23 May 2021 PUNJABI Murli Today – Brahma Kumaris

22 May 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਦਿਲ ਦੇ ਗਿਆਨੀ ਅਤੇ ਸਨੇਹੀ ਬਣੋ ਅਤੇ ਲੀਕੇਜ਼ ਨੂੰ ਬੰਦ ਕਰੋ"

ਅੱਜ ਸਨੇਹ ਦੇ ਸਾਗਰ ਬਾਪਦਾਦਾ ਆਪਣੇ ਸਨੇਹੀ ਬੱਚਿਆਂ ਨੂੰ ਮਿਲਣ ਆਏ ਹਨ। ਇਹ ਰੂਹਾਨੀ ਸਨੇਹ, ਪਰਮਾਤਮ – ਸਨੇਹ ਨਿਸਵਾਰਥ ਸੱਚਾ ਸਨੇਹ ਹੈ। ਸੱਚੇ ਦਿਲ ਦਾ ਸਨੇਹ ਸਰਵ ਆਤਮਾਵਾਂ ਨੂੰ ਸਾਰਾ ਕਲਪ ਸਨੇਹੀ ਬਣਾ ਦਿੰਦਾ ਹੈ ਕਿਉਂਕਿ ਬ੍ਰਾਹਮਣ ਪਰਮਾਤਮ – ਸਨੇਹ, ਆਤਮਿਕ ਸਨੇਹ, ਅਵਿਨਾਸ਼ੀ ਸਨੇਹ, ਬ੍ਰਾਹਮਣ ਜੀਵਨ ਦਾ ਫਾਊਂਡੇਸ਼ਨ ਹੈ। ਰੂਹਾਨੀ ਸਨੇਹ ਦਾ ਅਨੁਭਵ ਨਹੀਂ ਤਾਂ ਬ੍ਰਾਹਮਣ ਜੀਵਨ ਦਾ ਸੱਚਾ ਆਨੰਦ ਨਹੀਂ। ਪਰਮਾਤਮ – ਸਨੇਹ ਕਿਵੇਂ ਦੀ ਵੀ ਪਤਿਤ ਆਤਮਾ ਨੂੰ ਬਦਲਣ ਦਾ ਚੁੰਬਕ ਹੈ, ਪਰਿਵਰਤਨ ਹੋਣ ਦਾ ਸਹਿਜ ਸਾਧਨ ਹੈ। ਸਨੇਹ ਅਧਿਕਾਰੀ ਬਣਨ ਦਾ, ਰੂਹਾਨੀ ਨਸ਼ੇ ਦੇ ਅਨੁਭਵ ਕਰਵਾਉਣ ਦਾ ਆਧਾਰ ਹੈ। ਸਨੇਹ ਹੈ ਤਾਂ ਰਮਨੀਕ ਬ੍ਰਾਹਮਣ ਜੀਵਨ ਹੈ। ਸਨੇਹ ਨਹੀਂ ਤਾਂ ਬ੍ਰਾਹਮਣ ਜੀਵਨ ਸੁੱਕੀ (ਨੀਰਸ) ਹੈ, ਮਿਹਨਤ ਵਾਲੀ ਹੈ। ਪਰਮਾਤਮਾ – ਸਨੇਹ ਦਿਲ ਦਾ ਸਨੇਹ ਹੈ। ਲੌਕਿਕ ਸਨੇਹ ਦਿਲ ਦੇ ਟੁਕੜੇ – ਟੁਕੜੇ ਕਰ ਦਿੰਦਾ ਹੈ ਕਿਉਂਕਿ ਵੰਡਿਆ ਜਾਂਦਾ ਹੈ। ਅਨੇਕਾਂ ਨਾਲ ਸਨੇਹ ਨਿਭਾਉਣਾ ਪੈਂਦਾ ਹੈ। ਅਲੌਕਿਕ ਸਨੇਹ ਦਿਲ ਦੇ ਅਨੇਕ ਟੋਟਿਆਂ ਨੂੰ ਜੋੜਣ ਵਾਲਾ ਹੈ। ਇੱਕ ਬਾਪ ਨਾਲ ਸਨੇਹ ਕੀਤਾ ਤੇ ਸਰਵ ਦੇ ਸਹਿਯੋਗੀ ਖ਼ੁਦ ਬਣ ਜਾਂਦੇ ਹਨ ਕਿਉਂਕਿ ਬਾਪ ਬੀਜ਼ ਹੈ। ਤਾਂ ਬੀਜ਼ ਨੂੰ ਪਾਣੀ ਦੇਣ ਨਾਲ ਪੱਤੇ ਨੂੰ ਪਾਣੀ ਖ਼ੁਦ ਮਿਲ ਜਾਂਦਾ ਹੈ ਪੱਤੇ – ਪੱਤੇ ਨੂੰ ਪਾਣੀ ਦੇਣ ਦੀ ਲੋੜ ਨਹੀਂ ਹੁੰਦੀ। ਅਜਿਹੇ ਰੂਹਾਨੀ ਬਾਪ ਨਾਲ ਸਨੇਹ ਜੋੜਨਾ ਮਤਲਬ ਸਰਵ ਦੇ ਸਨੇਹੀ ਬਣਨਾ ਇਸਲਈ ਦਿਲ ਦੇ ਟੁੱਕੜੇ – ਟੁੱਕੜੇ ਨਹੀਂ ਹੁੰਦੇ ਹਨ। ਸਨੇਹ ਹਰ ਕੰਮ ਨੂੰ ਸਹਿਜ ਬਣਾ ਦਿੰਦਾ ਹੈ ਮਤਲਬ ਮਿਹਨਤ ਤੋਂ ਛੁੱਡਾ ਦਿੰਦਾ ਹੈ। ਜਿੱਥੇ ਸਨੇਹ ਹੁੰਦਾ ਹੈ ਉੱਥੇ ਯਾਦ ਖ਼ੁਦ ਸਹਿਜ ਆਉਂਦੀ ਹੀ ਹੈ। ਸਨੇਹੀ ਨੂੰ ਭੁਲਾਉਣਾ ਮੁਸ਼ਿਕਲ ਹੁੰਦਾ ਹੈ, ਯਾਦ ਕਰਨਾ ਮੁਸ਼ਕਿਲ ਨਹੀਂ ਹੁੰਦਾ। ਭਾਵੇਂ ਗਿਆਨ ਮਤਲਬ ਸਮਝ ਕਿੰਨੀ ਵੀ ਬੁੱਧੀ ਵਿੱਚ ਹੋਵੇ ਪਰ ਅਸਲ ਗਿਆਨ ਮਤਲਬ ਸਨੇਹ ਸੰਪੰਨ ਗਿਆਨ ਹੋਵੇ। ਜੇਕਰ ਗਿਆਨ ਹੈ ਸਨੇਹ ਨਹੀਂ ਹੈ ਤਾਂ ਉਹ ਰੁੱਖਾ ਗਿਆਨ ਹੈ। ਸਨੇਹ ਸਰਵ ਸੰਬੰਧਾਂ ਦਾ ਦਿਲ ਨਾਲ ਅਨੁਭਵ ਕਰਾਉਂਦਾ ਹੈ। ਸਿਰਫ਼ ਗਿਆਨੀ ਜੋ ਹਨ ਉਹ ਦਿਮਾਗ਼ ਨਾਲ ਯਾਦ ਕਰਦੇ ਹਨ ਅਤੇ ਸਨੇਹੀ ਦਿਲ ਨਾਲ ਯਾਦ ਕਰਦੇ ਹਨ। ਦਿਮਾਗ਼ ਨਾਲ ਯਾਦ ਕਰਨ ਵਾਲੇ ਨੂੰ ਯਾਦ ਨਾਲ, ਸੇਵਾ ਨਾਲ, ਧਾਰਨਾ ਵਿੱਚ ਮਿਹਨਤ ਕਰਨੀ ਪੈਂਦੀ ਹੈ। ਉਹ ਮਿਹਨਤ ਦਾ ਫ਼ਲ ਖਾਂਦੇ ਹਨ ਅਤੇ ਉਹ ਮੁਹਬਤ ਦਾ ਫ਼ਲ ਖਾਂਦੇ ਹਨ। ਜਿੱਥੇ ਸਨੇਹ ਨਹੀਂ, ਦਿਮਾਗੀ ਗਿਆਨ ਹੈ, ਤਾਂ ਗਿਆਨ ਦੀਆਂ ਗੱਲਾਂ ਵਿੱਚ ਕਿਉਂ, ਕੀ, ਕਿਵੇਂ …ਦਿਮਾਗ ਲੜਦਾ ਰਹੇਗਾ ਅਤੇ ਲੜਾਈ ਲੱਗਦੀ ਰਹੇਗੀ ਆਪਣੇ ਆਪ ਨਾਲ। ਵਿਅਰਥ ਸੰਕਲਪ ਜ਼ਿਆਦਾ ਚੱਲਣਗੇ। ਜਿੱਥੇ ਕਿਉਂ – ਕਿਉਂ ਹੋਵੇਗੀ, ਉੱਥੇ ਕਿਉਂ ਦੀ ਕਿਯੂ ਹੋਵੇਗੀ। ਅਤੇ ਜਿੱਥੇ ਸਨੇਹ ਹੈ ਉੱਥੇ ਯੁੱਧ ਨਹੀਂ ਪਰ ਲਵਲੀਨ ਹਨ, ਸਮਾਏ ਹੋਏ ਹਨ। ਜਿਸ ਦੇ ਨਾਲ ਦਿਲ ਦਾ ਸਨੇਹ ਹੁੰਦਾ ਹੈ ਤਾਂ ਸਨੇਹ ਦੀ ਗੱਲ ਵਿੱਚ ਕਿਉਂ – ਕਿਉਂ ਨਹੀਂ ਉੱਠਦਾ ਹੈ। ਜਿਸ ਤਰ੍ਹਾਂ ਪਰਵਾਨਾ ਸ਼ਮਾ ਦੇ ਸਨੇਹ ਵਿੱਚ ਕਿਉਂ – ਕਿਉਂ ਨਹੀਂ ਕਰਦਾ, ਨਿਉਛਾਵਰ ਹੋ ਜਾਂਦਾ ਹੈ। ਉਵੇਂ ਪਰਮਾਤਮ – ਸਨੇਹੀ ਆਤਮਾ ਸਨੇਹ ਵਿੱਚ ਸਮਾਈ ਹੋਈ ਰਹਿੰਦੀ ਹੈ।

ਕਈ ਬੱਚੇ ਬਾਪ ਨਾਲ ਰੂਹ ਰਿਹਾਨ ਕਰਦੇ ਇਹ ਕੰਮਪਲੇਂਟ (ਸ਼ਿਕਾਇਤ) ਕਰਦੇ ਹਨ ਕਿ “ਗਿਆਨ ਤਾਂ ਬੁੱਧੀ ਵਿੱਚ ਹੈ, ਬ੍ਰਾਹਮਣ ਵੀ ਬਣ ਗਏ, ਆਤਮਾ ਨੂੰ ਵੀ ਜਾਣ ਗਏ, ਬਾਪ ਨੂੰ ਵੀ ਪੂਰੇ ਪਰਿਚੈ ਨਾਲ ਜਾਣ ਗਏ, ਸਬੰਧਾਂ ਦਾ ਵੀ ਪਤਾ ਹੈ, ਚੱਕਰ ਦਾ ਵੀ ਗਿਆਨ ਹੈ, ਰਚਤਾ ਅਤੇ ਰਚਨਾ ਦਾ ਵੀ ਸਾਰਾ ਗਿਆਨ ਹੈ – ਫ਼ਿਰ ਵੀ ਯਾਦ ਸਹਿਜ ਕਿਉਂ ਨਹੀਂ ਹੁੰਦੀ? ਆਨੰਦ ਦਾ ਅਤੇ ਸ਼ਕਤੀ ਦਾ, ਸ਼ਾਂਤੀ ਦਾ ਸਦਾ ਅਨੁਭਵ ਕਿਉਂ ਨਹੀਂ ਹੁੰਦਾ ਹੈ? ਮਿਹਨਤ ਨਾਲ ਕਿਉਂ ਯਾਦ ਆਉਂਦੀ, ਨਿਰੰਤਰ ਕਿਉਂ ਯਾਦ ਨਹੀਂ ਰਹਿੰਦੀ? ਬਾਰ- ਬਾਰ ਯਾਦ ਭੁੱਲਦੀ ਕਿਉਂ? ਇਸਦਾ ਕਾਰਨ ਕਿਉਂਕਿ ਗਿਆਨ ਦਿਮਾਗ਼ ਤੱਕ ਹੈ, ਗਿਆਨ ਦੇ ਨਾਲ – ਨਾਲ ਦਿਲ ਦਾ ਸਨੇਹ ਘੱਟ ਹੈ। ਦਿਮਾਗ਼ੀ ਸਨੇਹ ਹੈ। ਮੈਂ ਬੱਚਾ ਹਾਂ, ਉਹ ਬਾਪ ਹੈ, ਦਾਤਾ ਹੈ, ਵਿਧਾਤਾ ਹੈ – ਦਿਮਾਗ਼ੀ ਗਿਆਨ ਹੈ। ਪਰ ਇਹ ਹੀ ਗਿਆਨ ਜਦੋਂ ਦਿਲ ਵਿੱਚ ਸਮਾ ਜਾਂਦਾ ਹੈ, ਤਾਂ ਸਨੇਹ ਦੀ ਨਿਸ਼ਾਨੀ ਕੀ ਦਿਖਾਉਂਦੇ ਹਨ? ਦਿਲ। ਤਾਂ ਗਿਆਨ ਅਤੇ ਸਨੇਹ ਕੰਬਾਈਂਡ ਹੋ ਜਾਂਦਾ ਹੈ। ਗਿਆਨ ਬੀਜ਼ ਹੈ ਅਤੇ ਪਾਣੀ ਸਨੇਹ ਹੈ। ਜੇਕਰ ਬੀਜ਼ ਨੂੰ ਪਾਣੀ ਨਹੀਂ ਮਿਲਦਾ ਤਾਂ ਫ਼ਲ ਨਹੀਂ ਦਵੇਗਾ। ਇਵੇਂ, ਗਿਆਨ ਹੈ ਪਰ ਦਿਲ ਦਾ ਸਨੇਹ ਨਹੀਂ ਤਾਂ ਪ੍ਰਾਪਤੀ ਦਾ ਫਲ ਨਹੀਂ ਮਿਲਦਾ ਇਸਲਈ ਮਿਹਨਤ ਲੱਗਦੀ ਹੈ। ਸਨੇਹ ਮਤਲਬ ਸਰਵ ਪ੍ਰਾਪਤੀ ਦੇ, ਸਰਵ ਅਨੁਭਵ ਦੇ ਸਾਗਰ ਵਿੱਚ ਸਮਾਇਆ ਹੋਇਆ ਹੈ। ਜਿਵੇੰ ਲੌਕਿਕ ਦੁਨੀਆਂ ਵਿੱਚ ਵੀ ਦੇਖੋ – ਸਨੇਹ ਦੀ ਛੋਟੀ – ਜਿਹੀ ਗਿਫ਼੍ਟ(ਸੌਗਾਤ) ਕਿੰਨੀ ਪ੍ਰਾਪਤੀ ਦਾ ਅਨੁਭਵ ਕਰਵਾਉਂਦੀ ਹੈ। ਅਤੇ ਉਵੇਂ ਹੀ ਸਵਾਰਥ ਦੇ ਸੰਬੰਧਾਂ ਨਾਲ ਲੈਣ – ਦੇਣ ਕਰੋ ਤਾਂ ਕਰੋੜ ਵੀ ਦੇ ਦੇਵੋ ਪਰ ਕਰੋੜ ਮਿਲਦੇ ਵੀ ਫ਼ਿਰ ਵੀ ਸੰਤੁਸ਼ਟਤਾ ਨਹੀਂ ਹੋਵੇਗੀ, ਕੋਈ ਨਾ ਕੋਈ ਕਮੀ ਫਿਰ ਵੀ ਕੱਡਦੇ ਰਹਿਣਗੇ – ਇਹ ਹੋਣਾ ਚਾਹੀਦਾ ਹੈ, ਇਹ ਕਰਨਾ ਚਾਹੀਦਾ ਹੈ। ਅੱਜਕਲ ਕਿੰਨਾ ਖਰਚਾ ਕਰਦੇ ਹਨ, ਕਿਨਾਂ ਸ਼ੋ ਕਰਦੇ ਹਨ! ਪਰ ਫਿਰ ਵੀ ਸਨੇਹ ਸਮੀਪ ਆਉਂਦਾ ਹੈ ਜਾਂ ਦੂਰ ਕਰਦਾ ਹੈ? ਕਰੋੜ ਦੀ ਲੈਣ – ਦੇਣ ਇੰਨਾ ਸੁਖ ਦਾ ਅਨੁਭਵ ਨਹੀਂ ਕਰਵਾਉਂਦੀ ਪਰ ਦਿਲ ਦੇ ਸਨੇਹ ਦੀ ਇੱਕ ਛੋਟੀ ਜਿਹੀ ਚੀਜ਼ ਵੀ ਕਿੰਨੇ ਸੁਖ ਦਾ ਅਨੁਭਵ ਕਰਾਉਂਦੀ ਹੈ! ਕਿਉਂਕਿ ਦਿਲ ਦਾ ਸਨੇਹ ਹਿਸਾਬ – ਕਿਤਾਬ ਨੂੰ ਵੀ ਚੁਕਤੁ ਕਰ ਦਿੰਦਾ ਹੈ। ਸਨੇਹ ਅਜਿਹੀ ਵਿਸ਼ੇਸ਼ ਅਨੁਭੂਤੀ ਹੈ। ਤਾਂ ਆਪਣੇ ਆਪ ਕੋਲੋਂ ਪੁੱਛੋ ਕਿ ਗਿਆਨ ਦੇ ਨਾਲ – ਨਾਲ ਦਿਲ ਦਾ ਸਨੇਹ ਹੈ? ਦਿਲ ਵਿੱਚ ਲੀਕੇਜ਼ (ਰਿਸਾਵ) ਤਾਂ ਨਹੀਂ ਹੈ? ਜਿੱਥੇ ਲੀਕੇਜ਼ ਹੁੰਦੀ ਹੈ ਤਾਂ ਕੀ ਹੁੰਦਾ ਹੈ? ਜੇਕਰ ਇੱਕ ਬਾਪ ਦੇ ਸਿਵਾਏ ਹੋਰ ਕਿਸੇ ਦੇ ਨਾਲ ਸੰਕਲਪ ਮਾਤਰ ਵੀ ਸਨੇਹ ਹੈ, ਭਾਵੇਂ ਵਿਅਕਤੀ ਨਾਲ, ਭਾਵੇਂ ਵੈਭਵ ਨਾਲ, ਵਿਅਕਤੀ ਦੇ ਵੀ ਭਾਵੇਂ ਸ਼ਰੀਰ ਦੇ ਨਾਲ ਸਨੇਹ ਹੋਵੇ, ਭਾਵੇਂ ਉਸ ਦੀ ਵਿਸ਼ੇਸਤਾ ਨਾਲ ਹੋਵੇ, ਹੱਦ ਦੀ ਪ੍ਰਾਪਤੀ ਦੇ ਅਧਾਰ ਨਾਲ ਹੋਵੇ ਪਰ ਵਿਸ਼ੇਸ਼ਤਾ ਦੇਣ ਵਾਲਾ ਕੌਣ, ਪ੍ਰਾਪਤੀ ਕਰਾਉਣ ਵਾਲਾ ਕੌਣ?

ਕਿਸੇ ਵੀ ਤਰ੍ਹਾਂ ਦਾ ਸਨੇਹ, ਮਤਲਬ ਲਗਾਵ ਭਾਵੇਂ ਸੰਕਲਪ – ਮਾਤਰ ਹੋਵੇ, ਭਾਵੇਂ ਵਾਣੀ ਮਾਤਰ ਹੋਵੇ ਜਾਂ ਕਰਮ ਵਿੱਚ ਹੋਵੇ, ਇਸਨੂੰ ਲੀਕੇਜ਼ ਕਿਹਾ ਜਾਏਗਾ। ਕਈ ਬੱਚੇ ਬਹੁਤ ਭੋਲੇਪਨ ਵਿੱਚ ਕਹਿੰਦੇ ਹਨ – ਲਗਾਵ ਨਹੀਂ ਹੈ ਪਰ ਚੰਗਾ ਲੱਗਦਾ ਹੈ, ਚਾਹੁੰਦੇ ਨਹੀਂ ਹਾਂ ਪਰ ਯਾਦ ਆ ਜਾਂਦੀ ਹੈ। ਤਾਂ ਲਗਾਵ ਦੀ ਨਿਸ਼ਾਨੀ ਹੈ – ਸੰਕਲਪ, ਬੋਲ ਅਤੇ ਕਰਮ ਵਿੱਚ ਝੁਕਾਵ ਇਸਲਈ ਲੀਕੇਜ ਹੋਣ ਦੇ ਕਾਰਨ ਸ਼ਕਤੀ ਨਹੀਂ ਵੱਧਦੀ ਹੈ। ਅਤੇ ਸ਼ਕਤੀਸ਼ਾਲੀ ਨਾ ਹੋਣ ਦੇ ਕਾਰਨ ਬਾਪ ਨੂੰ ਯਾਦ ਕਰਨ ਵਿੱਚ ਮਿਹਨਤ ਲਗਦੀ ਹੈ। ਅਤੇ ਮਿਹਨਤ ਹੋਣ ਦੇ ਕਾਰਨ ਸੰਤੁਸ਼ਟਤਾ ਨਹੀਂ ਰਹਿੰਦੀ ਹੈ। ਜਿੱਥੇ ਸੰਤੁਸ਼ਟਤਾ ਨਹੀਂ, ਉੱਥੇ ਹੁਣੇ – ਹੁਣੇ ਯਾਦ ਦੀ ਅਨੁਭੂਤੀ ਨਾਲ ਮਸਤੀ ਵਿੱਚ ਮਸਤ ਹੋਣਗੇ ਅਤੇ ਹੁਣੇ – ਹੁਣੇ ਫਿਰ ਦਿਲਸ਼ਿਕਸਤ ਹੋਣਗੇ ਕਿਉਂਕਿ ਲੀਕੇਜ਼ ਹੋਣ ਦੇ ਕਾਰਨ ਸ਼ਕਤੀ ਥੋੜ੍ਹਾ ਸਮਾਂ ਭਰਦੀ ਹੈ, ਸਦਾ ਨਹੀਂ ਰਹਿੰਦੀ ਇਸਲਈ ਸਹਿਜ ਨਿਰੰਨਤਰ ਯੋਗੀ ਬਣ ਨਹੀਂ ਸਕਦੇ। ਤਾਂ ਚੈਕ ਕਰੋ – ਕਿਸੇ ਵਿਅਕਤੀ ਜਾਂ ਵੈਭਵ ਵਿੱਚ ਲਗਾਵ ਤੇ ਨਹੀਂ ਹੈ ਮਤਲਬ ਲੀਕੇਜ਼ ਤਾਂ ਨਹੀਂ ਹੈ? ਇਹ ਲੀਕੇਜ਼ ਲਵਲੀਨ ਸਥਿਤੀ ਦਾ ਅਨੁਭਵ ਨਹੀਂ ਕਰਾਵੇਗੀ। ਵੈਭਵ ਦਾ ਪ੍ਰਯੋਗ ਭਾਵੇਂ ਕਰੋ ਪਰ ਯੋਗੀ ਬਣ ਪ੍ਰਯੋਗ ਕਰੋ। ਇਵੇਂ ਨਾ ਹੋਵੇ ਕਿ ਜਿਸ ਨੂੰ ਤੁਸੀਂ ਆਰਾਮ ਦੇ ਸਾਧਨ ਸਮਝਦੇ ਹੋ ਉਹ ਮਨ ਦੀ ਸਥਿਤੀ ਨੂੰ ਬੇਆਰਾਮ ਕਰਨ ਕਿਉਂਕਿ ਕਈ ਬੱਚੇ ਵੈਭਵਾਂ ਦੇ ਵਸ਼ ਹੁੰਦੇ ਵੀ ਮਨ ਦੇ ਲਗਾਵ ਨੂੰ ਜਾਣ ਨਹੀਂ ਸਕਦੇ। ਰਾਇਲ ਭਾਸ਼ਾ ਇਹ ਹੀ ਕਹਿੰਦੇ ਕਿ ਹਠਯੋਗੀ ਨਹੀਂ ਹਾਂ, ਸਹਿਜਯੋਗੀ ਹਾਂ। ਸਹਿਜਯੋਗੀ ਬਣਨਾ ਤਾਂ ਚੰਗਾ ਹੈ ਲੇਕਿਨ ਯੋਗੀ ਹੋ? ਜੋ ਬਾਪ ਦੀ ਯਾਦ ਨੂੰ ਹਲਚਲ ਵਿੱਚ ਲਿਆਵੇ ਮਤਲਬ ਆਪਣੇ ਵੱਲ ਆਕਰਸ਼ਿਤ ਕਰੇ ਝੁਕਾਵ ਕਰੇ ਤਾਂ ਯੋਗੀ ਬਣਕੇ ਪ੍ਰਯੋਗ ਕਰਨ ਵਾਲੇ ਨਹੀਂ ਕਹਾਂਗੇ ਕਿਉਂਕਿ ਬਾਪ ਦੇ ਬਣਨ ਕਾਰਨ ਸਮੇਂ ਪ੍ਰਤੀ ਸਮੇਂ ਪ੍ਰਾਕ੍ਰਿਤੀ ਦਾਸੀ ਮਤਲਬ ਵੈਭਵਾਂ ਦੇ ਸਾਧਨ ਦੀ ਪ੍ਰਾਪਤੀ ਵੱਧਦੀ ਜਾ ਰਹੀ ਹੈ। ਹੁਣੇ – ਹੁਣੇ 18 – 19 ਵਰ੍ਹੇ ਦੇ ਅੰਦਰ ਕਿੰਨੀ ਪ੍ਰਾਪਤੀ ਹੋ ਰਹੀ ਹੈ! ਸਭ ਆਰਾਮ ਦੇ ਸਾਧਨ ਵੱਧਦੇ ਜਾ ਰਹੇ ਹਨ। ਲੇਕਿਨ ਇਹ ਪ੍ਰਾਪਤੀਆਂ ਬਾਪ ਦੇ ਬਣਨ ਦਾ ਫਲ ਮਿਲ ਰਿਹਾ ਹੈ। ਤਾਂ ਫਲ ਨੂੰ ਖਾਂਦੇ ਬੀਜ ਨੂੰ ਨਹੀਂ ਭੁੱਲ ਜਾਣਾ। ਇਹ ਸਾਧਨ ਵੱਧਦੇ ਜਾਣਗੇ ਥੋੜ੍ਹਾ ਸਮਾਂ। ਪਰ ਆਰਾਮ ਦੇ ਆਉਂਦੇ ਰਾਮ ਨੂੰ ਨਹੀਂ ਭੁੱਲ ਜਾਣਾ। ਸੱਚੀ ਸੀਤਾ ਰਹਿਣਾ। ਮਰਿਯਾਦਾ ਦੀ ਲਕੀਰ ਨਾਲ ਸੰਕਲਪ ਰੂਪੀ ਅੰਗੂਠਾ ਵੀ ਨਹੀਂ ਕੱਢਣਾ, ਕਿਉਂਕਿ ਇਹ ਸਾਧਨ ਬਿਨਾਂ ਸਾਧਨਾਂ ਦੇ ਯੂਜ਼ ਕਰੋਗੇ ਤਾਂ ਸਵਰਨ ਹਿਰਣ ਦਾ ਕੰਮ ਕਰ ਲਵੇਗਾ ਇਸਲਈ ਵਿਅਕਤੀ ਅਤੇ ਵੈਭਵ ਦੇ ਲਗਾਵ ਅਤੇ ਝੁਕਾਵ ਨਾਲ ਸਦਾ ਆਪਣੇ ਆਪ ਨੂੰ ਸੇਫ ਰੱਖਣਾ, ਨਹੀਂ ਤਾਂ ਬਾਪ ਦੇ ਸਨੇਹੀ ਬਣਨ ਦੀ ਬਜਾਏ, ਸਹਿਜਯੋਗੀ ਬਣਨ ਦੀ ਬਜਾਏ ਕਦੇ ਸਹਿਯੋਗੀ, ਕਦੇ ਵਿਯੋਗੀ – ਦੋਵੇਂ ਅਨੁਭਵ ਕਰਦੇ ਰਹੋਗੇ। ਕਦੇ ਯਾਦ, ਕਦੇ ਫਰਿਆਦ – ਅਜਿਹੀ ਅਨੁਭੂਤੀ ਵਿੱਚ ਰਹੋਗੇ ਅਤੇ ਕੰਪਲੇਨ ਵੀ ਕਦੇ ਪੂਰੀ ਨਹੀਂ ਹੋਵੇਗੀ।

ਵਿਅਕਤੀ ਅਤੇ ਵੈਭਵ ਦੇ ਝੁਕਾਵ ਦੀ ਨਿਸ਼ਾਨੀ ਇੱਕ ਤਾਂ ਸੁਣਾਈ – ਕਦੇ ਸਹਿਜਯੋਗੀ ਕਦੇ ਯੋਗੀ, ਕਦੇ ਫਰਿਆਦੀ। ਦੂਜੀ ਗੱਲ – ਅਜਿਹੀ ਆਤਮਾ ਨੂੰ ਪ੍ਰਾਪਤ ਸਭ ਹੋਵੇਗਾ – ਭਾਵੇਂ ਸਾਧਨ, ਭਾਵੇਂ ਸਹਿਯੋਗ, ਭਾਵੇਂ ਸਨੇਹ ਲੇਕਿਨ ਲੀਕੇਜ਼ ਵਾਲੀ ਆਤਮਾ ਪ੍ਰਾਪਤੀ ਹੁੰਦੇ ਵੀ ਕਦੇ ਸੰਤੁਸ਼ੱਟ ਨਹੀਂ ਹੋਵੇਗੀ। ਉਨ੍ਹਾਂ ਦੇ ਮੂੰਹ ਤੋੰ ਸਦਾ ਕਿਸੇ ਨਾ ਕਿਸੇ ਤਰ੍ਹਾਂ ਦੀ ਅਸੰਤੁਸ਼ਟਤਾ ਦੇ ਬੋਲ ਨਾ ਚਾਉਂਦੇ ਵੀ ਨਿਕਲਦੇ ਰਹਿਣਗੇ। ਦੂਜੇ ਇਵੇਂ ਅਨੁਭਵ ਕਰਨਗੇ ਕੀ ਇਨ੍ਹਾਂ ਨੂੰ ਬਹੁਤ ਮਿਲਦਾ ਹੈ, ਇਨ੍ਹਾਂ ਵਰਗਾ ਕਿਸੇ ਨੂੰ ਨਹੀਂ ਮਿਲਦਾ। ਲੇਕਿਨ ਉਹ ਆਤਮਾ ਸਦਾ ਆਪਣੀ ਅਪ੍ਰਾਪਤੀ ਦਾ, ਦੁਖ ਦਾ ਵਰਨਣ ਕਰਦੀ ਰਹੇਗੀ। ਲੋਕੀ ਕਹਿਣਗੇ – ਇਨ੍ਹਾਂ ਵਰਗਾ ਸੁੱਖੀ ਕੋਈ ਨਹੀਂ ਅਤੇ ਉਹ ਕਹਿਣਗੇ – ਮੇਰੇ ਵਰਗਾ ਦੁਖੀ ਕੋਈ ਨਹੀਂ, ਕਿਉਂਕਿ ਗੈਸ ਦਾ ਗੁਬਾਰਾ ਹੈ। ਜਦੋਂ ਵੱਧਦਾ ਹੈ ਤਾਂ ਬਹੁਤ ਉੱਚਾ ਜਾਂਦਾ ਹੈ। ਜਦੋਂ ਖਤਮ ਹੁੰਦਾ ਹੈ ਤਾਂ ਕਿਧਰੇ ਡਿੱਗਦਾ ਹੈ! ਵੇਖਣ ਵਿੱਚ ਕਿੰਨਾ ਸੋਹਣਾ ਲਗਦਾ ਹੈ। ਉੱਡਦਾ ਹੋਇਆ ਪਰ ਅਲਪਕਾਲ ਦਾ ਹੁੰਦਾ ਹੈ। ਕਦੇ ਆਪਣੇ ਭਾਗ ਤੋਂ ਸੰਤੁਸ਼ੱਟ ਨਹੀਂ ਹੋਵੇਗਾ। ਸਦਾ ਕੋਈ ਨਾ ਕੋਈ ਆਪਣੇ ਭਾਗ ਦੇ, ਅਪ੍ਰਾਪਤੀ ਦੇ ਨਿਮਿਤ ਬਨਾਉਂਦੇ ਰਹਿਣਗੇ – ਇਹ ਇਵੇਂ ਕਰਦਾ ਹੈ, ਇਹ ਇਵੇਂ ਹੁੰਦਾ, ਇਸ ਲਈ ਮੇਰਾ ਕਿਸਮਤ ਨਹੀਂ। ਭਾਗਿਆ ਵਿਧਾਤਾ ਭਾਗਿਆ ਬਨਾਉਣ ਵਾਲਾ ਹੈ। ਜਿੱਥੇ ਭਾਗਿਆ ਵਿਧਾਤਾ ਭਾਗਿਆ ਬਣਾ ਰਿਹਾ ਹੈ, ਉਸ ਪਰਮਾਤਮ – ਸ਼ਕਤੀ ਦੇ ਅੱਗੇ ਆਤਮਾ ਦੀ ਸ਼ਕਤੀ ਭਾਗਿਆ ਨੂੰ ਹਿਲਾ ਨਹੀਂ ਸਕਦੀ। ਇਹ ਸਾਰੀ ਬਹਾਨੇਬਾਜ਼ੀ ਹੈ। ਉੱਡਦੀ ਕਲਾ ਦੀ ਬਾਜ਼ੀ ਨਹੀਂ ਆਉਂਦੀ ਤਾਂ ਬਹਾਨੇ – ਬਾਜ਼ੀ ਬਹੁਤ ਕਰਦੇ ਹਨ। ਇਸ ਵਿੱਚ ਸਭ ਹੁਸ਼ਿਆਰ ਹਨ ਇਸਲਈ ਇਹ ਚੈਕ ਕਰੋ – ਭਾਵੇਂ ਸਨੇਹ ਨਾਲ ਝੁਕਾਵ ਹੋਵੇ, ਭਾਵੇਂ ਹਿਸਾਬ – ਕਿਤਾਬ ਚੁਕਤੁ ਹੋਣ ਦੇ ਕਾਰਨ ਝੁਕਾਵ ਹੋਵੇ।

ਜਿਸ ਨਾਲ ਈਰਖਾ ਜਾਂ ਘ੍ਰਿਣਾ ਹੁੰਦੀ ਹੈ ਉੱਥੇ ਵੀ ਝੁਕਾਵ ਹੁੰਦਾ ਹੈ। ਬਾਰ -ਬਾਰ ਉਹ ਹੀ ਯਾਦ ਆਉਂਦਾ ਰਹੇਗਾ। ਬੈਠਣਗੇ ਯੋਗ ਵਿੱਚ ਬਾਪ ਨੂੰ ਯਾਦ ਕਰਨ ਅਤੇ ਯਾਦ ਆਵੇਗਾ ਘ੍ਰਿਣਾ ਜਾਂ ਈਰਖਾ ਵਾਲਾ। ਸੋਚਣਗੇ ਮੈਂ ਸਵਦਰਸ਼ਨ ਚਕ੍ਰਧਾਰੀ ਹਾਂ ਅਤੇ ਚੱਲੇਗਾ ਪ੍ਰਦਰਸ਼ਨ ਚਕ੍ਰ। ਤਾਂ ਝੁਕਾਓ ਦੋਵਾਂ ਪਾਸਿਆਂ ਦਾ ਹੇਠਾਂ ਲੈ ਆਉਂਦਾ ਹੈ ਇਸਲਈ ਦੋਵੇਂ ਚੈਕ ਕਰਨਾ। ਫਿਰ ਬਾਪ ਦੇ ਅੱਗੇ ਅਰਜ਼ੀ ਪਾਉਂਦੇ ਹਨ ਕਿ ‘ਉਵੇਂ ਮੈਂ ਬਹੁਤ ਚੰਗਾ ਹਾਂ, ਪਰ ਇਹ ਇੱਕ ਹੀ ਗੱਲ ਅਜਿਹੀ ਹੈ, ਇਸਨੂੰ ਤੁਸੀਂ ਮਿਟਾ ਦਵੋ’ ਬਾਪ ਮੁਸਕਰਾਉਂਦੇ ਹਨ ਕਿ ਹਿਸਾਬ ਬਣਾਇਆ ਤੁਸੀਂ ਅਤੇ ਚੁਕਤੁ ਬਾਪ ਕਰੇ! ਚੁਕਤੂ ਕਰਾਵੇ – ਇਹ ਗੱਲ ਠੀਕ ਹੈ ਲੇਕਿਨ ਚੁਕਤੁ ਕਰੇ – ਇਹ ਗੱਲ ਠੀਕ ਨਹੀਂ। ਬਨਾਉਣ ਦੇ ਵਕਤ ਬਾਪ ਨੂੰ ਭੁੱਲ ਗਏ ਅਤੇ ਚੁਕਤੁ ਕਰਨ ਦੇ ਵੇਲੇ ਬਾਬਾ – ਬਾਬਾ ਕਹਿੰਦੇ! ਕਰਨ ਕਰਾਵਨਹਾਰ ਕਰਵਾਉਣ ਦੇ ਲਈ ਬੰਨਿਆ ਹੋਇਆ ਹਾਂ ਪਰ ਕਰਨਾ ਤੇ ਤੁਹਾਨੂੰ ਹੋਵੇਗਾ। ਤਾਂ ਸੁਣਿਆ, ਬੱਚਿਆਂ ਦਾ ਕੀ – ਕੀ ਸਮਾਚਾਰ ਬਾਪਦਾਦਾ ਵੇਖਦੇ ਹਨ? ਸਾਰ ਕੀ ਹੋਇਆ? ਸਿਰਫ ਰੁੱਖੇ ਗਿਆਨੀ ਨਹੀਂ ਬਣੋ, ਦਿਮਾਗ ਦੇ ਗਿਆਨੀ ਨਹੀਂ ਬਣੋ। ਦਿਲ ਦੇ ਗਿਆਨੀ ਅਤੇ ਸਨੇਹੀ ਬਣੋ ਅਤੇ ਲੀਕੇਜ਼ ਨੂੰ ਚੈਕ ਕਰੋ ਸਮਝਿਆ?

18 ਜਨਵਰੀ ਆ ਰਹੀ ਹੈ ਨਾ ਇਸਲਈ ਪਹਿਲਾਂ ਤੋਂ ਸਮ੍ਰਿਤੀ ਦਵਾ ਰਹੇ ਹਾਂ ਜੋ 18 ਜਨਵਰੀ ਦੇ ਦਿਨ ਸਦਾ ਦਾ ਸਮਰਥ ਦਿਵਸ ਮਨਾ ਸਕੋ। ਸਮਝਾ? ਸਿਰ੍ਫ ਜੀਵਨ ਕਹਾਣੀ ਸੁਣਾਕੇ ਨਹੀਂ ਮਨਾਉਣਾ ਲੇਕਿਨ ਸਮਾਨ ਜੀਵਨ ਬਣਨ ਦਾ ਮਨਾਉਣਾ। ਅੱਛਾ!

ਸਦਾ ਵਿਅਕਤੀ ਅਤੇ ਵੈਭਵ ਦੇ ਝੁਕਾਵ ਤੋਂ ਨਿਆਰੇ, ਬਾਪ ਦੇ ਸਨੇਹ ਵਿੱਚ ਸਮਾਏ ਹੋਏ, ਸਦਾ ਸਹੀ ਗਿਆਨ ਅਤੇ ਦਿਲ ਦੇ ਸਨੇਹ – ਦੋਵਾਂ ਵਿੱਚ ਕੰਬਾਇੰਡ ਸਥਿਤੀ ਦਾ ਅਨੁਭਵ ਕਰਨ ਵਾਲੇ, ਸਦਾ ਯੋਗੀ ਬਣ ਸਾਧਨਾਂ ਦੀ ਸਥਿਤੀ ਨਾਲ ਸਾਧਨਾਂ ਨੂੰ ਕੰਮ ਵਿੱਚ ਲਿਆਉਣ ਵਾਲੇ, ਸਦਾ ਸਨੇਹੀ, ਦਿਲ ਵਿੱਚ ਸਮਾਏ ਹੋਏ ਬੱਚਿਆਂ ਨੂੰ ਦਿਲਾਰਾਮ ਬਾਪ ਦੀ ਯਾਦਪਿਆਰ ਅਤੇ ਨਮਸਤੇ।

ਪਾਰਟੀਆਂ ਨਾਲ ਅਵਿਅਕਤ ਬਾਪਦਾਦਾ ਦੀ ਮੁਲਾਕਾਤ:- ਆਪਣੇ ਨੂੰ ਡਬਲ ਹੀਰੋ ਸਮਝਦੇ ਹੋ? ਹੀਰੇ ਤੁਲਯ ਜੀਵਨ ਬਣ ਗਈ। ਤਾਂ ਹੀਰੋ ਸਮਾਨ ਬਣ ਗਏ ਅਤੇ ਸ੍ਰਿਸ਼ਟੀ ਡਰਾਮੇ ਦੇ ਅੰਦਰ ਆਦਿ ਤੋਂ ਅੰਤ ਤੱਕ ਹੀਰੋ ਪਾਰਟ ਵਜਾਉਣ ਵਾਲੇ ਹੋ। ਤਾਂ ਡਬਲ ਹੀਰੋ ਹੋ ਗਏ ਨਾ। ਕੋਈ ਵੀ ਹੱਦ ਦਾ ਡਰਾਮੇ ਵਿੱਚ ਪਾਰ੍ਟ ਵਜਾਉਣ ਵਾਲੇ ਹੀਰੋ ਐਕਟਰ ਗਾਏ ਜਾਂਦੇ ਹਨ ਪਰ ਡਬਲ ਹੀਰੋ ਕੋਈ ਨਹੀਂ ਹੁੰਦਾ। ਅਤੇ ਤੁਸੀਂ ਡਬਲ ਹੀਰੋ ਹੋ। ਬਾਪ ਦੇ ਨਾਲ ਪਾਰ੍ਟ ਵਜਾਉਣਾ – ਇਹ ਕਿੰਨਾ ਵੱਡਾ ਭਾਗਿਆ ਹੈ। ਤਾਂ ਸਦਾ ਇਸ ਸ੍ਰੇਸ਼ਠ ਭਾਗਿਆ ਨੂੰ ਸਮ੍ਰਿਤੀ ਵਿੱਚ ਰੱਖ ਅੱਗੇ ਵੱਧ ਰਹੇ ਹੋ ਨਾ। ਰੁਕਣ ਵਾਲੇ ਤਾਂ ਨਹੀਂ ਹੋ? ਜੋ ਥੱਕਦਾ ਨਹੀਂ ਹੈ ਉਹ ਰੁੱਕਦਾ ਵੀ ਨਹੀਂ ਹੈ, ਵੱਧਦਾ ਰਹਿੰਦਾ ਹੈ। ਤੇ ਤੁਸੀਂ ਰੁਕਣ ਵਾਲੇ ਹੋ ਜਾਂ ਥੱਕਣ ਵਾਲੇ? ਇਕਲੇ ਹੁੰਦੇ ਹਨ ਤਾਂ ਥੱਕਦੇ ਹਨ। ਬੋਰ ਹੋ ਜਾਂਦੇ ਹਨ ਤਾਂ ਥੱਕ ਜਾਂਦੇ ਹਨ। ਪਰ ਜਿੱਥੇ ਸਾਥ ਹੁੰਦਾ ਹੈ ਉੱਥੇ ਸਦਾ ਹੀ ਉਮੰਗ – ਉਤਸ਼ਾਹ ਹੁੰਦਾ ਹੈ। ਕੋਈ ਵੀ ਯਾਤਰਾ ਤੇ ਜਾਂਦੇ ਹਨ ਤਾਂ ਕੀ ਕਰਦੇ ਹਨ? ਸੰਗਠਨ ਬਣਾਉਂਦੇ ਹੋ ਨਾ। ਕਿਉਂ ਬਣਾਉਂਦੇ ਹਨ? ਸੰਗਠਨ ਨਾਲ, ਸਾਥ ਨਾਲ ਉਮੰਗ – ਉਤਸ਼ਾਹ ਨਾਲ ਅੱਗੇ ਵੱਧਦੇ ਜਾਂਦੇ ਹਨ। ਤਾਂ ਤੁਸੀਂ ਸਾਰੇ ਵੀ ਰੂਹਾਨੀ ਯਾਤਰਾ ਤੇ ਸਦਾ ਅੱਗੇ ਵੱਧਦੇ ਰਹਿਣਾ ਕਿਉਂਕਿ ਬਾਪ ਦਾ ਸਾਥ, ਬ੍ਰਾਹਮਣ ਪਰਿਵਾਰ ਦਾ ਸਾਥ ਕਿੰਨਾ ਵੱਧੀਆ ਸਾਥ ਹੈ! ਜੇਕਰ ਕੋਈ ਚੰਗਾ ਸਾਥ ਹੁੰਦਾ ਹੈ ਤਾਂ ਕਦੀ ਵੀ ਬੋਰ ਨਹੀਂ ਹੁੰਦੇ, ਥੱਕਦੇ ਨਹੀਂ। ਤਾਂ ਸਦਾ ਅੱਗੇ ਵੱਧਣ ਵਾਲਾ ਸਦਾ ਹੀ ਹਰਸ਼ਿਤ ਰਹਿੰਦੇ ਹਨ, ਸਦਾ ਖੁਸ਼ੀ ਵਿੱਚ ਨੱਚਦੇ ਰਹਿੰਦੇ ਹਨ। ਤਾਂ ਵ੍ਰਿਧੀ ਨੂੰ ਪਾਉਂਦੇ ਰਹਿੰਦੇ ਹਨ ਨਾ! ਵ੍ਰਿਧੀ ਨੂੰ ਪ੍ਰਾਪਤ ਹੋਣਾ ਹੀ ਹੈ ਕਿਉਂਕਿ ਜਿੱਥੇ ਵੀ, ਜਿਹੜੇ ਵੀ ਕੋਨੇ ਵਿੱਚ ਬਿਛੜੇ ਹੋਏ ਬੱਚੇ ਹਨ, ਉੱਥੇ ਉਹ ਆਤਮਾਵਾਂ ਸਮੀਪ ਆਉਣੀਆਂ ਹੀ ਹਨ ਇਸਲਈ ਸੇਵਾ ਦੀ ਵ੍ਰਿਧੀ ਹੁੰਦੀ ਰਹਿੰਦੀ ਹੈ। ਕਿੰਨਾਂ ਵੀ ਚਾਹੋ – ਸ਼ਾਂਤ ਵਿੱਚ ਬੈਠ ਜਾਈਏ, ਬੈਠ ਨਹੀਂ ਸਕਦੇ। ਸੇਵਾ ਬੈਠਣ ਨਹੀਂ ਦਵੇਗੀ, ਅੱਗੇ ਵਧਾਏਗੀ ਕਿਉਂਕਿ ਜੋ ਆਤਮਾਵਾਂ ਬਾਪ ਦੀਆਂ ਸੀ, ਉਹ ਬਾਪ ਨੂੰ ਫਿਰ ਤੋਂ ਬਨਾਉਂਣੀਆਂ ਹੀ ਹਨ। ਅੱਛਾ!

ਮੁੱਖ ਭਰਾਵਾਂ ਨਾਲ ਅਵਿਯਕਤ ਬਾਪਦਾਦਾ ਦੀ ਮੁਲਾਕਾਤ :- ਪਾਂਡਵ ਸੋਚਦੇ ਹਨ ਕਿ ਸ਼ਕਤੀਆਂ ਨੂੰ ਚਾਂਸ ਚੰਗਾ ਮਿਲਦਾ ਹੈ, ਦਾਦੀਆਂ ਬਣਨਾ ਚੰਗਾ ਹੈ! ਪਰ ਪਾਂਡਵ ਜੇਕਰ ਪਲਾਨਿੰਗ ਬੁੱਧੀ ਨਹੀਂ ਹੋਣ ਤਾਂ ਸ਼ਕਤੀਆਂ ਕੀ ਕਰਨਗੀਆਂ। ਅੰਤਿਮ ਜਨਮ ਵਿੱਚ ਵੀ ਪਾਂਡਵ ਬਣਨਾ ਘੱਟ ਭਾਗਿਆ ਨਹੀਂ ਹੈ! ਕਿਉਂਕਿ ਪਾਂਡਵਾਂ ਦੀ ਵਿਸ਼ੇਸ਼ਤਾ ਤਾਂ ਬ੍ਰਹਮਾ ਬਾਪ ਦੇ ਨਾਲ ਹੀ ਹੈ। ਤਾਂ ਪਾਂਡਵ ਘੱਟ ਨਹੀਂ। ਪਾਂਡਵਾਂ ਦੇ ਬਿਨਾਂ ਸ਼ਕਤੀਆਂ ਨਹੀਂ, ਸ਼ਕਤੀਆਂ ਦੇ ਬਿਨਾਂ ਪਾਂਡਵ ਨਹੀਂ। ਚਤੁਰਭੁਜ਼ ਦੀਆਂ ਦੋ ਭੁਜਾ ਉਹ ਹਨ, ਦੋ ਭੁਜਾ ਉਹ ਹਨ ਇਸਲਈ ਪਾਂਡਵਾਂ ਦੀ ਵਿਸ਼ੇਸ਼ਤਾ ਆਪਣੀ। ਨਿਮਿਤ ਸੇਵਾ ਇਹਨਾਂ ਨੂੰ (ਦਾਦੀਆਂਨੂੰ ) ਮਿਲੀ ਹੋਈ ਹੈ, ਬਾਕੀ ਸਦਾ ਪਾਂਡਵਾਂ ਦੇ ਲਈ ਸ਼ਕਤੀਆਂ ਨੂੰ ਅਤੇ ਸ਼ਕਤੀਆਂ ਦੇ ਲਈ ਪਾਂਡਵਾਂ ਨੂੰ ਸਨੇਹ ਹੈ, ਰਿਗਾਰ੍ਡ ਹੈ ਤੇ ਸਦਾ ਰਹੇਗਾ। ਸ਼ਕਤੀਆਂ ਪਾਂਡਵਾਂ ਨੂੰ ਅੱਗੇ ਰੱਖਦੀਆਂ ਹਨ – ਇਸ ਵਿੱਚ ਹੀ ਸਫ਼ਲਤਾ ਹੈ ਅਤੇ ਪਾਂਡਵ ਸ਼ਕਤੀਆਂ ਨੂੰ ਅੱਗੇ ਰੱਖਦੇ – ਇਸ ਵਿੱਚ ਹੀ ਸਫ਼ਲਤਾ ਹੈ। ‘ਪਹਿਲਾ ਆਪ’ ਦਾ ਪਾਠ ਦੋਵਾਂ ਦਾ ਪੱਕਾ ਹੈ। ‘ਪਹਿਲਾ ਆਪ’, ‘ਪਹਿਲਾ ਆਪ’ ਕਹਿੰਦੇ ਖੁਦ ਵੀ ‘ਪਹਿਲਾਂ ਆਪ’ ਹੋ ਜਾਣਗੇ। ਬਾਪ ਵਿੱਚ ਹੈ ਤਾਂ ਝਗੜਾ ਹੈ ਹੀ ਨਹੀਂ। ਪਾਂਡਵਾਂ ਨੂੰ ਬੁੱਧੀ ਦਾ ਵਰਦਾਨ ਚੰਗਾ ਮਿਲਿਆ ਹੋਇਆ ਹੈ। ਜਿਸ ਕੰਮ ਦੇ ਨਿਮਿਤ ਬਣੇ ਹੋਏ ਹਨ ਉਨ੍ਹਾਂ ਨੂੰ ਉਹ ਹੀ ਵਿਸ਼ੇਸਤਾ ਮਿਲੀ ਹੋਈ ਹੈ ਅਤੇ ਹਰ ਇੱਕ ਦੀ ਵਿਸ਼ੇਸਤਾ ਇੱਕ ਦੋ ਨਾਲੋਂ ਅੱਗੇ ਹੈ ਇਸਲਈ ਤੁਸੀਂ ਨਿਮਿਤ ਆਤਮਾਵਾਂ ਹੋ। ਅੱਛਾ!

ਵਰਦਾਨ:-

ਆਪਣੇ ਸੰਕਲਪ, ਵ੍ਰਿਤੀ ਅਤੇ ਸਮ੍ਰਿਤੀ ਨੂੰ ਚੈਕ ਕਰੋ – ਇਵੇਂ ਨਹੀਂ ਕੁਝ ਗ਼ਲਤ ਹੋ ਗਿਆ, ਪਸ਼ਚਾਤਾਪ ਕਰ ਲਿੱਤਾ, ਮਾਫ਼ੀ ਮੰਗ ਲਈ, ਛੁੱਟੀ ਹੋ ਗਈ। ਕਿੰਨਾ ਵੀ ਕੋਈ ਮਾਫ਼ੀ ਮੰਗੇ ਪਰ ਜੋ ਪਾਪ ਅਤੇ ਵਿਅਰਥ ਕਰਮ ਹੋਇਆ ਉਸਦਾ ਨਿਸ਼ਾਨ ਨਹੀਂ ਮਿਟਦਾ। ਰਜਿਸਟਰ ਸਾਫ਼ ਸਵੱਛ ਨਹੀਂ ਹੁੰਦਾ। ਸਿਰਫ਼ ਇਸ ਰੀਤੀ – ਰਸਮ ਨੂੰ ਨਹੀਂ ਅਪਣਾਓਗੇ, ਪਰ ਸਮ੍ਰਿਤੀ ਰਹੇ ਕਿ ਮੈਂ ਸੰਪੂਰਨ ਪਵਿੱਤਰ ਬ੍ਰਾਹਮਣ ਹਾਂ – ਅਪਵਿੱਤਰਤਾ – ਸੰਕਲਪ, ਵ੍ਰਿਤੀ ਅਤੇ ਸਮ੍ਰਿਤੀ ਨੂੰ ਵੀ ਟੱਚ ਨਹੀਂ ਕਰ ਸਕਦੀ, ਇਸਦੇ ਲਈ ਕਦਮ – ਕਦਮ ਤੇ ਸਾਵਧਾਨ ਰਹੋ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top