31 May 2021 PUNJABI Murli Today – Brahma Kumari

30 May 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਹ ਦੁਨੀਆਂ ਕਬਰਿਸਤਾਨ ਹੋਣ ਵਾਲੀ ਹੈ ਇਸਲਈ ਇਸਨਾਲ ਦਿਲ ਨਹੀਂ ਲਗਾਓ, ਪਰੀਸਥਾਨ ਨੂੰ ਯਾਦ ਕਰੋ"

ਪ੍ਰਸ਼ਨ: -

ਤੁਸੀਂ ਗਰੀਬ ਬੱਚਿਆਂ ਵਰਗੇ ਖੁਸ਼ਨਸੀਬ ਦੁਨੀਆਂ ਵਿੱਚ ਕੋਈ ਵੀ ਨਹੀਂ, ਕਿਓਂ?

ਉੱਤਰ:-

ਕਿਓਂਕਿ ਤੁਸੀਂ ਗਰੀਬ ਬੱਚੇ ਹੀ ਡਾਇਰੈਕਟ ਉਸ ਬਾਪ ਦੇ ਬਣੇ ਹੋ ਜਿਸ ਨਾਲ ਸਦਗਤੀ ਦਾ ਵਰਸਾ ਮਿਲਦਾ ਹੈ। ਗਰੀਬ ਬੱਚੇ ਹੀ ਪੜ੍ਹਦੇ ਹਨ। ਸਾਹੂਕਾਰ ਜੇਕਰ ਘੱਟ ਪੜ੍ਹਨਗੇ ਵੀ, ਤਾਂ ਉਨ੍ਹਾਂ ਨੂੰ ਬਾਪ ਦੀ ਯਾਦ ਮੁਸ਼ਕਿਲ ਹੀ ਰਹੇਗੀ। ਤੁਹਾਨੂੰ ਤਾਂ ਅੰਤ ਵਿੱਚ ਬਾਪ ਦੇ ਸਿਵਾਏ ਹੋਰ ਕੁਝ ਵੀ ਯਾਦ ਨਹੀਂ ਆਵੇਗਾ ਇਸਲਈ ਤੁਸੀਂ ਸਭ ਤੋਂ ਖੁਸ਼ਨਸੀਬ ਹੋ।

ਗੀਤ:-

ਦਿਲ ਦਾ ਸਹਾਰਾ ਟੁੱਟ ਨਾ ਜਾਵੇ…

ਓਮ ਸ਼ਾਂਤੀ ਬੱਚਿਆਂ ਪ੍ਰਤੀ ਬਾਪ ਸਮਝਾ ਰਹੇ ਹਨ ਅਤੇ ਬੱਚੇ ਸਮਝ ਰਹੇ ਹਨ ਕਿ ਬਰੋਬਰ ਇਹ ਜ਼ਮਾਨਾ ਹੁਣ ਕਬਰਿਸਤਾਨ ਬਣਨ ਵਾਲਾ ਹੈ। ਪਹਿਲੇ ਇਹ ਜ਼ਮਾਨਾ ਪਰੀਸਤਾਨ ਸੀ, ਹੁਣ ਪੁਰਾਣਾ ਹੋ ਗਿਆ ਹੈ ਇਸਲਈ ਇਨ੍ਹਾਂ ਨੂੰ ਕਬਰਿਸਤਾਨ ਕਹਿੰਦੇ ਹਨ। ਸਭ ਨੂੰ ਕਬਰਦਾਖਿਲ ਹੋਣਾ ਹੈ। ਪੁਰਾਣੀ ਚੀਜ਼ ਕਬਰਦਾਖਿਲ ਹੁੰਦੀ ਹੈ ਮਤਲਬ ਮਿੱਟੀ ਵਿੱਚ ਮਿਲ ਜਾਂਦੀ ਹੈ। ਇਹ ਵੀ ਸਿਰਫ ਤੁਸੀਂ ਬੱਚੇ ਹੀ ਜਾਣਦੇ ਹੋ, ਦੁਨੀਆਂ ਨਹੀਂ ਜਾਣਦੀ। ਕੁਝ ਵਿਲਾਇਤ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ ਕਬਰਦਾਖਿਲ ਹੋਣ ਦਾ ਸਮੇਂ ਦਿਖਦਾ ਹੈ। ਤੁਸੀਂ ਬੱਚੇ ਵੀ ਜਾਣਦੇ ਹੋ ਕਿ ਪਰੀਸਤਾਨ ਸਥਾਪਨ ਕਰਨ ਵਾਲਾ ਸਾਡਾ ਬਾਬਾ ਫਿਰ ਤੋਂ ਆਇਆ ਹੋਇਆ ਹੈ। ਬੱਚੇ ਇਹ ਵੀ ਸਮਝਦੇ ਹਨ, ਜੇ ਇਸ ਕਬਰਿਸਤਾਨ ਨਾਲ ਦਿਲ ਲਗਾਇਆ ਤਾਂ ਘਾਟਾ ਪੈ ਜਾਵੇਗਾ। ਹੁਣ ਤੁਸੀਂ ਬੇਹੱਦ ਦੇ ਬਾਪ ਤੋਂ ਬੇਹੱਦ ਸੁੱਖ ਦਾ ਵਰਸਾ ਲੈ ਰਹੇ ਹੋ, ਸੋ ਵੀ ਕਲਪ ਪਹਿਲੇ ਮੁਆਫਿਕ। ਇਹ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹਰ ਕਦਮ ਰਹਿਣਾ ਚਾਹੀਦਾ ਹੈ ਤਾਂ ਇਹ ਹੀ ਮਨਮਨਾਭਵ ਹੈ। ਬਾਪ ਦੀ ਯਾਦ ਵਿੱਚ ਰਹਿਣ ਨਾਲ ਹੀ ਪਰੀਸਤਾਨੀ ਬਣਨਗੇ। ਭਾਰਤ ਪਰੀਸਥਾਨ ਸੀ ਹੋਰ ਖੰਡ ਪਰੀਸਤਾਨ ਨਹੀਂ ਬਣਦੇ ਹਨ। ਇਹ ਹੈ ਮਾਇਆ ਰਾਵਣ ਦਾ ਪਾਮਪ। ਇਹ ਥੋੜਾ ਸਮੇਂ ਚੱਲਣ ਵਾਲਾ ਹੈ। ਇਹ ਹੈ ਝੂਠਾ ਸ਼ੋ। ਝੂਠੀ ਮਾਇਆ, ਝੂਠੀ ਕਾਇਆ ਹੈ ਨਾ। ਇਹ ਪਿਛਾੜੀ ਦਾ ਭਭਕਾ ਹੈ। ਇਨ੍ਹਾਂ ਨੂੰ ਵੇਖਕੇ ਸਮਝਦੇ ਹਨ, ਸ੍ਵਰਗ ਤਾਂ ਹੁਣ ਹੈ, ਪਹਿਲੇ ਨਰਕ ਸੀ। ਵੱਡੇ – ਵੱਡੇ ਮਕਾਨ ਬਣਾਉਂਦੇ ਰਹਿੰਦੇ ਹਨ। ਇਹ 100 ਵਰ੍ਹੇ ਦਾ ਸ਼ੋ ਹੈ। ਟੈਲੀਫੋਨ, ਬਿਜਲੀ, ਐਰੋਪਲੇਨ ਆਦਿ ਇਹ ਸਭ 100 ਵਰ੍ਹੇ ਦੇ ਅੰਦਰ ਬਣਦੇ ਹਨ। ਕਿੰਨਾ ਸ਼ੋ ਹੈ ਇਸਲਈ ਸਮਝਦੇ ਹਨ ਸਵਰਗ ਤਾਂ ਹੁਣ ਹੈ। ਦਿੱਲੀ ਪੁਰਾਣੀ ਕੀ ਸੀ? ਹੁਣ ਨਵੀਂ ਦਿੱਲੀ ਕਿਵੇਂ ਚੰਗੀ ਬਣੀ ਹੈ। ਨਾਮ ਹੀ ਰੱਖਿਆ ਹੈ ਨਵੀਂ ਦਿੱਲੀ। ਬਾਪੂ ਜੀ ਚਾਹੁੰਦੇ ਸਨ ਨਵੀਂ ਦੁਨੀਆਂ ਰਾਮਰਾਜ ਹੋਵੇ, ਪਰੀਸਤਾਨ ਹੋਵੇ। ਇਹ ਟੈਮਪਰੇਰੀ ਪਾਮਪ ਹੈ। ਕਿੰਨੇ ਵੱਡੇ – ਵੱਡੇ ਮਕਾਨ, ਫਾਊਂਟੇਂਨ ਆਦਿ ਬਣਾਉਂਦੇ ਹਨ, ਇਨ੍ਹਾਂ ਨੂੰ ਅਰਟੀਫਿਸ਼ਿਯਲ ਸ੍ਵਰਗ ਕਿਹਾ ਜਾਂਦਾ ਹੈ, ਅਲਪਕਾਲ ਦੇ ਲਈ। ਤੁਸੀਂ ਜਾਣਦੇ ਹੋ ਇਨ੍ਹਾਂ ਦਾ ਨਾਮ ਕੋਈ ਸ੍ਵਰਗ ਨਹੀਂ ਹੈ। ਇਨ੍ਹਾਂ ਦਾ ਨਾਮ ਨਰਕ ਹੈ। ਨਰਕ ਦਾ ਵੀ ਇੱਕ ਸ਼ੋ ਹੈ। ਇਹ ਹੈ ਅਲਪਕਾਲ ਦਾ ਸ਼ੋ। ਇਹ ਹੁਣ ਗਿਆ ਕਿ ਗਿਆ।

ਹੁਣ ਬਾਪ ਬੱਚਿਆਂ ਨੂੰ ਕਹਿੰਦੇ ਹਨ – ਇੱਕ ਤਾਂ ਸ਼ਾਂਤੀਧਾਮ ਨੂੰ ਯਾਦ ਕਰੋ। ਸਭ ਮਨੁੱਖ ਮਾਤਰ ਸ਼ਾਂਤੀ ਨੂੰ ਲੱਭਦੇ ਰਹਿੰਦੇ ਹਨ, ਕਿੱਥੋਂ ਸ਼ਾਂਤੀ ਮਿਲੇਗੀ? ਹੁਣ ਇਹ ਸਵਾਲ ਤਾਂ ਸਾਰੀ ਦੁਨੀਆਂ ਦਾ ਹੈ ਦੁਨੀਆਂ ਵਿੱਚ ਸ਼ਾਂਤੀ ਕਿਵੇਂ ਹੋਵੇ? ਮਨੁੱਖਾਂ ਨੂੰ ਇਹ ਪਤਾ ਨਹੀਂ ਕਿ ਅਸੀਂ ਸਭ ਅਸਲ ਵਿੱਚ ਸ਼ਾਂਤੀਧਾਮ ਦੇ ਰਹਿਣ ਵਾਲੇ ਹਾਂ। ਅਸੀਂ ਆਤਮਾਵਾਂ ਸ਼ਾਂਤੀਧਾਮ ਵਿੱਚ ਸ਼ਾਂਤ ਰਹਿੰਦੀ ਹੈ ਫਿਰ ਇੱਥੇ ਆਉਂਦੀ ਹੈ, ਪਾਰ੍ਟ ਵਜਾਉਣ। ਸੋ ਵੀ ਤੁਸੀਂ ਬੱਚਿਆਂ ਨੂੰ ਪਤਾ ਹੈ। ਹੁਣ ਤੁਸੀਂ ਪੁਰਸ਼ਾਰਥ ਕਰ ਰਹੇ ਹੋ ਸੁਖਧਾਮ ਜਾਨ ਲਈ ਵਾਇਆ ਸ਼ਾਂਤੀਧਾਮ। ਹਰ ਇੱਕ ਦੀ ਬੁੱਧੀ ਵਿੱਚ ਹੈ ਅਸੀਂ ਆਤਮਾਵਾਂ ਹੁਣ ਜਾਵਾਂਗੇ, ਸ਼ਾਂਤੀਧਾਮ। ਇੱਥੇ ਤਾਂ ਸ਼ਾਂਤੀ ਦੀ ਗੱਲ ਹੋ ਨਹੀਂ ਸਕਦੀ। ਇਹ ਹੈ ਹੀ ਦੁੱਖਧਾਮ। ਸਤਿਯੁਗ ਪਾਵਨ ਦੁਨੀਆਂ, ਕਲਯੁਗ ਹੈ ਪਤਿਤ ਦੁਨੀਆਂ। ਇਨ੍ਹਾਂ ਗੱਲਾਂ ਦੀ ਸਮਝ ਹੁਣ ਤੁਸੀਂ ਬੱਚਿਆਂ ਨੂੰ ਆਈ ਹੈ। ਦੁਨੀਆਂ ਵਾਲੇ ਕੁਝ ਵੀ ਨਹੀਂ ਜਾਣਦੇ ਹਨ। ਤੁਹਾਡੀ ਬੁੱਧੀ ਵਿੱਚ ਆਇਆ ਹੈ – ਬੇਹੱਦ ਦਾ ਬਾਪ ਸਾਨੂੰ ਸ੍ਰਿਸ਼ਟੀ ਚੱਕਰ ਦੇ ਆਦਿ – ਮੱਧ – ਅੰਤ ਦਾ ਰਾਜ਼ ਸਮਝਾਉਂਦੇ ਹਨ। ਫਿਰ ਕਿਵੇਂ ਧਰਮ ਸਥਾਪਕ ਆਕੇ ਧਰਮ ਸਥਾਪਨ ਕਰਦੇ ਹਨ। ਹੁਣ ਸ੍ਰਿਸ਼ਟੀ ਵਿੱਚ ਕਿੰਨੇ ਅਥਾਹ ਮਨੁੱਖ ਹਨ। ਭਾਰਤ ਵਿੱਚ ਵੀ ਬਹੁਤ ਹਨ, ਭਾਰਤ ਜੱਦ ਸ੍ਵਰਗ ਸੀ ਤੱਦ ਬਹੁਤ ਸਾਹੂਕਾਰ ਸੀ ਹੋਰ ਕੋਈ ਧਰਮ ਨਹੀਂ ਸੀ। ਤੁਸੀਂ ਬੱਚਿਆਂ ਨੂੰ ਰੋਜ਼ ਰਿਫਰੇਸ਼ ਕੀਤਾ ਜਾਂਦਾ ਹੈ। ਬਾਪ ਅਤੇ ਵਰਸੇ ਨੂੰ ਯਾਦ ਕਰੋ। ਭਗਤੀ ਮਾਰਗ ਵਿੱਚ ਵੀ ਇਹ ਚਲਾ ਆਉਂਦਾ ਹੈ। ਹਮੇਸ਼ਾ ਅੰਗੁਲੀ ਵਿਖਾਉਂਦੇ ਹਨ ਕਿ ਪਰਮਾਤਮਾ ਨੂੰ ਯਾਦ ਕਰੋ। ਪਰਮਾਤਮਾ ਜਾਂ ਅਲਾਹ ਉੱਥੇ ਹੈ। ਪਰ ਸਿਰਫ ਇਵੇਂ ਹੀ ਯਾਦ ਕਰਨ ਨਾਲ ਕੁਝ ਹੁੰਦਾ ਥੋੜੀ ਹੀ ਹੈ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਯਾਦ ਤੋਂ ਕੀ ਫਾਇਦਾ ਹੋਵੇਗਾ! ਉਨ੍ਹਾਂ ਦੇ ਨਾਲ ਸਾਡਾ ਕੀ ਸੰਬੰਧ ਹੈ? ਜਾਣਦੇ ਹੀ ਨਹੀਂ। ਦੁੱਖ ਦੇ ਸਮੇਂ ਪੁਕਾਰਦੇ ਹਨ – ਹੇ ਰਾਮ….ਆਤਮਾ ਯਾਦ ਕਰਦੀ ਹੈ। ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਸੁੱਖ – ਸ਼ਾਂਤੀ ਕਿਸ ਨੂੰ ਕਿਹਾ ਜਾਂਦਾ ਹੈ। ਤੁਹਾਡੀ ਬੁੱਧੀ ਵਿੱਚ ਆਉਂਦਾ ਹੈ ਕਿ ਅਸੀਂ ਸਭ ਇੱਕ ਬਾਪ ਦੀ ਸੰਤਾਨ ਹਾਂ ਤਾਂ ਫਿਰ ਦੁੱਖ ਕਿਓਂ ਹੋਣਾ ਚਾਹੀਦਾ ਹੈ? ਬੇਹੱਦ ਦੇ ਬਾਪ ਤੋਂ ਹਮੇਸ਼ਾ ਸੁੱਖ ਦਾ ਵਰਸਾ ਮਿਲਣਾ ਚਾਹੀਦਾ ਹੈ। ਇਹ ਵੀ ਚਿੱਤਰ ਵਿੱਚ ਕਲਿਯਰ ਹੈ। ਭਗਵਾਨ ਹੈ ਹੀ ਸ੍ਵਰਗ ਦੀ ਸਥਾਪਨਾ ਕਰਨ ਵਾਲਾ, ਹੈਵਨਲੀ ਗਾਡ ਫਾਦਰ। ਉਹ ਆਉਂਦੇ ਵੀ ਭਾਰਤ ਵਿੱਚ ਹੀ ਹਨ। ਪਰ ਇਹ ਕੋਈ ਸਮਝਦੇ ਨਹੀਂ ਹਨ। ਦੇਵੀ ਦੇਵਤਾ ਧਰਮ ਦੀ ਸਥਾਪਨਾ ਜਰੂਰ ਸੰਗਮ ਤੇ ਹੀ ਹੋਵੇਗੀ, ਸਤਿਯੁਗ ਵਿੱਚ ਕਿਵੇਂ ਹੋਵੇਗੀ! ਪਰ ਇਹ ਗੱਲਾਂ ਦੂਜੇ ਧਰਮ ਵਾਲੇ ਜਾਣਦੇ ਨਹੀਂ। ਇਹ ਤਾਂ ਬਾਪ ਹੀ ਨਾਲੇਜਫੁਲ ਹੈ, ਸਮਝਾਉਂਦੇ ਹਨ – ਆਦਿ ਸਨਾਤਨ ਦੇਵੀ ਦੇਵਤਾ ਧਰਮ ਕਿਵੇਂ ਸਥਾਪਨ ਹੋਇਆ। ਸਤਿਯੁਗ ਦੀ ਉਮਰ ਲੱਖਾਂ ਵਰ੍ਹੇ ਕਹਿਣ ਨਾਲ ਬਹੁਤ ਦੂਰ ਕਰ ਦਿੰਦੇ ਹਨ। ਤੁਸੀਂ ਬੱਚਿਆਂ ਨੂੰ ਚਿੱਤਰਾਂ ਤੇ ਹੀ ਸਮਝਾਉਣਾ ਹੈ। ਭਾਰਤ ਵਿੱਚ ਇਨ੍ਹਾਂ ਲਕਸ਼ਮੀ – ਨਾਰਾਇਣ ਦਾ ਰਾਜ ਸੀ। ਇਨ੍ਹਾਂ ਨੇ ਕਿਵੇਂ, ਕਦੋਂ ਇਹ ਰਾਜ ਪਾਇਆ, ਇਹ ਨਹੀਂ ਜਾਣਦੇ। ਸਿਰਫ ਕਹਿੰਦੇ ਹਨ – ਇਹ ਸਤਿਯੁਗ ਦੇ ਮਾਲਿਕ ਸੀ। ਉਨ੍ਹਾਂ ਦੇ ਅੱਗੇ ਜਾਕੇ ਭੀਖ ਮੰਗਦੇ ਹਨ ਤਾਂ ਅਲਪਕਾਲ ਦੇ ਲਈ ਕੁਝ ਨਾ ਕੁਝ ਮਿਲ ਜਾਂਦਾ ਹੈ। ਕੋਈ ਦਾਨ – ਪੁੰਨ ਕਰਦੇ ਹਨ, ਉਨ੍ਹਾਂ ਨੂੰ ਵੀ ਅਲਪਕਾਲ ਦੇ ਲਈ ਫਲ ਮਿਲ ਜਾਂਦਾ ਹੈ। ਗਰੀਬ ਪੰਚਾਇਤ ਦੇ ਮੁਖੀ ਨੂੰ ਵੀ ਇੰਨੀ ਹੀ ਖੁਸ਼ੀ ਰਹਿੰਦੀ ਹੈ, ਜਿੰਨੀ ਸਾਹੂਕਾਰ ਮੁਖੀ ਨੂੰ। ਗਰੀਬ ਵੀ ਆਪਣੇ ਨੂੰ ਸੁਖੀ ਸਮਝਦੇ ਹਨ। ਬੋਮਬੇ ਵਿੱਚ ਵੇਖੋ, ਗਰੀਬ ਲੋਕ ਕਿਵੇਂ – ਕਿਵੇਂ ਦੇ ਸਥਾਨਾਂ ਤੇ ਰਹਿੰਦੇ ਹਨ। ਤੁਸੀਂ ਬੱਚੇ ਹੁਣ ਸਮਝਦੇ ਹੋ – ਭਾਵੇਂ ਕਰੋੜਪਤੀ ਹਨ ਪਰ ਕਿੰਨੇ ਦੁਖੀ ਹਨ। ਤੁਸੀਂ ਕਹੋਗੇ, ਸਾਡੇ ਵਰਗੇ ਖੁਸ਼ਨਸੀਬ ਹੋਰ ਕੋਈ ਨਹੀਂ। ਅਸੀਂ ਡਾਇਰੈਕਟ ਬਾਪ ਦੇ ਬਣੇ ਹਾਂ, ਜਿਸ ਨਾਲ ਸਦਗਤੀ ਦਾ ਵਰਸਾ ਮਿਲਦਾ ਹੈ। ਵੱਡੇ – ਵੱਡੇ ਆਦਮੀ ਕਦੀ ਵੀ ਉੱਚ ਪਦਵੀ ਪਾ ਨਹੀ ਸਕਦੇ। ਜੋ ਗਰੀਬ ਹਨ, ਉਹ ਸਾਹੂਕਾਰ ਬਣ ਜਾਂਦੇ ਹਨ। ਪੜ੍ਹਦੇ ਤੁਸੀਂ ਹੋ, ਉਹ ਤਾਂ ਅਨਪੜ੍ਹ ਹਨ। ਕਰਕੇ ਥੋੜਾ ਪੜ੍ਹਨਗੇ ਵੀ ਤਾਂ ਬਾਪ ਦੀ ਯਾਦ ਵਿੱਚ ਰਹਿ ਨਹੀਂ ਸਕਦੇ। ਅੰਤ ਵਿੱਚ ਤੁਹਾਨੂੰ ਸਿਵਾਏ ਬਾਪ ਦੇ ਹੋਰ ਕੁਝ ਵੀ ਯਾਦ ਨਹੀਂ ਰਹਿਣਾ ਹੈ। ਜਾਣਦੇ ਹੋ ਇਹ ਸਭ ਕਬਰਿਸਤਾਨ ਹੋਣਾ ਹੈ। ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਜੋ ਅਸੀਂ ਧੰਧਾ ਆਦਿ ਕਰਦੇ ਹਾਂ, ਥੋੜੇ ਸਮੇਂ ਦੇ ਲਈ ਹੈ, ਧਨਵਾਨ ਲੋਕ ਧਰਸ਼ਲਾਵਾਂ ਆਦਿ ਬਣਾਉਂਦੇ ਹਨ। ਉਹ ਕੋਈ ਧੰਧੇ ਦੇ ਲਈ ਨਹੀਂ ਬਣਾਉਂਦੇ ਹਨ। ਜਿੱਥੇ ਤੀਰਥ ਉੱਥੇ ਧਰਮਸ਼ਾਲਾਵਾਂ ਨਹੀਂ ਹੋਣ ਤਾਂ ਕਿੱਥੇ ਰਹਿਣ, ਇਸਲਈ ਸਾਹੂਕਾਰ ਲੋਕ ਧਰਮਸ਼ਾਲਾਵਾਂ ਬਣਾਉਂਦੇ ਹਨ। ਇਵੇਂ ਨਹੀਂ ਕਿ ਵਪਾਰੀ ਲੋਕ ਆਕੇ ਵਪਾਰ ਕਰਨ। ਧਰਮਸ਼ਾਲਾ ਤੀਰਥ ਸਥਾਨਾਂ ਤੇ ਬਣਾਈ ਜਾਂਦੀ ਹੈ। ਹੁਣ ਤੁਹਾਡਾ ਸੈਂਟਰ ਵੱਡੇ ਤੇ ਵੱਡਾ ਤੀਰਥ ਹੈ। ਤੁਹਾਡੇ ਸੈਂਟਰਜ਼ ਜਿੱਥੇ – ਜਿਥੇ ਹਨ ਉਹ ਵੱਡੇ ਤੇ ਵੱਡੇ ਤੀਰਥ ਹਨ, ਜਿੱਥੇ ਤੋਂ ਮਨੁੱਖ ਨੂੰ ਸੁੱਖ – ਸ਼ਾਂਤੀ ਮਿਲਦੀ ਹੈ। ਤੁਹਾਡੀ ਇਹ ਗੀਤਾ ਪਾਠਸ਼ਾਲਾ ਵੱਡੀ ਹੈ। ਇਹ ਸੋਰਸ ਆਫ ਇਨਕਮ ਹੈ, ਇਸ ਨਾਲ ਤੁਹਾਡੀ ਬਹੁਤ ਆਮਦਨੀ ਹੁੰਦੀ ਹੈ। ਤੁਸੀਂ ਬੱਚਿਆਂ ਦੇ ਲਈ ਇਹ ਵੀ ਧਰਮਸ਼ਾਲਾ ਹੈ। ਵੱਡੇ ਤੇ ਵੱਡਾ ਤੀਰਥ ਹੈ। ਤੁਸੀਂ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਲੈਂਦੇ ਹੋ। ਇਸ ਵਰਗਾ ਵੱਡੇ ਤੇ ਵੱਡਾ ਤੀਰਥ ਕੋਈ ਹੁੰਦਾ ਨਹੀਂ। ਉਨ੍ਹਾਂ ਤੀਰਥਾਂ ਤੇ ਜਾਨ ਨਾਲ ਤਾਂ ਤੁਹਾਨੂੰ ਕੁਝ ਵੀ ਮਿਲਦਾ ਨਹੀਂ। ਇਹ ਵੀ ਤੁਸੀਂ ਸਮਝਦੇ ਹੋ। ਭਗਤ ਲੋਕ ਬੜੇ ਪ੍ਰੇਮ ਨਾਲ ਮੰਦਿਰ ਆਦਿ ਵਿੱਚ ਚਰਣਾਮ੍ਰਿਤ ਲੈਂਦੇ ਹਨ। ਸਮਝਦੇ ਹਨ ਉਨ੍ਹਾਂ ਨਾਲ ਸਾਡਾ ਦਿਲ ਪਵਿੱਤਰ ਹੋ ਜਾਵੇਗਾ। ਪਰ ਉਹ ਤਾਂ ਪਾਣੀ ਹੈ। ਇੱਥੇ ਤਾਂ ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਵਰਸਾ ਮਿਲੇਗਾ। ਹੁਣ ਬੇਹੱਦ ਦੇ ਬਾਪ ਤੋਂ ਤੁਹਾਨੂੰ ਅਵਿਨਾਸ਼ੀ ਗਿਆਨ ਰਤਨਾਂ ਦਾ ਖਜਾਨਾ ਮਿਲਦਾ ਹੈ। ਅਕਸਰ ਕਰਕੇ ਸ਼ੰਕਰ ਦੇ ਕੋਲ ਜਾਂਦੇ ਹਨ, ਸਮਝਦੇ ਹਨ ਅਮਰਨਾਥ ਨੇ ਪਾਰਵਤੀ ਨੂੰ ਕਥਾ ਸੁਣਾਈ, ਤੱਦ ਕਹਿੰਦੇ ਹਨ ਭਰ ਦੋ ਝੋਲੀ…. ਤੁਸੀਂ ਅਵਿਨਾਸ਼ੀ ਗਿਆਨ ਰਤਨਾਂ ਨਾਲ ਝੋਲੀ ਭਰਦੇ ਹੋ। ਬਾਕੀ ਅਮਰਨਾਥ ਕੋਈ ਇੱਕ ਨੂੰ ਥੋੜੀ ਹੀ ਬੈਠ ਕੇ ਕਥਾ ਸੁਣਾਏਗਾ। ਜਰੂਰ ਬਹੁਤ ਹੋਣਗੇ ਅਤੇ ਉਹ ਵੀ ਮ੍ਰਿਤੂਲੋਕ ਵਿੱਚ ਹੀ ਹੋਣਗੇ। ਸੁਕਸ਼ਮਵਤਨ ਵਿੱਚ ਤਾਂ ਕਥਾ ਸੁਣਾਉਣ ਦੀ ਦਰਕਾਰ ਹੀ ਨਹੀਂ। ਕਈ ਤੀਰਥ ਬਣਾਏ ਹਨ। ਸਾਧੂ – ਸੰਤ, ਮਹਾਤਮਾ ਆਦਿ ਢੇਰ ਜਾਂਦੇ ਹਨ ਅਮਰਨਾਥ ਤੇ ਲੱਖਾਂ ਆਦਮੀ ਜਾਂਦੇ ਹਨ। ਕੁੰਭ ਦੇ ਮੇਲੇ ਤੇ ਗੰਗਾ ਸ਼ਨਾਨ ਕਰਨ ਸਭ ਤੋਂ ਜ਼ਿਆਦਾ ਜਾਂਦੇ ਹਨ, ਸਮਝਦੇ ਹਨ, ਅਸੀਂ ਪਾਵਨ ਬਣਾਂਗੇ। ਅਸਲ ਵਿੱਚ ਕੁੰਭ ਦਾ ਮੇਲਾ ਇਹ ਹੈ। ਉਹ ਮੇਲੇ ਤਾਂ ਜਨਮ – ਜਨਮਾਂਤਰ ਕਰਦੇ ਆਏ ਹਨ। ਪਰ ਬਾਪ ਕਹਿੰਦੇ ਹਨ – ਇਸ ਨਾਲ ਵਾਪਿਸ ਆਪਣੇ ਘਰ ਕੋਈ ਵੀ ਜਾ ਨਹੀਂ ਸਕਦੇ ਕਿਓਂਕਿ ਜੱਦ ਆਤਮਾ ਪਵਿੱਤਰ ਬਣੇ ਤੱਦ ਜਾ ਸਕੇ। ਪਰ ਅਪਵਿੱਤਰ ਹੋਣ ਦੇ ਕਾਰਨ ਸਭ ਦੇ ਪੰਖ ਟੁੱਟੇ ਹੋਏ ਹਨ। ਆਤਮਾ ਨੂੰ ਪੰਖ ਮਿਲੇ ਹਨ, ਯੋਗ ਵਿੱਚ ਰਹਿਣ ਨਾਲ ਆਤਮਾ ਸਭ ਤੋਂ ਤਿੱਖੀ ਉਡਦੀ ਹੈ। ਕਿਸੇ ਦਾ ਹਿਸਾਬ – ਕਿਤਾਬ ਲੰਡਨ ਵਿੱਚ, ਅਮਰੀਕਾ ਵਿੱਚ ਹੋਵੇਗਾ ਤਾਂ ਝੱਟ ਉੱਡਣਗੇ। ਉੱਥੇ ਸੈਕਿੰਡ ਵਿੱਚ ਪਹੁੰਚ ਜਾਂਦੇ ਹਨ। ਪਰ ਮੁਕਤੀਧਾਮ ਵਿੱਚ ਤਾਂ ਜੱਦ ਕਰਮਾਂਤੀਤ ਹੋਣ ਤੱਦ ਜਾ ਸਕਣ, ਤੱਦ ਤੱਕ ਇੱਥੇ ਹੀ ਜਨਮ – ਮਰਨ ਵਿੱਚ ਆਉਂਦੇ ਹਨ। ਜਿਵੇਂ ਡਰਾਮਾ ਟਿਕ – ਟਿਕ ਹੋ ਚਲਦਾ ਹੈ। ਆਤਮਾ ਵੀ ਇਵੇਂ ਹੈ, ਟਿਕ ਹੋਈ ਇਹ ਗਈ। ਇਨ੍ਹਾਂ ਵਰਗੀ ਤਿੱਖੀ ਹੋਰ ਕੋਈ ਚੀਜ਼ ਹੁੰਦੀ ਨਹੀਂ। ਢੇਰ ਦੀ ਢੇਰ ਸਭ ਆਤਮਾਵਾਂ ਮੂਲਵਤਨ ਵਿੱਚ ਜਾਨ ਵਾਲੀ ਹੈ। ਆਤਮਾ ਨੂੰ ਕਿੱਥੇ ਦਾ ਕਿੱਥੇ ਪਹੁੰਚਣ ਵਿੱਚ ਦੇਰੀ ਨਹੀਂ ਲੱਗਦੀ ਹੈ। ਮਨੁੱਖ ਇਹ ਗੱਲਾਂ ਸਮਝਦੇ ਨਹੀਂ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਆਉਂਦਾ ਹੈ ਕਿ ਨਵੀਂ ਦੁਨੀਆਂ ਵਿੱਚ ਜਰੂਰ ਥੋੜੀਆਂ ਆਤਮਾਵਾਂ ਹੋਣਗੀਆਂ ਅਤੇ ਉੱਥੇ ਬਹੁਤ ਸੁੱਖੀ ਹੋਣਗੇ। ਉਹ ਹੀ ਆਤਮਾਵਾਂ ਹੁਣ 84 ਜਨਮ ਭੋਗ ਬਹੁਤ ਦੁਖੀ ਹੋਈਆਂ ਹਨ। ਤੁਹਾਨੂੰ ਸਾਰੇ ਚੱਕਰ ਦਾ ਪਤਾ ਪਿਆ ਹੈ। ਤੁਹਾਡੀ ਬੁੱਧੀ ਚਲਦੀ ਹੈ ਹੋਰ ਕਿਸੇ ਮਨੁੱਖ ਮਾਤਰ ਦੀ ਬੁੱਧੀ ਨਹੀਂ ਚਲਦੀ ਹੈ। ਪ੍ਰਜਾਪਿਤਾ ਬ੍ਰਹਮਾ ਵੀ ਗਾਇਆ ਹੋਇਆ ਹੈ। ਕਲਪ ਪਹਿਲੇ ਵੀ ਤੁਸੀਂ ਇਵੇਂ ਹੀ ਬ੍ਰਹਮਾਕੁਮਾਰ – ਕੁਮਾਰੀ ਬਣੇ ਸੀ। ਤੁਸੀਂ ਜਾਣਦੇ ਹੋ ਕਿ ਅਸੀਂ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਹਾਂ। ਸਾਡੇ ਦਵਾਰਾ ਬਾਬਾ ਸ੍ਵਰਗ ਦੀ ਸਥਾਪਨਾ ਕਰਵਾ ਰਹੇ ਹਨ। ਜੱਦ ਨੰਬਰਵਾਰ ਪੁਰਸ਼ਾਰਥ ਅਨੁਸਾਰ ਲਾਇਕ ਬਣ ਜਾਵੋਗੇ ਤਾਂ ਫਿਰ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਵੇਗਾ। ਤ੍ਰਿਮੂਰਤੀ ਵੀ ਇੱਥੇ ਹੀ ਗਾਇਆ ਹੋਇਆ ਹੈ। ਤ੍ਰਿਮੂਰਤੀ ਦਾ ਚਿੱਤਰ ਵੀ ਰੱਖਦੇ ਹਨ। ਉਸ ਵਿੱਚ ਸ਼ਿਵ ਨੂੰ ਵਿਖਾਉਂਦੇ ਨਹੀਂ। ਕਿਹਾ ਵੀ ਜਾਂਦਾ ਹੈ – ਬ੍ਰਹਮਾ ਦਵਾਰਾ ਸਥਾਪਨਾ, ਕੌਣ ਕਰਾਉਂਦੇ ਹਨ? ਸ਼ਿਵਬਾਬਾ। ਵਿਸ਼ਨੂੰ ਦਵਾਰਾ ਪਾਲਣਾ। ਤੁਸੀਂ ਬ੍ਰਾਹਮਣ ਹੁਣ ਲਾਇਕ ਬਣ ਰਹੇ ਹੋ, ਦੇਵਤਾ ਬਣਨ ਦੇ ਲਈ। ਹੁਣ ਤੁਸੀਂ ਉਹ ਪਾਰ੍ਟ ਵਜਾ ਰਹੇ ਹੋ। ਕਲਪ ਦੇ ਬਾਦ ਫਿਰ ਵਜਾਵੋਗੇ। ਤੁਸੀਂ ਪਵਿੱਤਰ ਬਣਦੇ ਹੋ। ਕਹਿੰਦੇ ਹੋ – ਬਾਬਾ ਦਾ ਫਰਮਾਨ ਹੈ ਕਾਮ ਰੂਪੀ ਦੁਸ਼ਮਣ ਨੂੰ ਜਿੱਤੋ, ਮਾਮੇਕਮ ਯਾਦ ਕਰੋ। ਬਹੁਤ ਸਹਿਜ ਹੈ। ਭਗਤੀ ਮਾਰਗ ਵਿੱਚ ਤੁਸੀਂ ਬੱਚਿਆਂ ਨੇ ਬਹੁਤ ਦੁੱਖ ਵੇਖੇ ਹਨ। ਕਰਕੇ ਥੋੜਾ ਸੁੱਖ ਹੈ ਤਾਂ ਵੀ ਅਲਪਕਲ ਦੇ ਲਈ। ਭਗਤੀ ਵਿੱਚ ਸਾਕਸ਼ਾਤਕਾਰ ਹੁੰਦਾ ਹੈ। ਸੋ ਵੀ ਅਲਪਕਾਲ ਦੇ ਲਈ ਤੁਹਾਡੀ ਆਸ਼ਾ ਪੂਰੀ ਹੁੰਦੀ ਹੈ, ਇਹ ਸਾਕਸ਼ਾਤਕਰ ਹੁੰਦਾ ਹੈ – ਉਹ ਵੀ ਮੈਂ ਕਰਾਉਂਦਾ ਹਾਂ। ਡਰਾਮਾ ਵਿੱਚ ਨੂੰਧ ਹੈ। ਜੋ ਪਾਸਟ ਹੋਇਆ ਸੇਕੇਂਡ ਬਾਈ ਸੇਕੇਂਡ, ਡਰਾਮਾ ਸ਼ੂਟ ਕੀਤਾ ਹੋਇਆ ਹੈ। ਇਵੇਂ ਨਹੀਂ ਕਹਿੰਦੇ ਹਨ – ਹੁਣ ਸ਼ੂਟ ਹੋਇਆ। ਨਹੀਂ, ਇਹ ਤਾਂ ਅਨਾਦਿ ਬਣਾ ਬਣਾਇਆ ਡਰਾਮਾ ਹੈ। ਜਿੰਨੇ ਵੀ ਐਕਟਰਸ ਹਨ – ਸਭ ਦਾ ਪਾਰ੍ਟ ਅਵਿਨਾਸ਼ੀ ਹੈ। ਮੋਕਸ਼ ਨੂੰ ਕੋਈ ਨਹੀਂ ਪਾਉਂਦੇ ਹਨ। ਸੰਨਿਆਸੀ ਲੋਕ ਕਹਿੰਦੇ ਹਨ – ਅਸੀਂ ਲੀਨ ਹੋ ਜਾਂਦੇ ਹਾਂ। ਬਾਪ ਸਮਝਾਉਂਦੇ ਹਨ ਤੁਸੀਂ ਅਵਿਨਾਸ਼ੀ ਆਤਮਾ ਹੋ। ਆਤਮਾ ਬਿੰਦੀ ਹੈ, ਇੰਨੀ ਛੋਟੀ ਜਿਹੀ ਬਿੰਦੀ ਵਿੱਚ 84 ਜਨਮਾਂ ਦਾ ਪਾਰ੍ਟ ਨੂੰਦਿਆ ਹੋਇਆ ਹੈ। ਇਹ ਚੱਕਰ ਚਲਦਾ ਹੀ ਰਹਿੰਦਾ ਹੈ। ਜੋ ਪਹਿਲੇ – ਪਹਿਲੇ ਪਾਰ੍ਟ ਵਜਾਉਣ ਆਉਂਦੇ ਹਨ, ਉਹ ਹੀ 84 ਜਨਮ ਲੈਂਦੇ ਹਨ। ਸਭ ਤਾਂ ਲੈ ਨਾ ਸਕਣ। ਤੁਹਾਡੇ ਸਿਵਾਏ ਹੋਰ ਕੋਈ ਦੀ ਬੁੱਧੀ ਵਿੱਚ ਇਹ ਨਾਲੇਜ ਨਹੀਂ ਹੈ। ਗਿਆਨ ਦਾ ਸਾਗਰ ਇੱਕ ਹੀ ਬਾਪ ਹੈ। ਤੁਸੀਂ ਜਾਣਦੇ ਹੋ ਅਸੀਂ ਬਾਪ ਤੋਂ ਵਰਸਾ ਲੈ ਰਹੇ ਹਾਂ। ਬਾਪ ਸਾਨੂੰ ਪਤਿਤ ਤੋਂ ਪਾਵਨ ਬਣਾਉਂਦੇ ਹਨ। ਸੁੱਖ ਅਤੇ ਸ਼ਾਂਤੀ ਦਾ ਵਰਸਾ ਦਿੰਦੇ ਹਨ। ਸਤਿਯੁਗ ਵਿੱਚ ਦੁੱਖ ਦਾ ਨਾਮ – ਨਿਸ਼ਾਨ ਨਹੀਂ ਹੁੰਦਾ। ਬਾਪ ਕਹਿੰਦੇ ਹਨ – ਆਯੂਸ਼ਮਾਨ ਭਵ, ਧਨਵਾਨ ਭਵ…ਨਿਵ੍ਰਿਤੀ ਮਾਰਗ ਵਾਲੇ ਇਵੇਂ ਆਸ਼ੀਰਵਾਦ ਦੇ ਨਾ ਸਕੇ। ਤੁਸੀਂ ਬੱਚਿਆਂ ਨੂੰ ਬਾਪ ਤੋਂ ਵਰਸਾ ਮਿਲ ਰਿਹਾ ਹੈ। ਸਤਿਯੁਗ ਤ੍ਰੇਤਾ ਹੈ ਸੁੱਖਧਾਮ। ਫਿਰ ਦੁੱਖ ਕਿਵੇਂ ਹੁੰਦਾ ਹੈ, ਇਹ ਵੀ ਕੋਈ ਨਹੀਂ ਜਾਣਦੇ। ਦੇਵਤਾ ਵਾਮ ਮਾਰਗ ਵਿੱਚ ਕਿਵੇਂ ਜਾਂਦੇ ਹਨ, ਉਹ ਨਿਸ਼ਾਨੀਆਂ ਹੈ। ਜਗਨਨਾਥ ਪੂਰੀ ਵਿੱਚ ਦੇਵਤਾਵਾਂ ਦੇ ਚਿੱਤਰ, ਤਾਜ ਆਦਿ ਪਾਏ ਹੋਏ ਵਿਖਾਉਂਦੇ ਹਨ ਫਿਰ ਗੰਦੇ ਚਿੱਤਰ ਵੀ ਬਣਾਏ ਹਨ ਇਸਲਈ ਉਨ੍ਹਾਂ ਦੀ ਮੂਰਤੀ ਵੀ ਕਾਲੀ ਰੱਖੀ ਹੈ, ਜਿਸ ਤੋਂ ਸਿੱਧ ਹੁੰਦਾ ਹੈ ਦੇਵਤਾ ਵਾਮ ਮਾਰਗ ਵਿੱਚ ਜਾਂਦੇ ਹਨ ਤਾਂ ਅੰਤ ਵਿੱਚ ਬਿਲਕੁਲ ਕਾਲੇ ਬਣ ਪਏ ਹਨ। ਹੁਣ ਤੁਸੀਂ ਜਾਣਦੇ ਹੋ, ਭਾਰਤ ਕਿੰਨਾ ਸੁੰਦਰ ਸੀ ਫਿਰ ਤਮੋਪ੍ਰਧਾਨ ਬਣਨਾ ਹੀ ਹੈ – ਡਰਾਮਾ ਪਲਾਨ ਅਨੁਸਾਰ। ਹੁਣ ਸੰਗਮ ਤੇ ਤੁਹਾਨੂੰ ਇਹ ਨਾਲੇਜ ਹੈ। ਬਾਪ ਹੈ ਨਾਲੇਜਫੁਲ। ਤੁਹਾਡਾ ਇੱਕ ਹੀ ਬਾਪ ਹੈ, ਟੀਚਰ, ਗੁਰੂ ਤਿੰਨੋਂ ਹਨ। ਇਹ ਹਮੇਸ਼ਾ ਬੁੱਧੀ ਵਿੱਚ ਰਹੇ, ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ। ਇਹ ਬੇਹੱਦ ਦੀ ਪੜ੍ਹਾਈ ਹੈ, ਜਿਸ ਨਾਲ ਤੁਸੀਂ ਨਾਲੇਜ ਫੁੱਲ ਬਣ ਗਏ ਹੋ। ਤੁਸੀਂ ਸਭ ਕੁਝ ਜਾਣਦੇ ਹੋ। ਉਹ ਕਹਿੰਦੇ ਹਨ – ਸਰਵਵਿਆਪੀ ਹੈ, ਤੁਸੀਂ ਕਹਿੰਦੇ ਹੋ ਉਹ ਪਤਿਤ – ਪਾਵਨ ਹੈ। ਕਿੰਨਾ ਰਾਤ – ਦਿਨ ਦਾ ਫਰਕ ਹੈ। ਹੁਣ ਤੁਸੀਂ ਮਾਸਟਰ ਨਾਲੇਜਫੁਲ ਬਣ ਗਏ ਹੋ, ਨੰਬਰਵਾਰ। ਜੋ ਬਾਪ ਦੇ ਕੋਲ ਹੈ ਉਹ ਤੁਹਾਨੂੰ ਸਿਖਾਉਂਦੇ ਹਨ। ਤੁਸੀਂ ਵੀ ਸਭ ਨੂੰ ਇਹ ਦੱਸਦੇ ਹੋ, ਬਾਪ ਨੂੰ ਯਾਦ ਕਰੋ ਤਾਂ 21 ਜਨਮਾਂ ਦੇ ਲਈ ਵਰਸਾ ਮਿਲੇਗਾ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਖੁਦ ਰਿਫਰੇਸ਼ ਰਹਿਕੇ ਹੋਰਾਂ ਨੂੰ ਰਿਫਰੇਸ਼ ਕਰਨ ਦੇ ਲਈ ਬਾਪ ਅਤੇ ਵਰਸੇ ਦੀ ਯਾਦ ਵਿੱਚ ਰਹਿਣਾ ਹੈ ਅਤੇ ਸਭ ਨੂੰ ਯਾਦ ਦਵਾਉਣਾ ਹੈ।

2. ਇਸ ਪੁਰਾਣੀ ਦੁਨੀਆਂ ਨਾਲ, ਇਸ ਕਬਰਿਸਤਾਨ ਨਾਲ ਦਿਲ ਨਹੀਂ ਲਗਾਉਣੀ ਹੈ। ਸ਼ਾਂਤੀਧਾਮ, ਸੁਖਧਾਮ ਨੂੰ ਯਾਦ ਕਰਨਾ ਹੈ। ਖ਼ੁਦ ਨੂੰ ਦੇਵਤਾ ਬਣਨ ਦੇ ਲਾਇਕ ਬਣਾਉਣਾ ਹੈ।

ਵਰਦਾਨ:-

ਸੰਗਮਯੁਗ ਤੇ ਬਾਪਦਾਦਾ ਦਵਾਰਾ ਸਾਰੇ ਬੱਚਿਆਂ ਨੂੰ ਤਾਜ ਅਤੇ ਤਖਤ ਪ੍ਰਾਪਤ ਹੁੰਦਾ ਹੈ। ਪਿਓਰਿਟੀ ਦਾ ਵੀ ਤਾਜ ਹੈ ਤਾਂ ਜਿੰਮੇਵਾਰੀਆਂ ਦਾ ਵੀ ਤਾਜ ਹੈ, ਅਕਾਲ ਤਖਤ ਵੀ ਹੈ ਤਾਂ ਦਿਲਤਖਤਨਸ਼ੀਨ ਵੀ ਹੈ। ਜੱਦ ਇਵੇਂ ਡਬਲ ਤਾਜ ਅਤੇ ਤਖਤਨਸ਼ੀਨ ਬਣਦੇ ਹੋ ਤਾਂ ਨਸ਼ਾ ਅਤੇ ਨਿਸ਼ਾਨਾ ਖੁਦ ਹੀ ਯਾਦ ਰਹਿੰਦਾ ਹੈ। ਫਿਰ ਇਹ ਕਰਮਇੰਦਰੀਆਂ ਜੀ ਹਜੂਰ ਕਰਦੀਆਂ ਹਨ। ਜੋ ਤਾਜ ਅਤੇ ਤਖਤ ਛੱਡ ਦਿੰਦੇ ਹਨ ਉਨ੍ਹਾਂ ਦਾ ਆਰਡਰ ਕੋਈ ਵੀ ਕਾਰੋਬਾਰੀ ਨਹੀਂ ਮੰਨਦੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top