20 May 2021 PUNJABI Murli Today – Brahma Kumaris
19 May 2021
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਇਸ ਪੁਰਾਣੀ ਦੁਨੀਆਂ ਅਤੇ ਦੇਹਧਾਰੀਆਂ ਨਾਲ ਕਦੀ ਦਿਲ ਨਹੀਂ ਲਗਾਉਣਾ, ਦਿਲ ਲਗਾਈ ਤਾਂ ਨਸੀਬ ਫੁੱਟ ਜਾਵੇਗਾ"
ਪ੍ਰਸ਼ਨ: -
ਬਾਪ ਨੇ ਬੱਚਿਆਂ ਨੂੰ ਇਸ ਨਾਟਕ ਦਾ ਕਿਹੜਾ ਗੁਪਤ ਰਾਜ਼ ਸੁਣਾਇਆ ਹੈ?
ਉੱਤਰ:-
ਬੱਚੇ – ਹੁਣ ਇਹ ਨਾਟਕ ਖਤਮ ਹੋਣ ਵਾਲਾ ਹੈ ਇਸਲਈ ਸਾਰੀਆਂ ਆਤਮਾਵਾਂ ਨੂੰ ਇੱਥੇ ਹਾਜ਼ਿਰ ਹੋਣਾ ਹੀ ਹੈ। ਸਭ ਧਰਮਾਂ ਦੀ ਆਤਮਾਵਾਂ ਹੁਣ ਇੱਥੇ ਹਾਜ਼ਿਰ ਹੋਣਗੀਆਂ ਕਿਓਂਕਿ ਸਰਵ ਦਾ ਬਾਪ ਇੱਥੇ ਹਾਜ਼ਿਰ ਹੋਇਆ ਹੈ। ਸਭ ਨੂੰ ਬਾਪ ਦੇ ਅੱਗੇ ਸਲਾਮੀ ਭਰਨ ਆਉਣਾ ਹੀ ਹੈ। ਸਭ ਧਰਮ ਦੀਆਂ ਆਤਮਾਵਾਂ ਮਨਮਨਾਭਵ ਦਾ ਮੰਤਰ ਲੈਕੇ ਜਾਣਗੀਆਂ। ਉਹ ਕੋਈ ਮੱਧਜੀ ਭਵ ਦੇ ਮੰਤਰ ਨੂੰ ਧਾਰਨ ਕਰ ਚਕ੍ਰਵਰਤੀ ਨਹੀਂ ਬਣਨਗੀਆਂ।
♫ ਸੁਣੋ ਅੱਜ ਦੀ ਮੁਰਲੀ (audio)➤
ਗੀਤ:-
ਦਿੱਲ ਕਾ ਸਹਾਰਾ ਟੁੱਟ ਨਾ ਜਾਏ..
ਓਮ ਸ਼ਾਂਤੀ। ਸਭ ਸੈਂਟਰਜ਼ ਦੇ ਬੱਚਿਆਂ ਨੇ ਗੀਤ ਸੁਣਿਆ। ਤੁਸੀਂ ਅੱਜ ਸੁਣ ਰਹੇ ਹੋ ਹੋਰ ਬੱਚੇ 2 – 4 ਦਿਨ ਬਾਦ ਸੁਣਨਗੇ। ਜੇਕਰ ਪੁਰਾਣੀ ਦੁਨੀਆਂ, ਪੁਰਾਣੇ ਸ਼ਰੀਰ ਨਾਲ ਦਿਲ ਲਗਾਉਣਗੇ ਤਾਂ ਤਕਦੀਰ ਫੁੱਟ ਜਾਵੇਗੀ ਕਿਓਂਕਿ ਇਹ ਸ਼ਰੀਰ ਇਸ ਪੁਰਾਣੀ ਦੁਨੀਆਂ ਦਾ ਹੈ। ਤਾਂ ਜੇਕਰ ਦੇਹ – ਅਭਿਮਾਨੀ ਬਣਨਗੇ ਤਾਂ ਇੰਨੀ ਤਕਦੀਰ ਜੋ ਬਣ ਰਹੀ ਹੈ ਉਹ ਟੁੱਟ ਪਏਗੀ। ਹੁਣ ਬਦਨਸੀਬ ਨਾਲ ਤੁਸੀਂ ਨਸੀਬਰਦਾਰ ਬਣ ਰਹੇ ਹੋ ਇਸਲਈ ਜਿੰਨਾ ਹੋ ਸਕੇ ਇੱਕ ਬਾਪ ਨੂੰ ਯਾਦ ਕਰੋ, ਜੋ ਬੇਹੱਦ ਦਾ ਵਰਸਾ ਦਿੰਦੇ ਹਨ। ਬਾਪ ਨੂੰ ਅਤੇ ਵਰਸੇ ਨੂੰ ਯਾਦ ਕਰੋ, ਇਸ ਪੁਰਾਣੀ ਦੁਨੀਆਂ ਵਿੱਚ ਬਾਕੀ ਥੋੜਾ ਸਮੇਂ ਹੈ। ਇਸ ਵਿੱਚ ਤੁਹਾਨੂੰ ਪੁਰਸ਼ਾਰਥ ਕਰ ਸ੍ਰਵਗੁਣ ਸੰਪੰਨ ਜਰੂਰ ਬਣਨਾ ਹੈ। ਬਹੁਤ ਹਨ, ਜੋ ਪਵਿੱਤਰ ਰਹਿੰਦੇ ਵੀ ਹਨ। ਕਈ ਘੜੀ – ਘੜੀ ਡਿੱਗ ਪੈਂਦੇ ਹਨ। ਬਾਬਾ ਕਹਿੰਦੇ ਹਨ – ਤੁਹਾਨੂੰ ਬਾਪ ਦੇ ਨਾਲ ਸਰਵਿਸ ਵਿੱਚ ਸਾਥੀ ਬਣਨਾ ਚਾਹੀਦਾ ਹੈ, ਬਹੁਤ ਵੱਡੀ ਸਰਵਿਸ ਹੈ, ਇੰਨੀ ਸਾਰੀ ਦੁਨੀਆਂ ਨੂੰ ਪਤਿਤ ਤੋਂ ਪਾਵਨ ਬਣਾਉਣਾ ਹੈ। ਇਵੇਂ ਵੀ ਨਹੀਂ ਹੈ ਸਭ ਬਾਪ ਨੂੰ ਮਦਦ ਕਰਨਗੇ। ਜਿਨ੍ਹਾਂ ਨੇ ਕਲਪ ਪਹਿਲੇ ਮਦਦ ਕੀਤੀ ਹੈ, ਬ੍ਰਾਹਮਣ ਕੁਲ ਭੂਸ਼ਨ ਬੀ. ਕੇ. ਬਣੇ ਹਨ, ਉਹ ਹੀ ਸਮਝਦਾਰ ਬਣਨਗੇ। ਪ੍ਰਜਾਪਿਤਾ ਬ੍ਰਹਮਾ ਦਾ ਨਾਮ ਤਾਂ ਗਾਇਆ ਹੋਇਆ ਹੈ। ਬ੍ਰਹਮਾ ਦੇ ਬੱਚਿਆਂ ਨੂੰ ਜਰੂਰ ਬੀ. ਕੇ. ਹੀ ਕਹਾਂਗੇ। ਜਰੂਰ ਪਾਸਟ ਹੋਕੇ ਗਏ ਹਨ। ਆਦਿ ਦੇਵ, ਆਦਿ ਦੇਵੀ ਨੂੰ ਵੀ ਯਾਦ ਕਰਦੇ ਹਨ, ਜੋ ਚੀਜ਼ ਹੋਕੇ ਗਈ ਹੈ ਉਹ ਫਿਰ ਤੋਂ ਜਰੂਰ ਹੋਣੀ ਹੈ। ਇਹ ਜਾਣਦੇ ਹੋ, ਸਤਿਯੁਗ ਹੋਕੇ ਗਿਆ ਹੈ, ਉਸ ਵਿੱਚ ਆਦਿ ਸਨਾਤਨ ਦੇਵੀ – ਦੇਵਤਾਵਾਂ ਦਾ ਰਾਜ ਸੀ, ਜੋ ਹੁਣ ਨਹੀਂ ਹੈ। ਦੇਵੀ – ਦੇਵਤੇ ਜੋ ਪਵਿੱਤਰ ਪ੍ਰਵ੍ਰਿਤੀ ਮਾਰਗ ਵਾਲੇ ਰਾਜ ਕਰਦੇ ਸਨ, ਉਹ ਹੁਣ 84 ਜਨਮ ਦੀ ਅੰਤ ਵਿੱਚ ਹਨ। ਹੁਣ ਨਾ ਪਵਿੱਤਰ ਹਨ ਅਤੇ ਨਾ ਉਹ ਰਜਾਈ ਹੈ, ਪਤਿਤ ਬਣ ਪਏ ਹਨ। ਫਿਰ ਬਾਪ ਆਏ ਹਨ, ਪਾਵਨ ਬਣਾਉਣ। ਕਹਿੰਦੇ ਹਨ – ਪਤਿਤਾਂ ਨਾਲ ਬੁੱਧੀਯੋਗ ਨਹੀਂ ਲਗਾਓ, ਇੱਕ ਬਾਪ ਨੂੰ ਯਾਦ ਕਰੋ।
ਤੁਸੀਂ ਜਾਣਦੇ ਹੋ – ਅਸੀਂ ਬਾਪ ਦੀ ਰਾਏ ਤੇ ਚਲ ਬਾਪ ਤੋਂ ਵਰਸਾ ਲੈ ਰਹੇ ਹਾਂ। ਕਿਵੇਂ ਵਰਸਾ ਪਾਉਣਾ ਹੈ ਉਹ ਵੀ ਯੁਕਤੀ ਦੱਸਦੇ ਹਨ। ਮਨੁੱਖ ਤਾਂ ਕਈ ਪ੍ਰਕਾਰ ਦੀਆਂ ਯੁਕਤੀਆਂ ਰਚਦੇ ਹਨ। ਕੋਈ ਸਾਇੰਸ ਘਮੰਡੀ ਹੈ, ਕੋਈ ਡਾਕਟਰ ਘਮੰਡੀ ਹਨ। ਲਿਖਦੇ ਹਨ ਮਨੁੱਖਾਂ ਦੀ ਹਾਰਟ ਖਰਾਬ ਹੋ ਜਾਂਦੀ ਹੈ ਤਾਂ ਦੂਜੀ ਪਲਾਸਟਿਕ ਦੀ ਹਾਰਟ ਬਣਾ ਕੇ ਪਾ ਸਕਦੇ ਹਨ। ਨੈਚਰੁਲ ਕੱਡ ਅਰਟੀਫਿਸ਼ੀਲ਼ ਨੂੰ ਚਲਾਉਂਦੇ ਰਹਿੰਦੇ ਹਨ। ਇਹ ਵੀ ਕਿੰਨਾ ਹੁਨਰ ਹੈ। ਇਹ ਹੋਇਆ ਅਲਪਕਾਲ ਸੁੱਖ ਦੇ ਲਈ। ਕਲ ਮਰ ਗਏ ਤਾਂ ਸ਼ਰੀਰ ਹੀ ਖਤਮ ਹੋ ਜਾਵੇਗਾ। ਪ੍ਰਾਪਤੀ ਤਾਂ ਕੁਝ ਹੁੰਦੀ ਨਹੀਂ। ਅਲਪਕਾਲ ਦੇ ਲਈ ਮਿਲਿਆ। ਸਾਇੰਸ ਦਵਾਰਾ ਬਹੁਤ ਕੁਝ ਕਮਾਲ ਕਰ ਵਿਖਾਉਂਦੇ ਹਨ, ਉਹ ਵੀ ਅਲਪਕਾਲ ਦੇ ਲਈ। ਇਹ ਤਾਂ ਗੱਲ ਹੀ ਬਿਲਕੁਲ ਨਿਆਰੀ ਹੈ ਪਾਵਨ ਆਤਮਾ 84 ਜਨਮ ਲੈਂਦੇ – ਲੈਂਦੇ ਹੁਣ ਪਤਿਤ ਬਣ ਗਈ ਹੈ। ਉਸ ਪਤਿਤ ਆਤਮਾ ਨੂੰ ਫਿਰ ਤੋਂ ਪਾਵਨ ਬਣਾਉਣਾ ਸੋ ਸਿਵਾਏ ਬਾਪ ਦੇ ਹੋਰ ਕੋਈ ਕਰ ਨਾ ਸਕੇ। ਇੱਕ ਦਾ ਹੀ ਗਾਇਨ ਹੈ। ਸਰਵ ਦਾ ਪਤਿਤ – ਪਾਵਨ, ਸਰਵ ਦਾ ਸਦਗਤੀ ਦਾਤਾ, ਸਰਵ ਤੇ ਦਇਆ ਦ੍ਰਿਸ਼ਟੀ ਰੱਖਣ ਵਾਲਾ, ਸ੍ਰਵੋਦਯ ਲੀਡਰ ਹੈ। ਮਨੁੱਖ ਆਪਣੇ ਨੂੰ ਸ੍ਰਵੋਦਯ ਲੀਡਰ ਕਹਿਲਾਉਂਦੇ ਹਨ, ਹੁਣ ਸਰਵ ਮਾਨਾ ਉਸ ਵਿੱਚ ਸਾਰੇ ਆ ਜਾਂਦੇ ਹਨ। ਸ੍ਰਵ ਤੇ ਦਇਆ ਕਰਨ ਵਾਲਾ ਤਾਂ ਇੱਕ ਹੀ ਬਾਪ ਗਾਇਆ ਜਾਂਦਾ ਹੈ, ਜਿਸ ਨੂੰ ਰਹਿਮਦਿਲ, ਬਲਿਸਫੁਲ ਕਹਿੰਦੇ ਹਨ। ਬਾਕੀ ਮਨੁੱਖ ਸ੍ਰਵ ਤੇ ਕੀ ਦਇਆ ਕਰ ਸਕਣਗੇ! ਆਪਣੇ ਤੇ ਹੀ ਨਹੀਂ ਕਰ ਸਕਦੇ ਤਾਂ ਹੋਰਾਂ ਤੇ ਕੀ ਕਰਨਗੇ! ਇਹ ਦਇਆ ਕਰਦੇ ਹਨ, ਅਲਪਕਾਲ ਦੀ। ਨਾਮ ਕਿੰਨੇ ਵੱਡੇ – ਵੱਡੇ ਰੱਖ ਦਿੱਤੇ ਹਨ।
ਹੁਣ ਬਾਪ ਕਹਿੰਦੇ ਹਨ – ਤੁਹਾਨੂੰ ਕਿੰਨੀ ਸਹਿਜ ਯੁਕਤੀ ਦੱਸਦਾ ਹਾਂ, ਐਵਰਹੈਲਦੀ, ਐਵਰਵੇਲਦੀ ਬਣਨ ਦੀ ਯੁਕਤੀ ਬਿਲਕੁਲ ਸਿੰਪਲ ਹੈ, ਸਿਰਫ ਮੈਨੂੰ ਯਾਦ ਕਰੋ ਕਿਓਂਕਿ ਤੁਸੀਂ ਮੈਨੂੰ ਹੀ ਭੁੱਲ ਗਏ ਹੋ। ਸਤਿਯੁਗ ਵਿੱਚ ਤਾਂ ਤੁਸੀਂ ਸੁਖੀ ਰਹਿੰਦੇ ਹੋ ਇਸਲਈ ਮੈਨੂੰ ਯਾਦ ਕਰਦੇ ਹੀ ਨਹੀਂ ਹੋ। ਤੁਹਾਡੇ 84 ਜਨਮਾਂ ਦੀ ਹਿਸਟ੍ਰੀ – ਜੋਗ੍ਰਾਫੀ ਤੁਹਾਨੂੰ ਸੁਣਾਈ ਹੈ। ਤੁਸੀਂ ਇਵੇਂ ਰਾਜ ਕਰਦੇ ਸੀ, ਹਮੇਸ਼ਾ ਸੁਖੀ ਸੀ ਫਿਰ ਦਿਨ – ਪ੍ਰਤੀਦਿਨ ਉਤਰਦੇ – ਉਤਰਦੇ ਤਮੋਪ੍ਰਧਾਨ, ਦੁਖੀ ਪਤਿਤ ਬਣ ਗਏ ਹੋ। ਹੁਣ ਬਾਪ ਫਿਰ ਤੋਂ ਤੁਸੀਂ ਬੱਚਿਆਂ ਨੂੰ ਕਲਪ ਪਹਿਲੇ ਮੁਅਫਿਕ ਵਰਸਾ ਦੇ ਰਹੇ ਹਨ, ਜੋ ਕਲਪ – ਕਲਪ ਆਕੇ ਵਰਸਾ ਲੈਂਦੇ ਹਨ, ਸ਼੍ਰੀਮਤ ਤੇ ਚਲਦੇ ਹਨ, ਸ਼੍ਰੀਮਤ ਹੈ ਹੀ ਬਾਪਦਾਦਾ ਦੀ ਮੱਤ। ਉਨ੍ਹਾਂ ਦੇ ਸਿਵਾਏ ਸ਼੍ਰੀਮਤ ਕਿੱਥੋਂ ਮਿਲੇ। ਬਾਪ ਕਹਿੰਦੇ ਹਨ ਤੁਸੀਂ ਵਿਚਾਰ ਕਰੋ – ਇਹ ਹੁਨਰ ਕੋਈ ਵਿੱਚ ਹੈ? ਨਹੀਂ। ਕਿਸੇ ਨੂੰ ਵਿਸ਼ਵ ਦਾ ਮਾਲਿਕ ਬਣਾਉਣਾ – ਉਸ ਦੀ ਯੁਕਤੀ ਬਾਪ ਹੀ ਦੱਸਦੇ ਹਨ। ਕਹਿੰਦੇ ਹਨ ਇਸ ਦੇ ਸਿਵਾਏ ਹੋਰ ਕੋਈ ਉਪਾਏ ਨਹੀਂ, ਪਤਿਤ – ਪਾਵਨ ਬਾਪ ਹੀ ਨਾਲੇਜ ਦਿੰਦੇ ਹਨ, ਉੱਚ ਪਦਵੀ ਪਾਉਣ ਦੇ ਲਈ। ਇਵੇਂ ਨਹੀਂ ਸਿਰਫ ਸ੍ਰਿਸ਼ਟੀ ਚੱਕਰ ਜਾਨਣ ਨਾਲ ਤੁਸੀਂ ਪਵਿੱਤਰ ਬਣ ਜਾਵੋਗੇ। ਬਾਪ ਕਹਿੰਦੇ ਹਨ – ਮੈਨੂੰ ਯਾਦ ਕਰੋ। ਇਸ ਯੋਗ ਅਗਨੀ ਨਾਲ ਤੁਹਾਡੇ ਪਾਪਾਂ ਦਾ ਘੜਾ ਜੋ ਭਰਿਆ ਹੋਇਆ ਹੈ, ਉਹ ਖਤਮ ਹੋ ਜਾਵੇਗਾ।
ਬਾਪ ਕਹਿੰਦੇ ਹਨ – ਤੁਸੀਂ ਹੀ 84 ਜਨਮ ਲੈਂਦੇ – ਲੈਂਦੇ ਬਹੁਤ ਪਤਿਤ ਬਣੇ ਹੋ। ਅੱਜਕਲ ਤਾਂ ਫਿਰ ਖੁਦ ਨੂੰ ਸ਼ਿਵੋਹਮ ਤਤਵਮ ਕਹਿ ਦਿੰਦੇ ਹਨ ਜਾਂ ਤੇ ਫਿਰ ਕਹਿੰਦੇ ਹਨ ਤੁਸੀਂ ਪਰਮਾਤਮਾ ਦੇ ਰੂਪ ਹੋ, ਆਤਮਾ ਸੋ ਪਰਮਾਤਮਾ। ਹੁਣ ਬਾਪ ਆਏ ਹਨ, ਤੁਸੀਂ ਜਾਣਦੇ ਹੋ ਸ਼ਿਵਬਾਬਾ ਦੀ ਯਾਦ ਦਿਲਾਉਣੀ ਪਵੇ। ਸ੍ਰਵ ਦਾ ਸਦਗਤੀ ਦਾਤਾ ਇੱਕ ਪਰਮਪਿਤਾ ਪਰਮਾਤਮਾ ਹੀ ਹੈ। ਸ਼ਿਵ ਦੇ ਮੰਦਿਰ ਵੱਖ ਬਣਦੇ ਹਨ, ਸ਼ੰਕਰ ਦਾ ਰੂਪ ਹੀ ਵੱਖ ਹੈ। ਪ੍ਰਦਰਸ਼ਨੀ ਵਿੱਚ ਵੀ ਵਿਖਾਉਣਾ ਹੁੰਦਾ ਹੈ। ਸ਼ਿਵ ਨਿਰਾਕਾਰ, ਸ਼ੰਕਰ ਆਕਾਰੀ ਹੈ। ਕ੍ਰਿਸ਼ਨ ਤਾਂ ਫਿਰ ਸਾਕਾਰ ਵਿੱਚ ਹੈ। ਨਾਲ ਵਿੱਚ ਰਾਧੇ ਵਿਖਾਉਣਾ ਠੀਕ ਹੈ। ਤਾਂ ਸਿੱਧ ਹੋ ਕਿ ਇਹ ਹੀ ਫਿਰ ਲਕਸ਼ਮੀ – ਨਾਰਾਇਣ ਬਣਦੇ ਹਨ। ਕ੍ਰਿਸ਼ਨ ਤਾਂ ਦਵਾਪਰ ਵਿੱਚ ਗੀਤਾ ਸੁਨਾਉਣਾ ਆਉਂਦੇ ਹੀ ਨਹੀਂ ਹਨ। ਪਤਿਤ ਹੁੰਦੇ ਹਨ ਕਲਯੁਗ ਅੰਤ ਵਿੱਚ, ਪਾਵਨ ਹੁੰਦੇ ਹਨ ਸਤਿਯੁਗ ਵਿੱਚ। ਤਾਂ ਜਰੂਰ ਸੰਗਮ ਤੇ ਆਉਣਗੇ। ਇਹ ਬਾਪ ਹੀ ਜਾਣਦੇ ਹਨ ਉਹ ਹੀ ਤ੍ਰਿਕਾਲਦਰਸ਼ੀ ਹਨ। ਕ੍ਰਿਸ਼ਨ ਨੂੰ ਤ੍ਰਿਕਾਲਦਰਸ਼ੀ ਨਹੀਂ ਕਿਹਾ ਜਾਂਦਾ ਹੈ। ਉਹ ਥੋੜੀ ਤਿੰਨੋਂ ਕਾਲਾਂ ਦਾ ਗਿਆਨ ਸੁਣਾ ਸਕਦੇ ਹਨ। ਉਨ੍ਹਾਂ ਨੂੰ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦਾ ਗਿਆਨ ਹੀ ਨਹੀਂ ਹੈ। ਕਹਿੰਦੇ ਹਨ- ਛੋਟਾ ਬੱਚਾ ਹੈ, ਦੈਵੀ ਪ੍ਰਿੰਸ – ਪ੍ਰਿੰਸੇਜ ਕਾਲੇਜ ਵਿੱਚ ਪੜ੍ਹਨ ਜਾਂਦੇ ਹਨ। ਅੱਗੇ ਇੱਥੇ ਵੀ ਪ੍ਰਿੰਸ – ਪ੍ਰਿੰਸੇਜ ਕਾਲੇਜ ਸੀ, ਹੁਣ ਮਿਕਸ ਹੋ ਗਏ ਹਨ। ਕ੍ਰਿਸ਼ਨ ਪ੍ਰਿੰਸ ਸੀ ਹੋਰ ਵੀ ਪ੍ਰਿੰਸ – ਪ੍ਰਿੰਸੇਜ ਹੋਣਗੇ। ਉੱਥੇ ਤਾਂ ਹੈ ਹੀ ਵਾਈਸਲੈਸ ਦੁਨੀਆਂ। ਇੱਕ ਸ਼ਿਵਬਾਬਾ ਹੀ ਸਰਵ ਦਾ ਸਦਗਤੀ ਦਾਤਾ ਹੈ। ਮਨੁੱਖ ਸਰਵ ਦੇ ਸਦਗਤੀ ਦਾਤਾ ਹੋ ਨਹੀਂ ਸਕਦੇ। ਬਾਪ ਹੀ ਆਕੇ ਸਰਵ ਨੂੰ ਮੁਕਤੀ – ਜੀਵਨਮੁਕਤੀ ਦਿੰਦੇ ਹਨ। ਇਹ ਵੀ ਸਮਝਾਇਆ ਜਾਂਦਾ ਹੈ – ਦੇਵਤਾਵਾਂ ਦੇ ਰਾਜ ਵਿੱਚ ਹੋਰ ਕੋਈ ਧਰਮ ਨਹੀਂ ਸੀ। ਉਹ ਤਾਂ ਆਏ ਹੀ ਹਨ ਅੱਧ ਵਿੱਚ। ਤਾਂ ਸਤਿਯੁਗ ਵਿੱਚ ਹੋ ਕਿਵੇਂ ਸਕਦੇ ਹਨ, ਉਹ ਹੈ ਹੀ ਹਠਯੋਗੀ, ਨਿਵ੍ਰਿਤੀ ਮਾਰਗ ਦੇ। ਉਹ ਰਾਜਯੋਗ ਤਾਂ ਸਮਝ ਨਹੀਂ ਸਕਦੇ। ਇਹ ਰਾਜਯੋਗ ਹੈ ਪ੍ਰਵ੍ਰਿਤੀ ਮਾਰਗ ਵਾਲਿਆਂ ਦੇ ਲਈ। ਭਾਰਤ ਪਵਿੱਤਰ ਪ੍ਰਵ੍ਰਿਤੀ ਮਾਰਗ ਵਿੱਚ ਸੀ, ਹੁਣ ਕਲਯੁਗ ਵਿੱਚ ਪਤਿਤ ਪ੍ਰਵ੍ਰਿਤੀ ਮਾਰਗ ਵਾਲੇ ਹੋ ਗਏ ਹੋ। ਭਗਵਾਨੁਵਾਚ – ਮਾਮੇਕਮ ਯਾਦ ਕਰੋ। ਪੁਰਾਣੀ ਦੁਨੀਆਂ ਅਥਵਾ ਦੇਹ ਦੇ ਸੰਬੰਧਾਂ ਨਾਲ ਦਿਲ ਲਗਾਉਣਗੇ ਤਾਂ ਤਕਦੀਰ ਫੁੱਟ ਜਾਵੇਗੀ। ਬਹੁਤਿਆਂ ਦੀ ਤਕਦੀਰ ਫੁੱਟ ਜਾਂਦੀ ਹੈ। ਕੋਈ ਅਕਰ੍ਤਵ੍ਯ ਕੀਤਾ ਹੋਵੇਗਾ ਤਾਂ ਪਿਛਾੜੀ ਵਿੱਚ ਉਹ ਸਭ ਸਾਹਮਣੇ ਆ ਜਾਵੇਗਾ, ਸਾਕਸ਼ਾਤਕਾਰ ਹੋਵੇਗਾ। ਕਈ ਬੱਚੇ ਛਿਪਾਉਂਦੇ ਬਹੁਤ ਹਨ, ਇਸ ਜਨਮ ਵਿੱਚ ਕੀਤੇ ਹੋਏ ਪਾਪ ਕਰਮ ਬਾਪ ਨੂੰ ਸੁਣਾਉਣ ਨਾਲ ਅੱਧੀ ਸਜਾ ਛੁੱਟ ਜਾਵੇਗੀ, ਪਰ ਲੱਜਾ ਦੇ ਮਾਰੇ ਸੁਣਾਉਂਦੇ ਨਹੀਂ ਹਨ। ਗੰਦੇ ਕੰਮ ਤਾਂ ਬਹੁਤ ਕਰਦੇ ਹਨ। ਬੁੱਧੀ ਵਿੱਚ ਯਾਦ ਤਾਂ ਰਹਿੰਦਾ ਹੈ, ਦੱਸਣ ਨਾਲ ਛੁੱਟ ਜਾਣਗੇ। ਇਹ ਅਵਿਨਾਸ਼ੀ ਸਰਜਨ ਹੈ। ਬਿਮਾਰੀ ਲੱਜਾ ਦੇ ਕਾਰਨ ਸਰਜਨ ਨੂੰ ਨਹੀਂ ਦੱਸਣਗੇ ਤਾਂ ਛੁੱਟੇਗੀ ਕਿਵੇਂ। ਕੋਈ ਵੀ ਵਿਕਰਮ ਕੀਤੇ ਹਨ ਤਾਂ ਦੱਸਣ ਨਾਲ ਅੱਧਾ ਮਾਫ ਹੋ ਜਾਵੇਗਾ। ਨਾ ਦੱਸਣ ਨਾਲ ਉਹ ਵ੍ਰਿਧੀ ਹੁੰਦੀ ਜਾਵੇਗੀ। ਜਾਸਤੀ ਫਸਦੇ ਜਾਣਗੇ। ਫਿਰ ਤਕਦੀਰ ਖਤਮ ਹੋ, ਬਦਕਿਸਮਤੀ ਆ ਜਾਵੇਗੀ। ਬਾਪ ਕਹਿੰਦੇ ਹਨ – ਦੇਹ ਨਾਲ ਹੀ ਸੰਬੰਧ ਨਾ ਰੱਖੋ, ਹਮੇਸ਼ਾ ਮਾਮੇਕਮ ਯਾਦ ਕਰਦੇ ਰਹੋ ਫਿਰ ਕੋਈ ਗੰਦਾ ਕੰਮ ਨਹੀਂ ਹੋਵੇਗਾ। ਇਹ ਧਰਮਰਾਜ ਵੀ ਹੈ, ਉਨ੍ਹਾਂ ਤੋਂ ਵੀ ਛਿਪਾਉਂਦੇ ਰਹਿਣਗੇ ਤਾਂ ਫਿਰ ਤੁਹਾਡੇ ਵਰਗੀ ਸਜਾ ਕਿਸੇ ਨੂੰ ਨਹੀਂ ਮਿਲੇਗੀ। ਜਿੰਨਾ ਸਮੇਂ ਨਜਦੀਕ ਹੋਵੇਗਾ ਸਭ ਨੂੰ ਸਾਕਸ਼ਾਤਕਰ ਹੁੰਦਾ ਜਾਵੇਗਾ। ਹੁਣ ਸਭ ਦੀ ਕਿਆਮਤ ਦਾ ਸਮੇਂ ਹੈ, ਸਭ ਪਤਿਤ ਹਨ। ਪਾਪਾਂ ਦਾ ਦੰਡ ਜਰੂਰ ਮਿਲਦਾ ਹੈ। ਜਿਵੇਂ ਇੱਕ ਸੈਕਿੰਡ ਵਿੱਚ ਜੀਵਨਮੁਕਤੀ ਮਿਲਦੀ ਹੈ ਉਵੇਂ ਇੱਕ ਸੈਕਿੰਡ ਵਿੱਚ ਸਜਾਵਾਂ ਦੀ ਭਾਸਨਾ ਇਵੇਂ ਆਉਂਦੀ ਹੈ ਜਿਵੇਂ ਬਹੁਤ ਸਮੇਂ ਤੋਂ ਸਜਾਵਾਂ ਖਾਂਦਾ ਹੀ ਰਹਿੰਦਾ ਹੈ। ਇਹ ਬੜੀ ਸੂਕ੍ਸ਼੍ਮ ਮਸ਼ੀਨਰੀ ਹੈ। ਸਭ ਦੇ ਕਿਆਮਤ ਦਾ ਸਮੇਂ ਹੈ। ਸਜ਼ਾ ਭੋਗਣੀ ਤਾਂ ਹੈ ਜਰੂਰ। ਫਿਰ ਸਭ ਆਤਮਾਵਾਂ ਪਵਿੱਤਰ ਹੋਕੇ ਜਾਂਦੀਆਂ ਹਨ। ਬਾਪ ਹੀ ਆਕੇ ਪਤਿਤ ਆਤਮਾਵਾਂ ਨੂੰ ਪਾਵਨ ਬਣਾਉਂਦੇ ਹਨ। ਬਾਪ ਦੇ ਸਿਵਾਏ ਹੋਰ ਕਿਸੇ ਦੀ ਤਾਕਤ ਨਹੀਂ। 63 ਜਨਮ ਪਾਪ ਕਰਦੇ – ਕਰਦੇ ਹੁਣ ਤੁਹਾਡੇ ਪਾਪਾਂ ਦਾ ਘੜਾ ਆਕੇ ਭਰਿਆ ਹੈ। ਮਾਇਆ ਦਾ ਗ੍ਰਹਿਣ ਸਭ ਨੂੰ ਲੱਗਿਆ ਹੋਇਆ ਹੈ। ਵੱਡਾ ਗ੍ਰਹਿਣ ਤੁਹਾਡੇ ਤੇ ਲੱਗਿਆ ਹੈ। ਸ੍ਰਵਗੁਣ ਸੰਪੰਨ ਤੁਸੀਂ ਸੀ ਫਿਰ ਗ੍ਰਹਿਣ ਤੁਹਾਡੇ ਤੇ ਲੱਗਿਆ ਹੈ, ਗਿਆਨ ਵੀ ਹੁਣ ਤੁਸੀਂ ਬੱਚਿਆਂ ਨੂੰ ਮਿਲਿਆ ਹੈ। ਬਾਪ ਦੱਸਦੇ ਹਨ – ਤੁਸੀਂ ਭਾਰਤ ਦੇ ਮਾਲਿਕ ਸੀ ਫਿਰ 84 ਜਨਮ ਤੁਸੀਂ ਭੋਗੇ ਹਨ। ਕਿਵੇਂ ਸਿੱਧਾ ਕਰਕੇ ਦੱਸਦੇ ਹਨ ਕਿ ਅਸੀਂ ਬਰੋਬਰ ਦੇਵੀ – ਦੇਵਤਾ ਧਰਮ ਵਾਲੇ ਸੀ ਫਿਰ ਪਤਿਤ ਹੋਣ ਦੇ ਕਾਰਨ ਹਿੰਦੂ ਕਹਿਲਾ ਦਿੱਤਾ ਹੈ। ਹਿੰਦੂ ਧਰਮ ਤਾਂ ਕਿਸੇ ਨੇ ਸਥਾਪਨ ਕੀਤਾ ਹੀ ਨਹੀਂ ਹੈ। ਮੱਠ ਪੰਥ ਨੂੰ ਡਾਇਨੈਸਟੀ ਨਹੀਂ ਕਹਾਂਗੇ, ਡਾਇਨੈਸਟੀ ਰਾਜਾਵਾਂ ਦੀ ਹੁੰਦੀ ਹੈ। ਲਕਸ਼ਮੀ – ਨਾਰਾਇਣ ਦੀ ਫਸਟ, ਸੈਕਿੰਡ, ਥਰਡ…ਇਵੇਂ ਰਜਾਈ ਚਲਦੀ ਹੈ। ਇਹ ਵੀ ਜਰੂਰ ਹੈ, ਪਾਵਨ ਤੋਂ ਪਤਿਤ ਬਣਨਾ ਹੀ ਹੈ। ਪਤਿਤ ਹੋਣ ਦੇ ਕਾਰਨ ਦੇਵੀ – ਦੇਵਤਾ ਕਹਿਲਾ ਨਹੀਂ ਸਕਦੇ ਹਨ। ਤੁਸੀਂ ਸਮਝਦੇ ਹੋ – ਅਸੀਂ ਪੂਜੀਯ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੇ ਸੀ। ਆਪਣੇ ਧਰਮ ਦੇ ਚਿਤਰਾਂ ਨੂੰ ਹੀ ਪੂਜਦੇ ਹਨ। ਸਿਰਫ ਇਹ ਭੁੱਲ ਗਏ ਹਨ, ਅਸੀਂ ਹੀ ਪੂਜੀਯ ਦੇਵੀ ਦੇਵਤਾ ਸੀ, ਹੁਣ ਪੁਜਾਰੀ ਬਣੇ ਹਾਂ। ਹੁਣ ਤੁਸੀਂ ਸਮਝਦੇ ਹੋ – ਬਾਪ ਨੇ ਵਰਸਾ ਦਿੱਤਾ ਸੀ ਫਿਰ ਪਤਿਤ ਬਣੇ ਹਨ ਤਾਂ ਆਪਣੇ ਹੀ ਚਿਤਰਾਂ ਦੀ ਬੈਠ ਪੂਜਾ ਕੀਤੀ ਹੈ। ਆਪ ਹੀ ਪੂਜੀਯ, ਆਪ ਹੀ ਪੁਜਾਰੀ। ਇਹ ਸਿਵਾਏ ਭਾਰਤ ਦੇ ਹੋਰ ਕੋਈ ਨੂੰ ਨਹੀਂ ਕਹਿਣਗੇ। ਬਾਬਾ ਵੀ ਭਾਰਤ ਵਿੱਚ ਹੀ ਆਕੇ ਗਿਆਨ ਦਿੰਦੇ ਹਨ, ਫਿਰ ਸੋ ਦੇਵਤਾ ਬਣਾਉਣ ਦੇ ਲਈ। ਬਾਕੀ ਸਭ ਹਿਸਾਬ – ਕਿਤਾਬ ਚੁਕਤੁ ਕਰ ਵਾਪਿਸ ਚਲੇ ਜਾਣਗੇ। ਆਤਮਾਵਾਂ ਸਭ ਬਾਪ ਨੂੰ ਪੁਕਾਰਦੀ ਰਹਿੰਦੀਆਂ ਹਨ – ਓ ਗਾਡ ਫਾਦਰ। ਇਹ ਵੀ ਸਮਝਣ ਦੀ ਗੱਲ ਹੈ। ਇਸ ਸਮੇਂ ਤੁਹਾਨੂੰ 3 ਬਾਪ ਹਨ। ਇੱਕ – ਸ਼ਿਵਬਾਬਾ, ਦੂਜਾ ਲੌਕਿਕ ਬਾਪ ਅਤੇ ਇਹ ਅਲੌਕਿਕ ਬਾਪ ਪ੍ਰਜਾਪਿਤਾ ਬ੍ਰਹਮਾ। ਬਾਕੀ ਸਭ ਨੂੰ ਦੋ ਬਾਪ ਹਨ। ਲੌਕਿਕ ਅਤੇ ਪਾਰਲੌਕਿਕ। ਸਤਿਯੁਗ ਵਿੱਚ ਸਿਰਫ ਇੱਕ ਹੀ ਲੌਕਿਕ ਬਾਪ ਹੁੰਦਾ ਹੈ। ਪਾਰਲੌਕਿਕ ਬਾਪ ਨੂੰ ਜਾਣਦੇ ਹੀ ਨਹੀਂ। ਉੱਥੇ ਤਾਂ ਹੈ ਹੀ ਸੁੱਖ ਫਿਰ ਪਾਰਲੌਕਿਕ ਬਾਪ ਨੂੰ ਯਾਦ ਕਿਓਂ ਕਰਨ। ਦੁੱਖ ਵਿੱਚ ਸਿਮਰਨ ਸਭ ਕਰਦੇ ਹਨ। ਇੱਥੇ ਫਿਰ ਤੁਹਾਨੂੰ 3 ਬਾਪ ਹੋ ਜਾਂਦੇ ਹਨ, ਇਹ ਵੀ ਸਮਝਣ ਦੀ ਗੱਲ ਹੈ। ਉੱਥੇ ਆਤਮ – ਅਭਿਮਾਨੀ ਰਹਿੰਦੇ ਹਨ ਫਿਰ ਦੇਹ – ਅਭਿਮਾਨ ਵਿਚ ਆ ਜਾਂਦੇ ਹਨ। ਇੱਥੇ ਤੁਸੀਂ ਆਤਮ – ਅਭਿਮਾਨੀ ਵੀ ਹੋ ਤਾਂ ਪਰਮਾਤਮਾ – ਅਭਿਮਾਨੀ ਵੀ ਹੋ। ਸ਼ੁੱਧ ਅਭਿਮਾਨੀ ਹੈ ਕਿ ਅਸੀਂ ਬਾਪ ਦੇ ਸਭ ਬੱਚੇ ਹਾਂ, ਉਨ੍ਹਾਂ ਤੋਂ ਵਰਸਾ ਲੈ ਰਹੇ ਹਾਂ। ਉਹ ਬਾਪ, ਸ਼ਿਕ੍ਸ਼ਕ, ਸਤਿਗੁਰੂ ਹੈ। ਇਹ ਉਨ੍ਹਾਂ ਦੀ ਮਹਿਮਾ ਵੀ ਸਮਝਾਉਣੀ ਪਵੇ। ਉਹ ਹੀ ਆਕੇ ਸਭ ਬੱਚਿਆਂ ਨੂੰ ਵਰਸਾ ਦਿੰਦੇ ਹਨ। ਸਤਿਯੁਗ ਵਿਚ ਤੁਹਾਨੂੰ ਸੀ ਫਿਰ 84 ਜਨਮ ਲੈ ਗਵਾਇਆ ਹੈ। ਹੁਣ ਇਹ ਸਮਝਾਉਣਾ ਕਿੰਨਾ ਸਹਿਜ ਹੈ। ਬਾਪ ਨੂੰ ਕਿਹਾ ਜਾਂਦਾ ਹੈ ਪਤਿਤ – ਪਾਵਨ, ਸਰਵ ਦਾ ਸਦਗਤੀ ਦਾਤਾ। ਇਹ ਦੁਨੀਆਂ ਹੀ ਪਤਿਤਾਂ ਦੀ ਹੈ। ਕੋਈ ਸਦਗਤੀ ਦੇ ਕਿਵੇਂ ਸਕਦੇ ਹਨ। ਬਾਕੀ ਕੋਈ ਬਹੁਤ ਸ਼ਾਸਤਰ ਪੜ੍ਹੇ ਹੋਏ ਹਨ ਤਾਂ ਅੰਤ ਮਤਿ ਸੋ ਗਤੀ ਹੋ ਜਾਂਦੀ ਹੈ, ਫਿਰ ਛੋਟੇਪਨ ਵਿੱਚ ਹੀ ਕੰਠ ਹੋ ਜਾਂਦੇ ਹਨ। ਤਾਂ ਬਾਪ ਤੁਸੀਂ ਬੱਚਿਆਂ ਨੂੰ ਕਿੰਨੀ ਚੰਗੀ ਮਿੱਠੀ – ਮਿੱਠੀ ਗੱਲਾਂ ਸੁਣਾਉਂਦੇ ਹਨ। ਬੱਚੇ, ਤੁਸੀਂ ਤਮੋਪ੍ਰਧਾਨ ਬਣ ਗਏ ਹੋ। ਹੁਣ ਫਿਰ ਬਾਪ ਨੂੰ ਯਾਦ ਕਰੋ ਤਾਂ ਖਾਦ ਨਿਕਲੇਗੀ। ਹੁਣ ਨਾਟਕ ਪੂਰਾ ਹੁੰਦਾ ਹੈ, ਸਭ ਨੂੰ ਹਾਜ਼ਿਰ ਹੋਣਾ ਹੈ। ਕ੍ਰਾਈਸਟ ਆਦਿ ਸਭ ਦੀ ਆਤਮਾ ਹਾਜ਼ਿਰ ਹੈ, ਉਹ ਵੀ ਬਾਪ ਦੇ ਕੋਲ ਸਲਾਮੀ ਭਰਨ ਆਏਗੀ। ਚਕ੍ਰਵਰਤੀ ਰਾਜਾ ਤਾਂ ਬਣਨਾ ਨਹੀਂ ਹੈ ਸਿਰਫ ਬਾਪ ਨੂੰ ਯਾਦ ਕਰਨਗੇ, ਮਨਮਨਾਭਵ ਦਾ ਮੰਤਰ ਲੈ ਜਾਣਗੇ। ਤੁਹਾਡਾ ਹੈ ਮਨਮਨਾਭਵ ਅਤੇ ਮੱਧਜੀ ਭਵ ਦਾ ਡਬਲ ਮੰਤਰ। ਬਾਪ ਕਿੰਨੀ ਚੰਗੀ ਯੁਕਤੀ ਦੱਸਦੇ ਹਨ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਇਸ ਪੁਰਾਣੀ ਦੁਨੀਆਂ ਵਿੱਚ ਰਹਿੰਦੇ ਪੁਰਸ਼ਾਰਥ ਕਰ ਸਰਵਗੁਣ ਸੰਪੰਨ ਜਰੂਰ ਬਣਨਾ ਹੈ। ਇਸ ਪੁਰਾਣੇ ਸ਼ਰੀਰ ਅਤੇ ਪੁਰਾਣੀ ਦੁਨੀਆਂ ਨਾਲ ਦਿਲ ਨਹੀਂ ਲਗਾਉਣੀ ਹੈ। ਨਸੀਬਦਾਰ ਬਣਨਾ ਹੈ।
2. ਆਤਮ – ਅਭਿਮਾਨੀ ਅਤੇ ਪਰਮਾਤਮ – ਅਭਿਮਾਨੀ ਰਹਿਣਾ ਹੈ। ਇਸ ਕਿਆਮਤ ਦੇ ਸਮੇਂ ਵਿੱਚ ਬਾਪ ਤੋਂ ਕੁਝ ਵੀ ਛਿਪਾਉਣ ਨਹੀਂ ਹੈ। ਅਵਿਨਾਸ਼ੀ ਸਰਜਨ ਤੋਂ ਰਾਏ ਲੈਂਦੇ ਰਹਿਣਾ ਹੈ।
ਵਰਦਾਨ:-
ਜਿਵੇਂ ਸੂਰਜ ਦੇ ਸਾਹਮਣੇ ਵੇਖਣ ਨਾਲ ਸੂਰਜ ਦੀਆਂ ਕਿਰਨਾਂ ਜਰੂਰ ਆਉਂਦੀਆਂ ਹਨ, ਇਵੇਂ ਜੋ ਬੱਚੇ ਗਿਆਨ ਸੂਰਜ ਬਾਪ ਦੇ ਹਮੇਸ਼ਾ ਸਮੁੱਖ ਰਹਿੰਦੇ ਹਨ ਉਹ ਗਿਆਨ ਸੂਰਜ ਦੇ ਸਰਵਗੁਣਾਂ ਦੀ ਕਿਰਨਾਂ ਖੁਦ ਵਿੱਚ ਅਨੁਭਵ ਕਰਦੇ ਹਨ। ਉਨ੍ਹਾਂ ਦੀ ਸੂਰਤ ਤੇ ਅੰਤਰਮੁਖਤਾ ਦੀ ਝਲਕ ਅਤੇ ਸੰਗਮਯੁਗ ਦੇ ਅਤੇ ਭਵਿੱਖ ਦੇ ਸਰਵ ਸ੍ਵਮਾਨ ਦੀ ਫਲਕ ਵਿਖਾਈ ਦਿੰਦੀ ਹੈ। ਇਸ ਦੇ ਲਈ ਹਮੇਸ਼ਾ ਸਮ੍ਰਿਤੀ ਵਿੱਚ ਰਹੇ ਕਿ ਇਹ ਅੰਤਿਮ ਘੜੀ ਹੈ। ਕਿਸੀ ਵੀ ਘੜੀ ਇਸ ਤਨ ਦਾ ਵਿਨਾਸ਼ ਹੋ ਸਕਦਾ ਹੈ ਇਸਲਈ ਹਮੇਸ਼ਾ ਪ੍ਰੀਤ ਬੁੱਧੀ ਬਣ ਗਿਆਨ ਸੂਰਜ ਦੇ ਸਮੁੱਖ ਰਹਿ ਅੰਤਰਮੁਖਤਾ ਅਤੇ ਸ੍ਵਮਾਨ ਦੀ ਅਨੁਭੂਤੀ ਵਿੱਚ ਰਹਿਣਾ ਹੈ।
ਸਲੋਗਨ:-
➤ Email me Murli: Receive Daily Murli on your email. Subscribe!