15 May 2022 Punjabi Murli Today | Brahma Kumaris

Read and Listen today’s Gyan Murli in Punjabi 

May 14, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਵਿਸ਼ਵ ਕਲਿਆਣਕਾਰੀ ਬਣਨ ਦੇ ਲਈ ਸ੍ਰਵ ਸਮ੍ਰਿਤੀਆਂ ਨਾਲ ਸੰਪੰਨ ਬਣ ਸਰਵ ਨੂੰ ਸਹਿਯੋਗ ਦਵੋ"

ਅੱਜ ਸਮਰਥ ਬਾਪ ਆਪਣੇ ਸਮ੍ਰਿਤੀ ਸਵਰੂਪ ਬੱਚਿਆਂ ਨੂੰ ਵੇਖ ਖੁਸ਼ ਹੋ ਰਹੇ ਹਨ। ਵਿਸ਼ਵ ਦੇ ਦੇਸ਼ ਅਤੇ ਵਿਦੇਸ਼ ਦੇ ਸ੍ਰਵ ਬੱਚੇ ਸਮ੍ਰਿਤੀ ਦਿਵਸ ਮਨਾ ਰਹੇ ਹਨ। ਅੱਜ ਦਾ ਸਮ੍ਰਿਤੀ ਦਿਵਸ ਬੱਚਿਆਂ ਨੂੰ ਆਪਣੇ ਬ੍ਰਾਹਮਣ ਜੀਵਨ ਮਤਲਬ ਸਮਰਥ ਜੀਵਨ ਦੀ ਸਮ੍ਰਿਤੀ ਦਵਾਉਂਦੇ ਹਨ ਕਿਉਂਕਿ ਬ੍ਰਹਮਾ ਬਾਪ ਦੀ ਜੀਵਨ ਕਹਾਣੀ ਦੇ ਨਾਲ ਬ੍ਰਾਹਮਣ ਬੱਚਿਆਂ ਦੀ ਵੀ ਜੀਵਨ ਕਹਾਣੀ ਹੈ। ਨਿਰਾਕਾਰ ਬਾਪ ਨੇ ਸਾਕਾਰ ਬ੍ਰਹਮਾ ਦੇ ਨਾਲ ਬ੍ਰਾਹਮਣ ਰਚੇ। ਤਾਂ ਹੀ ਬ੍ਰਾਹਮਣਾਂ ਦਵਾਰਾ ਅਵਿਨਾਸ਼ੀ ਯਗ ਦੀ ਰਚਨਾ ਹੋਈ। ਬ੍ਰਹਮਾ ਬਾਪ ਤੁਸੀਂ ਬ੍ਰਾਹਮਣਾਂ ਦੇ ਨਾਲ – ਨਾਲ ਸਥਾਪਨਾ ਦੇ ਨਿਮਿਤ ਬਣੇ, ਤਾਂ ਬ੍ਰਹਮਾ ਬਾਪ ਦੇ ਨਾਲ ਆਦਿ ਬ੍ਰਾਹਮਣਾਂ ਦੀ ਵੀ ਜੀਵਨ ਕਹਾਣੀ ਹੈ। ਆਦਿ ਦੇਵ ਬ੍ਰਹਮਾ ਅਤੇ ਆਦਿ ਬ੍ਰਾਹਮਣ ਦੋਵਾਂ ਦਾ ਮਹੱਤਵ ਯਗ ਸਥਾਪਨਾ ਵਿੱਚ ਰਿਹਾ। ਅਨਾਦਿ ਬਾਪ ਨੇ ਆਦਿ ਦੇਵ ਬ੍ਰਹਮਾ ਦਵਾਰਾ ਆਦਿ ਬ੍ਰਾਹਮਣਾਂ ਦੀ ਰਚਨਾ ਕੀਤੀ। ਅਤੇ ਆਦਿ ਬ੍ਰਾਹਮਣਾਂ ਨੇ ਅਨੇਕ ਬ੍ਰਾਹਮਣਾਂ ਦੀ ਵ੍ਰਿਧੀ ਕੀਤੀ। ਇਹ ਹੀ ਸਥਾਪਨਾ ਦੀ ਬ੍ਰਹਮਾ ਬਾਪ ਦੀ ਕਹਾਣੀ ਅੱਜ ਦੇ ਸਮ੍ਰਿਤੀ ਦਿਵਸ ਤੇ ਵਰਨਣ ਕਰਦੇ ਹੋ। ਸਮ੍ਰਿਤੀ ਦਿਵਸ ਕਹਿੰਦੇ ਹੋ ਤਾਂ ਸਿਰ੍ਫ ਬ੍ਰਹਮਾ ਬਾਪ ਨੂੰ ਯਾਦ ਕੀਤਾ ਜਾਂ ਬ੍ਰਹਮਾ ਬਾਪ ਦਵਾਰਾ ਜੋ ਬਾਪ ਨੇ ਸਮ੍ਰਿਤੀਆਂ ਦਿਲਵਾਈਆਂ ਹਨ ਉਹ ਸ੍ਰਵ ਸਮ੍ਰਿਤੀਆਂ ਸਮ੍ਰਿਤੀ ਵਿੱਚ ਆਈਆਂ? ਆਦਿ ਤੋੰ ਹੁਣ ਤੱਕ ਕੀ – ਕੀ ਅਤੇ ਕਿੰਨੀਆਂ ਸਮ੍ਰਿਤੀਆਂ ਦਿਲਵਾਈਆਂ ਹਨ – ਯਾਦ ਹੈ? ਅਮ੍ਰਿਤਵੇਲੇ ਤੋਂ ਲੈਕੇ ਰਾਤ ਤੱਕ ਵੀ ਸ੍ਰਵ ਸਮ੍ਰਿਤੀਆਂ ਨੂੰ ਸਾਮਣੇ ਲਿਆਓ – ਇੱਕ ਦਿਨ ਵਿੱਚ ਪੂਰੀਆਂ ਹੋ ਜਾਣਗੀਆਂ! ਲੰਬੀ ਲਿਸਟ ਹੈ ਨਾ! ਸਮ੍ਰਿਤੀ ਸਪਤਾਹ ਵੀ ਮਨਾਓ ਤਾਂ ਵੀ ਵਿਸਤਾਰ ਜਿਆਦਾ ਹੈ, ਕਿਉਂਕਿ ਸਿਰ੍ਫ ਰਿਵਾਇਜ ਨਹੀਂ ਕਰਨਾ ਹੈ ਲੇਕਿਨ ਰੀਲਾਇਜ਼ ਕਰਦੇ ਹੋ ਇਸਲਈ ਕਹਿੰਦੇ ਹੀ ਹੋ ਸਮ੍ਰਿਤੀ ਸਵਰੂਪ। ਸਵਰੂਪ ਮਤਲਬ ਹਰ ਸਮ੍ਰਿਤੀ ਦੀ ਅਨੁਭੂਤੀ। ਤੁਸੀਂ ਸਮ੍ਰਿਤੀ ਸਵਰੂਪ ਬਣਦੇ ਹੋ ਅਤੇ ਭਗਤ ਸਿਰ੍ਫ ਸਿਮਰਨ ਕਰਦੇ ਹਨ। ਤਾਂ ਕੀ – ਕੀ ਸਮ੍ਰਿਤੀਆਂ ਅਨੁਭਵ ਕੀਤੀਆਂ ਹਨ-ਇਸਦਾ ਵਿਸਤਾਰ ਤੇ ਬਹੁਤ ਵੱਡਾ ਹੈ। ਜਿਵੇਂ ਬਾਪ ਦਾ ਪਰਿਚੈ ਕਿੰਨਾਂ ਵੱਡਾ ਹੈ ਪਰ ਤੁਸੀਂ ਲੋਕੀ ਸਾਰ ਰੂਪ ਵਿੱਚ ਪੰਜ ਗੱਲਾਂ ਵਿੱਚ ਪਰਿਚੈ ਦਿੰਦੇ ਹੋ। ਇਵੇਂ ਸਮ੍ਰਿਤੀਆਂ ਦੇ ਵਿਸਤਾਰ ਨੂੰ ਵੀ 5 ਗੱਲਾਂ ਵਿਚ ਵੀ ਸਾਰ ਰੂਪ ਵਿੱਚ ਲਿਆਓ ਕਿ ਆਦਿ ਤੋੰ ਹੁਣ ਤੱਕ ਬਾਪਦਾਦਾ ਨੇ ਕਿੰਨੇਂ ਨਾਮ ਸਮ੍ਰਿਤੀ ਵਿੱਚ ਦਿਲਾਏ! ਕਿੰਨੇਂ ਨਾਮ ਹੋਣਗੇ! ਵਿਸਤਾਰ ਹੈ ਨਾ। ਇੱਕ – ਇੱਕ ਨਾਮ ਨੂੰ ਸਮ੍ਰਿਤੀ ਵਿੱਚ ਲਿਆਓ ਅਤੇ ਸਵਰੂਪ ਬਣ ਅਨੁਭਵ ਕਰੋ, ਸਿਰ੍ਫ ਰਪੀਟ ਨਹੀਂ ਕਰਨਾ। ਸਮ੍ਰਿਤੀ ਸਵਰੂਪ ਬਣਨ ਦਾ ਆਨੰਦ ਅਤੀ ਪਿਆਰਾ ਅਤੇ ਨਿਆਰਾ ਹੈ। ਜਿਵੇਂ ਬਾਪ ਤੁਹਾਨੂੰ ਬੱਚਿਆਂ ਨੂੰ ਨੂਰੇ ਰਤਨ ਨਾਮ ਦੀ ਸਮ੍ਰਿਤੀ ਦਵਾਉਂਦੇ ਹਨ। ਬਾਪ ਦੇ ਨੈਣਾਂ ਦੇ ਨੂਰ। ਨੂਰ ਦੀ ਕੀ ਵਿਸ਼ੇਸ਼ਤਾ ਹੁੰਦੀ ਹੈ, ਨੂਰ ਦਾ ਕਰਤਵਿਆ ਕੀ ਹੁੰਦਾ ਹੈ, ਨੂਰ ਦੀਆਂ ਸ਼ਕਤੀਆਂ ਕੀ ਹੁੰਦੀਆਂ ਹਨ? ਅਜਿਹਿਆਂ ਅਨੁਭੂਤੀਆਂ ਕਰੋ ਮਤਲਬ ਸਮ੍ਰਿਤੀ ਸਵਰੂਪ ਬਣੋਂ। ਇਸੇ ਤਰ੍ਹਾਂ ਹਰ ਇੱਕ ਨਾਮ ਦੀ ਸਮ੍ਰਿਤੀ ਅਨੁਭਵ ਕਰਦੇ ਰਹੋ। ਇਹ ਇੱਕ ਦ੍ਰਿਸ਼ਟਾਂਤ ਰੂਪ ਸੁਣਾਇਆ। ਇਵੇਂ ਹੀ ਸ੍ਰੇਸ਼ਠ ਸਵਰੂਪ ਦੀਆਂ ਸਮ੍ਰਿਤੀਆਂ ਕਿੰਨੀਆਂ ਹਨ? ਤੁਸੀਂ ਬ੍ਰਾਹਮਣਾਂ ਦੇ ਕਿੰਨੇਂ ਰੂਪ ਹਨ ਜੋ ਬਾਪ ਦੇ ਰੂਪ ਉਹ ਬ੍ਰਾਹਮਣਾਂ ਦੇ ਰੂਪ ਹਨ। ਉਨ੍ਹਾਂ ਸਾਰੇ ਰੂਪਾਂ ਦੇ ਸਮ੍ਰਿਤੀ ਸਵਰੂਪ ਦੀ ਅਨੁੰਭੂਤੀ ਕਰੋ। ਨਾਮ, ਰੂਪ, ਗੁਣ – ਅਨਾਦਿ, ਆਦਿ, ਅਤੇ ਹੁਣ, ਬ੍ਰਾਹਮਣ ਜੀਵਨ ਦੇ ਸ੍ਰਵਗੁਣ ਸਮ੍ਰਿਤੀ ਸਵਰੂਪ ਬਣੋਂ।

ਇਵੇਂ ਹੀ ਕਰਤਵਿਆ। ਕਿੰਨੇਂ ਸ੍ਰੇਸ਼ਠ ਕਰਤਵਿਆ ਦੇ ਨਿਮਿਤ ਬਣੇ ਹੋ! ਉਨ੍ਹਾਂ ਕਰਤਵਿਆ ਦੀ ਸਮ੍ਰਿਤੀ ਇਮਰਜ ਕਰੋ। ਪੰਜਵੀਂ ਗੱਲ ਬਾਪਦਾਦਾ ਨੇ ਅਨਾਦਿ ਆਦਿ ਦੇਸ਼ ਦੀ ਸਮ੍ਰਿਤੀ ਦਿਲਵਾਈ। ਦੇਸ਼ ਦੀ ਸਮ੍ਰਿਤੀ ਨਾਲ ਵਾਪਿਸ ਘਰ ਜਾਣ ਦੀ ਸਮਰਥੀ ਆ ਗਈ, ਆਪ੍ਣੇ ਰਾਜ ਵਿੱਚ ਰਾਜ ਅਧਿਕਾਰੀ ਬਣਨ ਦੀ ਹਿਮੰਤ ਆ ਗਈ ਅਤੇ ਵਰਤਮਾਨ ਸੰਗਮਯੁਗੀ ਬ੍ਰਾਹਮਣ ਸੰਸਾਰ ਵਿੱਚ ਖੁਸ਼ੀਆਂ ਦੇ ਜੀਵਨ ਜਿਊਣ ਦੀ ਕਲਾ ਸਮ੍ਰਿਤੀ ਵਿੱਚ ਆ ਗਈ। ਜਿਉਣ ਦੀ ਕਲਾ ਚੰਗੀ ਤਰ੍ਹਾਂ ਆ ਗਈ ਹੈ ਨਾ? ਦੁਨੀਆਂ ਮਰਨ ਦੀ ਕਲਾ ਵਿੱਚ ਤੇਜ਼ ਜਾ ਰਹੀ ਹੈ ਅਤੇ ਤੁਸੀਂ ਬ੍ਰਾਹਮਣ ਸੁਖਮਈ ਖੁਸ਼ੀਆਂ ਦੇ ਜੀਵਨ ਦੀ ਕਲਾ ਵਿੱਚ ਉੱਡ ਰਹੇ ਹੋ। ਕਿੰਨਾਂ ਅੰਤਰ ਹੈ!

ਤਾਂ ਸਮ੍ਰਿਤੀ ਦਿਵਸ ਮਤਲਬ ਸ੍ਰਵ ਸਮ੍ਰਿਤੀਆਂ ਦੇ ਰੂਹਾਨੀ ਨਸ਼ੇ ਦਾ ਅਨੁਭਵ ਕਰਨਾ। ਇਸ ਸਮ੍ਰਿਤੀ ਦਿਵਸ ਤੇ ਦੁਨੀਆਂ ਦੇ ਵਾਂਗੂ ਤੁਸੀਂ ਸਭ ਇਹ ਸ਼ਬਦ ਨਹੀਂ ਕਹਿੰਦੇ ਕਿ ਇਵੇਂ ਸਾਡਾ ਬ੍ਰਹਮਾ ਬਾਪ ਸੀ। ਉਨ੍ਹਾਂਨੇ ਇਹ ਕਿਹਾ ਸੀ, ਇਹ ਕੀਤਾ ਸੀ ਦੁਨੀਆਂ ਵਾਲੇ ਸੀ… ਸੀ… ਕਰਦੇ ਹਨ ਅਤੇ ਦੁੱਖ ਦੀ ਲਹਿਰ ਫੈਲਾਉਂਦੇ ਹਨ ਲੇਕਿਨ ਤੁਸੀਂ ਬ੍ਰਾਹਮਣਾਂ ਦੀ ਇਹ ਵਿਸ਼ੇਸ਼ਤਾ ਹੈ – ਤੁਸੀ ਕਹੋਗੇ ਹੁਣ ਵੀ ਨਾਲ ਹਨ। ਨਾਲ ਦਾ ਅਨੁਭਵ ਕਰਦੇ ਹੋ। ਤਾਂ ਤੁਸੀਂ ਲੋਕਾਂ ਵਿੱਚ ਇਹ ਵਿਸ਼ੇਸ਼ਤਾ ਹੈ। ਤੁਸੀਂ ਇਵੇਂ ਨਹੀਂ ਕਹੋਗੇ ਕਿ ਬ੍ਰਹਮਾ ਬਾਪ ਚਲੇ ਗਏ। ਜੋ ਵਾਅਦਾ ਕੀਤਾ ਹੈ, ਨਾਲ ਰਹਾਂਗੇ, ਨਾਲ ਚੱਲਾਂਗੇ। ਜੇਕਰ ਆਦਿ ਆਤਮਾ ਵੀ ਵਾਅਦਾ ਨਹੀਂ ਨਿਭਾਏ ਤਾਂ ਕੌਣ ਵਾਅਦਾ ਨਿਭਾਏਗਾ? ਸਿਰ੍ਫ ਰੂਪ ਅਤੇ ਸੇਵਾ ਦੀ ਵਿਧੀ ਪਰਿਵਰਤਨ ਹੋਈ ਹੈ। ਤੁਸੀਂ ਸਭਦਾ ਲਕਸ਼ ਹੈ -‘ਫਰਿਸ਼ਤਾ ਸੋ ਦੇਵਤਾ’ ਫਰਿਸ਼ਤਾ ਰੂਪ ਦਾ ਸੈਮਪਲ ਬ੍ਰਹਮਾ ਬਾਪ ਬਣਿਆ ਹੈ। ਸ੍ਰਵ ਬੱਚਿਆਂ ਦੀ ਪਾਲਣਾ ਹੁਣ ਵੀ ਬ੍ਰਹਮਾ ਦਵਾਰਾ ਹੀ ਹੋ ਰਹੀ ਹੈ ਇਸਲਈ ਬ੍ਰਹਮਾਕੁਮਾਰ ਅਤੇ ਕੁਮਾਰੀਆਂ ਕਹਾਉਂਦੇ ਹੋ। ਸਮਝਾ? ਸਮ੍ਰਿਤੀ ਦਿਵਸ ਦਾ ਮਹਤੱਵ ਕੀ ਹੈ? ਇਨ੍ਹਾਂ ਸਮ੍ਰਿਤੀਆਂ ਵਿੱਚ ਸਦਾ ਹੀ ਲਵਲੀਨ ਰਹੋ। ਇਸਨੂੰ ਹੀ ਕਹਿੰਦੇ ਹਨ – ਬਾਪ ਵਰਗਾ ਬਣਨ ਦੀ ਅਨੂਭੂਤੀ। ਤੁਸੀਂ ਆਤਮਾਵਾਂ ਨੇ ਬਾਪ ਸਮਾਨ ਅਨੁਭਵ ਕੀਤਾ। ਇਸੇ ‘ਸਮਾਨ’ ਸ਼ਬਦ ਨੂੰ ਲੋਕਾਂ ਨੇ ‘ਸਮਾਉਨਾ’ ਸ਼ਬਦ ਕਹਿ ਦਿੱਤਾ ਹੈ। ਆਤਮਾ ਪਰਮਾਤਮਾ ਵਿੱਚ ਸਮਾ ਨਹੀਂ ਜਾਂਦੀ, ਲੇਕਿਨ ਬਾਪ ਸਮਾਨ ਬਣਦੀ ਹੈ। ਸਾਰੇ ਬੱਚਿਆਂ ਨੇ ਆਪਣੇ – ਆਪਣੇ ਨਾਮ ਨਾਲ ਸਮ੍ਰਿਤੀ ਦਿਵਸ ਦੀ ਯਾਦ ਭੇਜੀ ਹੈ। ਕਈ ਸੰਦੇਸ਼ੀ ਬਣਕੇ ਯਾਦਪਿਆਰ ਲੈ ਆਏ ਅਤੇ ਹਰ ਇੱਕ ਕਹਿੰਦਾ ਹੈ ਮੇਰੀ ਖਾਸ ਯਾਦ ਦੇਣਾ। ਤਾਂ ਇੱਕ – ਇੱਕ ਨੂੰ ਵੱਖ ਯਾਦ ਪੱਤਰ ਲਿਖਣ ਦੀ ਬਜਾਏ ਦਿਲ ਤੋਂ ਪੱਤਰ ਲਿਖ ਰਹੇ ਹਾਂ। ਹਰ ਇੱਕ ਦੇ ਦਿਲ ਦਾ ਪਿਆਰ ਬਾਪਦਾਦਾ ਦੇ ਨੈਣਾਂ ਵਿੱਚ, ਦਿਲ ਵਿੱਚ ਸਮਾਇਆ ਹੋਇਆ ਹੈ ਅਤੇ ਹੁਣ ਵਿਸ਼ੇਸ਼ ਸਮਾਇਆ ਹੈ। ਖਾਸ ਯਾਦ ਕਰਨ ਵਾਲਿਆਂ ਨੂੰ ਬਾਪਦਾਦਾ ਖਾਸ ਹੁਣ ਵੀ ਇਮਰਜ ਕਰਕੇ ਯਾਦਪਿਆਰ ਦੇ ਰਹੇ ਹਨ। ਹਰ ਇੱਕ ਦੇ ਦਿਲ ਦੇ ਉਮੰਗ ਅਤੇ ਦਿਲ ਦੀ ਰੂਹਰਿਹਾਨ, ਦਿਲ ਦੇ ਹਾਲ – ਚਾਲ, ਦਿਲਾਰਾਮ ਬਾਪ ਦੇ ਕੋਲ ਪਹੁੰਚ ਗਏ। ਬਾਪਦਾਦਾ ਸਾਰੇ ਬੱਚਿਆਂ ਨੂੰ ਇਹ ਹੀ ਸਮ੍ਰਿਤੀ ਦਿਲਵਾ ਰਹੇ ਹਨ ਕਿ ਸਦਾ ਦਿਲ ਦੇ ਨਾਲ ਹੋ, ਸੇਵਾ ਵਿੱਚ ਨਾਲ ਹੋ ਅਤੇ ਸਥਿਤੀ ਵਿੱਚ ਸਦਾ ਸਾਖਸ਼ੀ ਹੋ। ਤਾਂ ਸਦਾ ਹੀ ਮਾਇਆ ਜਿੱਤ ਦਾ ਝੰਡਾ ਲਹਿਰਾਉਂਦਾ ਰਹੇਗਾ। ਸਾਰੇ ਬੱਚਿਆਂ ਨੂੰ ਨਥਿੰਗਨਿਊ ਦਾ ਪਾਠ ਹਰ ਪ੍ਰਸਥਿਤੀ ਵਿੱਚ ਸਦਾ ਸਮ੍ਰਿਤੀ ਵਿੱਚ ਰਹੇ। ਬ੍ਰਾਹਮਣ ਜੀਵਨ ਮਤਲਬ ਕਵਸ਼ਚਨ ਮਾਰਕ ਅਤੇ ਅਸ਼ਚਰਿਆ ਦੀ ਰੇਖਾ ਹੋ ਨਹੀਂ ਸਕਦੀ। ਕਿੰਨੀ ਵਾਰੀ ਇਹ ਸਮਾਚਾਰ ਵੀ ਸੁਣਿਆ ਹੋਵੇਗਾ। ਨਵਾਂ ਸਮਾਚਾਰ ਹੈ ਕੀ? ਨਹੀਂ। ਬ੍ਰਾਹਮਣ ਜੀਵਨ ਮਤਲਬ ਹਰ ਸਮਾਚਾਰ ਸੁਣਦੇ ਕਲਪ ਪਹਿਲੇ ਦੀ ਸਮ੍ਰਿਤੀ ਵਿੱਚ ਸਮਰਥ ਰਹੋ – ਜੋ ਹੋਣਾ ਹੈ ਉਹ ਹੋ ਰਿਹਾ ਹੈ, ਇਸਲਈ ਕੀ ਹੋਵੇਗਾ ਇਹ ਕਵਸ਼ਚਨ ਉੱਠ ਨਹੀਂ ਸਕਦਾ। ਤ੍ਰਿਕਾਲਦਰਸ਼ੀ ਹੋ, ਡਰਾਮੇ ਦੇ ਆਦਿ -ਮੱਧ – ਅੰਤ ਨੂੰ ਜਾਨਣ ਵਾਲੇ ਹੋ ਤਾਂ ਕੀ ਵਰਤਮਾਨ ਨੂੰ ਜਾਣਦੇ ਹੋ? ਘਬਰਾਉਂਦੇ ਤਾਂ ਨਹੀਂ ਹੋ ਨਾ! ਬ੍ਰਾਹਮਣ ਜੀਵਨ ਵਿੱਚ ਹਰ ਕਦਮ ਵਿੱਚ ਕਲਿਆਣ ਹੈ। ਘਬਰਾਉਣ ਦੀ ਗੱਲ ਨਹੀਂ ਹੈ। ਤੁਸੀਂ ਸਭ ਦਾ ਫ਼ਰਜ਼ ਹੈ ਆਪਣੇ ਸ਼ਾਂਤੀ ਦੀ ਸ਼ਕਤੀ ਨਾਲ ਅਸ਼ਾਂਤ ਆਤਮਾਵਾਂ ਨੂੰ ਸ਼ਾਂਤੀ ਦੀਆਂ ਕਿਰਨਾਂ ਦੇਣਾ। ਆਪਣੇ ਹੀ ਤੁਹਾਡੇ ਭਾਈ ਭੈਣ ਹਨ, ਤਾਂ ਆਪਣੇ ਈਸ਼ਵਰੀਏ ਪਰਿਵਾਰ ਦੇ ਸੰਬੰਧ ਨਾਲ ਸਹਿਯੋਗੀ ਬਣੋਂ। ਜਿੰਨਾਂ ਵੀ ਯੁੱਧ ਵਿੱਚ ਤੇਜ਼ ਗਤੀ ਹੈ, ਤੁਸੀਂ ਯੋਗੀ ਆਤਮਾਵਾਂ ਦਾ ਯੋਗ ਉਨ੍ਹਾਂਨੂੰ ਸ਼ਾਂਤੀ ਦਾ ਸਹਿਯੋਗ ਦਵੇਗਾ, ਇਸਲਈ ਹੋਰ ਵਿਸ਼ੇਸ਼ ਸਮਾਂ ਕੱਢ ਸ਼ਾਂਤੀ ਦਾ ਸਹਿਯੋਗ ਦਵੋ – ਇਹ ਹੈ ਤੁਸੀਂ ਬ੍ਰਾਹਮਣ ਆਤਮਾਵਾਂ ਦਾ ਕਰਤਵਿਆ। ਅੱਛਾ।

ਸ੍ਰਵ ਸਮ੍ਰਿਤੀ ਸਵਰੂਪ ਸ੍ਰੇਸ਼ਠ ਆਤਮਾਵਾਂ ਨੂੰ ਸਦਾ ਬਾਪ ਸਮਾਨ ਬਣਨ ਦੇ ਲਕਸ਼ ਅਤੇ ਲਕਸ਼ਨ ਧਾਰਨ ਕਰਨ ਵਾਲੀਆਂ ਆਤਮਾਵਾਂ ਨੂੰ, ਸਦਾ ਖ਼ੁਦ ਬਾਪ ਦੇ ਸਾਥ ਦਾ ਅਨੁਭਵ ਕਰਨ ਵਾਲੇ ਸਮੀਪ ਆਤਮਾਵਾਂ ਨੂੰ, ਸਦਾ ਨਥਿੰਗ ਨਿਊ ਪਾਠ ਨੂੰ ਸਹਿਜ ਸਵਰੂਪ ਵਿੱਚ ਲਿਆਉਣ ਵਾਲੇ, ਸਦਾ ਵਿਸ਼ਵ ਕਲਿਆਣ ਕਾਰੀ ਬਣ ਵਿਸ਼ਵ ਦੀਆਂ ਆਤਮਾਵਾਂ ਨੂੰ ਸਹਿਯੋਗ ਦੇਣ ਵਾਲੇ – ਅਜਿਹੇ ਸਦਾ ਵਿਜੇਈ ਰਤਨਾ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਦਾਦੀਆਂ ਨਾਲ ਅਵਿਅਕਤ ਬਾਪਦਾਦਾ ਦੀ ਮੁਲਾਕਾਤ :- ਆਦਿ ਬ੍ਰਾਹਮਣਾਂ ਦੀ ਮਾਲਾ ਬ੍ਰਹਮਾ ਬਾਪ ਦੇ ਨਾਲ ਆਦਿ ਬ੍ਰਾਹਮਣ ਨਿਮਿਤ ਬਣੇ ਹਨ ਨਾ। ਆਦਿ ਬ੍ਰਾਹਮਣਾਂ ਦਾ ਬਹੁਤ ਵੱਡਾ ਮਹੱਤਵ ਹੈ। ਸਥਾਪਨਾ, ਪਾਲਣਾ ਅਤੇ ਮਹੱਤਵ। ਵਿਨਾਸ਼ ਸ਼ਬਦ ਥੋੜ੍ਹਾ ਆਫਿਸ਼ਲ ਲਗਦਾ ਹੈ ਤਾਂ ਸਥਾਪਨਾ, ਪਲਾਨਾ ਅਤੇ ਵਿਸ਼ਵ ਪਰਿਵਰਤਨ ਕਰਨ ਵਿਚ ਆਦਿ ਬ੍ਰਾਹਮਣਾਂ ਦਾ ਵਿਸ਼ੇਸ਼ ਪਾਰਟ ਹੈ। ਸ਼ਕਤੀਆਂ ਦੀ ਪੂਜਾ ਬਹੁਤ ਧੂਮਧਾਮ ਨਾਲ ਹੁੰਦੀ ਹੈ। ਨਿਰਾਕਾਰ ਬਾਪ ਅਤੇ ਬ੍ਰਹਮਾ ਬਾਪ ਦੀ ਪੂਜਾ ਇਤਨੀ ਧੂਮਧਾਮ ਨਾਲ ਨਹੀਂ ਹੁੰਦੀ। ਬ੍ਰਹਮਾ ਦੇ ਮੰਦਿਰ ਵੀ ਬਹੁਤ ਗੁਪਤ ਹੀ ਹਨ। ਲੇਕਿਨ ਸ਼ਕਤੀ ਸੈਨਾ ਵਿੱਚ ਵੀ ਨਾਮੀਗ੍ਰਾਮੀ ਹਨ, ਇਸਲਈ ਅੰਤ ਤੱਕ ਸਟੇਜ ਤੇ ਵਿਸ਼ੇਸ਼ ਬੱਚਿਆਂ ਦਾ ਪਾਰਟ ਹੈ। ਬ੍ਰਹਮਾ ਦਾ ਵੀ ਗੁਪਤ ਪਾਰਟ ਹੈ – ਅਵਿਅਕਤ ਰੂਪ ਮਤਲਬ ਗੁਪਤ। ਬ੍ਰਾਹਮਣਾਂ ਨੂੰ ਤਿਆਰ ਕੀਤਾ ਅਤੇ ਬ੍ਰਹਮਾ ਦਾ ਪਾਰਟ ਗੁਪਤ ਹੋ ਗਿਆ। ਸਰਸਵਤੀ ਨੂੰ ਵੀ ਗੁਪਤ ਵਿਖਾਉਂਦੇ ਹਨ ਕਿਉਂਕਿ ਉਨ੍ਹਾਂ ਦਾ ਵੀ ਡਰਾਮੇ ਵਿੱਚ ਗੁਪਤ ਪਾਰਟ ਚੱਲ ਰਿਹਾ ਹੈ। ਆਦਿ ਬ੍ਰਾਹਮਣ ਆਤਮਾਵਾਂ ਸਾਰੀਆਂ ਇੱਕ ਦੂਜੇ ਦੇ ਨੇੜੇ ਅਤੇ ਸ਼ਕਤੀਸ਼ਾਲੀ ਹਨ। ਸ਼ਰੀਰ ਵੀ ਕਮਜ਼ੋਰ ਨਹੀਂ ਹੈ, ਸ਼ਕਤੀਸ਼ਾਲੀ ਹੈ ( ਦਾਦੀ ਜਾਨਕੀ ਨੂੰ) ਇਹ ਤਾਂ ਥੋੜ੍ਹਾ ਜਿਹਾ ਵਿਚੋਂ ਦੀ ਰੈਸਟ ਦਵਾਉਣ ਦਾ ਸਾਧਨ ਬਣ ਗਿਆ। ਬਾਕੀ ਕੁਝ ਵੀ ਨਹੀਂ ਹੈ। ਉਵੇਂ ਤਾਂ ਰੈਸਟ ਕਰਦੀ ਨਹੀਂ ਹੋ। ਕੋਈ ਕਾਰਣ ਬਣਦਾ ਹੈ ਰੈਸਟ ਕਰਨ ਦਾ। ਸਾਰੀਆਂ ਦਾਦੀਆਂ ਦਾ ਬਹੁਤ ਪਿਆਰ ਹੈ ਨਾ! ਬਾਪ ਦੇ ਨਾਲ – ਨਾਲ ਨਿਮਿਤ ਆਦਿ ਬ੍ਰਾਹਮਣਾਂ ਨਾਲ ਵੀ ਪਿਆਰ ਹੈ। ਤਾਂ ਤੁਸੀਂ ਸਭ ਦੇ ਪਿਆਰ ਦੀਆਂ ਦੁਆਵਾਂ, ਸ਼ੁਭ ਭਾਵਨਾਵਾਂ ਆਦਿ ਬ੍ਰਾਹਮਣ ਆਤਮਾਵਾਂ ਨੂੰ ਤੰਦਰੁਸਤ ਰੱਖਦੀਆਂ ਹਨ। ਚੰਗਾ ਹੈ, ਸਾਈਲੈਂਸ ਦੀ ਸੇਵਾ ਦਾ ਪਾਰਟ ਵਧੀਆ ਮਿਲਿਆ ਹੋਇਆ ਹੈ। ਕਿੰਨੀਆਂ ਆਤਮਾਵਾਂ ਅਸ਼ਾਂਤ ਹਨ, ਕਿੰਨੀਆਂ ਪਰੇਅਰ ਕਰ ਰਹੀਆਂ ਹਨ! ਉਨ੍ਹਾਂਨੂੰ ਕੁਝ ਨਾ ਕੁਝ ਅੰਚਲੀ ਤਾਂ ਦਵਾਂਗੇ ਨਾ? ਦੇਵੀਆਂ ਤੋਂ ਜਾਕੇ ਸ਼ਕਤੀ ਮੰਗਦੇ ਹਨ ਨਾ! ਤਾਂ ਸ਼ਕਤੀ ਦੇਣਾ ਤੁਸੀਂ ਵਿਸ਼ੇਸ਼ ਆਤਮਾਵਾਂ ਦਾ ਕਰਤਵਿਆ ਹੈ ਨਾ? ਦਿਨ ਪ੍ਰਤੀਦਿਨ ਇਹ ਅਨੁਭਵ ਕਰਨਗੇ ਕਿ ਕਿਥੋਂ ਦੀ ਸ਼ਾਂਤੀ ਦੀਆਂ ਕਿਰਨਾਂ ਆ ਰਹੀਆਂ ਹਨ। ਫਰੀ ਲੱਭਣਗੇ, ਸਭ ਦੀ ਨਜ਼ਰ ਭਾਰਤ ਭੂਮੀ ਤੇ ਆਵੇਗੀ। ਅੱਛਾ।

ਅਵਿਅਕਤ ਮਹਾਂਵਾਕ- ਪਾਰਟੀਆਂ ਦੇ ਨਾਲ

1. ਨਿਸ਼ਚੇ ਬੁੱਧੀ ਵਿਜੇਈ ਆਤਮਾਵਾਂ ਹਾਂ ਅਜਿਹਾ ਅਨੁਭਵ ਕਰਦੇ ਹੋ? ਸਦਾ ਨਿਸ਼ਚੇ ਅਟਲ ਰਹਿੰਦਾ ਹੈ? ਜਾਂ ਕਦੇ ਡਗਮਗ ਵੀ ਹੁੰਦੇਂ ਹੋ? ਨਿਸ਼ਚੇਬੁੱਧੀ ਦੀ ਨਿਸ਼ਾਨੀ ਹੈ – ਉਹ ਹਰ ਕੰਮ ਵਿੱਚ, ਭਾਵੇਂ ਵਿਵਹਾਰਕ ਹੋਵੇ, ਭਾਵੇਂ ਪ੍ਰਮਾਰਥੀ ਹੋਵੇ, ਪਰ ਹਰ ਕੰਮ ਵਿੱਚ ਵਿਜੇ ਦਾ ਅਨੁਭਵ ਕਰੇਗਾ। ਕਿਵੇਂ ਦਾ ਵੀ ਸਧਾਰਨ ਕਰਮ ਹੋਵੇ, ਪਰ ਵਿਜੇ ਦਾ ਅਧਿਕਾਰ ਉਸਨੂੰ ਜਰੂਰ ਪ੍ਰਾਪਤ ਹੋਵੇਗਾ, ਕਿਉਂਕਿ ਬ੍ਰਾਹਮਣ ਜੀਵਨ ਦਾ ਵਿਸ਼ੇਸ਼ ਜਨਮ ਸਿੱਧ ਅਧਿਕਾਰ ਵਿਜੇ ਹੈ। ਕਿਸੇ ਵੀ ਕੰਮ ਵਿੱਚ ਖ਼ੁਦ ਨਾਲ ਦਿਲ ਸ਼ਿਕਸ਼ਤ ਨਹੀਂ ਹੋਵੇਗਾ, ਕਿਉਂਕਿ ਉਸਨੂੰ ਨਿਸ਼ਚੇ ਹੈ ਕਿ ਵਿਜੇ ਜਨਮ ਸਿੱਧ ਅਧਿਕਾਰ ਹੈ। ਤਾਂ ਇਨਾਂ ਅਧਿਕਾਰ ਦਾ ਨਸ਼ਾ ਰਹਿੰਦਾ ਹੈ। ਜਿਸ ਦਾ ਭਗਵਾਨ ਮਦਦਗਾਰ ਹੈ ਉਸ ਦੀ ਵਿਜੇ ਨਹੀਂ ਹੋਵੇਗੀ ਤਾਂ ਕਿਸ ਦੀ ਹੋਵੇਗੀ! ਕਲਪ ਪਹਿਲੋਂ ਦਾ ਯਾਦਗਰ ਵੀ ਵਿਖਾਉਂਦੇ ਹਨ ਕਿ ਜਿੱਥੇ ਭਗਵਾਨ ਹੈ ਉੱਥੇ ਵਿਜੇ ਹੈ। ਭਾਵੇਂ ਪੰਜ ਪਾਂਡਵ ਵਿਖਾਉਂਦੇ ਹਨ, ਲੇਕਿਨ ਵਿਜੇ ਕਿਉਂ ਹੋਈ? ਭਗਵਾਨ ਨਾਲ ਹੈ, ਤਾਂ ਜਦੋਂ ਕਲਪ ਪਹਿਲੇ ਯਾਦਗਰ ਵਿੱਚ ਵਿਜੇਈ ਬਣੇ ਹੋ ਤਾਂ ਹੁਣ ਵੀ ਵਿਜੇਈ ਹੋਵੋਗੇ ਨਾ? ਕਦੇ ਵੀ ਕਿਸੇ ਕੰਮ ਵਿੱਚ ਸੰਕਲਪ ਨਹੀਂ ਆਉਣਾ ਚਾਹੀਦਾ ਕਿ ਇਹ ਹੋਵੇਗਾ, ਨਹੀਂ ਹੋਵੇਗਾ, ਵਿਜੇ ਹੋਵੇਗੀ ਜਾਂ ਨਹੀਂ ਹੋਵੇਗੀ… ਉਹ ਪ੍ਰਸ਼ਨ ਉੱਠ ਹੀ ਨਹੀਂ ਸਕਦਾ। ਕਦੇ ਵੀ ਬਾਪ ਦੇ ਸਾਥ ਵਾਲੇ ਦੀ ਹਾਰ ਹੋ ਨਹੀਂ ਸਕਦੀ। ਇਹ ਕਲਪ – ਕਲਪ ਦੀ ਨੂੰਧ ਨਿਸ਼ਚਿਤ ਹੈ। ਇਸ ਭਾਵੀ ਨੂੰ ਕੋਈ ਟਾਲ ਨਹੀਂ ਸਕਦਾ। ਇਨਾਂ ਪੱਕਾ ਨਿਸ਼ਚੇ ਸਦਾ ਅੱਗੇ ਉਡਾਉਂਦਾ ਰਹੇਗਾ। ਤਾਂ ਸਦਾ ਵਿਜੇ ਦੀ ਖੁਸ਼ੀ ਵਿੱਚ ਨੱਚਦੇ ਗਾਉਂਦੇ ਰਹੋ।

2. ਸਦਾ ਆਪਣੇ ਨੂੰ ਭਾਗ ਵਿਧਾਤਾ ਦੇ ਭਾਗਵਾਂਨ ਬੱਚੇ ਹਾਂ, ਅਜਿਹਾ ਅਨੁਭਵ ਕਰਦੇ ਹੋ? ਪਦਮਾਪਦਮ ਭਾਗਵਾਨ ਹੋ ਜਾਂ ਸੌਭਾਗਵਾਨ ਹੋ? ਜਿਸ ਦਾ ਇਨਾਂ ਸ੍ਰੇਸ਼ਠ ਭਾਗ ਹੈ ਉਹ ਸਦਾ ਹਰਸ਼ਿਤ ਰਹਿਣਗੇ ਕਿਉਂਕਿ ਭਾਗਵਾਂਨ ਆਤਮਾ ਨੂੰ ਕੋਈ ਅਪ੍ਰਾਪਤੀ ਹੈ ਹੀ ਨਹੀਂ। ਤਾਂ ਜਿੱਥੇ ਸ੍ਰਵ ਪ੍ਰਾਪਤੀਆਂ ਹੋਣਗੀਆਂ, ਉੱਥੇ ਸਦਾ ਖੁਸ਼ ਹੋਣਗੇ। ਕਿਸੇ ਨੂੰ ਅਲਪਕਾਲ ਦੀ ਲਾਟਰੀ ਵੀ ਮਿਲਦੀ ਹੈ ਤਾਂ ਉਸਦਾ ਚਿਹਰਾ ਵੀ ਵਿਖਾਉਂਦਾ ਹੈ ਕਿ ਉਸਨੂੰ ਕੁਝ ਮਿਲਿਆ ਹੈ। ਤਾਂ ਜਿਸਨੂੰ ਪਦਮਾਪਦਮ ਭਾਗ ਪ੍ਰਾਪਤ ਹੋ ਜਾਵੇ ਉਹ ਕੀ ਰਹੇਗਾ? ਸਦਾ ਖੁਸ਼। ਇਵੇਂ ਖੁਸ਼ ਰਹੋ ਜੋ ਕੋਈ ਵੀ ਵੇਖਕੇ ਪੁੱਛੇ ਕਿ ਕੀ ਮਿਲਿਆ ਹੈ? ਜਿੰਨਾਂ – ਜਿੰਨਾਂ ਪੁਰਸ਼ਾਰਥ ਵਿੱਚ ਅੱਗੇ ਵਧਦੇ ਜਾਵੋਗੇ ਉਤਨਾ ਤੁਹਾਨੂੰ ਬੋਲਣ ਦੀ ਵੀ ਲੋੜ ਨਹੀਂ ਰਹੇਗੀ। ਤੁਹਾਡਾ ਚਿਹਰਾ ਬੋਲੇਗਾ ਕਿ ਇਨ੍ਹਾਂ ਨੂੰ ਕੁਝ ਮਿਲਿਆ ਹੈ, ਕਿਉਂਕਿ ਚਿਹਰਾ ਦਰਪਣ ਹੁੰਦਾ ਹੈ। ਜਿਵੇਂ ਸ਼ੀਸ਼ੇ ਵਿੱਚ ਜੋ ਚੀਜ ਜਿਵੇਂ ਦੀ ਹੁੰਦੀ ਹੈ, ਉਵੇਂ ਦੀ ਵਿਖਾਈ ਦਿੰਦੀ ਹੈ। ਤਾਂ ਤੁਹਾਡਾ ਚਿਹਰਾ ਦਰਪਣ ਦਾ ਕੰਮ ਕਰੇ। ਇਤਨੀਆਂ ਆਤਮਾਵਾਂ ਨੂੰ ਜੋ ਸੰਦੇਸ਼ ਮਿਲਿਆ ਹੈ ਤਾਂ ਇਨਾਂ ਵਕਤ ਕਿੱਥੇ ਮਿਲੇਗਾ ਜੋ ਤੁਸੀਂ ਲੋਕੀ ਬੈਠਕੇ ਸੁਣਾਓ। ਸਮਾਂ ਵੀ ਨਾਜੁਕ ਹੁੰਦਾ ਜਾਵੇਗਾ, ਜੋ ਸੁਨਾਉਣ ਦਾ ਵੀ ਸਮਾਂ ਨਹੀਂ ਮਿਲੇਗਾ। ਤਾਂ ਫਿਰ ਸੇਵਾ ਕਿਵੇਂ ਕਰੋਗੇ? ਆਪਣੇ ਚਿਹਰੇ ਤੋਂ। ਜਿਵੇਂ ਮਿਊਜ਼ੀਅਮ ਦੇ ਚਿੱਤਰਾਂ ਤੋੰ ਸੇਵਾ ਕਰਦੇ ਹੋ। ਚਿੱਤਰ ਵੇਖਕੇ ਪ੍ਰਭਾਵਿਤ ਹੁੰਦੇਂ ਹਨ ਨਾ। ਤਾਂ ਤੁਹਾਡਾ ਚੇਤੰਨ ਚਿੱਤਰ ਸੇਵਾ ਦੇ ਨਿਮਿਤ ਬਣ ਜਾਵੇ, ਅਜਿਹਾ ਤਿਆਰ ਚਿੱਤਰ ਹੋਵੇ? ਇਤਨੇ ਚੇਤੰਨ ਚਿੱਤਰ ਤਿਆਰ ਹੋ ਜਾਣ ਤਾਂ ਆਵਾਜ ਬੁਲੰਦ ਕਰ ਦੇਣਗੇ। ਸਦਾ ਚਲੱਦੇ – ਫਿਰਦੇ, ਉਠਦੇ – ਬੈਠਦੇ ਇਹ ਸਮ੍ਰਿਤੀ ਰੱਖੋ ਕਿ ਅਸੀਂ ਚੇਤੰਨ ਚਿੱਤਰ ਹਾਂ। ਸਾਰੇ ਵਿਸ਼ਵ ਦੀਆਂ ਆਤਮਾਵਾਂ ਦੀ ਸਾਡੇ ਵੱਲ ਨਜ਼ਰ ਹੈ। ਚੇਤੰਨ ਚਿੱਤਰ ਵਿੱਚ ਸਭ ਦੇ ਆਕਰਸ਼ਣ ਦੀ ਗੱਲ ਕਿਹੜੀ ਹੁੰਦੀ ਹੈ? ਸਦਾ ਖੁਸ਼ੀ ਹੋਵੇਗੀ। ਤਾਂ ਸਦਾ ਖੁਸ਼ ਰਹਿੰਦੇ ਹੋ ਜਾਂ ਕਦੇ ਉਲਝਣ ਆਉਂਦੀ ਹੈ? ਜਾਂ ਉੱਥੇ ਜਾਕੇ ਕਹੋਗੇ – ਇਹ ਹੋ ਗਿਆ ਇਸਲਈ ਖੁਸ਼ੀ ਘੱਟ ਹੋ ਗਈ। ਕੁਝ ਵੀ ਹੋ ਜਾਵੇ, ਖੁਸ਼ੀ ਨਹੀਂ ਜਾਣੀ ਚਾਹੀਦੀ। ਅਜਿਹੇ ਪੱਕੇ ਹੋ? ਜੇਕਰ ਵੱਡਾ ਪੇਪਰ ਆਵੇ ਤਾਂ ਵੀ ਪਾਸ ਹੋ ਜਾਵੋਗੇ? ਬਾਪਦਾਦਾ ਸਭ ਦਾ ਫੋਟੋ ਨਿਕਾਲ ਰਹੇ ਹਨ ਕਿ ਕੌਣ – ਕੌਣ ਹਾਂ ਕਹਿ ਰਿਹਾ ਹੈ। ਇਵੇਂ ਨਹੀਂ ਕਹਿਣਾ ਕਿ ਉਸ ਵਕਤ ਕਹਿ ਦਿੱਤਾ। ਮਾਸਟਰ ਸ੍ਰਵਸ਼ਕਤੀਮਾਨ ਦੇ ਅੱਗੇ ਉਵੇਂ ਕੋਈ ਵੀ ਵੱਡੀ ਗੱਲ ਨਹੀਂ ਹੈ। ਦੂਜੀ ਗੱਲ ਤੁਹਾਨੂੰ ਨਿਸ਼ਚੇ ਹੈ ਕਿ ਸਾਡੀ ਵਿਜੇ ਹੋਈ ਪਈ ਹੈ, ਇਸਲਈ ਕੋਈ ਵੱਡੀ ਗੱਲ ਨਹੀਂ ਹੈ। ਜਿਸ ਦੇ ਕੋਲ ਸ੍ਰਵ ਸ਼ਕਤੀਆਂ ਦਾ ਖਜ਼ਾਨਾ ਹੈ ਤਾਂ ਜਿਸ ਵੀ ਸ਼ਕਤੀ ਨੂੰ ਆਰਡਰ ਕਰੋਂਗੇ ਉਹ ਸ਼ਕਤੀ ਮਦਦਗਾਰ ਬਣੇਗੀ। ਸਿਰ੍ਫ ਆਰਡਰ ਕਰਨ ਵਾਲਾ ਹਿਮੰਤ ਵਾਲਾ ਚਾਹੀਦਾ ਹੈ। ਤਾਂ ਆਰਡਰ ਕਰਨਾ ਆਉਂਦਾ ਹੈ ਜਾਂ ਆਰਡਰ ਤੇ ਚਲਣਾ ਆਉਂਦਾ ਹੈ? ਕਦੇ ਮਾਇਆ ਦੇ ਆਰਡਰ ਤੇ ਤਾਂ ਨਹੀਂ ਚਲਦੇ ਹੋ? ਇਵੇਂ ਤਾਂ ਨਹੀਂ ਕੋਈ ਗੱਲ ਆਉਂਦੀ ਹੈ ਅਤੇ ਖਤਮ ਜੋ ਜਾਂਦੀ ਹੈ, ਪਿੱਛੋਂ ਸੋਚਦੇ ਹੋ – ਇਵੇਂ ਕਰਦੇ ਤਾਂ ਬਹੁਤ ਚੰਗਾ ਹੁੰਦਾ। ਇਵੇਂ ਤਾਂ ਨਹੀਂ? ਸਮੇਂ ਤੇ ਸ੍ਰਵ ਸ਼ਕਤੀਆਂ ਕੰਮ ਵਿੱਚ ਆਉਂਦੀਆਂ ਹਨ ਜਾਂ ਥੋੜ੍ਹਾ ਪਿੱਛੋਂ ਆਉਂਦੀਆਂ ਹਨ? ਜੇਕਰ ਮਾਸਟਰ ਸ੍ਰਵਸ਼ਕਤੀਮਾਨ ਦੀ ਸੀਟ ਤੇ ਸੈੱਟ ਹੋ ਤਾਂ ਕੋਈ ਵੀ ਸ਼ਕਤੀ ਆਰਡਰ ਨਾ ਮੰਨੇ ਇਵੇਂ ਹੋ ਨਹੀ ਸਕਦਾ। ਜੇਕਰ ਸੀਟ ਤੋੰ ਹੇਠਾਂ ਆਉਂਦੇ ਹੋ ਤਾਂ ਫਿਰ ਆਰਡਰ ਕਰਦੇ ਹੋ ਤਾਂ ਉਹ ਨਹੀਂ ਮੰਨਣਗੇ। ਲੌਕਿਕ ਰੂਪ ਤੋਂ ਵੀ ਕੋਈ ਕੁਰਸੀ ਤੋੰ ਹੇਠਾਂ ਉਤਰਦਾ ਹੈ ਤਾਂ ਉਸ ਦਾ ਆਰਡਰ ਕੋਈ ਨਹੀਂ ਮੰਨਦਾ। ਜੇਕਰ ਕੋਈ ਸ਼ਕਤੀ ਆਰਡਰ ਨਹੀਂ ਮੰਨਦੀ ਹੈ ਤਾਂ ਜਰੂਰ ਪੁਜੀਸ਼ਨ ਦੀ ਸੀਟ ਤੋਂ ਹੇਠਾਂ ਆਉਂਦੇ ਹੋ। ਤਾਂ ਸਦਾ ਮਾਸਟਰ ਸ੍ਰਵਸ਼ਕਤੀਮਾਨ ਦੀ ਸੀਟ ਤੇ ਸੈੱਟ ਰਹੋ, ਸਦਾ ਅਚਲ ਅਡੋਲ ਰਹੋ, ਹਲਚਲ ਵਿੱਚ ਆਉਣ ਵਾਲੇ ਨਹੀਂ। ਬਾਪਦਾਦਾ ਕਹਿੰਦੇ ਹਨ ਸ਼ਰੀਰ ਵੀ ਚਲਾ ਜਾਵੇ ਪਰ ਖੁਸ਼ੀ ਨਹੀਂ ਜਾਵੇ। ਪੈਸਾ ਤਾਂ ਉਸਦੇ ਅੱਗੇ ਕੁਝ ਵੀ ਨਹੀ ਹੈ। ਜਿਸ ਦੇ ਕੋਲ ਖੁਸ਼ੀ ਦਾ ਖਜ਼ਾਨਾ ਹੈ ਉਸਦੇ ਅੱਗੇ ਕੋਈ ਵੱਡੀ ਗੱਲ ਨਹੀਂ ਅਤੇ ਬਾਪਦਾਦਾ ਸਦਾ ਸਹਿਯੋਗੀ ਸੇਵਾਧਾਰੀ ਬੱਚਿਆਂ ਦੇ ਨਾਲ ਹੈ। ਬੱਚਾ ਬਾਪ ਦੇ ਨਾਲ ਹੈ ਤਾਂ ਵੱਡੀ ਗੱਲ ਕੀ ਹੈ? ਇਸਲਈ ਘਬਰਾਉਣ ਦੀ ਕੋਈ ਗੱਲ ਨਹੀਂ। ਬਾਪ ਬੈਠਾ ਹੈ, ਬੱਚਿਆਂ ਨੂੰ ਕੀ ਫਿਕਰ ਹੈ। ਬਾਪ ਤਾਂ ਹੈ ਹੀ ਮਾਲਾਮਾਲ। ਕਿਸੇ ਵੀ ਯੁਕਤੀ ਨਾਲ ਬੱਚਿਆਂ ਦੀ ਪਾਲਾਣਾ ਕਰਨੀ ਹੀ ਹੈ, ਇਸਲਈ ਬੇਫਿਕਰ। ਦੁਖਧਾਮ ਵਿੱਚ ਸੁਖਧਾਮ ਸਥਾਪਨ ਕਰ ਰਹੇ ਹੋ ਤਾਂ ਦੁਖਧਾਮ ਵਿੱਚ ਹਲਚਲ ਤਾਂ ਹੋਵੇਗੀ ਹੀ। ਗਰਮੀ ਦੀ ਸੀਜਨ ਵਿੱਚ ਗਰਮੀ ਹੋਵੇਗੀ ਨਾ! ਲੇਕਿਨ ਬਾਪ ਦੇ ਬੱਚੇ ਸਦਾ ਹੀ ਸੇਫ਼ ਹਨ, ਕਿਉਂਕਿ ਬਾਪ ਦਾ ਸੰਗ ਹੈ।

ਸ੍ਰਵ ਬੱਚਿਆਂ ਪ੍ਰਤੀ ਬਾਪਦਾਦਾ ਦਾ ਸੰਦੇਸ਼:- ਸ੍ਰਵ ਤਪੱਸਵੀ ਬੱਚਿਆਂ ਪ੍ਰਤੀ ਯਾਦਪਿਆਰ। ਦੇਖੋ ਬੱਚੇ, ਸਮੇਂ ਦੇ ਸਮਾਚਾਰ ਸੁਣਦੇ ਉੱਚੇ ਤੋੰ ਉੱਚੇ ਸਾਖਸ਼ੀਪਣ ਦੇ ਆਸਨ ਅਤੇ ਬੇਫਿਕਰ ਬਾਦਸ਼ਾਹ ਦੇ ਸਿੰਘਾਸਨ ਤੇ ਬੈਠ ਸਭ ਖੇਲ੍ਹ ਵੇਖ ਰਹੇ ਹੋ ਨਾ? ਇਸ ਬ੍ਰਾਹਮਣ ਜੀਵਨ ਵਿੱਚ ਘਬਰਾਉਣ ਦਾ ਤੇ ਸੁਪਨੇ ਵਿੱਚ ਵੀ ਸੰਕਲਪ ਉੱਠ ਨਹੀਂ ਸਕਦਾ। ਇਹ ਤਾਂ ਤਪੱਸਿਆ ਵਰ੍ਹੇ ਦੇ ਨਿਰੰਤਰ ਲਗਨ ਦੀ ਅਗਨੀ ਵਿੱਚ ਬੇਹੱਦ ਦੀ ਵੈਰਾਗ ਵ੍ਰਿਤੀ ਪ੍ਰਾਜਵਲਿਤ ਕਰਨ ਦਾ ਪੱਖਾ ਲੱਗ ਰਿਹਾ ਹੈ। ਤੁਸੀਂ ਬਾਪ ਸਮਾਨ ਸੰਪੰਨ ਬਣਨ ਦਾ ਸੰਕਲਪ ਕੀਤਾ ਮਤਲਬ ਵਿਜੇ ਦਾ ਝੰਡਾ ਲਹਿਰਾਉਣ ਦਾ ਪਲਾਨ ਬਣਾਇਆ, ਤਾਂ ਦੂਜੇ ਪਾਸੇ ਸਮਾਪਤੀ ਦੀ ਹਲਚਲ ਵੀ ਤਾਂ ਨਾਲ – ਨਾਲ ਨੂੰਧੀ ਹੋਈ ਹੈ ਨਾ? ਰਿਹਾਰਸਲ ਹੀ ਡਰਾਮੇ ਦੀ ਰੀਲ ਨੂੰ ਸਮਾਪਤ ਕਰਨ ਦਾ ਸਾਧਨ ਹੈ, ਇਸਲਈ ਨਥਿੰਗ ਨਿਊ।

ਸਮੇਂ ਦੇ ਸਰਕਮਸਟਾਂਸਿਜ ਅਨੁਸਾਰ ਆਉਣ – ਜਾਣ ਵਿੱਚ ਜਾਂ ਕਿਸੇ ਵਸਤੂ ਦੇ ਮਿਲਣ ਵਿੱਚ ਕੁਝ ਖਿੱਚਾਤਾਨੀ ਹੋਵੇ, ਮਨ ਦੇ ਸੰਕਲਪ ਦੀ ਖਿੱਚਾਤਾਨੀ ਵਿੱਚ ਨਹੀਂ ਆਉਣਾ। ਜਿੱਥੇ ਜਿਸ ਪ੍ਰਸਥਿਤੀ ਵਿੱਚ ਰਹੋ, ਦਿਲਖੁਸ਼ ਮਿਠਾਈ ਖਾਂਦੇ ਰਹੋ। ਖੁਸ਼ਹਾਲ ਰਹੋ, ਫ਼ਰਿਸ਼ਤਿਆਂ ਦੀ ਚਾਲ ਵਿੱਚ ਉੱਡੋ। ਨਾਲ – ਨਾਲ ਇਸ ਵਕਤ ਹਰ ਇੱਕ ਸੈਂਟਰ ਤੇ ਵਿਸ਼ੇਸ਼ ਤਪੱਸਿਆ ਦਾ ਪ੍ਰੋਗ੍ਰਾਮ ਚਲਦਾ ਰਹੇ। ਜੋ ਜਿੰਨਾਂ ਜਿਆਦਾ ਵਕਤ ਨਿਕਾਲ ਸਕਦੇ ਹਨ, ਉਤਨਾ ਸਾਈਲੈਂਸ ਦਾ ਸਹਿਯੋਗ ਦਵੋ। ਅੱਛਾ। ਓਮ ਸ਼ਾਂਤੀ।

ਵਰਦਾਨ:-

ਵਿਸ਼ਵ ਕਲਿਆਣ ਦੇ ਨਿਮਿਤ ਬਣੀਆਂ ਹੋਈਆਂ ਆਤਮਾਵਾਂ ਪਹਿਲਾਂ ਖ਼ੁਦ ਸ੍ਰਵ ਖਜਨਾਇਆਂ ਨਾਲ ਸੰਪੰਨ ਹੋਣਗੀਆਂ। ਜੇਕਰ ਗਿਆਨ ਦਾ ਖਜ਼ਾਨਾ ਹੈ ਤਾਂ ਫੁਲ ਗਿਆਨ ਹੋਵੇ, ਕੋਈ ਵੀ ਕਮੀ ਨਾ ਹੋਵੇ ਤਾਂ ਕਹਾਂਗੇ ਭਰਪੂਰ। ਕਿਸੇ – ਕਿਸੇ ਦੇ ਕੋਲ ਖ਼ਜ਼ਾਨਾ ਫੁਲ ਹੁੰਦੇਂ ਹੋਏ ਵੀ ਸਮੇਂ ਤੇ ਕੰਮ ਵਿੱਚ ਨਹੀਂ ਲਗਾ ਸਕਦੇ, ਸਮਾਂ ਬੀਤ ਜਾਣ ਦੇ ਬਾਦ ਸੋਚਦੇ ਹਨ, ਤਾਂ ਉਨ੍ਹਾਂਨੂੰ ਵੀ ਫ਼ੁੱਲ ਨਹੀਂ ਕਹਾਂਗੇ। ਵਿਸ਼ਵ ਕਲਿਆਣਕਾਰੀ ਆਤਮਾਵਾਂ ਮਨਸਾ, ਵਾਚਾ, ਕਰਮਨਾਂ, ਸੰਬੰਧ ਸੰਪਰਕ ਵਿੱਚ ਹਰ ਸਮੇਂ ਸੇਵਾ ਵਿੱਚ ਬਿਜ਼ੀ ਰਹਿੰਦੀਆਂ ਹਨ।

ਸਲੋਗਨ:-

ਸੂਚਨਾ- ਅੱਜ ਮਹੀਨੇ ਦਾ ਤੀਸਰਾ ਇਤਵਾਰ ਹੈ, ਸਾਰੇ ਰਾਜਯੋਗੀ ਤਪੱਸਵੀ ਭਾਈ ਭੈਣਾਂ ਸ਼ਾਮ 6. 30 ਤੋੰ 7. 30 ਵਜੇ ਤੱਕ, ਵਿਸ਼ੇਸ਼ ਯੋਗ ਅਭਿਆਸ ਦੇ ਸਮੇਂ ਆਪਣੇ ਪੂਰਵਜਪਨ ਦੇ ਸਵਮਾਨ ਵਿੱਚ ਸਥਿਤ ਹੋ, ਕਲਪ ਬ੍ਰਿਖ ਦੀਆਂ ਜੜ੍ਹਾਂ ਵਿੱਚ ਬੈਠ ਪੂਰੇ ਬ੍ਰਿਖ ਨੂੰ ਸ਼ਕਤੀਸ਼ਾਲੀ ਯੋਗ ਦਾ ਦਾਨ ਦਿੰਦੇ ਹੋਏ, ਆਪਣੀ ਵੰਸ਼ਾਵਲੀ ਦੀ ਦਿਵਿਆ ਪਾਲਣਾ ਕਰਨ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top