12 June 2022 Punjabi Murli Today | Brahma Kumaris

Read and Listen today’s Gyan Murli in Punjabi 

11 June 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

ਸਰਵ ਹੱਦਾਂ ਤੋਂ ਨਿਕਲ ਕੇ ਬੇਹੱਦ ਦੇ ਵੈਰਾਗੀ ਬਣੋ

ਅੱਜ ਕਲਪ ਬਾਅਦ ਫਿਰ ਤੋਂ ਮਿਲਣ ਮਨਾਉਣ ਸਭ ਆਪਣੇ ਸਾਕਾਰੀ ਹੋਮ ਮਧੂਬਨ ਵਿੱਚ ਪਹੁੰਚ ਗਏ ਹਨ। ਸਾਕਾਰੀ ਵਤਨ ਦਾ ਸਵੀਟ ਹੋਮ ਮਧੂਬਨ ਹੀ ਹੈ। ਜਿੱਥੇ ਬਾਪ ਅਤੇ ਬੱਚਿਆਂ ਦਾ ਰੂਹਾਨੀ ਮੇਲਾ ਲੱਗਦਾ ਹੈ। ਮਿਲਣ ਮੇਲਾ ਹੁੰਦਾ ਹੈ। ਤਾਂ ਸਭ ਬੱਚੇ ਮਿਲਣ ਮੇਲੇ ਵਿੱਚ ਆਏ ਹੋਏ ਹੋ। ਇਹ ਬਾਪ ਅਤੇ ਬੱਚਿਆਂ ਦਾ ਮਿਲਣ ਮੇਲਾ ਸਿਰਫ਼ ਇਸ ਸੰਗਮਯੁਗ ਤੇ ਅਤੇ ਮਧੂਬਨ ਵਿੱਚ ਹੀ ਹੁੰਦਾ ਹੈ ਇਸਲਈ ਸਭ ਭੱਜ ਕੇ ਮਧੂਬਨ ਪਹੁੰਚੇ ਹੋ। ਮਧੂਬਨ ਬਾਪਦਾਦਾ ਦਾ ਸਾਕਾਰ ਰੂਪ ਵਿੱਚ ਵੀ ਮਿਲਣ ਕਰਾਉਂਦਾ ਅਤੇ ਨਾਲ -ਨਾਲ ਸਹਿਜ ਯਾਦ ਦਵਾਰਾ ਅਵਿਅਕਤ ਮਿਲਣ ਵੀ ਕਰਾਉਂਦਾ ਹੈ, ਕਿਉਂਕਿ ਮਧੂਬਨ ਧਰਣੀ ਨੂੰ ਰੂਹਾਨੀ ਮਿਲਣ ਦੀ, ਸਾਕਾਰ ਰੂਪ ਵਿੱਚ ਮਿਲਣ ਦੀ ਅਨੁਭੂਤੀ ਦਾ ਵਰਦਾਨ ਮਿਲਿਆ ਹੋਇਆ ਹੈ। ਵਰਦਾਨੀ ਧਰਨੀ ਹੋਣ ਦੇ ਕਾਰਨ ਮਿਲਣ ਦਾ ਅਨੁਭਵ ਸਹਿਜ ਕਰਦੇ ਹੋ। ਹੋਰ ਕਿਸੇ ਵੀ ਜਗ੍ਹਾ ਤੇ ਗਿਆਨ ਸਾਗਰ ਅਤੇ ਗਿਆਨ ਨਦੀਆਂ ਦਾ ਮਿਲਣ ਮੇਲਾ ਨਹੀਂ ਹੁੰਦਾ। ਸੰਸਾਰ ਅਤੇ ਨਦੀਆਂ ਦੇ ਮਿਲਣ ਮੇਲੇ ਦ ਇਹ ਇੱਕ ਹੀ ਸਥਾਨ ਹੈ। ਅਜਿਹੇ ਮਹਾਨ ਵਰਦਾਨੀ ਧਰਨੀ ਤੇ ਆਏ ਹੋ – ਇਵੇਂ ਸਮਝਦੇ ਹੋ ?

ਤਪੱਸਿਆ ਵਰ੍ਹੇ ਵਿੱਚ ਵਿਸ਼ੇਸ਼ ਇਸ ਕਲਪ ਵਿੱਚ ਪਹਿਲੀ ਵਾਰ ਮਿਲਣ ਵਾਲੇ ਬੱਚਿਆਂ ਨੂੰ ਗੋਲਡਨ ਚਾਂਸ ਮਿਲਿਆ ਹੈ। ਕਿੰਨੇ ਲੱਕੀ ਹੋ! ਤਪੱਸਿਆ ਦੇ ਆਦਿ ਵਿੱਚ ਹੀ ਨਵੇਂ ਬੱਚਿਆਂ ਨੂੰ ਐਕਸਟਰਾ ਬਲ ਮਿਲਿਆ ਹੈ। ਤਾਂ ਆਦਿ ਵਿੱਚ ਹੀ ਇਹ ਐਕਸਟਰਾ ਬਲ ਅੱਗੇ ਦੇ ਲਈ, ਅੱਗੇ ਵੱਧਣ ਵਿੱਚ ਸਹਿਯੋਗੀ ਬਣੇਗਾ ਇਸਲਈ ਨਵੇਂ ਬੱਚਿਆਂ ਨੂੰ ਡਰਾਮੇ ਵਿੱਚ ਵੀ ਅੱਗੇ ਵਧਣ ਦਾ ਸਹਿਯੋਗ ਦਿੱਤਾ ਹੈ ਇਸਲਈ ਇਹ ਉਲਾਹਣਾ ਨਹੀਂ ਦੇ ਸਕੋਗੇ ਕਿ ਅਸੀਂ ਤੇ ਪਿੱਛੇ ਆਏ ਹਾਂ। ਨਹੀਂ, ਤਪੱਸਿਆ ਵਰ੍ਹੇ ਨੂੰ ਵੀ ਵਰਦਾਨ ਮਿਲਿਆ ਹੋਇਆ ਹੈ। ਤਪੱਸਿਆ ਵਰ੍ਹੇ ਵਿੱਚ ਵਰਦਾਨੀ ਭੂਮੀ ਤੇ ਆਉਣ ਦਾ ਅਧਿਕਾਰ ਮਿਲਿਆ ਹੈ, ਚਾਂਸ ਮਿਲਿਆ ਹੈ। ਇਹ ਐਕਸਟਰਾ ਭਾਗ ਘੱਟ ਨਹੀਂ ਹੈ! ਇਹ ਵਰ੍ਹੇ ਦਾ, ਮਧੂਬਨ ਧਰਨੀ ਦਾ ਅਤੇ ਆਪਣੇ ਪੁਰਸ਼ਾਰਥ ਦਾ – ਤਿੰਨੇ ਵਰਦਾਨ ਵਿਸ਼ੇਸ਼ ਤੁਸੀਂ ਨਵੇਂ ਬੱਚਿਆਂ ਨੂੰ ਮਿਲੇ ਹੋਏ ਹਨ। ਤਾਂ ਕਿੰਨੇ ਲੱਕੀ ਹੋਏ! ਇੰਨੇ ਅਵਿਨਾਸ਼ੀ ਭਾਗ ਦਾ ਨਸ਼ਾ ਨਾਲ ਰੱਖਣਾ। ਸਿਰਫ ਇਥੋਂ ਤੱਕ ਨਸ਼ਾ ਨਾ ਰਹੇ, ਪਰ ਅਵਿਨਾਸ਼ੀ ਬਾਪ ਹੈ, ਅਵਿਨਾਸ਼ੀ ਤੁਸੀਂ ਸ੍ਰੇਸ਼ਠ ਆਤਮਾਵਾਂ ਹੋ, ਤਾਂ ਭਾਗ ਵੀ ਅਵਿਨਾਸ਼ੀ ਹੈ। ਅਵਿਨਾਸ਼ੀ ਭਾਗ ਨੂੰ ਅਵਿਨਾਸ਼ੀ ਰੱਖਣਾ। ਇਹ ਸਿਰਫ਼ ਸਹਿਜ ਅਟੈਂਸ਼ਨ ਦੇਣ ਦੀ ਗੱਲ ਹੈ। ਟੈਂਸ਼ਨ ਵਾਲਾ ਅਟੈਂਸ਼ਨ ਨਹੀਂ। ਸਹਿਜ ਅਟੈਂਸ਼ਨ ਹੋਵੇ, ਅਤੇ ਮੁਸ਼ਕਿਲ ਹੈ ਵੀ ਕੀ? ਮੇਰਾ ਬਾਬਾ ਜਾਣ ਲਿਆ, ਮੰਨ ਲਿਆ। ਤਾਂ ਜੋ ਜਾਣ ਲਿਆ, ਮੰਨ ਲਿਆ, ਅਨੁਭਵ ਕਰ ਲਿਆ, ਅਧਿਕਾਰ ਪ੍ਰਾਪਤ ਹੋ ਗਿਆ ਫਿਰ ਮੁਸ਼ਕਿਲ ਕੀ ਹੈ? ਸਿਰਫ ਇੱਕ ਹੀ ਮੇਰਾ ਬਾਬਾ – ਇਹ ਅਨੁਭਵ ਹੁੰਦਾ ਰਹੇ। ਇਹ ਹੀ ਫੁੱਲ ਨਾਲੇਜ ਹੈ।

ਇੱਕ “ਬਾਬਾ” ਸ਼ਬਦ ਵਿੱਚ ਸਾਰਾ ਆਦਿ -ਮੱਧ – ਅੰਤ ਦਾ ਗਿਆਨ ਸਮਾਇਆ ਹੋਇਆ ਹੈ ਕਿਉਂਕਿ ਬੀਜ਼ ਹੈ ਨਾ। ਬੀਜ਼ ਵਿੱਚ ਸਾਰਾ ਝਾੜ ਸਮਾਇਆ ਹੋਇਆ ਹੁੰਦਾ ਹੈ ਨਾ। ਵਿਸਤਾਰ ਭੁੱਲ ਸਕਦਾ ਹੈ ਪਰ ਸਾਰ ਇੱਕ ਬਾਬਾ ਸ਼ਬਦ – ਇਹ ਯਾਦ ਰਹਿਣਾ ਮੁਸ਼ਕਿਲ ਨਹੀਂ ਹੈ। ਸਦਾ ਸਹਿਜ ਹੈ ਨਾ! ਕਦੀ ਸਹਿਜ, ਕਦੀ ਮੁਸ਼ਕਿਲ ਨਹੀਂ। ਸਦਾ ਬਾਬਾ ਮੇਰਾ ਹੈ, ਕਿ ਕਦੀ – ਕਦੀ ਮੇਰਾ ਹੈ? ਜਦੋਂ ਸਦਾ ਬਾਬਾ ਮੇਰਾ ਹੈ ਤਾਂ ਯਾਦ ਵੀ ਸਦਾ ਸਹਿਜ ਹੈ। ਕੋਈ ਮੁਸ਼ਕਿਲ ਗੱਲ ਨਹੀਂ। ਭਗਵਾਨ ਨੇ ਕਿਹਾ ਤੁਸੀਂ ਮੇਰੇ ਅਤੇ ਤੁਸੀਂ ਕਿਹਾ ਤੁਸੀਂ ਮੇਰੇ। ਫਿਰ ਕੀ ਮੁਸ਼ਕਿਲ ਹੈ? ਇਸਲਈ ਵਿਸ਼ੇਸ਼ ਨਵੇਂ ਬੱਚੇ ਹੋਰ ਅੱਗੇ ਵੱਧੋ। ਹੁਣ ਵੀ ਅੱਗੇ ਵੱਧਣ ਦਾ ਚਾਂਸ ਹੈ। ਹੁਣ ਫਾਈਨਲ ਸਮਾਪਤੀ ਦਾ ਬਿਗੁਲ ਨਹੀਂ ਵਜਿਆ ਹੈ। ਇਸਲਈ ਉਡੋ ਅਤੇ ਹੋਰਾਂ ਨੂੰ ਵੀ ਉਡਾਉਂਦੇ ਚੱਲੋ। ਇਸਦੀ ਵਿਧੀ ਹੈ ਵੇਸ੍ਟ ਮਤਲਬ ਵਿਅਰਥ ਤੋਂ ਬਚਾਓ। ਬੱਚਤ ਦਾ ਖਾਤਾ, ਜਮਾਂ ਦਾ ਖਾਤਾ ਵਧਾਉਂਦੇ ਚੱਲੋ ਕਿਉਂਕਿ 63 ਜਨਮ ਬੱਚਤ ਨਹੀਂ ਕੀਤੀ ਹੈ ਪਰ ਗਵਾਇਆ ਹੈ। ਸਾਰੇ ਖਾਤੇ ਵਿਅਰਥ ਗਵਾ ਕੇ ਖ਼ਤਮ ਕਰ ਦਿੱਤੇ ਹਨ। ਸ਼ਵਾਸ ਦਾ ਖ਼ਜ਼ਾਨਾ ਵੀ ਗਵਾਇਆ, ਸੰਕਲਪ ਦਾ ਖ਼ਜ਼ਾਨਾ ਵੀ ਗਵਾਇਆ, ਸਮੇਂ ਦਾ ਖ਼ਜ਼ਾਨਾ ਵੀ ਗਵਾਇਆ, ਗੁਣਾਂ ਦਾ ਖ਼ਜ਼ਾਨਾ ਵੀ ਗਵਾਇਆ, ਸ਼ਕਤੀਆਂ ਦਾ ਖ਼ਜ਼ਾਨਾ ਵੀ ਗਵਾਇਆ, ਗਿਆਨ ਦਾ ਖ਼ਜ਼ਾਨਾ ਵੀ ਗਵਾਇਆ। ਕਿੰਨੇ ਖਾਤੇ ਖਾਲੀ ਹੋ ਗਏ! ਹੁਣ ਇਹਨਾਂ ਸਭ ਖਾਤਿਆਂ ਨੂੰ ਜਮਾਂ ਕਰਨਾ ਹੈ। ਜਮਾ ਹੋਣ ਦਾ ਸਮੇਂ ਵੀ ਹੁਣ ਹੈ ਅਤੇ ਜਮਾ ਕਰਨ ਦੀ ਵਿਧੀ ਵੀ ਬਾਪ ਦਵਾਰਾ ਸਹਿਜ ਮਿਲ ਰਹੀ ਹੈ। ਵਿਨਾਸ਼ੀ ਖਜ਼ਾਨੇ ਖ਼ਰਚ ਕਰਨ ਵਿੱਚ ਘੱਟ ਹੁੰਦੇ ਹਨ, ਖੁਟਦੇ ਹਨ ਅਤੇ ਇਹ ਸਭ ਖਜ਼ਾਨੇ ਜਿਨਾਂ ਖੁਦ ਦੇ ਪ੍ਰਤੀ, ਅਤੇ ਹੋਰਾਂ ਦੇ ਪ੍ਰਤੀ ਸ਼ੁਭ ਵ੍ਰਿਤੀ ਨਾਲ ਕੰਮ ਵਿੱਚ ਲਗਾਓਗੇ, ਓਨਾ ਜਮਾ ਹੁੰਦਾ ਜਾਏਗਾ, ਵੱਧਦਾ ਜਾਏਗਾ। ਇੱਥੇ ਖਜ਼ਾਨਿਆਂ ਨੂੰ ਕੰਮ ਵਿੱਚ ਲਗਾਉਣਾ, ਉਹ ਜਮਾ ਦੀ ਵਿਧੀ ਹੈ। ਉੱਥੇ ਰੱਖਣਾ ਜਮਾ ਕਰਨ ਦੀ ਵਿਧੀ ਹੈ ਅਤੇ ਇੱਥੇ ਲਗਾਉਣਾ ਜਮਾ ਕਰਨ ਦੀ ਵਿਧੀ ਹੈ। ਫ਼ਰਕ ਹੈ। ਸਮੇਂ ਨੂੰ ਖੁਦ ਪ੍ਰਤੀ ਅਤੇ ਹੋਰਾਂ ਪ੍ਰਤੀ ਸ਼ੁਭ ਕੰਮ ਵਿੱਚ ਲਗਾਉਣਾ ਤਾਂ ਜਮਾ ਹੁੰਦਾ ਜਾਏਗਾ। ਗਿਆਨ ਨੂੰ ਕੰਮ ਵਿੱਚ ਲਗਾਓ। ਇਵੇਂ ਗੁਣਾਂ ਨੂੰ, ਸ਼ਕਤੀਆਂ ਨੂੰ ਜਿਨਾਂ ਲਗਾਓਗੇ ਓਨਾ ਵਧੇਗਾ। ਇਹ ਨਹੀਂ ਸੋਚਣਾ – ਜਿਵੇਂ ਉਹ ਲਾਕਰ ਵਿੱਚ ਰੱਖ ਦਿੰਦੇ ਹਨ ਤੇ ਸਮਝਦੇ ਹਨ ਬਹੁਤ ਜਮਾ ਹੈ। ਇਵੇਂ ਤੁਸੀਂ ਵੀ ਸੋਚੋ ਮੇਰੀ ਬੁੱਧੀ ਵਿੱਚ ਗਿਆਨ ਬਹੁਤ ਹੈ, ਗੁਣ ਵੀ ਮੇਰੇ ਵਿੱਚ ਬਹੁਤ ਹਨ, ਸ਼ਕਤੀਆਂ ਵੀ ਬਹੁਤ ਹਨ। ਲਾਕਰ ਕਰਕੇ ਨਹੀਂ ਰੱਖੋ, ਯੂਜ਼ ਕਰੋ। ਸਮਝਾ। ਜਮਾ ਕਰਨ ਦੀ ਵਿਧੀ ਕੀ ਹੈ? ਕੰਮ ਵਿੱਚ ਲਗਾਉਣਾ। ਖੁਦ ਪ੍ਰਤੀ ਯੂਜ ਕਰੋ, ਨਹੀਂ ਤੇ ਲੂਜ਼ ਹੋ ਜਾਵੋਗੇ। ਕਈ ਬੱਚੇ ਕਹਿੰਦੇ ਹਨ ਕਿ ਸਰਵ ਖਜ਼ਾਨੇ ਮੇਰੇ ਅੰਦਰ ਬਹੁਤ ਸਮਾਏ ਹੋਏ ਹਨ। ਪਰ ਸਮਾਏ ਹੋਏ ਦੀ ਨਿਸ਼ਾਨੀ ਕੀ ਹੈ? ਸਮਾਏ ਹੋਏ ਹਨ ਮਤਲਬ ਜਮਾ ਹਨ। ਤਾਂ ਉਹਨਾਂ ਦੀ ਨਿਸ਼ਾਨੀ ਹੈ – ਖੁਦ ਪ੍ਰਤੀ ਅਤੇ ਹੋਰਾਂ ਦੇ ਪ੍ਰਤੀ ਸਮੇਂ ਤੇ ਕੰਮ ਵਿੱਚ ਆਉਣ। ਕੰਮ ਵਿੱਚ ਆਏ ਹੀ ਨਹੀਂ ਅਤੇ ਕਹਿਣ ਬਹੁਤ ਜਮਾ ਹੈ। ਤਾਂ ਇਸਨੂੰ ਪੂਰੀ ਤਰ੍ਹਾਂ ਜਮਾ ਦੀ ਵਿਧੀ ਨਹੀਂ ਕਹਾਂਗੇ ਇਸਲਈ ਜੇਕਰ ਪੂਰੀ ਵਿਧੀ ਨਹੀਂ ਹੋਵੇਗੀ ਤਾਂ ਸਮੇਂ ਤੇ ਸੰਪੂਰਨਤਾ ਨਹੀਂ ਮਿਲੇਗੀ। ਧੋਖਾ ਮਿਲ ਜਾਏਗਾ। ਸਿੱਧੀ ਨਹੀਂ ਮਿਲੇਗੀ।

ਗੁਣਾ ਨੂੰ ਸ਼ਕਤੀਆਂ ਨੂੰ ਕੰਮ ਵਿੱਚ ਲਗਾਓ ਤਾਂ ਵੱਧਦੇ ਜਾਣਗੇ। ਤਾਂ ਬੱਚਤ ਦੀ ਵਿਧੀ, ਜਮਾ ਕਰਨ ਦੀ ਵਿਧੀ ਨੂੰ ਅਪਣਾਓ। ਫਿਰ ਵਿਅਰਥ ਦਾ ਖਾਤਾ ਖੁਦ ਹੀ ਪਰਿਵਰਤਨ ਹੋ ਸਫਲ ਹੋ ਜਾਏਗਾ। ਜਿਵੇਂ ਭਗਤੀ ਮਾਰਗ ਵਿੱਚ ਇਹ ਨਿਯਮ ਹੈ ਕਿ ਜਿਨਾਂ ਵੀ ਤੁਹਾਡੇ ਕੋਲ ਸਥੂਲ ਧਨ ਹੈ ਤਾਂ ਉਸਦੇ ਲਈ ਕਹਿੰਦੇ ਹਨ – ਦਾਨ ਕਰੋ, ਸਫਲ ਕਰੋ ਤਾਂ ਵੱਧਦਾ ਜਾਏਗਾ। ਸਫਲ ਕਰਨ ਦੇ ਲਈ ਕਿੰਨਾ ਉਮੰਗ -ਉਤਸ਼ਾਹ ਵਧਾਉਂਦੇ ਹਨ, ਭਗਤੀ ਵਿੱਚ ਵੀ। ਤਾਂ ਤੁਸੀਂ ਵੀ ਤਪੱਸਿਆ ਮਾਰਗ ਵਰ੍ਹੇ ਵਿੱਚ ਸਿਰਫ ਇਹ ਨਹੀਂ ਚੈਕ ਕਰੋ ਕਿ ਵਿਅਰਥ ਕਿੰਨਾ ਗਵਾਇਆ? ਵਿਅਰਥ ਗਵਾਇਆ, ਉਹ ਵੱਖ ਗੱਲ ਹੈ ਪਰ ਇਹ ਚੈਕ ਕਰੋ ਕਿ ਸਫਲ ਕਿੰਨਾ ਕੀਤਾ? ਜੋ ਸਾਰੇ ਖ਼ਜਾਨੇ ਸੁਣਾਏ। ਗੁਣ ਵੀ ਹੈ ਬਾਪ ਦੀ ਦੇਣ। ਮੇਰਾ ਇਹ ਗੁਣ ਹੈ, ਮੇਰੀ ਸ਼ਕਤੀ ਹੈ – ਇਹ ਸੁਪਣੇ ਵਿੱਚ ਵੀ ਗਲਤੀ ਨਹੀਂ ਕਰਨਾ। ਇਹ ਬਾਪ ਦੀ ਦੇਣ ਹੈ ਜਾਂ ਪ੍ਰਭੂ ਦੀ ਦੇਣ, ਪਰਮਾਤਮ ਦੇਣ ਨੂੰ ਮੇਰਾ ਮੰਨਣਾ – ਇਹ ਮਹਾਂਪਾਪ ਹੈ। ਕਈ ਵਾਰ ਬੱਚੇ ਸਾਧਾਰਣ ਭਾਸ਼ਾ ਵਿੱਚ ਸੋਚਦੇ ਵੀ ਹਨ ਅਤੇ ਬੋਲਦੇ ਵੀ ਹਨ ਕਿ ਮੇਰੇ ਇਸ ਗੁਣ ਨੂੰ ਯੂਜ਼ ਨਹੀਂ ਕੀਤਾ ਜਾਂਦਾ ਹੈ। ਮੇਰੇ ਵਿਚ ਇਹ ਸ਼ਕਤੀ ਹੈ। ਮੇਰੀ ਬੁੱਧੀ ਬਹੁਤ ਚੰਗੀ ਹੈ, ਇਸਨੂੰ ਯੂਜ਼ ਨਹੀਂ ਕੀਤਾ ਜਾਂਦਾ ਹੈ। ‘ਮੇਰੀ’ ਕਿਥੋਂ ਆਈ? ‘ਮੇਰੀ’ ਕਿਹਾ ਅਤੇ ਮੈਲੀ ਹੋਈ। ਭਗਤੀ ਵਿੱਚ ਇਹ ਸਿੱਖਿਆ 63 ਜਨਮਾਂ ਤੋਂ ਦਿੰਦੇ ਰਹੇ ਹਨ ਕਿ ਮੇਰਾ ਨਹੀਂ ਮੰਨੋਂ, ਤੇਰਾ ਮੰਨੋਂ। ਪਰ ਫਿਰ ਵੀ ਮੰਨਿਆ ਨਹੀਂ। ਤਾਂ ਗਿਆਨ ਮਾਰਗ ਵਿੱਚ ਕਹਿਣਾ ਤੇਰਾ ਅਤੇ ਮੰਨਣਾ ਮੇਰਾ – ਇਹ ਠੱਗੀ ਇੱਥੇ ਨਹੀਂ ਚੱਲਦੀ, ਇਸਲਈ ਪ੍ਰਭੂ ਪ੍ਰਸ਼ਾਦ ਨੂੰ ਆਪਣਾ ਮੰਨਣਾ – ਇਹ ਅਭਿਮਾਨ ਅਤੇ ਅਪਮਾਨ ਕਰਨਾ ਹੈ। “ਬਾਬਾ – ਬਾਬਾ” ਸ਼ਬਦ ਕਿਤੇ ਵੀ ਭੁੱਲੋ ਨਹੀਂ। ਬਾਬਾ ਨੇ ਸ਼ਕਤੀ ਦਿੱਤੀ ਹੈ, ਬੁੱਧੀ ਦਿੱਤੀ ਹੈ, ਬਾਬਾ ਦਾ ਕੰਮ ਹੈ, ਬਾਬਾ ਦਾ ਸੈਂਟਰ ਹੈ, ਬਾਬਾ ਦੀਆਂ ਸਭ ਚੀਜ਼ਾਂ ਹਨ। ਇਵੇਂ ਨਹੀਂ ਸਮਝੋ – ਮੇਰਾ ਸੈਂਟਰ ਹੈ, ਅਸੀਂ ਬਣਾਇਆ ਹੈ, ਸਾਡਾ ਅਧਿਕਾਰ ਹੈ। ‘ਸਾਡਾ’ ਸ਼ਬਦ ਕਿਥੋਂ ਆਇਆ? ਤੁਹਾਡਾ ਹੈ ਕੀ? ਗਠਰੀ ਸੰਭਾਲ ਕੇ ਰੱਖੀ ਹੈ ਕੀ? ਕਈ ਬੱਚੇ ਅਜਿਹਾ ਨਸ਼ਾ ਦਿਖਾਉਂਦੇ ਹਨ – ਅਸੀਂ ਸੈਂਟਰਸ ਦਾ ਮਕਾਨ ਬਣਾਇਆ ਹੈ ਤਾਂ ਸਾਡਾ ਅਧਿਕਾਰ ਹੈ। ਪਰ ਬਣਾਇਆ ਕਿਸਦਾ ਸੈਂਟਰ? ਬਾਬਾ ਦਾ ਸੈਂਟਰ ਹੈ ਨਾ! ਤਾਂ ਜਦੋਂ ਬਾਬਾ ਨੂੰ ਅਰਪਣ ਕਰ ਦਿੱਤਾ ਤਾਂ ਫਿਰ ਤੁਹਾਡਾ ਕਿਥੋਂ ਆਇਆ? ਮੇਰਾ ਕਿਥੋਂ ਆਇਆ? ਜਦੋਂ ਬੁੱਧੀ ਬਦਲਦੀ ਹੈ ਤਾਂ ਕਹਿੰਦੇ ਹਨ -ਮੇਰਾ ਹੈ। ਮੇਰੇ – ਮੇਰੇ ਨੇ ਹੀ ਮੈਲਾ ਕੀਤਾ ਤਾਂ ਫਿਰ ਮੈਲਾ ਹੋਣਾ ਹੈ? ਜਦੋਂ ਬ੍ਰਾਹਮਣ ਬਣੇ ਤਾਂ ਬ੍ਰਾਹਮਣ ਜੀਵਨ ਦਾ ਬਾਪ ਨਾਲ ਪਹਿਲਾ ਵਾਇਦਾ ਕਿਹੜਾ ਹੈ? ਨਵਿਆਂ ਨੇ ਵਾਇਦਾ ਕੀਤਾ ਹੈ, ਜਾਂ ਪੁਰਾਣਿਆਂ ਨੇ ਕੀਤਾ ਹੈ? ਨਵੇਂ ਵੀ ਹੁਣ ਤਾਂ ਪੁਰਾਣੇ ਹੋਕੇ ਆਏ ਹੋ ਨਾ? ਨਿਸ਼ਚੇ ਬੁੱਧੀ ਦਾ ਫਾਰਮ ਭਰਕੇ ਆਏ ਹੋ ਨਾ? ਤਾਂ ਸਭ ਦਾ ਪਹਿਲਾ – ਪਹਿਲਾ ਵਾਇਦਾ ਹੈ – ਤਨ – ਮਨ – ਧਨ ਅਤੇ ਬੁੱਧੀ ਸਭ ਤੇਰੇ। ਇਹ ਵਾਇਦਾ ਸਭ ਨੇ ਕੀਤਾ ਹੈ?

ਹੁਣ ਵਾਇਦਾ ਕਰਨ ਵਾਲੇ ਹੋ ਤਾਂ ਹੱਥ ਉਠਾਓ। ਜੋ ਸਮਝਦੇ ਹਨ ਕਿ ਆਈਵੇਲ ਦੇ ਲਈ ਕੁਝ ਤੇ ਰੱਖਣਾ ਪਵੇਗਾ। ਸਭ ਕੁਝ ਬਾਪ ਨੂੰ ਕਿਵੇਂ ਦੇ ਦਿਆਂਗੇ? ਕੁਝ ਤਾਂ ਕਿਨਾਰਾ ਰੱਖਣਾ ਪਵੇਗਾ। ਜੋ ਸਮਝਦੇ ਹਨ ਕਿ ਇਹ ਸਮਝਦਾਰੀ ਦਾ ਕੰਮ ਹੈ, ਉਹ ਹੱਥ ਉਠਾਓ। ਕੁਝ ਕਿਨਾਰੇ ਰੱਖਿਆ ਹੈ? ਦੇਖਣਾ, ਫਿਰ ਇਹ ਨਹੀਂ ਕਹਿਣਾ ਕਿ ਸਾਨੂੰ ਕਿਸ ਨੇ ਦੇਖਿਆ? ਇਤਨੀ ਭੀੜ ਵਿੱਚ ਕਿਸਨੇ ਵੇਖਿਆ? ਬਾਪ ਦੇ ਕੋਲ ਤਾਂ ਟੀ. ਵੀ. ਬਹੁਤ ਕਲੀਅਰ ਹੈ। ਉਸ ਤੇ ਛਿੱਪ ਨਹੀਂ ਸਕਦੇ ਹੋ, ਇਸਲਈ ਸੋਚ, ਸਮਝ ਕਰਕੇ ਥੋੜਾ ਰੱਖਣਾ ਹੋ, ਭਾਵੇਂ ਰੱਖੋ। ਪਾਂਡਵ ਕੀ ਸਮਝਦੇ ਹੋ? ਥੋੜਾ ਰੱਖਣਾ ਚਾਹੀਦਾ ਹੈ? ਚੰਗੀ ਤਰ੍ਹਾਂ ਨਾਲ ਸੋਚੋ। ਜਿਨ੍ਹਾਂ ਨੂੰ ਰੱਖਣਾ ਹੈ ਉਹ ਹੱਥ ਉਠਾ ਲੈਣ, ਬੱਚ ਜਾਣਗੇ। ਨਹੀਂ ਤਾਂ ਇਹ ਸਮੇਂ, ਇਹ ਸਭਾ, ਇਹ ਤੁਹਾਡਾ ਕਾਂਧ ਦਾ ਹਿੱਲਣਾ – ਇਹ ਸਭ ਦਿਖਾਈ ਦਵੇਗਾ। ਕਦੀ ਮੇਰਾਪਨ ਨਹੀਂ ਰੱਖੋ। ਬਾਪ ਕਿਹਾ ਤੇ ਪਾਪ ਗਿਆ। ਬਾਪ ਨਹੀਂ ਕਹਿੰਦੇ ਤਾਂ ਪਾਪ ਹੋ ਜਾਂਦਾ ਹੈ। ਪਾਪ ਦੇ ਵਸ਼ ਹੁੰਦੇ, ਫਿਰ ਬੁੱਧੀ ਕੰਮ ਨਹੀਂ ਕਰਦੀ ਹੈ। ਕਿੰਨਾ ਵੀ ਸਮਝਾਓ, ਕਹਿਣਗੇ ਨਹੀਂ, ਇਹ ਤਾਂ ਰਾਈਟ ਹੈ। ਇਹ ਤੇ ਹੋਣਾ ਹੀ ਹੈ। ਬਾਪ ਨੂੰ ਵੀ ਰਹਿਮ ਪੇਂਦਾ ਹੈ ਕਿਉਂਕਿ ਉਸ ਸਮੇਂ ਪਾਪ ਦੇ ਵਸ਼ ਹੁੰਦੇ ਹਨ। ਬਾਪ ਭੁੱਲ ਜਾਂਦਾ ਹੈ ਤਾਂ ਪਾਪ ਆ ਜਾਂਦਾ ਹੈ। ਅਤੇ ਪਾਪ ਦੇ ਵਸ਼ ਹੋਣ ਦੇ ਕਾਰਨ ਜੋ ਬੋਲਦੇ ਹਨ, ਜੋ ਕਰਦੇ ਹਨ ਉਹ ਖੁਦ ਵੀ ਨਹੀਂ ਸਮਝਦੇ ਕਿ ਅਸੀਂ ਕੀ ਕਰ ਰਹੇ ਹਾਂ, ਕਿਉਂਕਿ ਪਰਵਸ਼ ਹੁੰਦੇ ਹਨ। ਤਾਂ ਸਦਾ ਗਿਆਨ ਦੇ ਹੋਸ਼ ਵਿੱਚ ਰਹੋ। ਪਾਪ ਦੇ ਜੋਸ਼ ਵਿੱਚ ਨਹੀਂ ਆਓ। ਵਿੱਚ – ਵਿੱਚ ਇਹ ਮਾਇਆ ਦੀ ਲਹਿਰ ਆਉਂਦੀ ਹੈ। ਤੁਸੀਂ ਨਵੇਂ ਇਹਨਾਂ ਗੱਲਾਂ ਤੋਂ ਬੱਚ ਕਰਕੇ ਰਹਿਣਾ। ਮੇਰਾ – ਮੇਰਾ ਵਿੱਚ ਨਹੀਂ ਜਾਣਾ। ਥੋੜਾ ਪੁਰਾਣੇ ਹੋ ਜਾਂਦੇ ਹਨ ਤਾਂ ਫਿਰ ਇਹ ਮੇਰੇ – ਮੇਰੇ ਦੀ ਮਾਇਆ ਬਹੁਤ ਆਉਂਦੀ ਹੈ। ਮੇਰਾ ਵਿਚਾਰ, ਮੇਰੀ ਬੁੱਧੀ ਹੀ ਨਹੀਂ ਹੈ ਤਾਂ ਮੇਰਾ ਵਿਚਾਰ ਕਿਥੋਂ ਆਇਆ? ਤਾਂ ਸਮਝਾ, ਜਮਾ ਕਰਨ ਦੀ ਵਿਧੀ ਕੀ ਹੈ? ਕੰਮ ਵਿੱਚ ਲਗਾਉਣਾ। ਸਫਲ ਕਰੋ, ਆਪਣੇ ਈਸ਼ਵਰੀ ਸੰਸਕਾਰਾਂ ਨੂੰ ਵੀ ਸਫਲ ਕਰੋ ਤਾਂ ਵਿਅਰਥ ਸੰਸਕਾਰ ਖੁਦ ਹੀ ਚਲੇ ਜਾਣਗੇ। ਈਸ਼ਵਰੀ ਸੰਸਕਾਰਾਂ ਨੂੰ ਕੰਮ ਵਿੱਚ ਨਹੀਂ ਲਗਾਉਂਦੇ ਹੋ ਤਾਂ ਉਹ ਲਾਕਰ ਵਿੱਚ ਰਹਿੰਦੇ ਅਤੇ ਪੁਰਾਣਾ ਕੰਮ ਕਰਦੇ ਰਹਿੰਦੇ। ਕਈਆਂ ਦੀ ਇਹ ਆਦਤ ਹੁੰਦੀ ਹੈ – ਬੈੰਕ ਵਿੱਚ ਜਾਂ ਅਲਮਾਰੀਆਂ ਵਿੱਚ ਰੱਖਣ ਦੀ। ਬਹੁਤ ਵਧੀਆ ਕਪੜੇ ਹੋਣਗੇ, ਪੈਸੇ ਹੋਣਗੇ, ਚੀਜਾਂ ਹੋਣਗੀਆਂ, ਪਰ ਯੂਜ਼ ਫਿਰ ਵੀ ਪੁਰਾਣੇ ਕਰਨਗੇ। ਪੁਰਾਣੀ ਵਸਤੂ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ ਅਤੇ ਅਲਮਾਰੀ ਦੀਆਂ ਚੀਜਾਂ ਅਲਮਾਰੀਆਂ ਵਿੱਚ ਹੀ ਰਹਿ ਜਾਣਗੀਆ ਅਤੇ ਉਹ ਪੁਰਾਣੇ ਨਾਲ ਹੀ ਚਲਿਆ ਜਾਏਗਾ। ਤਾਂ ਇਵੇਂ ਨਹੀਂ ਕਰਨਾ – ਪੁਰਾਣੇ ਸੰਸਕਾਰ ਯੂਜ਼ ਕਰਦੇ ਰਹੋ ਅਤੇ ਈਸ੍ਵਰੀ ਸੰਸਕਾਰ ਬੁੱਧੀ ਦੇ ਲਾਕਰ ਵਿੱਚ ਰੱਖੋ। ਨਹੀਂ, ਕੰਮ ਵਿੱਚ ਲਗਾਓ, ਸਫ਼ਲ ਕਰੋ। ਤਾਂ ਇਹ ਚਾਰਟ ਰੱਖੋ ਕਿ ਸਫਲ ਕਿੰਨਾ ਕੀਤਾ? ਸਫ਼ਲ ਕਰਨਾ ਮਾਨਾ ਬਚਾਉਣਾ ਜਾਂ ਵਧਾਉਣਾ। ਮਾਨਸਾ ਵਿੱਚ ਸਫਲ ਕਰੋ, ਵਾਣੀ ਨਾਲ ਸਫਲ ਕਰੋ। ਸੰਬੰਧ ਸੰਪਰਕ ਵਿੱਚ, ਕਰਮ ਨਾਲ, ਆਪਣੇ ਸ੍ਰੇਸ਼ਠ ਸੰਗ ਨਾਲ, ਆਪਣੇ ਅਤਿ ਸ਼ਕਤੀਸ਼ਾਲੀ ਵ੍ਰਿਤੀ ਵਿੱਚ ਸਫਲ ਕਰੋ। ਅਜਿਹਾ ਨਹੀਂ ਕਿ ਮੇਰੀ ਵ੍ਰਿਤੀ ਤੇ ਚੰਗੀ ਰਹਿੰਦੀ ਹੈ। ਪਰ ਸਫਲ ਕਿੰਨਾ ਕੀਤਾ? ਮੇਰੇ ਸੰਸਕਾਰ ਤੇ ਹੈ ਹੀ ਸ਼ਾਂਤ ਪਰ ਸਫਲ ਕਿੰਨਾ ਕੀਤਾ? ਕੰਮ ਵਿੱਚ ਲਗਾਇਆ? ਤਾਂ ਇਹ ਵਿਧੀ ਅਪਨਾਉਣ ਨਾਲ ਸੰਪੂਰਨਤਾ ਦੀ ਸਿੱਧੀ ਸਹਿਜ ਅਨੁਭਵ ਕਰਦੇ ਰਹੋਗੇ। ਸਫ਼ਲ ਕਰਨਾ ਹੀ ਸਫਲਤਾ ਦੀ ਚਾਬੀ ਹੈ। ਸਮਝਾ, ਕੀ ਕਰਨਾ ਹੈ? ਸਿਰਫ਼ ਆਪਣੇ ਵਿੱਚ ਹੀ ਖੁਸ਼ ਨਹੀਂ ਹੁੰਦੇ ਰਹੋ – ਮੈਂ ਤਾਂ ਬਹੁਤ ਚੰਗੀ ਗੁਣਵਾਨ ਹਾਂ, ਮੈਂ ਬਹੁਤ ਵਧੀਆ ਭਾਸ਼ਣ ਕਰ ਸਕਦੀ ਹਾਂ, ਮੈਂ ਬਹੁਤ ਵਧੀਆ ਗਿਆਨੀ ਹਾਂ, ਯੋਗ ਵੀ ਮੇਰਾ ਬਹੁਤ ਵਧੀਆ ਹੈ। ਪਰ ਚੰਗਾ ਹੈ ਤਾਂ ਯੂਜ਼ ਕਰੋ ਨਾ। ਉਸਨੂੰ ਸਫ਼ਲ ਕਰੋ। ਸਹਿਜ ਵਿਧੀ ਹੈ – ਕੰਮ ਵਿੱਚ ਲਗਾਓ ਅਤੇ ਵਧਾਓ। ਬਿਨਾਂ ਮਿਹਨਤ ਦੇ ਵਧਦਾ ਜਾਏਗਾ ਅਤੇ 21 ਜਨਮਾ ਆਰਾਮ ਨਾਲ ਖਾਣਾ। ਉੱਥੇ ਮਿਹਨਤ ਨਹੀਂ ਕਰਨੀ ਪਵੇਗੀ।

ਵਿਸ਼ਾਲ ਮਹਿਫ਼ਿਲ ਹੈ (ਓਮ ਸ਼ਾਂਤੀ ਭਵਨ ਦਾ ਹਾਲ ਇੱਕਦਮ ਫੁੱਲ ਭਰ ਗਿਆ ਇਸਲਈ ਕਈਆਂ ਨੂੰ ਥੱਲੇ ਮੇਡੀਟੇਸ਼ਨ ਹਾਲ, ਛੋਟੇ ਹਾਲ ਵਿੱਚ ਬੈਠਣਾ ਪਿਆ। (ਹਾਲ ਛੋਟਾ ਪੈ ਗਿਆ) ਸ਼ਾਸਤਰਾਂ ਵਿੱਚ ਇਹ ਤੁਹਾਡਾ ਜੋ ਯਾਦਗਾਰ ਹੈ, ਉਸ ਵਿੱਚ ਵੀ ਗਾਇਨ ਹੈ – ਪਹਿਲੇ ਗਿਲਾਸ ਵਿੱਚ ਪਾਣੀ ਪਾਇਆ, ਫਿਰ ਉਸ ਨਾਲ ਘੜੇ ਵਿੱਚ ਪਾਇਆ, ਫਿਰ ਘੜੇ ਵਿੱਚੋ ਤਾਲਾਬ ਵਿੱਚ ਪਾਇਆ। ਆਖਿਰ ਕਿੱਥੇ ਗਿਆ? ਸਾਗਰ ਵਿੱਚ। ਤਾਂ ਇਹ ਮਹਿਫ਼ਿਲ ਪਹਿਲੇ ਹਿਸਟਰੀ ਹਾਲ ਵਿੱਚ ਲੱਗੀ, ਫਿਰ ਮੈਡੀਟੇਸ਼ਨ ਹਾਲ ਵਿੱਚ ਲੱਗੀ, ਹੁਣ ਓਮ ਸ਼ਾਂਤੀ ਭਵਨ ਵਿੱਚ ਲੱਗ ਰਹੀ ਹੈ। ਹੁਣ ਫਿਰ ਕਿੱਥੇ ਲੱਗੇਗੀ? ਇਸਦਾ ਮਤਲਬ ਇਹ ਨਹੀਂ ਕੀ ਸਾਕਾਰ ਮਿਲਣ ਦੇ ਬਿਨਾਂ ਅਵਿਅਕਤ ਮਿਲਣ ਨਹੀਂ ਮਨਾ ਸਕਦੇ ਹੋ। ਇਹ ਅਵਿਅਕਤ ਮਿਲਣ ਮਨਾਉਣ ਦਾ ਅਭਿਆਸ ਸਮੇਂ ਪ੍ਰਮਾਣ ਵੱਧਣਾ ਹੀ ਹੈ ਹੋਰ ਵਧਣਾ ਹੀ ਹੈ। ਇਹ ਤਾਂ ਦਾਦੀਆਂ ਨੇ ਰਹਿਮਦਿਲ ਹੋਕੇ ਤੁਹਾਡੇ ਸਭਦੇ ਉੱਪਰ ਵਿਸ਼ੇਸ਼ ਰਹਿਮ ਕੀਤਾ ਹੈ, ਨਵਿਆਂ ਦੇ ਉੱਪਰ। ਪਰ ਅਵਿੱਕਤ ਅਨੁਭਵ ਨੂੰ ਵਧਾਉਣਾ – ਇਹ ਹੀ ਸਮੇਂ ਤੇ ਕੰਮ ਵਿੱਚ ਆਏਗਾ। ਦੇਖੋ, ਨਵੇਂ -ਨਵੇਂ ਬੱਚਿਆਂ ਦੇ ਲਈ ਹੀ ਬਾਪਦਾਦਾ ਵਿਸ਼ੇਸ਼ ਇਹ ਸਾਕਾਰ ਵਿੱਚ ਮਿਲਣ ਦਾ ਪਾਰ੍ਟ ਹੁਣ ਤੱਕ ਵਜਾ ਰਹੇ ਹਨ। ਪਰ ਇਹ ਵੀ ਕਦੋਂ ਤੱਕ?

ਸਭ ਖੁਸ਼ਮਿਜਾਜ਼ ਹੋ, ਸੰਤੁਸ਼ਟ ਹੋ? ਬਾਹਰ ਰਹਿਣ ਵਿੱਚ ਵੀ ਸੰਤੁਸ਼ਟ ਹੋ? ਇਹ ਵੀ ਡਰਾਮੇ ਵਿੱਚ ਪਾਰ੍ਟ ਹੈ? ਜਦੋਂ ਕਹਿੰਦੇ ਹੋ ਸਾਰਾ ਆਬੂ ਸਾਡਾ ਹੋਵੇਗਾ, ਤਾਂ ਉਹ ਕਿਵੇਂ ਦਾ ਹੋਵੇਗਾ? ਪਹਿਲੇ ਤੁਸੀਂ ਚਰਨ ਤੇ ਰੱਖੋ। ਫਿਰ ਹੁਣ ਜੋ ਧਰਮਸ਼ਾਲਾ ਨਾਮ ਹੈ ਉਹ ਆਪਣਾ ਹੋ ਜਾਏਗਾ। ਦੇਖੋ, ਵਿਦੇਸ਼ ਵਿੱਚ ਇਵੇਂ ਹੋਣ ਲੱਗਿਆ ਹੈ। ਚਰਚ ਇੰਨੇ ਨਹੀਂ ਚੱਲਦੇ ਹਨ ਤਾਂ ਬੀ. ਕੇ. ਨੂੰ ਦੇ ਦਿੱਤੇ ਹਨ। ਜੋ ਅਜਿਹੇ ਵੱਡੇ-ਵੱਡੇ ਸਥਾਨ ਹਨ, ਚੱਲ ਨਹੀਂ ਪਾਉਂਦੇ ਹਨ ਤਾਂ ਆਫ਼ਰ ਕਰਦੇ ਹਨ ਨਾ। ਤਾਂ ਬ੍ਰਾਹਮਣਾਂ ਦੇ ਚਰਨ ਪੈ ਰਹੇ ਹਨ ਜਗ੍ਹਾ – ਜਗ੍ਹਾ ਤੇ, ਇਸ ਵਿੱਚ ਵੀ ਰਾਜ਼ ਹੈ। ਬ੍ਰਾਹਮਣਾਂ ਦੇ ਰਹਿਣ ਦਾ ਡਰਾਮੇ ਵਿੱਚ ਪਾਰ੍ਟ ਮਿਲਿਆ ਹੈ। ਤਾਂ ਸਾਰਾ ਹੀ ਆਪਣਾ ਜਦੋਂ ਹੋ ਜਾਏਗਾ ਫਿਰ ਕੀ ਕਰੋਗੇ? ਆਪੇਹੀ ਆਫ਼ਰ ਕਰਣਗੇ ਤੁਸੀਂ ਸੰਭਾਲੋ। ਸਾਨੂੰ ਵੀ ਸੰਭਾਲੋ, ਆਸ਼ਰਮ ਵੀ ਸੰਭਾਲੋ। ਜਿਸ ਸਮੇਂ ਜੋ ਪਾਰ੍ਟ ਮਿਲਦਾ ਹੈ, ਉਸ ਵਿੱਚ ਰਾਜ਼ੀ ਰਹਿ ਕੇ ਪਾਰ੍ਟ ਵਜਾਓ। ਅੱਛਾ।

ਚਾਰੋਂ ਪਾਸੇ ਦੇ ਸਰਵ ਮਿਲਣ ਮਨਾਉਣ ਵਾਲੇ, ਗਿਆਨ ਰਤਨ ਧਾਰਣ ਕਰਨ ਦੇ ਚਾਤ੍ਰਕ ਆਤਮਾਵਾਂ ਨੂੰ ਆਕਾਰ ਰੂਪ ਵਿੱਚ ਅਤੇ ਸਾਕਾਰ ਰੂਪ ਵਿੱਚ ਮਿਲਣ ਮੇਲਾ ਮਨਾਉਣ ਵਾਲੀ ਸ੍ਰੇਸ਼ਠ ਆਤਮਾਵਾਂ ਨੂੰ, ਸਦਾ ਸਰਵ ਖਜਾਨਿਆਂ ਨੂੰ ਸਫ਼ਲ ਕਰ ਸਫਲਤਾ ਸਵਰੂਪ ਬਣਨ ਵਾਲੀਆਂ ਆਤਮਾਵਾਂ ਨੂੰ, ਸਦਾ ਮੇਰਾ ਬਾਬਾ ਅਤੇ ਕੋਈ ਹੱਦ ਦਾ ਮੇਰਾਪਨ ਅੰਸ਼ਮਾਤਰ ਵੀ ਨਾ ਰੱਖਣ ਵਾਲੇ ਅਜਿਹੇ ਬੇਹੱਦ ਦੇ ਵੈਰਾਗੀ ਆਤਮਾਵਾਂ ਨੂੰ ਸਦਾ ਹਰ ਸਮੇਂ ਵਿੱਧੀ ਦਵਾਰਾ ਸੰਪੂਰਨਤਾ ਦੀ ਸਿੱਧੀ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਬਾਪਦਾਦਾ ਦਾ ਯਾਦ ਪਿਆਰ ਅਤੇ ਨਮਸਤੇ।

ਦਾਦੀਆਂ ਨਾਲ:- ਸਦੈਵ ਕੋਈ ਨਵੀਂ ਸੀਨ ਹੋਣੀ ਚਾਹੀਦੀ ਹੈ ਨਾ। ਇਹ ਵੀ ਡਰਾਮੇ ਵਿੱਚ ਨਵੀਂ ਸੀਨ ਸੀ ਜੋ ਰਿਪੀਟ ਹੋਈ। ਇਹ ਸੋਚਿਆ ਸੀ ਕਿ ਇਹ ਹਾਲ ਵੀ ਛੋਟਾ ਹੋ ਜਾਏਗਾ? ਸਦਾ ਇੱਕ ਸੀਨ ਤਾਂ ਚੰਗੀ ਲੱਗਦੀ ਨਹੀਂ। ਇਹ ਵੀ ਇੱਕ ਰੂਹਾਨੀ ਰੌਣਕ ਹੈ ਨਾ! ਇਹਨਾਂ ਸਭ ਆਤਮਾਵਾਂ ਦਾ ਸੰਕਲਪ ਪੂਰਾ ਹੋਣਾ ਸੀ, ਇਸਲਈ ਇਹ ਸੀਨ ਹੋ ਗਈ। ਇੱਥੇ ਤੋਂ ਛੁੱਟੀ ਦੇ ਦਿੱਤੀ – ਭਾਵੇਂ ਆਓ। ਤਾਂ ਕੀ ਕਰਣਗੇ? ਹੁਣ ਤੇ ਨਵੇਂ ਹੋਰ ਵਧਣੇ ਹਨ। ਅਤੇ ਪੁਰਾਣੇ ਤੇ ਪੁਰਾਣੇ ਹੋ ਗਏ। ਜਿਵੇਂ ਉਮੰਗ ਨਾਲ ਆਏ ਹਨ ਉਵੇਂ ਆਪਣੇ ਨੂੰ ਸੈਟ ਕੀਤਾ ਹੈ, ਇਹ ਚੰਗਾ ਕੀਤਾ ਹੈ। ਵਿਸ਼ਾਲ ਤਾਂ ਹੋਣਾ ਹੀ ਹੈ। ਘੱਟ ਤਾਂ ਹੋਣਾ ਹੈ ਹੀ ਨਹੀਂ। ਜਦੋਂ ਵਿਸ਼ਵ ਕਲਿਆਣਕਾਰੀ ਦਾ ਟਾਈਟਲ ਹੈ ਤਾਂ ਵਿਸ਼ਵ ਦੇ ਅੱਗੇ ਇਹ ਕੁਝ ਵੀ ਨਹੀਂ ਹੈ। ਵਰਿਧੀ ਵੀ ਹੋਣੀ ਹੈ ਅਤੇ ਵਿਧੀ ਵੀ ਨਵੀਂ ਤੋਂ ਨਵੀ ਹੋਣੀ ਹੈ। ਕੁਝ ਨਾ ਕੁਝ ਵਿਧੀ ਤਾਂ ਹੁੰਦੀ ਰਹਿਣੀ ਹੈ। ਹੁਣ ਵ੍ਰਿਤੀ ਪਾਵਰਫੁੱਲ ਹੋਵੇਗੀ। ਤਪੱਸਿਆ ਦਵਾਰਾ ਵ੍ਰਿਤੀ ਪਾਵਰਫੁੱਲ ਹੋ ਜਾਏਗੀ ਤਾਂ ਖੁਦ ਹੀ ਵ੍ਰਿਤੀ ਦਵਾਰਾ ਆਤਮਾਵਾਂ ਦੀ ਵੀ ਵ੍ਰਿਤੀ ਚੇਂਜ ਹੋਵੇਗੀ। ਅੱਛਾ, ਹੁਣ ਸਭ ਸੇਵਾ ਕਰਦੇ ਥੱਕਦੇ ਤਾਂ ਨਹੀਂ ਹੋ ਨਾ। ਮੋਜ਼ ਵਿੱਚ ਆ ਰਹੇ ਹੋ। ਮੌਜ ਹੀ ਮੌਜ ਹੈ। ਅੱਛਾ।

ਵਰਦਾਨ:-

ਜੋ ਵੀ ਕਰਮ ਕਰੋ ਉਸ ਵਿੱਚ ਦੁਆਵਾਂ ਲਵੋ ਅਤੇ ਦੁਆਵਾਂ ਦਵੋ। ਸ਼੍ਰੇਸ਼ਠ ਕਰਮ ਕਰਨ ਨਾਲ ਸਭਦੀ ਦੁਆਵਾਂ ਖੁਦ ਮਿਲਦੀ ਹਨ। ਸਭ ਦੇ ਮੁੱਖ ਵਿੱਚੋ ਨਿਕਲਦਾ ਹੈ ਕਿ ਇਹ ਤੇ ਬਹੁਤ ਚੰਗੇ ਹਨ। ਵਾਹ! ਉਹਨਾਂ ਦੇ ਕਰਮ ਹੀ ਯਾਦਗਾਰ ਬਣ ਜਾਂਦੇ ਹਨ। ਭਾਵੇਂ ਕੋਈ ਵੀ ਕੰਮ ਕਰੋ ਪਰ ਖ਼ੁਸ਼ੀ ਲਵੋ ਅਤੇ ਖੁਸ਼ੀ ਦਵੋ, ਦੁਆਵਾਂ ਲਵੋ, ਦੁਆਵਾਂ ਦਵੋ। ਜਦੋਂ ਹੁਣ ਸੰਗਮ ਤੇ ਦੁਆਵਾਂ ਲਵੋਗੇ ਅਤੇ ਦਵੋਗੇ ਉਦੋਂ ਤੁਹਾਡੇ ਜੜ੍ਹ ਚਿਤਰਾਂ ਦਵਾਰਾ ਵੀ ਦੁਆਵਾਂ ਮਿਲਦੀਆਂ ਰਹਿਣਗੀਆਂ ਅਤੇ ਵਰਤਮਾਨ ਵਿੱਚ ਵੀ ਚੇਤੰਨ ਦਰਸ਼ਨੀਏ ਮੂਰਤ ਬਣ ਜਾਓਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top