27 April 2022 Punjabi Murli Today | Brahma Kumaris

Read and Listen today’s Gyan Murli in Punjabi 

April 26, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸ਼੍ਰੀਮਤ ਤੇ ਚਲਦੇ ਆਪਣੇ ਕਰਮਾਂ ਨੂੰ ਸੁਧਾਰੋ, ਵਿਕਰਮਾਂ ਨੂੰ ਭਸਮ ਕਰੋ, ਮਾਲਾ ਦਾ ਦਾਣਾ ਬਣਨਾ ਹੈ ਤੇ ਇੱਕ ਬਾਪ ਦੇ ਸਿਵਾਏ ਦੂਸਰਾ ਕੋਈ ਯਾਦ ਨਾ ਆਏ"

ਪ੍ਰਸ਼ਨ: -

ਕਿਹੜੇ ਬੱਚਿਆਂ ਦੀ ਰੱਖਿਆ ਬਾਪ ਖੁਦ ਕਰਦਾ ਹੈ?

ਉੱਤਰ:-

ਜੋ ਜਿਨਾਂ ਸਫ਼ਾਈ ਨਾਲ ਚੱਲਦੇ ਹਨ, ਬਾਪ ਨਾਲ ਸੱਚੇ ਰਹਿੰਦੇ ਹਨ, ਉਹਨਾਂ ਦੀ ਰੱਖਿਆ ਖੁਦ ਹੀ ਹੁੰਦੀ ਰਹਿੰਦੀ ਹੈ। ਝੂਠਾ ਚੱਲਣ ਵਾਲਿਆਂ ਦੀ ਹੋ ਨਹੀਂ ਸਕਦੀ। ਮਾਇਆ ਉਹਨਾਂ ਨੂੰ ਬਹੁਤ ਖਿੱਚਦੀ ਹੈ। ਉਹਨਾਂ ਦੇ ਲਈ ਫਿਰ ਸਜ਼ਾ ਕਾਇਮ ਹੋ ਜਾਂਦੀ ਹੈ।

ਪ੍ਰਸ਼ਨ: -

ਬੱਚੇ ਰੂਹਾਨੀ ਸਰਜਣ ਤੋਂ ਆਪਣੀ ਬਿਮਾਰੀ ਛਿਪਾਉਦੇ ਕਿਉਂ ਹਨ?

ਉੱਤਰ:-

ਕਿਉਂਕਿ ਉਹਨਾਂ ਨੂੰ ਆਪਣੀ ਇੱਜਤ ਦਾ ਡਰ ਰਹਿੰਦਾ ਹੈ। ਜਾਣਦੇ ਵੀ ਹਨ ਮਾਇਆ ਨੇ ਧੋਖਾ ਦਿੱਤਾ ਹੈ। ਅੱਖਾਂ ਕ੍ਰਿਮਿਨਲ ਹੋ ਗਈਆਂ ਹਨ ਫਿਰ ਵੀ ਬਾਪ ਕੋਲੋਂ ਛਿਪਾ ਲੈਂਦੇ ਹਨ। ਬਾਬਾ ਕਹਿੰਦੇ ਹਨ ਬੱਚੇ ਜਿਨਾਂ ਤੁਸੀਂ ਛਿਪਾਓਗੇ ਓਨਾ ਥੱਲੇ ਡਿੱਗਦੇ ਜਾਓਗੇ। ਮਾਇਆ ਖਾ ਲਵੇਗੀ। ਫਿਰ ਪੜ੍ਹਾਈ ਛੁੱਟ ਜਾਏਗੀ, ਇਸਲਈ ਬਹੁਤ ਖ਼ਬਰਦਾਰ ਰਹਿਣਾ ਹੈ ਅਤੇ ਆਸੁਰੀ ਮੱਤ ਤੇ ਨਹੀਂ ਚੱਲਣਾ।

ਓਮ ਸ਼ਾਂਤੀ ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ, ਬੱਚਿਆਂ ਨੇ ਇਹ ਨਿਸ਼ਚੇ ਕੀਤਾ ਹੈ ਕਿ ਰੂਹਾਨੀ ਬਾਪ ਹੀ ਆਤਮਾਵਾਂ ਨੂੰ ਪੜ੍ਹਾਉਂਦੇ ਹਨ ਇਸਲਈ ਗਾਇਨ ਹੈ ਕਿ ਆਤਮਾ ਪਰਮਾਤਮਾ ਅਲਗ ਰਹੇ… ਮੂਲਵਤਨ ਵਿੱਚ ਤੇ ਸਾਰੀਆਂ ਆਤਮਾਵਾਂ ਇਕੱਠੀਆਂ ਰਹਿੰਦੀਆਂ ਹਨ। ਵੱਖ ਨਹੀਂ ਰਹਿੰਦੀਆਂ ਫਿਰ ਉੱਥੇ ਤੋਂ ਆਤਮਾਵਾਂ ਵਿਛੜਦੀਆਂ ਹਨ। ਆਕੇ ਆਪਣਾ -ਆਪਣਾ ਪਾਰ੍ਟ ਵਜਾਉਂਦੀਆਂ ਹਨ। ਸਤੋਪ੍ਰਧਾਨ ਤੋਂ ਉਤਰਦੇ – ਉਤਰਦੇ ਤਮੋਪ੍ਰਧਾਨ ਬਣ ਜਾਂਦੇ ਹਨ। ਬੁਲਾਉਂਦੇ ਵੀ ਹਨ ਹੈ ਪਤਿਤ-ਪਾਵਨ ਆਓ, ਆਕੇ ਪਾਵਨ ਬਣਾਓ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਅਸੀਂ ਹਰ 5 ਹਜ਼ਾਰ ਵਰ੍ਹੇ ਬਾਦ ਆਉਂਦੇ ਹਾਂ। ਇਹ ਸ੍ਰਿਸ਼ਟੀ ਚੱਕਰ ਹੀ 5 ਹਜ਼ਾਰ ਵਰ੍ਹੇ ਦਾ ਹੈ। ਨਿਰਾਕਾਰ ਸ਼ਿਵਬਾਬਾ ਵੀ ਜਰੂਰ ਤਨ ਦਵਾਰਾ ਹੀ ਸੁਣਾਉਣਗੇ। ਉੱਪਰ ਤੋਂ ਕੋਈ ਪ੍ਰੇਰਣਾ ਆਦਿ ਨਹੀਂ ਕਰਦੇ ਹਨ। ਜਿਵੇਂ ਤੁਸੀਂ ਆਤਮਾਵਾਂ ਸ਼ਰੀਰ ਧਾਰਣ ਕਰ ਗੱਲਬਾਤ ਕਰਦੀਆਂ ਹੋ, ਬਾਪ ਵੀ ਕਹਿੰਦੇ ਹਨ ਮੈਂ ਇਸ ਤਨ ਦਵਾਰਾ ਤੁਹਾਡੇ ਨਾਲ ਗੱਲ ਕਰਦਾ ਹਾਂ। ਤੁਹਾਨੂੰ ਬੱਚਿਆਂ ਨੂੰ ਡਾਇਰੈਕਸ਼ਨ ਦਿੰਦਾ ਹਾਂ, ਜਿਨਾਂ ਜੋ ਡਾਇਰੈਕਸ਼ਨ ਤੇ ਚੱਲਦੇ ਹਨ ਆਪਣਾ ਹੀ ਕਲਿਆਣ ਕਰਦੇ ਹਨ। ਬਾਪ ਤੇ ਸਮਝਾਉਂਦੇ ਹਨ ਫਿਰ ਕੋਈ ਸ਼੍ਰੀਮਤ ਤੇ ਚੱਲੇ ਜਾਂ ਨਾ ਚੱਲੇ। ਟੀਚਰ ਦੀ ਸੁਣੇ ਜਾਂ ਨਾ ਸੁਣੇ। ਉਹ ਤਾਂ ਤੁਹਾਡੇ ਲਈ ਹੀ ਫਾਇਦਾ ਅਤੇ ਨੁਕਸਾਨ ਕਰਦੇ ਹਨ। ਨਹੀਂ ਸੁਣੇਗਾ ਤੇ ਫੇਲ ਹੋ ਜਾਏਗਾ। ਸ਼ਿਵਬਾਬਾ ਤੇ ਚੰਗੀ ਤਰ੍ਹਾਂ ਸਮਝਾਉਂਦੇ ਹਨ। ਸ਼ਿਵਬਾਬਾ ਕੋਲੋਂ ਤੁਸੀਂ ਬੱਚਿਆਂ ਨੇ ਸਿੱਖਕੇ ਫਿਰ ਸਿਖਾਉਣਾ ਹੈ। ਸਨ ਸ਼ੋਜ਼ ਫਾਦਰ, ਇਸ ਵਿੱਚ ਜਿਸਮਾਨੀ ਬਾਪ ਦੀ ਗੱਲ ਨਹੀਂ ਹੈ। ਇਹ ਹੈ ਰੂਹਾਨੀ ਬਾਪ ਦੀ ਗੱਲ। ਬੱਚੇ ਸਮਝਦੇ ਹਨ ਜੋ ਜਿਨਾਂ ਸ਼੍ਰੀਮਤ ਤੇ ਚੱਲਦੇ ਹਨ ਓਨਾ ਵਰਸਾ ਪਾਉਂਦੇ ਹਨ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤੇ ਤੁਹਾਡੇ ਜਨਮ-ਜਨਮਾਂਤਰ ਦੇ ਪਾਪ ਕੱਟ ਜਾਣਗੇ ਕਿਉਂਕਿ ਰਾਵਣ ਰਾਜ ਵਿੱਚ ਪਾਪ ਆਤਮਾਵਾਂ, ਪੁੰਨ ਆਤਮਾਵਾਂ ਦੇ ਅੱਗੇ ਮੱਥਾ ਟੇਕਦੀਆਂ ਹਨ। ਪਰ ਇਹ ਨਹੀਂ ਜਾਣਦੇ ਹਨ ਕਿ ਇਹ ਹੀ ਪੁੰਨ ਆਤਮਾਵਾਂ ਫਿਰ ਪਾਪ ਆਤਮਾਵਾਂ ਬਣਦੀਆਂ ਹਨ। ਸਮਝਦੇ ਹਨ ਉਹ ਸਦੈਵ ਪੁੰਨ ਆਤਮਾਵਾਂ ਹਨ। ਬਾਪ ਸਮਝਾਉਂਦੇ ਹਨ ਪੁਨਰਜਨਮ ਲੈਂਦੇ-ਲੈਂਦੇ ਪੁਨ ਆਤਮਾਵਾਂ ਤੋਂ ਪਾਪ ਆਤਮਾਵਾਂ ਬਣਦੇ ਹਨ। 84 ਜਨਮ ਲੈਂਦੇ ਹਨ ਤਾਂ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਵਿੱਚ ਆਉਂਦੇ ਹਨ। ਪਾਪ ਆਤਮਾ ਬਣਦੇ ਹਨ ਫਿਰ ਬਾਪ ਨੂੰ ਯਾਦ ਕਰਦੇ ਹਨ, ਜਦੋਂ ਪੁੰਨ ਆਤਮਾ ਹਨ ਤੇ ਬਾਪ ਨੂੰ ਯਾਦ ਕਰਨ ਦੀ ਲੋੜ ਨਹੀਂ। ਹੁਣ ਇਹ ਸਾਰੀਆਂ ਗੱਲਾਂ ਸਾਰਿਆਂ ਨੂੰ ਬਾਪ ਤੇ ਨਹੀਂ ਬੈਠ ਸਮਝਾਉਣਗੇ। ਬੱਚੇ ਸਰਵਿਸ ਕਰਦੇ ਹਨ, ਮਨੁੱਖ ਤੇ ਇਸ ਸਮੇਂ ਅਸੁਰ ਬਣਦੇ ਜਾਂਦੇ ਹਨ, ਇਸ ਕਾਰਨ ਬੁੱਧੀ ਵਿੱਚ ਬੈਠਦਾ ਹੀ ਨਹੀਂ ਕਿ ਪਰਮਾਤਮਾ ਸਰਵਵਿਆਪੀ ਨਹੀਂ ਹੈ। ਸਦਾ ਮਦਾਰ ਇਸ ਗੱਲ ਤੇ ਹੈ। ਸ਼੍ਰੀਕ੍ਰਿਸ਼ਨ ਤੇ ਦੇਹਧਾਰੀ ਹਨ, ਉਹਨਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਆਤਮਾਵਾਂ ਦਾ ਫਾਦਰ ਤੇ ਨਿਰਾਕਾਰ ਬਾਪ ਹੈ, ਉਹਨਾਂ ਨੂੰ ਹੀ ਯਾਦ ਕਰਨਾ ਹੈ। ਭਾਵੇਂ ਪ੍ਰਜਾਪਿਤਾ ਵੀ ਕਹਿੰਦੇ ਹਨ ਪਰ ਇਹ ਤੇ ਸਾਕਾਰ ਹੈ। ਇਹ ਸਭ ਗੱਲਾਂ ਚੰਗੀ ਤਰ੍ਹਾਂ ਸਮਝਾਈਆਂ ਜਾਂਦੀਆਂ ਹਨ। ਪਰ ਕਈ ਬੱਚੇ ਨਾ ਸਮਝਕੇ ਉਲਟਾ ਰਸਤਾ ਲੈ ਜੰਗਲ ਵਿੱਚ ਜਾਕੇ ਪੜ੍ਹਦੇ ਹਨ। ਬਾਬਾ ਰਸਤਾ ਦੱਸਦੇ ਹਨ – ਸ਼ਹਿਰ ਦਾ ਮਤਲਬ ਸਵਰਗ ਵਿੱਚ ਜਾਣ ਦਾ ਪਰ ਨਾ ਸਮਝਣ ਦੇ ਕਾਰਨ ਜੰਗਲ ਵਿੱਚ ਜਾ ਕੇ ਪੜ੍ਹਦੇ ਹਨ। ਜੰਗਲ ਵਿੱਚ ਚਲੇ ਜਾਂਦੇ ਹਨ ਤਾਂ ਕੰਡੇ ਬਣ ਜਾਂਦੇ ਹਨ। ਇੱਥੇ ਰਹਿੰਦੇ ਵੀ ਰਸਤਾ ਪੂਰਾ ਫੜ੍ਹਦੇ ਨਹੀਂ ਹਨ। ਵਿੱਚ ਹੀ ਰਹਿ ਜਾਂਦੇ ਹਨ। ਫਿਰ ਉੱਥੇ ਵੀ ਪਿਛਾੜੀ ਵਿੱਚ ਆ ਜਾਂਦੇ ਹਨ। ਤੁਸੀਂ ਇੱਥੇ ਆਏ ਹੋ ਸਵਰਗ ਵਿੱਚ ਜਾਣ ਦੇ ਲਈ। ਤ੍ਰੇਤਾ ਨੂੰ ਵੀ ਅਸਲ ਵਿੱਚ ਸਵਰਗ ਨਹੀਂ ਕਹਾਂਗੇ। 25 ਪ੍ਰਤੀਸ਼ਤ ਘੱਟ ਹੋ ਗਿਆ ਨਾ। ਹੁਣ ਤੁਸੀਂ ਹੋ ਸੰਗਮ ਤੇ। ਬਾਪ ਕਹਿੰਦੇ ਹਨ ਪੁਰਾਣੀ ਦੁਨੀਆਂ ਨੂੰ ਤਿਆਗ ਨਵੀ ਦੁਨੀਆਂ ਨੂੰ ਯਾਦ ਕਰੋ। ਇਵੇਂ ਤੇ ਨਹੀਂ ਕਹਿੰਦੇ ਪੁਰਾਣੀ ਦੁਨੀਆਂ ਨੂੰ ਭੁੱਲ ਤ੍ਰੇਤਾ ਨੂੰ ਯਾਦ ਕਰੋ। ਤ੍ਰੇਤਾ ਨੂੰ ਥੋੜੀ ਹੀ ਨਵੀ ਦੁਨੀਆਂ ਕਹਾਂਗੇ। ਰਸਤਾ ਠੀਕ ਨਾ ਫੜ੍ਹਣ ਦੇ ਕਾਰਨ ਥੱਲੇ-ਉੱਪਰ ਹੁੰਦੇ ਰਹਿੰਦੇ ਹਨ। ਡਰਾਮੇ ਅਨੁਸਾਰ ਕਲਪ ਪਹਿਲੇ ਜਿਨ੍ਹਾਂ ਨੇ ਪੂਰਾ ਇਮਤਿਹਾਨ ਪਾਸ ਕੀਤਾ ਹੈ ਉਹ ਹੀ ਕਰਨਗੇ। ਤ੍ਰੇਤਾ ਵਿੱਚ ਜਾਣ ਵਾਲਿਆਂ ਨੂੰ ਨਾਪਾਸ ਹੀ ਕਹਾਂਗੇ। ਜਿਵੇਂ ਹੁਣ ਕਰ ਰਹੇ ਹਨ। ਜੋ ਫੁੱਲ ਬਣਨ ਦਾ ਨਹੀਂ ਹੋਵੇਗਾ, ਉਸਨੂੰ ਭਾਵੇਂ ਕਿੰਨਾ ਵੀ ਜ਼ੋਰ ਨਾਲ ਖਿੱਚਾਂਗੇ ਉਹ ਨਹੀਂ ਬਣਨਗੇ। ਅੱਕ ਤੇ ਫਿਰ ਵੀ ਫੁੱਲ ਹੈ ਨਾ। ਕੰਡੇ ਤੇ ਚੁਭਦੇ ਰਹਿੰਦੇ ਹਨ। ਸਾਰਾ ਮਦਾਰ ਪੜ੍ਹਾਈ ਤੇ ਹੈ। ਮਾਇਆ ਚੰਗੇ – ਚੰਗੇ ਬੱਚਿਆਂ ਨੂੰ ਕੰਡਾ ਬਣਾ ਦਿੰਦੀ ਹੈ। ਟ੍ਰੇਟਰ ਬਣ ਜਾਂਦੇ ਹਨ। ਜੋ ਆਪਣੇ ਘਰ ਨੂੰ ਛੱਡ ਦੂਜੇ ਪਾਸੇ ਜਾਂਦੇ ਹਨ ਉਨ੍ਹਾਂ ਨੂੰ ਟ੍ਰੇਟਰ ਕਿਹਾ ਜਾਂਦਾ ਹੈ। ਬਾਪ ਤਾਂ ਮਾਇਆ ਤੋਂ ਛੁਡਾਉਣ ਆਏ ਹਨ। ਕਹਿੰਦੇ ਹਨ ਬਾਬਾ, ਮਾਇਆ ਬੜੀ ਦੁਸਤਰ ਹੈ। ਆਪਣੀ ਵੱਲ ਖਿੱਚਦੀ ਹੈ। ਮਾਇਆ ਘੱਟ ਚੁੰਬਕ ਨਹੀਂ ਹੈ। ਇਸ ਵੇਲੇ ਵੇਖੋ ਖੂਬਸੂਰਤੀ ਵੀ ਕਿੰਨੀ ਵੱਧ ਗਈ ਹੈ, ਕਿੰਨੇ ਫੈਸ਼ਨਬਲ ਬਣਦੇ ਹਨ। ਬਾਈਸਕੋਪ ਵਿੱਚ ਕੀ – ਕੀ ਵਿਖਾਉਂਦੇ ਹਨ। ਪਹਿਲੋਂ ਇਹ ਬਾਈਸਕੋਪ ਨਹੀਂ ਸਨ। 100 ਵਰ੍ਹਿਆਂ ਦੇ ਅੰਦਰ ਹੀ ਨਿਕਲੇ ਹਨ। ਇਸ ਵਿੱਚ ਡਰਾਮੇ ਦੇ ਰਾਜ਼ ਨੂੰ ਵੀ ਸਮਝਾਉਣਾ ਹੈ। 100 ਵਰ੍ਹਿਆਂ ਦੇ ਅੰਦਰ ਜਿਵੇਂ ਕਿ ਬਹਿਸ਼ਤ ਬਣ ਗਿਆ ਹੈ। ਉੱਥੇ ਤਾਂ ਇਹ ਸਾਇੰਸ ਵੀ ਬਹੁਤ ਸੁਖ ਦੇਣ ਵਾਲੀ ਹੁੰਦੀ ਹੈ। ਉੱਥੇ ਸਾਇੰਸ ਦਾ ਘਮੰਡ ਨਹੀਂ ਹੁੰਦਾ ਹੈ। ਕਿੰਨਾਂ ਸੁਖ ਦਿੰਦੀ ਹੈ। ਪਰ ਉਹ ਸਥਾਈ ਸੁਖ ਹੋ ਜਾਵੇ ਇਸ ਲਈ ਪੁਰਾਣੀ ਦੁਨੀਆਂ ਦਾ ਵਿਨਾਸ਼ ਹੁੰਦਾ ਹੈ।

ਬਾਪ ਬੱਚਿਆਂ ਨੂੰ ਉੱਚ ਚੜ੍ਹਾਉਣ ਦੇ ਲਈ ਵੇਖੋ ਕਿੰਨੀ ਮਿਹਨਤ ਕਰਦੇ ਹਨ। ਪਰ ਕੋਈ ਕੋਈ ਤੇ ਮੰਨਦੇ ਹੀ ਨਹੀਂ ਹਨ ਕਿ ਬਾਬਾ ਸਾਨੂੰ ਪੜ੍ਹਾਉਂਦੇ ਹਨ। ਚੰਗੇ – ਚੰਗੇ ਵੀ ਮਾਇਆ ਦੇ ਚੰਬੇ ਵਿੱਚ ਆ ਜਾਂਦੇ ਹਨ। ਮਾਇਆ ਪੂਰਾ ਹੀ ਵਸ਼ ਕਰ ਲੈਂਦੀ ਹੈ। ਪ੍ਰੰਤੂ ਇੱਕ ਵਾਰ ਜੋ ਗਿਆਨ ਸੁਣਿਆ ਹੈ ਤਾਂ ਸਵਰਗ ਵਿੱਚ ਜਰੂਰ ਆਉਣਗੇ, ਪਰ ਉੱਚ ਪਦਵੀ ਨਹੀਂ ਪਾਉਣਗੇ। ਕਹਿੰਦੇ ਤਾਂ ਸਾਰੇ ਹਨ ਅਸੀਂ ਨਾਰਾਇਣ ਬਣਾਂਗੇ। ਤਾਂ ਪੁਰਸ਼ਾਰਥ ਵੀ ਇਤਨਾ ਕਰਨਾ ਹੈ ਪਰ ਸਾਰਾ ਡਰਾਮੇ ਦਾ ਖੇਲ੍ਹ। ਕੋਈ ਚੜ੍ਹਦੇ ਹਨ ਕੋਈ ਡਿੱਗਦੇ ਹਨ। ਹੇਠਾਂ ਉੱਪਰ ਹੁੰਦਾ ਰਹਿੰਦਾ ਹੈ। ਸਾਰਾ ਮਦਾਰ ਯਾਦ ਦੀ ਯਾਤ੍ਰਾ ਤੇ ਹੈ। ਬਾਪ ਤੁਹਾਨੂੰ ਅਖੁਟ ਖਜ਼ਾਨਾ ਦਿੰਦੇ ਹਨ। ਉੱਥੇ ਕਰਮਭੋਗ ਦੀ ਗੱਲ ਹੀ ਨਹੀਂ ਹੈ। ਇਸ ਸਮੇਂ ਇੱਥੇ ਜੋ ਜਮਾਂ ਕਰਦੇ ਹਨ ਉਹ ਹੀ ਪੂਰਾ ਵਰਸਾ ਪਾਉਂਦੇ ਹਨ। ਇਹ ਖਿਆਲ ਨਹੀਂ ਕਰਨਾ ਚਾਹੀਦਾ ਕਿ ਚੜ੍ਹਾਂਗੇ ਤਾਂ ਫਿਰ ਡਿੱਗਾਂ ਗੇ ਵੀ। ਜਿਆਦਾ ਡਿੱਗੇ ਹਨ ਤਾਂ ਹੁਣ ਤਾਂ ਚੜ੍ਹਨਾ ਹੀ ਹੈ। ਡਰਾਮੇ ਅਨੁਸਾਰ ਪੁਰਸ਼ਾਰਥ ਤਾਂ ਹੁੰਦਾ ਹੀ ਰਹਿੰਦਾ ਹੈ। ਸ਼ਿਵ ਦੀ ਸਭ ਤੋੰ ਜਿਆਦਾ ਪੂਜਾ ਹੁੰਦੀ ਹੈ। ਉਨ੍ਹਾਂ ਨੂੰ ਫਿਰ ਠੀਕਰ – ਭੀਤਰ ਵਿੱਚ ਕਹਿ ਦਿੰਦੇ ਹਨ। ਕਿੰਨਾਂ ਅਗਿਆਨ ਹੈ। ਭਾਵੇਂ ਸ਼ਿਵ ਦੀ ਪੂਜਾ ਵੀ ਕਰਦੇ ਹਨ, ਬਲੀ ਵੀ ਚੜ੍ਹਾਉਂਦੇ ਹਨ, ਪਰ ਫਿਰ ਵੀ ਸ਼ਿਵ ਨੂੰ ਕੋਈ ਜਾਣਦੇ ਨਹੀਂ ਹਨ ਕਿ ਉਹ ਗਿਆਨ ਦਾ ਸਾਗਰ ਬਾਪ ਕਿਵੇਂ ਆਕੇ ਪੜ੍ਹਾਉਂਦੇ ਹਨ। ਹੁਣ ਪੜ੍ਹਕੇ ਪੁਰਸ਼ਾਰਥ ਕਰਕੇ ਉੱਚ ਪਦਵੀ ਪਾਉਣੀ ਹੈ। ਮਾਇਆ ਵੀ ਕਿਸੇ ਨੂੰ ਛੱਡਦੀ ਨਹੀਂ ਹੈ, ਇੱਕਦਮ ਫੜ੍ਹ ਲੈਂਦੀ ਹੈ। ਬਾਬਾ ਕਹਿੰਦੇ ਹਨ ਬੱਚੇ ਸੱਚਾ – ਸੱਚਾ ਚਾਰਟ ਲਿਖੋ। ਕਈ ਬੱਚੇ ਸੱਚ ਨਹੀਂ ਦੱਸਦੇ ਹਨ ਤਾਂ ਸਜਾ ਵੀ ਹੋ ਜਾਂਦੀ ਹੈ। ਸਜਾ ਦੇ ਵਕਤ ਤੋਬਾ – ਤੋਬਾ ਕਰਦੇ ਹਨ। ਮਾਫ ਕਰੋ। ਫਿਰ ਇਵੇਂ ਨਹੀਂ ਕਰਾਂਗੇ। ਛੋਟਾ ਬੱਚਾ ਕੋਈ ਬੁਰਾ ਕੰਮ ਕਰਦਾ ਹੈ ਤਾਂ ਬਾਪ ਮਾਰਦੇ ਹਨ ਫਿਰ ਤੋਬਾ – ਤੋਬਾ ਕਰਦੇ ਹਨ। ਇਹ ਹੈ ਬੇਹੱਦ ਦਾ ਬਾਪ। ਇਨ੍ਹਾਂ ਵੱਡਾ ਬਾਪ ਕਿੰਨੀ ਨਿਮਰਤਾ ਨਾਲ ਚਲਦੇ ਹਨ। ਕਿੰਨਾਂ ਮੁਲਾਇਮ ਹੈ। ਜਿਵੇਂ ਛੋਟੇ ਬੱਚੇ ਮੁਲਾਇਮ ਹੁੰਦੇ ਹਨ, ਕੋਈ ਵੀ ਗੱਲ ਹੋਵੇਗੀ ਤਾਂ ਕਹਿਣਗੇ ਅੱਛਾ ਠੀਕ ਹੈ ਕਿਉਂਕਿ ਡਰਾਮੇ ਤੇ ਚਲਦੇ ਹਨ, ਅੱਛਾ ਭਾਵੀ ਅਜਿਹੀ ਸੀ। ਫਿਰ ਸਮਝਾਉਂਦੇ ਹਨ ਅੱਗੋਂ ਇਵੇਂ ਨਾ ਹੋਵੇ। ਸ਼੍ਰੀਮਤ ਅਤੇ ਆਸੁਰੀ ਮਤ। ਇਹ ਬ੍ਰਹਮਾ ਵੀ ਆਲੌਕਿਕ ਬਾਪ ਹੈ ਨਾ, ਫਿਰ ਵੀ ਬੇਹੱਦ ਦਾ ਬਾਪ ਹੈ। ਹੱਦ ਦੇ ਬਾਪ ਦੀ ਭਾਵੇਂ ਕੋਈ ਨਾ ਮੰਨੇ। ਬੇਹੱਦ ਦੇ ਬਾਪ ਨੇ ਇਸ ਬ੍ਰਹਮਾ ਨੂੰ ਨਿਮਿਤ ਬਣਾਇਆ ਹੈ ਤਾਂ। ਇਨ੍ਹਾਂ ਦਾ ਜ਼ਰੂਰ ਮੰਨਣਾ ਚਾਹੀਦਾ ਹੈ ਨਾ। ਇਸ ਲਈ ਇਹ ਬਾਬਾ ਕਹਿੰਦੇ ਹਨ ਇਹ ਮਾਇਆ ਕੋਈ ਘੱਟ ਨਹੀਂ ਹੈ, ਉਲਟਾ ਕੰਮ ਕਰਵਾ ਲੈਂਦੀ ਹੈ। ਸਮਝਣਾ ਚਾਹੀਦਾ ਹੈ -ਇਹ ਹੈ ਇਸ਼ਵਰੀਏ ਮਤ। ਬਾਪ ਕਹਿੰਦੇ ਹਨ ਇਨ੍ਹਾਂ ਦਵਾਰਾ ਜੇਕਰ ਅਜਿਹੀ ਕੋਈ ਮਤ ਮਿਲ ਗਈ ਤਾਂ ਵੀ ਮੈਂ ਠੀਕ ਕਰ ਦੇਵਾਂਗਾ। ਬਾਬਾ ਨੇ ਰਥ ਵੀ ਅਨੁਭਵੀ ਲਿਆ ਹੈ। ਕਿਤਨੀ ਗਾਲੀ ਖਾਈ ਹੈ। ਬਾਬਾ ਦੇ ਨਾਲ ਬੜੀ ਸਫਾਈ ਨਾਲ ਰਹਿਣਾ ਚਾਹੀਦਾ ਹੈ। ਜਿਨਾਂ ਜੋ ਸਫਾਈ ਨਾਲ ਚੱਲੇਗਾ ਉਤਨੀ ਉਸਦੀ ਰੱਖਿਆ ਹੋਵੇਗੀ। ਝੂਠੀ ਚਲਣ ਵਾਲੇ ਦੀ ਰੱਖਿਆ ਨਹੀਂ ਹੁੰਦੀ ਹੈ, ਉਨ੍ਹਾਂ ਦੇ ਲਈ ਸਜਾ ਕਾਇਮ ਹੋ ਜਾਂਦੀ ਹੈ। ਮਾਇਆ ਨੱਕ ਨਾਲ ਫੜ੍ਹ ਲੈਂਦੀ ਹੈ। ਬੱਚੇ ਜਾਣਦੇ ਹਨ – ਮਾਇਆ ਖਾ ਗਈ ਇਸਲਈ ਅਸੀਂ ਪੜ੍ਹਾਈ ਛੱਡ ਦਿੱਤੀ। ਬਾਬਾ ਕਹਿੰਦੇ ਹਨ ਕੁਝ ਵੀ ਹੋਵੇ ਪਰ ਪੜ੍ਹਾਈ ਕਦੇ ਬੰਦ ਨਾ ਕਰੋ। ਜੋ ਜਿਵੇਂ ਕਰੇਗਾ ਉਵੇਂ ਪਾਏ ਗਾ। ਕਦੋਂ ਪਾਏਗਾ? ਭਵਿੱਖ ਵਿੱਚ, ਕਿਉਂਕਿ ਹੁਣ ਦੁਨੀਆਂ ਵਿੱਚ ਚੇਂਜ ਹੋਣ ਵਾਲੀ ਹੈ। ਇਹ ਕੋਈ ਨਹੀਂ ਜਾਣਦੇ, ਸਿਵਾਏ ਤੁਹਾਡੇ। ਤੁਹਾਡੇ ਵਿੱਚ ਵੀ ਬਹੁਤ ਬੱਚੇ ਭੁੱਲ ਜਾਂਦੇ ਹਨ। ਜੇਕਰ ਯਾਦ ਵਿੱਚ ਰਹਿਣ ਤਾਂ ਖੁਸ਼ੀ ਵੀ ਰਹੇ, ਪਰ ਮਾਇਆ ਇੱਕਦਮ ਭੁੱਲਾ ਦਿੰਦੀ ਹੈ। ਇਹ ਮਾਇਆ ਨਾਲ ਲੜ੍ਹਾਈ ਅੰਤ ਤੱਕ ਚਲਦੀ ਰਹੇਗੀ। ਚੰਗੇ – ਚੰਗੇ ਬੱਚੇ ਵੀ ਜਾਣਦੇ ਹਨ ਕਿ ਸਾਡੇ ਤੋੰ ਇਹ ਹੋ ਗਿਆ ਫਿਰ ਸੱਚ ਨਹੀਂ ਦੱਸਦੇ, ਇੱਜਤ ਦਾ ਡਰ ਰਹਿੰਦਾ ਹੈ। ਘੁਟਕਾ ਖਾਂਦੇ ਰਹਿੰਦੇ ਹਨ। ਹਾਂ ਕੋਈ ਯੁਗਲ ਹਨ ਤਾਂ ਸਮਝਦੇ ਹਨ ਇੱਕ ਨੇ ਦੱਸਿਆ ਤਾਂ ਅਸੀਂ ਵੀ ਦੱਸ ਦਈਏ। ਤਕਦੀਰ ਵਿੱਚ ਉੱਚ ਪਦਵੀ ਨਹੀਂ ਹੈ ਤਾਂ ਸਰਜਨ ਤੋਂ ਛੁਪਾਉਂਦੇ ਰਹਿੰਦੇ ਹਨ। ਜਿੰਨਾਂ ਛਪਾਉਣਗੇ ਉਨ੍ਹਾਂ ਹੇਠਾਂ ਡਿੱਗਦੇ ਜਾਂਦੇ ਹਨ। ਇਹ ਅੱਖਾਂ ਅਜਿਹਿਆਂ ਹਨ ਜੋ ਕ੍ਰਿਮੀਨਲਪਣੇ ਨੂੰ ਛੱਡਦੀਆਂ ਨਹੀਂ ਹਨ। ਕੋਈ ਤਾਂ ਬਹੁਤ ਚੰਗੇ ਬੱਚੇ ਹਨ ਜੋ ਕਦੇ ਕਿਸੇ ਦੂਜੇ ਨੂੰ ਯਾਦ ਵੀ ਨਹੀਂ ਕਰਦੇ। ਜਿਵੇਂ ਪਤੀਵਰ੍ਤਾ ਇਸਤਰੀ ਦੀ ਕਦੇ ਕਿਸੇ ਪਰ ਪੁਰਸ਼ ਤੇ ਨਜ਼ਰ ਨਹੀਂ ਜਾਂਦੀ ਹੈ। ਤਾਂ ਬਾਪ ਸਮਝਾਉਂਦੇ ਹਨ – ਜੇਕਰ ਮਾਲਾ ਦਾ ਦਾਨਾ ਬਣਨਾ ਹੈ ਤਾਂ ਅਜਿਹੀ ਅਵਸਥਾ ਚਾਹੀਦੀ ਹੈ। ਵਿਸ਼ਵ ਦਾ ਮਾਲਿਕ ਬਣਨਾ ਕੋਈ ਘੱਟ ਗੱਲ ਹੈ ਕੀ? ਬੇਹੱਦ ਦਾ ਬਾਪ ਪੜ੍ਹਾਉਂਦੇ ਹਨ ਬਾਕੀ ਕੀ ਚਾਹੀਦਾ ਹੈ। ਬਾਬਾ ਤੁਹਾਨੂੰ ਪ੍ਰੈਕਟੀਕਲ ਵਿਖਾਉਂਦੇ ਹਨ ਕਿ ਫਲਾਣੇ- ਫਲਾਣੇ ਵਿੱਚ ਇਹ ਖੂਬੀ ਹੈ, ਇਨ੍ਹਾਂ ਵਿੱਚ ਇਹ ਹੈ – ਤਾਂ ਨੰਬਰਵਾਰ ਯਾਦ ਪਿਆਰ ਦਿੰਦੇ ਹਨ। ਇੱਥੇ ਬੈਠੇ – ਬੈਠੇ ਵੀ ਬਾਬਾ ਦੀ ਬੁੱਧੀ ਸਰਵਿਸੇਬਲ ਬੱਚਿਆਂ ਵੱਲ ਰਹਿੰਦੀ ਹੈ। ਅਗਿਆਨ ਕਾਲ ਵਿੱਚ ਵੀ ਆਗਿਆਕਾਰੀ ਬੱਚਿਆਂ ਨਾਲ ਪਿਆਰ ਰਹਿੰਦਾ ਹੈ। ਬਾਬਾ ਜਾਣਦੇ ਹਨ ਕਿ ਮੇਰੇ ਕਿਹੜੇ ਬੱਚੇ ਚੰਗੀ ਸਰਵਿਸ ਕਰਦੇ ਹਨ। ਤੁਸੀਂ ਹੋ ਬ੍ਰਹਮਾਕੁਮਾਰ ਅਤੇ ਬ੍ਰਹਮਾਕੁਮਾਰੀਆਂ, ਸ਼ਿਵਬਾਬਾ ਦੇ ਪੋਤਰੇ ਅਤੇ ਪੋਤਰੀਆਂ ਦਾਦੇ ਤੋੰ ਵਰਸਾ ਤੇ ਜਰੂਰ ਮਿਲਣਾ ਹੈ। ਬ੍ਰਹਮਾ ਦੇ ਕੋਲ ਵਰਸਾ ਨਹੀਂ ਹੈ। ਬਾਪ ਖੁਦ ਕਹਿੰਦੇ ਹਨ ਮੈਂ ਤੁਸੀਂ ਆਤਮਾਵਾਂ ਦਾ ਬੇਹੱਦ ਦਾ ਬਾਪ ਹਾਂ। ਤੁਹਾਨੂੰ ਬੇਹੱਦ ਦਾ ਵਰਸਾ ਦਿੰਦਾ ਹਾਂ, ਇਸਲਈ ਹੁਣ ਮੇਰੀ ਸ਼੍ਰੀਮਤ ਤੇ ਚੱਲੋ। ਮੈਂ ਆਇਆ ਹਾਂ ਤੁਸੀਂ ਬੱਚਿਆਂ ਨੂੰ ਆਪ ਸਮਾਨ ਅਸ਼ਰੀਰੀ ਬਣਾਏ ਵਾਪਿਸ ਲੈ ਚੱਲਣ ਦੇ ਲਈ। ਹੁਣ ਤੁਹਾਡੀ ਜੋਤੀ ਜਗਾ ਰਹੇ ਹਨ – ਗਿਆਨ ਅਤੇ ਯੋਗ ਨਾਲ। ਜੇਕਰ ਗਿਆਨ ਅਤੇ ਯੋਗ ਵਿੱਚ ਸਹੀ ਤਰ੍ਹਾਂ ਨਾ ਰਹੇ ਤਾਂ ਧਰਮਰਾਜ ਦੇ ਮੋਚਰੇ ਖਾਣੇ ਪੈਣਗੇ, ਇਸਲਈ ਪਹਿਲਾਂ ਆਪਣੇ ਵਿਕਰਮਾਂ ਨੂੰ ਭਸਮ ਕਰੋ। ਇਸ ਸਮੇਂ ਮਨੁੱਖ ਭਾਵੇਂ ਆਪਣੇ ਆਪ ਨੂੰ ਸਵਰਗ ਵਿੱਚ ਸਮਝਦੇ ਹਨ ਪਰ ਇਹ ਹੈ ਅਲਪਕਾਲ ਦਾ ਸੁੱਖ। ਉਨ੍ਹਾਂਨੂੰ ਬੇਹੱਦ ਦਾ ਬਾਪ ਵਰਸਾ ਵੀ ਨਹੀਂ ਦਿੰਦੇ ਹਨ। ਬਾਪ ਕਹਿੰਦੇ ਹਨ ਮੈਂ ਗਰੀਬ ਨਿਵਾਜ ਹਾਂ। ਜੋ ਬਿਲਕੁਲ ਹੀ ਗਰੀਬ, ਪਤਿਤ ਅਹਲਿਆਵਾਂ ਹਨ ਉਨ੍ਹਾਂਨੂੰ ਸਾਹੂਕਾਰ ਬਣਾ ਦਿੰਦਾ ਹਾਂ। ਜੇਕਰ ਕੋਈ ਪਤਿਤ ਤੋੰ ਪਾਵਨ ਨਹੀਂ ਬਣਦੇ ਹਨ ਤਾਂ ਵਿਜੇ ਮਾਲਾ ਵਿੱਚ ਆ ਨਹੀਂ ਸਕਣਗੇ। ਇਹ ਤਾਂ ਬੇਹੱਦ ਦੇ ਬਾਪ ਨਾਲ ਸੌਦਾ ਕਰਨਾ ਹੁੰਦਾ ਹੈ ਨਾ। ਬਾਬਾ ਇਹ ਤਾਂ ਸਭ ਮਿੱਟੀ ਵਿੱਚ ਮਿਲ ਜਾਨਾ ਹੈ, ਇਸਲਈ ਅਸੀਂ ਤੁਹਾਡੇ ਤੇ ਬਲਿਹਾਰ ਜਾਂਦੇ ਹਾਂ। ਇਹ ਸਭ ਕੁਝ ਤੁਸੀਂ ਲੈ ਲਵੋ, ਸਾਨੂੰ ਸਵਰਗ ਦਾ ਮਾਲਿਕ ਬਣਾ ਦਵੋ। ਬਾਪ ਕਹਿੰਦੇ ਹਨ ਮੈਂ ਤਾਂ ਦਾਤਾ ਹਾਂ। ਇਹ ਰਾਜਾਈ ਸਥਾਪਨ ਕਰਨ ਵਿੱਚ ਅਤੇ ਵਿਸ਼ਵ ਦਾ ਮਾਲਿਕ ਬਣਨ ਵਿੱਚ ਕੋਈ ਖਰਚਾ ਨਹੀਂ ਹੈ। ਉੱਥੇ ਵੇਖੋ ਲੜ੍ਹਾਈ ਦੇ ਲਈ ਕਿੰਨਾਂ ਖਰਚਾ ਹੁੰਦਾ ਹੈ। ਇੱਥੇ ਤਾਂ ਤੁਹਾਡਾ ਕੀ ਖਰਚਾ ਹੈ? ਕਿਉਂਕਿ ਕੋਈ ਵੀ ਹਥਿਆਰ ਪਵਾਂਰ ਹੈ ਨਹੀਂ। ਯੋਗਬਲ ਨਾਲ ਵਿਸ਼ਵ ਦਾ ਮਾਲਿਕ ਬਣਦੇ ਹਨ। ਉਹ ਲੋਕੀ ਬਾਹੂਬਲ ਨਾਲ ਇਨਾਂ ਲੜਦੇ ਹਨ-ਫਿਰ ਵੀ ਵਿਸ਼ਵ ਦਾ ਮਾਲਿਕ ਨਹੀਂ ਬਣ ਸਕਦੇ ਹਨ। ਡਰਾਮੇ ਵਿੱਚ ਉਨ੍ਹਾਂ ਦਾ ਪਾਰਟ ਹੀ ਨਹੀਂ ਹੈ। ਸੱਚਾ -ਸੱਚਾ ਰਾਜਯੋਗ ਬੇਹੱਦ ਦਾ ਬਾਪ ਹੀ ਸਿਖਾਉਂਦੇ ਹਨ। ਤੁਸੀਂ ਜਾਣਦੇ ਹੋ ਰਾਜਯੋਗ ਨਾਲ ਪਰਮਪਿਤਾ ਪਰਮਾਤਮਾ ਨੇ ਸਵਰਗ ਦੀ ਸਥਾਪਨਾ ਕੀਤੀ ਸੀ। ਹੁਣ ਤੁਸੀਂ ਸੰਗਮਯੁਗ ਤੇ ਪੜ੍ਹ ਰਹੇ ਹੋ ਅਤੇ ਪੜ੍ਹਾਈ ਅਨੁਸਾਰ ਹੀ ਨੰਬਰਵਾਰ ਪਦਵੀ ਮਿਲੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਸਮਾਨ ਨਿਮਰਤਾ ਦਾ ਗੁਣ ਧਾਰਨ ਕਰਨਾ ਹੈ। ਕਿਸ ਨੂੰ ਵੀ ਕੰਡਾ ਨਹੀਂ ਚੁਬਾਨਾ ਹੈ। ਫੁੱਲ ਬਣ ਖੁਸ਼ਬੂ ਦੇਣੀ ਹੈ।

2. ਸਚਾਈ ਦਾ ਗੁਣ ਧਾਰਨ ਕਰ ਸਰਜਨ ਤੋਂ ਕੋਈ ਵੀ ਗੱਲ ਛਪਾਉਣੀ ਨਹੀਂ ਹੈ। ਪੜ੍ਹਾਈ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਣੀ ਹੈ। ਆਗਿਆਕਾਰੀ ਬਣਨਾ ਹੈ।

ਵਰਦਾਨ:-

ਬਾਪਦਾਦਾ ਦਵਾਰਾ ਜੋ ਵੀ ਵਰਦਾਨ ਮਿਲਦੇ ਹਨ ਉਨ੍ਹਾਂਨੂੰ ਸਮੇਂ ਅਨੁਸਾਰ ਕੰਮ ਵਿੱਚ ਲਗਾਓ ਤਾਂ ਵਰਦਾਨ ਕਾਇਮ ਰਹਿਣਗੇ। ਵਰਦਾਨ ਦੇ ਬੀਜ ਨੂੰ ਫਲਦਾਇਕ ਬਨਾਉਣ ਦੇ ਲਈ ਉਸਨੂੰ ਬਾਰ – ਬਾਰ ਸਮ੍ਰਿਤੀ ਦਾ ਪਾਣੀ ਦਵੋ, ਵਰਦਾਨ ਦੇ ਸਵਰੂਪ ਵਿੱਚ ਸਥਿਤ ਹੋਣ ਦੀ ਧੁੱਪ ਦਵੋ। ਤਾਂ ਇੱਕ ਵਰਦਾਨ ਅਨੇਕ ਵਰਦਾਨਾਂ ਨੂੰ ਨਾਲ ਵਿੱਚ ਲਿਆਵੇਗਾ ਅਤੇ ਫਲਸਵਰੂਪ ਵਰਦਾਨੀ ਮੂਰਤ ਬਣ ਜਾਵੋਗੇ। ਜਿੰਨਾਂ ਵਰਦਾਨਾਂ ਨੂੰ ਸਮੇਂ ਤੇ ਕੰਮ ਵਿੱਚ ਲਗਾਵੋਗੇ ਉਤਨਾ ਵਰਦਾਨ ਹੋਰ ਸ੍ਰੇਸ਼ਠ ਸਵਰੂਪ ਵਿਖਾਉਂਦਾ ਰਹੇਗਾ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top