30 June 2022 Punjabi Murli Today | Brahma Kumaris

Read and Listen today’s Gyan Murli in Punjabi 

June 29, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਨਾਲ ਜੋ ਪ੍ਰਤਿਗਿਆ ਕੀਤੀ ਹੈ ਉਸ ਤੇ ਪੂਰਾ - ਪੂਰਾ ਚਲਣਾ ਹੈ, ਧਰਤ ਪਰੀਏ ਧਰਮ ਨਾ ਛੱਡੀਏ - ਇਹ ਹੀ ਹੈ ਸਭ ਤੋਂ ਉੱਚੀ ਮੰਜਿਲ, ਪ੍ਰਤਿਗਿਆ ਨੂੰ ਭੁੱਲ ਉਲਟਾ ਕਰਮ ਕੀਤਾ ਤਾਂ ਰਜਿਸਟਰ ਖਰਾਬ ਹੋ ਜਾਵੇਗਾ"

ਪ੍ਰਸ਼ਨ: -

ਯਾਤ੍ਰਾ ਤੇ ਅਸੀਂ ਤਿੱਖੇ ਜਾ ਰਹੇ ਹਾਂ ਉਸਦੀ ਪਰਖ ਜਾਂ ਨਿਸ਼ਾਨੀ ਕੀ ਹੋਵੇਗੀ?

ਉੱਤਰ:-

ਜੇਕਰ ਯਾਤ੍ਰਾ ਵਿੱਚ ਤਿੱਖੇ ਜਾ ਰਹੇ ਹੋਣਗੇ ਤਾਂ ਬੁੱਧੀ ਵਿੱਚ ਸਵਦਰਸ਼ਨ ਚੱਕਰ ਫਿਰਦਾ ਰਹੇਗਾ। ਸਦਾ ਬਾਪ ਅਤੇ ਵਰਸੇ ਦੇ ਸਿਵਾਏ ਹੋਰ ਕੁਝ ਵੀ ਯਾਦ ਨਹੀਂ ਹੋਵੇਗਾ। ਅਸਲ ਯਾਦ ਮਾਨਾ ਹੀ ਇੱਥੇ ਦਾ ਕੁਝ ਵੀ ਵਿਖਾਈ ਨਾ ਦੇਵੇ। ਵੇਖਦੇ ਹੋਏ ਵੀ ਜਿਵੇਂ ਨਹੀਂ ਵੇਖ ਰਹੇ ਹਾਂ। ਉਹ ਸਭ ਕੁਝ ਵੇਖਦੇ ਹੋਏ ਵੀ ਸਮਝਣਗੇ ਕਿ ਇਹ ਸਭ ਮਿੱਟੀ ਵਿੱਚ ਮਿਲ ਜਾਣਾ ਹੈ। ਇਹ ਮਹਿਲ ਆਦਿ ਖਲਾਸ ਹੋ ਜਾਨੇ ਹਨ। ਇਹ ਕੁਝ ਵੀ ਸਾਡੀ ਰਾਜਧਾਨੀ ਵਿੱਚ ਨਹੀਂ ਸੀ, ਨਾ ਫਿਰ ਹੋਵੇਗਾ।

ਗੀਤ:-

ਮਾਂਝੀ ਮੇਰੀ ਕਿਸਮਤ ਕੀ.

ਓਮ ਸ਼ਾਂਤੀ ਇਸ ਗੀਤ ਦੀ ਲਾਈਨ ਅਸਲ ਵਿੱਚ ਰਾਂਗ ਹੈ। ਬਾਪ ਕਹਿੰਦੇ ਹਨ ਬੱਚੇ, ਮੈਂ ਆਇਆ ਹਾਂ ਤੁਹਾਨੂੰ ਲੈ ਜਾਣ ਦੇ ਲਈ। ਕਿੱਥੇ ਲੈ ਜਾਣਗੇ? ਮੁਕਤੀ ਅਤੇ ਜੀਵਨਮੁਕਤੀ ਧਾਮ। ਜਿੰਨਾਂ ਉੱਚ ਪਦਵੀ ਚਾਹੋ ਉਤਨੀ ਲੋ। ਅਜਿਹਾ ਨਹੀਂ ਉਹ ਜਿੱਥੇ ਚਾਹੁਣ…। ਚਾਉਂਦੇ ਤਾਂ ਸਭ ਹਨ ਕਿ ਪੁਰਸ਼ਾਰਥ ਕਰੀਏ। ਪਰ ਡਰਾਮੇ ਅਨੂਸਾਰ ਸਾਰੇ ਪੁਰਸ਼ਾਰਥੀ ਇੱਕ ਜਿਹੇ ਤਾਂ ਨਹੀਂ ਬਣਨ ਗੇ। ਇਹ ਤਾਂ ਆਪ੍ਣੇ ਉਪਰ ਬੱਚਿਆਂ ਨੇ ਕ੍ਰਿਪਾ ਕਰਨੀ ਹੈ। ਗਿਆਨ ਸਾਗਰ ਤਾਂ ਗਿਆਨ ਅਤੇ ਯੋਗ ਸਿਖਾਉਣ ਆਏ ਹਨ। ਇਹ ਹੈ ਉਨ੍ਹਾਂ ਦੀ ਕ੍ਰਿਪਾ, ਟੀਚਰ ਪੜ੍ਹਾਉਂਦੇ ਹਨ। ਯੋਗੀ ਯੋਗ ਸਿਖਾਉਂਦੇ ਹਨ। ਬਾਕੀ ਘੱਟ ਜਿਆਦਾ ਸਿੱਖਣਾ ਤਾਂ ਉਨ੍ਹਾਂ ਦੇ ਉੱਪਰ ਹੈ। ਤੁਸੀਂ ਜਾਣਦੇ ਹੋ ਕਿ ਅਸੀਂ ਸਭ ਸਤ ਦੇ ਸੰਗ ਵਿੱਚ ਬੈਠੇ ਹਾਂ, ਨਾਕਿ ਝੂਠ ਦੇ ਸੰਗ ਵਿੱਚ। ਸਤ ਦਾ ਸੰਗ ਇੱਕ ਹੀ ਹੈ ਕਿਉਂਕਿ ਸਤ ਹੈ ਹੀ ਇੱਕ। ਸਤਿਯੁਗ ਦੀ ਵੀ ਸਥਾਪਨਾ ਉਹ ਹੀ ਕਰਦੇ ਹਨ ਅਤੇ ਸਤਿਯੁਗ ਵਿੱਚ ਲੈ ਜਾਣ ਦੇ ਲਈ ਪੁਰਸ਼ਾਰਥ ਵੀ ਕਰਵਾਉਂਦੇ ਹਨ। ਸੱਚ ਦਾ ਇੱਕ ਸ਼ਲੋਕ ਵੀ ਹੈ ਕਿ ਸੱਚ ਬੋਲਣਾ, ਸੱਚ ਚਲਣਾ ਤਾਂ ਹੀ ਸੱਚ ਖੰਡ ਵਿੱਚ ਚੱਲ ਸਕਾਂਗੇ। ਸਿੱਖ ਲੋਕ ਕਹਿੰਦੇ ਵੀ ਹਨ ਸਤ ਸ਼੍ਰੀ ਅਕਾਲ। ਇੱਕ ਹੀ ਉਹ ਸਤ ਬਾਪ ਸਭ ਤੋਂ ਸ੍ਰੇਸ਼ਠ ਹਨ, ਅਕਾਲਮੂਰਤ ਹਨ। ਉਨ੍ਹਾਂ ਨੂੰ ਕਦੇ ਕਾਲ ਖਾਂਦਾ ਨਹੀਂ। ਮਨੁੱਖਾਂ ਨੂੰ ਤਾਂ ਘੜੀ – ਘੜੀ ਕਾਲ ਖਾਂਦਾ ਹੈ। ਤਾਂ ਤੁਸੀਂ ਬੱਚੇ ਸੱਚੇ ਸਤਿਸੰਗ ਵਿੱਚ ਬੈਠੇ ਹੋ। ਭਾਰਤ ਜੋ ਹੁਣ ਝੂਠ ਖੰਡ ਹੈ, ਉਸਨੂੰ ਸੱਚਖੰਡ ਬਣਾਉਣ ਵਾਲਾ ਇੱਕ ਹੀ ਬਾਪ ਹੈ। ਦੇਵੀ – ਦੇਵਤੇ ਸਭ ਬੱਚੇ ਹਨ। ਇਥੋਂ ਦੇਵਤੇ ਪੁੰਨ ਆਤਮਾ-ਪਣੇ ਦਾ ਵਰਸਾ ਲੈ ਜਾਂਦੇ ਹਨ। ਇੱਥੇ ਤਾਂ ਝੂਠ ਹੀ ਝੂਠ ਹੈ। ਗੌਰਮਿੰਟ ਜੋ ਕਸਮ ਉਠਵਾਉਂਦੀ ਹੈ ਉਹ ਵੀ ਝੂਠ। ਕਹਿੰਦੇ ਹਨ ਕਿ ਅਸੀਂ ਭਗਵਾਨ ਦੀ ਕਸਮ ਉਠਾਕੇ ਸੱਚ ਕਹਿੰਦੇ ਹਾਂ। ਪਰੰਤੂ ਇਵੇਂ ਕਹਿਣ ਨਾਲ ਮਨੁੱਖਾਂ ਨੂੰ ਡਰ ਨਹੀਂ ਰਹਿੰਦਾ। ਇਸ ਨਾਲੋਂ ਤਾਂ ਕਹਿਣ ਕਿ ਅਸੀਂ ਆਪਣੇ ਬੱਚਿਆਂ ਦੀ ਕਸਮ ਉਠਾਉਂਦੇ ਹਾਂ, ਤਾਂ ਹਿਚਕਣਗੇ, ਦੁਖ ਹੋਵੇਗਾ ਕਿਉਂਕਿ ਸਮਝਦੇ ਹਨ ਕਿ ਈਸ਼ਵਰ ਸਾਨੂੰ ਬੱਚੇ ਦਿੰਦੇ ਹਨ। ਤਾਂ ਈਸ਼ਵਰ ਦੇ ਨਾਮ ਤੇ ਅਸੀਂ ਬੱਚਿਆਂ ਦੀ ਕਸਮ ਉਠਾਈਏ, ਪਤਾ ਨਹੀਂ ਮਰ ਜਾਣ.. ਤਾਂ ਇਸ ਵਿੱਚ ਹਿਚਕਣਗੇ। ਇਸਤਰੀ ਪਤੀ ਦੀ ਕਸਮ ਕੱਦੇ ਨਹੀਂ ਉਠਾਏਗੀ। ਪੁਰਸ਼ ਇਸਤਰੀ ਦੀ ਕਸਮ ਜਲਦੀ ਉਠਾ ਲਵੇਗਾ। ਸਮਝਣਗੇ ਕਿ ਇੱਕ ਇਸਤਰੀ ਗਈ ਤਾਂ ਦੂਸਰੀ ਲੈ ਲਵਾਂਗੇ। ਮਨੁੱਖ ਮਾਤਰ ਜੋ ਵੀ ਕਸਮ ਉਠਾਉਂਦੇ ਹਨ, ਉਹ ਸਭ ਝੂਠ ਹੈ। ਪਹਿਲਾਂ ਤਾਂ ਗੌਡ ਫਾਦਰ ਨੂੰ ਸਮਝਣ। ਨਹੀਂ ਤਾਂ ਫਾਦਰਪਣੇ ਦਾ ਨਸ਼ਾ ਨਹੀਂ ਚੜ੍ਹਦਾ।

ਤੁਸੀਂ ਬੱਚੇ ਤਾਂ ਜਾਣਦੇ ਹੋ ਸਤ ਸ਼੍ਰੀ ਅਕਾਲ ਉਸ ਫਾਦਰ ਨੂੰ ਕਿਹਾ ਜਾਂਦਾ ਹੈ। ਉਸ ਸਤ ਦਾ ਨਾਮ ਹੈ ਸ਼ਿਵ। ਜੇਕਰ ਸਿਰ੍ਫ ਰੁਦ੍ਰ ਕਹਾਂਗੇ ਤਾਂ ਮੂੰਝ ਪੈਣਗੇ। ਪਰੰਤੂ ਸਮਝਾਉਣ ਲਈ ਕਹਿਣਾ ਪੇਂਦਾ ਹੈ। ਗੀਤਾ ਵਿੱਚ ਵੀ ਹੈ ਰੁਦ੍ਰ ਗਿਆਨ ਯਗ, ਜਿਸ ਨਾਲ ਵਿਨਾਸ਼ ਜਵਾਲਾ ਪ੍ਰਜਵਲਿਤ ਹੋਈ ਹੈ। ਉਹ ਵੀ ਇੱਥੇ ਦੀ ਹੀ ਗੱਲ ਹੈ। ਕ੍ਰਿਸ਼ਨ ਦੇ ਯਗ ਦਾ ਨਾਮ ਨਹੀਂ ਹੈ। ਦੋਵਾਂ ਨੂੰ ਮਿਕਸਰ ਕਰ ਦਿੱਤਾ ਹੈ। ਸਮਝਾਇਆ ਗਿਆ ਹੈ ਕਿ ਸਤਿਯੁਗ ਤ੍ਰੇਤਾ ਵਿੱਚ ਤੇ ਕੋਈ ਯਗ ਹੁੰਦਾ ਨਹੀਂ। ਯਗ ਹੁੰਦਾ ਹੀ ਹੈ ਇੱਕ ਗਿਆਨ ਦਾ। ਬਾਕੀ ਸਭ ਹਨ ਮਟੀਰੀਅਲ ਯਗ। ਪੋਥੀ ਪੜ੍ਹਨਾ, ਪੂਜਾ ਕਰਨਾ ਸਭ ਹੈ ਭਗਤੀਮਾਰਗ। ਗਿਆਨ ਤਾਂ ਇੱਕ ਹੀ ਹੈ ਜੋ ਸਤ ਪ੍ਰਮਾਤਮਾ ਦਿੰਦੇ ਹਨ। ਮਨੁੱਖ ਸਭ ਈਸ਼ਵਰ ਦੇ ਲਈ ਵੀ ਝੂਠ ਬੋਲਦੇ ਹਨ, ਇਸਲਈ ਹੀ ਭਾਰਤ ਕੰਗਾਲ ਹੋਇਆ ਹੈ। ਇਸ ਵਰਗਾ ਵੱਡੇ ਤੋੰ ਵੱਡਾ ਝੂਠ ਕੋਈ ਹੈ ਨਹੀਂ। ਇਹ ਨਾਟਕ ਤਾਂ ਬਣਿਆ ਹੋਇਆ ਹੈ। ਇਸ ਦਾ ਇੱਕ ਨਾਮ ਹੈ ਭੁੱਲ ਭੁਲਾਈਆ ਮਤਲਬ ਬਾਪ ਨੂੰ ਭੁੱਲ ਜਾਣ ਕਾਰਨ ਭਟਕਣਾ। ਫਿਰ ਬਾਪ ਆਕੇ ਭਟਕਣਾ ਛੁਡਾ ਦਿੰਦੇ ਹਨ। ਇਹ ਡਰਾਮੇ ਵਿੱਚ ਹਾਰ ਜਿੱਤ ਦੀ ਖੇਲ ਹੈ। ਹਾਰ ਖਾਣ ਵਿੱਚ ਅਧਾਕਲਪ ਲਗਦਾ ਹੈ। ਇੱਕਦਮ ਪੂਰਾ ਮਿੱਟੀ ਵਿੱਚ ਮਿਲ ਜਾਂਦੇ ਹਨ। ਫਿਰ ਅਧਾਕਲਪ ਸਾਡੀ ਜਿੱਤ ਰਹਿੰਦੀ ਹੈ। ਇਹ ਗੱਲਾਂ ਤੁਹਾਡੇ ਸਿਵਾਏ ਕੋਈ ਵੀ ਨਹੀਂ ਜਾਣਦੇ, ਵੱਡੀਆਂ – ਵੱਡੀਆਂ ਗੀਤਾ ਪਾਠਸ਼ਾਲਾ ਹਨ। ਗੀਤਾ ਦਾ ਭਾਰਤੀ ਵਿਧਿਆ ਭਵਨ ਬਣਾਇਆ ਵੀ ਹੈ। ਨਾਮ ਤੇ ਗੀਤਾ ਦਾ ਬੜਾ ਭਾਰੀ ਹੈ। ਗੀਤਾ ਨੂੰ ਕਿਹਾ ਜਾਂਦਾ ਹੈ ਸ੍ਰਵ ਸ਼ਾਸਤਰਮਈ ਸ਼ਿਰੋਮਣੀ। ਪਰੰਤੂ ਨਾਮ ਬਦਲਣ ਨਾਲ ਕੋਈ ਕੰਮ ਦੇ ਨਹੀਂ ਰਹੇ ਹਨ। ਗੀਤਾ ਦਾ ਨਾਮ ਤੇ ਬਹੁਤ ਚਲਿਆ ਆਉਂਦਾ ਹੈ। ਬਾਪ ਕਹਿੰਦੇ ਹਨ ਗੀਤਾ ਦਾ ਭਗਵਾਨ ਮੈਂ ਹਾਂ ਨਾਕਿ ਸ਼੍ਰੀਕ੍ਰਿਸ਼ਨ। ਹੁਣ ਹੈ ਸੰਗਮ। ਬਾਪ ਰਚਿਯਤਾ ਹੈ, ਜਦੋਂ ਸਵਰਗ ਰਚਦੇ ਹਨ ਉਦੋਂ ਤਾਂ ਰਾਧੇ- ਕ੍ਰਿਸ਼ਨ ਅਤੇ ਲਕਸ਼ਮੀ – ਨਾਰਾਇਣ ਆਉਣ। ਬਾਪ ਆਕੇ ਸਵਰਗ ਦਾ ਮਾਲਿਕ ਸਾਨੂੰ ਹੀ ਬਨਾਉਂਦੇ ਹਨ, ਜਗਤ ਅੰਬਾ ਅਤੇ ਜਗਤਪਿਤਾ ਦਵਾਰਾ। ਰਾਜਯੋਗ ਤਾਂ ਭਗਵਾਨ ਦੇ ਸਿਵਾਏ ਕੋਈ ਸਿਖਲਾ ਨਹੀਂ ਸਕਦਾ। ਜਗਤ ਅੰਬਾ ਬਹੁਤ ਨਾਮੀਗ੍ਰਾਮੀ ਹੈ। ਕਲਸ਼ ਵੀ ਜਗਤ ਅੰਬਾ ਤੇ ਰੱਖਦੇ ਹਨ। ਲਕਸ਼ਮੀ – ਨਰਾਇਣ ਜਾਂ ਰਾਧੇ ਕ੍ਰਿਸ਼ਨ ਤੇ ਹੁਣ ਹੈ ਨਹੀਂ। ਕ੍ਰਿਸ਼ਨ ਦੇ ਨਾਲ ਤਾਂ ਰਾਧੇ ਵੀ ਹੋਣੀ ਚਾਹੀਦੀ ਹੈ। ਗੀਤਾ ਵਿੱਚ ਰਾਧੇ ਦਾ ਕੁਝ ਵੀ ਵਰਨਣ ਹੈ ਨਹੀਂ। ਭਾਗਵਤ ਵਿੱਚ ਹੈ। ਬਾਪ ਕਹਿੰਦੇ ਹਨ ਕਿ ਜੋ ਰਾਧੇ ਕ੍ਰਿਸ਼ਨ ਸਨ, ਉਹ ਹੁਣ 84ਵੇਂ ਜਨਮ ਵਿੱਚ ਹਨ। ਮੈਂ ਉਨ੍ਹਾਂਨੂੰ ਅਤੇ ਉਨ੍ਹਾਂ ਦੀ ਰਾਜਧਾਨੀ ਨੂੰ ਫਿਰ ਜਗਾ ਰਿਹਾ ਹਾਂ। ਇਹ ਬੜੀਆਂ ਗੁਪਤ ਗੱਲਾਂ ਹਨ ਜੋ ਤੁਸੀਂ ਹੀ ਜਾਣਦੇ ਹੋ ਕਿ ਅਸੀਂ ਸੂਰਜਵੰਸ਼ੀ, ਚੰਦ੍ਰਵਨਸ਼ੀ ਦੈਵੀ ਘਰਾਣੇ ਦੇ ਹਾਂ। ਅਸੀਂ 84 ਜਨਮ ਭੋਗੇ। ਹੁਣ ਫਿਰ ਤੋਂ ਅਸੀਂ ਸਤਿਯੁਗ ਵਿੱਚ ਜਾਵਾਂਗੇ। ਗਿਣਤੀ ਤੇ ਸਤਿਯੁਗ ਤੋਂ ਲੈ ਕੇ ਕਰਾਂਗੇ ਨਾ। 84 ਜਨਮਾਂ ਦਾ ਚੱਕਰ ਵੀ ਮਸ਼ਹੂਰ ਹੈ। ਤੁਸੀਂ ਵਰਸੇ ਨੂੰ ਘੜੀ – ਘੜੀ ਯਾਦ ਕਰਦੇ ਹੋ ਨਾ। ਹੁਣ 84 ਦੇ ਚੱਕਰ ਨੂੰ ਯਾਦ ਕਰੋ। ਇਸ ਚੱਕਰ ਨੂੰ ਯਾਦ ਕਰਨਾ ਮਾਨਾ ਸਾਰੇ ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਨੂੰ ਯਾਦ ਕਰਨਾ। ਜਿਨਾਂ ਸਵਦਰਸ਼ਨ ਚੱਕਰ ਫਿਰਦਾ ਰਹੇਗਾ, ਉਣਾਂ ਸਮਝੋ ਉਹ ਯਾਤ੍ਰਾ ਤੇ ਤਿੱਖਾ ਜਾ ਰਿਹਾ ਹੈ।

ਤੁਸੀਂ ਜਾਣਦੇ ਹੋ ਹੁਣ ਕੰਡਿਆਂ ਦੀ ਦੁਨੀਆਂ ਹੈ। ਤਮੋਪ੍ਰਧਾਨ ਮਨੁੱਖ 5 ਵਿਕਾਰਾਂ ਵਿੱਚ ਫ਼ੰਸੇ ਹੋਏ ਹਨ। ਬਾਪ ਕਹਿੰਦੇ ਹਨ ਮੈਂਪਣ ਛੱਡ ਦਵੋ, ਪਰ ਛੱਡਦੇ ਨਹੀਂ। ਇਤਨੀ ਬੇਹੱਦ ਦੀ ਰਾਜਾਈ ਮਿਲਦੀ ਹੈ ਤਾਂ ਵੀ ਕਹਿੰਦੇ ਹਨ ਕਿ ਖਿਆਲ ਕਰਾਂਗੇ। ਕੀ ਇਹ ਵਿਕਾਰ ਇੰਨੇ ਪਿਆਰੇ ਲਗਦੇ ਹਨ ਜੋ ਕਹਿੰਦੇ ਹੋ ਕਿ ਛੱਡਣ ਲਈ ਖਿਆਲ ਕਰਾਂਗੇ। ਅਰੇ ਹੁਣ ਤਾਂ ਪ੍ਰਤਿਗਿਆ ਕਰੋ ਤਾਂ ਬਾਪ ਤੋੰ ਮਦਦ ਮਿਲੇਗੀ। ਇਤਨਾ ਜਰੂਰ ਹੈ ਕਿ ਪ੍ਰਤਿਗਿਆ ਕਰ ਫਿਰ ਕੁਲ ਕਲੰਕਿਤ ਨਹੀਂ ਬਣਨਾ। ਧਰਤ ਪਰੀਏ ਧਰਮ ਨਾ ਛੱਡੀਏ। ਬਹੁਤ ਕੜੀ ਮੰਜਿਲ ਹੈ। ਬਾਪ ਤਾਂ ਪੂਰੀ ਕੋਸ਼ਿਸ਼ ਕਰਨਗੇ ਨਾ! ਲੂਜ਼ ਨਹੀਂ ਛੱਡਣਗੇ। ਅੱਛਾ ਇੱਕ ਵਾਰੀ ਮਾਫ ਕਰ ਦੇਵਾਂਗੇ। ਜੇਕਰ ਫਿਰ ਕੀਤਾ ਤਾਂ ਮਰ ਪਵੋਗੇ, ਇਸ ਵਿੱਚ ਰਜਿਸਟਰ ਖਰਾਬ ਹੁੰਦਾ ਹੈ। ਇਹ ਵਿਕਾਰ ਤਾਂ ਪੋਇਜ਼ਨ ਹਨ। ਗਿਆਨ ਹੈ ਅੰਮ੍ਰਿਤ, ਜਿਸ ਨਾਲ ਮਨੁੱਖ ਤੋਂ ਦੇਵਤਾ ਬਣਦੇ ਹਾਂ। ਉਹ ਤਾਂ ਹੈ ਕੁਸੰਗ। ਸਿੱਖ ਲੋਕ ਤਾਂ ਸਤ ਸ਼੍ਰੀ ਅਕਾਲ ਕਹਿਕੇ ਬੜੀ ਧੁਨ ਮਚਾਉਂਦੇ ਹਨ ਕਿਉਂਕਿ ਸਤ ਸ਼੍ਰੀ ਅਕਾਲ ਨੇ ਸਭ ਦਾ ਉਧਾਰ ਕੀਤਾ ਹੈ। ਪਰੰਤੂ ਉਨ੍ਹਾਂਨੂੰ ਭੁੱਲ ਗਏ ਹਨ। ਭੁੱਲਣਾ ਵੀ ਡਰਾਮੇ ਵਿੱਚ ਹੈ। ਜੈਨ ਧਰਮ ਵਾਲਿਆਂ ਦਾ ਬੜਾ ਕਠਿਨ ਸੰਨਿਆਸ ਹੈ। ਬਾਪ ਕਹਿੰਦੇ ਹਨ ਕਿ ਮੈਂ ਤੁਹਾਨੂੰ ਸਹਿਜ ਰਾਜਯੋਗ ਸਿਖਾਉਂਦਾ ਹਾਂ। ਬਾਪ ਕੋਈ ਕਸ਼ਟ ਨਹੀਂ ਦਿੰਦੇ। ਭਾਵੇਂ ਏਰੋਪਲੇਨ ਵਿੱਚ ਜਾਵੋ, ਮੋਟਰਾਂ ਵਿੱਚ ਘੁੰਮੋ, ਫਿਰੋ। ਪਰੰਤੂ ਖਾਣ ਪੀਣ ਦਾ ਜਿਨਾਂ ਹੋ ਸਕੇ ਪਰਹੇਜ਼ ਰੱਖਣਾ ਹੈ। ਭੋਜਨ ਨੂੰ ਦ੍ਰਿਸ਼ਟੀ ਦੇਕੇ ਫਿਰ ਖਾਣਾ ਹੈ, ਪਰ ਬੱਚੇ ਇਹ ਭੁੱਲ ਜਾਂਦੇ ਹਨ। ਇਸ ਵਿੱਚ ਤਾਂ ਬਾਪ ਨੂੰ ਜਾਂ ਸਾਜਨ ਨੂੰ ਖੁਸ਼ੀ ਨਾਲ ਯਾਦ ਕਰਨਾ ਹੈ। ਸਾਜਨ ਅਸੀਂ ਤੁਹਾਡੀ ਯਾਦ ਵਿੱਚ ਤੁਹਾਡੇ ਨਾਲ ਭੋਜਨ ਖਾਂਦੇ ਹਾਂ। ਤੁਹਾਨੂੰ ਆਪਣਾ ਸ਼ਰੀਰ ਤਾਂ ਹੈ ਨਹੀਂ। ਅਸੀਂ ਤੁਹਾਨੂੰ ਯਾਦ ਕਰਕੇ ਖਾਵਾਂਗੇ ਅਤੇ ਤੁਸੀਂ ਬਾਸ਼ਨਾ ਲੈਂਦੇ ਰਹਿਣਾ। ਇਵੇਂ ਯਾਦ ਕਰਦੇ -ਕਰਦੇ ਆਦਤ ਪੈ ਜਾਵੇਗੀ ਅਤੇ ਖੁਸ਼ੀ ਦਾ ਪਾਰਾ ਚੜ੍ਹਦਾ ਰਹੇਗਾ। ਗਿਆਨ ਦੀ ਧਾਰਨਾ ਵੀ ਹੁੰਦੀ ਜਾਵੇਗੀ। ਕੁਝ ਖਾਮੀ ਹੈ ਤਾਂ ਧਾਰਨਾ ਵੀ ਘੱਟ ਹੋਵੇਗੀ। ਉਨ੍ਹਾਂ ਦਾ ਤੀਰ ਜੋਰ ਨਾਲ ਨਹੀਂ ਲੱਗੇਗਾ। ਬਾਪ ਨਾਲ ਯੋਗ ਮਾਨਾ ਵੇਖਦੇ ਹੋਏ ਵੀ ਇਹ ਸਮਝਣਾ ਕਿ ਇਹ ਚੰਗੇ – ਚੰਗੇ ਮਹਿਲ ਵੀ ਮਿੱਟੀ ਵਿੱਚ ਮਿਲ ਜਾਣਗੇ। ਇਹ ਸਾਡੀ ਰਾਜਧਾਨੀ ਵਿੱਚ ਨਹੀਂ ਸਨ। ਹੁਣ ਤੇ ਸਾਡੀ ਰਾਜਧਾਨੀ ਸਥਾਪਨ ਹੋ ਰਹੀ ਹੈ, ਉਸ ਵਿੱਚ ਇਹ ਕੁਝ ਨਹੀਂ ਹੋਵੇਗਾ। ਨਵੀਂ ਦੁਨੀਆਂ ਹੋਵੇਗੀ। ਇਹ ਪੁਰਾਣੇ ਝਾੜ ਆਦਿ ਕੁਝ ਵੀ ਨਹੀਂ ਹੋਣਗੇ। ਉੱਥੇ ਸਭ ਫਸਟਕਲਾਸ ਚੀਜ਼ਾਂ ਹੋਣਗੀਆਂ ਇੰਨੇ ਜਾਨਵਰ ਆਦਿ ਇਹ ਸਭ ਖਲਾਸ ਹੋ ਜਾਣਗੇ। ਉੱਥੇ ਬਿਮਾਰੀਆਂ ਆਦਿ ਵੀ ਕੁਝ ਨਹੀਂ ਹੋਣਗੀਆਂ। ਇਹ ਸਭ ਬਾਦ ਵਿੱਚ ਨਿਕਲਦੀਆਂ ਹਨ। ਸਤਿਯੁਗ ਮਾਨਾ ਹੀ ਸਵਰਗ। ਇੱਥੇ ਤਾਂ ਹਰ ਚੀਜ ਦੁਖ ਦੇਣ ਵਾਲੀ ਹੈ। ਇਸ ਸਮੇਂ ਸਭ ਦੀ ਆਸੁਰੀ ਮਤ ਹੈ। ਗੌਰਮਿੰਟ ਵੀ ਚਾਉਂਦੀ ਹੈ ਕਿ ਅਜਿਹੀ ਐਜੂਕੇਸ਼ਨ ਹੋਵੇ, ਜਿਸ ਵਿੱਚ ਬੱਚੇ ਚੰਚਲ ਨਾ ਹੋਣ। ਹੁਣ ਤਾਂ ਬਹੁਤ ਚੰਚਲਤਾ ਹੋ ਗਈ ਹੈ। ਪਿਕੇਟਿੰਗ ਕਰਨਾ (ਧਰਨਾ ਦੇਣਾ), ਭੁੱਖ ਹੜਤਾਲ ਆਦਿ ਇਹ ਸਭ ਹੋ ਰਿਹਾ ਹੈ ਨਾ। ਇਹ ਸਭ ਕਿਸਨੇ ਸਿਖਾਇਆ? ਖ਼ੁਦ ਦਾ ਸਿਖਾਇਆ ਹੋਇਆ ਹੀ ਖੁਦ ਦੇ ਸਾਮਣੇ ਆਉਂਦਾ ਹੈ। ਬਾਪ ਕਹਿੰਦੇ ਹਨ, ਬੱਚੇ ਸ਼ਾਂਤੀ ਵਿੱਚ ਰਹੋ। ਝਾਂਝ ਆਦਿ ਵਜਾਉਣਾ, ਰੜੀਆਂ ਮਾਰਨਾ ਇਹ ਸਭ ਹਨ ਭਗਤੀ ਦੀਆਂ ਨਿਸ਼ਾਨੀਆਂ। ਤੁਸੀਂ ਸਾਧਨਾ ਤਾਂ ਜਨਮ – ਜਨਮੰਤ੍ਰੁ ਤੋੰ ਕਰਦੇ ਆਏ ਹੋ, ਸਾਧਨਾ ਨਾਮ ਚਲਿਆ ਆਉਂਦਾ ਹੈ। ਪਰੰਤੂ ਸਦਗਤੀ ਤਾਂ ਕਿਸੇ ਦੀ ਹੁੰਦੀ ਨਹੀਂ। ਤੁਹਾਡੇ ਕੋਲ ਚਿੱਤਰ ਆਦਿ ਭਾਵੇਂ ਲਿਟ੍ਰੇਚਰ ਵੀ ਨਾ ਹੋਵੇ ਤਾਂ ਵੀ ਤੁਸੀਂ ਮੰਦਿਰਾਂ ਵਿੱਚ ਜਾਕੇ ਸਮਝਾ ਸਕਦੇ ਹੋ ਕਿ ਇਹ ਲਕਸ਼ਮੀ – ਨਰਾਇਣ ਪਹਿਲਾਂ ਸਵਰਗ ਦੇ ਮਾਲਿਕ ਸਨ ਨਾ। ਉਨ੍ਹਾਂਨੂੰ ਜਰੂਰ ਸਵਰਗ ਦੇ ਰਚਿਯਤਾ ਤੋੰ ਵਰਸਾ ਮਿਲਿਆ ਹੋਵੇਗਾ। ਸਵਰਗ ਦਾ ਰਚਿਯਤਾ ਤਾਂ ਹੈ ਪਰਮਪਿਤਾ ਪ੍ਰਮਾਤਮਾ, ਜੋ ਹੀ ਸਮਝਾਉਂਦੇ ਹਨ। ਮੰਦਿਰ ਬਨਾਉਣ ਵਾਲੇ ਇਹ ਨਹੀਂ ਜਾਣਦੇ ਹਨ। ਤੁਸੀਂ ਬੱਚੇ ਸਮਝਾਵੋਗੇ ਤਾਂ ਉਨ੍ਹਾਂਨੂੰ ਪਰਮਪਿਤਾ ਪ੍ਰਮਾਤਮਾ ਤੋਂ ਵਰਸਾ ਮਿਲਿਆ ਹੈ। ਜਰੂਰ ਕਲਯੁਗ ਦੇ ਅੰਤ ਵਿੱਚ ਹੀ ਮਿਲਿਆ ਹੋਵੇਗਾ ਨਾ। ਗੀਤਾ ਵਿੱਚ ਰਾਜਯੋਗ ਦੀ ਗੱਲ ਹੈ। ਜਰੂਰ ਸੰਗਮ ਤੇ ਹੀ ਰਾਜਯੋਗ ਸਿੱਖੇ ਹੋਣਗੇ, ਅਤੇ ਸਿੱਖੇ ਵੀ ਹੋਣਗੇ ਪਰਮਪਿਤਾ ਪ੍ਰਮਾਤਮਾ ਤੋਂ ਨਾ ਕਿ ਸ਼੍ਰੀਕ੍ਰਿਸ਼ਨ ਰਚਨਾ ਤੋਂ। ਰਚਿਯਤਾ ਤਾਂ ਇੱਕ ਹੀ ਬਾਪ ਹੈ, ਜਿਸਨੂੰ ਹੀ ਹੈਵਿਨਲੀ ਗੌਡ ਫਾਦਰ ਕਹਿੰਦੇ ਹਨ। ਜੋ ਚੰਗੇ ਵਿਸ਼ਾਲ ਬੁੱਧੀ ਹਨ ਉਹ ਸਮਝਦਾਰ ਵੀ ਹਨ ਅਤੇ ਧਾਰਨਾ ਵੀ ਕਰਦੇ ਹਨ। ਛੋਟੀਆਂ – ਛੋਟੀਆਂ ਬੱਚੀਆਂ ਵੱਡੇ ਆਦਮੀ ਨਾਲ ਬੈਠ ਗੱਲ ਕਰਨ, ਚਿੱਤਰਾਂ ਤੇ ਸਮਝਾਉਣ, ਇਨ੍ਹਾਂ ਨੂੰ ਰਚਨ ਵਾਲਾ ਕੌਣ। ਭਾਵੇਂ ਕਾਮਨ ਚਿੱਤਰ ਹੋਣ, ਉਹ ਨਾ ਵੀ ਹੋਣ। ਬੱਚੀਆਂ ਤੋਤਲੀ ਭਾਸ਼ਾ ਵਿੱਚ ਸਮਝਾ ਸਕਦੀਆਂ ਹਨ। ਛੋਟੀਆਂ ਬੱਚੀਆਂ ਜੇਕਰ ਹੁਸ਼ਿਆਰ ਹੋ ਜਾਣ ਤਾਂ ਕਹਾਂਗੇ ਬਲਿਹਾਰੀ ਇਸ ਇੱਕ ਬਾਪ ਦੀ ਹੈ, ਜਿਸਨੇ ਇਨ੍ਹਾਂ ਨੂੰ ਅਜਿਹਾ ਹੁਸ਼ਿਆਰ ਬਣਾਇਆ ਹੈ। ਬੱਚੀ ਕਹੇਗੀ ਮੈਂ ਜਾਣਦੀ ਹਾਂ ਤਾਂ ਹੀ ਤੇ ਸਮਝਾਉਂਦੀ ਹਾਂ। ਬੇਹੱਦ ਦਾ ਬਾਪ ਹੁਣ ਰਾਜਯੋਗ ਸਿਖਲਾ ਰਹੇ ਹਨ।

ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਕਿਸੇ ਵੀ ਦੇਹਧਾਰੀ ਨੂੰ ਗੁਰੂ ਨਾ ਸਮਝੋ। ਇੱਕ ਸਤਿਗੁਰੂ ਤਾਰੇ, ਬਾਕੀ ਸਭ ਡੁਬਾਉਣ ਵਾਲੇ ਹਨ। ਇਵੇਂ ਟਿਕਲੁ ਟਿਕਲੁ ਕਰਨ ਤਾਂ ਨਾਮ ਬਾਲਾ ਹੋ ਜਾਵੇ। ਕੰਨਿਆਵਾਂ ਦਵਾਰਾ ਹੀ ਗਿਆਨ ਬਾਣ ਮਾਰੇ – ਇਹ ਵਿਖਾਇਆ ਹੈ ਨਾ। ਇਵੇਂ ਨਹੀਂ ਕਿ ਸਾਰੇ ਸਮਝ ਜਾਣਗੇ। ਜੋ ਆਪਣੇ ਧਰਮ ਦੇ ਹੋਣਗੇ ਉਹ ਜਲਦੀ ਸਮਝ ਜਾਣਗੇ। ਵਾਣਪ੍ਰਸਥ ਵਾਲਿਆਂ ਨੂੰ ਜਾਂ ਜੋ ਮੰਦਿਰ ਬਨਾਉਂਦੇ ਹਨ ਉਨ੍ਹਾਂਨੂੰ ਜਾਕੇ ਸਮਝਾਉਣਾ, ਉਠਾਉਣਾ ਚਾਹੀਦਾ ਹੈ। ਅਸੀਂ ਤੁਹਾਨੂੰ ਸ਼ਿਵਬਾਬਾ ਦੀ ਬਾਓਗ੍ਰਾਫੀ ਦੱਸਦੇ ਹਾਂ। ਸੈਕਿੰਡ ਨੰਬਰ ਹੈ ਬ੍ਰਹਮਾ, ਵਿਸ਼ਨੂੰ, ਸ਼ੰਕਰ। ਅਸੀਂ ਤੁਹਾਨੂੰ ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਦੱਸਦੇ ਹਾਂ ਕਿ ਮਨੁੱਖ 84 ਜਨਮ ਕਿਵੇਂ ਲੈਂਦੇ ਹਨ। ਇਹ 84 ਦਾ ਚੱਕਰ ਹੈ। ਬ੍ਰਹਮਾ, ਸਰਸਵਤੀ ਸਭ ਦੀ ਕਹਾਣੀ ਬੈਠ ਦੱਸੋ। ਇਹ ਤੁਸੀਂ ਬੱਚਿਆਂ ਦੇ ਸਿਵਾਏ ਕੋਈ ਸਮਝਾ ਨਹੀਂ ਸਕਦੇ। ਆਓ ਤਾਂ ਤੁਹਾਨੂੰ ਦੱਸੀਏ ਕੀ ਲਕਸ਼ਮੀ – ਨਰਾਇਣ ਨੇ ਰਾਜ ਕਿਵੇਂ ਪਾਇਆ ਅਤੇ ਫਿਰ ਕਿਵੇਂ ਗਵਾਇਆ। ਚੰਗਾ – ਇਹ ਵੀ ਨਹੀਂ ਸਮਝਦੇ ਹੋ ਤਾਂ ਸਿਰ੍ਫ ਮਨਮਨਾਭਵ ਹੋ ਜਾਓ। ਅਜਿਹੇ ਬੱਚਿਆਂ ਨੂੰ ਜਾਕੇ ਸਰਵਿਸ ਕਰਨੀ ਚਾਹੀਦੀ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਅੰਦਰ ਵਿੱਚ ਕੋਈ ਵੀ ਖਾਮੀ ਹੋਵੇ ਤਾਂ ਉਸਨੂੰ ਚੈਕ ਕਰ ਕੱਢ ਦੇਣਾ ਹੈ। ਬਾਪ ਨਾਲ ਜੋ ਪ੍ਰਤਿਗਿਆ ਕੀਤੀ ਹੈ ਉਸ ਤੇ ਅਟਲ ਰਹਿਣਾ ਹੈ।

2. ਭੋਜਨ ਬਹੁਤ ਸ਼ੁੱਧੀ ਨਾਲ ਦ੍ਰਿਸ਼ਟੀ ਦੇਕੇ ਸਵੀਕਾਰ ਕਰਨਾ ਹੈ। ਬਾਪ ਅਤੇ ਸਾਜਨ ਦੀ ਯਾਦ ਵਿੱਚ ਖੁਸ਼ੀ – ਖੁਸ਼ੀ ਭੋਜਨ ਖਾਣਾ ਹੈ।

ਵਰਦਾਨ:-

ਕਿਹਾ ਜਾਂਦਾ ਹੈ – ਇੱਕ ਦੋ ਹਜ਼ਾਰ ਪਾਓ, ਵਿਨਾਸ਼ੀ ਖਜ਼ਾਨਾ ਦੇਣ ਤੇ ਘੱਟ ਹੁੰਦਾ ਹੈ, ਅਵਿਨਾਸ਼ੀ ਖਜ਼ਾਨਾ ਦੇਣ ਨਾਲ ਵਧਦਾ ਹੈ। ਲੇਕਿਨ ਦੇ ਉਹ ਹੀ ਸਕਦਾ ਹੈ ਜੋ ਖੁਦ ਭਰਪੂਰ ਹੈ। ਤਾਂ ਮਾਸਟਰ ਦਾਤਾ ਮਤਲਬ ਖੁਦ ਭਰਪੂਰ ਅਤੇ ਸੰਪੰਨ ਰਹਿਣ ਵਾਲੇ। ਉਨ੍ਹਾਂਨੂੰ ਨਸ਼ਾ ਰਹਿੰਦਾ ਹੈ ਕਿ ਬਾਪ ਦਾ ਖਜ਼ਾਨਾ ਮੇਰਾ ਖਜ਼ਾਨਾ ਹੈ। ਜਿਨ੍ਹਾਂ ਦੀ ਯਾਦ ਸੱਚੀ ਹੈ ਉਨ੍ਹਾਂਨੂੰ ਸਭ ਪ੍ਰਾਪਤੀਆਂ ਆਪੇ ਹੀ ਹੁੰਦੀਆਂ ਹਨ, ਮੰਗਣ ਜਾਂ ਫਰਿਆਦ ਕਰਨ ਦੀ ਜਰੂਰਤ ਨਹੀਂ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top