08 June 2022 Punjabi Murli Today | Brahma Kumaris
Read and Listen today’s Gyan Murli in Punjabi
7 June 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਵਿਕਰਮਾਂ ਤੋਂ ਬਚਨ ਦੇ ਲਈ ਘੜੀ - ਘੜੀ ਅਸ਼ਰੀਰੀ ਬਣਨ ਦੀ ਪਰੈਕਟਿਸ ਕਰੋ, ਇਹ ਪ੍ਰੈਕਟਿਸ ਹੀ ਮਾਇਆ ਜਿੱਤ ਬਣਾਏਗੀ, ਸਥਾਈ ਯੋਗ ਜੁਟਿਆ ਰਹੇਗਾ"
ਪ੍ਰਸ਼ਨ: -
ਕਿਹੜਾ ਨਿਸ਼ਚੇ ਜੇਕਰ ਪੱਕਾ ਹੋਵੇ ਤਾਂ ਯੋਗ ਟੁੱਟ ਨਹੀਂ ਸਕਦਾ?
ਉੱਤਰ:-
ਸਤਿਯੁੱਗ ਤ੍ਰੇਤਾ ਵਿੱਚ ਅਸੀਂ ਪਾਵਨ ਸੀ, ਦਵਾਪਰ ਕਲਿਯੁਗ ਵਿੱਚ ਪਤਿਤ ਬਣੇ, ਹੁਣ ਫਿਰ ਤੋਂ ਪਾਵਨ ਬਣਨਾ ਹੈ, ਇਹ ਨਿਸ਼ਚੇ ਪੱਕਾ ਹੋਵੇ ਤਾਂ ਯੋਗ ਟੁੱਟ ਨਹੀਂ ਸਕਦਾ। ਮਾਇਆ ਹਾਰ ਖਵਾ ਨਹੀਂ ਸਕਦੀ।
ਗੀਤ:-
ਜੋ ਪਿਆ ਕੇ ਸਾਥ ਹੈ…
ਓਮ ਸ਼ਾਂਤੀ। ਮਿੱਠੇ -ਮਿੱਠੇ ਬੱਚੇ ਇਸ ਗੀਤ ਦਾ ਅਰਥ ਸਮਝ ਗਏ। ਉਸ ਬਰਸਾਤ ਦੀ ਤੇ ਗੱਲ ਨਹੀਂ ਹੈ। ਉਹ ਜੋ ਸਾਗਰ ਅਤੇ ਨਦੀਆਂ ਹਨ ਉਹਨਾਂ ਦੀ ਗੱਲ ਨਹੀਂ ਹੈ। ਇਹ ਹੈ ਗਿਆਨ ਸਾਗਰ, ਉਹ ਆਕੇ ਗਿਆਨ ਬਰਸਾਤ ਬਰਸਾਉਂਦੇ ਹਨ, ਤੇ ਅਗਿਆਨ ਹਨ੍ਹੇਰਾ ਦੂਰ ਹੋ ਜਾਂਦਾ ਹੈ। ਇਹ ਕੌਣ ਸਮਝਦੇ ਹਨ? ਜੋ ਆਪਣੇ ਨੂੰ ਪ੍ਰਜਾਪਿਤਾ ਬ੍ਰਹਮਾਕੁਮਾਰ ਸਮਝਦੇ ਹਨ। ਬੱਚੇ ਜਾਣਦੇ ਹਨ ਸਾਡਾ ਬਾਪ ਸ਼ਿਵ ਹੈ, ਉਹ ਹੋ ਗਿਆ ਸਾਡਾ ਸਭ ਬੀ. ਕੇ. ਦਾ ਦਾਦਾ, ਸੋ ਵੀ ਨਿਰਾਕਾਰ। ਜਦੋਂਕਿ ਤੁਸੀਂ ਨਿਸ਼ਚੇ ਕਰਦੇ ਹੋ ਅਸੀਂ ਪ੍ਰਜਾਪਿਤਾ ਬ੍ਰਹਮਾਕੁਮਾਰ ਕੁਮਾਰੀਆਂ ਹਾਂ ਤਾਂ ਫਿਰ ਇਹ ਭੁੱਲਣ ਦੀ ਗੱਲ ਹੀ ਨਹੀਂ। ਸਭ ਬੱਚੇ ਪੀਆ ਦੇ ਨਾਲ ਹਨ। ਅਜਿਹਾ ਨਹੀਂ ਕਿ ਸਿਰਫ ਤੁਸੀਂ ਹੋ, ਮੁਰਲੀ ਤੇ ਸਭ ਸੁਣਨਗੇ। ਬੱਚਿਆਂ ਦੇ ਲਈ ਹੀ ਗਿਆਨ ਬਰਸਾਤ ਹੈ, ਜਿਸ ਗਿਆਨ ਨਾਲ ਘੋਰ ਹਨ੍ਹੇਰੇ ਦਾ ਵਿਨਾਸ਼ ਹੋ ਜਾਂਦਾ ਹੈ। ਤੁਸੀਂ ਜਾਣਦੇ ਹੋ ਅਸੀਂ ਘੋਰ ਹਨ੍ਹੇਰੇ ਵਿੱਚ ਸੀ, ਹੁਣ ਰੋਸ਼ਨੀ ਮਿਲੀ ਹੈ ਤਾਂ ਸਭ ਜਾਣਦੇ ਜਾ ਰਹੇ ਹੋ। ਪਰਮਪਿਤਾ ਪਰਮਾਤਮਾ ਦੀ ਬਾਓਗ੍ਰਾਫੀ ਨੂੰ ਤੁਸੀਂ ਜਾਣਦੇ ਹੋ। ਜੋ ਸ਼ਿਵਬਾਬਾ ਦੀ ਬਾਓਗ੍ਰਾਫ਼ੀ ਨੂੰ ਨਹੀਂ ਜਾਣਦੇ ਉਹ ਹੱਥ ਉਠਾਓ। ਸਭ ਜਾਣਦੇ ਹੋ ਪਰਮਾਤਮਾ ਦੀ ਜੀਵਨ ਕਹਾਣੀ। ਸੋ ਵੀ ਇੱਕ ਜਨਮ ਦੀ ਨਹੀਂ। ਸ਼ਿਵਬਾਬਾ ਦੀ ਕਿੰਨੇ ਜਨਮਾਂ ਦੀ ਬਾਓਗ੍ਰਾਫ਼ੀ ਹੈ? ਤੁਹਾਨੂੰ ਪਤਾ ਹੈ? ਤੁਸੀਂ ਜਾਣਦੇ ਹੋ ਸ਼ਿਵਬਾਬਾ ਦਾ ਇਸ ਡਰਾਮੇ ਵਿੱਚ ਕੀ ਪਾਰ੍ਟ ਹੈ। ਆਦੀ ਤੋਂ ਅੰਤ ਤੱਕ ਉਹਨਾਂ ਨੂੰ ਉਹਨਾਂ ਦੀ ਬਾਓਗ੍ਰਾਫ਼ੀ ਨੂੰ ਜਾਣਦੇ ਹੋ। ਬਰੋਬਰ ਭਗਤੀ ਮਾਰਗ ਵਿੱਚ ਜੋ ਜਿਸ ਭਾਵਨਾ ਨਾਲ ਭਗਤੀ ਕਰਦੇ ਹਨ ਉਸਦਾ ਏਵਜਾ ਮੈਨੂੰ ਦੇਣਾ ਹੁੰਦਾ ਹੈ। ਉਹ ਚੇਤੰਨ ਤਾਂ ਹਨ ਨਹੀਂ, ਸਾਕਸ਼ਾਤਕਾਰ ਮੈਂ ਹੀ ਕਰਵਾਉਂਦਾ ਹਾਂ। ਤੁਸੀਂ ਜਾਣਦੇ ਹੋ ਅੱਧਾਕਲਪ ਭਗਤੀ ਮਾਰਗ ਚੱਲਦਾ ਹੈ। ਭਗਤੀ ਦੀ ਮਨੋਕਾਮਨਾਵਾਂ ਪੂਰੀਆਂ ਹੋਈਆਂ, ਹੁਣ ਫਿਰ ਤੋਂ ਬੱਚੇ ਬਣੇ ਹੋ ਤਾਂ ਜਰੂਰ ਵਰਸਾ ਮਿਲੇਗਾ। ਬਾਪ ਬੱਚਿਆਂ ਨੂੰ ਵਰਸਾ ਦਿੰਦੇ ਹਨ, ਇਹ ਕ਼ਾਇਦਾ ਹੈ, ਤੁਹਾਡਾ ਹੁਣ ਸਦਗਤੀ ਦੇ ਵੱਲ ਮੂੰਹ ਹੈ। ਤੁਸੀਂ ਮੂਲਵਤਨ, ਸੂਕ੍ਸ਼੍ਮਵਤਨ, ਸਥੂਲ ਵਤਨ ਨੂੰ ਜਾਣਦੇ ਹੋ। ਕੌਣ ਇਸ ਬੇਹੱਦ ਦੇ ਡਰਾਮੇ ਵਿੱਚ ਮੁਖ ਐਕਟਰਸ ਹਨ। ਕ੍ਰਿਏਟਰ ਅਤੇ ਫਿਰ ਡਾਇਰੈਕਟਰ ਰਚਤਾ ਹੈ ਅਤੇ ਕਰਨਕਰਵਾਣਹਾਰ ਹੈ। ਡਾਇਰੈਕਸ਼ਨ ਦਿੰਦੇ ਹਨ ਨਾ। ਪੜ੍ਹਾਉਂਦੇ ਵੀ ਹਨ। ਕਹਿੰਦੇ ਹਨ ਮੈਂ ਤੁਹਾਨੂੰ ਰਾਜਯੋਗ ਸਿਖਾਉਂਣ ਆਇਆ ਹਾਂ। ਇਹ ਵੀ ਕਰਮ ਕਰਨਾ ਹੋਇਆ ਨਾ ਅਤੇ ਕਰਾਉਂਦੇ ਵੀ ਹਨ। ਅੱਧਾਕਲਪ ਤੁਸੀਂ ਮਾਇਆ ਦੇ ਵਸ਼ ਅਸੱਤ ਕਰਤਵਿਆ ਕਰਦੇ ਆਏ ਹੋ। ਇਹ ਹੈ ਹਾਰ – ਜੀਤ ਦਾ ਖੇਡ। ਮਾਇਆ ਤੁਹਾਡੇ ਤੋਂ ਅਸੱਤ ਕਰਤਵ ਕਰਾਉਂਦੀ ਆਈ ਹੈ। ਅਸੱਤ ਕਰਤਵਿਆ ਕਰਾਉਣ ਵਾਲੇ ਨੂੰ ਭਗਵਾਨ ਕਿਵੇਂ ਕਹਿ ਸਕਦੇ? ਭਗਵਾਨ ਕਹਿੰਦੇ ਹਨ ਮੈਂ ਇੱਕ ਹੀ ਹਾਂ, ਜੋ ਸਭਨੂੰ ਸਤ ਕਰਮ ਕਰਨਾ ਸਿਖਾਉਂਦਾ ਹਾਂ। ਹੁਣ ਸਭ ਦਾ ਕਿਆਮਤ ਦਾ ਸਮਾਂ ਹੈ। ਸਭਨੂੰ ਕਬਰ ਤੋਂ ਜਗਾਉਣਾ ਹੈ। ਇਹ ਸਭ ਕਬਰਦਾਖਲ ਹਨ। ਬਾਪ ਆਕੇ ਜਗਾਉਂਦੇ ਹਨ। ਮੌਤ ਸਾਹਮਣੇ ਖੜ੍ਹਾ ਹੈ। ਸ਼ਿਵਬਾਬਾ ਬ੍ਰਹਮਾ ਤਨ ਦਵਾਰਾ ਸਾਨੂੰ ਸਭ ਸਮਝਾ ਰਹੇ ਹਨ। ਤੁਸੀਂ ਸਭਦੀ ਬਾਓਗ੍ਰਾਫ਼ੀ, ਸ਼ਿਵਬਾਬਾ ਦੀ ਵੀ ਬਾਓਗ੍ਰਾਫ਼ੀ ਜਾਨਣ ਵਾਲੇ ਬਣ ਗਏ ਹੋ। ਤਾਂ ਉੱਚੇ ਠਹਿਰੇ ਨਾ। ਜੋ ਸ਼ਾਸ਼ਤਰ ਬਹੁਤ ਪੜ੍ਹਣ ਵਾਲੇ ਹੁੰਦੇ ਹਨ, ਉਹਨਾਂ ਦੇ ਅੱਗੇ ਨਾ ਜਾਨਣ ਵਾਲੇ ਮੱਥਾ ਟੇਕਦੇ ਹਨ। ਤੁਸੀਂ ਮੱਥਾ ਨਹੀਂ ਟੇਕਣਾ ਹੈ। ਹੈ ਬਿਲਕੁਲ ਸਹਿਜ ਗੱਲ। ਬੱਚੇ ਸਮਝਦੇ ਹਨ ਅਸੀਂ ਮੂਲਵਤਨ, ਸ਼ਾਂਤੀਧਾਮ ਦੇ ਰਹਿਵਾਸੀ ਬਣਾਂਗੇ, ਫਿਰ ਸੁਖਧਾਮ ਵਿੱਚ ਆਵਾਂਗੇ। ਹੁਣ ਅਸੀਂ ਪ੍ਰਜਾਪਿਤਾ ਬ੍ਰਹਮਾਕੁਮਾਰ ਕੁਮਾਰੀ ਹਾਂ। ਸ਼ਿਵਬਾਬਾ ਦੇ ਅਸੀਂ ਪੋਤਰੇ ਹਾਂ। ਸ਼ਿਵਬਾਬਾ ਨੂੰ ਯਾਦ ਕਰਨ ਨਾਲ ਸਾਨੂੰ ਸੁੱਖ ਦਾ ਵਰਸਾ ਮਿਲੇਗਾ। ਤੁਸੀਂ ਬੱਚਿਆਂ ਨੂੰ ਨਿਸ਼ਚੇ ਹੈ ਕਿ ਅਸੀਂ ਪਵਿੱਤਰ ਸੀ ਫਿਰ ਪਤਿਤ ਬਣੇ ਹੁਣ ਫਿਰ ਸਾਨੂੰ ਪਾਵਨ ਬਣਨਾ ਹੈ। ਜੇਕਰ ਨਿਸ਼ਚੇ ਨਹੀਂ ਹੋਵੇਗਾ ਤੇ ਯੋਗ ਵੀ ਨਹੀਂ ਲੱਗੇਗਾ, ਪਦਵੀ ਵੀ ਨਹੀਂ ਪਾ ਸਕਦੇ। ਪਵਿੱਤਰ ਜੀਵਨ ਤੇ ਚੰਗੀ ਹੈ ਨਾ। ਕੁਮਾਰੀਆਂ ਦਾ ਬਹੁਤ ਮਾਨ ਹੈ ਕਿਉਂਕਿ ਇਸ ਸਮੇਂ ਤੁਸੀਂ ਕੁਮਾਰੀਆਂ ਬਹੁਤ ਹੀ ਸਰਵਿਸ ਕਰਦੀ ਹੋ ਨਾ। ਹੁਣ ਤੁਸੀਂ ਪਵਿੱਤਰ ਰਹਿੰਦੀਆਂ ਹੋ, ਹੁਣ ਦੀ ਪਵਿੱਤਰਤਾ ਭਗਤੀ ਮਾਰਗ ਵਿੱਚ ਪੂਜੀ ਜਾਂਦੀ ਹੈ। ਇਹ ਦੁਨੀਆਂ ਤੇ ਬੜੀ ਗੰਦੀ ਹੈ, ਕੀਚਕ ਦੀ ਕਹਾਣੀ ਹੈ ਨਾ। ਮਨੁੱਖ ਬਹੁਤ ਗੰਦੇ ਵਿਚਾਰ ਰੱਖਕੇ ਆਉਂਦੇ ਹਨ, ਉਹਨਾਂ ਨੂੰ ਕੀਚਕ ਕਿਹਾ ਜਾਂਦਾ ਹੈ ਇਸਲਈ ਬਾਬਾ ਕਹਿੰਦੇ ਹਨ ਬੜੀ ਸੰਭਾਲ ਰੱਖਣੀ ਹੈ। ਬਹੁਤ ਗੰਦੀ ਕੰਡਿਆਂ ਦੀ ਦੁਨੀਆਂ ਹੈ। ਤੁਹਾਨੂੰ ਤੇ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਸ਼ਾਂਤੀਧਾਮ ਵਿੱਚ ਜਾਕੇ ਫਿਰ ਸੁਖਧਾਮ ਵਿੱਚ ਆਈਏ। ਅਸੀਂ ਸੁਖਧਾਮ ਦੇ ਮਾਲਿਕ ਸੀ ਫਿਰ ਚੱਕਰ ਲਗਾਇਆ ਹੈ। ਇਹ ਤੇ ਨਿਸ਼ਚੇ ਹੋਣਾ ਚਾਹੀਦਾ ਨਾ। ਅਸ਼ਰੀਰੀ ਬਣਨ ਦੀ ਆਦਤ ਪਾਉਣੀ ਹੈ, ਨਹੀਂ ਤੇ ਮਾਇਆ ਖਾਂਦੀ ਰਹੇਗੀ।, ਯੋਗ ਟੁੱਟਾ ਰਹੇਗਾ, ਵਿਕਰਮ ਵਿਨਾਸ਼ ਨਹੀਂ ਹੋਂਣਗੇ। ਕਿੰਨੀ ਮਿਹਨਤ ਕਰਨੀ ਚਾਹੀਦੀ ਹੈ ਯਾਦ ਵਿੱਚ ਰਹਿਣ ਦੀ। ਯਾਦ ਨਾਲ ਹੀ ਏਵਰ ਹੈਲਥੀ ਬਣਾਂਗੇ। ਜਿਨਾਂ ਹੋ ਸਕੇ ਅਸ਼ਰੀਰੀ ਬਣ ਬਾਪ ਨੂੰ ਯਾਦ ਕਰਨਾ ਹੈ। ਅਸੀਂ ਆਤਮਾਵਾਂ ਨੂੰ ਬਾਪ ਪਰਮਪਿਤਾ ਪਰਮਾਤਮਾ ਪੜ੍ਹਾ ਰਹੇ ਹਨ। ਕਲਪ – ਕਲਪ ਪੜ੍ਹਾਉਂਦੇ ਹਨ, ਰਾਜ ਭਾਗ ਦਿੰਦੇ ਹਨ। ਤੁਸੀਂ ਯੋਗਬਲ ਨਾਲ ਆਪਣੀ ਰਾਜਧਾਨੀ ਸਥਾਪਨ ਕਰਦੇ ਹੋ। ਰਾਜਾ – ਰਾਜ ਕਰਦੇ ਹਨ, ਸੈਨਾ ਰਾਜੇ ਦੇ ਲਈ ਲੜ੍ਹਦੀ ਹੈ। ਇੱਥੇ ਤੁਸੀਂ ਆਪਣੇ ਲਈ ਮਿਹਨਤ ਕਰਦੇ ਹੋ, ਬਾਪ ਦੇ ਲਈ ਨਹੀਂ। ਮੈਂ ਤੇ ਰਾਜ ਹੀ ਨਹੀਂ ਕਰਦਾ ਹਾਂ। ਮੈਂ ਤੁਹਾਨੂੰ ਰਾਜ ਦਿਵਾਉਣ ਦੇ ਲਈ ਯੁਕਤੀਆਂ ਦੱਸਦਾ ਹਾਂ। ਤੁਸੀਂ ਸਭ ਵਾਂਨਪ੍ਰਸਥੀ ਹੋ ਸਭਦਾ ਮੌਤ ਹੈ। ਛੋਟੇ – ਵੱਡੇ ਦਾ ਕੋਈ ਹਿਸਾਬ ਨਹੀਂ। ਅਜਿਹਾ ਨਹੀਂ ਸਮਝਣਾ ਛੋਟਾ ਬੱਚਾ ਹੋਵੇਗਾ ਤੇ ਉਹਨਾਂ ਨੂੰ ਬਾਪ ਦਾ ਵਰਸਾ ਮਿਲੇਗਾ। ਇਹ ਦੁਨੀਆਂ ਹੀ ਨਹੀਂ ਰਹੇਗੀ ਜੋ ਪਾ ਸਕਣ। ਮਨੁੱਖ ਤੇ ਘੋਰ ਹਨ੍ਹੇਰੇ ਵਿੱਚ ਹਨ। ਖੂਬ ਪੈਸਾ ਕਮਾਉਣ ਦੀ ਇੱਛਾ ਰੱਖਦੇ ਹਨ, ਸਮਝਦੇ ਹਨ ਸਾਡੇ ਪੁੱਤਰ – ਪੋਤਰੇ ਖਾਣਗੇ। ਪਰ ਇਹ ਕਾਮਨਾ ਕਿਸੀ ਦੀ ਵੀ ਪੂਰੀ ਨਹੀਂ ਹੋਵੇਗੀ। ਇਹ ਸਭ ਮਿੱਟੀ ਵਿੱਚ ਮਿਲ ਜਾਣਾ ਹੈ। ਇਹ ਦੁਨੀਆਂ ਹੀ ਖਤਮ ਹੋਣੀ ਹੈ। ਇੱਕ ਹੀ ਬੰਬ ਲੱਗਿਆ ਤੇ ਸਭ ਖਤਮ ਹੋ ਜਾਣਗੇ। ਕੱਡਣ ਵਾਲਾ ਕੋਈ ਨਹੀਂ। ਹੁਣ ਤੇ ਸੋਨੇ ਆਦਿ ਦੀ ਖਾਣੀਆਂ ਬਿਲਕੁਲ ਖਾਲੀ ਹੋ ਗਈਆਂ ਹਨ। ਨਵੀਂ ਦੁਨੀਆਂ ਵਿੱਚ ਉਹ ਫਿਰ ਸਭ ਭਰਤੂ ਹੋ ਜਾਣਗੀਆਂ। ਉੱਥੇ ਨਵੀਂ ਦੁਨੀਆਂ ਵਿੱਚ ਸਭ ਕੁਝ ਨਵਾਂ ਮਿਲ ਜਾਏਗਾ। ਹੁਣ ਡਰਾਮੇ ਦਾ ਚੱਕਰ ਪੂਰਾ ਹੁੰਦਾ ਹੈ, ਫਿਰ ਸ਼ੁਰੂ ਹੋਵੇਗਾ। ਰੋਸ਼ਨੀ ਆ ਗਈ ਹੈ। ਗਾਉਂਦੇ ਵੀ ਹਨ ਗਿਆਨ ਸੂਰਜ ਪ੍ਰਗਟਿਆ, ਅਗਿਆਨ ਅੰਧੇਰ ਵਿਨਾਸ਼। ਉਸ ਸੂਰਜ ਦੀ ਗੱਲ ਨਹੀਂ, ਮਨੁੱਖ ਸੂਰਜ ਨੂੰ ਪਾਣੀ ਦਿੰਦੇ ਹਨ। ਹੁਣ ਸੂਰਜ ਪਾਣੀ ਪਹੁੰਚਾਹੁੰਦਾ ਹੈ ਸਾਰੀ ਦੁਨੀਆਂ ਨੂੰ। ਉਹਨਾਂ ਨੂੰ ਫਿਰ ਪਾਣੀ ਦਿੰਦੇ ਹਨ, ਵੰਡਰ ਹੈ ਭਗਤੀ ਦਾ ਫਿਰ ਕਹਿੰਦੇ ਹਨ ਸੂਰਜ ਦੇਵਤਾਏ ਨਮਾ, ਚਾਂਦ ਦੇਵਤਾਏ ਨਮਾ। ਉਹ ਫਿਰ ਦੇਵਤਾਏ ਕਿਵੇਂ ਹੋਣਗੇ? ਇੱਥੇ ਤੇ ਮਨੁੱਖ ਅਸੁਰ ਤੋਂ ਦੇਵਤਾ ਬਣਦੇ ਹਨ। ਉਹਨਾਂ ਨੂੰ ਦੇਵਤਾ ਨਹੀਂ ਕਹਿ ਸਕਦੇ। ਉਹ ਤੇ ਸੂਰਜ, ਚਾਂਦ ਸਿਤਾਰੇ ਹਨ। ਸੂਰਜ ਦਾ ਵੀ ਝੰਡਾ ਲਗਾਉਂਦੇ ਹਨ। ਜਾਪਾਨ ਵਿੱਚ ਸੂਰਜਵੰਸ਼ੀ ਕਹਿੰਦੇ ਹਨ। ਅਸਲ ਵਿੱਚ ਗਿਆਨ ਸੂਰਜਵੰਸ਼ੀ ਤਾਂ ਸਭ ਹਨ। ਪਰ ਨਾਲੇਜ਼ ਨਹੀਂ ਹੈ, ਹੁਣ ਕਿੱਥੇ ਉਹ ਸੂਰਜ, ਕਿੱਥੇ ਇਹ ਗਿਆਨ ਸੂਰਜ। ਇੱਥੇ ਵੀ ਇਹ ਸਾਈਂਸ ਦੀ ਇਨਵੇਂਸ਼ਨ ਕੱਢਦੇ ਹਨ, ਫਿਰ ਨਤੀਜ਼ਾ ਕੀ ਹੁੰਦਾ ਹੈ! ਕੁੱਝ ਵੀ ਨਹੀਂ। ਵਿਨਾਸ਼ ਤੇ ਪਾਇਆ ਕਿ ਪਾਇਆ। ਸੈਂਸੀਬਲ ਜੋ ਹੁੰਦੇ ਹਨ ਉਹ ਸਮਝਦੇ ਹਨ ਇਸ ਸਾਇੰਸ ਨਾਲ ਆਪਣਾ ਹੀ ਵਿਨਾਸ਼ ਕਰਦੇ ਹਨ। ਉਹਨਾਂ ਦੀ ਹੈ ਸਾਇੰਸ, ਤੁਹਾਡੀ ਹੈ ਸਾਈਂਲੈਂਸ। ਉਹ ਸਾਇੰਸ ਨਾਲ ਵਿਨਾਸ਼ ਕਰਦੇ ਹਨ, ਤੁਸੀਂ ਸਾਈਲੈਂਸ ਨਾਲ ਸਵਰਗ ਦੀ ਸਥਾਪਨਾ ਕਰਦੇ ਹੋ। ਹੁਣ ਤੇ ਨਰਕ ਵਿੱਚ ਸਭਦਾ ਬੇੜਾ ਡੁੱਬਿਆ ਹੋਇਆ ਹੈ। ਉਸ ਪਾਸੇ ਉਹ ਸੈਨਾਵਾਂ, ਇਸ ਪਾਸੇ ਤੁਸੀਂ ਹੋ ਯੋਗਬਲ ਦੀ ਸੈਨਾ। ਤੁਸੀਂ ਸੇਲਵੇਜ਼ ਕਰਨ ਵਾਲੇ ਹੋ। ਕਿੰਨੀ ਤੁਹਾਡੇ ਉਪਰ ਰਿਸਪੋਨਸਿਬਿਲੀਟੀ ਹੈ, ਤੇ ਪੂਰਾ ਮਦਦਗਾਰ ਬਣਨਾ ਚਾਹੀਦਾ ਹੈ। ਇਹ ਪੁਰਾਣੀ ਦੁਨੀਆਂ ਖ਼ਤਮ ਹੋ ਜਾਣੀ ਹੈ। ਹੁਣ ਤੁਸੀਂ ਡਰਾਮੇ ਨੂੰ ਸਮਝ ਗਏ ਹੋ। ਹੁਣ ਸੰਗਮ ਦਾ ਟਾਈਮ ਹੈ। ਬਾਪ ਬੇੜਾ ਪਾਰ ਕਰਨ ਆਏ ਹਨ। ਤੁਸੀਂ ਸਮਝਦੇ ਹੋ ਰਾਜਧਾਨੀ ਪੂਰੀ ਸਥਾਪਨ ਹੋ ਜਾਏਗੀ ਫਿਰ ਵਿਨਾਸ਼ ਹੋਵੇਗਾ। ਵਿੱਚ -ਵਿੱਚ ਰਿਹਾਰਸਲ ਹੁੰਦੀ ਰਹੇਗੀ। ਲੜਾਈਆਂ ਤੇ ਢੇਰ ਲੱਗਦੀਆਂ ਰਹਿੰਦੀਆਂ ਹਨ। ਇਹ ਹੈ ਹੀ ਛੀ -ਛੀ ਦੁਨੀਆਂ, ਤੁਸੀਂ ਜਾਣਦੇ ਹੋ ਬਾਬਾ ਸਾਨੂੰ ਗੁਲ -ਗੁਲ ਦੁਨੀਆਂ ਵਿੱਚ ਲੈ ਚੱਲਦੇ ਹਨ। ਇਹ ਪੁਰਾਣਾ ਚੋਲਾ ਉਤਾਰਨਾ ਹੈ। ਫਿਰ ਨਵਾਂ ਚੋਲਾ ਪਹਿਨਣਾ ਹੈ। ਇਹ ਤੇ ਬਾਪ ਗਰੰਟੀ ਕਰਦੇ ਹਨ ਕਿ ਮੈਂ ਕਲਪ -ਕਲਪ ਸਾਰਿਆਂ ਨੂੰ ਲੈ ਜਾਂਦਾ ਹਾਂ, ਇਸਲਈ ਮੇਰਾ ਨਾਮ ਕਾਲਾਂ ਦਾ ਕਾਲ ਮਹਾਕਾਲ ਰੱਖਿਆ ਹੈ। ਪਤਿਤ – ਪਾਵਨ, ਰਹਿਮਦਿਲ ਵੀ ਕਹਿੰਦੇ ਹਨ।
ਤੁਸੀਂ ਜਾਣਦੇ ਹੋ ਅਸੀਂ ਸਵਰਗ ਵਿੱਚ ਜਾਣ ਦਾ ਪੁਰਸ਼ਾਰਥ ਕਰ ਰਹੇ ਹਾਂ, ਸ਼੍ਰੀਮਤ ਤੇ। ਬਾਬਾ ਕਹਿੰਦੇ ਹਨ ਮੈਨੂੰ ਯਾਦ ਕਰੋ ਤੇ ਮੈਂ ਤੁਹਾਨੂੰ ਸਵਰਗ ਵਿੱਚ ਭੇਜ਼ ਦਵਾਂਗਾ, ਨਾਲ – ਨਾਲ ਸ਼ਰੀਰ ਨਿਰਵਾਹ ਕਰਨਾ ਹੈ। ਕਰਮ ਬਿਨਾਂ ਤੇ ਕੋਈ ਰਹਿ ਨਾ ਸਕੇ। ਕਰਮ ਸੰਨਿਆਸ ਤੇ ਹੁੰਦਾ ਨਹੀਂ। ਸਨਾਨ ਆਦਿ ਕਰਨਾ, ਇਹ ਵੀ ਕਰਮ ਹੈ ਨਾ। ਪਿਛੜੀ ਵਿੱਚ ਸਭ ਪੂਰਾ ਗਿਆਨ ਲੈਣਗੇ, ਸਿਰਫ ਸਮਝਣਗੇ ਕਿ ਇਹ ਜੋ ਕਹਿੰਦੇ ਹਨ ਕਿ ਸ਼ਿਵਬਾਬਾ ਪੜ੍ਹਾਉਂਦੇ ਹਨ, ਇਹ ਠੀਕ ਹੈ, ਨਿਰਾਕਾਰ ਭਗਵਾਨੁਵਾਚ – ਉਹ ਤੇ ਇੱਕ ਹੀ ਹੈ ਇਸਲਈ ਬਾਬਾ ਕਹਿੰਦੇ ਰਹਿੰਦੇ ਹਨ ਸਭ ਤੋਂ ਪੁੱਛੋਂ ਨਿਰਾਕਾਰ ਸ਼ਿਵ ਨਾਲ ਤੁਹਾਡਾ ਕੀ ਸੰਬੰਧ ਹੈ? ਸਭ ਬ੍ਰਦਰ੍ਸ ਹਨ ਤੇ ਬ੍ਰਦਰ੍ਸ ਦਾ ਬਾਪ ਤੇ ਹੋਵੇਗਾ ਨਾ। ਨਹੀਂ ਤੇ ਕਿਥੋਂ ਤੋਂ ਆਏ। ਗਾਉਂਦੇ ਵੀ ਹਨ ਤੁਮ ਮਾਤ -ਪਿਤਾ…। ਇਹ ਹੈ ਬਾਪ ਦੀ ਮਹਿਮਾ, ਬਾਪ ਕਹਿੰਦੇ ਹਨ ਮੈਂ ਤੁਹਾਨੁੰ ਸਿਖਾਉਂਦਾ ਹਾਂ। ਤੁਸੀਂ ਫਿਰ ਵਿਸ਼ਵ ਦੇ ਮਾਲਿਕ ਬਣਦੇ ਹੋ। ਇੱਥੇ ਬੈਠੇ ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਇਹਨਾਂ ਅੱਖਾਂ ਨਾਲ ਸ਼ਰੀਰ ਨੂੰ ਦੇਖਦੇ ਹਨ, ਬੁੱਧੀ ਨਾਲ ਜਾਣਦੇ ਹਨ ਕਿ ਸਾਨੂੰ ਪੜ੍ਹਾਉਣ ਵਾਲਾ ਸ਼ਿਵਬਾਬਾ ਹੈ। ਜੋ ਬਾਪ ਦੇ ਨਾਲ ਹੈ ਉਹਨਾ ਦੇ ਲਈ ਹੀ ਇਹ ਰਾਜਯੋਗ ਅਤੇ ਗਿਆਨ ਦੀ ਬਰਸਾਤ ਹੈ। ਪਤਿਤਾਂ ਨੂੰ ਪਾਵਨ ਬਣਾਉਣਾ – ਇਹ ਬਾਪ ਦਾ ਕੰਮ ਹੈ। ਇਹ ਗਿਆਨ ਸਾਗਰ ਉਹ ਹੀ ਹੈ, ਤੁਸੀਂ ਜਾਣਦੇ ਹੋ ਅਸੀਂ ਸ਼ਿਵਬਾਬਾ ਦੇ ਪੋਤਰੇ, ਬ੍ਰਹਮਾ ਦੇ ਬੱਚੇ ਹਾਂ। ਬ੍ਰਹਮਾ ਦਾ ਬਾਪ ਹੈ ਸ਼ਿਵ, ਵਰਸਾ ਸ਼ਿਵਬਾਬਾ ਕੋਲੋਂ ਮਿਲਦਾ ਹੈ। ਯਾਦ ਵੀ ਉਹਨਾਂ ਨੂੰ ਕਰਨਾ ਹੈ। ਹੁਣ ਸਾਨੂੰ ਜਾਣਾ ਹੈ ਵਿਸ਼ਨੂੰਪੁਰੀ। ਇੱਥੇ ਤੋਂ ਤੁਹਾਡਾ ਲੰਗਰ ਉੱਠਿਆ ਹੋਇਆ ਹੈ। ਸ਼ੂਦਰਾਂ ਦੀ ਬੋਟ (ਨਾਂਵ) ਖੜੀ ਹੈ। ਤੁਹਾਡੀ ਬੋਟ ਚੱਲ ਪਈ ਹੈ। ਹੁਣ ਤੁਸੀਂ ਸਿੱਧੇ ਘਰ ਚਲੇ ਜਾਓਗੇ। ਪੁਰਾਣਾ ਕਪੜਾ ਸਭ ਛੱਡ ਜਾਣਾ ਹੈ। ਹੁਣ ਇਹ ਨਾਟਕ ਪੂਰਾ ਹੁੰਦਾ ਹੈ, ਹੁਣ ਕਪੜਾ ਉਤਾਰ ਜਾਵਾਂਗੇ ਘਰ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ
ਧਾਰਨਾ ਲਈ ਮੁੱਖ ਸਾਰ:-
1. ਕੋਈ ਵੀ ਅਸੱਤ ਕਰਮ ਨਹੀਂ ਕਰਨਾ ਹੈ, ਮੌਤ ਸਾਹਮਣੇ ਖੜਾ ਹੈ, ਕਿਆਮਤ ਦਾ ਸਮੇਂ ਹੈ ਇਸਲਈ ਸਭ ਨੂੰ ਕਬਰ ਤੋਂ ਜਗਾਉਣਾ ਹੈ। ਪਾਵਨ ਬਣਨ ਅਤੇ ਬਣਾਉਣ ਦੀ ਸੇਵਾ ਕਰਨੀ ਹੈ।
2. ਇਸ ਛੀ -ਛੀ ਦੁਨੀਆਂ ਵਿੱਚ ਕੋਈ ਵੀ ਕਾਮਨਾਵਾਂ ਨਹੀਂ ਰੱਖਣੀਆਂ ਹਨ। ਸਭਦੇ ਡੁਬੇ ਹੋਏ ਬੇੜੇ ਨੂੰ ਸੈਲਵੇਜ ਕਰਨ ਵਿੱਚ ਬਾਪ ਦਾ ਪੂਰਾ ਮਦਦਗਾਰ ਬਣਨਾ ਹੈ।
ਵਰਦਾਨ:-
ਬਾਪ ਦਵਾਰਾ ਪ੍ਰਾਪਤ ਹੋਏ ਸਾਰੇ ਖਜ਼ਾਨਿਆਂ ਤੇ ਯੋਗ ਦਾ ਪ੍ਰਯੋਗ ਕਰੋ। ਖਜ਼ਾਨੇ ਦਾ ਖਰਚ ਘੱਟ ਹੋਵੇ ਅਤੇ ਪ੍ਰਾਪਤੀ ਜਿਆਦਾ ਹੋਵੇ – ਇਹ ਹੀ ਹੈ ਪ੍ਰਯੋਗ। ਜਿਵੇਂ ਸਮੇਂ ਅਤੇ ਸੰਕਲਪ ਸ੍ਰੇਸ਼ਠ ਖਜ਼ਾਨੇ ਹਨ। ਤਾਂ ਸੰਕਲਪ ਦਾ ਖਰਚ ਘੱਟ ਹੋਵੇ ਪਰ ਪ੍ਰਾਪਤੀ ਜ਼ਿਆਦਾ ਹੋਵੇ। ਜੋ ਸਾਧਾਰਨ ਵਿਅਕਤੀ ਦੋ ਚਾਰ ਮਿੰਟ ਸੋਚਣ ਦੇ ਬਾਦ ਸਫ਼ਲਤਾ ਪ੍ਰਾਪਤ ਕਰਦੇ ਹਨ ਉਹ ਤੁਸੀਂ ਇੱਕ ਸੈਕਿੰਡ ਵਿੱਚ ਕਰ ਲਵੋ। ਘੱਟ ਸਮੇਂ, ਘਟ ਸੰਕਲਪ ਵਿੱਚ ਰਿਜ਼ਲਟ ਜ਼ਿਆਦਾ ਹੋਵੇ ਉਦੋਂ ਕਹਾਂਗੇ – ਯੋਗ ਦਾ ਪ੍ਰਯੋਗ ਕਰਨ ਵਾਲੇ ਸਫ਼ਲ ਤੱਪਸਵੀ।
ਸਲੋਗਨ:-
ਮਾਤੇਸ਼੍ਵਰੀ ਜੀ ਦੇ ਅਨਮੋਲ ਮਹਾਂਵਾਕ
ਕੰਡਿਆਂ ਦੀ ਦੁਨੀਆਂ ਤੋਂ ਲੈ ਚੱਲੋ ਫੁੱਲਾਂ ਦੀ ਛਾਂ ਵਿੱਚ, ਹੁਣ ਇਹ ਬੁਲਾਵਾ ਸਿਰਫ਼ ਪਰਮਾਤਮਾ ਦੇ ਲਈ ਕਰ ਰਹੇ ਹਨ। ਜਦੋਂ ਮਨੁੱਖ ਅਤਿ ਦੁਖੀ ਹੁੰਦੇ ਹਨ ਤਾਂ ਪਰਮਾਤਮਾ ਨੂੰ ਯਾਦ ਕਰਦੇ ਹਨ, ਪਰਮਾਤਮਾ ਇਸ ਕੰਡਿਆਂ ਦੀ ਦੁਨੀਆਂ ਤੋਂ ਲੈ ਚੱਲ ਫੁੱਲਾਂ ਦੀ ਛਾਂ ਵਿੱਚ, ਇਸਤੋਂ ਸਿੱਧ ਹੈ ਕਿ ਜਰੂਰ ਉਹ ਵੀ ਕੋਈ ਦੁਨੀਆਂ ਹੈ। ਹੁਣ ਇਹ ਤੇ ਸਾਰੇ ਮਨੁੱਖ ਜਾਣਦੇ ਹਨ ਕਿ ਹੁਣ ਦਾ ਜੋ ਸੰਸਾਰ ਹੈ ਉਹ ਕੰਡਿਆਂ ਨਾਲ ਭਰਿਆ ਹੋਇਆ ਹੈ। ਜਿਸ ਕਾਰਨ ਮਨੁੱਖ ਦੁੱਖ ਅਤੇ ਅਸ਼ਾਂਤੀ ਨੂੰ ਪ੍ਰਾਪਤ ਕਰ ਰਹੇ ਹਨ ਅਤੇ ਯਾਦ ਫਿਰ ਫੁੱਲਾਂ ਦੀ ਦੁਨੀਆਂ ਨੂੰ ਕਰਦੇ ਹਨ। ਤਾਂ ਜਰੂਰ ਉਹ ਵੀ ਕੋਈ ਦੁਨੀਆਂ ਹੋਵੇਗੀ ਜਿਸ ਦੁਨੀਆਂ ਦੇ ਸੰਸਕਾਰ ਆਤਮਾ ਵਿੱਚ ਭਰੇ ਹੋਏ ਹਨ। ਹੁਣ ਇਹ ਤੇ ਅਸੀਂ ਜਾਣਦੇ ਹਾਂ ਕਿ ਦੁੱਖ ਅਸ਼ਾਂਤੀ ਇਹ ਸਭ ਕਰਮਬੰਧੰਨ ਦਾ ਹਿਸਾਬ ਕਿਤਾਬ ਹੈ। ਰਾਜਾ ਤੋਂ ਲੈਕੇ ਰੰਕ ਤੱਕ ਸਭ ਮਨੁੱਖ ਮਾਤਰ ਇਸ ਹਿਸਾਬ ਵਿੱਚ ਪੂਰੇ ਜਕੜੇ ਹੋਏ ਹਨ ਇਸਲਈ ਪਰਮਾਤਮਾ ਖੁਦ ਕਹਿੰਦਾ ਹੈ ਹੁਣ ਦਾ ਸੰਸਾਰ ਕਲਿਯੁਗ ਹੈ, ਤਾਂ ਉਹ ਸਾਰਾ ਕਰਮਬੰਧੰਨ ਦਾ ਬਣਿਆ ਹੋਇਆ ਹੋ ਅਤੇ ਅੱਗੇ ਦਾ ਸੰਸਾਰ ਸਤਿਯੁਗ ਸੀ ਜਿਸਨੂੰ ਫੁੱਲਾਂ ਦੀ ਦੁਨੀਆਂ ਕਹਿੰਦੇ ਹਨ। ਹੁਣ ਉਹ ਹੈ ਕਰਮਬੰਧੰਨ ਤੋਂ ਰਹਿਤ ਜੀਵਨਮੁਕਤ ਦੇਵੀ ਦੇਵਤਾਵਾਂ ਦਾ ਰਾਜ, ਜੋ ਹੁਣ ਹੈ ਨਹੀਂ। ਹੁਣ ਇਹ ਜੋ ਅਸੀਂ ਜੀਵਨਮੁਕਤੀ ਕਹਿੰਦੇ ਹਾਂ, ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਦੇਹ ਤੋਂ ਮੁਕਤ ਸੀ, ਉਹਨਾਂ ਨੂੰ ਕੋਈ ਦੇਹ ਦਾ ਭਾਨ ਨਹੀਂ ਸੀ, ਪਰ ਉਹ ਦੇਹ ਵਿੱਚ ਹੁੰਦੇ ਹੋਏ ਵੀ ਦੁੱਖ ਨੂੰ ਪ੍ਰਾਪਤ ਨਹੀਂ ਕਰਦੇ ਸਨ, ਗੋਇਆ ਉੱਥੇ ਕੋਈ ਕਰਮਬੰਧੰਨ ਦਾ ਮਾਮਲਾ ਨਹੀਂ ਹੈ। ਉਹ ਜੀਵਨ ਲੈਂਦੇ, ਜੀਵਨ ਛੱਡਦੇ ਆਦਿ ਮੱਧ ਅੰਤ ਸੁੱਖ ਨੂੰ ਪ੍ਰਾਪਤ ਕਰਦੇ ਸਨ। ਤਾਂ ਜੀਵਨਮੁਕਤੀ ਦਾ ਮਤਲਬ ਹੈ ਜੀਵਨ ਹੁੰਦੇ ਹੋਏ ਕਰਮਾਤੀਤ, ਹੁਣ ਇਹ ਸਾਰੀ ਦੁਨੀਆਂ 5 ਵਿਕਾਰਾਂ ਵਿੱਚ ਪੂਰੀ ਤਰ੍ਹਾਂ ਜਕੜੀ ਹੋਈ ਹੈ, ਮਾਣੋ 5 ਵਿਕਾਰਾਂ ਦਾ ਪੂਰਾ ਪੂਰਾ ਵਰਸਾ ਹੈ, ਪਰ ਮਨੁੱਖ ਵਿੱਚ ਇੰਨੀ ਤਾਕਤ ਨਹੀਂ ਹੈ ਜੋ ਇਹਨਾਂ 5 ਭੂਤਾਂ ਨੂੰ ਜਿੱਤ ਸਕੇ, ਉਦੋਂ ਹੀ ਪਰਮਾਤਮਾ ਆਕੇ ਸਾਨੂੰ 5 ਭੂਤਾਂ ਤੋਂ ਛੁਡਾਉਂਦੇ ਹਨ ਅਤੇ ਭਵਿੱਖ ਪ੍ਰਾਲਬੱਧ ਦੇਵੀ ਦੇਵਤਾ ਪਦਵੀ ਪ੍ਰਾਪਤ ਕਰਾਉਂਦੇ ਹਨ। ਅੱਛਾ – ਓਮ ਸ਼ਾਂਤੀ।
➤ Email me Murli: Receive Daily Murli on your email. Subscribe!