26 April 2022 Punjabi Murli Today | Brahma Kumaris
Read and Listen today’s Gyan Murli in Punjabi
25 April 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਉੱਚ ਪਦਵੀ ਪਾਉਣਾ ਹੈ ਤਾਂ ਆਤਮਾ ਵਿੱਚ ਗਿਆਨ ਦਾ ਪੈਟ੍ਰੋਲ ਭਰਦੇ ਜਾਓ, ਸਵੇਰੇ - ਸਵੇਰੇ ਉੱਠਕੇ ਬਾਪ ਨੂੰ ਯਾਦ ਕਰੋ, ਕੋਈ ਵੀ ਉਲਟੀ ਚਲਣ ਨਹੀਂ ਚੱਲੋ"
ਪ੍ਰਸ਼ਨ: -
ਬਾਬਾ ਹਰ ਬੱਚੇ ਦੀ ਜਨਮ – ਪਤ੍ਰੀ ਜਾਣਦੇ ਹੋਏ ਵੀ ਸੁਣਾਉਂਦੇ ਨਹੀਂ, ਕਿਓਂ?
ਉੱਤਰ:-
ਕਿਓਂਕਿ ਬਾਬਾ ਕਹਿੰਦੇ ਮੈਂ ਹਾਂ ਸਿੱਖਿਅਕ, ਮੇਰਾ ਕੰਮ ਹੈ ਤੁਸੀਂ ਬੱਚਿਆਂ ਨੂੰ ਸਿੱਖਿਆ ਦੇਕੇ ਸੁਧਾਰਨਾ, ਬਾਕੀ ਤੁਹਾਡੇ ਅੰਦਰ ਕੀ ਹੈ, ਇਹ ਮੈਂ ਸੁਣਾਵਾਂਗਾ ਨਹੀਂ। ਮੈਂ ਆਇਆ ਹਾਂ ਆਤਮਾ ਨੂੰ ਇੰਜੈਕਸ਼ਨ ਲਗਾਉਣ ਨਾ ਕਿ ਸ਼ਾਰੀਰਿਕ ਬਿਮਾਰੀ ਠੀਕ ਕਰਨ।
ਪ੍ਰਸ਼ਨ: -
ਤੁਸੀਂ ਬੱਚੇ ਹੁਣ ਕਿਸ ਗੱਲ ਤੋਂ ਡਰਦੇ ਨਹੀਂ ਹੋ, ਕਿਓਂ?
ਉੱਤਰ:-
ਤੁਸੀਂ ਹੁਣ ਇਸ ਪੁਰਾਣੇ ਸ਼ਰੀਰ ਨੂੰ ਛੱਡਣ ਤੋਂ ਡਰਦੇ ਨਹੀਂ ਹੋ ਕਿਓਂਕਿ ਤੁਹਾਡੀ ਬੁੱਧੀ ਵਿੱਚ ਹੈ – ਅਸੀਂ ਆਤਮਾ ਅਵਿਨਾਸ਼ੀ ਹਾਂ। ਬਾਕੀ ਇਹ ਪੁਰਾਣਾ ਸ਼ਰੀਰ ਭਾਵੇਂ ਚਲਿਆ ਜਾਵੇ ਅਸੀਂ ਤਾਂ ਵਾਪਿਸ ਘਰ ਜਾਣਾ ਹੈ। ਅਸੀਂ ਅਸ਼ਰੀਰੀ ਆਤਮਾ ਹਾਂ। ਬਾਕੀ ਇਸ ਸ਼ਰੀਰ ਵਿੱਚ ਰਹਿੰਦੇ ਬਾਪ ਤੋਂ ਗਿਆਨ ਅੰਮ੍ਰਿਤ ਪੀ ਰਹੇ ਹਾਂ ਇਸਲਈ ਬਾਬਾ ਕਹਿੰਦੇ ਹਨ ਬੱਚੇ ਹਮੇਸ਼ਾ ਜਿਉਂਦੇ ਰਹੋ, ਸਰਵਿਸਏਬਲ ਬਣੋ ਤਾਂ ਉਮਰ ਵੱਧਦੀ ਜਾਵੇਗੀ।
ਗੀਤ:-
ਬਚਪਨ ਦੇ ਦਿਨ ਭੁਲਾ ਨਾ ਦੇਣਾ…
ਓਮ ਸ਼ਾਂਤੀ। ਬੱਚਿਆਂ ਨੇ ਗੀਤ ਸੁਣਿਆ। ਜਿਸ ਨੂੰ ਹੁਣ ਮੰਮਾ ਬਾਬਾ ਕਹਿੰਦੇ ਹਨ ਉਨ੍ਹਾਂ ਨੂੰ ਭੁਲਾਉਣਾ ਨਹੀਂ ਹੈ। ਗੀਤ ਜਿਨ੍ਹਾਂ ਨੇ ਬਣਾਇਆ ਹੈ ਉਹ ਤਾਂ ਅਰਥ ਨੂੰ ਸਮਝਦੇ ਨਹੀਂ ਹਨ। ਇਹ ਨਿਸ਼ਚਾ ਹੀ ਨਹੀਂ ਹੈ ਕਿ ਅਸੀਂ ਉਸ ਪਰਮਪਿਤਾ ਪਰਮਾਤਮਾ ਦੀ ਸੰਤਾਨ ਹਾਂ। ਉਸ ਪਰਮਪਿਤਾ ਪਰਮਾਤਮਾ ਨੂੰ, ਪਤਿਤਾਂ ਨੂੰ ਪਾਵਨ ਬਣਾਉਣ ਦੇ ਲਈ ਆਉਣਾ ਪੈਂਦਾ ਹੈ। ਕਿੰਨੀ ਉੱਚ ਸਰਵਿਸ ਤੇ ਆਉਂਦੇ ਹਨ। ਉਨ੍ਹਾਂ ਨੂੰ ਕੋਈ ਅਭਿਮਾਨ ਨਹੀਂ ਹੈ, ਉਸ ਨੂੰ ਕਿਹਾ ਜਾਂਦਾ ਹੈ ਨਿਰਹੰਕਾਰੀ। ਉਨ੍ਹਾਂ ਨੂੰ ਨਿਸ਼ਚੇਬੁੱਧੀ ਜਾਂ ਦੇਹੀ – ਅਭਿਮਾਨੀ ਹੋਣ ਦੀ ਗੱਲ ਨਹੀਂ। ਉਹ ਕਦੇ ਸੰਸ਼ੇ ਵਿਚ ਆਉਂਦੇ ਨਹੀਂ। ਦੇਹ – ਅਭਿਮਾਨੀ ਬਣਦੇ ਹੀ ਨਹੀਂ। ਮਨੁੱਖ ਦੇਹ – ਅਭਿਮਾਨੀ ਬਣਦੇ ਹਨ ਤਾਂ ਫਿਰ ਦੇਹੀ – ਅਭਿਮਾਨੀ ਬਣਨ ਵਿੱਚ ਕਿੰਨੀ ਮਿਹਨਤ ਲਗਦੀ ਹੈ। ਬਾਬਾ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਮਨੁੱਖ ਤਾਂ ਕਹਿ ਦਿੰਦੇ ਹਨ ਆਪਣੇ ਨੂੰ ਪਰਮਾਤਮਾ ਸਮਝੋ। ਕਿੰਨਾ ਫਰਕ ਹੈ। ਇੱਕ ਪਾਸੇ ਯਾਦ ਕਰਦੇ ਹਨ ਪਤਿਤ – ਪਾਵਨ ਨੂੰ, ਫਿਰ ਕਹਿੰਦੇ ਹਨ ਸਭ ਵਿੱਚ ਪਰਮਾਤਮਾ ਹੈ। ਉਨ੍ਹਾਂ ਨੂੰ ਜਾਕੇ ਸਮਝਾਉਣਾ ਹੈ। ਬਾਬਾ ਵੇਖੋ ਕਿੱਥੋਂ ਆਇਆ ਹੈ ਤੁਸੀਂ ਬੱਚਿਆਂ ਨੂੰ ਸੁਧਾਰਨ ਦੇ ਲਈ। ਜਿਨ੍ਹਾਂ ਨੂੰ ਪੱਕਾ ਨਿਸ਼ਚੇ ਹੈ ਉਹ ਤਾਂ ਕਹਿੰਦੇ ਹਨ ਬਰੋਬਰ ਤੁਸੀਂ ਸਾਡੇ ਮਾਤਾ – ਪਿਤਾ ਹੋ। ਅਸੀਂ ਤੁਹਾਡੀ ਸ਼੍ਰੀਮਤ ਤੇ ਚਲ ਸ਼੍ਰੇਸ਼ਠ ਦੇਵਤਾ ਬਣਨ ਦੇ ਲਈ ਇੱਥੇ ਆਏ ਹਾਂ। ਪਰਮਾਤਮਾ ਤਾਂ ਹਮੇਸ਼ਾ ਪਾਵਨ ਹੀ ਪਾਵਨ ਹੈ। ਉਨ੍ਹਾਂ ਨੂੰ ਬੁਲਾਉਂਦੇ ਹਨ – ਪਤਿਤ ਦੁਨੀਆਂ ਵਿੱਚ ਆਓ। ਤਾਂ ਜ਼ਰੂਰ ਪਤਿਤ ਸ਼ਰੀਰ ਵਿੱਚ ਹੀ ਉਸ ਨੂੰ ਆਉਣਾ ਪਵੇਗਾ। ਪਤਿਤ ਦੁਨੀਆਂ ਵਿੱਚ ਤਾਂ ਪਾਵਨ ਸ਼ਰੀਰ ਹੁੰਦਾ ਹੀ ਨਹੀਂ। ਤਾਂ ਬਾਪ ਵੇਖੋ ਕਿੰਨਾ ਨਿਰਹੰਕਾਰੀ ਹੈ, ਪਤਿਤ ਸ਼ਰੀਰ ਵਿੱਚ ਆਉਣਾ ਪੈਂਦਾ ਹੈ। ਅਸੀਂ ਆਪਣੇ ਨੂੰ ਸੰਪੂਰਨ ਨਹੀਂ ਕਹਾਂਗੇ, ਹੁਣ ਬਣ ਰਹੇ ਹਾਂ।
ਹੁਣ ਬੇਹੱਦ ਦਾ ਬਾਪ ਕਹਿੰਦੇ ਹਨ ਬੱਚੇ, ਸ਼੍ਰੀਮਤ ਤੇ ਚੱਲੋ। ਬਾਪ ਸ਼੍ਰੀਮਤ ਦਿੰਦੇ ਹਨ – ਸਵੇਰੇ ਉੱਠਕੇ ਯਾਦ ਕਰੋ ਤਾਂ ਪਾਪ ਭਸਮ ਹੋ ਜਾਣ। ਸ਼੍ਰੀਮਤ ਤੇ ਨਹੀਂ ਚੱਲਣਗੇ ਤਾਂ ਵਿਕਰਮ ਵਿਨਾਸ਼ ਨਹੀਂ ਹੋਣਗੇ। ਬੰਦਰ ਦੇ ਬੰਦਰ ਹੀ ਰਹਿ ਜਾਣਗੇ ਅਤੇ ਫਿਰ ਬਹੁਤ ਕਠਿਨ ਸਜ਼ਾ ਖਾਣੀ ਪਵੇਗੀ। ਜਾਨਵਰ ਆਦਿ ਤਾਂ ਸਜਾ ਨਹੀਂ ਖਾਂਦੇ ਹਨ। ਸਜ਼ਾ ਮਨੁੱਖ ਦੇ ਲਈ ਹੈ। ਜੇਕਰ ਬੈਲ ਕਿਸੇ ਨੂੰ ਮਾਰਦਾ ਹੈ, ਉਹ ਮਰ ਵੀ ਜਾਵੇ ਤਾਂ ਕੀ ਉਨ੍ਹਾਂ ਨੂੰ ਜੇਲ ਵਿੱਚ ਪਾ ਦੇਣਗੇ! ਮਨੁੱਖ ਨੂੰ ਤਾਂ ਫੌਰਨ ਜੇਲ ਵਿੱਚ ਪਾ ਦੇਣਗੇ। ਬਾਪ ਸਮਝਾਉਂਦੇ ਹਨ ਇਸ ਸਮੇਂ ਮਨੁੱਖ ਤਾਂ ਉਨ੍ਹਾਂ ਤੋਂ ਵੀ ਬਦਤਰ ਹੈ। ਉਨ੍ਹਾਂ ਨੂੰ ਫਿਰ ਮਨੁੱਖ ਤੋਂ ਦੇਵਤਾ ਬਣਨਾ ਹੈ। ਬਾਬਾ ਸਮਝਾਉਂਦੇ ਹਨ, ਇਹ ਲਕਸ਼ਮੀ – ਨਾਰਾਇਣ ਵੀ ਗੀਤਾ ਦਾ ਗਿਆਨ ਨਹੀਂ ਜਾਣਦੇ ਹਨ। ਉੱਥੇ ਲੋੜ ਹੀ ਨਹੀਂ ਕਿਓਂਕਿ ਬਾਪ ਹੈ ਰਚਤਾ। ਉੱਥੇ ਕੋਈ ਤ੍ਰਿਕਾਲਦਰਸ਼ੀ ਹੁੰਦੇ ਹੀ ਨਹੀਂ। ਹੁਣ ਇਹ ਲੋਕ ਤ੍ਰਿਕਾਲਦਰਸ਼ੀ ਨਾ ਹੁੰਦੇ ਹੋਏ ਵੀ ਕਹਿ ਦਿੰਦੇ ਹਨ ਅਸੀਂ ਭਗਵਾਨ ਹਾਂ। ਤਾਂ ਵੱਡੇ ਅੱਖਰਾਂ ਵਿੱਚ ਲਿਖ ਦੋ ਕਿ ਗੀਤਾ ਦਾ ਭਗਵਾਨ ਪਰਮਪਿਤਾ ਪਰਮਾਤਮਾ ਹੈ ਨਾ ਕਿ ਸ਼੍ਰੀਕ੍ਰਿਸ਼ਨ। ਮੂਲ ਇਹ ਏਕਜ਼ ਭੁੱਲ ਹੀ ਕਿਸੇ ਦੀ ਬੁੱਧੀ ਵਿੱਚ ਨਹੀਂ ਬੈਠਦੀ ਹੈ। ਨਾ ਬੱਚੇ ਕਿਸੇ ਦੀ ਬੁੱਧੀ ਵਿੱਚ ਬਿਠਾਉਂਦੇ ਹਨ। ਭਾਰਤ ਹੀ ਸ੍ਵਰਗ ਸੀ, ਇਹ ਭੁੱਲ ਗਏ ਹਨ। ਕਲਪ ਦੀ ਉਮਰ ਹੀ ਲੱਖਾਂ ਵਰ੍ਹੇ ਕਹਿ ਦਿੱਤੀ ਹੈ ਇਸਲਈ ਕੋਈ ਪੁਰਾਣੀ ਚੀਜ਼ ਮਿਲਦੀ ਹੈ ਤਾਂ ਕਹਿੰਦੇ ਹਨ ਇਹ ਲੱਖਾਂ ਵਰ੍ਹੇ ਦੀ ਹੈ। ਕਦੀ ਕੋਈ – ਕੋਈ ਕਹਿੰਦੇ ਵੀ ਹਨ – ਕ੍ਰਾਈਸਟ ਤੋਂ 3 ਹਾਜ਼ਰ ਵਰ੍ਹੇ ਪਹਿਲੇ ਭਾਰਤ ਸ੍ਵਰਗ ਸੀ। ਤੁਸੀਂ ਜਾਣਦੇ ਹੋ ਅਸੀਂ ਵੀ ਦੇਵਤਾ ਸੀ। ਮਾਇਆ ਨੇ ਬਿਲਕੁਲ ਹੀ ਕੌਡੀ ਤੁਲ੍ਯ ਬਣਾ ਦਿੱਤਾ ਹੈ। ਕੋਈ ਵੀ ਮੁੱਲ ਨਹੀਂ ਹੈ। ਤਾਂ ਹੁਣ ਤੁਸੀਂ ਬੱਚਿਆਂ ਨੂੰ ਵੀ ਘੋਰ ਹਨ੍ਹੇਰੇ ਤੋਂ ਨਿਕਲਣਾ ਚਾਹੀਦਾ ਹੈ। ਕਦੀ ਕੋਈ ਅਜਿਹਾ ਕਰ੍ਤਵ੍ਯ ਨਹੀਂ ਕਰਨਾ ਚਾਹੀਦਾ ਜੋ ਤੁਹਾਨੂੰ ਵੀ ਕਹਿਣਾ ਪਵੇ ਕਿ ਤੁਸੀਂ ਕੋਈ ਬੰਦਰ ਹੋ। ਮੈਂ ਕਿੰਨਾ ਦੂਰਦੇਸ਼ ਤੋਂ ਆਉਂਦਾ ਹਾਂ, ਤੁਹਾਡੇ ਮੈਲੇ ਕਪੜੇ ਧੋਣ ਦੇ ਲਈ, ਤੁਹਾਡੀ ਆਤਮਾ ਬਿਲਕੁਲ ਮੈਲੀ ਹੋ ਗਈ ਹੈ। ਹੁਣ ਮੈਨੂੰ ਯਾਦ ਕਰੋ ਤਾਂ ਤੁਹਾਡੀ ਜੋਤੀ ਜਗ ਜਾਵੇ। ਗਿਆਨ ਦਾ ਪੈਟ੍ਰੋਲ ਭਰਦੇ ਜਾਓ। ਤਾਂ ਉੱਥੇ ਵੀ ਕੁਝ ਪਦਵੀ ਪਾਓ। ਉੱਥੇ ਜਾਕੇ ਦਾਸ – ਦਾਸੀ ਬਣੋ, ਇਹ ਤਾਂ ਚੰਗਾ ਨਹੀਂ ਹੈ। ਇਹ ਹੈ ਰਾਜਯੋਗ ਤਾਂ ਪਦਵੀ ਪਾਉਣਾ ਚਾਹੀਦਾ ਹੈ ਉੱਚਾ। ਦਾਸ – ਦਾਸੀ ਜਾਕੇ ਬਣੇ ਤਾਂ ਭਗਵਾਨ ਤੋਂ ਕੀ ਵਰਸਾ ਪਾਇਆ, ਕੁਝ ਵੀ ਨਹੀਂ। ਬਾਬਾ ਤੋਂ ਕੋਈ ਪੁੱਛੇ ਤਾਂ ਫਟ ਤੋਂ ਬਾਬਾ ਦੱਸ ਸਕਦੇ ਹਨ। ਕੰਮ ਕਰਨਾ ਚਾਹੀਦਾ ਹੈ ਇਸ਼ਾਰਿਆਂ ਨਾਲ। ਬਗੈਰ ਕਹੇ ਜੋ ਕੰਮ ਕਰੇ ਸੋ ਦੇਵਤਾ…। ਕਹਿਣ ਨਾਲ ਜੋ ਕਰੇ ਸੋ ਮਨੁੱਖ। ਤੁਹਾਨੂੰ ਹੁਣ ਸ਼੍ਰੀਮਤ ਮਿਲਦੀ ਹੈ ਦੇਵਤਾ ਬਣਨ ਦੀ। ਸ਼੍ਰੇਸ਼ਠ ਬਣਾਉਣ ਵਾਲਾ ਬਾਪ ਕਹਿੰਦੇ ਹਨ ਕਿ ਪ੍ਰਦਰਸ਼ਨੀ ਵਿੱਚ ਵੱਡੇ – ਵੱਡੇ ਅੱਖਰਾਂ ਵਿੱਚ ਅਜਿਹਾ ਬੋਰਡ ਲਗਾ ਦੋ ਤਾਂ ਸਭ ਦੀ ਅੱਖ ਖੁੱਲ੍ਹੇ ਕਿ ਸ਼੍ਰੀਕ੍ਰਿਸ਼ਨ ਭਗਵਾਨ ਨਹੀਂ ਹੈ, ਉਹ ਤਾਂ ਪੁਨਰਜਨਮ ਵਿੱਚ ਆਉਂਦੇ ਹਨ। ਉਹ ਸਮਝਦੇ ਹਨ ਸ਼੍ਰੀਕ੍ਰਿਸ਼ਨ ਜਨਮ – ਮਰਨ ਵਿੱਚ ਨਹੀਂ ਆਉਂਦੇ ਹਨ, ਉਹ ਤਾਂ ਹਾਜ਼ਿਰ – ਹਜ਼ੂਰ ਹਨ। ਹਨੂਮਾਨ ਦਾ ਪੁਜਾਰੀ ਕਹੇਗਾ – ਹਨੂਮਾਨ ਹਾਜ਼ਿਰ – ਹਜ਼ੂਰ ਹੈ। ਇੱਥੇ ਤਾਂ ਇੱਕ ਹੀ ਬਾਪ ਤੋਂ ਵਰਸਾ ਲੈਣਾ ਹੈ। ਗੀਤਾ ਦਾ ਭਗਵਾਨ ਹੀਰੇ ਜਿਹਾ ਬਨਾਉਂਦੇ ਹਨ। ਉਨ੍ਹਾਂ ਦਾ ਨਾਮ ਬਦਲਣ ਨਾਲ ਭਾਰਤ ਦਾ ਇਹ ਹਾਲ ਹੋਇਆ ਹੈ। ਇਹ ਗੱਲ ਅਜੁਨ (ਹੁਣ) ਇੰਨੀ ਜ਼ੋਰ ਨਾਲ ਸਮਝਾਈ ਨਹੀਂ ਹੈ। ਗਿਆਨ ਦਾ ਸਾਗਰ ਤਾਂ ਇੱਕ ਹੀ ਹੈ। ਉਹ ਹੀ ਪਤਿਤ – ਪਾਵਨ ਹੈ। ਉਹ ਲੋਕ ਫਿਰ ਗੰਗਾ ਨੂੰ ਪਤਿਤ – ਪਾਵਨੀ ਕਹਿੰਦੇ ਹਨ। ਹੁਣ ਸਾਗਰ ਤੋਂ ਤਾਂ ਗੰਗਾ ਨਿਕਲੀ ਹੈ, ਤਾਂ ਕਿਓਂ ਨਹੀਂ ਸਾਗਰ ਵਿੱਚ ਜਾਕੇ ਸਨਾਨ ਕਰਨ। ਉਨ੍ਹਾਂ ਨੂੰ ਸਮਝਾਉਣ ਦੇ ਲਈ ਬੱਚਿਆਂ ਵਿੱਚ ਪਰੀਸਤਾਨੀ ਗੁਣ ਚਾਹੀਦਾ ਹੈ। ਸਭ ਨੂੰ ਸਮਝਾਉਣਾ ਚਾਹੀਦਾ ਹੈ – ਅਸੀਂ ਤਾਂ ਬਾਪ ਦੀ ਹੀ ਮਹਿਮਾ ਕਰਦੇ ਹਾਂ। ਨਿਰਾਕਾਰ ਪਰਮਾਤਮਾ ਨੂੰ ਤਾਂ ਸਭ ਮੰਨਦੇ ਹਨ। ਪਰ ਸਿਰਫ ਸਰਵਵਿਆਪੀ ਕਹਿ ਦਿੰਦੇ ਹਨ। ਕਹਿੰਦੇ ਵੀ ਹਨ ਹੇ ਰਾਮ, ਹੇ ਪਰਮਾਤਮਾ। ਮਾਲਾ ਸਿਮਰਦੇ ਹਨ ਨਾ। ਉੱਪਰ ਵਿੱਚ ਹੈ ਫੁੱਲ। ਉਸ ਦਾ ਵੀ ਅਰਥ ਨਹੀਂ ਸਮਝਦੇ। ਫੁੱਲ ਅਤੇ ਮੇਰੂ ਯੁਗਲ ਦਾਣਾ। ਮਾਤਾ – ਪਿਤਾ ਪ੍ਰਵ੍ਰਿਤੀ ਮਾਰਗ ਹੈ ਨਾ। ਰਚਨਾ ਰਚਨਗੇ ਤਾਂ ਜਰੂਰ ਮਾਤਾ – ਪਿਤਾ ਚਾਹੀਦਾ ਹੈ। ਤਾਂ ਇਨ੍ਹਾਂ ਦਵਾਰਾ ਬੈਠ ਲਾਇਕ ਬਣਾਉਂਦੇ ਹਨ, ਜੋ ਫਿਰ ਮਾਲਾ ਸਿਮਰੀ ਜਾਂਦੀ ਹੈ। ਪਰਮਾਤਮਾ ਦਾ, ਆਤਮਾ ਦਾ ਰੂਪ ਕੀ ਹੈ। ਉਹ ਵੀ ਨਹੀਂ ਜਾਣਦੇ ਹਨ। ਤੁਸੀਂ ਨਵੀਂ ਗੱਲ ਸੁਣੀ ਹੈ। ਪਰਮਾਤਮਾ ਇੱਕ ਛੋਟੀ ਬਿੰਦੀ ਹੈ। ਵੰਡਰ ਹੈ ਨਾ – ਇੰਨੀ ਛੋਟੀ ਬਿੰਦੀ ਨੂੰ ਕੋਈ ਗਿਆਨ ਸਾਗਰ ਮੰਨਣਗੇ? ਮਨੁੱਖ ਨੂੰ ਮੰਨਦੇ ਹਨ। ਪਰ ਉਹ ਤਾਂ ਮਨੁੱਖਾਂ ਨੂੰ ਮਨੁੱਖ ਦਵਾਰਾ ਹੀ ਗਿਆਨ ਮਿਲਦਾ ਹੈ – ਜਿਸ ਨਾਲ ਦੁਰਗਤੀ ਹੀ ਹੋ ਗਈ ਹੈ। ਇੱਥੇ ਤਾਂ ਭਗਵਾਨ ਆਪ ਆਕੇ ਗਿਆਨ ਦੇਕੇ ਸਦਗਤੀ ਕਰਦੇ ਹਨ ਮਤਲਬ ਰਾਜਿਆਂ ਦਾ ਰਾਜਾ ਬਣਾਉਂਦੇ ਹਨ। ਤੁਸੀਂ ਵੰਡਰ ਖਾਂਦੇ ਹੋ। ਆਤਮਾ ਛੋਟੀ ਜਿਹੀ ਬਿੰਦੀ ਹੈ, ਅਤਿ ਸੂਕ੍ਸ਼੍ਮ ਹੈ। ਤਾਂ ਬਾਪ ਵੀ ਇਵੇਂ ਹੀ ਹੋਵੇਗਾ ਨਾ। ਅਤੇ ਹੈ ਕਿੰਨੀ ਵੱਡੀ ਅਥਾਰਿਟੀ। ਕਿਵੇਂ ਪਤਿਤ ਦੁਨੀਆਂ ਅਤੇ ਪਤਿਤ ਸ਼ਰੀਰ ਵਿੱਚ ਆਕੇ ਪੜ੍ਹਾਉਂਦੇ ਹਨ। ਲੋਕ ਕੀ ਜਾਨਣ ਇਨ੍ਹਾਂ ਗੱਲਾਂ ਨੂੰ। ਉਹ ਤਾਂ ਉਲਟੇ ਲਟਕੇ ਹੋਏ ਹਨ। ਹੁਣ ਬਾਪ ਫਰਮਾਨ ਕਰਦੇ ਹਨ ਜੋ ਮੇਰੀ ਮਤ ਤੇ ਚੱਲਣਗੇ ਉਹ ਹੀ ਸ੍ਵਰਗ ਦਾ ਮਾਲਿਕ ਬਣਨਗੇ, ਇਸ ਵਿੱਚ ਡਰਨ ਦੀ ਗੱਲ ਹੀ ਨਹੀਂ। ਅਸੀਂ ਆਤਮਾ ਅਸ਼ਰੀਰੀ ਹਾਂ। ਹੁਣ ਵਾਪਿਸ ਜਾਣਾ ਹੈ। ਮੈਂ ਤਾਂ ਅਵਿਨਾਸ਼ੀ ਆਤਮਾ ਹਾਂ। ਬਾਕੀ ਇਹ ਪੁਰਾਣਾ ਸ਼ਰੀਰ ਭਾਵੇਂ ਚਲਾ ਜਾਵੇ। ਹਾਂ ਬਾਬਾ ਗਿਆਨ ਅੰਮ੍ਰਿਤ ਪਿਲਾਉਂਦੇ ਹਨ ਇਸਲਈ ਭਾਵੇਂ ਜਿਉਂਦੇ ਰਹਿਣ। ਉਹ ਵੀ ਜੋ ਸਰਵਿਸਏਬਲ ਹੋਣਗੇ ਉਨ੍ਹਾਂ ਦੀ ਉਮਰ ਵਧੇਗੀ। ਪ੍ਰਦਰਸ਼ਨੀ ਵਿੱਚ ਬਹੁਤ ਸਰਵਿਸ ਹੋਣੀ ਹੈ, ਬਹੁਤ ਇਮਪੁਰਵਮੈਂਟ ਹੋਵੇਗੀ। ਸ਼੍ਰੀਕ੍ਰਿਸ਼ਨ ਦੀ ਮਹਿਮਾ ਅਤੇ ਪਰਮਾਤਮਾ ਦੀ ਮਹਿਮਾ ਵਿੱਚ ਬਹੁਤ ਫਰਕ ਹੈ। ਬਾਪ ਕਹਿੰਦੇ ਹਨ ਤੁਸੀਂ ਸ੍ਵਰਗ ਵਿੱਚ ਪਾਵਨ ਸੀ। ਹੁਣ ਪਤਿਤ ਕਿਵੇਂ ਬਣੇ ਹੋ, ਜਾਨਣਾ ਚਾਹੀਦਾ ਹੈ ਨਾ। ਬਾਪ ਆਕੇ ਪੱਥਰ ਬੁੱਧੀ ਨੂੰ ਪਾਰਸ ਬਣਾਉਂਦੇ ਹਨ।
ਈਸ਼ਵਰੀ ਸੰਤਾਨ ਨੂੰ ਕਦੀ ਵੀ ਕਿਸੇ ਨੂੰ ਮਾਨਸਾ – ਵਾਚਾ – ਕਰਮਣਾ ਦੁੱਖ ਨਹੀਂ ਦੇਣਾ ਚਾਹੀਦਾ ਹੈ। ਬਾਪ ਕਹਿੰਦੇ ਹਨ ਦੁੱਖ ਦੇਣਗੇ ਤਾਂ ਮਹਾਨ ਦੁਖੀ ਹੋਕੇ ਮਰਨਗੇ। ਹਮੇਸ਼ਾ ਸਭ ਨੂੰ ਸੁੱਖ ਦੇਣਾ ਚਾਹੀਦਾ ਹੈ। ਘਰ ਵਿਚ ਮਹਿਮਾਨਾਂ ਦੀ ਬਹੁਤ ਚੰਗੀ ਸੇਵਾ ਕੀਤੀ ਜਾਂਦੀ ਹੈ। ਇਹ ਪੁਰਾਣਾ ਸ਼ਰੀਰ ਹੈ, ਭੋਗਣਾ ਭੋਗ, ਹਿਸਾਬ – ਕਿਤਾਬ ਚੁਕਤੁ ਕਰਨਾ ਹੈ, ਇਸ ਵਿੱਚ ਡਰਨਾ ਨਹੀਂ ਹੈ। ਨਹੀਂ ਤਾਂ ਫਿਰ ਸਜਾ ਖਾਣੀ ਪਵੇਗੀ। ਬਹੁਤ ਮਿੱਠਾ ਬਣਨਾ ਹੈ। ਬਾਪ ਕਿੰਨਾ ਪਿਆਰ ਨਾਲ ਸਮਝਾਉਂਦੇ ਹਨ। ਕਮਾਈ ਵਿੱਚ ਕਦੀ ਉਬਾਸੀ ਅਤੇ ਝੂਟਕਾ ਨਹੀਂ ਆਉਣਾ ਚਾਹੀਦਾ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰਨ ਨਾਲ ਤੁਸੀਂ ਹਮੇਸ਼ਾ ਨਿਰੋਗੀ ਬਣ ਜਾਵੋਗੇ। ਤੁਹਾਨੂੰ ਸ੍ਵਰਗ ਵਿਚ ਲੈ ਜਾਣ ਆਇਆ ਹਾਂ, ਤਾਂ ਕੋਈ ਵੀ ਕੁਕਰਮ ਨਾ ਕਰੋ। ਸੰਕਲਪ ਤਾਂ ਬਹੁਤ ਆਉਣਗੇ – ਫਲਾਣੀ ਚੀਜ਼ ਉਠਾਕੇ ਖਾ ਲਈਏ। ਇਨ੍ਹਾਂ ਨੂੰ ਭਾਕੀ ਪਹਿਨ ਲਈਏ। ਅਰੇ ਬਾਪ ਤਾਂ ਬੱਚਿਆਂ ਦੀ ਜਨਮ – ਪਤ੍ਰੀ ਜਾਣਦੇ ਹਨ, ਇਸਲਈ ਮੈਨਰਸ ਚੰਗੇ ਧਾਰਨ ਕਰਨੇ ਹਨ। ਬਾਪ ਕਹਿੰਦੇ ਹਨ ਮੈਂ ਸਾਰਿਆਂ ਦੀ ਜਨਮ – ਪਤ੍ਰੀ ਜਾਣਦਾ ਹਾਂ। ਪਰ ਇੱਕ-ਇੱਕ ਨੂੰ ਬੈਠ ਸੁਣਾਵਾਂਗਾ ਕੀ ਤੁਹਾਡੇ ਅੰਦਰ ਕੀ ਹੈ। ਮੇਰਾ ਕੰਮ ਹੈ ਸਿੱਖਿਆ ਦੇਣਾ। ਮੈਂ ਤੇ ਟੀਚਰ ਹਾਂ। ਇਵੇਂ ਨਹੀਂ ਬਾਬਾ ਤੇ ਜਾਣਦੇ ਹਨ – ਸਾਡੀ ਦਵਾਈ ਆਪੇ ਹੀ ਭੇਜ ਦੇਣਗੇ। ਬਾਬਾ ਕਹਿਣਗੇ ਬਿਮਾਰੀ ਹੈ ਤਾਂ ਡਾਕਟਰ ਦੇ ਕੋਲ ਜਾਓ। ਹਾਂ ਸਭ ਤੋਂ ਚੰਗੀ ਦਵਾਈ ਹੈ ਯੋਗ। ਬਾਕੀ ਮੈਂ ਡਾਕਟਰ ਥੋੜੀ ਹੀ ਹਾਂ ਜੋ ਬੈਠ ਦਵਾਈ ਦਵਾਂਗਾ। ਹਾਂ ਕਦੀ ਦੇ ਵੀ ਦਿੰਦਾ ਹਾਂ, ਡਰਾਮੇ ਵਿੱਚ ਕੁੱਝ ਨੂੰਧ ਹੈ ਤੇ। ਬਾਕੀ ਮੈਂ ਤੁਹਾਡੀ ਆਤਮਾ ਨੂੰ ਇੰਜੇਕਸ਼ਨ ਲਗਾਉਣ ਆਇਆ ਹਾਂ। ਡਰਾਮੇ ਵਿੱਚ ਹੈ ਤੇ ਕਦੀ ਦਵਾ ਵੀ ਦਿੰਦੇ ਹਨ। ਬਾਕੀ ਇਵੇਂ ਨਹੀਂ ਕਿ ਬਾਬਾ ਸਮਰਥ ਹੈ, ਸਾਡੀ ਬਿਮਾਰੀ ਨੂੰ ਕਿਉਂ ਨਹੀਂ ਛੁੱਡਾ ਸਕਦੇ ਹੋ। ਭਗਵਾਨ ਤਾਂ ਜੋ ਚਾਹੇ ਸੋ ਕਰ ਸਕਦਾ ਹੈ। ਨਹੀਂ, ਬਾਪ ਤੇ ਆਏ ਹਨ ਪਤਿਤਾਂ ਨੂੰ ਪਾਵਨ ਬਣਾਉਣ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਮਨਸਾ-ਵਾਚਾ-ਕਰਮਣਾ ਕਿਸੀ ਨੂੰ ਕਦੀ ਦੁੱਖ ਨਹੀਂ ਦੇਣਾ ਹੈ। ਕਰਮ -ਭੋਗ ਤੋਂ ਡਰਨਾ ਨਹੀਂ ਹੈ। ਖੁਸ਼ੀ-ਖੁਸ਼ੀ ਨਾਲ ਪੁਰਾਣਾ ਹਿਸਾਬ-ਕਿਤਾਬ ਚੁਕਤੁ ਕਰਨਾ ਹੈ।
2. ਸੰਕਲਪਾਂ ਦੇ ਵਸ਼ ਹੋ ਕੋਈ ਵੀ ਕੁਕਰਮ ਨਹੀਂ ਕਰਨਾ ਹੈ। ਚੰਗੇ ਮੈਨਰਸ ਧਾਰਨ ਕਰਨੇ ਹਨ। ਦੇਵਤਾ ਬਣਨ ਦੇ ਲਈ ਹਰ ਗੱਲ ਇਸ਼ਾਰੇ ਨਾਲ ਸਮਝ ਕਰਨੀ ਹੈ। ਕਹਾਉਣਾ ਨਹੀਂ ਹੈ।
ਵਰਦਾਨ:-
ਵਰਤਮਾਨ ਸਮੇਂ ਤੁਸੀਂ ਬੱਚੇ ਅਜਿਹੇ ਸ੍ਰੇਸ਼ਠ ਸੰਪੂਰਨ ਅਧਿਕਾਰੀ ਬਣਦੇ ਹੋ ਖੁਦ ਆਲਮਾਇਟੀ ਅਥਾਰਿਟੀ ਦੇ ਉੱਪਰ ਤੁਹਾਡਾ ਅਧਿਕਾਰ ਹੈ। ਪਰਮਾਤਮ ਅਧਿਕਾਰੀ ਬੱਚੇ ਸਰਵ ਦਾ ਅਤੇ ਸਰਵ ਸੰਪਤੀ ਦਾ ਅਧਿਕਾਰ ਪ੍ਰਾਪਤ ਕਰ ਲੈਂਦੇ ਹਨ। ਇਸ ਸਮੇਂ ਹੀ ਬਾਪ ਦਵਾਰਾ ਸਰਵਸ੍ਰੇਸ਼ਠ ਸੰਪਤੀ ਭਵ ਦਾ ਵਰਦਾਨ ਮਿਲਦਾ ਹੈ। ਤੁਹਾਡੇ ਕੋਲ ਸਰਵ ਗੁਣਾਂ ਦੀ, ਸਰਵ ਸ਼ਕਤੀਆਂ ਦੀ ਸ੍ਰੇਸ਼ਠ ਗਿਆਨ ਦੀ ਅਵਿਨਾਸ਼ੀ ਸੰਪਤੀ ਹੈ। ਇਸਲਈ ਤੁਹਾਡੇ ਵਰਗਾ ਸੰਪਤੀਵਾਨ ਹੋਰ ਕੋਈ ਨਹੀਂ।
ਸਲੋਗਨ:-
ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ – “ਪਰਮਾਤਮਾ ਦੇ ਬਾਰੇ ਵਿੱਚ ਕਈ ਮਨੁੱਖਾਂ ਦੀ ਮੱਤ ਦਾ ਆਖ਼ਿਰੀ ਫੈਸਲਾ”
ਹੁਣ ਤੇ ਇਹ ਸਾਰੀ ਦੁਨੀਆਂ ਜਾਣਦੀ ਹੈ ਕਿ ਪਰਮਾਤਮਾ ਇੱਕ ਹੈ, ਉਸ ਹੀ ਪਰਮਾਤਮਾ ਨੂੰ ਕੋਈ ਸ਼ਕਤੀ ਮੰਨਦੇ ਹਨ, ਕੋਈ ਕੁਦਰਤ ਕਹਿੰਦੇ ਹਨ, ਮਤਲਬ ਤਾਂ ਕੋਈ ਨਾ ਕੋਈ ਰੂਪ ਵਿੱਚ ਜ਼ਰੂਰ ਮੰਨਦੇ ਹਨ। ਤਾਂ ਜਿਸ ਚੀਜ਼ ਨੂੰ ਮੰਨਦੇ ਹਨ ਜ਼ਰੂਰ ਉਹ ਕੋਈ ਜ਼ਰੂਰ ਚੀਜ਼ ਹੋਵੇਗੀ ਇਸਲਈ ਤਾਂ ਉਨ੍ਹਾਂ ਦੇ ਉੱਪਰ ਨਾਮ ਪਏ ਹਨ ਪਰ ਉਸ ਇੱਕ ਚੀਜ਼ ਦੇ ਬਾਰੇ ਵਿੱਚ ਇਸ ਦੁਨੀਆਂ ਵਿੱਚ ਜਿੰਨੇ ਵੀ ਮਨੁੱਖ ਹਨ ਉੱਨੀਆਂ ਮੱਤਾਂ ਹਨ, ਪਰ ਚੀਜ਼ ਫਿਰ ਵੀ ਇੱਕ ਹੀ ਹੈ। ਉਸ ਵਿੱਚ ਮੁੱਖ ਚਾਰ ਮੱਤਾਂ ਸੁਣਾਉਂਦੇ ਹਨ – ਕੋਈ ਕਹਿੰਦਾ ਹੈ ਈਸ਼ਵਰ ਸ੍ਰਵਤਰ ਹੈ, ਕੋਈ ਕਹਿੰਦਾ ਹੈ, ਬ੍ਰਹਮਾ ਹੀ ਸ੍ਰਵਤਰ ਹੈ। ਕੋਈ ਕਹਿੰਦਾ ਈਸ਼ਵਰ ਸਤਯਮ ਮਾਇਆ ਮਿਥਿਆਮ, ਕੋਈ ਕਹਿੰਦਾ ਈਸ਼ਵਰ ਹੈ ਹੀ ਨਹੀਂ, ਕੁਦਰਤ ਹੀ ਕੁਦਰਤ ਹੈ। ਉਹ ਫਿਰ ਈਸ਼ਵਰ ਨੂੰ ਨਹੀਂ ਮੰਨਦੇ। ਹੁਣ ਇਹ ਹਨ ਇੰਨੀਆਂ ਮੱਤਾਂ। ਉਹ ਤਾਂ ਸਮਝਦੇ ਹਨ ਜਗਤ ਪ੍ਰਕ੍ਰਿਤੀ ਹੈ, ਬਾਕੀ ਕੁਝ ਹੈ ਨਹੀਂ। ਹੁਣ ਵੇਖੋ ਜਗਤ ਨੂੰ ਮੰਨਦੇ ਹਨ ਪਰ ਜਿਸ ਪਰਮਾਤਮਾ ਨੇ ਜਗਤ ਰਚਿਆ ਉਸ ਜਗਤ ਦੇ ਮਾਲਿਕ ਨੂੰ ਨਹੀਂ ਮੰਨਦੇ! ਦੁਨੀਆਂ ਵਿੱਚ ਜਿੰਨੇ ਕਈ ਮਨੁੱਖ, ਉਨ੍ਹਾਂ ਦੀਆਂ ਇੰਨੀਆਂ ਮੱਤਾਂ, ਆਖਰੀ ਵੀ ਇਨ੍ਹਾਂ ਸਾਰੀਆਂ ਮੱਤਾਂ ਦਾ ਫੈਸਲਾ ਖੁਦ ਪਰਮਾਤਮਾ ਆਕੇ ਕਰਦਾ ਹੈ। ਇਸ ਸਾਰੇ ਜਗਤ ਦਾ ਨਿਰਣੇ ਪਰਮਾਤਮਾ ਆਕੇ ਕਰਦਾ ਹੈ ਅਤੇ ਜੋ ਸਰਵੋਤਮ ਸ਼ਕਤੀਵਾਨ ਹੋਵੇਗਾ, ਉਹ ਹੀ ਆਪਣਾ ਰਚਨਾ ਦਾ ਨਿਰਣੈ ਵਿਸਤਾਰਪੂਰਵਕ ਸਮਝਾਏਗਾ, ਉਹ ਹੀ ਸਾਨੂੰ ਰਚਤਾ ਦਾ ਵੀ ਪਰਿਚੈ ਦਿੰਦੇ ਹਨ ਅਤੇ ਫਿਰ ਆਪਣੀ ਰਚਨਾ ਦਾ ਵੀ ਪਰਿਚੈ ਦਿੰਦੇ ਹਨ। ਅੱਛਾ – ਓਮ ਸ਼ਾਂਤੀ।
➤ Email me Murli: Receive Daily Murli on your email. Subscribe!