24 June 2022 Punjabi Murli Today | Brahma Kumaris

Read and Listen today’s Gyan Murli in Punjabi 

June 23, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

( ਮੰਮਾ ਦੀ ਪੁੰਨ ਸਮ੍ਰਿਤੀ ਦਿਵਸ ਤੇ ਪ੍ਰਾਤਾ ਕਲਾਸ ਵਿੱਚ ਸੁਣਾਉਣ ਦੇ ਲਈ ਮਾਤੇਸ਼ਵਰੀ ਜੀ ਦੇ ਮਧੁਰ ਮਹਾਂਵਾਕ )

 ਕਰਮ ਹੀ ਸੁਖ ਅਤੇ ਦੁੱਖ ਦਾ ਕਾਰਨ ਹੈ 

ਇਹ ਤਾਂ ਸਭ ਮਨੁੱਖ ਜਾਣਦੇ ਹਨ ਕਿ ਜੀਵਨ ਵਿੱਚ ਦੁੱਖ ਅਤੇ ਸੁਖ ਦੇ ਕਰਮ ਦੇ ਆਧਾਰ ਤੇ ਪ੍ਰਾਲਬੱਧ ਰੂਪ ਵਿੱਚ ਚਲਦੇ ਹਨ । ਜਰੂਰ ਪਹਿਲੇ ਅਜਿਹੇ ਕਰਮ ਕੀਤੇ ਹਨ ਜਿਸਦੀ ਪ੍ਰਾਲਬੱਧ ਦੁੱਖ ਅਤੇ ਸੁਖ ਦੇ ਰੂਪ ਵਿੱਚ ਭੋਗਣੀ ਪੈਂਦੀ ਹੈ। ਤਾਂ ਸੁਖ ਅਤੇ ਦੁਖ ਦਾ ਸੰਬੰਧ ਹੋ ਗਿਆ ਕਰਮ ਨਾਲ। ਕਰਮ ਨੂੰ ਕਿਸਮਤ ਨਹੀਂ ਕਹਾਂਗੇ। ਕਈ ਇਵੇਂ ਸਮਝਦੇ ਹਨ ਕਿ ਜੋ ਕਿਸਮਤ ਵਿੱਚ ਹੋਵੇਗਾ ਇਸਲਈ ਦੁਖ ਅਤੇ ਸੁਖ ਨੂੰ ਕਿਸਮਤ ਸਮਝ ਲੈਂਦੇ ਹਨ, ਇਹ ਤਾਂ ਇਵੇਂ ਹੋਇਆ ਜਿਵੇਂ ਕਿਸਮਤ ਕੋਈ ਭਗਵਾਨ ਨੇ ਬਣਾਈ ਹੈ ਜਾਂ ਕਿਸੇ ਹੋਰ ਨੇ ਬਣਾਈ ਹੈ ਇਸਲਈ ਕਹਿ ਦਿੰਦੇ ਹਨ ਕਿ ਜੋ ਕਿਸਮਤ ਵਿੱਚ ਹੋਵੇਗਾ ਪਰ ਇਹ ਸਮਝਣਾ ਵੀ ਬਹੁਤ ਜਰੂਰੀ ਹੈ ਕਿ ਕਿਸਮਤ ਵੀ ਕਿਸਨੇ ਬਣਾਈ? ਕਿਸਮਤ ਕੋਈ ਪਰਮਾਤਮਾ ਨੇ ਨਹੀਂ ਬਣਾਈ ਹੈ। ਇਵੇਂ ਵੀ ਨਹੀਂ ਕਿਸਮਤ ਕੋਈ ਪਹਿਲੇ ਤੋਂ ਹੀ ਬਣੀ ਪਈ ਹੈ। ਨਹੀਂ। ਇਹ ਦੁੱਖ ਅਤੇ ਸੁਖ ਜੋ ਮਨੁੱਖ ਭੋਗਦੇ ਹਨ, ਉਸ ਦੁੱਖ ਸੁਖ ਨੂੰ ਬਣਾਉਣ ਵਾਲਾ ਵੀ ਮਨੁੱਖ ਹੀ ਹੈ ਕਿਉਂਕਿ ਕਰਮ ਕਰਨ ਵਾਲਾ ਮਨੁੱਖ ਹੈ, ਇਸਲਈ ਇਹ ਰਿਸਪੋਨਸਿਬਿਲਿਟੀ ਆਪਣੀ ਹੋ ਗਈ ਜੋ ਕਰਨੀ ਸੋ ਭਰਨੀ, ਇਹ ਤਾਂ ਕਾਮਨ ਕਹਾਵਤ ਹੈ ਅਤੇ ਜੋ ਕਰੇਗਾ ਸੋ ਪਏਗਾ। ਗੀਤਾ ਵਿੱਚ ਵੀ ਵਰਨਣ ਹੈ ਕਿ ਜੀਵ ਆਤਮਾ ਆਪਣਾ ਹੀ ਮਿੱਤਰ ਹੈ ਅਤੇ ਆਪਣਾ ਹੀ ਸ਼ਤਰੂ ਹੈ। ਇਵੇਂ ਨਹੀਂ ਕਿਹਾ ਕਿ ਮੈਂ ਤੁਹਾਡਾ ਸ਼ਤਰੂ ਹਾਂ, ਮੈਂ ਤੁਹਾਡਾ ਮਿੱਤਰ ਹਾਂ। ਨਹੀਂ। ਜੀਵਆਤਮਾ ਆਪਣਾ ਸ਼ਤਰੂ ਅਤੇ ਆਪਣਾ ਮਿੱਤਰ ਹੈ, ਇਸਲਈ ਆਪਣੇ ਨਾਲ ਮਿੱਤਰਤਾ ਅਤੇ ਆਪਣੇ ਨਾਲ ਸ਼ਤਰੁਤਾ, ਦੁੱਖ ਅਤੇ ਸੁਖ ਕਰਨ ਵਾਲਾ ਖੁਦ ਮਨੁੱਖ ਹੈ। ਤਾਂ ਇਹ ਗੱਲ ਇੰਨੀ ਸਪਸ਼ਟ ਹੈ ਕਿ ਦੁੱਖ ਸੁਖ ਦਾ ਰਿਸਪੋਨਸੀਬਲ ਮਨੁੱਖ ਖੁਦ ਆਪਣੇ ਆਪ ਹੈ ਇਸਲਈ ਜਦੋਂ ਕਿਸੇ ਵੀ ਰੂਪ ਵਿੱਚ ਦੁੱਖ ਆਉਂਦਾ ਹੈ ਤਾਂ ਉਸਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਹਨ। ਕੋਈ ਲੜਾਈ ਝਗੜਾ ਖੜਾ ਹੋ ਜਾਂਦਾ ਹੈ ਤਾਂ ਉਸਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ, ਇਸ ਵਿੱਚ ਕਿਸੀ – ਕਿਸੀ ਦੀ ਅਕਾਲੇ ਮ੍ਰਿਤੂ ਵੀ ਹੋ ਜਾਂਦਾ ਹੈ ਤਾਂ ਵੀ ਦੁੱਖ ਹੁੰਦਾ ਹੈ। ਤਾਂ ਸਮਝਦੇ ਹਨ ਕਿ ਪਤਾ ਨਹੀਂ ਮੇਰੇ ਨਾਲ ਇਵੇਂ ਕਿਉਂ ਹੋਇਆ? ਫਿਰ ਉਸੀ ਵੇਗ ਵਿੱਚ (ਜੋਸ਼ ਵਿੱਚ) ਆਕੇ ਭਗਵਾਨ ਨੂੰ ਵੀ ਗਾਲਾਂ ਕੱਢਦੇ ਹਨ। ਹੁਣ ਜੋ ਤੁਹਾਡੇ ਅੱਗੇ ਇਹ ਗੱਲਾਂ ਆਈਆਂ ਹਨ, ਇਹ ਕੀਤਾ ਕਿਸਨੇ? ਇਹ ਅਕਾਲੇ ਮ੍ਰਿਤੂ ਜੋ ਆਇਆ, ਇਹ ਜੋ ਰੋਗ ਦੇ ਰੂਪ ਵਿੱਚ ਦੁੱਖ ਆਇਆ, ਕੀ ਇਹ ਭਗਵਾਨ ਨੇ ਕਿਹਾ? ਇਹ ਜੋ ਲੜਾਈ – ਝਗੜੇ ਸੰਸਾਰ ਦੇ ਜਿੰਨੇ ਵੀ ਦੁੱਖ ਦੇ ਕਾਰਨ ਹਨ, ਕੀ ਉਹ ਸਭ ਭਗਵਾਨ ਨੇ ਕੀਤੇ? ਅਰੇ! ਭਗਵਾਨ ਜਿਸਨੂੰ ਕਹਿੰਦੇ ਹੋ ਦੁੱਖ ਹਰਤਾ, ਸੁਖ ਕਰਤਾ, ਇਸਲਈ ਜੋ ਕੋਈ ਵੀ ਦੁੱਖ ਆਉਂਦਾ ਹੈ ਤਾਂ ਉਸਨੂੰ ਯਾਦ ਕਰਦੇ ਹੋ। ਸ਼ਰੀਰ ਨੂੰ ਰੋਗ ਲੱਗਦਾ ਹੈ ਤਾਂ ਵੀ ਕਹਿੰਦੇ ਹੋ ਹੇ ਭਗਵਾਨ! ਦੁੱਖ ਵਿੱਚ ਉਹਨਾਂ ਨੂੰ ਹੀ ਯਾਦ ਕਰਦੇ ਹੋ, ਜੇਕਰ ਉਸੀ ਨੇ ਦਿੱਤਾ ਹੈ ਤਾਂ ਜੋ ਦੁੱਖ ਦੇਣ ਵਾਲਾ ਹੈ ਉਸਦਾ ਕੀ ਕਰਨਾ ਚਾਹੀਦਾ ਹੈ? ਦੱਸੋ। ਭਲਾ ਇਹ ਵੀ ਸੋਚਣਾ ਚਾਹੀਦਾ ਕਿ ਦੁੱਖ ਦੇ ਸਮੇਂ ਜੋ ਯਾਦ ਆਉਂਦਾ ਹੈ, ਉਸਦੇ ਲਈ ਤੇ ਕਹਿ ਵੀ ਨਹੀਂ ਸਕਦੇ ਕਿ ਇਹ ਦੁੱਖ ਉਸਨੇ ਦਿੱਤਾ। ਇਹ ਵੀ ਤਾਂ ਸਮਝਣ ਦੀ ਗੱਲ ਹੈ। ਜਦੋਂ ਯਾਦ ਕਰਦੇ ਹਨ ਤਾਂ ਜਰੂਰ ਉਹਨਾਂ ਦਾ ਸੰਬੰਧ ਸਾਡੇ ਨਾਲ ਕੋਈ ਦੂਸਰੀ ਗੱਲ ਦਾ ਹੈ, ਨਾ ਕਿ ਦੁੱਖ ਦੇਣ ਦਾ ਹੈ। ਇਸਨਾਲ ਸਿੱਧ ਹੁੰਦਾ ਹੈ ਕਿ ਦੁੱਖ ਦਾ ਕਾਰਨ ਮਤਲਬ ਇਸਦਾ ਰਿਸਪੋਨਸੀਬਲ ਕੋਈ ਹੋਰ ਹੈ! ਉਸ ਵਿੱਚ ਵੀ ਕੋਈ ਤੀਸਰਾ ਤੇ ਹੈ ਨਹੀਂ। ਇੱਕ ਮੈਂ ਦੂਸਰਾ ਮੇਰਾ ਰਚਤਾ, ਬਸ। ਦੋ ਹੀ ਚੀਜ਼ਾਂ ਹਨ ਨਾ। ਇੱਕ ਮੈਂ ਉਹਨਾਂ ਦੀ ਰਚਨਾ ਜਾਂ ਉਹਨਾਂ ਦੀ ਸੰਤਾਨ ਕਹੋ ਅਤੇ ਦੂਸਰਾ ਹੈ ਬਾਪ। ਤਾਂ ਇਹ ਬਾਪ ਹੈ ਜਾਂ ਮੈਂ ਰਿਸਪੋਨਸੀਬਲ ਹਾਂ। ਪਰ ਜਦੋਂ ਮੇਰੇ ਕੋਲ ਦੁੱਖ ਆਉਦਾ ਹੈ ਤਾਂ ਮੈਨੂੰ ਦਿਖਾਈ ਇਵੇਂ ਦਿੰਦਾ ਹੈ, ਜਿਵੇਂ ਉਸ ਰਚਨਾ ਨੇ ਹੀ ਮੈਨੂੰ ਦੁੱਖ ਦਿੱਤਾ ਹੈ। ਅੰਦਰ ਵਿੱਚ ਲਗਦਾ ਵੀ ਹੈ ਕਿ ਉਹ ਤਾਂ ਮੇਰਾ ਸੁਖਦਾਤਾ ਹੈ। ਜਿਵੇਂ ਸੁਖ ਦੇ ਲਈ ਸ਼ਹਾਰਾ ਮੰਗਦੇ ਹਨ ਕਿ ਹੇ ਭਗਵਾਨ ਦੁੱਖ ਦੂਰ ਕਰਨਾ, ਭਗਵਾਨ ਮੇਰੀ ਉਮਰ ਵੱਡੀ ਕਰਨਾ। ਦੇਖੋ, ਆਯੂ ਦੇ ਲਈ ਵੀ ਮੰਗਦੇ ਹਨ। ਤਾਂ ਆਯੂ ਦੀ ਵੀ, ਦੁੱਖ ਦੀ ਵੀ, ਸ਼ਰੀਰ ਦੇ ਰੋਗ ਦੀ ਵੀ ਹੋਰ ਜੋ ਵੀ ਲੜਾਈ – ਝਗੜੇ ਕੋਈ ਵੀ ਅਜਿਹਾ ਅਸ਼ਾਂਤੀ ਦਾ ਕਾਰਨ ਆਉਂਦਾ ਹੈ, ਤਾਂ ਭਗਵਾਨ ਕੋਲੋਂ ਮੰਗਦੇ ਹਨ। ਕੋਈ ਬੱਚਾ ਅਜਿਹਾ ਹੁੰਦਾ ਹੈ ਤਾਂ ਵੀ ਕਹਿੰਦੇ ਹਨ ਹੇ ਭਗਵਾਨ ਇਸਨੂੰ ਸੁਮੱਤ ਦੇਣਾ, ਤਾਂ ਮਤ ਵੀ ਉਹਨਾਂ ਕੋਲੋਂ ਮੰਗਦੇ ਹਨ। ਕਿਸੇ ਵੀ ਗੱਲ ਨਾਲ ਜਦੋਂ ਕੁਝ ਦੁੱਖ ਜਾਂ ਕਸ਼ਟ ਹੁੰਦਾ ਹੈ ਤਾਂ ਕਸ਼ਟ ਵਿੱਚ ਯਾਦ ਵੀ ਉਸ ਨੂੰ ਹੀ ਕਰਦੇ ਹਨ ਅਤੇ ਉਹਨਾਂ ਦੀ ਮੰਗ ਵੀ ਉਸ ਕੋਲੋ ਕਰਦੇ ਹਨ। ਜਦੋਂ ਉਸ ਕੋਲੋ ਹੀ ਮੰਗ ਕਰਦੇ ਹਨ ਤਾਂ ਜਰੂਰ ਉਹ ਉਸਦਾ ਦਾਤਾ ਹੈ ਅਤੇ ਉਹ ਹੀ ਸਾਨੂੰ ਸੁਖ ਦੇਣ ਵਾਲਾ ਹੈ, ਮਾਨਾ ਇਹਨਾਂ ਸਭ ਗੱਲਾਂ ਦਾ ਇਲਾਜ ਕੇਵਲ ਉਹਨਾਂ ਦੇ ਕੋਲ ਹੀ ਹੈ। ਇਵੇਂ ਹੀ ਸਿਰਫ ਯਾਦ ਨਹੀਂ ਕਰਦੇ ਹਨ, ਉਹਨਾਂ ਦੇ ਕੋਲ ਇਲਾਜ ਹੈ। ਤਾਂ ਇਹ ਸਭ ਸਾਡੀ ਜੋ ਹੇਬਿਟ ਚੱਲਦੀ ਹੈ, ਭਾਵੇਂ ਜਾਣਦੇ ਹਨ ਜਾਂ ਨਹੀਂ ਜਾਣਦੇ ਹਨ ਪਰ ਭਗਵਾਨ ਨੂੰ ਦੁੱਖ ਦੇ ਸਮੇਂ ਯਾਦ ਜਰੂਰ ਕਰਦੇ ਹਨ। ਕਿਸੇ ਵੀ ਗੱਲ ਹੁੰਦੀ ਹੈ ਤਾਂ ਮੁਖ ਵਿੱਚੋ ਨਿਕਲਦਾ ਹੈ “ਓ ਮਾਈ ਗੌਡ’। ਭਾਵੇਂ ਕੋਈ ਜਾਣੇ ਜਾਂ ਨਾ ਜਾਣੇ ਕਿ ਉਹ ਗੌਡ ਕੌਣ ਹੈ, ਕੀ ਹੈ, ਪਰ ਮੁਖ ਨਾਲ ਨਿਕਲਦਾ ਜਰੂਰ ਹੈ। ਤਾਂ ਇਹ ਵੀ ਸਮਝਣ ਦੀਆਂ ਗੱਲਾਂ ਹਨ ਕਿ ਆਖਿਰ ਵੀ ਅਸੀਂ ਜਿਸਨੂੰ ਯਾਦ ਕਰਦੇ ਹਾਂ, ਕੀ ਉਹਨਾਂ ਦੀ ਸਾਡੇ ਇਹਨਾਂ ਦੁੱਖਾਂ ਨਾਲ ਕੋਈ ਕੁਨੈਕਸ਼ਨ ਹੈ! ਕੀ ਉਹ ਦੁੱਖ ਦਾ ਦਾਤਾ ਹੈ ਜਾਂ ਉਹਨਾਂ ਦਾ ਕੁਨੈਕਸ਼ਨ ਸੁਖ ਦੇਣ ਨਾਲ ਹੈ! ਇਹ ਤਾਂ ਸਾਡੀ ਯਾਦ ਨਾਲ ਵੀ ਸਿੱਧ ਹੋ ਜਾਂਦਾ ਹੈ ਕਿ ਉਹਨਾਂ ਦਾ ਕੋਈ ਦੁੱਖ ਦੇਣ ਦਾ ਕੰਮ ਹੈ ਹੀ ਨਹੀਂ। ਜੇਕਰ ਦਿੰਦਾ ਤਾਂ ਯਾਦ ਕਿਉਂ ਕਰਦੇ? ਦੁੱਖ ਦੇਣ ਵਾਲੇ ਦੇ ਲਈ ਤਾਂ ਅੰਦਰ ਗੁੱਸਾ ਆਉਂਦਾ ਹੈ, ਸੋਚਦੇ ਹਨ ਕਿ ਇਸਦੇ ਲਈ ਪਤਾ ਨਹੀਂ ਕੀ ਕਰੀਏ… ਪਰ ਭਗਵਾਨ ਦੇ ਪ੍ਰਤੀ ਤਾਂ ਸਦਾ ਅਤੇ ਦੁੱਖ ਦੇ ਸਮੇਂ ਤੇ ਖ਼ਾਸ ਪ੍ਰੇਮ ਆਉਂਦਾ ਹੈ। ਅੰਦਰ ਵਿੱਚ ਆਉਂਦਾ ਹੈ ਕਿ ਜਿਵੇਂ ਉਹ ਸਾਡਾ ਕੋਈ ਵੱਡਾ ਮਿੱਤਰ ਹੈ। ਅੰਦਰ ਉਹ ਖੁਸ਼ੀ ਆਉਂਦੀ ਹੈ। ਤਾਂ ਜਰੂਰ ਉਹਨਾਂ ਦਾ ਸਾਡੇ ਨਾਲ ਸੁਖ ਦਾ ਸੰਬੰਧ ਹੈ। ਤਾਂ ਦੁੱਖ ਦਾ ਕਾਰਨ ਜਰੂਰ ਕੋਈ ਹੋਰ ਹੈ। ਹੁਣ ਹੋਰ ਕੋਈ ਤੀਸਰਾ ਤਾਂ ਹੈ ਨਹੀਂ, ਕਿ ਇੱਕ ਮੈਂ ਦੂਸਰਾ ਉਹ, ਤਾਂ ਜਰੂਰ ਰਿਸਪੋਨਸੀਬਲ ਹੋਇਆ।

ਜੋ ਜਿਸ ਚੀਜ਼ ਦੇ ਲਈ ਮੈਂ ਨਿਮਿਤ ਹਾਂ, ਅਤੇ ਮੈਂ ਹੀ ਦੁੱਖ ਵਿੱਚ ਦੁਖੀ ਹੁੰਦਾ ਹਾਂ, ਅਤੇ ਪੈਦਾ ਵੀ ਮੈਂ ਆਪਣੇ ਤੋਂ ਆਪ ਕਰਦਾ ਹਾਂ ਤਾਂ ਇਹ ਦੇਖੋ ਕਿੰਨੀ ਬੇਸਮਝੀ ਹੈ। ਜਿਸ ਚੀਜ਼ ਤੋਂ ਛੁਟਕਾਰਾ ਚਾਹੁੰਦੇ ਹਨ, ਉਹ ਚੀਜ਼ ਮੈਂ ਆਪਣੇ ਲਈ ਖੁਦ ਬਣਾਉਦਾ ਹਾਂ, ਅਸ਼ਚਾਰਯ ਦੀ ਗੱਲ ਹੈ ਨਾ। ਮਨੁੱਖ ਚਾਉਂਦਾ ਨਹੀਂ ਹੈ ਫਿਰ ਵੀ ਦੁਖ ਬਣਦਾ ਜਾਂਦਾ ਹੈ, ਤਾਂ ਜਰੂਰ ਉਹ ਕਿਸੇ ਗੱਲ ਵਿੱਚ ਅਨਜਾਣ ਹੈ, ਬੇਸਮਝ ਹੈ। ਤਾਂ ਜਿਸ ਗੱਲ ਦਾ ਪਤਾ ਨਹੀਂ ਲੱਗਦਾ ਹੈ ਉਸਦਾ ਪਹਿਲੇ ਪਤਾ ਕੱਢਣਾ ਚਾਹੀਦਾ ਹੈ ਨਾ। ਜਰੂਰ ਮੈਨੂੰ ਉਸਦੀ ਕੁਝ ਨਾਲੇਜ (ਸਮਝ) ਹੋਣੀ ਚਾਹੀਦੀ ਹੈ। ਤਾਂ ਇਸੀ ਸਮਝ ਦੀ ਪਹਿਲੇ ਖ਼ੋਜ ਕਰਨੀ ਚਾਹੀਦੀ ਹੈ। ਪਰ ਅਸ਼ਚਰਿਆ ਹੈ ਕਿ ਅੱਜ ਤਾਂ ਅਜਿਹੀ ਗੱਲ ਸਮਝਣ ਦੇ ਲਈ ਵੀ ਦੇਖੋ ਵਿਚਾਰੇ ਕਿੰਨੇ ਬਹਾਨੇ ਦਿੰਦੇ ਹਨ। ਕਹਿਣਗੇ ਫੁਰਸਤ ਨਹੀਂ ਹੈ। ਸਮੇਂ ਨਹੀ ਹੈ। ਕੀ ਕਰੀਏ ਗ੍ਰਹਿਸਤ ਆਦਿ ਸੰਭਾਲੀਏ ਜਾਂ ਇਹ ਕਰੀਏ, ਉਹ ਕਰੀਏ, ਕੀ ਕਰੀਏ … ਸੰਭਾਲਦੇ ਹੋਏ ਵੀ ਉਸ ਵਿੱਚ ਦੁਖੀ ਹੋਏ ਪਏ ਹਨ। ਹੁਣ ਜਦੋਂਕਿ ਮੈਂ ਹੀ ਮੇਰਾ – ਮੇਰਾ ਕਹਿਕੇ ਇਹ ਦੁੱਖ ਦਾ ਰੂਪ ਬਣਾ ਦਿੱਤਾ, ਉਸਨੂੰ ਦੁੱਖ ਦੇ ਰੂਪ ਵਿੱਚ ਲਿਆਉਂਦਾ ਹੈ ਤਾਂ ਪਹਿਲੇ ਉਸਦੀ ਖ਼ੋਜ ਹੋਣੀ ਚਾਹੀਦੀ ਹੈ। ਬਣਾਉਣ ਦੇ ਪਹਿਲੇ ਉਸਦੀ ਜਾਣਕਾਰੀ ਰੱਖਣੀ ਚਾਹੀਦੀ ਹੈ ਕਿ ਇਹ ਜੋ ਚੀਜ਼ ਬਣਾਕੇ ਮੈਂ ਦੁਖੀ ਹੁੰਦਾ ਹਾਂ, ਉਸਦਾ ਕਾਰਨ ਕੀ ਹੈ! ਪਹਿਲੇ ਮੈਨੂੰ ਇਹ ਸਮਝ ਤਾਂ ਹੋਣੀ ਚਾਹੀਦੀ ਹੈ ਕਿ ਮੈਂ ਦੁਖੀ ਕਿਉਂ ਹਾਂ! ਕੀ ਸੁਖ ਸਾਡੇ ਲਈ ਹੁੰਦਾ ਹੀ ਨਹੀਂ। ਇਸਦਾ ਵੀ ਤੇ ਪਤਾ ਨਿਕਾਲਣਾ ਚਾਹੀਦਾ ਹੈ।

ਇਸ ਜਾਣਕਾਰੀ ਦੇ ਲਈ ਇੱਥੇ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਚੀਜਾਂ ਨੂੰ ਤੁਸੀਂ ਮੇਰੀ ਸਮਝਿਆ ਹੈ, ਇਹ ਹੀ ਦੁੱਖ ਦਾ ਕਾਰਨ ਹੈ। ਦੁੱਖ ਮਿਟਾਉਣ ਦਾ ਇਲਾਜ਼ ਕੀ ਹੈ, ਉਹ ਵੀ ਜੀਵਨ ਦੇ ਲਈ ਜਾਨਣਾ ਬੜਾ ਜਰੂਰੀ ਹੈ। ਪਰ ਜਾਣਦੇ ਹੋਏ ਵੀ ਕਹਿੰਦੇ ਹਨ ਕੀ ਕਰੀਏ, ਕਿਵੇਂ ਕਰੀਏ, ਕੀ ਆਪਣਾ ਗ੍ਰਹਿਸਤ – ਵਿਵਹਾਰ ਛੱਡ ਦੇਵੇ! ਤਾਂ ਅਸ਼ਚਰਯ ਲੱਗਦਾ ਹੈ ਕਿ ਦੇਖੋ ਮਨੁੱਖ ਦੀ ਬੁੱਧੀ, ਜੋ ਸਮਝ ਮਿਲਦੇ ਵੀ ਉਸ ਨੂੰ ਧਾਰਣ ਨਹੀਂ ਕਰ ਪਾਉਂਦੇ। ਅਸੀਂ ਅਨੁਭਵ ਨਾਲ ਉਹਨਾਂ ਗੱਲਾਂ ਨੂੰ ਸਮਝ ਕਰਕੇ ਅਤੇ ਧਾਰਣ ਕਰਕੇ ਦੱਸਦੇ ਹਾਂ ਕਿ ਇਹ ਅਨੁਭਵ ਦੀ ਚੀਜ਼ ਹੈ। ਜਰੂਰ ਅਨੁਭਵ ਹੋਇਆ ਹੈ ਤਾਂ ਹੀ ਕਹਿੰਦੇ ਹਨ ਕਿ ਪ੍ਰੈਕਟੀਕਲ ਵਿੱਚ ਕਿਸ ਤਰ੍ਹਾਂ ਨਾਲ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਜੋ ਬਹੁਤਕਾਲ ਦੀ ਆਸ਼ ਰੱਖਦੇ ਆਏ ਹੋ, ਹੁਣ ਉਹ ਜੋ ਸੁਖ ਦਾਤਾ ਹੈ, ਉਹ ਖੁਦ ਸਾਨੂੰ ਆਪਣਾ ਇਹ ਪਰਿਚੇ ਦੇ ਰਿਹਾ ਹੈ ਕਿ ਹੇ ਬੱਚੇ, ਤੁਸੀਂ ਦੁਖੀ ਹੋਏ ਕਿਉਂ ਹੋ? ਕਾਰਨ ਤੇ ਤੁਹਾਡਾ ਹੀ ਹੈ ਪਰ ਤੁਹਾਡੇ ਵਿੱਚ ਅਜਿਹੀ ਕਿਹੜੀ ਗੱਲ ਹੈ ਜੋ ਤੁਹਾਨੂੰ ਖੁਦ ਨੂੰ ਪਤਾ ਨਹੀਂ ਚਲਦਾ ਹੈ, ਜਿਸਦੇ ਕਾਰਨ ਦੁਖ ਉਠਾ ਰਹੇ ਹੋ। ਕੀ ਤੁਹਾਡੇ ਕਰਮ ਹੀ ਦੁਖ ਦਾ ਕਾਰਨ ਬਣਦੇ ਜਾ ਰਹੇ ਹਨ। ਇਹ ਆਕੇ ਸਮਝੋਂ। ਦੇਖੋ, ਅਸੀਂ ਇੰਨੀ ਆਫਰ ਕਰਦੇ ਹਾਂ। ਤਾਂ ਵੀ ਆਸਚਾਰਯ ਹੈ ਦੇਖੋ, ਇਹ ਸੁਣਦੇ ਵੀ ਵਿਚਾਰੇ ਕਹਿੰਦੇ ਹਨ, ਸ਼ਾਇਦ ਬਸ ਇਹ ਹੀ ਚਲਣਾ ਹੈ। ਇਸਨੂੰ ਹੀ ਕਿਹਾ ਜਾਂਦਾ ਹੈ, ਅਹੋ ਮਮ ਮਾਇਆ ਇੱਕਦਮ ਮਾਇਆ ਫੜ੍ਹ ਕੇ ਬੈਠੀ ਹੈ ਅਤੇ ਚਾਉਂਦੇ ਵੀ ਜਿਸ ਚੀਜ਼ ਦੇ ਲਈ ਸਾਰਾ ਦਿਨ ਮੱਥਾ ਕੁਟੀ ਕਰਦੇ ਹਨ ਉਹ ਹੀ ਬਾਪ ਸਾਹਮਣੇ ਤੋਂ ਦੱਸਦੇ ਹਨ, ਕਿ ਬੱਚੇ ਤੁਹਾਡੇ ਸੁਖ ਦਾ ਕਾਰਨ ਅਤੇ ਦੁੱਖ ਦਾ ਕਾਰਨ ਕੀ ਹੈ।

ਬਾਪ ਖੁਦ ਕਹਿੰਦੇ ਹਨ ਮੈਂ ਤੁਹਾਡੇ ਸਭ ਦੁਖ ਹਰਨ ਅਤੇ ਤੁਹਾਨੂੰ ਸੁਖ ਦੇਣ ਲਈ ਆਇਆ ਹਾਂ, ਤਾਂ ਤੇ ਗਾਉਂਦੇ ਹੋ ਦੁਖ ਹਰਤਾ ਸੁਖ ਕਰਤਾ। ਕਦੀ ਇਵੇਂ ਨਹੀਂ ਕਹਿੰਦੇ ਕਿ ਅੱਜ ਦੁਖ ਕਰਤਾ ਸੁਖ ਹਰਤਾ। ਨਹੀਂ। ਤਾਂ ਹਰ ਦੁਖ ਦਾ ਉਹ ਹਰਤਾ ਹੈ। ਬਾਪ ਕਹਿੰਦੇ ਹਨ ਬੱਚੇ ਮੈਂ ਆਇਆ ਹੀ ਹਾਂ ਤੁਹਾਡੇ ਦੁਖ ਹਰਣ। ਪਰ ਉਸਦੇ ਲਈ ਤੁਹਾਨੂੰ ਅਜਿਹੇ ਕਰਮ ਕਰਨਾ ਸਿਖਾਵਾਂਗਾ ਜਿਸਨਾਲ ਤੁਹਾਡੇ ਦੁਖ ਨਸ਼ਟ ਹੋ ਜਾਣ। ਸਿਰਫ ਮੈਂ ਜੋ ਸਿਖਾਉਂਦਾ ਹਾਂ ਸਮਝਾਉਂਦਾ ਹਾਂ ਉਸਨੂੰ ਸਮਝ ਕਰਕੇ ਉਹ ਪੁਰਸ਼ਾਰਥ ਕਰੋ, ਜਿਸ ਨਾਲ ਦੁਖ ਨਸ਼ਟ ਹੋ ਜਾਣ। ਤੁਹਾਡੇ ਹੀ ਦੁਖ ਨਸ਼ਟ ਕਰਨ ਦੀ ਮੈਂ ਸਿੱਖਿਆ ਦਿੰਦਾ ਹਾਂ ਜਿਸਨੂੰ ਧਾਰਣ ਕਰ ਲਵੋ ਕਿਉਂਕਿ ਤੇਰੀ ਚੀਜ਼ ਹੈ ਨਾ। ਪਰ ਕਈ ਤਾਂ ਵਿਚਾਰੇ ਅਜਿਹਾ ਕਾਰਨ ਦਿੰਦੇ ਹਨ ਜਿਵੇਂ ਕਿ ਅਸੀਂ ਭਗਵਾਨ ਦੇ ਉੱਪਰ ਮਿਹਰਬਾਨੀ ਕਰਦੇ ਹਾਂ। ਕਈ ਫਿਰ ਕਹਿ ਦਿੰਦੇ ਸਮੇਂ ਮਿਲਿਆ ਤਾਂ ਕਰ ਲਵਾਂਗੇ! ਅਰੇ ਭਾਈ! ਖਿਲਾਉਣਾ – ਪਿਲਾਉਣਾ ਇਹ ਸਭ ਜੋ ਗੱਲਾਂ ਹਨ, ਉਸ ਹੀ ਕਰਮ ਨਾਲ ਬਣਾਏ ਹੋਏ ਖਾਤੇ ਵਿੱਚ ਹੀ ਤਾਂ ਤੁਸੀਂ ਮੂੰਝ ਜਾਂਦੇ ਹੋ, ਉਸ ਨਾਲ ਹੀ ਤੇ ਦੁਖੀ ਹੋਏ ਹੋ। ਜਦੋਂਕਿ ਇਕ ਪਾਸੇ ਕਹਿੰਦੇ ਹੋ ਦੁਖ ਤੋਂ ਛੁੱਟੀਏ ਅਤੇ ਦੂਜੇ ਪਾਸੇ ਇਹਨਾਂ ਸਭ ਦੁੱਖਾਂ ਤੋਂ ਛੁੱਟਣ ਦਾ ਰਸਤਾ ਖੁਦ ਬਾਪ ਸਮਝਾ ਰਹੇ ਹਨ ਤਾਂ ਵੀ ਦੇਖੋ, ਕਿਸੇ ਦੀ ਬੁੱਧੀ ਵਿੱਚ ਮੁਸ਼ਕਿਲ ਬੈਠਦਾ ਹੈ। ਇਸ ਤਰ੍ਹਾਂ ਮਾਇਆ ਇਹਨਾਂ 5 ਵਿਕਾਰਾਂ ਨੂੰ ਕਿਹਾ ਜਾਂਦਾ ਹੈ, ਪਰ ਮਨੁੱਖ ਵਿਚਾਰੇ ਫਿਰ ਧੰਨ ਸੰਪਤੀ ਨੂੰ ਮਾਇਆ ਸਮਝ ਲੈਂਦੇ ਹਨ। ਕਈ ਫਿਰ ਸ਼ਰੀਰ ਨੂੰ ਵੀ ਮਾਇਆ ਕਹਿ ਦਿੰਦੇ ਹਨ। ਉਸ ਕੋਲੋਂ ਬਚਣ ਦੇ ਉਪਾ ਕਰਦੇ ਰਹਿੰਦੇ ਹਨ, ਪਰ ਬਾਪ ਕਹਿੰਦੇ ਹਨ ਕਿ ਤੁਹਾਡੇ ਦੁਖ ਦਾ ਕਾਰਨ ਕੁਝ ਹੋਰ ਹੈ। ਇਹ ਪ੍ਰਾਕ੍ਰਿਤੀ ਤਾਂ ਮੇਰੀ ਰਚਨਾ ਹੈ, ਜੋ ਅਨਾਦਿ ਹੈ ਉਹ ਕੋਈ ਦੁੱਖ ਦਾ ਕਾਰਨ ਨਹੀਂ ਹੈ। ਤੁਹਾਡੇ ਵਿੱਚ ਐਕਸਟਰਾ ਵੱਖ ਤੋਂ ਕੋਈ ਚੀਜ਼ ਆਈ ਹੈ, ਜੋ ਦੁੱਖ ਦਾ ਕਾਰਨ ਹੈ, ਉਸਨੂੰ ਹੀ 5 ਵਿਕਾਰ (ਮਾਇਆ) ਕਿਹਾ ਜਾਂਦਾ ਹੈ। ਵਿਕਾਰ ਕੋਈ ਸ਼ਰੀਰ ਨਹੀਂ ਹੈ, ਸੰਸਾਰ ਵਿਕਾਰ ਨਹੀਂ ਹੈ, ਧਨ ਸੰਪ੍ਤੀ ਵਿਕਾਰ ਨਹੀਂ ਹੈ। ਵਿਕਾਰ ਇੱਕ ਵੱਖਰੀ ਚੀਜ਼ ਹੈ, ਜੋ ਆਉਣ ਨਾਲ ਫਿਰ ਇਹ ਸਭ ਚੀਜਾਂ ਦੁੱਖ ਦਾ ਕਾਰਨ ਬਣ ਚੁੱਕੀਆਂ ਹਨ। ਨਹੀਂ ਤਾਂ ਇਹ ਸਭ ਪਦਾਰਥ ਆਤਮਾ ਦੇ ਸੁਖ ਦਾ ਕਾਰਨ ਹਨ। ਉਨ੍ਹਾਂਦੇ ਲਈ ਇਹ ਸੰਪ੍ਤੀ, ਧਨ ਆਦਿ ਜੋ ਹਨ, ਇਹ ਸਭ ਸੁਖ ਦੇ ਕਾਰਨ ਹਨ। ਪਰ ਇਹਨਾਂ ਸਭ ਚੀਜਾਂ ਦਾ ਪੂਰਨ ਗਿਆਨ ਨਾ ਹੋਣ ਦੇ ਕਾਰਨ ਇਹ ਸਭ ਚੀਜਾਂ ਦੁਖ ਵਿੱਚ ਆ ਗਈਆਂ ਹਨ। ਅਜਿਹਾ ਵੀ ਨਹੀਂ ਹੈ ਕਿ ਮੈਨੇ ਇਹ ਜੋ ਅਨਾਦਿ ਰਚਨਾ ਰਚੀ ਹੋਈ ਹੈ, ਉਹ ਕੋਈ ਦੁਖ ਦਾ ਕਾਰਨ ਹੈ, ਨਹੀਂ ਦੁਖ ਦੇ ਕਾਰਨ ਤੁਸੀਂ ਬਣੇ ਹੋ, ਤੁਹਾਡੇ ਵਿੱਚ ਕੋਈ ਹੋਰ ਵੱਖ ਚੀਜ਼ ਆਈ ਹੈ। ਉਹ ਵੱਖ ਚੀਜ਼ ਹੈ ਇਹ ਮਾਇਆ 5 ਵਿਕਾਰ ਹੁਣ ਉਸੇ ਨੂੰ ਤੁਹਾਨੂੰ ਕੱਢਣਾ ਹੈ। ਮਨੁੱਖ ਫਿਰ ਕਹਿੰਦੇ ਹਨ ਇਹ ਸਭ ਭਗਵਾਨ ਨੇ ਦਿੱਤਾ ਹੈ, ਜੇਕਰ ਭਗਵਾਨ ਨੇ ਦਿੱਤਾ ਤਾਂ ਉਹ ਸੁਖ ਦੀ ਚੀਜ਼ ਦਿੱਤੀ ਹੋਵੇਗੀ ਨਾ। ਇਸ ਵਿੱਚ ਤੁਸੀਂ ਵਿਕਾਰ ਪਾ ਕੇ ਇਹਨਾਂ ਸਭ ਚੀਜਾਂ ਨੂੰ ਖ਼ਰਾਬ ਕਰ ਦਿੱਤਾ ਹੈ ਇਸਲਈ ਬਾਪ ਕਹਿੰਦੇ ਹਨ ਤੁਸੀਂ ਇਹਨਾਂ ਵਿਕਾਰਾਂ ਨੂੰ ਕੱਢ ਦਵੋ ਤਾਂ ਸਦਾ ਦੇ ਲਈ ਸੁਖੀ ਹੋ ਜਾਓਗੇ। ਇਹ ਸਾਰੀਆਂ ਗੱਲਾਂ ਸਮਝਣ ਦੀਆਂ ਹਨ। ਇਸਦੇ ਲਈ ਥੋੜਾ ਟਾਇਮ ਤਾਂ ਦੇਣਾ ਹੋਵੇਗਾ। ਦੁੱਖਾਂ ਦਾ ਨਾਸ਼ ਕਰਨ ਦੀ ਵਿਧੀ ਸਿੱਖਣੀ ਹੋਵੇਗੀ। ਇਸਦੇ ਲਈ ਕਹਿੰਦੇ ਹਨ ਬਾਰ – ਬਾਰ ਆਓ, ਕੁੱਝ ਸਮਝੋ। ਪਰ ਇਵੇਂ ਨਹੀਂ ਇਥੋਂ ਤੋਂ ਸੁਣਿਆ ਬਾਹਰ ਗਏ ਫਿਰ ਖ਼ਤਮ। ਕਈ ਫਿਰ ਕਹਿ ਦਿੰਦੇ ਹਨ ਇਹ ਤਾਂ ਵੱਡੇ ਜਾਂ ਬੁੱਢਿਆਂ ਦਾ ਕੰਮ ਹੈ। ਕੀ ਜੀਵਨ ਬਣਾਉਣਾ, ਇਹ ਬੁੱਢਿਆਂ ਨੂੰ ਹੀ ਜਰੂਰੀ ਹੈ! ਬੁੱਢਾ ਤੇ ਉਹ ਹੋਇਆ ਜੋ ਉਲਟੀ ਪੌੜ੍ਹੀ ਚੜ੍ਹ ਜਾਂਦੇ ਹਨ ਫਿਰ ਦੇਖ ਕਰਕੇ ਉੱਤਰਦੇ ਹਨ, ਉਸ ਨਾਲੋਂ ਤਾਂ ਕਿਉਂ ਨਹੀਂ ਪੌੜ੍ਹੀ ਚੜ੍ਹਨ ਤੋਂ ਪਹਿਲਾ ਹੀ ਸੰਭਲ ਜਾਣ ਕਿ ਸਾਨੂੰ ਜੀਵਨ ਕਿਵੇਂ ਚਲਾਉਣੀ ਚਾਹੀਦੀ ਹੈ, ਇਸਲਈ ਉਹਨਾਂ ਨੂੰ ਰਾਏ ਦੇਣਗੇ ਕਿ ਇਹਨਾਂ ਗੱਲਾਂ ਨੂੰ ਸਮਝ ਕਰਕੇ ਆਪਣੇ ਜੀਵਨ ਵਿੱਚ ਦੁੱਖ ਦੀ ਜੋ ਜੜ੍ਹ ਹੈ, ਦੁੱਖ ਦਾ ਜੋ ਕਾਰਨ ਹੈ, ਉਸਨੂੰ ਮਿਟਾਉਣ ਦਾ ਪੂਰਾ – ਪੂਰਾ ਯਤਨ (ਪੁਰਸ਼ਾਰਥ) ਕਰਨਾ ਚਾਹੀਦੀ ਹੈ।

ਭਗਵਾਨ ਬਾਪ ਜੋ ਸਭ ਦਾ ਪਿਤਾ ਹੈ, ਉਸ ਤੇ ਜੋ ਸਾਡਾ ਹੱਕ ਹੈ, ਉਸਨੂੰ ਵੀ ਸਮਝਣਾ ਅਤੇ ਹੱਕ ਲੈਣਾ ਹੈ। ਖਾਲੀ ਇਵੇਂ ਥੋੜੀ ਹੀ ਉਹਨਾਂ ਨੂੰ ਬਾਪ ਕਹਿਣਾ ਹੈ ਪਰ ਉਹਨਾਂ ਦੇ ਦਵਾਰਾ ਸਾਨੂੰ ਕੀ ਪ੍ਰਾਪਤੀ ਕਰਨੀ ਹੈ, ਉਸਨੂੰ ਵੀ ਤੇ ਕੋਈ ਆਕੇ ਸੁਣੇ ਅਤੇ ਸਮਝੇ। ਅਸੀਂ ਸਭਨੂੰ ਆਫ਼ਰ ਤੇ ਕਰਦੇ ਹੀ ਰਹਾਂਗੇ। ਅੱਗੇ ਵੀ ਨਿਮੰਤਰਣ ਅਤੇ ਸੰਦੇਸ਼ ਦਿੰਦੇ ਹੀ ਰਹੇ ਹਨ। ਫਿਰ ਕੋਟਾਂ ਵਿੱਚੋ ਕੋਈ ਮੈਨੂੰ ਜਾਣਦੇ ਹਨ ਤਾਂ ਇੱਥੇ ਆਕੇ ਇਸ ਚੀਜ ਨੂੰ ਸਮਝ ਕੇ ਅਤੇ ਕੁਝ ਧਾਰਨ ਕਰਨ ਦੀਆਂ ਗੱਲਾਂ ਕਰੋ। ਇੱਕ ਹੀ ਦਿਨ ਵਿੱਚ ਇਹ ਸਭ ਗੱਲਾਂ ਸਮਝਾਉਣ ਵਿੱਚ ਨਹੀਂ ਆ ਸਕਦੀਆਂ ਅੱਗੇ ਵੀ ਅਜਿਹਾ ਹੋਇਆ ਹੈ ਤਾਂ ਹੀ ਤੇ ਭਗਵਾਨ ਨੇ ਖੁਦ ਕਿਹਾ ਹੈ ਕਿ ਕੋਟਾ ਵਿੱਚੋ ਕੋਈ ਹੀ ਮੈਨੂੰ ਜਾਣਦੇ ਹਨ। ਤਾਂ ਇੱਥੇ ਆਕੇ ਇਸ ਚੀਜ ਨੂੰ ਸਮਝ ਕੇ ਅਤੇ ਕੁਝ ਧਾਰਨ ਕਰਨ ਦੀਆਂ ਗੱਲਾਂ ਕਰੋ। ਇਕ ਹੀ ਦਿਨ ਵਿੱਚ ਇਹ ਗੱਲਾਂ ਸਮਝਣ ਵਿੱਚ ਨਹੀਂ ਆ ਸਕਦੀਆਂ। ਅੱਛਾ। ਮਿੱਠੇ ਮਿੱਠੇ ਬੱਚਿਆਂ ਪ੍ਰਤੀ ਯਾਦ ਪਿਆਰ ਅਤੇ ਨਮਸਤੇ।

ਵਰਦਾਨ:-

1. ਬ੍ਰਾਹਮਣ ਜੀਵਨ ਦਾ ਮਜ਼ਾ ਜੀਵਨਮੁਕਤ ਸਥਿਤੀ ਵਿੱਚ ਹੈ। ਜਿਨ੍ਹਾਂ ਨੂੰ ਆਪਣੇ ਪੂਜਯ ਸਵਰੂਪ ਦੀ ਸਦਾ ਸਮ੍ਰਿਤੀ ਰਹਿੰਦੀ ਹੈ ਉਹਨਾਂ ਦੀ ਅੱਖ ਸਿਵਾਏ ਬਾਪ ਦੇ ਹੋਰ ਕਿੱਥੇ ਵੀ ਡੁੱਬ ਨਹੀਂ ਸਕਦੀ। ਪੂਜਯ ਆਤਮਾਵਾਂ ਦੇ ਅੱਗੇ ਖੁਦ ਸਭ ਵਿਅਕਤੀ ਅਤੇ ਵੈਭਵ ਝੁੱਕਦੇ ਹਨ। ਪੂਜਯ ਕਿਸੇ ਦੇ ਪਿੱਛੇ ਆਕਰਸ਼ਿਤ ਨਹੀਂ ਹੋ ਸਕਦੇ। ਦੇਹ, ਸੰਬੰਧ, ਪਦਾਰਥ ਅਤੇ ਸੰਸਕਾਰਾਂ ਵਿੱਚ ਵੀ ਉਹਨਾਂ ਦੇ ਮਨ ਬੁੱਧੀ ਦਾ ਝੁਕਾਵ ਨਹੀਂ ਰਹਿੰਦਾ। ਉਹ ਕਦੀ ਕਿਸੇ ਬੰਧੰਨ ਵਿੱਚ ਬੰਧ ਨਹੀਂ ਸਕਦੇ। ਸਦਾ ਜੀਵਨਮੁਕਤ ਸਥਿਤੀ ਦਾ ਅਨੁਭਵ ਕਰਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top