04 June 2021 PUNJABI Murli Today – Brahma Kumari

June 3, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸ਼ਿਵ ਬਾਬਾ ਤੇ ਬ੍ਰਹਮਾ ਬਾਬਾ ਦੋਨਾਂ ਦੀ ਮੱਤ ਮਸ਼ਹੂਰ ਹੈ, ਤੁਹਾਨੂੰ ਦੋਨਾਂ ਦੀ ਮੱਤ ਤੇ ਚੱਲ ਕੇ ਆਪਣਾ ਕਲਿਆਣ ਕਰਨਾ ਹੈ"

ਪ੍ਰਸ਼ਨ: -

ਨੰਬਰਵਨ ਟ੍ਰਸਟੀ ਕੌਣ ਹੈ ਅਤੇ ਕਿਵੇਂ?

ਉੱਤਰ:-

ਸ਼ਿਵਬਾਬਾ ਹੈ ਨੰਬਰਵਨ ਟ੍ਰਸਟੀ, ਉਸ ਵਿੱਚ ਬਿਲਕੁੱਲ ਆਸਕਤੀ ਨਹੀਂ। ਭਗਤੀ ਮਾਰਗ ਵਿੱਚ ਵੀ ਤੁਸੀਂ ਉਨਾਂ ਦੇ ਅਰਥ ਜੋ ਵੀ ਦਾਨ – ਪੁਨ ਕਰਦੇ ਹੋ, ਉਹ ਸਭ ਇਨਸ਼ੋਰ ਹੋ ਜਾਂਦਾ ਹੈ, ਜਿਸ ਦਾ ਫ਼ਲ ਦੂਸਰੇ ਜਨਮ ਵਿੱਚ ਮਿਲਦਾ ਹੈ। ਹੁਣ ਜੋ ਵੀ ਬਾਪ ਦੇ ਅਰਥ ਆਪਣਾ ਸਭ ਕੁਝ ਇਨਸ਼ੋਰ ਕਰਦਾ ਹੈ ਉਨ੍ਹਾਂ ਦਾ ਪੂਰਾ ਰਿਟਰਨ ਬਾਪ ਦਿੰਦਾ ਹੈ ਕਿਓਂਕਿ ਬਾਬਾ ਕਹਿੰਦੇ ਹਨ – ਮੈਂ ਆਪ ਤਾਂ ਸੁੱਖ ਭੋਗਦਾ ਨਹੀਂ। ਮੈਂ ਤੁਹਾਡਾ ਲੈਕੇ ਕੀ ਕਰੂੰਗਾ।

ਗੀਤ:-

ਦਰ ਤੇ ਆਏ ਹਾਂ ਕਸਮ ਲੈਕੇ…

ਓਮ ਸ਼ਾਂਤੀ ਮਿੱਠੇ – ਮਿੱਠੇ ਸਿਕੀਲੱਧੇ ਬੱਚਿਆਂ ਨੇ ਗੀਤ ਸੁਣਿਆ। ਬੱਚੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਬਾਪ ਦੇ ਬਣਦੇ ਹਨ। ਬਾਪ ਨੇ ਸਮਝਾਇਆ ਹੈ ਇਹ ਹੈ ਅੰਤਿਮ ਮਰਜੀਵਾ ਜਨਮ। ਜਿਉਂਦੇ ਜੀ ਬਾਪ ਦਾ ਬਣਨਾ ਹੈ। ਇਹ ਤਾਂ ਬੱਚੇ ਜਾਣਦੇ ਹਨ, ਸ਼੍ਰੀਮਤ ਗਾਈ ਹੋਈ ਹੈ। ਸ਼੍ਰੀਮਤ ਭਗਵਾਨੁਵਾਚ। ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ ਪਰ ਹੈ ਸ਼ਿਵਬਾਬਾ। ਉਨ੍ਹਾਂ ਦੇ ਬਾਦ ਬ੍ਰਹਮਾ ਫਿਰ ਕ੍ਰਿਸ਼ਨ। ਸ਼੍ਰੀਮਤ ਕ੍ਰਿਸ਼ਨ ਦੀ ਨਹੀਂ ਕਹਾਂਗੇ। ਸ਼੍ਰੇਸ਼ਠ ਤੇ ਸ਼੍ਰੇਸ਼ਠ ਸਾਡਾ ਬਾਪ ਹੈ। ਪਤਿਤ – ਪਾਵਨ ਕ੍ਰਿਸ਼ਨ ਅਤੇ ਰਾਧੇ ਆਦਿ ਨੂੰ ਨਹੀਂ ਕਹਾਂਗੇ। ਉਹ ਦੈਵੀਗੁਣ ਵਾਲੇ ਮਨੁੱਖ ਹਨ। ਮਨੁੱਖ ਨੂੰ ਪਤਿਤ – ਪਾਵਨ ਨਹੀਂ ਕਿਹਾ ਜਾਂਦਾ ਹੈ। ਸਤਿਯੁੱਗ ਵਿੱਚ ਇਵੇਂ ਨਹੀਂ ਕਹਾਂਗੇ ਪਤਿਤ – ਪਾਵਨ ਆਓ। ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਇੱਕ ਹੀ ਬਾਪ ਹੈ, ਜਿਸ ਦੀ ਸ਼੍ਰੀਮਤ ਤੇ ਤੁਸੀਂ ਚਲ ਰਹੇ ਹੋ। ਪ੍ਰਜਾਪਿਤਾ ਬ੍ਰਹਮਾ ਦੀ ਮੱਤ ਮਸ਼ਹੂਰ ਹੈ। ਸ਼੍ਰੀਮਤ ਵੀ ਮਸ਼ਹੂਰ ਹੈ। ਪਰ ਉਸ ਵਿੱਚ ਭੁੱਲ ਕਰ ਦਿੰਦੇ ਹਨ ਜੋ ਬਾਪ ਦੇ ਬਦਲੇ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਸਭ ਧਰਮ ਵਾਲਿਆਂ ਦਾ ਤਾਂ ਇੱਕ ਹੀ ਬਾਪ ਹੈ। ਕ੍ਰਿਸ਼ਨ ਨੂੰ ਤਾਂ ਸਭ ਨਹੀਂ ਮੰਨਣਗੇ। ਕ੍ਰਿਸ਼ਚਨ ਲੋਕ ਕ੍ਰਾਈਸਟ ਨੂੰ ਫਾਦਰ ਮੰਨਦੇ ਹਨ, ਨਾ ਕਿ ਕ੍ਰਿਸ਼ਨ ਨੂੰ ਕਿਓਂਕਿ ਕ੍ਰਿਸ਼ਚਨ ਹੈ ਕ੍ਰਾਈਸਟ ਦੀ ਮੁਖਵੰਸ਼ਾਵਲੀ। ਸ਼ਿਵਬਾਬਾ ਆਕੇ ਤੁਹਾਨੂੰ ਆਪਣਾ ਬਣਾਉਂਦੇ ਹਨ। ਕਹਿੰਦੇ ਹਨ, ਸਿਰ ਹਥੇਲੀ ਤੇ ਰੱਖ ਬਾਪ ਦੇ ਬਣੇ ਹਾਂ। ਉਨ੍ਹਾਂ ਦੇ ਡਾਇਰੈਕਸ਼ਨ ਤੇ ਚਲਣਾ ਪਵੇ। ਤੁਹਾਨੂੰ ਬਾਪ ਨੂੰ ਆਪਣੀ ਮੱਤ ਦੇਣ ਦੀ ਲੋੜ ਨਹੀਂ ਰਹਿੰਦੀ। ਉਹ ਆਪ ਮੱਤ ਦੇਣ ਵਾਲਾ ਹੈ। ਇਹ ਤਾਂ ਸਭ ਬੱਚੇ ਹਨ। ਸ਼ਿਵਬਾਬਾ ਨਾਮੀਗ੍ਰਾਮੀ ਹੈ। ਉਹ ਜੋ ਮੱਤ ਦੇਣਗੇ, ਜੋ ਕੁਝ ਕਰਨਗੇ ਰਾਈਟ। ਇਸ ਬ੍ਰਹਮਾ ਨੂੰ ਵੀ ਮੱਤ ਦਿੰਦੇ ਹਨ ਕਿ ਇਹ ਕਰੋ। ਤੁਹਾਡਾ ਕਨੈਕਸ਼ਨ ਹੀ ਸ਼ਿਵਬਾਬਾ ਨਾਲ ਹੈ। ਕਿਸੇ ਦਾ ਵੀ ਅਵਗੁਣ ਨਹੀਂ ਵੇਖਣਾ ਹੈ, ਸ਼੍ਰੀਮਤ ਤੇ ਚਲਣਾ ਹੈ। ਸ਼ਿਵਬਾਬਾ ਤਾਂ ਹੈ ਨਿਰਾਕਾਰ। ਉਨ੍ਹਾਂ ਦਾ ਇਹ ਘਰ ਤਾਂ ਹੈ ਨਹੀਂ। ਤੁਸੀਂ ਇੱਥੇ ਪੁਰਾਣੇ ਘਰ ਵਿਚ ਰਹਿੰਦੇ ਹੋ ਫਿਰ ਸ੍ਵਰਗ ਵਿੱਚ ਜਾਕੇ ਆਪਣੇ ਘਰ ਵਿੱਚ ਰਹਾਂਗੇ। ਸ਼ਿਵਬਾਬਾ ਕਹਿੰਦੇ ਹਨ ਮੈਂ ਤਾਂ ਨਹੀਂ ਰਹਾਂਗਾ। ਮੈਂ ਤਾਂ ਇਸ ਸਮੇਂ ਥੋੜੇ ਟਾਈਮ ਦੇ ਲਈ ਆਉਂਦਾ ਹਾਂ।

ਤੁਸੀਂ ਹੋ ਸੱਚੇ – ਸੱਚੇ ਰੂਹਾਨੀ ਸੈਲਵੇਸ਼ਨ ਆਰਮੀ। ਸੁਪਰੀਮ ਰੂਹ (ਬਾਪ)ਡਾਇਰੈਕਸ਼ਨ ਦੇ ਰਹੇ ਹਨ, ਹੂਬਹੂ ਡਰਾਮਾ ਪਲੈਨ ਅਨੁਸਾਰ ਕਲਪ ਪਹਿਲੇ ਮੁਆਫਿਕ। ਕਲਪ – ਕਲਪ ਜੋ ਡਾਇਰੈਕਸ਼ਨ ਦਿੰਦੇ ਹੋਣਗੇ ਉਹ ਹੀ ਦਿੰਦੇ ਹਨ। ਰਾਤ – ਦਿਨ ਗੁਹੀਏ ਸੁਣਾਉਂਦੇ ਰਹਿੰਦੇ ਹਨ। ਨਵਾਂ ਕੋਈ ਇਹ ਸਮਝ ਨਾ ਸਕੇ। ਭਾਵੇਂ ਕੋਈ 35 – 40 ਵਰ੍ਹੇ ਤੋਂ ਰਹਿੰਦੇ ਹਨ ਪਰ ਬਹੁਤ ਹਨ ਜੋ ਇਨ੍ਹਾਂ ਗੰਭੀਰ ਗੱਲਾਂ ਨੂੰ ਸਮਝਦੇ ਨਹੀਂ ਹਨ। ਬਾਪ ਤਾਂ ਰੋਜ਼ ਨਵਾਂ ਸੁਣਾਉਂਦੇ ਰਹਿੰਦੇ ਹਨ। ਕਰਾਚੀ ਤੋਂ ਲੈਕੇ ਮੁਰਲੀ ਨਿਕਲਦੀ ਆਈ ਹੈ। ਪਹਿਲੇ ਬਾਬਾ ਮੁਰਲੀ ਚਲਾਉਂਦੇ ਨਹੀਂ ਸੀ। ਰਾਤ ਨੂੰ 2 ਵਜੇ ਉੱਠਕੇ 10 – 15 ਪੇਜ ਲਿਖਦੇ ਸੀ। ਬਾਬਾ ਲਿਖਵਾਉਂਦੇ ਸੀ ਫਿਰ ਉਨ੍ਹਾਂ ਦੀ ਕਾਪੀਆਂ ਨਿਕਲਦੀਆਂ ਸਨ। ਭਗਤੀਮਾਰਗ ਵਿੱਚ ਤਾਂ ਸ਼ਾਸਤਰ ਆਦਿ ਦੇ ਕਾਗਜ ਸੰਭਾਲਦੇ ਹਨ। ਦਿਨ – ਪ੍ਰਤੀਦਿਨ ਵੱਡੀਆਂ – ਵੱਡੀਆਂ ਕਿਤਾਬਾਂ ਬਣਾਉਂਦੇ ਆਉਂਦੇ ਹਨ। ਕਿੰਨੀ ਬਾਯੋਗ੍ਰਾਫੀ ਬਣਾਉਂਦੇ ਜਾਂਦੇ ਹਨ। ਉਹ ਫਿਰ ਪੜ੍ਹ ਕੇ ਰੱਖਦੇ ਹਨ। ਤੁਸੀਂ ਤਾਂ ਮੁਰਲੀ ਪੜ੍ਹਕੇ ਸੁੱਟ ਦਿੰਦੇ ਹੋ। ਨਹੀਂ ਤਾਂ ਇਹ ਵਰਸ਼ਨਸ ਰਖਣੇ ਚਾਹੀਦੇ ਹਨ ਹਮੇਸ਼ਾ ਦੇ ਲਈ। ਪਰ ਨਹੀਂ, ਜਾਣਦੇ ਹਨ ਕਿ ਇਹ ਸਭ ਵਿਨਾਸ਼ ਹੋ ਜਾਣਗੇ। ਚਿੱਤਰ ਆਦਿ ਜੋ ਵੀ ਤੁਸੀਂ ਬਣਾਉਂਦੇ ਹੋ ਥੋੜੇ ਸਮੇਂ ਦੇ ਲਈ ਹਨ। ਫਿਰ ਇਹ ਦੱਬ ਜਾਣਗੇ ਫਿਰ ਉੱਥੇ ਨਾ ਸ਼ਾਸਤਰ, ਨਾ ਚਿੱਤਰ ਆਦਿ ਕੁਝ ਵੀ ਨਹੀਂ ਰਹਿੰਦੇ ਹਨ ਫਿਰ ਇਹ ਜੋ ਕੁਝ ਚਲ ਰਿਹਾ ਹੈ, ਕਲਪ ਬਾਦ ਵੀ ਹੋਵੇਗਾ। ਸ਼ਾਸਤਰ ਆਦਿ ਫਿਰ ਦਵਾਪਰ ਤੋਂ ਸ਼ੁਰੂ ਹੋਣਗੇ। ਗ੍ਰੰਥ ਵੀ ਅੱਗੇ ਤਾਂ ਹੱਥ ਦਾ ਲਿਖਿਆ ਹੋਇਆ ਬਹੁਤ ਛੋਟਾ ਸੀ। ਹੁਣ ਵੱਡਾ ਬਣਾਇਆ ਹੈ। ਦਿਨ – ਪ੍ਰਤੀਦਿਨ ਵੱਡਾ ਬਣਾਉਂਦੇ ਜਾਣਗੇ। ਨਹੀਂ ਤਾਂ ਸ਼ਿਵਬਾਬਾ ਦੀ ਜੀਵਨ ਕਹਾਣੀ ਕਿੰਨੀ ਲਿਖਣੀ ਚਾਹੀਦੀ ਹੈ। ਹੁਣ ਤੁਸੀਂ ਬੱਚੇ ਕਹਿੰਦੇ ਹੋ – ਪਰਮਪਿਤਾ ਪਰਮਾਤਮਾ ਦੀ ਜੀਵਨ ਕਹਾਣੀ ਅਸੀਂ ਜਾਣਦੇ ਹਾਂ। ਬਾਪ ਬੈਠ ਸਮਝਾਉਂਦੇ ਹਨ – ਮੈਂ ਭਗਤੀਮਾਰਗ ਵਿੱਚ ਕੀ ਕਰਦਾ ਹਾਂ। ਭਗਤੀ ਮਾਰਗ ਵਿੱਚ ਵੀ ਇਨਸ਼ੋਰੈਂਸ ਕਰਦਾ ਹਾਂ। ਈਸ਼ਵਰ ਅਰਥ ਮਨੁੱਖ ਦਾਨ – ਪੁੰਨ ਕਰਦੇ ਹਨ ਨਾ। ਕਹਿੰਦੇ ਹਨ ਇਸ ਨੇ ਦਾਨ ਪੁੰਨ ਕੀਤਾ ਹੈ ਈਸ਼ਵਰ ਅਰਥ। ਈਸ਼ਵਰ ਨੇ ਵੱਡੇ ਘਰ ਵਿੱਚ ਜਨਮ ਦਿੱਤਾ ਹੈ। ਭਗਤੀਮਾਰਗ ਵਿੱਚ ਧਰਮਾਤਮਾ ਬਹੁਤ ਹੁੰਦੇ ਹਨ। ਈਸ਼ਵਰ ਅਰਥ, ਸ੍ਰੀਕ੍ਰਿਸ਼ਨ ਅਰਥ ਦਾਨ ਪੁੰਨ ਕਰਦੇ ਹਨ। ਤਾਂ ਫਿਰ ਬਾਪ ਸਮਝਾਉਂਦੇ ਹਨ – ਮੈਂ ਬੱਚਿਆਂ ਨੂੰ ਦੂਜੇ ਜਨਮ ਵਿੱਚ ਅਲਪਕਾਲ ਦੇ ਲਈ ਫਲ ਦਿੰਦਾ ਆਇਆ ਹਾਂ। ਅੱਛਾ ਅਤੇ ਬੁਰਾ ਫਲ ਮਿਲਦਾ ਤਾਂ ਹੈ ਨਾ। ਕਿੰਨਾ ਇਨਸ਼ੋਰ ਹੋਇਆ। ਜੋ ਜਿਵੇਂ ਦੇ ਕਰਮ ਕਰਦੇ ਹਨ, ਉਸ ਅਨੁਸਾਰ ਫਲ ਮਿਲਦਾ ਹੈ। ਮਾਇਆ ਉਲਟਾ ਕੰਮ ਕਰਾਉਂਦੀ ਹੈ, ਜਿਸ ਨਾਲ ਤੁਸੀਂ ਦੁੱਖ ਨੂੰ ਪਾਉਂਦੇ ਹੋ। ਹੁਣ ਮੈਂ ਤੁਹਾਨੂੰ ਅਜਿਹੇ ਕਰਮ ਸਿਖਾਉਂਦਾ ਹਾਂ ਜੋ ਕਦੀ ਦੁੱਖ ਨਹੀਂ ਹੋਵੇਗਾ ਅਤੇ ਮਾਇਆ ਵੀ ਉੱਥੇ ਨਹੀਂ ਹੁੰਦੀ। ਬਾਕੀ ਹੈ ਮਰਤਬਾ, ਜੋ ਇੰਨਾ ਇਨਸ਼ੋਰ ਕਰੇ। ਸ਼ਿਵਬਾਬਾ ਵੀ ਟ੍ਰਸਟੀ ਹੈ ਨਾ। ਨੰਬਰਵਨ ਟ੍ਰਸਟੀ ਹੈ। ਦੂਜੇ ਦੀ ਆਸਕਿਤ ਜਾਵੇਗੀ, ਕੋਈ ਟ੍ਰਸਟੀ ਤਾਂ ਕਿਸ ਦਾ ਖਾਣਾ ਹੀ ਖਰਾਬ ਕਰ ਦਿੰਦੇ ਹਨ। ਬਾਪ ਵੇਖੋ ਕਿਵੇਂ ਦਾ ਟ੍ਰਸਟੀ ਹੈ, ਕਹਿੰਦੇ ਹਨ ਇਹ ਸਭ ਕੁਝ ਬੱਚਿਆਂ ਦੇ ਲਈ ਹੈ। ਤੁਹਾਡਾ ਸਾਰਾ ਕਨੈਕਸ਼ਨ ਸ਼ਿਵਬਾਬਾ ਨਾਲ ਹੈ। ਬਾਪ ਕਹਿੰਦੇ ਹਨ ਮੈਂ ਸੱਚਾ ਟ੍ਰਸਟੀ ਹਾਂ। ਮੈਂ ਆਪ ਸੁੱਖ ਨਹੀਂ ਲੈਂਦਾ ਹਾਂ, ਬੱਚਿਆਂ ਨੂੰ ਸਾਰੀ ਰਾਜਧਾਨੀ ਦਿੰਦਾ ਹਾਂ। ਲੌਕਿਕ ਬਾਪ ਵੀ ਬੱਚਿਆਂ ਨੂੰ ਸਭ ਕੁਝ ਵਰਸੇ ਵਿੱਚ ਦੇ ਜਾਂਦੇ ਹਨ। ਮੈਂ ਤਾਂ ਸ੍ਵਰਗ ਵਿੱਚ ਕੁਝ ਵੀ ਲੈਂਦਾ ਨਹੀਂ ਹਾਂ। ਤੁਹਾਨੂੰ ਹੀ ਸਭ ਦਿੰਦਾ ਹਾਂ। ਤਾਂ ਤੁਹਾਡਾ ਕਨੈਕਸ਼ਨ ਸਾਰਾ ਸ਼ਿਵਬਾਬਾ ਨਾਲ ਹੈ। ਇਹ ਬਾਬਾ ਕਹਿੰਦੇ ਹਨ ਮੈਂ ਵੀ ਫੁੱਲ ਇਨਸ਼ੋਰ ਕਰ ਲਿੱਤਾ ਹੈ। ਤਨ – ਮਨ – ਧਨ ਸਭ ਬਾਪ ਦੀ ਸਰਵਿਸ ਵਿੱਚ ਹਨ। ਸਿੰਧੀ ਵਿੱਚ ਇੱਕ ਕਹਾਵਤ ਹੈ – ਹੱਥ ਜਿਸ ਦਾ ਇਵੇਂ (ਦਾਤਾ ਰੂਪ ਵਿਚ) ਪਹਿਲਾ ਪੂਰ ਉਹ ਪਹੁੰਚਣਗੇ। ਬਾਪ ਨੂੰ ਸਭ ਇਨਸ਼ੋਰ ਕਰਨਾ ਹੈ। ਦੋ ਮੁੱਠੀ ਚਾਵਲ ਦਿੱਤੇ ਤਾਂ ਮਹਿਲ ਮਿਲ ਗਏ। ਹੁਣ ਵੇਖੋ ਮਕਾਨ ਬਣਿਆ ਹੈ, ਕੋਈ ਨੇ ਇੱਕ ਰੁਪਿਆ ਭੇਜਿਆ, ਸਾਡੀ ਇੱਟ ਵੀ ਲੱਗ ਜਾਵੇ। ਬਾਪ ਨੇ ਲਿਖਿਆ ਤੁਹਾਨੂੰ ਤਾਂ ਸਭ ਤੋਂ ਚੰਗੇ ਮਹਿਲ ਮਿਲਣਗੇ ਕਿਓਂਕਿ ਤੁਸੀਂ ਗਰੀਬ ਹੋ। ਮੈਂ ਹਾਂ ਹੀ ਗਰੀਬ ਨਿਵਾਜ਼। ਗਰੀਬ ਦਾ ਇੱਕ ਰੁਪਿਆ ਤਾਂ ਸਾਹੂਕਾਰ ਦਾ 10 ਹਜਾਰ। ਦੋਵਾਂ ਨੂੰ ਇੱਕ ਹੀ ਮਰਤਬਾ ਮਿਲ ਜਾਂਦਾ ਹੈ। ਸਾਹੂਕਾਰ ਬਹੁਤ ਮੁਸ਼ਕਿਲ ਆਉਂਦੇ ਹਨ। ਸਭ ਤੋਂ ਕੰਨਿਆਵਾਂ ਤਾਂ ਬਿਲਕੁਲ ਫ੍ਰੀ ਹਨ। ਨੰਬਰਵਨ ਵੇਖੋ ਮੰਮਾ ਗਈ। ਉਨ੍ਹਾਂ ਦੇ ਕੋਲ ਕੁਝ ਵੀ ਨਹੀਂ ਸੀ। ਗਰੀਬ ਦੇ ਘਰ ਦੀ ਸੀ ਫਿਰ ਵੀ ਨੰਬਰਵਨ ਚਲੀ ਗਈ। ਇਸ ਨੇ ਸਭ ਕੁਝ ਦਿੱਤਾ ਫਿਰ ਵੀ ਪਹਿਲੇ ਲਕਸ਼ਮੀ ਫਿਰ ਨਾਰਾਇਣ। ਕਿੰਨਾ ਵੰਡਰਫੁੱਲ ਖੇਡ ਹੈ। ਤਾਂ ਕਦੀ ਕਿਸੇ ਗੱਲਾਂ ਵਿੱਚ ਸੰਸ਼ੇ ਨਹੀਂ ਹੋਣਾ ਚਾਹੀਦਾ ਹੈ। ਬਾਪਦਾਦਾ ਕੋਈ ਘੱਟ ਥੋੜੀ ਹੀ ਹੈ। ਜਰਾ ਵੀ ਸੰਸ਼ੇ ਇਸ ਵਿੱਚ ਨਹੀਂ ਲਿਆਉਣਾ ਚਾਹੀਦਾ ਹੈ। ਬਹੁਤ ਮਿੱਠਾ ਵੀ ਬਣਨਾ ਹੈ। ਕਦਮ – ਕਦਮ ਤੇ ਸ਼੍ਰੀਮਤ ਲੈਣੀ ਹੈ। ਨਹੀਂ ਤਾਂ ਮਾਇਆ ਬਹੁਤ ਨੁਕਸਾਨ ਕਰਵਾ ਦਿੰਦੀ ਹੈ। ਬੱਚਿਆਂ ਨੂੰ ਕਿੰਨੇ ਡਾਇਰੈਕਸ਼ਨ ਦੇਣੇ ਪੈਂਦੇ ਹਨ। ਬਾਬਾ ਕਹਿੰਦੇ ਹਨ – ਪੂਰਾ ਸਮਾਚਾਰ ਲਿਖੋ। ਬਾਬਾ ਹਰ ਤਰ੍ਹਾਂ ਦੀ ਸੰਭਾਲ ਕਰਨਗੇ। ਬਾਬਾ ਨੂੰ ਬਹੁਤ ਖਿਆਲ ਰਹਿੰਦਾ ਹੈ। ਕਿੱਥੇ ਇਹ ਬੱਚਾ ਚੜ੍ਹ ਜਾਵੇ। ਪੜ੍ਹਾਈ ਤੇ ਪੂਰਾ ਅਟੈਂਸ਼ਨ ਚਾਹੀਦਾ ਹੈ। ਅਸੀਂ ਹਾਂ ਮੋਸ੍ਟ ਬਿਲਵੇਡ ਗੌਡ ਫਾਦਰਲੀ ਸਟੂਡੈਂਟ। ਭਗਵਾਨੁਵਾਚ ਵੀ ਲਿਖਿਆ ਹੋਇਆ ਹੈ ਪਰ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਕ੍ਰਿਸ਼ਨ ਵੀ ਸਾਰੇ ਮਨੁੱਖਾਂ ਤੋਂ ਉੱਚ ਤੇ ਉੱਚ ਠਹਿਰਿਆ ਨਾ। ਫਸਟ ਪ੍ਰਿੰਸ ਹੈ। ਕ੍ਰਿਸ਼ਨ ਦਾ ਨਾ ਦਿੰਦੇ ਹਨ, ਨਾਰਾਇਣ ਦਾ ਕਿਓਂ ਨਹੀਂ! ਕ੍ਰਿਸ਼ਨ ਹੈ ਬਾਲਕ। ਛੋਟੇਪਨ ਤੋਂ ਬਾਲਕ ਸਤੋਪ੍ਰਧਾਨ ਹੁੰਦਾ ਹੈ। ਫਿਰ ਬਚਪਨ ਤੋਂ ਯੁਵਾ, ਫਿਰ ਵ੍ਰਿਧ ਅਵਸਥਾ ਆਉਂਦੀ ਹੈ। ਬੱਚਿਆਂ ਦੀ ਹੀ ਮਹਿਮਾ ਕਰਦੇ ਹਨ ਕਿਓਂਕਿ ਪਵਿੱਤਰ ਹਨ ਨਾ। ਬਾਲਕ ਬ੍ਰਹਮਗਿਆਨੀ ਸਮਾਨ ਕਹਿੰਦੇ ਹਨ। ਬੱਚੇ ਤੋਂ ਕੋਈ ਪਾਪ ਨਹੀਂ ਹੁੰਦਾ ਹੈ। ਤਾਂ ਕ੍ਰਿਸ਼ਨ ਵੀ ਛੋਟਾ ਬੱਚਾ ਹੋਣ ਦੇ ਕਾਰਨ ਉਨ੍ਹਾਂ ਦਾ ਬਰਥ ਡੇ ਮਨਾਉਂਦੇ ਹਨ। ਫਿਰ ਵੀ ਕ੍ਰਿਸ਼ਨ ਨੂੰ ਦਵਾਪਰ ਵਿੱਚ ਵਿਖਾ ਦਿਤਾ ਹੈ। ਇਹ ਸਭ ਬਾਪ ਬੈਠ ਸਮਝਾਉਂਦੇ ਹਨ। ਸਿਵਾਏ ਤੁਸੀਂ ਬ੍ਰਾਹਮਣਾਂ ਦੇ ਦੁਨੀਆਂ ਵਿੱਚ ਅਜਿਹਾ ਕੋਈ ਨਹੀਂ ਹੋਵੇਗਾ। ਜਿਸ ਨੂੰ ਇਹ ਸਭ ਗੱਲਾਂ ਪਤਾ ਹੋਣ। ਬ੍ਰਾਹਮਣ ਹਨ ਉੱਤਮ। ਤੁਸੀਂ ਬ੍ਰਾਹਮਣ ਹੋ ਈਸ਼ਵਰੀ ਸੰਤਾਨ। ਸਤਿਯੁਗ ਵਿੱਚ ਈਸ਼ਵਰੀ ਸੰਤਾਨ ਨਹੀਂ ਕਹਾਂਗੇ। ਈਸ਼ਵਰ ਤੋਂ ਜਰੂਰ ਸ੍ਵਰਗ ਦੀ ਪ੍ਰਾਪਤੀ ਹੋਵੇਗੀ। ਇਹ ਹੈ ਤੁਹਾਡਾ ਅਤਿ ਦੁਰਲਭ ਅਮੁੱਲ ਜੀਵਨ। ਸਭ ਦਾ ਤਾਂ ਹੋ ਨਹੀਂ ਸਕਦਾ। ਇਹ ਡਰਾਮਾ ਇਵੇਂ ਦਾ ਬਣਿਆ ਹੋਇਆ ਹੈ। ਕਲਪ ਪਹਿਲੇ ਜਿਨ੍ਹਾਂ ਨੇ ਪੜ੍ਹਿਆ, ਉਹ ਪੜ੍ਹ ਰਹੇ ਹਨ। ਭਗਵਾਨ ਨੇ ਜਰੂਰ ਭਗਵਾਨ – ਭਗਵਤੀ ਪੈਦਾ ਕੀਤਾ ਹੈ। ਪਰ ਭਗਵਾਨ – ਭਗਵਤੀ ਕਹਿ ਨਹੀਂ ਸਕਦੇ। ਗੌਡ ਇਜ਼ ਵਨ। ਨਿਰਾਕਾਰ ਦੀ ਮਹਿਮਾ ਹੈ। ਸਾਕਾਰ ਦੀ ਥੋੜੀ ਮਹਿਮਾ ਹੁੰਦੀ ਹੈ। ਇਨ੍ਹਾਂ ਲਕਸ਼ਮੀ – ਨਾਰਾਇਣ ਨੂੰ ਨਿਰਾਕਾਰ ਨੇ ਇਵੇਂ ਬਣਾਇਆ। ਹੁਣ ਰਾਜਯੋਗ ਸਿੱਖ ਰਹੇ ਹਾਂ। ਰਜਾਈ ਸਥਾਪਨ ਹੋਈ ਹੈ, ਤਾਂ ਉਸ ਸਮੇਂ ਵਿਨਾਸ਼ ਵੀ ਹੋਇਆ। ਬਾਪ ਜਰੂਰ ਸ੍ਵਰਗ ਦਾ ਵਰਸਾ ਦੇਣਗੇ। ਹੁਣ ਤਾਂ ਹੈ ਸੰਗਮ ਦੀ ਗੱਲ। ਸ਼ਿਵਬਾਬਾ ਆਉਂਦੇ ਹਨ, ਤੱਦ ਖੇਡ ਪੂਰਾ ਹੁੰਦਾ ਹੈ, ਫਿਰ ਕ੍ਰਿਸ਼ਨ ਦਾ ਜਨਮ ਹੁੰਦਾ ਹੈ। ਮਨੁੱਖ ਤਾਂ ਵਿਚਾਰੇ ਮੂੰਝ ਗਏ ਹਨ, ਤੱਦ ਤਾਂ ਬਾਪ ਆਕੇ ਸਮਝਾਉਂਦੇ ਹਨ। ਪਰਮਪਿਤਾ ਪਰਮਾਤਮਾ ਬ੍ਰਹਮਾ ਦੁਆਰਾ ਸਭ ਸ਼ਾਸਤਰਾਂ ਦਾ ਸਾਰ ਦੱਸਦੇ ਹਨ। ਹੁਣ ਤੁਸੀਂ ਜਿਵੇਂ ਮਾਸਟਰ ਨਾਲੇਜਫੁਲ ਹੋ ਗਏ ਹੋ। ਆਤਮਾ ਦੀ ਹੀ ਮਹਿਮਾ ਹੈ। ਗਿਆਨ ਦਾ ਸਾਗਰ, ਆਨੰਦ ਦਾ ਸਾਗਰ, ਬਲਿਸਫੁਲ, ਇਹ ਬਾਪ ਦੀ ਮਹਿਮਾ ਹੈ। ਬਾਪ ਕਹਿੰਦੇ ਹਨ – ਇਹ ਭਾਰਤ ਤਾਂ ਸਭ ਤੋਂ ਵੱਡਾ ਤੀਰਥ ਸਥਾਨ ਹੈ। ਪਰ ਕ੍ਰਿਸ਼ਨ ਦਾ ਨਾਮ ਪਾਉਣ ਨਾਲ ਸਾਰੀ ਮਹਿਮਾ ਗੁੰਮ ਕਰ ਦਿੱਤੀ ਹੈ। ਨਹੀਂ ਤਾਂ ਸਾਰੇ ਸ਼ਿਵ ਦੇ ਮੰਦਿਰ ਵਿੱਚ ਫੁਲ ਚੜ੍ਹਾਉਂਦੇ ਹਨ, ਸਭ ਦਾ ਸਦਗਤੀ ਦਾਤਾ ਉਹ ਇੱਕ ਹੈ। ਅੱਧਾਕਲਪ ਤੁਸੀਂ ਪ੍ਰਾਲਬੱਧ ਭੋਗ ਫ਼ਿਰ ਥੱਲੇ ਆਉਂਦੇ ਹੋ। ਸਭ ਨੂੰ ਤਮੋਪ੍ਰਧਾਨ ਬਣਨਾ ਹੀ ਹੈ। ਹੁਣ ਬਾਪ ਕਹਿੰਦੇ ਹਨ – ਤੁਸੀਂ ਬੱਚਿਆਂ ਦੇ ਲਈ ਨਵੀਂ ਦੁਨੀਆਂ ਸਥਾਪਨ ਕਰ ਰਿਹਾ ਹਾਂ। ਉਸ ਵਿੱਚ ਆਪ ਨਹੀਂ ਆਉਂਦਾ, ਸਭ ਕੁਝ ਤੁਸੀਂ ਬੱਚਿਆਂ ਦੇ ਲਈ ਹੈ। ਸਾਫ ਗੱਲ ਹੈ। ਮਨੁੱਖ ਤਾਂ ਆਪਣੇ ਲਈ ਕਰਦੇ ਹਨ ਫਿਰ ਕਹਿੰਦੇ ਹਨ ਕਿ ਅਸੀਂ ਨਿਸ਼ਕਾਮ ਕਰਦੇ ਹਨ। ਪਰ ਨਿਸ਼ਕਾਮ ਤਾਂ ਕੋਈ ਕਰ ਨਾ ਸਕੇ। ਹਰ ਚੀਜ਼ ਦਾ ਫਲ ਜਰੂਰ ਮਿਲਦਾ ਹੈ। ਮੈਂ ਤਾਂ ਤੁਸੀਂ ਬੱਚਿਆਂ ਨੂੰ ਅਵਿਨਾਸ਼ੀ ਗਿਆਨ ਰਤਨ ਦਿੰਦਾ ਹਾਂ। ਤੁਹਾਡੇ ਲਈ ਹੀ ਬੈਕੁੰਠ ਲਿਆਇਆ ਹਾਂ। ਬੱਚਿਆਂ ਨੂੰ ਸ੍ਵਰੰਟੀ ਦਾ ਸੋਵੀਨਿਯਰ ਦਿੰਦੇ ਹਨ। ਤਾਂ ਉਹ ਲੈਣ ਲਈ ਇਵੇਂ ਲਾਇਕ ਬਣਨਾ ਚਾਹੀਦਾ ਹੈ। ਸ੍ਵਰਗ ਦਾ ਮਾਲਿਕ ਬਣਨਾ ਹੈ। ਹਥੇਲੀ ਤੇ ਬਹਿਸ਼ਤ ਮਿਲਦਾ ਹੈ। ਸੇਕੇਂਡ ਵਿੱਚ ਜੀਵਨਮੁਕਤੀ ਅਥਵਾ ਸੇਕੇਂਡ ਵਿੱਚ ਬਾਦਸ਼ਾਹੀ। ਦਿਵਯ ਦ੍ਰਿਸ਼ਟੀ ਦਾਤਾ ਸ਼ਿਵਬਾਬਾ ਹੈ। ਸੇਕੇਂਡ ਵਿੱਚ ਬੈਕੁੰਠ ਵਿੱਚ ਲੈ ਜਾਂਦੇ ਹਨ, ਇਸ ਬਾਬਾ ਦੇ ਹੱਥ ਵਿੱਚ ਕੁਝ ਵੀ ਚਾਬੀ ਨਹੀਂ ਹੈ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਬੱਚਿਆਂ ਨੂੰ ਰਜਾਈ ਦਿੰਦਾ ਹਾਂ। ਮੈਂ ਨਹੀਂ ਕਰਦਾ ਹਾਂ। ਫਿਰ ਜੱਦ ਤੁਸੀਂ ਭਗਤੀ ਮਾਰਗ ਵਿੱਚ ਜਾਵੋਂਗੇ ਤੱਦ ਤੁਹਾਨੂੰ ਦਿਵਯ ਦ੍ਰਿਸ਼ਟੀ ਨਾਲ ਬਹਿਲਾਉਣਾ ਪਵੇਗਾ। ਕਿੰਨਾ ਚੰਗੀ ਰੀਤੀ ਸਮਝਾਉਂਦੇ ਹਨ। ਅਜਿਹਾ ਬਾਬਾ ਕਲਪ – ਕਲਪ, ਕਲਪ ਦੇ ਸੰਗਮਯੁਗੇ ਇੱਕ ਹੀ ਵਾਰ ਆਉਂਦੇ ਹਨ। ਬਣੀ ਬਣਾਈ ਬਣ ਰਹੀ ਹੁਣ ਕੁਝ ਬਣਨੀ ਨਾਹੀ…. ਜੋ ਕੁਝ ਹੁੰਦਾ ਹੈ, ਡਰਾਮਾ ਵਿੱਚ ਨੂੰਧ ਹੈ। ਉਸ ਨੂੰ ਸਾਕਸ਼ੀ ਹੋ ਵੇਖੋ। ਬਾਬਾ ਬਹੁਤ ਚੰਗੀ ਰੀਤੀ ਸਮਝਾਉਂਦੇ ਹਨ। ਬੱਚੇ ਮੈਂ ਤੁਹਾਡਾ ਇਨਸ਼ੋਰੈਂਸ ਮੈਗਨੇਟ ਹਾਂ। ਤੁਹਾਡੀ ਇੱਕ ਪਾਈ ਵੀ ਨਹੀਂ ਗਵਾਉਂਦਾ ਹਾਂ। ਕੌਡੀ ਤੋਂ ਤੁਹਾਨੂੰ ਹੀਰੇ ਤੁਲ੍ਯ ਬਣਾਉਂਦਾ ਹਾਂ। ਇਹ ਸਭ ਸ਼ਿਵਬਾਬਾ ਕਰਦੇ ਹਨ ਇਨ੍ਹਾਂ ਦੇ ਦੁਆਰਾ, ਕਰਨਕਰਾਵਣਹਾਰ ਹੈ। ਨਿਰਾਕਾਰ, ਨਿਰਹੰਕਾਰੀ ਉਹ ਹੈ। ਗੌਡ ਫਾਦਰ ਕਿਵੇਂ ਬੈਠ ਪੜ੍ਹਾਉਂਦੇ ਹਨ। ਇਵੇਂ ਨਹੀਂ ਕਹਿੰਦੇ ਚਰਨਾਂ ਵਿੱਚ ਪਵੋ। ਬਾਪ ਓਬੀਡੀਇੰਟ ਸਰਵੈਂਟ ਹੈ। ਬਾਪ ਕਹਿੰਦੇ ਹਨ – ਜਿਨ੍ਹਾਂ ਨੂੰ ਮਾਲਿਕ ਬਣਾਇਆ, ਉਹ ਸੁੱਖ ਭੋਗ – ਭੋਗ ਕੇ ਹੁਣ ਦੁਖੀ ਹੋਏ ਹਨ। ਸੁੱਖ ਵੀ ਬਹੁਤ ਮਿਲਦਾ ਹੈ। ਇਨਾਂ ਸੁੱਖ ਕੋਈ ਧਰਮ ਨੂੰ ਨਹੀਂ ਮਿਲਦਾ ਹੈ। ਇਵੇਂ ਨਹੀਂ ਕਹਿ ਸਕਦੇ ਕਿ ਭਾਰਤਵਾਸੀਆਂ ਨੂੰ ਕਿਓਂ, ਹੋਰਾਂ ਨੇ ਕੀ ਕੀਤਾ? ਅਰੇ ਇੰਨੇ ਢੇਰ ਮਨੁੱਖ ਹਨ, ਸਭ ਤਾਂ ਨਹੀਂ ਆ ਸਕਦੇ ਹਨ। ਇਹ ਡਰਾਮਾ ਬਣਿਆ ਹੋਇਆ ਹੈ। ਭਾਰਤ ਵਿੱਚ ਹੀ ਆਦਿ ਸਨਾਤਨ ਦੇਵੀ – ਦੇਵਤਾ ਧਰਮ ਸੀ। ਭਗਵਾਨ ਨੇ ਆਕੇ ਸਹਿਜ ਰਾਜਯੋਗ ਸਿਖਾਇਆ ਸੀ। ਬਾਪ ਕਹਿੰਦੇ ਹਨ – ਮੈਂ ਫਿਰ ਤੋਂ ਆਇਆ ਹੋਇਆ ਹਾਂ। ਤੁਸੀਂ ਵੀ ਜਾਣਦੇ ਹੋ 84 ਜਨਮਾਂ ਦਾ ਪਾਰ੍ਟ ਵਜਾਇਆ ਹੁਣ ਫਿਰ ਤੋਂ ਅਸੀਂ ਘਰ ਜਾਂਦੇ ਹਾਂ। ਇਹ ਬਹੁਤ ਪੁਰਾਣਾ ਚੋਲਾ ਹੋ ਗਿਆ ਹੈ (ਸੱਪ ਦਾ ਮਿਸਾਲ) ਸੰਨਿਆਸੀ ਲੋਕ ਫਿਰ ਕਹਿੰਦੇ ਹਨ ਆਤਮਾ ਸੋ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਅਜਿਹੀ ਅਵਸਥਾ ਵਿੱਚ ਰਹਿੰਦੇ – ਰਹਿੰਦੇ ਫਿਰ ਸ਼ਰੀਰ ਛੱਡ ਦਿੰਦੇ ਹਨ। ਪਰ ਬ੍ਰਹਮ ਵਿੱਚ ਲੀਨ ਤਾਂ ਕੋਈ ਹੁੰਦਾ ਨਹੀਂ ਹੈ। ਉਨ੍ਹਾਂ ਵਿੱਚ ਵੀ ਕੋਈ – ਕੋਈ ਬਹੁਤ ਤਿੱਖੇ ਹੁੰਦੇ ਹਨ। ਸ਼ਾਂਤੀ ਵਿੱਚ ਬੈਠ ਕੇ ਸ਼ਰੀਰ ਛੱਡ ਚਲੇ ਜਾਂਦੇ ਹਨ। ਤਾਂ ਉਨ੍ਹਾਂ ਦਾ ਵਾਯੂਮੰਡਲ ਵਿੱਚ 2-3 ਦਿਨ ਤੱਕ ਸੰਨਾਟਾ ਹੋ ਜਾਂਦਾ ਹੈ। ਤਾਂ ਤੁਸੀਂ ਜਾਣਦੇ ਹੋ ਕਿ ਇਹ ਪੁਰਾਣਾ ਸ਼ਰੀਰ ਛੱਡ ਬਾਬਾ ਦੇ ਕੋਲ ਜਾਂਦੇ ਹਨ। ਬ੍ਰਹਮ ਤਾਂ ਬਾਬਾ ਨਹੀਂ, ਇਹ ਉਨ੍ਹਾਂ ਵਿਚਾਰਿਆਂ ਦਾ ਭਰਮ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇਸ ਡਰਾਮਾ ਦੀ ਹਰ ਸੀਨ ਸਾਕਸ਼ੀ ਹੋਕੇ ਵੇਖਣਾ ਹੈ ਕਿਓਂਕਿ ਬਣੀ ਬਣਾਈ ਬਣ ਰਹੀ ਹੈ। ਕਦੇ ਕਿਸੇ ਗੱਲ ਵਿੱਚ ਸੰਸ਼ੇ ਨਹੀਂ ਉਠਾਉਣਾ ਹੈ।

2. ਬਾਪ ਇਨਸ਼ੋਰੈਂਸ ਮੈਗਨੇਟ ਹੈ, ਇਸਲਈ ਤਨ – ਮਨ – ਧਨ ਬਾਪ ਦੀ ਸਰਵਿਸ ਵਿੱਚ ਸਫਲ ਕਰ ਆਪਣਾ ਭਵਿੱਖ ਬਣਾਉਣਾ ਹੈ। ਬਾਪ ਨਾਲ ਪੂਰਾ – ਪੂਰਾ ਕਨੈਕਸ਼ਨ ਰੱਖਣਾ ਹੈ। ਪੂਰਾ ਸਮਾਚਾਰ ਦੇਣਾ ਹੈ।

ਵਰਦਾਨ:-

ਕੋਈ ਵੀ ਚੀਜ਼ ਜਿਨ੍ਹਾਂ ਦੀ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ ਉਤਨੀ ਉਸ ਦੀ ਗਿਣਤੀ ਘੱਟ ਹੁੰਦੀ ਹੈ। ਇਵੇਂ ਹੀ ਜੱਦ ਤੁਸੀਂ ਆਪਣੀ ਨਿਰਵਾਣ ਸਥਿਤੀ ਵਿੱਚ ਸਥਿਤ ਹੋ ਵਾਣੀ ਵਿੱਚ ਆਵੋਗੇ ਤਾਂ ਸ਼ਬਦ ਘੱਟ ਪਰ ਯਥਾਰਥ ਅਤੇ ਸ਼ਕਤੀਸ਼ਾਲੀ ਹੋਣਗੇ। ਇੱਕ ਸ਼ਬਦ ਵਿੱਚ ਹਜਾਰਾਂ ਸ਼ਬਦਾਂ ਦਾ ਰਹਿੱਸ ਸਮਾਇਆ ਹੋਇਆ ਹੋਵੇਗਾ, ਜਿਸ ਨਾਲ ਵਿਅਰਥ ਵਾਣੀ ਆਟੋਮੈਟਿਕ ਸਮਾਪਤ ਹੋ ਜਾਵੇਗੀ। ਇੱਕ ਸ਼ਬਦ ਵਿੱਚ ਗਿਆਨ ਦੇ ਸਰਵ ਰਾਜਾਂ ਨੂੰ ਸਪਸ਼ੱਟ ਕਰ ਸਕੋਂਗੇ, ਵਿਸਤਾਰ ਸਮਾਪਤ ਹੋ ਜਾਵੇਗਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top