23 May 2022 Punjabi Murli Today | Brahma Kumaris
Read and Listen today’s Gyan Murli in Punjabi
22 May 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਬਾਪ ਦੀ ਸ਼੍ਰੀਮਤ ਤੇ ਚੱਲਣ ਨਾਲ ਉੱਚ ਬਣਾਂਗੇ, ਰਾਵਣ ਦੀ ਮਤ ਤੇ ਚੱਲਣ ਨਾਲ ਸਾਰੀ ਇੱਜਤ ਹੀ ਮਿੱਟੀ ਵਿੱਚ ਮਿਲ ਜਾਏਗੀ"
ਪ੍ਰਸ਼ਨ: -
ਈਸ਼ਵਰੀ ਬਰਥ ਰਾਈਟ ਲੈਣ ਵਾਲੇ ਵਾਰਿਸ ਬੱਚਿਆਂ ਦੀ ਨਿਸ਼ਾਨੀ ਸੁਣਾਓ?
ਉੱਤਰ:-
ਅਜਿਹੇ ਵਾਰਿਸ ਬੱਚੇ – 1- ਬਾਪ ਨੂੰ ਪੂਰਾ -ਪੂਰਾ ਫਾਲੋ ਕਰਦੇ ਹੋਏ ਚੱਲਣਗੇ। 2.- ਸ਼ੂਦਰਾਂ ਦੇ ਸੰਗ ਤੋਂ ਬਹੁਤ-ਬਹੁਤ ਸੰਭਾਲ ਰੱਖਣਗੇ। ਕਦੀ ਵੀ ਉਹਨਾਂ ਦੇ ਸੰਗ ਵਿੱਚ ਆਕੇ ਬਾਪ ਦੀ ਸ਼੍ਰੀਮਤ ਵਿੱਚ ਆਪਣੀ ਮਨਮਤ ਮਿਕਸ ਨਹੀਂ ਕਰਣਗੇ। 3- ਆਪਣਾ ਸੱਚਾ – ਸੱਚਾ ਪੋਤਾਮੇਲ ਬਾਪ ਨੂੰ ਸੁਨਾਉਣਗੇ। 4- ਇੱਕ ਦੋ ਨੂੰ ਸਾਵਧਾਨ ਕਰਦੇ ਉੱਨਤੀ ਨੂੰ ਪਾਉਂਦੇ ਰਹਾਂਗੇ। 5- ਕਦੀ ਵੀ ਬਾਪ ਦਾ ਹੱਥ ਛੱਡਣ ਦਾ ਸੰਕਲਪ ਵੀ ਨਹੀਂ ਕਰਨਗੇ।
ਗੀਤ:-
ਮਾਤਾ ਓ ਮਾਤਾ ਤੂੰ ਸਭਦੀ ਭਾਗ ਵਿਧਾਤਾ…
ਓਮ ਸ਼ਾਂਤੀ। ਬੱਚਿਆਂ ਨੇ ਗੀਤ ਸੁਣਿਆ। ਜਗਤ ਅੰਬਾ ਕਾਮਧੇਨੁ ਦਾ ਵਰਨਣ ਤੇ ਹੈ ਹੀ। ਇਹ ਮਹਿਮਾ ਹੈ ਜਗਤ ਅੰਬਾ ਦੀ। ਅਸਲ ਵਿੱਚ ਗੁਪਤ ਰੂਪ ਵਿੱਚ ਇਹ ਬ੍ਰਹਮਾਪੁੱਤਰ ਨਦੀ ਵੀ ਹੈ। ਗਾਇਆ ਵੀ ਜਾਂਦਾ ਹੈ ਤੁਮ ਮਾਤ ਪਿਤਾ… ਸ਼ਿਵਬਾਬਾ ਬ੍ਰਹਮਾ ਦੇ ਮੁਖ ਕਮਲ ਤੋਂ ਬੱਚੇ ਪੈਦਾ ਕਰਦੇ ਹਨ। ਤਾਂ ਇਹ ਮਾਤਾ ਹੋ ਗਈ ਨਾ। ਇਹ ਹੈ ਗੁਹੇ ਗੱਲਾਂ। ਇਹ ਗੱਲਾਂ ਸ਼ਾਸ਼ਤਰਾਂ ਵਿੱਚ ਨਹੀਂ ਹਨ। ਬਾਬਾ ਨੇ ਸਮਝਾਇਆ ਹੈ ਸ਼ਾਸ਼ਤਰ ਹਨ ਭਗਤੀ ਮਾਰਗ ਦੀ ਸਮਗ੍ਰੀ। ਬਾਪ ਬੈਠ ਸਭ ਸ਼ਾਸ਼ਤਰਾਂ ਦਾ ਸਾਰ ਸਮਝਾਉਂਦੇ ਹਨ। ਅਜਿਹਾ ਨਹੀਂ ਹੈ ਕਿ ਗੀਤਾ ਤੇ ਸਮਝਾਉਂਦੇ ਹਨ। ਨਹੀਂ, ਬਾਪ ਤੇ ਖੁਦ ਹੀ ਗਿਆਨ ਦਾ ਸਾਗਰ ਹੈ। ਭਾਵੇਂ ਇਹ ਗੀਤਾ ਭਾਗਵਤ ਆਦਿ ਪੜ੍ਹਿਆ ਹੋਇਆ ਹੈ। ਸ਼ਿਵਬਾਬਾ ਦੇ ਲਈ ਅਜਿਹਾ ਨਹੀਂ ਕਹਾਂਗੇ ਕਿ ਇਹ ਸਭ ਪੜ੍ਹਿਆ ਹੋਇਆ ਹੈ। ਨਹੀਂ, ਉਹ ਤੇ ਨਾਲੇਜਫੁਲ ਹੈ। ਕਹਿੰਦੇ ਹਨ ਇਸ ਮਨੁੱਖ ਸ਼੍ਰਿਸ਼ਟੀ ਦਾ ਬੀਜ਼ ਹਾਂ। ਸ਼੍ਰਿਸ਼ਟੀ ਦੇ ਆਦਿ -ਮੱਧ -ਅੰਤ ਦੀ ਮੇਰੇ ਵਿੱਚ ਨਾਲੇਜ਼ ਹੈ। ਬਾਪ ਕਹਿੰਦੇ ਹਨ ਮੈਂ ਇਸਦਾ ਵਰਨਣ ਕਰਦਾ ਹਾਂ – ਇਸ ਬ੍ਰਹਮਾ ਦਵਾਰਾ। ਫਿਰ ਇਹ ਵਰਨਣ ਪ੍ਰਾਯ ਲੋਪ ਹੋ ਜਾਏਗਾ। ਇਹ ਸੱਚੀ ਗੀਤਾ ਜੋ ਹੁਣ ਤੁਸੀਂ ਬਣਾਉਂਦੇ ਹੋ ਉਹ ਵੀ ਹੱਥ ਵਿੱਚ ਨਹੀਂ ਆਏਗੀ। ਗੀਤਾ ਆਦਿ ਤੇ ਭਗਤੀ ਮਾਰਗ ਦੇ ਸ਼ਾਸ਼ਤਰ ਹਨ, ਉਹ ਫਿਰ ਨਿਕਲਣਗੇ। ਇਹ ਸ਼ਾਸ਼ਤਰ ਆਦਿ ਪੜ੍ਹਣ ਨਾਲ ਕਿਸੇ ਨੂੰ ਸਦਗਤੀ ਨਹੀਂ ਮਿਲਦੀ। ਤੁਸੀਂ ਬੱਚੇ ਜਾਣਦੇ ਹੋ ਇਹ ਜੋ ਵੀ ਐਕਟਰਸ ਹਨ, ਪਹਿਲੇ ਸਭ ਬਿਗਰ ਸ਼ਰੀਰ ਮੁਕਤੀਧਾਮ ਵਿੱਚ ਸਨ ਫਿਰ ਇੱਥੇ ਆਕੇ ਸ਼ਰੀਰ ਧਾਰਣ ਕਰ ਪਾਰ੍ਟ ਵਜਾਉਂਦੇ ਹਨ। ਉਹ ਵੀ ਆਤਮਾ ਵਿੱਚ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ। ਇਹ ਸ਼੍ਰਿਸ਼ਟੀ ਦਾ ਚੱਕਰ ਵੀ ਇੱਕ ਹੈ, ਇਹਨਾਂ ਦਾ ਰਚੇਤਾ ਵੀ ਇੱਕ ਹੈ। ਇੱਕ ਹੀ ਸ਼੍ਰਿਸ਼ਟੀ ਦਾ ਚੱਕਰ ਫਿਰਦਾ ਰਹਿੰਦਾ ਹੈ। ਇਹ ਹੈ ਅਵਿਨਾਸ਼ੀ ਬਣਾ ਬਣਾਇਆ ਡਰਾਮਾ। ਸਤਿਯੁਗ ਵਿੱਚ ਦੇਵੀ -ਦੇਵਤਾਵਾਂ ਦਾ ਰਾਜ ਸੀ। ਹੁਣ ਤੁਸੀਂ ਫਿਰ ਤੋਂ ਬਣ ਰਹੇ ਹੋ। ਪਰਮਪਿਤਾ ਪਰਮਾਤਮਾ ਪਹਿਲੇ – ਪਹਿਲੇ ਬ੍ਰਹਮਾ ਮੁਖ ਤੋਂ ਬ੍ਰਾਹਮਣ ਸ਼੍ਰਿਸ਼ਟੀ ਰਚਦੇ ਹਨ। ਪਹਿਲੇ – ਪਹਿਲੇ ਬ੍ਰਹਮਾ ਮੁਖ ਤੋਂ ਬ੍ਰਾਹਮਣ ਸ਼੍ਰਿਸ਼ਟੀ ਰਚਦੇ ਹਨ। ਪਹਿਲੇ – ਪਹਿਲੇ ਨਵੀਂ ਸ਼੍ਰਿਸ਼ਟੀ ਹੈ ਸੰਗਮ ਦੀ। ਪੁਰਾਣਾ ਅਤੇ ਨਵਾਂ। ਬ੍ਰਾਹਮਣ ਹਨ ਚੋਟੀ। ਪੈਰ ਅਤੇ ਚੋਟੀ, ਇਸਨੂੰ ਸੰਗਮ ਕਹਿੰਦੇ ਹਨ। ਤੁਸੀਂ ਬ੍ਰਾਹਮਣ ਬਾਪ ਦੇ ਨਾਲ ਵਿਸ਼ਵ ਦੀ ਰੂਹਾਨੀ ਸੇਵਾ ਕਰਦੇ ਹੋ। ਬਾਪ ਵੀ ਰੂਹਾਂ ਦੀ ਸਰਵਿਸ ਕਰਦੇ ਹਨ। ਤੁਸੀਂ ਵੀ ਰੂਹਾਂ ਦੀ ਸਰਵਿਸ ਕਰਦੇ ਹੋ ਮਤਲਬ ਜੋ ਤਮੋਂਪ੍ਰਧਾਨ ਬਣ ਗਏ ਹਨ ਉਹਨਾਂ ਨੂੰ ਸਤੋਪ੍ਰਧਾਨ ਬਣਾਉਂਦੇ ਹੋ। ਤਾਂ ਬਾਪ ਦੀ ਸ਼੍ਰੀਮਤ ਤੇ ਚੱਲਣ ਵਾਲੇ ਹੀ ਉੱਚ ਤੇ ਉੱਚ ਪਦਵੀ ਪਾਉਣਗੇ। ਬੱਚਿਆਂ ਦੀ ਸ਼੍ਰੀਮਤ ਨਾਲ ਹੀ ਸ਼੍ਰੇਸ਼ਠ ਬਣਨਾ ਹੈ। ਤੁਸੀਂ ਬੱਚੇ ਜਾਣਦੇ ਹੋ ਅਸੀਂ ਸੋ ਦੇਵੀ -ਦੇਵਤਾ, ਸੂਰਜਵੰਸ਼ੀ ਚੰਦਰਵੰਸ਼ੀ ਸੀ ਫਿਰ ਮਾਇਆ ਨੇ ਸਾਡੀ ਇੱਜਤ ਲੈ ਲਈ, ਪੂਜਯ ਤੋਂ ਪੁਜਾਰੀ ਪਤਿਤ ਬਣਾ ਦਿੱਤਾ। ਸ਼੍ਰੀਮਤ ਨਾਲ ਮਨੁੱਖ ਸ਼੍ਰੇਸ਼ਠ ਬਣ ਜਾਂਦੇ ਹਨ ਫਿਰ ਰਾਵਣ ਦੀ ਮਤ ਨਾਲ ਸਾਰੀ ਇੱਜਤ ਮਿੱਟੀ ਵਿੱਚ ਮਿਲ ਜਾਂਦੀ ਹੈ। ਹੁਣ ਫਿਰ ਸ਼ਿਵਬਾਬਾ ਦੀ ਮਤ ਤੇ ਚੱਲਣ ਨਾਲ ਨਵੀ ਦੁਨੀਆਂ ਵਿੱਚ ਦੇਵਤਾ ਬਣਾਂਗੇ। ਕਦਮ -ਕਦਮ ਸ਼੍ਰੀਮਤ ਤੇ ਚੱਲਣਾ ਹੈ। ਗਾਂਧੀ ਜੀ ਵੀ ਨਵਾਂ ਭਾਰਤ, ਨਵਾਂ ਰਾਜ ਚਾਹੁੰਦੇ ਸੀ। ਪਰ ਨਵੀ ਦੁਨੀਆਂ ਤੇ ਸਤਿਯੁਗ ਨੂੰ ਕਿਹਾ ਜਾਂਦਾ ਹੈ। ਇੱਥੇ ਤੇ ਦਿਨ – ਪ੍ਰਤੀਦਿਨ ਦੁੱਖ ਵੱਧਦਾ ਹੀ ਜਾਂਦਾ ਹੈ। ਬਾਬਾ ਕਹਿੰਦੇ ਹਨ ਦੁੱਖ ਵਧਣਾ ਹੀ ਹੈ ਤਾਂ ਹੀ ਤੇ ਮੈਂ ਆਉਂਦਾ ਹਾਂ। ਮੈਂ ਆਪਣੇ ਵਾਯਦੇ ਅਨੁਸਾਰ ਫਿਰ ਤੋਂ ਆਕੇ ਸਹਿਜ ਰਾਜਯੋਗ ਸਿਖਾਉਂਦਾ ਹਾਂ। ਸ਼ਾਸ਼ਤਰ ਵੀ ਬਾਦ ਵਿੱਚ ਬਣਦੇ ਹਨ। ਇਹ ਗੀਤਾ ਆਦਿ ਵੀ ਉਹ ਹੀ ਬਣਨਗੇ। ਹੁਣ ਇਸ ਵਿਨਾਸ਼ ਜਵਾਲਾ ਵਿੱਚ ਸਭ ਖ਼ਤਮ ਹੋਂਣਗੇ। ਤੁਸੀਂ ਇਸ ਚੱਕਰ ਨੂੰ ਜਾਣਦੇ ਹੋ। ਤੁਸੀਂ ਬੱਚਿਆਂ ਨੂੰ ਸਕੂਲ ਵਿੱਚ ਜਾਕੇ ਸਮਝਾਉਣਾ ਹੈ।
ਤੁਹਾਡੀ ਹੈ ਹੱਦ ਦੀ ਹਿਸਟ੍ਰੀ – ਜੋਗ੍ਰਾਫੀ, ਇਸਨੂੰ ਕੋਈ ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਨਹੀਂ ਕਹਾਂਗੇ। ਬੱਚਿਆਂ ਨੂੰ ਤੇ ਬੇਹੱਦ ਦੀ ਹਿਸਟ੍ਰੀ – ਜੋਗ੍ਰਾਫੀ, ਸਿਖਾਉਣੀ ਚਾਹੀਦੀ ਹੈ, ਤਾਂ ਇਹ ਉੱਚ ਪਦਵੀ ਪਾ ਸਕਦੇ ਹਨ। ਹੱਦ ਦੀ ਹਿਸਟ੍ਰੀ – ਜੋਗ੍ਰਾਫੀ, ਨਾਲ ਹੱਦ ਦੀ ਪਦਵੀ ਮਿਲਦੀ ਹੈ। ਇਹ ਹੈ ਬੇਹੱਦ ਦੀ। ਇਸ ਵਿੱਚ ਤਿੰਨਾਂ ਲੋਕਾਂ ਦਾ ਗਿਆਨ ਆ ਜਾਂਦਾ ਹੈ। ਆਦਿ ਵਿੱਚ ਨਿਰਾਕਾਰੀ ਦੁਨੀਆਂ ਵਿੱਚ ਬਹੁਤ ਆਤਮਾਵਾਂ ਰਹਿੰਦੀਆਂ ਹਨ। ਅੰਤ ਵਿੱਚ ਫਿਰ ਸਭ ਆਤਮਾਵਾਂ ਥੱਲੇ ਆ ਜਾਂਦੀਆਂ ਹਨ। ਸੂਖਸ਼ਮਵਤਨ ਵਾਸੀ ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਪਾਰ੍ਟ ਵੀ ਹੁਣ ਹੈ। ਤੇ ਤੁਸੀਂ ਉਹਨਾਂ ਕੋਲੋਂ ਪੁੱਛ ਸਕਦੇ ਹੋ ਕਿ ਤੁਸੀਂ ਜਾਣਦੇ ਹੋ ਕਿ ਸਤਿਯੁਗ ਵਿੱਚ ਲਕਸ਼ਮੀ – ਨਾਰਾਇਣ ਕਾ ਰਾਜ ਸੀ ਫਿਰ ਕੀ ਹੋਇਆ? ਕੀ ਤ੍ਰੇਤਾ ਦੇ ਅੰਤ ਤੱਕ ਇੱਕ ਹੀ ਲਕਸ਼ਮੀ – ਨਾਰਾਇਣ ਦਾ ਰਾਜ ਸੀ? ਕਿੰਨਾ ਸਮੇਂ ਰਾਜ ਕੀਤਾ ਅਤੇ ਕਿੰਨੇ ਏਰੀਆ ਤੇ? ਹੁਣ ਤੇ ਆਸਮਾਨ -ਜ਼ਮੀਨ ਵਿੱਚ ਪਾਰਟੀਸ਼ਨ ਹੋ ਗਏ ਹਨ। ਉੱਥੇ ਅਜਿਹੀਆਂ ਕੋਈ ਗੱਲਾਂ ਹੁੰਦੀਆਂ ਨਹੀਂ । ਉੱਥੇ ਭਾਰਤ ਵਿੱਚ ਬੇਹੱਦ ਦਾ ਰਾਜ ਚੱਲਦਾ ਹੈ। ਹੁਣ ਤੇ ਕਿੰਨੇ ਟੁੱਕੜੇ ਹੋ ਗਏ ਹਨ। ਇਹ ਸਭ ਮਿਲਕੇ ਇੱਕ ਹੋਣ, ਸੋ ਤੇ ਹੋ ਨਹੀਂ ਸਕਦਾ। ਹੁਣ ਬਾਪ ਬੇਹੱਦ ਦੀ ਹਿਸਟ੍ਰੀ – ਜੋਗ੍ਰਾਫੀ, ਸੁਣਾਉਂਦੇ ਹਨ। 84 ਦੇ ਚਕ੍ਰ ਵਿੱਚ ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ, ਆ ਜਾਂਦੀ ਹੈ ਅਤੇ ਫਿਰ ਨਾਲ ਪਵਿੱਤਰਤਾ ਵੀ ਜਰੂਰ ਚਾਹੀਦੀ ਹੈ। ਹੁਣ ਨੋ ਪਿਓਰੀਟੀ, ਨੋ ਪੀਸ, ਨੋ ਪ੍ਰੋਸਪੈਰਿਟੀ ਹੈ।
ਮਨੁੱਖ ਸਮਝਦੇ ਹਨ ਸੰਨਿਆਸੀਆਂ ਦੇ ਕੋਲ ਜਾਣ ਨਾਲ ਸ਼ਾਂਤੀ ਮਿਲਦੀ ਹੈ। ਬਾਪ ਕਹਿੰਦੇ ਹਨ ਸ਼ਾਂਤੀ ਤੇ ਤੁਹਾਡੇ ਗਲ਼ੇ ਦਾ ਹਾਰ ਹੈ। ਅਸਲ ਵਿੱਚ ਅਹਮ ਆਤਮਾ ਦਾ ਸਵਧਰਮ ਹੈ ਹੀ ਸ਼ਾਂਤ। ਆਤਮਾ ਕਿਥੋਂ ਦੀ ਰਹਿਣ ਵਾਲੀ ਹੈ? ਤੇ ਕਹਾਂਗੇ ਨਿਰਵਾਣਧਾਮ ਦੀ। ਜਦੋਂ ਆਤਮਾ ਦਾ ਸਵਧਰਮ ਹੀ ਸ਼ਾਂਤ ਹੈ ਤੇ ਗੁਰੂਆਂ ਆਦਿ ਤੋਂ ਕੀ ਸ਼ਾਂਤੀ ਮਿਲੇਗੀ? ਅਸ਼ਾਂਤ ਕਰਨ ਵਾਲੀ ਹੈ ਮਾਇਆ। ਜਦੋਂ ਸ਼੍ਰੀਮਤ ਨਾਲ ਇਸ ਮਾਇਆ ਤੇ ਜਿੱਤ ਪ੍ਰਾਪਤ ਕਰਨ ਉਦੋਂ ਸਤਿਯੁਗ ਵਿੱਚ ਪਵਿੱਤਰਤਾ, ਸੁੱਖ, ਸ਼ਾਂਤੀ ਦਾ ਵਰਸਾ ਪਾਉਣ। ਉੱਥੇ ਕਦੀ ਕੋਈ ਨਹੀਂ ਕਹੇਗਾ ਕਿ ਮੈਂ ਅਸ਼ਾਂਤ ਹਾਂ, ਮੈਨੂੰ ਸ਼ਾਂਤੀ ਚਾਹੀਦੀ ਹੈ। ਭਾਰਤ ਵਿੱਚ ਹੀ ਪਵਿੱਤਰਤਾ – ਸੁੱਖ -ਸ਼ਾਂਤੀ ਸੀ। ਹੁਣ ਤੁਸੀਂ ਸ਼ੂਦ੍ਰ ਤੋਂ ਬਦਲ ਬ੍ਰਾਹਮਣ ਬਣੇ ਹੋ।
ਇਸ ਸਮੇਂ ਭਾਰਤਵਾਸੀਆਂ ਨੂੰ ਪਤਾ ਨਹੀਂ ਹੈ ਕਿ ਅਸੀਂ ਕਿਸ ਧਰਮ ਦੇ ਹਾਂ। ਸਾਡਾ ਧਰਮ ਕਿਸਨੇ ਅਤੇ ਕਦੋਂ ਰਚਿਆ? ਆਦਿ ਸਨਾਤਨ ਦੇਵੀ -ਦੇਵਤਾ ਧਰਮ ਦਾ ਕਿਸੇਨੂੰ ਪਤਾ ਨਹੀਂ ਹੈ। ਆਰਯ ਅਤੇ ਅਨਆਰਯ। ਦੇਵਤਾਵਾਂ ਨੂੰ ਭਗਵਾਨ ਭਗਵਤੀ ਕਹਿੰਦੇ ਹਨ, ਕਿਉਂਕਿ ਭਗਵਾਨ ਨੇ ਖੁਦ ਸਵਰਗ ਦੀ ਸਥਾਪਨਾ ਕੀਤੀ ਹੈ। ਪਰ ਉਹਨਾਂ ਦਾ ਨਾਮ ਫਿਰ ਵੀ ਦੇਵੀ – ਦੇਵਤਾ ਹੈ। ਭਾਰਤ ਦਾ ਆਦਿ ਸਨਾਤਨ ਦੇਵੀ-ਦੇਵਤਾ ਧਰਮ ਹੈ, ਨਾ ਕਿ ਹਿੰਦੂ। ਇਹ ਬਾਪ ਸਾਰੀਆਂ ਗੱਲਾਂ ਸਮਝਾ ਰਹੇ ਹਨ। ਇਹ ਵੀ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਨੰਬਰਵਾਰ ਬੈਠਦਾ ਹੈ। ਬਹੁਤ ਬੱਚੇ ਹਨ ਜੋ ਸ਼ਿਵਬਾਬਾ ਨੂੰ ਹਫਤੇ ਵਿੱਚ ਮੁਸ਼ਕਿਲ ਨਾਲ ਯਾਦ ਕਰਦੇ ਹਨ। ਸੰਗ ਸਾਥ ਨਾ ਹੋਣ ਦੇ ਕਾਰਨ ਯਾਦ ਭੁੱਲ ਜਾਂਦੀ ਹੈ। ਇਸ ਵਿੱਚ ਤੇ ਸੰਗ ਚਾਹੀਦਾ ਹੈ ਬ੍ਰਾਹਮਣਾਂ ਦਾ, ਜੋ ਇੱਕ ਦੋ ਨੂੰ ਸਾਵਧਾਨ ਕਰਦੇ ਰਹਿਣ। ਸ਼ੁਦਰਾਂ ਦਾ ਸੰਗ ਹੋਵੇਗਾ ਤਾਂ ਕੁਝ ਅਸਰ ਤੇ ਜਰੂਰ ਪਵੇਗਾ। ਬਾਪ ਕੋਲੋਂ ਪੂਰਾ ਵਰਸਾ ਲੈਣ ਦੇ ਲਈ ਫਾਲੋ ਕਰਨਾ ਚਾਹੀਦਾ ਹੈ। ਧੰਦੇ -ਧੋਰੀ ਵਿੱਚ ਰਹਿੰਦੇ ਬਾਬਾ ਨੂੰ ਸੱਚ ਲਿਖੋ ਕਿ ਬਾਬਾ ਅਸੀਂ ਵਿਵਹਾਰ ਵਿੱਚ ਰਹਿੰਦੇ, ਫੈਕਟਰੀ ਆਦਿ ਵਿੱਚ ਰਹਿੰਦੇ ਕਿੰਨਾ ਯਾਦ ਵਿੱਚ ਰਹੇ। ਆਪਣਾ – ਆਪਣਾ ਯਾਦ ਦਾ ਚਾਰਟ ਭੇਜਣਾ ਚਾਹੀਦਾ ਹੈ ਤੇ ਬਾਬਾ ਵੀ ਸਮਝਣ ਕੀ ਇਹ ਚੰਗਾ ਪੁਰਸ਼ਾਰਥੀ ਹੈ। ਇੱਥੇ ਤੇ ਕੋਈ ਬਾਪਦਾਦਾ ਨੂੰ ਪੱਤਰ ਵੀ ਨਹੀਂ ਲਿੱਖਦੇ ਹਨ। ਬਾਬਾ ਸਮਝਦੇ ਹਨ ਕੋਈ ਸਤੋਪ੍ਰਧਾਨ ਪੁਰਸ਼ਾਰਥ ਕਰਦੇ ਹਨ, ਕਈ ਰਜ਼ੋ, ਕੋਈ ਤਮੋਂ। ਤਮੋਂ ਪੁਰਸ਼ਾਰਥੀ ਜੋ ਹੋਵੇਗਾ ਉਹ ਸੂਰਜਵੰਸ਼ੀਆਂ ਦੇ ਕੋਲ ਆਕੇ ਨੌਕਰੀ ਕਰੇਗਾ। ਸਾਹੂਕਾਰ ਪ੍ਰਜਾ ਦੇ ਅੱਗੇ ਜਾਕੇ ਨੌਕਰੀ ਕਰੇਗਾ। ਸਾਹੂਕਾਰ ਪ੍ਰਜਾ ਦੇ ਅੱਗੇ ਜਾਕੇ ਨੌਕਰ ਬਣੇਗਾ। ਇਸ ਤੋਂ ਵੀ ਘੱਟ ਪਦਵੀ ਉਨ੍ਹਾਂ ਦੀ ਹੁੰਦੀ ਹੈ ਜੋ ਬਾਪ ਦਾ ਬਣ ਕੇ ਅਸ਼ਚਰਿਆਵਤ ਸੁੰਨਤੀ, ਕਥੰਤੀ ਫਾਰਕਤੀ ਦੇਵੰਤੀ…ਉਹਨਾਂ ਦੀ ਦੁਰਗਤੀ ਸਭਤੋਂ ਬੁਰੀ ਹੁੰਦੀ ਹੈ। ਬਾਪ ਕੋਲੋਂ ਪੂਰਾ ਵਰਸਾ ਲੈਣਾ ਹੈ ਤਾਂ ਪੋਤਾਮੇਲ ਭੇਜਣ ਉਦੋਂ ਬਾਬਾ ਰਿਜ਼ਲਟ ਕੱਢਣਗੇ। ਪੂਰਾ ਪੁਰਸ਼ਾਰਥ ਨਹੀਂ ਕਰਦੇ ਤਾਂ ਮਾਇਆ ਇੱਕਦਮ ਖਾ ਜਾਂਦੀ ਹੈ। ਇਸਲਈ ਬਾਬਾ ਕਹਿੰਦੇ ਹਨ ਸੰਗ ਬਹੁਤ ਜਰੂਰੀ ਹੈ। ਸੰਗ ਹੋਵੇਗਾ ਤਾਂ ਸਮਝੋਗੇ ਅਸੀਂ ਇਸ਼ਵਰੀ ਕੁਲ ਦੇ ਹਾਂ। ਬਾਪ ਸਮਝਾਉਂਦੇ ਹਨ ਇਸਤਰੀ ਪੁਰਸ਼ ਹੋ ਭਾਵੇਂ ਨਾਲ ਰਹੋ। ਜੇਕਰ ਅੱਗ ਲੱਗ ਗਈ ਤੇ ਸਭ ਖਲਾਸ ਹੋ ਜਾਣਗੇ। ਬਾਬਾ ਦੇ ਤੇ ਢੇਰ ਬੱਚੇ ਹਨ। ਆਉਣਗੇ ਵੀ ਤੇ ਮਰਨਗੇ ਵੀ। ਈਸ਼ਵਰੀ ਬਰਥ ਆਸੁਰੀ ਬਰਥ ਤੋਂ ਉੱਚ ਹੈ।
ਅੱਜਕਲ ਆਸੁਰੀ ਬਰਥ ਬਹੁਤ ਮਨਾਉਂਦੇ ਰਹਿੰਦੇ ਹਨ। ਉਹਨਾਂ ਨੂੰ ਕੈਂਸਲ ਕਰ ਈਸ਼ਵਰੀ ਬਰਥ ਡੇ ਮਨਾਉਣਾ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਪੱਕਾ ਹੋ ਜਾਏ। ਬਾਬਾ ਰਾਏ ਦਿੰਦੇ ਹਨ ਪੁਰਾਣਾ ਬਰਥ ਮਨਾਉਂਣਾ ਕੈਂਸਲ ਕਰ ਨਵਾਂ ਮਨਾਓ। ਅੱਜਕਲ ਸ਼ਾਦੀ ਦਾ ਡੇ ਵੀ ਮਨਾਉਂਦੇ ਹਨ। ਉਹ ਵੀ ਕੈਂਸਲ ਕਰ ਦੇਣਾ ਚਾਹੀਦਾ ਹੈ। ਚੇਂਜ ਆਉਣੀ ਚਾਹੀਦੀ ਹੈ। ਬਾਪ ਸਿਕੀਲੱਧੇ ਬੱਚਿਆਂ ਨੂੰ ਕਹਿੰਦੇ ਹਨ ਇਹ ਕੋਈ ਨਵੀ ਗੱਲ ਨਹੀਂ। ਤੁਸੀਂ ਅਨੇਕ ਵਾਰ ਰਾਜ ਭਾਗ ਗਵਾਉਂਦੇ ਅਤੇ ਲੈਂਦੇ ਹੋ। ਕਲਪ – ਕਲਪ ਬਾਪ ਦੇ ਕੋਲ ਜਨਮ ਸੈਕਰੀਫ਼ਾਈ ਕਰ 21 ਜਨਮ ਦਾ ਸੁਖ ਪਾਇਆ ਹੈ ਤਾਂ ਕਿਉਂ ਨਾ ਅਸੀਂ ਪਵਿੱਤਰ ਬਣਾਂਗੇ। ਬਾਬਾ ਤੁਹਾਡੀ ਸ਼੍ਰੀਮਤ ਤੇ ਚੱਲਾਂਗੇ। ਅੱਧਾਕਲਪ ਆਸੁਰੀ ਮਤ ਤੇ ਚੱਲਾਂਗੇ। ਅੱਧਾਕਲਪ ਆਸੁਰੀ ਮਤ ਤੇ ਚੱਲੇ ਹਨ, ਤੇ ਇੱਥੇ ਬਹੁਤ ਖਬਰਦਾਰੀ ਰੱਖਣੀ ਹੈ। ਬੜਾ ਭਾਰੀ ਵਰਸਾ ਹੈ। ਗੱਲ ਨਾ ਪੁੱਛੋ। ਸਕੂਲ ਵਿੱਚ ਇਮਤਿਹਾਨ ਵਿੱਚ ਨਾਪਸ ਹੁੰਦੇ ਹਨ ਤੇ ਮੂੰਹ ਹੀ ਪੀਲਾ ਹੋ ਜਾਂਦਾ ਹੈ। ਇੱਥੇ ਵੀ ਬਹੁਤ ਸਜ਼ਾ ਖਾਣੀ ਪੈਂਦੀ ਹੈ। ਬਾਬਾ ਸਾਕਸ਼ਾਤਕਾਰ ਕਰਾਉਂਦੇ ਹਨ। ਮੈਂ ਖੁਦ ਤੁਹਾਨੂੰ ਪੜ੍ਹਾਉਦਾ ਸੀ ਅਤੇ ਕਹਿੰਦਾ ਸੀ ਕਿ ਸ਼੍ਰੀਮਤ ਤੇ ਚੱਲੋ ਫਿਰ ਵੀ ਨਹੀਂ ਮੰਨਿਆ। ਕਿੰਨਾ ਗੁਨਾਹ ਕੀਤਾ, ਸੌ ਗੁਣਾਂ ਦੰਡ ਦਿੰਦੇ ਹਨ ਕਿਉਂਕਿ ਬਾਪ ਦੀ ਸਰਵਿਸ ਵਿੱਚ ਵਿਘਣ ਪਾਉਂਦੇ ਹਨ। ਬਾਪ ਦੀ ਨਿੰਦਾ ਕਰਵਾਉਂਦੇ ਹਨ। ਸ਼੍ਰੀਮਤ ਤੇ ਚੱਲਣ ਵਾਲਾ ਮਿੱਠਾ ਹੋਵੇਗਾ। ਕਿਸੇ ਤੇ ਕ੍ਰੋਧ ਕੀਤਾ ਤੇ ਸਮਝੋਂ ਆਸੁਰੀ ਮਤ। ਕਈ ਸਮਝਦੇ ਹਨ ਬਾਬਾ ਨੇ ਸਭਾ ਵਿੱਚ ਸਾਡੀ ਇਜੱਤ ਲਈ, ਸਭ ਦੇ ਅੱਗੇ ਸੁਣਾਇਆ। ਅਰੇ ਬੇਹੱਦ ਦਾ ਬਾਪ ਤੇ ਸਭਦੀ ਇੱਜਤ ਵਧਾਉਂਦੇ ਹਨ। ਬਾਬਾ ਨੂੰ ਇੰਨੇ ਢੇਰ ਬੱਚੇ ਹਨ। ਇੱਕ -ਇੱਕ ਨੂੰ ਛਿਪਾਕੇ ਸਮਝਾਉਣਗੇ ਕੀ? ਬਾਪ ਤੇ ਸਭਦੇ ਸਾਹਮਣੇ ਕਹਿ ਦਿੰਦੇ ਹਨ। ਬਾਪ ਦੀ ਸ਼੍ਰੀਮਤ ਨਾਲ ਹੀ ਸ਼੍ਰੇਸ਼ਠ ਤੇ ਸ਼੍ਰੇਸ਼ਠ ਬਣੇਗੇ। ਆਪਣੀ ਮਤ ਤੇ ਡਿੱਗ ਪੈਣਗੇ। ਡਿੱਗਦੇ -ਡਿੱਗਦੇ ਮਰ ਜਾਣਗੇ। ਇੱਥੇ ਤੇ ਹੈ ਚਿੰਤਾਵਾਂ ਦੀ ਚਿਤਾ। ਬਾਪ ਤੇ ਉੱਥੇ ਲੈ ਜਾਂਦੇ ਹਨ ਜਿੱਥੇ ਚਿੰਤਾ ਦਾ ਨਾਮ ਨਹੀਂ। ਤਾਂ ਸ਼੍ਰੀਮਤ ਤੇ ਚੱਲਣਾ ਪਵੇ। ਫਿਰ ਜੋ ਚਾਹੇ ਸੋ ਬਣੋ। ਸ਼੍ਰੀ ਲਕਸ਼ਮੀ ਨਾਰਾਇਣ ਨੂੰ ਵਰਣ ਦੀ ਹਿੰਮਤ ਚਾਹੀਦੀ ਹੈ। ਆਪਣਾ ਮੂੰਹ ਆਈਨੇ ਵਿੱਚ ਦੇਖਣਾ ਚਾਹੀਦਾ ਹੈ – ਅਸੀਂ ਕਿਥੋਂ ਤੱਕ ਲਾਈਕ ਬਣੇ ਹਾਂ! ਜਿਥੋਂ ਤੱਕ ਜੀਣਾ ਹੈ ਉਦੋਂ ਤੱਕ ਨਾਲੇਜ਼ ਲੈਂਦੇ ਰਹਿਣਾ ਹੈ। ਜਗਤ ਅੰਬਾ ਦੇ ਤੁਸੀਂ ਹੋ ਬੱਚੇ। ਬੱਚੇ ਜੋ ਮੰਮਾ ਦੀ ਮਹਿਮਾ ਉਹ ਤੁਸੀਂ ਬੱਚਿਆਂ ਦੀ। ਜਗਤ ਅੰਬਾ ਫਿਰ ਮੁੱਖ ਹੋ ਜਾਂਦੀ ਹੈ। 16 ਹਜ਼ਾਰ, 108 ਦੀ ਵੀ ਮਾਲਾ ਹੈ। ਰੁਦ੍ਰ ਯੱਗ ਜਦੋਂ ਰਚਦੇ ਹਨ ਤਾਂ ਲੱਖ ਸਾਲੀਗ੍ਰਾਮ ਤੇ ਇੱਕ ਸ਼ਿਵ ਦਾ ਚਿੱਤਰ ਬਣਾਉਂਦੇ ਹਨ । ਤਾਂ ਜਰੂਰ ਇਹ ਸਭ ਯਾਦਗਾਰ ਹੋਣਗੇ ਨਾ ।
ਤੁਸੀਂ ਸਾਰੇ ਹੋ ਰੂਹਾਨੀ ਯਾਤਰਾ ਵਾਲੇ, ਬ੍ਰਹਮਾ ਦੇ ਮੁਖ ਵੰਸ਼ਾਵਲੀ, ਸੰਗਮਯੁਗੀ ਬ੍ਰਾਹਮਣ। ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਨਵੀਂ ਰਚਨਾ ਰਚਦੇ ਹਨ । ਧਰਮ ਦੇ ਬੱਚੇ ਬਣਦੇ ਹਨ । ਤੁਸੀਂ ਸ਼ੂਦ੍ਰ ਧਰਮ ਤੋਂ ਬਦਲ ਆਕੇ ਬ੍ਰਹਮਾ ਮੁੱਖ ਵੰਸ਼ਾਵਲੀ ਬਣਦੇ ਹੋ। ਮਾਇਆ ਬੜੀ ਦੁਸ਼ਮਣ ਹੈ। ਯੋਗ ਲਗਾਉਣ ਨਹੀਂ ਦਿੰਦੀ। ਬਾਬਾ ਕਹਿੰਦੇ ਹਨ ਇਵੇਂ ਕਦੀ ਨਹੀਂ ਕਹਿਣਾ ਕਿ ਸਾਨੂੰ ਯੋਗ ਵਿੱਚ ਬਿਠਾਓ। ਇੱਕ ਜਗ੍ਹਾ ਬੈਠ ਯੋਗ ਲਗਾਉਣ ਦੀ ਆਦਤ ਪੈ ਜਾਏਗੀ, ਤੇ ਫਿਰ ਚੱਲਦੇ ਫਿਰਦੇ ਯੋਗ ਲੱਗੇਗਾ ਨਹੀਂ। ਕਹਿਣਗੇ ਕਿ ਅਸੀਂ ਦਾਦੀ ਦੇ ਕੋਲ ਜਾਕੇ ਯੋਗ ਵਿੱਚ ਬੈਠਾਂਗੇ। ਬਾਪ ਤੇ ਕਹਿੰਦੇ ਹਨ ਚੱਲਦੇ – ਫਿਰਦੇ ਬਾਪ ਅਤੇ ਵਰਸੇ ਨੂੰ ਯਾਦ ਕਰੋ । ਬਸ। ਉਹ ਗੀਤਾ ਸੁਣਾਉਣ ਵਾਲਾ ਇਵੇਂ ਕਹਿ ਨਾ ਸਕੇ। ਇਹ ਬਾਪ ਹੀ ਕਹਿੰਦੇ ਹਨ – ਮਾਮੇਕਮ ਯਾਦ ਕਰੋ। ਸਵਰਗ ਦਾ ਵੀ ਤੁਸੀਂ ਸਾਕਸ਼ਾਤਕਾਰ ਕੀਤਾ ਹੈ । ਬਾਬਾ ਹੁਣ ਜਾਸਤੀ ਕਰਾਉਂਦੇ ਨਹੀਂ ਹਨ, ਨਹੀਂ ਤੇ ਨਵੇਂ ਲੋਕ ਸਮਝਦੇ ਹਨ ਜਾਦੂ ਹੈ ।
ਗੀਤ ਸੀ ਮੰਮਾ ਦੀ ਮਹਿਮਾ ਦਾ। ਮੰਮਾ ਤੇ ਇਹ (ਬ੍ਰਹਮਾ) ਵੀ ਹੈ। ਪਰ ਮਾਤਾਵਾਂ ਨੂੰ ਸੰਭਾਲਣ ਲਈ ਜਗਤ ਅੰਬਾ ਮੁਕਰਰ ਹੈ। ਡਰਾਮੇ ਵਿੱਚ ਨੂੰਧਿਆ ਹੋਇਆ ਹੈ। ਸਭ ਤੋਂ ਤਿੱਖੀ ਵੀ ਹੈ। ਉਹਨਾਂ ਦੀ ਮੁਰਲੀ ਬੜੀ ਰਸੀਲੀ ਹੈ। ਤੁਸੀਂ ਬੱਚੇ ਜਾਣਦੇ ਹੋ ਇਹ ਸ਼੍ਰੀਕ੍ਰਿਸ਼ਨ ਪ੍ਰਿਂਸ ਤੋਂ ਹੁਣ ਬੇਗਰ ਬਣ ਗਏ ਹਨ। (ਸ਼੍ਰੀ ਕ੍ਰਿਸ਼ਨ ਦੇ ਚਿੱਤਰ ਨੂੰ ਦੇਖ) ਦੱਸੋ ਤੁਸੀਂ ਕੀ ਕਰਮ ਕੀਤੇ ਜੋ ਸਵਰਗ ਵਿੱਚ ਪ੍ਰਿੰਸ ਬਣੇ ਹੋ? ਜਰੂਰ ਅੱਗੇ ਜਨਮ ਵਿੱਚ ਰਾਜਯੋਗ ਸਿੱਖਿਆ ਹੋਵੇਗਾ । ਜਰੂਰ ਬਾਪ ਹੀ ਸਵਰਗ ਦਾ ਰਚੀਯਤਾ ਹੈ, ਉਹਨਾਂ ਨੇ ਸਿਖਾਇਆ ਹੋਵੇਗਾ । ਅੱਛਾ !
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਬਾਪ ਦੀ ਸਰਵਿਸ ਵਿੱਚ ਵਿਘਣ ਰੂਪ ਨਹੀਂ ਬਣਨਾ ਹੈ । ਸ਼੍ਰੀਮਤ ਤੇ ਚੱਲ ਬਹੁਤ -ਬਹੁਤ ਮਿੱਠਾ ਬਣਨਾ ਹੈ, ਕਿਸੇ ਤੇ ਵੀ ਕ੍ਰੋਧ ਨਹੀਂ ਕਰਨਾ ਹੈ ।
2. ਮਾਇਆ ਤੋਂ ਬਚਣ ਦੇ ਲਈ ਸੰਗ ਦੀ ਬਹੁਤ ਸੰਭਾਲ ਕਰਨੀ ਹੈ, ਸ਼ੂਦਰਾਂ ਦਾ ਸੰਗ ਨਹੀਂ ਕਰਨਾ ਹੈ। ਬਾਬਾ ਨੂੰ ਆਪਣਾ ਸੱਚਾ -ਸੱਚਾ ਪੋਤਾਮੇਲ ਦੇਣਾ ਹੈ । ਈਸ਼ਵਰੀ ਬਰਥ ਡੇ ਮਨਾਉਣਾ ਹੈ, ਆਸੁਰੀ ਨਹੀਂ ।
ਵਰਦਾਨ:-
ਸਮੇਂ ਦੀ ਪ੍ਰਸਥਿਤੀਆਂ ਦੇ ਪ੍ਰਮਾਣ, ਖੁਦ ਦੀ ਉੱਨਤੀ ਅਤੇ ਤੀਵਰਗਤੀ ਨਾਲ ਸੇਵਾ ਕਰਨ ਅਤੇ ਬਾਪਦਾਦਾ ਦੇ ਸਨੇਹ ਦਾ ਰਿਟਰਨ ਦੇਣ ਲਈ ਵਰਤਮਾਨ ਸਮੇਂ ਤਪੱਸਿਆ ਦੀ ਅਤਿ ਅਵਸ਼ਕਤਾ ਹੈ। ਬਾਪ ਨਾਲ ਬੱਚਿਆਂ ਦਾ ਪਿਆਰ ਹੈ ਪਰ ਬਾਪਦਾਦਾ ਪਿਆਰ ਦੇ ਰਿਟਰਨ ਸਵਰੂਪ ਵਿੱਚ ਬੱਚਿਆਂ ਨੂੰ ਆਪਣੇ ਸਾਹਮਣੇ ਦੇਖਣਾ ਚਾਹੁੰਦੇ ਹਨ। ਸਮਾਨ ਬਣਨ ਦੇ ਲਈ ਤਪੱਸਵੀਮੂਰਤ ਬਣੋ। ਇਸਦੇ ਲਈ ਚਾਰੋ ਪਾਸੇ ਦੇ ਕਿਨਾਰੇ ਛੱਡ ਬੇਹੱਦ ਦੇ ਵੈਰਾਗੀ ਬਣੋ। ਕਿਨਾਰੀਆਂ ਨੂੰ ਸਹਾਰਾ ਨਹੀਂ ਬਣਾਓ ।
ਸਲੋਗਨ:-
➤ Email me Murli: Receive Daily Murli on your email. Subscribe!