02 June 2021 PUNJABI Murli Today – Brahma Kumari
1 June 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਬਾਪ ਦੇ ਨਾਲ ਉੱਡਣ ਦੇ ਲਈ ਕੰਪਲੀਟ ਪਿਓਰ ਬਣੋ, ਸੰਪੂਰਨ ਸਰੈਂਡਰ ਹੋ ਜਾਓ, ਇਹ ਦੇਹ ਮੇਰੀ ਨਹੀਂ - ਬਿਲਕੁਲ ਅਸ਼ਰੀਰੀ ਬਣੋ"
ਪ੍ਰਸ਼ਨ: -
ਉੱਚੀ ਮੰਜ਼ਿਲ ਤੇ ਪਹੁੰਚਣ ਦੇ ਲਈ ਕਿਹੜਾ ਡਰ ਨਿਕਲ ਜਾਣਾ ਚਾਹੀਦਾ ਹੈ?
ਉੱਤਰ:-
ਕਈ ਬੱਚੇ ਮਾਇਆ ਦੇ ਤੂਫ਼ਾਨਾਂ ਤੋਂ ਬਹੁਤ ਡਰਦੇ ਹਨ। ਕਹਿੰਦੇ ਹਨ ਬਾਬਾ ਤੂਫ਼ਾਨ ਬਹੁਤ ਹੈਰਾਨ ਕਰਦੇ ਹਨ ਇਨ੍ਹਾਂ ਨੂੰ ਰੋਕ ਲਵੋ। ਬਾਬਾ ਕਹਿੰਦੇ ਹਨ ਬੱਚੇ ਇਹ ਤਾਂ ਬਾਕਸਿੰਗ ਹੈ। ਉਸ ਬਾਕਸਿੰਗ ਵਿੱਚ ਇਵੇਂ ਨਹੀਂ ਇੱਕ ਹੀ ਪਾਸੇ ਤੋਂ ਵਾਰ ਹੁੰਦਾ ਰਹੇ। ਜੇ ਇੱਕ 10 ਥੱਪੜ ਮਾਰਦਾ ਤਾਂ ਦੂਜਾ 5 ਜਰੂਰ ਮਾਰੇਗਾ, ਇਸਲਈ ਤੁਹਾਨੂੰ ਡਰਨਾ ਨਹੀਂ ਹੈ। ਮਹਾਵੀਰ ਬਣ ਵਿਜਯੀ ਬਣਨਾ ਹੈ, ਤੱਦ ਉੱਚੀ ਮੰਜ਼ਿਲ ਤੇ ਪਹੁੰਚ ਸਕੋਗੇ।
ਗੀਤ:-
ਦਰ ਤੇ ਆਏ ਹਾਂ ਕਸਮ ਲੈਕੇ।…
ਓਮ ਸ਼ਾਂਤੀ। ਬੱਚਿਆਂ ਨੇ ਗੀਤ ਸੁਣਿਆ। ਜ਼ਰੂਰ ਗੀਤ ਵਿੱਚ ਕੋਈ ਰਹੱਸ ਭਰਿਆ ਹੋਇਆ ਹੈ। ਜੋ ਰਿਕਾਰਡ ਖਰੀਦ ਕਰ ਬਾਪ ਬੈਠ ਇਨ੍ਹਾਂ ਦਾ ਅਰਥ ਸਮਝਾਉਂਦੇ ਹਨ। ਇਸ ਨੂੰ ਕਿਹਾ ਜਾਂਦਾ ਹੈ – ਜਿਉਂਦੇ ਜੀ ਮਰਕੇ ਬਾਪ ਦਾ ਬਣਨਾ ਹੈ। ਬਾਪ ਦੇ ਬਣਨ ਦੇ ਬਾਦ ਟੀਚਰ ਦਾ ਬਣਨਾ, ਟੀਚਰ ਦੇ ਬਾਦ ਫਿਰ ਮੈਜੋਰੂਟੀ ਗੁਰੂ ਕਰਦੇ ਹਨ। ਕ੍ਰਿਸ਼ਚਨ ਲੋਕ ਨੂੰ ਵੀ ਜੱਦ ਬੱਚਾ ਪੈਦਾ ਹੁੰਦਾ ਹੈ ਤਾਂ ਕ੍ਰਿਸ਼ਚਨਾਈਜ਼ ਕਰਦੇ ਹਨ। ਗੁਰੂ ਦੀ ਗੋਦ ਵਿੱਚ ਜਾਕੇ ਦਿੰਦੇ ਹਨ। ਫਿਰ ਪਾਦਰੀ ਹੋਵੇ ਜਾਂ ਕੋਈ ਵੀ ਹੋਵੇ। ਪਾਦਰੀ ਤਾਂ ਕ੍ਰਾਈਸਟ ਨਹੀਂ ਹੋਇਆ। ਕਹਿਣਗੇ ਉਨ੍ਹਾਂ ਦੇ ਨਾਮ ਤੇ ਅਸੀਂ ਕ੍ਰਿਸ਼ਚਨ ਬਣਦੇ ਹਾਂ।
ਹੁਣ ਤੁਸੀਂ ਬੱਚੇ ਪਹਿਲੇ ਬਾਪ ਦੇ ਬਣਦੇ ਹੋ, ਅਸ਼ਰੀਰੀ ਬਣਦੇ ਹੋ। ਸਾਡਾ ਤਨ – ਮਨ – ਧਨ ਜੋ ਕੁਝ ਹੈ ਉਹ ਬਾਬਾ ਨੂੰ ਅਰਪਣ ਕਰਦੇ ਹਾਂ। ਜਿਉਂਦੇ ਜੀ ਮਰਦੇ ਹਨ ਮਤਲਬ ਅਸੀਂ ਆਤਮਾ ਉਨ੍ਹਾਂ ਦੇ ਬਣਦੇ ਹਾਂ। ਇਹ ਬੁੱਧੀ ਵਿੱਚ ਰਹਿਣਾ ਹੈ। ਜੋ ਵੀ ਮੇਰੀ ਚੀਜ ਹੈ, ਮੇਰਾ ਸ਼ਰੀਰ, ਮੇਰਾ ਧਨ, ਦੌਲਤ, ਸੰਬੰਧੀ ਆਦਿ ਜੋ ਕੁਝ ਹੈ ਸਭ ਨੂੰ ਭੁੱਲਦੇ ਹਨ। ਮਰਨ ਬਾਦ ਸਭ ਭੁੱਲ ਜਾਂਦਾ ਹੈ ਨਾ। ਕਿੰਨੀ ਵੱਡੀ ਮੰਜ਼ਿਲ ਹੈ। ਅਸੀਂ ਅਸ਼ਰੀਰੀ ਆਤਮਾ ਹੈ। ਇਹ ਪੱਕਾ ਕਰਨਾ ਹੈ। ਇਵੇਂ ਨਹੀਂ ਤੁਸੀਂ ਸ਼ਰੀਰ ਛੱਡ ਅਤੇ ਮਰ ਪੈਂਦੇ ਹੋ। ਨਹੀਂ, ਆਤਮਾ ਕੰਪਲੀਟ ਪਵਿੱਤਰ ਥੋੜੀ ਹੀ ਬਣੀ ਹੈ। ਭਾਵੇਂ ਬਾਪ ਦੇ ਬਣੇ ਹੋ ਪਰ ਬਾਬਾ ਕਹਿੰਦੇ ਹਨ – ਤੁਹਾਡੀ ਆਤਮਾ ਅਪਵਿੱਤਰ ਹੈ। ਆਤਮਾ ਦੇ ਪੰਖ ਟੁੱਟੇ ਹੋਏ ਹਨ। ਹੁਣ ਆਤਮਾ ਉੱਡ ਨਹੀਂ ਸਕੇਗੀ। ਤਮੋਪ੍ਰਧਾਨ ਹੋਣ ਕਾਰਨ ਇੱਕ ਵੀ ਮਨੁੱਖ ਵਾਪਿਸ ਜਾ ਨਹੀਂ ਸਕਦੇ। ਮਾਇਆ ਨੇ ਇੱਕਦਮ ਪੰਖ ਤੋੜ ਦਿੱਤੇ ਹਨ। ਬਾਬਾ ਨੇ ਸਮਝਾਇਆ ਹੈ ਆਤਮਾ ਸਭ ਤੋਂ ਤਿੱਖੀ ਜਾਂਦੀ ਹੈ। ਉਨ੍ਹਾਂ ਤੋਂ ਤਿੱਖੀ ਚੀਜ਼ ਕੋਈ ਹੁੰਦੀ ਨਹੀਂ। ਆਤਮਾ ਨਾਲ ਕੋਈ ਪਹੁੰਚ ਨਹੀਂ ਸਕਦਾ। ਪਿਛਾੜੀ ਵਿੱਚ ਮੱਛਰਾਂ ਸਦ੍ਰਿਸ਼ ਸਭ ਆਤਮਾਵਾਂ ਭੱਜਦੀਆਂ ਹਨ। ਕਿੱਥੇ ਜਾਂਦੀਆਂ ਹਨ? ਬਹੁਤ ਦੂਰ – ਦੂਰ ਸੂਰਜ ਚੰਦ ਤੋਂ ਵੀ ਪਾਰ। ਉੱਥੋ ਫਿਰ ਵਾਪਿਸ ਨਹੀਂ ਆਉਣਾ ਹੈ। ਉਨ੍ਹਾਂ ਦੇ ਰਾਕੇਟ ਆਦਿ ਤਾਂ ਜਾਕੇ ਫਿਰ ਮੁੜ ਆਉਂਦੇ ਹਨ। ਸੂਰਜ ਤੱਕ ਤਾਂ ਪਹੁੰਚ ਨਹੀਂ ਸਕਦੇ। ਤੁਹਾਨੂੰ ਤਾਂ ਉਨ੍ਹਾਂ ਤੋਂ ਬਹੁਤ ਦੂਰ ਜਾਣਾ ਹੈ। ਸੂਕ੍ਸ਼੍ਮਵਤਨ ਤੋਂ ਉੱਪਰ ਮੁਲਵਤਨ ਵਿੱਚ ਜਾਣਾ ਹੈ। ਆਤਮਾ ਨੂੰ ਪੰਖ ਮਿਲ ਜਾਂਦੇ ਹਨ। ਹਿਸਾਬ – ਕਿਤਾਬ ਚੁਕਤੂ ਕਰ ਆਤਮਾ ਪਵਿੱਤਰ ਬਣ ਜਾਂਦੀ ਹੈ। ਕਿਆਮਤ ਦੇ ਸਮੇਂ ਦੀ ਮਹਿਮਾ ਬਹੁਤ ਲਿਖੀ ਹੋਈ ਹੈ। ਸਾਰੀਆਂ ਆਤਮਾਵਾਂ ਨੂੰ ਹਿਸਾਬ – ਕਿਤਾਬ ਚੁਕਤੂ ਕਰ ਜਾਣਾ ਹੈ। ਹੁਣ ਤਾਂ ਸਭ ਆਤਮਾਵਾਂ ਮੈਲੀ, ਪਾਪ ਆਤਮਾ ਹੈ। ਭਾਵੇਂ ਬੜੇ ਗੁਰੂ ਸਾਧੂ – ਸੰਨਿਆਸੀ ਆਦਿ ਹਨ। ਸਮਝਦੇ ਹਨ ਅਸੀਂ ਗੁਰੂ ਹਾਂ। ਅਹਿਮ ਬ੍ਰਹਮਅਸਮੀ… ਅਹਿਮ ਬ੍ਰਹਮੋਹਮ। ਅਸੀਂ ਬ੍ਰਹਮਾ ਵਿੱਚ ਪਹੁੰਚੇ ਹੋਏ ਹਾਂ। ਹੁਣ ਬੈਠੇ ਹੋਏ ਹਨ ਇੱਥੇ, ਬ੍ਰਹਮਾ ਵਿੱਚ ਫਿਰ ਕਿੱਥੇ ਪਹੁੰਚੇ ਹੋਏ ਹਨ। ਹੁਣ ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਬ੍ਰਹਮ ਵਿੱਚ ਰਹਿਣ ਵਾਲੀ ਹਾਂ। ਪਰ ਹੁਣ ਉੱਥੇ ਕੋਈ ਵੀ ਜਾ ਨਹੀਂ ਸਕਦੇ। ਸਭ ਆਤਮਾਵਾਂ ਇੱਥੇ ਪੁਨਰਜਨਮ ਲੈਂਦੀਆਂ ਹਨ। ਇਹ ਬੇਹੱਦ ਦਾ ਡਰਾਮਾ ਹੈ। ਸਭ ਐਕਟਰਸ ਨੂੰ ਪਾਰ੍ਟ ਵਜਾਉਣ ਉੱਥੇ ਤੋਂ ਆਉਣਾ ਜ਼ਰੂਰ ਹੈ। ਸਭ ਦੀਆਂ ਆਤਮਾਵਾਂ ਸਟੇਜ ਤੇ ਆਈਆਂ ਹਨ। ਜਦ ਵਿਨਾਸ਼ ਦਾ ਸਮੇਂ ਹੁੰਦਾ ਹੈ ਤਾਂ ਸਭ ਆ ਜਾਂਦੇ ਹਨ, ਉੱਥੇ ਰਹਿਕੇ ਕੀ ਕਰਨਗੇ! ਐਕਟਰ ਬਿਗਰ ਪਾਰ੍ਟ ਵਜਾਏ ਘਰ ਵਿੱਚ ਥੋੜੀ ਬੈਠ ਜਾਣਗੇ। ਨਾਟਕ ਵਿੱਚ ਜ਼ਰੂਰ ਆਉਣਾ ਪਵੇਗਾ। ਉੱਥੇ ਤੋਂ ਜੱਦ ਸਭ ਚਲੇ ਆਉਂਦੇ ਹਨ ਤੱਦ ਫਿਰ ਬਾਪ ਸਭ ਨੂੰ ਲੈ ਜਾਂਦੇ ਹਨ। ਬਾਪ ਕਹਿੰਦੇ ਹਨ ਮੈਂ ਭਲਾ ਇੱਥੇ ਹਾਂ ਤਾਂ ਵੀ ਆਤਮਾਵਾਂ ਆਉਂਦੀਆਂ ਰਹਿੰਦੀਆਂ ਹਨ, ਵ੍ਰਿਧੀ ਨੂੰ ਪਾਉਂਦੀਆਂ ਰਹਿੰਦੀਆਂ ਹਨ, ਨੰਬਰਵਾਰ। ਫਿਰ ਤੁਸੀਂ ਜਾਵੋਗੇ ਵੀ ਨੰਬਰਵਾਰ। ਸਾਰਾ ਤੁਹਾਡੀ ਅਵਸਥਾ ਤੇ ਮਦਾਰ ਹੈ, ਇਸਲਈ ਤੁਹਾਨੂੰ ਮਰਜੀਵਾ ਬਣਨਾ ਹੈ। ਅਸੀਂ ਆਤਮਾ ਹਾਂ ਇਹ ਨਿਸ਼ਚਾ ਕਰਨਾ ਮਿਹਨਤ ਹੈ। ਬੱਚੇ ਘੜੀ – ਘੜੀ ਦੇਹ – ਅਭਿਮਾਨ ਵਿੱਚ ਆਕੇ ਭੁੱਲ ਜਾਂਦੇ ਹਨ। ਦੇਹੀ – ਅਭਿਮਾਨੀ ਤੱਦ ਰਹਿਣਗੇ ਜੱਦ ਕਮਪਲੀਟ ਸਰੈਂਡਰ ਹੋਣਗੇ, ਬਾਬਾ ਇਹ ਸਭ ਤੁਹਾਡਾ ਹੈ। ਮੈਂ ਵੀ ਤੁਹਾਡਾ ਹਾਂ। ਇਹ ਦੇਹ ਜਿਵੇਂ ਕਿ ਸਾਡੀ ਨਹੀਂ ਹੈ, ਇਨ੍ਹਾਂ ਨੂੰ ਮੈਂ ਛੱਡ ਦਿੰਦਾ ਹਾਂ। ਬਾਬਾ ਮੈਂ ਤੁਹਾਡਾ ਹਾਂ। ਬਾਬਾ ਕਹਿੰਦੇ ਹਨ ਮੇਰਾ ਬਣ ਅਤੇ ਸਭ ਤੋਂ ਮਮਤਵ ਮਿਟਾ ਦਵੋ। ਬਾਕੀ ਇਵੇਂ ਨਹੀਂ ਕਿ ਇੱਥੇ ਆਕੇ ਬੈਠ ਜਾਣਾ ਹੈ। ਤੁਹਾਨੂੰ ਆਪਣਾ ਧੰਧਾਧੋਰੀ ਕਰਨਾ ਹੈ। ਘਰ ਸੰਭਾਲਣਾ ਹੈ। ਬੱਚੇ ਨੂੰ ਕਰਜਾ ਉਤਾਰਨਾ ਹੈ, ਮਾਤਾ – ਪਿਤਾ ਦਾ। ਉਨ੍ਹਾਂ ਦੀ ਸੇਵਾ ਕਰ ਉਜੂਰਾ ਦੇਣਾ ਹੈ। ਮਾਂ – ਬਾਪ ਦੀ ਪਾਲਣਾ ਦਾ ਫਰਜ ਚੜ੍ਹਦਾ ਹੈ ਬੱਚਿਆਂ ਤੇ। ਹੁਣ ਬਾਪ ਤੁਹਾਡੀ ਪਾਲਣਾ ਕਰ ਰਹੇ ਹਨ। ਸ਼ੁਰੂ ਵਿੱਚ ਜੋ ਵੀ ਆਏ ਸਨ ਸਭ ਨੇ ਝੱਟ ਸਰੈਂਡਰ ਕਰ ਦਿੱਤਾ। ਆਪਣੇ ਕੋਲ ਕੁਝ ਨਹੀਂ ਰੱਖਿਆ, ਸਰੈਂਡਰ ਕਰ ਦਿੱਤਾ, ਉਸ ਧਨ ਨਾਲ ਤੁਸੀਂ ਬੱਚੇ ਭਾਰਤ ਨੂੰ ਪਾਵਨ ਬਣਾ ਰਹੇ ਹੋ। ਭਾਰਤ ਹੀ ਬਿਲਕੁਲ ਪਵਿੱਤਰ ਸੀ। ਭਾਰਤਵਾਸੀਆਂ ਵਰਗਾ ਪਵਿੱਤਰ ਸੁਖੀ ਕੋਈ ਹੋ ਨਹੀਂ ਸਕਦਾ। ਭਾਰਤ ਸਭ ਤੋਂ ਵੱਡਾ ਤੀਰਥ ਹੈ। ਜਿੱਥੇ ਪਤਿਤ – ਪਾਵਨ ਬਾਪ ਆਕੇ ਸਾਰੇ ਸ੍ਰਿਸ਼ਟੀ ਨੂੰ, ਪਤਿਤਾਂ ਨੂੰ ਵੀ ਪਵਿੱਤਰ ਬਣਾਉਂਦੇ ਹਨ। ਹੁਣ ਇਹ ਤਤ੍ਵ ਆਦਿ ਸਭ ਦੁਸ਼ਮਣ ਹਨ। ਅਰਥਕਵੇਕ ਹੋਵੇਗੀ, ਤੂਫ਼ਾਨ ਲੱਗਣਗੇ ਕਿਉਂਕਿ ਤਮੋਪ੍ਰਧਾਨ ਹਨ। ਨੈਚਰੁਲ ਕਲੈਮਟੀਜ਼ ਆਉਣਗੀਆਂ, ਬਹੁਤ ਦੁੱਖ ਦੇਣਗੀਆਂ। ਇਸ ਸਮੇਂ ਸਭ ਦੁੱਖ ਦੀਆਂ ਚੀਜ਼ਾਂ ਹਨ। ਸਤਿਯੁਗ ਵਿੱਚ ਹੈ ਸਭ ਸੁੱਖ ਦੀਆਂ ਚੀਜ਼ਾਂ। ਉੱਥੇ ਇਹ ਤੂਫ਼ਾਨ ਅਤੇ ਗਰਮ ਹਵਾ ਆਦਿ ਕੁਝ ਨਹੀਂ ਹੁੰਦਾ। ਤੁਹਾਡੇ ਵਿੱਚ ਵੀ ਇਹ ਗੱਲਾਂ ਬਹੁਤ ਥੋੜ੍ਹੇ ਹੀ ਸਮਝਦੇ ਹਨ। ਅੱਜਕਲ ਨਹੀਂ ਹਨ ਤਾਂ ਕਹਿਣਗੇ ਕੁਝ ਨਹੀਂ ਸਮਝਿਆ। ਭਾਵੇਂ ਇੱਥੇ ਆਉਂਦੇ ਹਨ ਪਰ ਸਭ ਕਾਇਮ ਥੋੜੀ ਰਹਿੰਦੇ ਹਨ। ਇੱਥੇ ਤੋਂ ਗਏ 10 ਦਿਨ ਦੇ ਬਾਦ ਸਮਾਚਾਰ ਲਿਖਣਗੇ – ਬਾਬਾ ਫਲਾਣੇ ਨੂੰ ਮਾਇਆ ਖਾ ਗਈ। ਇਵੇਂ ਹੁੰਦਾ ਰਹਿੰਦਾ ਹੈ। ਛੋਟੇ ਫੁੱਲ ਵੱਡੇ ਹੋਣ ਤਾਂ ਉਨ੍ਹਾਂ ਵਿੱਚ ਫਲ ਆ ਜਾਨ। ਉਨ੍ਹਾਂ ਵਿੱਚ ਫਿਰ ਦੂਜਿਆਂ ਨੂੰ ਆਪ ਸਮਾਨ ਬਣਾਉਣ ਦੀ ਤਾਕਤ ਰਹਿੰਦੀ ਹੈ। ਉਨ੍ਹਾਂ ਦਾ ਫਲ ਨਿਕਲਦਾ ਹੈ।
ਬਾਪ ਦੇ ਬਣੇ ਫਿਰ ਪ੍ਰਜਾ ਵੀ ਬਣਾਉਣੀ ਹੈ, ਵਾਰਿਸ ਵੀ ਬਣਾਉਣਾ ਹੈ। ਪਂਡੇ ਬਣ ਬਾਬਾ ਦੇ ਕੋਲ ਆਉਣ, ਬਸ ਅਸੀਂ ਪਹੁੰਚ ਗਏ। ਨਹੀਂ, ਮੰਜ਼ਿਲ ਹੈ ਵੱਡੀ। ਕਹਿੰਦੇ ਹਨ ਮਾਇਆ ਦੇ ਤੂਫ਼ਾਨ ਬਹੁਤ ਆਉਂਦੇ ਹਨ। ਤੁਮ ਬਾਪ ਦੇ ਬਣੇ ਹੋ, ਤੂਫ਼ਾਨ ਤਾਂ ਆਉਣਗੇ। ਕਹਿੰਦੇ ਹਨ, ਬਾਬਾ ਅਸੀਂ ਤੁਹਾਡੇ ਸੀ। ਤੁਹਾਡੇ ਤੋਂ ਵਰਸਾ ਲਿਆ ਸੀ ਫਿਰ ਪੁਨਰਜਨਮ ਲੈਂਦੇ 84 ਜਨਮ ਪਾਸ ਕੀਤੇ ਫਿਰ ਆਕੇ ਤੁਹਾਡੇ ਬਣੇ ਹਾਂ। ਮੈਂ ਤਾਂ ਤੁਹਾਡੇ ਤੋਂ ਵਰਸਾ ਲੈਕੇ ਛੱਡਾਂਗਾ। ਤਾਂ ਅਜਿਹੇ ਬਾਪ ਨੂੰ ਇਤਨਾ ਯਾਦ ਕਰਨਾ ਪਵੇ ਅਤੇ ਆਪ ਵਰਗਾ ਬਣਾਕੇ ਫਲ ਦੇਣਾ ਪਵੇ। ਨਹੀਂ ਤਾਂ ਮਾਲਾ ਕਿਵੇਂ ਬਣੇਗੀ। ਬਾਪ ਦਾ ਵਾਰਿਸ ਕਿਵੇਂ ਬਣਾਵਾਂਗੇ। ਪ੍ਰਜਾ ਵੀ ਚਾਹੀਦੀ ਹੈ, ਵਾਰਿਸ ਵੀ ਚਾਹੀਦਾ, ਜੋ ਗੱਦੀ ਤੇ ਬੈਠੇ। ਬਾਪ ਦੇ ਕੋਲ ਤਾਂ ਬਹੁਤ ਆਉਂਦੇ ਹਨ ਫਿਰ ਫਾਰਗਤੀ ਦੇ ਦਿੰਦੇ ਹਨ। ਬੁੱਧੀ ਦਾ ਯੋਗ ਟੁੱਟਿਆ, ਖੇਲ ਖ਼ਤਮ।
ਕਈ ਬੱਚੇ ਬਾਬਾ ਨੂੰ ਆਕੇ ਪੁੱਛਦੇ ਹਨ – ਬਾਬਾ ਅਵਸਥਾ ਨੂੰ ਕਿਵੇਂ ਜਮਾਈਏ, ਕੋਈ ਤੂਫ਼ਾਨ ਨਾ ਲੱਗੇ। ਇਸਦਾ ਰਸਤਾ ਤਾਂ ਦੱਸਦੇ ਹੀ ਰਹਿੰਦੇ ਹਨ, ਬਾਪ ਨੂੰ ਯਾਦ ਕਰੋ। ਤੂਫ਼ਾਨ ਤਾਂ ਲੱਗਣਗੇ। ਬਾਕਸਿੰਗ ਵਿੱਚ ਅਜਿਹਾ ਕਦੇ ਵੇਖਿਆ ਜੋ ਕੋਈ ਇੱਕ ਹੀ ਥੱਪੜ ਖਾਂਦਾ ਰਹੇ। ਜ਼ਰੂਰ ਦੋਵਾਂ ਵਿੱਚ ਹੀ ਹਿਮੰਤ ਹੋਵੇਗੀ। 5 ਥੱਪੜ ਜੇਕਰ ਇੱਕ ਲਗਾਏਗਾ ਤਾਂ ਦੂਜਾ 10 ਲਗਾਉਂਦਾ ਹੋਵੇਗਾ। ਇਹ ਵੀ ਬਾਕਸਿੰਗ ਹੈ। ਬਾਪ ਨੂੰ ਯਾਦ ਕਰਦੇ ਰਹੋਗੇ ਤਾਂ ਮਾਇਆ ਭੱਜਦੀ ਜਾਵੇਗੀ ਪਰੰਤੂ ਝੱਟ ਨਾਲ ਤੇ ਨਹੀਂ ਹੋਵੇਗਾ। ਮਾਇਆ ਨਾਲ ਕੁਸ਼ਤੀ ਲੜ੍ਹਨੀ ਹੈ। ਇਵੇਂ ਨਾ ਸਮਝੋ ਮਾਇਆ ਥੱਪੜ ਨਹੀਂ ਮਾਰੇਗੀ। ਭਾਵੇਂ ਕੋਈ ਵੀ ਹੋਵੇ, ਵੱਡੀ ਬਾਕਸਿੰਗ ਹੈ। ਬਹੁਤ ਡਰ ਜਾਂਦੇ ਹਨ, ਮਾਇਆ ਇੱਕਦਮ ਨੱਕ ਵਿੱਚ ਦਮ ਕਰ ਦਿੰਦੀ ਹੈ। ਯੁੱਧਸਥਲ ਹੈ ਨਾ। ਬੁੱਧੀਯੋਗ ਲਗਾਉਣ ਵਿੱਚ ਮਾਇਆ ਬਹੁਤ ਵਿਘਨ ਪਾਉਂਦੀ ਹੈ। ਮਿਹਨਤ ਸਾਰੀ ਯੋਗ ਵਿੱਚ ਹੈ। ਭਾਵੇਂ ਬਾਬਾ ਕਹਿੰਦੇ ਹਨ ਗਿਆਨੀ ਤੂ ਆਤਮਾ ਮੈਨੂੰ ਪਿਆਰੀ ਹੈ। ਪਰੰਤੂ ਇਵੇਂ ਨਹੀਂ ਸਿਰ੍ਫ ਗਿਆਨ ਦੇਣ ਵਾਲੇ ਪਿਆਰੇ ਹਨ। ਪਹਿਲਾਂ ਤਾਂ ਯੋਗ ਪੂਰਾ ਚਾਹੀਦਾ ਹੈ। ਬਾਪ ਨੂੰ ਯਾਦ ਕਰਨਾ ਹੈ। ਮਾਇਆ ਦੇ ਵਿਘਨਾਂ ਤੋਂ ਡਰਨਾ ਨਹੀਂ ਹੈ। ਵਿਸ਼ਵ ਦਾ ਮਾਲਿਕ ਬਣਦੇ ਹੋ ਨਾ। ਸਭ ਬਣਨਗੇ? 16108 ਦੀ ਮਾਲਾ ਬਹੁਤ ਵੱਡੀ ਹੈ। ਅੰਤ ਵਿੱਚ ਆਕੇ ਪੂਰੀ ਹੋਵੇਗੀ। ਤ੍ਰੇਤਾ ਅੰਤ ਤੱਕ ਕਿੰਨੇਂ ਪ੍ਰਿੰਸ – ਪ੍ਰਿੰਸੀਜ ਬਣਦੇ ਹਨ, ਕੁਝ ਤਾਂ ਨਿਸ਼ਾਨੀਆਂ ਹਨ ਨਾ। 8 ਦੀ ਵੀ ਨਿਸ਼ਾਨੀ ਹੈ। 108 ਦੀ ਵੀ ਨਿਸ਼ਾਨੀ ਹੈ। ਇਹ ਬਿਲਕੁਲ ਰਾਈਟ ਹੈ। ਤ੍ਰੇਤਾ ਅੰਤ ਵਿੱਚ ਇਤਨੇ 16108 ਪ੍ਰਿੰਸ – ਪ੍ਰਿੰਸੀਜ ਹੁੰਦੇ ਹਨ। ਸ਼ੁਰੂ ਵਿੱਚ ਤਾਂ ਨਹੀਂ ਹੋਣਗੇ। ਪਹਿਲਾਂ ਥੋੜ੍ਹੇ ਹੁੰਦੇ ਹਨ ਫਿਰ ਵਾਧਾ ਹੁੰਦਾ ਜਾਂਦਾ ਹੈ। ਉਹ ਸਾਰੇ ਬਣਦੇ ਇੱਥੇ ਹਨ। ਚਾਂਸ ਬਹੁਤ ਚੰਗਾ ਹੈ ਪਰ ਮਿਹਨਤ ਬਹੁਤ ਹੈ। ਗੀਤ ਵਿਚ ਵੀ ਕਹਿੰਦੇ ਹਨ, ਕਦੇ ਨਹੀਂ ਛੱਡਾਂਗੇ, ਮਰ ਜਾਵਾਂਗਾ…। ਬਾਬਾ ਇਹ ਤਨ – ਮਨ – ਧਨ ਸਭ ਤੁਹਾਡਾ ਹੈ। ਅਸੀਂ ਅਸ਼ਰੀਰੀ ਬਣ ਤੁਹਾਨੂੰ ਯਾਦ ਕਰਦੇ ਹਾਂ। ਬੁੱਧੀਯੋਗ ਤੁਹਾਡੇ ਨਾਲ ਲਗਾਵਾਂਗੇ। ਬਾਬਾ ਫਿਰ ਕਹਿੰਦੇ ਹਨ ਇਹ ਸਭ ਤੁਸੀਂ ਬੱਚਿਆਂ ਲਈ ਹੀ ਹੈ। ਬੱਚੇ ਕਹਿੰਦੇ ਹਨ – ਸਾਡਾ ਸਭ ਕੁਝ ਤੁਹਾਡਾ ਹੈ। ਕਹਿੰਦੇ ਹਨ ਨਾ, ਇਹ ਸਭ ਭਗਵਾਨ ਨੇ ਦਿੱਤਾ ਹੈ! ਹੁਣ ਬਾਪ ਕਹਿੰਦੇ ਹਨ – ਇਹ ਸਭ ਖ਼ਤਮ ਹੋ ਜਾਣਾ ਹੈ। ਤੁਹਾਡੇ ਕੋਲ ਕੀ ਹੈ? ਇਹ ਸ਼ਰੀਰ ਵੀ ਖ਼ਤਮ ਹੋ ਜਾਵੇਗਾ। ਹੁਣ ਮੈਂ ਫਿਰ ਤੁਹਾਨੂੰ ਬਦਲੀ ਕਰ ਦਿੰਦਾ ਹਾਂ। ਸਿਰ੍ਫ ਐਕਸਚੇਂਜ ਕਰਦੇ ਹਨ ਨਾ। ਤਾਂ ਬਾਪ ਕਹਿੰਦੇ ਹਨ – ਬੱਚੇ ਅਸ਼ਰੀਰੀ ਬਣੋ। ਮੈਨੂੰ ਯਾਦ ਕਰੋ। ਬੁੱਧੀ ਨਾਲ ਸਭ ਕੁਝ ਸਰੈਂਡਰ ਕਰੋ। ਰਾਜਾ ਹਰਿਸ਼ਚੰਦਰ ਦੀ ਕਥਾ ਹੈ ਨਾ। ਤਾਂ ਬਾਪ ਕਹਿੰਦੇ ਹਨ – ਬੱਚੇ ਅਸ਼ਰੀਰੀ ਬਣੋ। ਮੈਨੂੰ ਯਾਦ ਕਰੋ। ਬੁੱਧੀ ਨਾਲ ਸਭ ਕੁਝ ਸਮਰਪਿਤ ਕਰੋ। ਰਾਜਾ ਹਰਿਸ਼ਚੰਦਰ ਦੀ ਕਥਾ ਹੈ ਨਾ। ਬੋਲਿਆ ਅਮਾਨਤ ਰੱਖ ਦਵੋ।
ਬਾਪ ਕਹਿੰਦੇ ਹਨ – ਇਨ੍ਹਾਂ ਸਭਨਾਂ ਸ਼ਾਸਤਰਾਂ ਆਦਿ ਦਾ ਸਾਰ ਤੁਹਾਨੂੰ ਸਮਝਾਉਂਦਾ ਹਾਂ। ਮੈਂ ਹੀ ਤੁਹਾਨੂੰ ਬ੍ਰਹਮਾ ਮੁੱਖ ਦਵਾਰਾ ਰਾਜਾ – ਰਾਣੀ ਬਣਾਇਆ ਸੀ ਫਿਰ ਹੁਣ ਬਣਾਉਂਦਾ ਹਾਂ। ਕਦੇ ਵੀ ਮਨੁੱਖ, ਮਨੁੱਖ ਨੂੰ ਗੀਤਾ ਸੁਣਾਕੇ, ਰਾਜਯੋਗ ਸਿਖਾ ਕੇ ਰਾਜਾ – ਰਾਣੀ ਬਣਾ ਨਹੀਂ ਸਕਦਾ। ਫਿਰ ਗੀਤਾ ਸੁਣਨ ਨਾਲ ਕੀ ਫਾਇਦਾ। ਬਾਪ ਕਹਿੰਦੇ ਹਨ – ਮੈਂ ਖੁਦ ਕਲਪ – ਕਲਪ ਆਕੇ ਤੁਹਾਨੂੰ ਸਵਰਗ ਦਾ ਮਾਲਿਕ ਬਣਾਉਂਦਾ ਹਾਂ। ਮੇਰੇ ਬਣੋਗੇ ਤਾਂ ਹੀ ਤੇ ਵਾਰਿਸ ਬਣੋਗੇ ਨਾ। ਜੋ ਜਿੰਨਾ ਯੋਗ ਵਿੱਚ ਰਹਿਣਗੇ ਉਤਨਾ ਸ਼ੁੱਧ ਬਣਦੇ ਜਾਵੋਗੇ। ਬਾਬਾ ਇਹ ਸਭ ਤੁਹਾਡਾ ਹੈ। ਅਸੀਂ ਤਾਂ ਟਰੱਸਟੀ ਹਾਂ। ਤੁਹਾਡੇ ਹੁਕਮ ਬਿਨਾਂ ਅਸੀਂ ਕੁਝ ਵੀ ਨਹੀਂ ਕਰਾਂਗੇ। ਸ਼ਰੀਰ ਨਿਰਵਾਹ ਕਿਵੇਂ ਕਰਨਾ ਹੈ – ਉਹ ਵੀ ਮਤ ਲੈਂਦੇ ਹਨ। ਅਕਸਰ ਕਰਕੇ ਗਰੀਬ ਹੀ ਪੂਰਾ ਪੋਤਾਮੇਲ ਦਿੰਦੇ ਹਨ। ਸ਼ਾਹੂਕਾਰ ਦੇ ਨਹੀਂ ਸਕਦੇ। ਸਰੈਂਡਰ ਹੋ ਹੀ ਨਹੀਂ ਸਕਦੇ, ਕੋਈ ਵਿਰਲਾ ਨਿਕਲਦਾ ਹੈ। ਜਿਵੇੰ ਇੱਕ ਜਨਕ ਦਾ ਨਾਮ ਹੈ। ਬਾਲ- ਬੱਚੇ ਹਨ, ਜੋਇੰਟ ਪ੍ਰਾਪਰਟੀ ਹੈ ਤਾਂ ਉਹ ਵੱਖ ਕਿਵ਼ੇਂ ਹੋਣ। ਸ਼ਾਹੂਕਾਰ ਲੋਕ ਆਪਣੀ ਪ੍ਰਾਪਰਟੀ ਕੱਡਣ ਕਿਵੇਂ, ਜੋ ਸਰੈਂਡਰ ਹੋਣ? ਬਾਪ ਹੈ ਹੀ ਗਰੀਬ ਨਵਾਜ਼। ਸਭ ਤੋੰ ਗਰੀਬ ਮਾਤਾਵਾਂ ਹਨ, ਉਨ੍ਹਾਂ ਨਾਲੋਂ ਜ਼ਿਆਦਾ ਕੰਨਿਆਵਾਂ ਗਰੀਬ ਹਨ। ਕੰਨਿਆ ਨੂੰ ਕਦੇ ਵਰਸੇ ਦਾ ਨਸ਼ਾ ਨਹੀਂ ਹੋਵੇਗਾ। ਬੱਚੇ ਨੂੰ ਬਾਪ ਦੀ ਜਾਗੀਰ ਦਾ ਨਸ਼ਾ ਰਹਿੰਦਾ ਹੈ। ਤਾਂ ਉਹ ਸਭ ਨੂੰ ਛੱਡ ਫਿਰ ਬੈਕੁੰਠ ਦਾ ਵਰਸਾ ਲੈਣਾ ਪਵੇ। ਦਾਨ ਸਦਾ ਗਰੀਬਾਂ ਨੂੰ ਹੀ ਦਿੱਤਾ ਜਾਂਦਾ ਹੈ। ਭਾਰਤ ਹੈ ਸਭ ਤੋਂ ਗਰੀਬ, ਅਮਰੀਕਾ ਬਹੁਤ ਸ਼ਾਹੂਕਾਰ ਹੈ। ਉਨ੍ਹਾਂਨੂੰ ਵਰਸਾ ਦਿੰਦੇ ਹਨ ਕੀ? ਭਾਰਤ ਸਭ ਤੋਂ ਸ਼ਾਹੂਕਾਰ ਸੀ ਹੋਰ ਕੋਈ ਧਰਮ ਨਹੀਂ ਸੀ। ਸਿਰ੍ਫ ਭਾਰਤਵਾਸੀ ਹੀ ਸਨ, ਇੱਕ ਭਾਸ਼ਾ ਸੀ। ਗੌਡ ਇਜ਼ ਵਨ। ਮੈਂ ਵਨ ਸਾਵਰੰਟੀ, ਵਨ ਧਰਮ, ਵਨ ਭਾਸ਼ਾ ਸਥਾਪਨਾ ਕਰਦਾ ਹਾਂ। ਵਨ ਆਲਮਾਇਟੀ, ਵਨ ਗੌਰਮਿੰਟ ਸਥਾਪਨ ਕਰਦਾ ਹਾਂ। ਵਨ ਤੋੰ ਫਿਰ ਟੂ, ਥ੍ਰੀ ਹੋਣਗੇ। ਹੁਣ ਕਿੰਨੇਂ ਧਰਮ ਹਨ ਫਿਰ ਜ਼ਰੂਰ ਵਨਧਰਮ ਆਉਣਾ ਚਾਹੀਦਾ ਹੈ। 5 ਹਜ਼ਾਰ ਵਰ੍ਹਿਆਂ ਦੀ ਗੱਲ ਹੈ। ਇੱਕ ਧਰਮ ਸੀ। ਵਿਦਵਾਨਾਂ ਨੇ ਕਲਯੁਗ ਦੀ ਉੱਮਰ ਲੱਖਾਂ ਵਰ੍ਹੇ ਲਿਖ ਦਿੱਤੀ ਹੈ। ਸਮਝਦੇ ਨਹੀਂ ਸਤਿਯੁਗ ਕੀ ਹੁੰਦਾ ਹੈ। ਸਮਝਦੇ ਹਨ, ਸਵਰਗਵਾਸੀ ਹੋਇਆ, ਸ਼ਾਇਦ ਉੱਪਰ ਚਲਾ ਗਿਆ। ਦਿਲਵਾੜਾ ਮੰਦਿਰ ਵਿੱਚ ਵੀ ਸਵਰਗ ਉੱਪਰ ਛੱਤ ਵਿੱਚ ਹੈ। ਤਾਂ ਮਨੁੱਖ ਮੂੰਝ ਜਾਂਦੇ ਹਨ। ਅਸਲ ਵਿੱਚ ਸਵਰਗ ਕੋਈ ਉੱਪਰ ਨਹੀਂ ਹੈ। ਤੁਸੀਂ ਹੁਣ ਜਾਣਦੇ ਹੋ ਬਾਬਾ ਦੇ ਕੋਲ ਜਾਕੇ ਫਿਰ ਇੱਥੇ ਹੀ ਆਕੇ ਰਾਜ ਕਰਾਂਗੇ। ਇਹ ਗਿਆਨ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ, ਜੋ ਕਿਸੇ ਨੂੰ ਸਮਝਾ ਸਕੋ। ਕੱਚੇ ਨੂੰ ਤਾਂ ਮਾਇਆ ਚਿੜੀ ਖਾ ਜਾਵੇਗੀ ਇਸਲਈ ਫ਼ੋਟੋ ਵੀ ਮੰਗਵਾਏ ਜਾਂਦੇ ਹਨ। ਰਜਿਸ਼ਟਰ ਰੱਖਿਆ ਜਾਂਦਾ ਹੈ।
ਬਾਬਾ ਦੇ ਕੋਲ ਸਮਾਚਾਰ ਆਉਂਦਾ ਹੈ ਫਲਾਣੇ ਨੇ ਇੱਕ ਹੀ ਅਜਿਹਾ ਗਿਆਨ ਦਾ ਤੀਰ ਮਾਰਿਆ ਜੋ ਮੈਂ ਬਾਬਾ ਦਾ ਬਣ ਗਿਆ। ਸ਼ਾਸਤਰਾਂ ਵਿੱਚ ਵੀ ਲਿਖਿਆ ਹੋਇਆ ਹੈ – ਕੁਮਾਰੀਆਂ ਦਵਾਰਾ ਤੀਰ ਮਰਵਾਏ। ਅਰੇ, ਬਾਪ ਨੂੰ ਕਿਉਂ ਭੁੱਲੇ ਹੋ? ਇਸਨੂੰ ਗਿਆਨ ਬਾਣ ਕਿਹਾ ਜਾਂਦਾ ਹੈ। ਸਿਰ੍ਫ ਬਾਪ ਦੀ ਯਾਦ ਦਵਾਉਣੀ ਹੈ। ਬਾਕੀ ਕੋਈ ਹਿੰਸਕ ਬਾਣ ਦੀ ਗੱਲ ਨਹੀਂ ਹੈ। ਬਾਬਾ ਕਹਿੰਦੇ ਹਨ – ਮੈਂ ਬ੍ਰਹਮਾ ਮੁੱਖ ਨਾਲ ਸਾਰੇ ਸ਼ਾਸਤਰਾਂ ਦਾ ਰਾਜ਼ ਤੁਹਾਨੂੰ ਸਮਝਾਉਂਦਾ ਹਾਂ। ਬ੍ਰਹਮਾ ਤਾਂ ਜ਼ਰੂਰ ਇੱਥੇ ਹੋਣਾ ਚਾਹੀਦਾ ਹੈ। ਉਨ੍ਹਾਂਨੇ ਫਿਰ ਵਿਸ਼ਨੂੰ ਦੇ ਨਾਭੀ ਕਮਲ ਤੋਂ ਬ੍ਰਹਮਾ ਵਿਖਾਇਆ ਹੈ। ਜਾਣਦੇ ਕੁਝ ਵੀ ਨਹੀਂ। ਮਨੁੱਖਾਂ ਨੇ ਤਾਂ ਜੋ ਆਇਆ ਸੋ ਲਿਖ ਦਿੱਤਾ। ਗੰਦਗੀ ਤਾਂ ਬਹੁਤ ਹੈ। ਰਿੱਧੀ – ਸਿੱਧੀ ਵਾਲੇ ਵੀ ਬਹੁਤ ਹੋ ਗਏ ਹਨ। ਸੱਚ ਜਦੋਂ ਨਿਕਲਦਾ ਹੈ ਤਾਂ ਝੂਠੇ ਉਸਦਾ ਸਾਮਨਾ ਕਰਦੇ ਹਨ। ਹੁਣ ਤੁਸੀਂ ਸਮਝਦੇ ਹੋ ਕਿ ਸ਼ਿਵਬਾਬਾ ਹੈ ਨਿਰਾਕਾਰ ਅਤੇ ਇਹ ਬ੍ਰਹਮਾ ਹੈ ਸਾਕਾਰ। ਬਾਕੀ ਨਾਭੀ ਆਦਿ ਦੀ ਤੇ ਕੋਈ ਗੱਲ ਹੀ ਨਹੀਂ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਹੁਣ ਗਿਆਨੀ ਤੂ ਆਤਮਾ ਬਣਨਾ ਹੈ, ਸਿਰ੍ਫ ਗਿਆਨ ਸੁਣਨ ਸੁਨਾਉਣ ਵਾਲਾ ਨਹੀਂ। ਯਾਦ ਦੀ ਵੀ ਮਿਹਨਤ ਕਰਨੀ ਹੈ। ਅਸ਼ਰੀਰੀ ਹੋਕੇ ਅਸ਼ਰੀਰੀ ਬਾਪ ਨੂੰ ਯਾਦ ਕਰਨਾ ਹੈ।
2. ਬਾਪ ਦਾ ਬਣ ਕੇ ਦੂਜੀਆਂ ਸਭ ਗੱਲਾਂ ਤੋਂ ਮਮਤਵ ਮਿਟਾ ਦੇਣਾ ਹੈ। ਇਹ ਦੇਹ ਵੀ ਮੇਰੀ ਨਹੀਂ। ਪੂਰਾ ਦੇਹੀ – ਅਭਿਮਾਨੀ ਬਣ ਕੰਪਲੀਟ ਸਰੈਂਡਰ ਹੋਣਾ ਹੈ।
ਵਰਦਾਨ:-
ਕਿਵੇਂ ਵੀ ਪਤਿਤ ਵਾਤਾਵਰਣ ਨੂੰ ਬਦਲਣ ਦੇ ਲਈ ਅਤੇ ਪੁਰਾਣੇ ਸੰਸਕਾਰਾਂ ਰੂਪੀ ਕੀਟਾਣੂਆਂ ਨੂੰ ਭਸੱਮ ਕਰਨ ਦੇ ਲਈ ਇਹ ਸਮ੍ਰਿਤੀ ਰਹੇ ਕਿ ਮੈਂ ਮਾਸਟਰ ਗਿਆਨ ਸੂਰਜ਼ ਹਾਂ। ਸੂਰਜ਼ ਦਾ ਕਰਤਵਿਆ ਹੈ ਰੋਸ਼ਨੀ ਦੇਣਾ ਅਤੇ ਕਿਚੜ੍ਹੇ ਨੂੰ ਖ਼ਤਮ ਕਰਨਾ। ਤਾਂ ਗਿਆਨ – ਯੋਗ ਦੀ ਸ਼ਕਤੀ ਅਤੇ ਸ੍ਰੇਸ਼ਠ ਚਲਣ ਦਵਾਰਾ ਇਹ ਹੀ ਕਰਤਵਿਆ ਕਰਦੇ ਰਹੋ। ਜੇਕਰ ਪਾਵਰ ਘੱਟ ਹੈ ਤਾਂ ਗਿਆਨ ਸਿਰ੍ਫ ਰੋਸ਼ਨੀ ਦੇਵੇਗਾ ਪਰੰਤੂ ਪੁਰਾਣੇ ਸੰਸਕਾਰ ਰੂਪੀ ਕੀਟਾਣੂ ਖ਼ਤਮ ਨਹੀਂ ਹੋਣਗੇ ਇਸਲਈ ਪਹਿਲੋਂ ਯੋਗ ਤਪੱਸਿਆ ਦਵਾਰਾ ਪਾਵਰਫੁਲ ਬਣੋ।
ਸਲੋਗਨ:-
➤ Email me Murli: Receive Daily Murli on your email. Subscribe!