18 May 2022 Punjabi Murli Today | Brahma Kumaris

18 May 2022 Punjabi Murli Today | Brahma Kumaris

Read and Listen today’s Gyan Murli in Punjabi 

17 May 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਸੱਚੇ - ਸੱਚੇ ਆਸ਼ਿਕ ਬਣ ਮੈਨੂੰ ਇੱਕ ਮਾਸ਼ੂਕ ਨੂੰ ਯਾਦ ਕਰੋ, ਤੁਹਾਡੀ ਉਮਰ ਵੱਧ ਜਾਏਗੀ, ਯੋਗ ਅਤੇ ਪੜ੍ਹਾਈ ਨਾਲ ਹੀ ਤੁਸੀਂ ਉੱਚ ਪਦਵੀ ਪਾ ਸਕੋਂਗੇ"

ਪ੍ਰਸ਼ਨ: -

ਭਾਰਤ ਨੂੰ ਸਵਰਗ ਬਣਾਉਣ ਦੇ ਲਈ ਬਾਪ ਬੱਚਿਆਂ ਕੋਲੋਂ ਕਿਹੜੀ ਮਦਦ ਮੰਗਦੇ ਹਨ?

ਉੱਤਰ:-

ਬੱਚੇ – ਮੈਨੂੰ ਪਵਿੱਤਰਤਾ ਦੀ ਮਦਦ ਚਾਹੀਦੀ ਹੈ। ਪ੍ਰਤਿਗਿਆ ਕਰੋ – ਅਸੀਂ ਕਾਮ ਵਿਕਾਰ ਨੂੰ ਲੱਤ ਮਾਰ ਪਵਿੱਤਰ ਬਣਾਂਗੇ। ਸਵੇਰੇ -ਸਵੇਰੇ ਉੱਠ ਆਪਣੇ ਨਾਲ ਗੱਲਾਂ ਕਰੋ – ਮਿੱਠੇ ਬਾਬਾ ਅਸੀਂ ਤੁਹਾਡੀ ਮਦਦ ਦੇ ਲਈ ਤਿਆਰ ਹਾਂ। ਅਸੀਂ ਪਵਿੱਤਰ ਬਣ ਭਾਰਤ ਨੂੰ ਪਵਿਤੱਰ ਜਰੂਰ ਬਣਾਵਾਂਗੇ। ਅਸੀਂ ਤੁਹਾਡੀ ਸਿੱਖਿਆ ਤੇ ਜਰੂਰ ਚੱਲਾਂਗੇ। ਕੋਈ ਵੀ ਪਾਪ ਦਾ ਕੰਮ ਨਹੀਂ ਕਰਾਂਗੇ। ਬਾਬਾ ਤੁਹਾਡੀ ਕਮਾਲ ਹੈ, ਸੁਪਣੇ ਵਿੱਚ ਵੀ ਨਹੀਂ ਸੀ ਕਿ ਅਸੀਂ ਵਿਸ਼ਵ ਦੇ ਮਾਲਿਕ ਬਣਾਂਗੇ।

ਗੀਤ:-

ਤੁਮ੍ਹਾਰੇ ਬੁਲਾਣੇ ਕੋ.

ਓਮ ਸ਼ਾਂਤੀ ਲਾਡਲੇ ਬੱਚੇ ਇਹ ਜਾਣਦੇ ਹਨ, ਅਸੀਂ ਆਤਮਾਵਾਂ ਆਸ਼ਿਕ ਹਾਂ ਉਸ ਇੱਕ ਮਾਸ਼ੂਕ ਦੀਆਂ। ਬੱਚੇ ਜਾਣਦੇ ਹਨ ਆਸ਼ਿਕ ਅਤੇ ਮਾਸ਼ੂਕ ਦਾ ਸੰਬੰਧ ਕਿੰਨਾ ਤਿੱਖਾ ਹੁੰਦਾ ਹੈ। ਉਹ ਜਿਸਮਾਨੀ ਆਸ਼ਿਕ ਹੁੰਦੇ ਹਨ ਉਹ ਜਿਸਮ ਤੇ ਆਸ਼ਿਕ ਹੁੰਦੇ ਹਨ, ਵਿਕਾਰ ਦੇ ਲਈ ਨਹੀਂ। ਬੱਚੇ ਜਾਣਦੇ ਹਨ ਜਦੋਂ ਕੋਈ ਵਿਆਹ ਹੁੰਦਾ ਹੈ ਉਹ ਭਾਵੇਂ ਇਸਤਰੀ ਪੁਰਸ਼ ਕਹਾਉਂਦੇ ਹਨ ਪਰ ਉਹ ਵੀ ਆਸ਼ਿਕ ਮਾਸ਼ੂਕ ਹਨ ਇੱਕ ਦੋ ਨੂੰ ਪਤਿਤ ਬਣਾਉਣ ਵਾਲੇ। ਪਹਿਲੇ ਤੋਂ ਹੀ ਉਹਨਾਂ ਨੂੰ ਪਤਾ ਹੈ, ਜਾਣਦੇ ਹਨ ਵਿਕਾਰੀ ਬਣਾਂਗੇ। ਹੁਣ ਤੁਸੀਂ ਬੱਚੇ ਆਸ਼ਿਕ ਬਣੇ ਹੋ ਇੱਕ ਮਾਸ਼ੂਕ ਦੇ, ਜੋ ਸਾਰੀਆਂ ਆਤਮਾਵਾਂ ਦਾ ਮਾਸ਼ੂਕ ਹੈ। ਸਾਰੇ ਉਸ ਇੱਕ ਦੇ ਆਸ਼ਿਕ ਹਨ। ਸਭ ਭਗਤ ਆਸ਼ਿਕ ਹਨ ਭਗਵਾਨ ਦੇ। ਪਰ ਭਗਤਾਂ ਨੂੰ ਭਗਵਾਨ ਦਾ ਪਤਾ ਨਹੀਂ ਹੈ। ਭਗਵਾਨ ਨੂੰ ਨਾ ਜਾਨਣ ਦੇ ਕਾਰਨ ਕੁਝ ਵੀ ਸ਼ਕਤੀ ਅਸੀਂ ਉਹਨਾਂ ਕੋਲੋਂ ਪਾ ਨਹੀਂ ਸਕਦੇ। ਸਾਧੂ – ਸੰਤ ਆਦਿ ਪਵਿੱਤਰ ਰਹਿੰਦੇ ਹਨ ਤਾਂ ਉਹਨਾਂ ਨੂੰ ਕੁਝ ਨਾ ਕੁਝ ਅਲਪਕਾਲ ਦੇ ਲਈ ਮਿਲਦਾ ਹੈ। ਤੁਸੀਂ ਤੇ ਯਾਦ ਕਰਦੇ ਹੋ ਇੱਕ ਮਾਸ਼ੂਕ ਨੂੰ। ਉਸ ਨਾਲ ਬੁੱਧੀਯੋਗ ਲਗਾਇਆ ਜਾਂਦਾ ਹੈ। ਜੋ ਬਾਪ ਵੀ ਹੈ, ਸਿੱਖਿਅਕ ਵੀ ਹੈ, ਪਤਿਤ -ਪਾਵਨ ਸ੍ਰਵਸ਼ਕਤੀਮਾਨ ਹੈ। ਉਸ ਬਾਪ ਨਾਲ ਤੁਸੀਂ ਯੋਗ ਲਗਾਕੇ ਸ਼ਕਤੀ ਲੈਂਦੇ ਹੋ। ਤੁਹਾਡਾ ਗਿਆਨ ਹੀ ਵੱਖਰਾ ਹੈ, ਸ਼ਕਤੀ ਲੈਂਦੇ ਹੋ ਮਾਇਆ ਤੇ ਜਿੱਤ ਪਾਉਣ ਦੇ ਲਈ। ਅਜਿਹਾ ਜੋ ਵਿਸ਼ਵ ਦਾ ਮਾਲਿਕ ਬਣਾਉਣ ਵਾਲਾ ਮਾਸ਼ੂਕ ਹੈ, ਕਿੰਨਾ ਮਿੱਠਾ ਹੈ। ਜਿਨ੍ਹਾਂ ਨੇ ਬਾਪ ਨੂੰ ਆਪਣਾ ਬਣਾਇਆ ਹੈ ਉਹ ਜਾਣਦੇ ਹਨ ਕਿੰਨਾ ਚੰਗਾ ਮਾਸ਼ੂਕ ਹੈ, ਜਿਸਨੂੰ ਅੱਧਾਕਲਪ ਤੋਂ ਸਭ ਯਾਦ ਕਰਦੇ ਹਨ। ਉਹ ਜਿਸਮਾਨੀ ਆਸ਼ਿਕ ਮਾਸ਼ੂਕ ਤੇ ਇੱਕ ਜਨਮ ਦੇ ਹੁੰਦੇ ਹਨ। ਤੁਸੀਂ ਤੇ ਅੱਧਾਕਲਪ ਯਾਦ ਕੀਤਾ ਹੈ। ਹੁਣ ਤੁਸੀਂ ਬਾਪ ਨੂੰ ਜਾਣਿਆ ਹੈ ਤੇ ਤੁਹਾਨੂੰ ਬਹੁਤ ਸ਼ਕਤੀ ਮਿਲ ਰਹੀ ਹੈ। ਤੁਸੀਂ ਸ਼੍ਰੀਮਤ ਤੇ ਚੱਲ ਸਵਰਗ ਦਾ ਸ੍ਰੇਸ਼ਠ ਤੇ ਸ਼੍ਰੇਸ਼ਠ ਮਾਲਿਕ ਬਣਦੇ ਹੋ। ਆਸ਼ਿਕ ਬਣਦੀ ਹੈ ਆਤਮਾ, ਕਰਤਵ ਆਤਮਾ ਕਰਦੀ ਹੈ – ਕਰਮੇਂਦਰੀਆਂ ਨਾਲ।

ਹੁਣ ਤੁਹਾਨੂੰ ਬੱਚਿਆਂ ਨੂੰ ਇਹ ਧੁਨ ਲੱਗੀ ਹੋਈ ਹੈ ਕਿ ਬਾਪ ਕੋਲੋਂ ਵਰਸਾ ਕਿਵੇਂ ਲੈਣਾ ਹੈ। ਵਿਸ਼ ਦਾ ਲੈਣ – ਦੇਣ ਦੇ ਲਈ ਜੋ ਹਥਿਆਲਾ ਬਣਦੇ ਸਨ ਉਹ ਬਾਪ ਨੇ ਆਕੇ ਹੁਣ ਕੈਂਸਲ ਕੀਤਾ ਹੈ। ਕਹਿੰਦੇ ਹਨ ਸਭ ਗੱਲਾਂ ਨੂੰ ਛੱਡ ਮੈਨੂੰ ਯਾਦ ਕਰੋ। ਜਿਸਮਾਨੀ ਆਸ਼ਿਕ ਨੂੰ ਹਰ ਸਮੇਂ ਖਾਂਦੇ -ਪੀਂਦੇ, ਉੱਠਦੇ – ਬੈਠਦੇ ਮਾਸ਼ੂਕ ਦੀ ਯਾਦ ਰਹਿੰਦੀ ਹੈ ਨਾ। ਉਸ ਵਿੱਚ ਬੁਰੀ ਭਾਵਨਾ ਨਹੀਂ ਹੁੰਦੀ ਹੈ। ਵਿਕਾਰ ਦੀ ਗੱਲ ਨਹੀਂ। ਹੁਣ ਤੁਸੀਂ ਯਾਦ ਕਰਦੇ ਹੋ ਇੱਕ ਨੂੰ। ਯਾਦ ਦੇ ਪੁਰਸ਼ਾਰਥ ਅਨੁਸਾਰ ਤੁਸੀਂ ਆਪਣੀ ਉਮਰ ਵਧਾ ਸਕਦੇ ਹੋ। ਸਮਝੋਂ ਕਈ ਬ੍ਰਾਹਮਣ ਕਹਿੰਦੇ ਹਨ ਤੁਹਾਡੀ ਉਮਰ 50 ਵਰ੍ਹੇ ਹੈ, ਬਾਪ ਕਹਿੰਦੇ ਹਨ ਤੁਸੀਂ ਯੋਗਬਲ ਨਾਲ ਆਪਣੀ ਉਮਰ ਵਧਾ ਸਕਦੇ ਹੋ। ਜਿਨਾਂ ਯੋਗ ਵਿੱਚ ਜਿਆਦਤੀ ਰਹੋਂਗੇ ਉਨੀ ਉਮਰ ਵਧੇਗੀ। ਫਿਰ ਭਵਿੱਖ ਜਨਮ – ਜਨਮੰਤ੍ਰੁ ਵੱਡੀ ਉਮਰ ਵਾਲੇ ਹੀ ਬਣ ਜਾਓਗੇ। ਯੋਗ ਨਹੀਂ ਤੇ ਫਿਰ ਸਜ਼ਾ ਖਾਣੀ ਪੈਂਦੀ ਹੈ, ਫਿਰ ਪਦਵੀ ਵੀ ਘੱਟ ਹੋ ਜਾਂਦੀ ਹੈ। ਭਾਵੇਂ ਸੁੱਖੀ ਤੇ ਸਭ ਬਣਨਗੇ ਪਰ ਯੋਗ ਅਤੇ ਪੜ੍ਹਾਈ ਨਾਲ। ਫ਼ਰਕ ਸਾਰਾ ਪਦਵੀ ਦਾ ਰਹਿੰਦਾ ਹੈ ਨਾ। ਜਿਨਾਂ ਪੁਰਸ਼ਾਰਥ ਓਨਾ ਉੱਚ ਪਦਵੀ। ਧਨ ਤੇ ਨੰਬਰਵਾਰ ਹੋਵੇਗਾ ਨਾ। ਇੱਕ ਵਰਗੇ ਸਭ ਧਨੀ ਹੋ ਨਾ ਸਕਣ। ਤਾਂ ਬਾਪ ਸਮਝਾਉਂਦੇ ਹਨ ਬੱਚੇ ਜਿਨਾਂ ਹੋ ਸਕੇ ਮੇਰੀ ਮਤ ਤੇ ਚੱਲੋ। ਅੱਧਾਕਲਪ ਤੁਸੀਂ ਅਸੁਰੀ ਮਤ ਤੇ ਚਲਦੇ ਹੋ, ਜਿਸ ਨਾਲ ਤੁਹਾਡੀ ਉਮਰ ਘੱਟ ਹੁੰਦੀ ਗਈ ਹੈ। ਭਾਵੇਂ ਕਿੰਨਾ ਵੀ ਵੱਡਾ ਆਦਮੀ ਹੋਵੇ। ਅੱਜ ਜਨਮ ਲੀਤਾ, ਕਲ ਮਰ ਗਿਆ। ਦਾਨ – ਪੁੰਨ ਕਰਨ ਨਾਲ ਵੱਡੇ ਘਰ ਵਿੱਚ ਜਨਮ ਮਿਲਦਾ ਹੈ ਨਾ। ਹੁਣ ਬਾਪ ਤੁਹਾਨੂੰ ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਦੇ ਝੋਲੀ ਭਰ ਰਹੇ ਹਨ। ਤੁਸੀਂ ਕਿੰਨੇ ਸਾਹੂਕਾਰ ਬਣਦੇ ਹੋ। ਇਹ ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਕਹੋ ਜਾਂ ਵਰਸਾ ਕਹੋ, ਬਾਪ ਕੋਲੋਂ ਮਿਲ ਰਿਹਾ ਹੈ। ਤੁਸੀਂ ਬਾਪ ਕੋਲੋਂ ਵਰਸਾ ਲੈਂਦੇ ਹੋ ਤੇ ਤੁਹਾਨੂੰ ਫਿਰ ਹੋਰਾਂ ਨੂੰ ਰਸਤਾ ਦੱਸਣਾ ਹੈ। ਭਗਵਾਨ ਦੇ ਅਸੀਂ ਬੱਚੇ ਹਾਂ ਤੇ ਜਰੂਰ ਭਗਵਾਨ ਭਗਵਤੀ ਪਦਵੀ ਮਿਲਣੀ ਚਾਹੀਦੀ ਹੈ।। ਭਾਰਤ ਵਿੱਚ ਗਾਇਆ ਜਾਂਦਾ ਹੈ ਗੌਡਜ਼ ਲਕਸ਼ਮੀ – ਗੌਡ ਨਾਰਾਇਣ। ਨਵੀ ਦੁਨੀਆਂ ਵਿੱਚ ਗੌਡ ਗੌਡਜ਼ ਹੀ ਰਾਜ ਕਰਦੇ ਹਨ ਕਿਉਂਕਿ ਗੌਡ ਦਵਾਰਾ ਪਦਵੀ ਮਿਲੀ ਹੋਈ ਹੈ। ਪਰ ਬਾਪ ਸਮਝਾਉਂਦੇ ਹਨ ਜੇਕਰ ਉਹਨਾਂ ਨੂੰ ਗੌਡ ਗੌਡਜ਼ ਕਹਾਂਗੇ ਤੇ ਯਥਾ ਰਾਜਾ ਰਾਣੀ ਤਥਾ ਪ੍ਰਜਾ ਨੂੰ ਵੀ ਗੌਡ ਗੌਡਜ਼ ਕਹਿਣਾ ਪਵੇ, ਇਸਲਈ ਦੇਵੀ – ਦੇਵਤਾ ਕਿਹਾ ਹੈ।

ਤੁਸੀਂ ਜਾਣਦੇ ਹੋ ਅਸੀਂ ਭਾਰਤ ਨੂੰ ਸਵਰਗ ਬਣਾ ਰਹੇ ਹਾਂ। ਪਰਮਪਿਤਾ ਪਰਮਾਤਮਾ ਦੀ ਸ਼੍ਰੀਮਤ ਦਵਾਰਾ ਅਸੀਂ ਰਾਜਯੋਗ ਸਿੱਖਦੇ ਹਾਂ। ਫਿਰ ਰਾਜ ਭਾਗ ਪਾਵਾਂਗੇ। ਪਰਮਾਤਮਾ ਹੀ ਸਵਰਗ ਦੀ ਸਥਾਪਨਾ ਕਰਦੇ ਹਨ ਤਾਂ ਜਰੂਰ ਨਰਕ ਵਿੱਚ ਆਉਣ ਤੇ ਨਰਕ ਨੂੰ ਸਵਰਗ ਬਣਾਉਣ। ਜੋ ਕਲਪ ਪਹਿਲੇ ਬਣੇ ਹੋਣਗੇ ਉਹ ਹੀ ਬਣਨਗੇ। ਸਭ ਇੱਕਰਸ ਤੇ ਨਹੀਂ ਹੁੰਦੇ ਹਨ, ਨੰਬਰਵਾਰ ਪੁਰਸ਼ਾਰਥ ਕਰਦੇ ਹਨ। ਅੱਜਕਲ ਤੇ ਬੱਚੇ ਹਿੰਮਤ ਕਰ ਪਾਨ ਦਾ ਬੀੜਾ ਚੁੱਕਦੇ ਹਨ – ਬਾਬਾ ਫਲਾਣੀ ਬੱਚੀ ਨੂੰ ਬਹੁਤ ਮਾਰ ਪੈਂਦੀ ਹੈ, ਅਸੀਂ ਉਸਨੂੰ ਬਚਾਉਣ ਲਈ ਯੁਗਲ ਬਣ ਜਾਂਦੇ ਹਾਂ। ਅੱਛਾ ਇਹ ਤੇ ਠੀਕ ਹੈ ਪਰ ਫਿਰ ਗਿਆਨ ਦੀ ਤਾਕਤ ਚਾਹੀਦੀ ਹੈ, ਧਾਰਣਾ ਚਾਹੀਦੀ ਹੈ। ਜਿਨਾਂ ਵਾਰਿਸ ਅਤੇ ਪ੍ਰਜਾ ਬਣਾਓਗੇ, ਕੰਡਿਆਂ ਨੂੰ ਫੁੱਲ ਬਣਾਉਣ ਦੀ ਸੇਵਾ ਕਰੋਗੇ ਓਨਾ ਉੱਚ ਪਦਵੀ ਪਾਓਗੇ। ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਇਵੇਂ ਦੇ ਬਹੁਤ ਵਿਲਾਇਤ ਵਿੱਚ ਵੀ ਰਹਿੰਦੇ ਹਨ। ਕੰਪੇਨਿਅੰਨ ਹੋ ਰਹਿੰਦੇ ਹਨ, ਪਵਿੱਤਰ ਰਹਿੰਦੇ ਹਨ। ਫਿਰ ਸਭ ਮਲਕੀਅਤ ਇਸਤਰੀ ਨੂੰ ਦੇ ਦਿੰਦੇ ਜਾਂ ਚੈਰਿਟੀ ਵਿੱਚ ਦੇ ਦਿੰਦੇ ਹਨ। ਹੁਣ ਤੁਸੀਂ ਬੱਚਿਆਂ ਨੂੰ ਪਰਮਪਿਤਾ ਪਰਮਾਤਮਾ ਮਾਸ਼ੂਕ ਮਿਲਿਆ ਹੈ, ਜੋ ਤੁਹਾਨੂੰ ਵਿਸ਼ਵ ਦਾ ਮਾਲਿਕ ਬਨਾਉਂਦੇ ਹਨ ਉਹਨਾਂ ਦੀ ਕਿੰਨੀ ਯਾਦ ਰਹਿਣੀ ਚਾਹੀਦੀ ਹੈ। ਅਜਿਹੇ ਬਾਪ ਨੂੰ ਤੇ ਬਹੁਤ ਯਾਦ ਕਰਨਾ ਚਾਹੀਦਾ ਹੈ। ਤੁਸੀਂ ਹੀ ਬਾਪ ਨੂੰ ਜਾਣਦੇ ਹੋ ਹੋਰ ਕੋਈ ਵੀ ਸਾਧੂ – ਸੰਤ ਆਦਿ ਬਾਪ ਨੂੰ ਨਹੀਂ ਜਾਣਦੇ। ਇੱਥੇ ਬਾਪ ਬੱਚਿਆਂ ਦੇ ਸਮੁੱਖ ਬੈਠੇ ਹਨ। ਇਸ ਸਮੇਂ ਭਾਵੇਂ ਕੋਈ ਪਵਿੱਤਰ ਰਹਿੰਦੇ ਹਨ ਪਰ ਉਹਨਾਂ ਨੂੰ ਪਵਿੱਤਰਤਾ ਦਾ ਬਲ ਨਹੀਂ ਮਿਲ ਸਕਦਾ। ਜਿਨਾਂ ਤੁਹਾਨੂੰ ਬੱਚਿਆਂ ਨੂੰ ਪਤਿਤ – ਪਾਵਨ ਬਾਪ ਕੋਲੋਂ ਮਿਲਦਾ ਹੈ। ਕਿਉਂਕਿ ਉਹ ਬਾਪ ਨੂੰ ਨਹੀਂ ਜਾਣਦੇ ਹਨ। ਆਤਮਾ ਸੋ ਪਰਮਾਤਮਾ ਮਤਲਬ ਬ੍ਰਹਮਾ ਹੀ ਪਰਮਾਤਮਾ ਹੈ – ਇਵੇਂ ਕਹਿ ਦਿੰਦੇ ਹਨ। ਅਨੇਕਾਂਨੇਕ ਮਤ-ਮਤਾਂਤਰ ਹਨ। ਇੱਥੇ ਤੁਸੀਂ ਸਭਦੀ ਇੱਕ ਅਦਵੈਤ ਮਤ ਹੈ। ਮਨੁੱਖ ਤੋ ਦੇਵਤਾ ਬਣਨ ਦੀ ਮਤ ਮਿਲਦੀ ਹੈ ਬਾਪ ਦਵਾਰਾ। ਬਰੋਬਰ ਮਨੁੱਖ ਤੋਂ ਦੇਵਤਾ ਬਣਨ ਵਿੱਚ ਦੇਰੀ ਨਹੀਂ ਲੱਗਦੀ ਹੈ। ਮੂਤ ਪਲੀਤੀ ਮਨੁੱਖਾਂ ਨੂੰ ਆਕੇ ਪਵਿੱਤਰ ਬਣਾਉਂਦੇ ਹਨ। ਮਹਿਮਾ ਤੇ ਹੈ ਨਾ। ਬਾਕੀ ਸ਼ਾਸ਼ਤਰ ਤੇ ਬਹੁਤ ਸੁਣਦੇ, ਪੜ੍ਹਦੇ ਆਏ ਹਨ ਪਰ ਉਸ ਤੋਂ ਕੋਈ ਫ਼ਲ ਨਹੀਂ ਮਿਲਦਾ। ਹੁਣ ਬਾਪ ਆਏ ਹਨ ਤੇ ਉਹਨਾਂ ਦਾ ਸੱਚਾ – ਸੱਚਾ ਆਸ਼ਿਕ ਬਣਨਾ ਚਾਹੀਦਾ ਹੈ। ਬੁੱਧੀਯੋਗ ਹੋਰ ਕੀਤੇ ਭਟਕਣਾ ਨਹੀਂ ਚਾਹੀਦਾ ਹੈ। ਗ੍ਰਹਿਸਤ ਵਿੱਚ ਭਾਵੇਂ ਰਹੋ ਪਰ ਕਮਲ ਫੁੱਲ ਸਮਾਨ। ਭਗਤੀ ਮਾਰਗ ਵਿੱਚ ਤੇ ਕੋਈ ਹਨੂਮਾਨ ਨੂੰ, ਕੋਈ ਗਨੇਸ਼ ਨੂੰ, ਕੋਈ ਕਿਸਨੂੰ ਪਕੜਦੇ ਆਏ ਹਨ। ਪਰ ਉਹ ਕੋਈ ਭਗਵਾਨ ਤੇ ਨਹੀਂ ਹਨ। ਭਾਵੇਂ ਸ਼ਿਵਬਾਬਾ ਦਾ ਨਾਮ ਵੀ ਯਾਦ ਹੈ, ਪਰ ਸਮਝਦੇ ਨਹੀਂ ਹਨ। ਪਰਮਾਤਮਾ ਨੂੰ ਪੱਥਰ ਠੀਕਰ ਵਿੱਚ ਪਾ ਦਿੱਤਾ ਹੈ। ਸੂਤ ਹੀ ਸਾਰਾ ਮੁੰਝਿਆ ਹੋਇਆ ਹੈ, ਸਿਵਾਏ ਬਾਪ ਦੇ ਕੋਈ ਉਸਨੂੰ ਸੁਲਝਾ ਨਾ ਸਕੇ। ਭਗਵਾਨ ਕਿਸੇ ਨੂੰ ਵੀ ਮਿਲਦਾ ਨਹੀ। ਖੁਦ ਭਗਵਾਨ ਕਹਿੰਦੇ ਹਨ ਜਦੋਂ ਭਗਤੀ ਪੂਰੀ ਹੋਵੇ ਉਦੋਂ ਮੈਂ ਆਵਾਂ। ਅੱਧਾਕਲਪ ਭਗਤੀ ਮਾਰਗ ਚੱਲਦਾ ਹੈ, ਦਿਨ ਅਤੇ ਰਾਤ। ਸ਼ੁਰੂ ਵਿੱਚ ਵੀ ਪਹਿਲੇ -ਪਹਿਲੇ ਜਦੋਂ ਪ੍ਰਵੇਸ਼ਤਾ ਹੋਈ ਤੇ ਦੀਵਾਰਾਂ ਤੇ ਇਵੇਂ -ਇਵੇਂ ਚੱਕਰ ਨਿਕਾਲਦੇ ਰਹਿੰਦੇ ਸੀ, ਜਿਵੇਂ ਛੋਟੇ ਬੱਚੇ ਹੁੰਦੇ ਹਨ। ਸਮਝ ਵਿੱਚ ਕੁਝ ਨਹੀਂ ਆਉਂਦਾ ਸੀ। ਅਸੀਂ ਤੁਸੀਂ ਸਾਰੇ ਬੇਬੀਜ਼ ਸੀ, ਫਿਰ ਹੌਲੀ -ਹੌਲੀ ਬੁੱਧੀ ਵਿੱਚ ਆਉਂਦਾ ਗਿਆ। ਹੁਣ ਤੁਸੀਂ ਪੜ੍ਹਕੇ ਹੁਸ਼ਿਆਰ ਹੋਏ ਹੋ ਤੇ ਬਿਲਕੁਲ ਸਹਿਜ਼ ਤਰ੍ਹਾਂ ਸਮਝਾ ਸਕਦੇ ਹੋ। ਇਵੇਂ ਨਹੀਂ ਸਮਝਣਾ ਇਹ ਬਹੁਤ ਪੁਰਾਣੇ ਬੱਚੇ ਹਨ, ਇਸਲਈ ਸਾਡੇ ਤੋਂ ਹੁਸ਼ਿਆਰ ਹਨ। ਅਸੀਂ ਤੇ ਇੰਨਾ ਪੜ੍ਹ ਨਹੀਂ ਸਕਾਂਗੇ। ਬਾਬਾ ਕਹਿੰਦੇ ਹਨ – ਪਿਛਾੜੀ ਵਿੱਚ ਆਉਣ ਵਾਲੇ ਬਹੁਤ ਅੱਗੇ ਜਾ ਸਕਦੇ ਹਨ। ਦੇਰੀ ਨਾਲ ਆਉਣ ਵਾਲੇ ਹੋਰ ਹੀ ਦਿਨ-ਰਾਤ ਯੋਗ ਵਿੱਚ ਮਸਤ ਹੋਣ ਲੱਗ ਪੈਣਗੇ। ਦਿਨ – ਪ੍ਰਤੀਦਿਨ ਪੁਆਇੰਟ ਬਹੁਤ ਚੰਗੀਆਂ -ਚੰਗੀਆਂ ਮਿਲਦੀਆਂ ਰਹਿੰਦੀਆਂ ਹਨ। ਪਰਮਪਿਤਾ ਪਰਮਾਤਮਾ ਸਵਰਗ ਦਾ ਰਚੀਯਤਾ ਹੈ ਤੇ ਉਹਨਾਂ ਕੋਲੋਂ ਵਰਸਾ ਮਿਲਣਾ ਚਾਹੀਦਾ ਹੈ ਨਾ। ਸਤਿਯੁਗ ਵਿੱਚ ਸੀ। ਹੁਣ ਨਹੀਂ ਹੈ, ਤਾਂ ਹੀ ਤੇ ਬਾਪ ਫਿਰ ਤੋਂ ਦੇਣ ਆਏ ਹਨ। ਕਿੰਨੇ ਉਪਾਏ ਕੀਤੇ ਜਾਂਦੇ ਹਨ ਕਿ ਬੱਚਿਆਂ ਨੂੰ ਕੁਝ ਸਮਝ ਵਿੱਚ ਆ ਜਾਏ ਅਤੇ ਯੋਗ ਲੱਗ ਜਾਏ। ਕੋਈ ਕਹਿੰਦੇ ਹਨ ਸਾਨੂੰ ਫੁਰਸਤ ਨਹੀਂ। ਇਸ ਯਾਦ ਨਾਲ ਹੀ ਤੁਸੀਂ ਸਦੈਵ ਦੇ ਲਈ ਨਿਰੋਗੀ ਬਣੋਗੇ। ਤੇ ਉਸ ਧੰਦੇ ਵਿੱਚ ਲੱਗ ਜਾਣਾ ਚਾਹੀਦਾ ਹੈ ਨਾ। ਇਸ ਵਿੱਚ ਸਥੂਲ ਕੁਝ ਵੀ ਕਰਨ ਦਾ ਨਹੀਂ ਹੈ। ਲੌਕਿਕ ਬਾਪ ਦੀ ਯਾਦ ਰਹਿ ਸਕਦੀ ਹੈ, ਪਾਰਲੌਕਿਕ ਬਾਪ ਨੂੰ ਕਿਉਂ ਭੁੱਲ ਜਾਂਦੇ ਹੋ। ਬਾਪ ਕਹਿੰਦੇ ਹਨ ਤੁਹਾਨੂੰ ਭਰਤਵਾਸੀਆਂ ਨੂੰ 5 ਹਜ਼ਾਰ ਵਰ੍ਹੇ ਪਹਿਲੇ ਵੀ ਵਰਸਾ ਦਿੱਤਾ ਸੀ ਨਾ। ਤੁਸੀਂ ਵਿਸ਼ਵ ਦੇ ਮਾਲਿਕ ਸੀ ਨਾ – ਕੀ ਭੁੱਲ ਗਏ ਹੋ? ਤੁਸੀਂ ਸੂਰਜਵੰਸ਼ੀ ਸੀ, ਫਿਰ ਚੰਦਰਵੰਸੀ, ਵੈਸ਼ ਵੰਸੀ ਬਣੇ। ਹੁਣ ਫਿਰ ਬ੍ਰਾਹਮਣ ਵੰਸੀ ਬਣਾਉਣ ਆਇਆ ਹਾਂ। ਬ੍ਰਾਹਮਣ ਬਣੋਗੇ ਤਾਂ ਹੀ ਤੇ ਯੱਗ ਦੀ ਸੰਭਾਲ ਕਰ ਸਕੋਂਗੇ। ਬ੍ਰਾਹਮਣ ਕਦੀ ਵਿਕਾਰੀ ਬਣ ਨਹੀਂ ਸਕਦੇ। ਅੰਤ ਤੱਕ ਤੇ ਪਵਿੱਤਰ ਰਹਿਣਾ ਹੀ ਹੈ ਉਦੋਂ ਨਵੀ ਦੁਨੀਆਂ ਦੇ ਮਾਲਿਕ ਬਣ ਸਕੋਂਗੇ। ਕਿੰਨੀ ਭਾਰੀ ਪ੍ਰਾਪਤੀ ਹੈ। ਤੁਸੀਂ ਬਾਪ ਨੂੰ ਯਾਦ ਨਹੀਂ ਕਰਦੇ ਹੋ। ਬੱਚਾ ਬਣਕੇ ਅਤੇ ਬਾਪ ਨੂੰ ਯਾਦ ਨਾ ਕਰਨ ਇਵੇਂ ਤਾਂ ਕਦੀ ਹੁੰਦਾ ਨਹੀਂ। ਬਾਪ ਨੂੰ ਭੁੱਲ ਜਾਓਗੇ ਤੇ ਵਰਸਾ ਕਿਵੇਂ ਮਿਲੇਗਾ? ਇਹ ਤੇ ਆਮਦਨੀ ਹੈ ਨਾ। ਸਾਧੂ – ਸੰਤਾਂ ਦੇ ਕੋਲ ਕੁਝ ਪ੍ਰਾਪਤੀ ਨਹੀਂ ਹੈ। ਸਿਰਫ਼ ਪਵਿੱਤਰਤਾ ਦਾ ਬਲ ਹੈ, ਈਸ਼ਵਰੀ ਬਲ ਨਹੀਂ ਹੈ। ਈਸ਼ਵਰ ਨੂੰ ਜਾਣਦੇ ਹੀ ਨਹੀਂ ਹਨ ਤੇ ਬਲ ਮਿਲੇ ਕਿਵੇਂ? ਬਲ ਤੁਹਾਨੂੰ ਮਿਲਦਾ ਹੈ। ਬਾਪ ਖੁਦ ਕਹਿੰਦੇ ਹਨ ਮੈਂ ਤੁਹਾਨੂੰ ਸਵਰਗ ਦਾ ਮਾਲਿਕ ਬਣਾਉਣ ਆਇਆ ਹਾਂ। ਤੁਸੀਂ ਥੋੜ੍ਹੇ ਸਮੇਂ ਦੇ ਲਈ ਪਵਿੱਤਰ ਨਹੀਂ ਰਹਿ ਸਕਦੇ ਹੋ? ਕ੍ਰੋਧ ਹੈ ਸੈਕਿੰਡ ਨੰਬਰ ਭੂਤ। ਵੱਡੇ ਤੇ ਵੱਡਾ ਭੂਤ ਹੈ ਕਾਮ ਦਾ। ਸਤਿਯੁਗ ਵਿੱਚ ਭਾਰਤ ਵਾਇਸਲੈਸ ਸੀ, ਕਿੰਨਾ ਸੁੱਖੀ ਸੀ। ਵਿਸ਼ਸ਼ ਬਣਿਆ ਹੈ ਤੇ ਹੁਣ ਭਾਰਤ ਦਾ ਕੀ ਹਾਲ ਹੋ ਗਿਆ ਹੈ। ਬਾਪ ਫਿਰ ਭਾਰਤ ਨੂੰ ਵਾਇਸਲੈਸ ਬਣਾਉਣ ਆਏ ਹਨ ਤੇ ਅਜਿਹੇ ਬਾਪ ਨੂੰ ਯਾਦ ਕਰਨਾ ਤੁਸੀਂ ਭੁੱਲ ਜਾਂਦੇ ਹੋ? ਮਾਇਆ ਫੱਟ ਤੋਂ ਵਿਕਰਮ ਕਰਵਾ ਦਿੰਦੀ ਹੈ। ਬੜੀ ਭਾਰੀ ਮੰਜ਼ਿਲ ਹੈ। ਤੁਸੀਂ ਅਜਿਹੇ ਬਾਪ ਦੀ ਸ਼੍ਰੀਮਤ ਤੇ ਨਹੀਂ ਚੱਲ ਸਕਦੇ ਹੋ। ਅਜਿਹੇ ਬਾਪ ਨਾਲ ਪਿਆਰ ਨਹੀਂ ਹੈ! ਕਹਿੰਦੇ ਹਨ ਭੁੱਲ ਜਾਂਦੇ ਹਾਂ, ਅੱਛਾ ਇੱਕ ਘੜੀ, ਅੱਧੀ ਘੜੀ… ਘੱਟ ਤੋਂ ਘੱਟ ਇੰਨੀ ਤੇ ਕੋਸ਼ਿਸ਼ ਕਰੋ ਜੋ ਅੰਤ ਵਿੱਚ ਬਾਪ ਹੀ ਯਾਦ ਰਹੇ। ਇਹ ਅੰਤਕਾਲ ਹੈ ਨਾ। ਅੰਤਕਾਲ ਜੋ ਨਾਰਾਇਣ ਸਿਮਰੈ… ਮੈਂ ਨਾਰਾਇਣ ਬਣਦਾ ਹਾਂ। ਤੁਸੀਂ ਵੀ ਬਣਦੇ ਹੋ ਨਾ। ਬਾਪ ਕਹਿੰਦੇ ਹਨ ਪੂਰੇ ਆਸ਼ਿਕ ਵੀ ਬਣੋ ਨਾ। ਬਾਪ ਤੇ ਦਾਤਾ ਹੈ। ਬਾਪ ਨੂੰ ਆਪਣਾ ਬਣਾਓਗੇ ਤੇ ਬਾਪ ਰਾਏ ਮਤਲਬ ਮਤ ਦੇਣਗੇ। ਸੌਤੇਲੇ ਨੂੰ ਮਤ ਨਹੀਂ ਦੇਣਗੇ। ਬਾਪ ਤੇ ਦਾਤਾ ਹੈ। ਤੁਹਾਡੇ ਕੋਲੋਂ ਕੁਝ ਲੈਂਦੇ ਹਨ ਕੀ? ਤੁਸੀਂ ਜੋ ਕੁਝ ਵੀ ਕਰਦੇ ਹੋ ਆਪਣੇ ਲਈ। ਮੈਂ ਤੇ ਵਿਸ਼ਵ ਦਾ ਮਾਲਿਕ ਵੀ ਨਹੀਂ ਬਣਦਾ ਹਾਂ। ਇਵੇਂ ਕਦੀ ਨਹੀਂ ਸਮਝਣਾ ਹੈ ਕਿ ਅਸੀਂ ਸ਼ਿਵਬਾਬਾ ਨੂੰ ਦਾਨ ਦਿੰਦੇ ਹਾਂ। ਨਹੀਂ, ਸ਼ਿਵਬਾਬਾ ਤੋਂ ਵਰਸਾ ਲੈਂਦੇ ਹੋ। ਮਰਨ ਸਮੇਂ ਦਾਨ ਕਰਦੇ ਹਨ ਨਾ। ਕਰਨੀਘੋਰ ਨੂੰ ਸਭ ਦੇ ਦਿੰਦੇ ਹਨ। ਤੁਹਾਡੇ ਕੋਲ ਹੈ ਹੀ ਕੀ? ਠੀਕਰ ਠੋਬਰ ਦਾਨ ਕਰਦੇ ਹੋ ਪਰਮਾਤਮਾ ਨੂੰ। ਤੁਹਾਡਾ ਇਹ ਸਭ ਖ਼ਤਮ ਹੋ ਜਾਣਾ ਹੈ। ਮਰਨ ਤੋਂ ਡਰਦੇ ਤੇ ਨਹੀਂ ਹੋ ਨਾ! ਬਾਪ ਕਹਿੰਦੇ ਹਨ ਇਸ ਛੀ -ਛੀ ਦੁਨੀਆਂ ਤੋਂ ਮਰਨਾ ਚੰਗਾ ਹੈ। 5 ਹਜ਼ਾਰ ਵਰ੍ਹੇ ਪਹਿਲੇ ਵੀ ਮੱਛਰਾਂ ਸਦ੍ਰਿਸ਼ਯ ਸਭਨੂੰ ਲੈ ਗਏ ਸੀ। ਮੈਂ ਤੁਹਾਡਾ ਕਾਲਾਂ ਦਾ ਕਾਲ ਬਾਪ ਵੀ ਹਾਂ। ਤੁਹਾਨੂੰ ਅੱਧਾ ਕਲਪ ਦੇ ਲਈ ਕਾਲ ਦੇ ਪੰਜੇ ਤੋਂ ਛੁਡਾਉਂਦਾ ਹਾਂ। ਉੱਥੇ ਤੇ ਆਤਮਾ ਸੁਤੰਤਰ ਰਹਿੰਦੀ ਹੈ। ਜਦੋਂ ਸ਼ਰੀਰ ਪੁਰਾਣਾ ਹੋਵੇ ਉਦੋਂ ਛੱਡ ਕੇ ਨਵਾਂ ਲੈ ਲੈਂਦੀ ਹੈ। ਹੁਣ ਤੇ ਸਮਝਦੇ ਹਨ ਬਾਬਾ ਕੋਲ ਜਾਣਾ ਹੈ ਤੇ ਸਵੇਰੇ ਉੱਠਕੇ ਬਾਬਾ ਨਾਲ ਗੱਲਾਂ ਕਰੋ। ਬਾਬਾ ਤੁਸੀਂ ਤੇ ਕਮਾਲ ਹੋ, ਸੁਪਨੇ ਵਿੱਚ ਵੀ ਨਹੀਂ ਸੀ ਕੀ ਤੁਸੀਂ ਆਕੇ ਸਾਨੂੰ ਸਵਰਗ ਦਾ ਮਾਲਿਕ ਬਣਾਓਗੇ। ਅਸੀਂ ਤੇ ਬਿਲਕੁਲ ਘੋਰ ਹਨ੍ਹੇਰੇ ਵਿੱਚ ਸੀ। ਬਾਬਾ ਤੁਹਾਡੀ ਕਮਾਲ ਹੈ। ਤੁਹਾਡੀ ਸਿੱਖਿਆ ਤੇ ਜਰੂਰ ਚੱਲਾਂਗੇ। ਕੋਈ ਵੀ ਪਾਪ ਦਾ ਕੰਮ ਨਹੀਂ ਕਰਾਂਗੇ। ਕਾਮ ਦੇ ਭੂਤ ਨੂੰ ਲੱਤ ਮਾਰਾਂਗੇ। ਪਵਿੱਤਰਤਾ ਦੀ ਪ੍ਰਤਿਗਿਆ ਕਰੋ। ਬਾਬਾ, ਮਿੱਠੇ ਬਾਬਾ, ਅਸੀਂ ਤੁਹਾਡੀ ਮਦਦ ਦੇ ਲਈ ਹਾਜ਼ਿਰ ਹਾਂ… ਇਵੇਂ -ਇਵੇਂ ਗੱਲਾਂ ਕਰਨੀਆਂ ਹੁੰਦੀਆਂ ਹਨ। ਜਿਵੇਂ ਬਾਬਾ ਪੁਰਸ਼ਾਰਥ ਕਰਾਉਂਦੇ ਹਨ, ਬੱਚਿਆਂ ਨੂੰ ਸੁਣਾਉਂਦੇ ਹਨ। ਬਾਬਾ ਅਸੀਂ ਅਸ਼ਰੀਰੀ ਆਏ ਸੀ, ਹੁਣ ਯਾਦ ਪਿਆ… ਇਸ ਪੁਰਾਣੀ ਦੁਨੀਆਂ ਨੂੰ ਭੁੱਲਣ ਦਾ ਪੁਰਸ਼ਾਰਥ ਕਰਨਾ ਹੈ। ਸ਼ਿਵਬਾਬਾ ਦੇ ਇੰਨੇ ਢੇਰ ਬੱਚੇ ਹਨ। ਓਨਾ ਤੇ ਹੋਵੇਗਾ ਨਾ! ਬ੍ਰਹਮਾ ਨੂੰ ਵੀ ਓਨਾ ਹੋਵੇਗਾ ਨਾ! ਕਿੰਨੇ ਢੇਰ ਬੱਚੇ ਹਨ, ਕਿੰਨੀ ਸੰਭਾਲ ਹੁੰਦੀ ਹੈ। ਬੱਚੇ ਬਿਲਕੁਲ ਅਰਾਮ ਨਾਲ ਰਹਿਣ। ਇੱਥੇ ਤੁਸੀਂ ਈਸ਼ਵਰੀ ਘਰ ਵਿੱਚ ਹੋ ਨਾ। ਕੋਈ ਸੰਗਦੋਸ਼ ਨਹੀਂ। ਬਾਪ ਸਮੁੱਖ ਬੈਠਾ ਹੈ। ਤੁਮਹੀ ਸੇ ਖਾਉਂ, ਬੈਠੂੰ… ਤੁਸੀਂ ਜਾਣਦੇ ਹੋ ਸ਼ਿਵਬਾਬਾ ਇਹਨਾਂ ਵਿੱਚ ਆਕੇ ਬੱਚਾ – ਬੱਚਾ ਕਹਿੰਦੇ ਹਨ। ਕਹਿੰਦੇ ਹਨ ਮੇਰੇ ਲਾਡਲੇ ਬੱਚੇ ਪ੍ਰਤਿਗਿਆ ਕਰੋ ਕਿ ਵਿਕਾਰ ਵਿੱਚ ਕਦੀ ਵੀ ਨਹੀਂ ਜਾਵਾਂਗੇ। ਪਵਿੱਤਰਤਾ ਦੀ ਮੈਨੂੰ ਮਦਦ ਕਰੋ ਤੇ ਭਾਰਤ ਨੂੰ ਪਵਿੱਤਰ ਬਣਾਵਾਂਗੇ। ਹਿੰਮਤੇ ਬੱਚੇ ਮਦਦੇ ਬਾਪ… ਯਾਦ ਨਹੀਂ ਆਉਂਦਾ ਹੈ। ਕਲਪ – ਕਲਪ ਅਸੀਂ ਇਹ ਹੀ ਧੰਧਾ ਕਰਦੇ ਹਾਂ, ਭਾਰਤ ਨੂੰ ਸਵਰਗ ਬਣਾਉਂਦੇ ਹਾਂ। ਜੋ ਮਿਹਨਤ ਕਰਨਗੇ ਉਹ ਹੀ ਸਵਰਗ ਦੇ ਮਾਲਿਕ ਬਣਨਗੇ। ਕਾਂਗਰਸੀਆਂ ਨੇ ਬਾਪੂ ਨੂੰ ਕਿੰਨੀ ਮਦਦ ਕੀਤੀ। ਹੁਣ ਦੇਖੋ ਰਾਜ ਮਿਲਿਆ… ਪਰ ਰਾਮ ਰਾਜ ਤੇ ਬਣਿਆ ਨਹੀਂ। ਦਿਨ -ਪ੍ਰਤੀਦਿਨ ਹੋਰ ਹੀ ਤਮੋਂਪ੍ਰਧਾਨ ਹੁੰਦੇ ਜਾਂਦੇ ਹਨ। ਬਾਪ ਆਕੇ ਸੁਖਧਾਮ ਦਾ ਮਾਲਿਕ ਬਣਾ ਰਹੇ ਹਨ। ਅੱਧਾਕਲਪ ਤੁਸੀਂ ਸੁੱਖੀ ਰਹਿੰਦੇ ਹੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸੱਚਾ – ਸੱਚਾ ਆਸ਼ਿਕ ਬਣਨਾ ਹੈ। ਬੁੱਧੀਯੋਗ ਇੱਕ ਮਾਸ਼ੂਕ ਨਾਲ ਲਗਾਉਣਾ ਹੈ। ਬੁੱਧੀ ਇੱਧਰ -ਉੱਧਰ ਨਾ ਭੱਟਕੇ ਇਸ ਤੇ ਅਟੈਨਸ਼ਨ ਦੇਣਾ ਹੈ।

2. ਪ੍ਰਾਪਤੀ ਨੂੰ ਸਾਹਮਣੇ ਰੱਖਦੇ ਹੋਏ ਬਾਪ ਨੂੰ ਨਿਰੰਤਰ ਯਾਦ ਕਰਨਾ ਹੈ। ਪਵਿੱਤਰ ਜਰੂਰ ਬਣਨਾ ਹੈ। ਭਾਰਤ ਨੂੰ ਸਵਰਗ ਬਣਾਉਣ ਦਾ ਧੰਦਾ ਕਰਨਾ ਹੈ।

ਵਰਦਾਨ:-

ਜੋ ਮਹਾਵੀਰ ਹਨ ਉਹ ਕਦੀ ਇਹ ਬਹਾਨਾ ਨਹੀਂ ਬਣਾ ਸਕਦੇ ਕਿ ਸਰਕਮਸਟਾਨਸ਼ ਅਜਿਹੇ ਸਨ, ਸੱਮਸਿਆ ਇਵੇਂ ਸੀ ਇਸਲਈ ਹਾਰ ਹੋ ਗਈ। ਸਮੱਸਿਆ ਦਾ ਕੰਮ ਹੈ ਆਉਣਾ ਅਤੇ ਮਹਾਵੀਰ ਦਾ ਕੰਮ ਹੈ ਸਮੱਸਿਆ ਦਾ ਸਮਾਧਾਨ ਕਰਨਾ ਨਾ ਕਿ ਹਾਰ ਖਾਣਾ। ਮਹਾਵੀਰ ਉਹ ਹਨ ਜੋ ਸਦਾ ਨਿਰਭੈ ਹੋਕਰ ਵਿਜੇਈ ਬਨਣ, ਛੋਟੀ – ਮੋਟੀ ਗੱਲਾਂ ਵਿੱਚ ਕਮਜ਼ੋਰ ਨਾ ਹੋਣ। ਮਹਾਵੀਰ ਵਿਜਯੀ ਆਤਮਾਵਾਂ ਹਰ ਕਦਮ ਵਿੱਚ ਤਨ ਨਾਲ, ਮਨ ਨਾਲ ਖੁਸ਼ ਰਹਿੰਦੇ ਹਨ ਉਹ ਕਦੀ ਉਦਾਸ ਨਹੀਂ ਹੁੰਦੇ, ਉਹਨਾਂ ਦੇ ਕੋਲ ਦੁੱਖ ਦੀ ਲਹਿਰ ਕਦੀ ਸੁਪਣੇ ਵਿੱਚ ਵੀ ਆ ਨਹੀਂ ਸਕਦੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top