29 May 2021 PUNJABI Murli Today – Brahma Kumari
28 May 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਜਿਵੇੰ ਬਾਬਾ ਪਿਆਰ ਦਾ ਸਾਗਰ ਹੈ, ਉਨ੍ਹਾਂ ਦੇ ਵਰਗਾ ਪਿਆਰ ਦੁਨੀਆਂ ਵਿੱਚ ਕੋਈ ਕਰ ਨਹੀਂ ਸਕਦਾ, ਇਵੇਂ ਤੁਸੀਂ ਬੱਚੇ ਵੀ ਬਾਪ ਸਮਾਨ ਬਣੋ, ਕਿਸੇ ਨੂੰ ਰੰਜ਼ (ਨਾਰਾਜ਼ ) ਨਹੀਂ ਕਰੋ"
ਪ੍ਰਸ਼ਨ: -
ਕਿਸ ਤਰ੍ਹਾਂ ਦੇ ਖ਼ਿਆਲਾਤ (ਵਿਚਾਰ) ਚਲਦੇ ਰਹਿਣ ਤਾਂ ਖੁਸ਼ੀ ਦਾ ਪਾਰਾ ਚੜ੍ਹੇਗਾ?
ਉੱਤਰ:-
ਹੁਣ ਅਸੀਂ ਗਿਆਨ ਰਤਨਾਂ ਨਾਲ ਆਪਣੀ ਝੋਲੀ ਭਰ ਰਹੇ ਹਾਂ ਫਿਰ ਇਹ ਖਾਣੀਆਂ ਆਦਿ ਸਭ ਭਰਭੂਰ ਹੋ ਜਾਣਗੀਆਂ। ਉੱਥੇ (ਸਤਿਯੁਗ ਵਿੱਚ) ਅਸੀਂ ਸੋਨੇ ਦੇ ਮਹਿਲ ਬਣਾਵਾਂਗੇ। 2- ਸਾਡਾ ਇਹ ਬ੍ਰਾਹਮਣ ਕੁਲ ਉੱਤਮ ਕੁਲ ਹੈ, ਅਸੀਂ ਸੱਚੀ – ਸੱਚੀ ਸੱਤ ਨਾਰਾਇਣ ਦੀ ਕਥਾ, ਅਮਰਕਥਾ ਸੁਣਦੇ ਅਤੇ ਸੁਣਾਉਂਦੇ ਹਾਂ … ਇਵੇਂ ਇਵੇਂ ਖ਼ਿਆਲਾਤ ਚਲਦੇ ਰਹਿਣ ਤਾਂ ਖੁਸ਼ੀ ਦਾ ਪਾਰਾ ਚੜ੍ਹਿਆ ਰਹੇਗਾ।
ਓਮ ਸ਼ਾਂਤੀ। ਬੱਚੇ ਬਾਪ ਦੀ ਯਾਦ ਵਿੱਚ ਬੈਠੇ ਹਨ, ਇਹ ਸ਼੍ਰੀਮਤ ਮਤਲਬ ਸ੍ਰੇਸ਼ਠ ਤੇ ਸ਼੍ਰੇਸ਼ਠ ਮਤ ਮਿਲਦੀ ਹੈ। ਯਾਦ ਦੀ ਯਾਤਰਾ ਬਹੁਤ ਮਿੱਠੀ ਹੈ। ਬੱਚੇ ਪੁਰਸ਼ਾਰਥ ਅਨੁਸਾਰ ਜਾਣਦੇ ਹਨ ਕਿ ਜਿਨਾਂ ਬਾਪ ਨੂੰ ਯਾਦ ਕਰਾਂਗੇ ਉਨਾਂ ਹੀ ਬਾਬਾ ਸਵੀਟ ਲੱਗੇਗਾ। ਸੈਕਰੀਨ ਹੈ ਨਾ। ਇੱਕ ਬਾਪ ਹੀ ਪਿਆਰ ਕਰਦੇ ਹਨ ਬਾਕੀ ਸਭ ਤਾਂ ਮਾਰ ਹੀ ਦਿੰਦੇ ਹਨ। ਦੁਨੀਆਂ ਸਾਰੀ ਇੱਕ ਦੋ ਨੂੰ ਠੁਕਰਾਉਦੀ ਹੈ। ਬਾਪ ਪਿਆਰ ਕਰਦੇ ਹਨ, ਉਨ੍ਹਾਂ ਨੂੰ ਸਿਰਫ਼ ਤੁਸੀਂ ਬ੍ਰਾਹਮਣਾਂ ਨੇ ਹੀ ਜਾਣਿਆ ਹੈ। ਬਾਪ ਕਹਿੰਦੇ ਹਨ – ਮੈਂ ਜੋ ਹਾਂ, ਜਿਵੇਂ ਦਾ ਹਾਂ, ਕਿੰਨਾ ਵੱਡਾ ਹਾਂ, ਦਸੋਂ ਸਾਡਾ ਬਾਪ ਕਿੰਨਾ ਵੱਡਾ ਹੈ? ਤਾਂ ਕਹਿੰਦੇ ਹਨ ਬਿੰਦੀ ਹੈ ਹੋਰ ਤੇ ਕੋਈ ਜਾਣਦੇ ਨਹੀਂ। ਬੱਚੇ ਵੀ ਘੜੀ – ਘੜੀ ਭੁੱਲ ਜਾਂਦੇ ਹਨ। ਕਹਿੰਦੇ ਹਨ ਭਗਤੀ ਮਾਰਗ ਵਿੱਚ ਤਾਂ ਵੱਡੇ – ਵੱਡੇ ਚਿੱਤਰਾਂ ਦੀ ਪੂਜਾ ਕਰਦੇ ਸੀ। ਹੁਣ ਬਿੰਦੀ ਨੂੰ ਕਿਵੇਂ ਯਾਦ ਕਰੀਏ ? ਬਿੰਦੀ, ਬਿੰਦੀ ਨੂੰ ਹੀ ਯਾਦ ਕਰੇਗੀ ਨਾ। ਆਤਮਾ ਜਾਣਦੀ ਹੈ ਅਸੀਂ ਬਿੰਦੀ ਹਾਂ। ਸਾਡਾ ਬਾਪ ਵੀ ਇਵੇਂ ਹੈ। ਆਤਮਾ ਹੀ ਪ੍ਰੈਜ਼ੀਡੈਂਟ ਹੈ, ਆਤਮਾ ਹੀ ਨੌਕਰ ਹੈ। ਪਾਰ੍ਟ ਆਤਮਾ ਹੀ ਵਜਾਉਂਦੀ ਹੈ। ਬਾਪ ਹੈ ਸਭ ਤੋਂ ਸਵੀਟ। ਸਭ ਯਾਦ ਕਰਦੇ ਹਨ ਪਤਿਤ – ਪਾਵਨ, ਦੁੱਖ – ਹਰਤਾ, ਸੁਖ – ਕਰਤਾ ਆਓ। ਹੁਣ ਤੁਹਾਨੂੰ ਬੱਚਿਆਂ ਨੂੰ ਇਹ ਨਿਸ਼ਚੇ ਹੈ ਅਸੀਂ ਜਿਸਨੂੰ ਬਿੰਦੀ ਕਹਿੰਦੇ ਹਾਂ, ਉਹ ਬਹੁਤ ਸੂਕ੍ਸ਼੍ਮ ਹੈ ਪਰ ਮਹਿਮਾ ਕਿੰਨੀ ਭਾਰੀ ਹੈ। ਭਾਵੇਂ ਮਹਿਮਾ ਗਾਉਂਦੇ ਵੀ ਹਨ ਗਿਆਨ ਦਾ ਸਾਗਰ, ਸ਼ਾਂਤੀ ਦਾ ਸਾਗਰ ਹੈ, ਪਰ ਸਮਝਦੇ ਨਹੀਂ ਹਨ ਕਿ ਉਹ ਕਿਵੇਂ ਆਕੇ ਸੁਖ ਦਿੰਦੇ ਹਨ। ਮਿੱਠੇ – ਮਿੱਠੇ ਚਿਲਡਰਨ ਹਰ ਇੱਕ ਸਮਝ ਸਕਦੇ ਹਨ – ਕੌਣ ਕੌਣ ਕਿੰਨਾ ਸ਼੍ਰੀਮਤ ਤੇ ਚੱਲਦੇ ਹਨ। ਸ਼੍ਰੀਮਤ ਮਿਲਦੀ ਹੈ ਸਰਵਿਸ ਕਰਨ ਦੀ। ਬਹੁਤ ਮਨੁੱਖ ਬਿਮਾਰ ਰੋਗੀ ਹਨ, ਬਹੁਤ ਹਨ ਜੋ ਹੇਲਦੀ ਵੀ ਹਨ। ਭਾਰਤਵਾਸੀ ਜਾਣਦੇ ਹਨ ਸਤਿਯੁਗ ਵਿੱਚ ਉਮਰ ਬਹੁਤ ਵੱਡੀ ਏਵਰੇਜ਼ 125 -150 ਵਰ੍ਹੇ ਦੀ ਸੀ। ਹਰ ਇੱਕ ਆਪਣੀ ਫੁੱਲ ਉਮਰ ਪੂਰੀ ਕਰਦੇ ਸਨ। ਇਹ ਤਾਂ ਬਹੁਤ ਹੀ ਛੀ – ਛੀ ਦੁਨੀਆਂ ਹੈ ਜੋ ਬਾਕੀ ਥੋੜਾ ਸਮਾਂ ਹੀ ਹੈ। ਮਨੁੱਖ ਵੱਡੀਆਂ – ਵੱਡੀਆਂ ਧਰਮਸ਼ਾਲਾ ਆਦਿ ਹੁਣ ਤੱਕ ਬਣਾਉਂਦੇ ਰਹਿੰਦੇ ਹਨ। ਜਾਣਦੇ ਨਹੀਂ ਹਨ, ਇਹ ਬਾਕੀ ਕਿੰਨਾ ਸਮਾਂ ਹੋਵੇਗੀ। ਮੰਦਿਰ ਆਦਿ ਬਨਾਉਂਦੇ ਹਨ, ਲੱਖਾਂ ਰੁਪਏ ਖਰਚ ਕਰਦੇ ਹਨ। ਉਨ੍ਹਾਂ ਦੀ ਉੱਮਰ ਬਾਕੀ ਕਿਨਾਂ ਵਕਤ ਹੋਵੇਗੀ? ਤੁਸੀਂ ਜਾਣਦੇ ਹੋ ਇਹ ਤਾਂ ਟੁੱਟੇ ਕਿ ਟੁੱਟੇ। ਤੁਹਾਨੂੰ ਬਾਪ ਮਕਾਨ ਆਦਿ ਬਣਾਉਣ ਲਈ ਕਦੀ ਮਨਾ ਨਹੀਂ ਕਰਦੇ ਹਨ। ਤੁਸੀਂ ਆਪਣੇ ਹੀ ਘਰ ਵਿੱਚ ਇੱਕ ਕਮਰੇ ਵਿੱਚ ਹਸਪਤਾਲ ਕਮ ਯੂਨੀਵਰਿਸਿਟੀ ਬਣਾਓ। ਬਿਗਰ ਕੋਈ ਖਰਚਾ, ਹੈਲਥ, ਵੈਲਥ, ਹੈਪੀਨੈਸ 21 ਜਨਮਾਂ ਲਈ ਲੈਣਾ ਹੈ, ਇਸ ਨਾਲੇਜ਼ ਨਾਲ। ਇਹ ਵੀ ਸਮਝਾਉਣਾ ਹੈ – ਤੁਹਾਨੂੰ ਸੁਖ ਬਹੁਤ ਮਿਲਦਾ ਹੈ। ਜਦੋਂ ਤਮੋਪ੍ਰਧਾਨ ਬਣੇ ਉਦੋਂ ਜ਼ਿਆਦਾ ਦੁੱਖ ਹੁੰਦਾ ਹੈ। ਜਿਨਾਂ – ਜਿਨਾਂ ਤਮੋਪ੍ਰਧਾਨ ਬਣਦੇ ਜਾਵੋਗੇ ਉਨਾਂ ਦੁਨੀਆਂ ਵਿੱਚ ਦੁੱਖ – ਅਸ਼ਾਂਤੀ ਵੱਧਦੀ ਜਾਏਗੀ। ਮਨੁੱਖ ਬਹੁਤ ਦੁਖੀ ਹੋਣਗੇ। ਫਿਰ ਜੈ – ਜੈਕਾਰ ਹੋ ਜਾਏਗੀ। ਤੁਸੀਂ ਬੱਚਿਆਂ ਨੇ ਜੋ ਵਿਨਾਸ਼, ਦਿਵਯ ਦ੍ਰਿਸ਼ਟੀ ਨਾਲ ਦੇਖਿਆ ਹੈ ਸੋ ਫਿਰ ਤੋਂ ਪ੍ਰੈਕਟੀਕਲ ਵਿੱਚ ਦੇਖਣਾ ਹੈ। ਸਥਾਪਨਾ ਦਾ ਸਾਕਸ਼ਾਤਕਾਰ ਵੀ ਬਹੁਤਿਆਂ ਨੇ ਕੀਤਾ ਹੈ। ਛੋਟੀਆਂ ਬੱਚੀਆਂ ਬਹੁਤ ਸਾਕਸ਼ਾਤਕਾਰ ਕਰਦੀਆਂ ਸਨ। ਗਿਆਨ ਕੁੱਝ ਵੀ ਨਹੀਂ ਸੀ। ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਜ਼ਰੂਰ ਹੋਣਾ ਹੈ। ਤੁਸੀਂ ਬੱਚੇ ਜਾਣਦੇ ਹੋ – ਬਾਪ ਹੀ ਆਕੇ ਸਵਰਗ ਦਾ ਵਰਸਾ ਦਿੰਦੇ ਹਨ। ਪਰ ਬੱਚਿਆਂ ਨੂੰ ਫਿਰ ਪੁਰਸ਼ਾਰਥ ਕਰਨਾ ਹੈ, ਉੱਚ ਪੱਦਵੀ ਪਾਉਂਣ ਦਾ। ਤੁਹਾਨੂੰ ਬੱਚਿਆਂ ਨੂੰ ਬਾਪ ਬੈਠ, ਇਹ ਸਾਰੀਆਂ ਗੱਲਾਂ ਸਮਝਾਉਂਦੇ ਹਨ, ਉਹ ਥੋੜੀ ਹੀ ਜਾਣਦੇ ਹਨ ਕਿ ਬਾਕੀ ਥੋੜਾ ਸਮਾਂ ਹੈ। ਬਾਪ ਕਹਿੰਦੇ ਹਨ – ਮੈਂ ਹਾਂ ਦਾਤਾ, ਮੈਂ ਤੁਹਾਨੂੰ ਦੇਣ ਆਇਆ ਹਾਂ। ਮਨੁੱਖ ਕਹਿੰਦੇ ਹਨ – ਪਤਿਤ – ਪਾਵਨ ਆਓ, ਆਕੇ ਸਾਨੂੰ ਪਾਵਨ ਬਣਾਓ।
ਬਾਪ ਕਹਿੰਦੇ ਹਨ – ਪਹਿਲਾਂ ਤੁਸੀਂ ਕਿੰਨੇ ਸਮਝਦਾਰ ਸੀ, ਸਤੋਪ੍ਰਧਾਨ ਸੀ। ਹੁਣ ਤਾਂ ਤਮੋਪ੍ਰਧਾਨ ਬਣ ਗਏ ਹੋ। ਤੁਹਾਡੀ ਬੁੱਧੀ ਵਿੱਚ ਵੀ ਹੁਣ ਆਇਆ ਹੈ, ਅੱਗੇ ਥੋੜੀ ਸਮਝਦੇ ਸੀ ਕਿ ਅਸੀਂ ਵਿਸ਼ਵ ਤੇ ਰਾਜ ਕਰਦੇ ਸੀ। ਤੁਸੀਂ ਵਿਸ਼ਵ ਦੇ ਮਾਲਿਕ ਸੀ ਫਿਰ ਤੋਂ ਜ਼ਰੂਰ ਬਣਾਂਗੇ। ਹਿਸਟ੍ਰੀ – ਜੋਗ੍ਰਾਫੀ ਰਿਪੀਟ ਹੋਵੇਗੀ। ਬਾਪ ਨੇ ਸਮਝਾਇਆ ਹੈ – 5000 ਵਰ੍ਹੇ ਪਹਿਲੇ ਮੈਂ ਆਇਆ ਸੀ, ਤੁਹਾਨੂੰ ਸਵਰਗ ਦਾ ਮਾਲਿਕ ਬਣਾਇਆ ਸੀ। ਫ਼ਿਰ ਤੁਸੀਂ 84 ਜਨਮਾਂ ਦੀ ਸੀੜੀ ਉੱਤਰਦੇ ਹੋ। ਇਹ ਵਿਸਤਾਰ ਕਿਸੇ ਵੀ ਸ਼ਾਸ਼ਤਰ ਵਿੱਚ ਨਹੀਂ ਹੈ। ਸ਼ਿਵਬਾਬਾ ਨੇ ਕੋਈ ਸ਼ਾਸ਼ਤਰ ਆਦਿ ਪੜ੍ਹਿਆ ਹੈ ਕੀ? ਉਨ੍ਹਾਂ ਨੂੰ ਤਾਂ ਗਿਆਨ ਦੀ ਅਥਾਰਿਟੀ ਕਿਹਾ ਜਾਂਦਾ ਹੈ। ਉਹ ਲੋਕ ਵੀ ਸ਼ਾਸ਼ਤਰ ਆਦਿ ਪੜ੍ਹਕੇ ਸ਼ਾਸ਼ਤਰਾਂ ਦੀ ਅਥਾਰਿਟੀ ਬਣਦੇ ਹਨ। ਉਹ ਵੀ ਗਾਉਂਦੇ ਹਨ – ਪਤਿਤ – ਪਾਵਨ ਆਓ। ਗੰਗਾ ਸ਼ਨਾਨ ਕਰਨ ਲਈ ਜਾਂਦੇ ਹਨ। ਅਸਲ ਵਿੱਚ ਇਹ ਭਗਤੀ ਹੈ ਹੀ ਗ੍ਰਹਿਸਤੀਆਂ ਦੇ ਲਈ। ਬਾਪ ਬੈਠ ਸਮਝਾਉਂਦੇ ਹਨ – ਤੁਸੀਂ ਮੈਨੂੰ ਬੁਲਾਉਂਦੇ ਵੀ ਹੋ, ਹੇ ਪਤਿਤ – ਪਾਵਨ ਆਓ। ਮੈਂ ਤੁਹਾਨੂੰ ਪਾਵਨ ਬਣਾਉਂਦਾ ਹਾਂ। ਮੈਂ ਤੁਹਾਨੂੰ ਪੜ੍ਹਾਉਣ ਲਈ ਆਉਂਦਾ ਹਾਂ, ਇਵੇਂ ਨਹੀਂ ਕਿ ਮੇਰੇ ਤੇ ਕ੍ਰਿਪਾ ਕਰੋ। ਮੈਂ ਤਾਂ ਟੀਚਰ ਹਾਂ, ਤੁਸੀਂ ਕ੍ਰਿਪਾ ਆਦਿ ਕਿਉਂ ਮੰਗਦੇ ਹੋ? ਆਸ਼ੀਰਵਾਦ ਤਾਂ ਅਨੇਕ ਜਨਮ ਲੈਂਦੇ ਆਏ ਹੋ। ਹੁਣ ਆਕੇ ਮਾਂ – ਬਾਪ ਦੀ ਮਲਕੀਅਤ ਦਾ ਮਾਲਿਕ ਬਣੋ ਅਤੇ ਆਸ਼ੀਰਵਾਦ ਕੀ ਕਰੋਂਗੇ! ਬੱਚਾ ਪੈਦਾ ਹੋਇਆ ਤਾਂ ਬਾਪ ਦੀ ਮਲਕੀਅਤ ਦਾ ਮਾਲਿਕ ਬਣਿਆ। ਲੌਕਿਕ ਬਾਪ ਕਹਿੰਦੇ ਹਨ, ਕਿ ਕਰਪਾ ਕਰੋ। ਇੱਥੇ ਤਾਂ ਕਿਰਪਾ ਦੀ ਗੱਲ ਨਹੀਂ। ਸਿਰਫ਼ ਬਾਪ ਨੂੰ ਯਾਦ ਕਰਨਾ ਹੈ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਬਾਬਾ ਬਿੰਦੂ ਹੈ। ਹੁਣ ਤੁਹਾਨੂੰ ਬਾਪ ਨੇ ਦੱਸਿਆ ਹੈ, ਸਾਰੇ ਕਹਿੰਦੇ ਵੀ ਹਨ ਪਰਮਪਿਤਾ ਪਰਮਾਤਮਾ, ਗੌਡ ਫ਼ਾਦਰ, ਸੁਪਰੀਮ ਸੋਲ। ਤਾਂ ਪਰਮ ਆਤਮਾ ਠਹਿਰੇ ਨਾ। ਉਹ ਹੈ ਸੁਪ੍ਰੀਮ। ਬਾਕੀ ਸਭ ਆਤਮਾਵਾਂ ਹਨ ਨਾ। ਸੁਪਰੀਮ ਬਾਪ ਆਕੇ ਬਾਪ ਸਮਾਨ ਬਣਾਉਂਦੇ ਹਨ ਹੋਰ ਕੁੱਝ ਨਹੀਂ ਹੈ। ਕਿਸੇ ਦੀ ਬੁੱਧੀ ਵਿੱਚ ਹੋਵੇਗਾ ਕਿ ਬੇਹੱਦ ਦਾ ਬਾਪ ਜੋ ਸਵਰਗ ਦਾ ਰਚਿਅਤਾ ਹੈ, ਉਹ ਆਕੇ ਸਵਰਗ ਦਾ ਮਾਲਿਕ ਬਣਾਉਂਦੇ ਹਨ! ਤੁਸੀਂ ਹੁਣ ਜਾਣਦੇ ਹੋ ਕਿ ਕ੍ਰਿਸ਼ਨ ਦੇ ਹੱਥ ਵਿੱਚ ਸਵਰਗ ਦਾ ਗੋਲਾ ਹੈ। ਗਰਭ ਵਿੱਚੋਂ ਬੱਚਾ ਬਾਹਰ ਨਿਕਲਦਾ ਹੈ ਉਦੋਂ ਤੋਂ ਉਮਰ ਸ਼ੁਰੂ ਹੁੰਦੀ ਹੈ। ਸ਼੍ਰੀ ਕ੍ਰਿਸ਼ਨ ਤਾਂ ਪੂਰੇ 84 ਜਨਮ ਲੈਂਦੇ ਹਨ। ਗਰਭ ਤੋਂ ਬਾਹਰ ਆਇਆ, ਉਸ ਦਿਨ ਤੋਂ 84 ਜਨਮ ਗਿਣਾਂਗੇ। ਲਕਸ਼ਮੀ – ਨਾਰਾਇਣ ਨੂੰ ਤਾਂ ਵੱਡੇ ਹੋਣ ਵਿੱਚ 30 – 35 ਵਰ੍ਹੇ ਲੱਗੇ ਨਾ। ਤਾਂ ਉਹ 30 – 35 ਵਰ੍ਹੇ 5 ਹਜ਼ਾਰ ਤੋਂ ਘੱਟ ਕਰਨੇ ਪੈਣ। ਸ਼ਿਵਬਾਬਾ ਦੀ ਤਾਂ ਗਿਣਤੀ ਨਹੀਂ ਕਰ ਸਕਦੇ। ਸ਼ਿਵਬਾਬਾ ਕਦੋਂ ਆਏ ਟਾਇਮ ਦੇਖ ਨਹੀਂ ਸਕਦੇ। ਸ਼ੁਰੂ ਵਿੱਚ ਸਾਕਸ਼ਾਤਕਾਰ ਹੁੰਦੇ ਸੀ। ਮੁਸਲਮਾਨ ਲੋਕ ਵੀ ਬਗ਼ੀਚਾ ਆਦਿ ਵੇਖਦੇ ਸਨ। ਇਹ ਨੌਂਧਾ ਭਗਤੀ ਤੇ ਕਿਸੇ ਨੇ ਨਹੀਂ ਕੀਤੀ। ਘਰ ਬੈਠ ਆਪੇ ਹੀ ਧਿਆਨ ਵਿੱਚ ਜਾਂਦੇ ਰਹਿੰਦੇ ਸੀ। ਉਹ ਤਾਂ ਕਿੰਨੀ ਨੌਂਧਾ ਭਗਤੀ ਕਰਦੇ ਹਨ। ਤਾਂ ਬਾਪ ਬੈਠ ਸਮੁੱਖ ਸਮਝਾਉਂਦੇ ਹਨ। ਬਾਬਾ ਦੁਰਦੇਸ਼ ਤੋਂ ਆਇਆ ਹੈ, ਇਹ ਬੱਚੇ ਜਾਣਦੇ ਹਨ। ਇਸ ਵਿੱਚ ਪ੍ਰਵੇਸ਼ ਕਰ ਸਾਨੂੰ ਪੜ੍ਹਾਉਂਦੇ ਹਨ। ਪਰ ਫਿਰ ਬਾਹਰ ਜਾਣ ਨਾਲ ਨਸ਼ਾ ਘੱਟ ਹੋ ਜਾਂਦਾ ਹੈ। ਯਾਦ ਰਹੇ ਤਾਂ ਖੁਸ਼ੀ ਦਾ ਪਾਰਾ ਵੀ ਚੜ੍ਹਿਆ ਰਹੇ ਅਤੇ ਕਰਮਾਤੀਤ ਅਵਸਥਾ ਹੋ ਜਾਵੇ, ਪਰ ਉਸ ਵਿੱਚ ਟਾਈਮ ਚਾਹੀਦਾ ਹੈ। ਹੁਣ ਵੇਖੋ, ਸ੍ਰੀਕ੍ਰਿਸ਼ਨ ਦੀ ਆਤਮਾ ਨੂੰ ਅੰਤਿਮ ਜਨਮ ਵਿੱਚ ਫੁਲ ਗਿਆਨ ਹੈ ਫਿਰ ਗਰਭ ਤੋਂ ਬਾਹਰ ਨਿਕਲਣਗੇ, ਪਾਈ ਦਾ ਵੀ ਗਿਆਨ ਨਹੀਂ ਹੋਵੇਗਾ। ਬਾਪ ਆਕੇ ਸਮਝਾਉਂਦੇ ਹਨ – ਕ੍ਰਿਸ਼ਨ ਨੇ ਕੋਈ ਮੁਰਲੀ ਵਜਾਈ ਨਹੀਂ ਹੈ। ਉਹ ਤਾਂ ਗਿਆਨ ਜਾਣਦੇ ਹੀ ਨਹੀਂ। ਲਕਸ਼ਮੀ – ਨਾਰਾਇਣ ਹੀ ਨਹੀਂ ਜਾਣਦੇ ਤਾਂ ਫਿਰ ਰਿਸ਼ੀ, ਮੁਨੀ, ਸੰਨਿਆਸੀ ਆਦਿ ਕਿਵੇਂ ਜਾਨਣਗੇ। ਵਿਸ਼ਵ ਦੇ ਮਾਲਿਕ ਲਕਸ਼ਮੀ – ਨਾਰਾਇਣ ਨੇ ਹੀ ਨਹੀਂ ਜਾਣਿਆ ਤਾਂ ਫਿਰ ਇਹ ਸੰਨਿਆਸੀ ਲੋਕ ਕਿਵੇਂ ਜਾਨਣਗੇ। ਕਹਿੰਦੇ ਹਨ ਸ੍ਰੀਕ੍ਰਿਸ਼ਨ ਸਾਗਰ ਵਿੱਚ ਪੀਪਲ ਦੇ ਪੱਤੇ ਤੇ ਆਇਆ, ਇਹ ਕੀਤਾ… ਇਹ ਸਭ ਕਹਾਣੀਆਂ ਹਨ, ਜੋ ਬੈਠ ਲਿਖੀਆਂ ਹਨ। ਕਹਿੰਦੇ ਹਨ ਨਦੀ ਵਿੱਚ ਪੈਰ ਪਾਇਆ ਤਾਂ ਉਹ ਥੱਲੇ ਚਲੀ ਗਈ, ਵਿਚਾਰ ਕਰੋ – ਮਨੁੱਖ ਕੀ – ਕੀ ਗੱਲਾਂ ਬਣਾ ਸਕਦੇ ਹਨ। ਹੁਣ ਬਾਪ ਸਮਝਾਉਂਦੇ ਹਨ, ਕੋਈ ਵੀ ਉਲਟੀ – ਸੁਲਟੀ ਗੱਲਾਂ ਤੇ ਕਦੀ ਵਿਸ਼ਵਾਸ ਨਹੀਂ ਕਰਨਾ। ਸ਼ਾਸਤਰ ਆਦਿ ਕਿੰਨੇ ਮਨੁੱਖ ਪੜ੍ਹਦੇ ਹਨ। ਬਾਪ ਕਹਿੰਦੇ ਹਨ – ਪੜ੍ਹਿਆ ਹੋਇਆ ਸਭ ਭੁੱਲ ਜਾਓ। ਇਸ ਦੇਹ ਨੂੰ ਵੀ ਭੁੱਲ ਜਾਓ। ਆਤਮਾ ਹੀ ਇੱਕ ਸ਼ਰੀਰ ਛੱਡ ਦੂਜਾ ਲੈਕੇ ਪਾਰ੍ਟ ਵਜਾਉਂਦੀ ਹੈ। ਵੱਖ – ਵੱਖ ਨਾਮ, ਰੂਪ, ਦੇਸ਼ ਚੋਲਾ ਪਹਿਣਕੇ। ਹੁਣ ਬਾਪ ਕਹਿੰਦਾ ਹੈ – ਇਹ ਛੀ – ਛੀ ਕਪੜੇ ਹਨ। ਆਤਮਾ ਅਤੇ ਸ਼ਰੀਰ ਦੋਨੋ ਪਤਿਤ ਹਨ। ਆਤਮਾ ਨੂੰ ਹੀ ਸ਼ਾਮ ਅਤੇ ਸੁੰਦਰ ਕਿਹਾ ਜਾਂਦਾ ਹੈ। ਆਤਮਾ ਪਵਿੱਤਰ ਸੀ ਤਾਂ ਸੁੰਦਰ ਸੀ ਫਿਰ ਕਾਮ ਚਿਤਾ ਤੇ ਬੈਠਣ ਨਾਲ ਕਾਲੇ ਬਣੇ ਹਨ। ਹੁਣ ਫਿਰ ਬਾਪ ਗਿਆਨ ਚਿਤਾ ਤੇ ਬਿਠਾਉਂਦੇ ਹਨ। ਪਤਿਤ – ਪਾਵਨ ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ ਤਾਂ ਇਹ ਖਾਦ ਹੀ ਨਿਕਲ ਜਾਵੇਗੀ। ਆਤਮਾ ਵਿੱਚ ਹੀ ਖਾਦ ਪੈਂਦੀ ਹੈ। ਕਲਯੁਗ ਅੰਤ ਵਿੱਚ ਤੁਸੀਂ ਗਰੀਬ ਹੋ। ਉੱਥੇ ਸਤਿਯੁਗ ਵਿੱਚ ਫਿਰ ਤੁਸੀਂ ਸੋਨੇ ਦੇ ਮਹਿਲ ਬਣਾਵੋਗੇ। ਵੰਡਰ ਹੈ, ਇੱਥੇ ਹੀਰਿਆਂ ਦਾ ਵੇਖੋ ਕਿੰਨਾ ਮਾਨ ਹੈ। ਉੱਥੇ ਤਾਂ ਪੱਥਰਾਂ ਮਿਸਲ ਹੁੰਦੇ ਹਨ। ਹੁਣ ਤੁਸੀਂ ਬਾਪ ਤੋਂ ਗਿਆਨ ਰਤਨਾਂ ਦੀ ਝੋਲੀ ਭਰ ਰਹੇ ਹੋ। ਲਿਖਿਆ ਹੋਇਆ ਹੈ ਸਾਗਰ ਤੋਂ ਰਤਨਾਂ ਦੀਆਂ ਥਾਲੀਆਂ ਭਰ ਲੈ ਆਉਂਦੇ ਹਨ। ਸਾਗਰ ਤੋਂ ਜਿੰਨਾ ਵੀ ਚਾਹੀਦਾ ਹੋ ਉਨ੍ਹਾਂ ਲਵੋ। ਖਾਣੀਆਂ ਹੀ ਭਰਤੁ ਹੋ ਜਾਂਦੀਆਂ ਹਨ। ਤੁਸੀਂ ਸਾਕਸ਼ਾਤਕਾਰ ਕੀਤਾ ਹੈ। ਮਾਇਆ – ਮਛੰਦਰ ਦਾ ਵੀ ਖੇਡ ਵਿਖਾਉਂਦੇ ਹਨ। ਉਸ ਨੇ ਵੇਖਿਆ ਸੋਨੇ ਦੀਆਂ ਇੱਟਾਂ ਪਈਆਂ ਹਨ, ਲੈ ਜਾਂਦਾ ਹਾਂ। ਥੱਲੇ ਆਇਆ ਤਾਂ ਕੁਝ ਸੀ ਨਹੀਂ। ਉੱਥੇ ਤਾਂ ਸੋਨੇ ਦੀਆਂ ਇੱਟਾਂ ਦੇ ਮਹਿਲ ਬਣਾਉਣਗੇ। ਇਵੇਂ – ਇਵੇਂ ਖ਼ਿਆਲਾਤ ਆਉਣਾ ਚਾਹੀਦਾ ਹੈ ਤਾਂ ਖੁਸ਼ੀ ਦਾ ਪਾਰਾ ਚੜ੍ਹੇ। ਬਾਪ ਦਾ ਪਰਿਚੈ ਦੇਣਾ ਹੈ। ਸ਼ਿਵਬਾਬਾ 5 ਹਜਾਰ ਵਰ੍ਹੇ ਪਹਿਲੇ ਵੀ ਆਇਆ ਸੀ, ਇਹ ਕਿਸੇ ਨੂੰ ਪਤਾ ਨਹੀਂ ਹੈ। ਤੁਸੀਂ ਜਾਣਦੇ ਹੋ 5 ਹਜਾਰ ਵਰ੍ਹੇ ਪਹਿਲੇ ਆਕੇ ਤੁਹਾਨੂੰ ਰਾਜਯੋਗ ਸਿਖਾਇਆ ਸੀ, ਕਲਪ – ਕਲਪ ਤੁਹਾਨੂੰ ਹੀ ਸਿਖਾਉਣਗੇ। ਜੋ – ਜੋ ਆਕੇ ਬ੍ਰਾਹਮਣ ਬਣਨਗੇ ਉਹ ਫਿਰ ਦੇਵਤਾ ਬਣਨਗੇ। ਵਿਰਾਟ ਰੂਪ ਵੀ ਬਣਾਉਂਦੇ ਹਨ। ਉਸ ਵਿੱਚ ਬ੍ਰਾਹਮਣਾਂ ਦੀ ਚੋਟੀ ਗੁੰਮ ਕਰ ਦਿੱਤੀ ਹੈ। ਬ੍ਰਾਹਮਣਾਂ ਦਾ ਕੁਲ ਬਹੁਤ ਉੱਤਮ ਗਾਇਆ ਜਾਂਦਾ ਹੈ, ਉਹ ਹੈ ਜਿਸਮਾਨੀ। ਤੁਸੀਂ ਹੋ ਰੂਹਾਨੀ। ਤੁਸੀਂ ਸੱਚੇ – ਸੱਚੀ ਕਥਾ ਸੁਣਾਉਂਦੇ ਹੋ। ਇਹ ਹੀ ਸੱਤ ਨਾਰਾਇਣ ਦੀ ਕਥਾ, ਅਮਰਕਥਾ ਹੈ। ਤੁਹਾਨੂੰ ਅਮਰਕਥਾ ਸੁਣਾਏ ਅਮਰ ਬਣਾ ਰਹੇ ਹਨ। ਇਹ ਮ੍ਰਿਤਯੁਲੋਕ ਖਤਮ ਹੋਣਾ ਹੈ। ਸ਼ਿਵਬਾਬਾ ਕਹਿੰਦੇ ਹਨ – ਮੈਂ ਤੁਹਾਨੂੰ ਲੈਣ ਆਇਆ ਹਾਂ। ਕਿੰਨੀਆਂ ਢੇਰ ਆਤਮਾਵਾਂ ਹੋਣਗੀਆਂ। ਆਤਮਾ ਵਾਪਿਸ ਘਰ ਵਿੱਚ ਜਾਂਦੀ ਹੈ ਤਾਂ ਕੋਈ ਅਵਾਜ ਥੋੜੀ ਹੁੰਦਾ ਹੈ। ਮਧੂਮੱਖੀਆਂ ਦਾ ਝੁੰਡ ਜਾਂਦਾ ਹੈ ਤਾਂ ਅਵਾਜ ਕਿੰਨਾ ਹੁੰਦਾ ਹੈ। ਰਾਣੀ ਦੇ ਪਿਛਾੜੀ ਮਧੂਮੱਖੀਆਂ ਸਭ ਭੱਜਦੀਆਂ ਹਨ। ਉਨ੍ਹਾਂ ਦੀ ਆਪਸ ਵਿੱਚ ਕਿੰਨੀ ਏਕਤਾ ਹੈ। ਭ੍ਰਮਰੀ ਦਾ ਵੀ ਮਿਸਾਲ ਇੱਥੇ ਦਾ ਹੈ। ਤੁਸੀਂ ਮਨੁੱਖ ਤੋਂ ਦੇਵਤਾ ਬਣਾ ਦਿੰਦੇ ਹੋ। ਪਤਿਤਾਂ ਨੂੰ ਤੁਸੀਂ ਗਿਆਨ ਦੀ ਭੂੰ – ਭੂੰ ਕਰਦੇ ਹੋ ਤਾਂ ਪਾਵਨ ਵਿਸ਼ਵ ਦਾ ਮਾਲਿਕ ਬਣ ਜਾਂਦੇ ਹਨ। ਤੁਹਾਡਾ ਹੈ ਪ੍ਰਵ੍ਰਿਤੀ ਮਾਰਗ, ਉਸ ਵਿੱਚ ਵੀ ਮੈਜਾਰਿਟੀ ਮਤਾਵਾਂ ਦੀ ਹੈ ਇਸਲਈ ਵੰਦੇ ਮਾਤਰਮ ਕਿਹਾ ਜਾਂਦਾ ਹੈ। ਬ੍ਰਹਮਾਕੁਮਾਰੀ ਉਹ ਜੋ ਬਾਪ ਦਵਾਰਾ 21 ਜਨਮ ਦਾ ਵਰਸਾ ਦਿਵਾਉਂਦੀ ਹੈ। ਬਾਪ ਹਮੇਸ਼ਾ ਸੁੱਖ ਦਾ ਵਰਸਾ ਦਿੰਦੇ ਹਨ। ਜੋ ਸਰਵਿਸ ਕਰਨਗੇ, ਲਿਖਣਗੇ – ਪੜ੍ਹਨਗੇ ਹੋਣਗੇ ਨਵਾਬ…। ਰਾਜਾ ਬਣਨਾ ਚੰਗਾ ਜਾਂ ਨੌਕਰ ਬਣਨਾ ਅੱਛਾ। ਪਿਛਾੜੀ ਦੇ ਸਮੇਂ ਤੁਹਾਨੂੰ ਸਭ ਮਾਲੂਮ ਪੈ ਜਾਵੇਗਾ। ਅਸੀਂ ਕੀ ਬਣਾਂਗੇ? ਫਿਰ ਪਛਤਾਵਾਂਗੇ ਅਸੀਂ ਸ਼੍ਰੀਮਤ ਤੇ ਕਿਓਂ ਨਹੀਂ ਚੱਲੇ! ਬਾਪ ਕਹਿੰਦੇ ਹਨ – ਫਾਲੋ ਕਰੋ। ਇਵੇਂ ਵੀ ਨਹੀਂ ਕੋਈ ਇਕ ਕਮਰਾ ਦੇ ਦਿੰਦੇ ਹਨ, ਸੈਂਟਰ ਦੇ ਲਈ, ਖੁਦ ਮੀਟ ਆਦਿ ਖਾਂਦੇ ਰਹਿੰਦੇ ਹਨ। ਉਹ ਪੁੰਨ ਆਤਮਾ, ਉਹ ਪਾਪ ਆਤਮਾ, ਫਿਰ ਆਸ਼ਰਮ ਨਹੀਂ ਰਹੇਗਾ। ਘਰ ਵਿੱਚ ਸ੍ਵਰਗ ਬਣਾਉਂਦੇ ਹਨ ਤਾਂ ਆਪ ਵੀ ਸ੍ਵਰਗ ਵਿੱਚ ਹੋਣੇ ਚਾਹੀਦੇ ਹਨ ਨਾ। ਸਿਰਫ ਆਸ਼ੀਰਵਾਦ ਤੇ ਨਹੀਂ ਠਹਿਰਨਾ ਹੈ। ਬਾਪ ਨੂੰ ਯਾਦ ਕਰਨਾ ਹੈ। ਪਵਿੱਤਰ ਬਣਾਕੇ ਹੀ ਨਾਲ ਲੈ ਜਾਣਗੇ। ਤੁਹਾਨੂੰ ਤਾਂ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ, ਕਿੰਨੀ ਭਾਰੀ ਲਾਟਰੀ ਮਿਲਦੀ ਹੈ। ਬਾਪ ਨੂੰ ਜਿੰਨਾ ਯਾਦ ਕਰੋਂਗੇ, ਉਨ੍ਹਾਂ ਵਿਕਰਮ ਵਿਨਾਸ਼ ਹੋਣਗੇ। ਬਾਪ ਜਿੰਨਾ ਪਿਆਰ ਦੁਨੀਆਂ ਵਿੱਚ ਕੋਈ ਕਰ ਨਹੀਂ ਸਕਦਾ। ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ – ਪਿਆਰ ਦਾ ਸਾਗਰ। ਤੁਸੀਂ ਵੀ ਇਵੇਂ ਬਣੋ। ਜੇਕਰ ਕਿਸੇ ਨੂੰ ਦੁੱਖ ਦਿੱਤਾ, ਰੰਜ (ਨਾਰਾਜ) ਕੀਤਾ ਤਾਂ ਰੰਜ ਹੋਕੇ ਮਰਨਗੇ। ਇਹ ਕੋਈ ਬਾਬਾ ਸ਼ਰਾਪ ਨਹੀਂ ਦਿੰਦੇ ਹਨ, ਸਮਝਾਉਂਦੇ ਹਨ। ਸੁੱਖ ਦੋ ਤਾਂ ਸੁਖੀ ਹੋਵੋਗੇ, ਸਭ ਨੂੰ ਪਿਆਰ ਕਰੋ। ਬਾਬਾ ਨੂੰ ਵੀ ਪਿਆਰ ਕਰੋ। ਬਾਬਾ ਵੀ ਪਿਆਰ ਦਾ ਸਾਗਰ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਕਿਸੇ ਵੀ ਉਲਟੀ – ਸੁਲਟੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਹੈ। ਜੋ ਵੀ ਉਲਟਾ ਪੜ੍ਹਿਆ ਹੈ ਉਸ ਨੂੰ ਭੁੱਲ ਅਸ਼ਰੀਰੀ ਬਣਨ ਦਾ ਅਭਿਆਸ ਕਰਨਾ ਹੈ।
2. ਸਿਰਫ ਆਸ਼ੀਰਵਾਦ ਤੇ ਨਹੀਂ ਚਲਣਾ ਹੈ। ਖੁਦ ਨੂੰ ਪਵਿੱਤਰ ਬਣਾਉਣਾ ਹੈ। ਬਾਪ ਨੂੰ ਹਰ ਕਦਮ ਵਿੱਚ ਫਾਲੋ ਕਰਨਾ ਹੈ, ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ। ਨਾਰਾਜ ਨਹੀਂ ਕਰਨਾ ਹੈ।
ਵਰਦਾਨ:-
ਸੰਕਲਪਾਂ ਦੀ ਸਿੱਧੀ ਤੱਦ ਪ੍ਰਾਪਤ ਹੋਵੇਗੀ ਜੱਦ ਸਮਰਥ ਸੰਕਲਪਾਂ ਦੀ ਰਚਨਾ ਕਰੋਗੇ। ਜਿਹੜੇ ਵੀ ਸੰਕਲਪਾਂ ਦੀ ਰਚਨਾ ਕਰਦੇ ਹਨ ਉਹ ਉਨ੍ਹਾਂ ਦੀ ਪਾਲਣਾ ਨਹੀਂ ਕਰ ਪਾਉਂਦੇ ਇਸਲਈ ਜਿੰਨੀ ਰਚਨਾ ਜਿਆਦਾ ਉਨੀਂ ਸ਼ਕਤੀਹੀਣ ਹੁੰਦੀ ਹੈ। ਤਾਂ ਪਹਿਲੇ ਵਿਅਰਥ ਰਚਨਾ ਬੰਦ ਕਰੋ ਤੱਦ ਸਫਲਤਾ ਪ੍ਰਾਪਤ ਹੋਵੇਗੀ ਅਤੇ ਕਰਮਾਂ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਯੁਕਤੀ ਹੈ – ਕਰਮ ਕਰਨ ਤੋਂ ਪਹਿਲੇ ਆਦਿ – ਮੱਧ ਅਤੇ ਅੰਤ ਨੂੰ ਜਾਣਕੇ ਫਿਰ ਕਰਮ ਕਰੋ। ਇਸ ਨਾਲ ਹੀ ਸੰਪੂਰਨ ਮੂਰਤ ਬਣ ਜਾਵੋਗੇ।
ਸਲੋਗਨ:-
➤ Email me Murli: Receive Daily Murli on your email. Subscribe!