20 May 2022 Punjabi Murli Today | Brahma Kumaris

Read and Listen today’s Gyan Murli in Punjabi 

May 19, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਆਪਣੇ ਇਸ ਜੀਵਨ ਨੂੰ ਕੌਡੀ ਤੋੰ ਹੀਰੇ ਵਰਗਾ ਬਨਾਉਣਾ ਹੈ ਤਾਂ ਸਮੇਂ ਨੂੰ ਸਫਲ ਕਰੋ ਅਵਗੁਣਾਂ ਨੂੰ ਕੱਢੋ, ਖਾਣ - ਪੀਣ, ਸੌਣ ਵਿੱਚ ਸਮਾਂ ਬਰਬਾਦ ਨਾ ਕਰੋ।"

ਪ੍ਰਸ਼ਨ: -

ਮਨੁੱਖਾਂ ਨੇ ਕਿਸ ਇੱਕ ਸ਼ਬਦ ਨਾਲ ਸਭ ਨੂੰ ਭਗਵਾਨ ਦਾ ਰੂਪ ਸਮਝ ਲਿਆ ਹੈ?

ਉੱਤਰ:-

ਬਾਬਾ ਕਹਿੰਦਾ ਇਸ ਵੇਲੇ ਮੈਂ ਬਹੁਰੂਪੀ ਹਾਂ। ਇਵੇਂ ਨਹੀਂ ਇੱਥੇ ਜਦੋਂ ਮੁਰਲੀ ਚਲਾਉਂਦਾ ਤਾਂ ਪਰਮਧਾਮ ਖਾਲੀ ਹੋ ਜਾਂਦਾ ਹੈ, ਮੈਨੂੰ ਤਾਂ ਇਸ ਵੇਲੇ ਬਹੁਤ ਕੰਮ ਕਰਨੇ ਪੈਂਦੇ ਹਨ, ਬਹੁਤ ਸਰਵਿਸ ਚਲਦੀ ਹੈ। ਬੱਚਿਆਂ ਨੂੰ, ਭਗਤਾਂ ਨੂੰ ਸਾਖਸ਼ਤਕਾਰ ਕਰਾਉਣਾ ਪੇਂਦਾ ਹੈ। ਇਸ ਵੇਲੇ ਮੈਂ ਬਹੂਰੂਪੀ ਹਾਂ, ਇਸ ਇਕੋ ਸ਼ਬਦ ਨਾਲ ਮਨੁੱਖਾਂ ਨੇ ਕਿਹਾ ਹੈ ਇਹ ਸਭ ਭਗਵਾਨ ਦੇ ਰੂਪ ਹਨ।

ਪ੍ਰਸ਼ਨ: -

 ਬਾਪ ਦੀ ਕਿਸ ਸ਼੍ਰੀਮਤ ਨੂੰ ਪਾਲਣ ਵਾਲੇ ਬੱਚੇ ਸਪੂਤ ਹਨ?

ਉੱਤਰ:-

ਬਾਬਾ ਕਹਿੰਦੇ ਬੱਚੇ ਕਦੇ ਵੀ ਡਿਸ ਸਰਵਿਸ ਨਾ ਕਰੋ, ਟਾਈਮ ਬਹੁਤ ਵੇਲਉਬੁਲ ਹੈ, ਇਸਨੂੰ ਸੌਣ ਵਿੱਚ ਨਾ ਗਵਾਓ। ਘੱਟ ਤੋੰ ਘੱਟ 8 ਘੰਟੇ ਮੇਰੇ ਖਾਤਿਰ ਦਵੋ। ਇਹ ਸ਼੍ਰੀਮਤ ਪਾਲਣ ਕਰਨ ਵਾਲੇ ਸਪੂਤ ਹਨ।

ਗੀਤ:-

ਤੂਨੇ ਰਾਤ ਗਵਾਈ ਸੋ ਕੇ..

ਓਮ ਸ਼ਾਂਤੀ ਬੱਚਿਆਂ ਨੂੰ ਬਾਪ ਸਮਝਾ ਰਹੇ ਹਨ। ਬੱਚੇ ਜਾਣਦੇ ਹਨ – ਅਸੀਂ ਸਭ ਬੱਚੇ ਹਾਂ ਬਾਪ ਦੇ। ਸਾਡੇ ਸ਼ਰੀਰ ਦਾ ਬਾਪ ਤਾਂ ਹੈ ਹੀ ਸ਼ਰੀਰਿਕ ਲੇਕਿਨ ਆਤਮਾ ਜੋ ਅਸ਼ਰੀਰੀ ਹੈ ਉਸ ਦਾ ਬਾਪ ਵੀ ਅਸ਼ਰੀਰੀ ਹੈ। ਬਾਪ ਨੇ ਸਮਝਾਇਆ ਹੈ ਬੇਹੱਦ ਦੇ ਬਾਪ ਤੋੰ ਬੇਹੱਦ ਸੁੱਖ ਦਾ ਵਰਸਾ ਮਿਲਦਾ ਹੈ। ਹੁਣੇ ਸ਼ੁਰੂ ਹੁੰਦਾ ਹੈ ਜੋ ਤ੍ਰੇਤਾ ਦੇ ਅੰਤ ਤੱਕ ਚਲਦਾ ਹੈ। ਤੁਸੀਂ ਹੁਣ ਪੁਰਸ਼ਾਰਥ ਕਰ ਰਹੇ ਹੋ ਭਵਿੱਖ 21 ਜਨਮਾਂ ਦੀ ਪ੍ਰਾਲਬੱਧ ਲਈ। ਫਿਰ ਬਾਅਦ ਵਿੱਚ ਹੱਦ ਦਾ ਸ਼ੁਰੂ ਹੁੰਦਾ ਹੈ, ਬੇਹੱਦ ਦਾ ਪੂਰਾ ਹੋ ਜਾਂਦਾ ਹੈ। ਇਹ ਗੁਪਤ ਗੱਲਾਂ ਹਨ ਨਾ। ਜਾਣਦੇ ਹਨ ਅਧਾਕਲਪ ਅਸੀਂ ਹੱਦ ਦੇ ਬਾਪ ਤੋਂ ਵਰਸਾ ਲੈਂਦੇ ਅਤੇ ਬੇਹੱਦ ਦੇ ਬਾਪ ਨੂੰ ਯਾਦ ਕਰਦੇ ਆਏ ਹਾਂ। ਆਤਮਾ ਦੇ ਸੰਬੰਧ ਵਿੱਚ ਸਾਰੇ ਬ੍ਰਦਰਜ਼ ਹਨ। ਉਹ ਹੈ ਬਾਪ। ਕਹਿੰਦੇ ਵੀ ਹਨ ਅਸੀਂ ਆਤਮਾਵਾਂ ਭਾਈ – ਭਾਈ ਹਾਂ ਫਿਰ ਜਦੋਂ ਮਨੁੱਖ ਸ੍ਰਿਸ਼ਟੀ ਦੀ ਰਚਨਾ ਰਚੀ ਜਾਂਦੀ ਹੈ ਤਾਂ ਭਾਈ ਭੈਣ ਹੋ ਜਾਂਦੇ ਹਨ। ਇਹ ਨਵੀਂ ਰਚਨਾ ਹੈ ਨਾ। ਪਿਛੋਂ ਫਿਰ ਪਰਿਵਾਰ ਵਧਦਾ ਹੈ। ਕਾਕਾ, ਮਾਮਾ, ਚਾਚਾ ਸਬ ਪਿੱਛੋਂ ਹੁੰਦੇਂ ਹਨ। ਇਸ ਸਮੇਂ ਬਾਪ ਰਚਨਾ ਰਚ ਰਹੇ ਹਨ। ਬੱਚੇ ਅਤੇ ਬੱਚੀਆਂ ਹਨ, ਦੂਜਾ ਕੋਈ ਸੰਬੰਧ ਨਹੀਂ ਹੈ। ਹੁਣ ਤੁਸੀਂ ਜਿਉਂਦੇ ਜੀ ਭਾਈ ਭੈਣ ਬਣ ਜਾਂਦੇ ਹੋ। ਦੂਜੇ ਕਿਸੇ ਸਬੰਧ ਨਾਲ ਤਾਲੁਕ ਨਹੀਂ ਹੈ। ਹੁਣ ਤੁਹਾਨੂੰ ਨਵਾਂ ਜਨਮ ਮਿਲ ਗਿਆ ਹੈ। ਜਾਣਦੇ ਹੋ ਹੁਣ ਅਸੀਂ ਈਸ਼ਵਰੀਏ ਸੰਤਾਨ ਹਾਂ। ਸ਼ਿਵ ਵੰਸ਼ੀ ਬ੍ਰਹਮਾਕੁਮਾਰ ਕੁਮਾਰੀਆਂ ਹਾਂ। ਬ੍ਰਹਮਕੁਮਾਰ – ਕੁਮਾਰੀਆਂ ਦਾ ਹੋਰ ਕੋਈ ਸੰਬੰਧ ਨਹੀਂ। ਇਸ ਸਮੇਂ ਸਾਰੀ ਦੁਨੀਆਂ ਪਤਿਤ ਹੈ, ਇਹਨਾਂ ਨੂੰ ਪਾਵਨ ਬਨਾਉਣਾ ਪਵੇ। ਕਹਿੰਦੇ ਹਨ ਬਾਬਾ ਅਸੀਂ ਤੁਹਾਡੇ ਹਾਂ। ਬਾਪ ਕਹਿੰਦੇ ਹਨ ਬੱਚੇ ਭਵਿੱਖ ਦੇ ਲਈ ਪੁਰਸ਼ਾਰਥ ਕਰਕੇ ਆਪਣਾ ਜੀਵਨ ਹੀਰੇ ਵਰਗਾ ਬਨਾਉਣਾ ਹੈ। ਸਾਰਾ ਦਿਨ ਸਿਰ੍ਫ ਖਾਣਾ – ਪੀਣਾ, ਰਾਤ ਨੂੰ ਸੌਣਾ ਅਤੇ ਬਾਪ ਨੂੰ ਯਾਦ ਨਾ ਕਰਨਾ… ਇਸ ਨਾਲ ਕੋਈ ਹੀਰੇ ਵਰਗਾ ਜਨਮ ਨਹੀਂ ਮਿਲੇਗਾ। ਬਾਪ ਕਹਿੰਦੇ ਹਨ – ਸ਼ਰੀਰ ਨਿਰਵਾਹ ਅਰਥ ਕਰਮ ਕਰਦੇ, ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਬਣਨਾ ਹੈ। ਸਮਝਦੇ ਹਨ ਅਸੀਂ ਕੌਡੀ ਤੋਂ ਹੀਰੇ ਵਰਗਾ ਮਤਲਬ ਮਨੁੱਖ ਤੋੰ ਦੇਵਤਾ ਬਣ ਰਹੇ ਹਾਂ। ਮਨੁੱਖਾਂ ਵਿੱਚ ਤੇ ਬਹੁਤ ਅਵਗੁਣ ਹਨ। ਦੇਵਤਾਵਾਂ ਵਿੱਚ ਗੁਣ ਹੁੰਦੇਂ ਹਨ ਤਾਂ ਤੇ ਮਨੁੱਖ ਦੇਵਤਾਵਾਂ ਦੇ ਅੱਗੇ ਜਾਕੇ ਆਪਣੇ ਅਵਗੁਣ ਦੱਸਦੇ ਹਨ ਨਾ। ਤੁਸੀਂ ਸ੍ਰਵਗੁਣ ਸੰਪੰਨ… ਅਸੀਂ ਨੀਚ ਪਾਪੀ ਹਾਂ। ਹੁਣ ਬਾਪ ਕਹਿੰਦੇ ਹਨ ਆਪਣੇ ਵਿਚੋਂ ਆਸੁਰੀ ਗੁਣਾਂ ਨੂੰ ਕੱਢ ਈਸ਼ਵਰੀਏ ਦੈਵੀਗੁਣ ਧਾਰਨ ਕਰਨੇ ਹਨ। ਬਾਪ ਤੇ ਹੈ ਨਿਰਾਕਾਰ, ਮਨੁੱਖ ਸ੍ਰਿਸ਼ਟੀ ਦਾ ਬੀਜਰੂਪ। ਉਹ ਸਤ ਹੈ, ਚੇਤੰਨ ਹੈ, ਗਿਆਨ ਦਾ ਸਾਗਰ ਹੈ। ਇਹ ਗਿਆਨ ਤੇ ਬੁੱਧੀ ਵਿੱਚ ਬੈਠਾ ਹੋਇਆ ਹੈ ਨਾ। ਇਹ ਹੈ ਨਵਾਂ ਗਿਆਨ। ਕਿਸੇ ਵੇਦ ਸ਼ਾਸਤਰਾਂ ਵਿੱਚ ਇਹ ਗਿਆਨ ਨਹੀਂ ਹੈ। ਹੁਣ ਜੋ ਤੁਸੀਂ ਸੁਣਦੇ ਆਏ ਹੋ ਉਹ ਪ੍ਰਾਯ ਲੋਪ ਹੋ ਜਾਵੇਗਾ। ਹੁਣ ਤੁਸੀਂ ਜਾਣਦੇ ਹੋ ਅਸੀਂ ਆਸੁਰੀ ਗੁਣ ਵਾਲੇ ਮਨੁੱਖ ਤੋਂ ਦੈਵੀਗੁਣ ਧਾਰਨ ਕਰ ਬਾਪ ਦਵਾਰਾ ਦੇਵਤਾ ਬਣ ਰਹੇ ਹਾਂ। ਪਾਪਾਂ ਦਾ ਬੋਝ ਜੋ ਸਿਰ ਤੇ ਹੈ ਉਹ ਬਾਪ ਦੀ ਯਾਦ ਨਾਲ ਅਸੀਂ ਭਸਮ ਕਰਦੇ ਹਾਂ। ਭਗਤੀ ਮਾਰਗ ਵਿੱਚ ਤਾਂ ਇਹ ਹੀ ਸੁਣਦੇ ਆਏ ਹਾਂ ਕਿ ਪਾਣੀ ਨਾਲ ਸਨਾਨ ਕਰਨ ਤੇ ਪਾਪ ਭਸਮ ਹੋ ਜਾਣਗੇ। ਪਰੰਤੂ ਪਾਣੀ ਨਾਲ ਤੇ ਪਾਵਨ ਬਣ ਨਹੀਂ ਸਕਦੇ। ਜੇਕਰ ਅਜਿਹਾ ਹੁੰਦਾ ਤਾਂ ਫਿਰ ਪਤਿਤ – ਪਾਵਨ ਬਾਪ ਨੂੰ ਕਿਉਂ ਯਾਦ ਕਰਦੇ। ਕੁਝ ਵੀ ਸਮਝਦੇ ਨਹੀਂ ਹਨ। ਸਮਝਦਾਰ ਅਤੇ ਬੇਸਮਝ ਇਹ ਵੀ ਇੱਕ ਨਾਟਕ ਬਣਿਆ ਹੋਇਆ ਹੈ। ਹੁਣ ਤੁਸੀਂ ਕਿੰਨੇਂ ਸਮਝਦਾਰ ਬਣ ਰਹੇ ਹੋ। ਸਾਰੇ ਸ੍ਰਿਸ਼ਟੀ ਚੱਕਰ ਨੂੰ ਜਾਣਦੇ ਹੋ। ਹਿਸਟ੍ਰੀ – ਜੋਗ੍ਰਾਫੀ ਨੂੰ ਜਾਨਣਾ ਇਹ ਵੀ ਸਮਝ ਹੈ ਨਾ। ਜੇਕਰ ਨਹੀਂ ਜਾਣਦੇ ਹਨ ਤਾਂ ਉਨ੍ਹਾਂਨੂੰ ਬੇਸਮਝ ਕਹਾਂਗੇ ਨਾ।

ਹੁਣ ਤੁਸੀਂ ਜਾਣਦੇ ਹੋ। ਬਾਬਾ ਨੇ ਆਪਣਾ ਪਰਿਚੈ ਆਪਣੇ ਬੱਚਿਆਂ ਨੂੰ ਦਿੱਤਾ ਹੈ ਕਿ ਮੈਂ ਆਇਆ ਹੋਇਆ ਹਾਂ ਤੁਹਾਨੂੰ ਹੀਰੇ ਵਰਗਾ ਬਨਾਉਣ। ਇਵੇਂ ਨਹੀਂ ਇਥੋਂ ਸੁਣਕੇ ਗਏ ਖਾਦਾ ਪੀਤਾ, ਜਿਵੇਂ ਪਹਿਲੋਂ ਚਲੱਦੇ ਸੀ… ਉਹ ਤਾਂ ਕੌਡੀ ਵਰਗੀ ਲਾਈਫ ਸੀ। ਦੇਵਤਾਵਾਂ ਦੀ ਹੀਰੇ ਵਰਗੀ ਲਾਈਫ ਹੈ। ਉਹ ਤਾਂ ਸਵਰਗ ਵਿੱਚ ਸੁਖ ਭੋਗਦੇ ਸਨ। ਚਿੱਤਰ ਵੀ ਹਨ ਨਾ। ਅੱਗੇ ਤੁਸੀਂ ਨਹੀਂ ਜਾਣਦੇ ਸੀ ਕਿ ਅਸੀਂ ਸੁੱਖੀ ਸੀ, ਅਸੀਂ ਦੁੱਖੀ ਹੋਏ। ਅਸੀਂ 84 ਜਨਮ ਕਿਵੇਂ ਲਿਤਾ – ਇਹ ਨਹੀਂ ਜਾਣਦੇ ਸੀ। ਹੁਣ ਮੈਂ ਦੱਸਦਾ ਹਾਂ। ਹੁਣ ਤੁਸੀਂ ਹੋਰਾਂ ਨੂੰ ਵੀ ਸਮਝਾਉਣ ਲਾਈਕ ਬਣੇ ਹੋ। ਬਾਪ ਸਮਝਦਾਰ ਬਣਾਉਂਦੇ ਹਨ ਤੇ ਫਿਰ ਹੋਰਾਂ ਨੂੰ ਸਮਝਾਉਂਣੀ ਦੇਣੀ ਚਾਹੀਦੀ ਹੈ। ਅਜਿਹਾ ਨਹੀਂ ਕੀ ਘਰ ਵਿੱਚ ਜਾਣ ਨਾਲ ਫਿਰ ਉਹ ਹੀ ਪੁਰਾਣੀ ਚਾਲ ਹੋ ਜਾਏ। ਸਿੱਖਿਆ ਪਾਕੇ ਫਿਰ ਹੋਰਾਂ ਨੂੰ ਸਿੱਖਿਆ ਦਵੋ। ਬਾਪ ਦਾ ਪਰਿਚੇ ਦੇਣ ਜਾਣਾ ਪੇਂਦਾ ਹੈ। ਬੇਹੱਦ ਦਾ ਬਾਪ ਤੇ ਸਭਦਾ ਇੱਕ ਹੀ ਹੈ। ਸਾਰੇ ਧਰਮ ਵਾਲੇ ਉਹਨਾਂ ਨੂੰ ਹੀ ਪੁਕਾਰਦੇ ਹਨ, ਹੇ ਪਰਮਪਿਤਾ ਪਰਮਾਤਮਾ ਅਤੇ ਹੇ ਪ੍ਰਭੂ। ਅਜਿਹਾ ਕੋਈ ਨਹੀਂ ਹੋਵੇਗਾ ਜੋ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਹੋਵੇਗਾ। ਸਭ ਧਰਮ ਵਾਲਿਆਂ ਦਾ ਬਾਪ ਇੱਕ ਹੀ ਹੈ। ਇੱਕ ਨੂੰ ਸਾਰੇ ਯਾਦ ਕਰਦੇ ਹਨ। ਬਾਪ ਤੋਂ ਵਰਸਾ ਪਾਉਣ ਦੇ ਸਾਰੇ ਹੱਕਦਾਰ ਹਨ। ਵਰਸੇ ਤੇ ਵੀ ਸਮਝਾਉਣਾ ਪਵੇ। ਬਾਪ ਕਿਹੜਾ ਵਰਸਾ ਦਿੰਦੇ ਹਨ? ਮੁਕਤੀ ਅਤੇ ਜੀਵਨਮੁਕਤੀ। ਇੱਥੇ ਤੇ ਸਭ ਜੀਵਨ ਬੰਧ ਵਿੱਚ ਹਨ। ਬਾਪ ਆਕੇ ਸਭਨੂੰ ਰਾਵਣ ਦੇ ਬੰਧੰਨ ਤੋਂ ਛੁਡਾਉਂਦੇ ਹਨ। ਇਸ ਸਮੇਂ ਕੋਈ ਵੀ ਜੀਵਨਮੁਕਤ ਹੈ ਨਹੀਂ ਕਿਉਂਕਿ ਰਾਵਣ ਰਾਜ ਹੈ। ਦੇਹ – ਅਭਿਮਾਨੀ ਹਨ। ਦੇਵਤੇ ਦੇਹੀ – ਅਭਿਮਾਨੀ ਹੋਣ ਨਾਲ ਜਾਣਦੇ ਹਨ ਅਸੀਂ ਆਤਮਾ ਇੱਕ ਸ਼ਰੀਰ ਛੱਡ ਦੂਸਰਾ ਲੈਂਦੇ ਹਾਂ। ਸਿਰਫ਼ ਪਰਮਾਤਮਾ ਨੂੰ ਨਹੀਂ ਜਾਣਦੇ ਹਨ। ਪਰਮਾਤਮਾ ਨੂੰ ਜਾਨਣ ਤੇ ਫਿਰ ਸਾਰੇ ਸ਼੍ਰਿਸ਼ਟੀ ਚੱਕਰ ਨੂੰ ਜਾਣ ਜਾਏ। ਤ੍ਰਿਕਾਲਦਰਸ਼ੀ ਸਿਰਫ਼ ਤੁਸੀਂ ਹੀ ਹੋ। ਬ੍ਰਾਹਮਣਾ ਨੂੰ ਹੀ ਬਾਪ ਬੈਠ ਤ੍ਰਿਕਾਲਦਰਸ਼ੀ ਬਣਾਉਂਦੇ ਹਨ। ਜਦੋਂ ਦੇਵਤੇ ਵੀ ਤ੍ਰਿਕਾਲਦਰਸ਼ੀ ਨਹੀਂ ਤੇ ਉਹਨਾਂ ਦੀ ਜੋ ਵੰਸ਼ਾਵਲੀ ਆਉਂਦੀ ਹੈ ਉਹਨਾਂ ਵਿੱਚ ਵੀ ਇਹ ਗਿਆਨ ਨਹੀਂ ਰਹਿੰਦਾ, ਤੇ ਫਿਰ ਦੂਸਰਿਆਂ ਵਿੱਚ ਕਿਥੋਂ ਤੋਂ ਆਏਗਾ। ਦੇਣ ਵਾਲਾ ਵੀ ਇੱਕ ਹੀ ਹੈ। ਇਹ ਸਹਿਜ ਰਾਜਯੋਗ ਦੀ ਨਾਲੇਜ਼ ਹੋਰ ਕਿਸੇ ਨੂੰ ਹੋ ਨਹੀਂ ਸਕਦੀ। ਦੇਵੀ -ਦੇਵਤਾ ਧਰਮ ਦਾ ਸ਼ਾਸ਼ਤਰ ਵੀ ਤੇ ਹੋਣਾ ਚਾਹੀਦਾ ਹੈ। ਤਾਂ ਡਰਾਮੇ ਅਨੁਸਾਰ ਉਹਨਾਂ ਨੂੰ ਫਿਰ ਸ਼ਾਸ਼ਤਰ ਬਣਾਉਣੇ ਪੈਂਦੇ ਹਨ। ਗੀਤਾ ਭਾਗਵਤ ਆਦਿ ਸਭ ਇਵੇਂ ਹੀ ਫਿਰ ਬਣਨਗੇ। ਹੁਣ ਗ੍ਰੰਥ ਕਿੰਨਾ ਵੱਡਾ ਹੋ ਗਿਆ ਹੈ। ਨਹੀਂ ਤੇ ਇੰਨਾ ਛੋਟਾ ਸੀ – ਹੱਥ ਨਾਲ ਲਿਖਿਆ ਹੋਇਆ ਸੀ। ਫਿਰ ਵ੍ਰਿਧੀ ਵਿੱਚ ਲਿਆਂਦਾ ਹੈ। ਇਹ ਵੀ ਇਵੇਂ ਹੈ। ਇਹਨਾਂ ਦਾ ਜੇਕਰ ਗ੍ਰੰਥ ਬੈਠ ਬਣਾਓ ਤੇ ਬਹੁਤ ਵੱਡਾ ਹੋ ਜਾਏ। ਪਰ ਫਿਰ ਉਨ੍ਹਾਂਨੂੰ ਸ਼ੋਰਟ ਕੀਤਾ ਜਾਂਦਾ ਹੈ। ਪਿਛਾੜੀ ਵਿੱਚ ਬਾਪ ਦੋ ਅੱਖਰ ਕਹਿੰਦੇ ਹਨ – ਮਨਮਨਾਭਵ। ਮੈਂ ਤੁਹਾਨੂੰ ਵੇਦਾਂ ਸ਼ਾਸ਼ਤਰਾਂ ਦਾ ਸਾਰ ਸਮਝਾਉਂਦਾ ਹਾਂ। ਤਾਂ ਜਰੂਰ ਨਾਮ ਤੇ ਲੈਣਾ ਪਵੇਗਾ ਨਾ। ਫਲਾਣੇ ਸ਼ਾਸ਼ਤਰ ਵਿੱਚ ਇਹ -ਇਹ ਹੈ। ਉਹ ਕੋਈ ਧਰਮ ਦਾ ਸ਼ਾਸ਼ਤਰ ਨਹੀਂ। ਭਾਰਤ ਦਾ ਧਰਮ ਇੱਕ ਹੀ ਹੈ। ਬਾਕੀ ਉਹ ਕਿਸ ਧਰਮ ਦੇ ਸ਼ਾਸ਼ਤਰ ਹਨ, ਕਦੀ ਸਿੱਧ ਨਹੀਂ ਕਰ ਸਕਦੇ। ਭਾਰਤ ਦਾ ਸ਼ਾਸ਼ਤਰ ਹੈ ਹੀ ਇੱਕ ਗੀਤਾ। ਗੀਤਾ ਵੀ ਸਰਵ ਸ਼ਾਸ਼ਤਰ ਸ਼ਿਰੋਮਣੀ ਗਾਈ ਹੋਈ ਹੈ। ਗੀਤਾ ਦੀ ਮਹਿਮਾ ਤੁਸੀਂ ਏਕੁਰੇਟ ਜਾਣਦੇ ਹੋ। ਜਿਸ ਗੀਤਾ ਨਾਲ ਬਾਪ ਆਕੇ ਭਾਰਤ ਨੂੰ ਸਵਰਗ ਬਣਾਉਂਦੇ ਹਨ। ਭਾਰਤ ਦੇ ਸ਼ਾਸ਼ਤਰ ਨੂੰ ਮਾਨ ਬਹੁਤ ਮਿਲਦਾ ਹੈ। ਪਰ ਗੀਤਾ ਦਾ ਭਗਵਾਨ ਕੌਣ ਸੀ, ਉਹਨਾਂ ਨੂੰ ਨਾ ਜਾਨਣ ਦੇ ਕਾਰਨ ਝੂਠਾ ਕਸਮ ਉਠਾਉਂਦੇ ਹਨ। ਹੁਣ ਉਹਨਾਂ ਨੂੰ ਕਰੇਕ੍ਟ ਕਰੋ। ਭਗਵਾਨ ਨੇ ਤੇ ਇਵੇਂ ਕਿਹਾ ਨਹੀਂ ਹੈ ਕਿ ਮੈਂ ਸਰਵਵਿਆਪੀ ਹਾਂ।

ਬੱਚੇ ਨੇ ਪ੍ਰਸ਼ਨ ਪੁੱਛਿਆ – ਸ਼ਿਵਬਾਬਾ ਜਦੋਂ ਇੱਧਰ ਆਉਂਦੇ ਹਨ, ਮੁਰਲੀ ਚਲਾਉਂਦੇ ਹਨ ਤੇ ਕੀ ਪਰਮਧਾਮ ਵਿੱਚ ਹੀ ਹਨ? ਬਾਬਾ ਕਹਿੰਦੇ ਹਨ ਇਸ ਸਮੇਂ ਤੇ ਸਾਨੂੰ ਬਹੁਤ ਕੰਮ ਕਰਨੇ ਪੈਂਦੇ ਹਨ। ਬਹੁਤ ਸਰਵਿਸ ਚੱਲਦੀ ਹੈ। ਕਿੰਨੇ ਬੱਚਿਆਂ ਨੂੰ, ਭਗਤਾਂ ਆਦਿ ਨੂੰ ਵੀ ਸਾਕਸ਼ਾਤਕਾਰ ਕਰਾਉਂਦਾ ਹਾਂ। ਇਸ ਸਮੇਂ ਮੈਂ ਬਹੁਰੂਪੀ ਹਾਂ। ਬਹੁਰੂਪੀ ਅੱਖਰ ਨਾਲ ਵੀ ਮਨੁੱਖਾਂ ਨੇ ਸਮਝਿਆ ਹੈ – ਸਭ ਰੂਪ ਉਹਨਾਂ ਦੇ ਹਨ। ਮਾਇਆ ਉਲਟਾ ਲਟਕਾ ਦਿੰਦੀ ਹੈ, ਫਿਰ ਬਾਪ ਸੁਲਟਾ ਬਣਾਉਂਦੇ ਹਨ। ਤੁਸੀਂ ਬੱਚੇ ਹੁਣ ਮੁਕਤੀਧਾਮ ਵਿੱਚ ਜਾਣ ਦਾ ਪੁਰਸ਼ਾਰਥ ਕਰਦੇ ਹੋ। ਤੁਹਾਡੀ ਬੁੱਧੀ ਹੈ ਮੁਕਤੀਧਾਮ ਵਲ। ਅਜਿਹਾ ਕੋਈ ਮਨੁੱਖ ਪੁਰਸ਼ਾਰਥ ਕਰਵਾ ਨਾ ਸਕੇ ਜੋ ਤੁਹਾਨੂੰ ਬਾਪ ਕਰਵਾ ਰਹੇ ਹਨ। ਹੁਣ ਆਪਣਾ ਬੁੱਧੀਯੋਗ ਉੱਥੇ ਲਗਾਓ। ਜਿਉਂਦੇ ਜੀ ਇਸ ਸ਼ਰੀਰ ਨੂੰ ਭੁਲਦੇ ਜਾਓ। ਮਨੁੱਖ ਮਰਦੇ ਹਨ ਤੇ ਕਹਿੰਦੇ ਹਨ ਸਵਰਗ ਪਧਾਰਾ ਫਿਰ ਵੀ ਰੌਂਦੇ ਰਹਿੰਦੇ ਹਨ। ਬਾਪ ਦੇ ਜੋ ਸਪੂਤ ਬੱਚੇ ਹੋਣਗੇ ਉਹ ਹੀ ਬਾਪ ਦੇ ਮਦਦਗਾਰ ਬਣ ਸਰਵਿਸ ਕਰਣਗੇ। ਉਹ ਕਦੇ ਡਿਸਸਰਵਿਸ ਨਹੀਂ ਕਰਨਗੇ। ਜੇਕਰ ਕੋਈ ਡਿਸਸਰਵਿਸ ਕਰਦੇ ਹਨ ਤੇ ਗੋਇਆ ਆਪਣੀ ਕਰਦੇ ਹਨ। ਬਾਬਾ ਕਹਿੰਦੇ ਹਨ ਮਿੱਠੇ ਬੱਚੇ ਇਹ ਟਾਇਮ ਬਹੁਤ ਵੈਲ੍ਯੂਬੁਲ ਹੈ। ਭਵਿੱਖ 21 ਜਨਮ ਦੇ ਲਈ ਤੁਸੀਂ ਕਮਾਈ ਕਰਦੇ ਹੋ। ਤੁਸੀਂ ਜਾਣਦੇ ਹੋ ਸਾਨੂੰ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ, ਕਿੰਨੀ ਭਾਰੀ ਕਮਾਈ ਹੈ ਤੇ ਉਸ ਵਿੱਚ ਲਗ ਜਾਣਾ ਚਾਹੀਦਾ ਹੈ। ਬਾਪ ਨੂੰ ਯਾਦ ਕਰਨਾ ਹੈ। ਜਿਵੇਂ ਗੌਰਮਿੰਟ ਦੀ ਸਰਵਿਸ ਵਿੱਚ 8 ਘੰਟੇ ਰਹਿੰਦੇ ਹਨ। ਬਾਬਾ ਵੀ ਕਹਿੰਦੇ ਹਨ ਮੇਰੇ ਖਾਤਿਰ 8 ਘੰਟੇ ਦਵੋ। ਰਾਤ ਨੂੰ ਸੋਕੇ ਆਪਣਾ ਸਮੇਂ ਬਰਬਾਦ ਨਹੀਂ ਕਰੋ। ਦਿਨ ਰਾਤ ਕਮਾਈ ਕਰਨੀ ਹੈ। ਇਹ ਤੇ ਬੜੀ ਸਹਿਜ ਸਿਰਫ਼ ਬੁੱਧੀ ਦੀ ਗੱਲ ਹੈ। ਮਨੁੱਖ ਜਦੋਂ ਧੰਦੇ ਤੇ ਜਾਂਦੇ ਹਨ ਤੇ ਪਹਿਲੇ ਮੰਦਿਰ ਦੇ ਸਾਹਮਣੇ ਹੱਥ ਜੋੜਕੇ ਫਿਰ ਦੁਕਾਨ ਤੇ ਜਾਂਦੇ ਹਨ। ਮੁੜਦੇ ਵਕਤ ਫਿਰ ਭੁੱਲ ਜਾਂਦੇ ਹਨ, ਘਰ ਯਾਦ ਆ ਜਾਂਦਾ ਹੈ। ਉਹ ਵੀ ਚੰਗਾ ਹੈ। ਪਰ ਅਰਥ ਕੁਝ ਵੀ ਨਹੀਂ ਜਾਣਦੇ।

ਤੁਸੀਂ ਬੱਚਿਆਂ ਨੂੰ ਕਲਕਤੇ ਵਿੱਚ ਤੇ ਬਹੁਤ ਚੰਗੀ ਤਰ੍ਹਾਂ ਸਮਝਾਉਣਾ ਚਾਹੀਦਾ ਹੈ – ਕਾਲੀ ਮਾਤਾ ਦਾ ਉੱਥੇ ਬੜ੍ਹਾ ਮਾਨ ਹੈ। ਬੰਗਾਲੀ ਲੋਕਾਂ ਦੀ ਰਸਮ-ਰਿਵਾਜ਼ ਆਪਣੀ ਹੁੰਦੀ ਹੈ। ਬ੍ਰਹਮਣਾਂ ਨੂੰ ਮੱਛਲੀ ਜਰੂਰ ਖਵਾਉਂਦੇ ਹਨ। ਵੱਡੇ ਆਦਮੀ ਆਪਣੇ ਤਲਾਬ ਬਣਾਕੇ ਫਿਰ ਉਸ ਵਿੱਚ ਮਛਲੀਆਂ ਪਾਲਦੇ ਹਨ ਤਾਂ ਬ੍ਰਾਹਮਣਾ ਨੂੰ ਵੀ ਉਹ ਖਵਾਉਣਗੇ। ਹੁਣ ਤੁਸੀਂ ਪੱਕੇ ਵੈਸ਼ਨਵ ਬਣਦੇ ਹੋ। ਪ੍ਰੈਕਟੀਕਲ ਵਿੱਚ ਤੁਸੀਂ ਵਿਸ਼ਨੂੰ ਦੀ ਪੁਰੀ ਵਿੱਚ ਚੱਲਦੇ ਹੋ। ਅਜਿਹਾ ਨਹੀਂ ਕਿ ਉੱਥੇ 4 ਬਾਹਵਾਂ ਵਾਲੇ ਮਨੁੱਖ ਹੋਣਗੇ। ਲਕਸ਼ਮੀ -ਨਾਰਾਇਣ ਨੂੰ ਵਿਸ਼ਨੂੰ ਕਿਹਾ ਜਾਂਦਾ ਹੈ। ਦੋ ਬਾਹਵਾਂ ਉਹਨਾਂ ਦੀਆਂ, ਦੋ ਉਹਨਾਂ ਦੀਆਂ। ਤੁਸੀਂ ਮਹਾਲਕਸ਼ਮੀ ਦੀ ਪੂਜਾ ਕਰਦੇ ਹੋ, ਅਸਲ ਵਿੱਚ ਤੁਸੀਂ ਮਹਾਲਕਸ਼ਮੀ ਦੀ ਪੂਜਾ ਕਰਦੇ ਹੋ, ਅਸਲ ਵਿੱਚ ਵਿਸ਼ਨੂੰ ਦੀ ਕਰਦੇ ਹੋ। ਦੋਵੇਂ ਹਨ ਨਾ। ਪਰ ਇਸ ਸਮੇਂ ਮਹਿਮਾ ਮਾਤਾਵਾਂ ਦੀ ਹੈ। ਜਗਤ ਅੰਬਾਂ ਦਾ ਗਾਇਨ ਹੈ। ਲਕਸ਼ਮੀ ਦਾ ਵੀ ਨਾਮ ਗਾਇਆ ਹੋਇਆ ਹੈ। ਬਾਪ ਆਕੇ ਮਾਤਾਵਾਂ ਦਵਾਰਾ ਸਭਨੂੰ ਸਦਗਤੀ ਦਿੰਦੇ ਹਨ। ਜਗਤ ਅੰਬਾ ਉਹ ਹੀ ਫਿਰ ਰਾਜ ਰਾਜੇਸ਼ਵਰੀ ਬਣਦੀ ਹੈ। ਮਾਂ ਦੀ ਪੂਜਾ ਹੁੰਦੀ ਹੈ। ਅਸਲ ਵਿੱਚ ਜਗਤ ਅੰਬਾ ਤੇ ਇੱਕ ਹੈ ਨਾ। ਜਿਵੇਂ ਸ਼ਿਵ ਦਾ ਇੱਕ ਲਿੰਗ ਬਨਾਉਂਦੇ ਹਨ ਉਵੇਂ ਹੀ ਫਿਰ ਛੋਟੇ – ਛੋਟੇ ਸਾਲੀਗ੍ਰਾਮ ਵੀ ਬਨਾਉਂਦੇ ਹਨ। ਉਵੇਂ ਕਾਲ਼ੀ ਦੇ ਵੀ ਛੋਟੇ ਮੰਦਿਰ ਬਹੁਤ ਹਨ। ਉਹ ਜਿਵੇਂ ਮਾਂ ਦੀ ਸੰਤਾਨ ਹੈ। ਹੁਣ ਬਾਪ ਤੁਹਾਨੂੰ ਆਪਣਾ ਬਨਾਉਂਦੇ ਹਨ, ਇਸ ਨੂੰ ਹੀ ਬਲੀ ਚੜ੍ਹਨਾ ਕਿਹਾ ਜਾਂਦਾ ਹੈ। ਤੁਸੀਂ ਬਲੀ ਚੜ੍ਹਦੇ ਹੋ ਉਨ੍ਹਾਂ ਤੇ, ਇਸ ਬ੍ਰਹਮਾ ਤੇ ਨਹੀਂ।

ਤਾਂ ਬਾਪ ਸਮਝਾਉਂਦੇ ਹਨ – ਹੁਣ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ। ਧੰਧਾ ਆਦਿ ਭਾਵੇਂ ਕਰੋ। ਜੇਕਰ ਪੈਸਾ ਕਾਫੀ ਹੈ ਖਾਣ ਦੇ ਲਈ ਤਾਂ ਫਿਰ ਜਿਆਦਾ ਮੱਥਾ ਕਿਉਂ ਮਾਰਦੇ ਹੋ। ਹਾਂ ਸ਼ਿਵਬਾਬਾ ਦੇ ਯਗ ਵਿੱਚ ਦਿੰਦੇ ਹੋ ਤਾਂ ਜਿਵੇਂ ਵਿਸ਼ਵ ਦੀ ਸੇਵਾ ਵਿੱਚ ਲਗਾਉਂਦੇ ਹੋ। ਬਾਬਾ ਕਹਿਣਗੇ ਸੈਂਟਰਜ ਬਣਾਓ, ਜਿੱਥੇ ਇਹ ਬੱਚੀਆਂ ਮਨੁੱਖ ਨੂੰ ਦੇਵਤਾ ਬਨਾਉਂਣ ਦਾ ਰਸਤਾ ਦੱਸਣ। ਇਹ ਪੜ੍ਹਾਈ ਕਿੰਨੀ ਫਸਟਕਲਾਸ ਹੈ। ਬਹੁਤਿਆਂ ਦਾ ਕਲਿਆਣ ਹੋ ਜਾਵੇਗਾ। ਬਾਪ ਕਹਿੰਦੇ ਹਨ ਲੱਖ ਕਰੋੜ ਕਮਾਓ, ਪਰੰਤੂ ਕੰਮ ਅਜਿਹਾ ਕਰੋ ਜਿਸ ਨਾਲ ਭਾਰਤ ਪਾਵਨ ਬਣੇ, ਏਵਰਹੈਲਦੀ ਬਣੇ। ਤੁਸੀਂ ਭਵਿੱਖ ਦੇ ਲਈ ਹੁਣ ਪੂਰਾ ਵਰਸਾ ਲੈਂਦੇ ਹੋ। ਉੱਥੇ ਗਰੀਬ ਤਾਂ ਕੋਈ ਹੁੰਦੇਂ ਨਹੀਂ। ਉੱਥੇ ਵੀ ਹੁਣ ਦੀ ਪ੍ਰਾਲਬੱਧ ਭੋਗਦੇ ਹੋ ਤਾਂ ਇੰਨੀ ਧਾਰਨਾ ਕਰਨੀ ਚਾਹੀਦੀ ਹੈ। ਤੁਹਾਡਾ ਇੱਕ – ਇੱਕ ਪੈਸਾ ਹੀਰੇ ਸਮਾਨ ਹੈ, ਇਨ੍ਹਾਂ ਨਾਲ ਭਾਰਤ ਸਵਰਗ ਬਣਦਾ ਹੈ। ਬਾਕੀ ਜੋ ਬਚੇਗਾ ਉਹ ਤਾਂ ਖਤਮ ਹੋ ਜਾਵੇਗਾ। ਜੋ ਕੁਝ ਪੈਸਾ ਬਚੇ ਇਸ ਸਰਵਿਸ ਵਿੱਚ ਲਗਾਵੋ। ਇਹ ਵੱਡੀ ਤੋੰ ਵੱਡੀ ਹੋਸਪੀਟਲ ਹੈ। ਕਈ ਗਰੀਬ ਬੱਚੇ ਕਹਿੰਦੇ ਹਨ ਅਸੀਂ 8 ਆਣੇ ਦਿੰਦੇ, ਮਕਾਨ ਵਿੱਚ ਇੱਟ ਲਗਵਾ ਦੋ। ਅਸੀਂ ਜਾਣਦੇ ਹਾਂ ਇਥੋਂ ਮਨੁੱਖ ਏਵਰਹੇਲਦੀ ਬਣਨਗੇ। ਇੱਥੇ ਤਾਂ ਢੇਰ ਆਉਣਗੇ। ਕਿਯੂ ਇਵੇਂ ਲੱਗੇਗੀ ਜੋ ਕਦੇ ਵੇਖੀ ਨਾ ਹੋਵੇ। ਤਾਂ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ, ਅਸੀਂ ਕੀ ਤੋੰ ਕੀ ਬਣਦੇ ਹਾਂ। ਅਸੀਂ ਸ਼ਿਵਬਾਬਾ ਤੋੰ ਬੇਹੱਦ ਦਾ ਵਰਸਾ ਲੈਂਦੇ ਹਾਂ। ਬਾਪ ਹੈ ਨਿਰਾਕਾਰ ਗਿਆਨ ਦਾ ਸਗਰ। ਉਹ ਇਸ ਰਥ ਵਿੱਚ ਪ੍ਰਵੇਸ਼ ਕਰਦੇ ਹਨ। ਤਾਂ ਬੱਚਿਆਂ ਨੂੰ ਬਹੁਤ ਰਹਿਮਦਿਲ ਬਣਨਾ ਚਾਹੀਦਾ ਹੈ। ਆਪਣੇ ਤੇ ਵੀ ਅਤੇ ਦੂਜਿਆਂ ਤੇ ਵੀ ਰਹਿਮ ਕਰਨਾ ਚਾਹੀਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਭਾਰਤ ਨੂੰ ਪਾਵਨ ਬਨਾਉਣ ਦੀ ਸੇਵਾ ਵਿੱਚ ਆਪਣਾ ਤਨ – ਮਨ – ਧਨ ਸਫਲ ਕਰਨਾ ਹੈ। ਪੈਸੇ ਨੂੰ ਹੀਰਾ ਸਮਝ ਸਵਰਗ ਬਨਾਉਣ ਦੀ ਸੇਵਾ ਵਿੱਚ ਲਗਾਉਣਾ ਹੈ, ਵਿਅਰਥ ਨਹੀਂ ਗਵਾਉਣਾ ਹੈ।

2. ਭਵਿੱਖ 21 ਜਨਮਾਂ ਦੀ ਪ੍ਰਾਲਬੱਧ ਬਨਾਉਣ ਦੇ ਲਈ ਦਿਨ- ਰਾਤ ਕਮਾਈ ਜਮਾਂ ਕਰਨੀ ਹੈ, ਸਮਾਂ ਬਰਬਾਦ ਨਹੀਂ ਕਰਨਾ ਹੈ। ਸ਼ਰੀਰ ਨੂੰ ਭੁੱਲਣ ਦਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-

ਅਕਾਲਤਖਤ ਨਸ਼ੀਨ ਆਤਮਾ ਸਦਾ ਰੂਹਾਨੀ ਨਸ਼ੇ ਵਿੱਚ ਰਹਿੰਦੀ ਹੈ। ਜਿਵੇਂ ਰਾਜਾ ਬਿਨਾਂ ਨਸ਼ੇ ਦੇ ਰਾਜ ਨਹੀਂ ਚਲਾ ਸਕਦਾ, ਇਵੇਂ ਆਤਮਾ ਜੇਕਰ ਸਵਰਾਜ ਦੇ ਨਸ਼ੇ ਵਿੱਚ ਨਹੀਂ ਤਾਂ ਕਰਮਿੰਦਰੀਆਂ ਰੂਪੀ ਪ੍ਰਜਾ ਤੇ ਰਾਜ ਨਹੀਂ ਕਰ ਸਕਦੀ ਇਸਲਈ ਅਕਾਲਤਖਤ ਨਸ਼ੀਨ ਸੋ ਦਿਲਤਖਤਨਸ਼ੀਨ ਬਣੋਂ ਅਤੇ ਇਸੇ ਰੂਹਾਨੀ ਨਸ਼ੇ ਵਿੱਚ ਰਹੋ ਤਾਂ ਕੋਈ ਵੀ ਵਿਘਨ ਜਾਂ ਸਮੱਸਿਆ ਤੁਹਾਡੇ ਸਾਮਣੇ ਆ ਨਹੀਂ ਸਕਦੀ। ਪ੍ਰਾਕ੍ਰਿਤੀ ਅਤੇ ਮਾਇਆ ਵੀ ਵਾਰ ਨਹੀਂ ਕਰ ਸਕਦੀ। ਤਾਂ ਤਖਤਨਸ਼ੀਨ ਬਣਨਾ ਮਤਲਬ ਸਹਿਜ ਪ੍ਰਾਕ੍ਰਿਤੀਜੀਤ ਅਤੇ ਮਾਯਾਜੀਤ ਬਣਨਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top