪੇ ਹੀ ਪੁਜਾਰੀ। ਤਾਂ ਆਪਣੇ ਹੀ ਚਿੱਤਰ ਦੀ ਪੂਜਾ ਕਰਨ ਲਗਦੇ ਹੋ। ਬਾਬਾ ਕਹਿੰਦੇ ਹਨ ਮੈਂ ਨਾ ਪੂਜੀਏ ਬਣਦਾ ਹਾਂ, ਨਾ ਫੁੱਲ ਆਦਿ ਦੀ ਲੋੜ ਹੈ। ਮੈਂ ਕਿਉਂ ਇਹ ਪਾਵਾਂ ਇਸਲਈ ਕਦੇ ਫੁੱਲ ਮਾਲਾ ਆਦਿ ਲੈਂਦੇ ਨਹੀਂ ਹਨ। ਤੁਸੀਂ ਪੁਜੀਏ ਬਣਦੇ ਹੋ ਫਿਰ ਜ੍ਹਿਨਾਂ ਚਾਹੀਦੇ ਉਤਨੇ ਫੁੱਲ ਪਾਉਣਾ। ਮੈਂ ਤੇ ਤੁਸੀਂ ਬੱਚਿਆਂ ਦਾ ਮੋਸ੍ਟ ਬਿਲਵਡ ਓਬਡੀਐਂਟ ਫਾਦਰ ਵੀ ਹਾਂ, ਟੀਚਰ ਵੀ ਹਾਂ, ਸਰਵੈਂਟ ਵੀ ਹਾਂ। ਵੱਡੇ – ਵੱਡੇ ਰਾਇਲ ਆਦਮੀ ਜਦੋਂ ਹੇਠਾਂ ਹਸਤਾਖਰ ਪਾਉਂਦੇ ਹਨ ਤਾਂ ਲਿਖਦੇ ਹਨ ਮਿੰਟੋ, ਕਰਜੇਨ ਆਦਿ… ਆਪਣੇ ਨੂੰ ਲਾਰਡ ਕਦੇ ਨਹੀਂ ਲਿਖਣਗੇ। ਇੱਥੇ ਤਾਂ ਸ਼੍ਰੀ ਲਕਸ਼ਮੀ – ਨਾਰਾਇਣ, ਸ਼੍ਰੀ ਫਲਾਣਾ। ਇੱਕਦਮ ਸ਼੍ਰੀ ਅੱਖਰ ਪਾ ਦਿੰਦੇ ਹਨ। ਤਾਂ ਬਾਪ ਬੈਠ ਸਮਝਾਉਂਦੇ ਹਨ ਹੁਣ ਇਸ ਸ਼ਰੀਰ ਨੂੰ ਯਾਦ ਨਹੀਂ ਕਰੋ। ਆਪਣੇ ਨੂੰ ਆਤਮਾ ਨਿਸ਼ਚੇ ਕਰੋ ਅਤੇ ਬਾਪ ਨੂੰ ਯਾਦ ਕਰੋ। ਇਸ ਪੁਰਾਣੀ ਦੁਨੀਆਂ ਵਿੱਚ ਆਤਮਾ ਅਤੇ ਸ਼ਰੀਰ ਦੋਵੇਂ ਹੀ ਪਤਿਤ ਹਨ। ਸੋਨਾ 9 ਕੈਰਟ ਹੋਵੇਗਾ ਤਾਂ ਜੇਵਰ ਵੀ 9 ਕੈਰਟ। ਸੋਨੇ ਵਿੱਚ ਹੀ ਖ਼ਾਦ ਪੈਂਦੀ ਹੈ। ਆਤਮਾ ਨੂੰ ਕਦੇ ਨਿਰਲੇਪ ਨਹੀਂ ਸਮਝਣਾ ਚਾਹੀਦਾ। ਇਹ ਗਿਆਨ ਤੁਹਾਨੂੰ ਹੁਣੇ ਹੈ। ਤੁਸੀਂ ਅਧਾਕਲਪ 21 ਜਨਮਾਂ ਲਈ ਪ੍ਰਾਲਬੱਧ ਪਾਉਂਦੇ ਹੋ ਤਾਂ ਕਿੰਨਾ ਪੁਰਸ਼ਾਰਥ ਕਰਨਾ ਚਾਹੀਦਾ ਹੈ! ਪਰੰਤੂ ਬੱਚੇ ਘੜੀ – ਘੜੀ ਭੁੱਲ ਜਾਂਦੇ ਹਨ। ਸ਼ਿਵਬਾਬਾ, ਬ੍ਰਹਮਾ ਦੁਆਰਾ ਸਾਨੂੰ ਸਿੱਖਿਆ ਦੇ ਰਹੇ ਹਨ। ਬ੍ਰਹਮਾ ਦੀ ਆਤਮਾ ਵੀ ਉਨ੍ਹਾਂ ਨੂੰ ਯਾਦ ਕਰਦੀ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਹਨ ਸੂਖਸ਼ਮਵਤਨਵਾਸੀ। ਬਾਪ ਪਹਿਲੋਂ ਸੂਖਸ਼ਮ ਸ੍ਰਿਸ਼ਟੀ ਰਚਦੇ ਹਨ, ਨਿਰਮਾਣਧਾਮ ਉੱਚ ਤੇ ਉੱਚ ਧਾਮ ਹੈ। ਆਤਮਾਵਾਂ ਦਾ ਨਿਰਮਾਣਧਾਮ ਸਭ ਤੋਂ ਉੱਚ ਹੈ। ਇੱਕ ਭਗਵਾਨ ਨੂੰ ਸਾਰੇ ਭਗਤ ਯਾਦ ਕਰਦੇ ਹਨ। ਪ੍ਰੰਤੂ ਤਮੋਪ੍ਰਧਾਨ ਬਣ ਗਏ ਹਨ ਤਾਂ ਬਾਪ ਨੂੰ ਭੁੱਲ, ਠੀਕਰ – ਭੀਤਰ ਸਭਦੀ ਪੂਜਾ ਕਰਦੇ ਰਹਿੰਦੇ ਹਨ। ਅਸੀਂ ਜਾਣਦੇ ਹਾਂ ਜੋ ਕੁਝ ਚਲਦਾ ਹੈ ਡਰਾਮਾ ਸ਼ੂਟ ਹੁੰਦਾ ਜਾਂਦਾ ਹੈ। ਡਰਾਮੇ ਵਿੱਚ ਇੱਕ ਵਾਰੀ ਜੋ ਸ਼ੂਟਿੰਗ ਹੁੰਦੀ ਹੈ ਸਮਝੋ ਵਿੱਚੋਂ ਦੀ ਕੋਈ ਪੰਛੀ ਆਦਿ ਉੱਡਦਾ ਹੈ ਤਾਂ ਉਹ ਹੀ ਬਾਰ – ਬਾਰ ਰਪੀਟ ਹੁੰਦਾ ਰਹੇਗਾ। ਪਤੰਗ ਉੱਡਦਾ ਹੋਇਆ ਸ਼ੂਟ ਹੋ ਗਿਆ ਤਾਂ ਉਹ ਹੀ ਘੜੀ – ਘੜੀ ਰਪੀਟ ਹੁੰਦਾ ਰਹੇਗਾ। ਇਹ ਵੀ ਡਰਾਮੇ ਦਾ ਸੈਕਿੰਡ – ਸੈਕਿੰਡ ਰਪੀਟ ਹੁੰਦਾ ਜਾ ਰਿਹਾ ਹੈ। ਸ਼ੂਟ ਹੁੰਦਾ ਰਹਿੰਦਾ ਹੈ। ਇਹ ਬਣਿਆ ਬਣਾਇਆ ਡਰਾਮਾ ਹੈ। ਤੁਸੀਂ ਐਕਟਰਸ ਹੋ ਡਰਾਮੇ ਨੂੰ ਸਾਖਸ਼ੀ ਹੋਕੇ ਵੇਖਦੇ ਹੋ। ਇੱਕ – ਇੱਕ ਸੈਕਿੰਡ ਡਰਾਮੇ ਅਨੁਸਾਰ ਪਾਸ ਹੁੰਦਾ ਹੈ। ਪੱਤਾ ਹਿੱਲਿਆ, ਡਰਾਮਾ ਪਾਸ ਹੋਇਆ। ਇਵੇਂ ਨਹੀਂ ਪੱਤਾ – ਪੱਤਾ ਭਗਵਾਨ ਦੇ ਹੁਕਮ ਨਾਲ ਚਲਦਾ ਹੈ। ਨਹੀਂ, ਇਹ ਸਭ ਡਰਾਮੇ ਵਿੱਚ ਨੂੰਧ ਹੈ। ਇਸਨੂੰ ਚੰਗੀ ਤਰ੍ਹਾਂ ਸਮਝਣਾ ਪੇਂਦਾ ਹੈ। ਬਾਪ ਹੀ ਆਕੇ ਰਾਜਯੋਗ ਸਿਖਾਉਂਦੇ ਹਨ ਅਤੇ ਡਰਾਮੇ ਦੀ ਨਾਲੇਜ ਦਿੰਦੇ ਹਨ। ਚਿੱਤਰ ਵੀ ਕਿੰਨੇਂ ਚੰਗੇ ਬਣੇ ਹੋਏ ਹਨ। ਸੰਗਮਯੁਗ ਤੇ ਘੜੀ ਦਾ ਕੰਡਾ ਵੀ ਲੱਗਾ ਹੋਇਆ ਹੈ। ਕਲਯੁਗ ਅੰਤ ਸਤਿਯੁੱਗ ਆਦਿ ਦਾ ਸੰਗਮ ਹੈ। ਹੁਣ ਪੁਰਾਣੀ ਦੁਨੀਆਂ ਵਿੱਚ ਅਨੇਕ ਧਰਮ ਹਨ। ਨਵੀਂ ਦੁਨੀਆਂ ਵਿੱਚ ਫਿਰ ਇਹ ਨਹੀਂ ਹੋਣਗੇ। ਤੁਸੀਂ ਬੱਚੇ ਹਮੇਸ਼ਾਂ ਇਵੇਂ ਸਮਝੋ – ਸਾਨੂੰ ਬਾਪ ਪੜ੍ਹਾਉਂਦੇ ਹਨ, ਅਸੀਂ ਗੌਡਲੀ ਸਟੂਡੈਂਟ ਹਾਂ। ਭਗਵਾਨੁਵਾਚ – ਮੈਂ ਤੁਹਾਨੂੰ ਰਾਜਿਆਂ ਦਾ ਰਾਜਾ ਬਣਾਉਂਦਾ ਹਾਂ। ਰਾਜੇ ਲੋਕ ਵੀ ਲਕਸ਼ਮੀ – ਨਰਾਇਣ ਨੂੰ ਪੂਜਦੇ ਹਨ। ਤਾਂ ਉਨ੍ਹਾਂਨੂੰ ਪੁਜੀਏ ਬਨਾਉਣ ਵਾਲਾ ਮੈਂ ਹਾਂ। ਜੋ ਪੂਜੀਏ ਸਨ ਉਹ ਹੁਣ ਪੁਜਾਰੀ ਹੋ ਗਏ ਹਨ। ਤੁਸੀਂ ਬੱਚੇ ਸਮਝ ਗਏ ਹੋ ਅਸੀਂ ਸੋ ਪੂਜੀਏ ਸੀ ਹੁਣ ਅਸੀਂ ਸੋ ਪੁਜਾਰੀ ਬਣੇ। ਬਾਬਾ ਤੇ ਨਹੀਂ ਬਣਦੇ ਹਨ। ਬਾਬਾ ਕਹਿੰਦੇ ਹਨ, ਨਾ ਮੈਂ ਪੁਜਾਰੀ ਹਾਂ, ਨਾ ਪੂਜੀਏ ਬਣਦਾ ਹਾਂ ਇਸਲਈ ਨਾ ਮੈਂ ਹਾਰ ਪਾਉਂਦਾ ਹਾਂ, ਨਾ ਪਹਿਣਾਉਣੇ ਪੈਂਦੇ ਹਨ। ਫਿਰ ਮੈਂ ਕਿਉਂ ਫੁੱਲਾਂ ਨੂੰ ਸਵੀਕਾਰ ਕਰਾਂ। ਤੁਸੀਂ ਵੀ ਸਵੀਕਾਰ ਨਹੀਂ ਕਰ ਸਕਦੇ ਹੋ। ਕਾਇਦੇ ਅਨੁਸਾਰ ਉਨ੍ਹਾਂ ਦੇਵਤਾਵਾਂ ਦਾ ਹੱਕ ਹੈ, ਉਨ੍ਹਾਂ ਦੀ ਆਤਮਾ ਅਤੇ ਸ਼ਰੀਰ ਪਵਿੱਤਰ ਹਨ। ਉਹ ਹੀ ਹੱਕਦਾਰ ਹਨ ਫੁੱਲਾਂ ਦੇ। ਉੱਥੇ ਸਵਰਗ ਵਿੱਚ ਤੇ ਹਨ ਹੀ ਖੁਸ਼ਬੂਦਾਰ ਫੁੱਲ। ਫੁੱਲ ਹੁੰਦੇ ਹੀ ਹਨ ਖੁਸ਼ਬੂ ਦੇ ਲਈ। ਪਹਿਨਣ ਲਈ ਵੀ ਹੁੰਦੇਂ ਹਨ। ਬਾਪ ਕਹਿੰਦੇ ਹਨ – ਹੁਣ ਤੁਸੀਂ ਬੱਚੇ ਵਿਸ਼ਨੂੰ ਦੇ ਗਲੇ ਦਾ ਹਾਰ ਬਣਦੇ ਹੋ। ਨੰਬਰਵਾਰ ਤੁਹਾਨੂੰ ਤਖ਼ਤ ਤੇ ਬੈਠਣਾ ਹੈ। ਜਿੰਨ੍ਹਾਂਨੇ ਜਿੰਨਾ ਕਲਪ ਪਹਿਲੋਂ ਪੁਰਸ਼ਾਰਥ ਕੀਤਾ ਹੈ, ਹੁਣ ਕਰਦੇ ਹਨ ਅਤੇ ਕਰਨ ਲੱਗ ਜਾਣਗੇ। ਨੰਬਰਵਾਰ ਤਾਂ ਹਨ। ਬੁੱਧੀ ਕਹਿੰਦੀ ਹੈ ਫਲਾਣਾ ਬੱਚਾ ਬਹੁਤ ਸਰਵਿਸਏਬਲ ਹੈ। ਜਿਵੇਂ ਦੁਕਾਨ ਵਿੱਚ ਹੁੰਦਾ ਹੈ, ਸੇਠ ਬਣਦੇ ਹਨ, ਭਾਗੀਦਾਰ ਬਣਦੇ ਹਨ, ਮੈਨੇਜਰ ਬਣਦੇ ਹਨ। ਹੇਠਾਂ ਵਾਲਿਆਂ ਨੂੰ ਵੀ ਲਿਫਟ ਮਿਲਦੀ ਹੈ। ਇਹ ਵੀ ਇਵੇਂ ਹੈ। ਤੁਸੀਂ ਬੱਚਿਆਂ ਨੇ ਵੀ ਮਾਤ – ਪਿਤਾ ਤੇ ਜਿੱਤ ਪਾਉਣੀ ਹੈ। ਤੁਸੀਂ ਵੰਡਰ ਖਾਂਦੇ ਹੋ – ਮਾਤਾ – ਪਿਤਾ ਤੋਂ ਅੱਗੇ ਕਿਵੇਂ ਜਾ ਸਕਦੇ ਹਨ। ਬਾਪ ਤਾਂ ਬੱਚਿਆਂ ਨੂੰ ਮਿਹਨਤ ਕਰ ਲਾਇਕ ਬਨਾਉਂਦੇ ਹਨ, ਤਖ਼ਤਨਸ਼ੀਨ ਬਣਾਉਣ ਲਈ ਕਹਿੰਦੇ ਹਨ, ਹੁਣ ਮੇਰੇ ਦਿਲ ਰੂਪੀ ਤਖ਼ਤ ਤੇ ਜਿੱਤ ਪਾਉਣ ਦੇ ਲਈ ਭਵਿੱਖ ਦੇ ਤਖ਼ਤਨਸ਼ੀਨ ਬਣੋਗੇ। ਪੁਰਸ਼ਾਰਥ ਇੰਤਨਾ ਕਰੋ ਜੋ ਨਰ ਤੋਂ ਨਰਾਇਣ ਬਣੋਂ। ਏਮ ਅਬਜੈਕਟ ਮੁੱਖ ਹੈ ਹੀ ਇੱਕ, ਫਿਰ ਕਿੰਗਡਮ ਸਥਾਪਨ ਹੋ ਰਹੀ ਹੈ ਤਾਂ ਉਸ ਵਿੱਚ ਵੈਰਾਇਟੀ ਪਦਵੀ ਹੈ।
ਤੁਹਾਨੂੰ ਮਾਇਆ ਨੂੰ ਜਿੱਤਣ ਦਾ ਪੂਰਾ – ਪੂਰਾ ਪੁਰਸ਼ਾਰਥ ਕਰਨਾ ਹੈ। ਬੱਚਿਆਂ ਆਦਿ ਨੂੰ ਵੀ ਭਾਵੇਂ ਪਿਆਰ ਨਾਲ ਚਲਾਵੋ ਪਰੰਤੂ ਟਰੱਸਟੀ ਹੋਕੇ ਰਹੋ। ਭਗਤੀਮਾਰਗ ਵਿੱਚ ਕਹਿੰਦੇ ਸਨ ਨਾ – ਪ੍ਰਭੂ ਇਹ ਸਭ ਤੁਹਾਡਾ ਦਿੱਤਾ ਹੋਇਆ ਹੈ। ਤੁਹਾਡੀ ਅਮਾਨਤ ਤੁਸੀਂ ਲੈ ਲਈ। ਅੱਛਾ ਫਿਰ ਰੋਣ ਦੀ ਗੱਲ ਹੀ ਨਹੀਂ ਪਰੰਤੂ ਇਹ ਤਾਂ ਹੈ ਹੀ ਰੋਣ ਦੀ ਦੁਨੀਆਂ। ਮਨੁੱਖ ਕਥਾਵਾਂ ਬਹੁਤ ਸੁਣਾਉਂਦੇ ਹਨ। ਮੋਹਜਿਤ ਰਾਜੇ ਦੀ ਕਥਾ ਵੀ ਸੁਣਾਉਂਦੇ ਹਨ। ਫਿਰ ਕੋਈ ਦੁੱਖ ਫੀਲ ਨਹੀਂ ਹੁੰਦਾ ਹੈ। ਇੱਕ ਸ਼ਰੀਰ ਛੱਡ ਦੂਜਾ ਲਿਆ। ਉੱਥੇ ਕਦੇ ਕੋਈ ਬਿਮਾਰੀ ਆਦਿ ਹੁੰਦੀ ਨਹੀਂ। ਏਵਰਹੇਲਦੀ, ਨਿਰੋਗੀ ਕਾਇਆ ਰਹਿੰਦੀ ਹੈ, 21 ਜਨਮ ਦੇ ਲਈ। ਬੱਚਿਆਂ ਨੂੰ ਸਭ ਸਾਖਸ਼ਤਕਾਰ ਹੁੰਦਾ ਹੈ। ਉੱਥੇ ਦੀ ਰਸਮਰੀਵਾਜ ਕਿਵੇਂ ਚਲਦੀ ਹੈ, ਕੀ ਡਰੈਸ ਪਾਉਂਦੇ ਹਨ। ਸਵੰਬਰ ਆਦਿ ਕਿਵੇਂ ਹੁੰਦੇਂ ਹਨ- ਸਭ ਬੱਚਿਆਂ ਨੇ ਸਾਖਸ਼ਤਕਾਰ ਕੀਤਾ ਹੈ। ਉਹ ਪਾਰਟ ਸਭ ਬੀਤ ਗਿਆ। ਉਸ ਵੇਲੇ ਇਤਨਾ ਗਿਆਨ ਨਹੀਂ ਸੀ। ਹੁਣ ਦਿਨ- ਪ੍ਰਤੀਦਿਨ ਤੁਸੀਂ ਬੱਚਿਆਂ ਵਿੱਚ ਤਾਕਤ ਬਹੁਤ ਆਉਂਦੀ ਜਾਂਦੀ ਹੈ। ਇਹ ਵੀ ਸਾਰਾ ਡਰਾਮੇ ਵਿੱਚ ਨੂੰਧਿਆ ਹੋਇਆ ਹੈ। ਵੰਡਰ ਹੈ ਨਾ। ਪਰਮਪਿਤਾ ਪਰਮਾਤਮਾ ਦਾ ਵੀ ਕਿੰਨਾ ਭਾਰੀ ਪਾਰਟ ਹੈ। ਖੁਦ ਬੈਠ ਸਮਝਾਉਂਦੇ ਹਨ ਭਗਤੀਮਾਰਗ ਵਿੱਚ ਵੀ ਉੱਪਰ ਬੈਠ ਮੈਂ ਕਿੰਨਾ ਕੰਮ ਕਰਦਾ ਹਾਂ। ਹੇਠਾਂ ਤਾਂ ਕਲਪ ਵਿੱਚ ਇੱਕ ਹੀ ਵਾਰੀ ਆਉਂਦਾ ਹਾਂ। ਬਹੁਤ, ਨਿਰਾਕਾਰ ਦੇ ਪੁਜਾਰੀ ਵੀ ਹੁੰਦੇ ਹਨ ਪ੍ਰੰਤੂ ਨਿਰਾਕਾਰ ਪਰਮਾਤਮਾ ਕਿਵੇਂ ਆਕੇ ਪੜ੍ਹਾਉਂਦੇ ਹਨ, ਇਹ ਗੱਲ ਗੁੰਮ ਕਰ ਦਿੱਤੀ ਹੈ। ਗੀਤਾ ਵਿੱਚ ਵੀ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ ਤਾਂ ਨਿਰਾਕਾਰ ਨਾਲ ਪ੍ਰੀਤ ਹੀ ਟੁੱਟ ਗਈ ਹੈ। ਇਹ ਤਾਂ ਪਰਮਾਤਮਾ ਨੇ ਹੀ ਆਕੇ ਸਹਿਜ ਰਾਜਯੋਗ ਸਿਖਾਇਆ ਅਤੇ ਦੁਨੀਆਂ ਨੂੰ ਬਦਲਾਇਆ, ਦੁਨੀਆਂ ਬਦਲਦੀ ਰਹਿੰਦੀ ਹੈ। ਯੁੱਗ ਫਿਰਦੇ ਰਹਿੰਦੇ ਹਨ। ਇਸ ਡਰਾਮੇ ਦੇ ਚੱਕਰ ਨੂੰ ਹੁਣ ਤੁਸੀਂ ਸਮਝ ਗਏ ਹੋ। ਮਨੁੱਖ ਕੁਝ ਨਹੀਂ ਜਾਣਦੇ। ਸਤਿਯੁੱਗ ਦੇ ਦੇਵੀ – ਦੇਵਤਿਆਂ ਨੂੰ ਵੀ ਨਹੀਂ ਜਾਣਦੇ। ਸਿਰ੍ਫ ਦੇਵਤਿਆਂ ਦੀਆਂ ਨਿਸ਼ਾਨੀਆਂ ਰਹਿ ਗਈਆਂ ਹਨ, ਤਾਂ ਬਾਪ ਸਮਝਾਉਂਦੇ ਹਨ, ਹਮੇਸ਼ਾਂ ਇਵੇਂ ਸਮਝੋ ਅਸੀਂ ਸ਼ਿਵਬਾਬਾ ਦੇ ਹਾਂ। ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ। ਸ਼ਿਵਬਾਬਾ, ਇਸ ਬ੍ਰਹਮਾ ਦੁਆਰਾ ਹਮੇਸ਼ਾਂ ਸਿੱਖਿਆ ਦਿੰਦੇ ਹਨ। ਸ਼ਿਵਬਾਬਾ ਦੀ ਯਾਦ ਵਿੱਚ ਫਿਰ ਬਹੁਤ ਮਜ਼ਾ ਆਉਂਦਾ ਰਹੇਗਾ। ਅਜਿਹਾ ਗੌਡ ਫਾਦਰ ਕੌਣ? ਉਹ ਫਾਦਰ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਕਈ ਬਾਪ ਬੱਚਿਆਂ ਨੂੰ ਪੜ੍ਹਾਉਂਦੇ ਵੀ ਹਨ ਤਾਂ ਉਹ ਜ਼ਰੂਰ ਕਹਿਣਗੇ ਸਾਡਾ ਇਹ ਫਾਦਰ, ਟੀਚਰ ਹੈ ਪਰੰਤੂ ਉਹ ਫਾਦਰ ਗੁਰੂ ਵੀ ਹੋਵੇ, ਅਜਿਹੇ ਨਹੀਂ ਹੁੰਦੇਂ ਹਨ। ਹਾਂ ਟੀਚਰ ਹੋ ਸਕਦਾ ਹੈ। ਫਾਦਰ ਨੂੰ ਗੁਰੂ ਕਦੇ ਨਹੀਂ ਕਹਾਂਗੇ। ਇਨ੍ਹਾਂ ਦਾ (ਬਾਬਾ ਦਾ) ਫਾਦਰ ਟੀਚਰ ਵੀ ਸੀ, ਪੜ੍ਹਾਉਂਦੇ ਸਨ। ਉਹ ਹੈ ਹੱਦ ਦਾ ਫਾਦਰ ਟੀਚਰ। ਇਹ ਹੈ ਬੇਹੱਦ ਦਾ ਫਾਦਰ ਟੀਚਰ। ਤੁਸੀਂ ਆਪਣੇ ਨੂੰ ਗੌਡਲੀ ਸਟੂਡੈਂਟ ਸਮਝੋ ਤਾਂ ਵੀ ਅਹੋ ਸੌਭਾਗਿਆ। ਗੌਡ ਫਾਦਰ ਪੜ੍ਹਾਉਂਦੇ ਹਨ, ਕਿੰਨਾ ਕਲੀਅਰ ਹੈ। ਤਾਂ ਕਿੰਨਾਂ ਮਿੱਠਾ ਬਾਬਾ ਹੈ। ਮਿੱਠੀ ਚੀਜ਼ ਨੂੰ ਯਾਦ ਕੀਤਾ ਜਾਂਦਾ ਹੈ। ਜਿਵੇਂ ਆਸ਼ਿਕ – ਮਸ਼ੂਕ ਦਾ ਪਿਆਰ ਹੁੰਦਾ ਹੈ। ਉਨ੍ਹਾਂ ਦਾ ਵਿਕਾਰ ਦੇ ਲਈ ਪਿਆਰ ਨਹੀਂ ਹੁੰਦਾ ਹੈ। ਬਸ ਇੱਕ – ਦੂਜੇ ਨੂੰ ਵੇਖਦੇ ਰਹਿੰਦੇ ਹਨ। ਤੁਹਾਡਾ ਫਿਰ ਹੈ ਆਤਮਾਵਾਂ ਦਾ ਪਰਮਾਤਮਾ ਬਾਪ ਨਾਲ ਯੋਗ। ਆਤਮਾ ਕਹਿੰਦੀ ਹੈ ਬਾਬਾ ਕਿੰਨਾ ਗਿਆਨ ਦਾ ਸਾਗਰ, ਪ੍ਰੇਮ ਦਾ ਸਾਗਰ ਹੈ। ਇਸ ਪਤਿਤ ਦੁਨੀਆਂ, ਪਤਿਤ ਸ਼ਰੀਰ ਵਿੱਚ ਆਕੇ ਸਾਨੂੰ ਕਿੰਨਾ ਉੱਚ ਬਨਾਉਂਦੇ ਹਨ। ਗਾਇਨ ਵੀ ਹੈ – ਮਨੁੱਖ ਤੋਂ ਦੇਵਤਾ ਕੀਤੇ ਕਰਤ ਨਾ ਲਾਗੀ ਵਾਰ। ਸੈਕਿੰਡ ਵਿੱਚ ਬੈਕੁੰਠ ਵਿੱਚ ਜਾਂਦੇ ਹਨ। ਸੈਕਿੰਡ ਵਿੱਚ ਮਨੁੱਖ ਤੋਂ ਦੇਵਤਾ ਬਣ ਪੈਂਦੇ ਹਨ। ਇਹ ਹੈ ਏਮ ਅਬਜੈਕਟ। ਉਸਦੇ ਲਈ ਪੜ੍ਹਾਈ ਕਰਨੀ ਚਾਹੀਦੀ ਹੈ। ਗੁਰੂ ਨਾਨਕ ਨੇ ਵੀ ਕਿਹਾ ਹੈ ਨਾ ਮੂਤ ਪਲੀਤੀ ਕਪੜ੍ਹ ਧੋਇ… ਲਕਸ਼ ਸੌਪ ਹੈ ਨਾ ਬਾਬਾ ਕਹਿੰਦੇ ਮੈਂ ਕਿੰਨਾ ਵਧੀਆ ਧੋਬੀ ਹਾਂ। ਤੁਹਾਡੇ ਕਪੜੇ, ਤੁਹਾਡੀ ਆਤਮਾ ਅਤੇ ਸ਼ਰੀਰ ਕਿੰਨਾਂ ਸ਼ੁੱਧ ਬਣਾਉਂਦਾ ਹਾਂ। ਤਾਂ ਇਨ੍ਹਾਂਨੂੰ (ਦਾਦਾ ਨੂੰ) ਕਦੇ ਯਾਦ ਨਹੀਂ ਕਰਨਾ ਹੈ। ਇਹ ਸਾਰਾ ਕੰਮ ਸ਼ਿਵਬਾਬਾ ਦਾ ਹੈ, ਉਨ੍ਹਾਂਨੂੰ ਹੀ ਯਾਦ ਕਰੋ। ਇਨ੍ਹਾਂ ਤੋਂ ਮਿੱਠਾ ਉਹ ਹੈ। ਆਤਮਾ ਨੂੰ ਕਹਿੰਦੇ ਹਨ ਤੁਹਾਨੂੰ ਇੰਨਾਂ ਅੱਖਾਂ ਨਾਲ ਬ੍ਰਹਮਾ ਦਾ ਰਥ ਵੇਖਣ ਵਿੱਚ ਆਉਂਦਾ ਹੈ ਪਰ ਤੁਸੀਂ ਯਾਦ ਸ਼ਿਵਬਾਬਾ ਨੂੰ ਕਰੋ। ਸ਼ਿਵਬਾਬਾ ਇਨ੍ਹਾਂ ਦੁਆਰਾ ਤੁਹਾਨੂੰ ਕੌਡੀ ਤੋਂ ਹੀਰੇ ਵਰਗਾ ਬਣਾ ਰਹੇ ਹਨ। ਅੱਛਾ-
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਬਾਪ ਦੇ ਦਿਲ ਰੂਪੀ ਤਖ਼ਤ ਤੇ ਜਿੱਤ ਪਾਉਣ ਦਾ ਪੁਰਸ਼ਾਰਥ ਕਰਨਾ ਹੈ। ਪਰਿਵਾਰ ਵਿੱਚ ਟਰੱਸਟੀ ਰਹਿ ਕੇ ਪਿਆਰ ਨਾਲ ਸਭਨੂੰ ਚਲਾਉਣਾ ਹੈ। ਮੋਹਜਿਤ ਬਣਨਾ ਹੈ।
2. ਯੋਗਬਲ ਨਾਲ ਆਤਮਾ ਨੂੰ ਸਵੱਛ ਬਨਾਉਣਾ ਹੈ। ਇਨ੍ਹਾਂ ਅੱਖਾਂ ਨਾਲ ਸਭ ਕੁਝ ਵੇਖਦੇ ਹੋਏ ਯਾਦ ਇੱਕ ਬਾਪ ਨੂੰ ਕਰਨਾ ਹੈ। ਇੱਥੇ ਫੁੱਲ ਹਾਰ ਸਵੀਕਾਰ ਨਾ ਕਰਕੇ ਖੁਸ਼ਬੂਦਾਰ ਫੁੱਲ ਬਣਨਾ ਹੈ।
ਵਰਦਾਨ:-
ਜੋ ਬੱਚੇ ਆਪਣੀਆਂ ਚੰਚਲ ਵ੍ਰਿਤੀਆਂ ਨੂੰ ਪਰਿਵਰਤਨ ਕਰ ਲੈਂਦੇ ਹਨ ਉਹ ਹੀ ਸਤੋਪ੍ਰਧਾਨ ਵਾਯੂਮੰਡਲ ਬਣਾ ਸਕਦੇ ਹਨ ਕਿਉਂਕਿ ਵ੍ਰਿਤੀ ਨਾਲ ਵਾਯੂਮੰਡਲ ਬਣਦਾ ਹੈ। ਵ੍ਰਿਤੀ ਚੰਚਲ ਉਦੋਂ ਹੁੰਦੀ ਹੈ ਜਦੋਂ ਵ੍ਰਿਤੀ ਵਿੱਚ ਇੰਨੇ ਵੱਡੇ ਕੰਮ ਦੀ ਸਮ੍ਰਿਤੀ ਨਹੀਂ ਰਹਿੰਦੀ। ਜੇਕਰ ਕੋਈ ਅਤਿ ਚੰਚਲ ਬੱਚਾ ਬਿਜ਼ੀ ਹੁੰਦੇਂ ਵੀ ਚੰਚਲਤਾ ਨਹੀਂ ਛੱਡਦਾ ਹੈ ਤਾਂ ਉਸਨੂੰ ਬੰਨ ਦਿੰਦੇ ਹਨ। ਇਵੇਂ ਹੀ ਜੇਕਰ ਗਿਆਨ ਯੋਗ ਵਿੱਚ ਬਿਜ਼ੀ ਹੁੰਦੇ ਵੀ ਵ੍ਰਿਤੀ ਚੰਚਲ ਹੋਵੇ ਤਾਂ ਇੱਕ ਬਾਪ ਦੇ ਨਾਲ ਸ੍ਰਵ ਸੰਬੰਧਾਂ ਦੇ ਬੰਧੰਨ ਵਿੱਚ ਵ੍ਰਿਤੀ ਨੂੰ ਬੰਨ ਦਵੋ ਤਾਂ ਚੰਚਲਤਾ ਸਹਿਜ ਖ਼ਤਮ ਹੋ ਜਾਵੇਗੀ।
ਸਲੋਗਨ:-
➤ Email me Murli: Receive Daily Murli on your email. Subscribe!