25 June 2022 Punjabi Murli Today | Brahma Kumaris

Read and Listen today’s Gyan Murli in Punjabi 

24 June 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸੱਚੇ ਬਾਪ ਨੂੰ ਆਪਣਾ ਸੱਚਾ - ਸੱਚਾ ਪੋਤਾਮੇਲ ਦਵੋ, ਹਰ ਗੱਲ ਵਿੱਚ ਸ਼੍ਰੀਮਤ ਲੈਂਦੇ ਰਹੋ, ਇਸ ਵਿੱਚ ਹੀ ਤੁਹਾਡਾ ਕਲਿਆਣ ਹੈ"

ਪ੍ਰਸ਼ਨ: -

ਹੁਣ ਤੁਸੀਂ ਕਿਹੜਾ ਸੌਦਾ ਕਿਸ ਵਿਧੀ ਨਾਲ ਕਰਦੇ ਹੋ?

ਉੱਤਰ:-

ਸਰੈਂਡਰ ਬੁੱਧੀ ਬਣ ਕਹਿੰਦੇ ਹੋ ਬਾਬਾ ਮੈਂ ਤੁਹਾਡਾ ਹਾਂ, ਇਹ ਤਨ -ਮਨ – ਧਨ ਸਭ ਤੁਹਾਡਾ ਹੈ। ਬਾਬਾ ਫਿਰ ਕਹਿੰਦੇ ਹਨ ਬੱਚੇ ਸਵਰਗ ਦੀ ਬਾਦਸ਼ਾਹੀ ਤੁਹਾਡੀ ਹੈ। ਇਹ ਹੈ ਸੌਦਾ। ਪਰ ਇਸ ਵਿੱਚ ਸੱਚੀ ਦਿਲ ਚਾਹੀਦੀ ਹੈ। ਨਿਸ਼ਚੇ ਵੀ ਪੱਕਾ ਚਾਹੀਦਾ ਹੈ। ਆਪਣਾ ਸੱਚਾ -ਸੱਚਾ ਪੋਤਾਮੇਲ ਬਾਪ ਨੂੰ ਦੇਣਾ ਹੈ।

ਗੀਤ:-

ਤੁਮਹੀ ਹੋ ਮਾਤਾ ਪਿਤਾ..

ਓਮ ਸ਼ਾਂਤੀ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ – ਬੱਚੇ ਜਾਣਦੇ ਹਨ, ਹੁਣ ਅਸੀਂ ਬ੍ਰਹਮਾਕੁਮਾਰ ਕੁਮਾਰੀਆ ਸ਼੍ਰੀਮਤ ਦਾ ਅਰਥ ਤਾਂ ਜਾਣ ਚੁੱਕੇ ਹਾਂ। ਸ਼ਿਵਬਾਬਾ ਦੀ ਮਤ ਨਾਲ ਅਸੀਂ ਫਿਰ ਤੋਂ ਆਦਿ ਸਨਾਤਨ ਦੇਵੀ – ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹਾਂ। ਇਹ ਤੁਸੀਂ ਹਰ ਇੱਕ ਨੂੰ ਪਤਾ ਹੈ – ਬਰੋਬਰ ਕਲਪ -ਕਲਪ ਪਰਮਪਿਤਾ ਪਰਮਾਤਮਾ ਆ ਕੇ ਬ੍ਰਹਮਾ ਦਵਾਰਾ ਬੱਚੇ ਅਡੋਪਟ ਕਰਦੇ ਹਨ। ਤੁਸੀਂ ਅਡੋਪਟਿਡ ਬ੍ਰਾਹਮਣ ਠਹਿਰੇ। ਗੋਦ ਲਈ ਹੋਈ ਹੈ। ਆਦਿ ਸਨਾਤਨ ਦੇਵੀ – ਦੇਵਤਾ ਧਰਮ ਜੋ ਪਾਯ ਲੋਪ ਹੋ ਚੁੱਕਿਆ ਹੈ, ਉਹ ਸ਼੍ਰੀਮਤ ਨਾਲ ਅਸੀਂ ਫਿਰ ਤੋਂ ਸਥਾਪਨ ਕਰ ਰਹੇ ਹਾਂ ਅਤੇ ਹੂਬਹੂ ਕਲਪ ਪਹਿਲੇ ਮੁਆਫਿਕ, ਜੋ ਵੀ ਐਕਟ ਚਲਦੀ ਹੈ, ਸਿੱਖਿਆ ਮਿਲਦੀ ਹੈ, ਕਲਪ ਪਹਿਲੇ ਮੁਆਫਿਕ ਡਰਾਮੇ ਅਨੁਸਾਰ ਅਸੀਂ ਐਕਟ ਕਰ ਰਹੇ ਹਾਂ। ਜਾਣਦੇ ਹਾਂ ਸ਼੍ਰੀਮਤ ਤੇ ਆਪਣਾ ਦੇਵੀ ਸਵਰਾਜ ਸਥਾਪਨ ਕਰ ਰਹੇ ਹਾਂ। ਜੋ – ਜੋ ਜਿਨਾਂ ਪੁਰਾਸਰਥ ਕਰਨਗੇ ਕਿਉਂਕਿ ਸੈਨਾ ਵਿੱਚ ਕੋਈ ਸਤੋਪ੍ਰਧਾਨ ਪੁਰਸ਼ਾਰਥੀ, ਕੋਈ ਸਤੋ, ਕੋਈ ਰਜੋ ਪੁਰਸ਼ਾਰਥੀ ਹਨ। ਕੋਈ ਮਹਾਰਥੀ, ਕੋਈ ਘੋੜੇ ਸਵਾਰ ਕੋਈ ਪਿਆਦੇ ਇਹ ਨਾਮ ਦਿੱਤੇ ਹਨ। ਬੱਚਿਆਂ ਨੂੰ ਖੁਸ਼ੀ ਹੁੰਦੀ ਹੈ, ਅਸੀਂ ਗੁਪਤ ਹਾਂ। ਸਥੂਲ ਹਥਿਆਰ ਆਦਿ ਕੁਝ ਚਲਾਉਣੇ ਨਹੀਂ ਹਨ। ਦੇਵੀਆਂ ਨੂੰ ਹਥਿਆਰ ਆਦਿ ਜੋ ਦਿਖਾਉਂਦੇ ਹਨ ਉਹ ਹਨ ਗਿਆਨ ਦੇ ਅਸਤਰ ਸ਼ਸਤਰ। ਹਥਿਆਰਾਂ ਦਾ ਜਿਸਮਾਨੀ ਬਾਹੂਬਲ ਹੋ ਗਿਆ। ਮਨੁੱਖਾਂ ਨੂੰ ਪਤਾ ਨਹੀਂ ਹੈ ਕਿ ਸਥੂਲ ਤਲਵਾਰ ਆਦਿ ਨਹੀਂ ਉਠਾਉਂਦੇ ਹਨ, ਇਹਨਾਂ ਨੂੰ ਗਿਆਨ ਬਾਨ ਕਿਹਾ ਜਾਂਦਾ ਹੈ। ਚਤੁਰਭੁਜ ਵਿੱਚ ਜੋ ਅਲੰਕਾਰ ਦਿਖਾਉਦੇ ਹਨ, ਉਸ ਵਿੱਚ ਵੀ ਗਿਆਨ ਦਾ ਸ਼ੰਖ ਹੈ। ਗਿਆਨ ਦਾ ਚੱਕਰ, ਗਿਆਨ ਦੀ ਗਦਾ ਹੈ। ਸਭ ਗਿਆਨ ਦੀਆਂ ਗੱਲਾਂ ਹਨ। ਸਮਝਾਇਆ ਵੀ ਜਾਂਦਾ ਹੈ, ਗ੍ਰਹਿਸਤ ਵਿਵਹਾਰ ਵਿੱਚ ਕਮਲ ਫੁੱਲ ਸਮਾਨ ਰਹੋ ਤਾਂ ਕਮਲ ਫੁੱਲ ਵੀ ਦਿੰਦੇ ਹਨ। ਹੁਣ ਤੁਸੀਂ ਪ੍ਰੈਕਟੀਕਲ ਐਕਟ ਵਿੱਚ ਹੋ। ਕਮਲ ਫੁੱਲ ਸਾਮਾਨ ਵਿਵਹਾਰ ਵਿੱਚ ਰਹਿੰਦੇ ਹੋਏ ਤੁਹਾਡੀ ਬੁੱਧੀ ਵਿੱਚ ਗਿਆਨ ਹੈ। ਅਸੀਂ ਇੱਕ ਬਾਪ ਨੂੰ ਯਾਦ ਕਰਦੇ ਹਾਂ। ਇਹ ਕਰਮਯੋਗ ਸੰਨਿਆਸ ਹੈ। ਆਪਣੀ ਰਚਨਾ ਦੀ ਵੀ ਸੰਭਾਲ ਕਰਨੀ ਹੈ। ਹੁਣ ਤੁਸੀਂ ਸਮਝਦੇ ਹੋ ਕਿ ਪਹਿਲੇ ਦੁੱਖ ਦਾ ਵਿਵਹਾਰ ਸੀ। ਇੱਕ ਦੋ ਨੂੰ ਦੁਖ ਦਿੰਦੇ ਰਹਿੰਦੇ ਸੀ। ਇਥੋਂ ਦਾ ਸੁਖ ਤਾਂ ਕਾਂਗ ਵਿਸ਼ਟਾ ਦੇ ਸਮਾਨ ਛੀ – ਛੀ ਹੈ। ਵਿਸ਼ਟਾ ਦੇ ਕੀੜੇ ਬਣ ਗਏ ਹਨ। ਬੱਚੇ ਸਮਝਦੇ ਹਨ ਰਾਤ ਦਿਨ ਦਾ ਫਰਕ ਹੈ। ਬਾਪ ਸਾਨੂੰ ਸਵਰਗ ਦਾ ਮਾਲਿਕ ਬਣਾਉਂਦੇ ਹਨ। ਹੁਣ ਅਸੀਂ ਨਰਕ ਦੇ ਮਾਲਿਕ ਹਾਂ। ਨਰਕ ਵਿੱਚ ਕੀ ਸੁਖ ਹੋਵੇਗਾ। ਤੁਸੀਂ ਬੱਚੇ ਇਹ ਸੁਣਦੇ ਅਤੇ ਸਮਝਦੇ ਹੋ। ਬਾਪ ਬੱਚਿਆਂ ਨੂੰ ਇਹ ਨਾਲੇਜ ਸਮਝਾ ਰਹੇ ਹਨ। ਬੱਚਿਆਂ ਦੇ ਲਈ ਹੀ ਸਵਰਗ ਹੈ। ਬੱਚੇ ਹੀ ਚੰਗੀ ਤਰ੍ਹਾਂ ਸਮਝਦੇ ਹੋਣਗੇ ਨੰਬਰਵਾਰ ਪੁਰਸ਼ਾਰਥ ਅਨੁਸਾਰ। ਪਹਿਲੇ – ਪਹਿਲੇ ਤਾਂ ਨਿਸ਼ਚੇ ਚਾਹੀਦਾ ਹੈ ਨਿਸ਼ਚੇਬੁੱਧੀ ਵਿਜੇਯੰਤੀ। ਨਿਸ਼ਚੇ ਪੱਕਾ ਹੋਵੇਗਾ ਤਾਂ ਉਹ ਨਿਸ਼ਚੇ ਵਿੱਚ ਹੀ ਰਹੇਗਾ। ਇੱਕ ਤਾਂ ਸ਼ਿਵਬਾਬਾ ਦੀ ਯਾਦ ਰਹੇਗੀ ਅਤੇ ਖੁਸ਼ੀ ਦਾ ਪਾਰਾ ਚੜ੍ਹਿਆ ਰਹੇਗਾ। ਸਰੈਂਡਰ ਬੁੱਧੀ ਵੀ ਹੋਵੇਗਾ। ਕਹਿੰਦੇ ਹਨ ਬਾਬਾ ਮੈਂ ਤੁਹਾਡਾ ਹਾਂ। ਇਹ ਤਨ -ਮਨ – ਧਨ ਸਭ ਤੁਹਾਡਾ ਹੈ। ਬਾਬਾ ਵੀ ਕਹਿੰਦੇ ਹਨ – ਸਵਰਗ ਦੀ ਬਾਦਸ਼ਾਹੀ ਤੁਹਾਡੀ ਹੈ ਦੇਖੋ, ਸੌਦਾ ਕਿਵੇਂ ਦਾ ਹੈ। ਸੱਚਾ ਬੱਚਾ ਬਣਨਾ ਪਵੇ। ਬਾਪ ਨੂੰ ਸਭ ਪਤਾ ਪਵੇ ਕਿ ਬੱਚੇ ਦੇ ਕੋਲ ਕੀ ਹੈ? ਅਸੀਂ ਕੀ ਦਿੰਦੇ ਹਾਂ! ਤੁਹਾਡੇ ਕੋਲ ਕੀ ਹੈ? ਬਾਪ ਚੰਗੀ ਤਰ੍ਹਾਂ ਸਮਝਾਉਂਦੇ ਹਨ। ਮੈਂ ਗਰੀਬ ਨਿਵਾਜ਼ ਹਾਂ। ਸ਼ਾਹੂਕਾਰ ਧੰਨਵਾਨ ਦਾ ਤਾਂ ਸਰੈਂਡਰ ਹੋਣ ਵਿੱਚ ਹ੍ਰਿਦਯ ਪਰਿਵਰਤਨ ਹੁੰਦਾ ਹੈ। ਗਰੀਬ ਝੱਟ ਦੱਸਦੇ ਹਨ ਨਾ। ਸੌਦਾਗਰੀ ਕਰਦੇ ਹਨ, ਧੰਦਾ ਆਦਿ ਜੋ ਕਰਦੇ ਹਨ ਉਹ ਆਪਣੀ ਕਮਾਈ ਨਾਲ ਇੱਕ ਦੋ ਪੈਸਾ ਜਾਂ 4 ਪੈਸਾ ਨਿਕਾਲਦੇ ਹਨ। ਜੋ ਦਾਨ ਦੇ ਸ਼ੋਕੀਨ ਹੁੰਦੇ ਹਨ ਉਹ ਧਰਮਾਉ ਜਾਸਤੀ ਕਢਦੇ ਹਨ। ਜੋ ਕੁਝ ਕਰਦੇ ਹਨ, ਈਸ਼ਵਰ ਅਰਪਣਮ, ਇਸਲਈ ਅਲਪਕਾਲ ਦਾ ਸੁਖ ਦੂਸਰੇ ਜਨਮ ਵਿੱਚ ਮਿਲਦਾ ਹੈ। ਕਿਸੇ ਨੇ ਕਾਲੇਜ, ਧਰਮਸ਼ਾਲਾ, ਹਾਸਪਿਟਲ ਆਦਿ ਬਣਾਈ ਤਾਂ ਦੂਸਰੇ ਜਨਮ ਵਿੱਚ ਫ਼ਾਇਦਾ ਮਿਲਦਾ ਹੈ। ਪੁੰਨ ਆਤਮਾ ਬਣਦੇ ਹਨ ਨਾ। ਉਹਨਾਂ ਦੀ ਹੈਲਥ ਚੰਗੀ ਰਹੇਗੀ। ਕਾਲੇਜ ਵਿੱਚ ਚੰਗੀ ਤਰ੍ਹਾਂ ਪੜ੍ਹਨਗੇ। ਉਹ ਵੀ ਸਭ ਕੁਝ ਮੈਂ ਹੀ ਦਿੰਦਾ ਹਾਂ। ਸਾਕਸ਼ਾਤਕਾਰ ਵੀ ਮੈਂ ਹੀ ਕਰਾਉਂਦਾ ਹਾਂ। ਹਰ ਇੱਕ ਦਾ ਹਿਸਾਬ – ਕਿਤਾਬ ਵੀ ਮੇਰੇ ਕੋਲ ਹੈ। ਡਰਾਮੇ ਅਨੁਸਾਰ ਪਹਿਲੇ ਤੋਂ ਹੀ ਨੂੰਧਿਆ ਹੋਇਆ ਹੈ। ਧੰਨ ਜਾਸਤੀ ਹੈ ਤਾਂ ਮੰਦਿਰ ਆਦਿ ਵੀ ਬਣਵਾਉਂਦੇ ਹਨ, ਉਹ ਹੋਇਆ ਧਰਮਾਉ ਕੱਢਣਾ। ਆਪਣੇ ਕਾਰਖਾਨੇ ਆਦਿ ਦੀ ਕਮਾਈ ਵਿੱਚ ਕੁਝ ਪੈਸੇ ਨਿਕਾਲ ਮੰਦਿਰ ਬਣਵਾਉਂਦੇ ਹਨ, ਕੋਈ ਫਿਰ ਕਾਲੇਜ ਆਦਿ ਬਣਵਾਉਂਦੇ ਹਨ। ਕਹਿਣਗੇ ਈਸ੍ਵਰੀ ਅਰਥ ਦਾਨ ਕਰਦਾ ਹਾਂ, ਤਾਂ ਈਸਵਰ ਰਿਟਰਨ ਵਿੱਚ ਦਵੇਗਾ। ਬਹੁਤ ਮਨੁੱਖ ਕਹਿੰਦੇ ਹਨ ਅਸੀਂ ਨਿਸ਼ਕਾਮ ਸੇਵਾ ਕਰਦੇ ਹਾਂ। ਪਰ ਨਿਸ਼ਕਾਮ ਤਾਂ ਹੁੰਦੀ ਨਹੀਂ। ਨਿਸ਼ਕਾਮ ਅੱਖਰ ਕਿਥੋਂ ਨਿਕਲਿਆ? ਬਾਪ ਨੇ ਸਮਝਾਇਆ ਹੈ – ਨਿਸ਼ਕਾਮ ਸੇਵਾ ਹੋ ਨਹੀਂ ਸਕਦੀ। ਫਲ ਜਰੂਰ ਮਿਲਦਾ ਹੈ । ਹੁਣ ਤੁਹਾਨੂੰ ਗ੍ਰਹਿਸਤ ਵਿਵਹਾਰ ਵਿੱਚ ਤਾਂ ਰਹਿਣਾ ਹੀ ਹੈ, ਨੌਕਰੀ ਕਰਨੀ ਹੈ, ਸੰਭਾਲਣਾ ਹੈ। ਬੱਚਿਆਂ ਨੂੰ ਪੋਤਾ ਮੇਲ ਆਦਿ ਬਾਪ ਨੂੰ ਦੇਣਾ ਹੈ। ਕਿੰਨਾ ਬਚਦਾ ਹੈ। ਬਾਪ ਕਹਿਣਗੇ ਅੱਛਾ ਤੁਸੀਂ ਗਰੀਬ ਹੋ, ਆਮਦਨੀ ਆਦਿ ਹੈ ਨਹੀਂ। ਆਪਣੀ ਰਚਨਾ ਦੀ ਪਾਲਣਾ ਵੀ ਪੂਰੀ ਨਹੀਂ ਕਰ ਸਕਦੇ ਹੋ। ਅੱਛਾ ਤੁਸੀਂ ਇੱਕ ਪੈਸਾ ਦੇ ਦੇਣਾ। ਇੱਥੇ ਤੁਹਾਡੀ ਅਵਿਨਾਸ਼ੀ 21 ਜਨਮਾਂ ਦੀ ਕਮਾਈ ਹੈ। ਇਹ ਹੁੰਦੀ ਸੀ ਅਲਪਕਾਲ ਸੁਖ ਦੇ ਲਈ, ਇਹ ਹੈ 21 ਜਨਮਾਂ ਦੇ ਲਈ। ਅਤੇ ਇਹ ਹੈ ਡਾਇਰੈਕਟ। ਬਾਪ ਕਹਿੰਦੇ ਹਨ, ਤੁਹਾਨੂੰ ਬੀਜ ਤੇ ਬੋਣਾ ਹੀ ਹੈ। ਸੁਦਾਮੇ ਨੇ ਮੁੱਠੀ ਚਾਵਲ ਦਿੱਤੇ 21 ਜਨਮਾਂ ਦੇ ਲਈ ਮਹਿਲ ਮਿਲ ਗਿਆ ਕਿਉਂਕਿ ਗਰੀਬ ਸੀ। ਸ਼ਾਹੂਕਾਰ ਹੀਰੇ ਦੀ ਮੁੱਠੀ ਦੇਣ ਤਾਂ ਗੱਲ ਇੱਕ ਹੀ ਹੈ। ਬਾਪ ਕੁਝ ਕਹਿੰਦੇ ਨਹੀਂ ਹਨ। ਹਰ ਇੱਕ ਨੂੰ ਆਪਣੇ ਆਪਣੇ ਡਾਇਰੈਕਸ਼ਨ ਦਿੰਦੇ ਹਨ। ਤੁਸੀਂ ਇੰਨਾ ਕਰੋ। ਪੁੱਛਦੇ ਵੀ ਹਨ ਕਿ ਖ਼ਰਚਾ ਕਿਵੇਂ ਚੱਲਦਾ ਹੈ? ਥੋੜਾ ਬਚਦਾ ਹੈ ਤਾਂ ਉਸੀ ਅਨੁਸਾਰ ਰਾਏ ਦੇਣਗੇ। ਆਈਵੇਲ ਕੰਮ ਵਿੱਚ ਆਏ। ਡਾਇਰੈਕਸ਼ਨ ਦੇਣਗੇ ਇਨਾਂ ਕਰੋ, ਬਾਕੀ ਮੈਂ ਰਿਸਪੋਨਸੀਬਲ ਹਾਂ। ਅੱਛਾ ਘਰ ਵਿੱਚ ਕੋਈ ਹਾਲ ਬਣਾਓ, ਜਿਸ ਵਿੱਚ ਬੱਚੀਆਂ ਆਕੇ ਸਰਵਿਸ ਕਰਨ। ਹਸਪਤਾਲ ਬਹੁਤ ਵੱਡੇ – ਵੱਡੇ ਬਣਦੇ ਹਨ, ਇਹਨਾਂ ਨੂੰ ਵੀ ਵੱਡਾ ਬਣਾਉਣਾ ਪਵੇਗਾ। ਬਹੁਤ ਆਉਣਗੇ। ਜੇਕਰ ਜਾਸਤੀ ਪੈਸਾ ਹੈ ਤਾਂ ਇਹ ਹਸਪਤਾਲ, ਕਾਲੇਜ ਖੋਲੋ। ਜਿਵੇਂ – ਜਿਵੇਂ ਦਾ ਗਾਂਵ ਉਵੇਂ ਉਵੇਂ ਦੀ ਚੀਜ਼। ਕਿੰਨੇ ਬੱਚੇ ਆਕੇ ਵਰਸਾ ਲੈਣਗੇ – ਹੈਲਥ ਵੈਲਥ ਦਾ। ਹੁਣ ਤੁਹਾਨੂੰ ਅਜਿਹਾ ਅਜਿਹਾ ਕਰਨ ਨਾਲ ਰਾਜਈ ਮਿਲੇਗੀ, ਬਹੁਤਿਆਂ ਦਾ ਕਲਿਆਣ ਹੋਵੇਗਾ। 21 ਜਨਮਾਂ ਦੇ ਲਈ ਤੁਸੀਂ ਅਜਿਹੇ ਬਣ ਜਾਓਗੇ। ਬੱਚਿਆਂ ਦੀ ਤੇ ਪੂਰੀ ਸੰਭਾਲ ਕਰਨੀ ਹੈ। ਸਾਧੂ – ਸੰਤਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਰਹਿੰਦਾ ਹੈ। ਉਹਨਾਂ ਨੂੰ ਜੋ ਦਿੰਦੇ ਹਨ, ਉਹ ਆਪੇ ਹੀ ਕੰਮ ਵਿੱਚ ਲਗਾਉਣਗੇ। ਆਪਣੇ ਸੰਨਿਆਸ ਕੁਲ ਦੀ ਵ੍ਰਿਧੀ ਕਰਨਗੇ, ਅਖਾੜੇ ਆਦਿ ਬਨਾਉਣਗੇ। ਇੱਥੇ ਜੋ ਜਿੰਨੀ ਮਿਹਨਤ ਕਰਨਗੇ ਓਨਾ ਗੱਦਦੀ ਦੇ ਮਾਲਿਕ ਬਣਨਗੇ। ਇਹ ਵਰਸਾ ਮਿਲਦਾ ਹੈ। ਜੋ ਵੀ ਬੱਚੇ ਹਨ ਸਭਨੂੰ ਬਾਪ ਕੋਲੋਂ ਵਰਸਾ ਮਿਲਦਾ ਹੈ। ਸਿਰਫ ਬਾਪ ਕਹਿੰਦੇ ਹਨ ਬੱਚੇ ਤੁਸੀਂ ਮੈਨੂੰ ਭੁੱਲ ਗਏ ਹੋ ਨਾ। ਤੁਸੀਂ ਕਿੰਨਾ ਭਟਕਦੇ ਹੋ। ਠੀਕਰ ਬਿਤਰ ਵਿੱਚ ਜਾਕੇ ਲੱਭਦੇ – ਲੱਭਦੇ ਆਪਣੀਆਂ ਟੰਗਾਂ ਹੀ ਥਕਾ ਦਿੰਦੇ ਹਨ। ਇਹ ਵੀ ਡਰਾਮੇ ਵਿੱਚ ਨੂੰਧਿਆ ਹੋਇਆ ਹੈ, ਫਿਰ ਵੀ ਅਜਿਹਾ ਹੋਵੇਗਾ। ਸੂਰਜਵੰਸ਼ੀ ਆਏ, ਚੰਦਰਵੰਸ਼ੀ ਆਏ ਫਿਰ ਕਿਵੇਂ ਵ੍ਰਿਧੀ ਹੁੰਦੀ ਗਈ। ਜਨਮ ਲੈਂਦੇ ਗਏ। ਇਹ ਸਭ ਤੁਹਾਡੇ ਬੁੱਧੀ ਵਿੱਚ ਹੈ। ਭਗਤੀਮਾਰਗ ਵਿੱਚ ਵੀ ਫ਼ਲ ਦੇਣ ਵਾਲਾ ਮੈਂ ਹੀ ਹਾਂ। ਪੱਥਰ ਦੀ ਜੜ ਮੂਰਤੀ ਕੀ ਦਵੇਗੀ। ਹੁਣ ਤੁਸੀਂ ਸ਼ੂਦ੍ਰ ਵਰਣ ਦੇ ਬਣੇ ਹੋ।

ਤੁਸੀਂ ਜਾਣਦੇ ਹੋ ਅਸੀਂ ਸ਼੍ਰੀਮਤ ਤੇ ਫਿਰ ਤੋਂ ਆਦਿ ਸਨਾਤਨ ਦੇਵੀ-ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹਾਂ। ਕਲਪ ਪਹਿਲੇ ਵੀ ਕੀਤੀ ਸੀ। ਫਿਰ 84 ਜਨਮਾਂ ਦੇ ਚੱਕਰ ਵਿੱਚ ਆ ਗਏ ਹਾਂ। ਬਾਕੀ ਇਸਲਾਮੀ, ਬੌਧੀ ਆਦਿ ਇਹ ਸਭ ਬਾਈਪਲਾਟਸ ਹਨ। ਨਾਟਕ ਸਾਰਾ ਭਾਰਤ ਤੇ ਹੀ ਹੈ। ਤੁਸੀਂ ਹੀ ਦੇਵਤਾ ਸੀ, ਤੁਸੀਂ ਹੀ ਅਸੁਰ ਬਣੇ ਹੋ। ਰਾਵਣ ਦੀ ਪ੍ਰਵੇਸ਼ਤਾ ਹੋਣ ਨਾਲ ਵਾਮ ਮਾਰਗ ਵਿੱਚ ਡਿੱਗ ਤੁਸੀਂ ਵਿਕਾਰੀ ਬਣ ਗਏ ਹੋ। ਭ੍ਰਿਸ਼ਟਾਚਾਰੀਪਨਾ ਸ਼ੁਰੂ ਹੋ ਜਾਂਦਾ ਹੈ। ਭ੍ਰਿਸ਼ਟਾਚਾਰ ਵੀ ਸਤੋਪ੍ਰਧਾਨ ਫਿਰ ਸਤੋ, ਰਜੋ, ਤਮੋ ਹੁੰਦਾ ਹੈ। ਬਾਪ ਸਮਝਾਉਂਦੇ ਹਨ ਇਸ ਸਮੇਂ ਸਾਰਾ ਝਾੜ ਜੜ – ਜੜੀਭੂਤ ਅਵਸਥਾ ਨੂੰ ਪਾਇਆ ਹੋਇਆ ਹੈ। ਹੁਣ ਇਹ ਖਲਾਸ ਹੋਣਾ ਹੀ ਹੈ। ਜੋ ਦੇਵਤਾ ਧਰਮ ਨਹੀਂ ਹੈ, ਉਹ ਫਿਰ ਤੋਂ ਸਥਾਪਨ ਹੋਣਾ ਹੈ। ਕਲਪ – ਕਲਪ ਸਥਾਪਨ ਕਰਦੇ ਹਨ। ਪਰ ਇਹਨਾਂ ਦਾ ਵਰਨਣ ਕਾਇਦੇ ਸਿਰ ਹੈ ਨਹੀਂ। ਨੰਬਰਵਨ ਗੱਲ ਹੈ ਭਗਵਾਨੁਵਾਚ। ਭਗਵਾਨ ਤਾਂ ਇੱਕ ਹੁੰਦਾ ਹੈ ਨਾ। ਸਰਵਵਿਆਪੀ ਦੇ ਗਿਆਨ ਨਾਲ ਭਗਤੀ ਵੀ ਨਹੀਂ ਚੱਲ ਸਕਦੀ ਹੈ। ਓ ਗੌਡ ਕਿਸਨੂੰ ਕਹਿੰਦੇ ਹਨ, ਸਰਵਵਿਆਪੀ ਹੈ ਤਾਂ ਓ ਗੌਡ ਵੀ ਕਹਿ ਨਹੀਂ ਸਕਦੇ। ਸਤੋਪ੍ਰਧਾਨ ਤੋਂ ਫਿਰ ਸਤੋ ਰਜੋ ਤਮੋ ਵਿੱਚ ਆਉਣਾ ਹੀ ਹੈ, ਇਸਲਈ ਸਭ ਪਤਿਤ ਹਨ। ਗਾਉਂਦੇ ਵੀ ਹਨ ਪਤਿਤ – ਪਾਵਨ ਆਓ। ਬਾਪ ਆਉਦੇ ਹੀ ਹਨ ਪਾਵਨ ਬਣਾਉਣ। ਤੁਸੀਂ ਪਾਵਨ ਬਣ ਰਹੇ ਹੋ। ਦੁੱਖ ਵਿੱਚ ਸਿਮਰਨ ਸਭ ਕਰਨ। ਜਦੋਂ ਆਫ਼ਤਾਂ ਆਉਦੀਆ ਹਨ ਉਦੋਂ ਯਾਦ ਕਰਦੇ ਹਨ ਹੇ ਭਗਵਾਨ, ਪਰ ਜਾਣਦੇ ਨਹੀਂ ਹਨ। ਤੁਹਾਨੂੰ ਨਾਲੇਜ ਮਿਲ ਰਹੀ ਹੈ। ਤੁਹਾਨੂੰ ਸੋ ਫਿਰ ਤੋਂ ਦੇਵੀ – ਦੇਵਤਾ ਬਣਨਾ ਹੈ। ਹੁਣ ਇਹ ਕਿਆਮਤ ਦਾ ਸਮਾਂ ਹੈ, ਸਭਦਾ ਹਿਸਾਬ – ਕਿਤਾਬ ਚੁਕਤੁ ਹੋਣਾ ਹੈ। ਹੁਣ ਸਭ ਕਬਰਦਾਖਿਲ ਹਨ, ਬਾਪ ਆਕੇ ਜਗਾਉਂਦੇ ਹਨ। ਇਹ ਗਿਆਨ ਕਿਸੇ ਦੇ ਕੋਲ ਹੈ ਨਹੀਂ। ਆਉਂਦੇ ਰਹਿਣਗੇ, ਬਣਦੇ ਰਹਿਣਗੇ, ਵ੍ਰਿਧੀ ਹੁੰਦੀ ਰਹੇਗੀ। ਬਾਬਾ ਤੋਂ ਪੁੱਛ ਸਕਦੇ ਹਨ ਮੈਂ ਇਸ ਹਾਲਤ ਵਿੱਚ ਕਿਸ ਪਦਵੀ ਨੂੰ ਪਾਵਾਂਗਾ! ਬਲਕਿ ਆਪਣੀ ਅਵਸਥਾ ਨਾਲ ਸਮਝ ਸਕਦੇ ਹੋ। ਹਾਲੇ ਮਾਰਜਿਨ ਬਹੁਤ ਹੈ। ਬਾਬਾ ਨੂੰ ਯਾਦ ਕਰਨ ਦੇ ਤੁਸੀਂ ਸਭ ਪੁਰਸ਼ਾਰਥੀ ਹੋ। ਪਰਿਪੂਰਨ (ਸੰਪੂਰਨ) ਅੰਤ ਵਿੱਚ ਹੋਣਗੇ। ਇਮਤਿਹਾਨ ਪੂਰਾ ਹੋਵੇਗਾ ਫਿਰ ਲੜਾਈ ਸ਼ੁਰੂ ਹੋ ਜਾਂਦੀ ਹੈ। ਜਦੋ ਤੁਸੀਂ ਨਜ਼ਦੀਕ ਹੋਵੋਗੇ ਉਦੋਂ ਬਹੁਤ ਨੂੰ ਸਾਕਸ਼ਾਤਕਾਰ ਹੁੰਦਾ ਰਹੇਗਾ। ਇੱਕ ਦੋ ਨੂੰ ਸਮਝ ਜਾਣਗੇ ਕਿ ਇਹ ਕੀ ਪਦਵੀ ਪਾਉਣਗੇ! ਸਮਝ ਦੀ ਗੱਲ ਹੈ ਨਾ। ਆਤਮਾ ਬੇਸਮਝ ਬਣ ਗਈ ਹੈ। ਹੁਣ ਫਿਰ ਬਾਪ ਕੌੜੀ ਤੋਂ ਹੀਰਾ ਬਣਾਉਣ ਦੇ ਲਈ ਸਮਝਦਾਰ ਬਣਾਉਦੇ ਹਨ। ਬਾਪ ਕਹਿੰਦੇ ਹਨ – ਬੱਚੇ ਇਹ ਯੁੱਧ ਦਾ ਮੈਦਾਨ ਹੈ, ਤੁਫ਼ਾਨ ਤਾਂ ਬਹੁਤ ਆਉਣਗੇ। ਸਭ ਬਿਮਾਰੀਆਂ ਬਾਹਰ ਨਿਕਲਣਗੀਆਂ। ਆਪਣੇ ਹੁਨਰ ਵਿੱਚ ਹੁਸ਼ਿਆਰ ਬਣੋ।

ਉਸਤਾਦ ਕੋਈ ਮਦਦ ਨਹੀਂ ਕਰਨਗੇ। ਹਾਰ ਅਤੇ ਜਿੱਤ ਪਾਉਣਾ ਤੁਹਾਡੇ ਹੱਥ ਵਿੱਚ ਹੈ। ਉਸਤਾਦ ਕਹਿੰਦੇ ਹਨ ਇਹ ਮਾਇਆ ਦੀ ਯੁੱਧ ਹੈ। ਮਾਇਆ ਬਹੁਤ ਪਛਾੜੇਗੀ। ਨਾ ਚਾਹੁੰਦੇ ਹੋਏ ਵੀ 5 -6 ਵਰ੍ਹੇ ਠੀਕ ਚੱਲਦੇ – ਚੱਲਦੇ ਫਿਰ ਅਜਿਹੇ ਜ਼ੋਰ ਨਾਲ ਤੁਫ਼ਾਨ ਆਉਣਗੇ ਜੋ ਨੀਂਦ ਵੀ ਫਿਟਾ ਦੇਣਗੇ। ਬਹਾਦੁਰ ਨੂੰ ਥੱਕਣਾ ਨਹੀਂ ਹੈ। ਫੇਲ੍ਹ ਨਹੀਂ ਹੋਣਾ ਹੈ। ਇਸ ਤੇ ਛੋਟੇ – ਛੋਟੇ ਨਾਟਕ ਵੀ ਦਿਖਾਉਂਦੇ ਹਨ ਕਿ ਕਿਵੇਂ ਭਗਵਾਨ ਆਪਣੇ ਵਲ, ਰਾਵਣ ਆਪਣੇ ਵਲ ਖਿੱਚਦੇ ਹਨ। ਤੁਸੀਂ ਯਾਦ ਵਿੱਚ ਰਹਿਣਾ ਚਾਹੁੰਦੇ ਹੋ ਮਾਇਆ ਤੂਫ਼ਾਨ ਵਿੱਚ ਲਿਆ ਦਵੇਗੀ। ਯੁੱਧ ਕਰਦੇ ਰਹਿਣਾ ਹੈ। ਤੁਸੀਂ ਕਰਮਯੋਗੀ ਹੋ। ਸਵੇਰੇ ਉੱਠਕੇ ਪ੍ਰੈਕਟਿਸ ਕਰੋ, ਬਾਪ ਨੂੰ ਯਾਦ ਕਰੋ। ਤੁਹਾਡਾ ਹੈ ਗੁਪਤ। ਗੁਪਤ ਸੈਨਾ ਵੀ ਗਾਈ ਹੋਈ ਹੈ ਅਨ -ਨੌਂਨ ਵਾਰੀਅਰਸ, ਬਟ ਵੇਰੀ ਵੈਲ ਨੌਂਨ। ਤੁਹਾਡਾ ਯਾਦਗਰ ਇਹ ਦਿਲਵਾੜਾ ਮੰਦਿਰ ਅਣਨੌਨ ਵਾਰੀਅਰਸ ਦਾ ਯਾਦਗਰ ਮੰਦਿਰ ਹੈ। ਲਕਸ਼ਮੀ – ਨਰਾਇਣ ਦਾ ਨਹੀਂ। ਇਹ ਫਿਰ ਲਕਸ਼ਮੀ – ਨਰਾਇਣ ਬਣਦੇ ਹਨ। ਤੁਹਾਡਾ ਸਭ ਹੈ ਗੁਪਤ। ਸਥੂਲ ਤਲਵਾਰ ਆਦਿ ਕੁਝ ਵੀ ਨਹੀਂ ਹੈ, ਇਸ ਵਿੱਚ ਸਿਰ੍ਫ ਬੁੱਧੀ ਦਾ ਕੰਮ ਹੈ। ਗਾਉਂਦੇ ਵੀ ਹਨ ਆਤਮਾਵਾਂ ਪਰਮਾਤਮਾ ਵਖ਼ ਰਹੇ ਬਹੁਤ ਕਾਲ… ਮਨੁੱਖ ਤਾਂ ਗੁਰੂ ਬਣਦੇ ਹਨ। ਸਤਿਗੁਰੂ ਤਾਂ ਇੱਕ ਹੀ ਨਿਰਾਕਾਰ ਹੈ। ਉਨ੍ਹਾਂਨੂੰ ਪਤਿਤ ਪਾਵਨ ਕਹਿੰਦੇ ਹਨ ਤਾਂ ਸਤਿਗੁਰੂ ਹੋਇਆ ਨਾ। ਬਾਕੀ ਉਹ ਹਨ ਕਲਯੁਗੀ ਕਰਮਕਾਂਡ ਦੇ। ਸਭ ਪੁਕਾਰਦੇ ਹਨ ਤਾਲੀ ਵਜਾਉਂਦੇ ਹਨ ਪਤਿਤ – ਪਾਵਨ.. ਸਭ ਸੀਤਾਵਾਂ ਦਾ ਰਾਮ ਇੱਕ ਹੈ। ਹੁਣ ਤੁਹਾਡੀ ਬੁੱਧੀ ਵਿੱਚ ਸਭ ਨਾਲੇਜ ਆ ਗਈ ਹੈ। ਆਪਣੀ ਅਵਸਥਾ ਨੂੰ ਵੇਖਣਾ ਹੈ ਕਿ ਸਾਡੇ ਵਿੱਚ ਕੋਈ ਅਵਗੁਣ ਤਾਂ ਨਹੀਂ ਹਨ। ਕ੍ਰੋਧ ਦਾ ਭੂਤ ਜਾਂ ਕਾਮ ਦਾ ਭੂਤ ਨਹੀਂ ਹੋਣਾ ਚਾਹੀਦਾ। ਲਿਖਦੇ ਹਨ ਪਤਾ ਨਹੀਂ ਕੀ ਹੁੰਦਾ ਹੈ! ਬਹੁਤ ਤੁਫ਼ਾਨ ਆਉਂਦੇ ਹਨ। ਬਾਬਾ ਕਹਿੰਦੇ ਹਨ ਇਹ ਤਾਂ ਆਉਣਗੇ, ਬਹੁਤ ਹੈਰਾਨ ਕਰਨਗੇ। ਪਰ ਤੁਹਾਨੂੰ ਖਬਰਦਾਰ ਰਹਿਣਾ ਹੈ। ਬਾਬਾ ਨੂੰ ਯਾਦ ਕਰਨਾ ਹੈ। ਬਾਬਾ ਤੁਹਾਡੀ ਤੇ ਕਮਾਲ ਹੈ। ਕੋਈ ਨਹੀਂ ਜਾਣਦੇ ਕਿ ਤੁਸੀਂ ਰਾਜਧਾਨੀ ਕਿਵੇਂ ਸਥਾਪਨ ਕਰ ਰਹੇ ਹੋ। ਅਸੀਂ ਭਾਰਤ ਦੇ ਖੁਦਾਈ ਖਿਦਮਤਗਾਰ ਹਾਂ। ਨਿਰਾਕਾਰ ਸ਼ਿਵ ਦੀ ਜਯੰਤੀ ਵੀ ਮਨਾਉਂਦੇ ਹਨ। ਪ੍ਰੰਤੂ ਉਹ ਕਦੋਂ ਅਤੇ ਕਿਵੇਂ ਆਇਆ, ਇਹ ਨਹੀਂ ਜਾਣਦੇ। ਤੁਸੀਂ ਜਾਣਦੇ ਹੋ ਕਿ ਸ਼ਿਵਬਾਬਾ ਸਾਨੂੰ ਪ੍ਰਜਾਪਿਤਾ ਬ੍ਰਹਮਾ ਦਵਾਰਾ ਵਰਸਾ ਦੇ ਰਹੇ ਹਨ। ਇਹ ਦਾਦੇ ਦਾ ਵਰਸਾ ਹੈ। ਬਹੁਤ ਕਰਕੇ ਉਨ੍ਹਾਂਨੂੰ ਬਾਬਾ – ਬਾਬਾ ਕਹਿੰਦੇ ਹਨ। ਦਾਦਾ ਅਤੇ ਬਾਬਾ। ਬਾਬਾ ਹੈ ਰੂਹਾਨੀ, ਦਾਦਾ ਹੈ ਜਿਸਮਾਨੀ। ਉਹ ਸੁਪ੍ਰੀਮ ਰੂਹ ਉਨ੍ਹਾਂ ਦਵਾਰਾ ਵਰਸਾ ਦੇ ਰਹੇ ਹਨ, ਇਹ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਸ਼੍ਰੀਮਤ ਤੇ ਚਲਣਾ ਹੈ। ਮਨਮਨਾਭਵ ਅਤੇ ਚਕ੍ਰ ਦਾ ਰਾਜ਼ ਵੀ ਸਹਿਜ ਹੈ। ਸਵਦਰਸ਼ਨ ਚਕ੍ਰਧਾਰੀ ਵੀ ਬਣਨਾ ਹੈ। ਤੁਸੀਂ ਸਵਦਰਸ਼ਨ ਚਕ੍ਰਧਾਰੀ ਹੋ ਪਰ ਅਲੰਕਾਰ ਵਿਸ਼ਨੂੰ ਨੂੰ ਦੇ ਦਿੱਤਾ ਹੈ ਕਿਉਂਕਿ ਹਾਲੇ ਤੁਸੀਂ ਸੰਪੂਰਨ ਨਹੀਂ ਬਣੇ ਹੋ। ਪਹਿਲਾਂ ਤਾਂ ਇਹ ਨਿਸ਼ਚੇ ਚਾਹੀਦਾ ਹੈ ਕਿ ਉਹ ਸਾਡਾ ਬਾਪ ਹੈ, ਟੀਚਰ ਹੈ, ਸਾਨੂੰ ਸਿੱਖਿਆ ਦੇ ਰਹੇ ਹਨ। ਸਤਿਗੁਰੂ ਨਾਲ ਲੈ ਜਾਣਗੇ। ਉਨ੍ਹਾਂ ਦਾ ਬਾਪ ਟੀਚਰ ਗੁਰੂ ਕੋਈ ਨਹੀਂ। ਕਿੰਨਾ ਕਲੀਅਰ ਸਮਝਾਇਆ ਜਾਂਦਾ ਹੈ, ਫਿਰ ਵੀ ਬੁੱਧੀ ਵਿੱਚ ਨਹੀਂ ਬੈਠਦਾ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਨਿਰਮੋਹੀ ਬਣਨਾ ਹੈ। ਅਸੀਂ ਤਾਂ ਇੱਕ ਬਾਪ ਦੇ ਬਣੇ ਹਾਂ, ਇਹ ਹੀ ਬੁੱਧੀ ਵਿੱਚ ਰਹਿਣਾ ਚਾਹੀਦਾ। ਤੁਹਾਨੂੰ ਅੰਨ੍ਹਿਆਂ ਦੀ ਲਾਠੀ ਬਣਨਾ ਹੈ। ਕੋਈ ਵੀ ਮਿਤ੍ਰ ਸੰਬੰਧੀ ਆਦਿ ਹੋਵੇ ਤਾਂ ਗੱਲ ਕਰਦੇ – ਕਰਦੇ ਇਹ ਹੀ ਪੁੱਛੋ, ਪਤਿਤ – ਪਾਵਨ ਪਰਮਪਿਤਾ ਪ੍ਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ? ਤੁਹਾਡਾ ਲੌਕਿਕ ਬਾਪ ਤੇ ਉਹ ਹੈ ਨਾ। ਫਿਰ ਪਰਮਪਿਤਾ ਪ੍ਰਮਾਤਮਾ ਕਿਸ ਦਾ ਬਾਪ ਹੈ? ਜਰੂਰ ਕਹਾਂਗੇ ਸਾਡਾ। ਅੱਛਾ ਬਾਪ ਤਾਂ ਸਵਰਗ ਦਾ ਰਚਤਾ ਹੈ। ਭਾਰਤ ਸਵਰਗ ਸੀ, ਹੁਣ ਨਹੀਂ ਹੈ। ਫਿਰ ਤੋਂ ਬੇਹੱਦ ਬਾਪ ਤੋਂ ਵਰਸਾ ਲਵੋ, ਇਹ ਤੁਹਾਡਾ ਹੱਕ ਹੈ। ਯਾਦ ਕਰਨ ਨਾਲ ਤੁਸੀਂ ਉੱਥੇ ਚਲੇ ਜਾਵੋਗੇ। ਕਿੰਨੇਂ ਪੋਇੰਟਸ ਹਨ ਜੋ ਬੁੱਧੀ ਵਿੱਚ ਧਾਰਨ ਕਰਨੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਅੰਦਰ ਵਿੱਚ ਕੋਈ ਵੀ ਕ੍ਰੋਧ ਦਾ ਅਵਗੁਣ ਹੈ ਤਾਂ ਉਸਨੂੰ ਕੱਢ ਕੇ ਸੱਚਾ – ਸੱਚਾ ਖੁਦਾਈ ਖਿਦਮਤਗਾਰ ਬਣਨਾ ਹੈ। ਤੁਫਾਨਾਂ ਵਿੱਚ ਖ਼ਬਰਦਾਰ ਰਹਿਣਾ ਹੈ। ਹਾਰ ਨਹੀਂ ਖਾਣੀ ਹੈ।

2. ਬਾਪ ਦੇ ਡਾਇਰੈਸ਼ਨ ਨਾਲ ਸੁਦਾਮਾ ਤਰ੍ਹਾ ਚਾਵਲ ਮੁੱਠੀ ਦੇਕੇ 21 ਜਨਮਾਂ ਦੀ ਬਾਦਸ਼ਾਹੀ ਲੈਣੀ ਹੈ।

ਵਰਦਾਨ:-

ਜਿਵੇਂ ਬਾਪ ਵੱਡੇ ਤੋਂ ਵੱਡੇ ਪਰਿਵਾਰ ਵਾਲਾ ਹੈ ਪਰ ਜਿਨਾਂ ਵੱਡਾ ਪਰਿਵਾਰ ਹੈ, ਉਤਨਾ ਹੀ ਨਿਆਰਾ ਅਤੇ ਸ੍ਰਵ ਦਾ ਪਿਆਰਾ ਹੈ, ਇਵੇਂ ਫਾਲੋ ਫਾਦਰ ਕਰੋ। ਸੰਗਠਨ ਵਿੱਚ ਰਹਿੰਦੇ ਸਦਾ ਨਿਰਵਿਘਨ ਅਤੇ ਸੰਤੁਸ਼ਟ ਰਹਿਣ ਦੇ ਲਈ ਜਿੰਨੀ ਸੇਵਾ ਉਨਾਂ ਹੀ ਨਿਆਰਾਪਣ ਹੋਵੇ। ਕਿੰਨਾਂ ਵੀ ਕੋਈ ਹਿਲਾਵੇ, ਇੱਕ ਪਾਸੇ ਇੱਕ ਡਿਸਟਰਬ ਕਰੇ, ਦੂਜੇ ਪਾਸੇ ਦੂਜਾ। ਕੋਈ ਸੇਲਵੇਸ਼ਨ ਨਹੀਂ ਮਿਲੇ, ਕੋਈ ਇੰਸਲਟ ਕਰ ਦੇਵੇ, ਲੇਕਿਨ ਸੰਕਲਪ ਵਿੱਚ ਵੀ ਅਚਲ ਰਹੇ ਤਾਂ ਕਹਾਂਗੇ ਨਿਰਵਿਘਨ ਆਤਮਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top