23 April 2022 Punjabi Murli Today | Brahma Kumaris

Read and Listen today’s Gyan Murli in Punjabi 

April 22, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਨੂੰ ਯਾਦ ਕਰਨ ਦੀ ਆਦਤ ਪਾਓ ਤਾਂ ਦੇਹੀ - ਅਭਿਮਾਨੀ ਬਣ ਜਾਵੋਗੇ, ਨਸ਼ਾ ਅਤੇ ਖੁਸ਼ੀ ਕਾਇਮ ਰਹੇਗੀ, ਚਲਣ ਸੁਧਰਦੀ ਜਾਵੇਗੀ"

ਪ੍ਰਸ਼ਨ: -

ਗਿਆਨ ਅੰਮ੍ਰਿਤ ਪੀਂਦੇ ਹੋਏ ਵੀ ਕਈ ਬੱਚੇ ਟ੍ਰੇਟਰ ਬਣ ਜਾਂਦੇ ਹਨ – ਕਿਵੇਂ?

ਉੱਤਰ:-

ਜੋ ਇੱਕ ਪਾਸੇ ਗਿਆਨ ਅੰਮ੍ਰਿਤ ਪੀਂਦੇ ਦੂਜੇ ਪਾਸੇ ਜਾਕੇ ਗੰਦ ਕਰਦੇ ਮਤਲਬ ਆਸੁਰੀ ਚਲਣ ਚਲ ਡਿਸਸਰਵਿਸ ਕਰਦੇ, ਈਸ਼ਵਰ ਦੇ ਬੱਚੇ ਬਣਕੇ ਆਪਣੀ ਚਲਣ ਸੁਧਾਰਦੇ ਨਹੀਂ, ਆਪਸ ਵਿੱਚ ਮਾਯਾਵੀ ਗੱਲਾਂ ਕਰਦੇ ਹਨ, ਇੱਕ ਦੋ ਨੂੰ ਦੁਖੀ ਕਰਦੇ, ਉਹ ਹਨ ਟ੍ਰੇਟਰ। ਬਾਬਾ ਕਹਿੰਦੇ ਬੱਚੇ, ਤੁਸੀਂ ਇੱਥੇ ਆਏ ਹੋ ਅਸੁਰ ਤੋਂ ਦੇਵਤਾ ਬਣਨ, ਤਾਂ ਹਮੇਸ਼ਾ ਇਕ ਦੋ ਵਿੱਚ ਗਿਆਨ ਦੀ ਚਰਚਾ ਕਰੋ, ਦੈਵੀਗੁਣ ਧਾਰਨ ਕਰੋ, ਅੰਦਰ ਜੋ ਵੀ ਅਵਗੁਣ ਹਨ ਉਨ੍ਹਾਂ ਨੂੰ ਕੱਢ ਦੋ। ਬੁੱਧੀ ਨੂੰ ਸਵੱਛ, ਸਾਫ ਬਣਾਓ।

ਗੀਤ:-

ਤਕਦੀਰ ਜਗਾਕੇ ਆਈ ਹਾਂ..

ਓਮ ਸ਼ਾਂਤੀ ਬੱਚਿਆਂ ਨੇ ਗੀਤ ਸੁਣਿਆ ਅਤੇ ਬੱਚਿਆਂ ਨੇ ਹੀ ਗਾਇਆ। ਕੋਈ ਵੀ ਸਕੂਲ ਵਿੱਚ ਜਦ ਜਾਂਦੇ ਹਨ ਤਾਂ ਤਕਦੀਰ ਬੁੱਧੀ ਵਿੱਚ ਰਹਿੰਦੀ ਹੈ ਕਿ ਇਹ ਇਮਤਿਹਾਨ ਪਾਸ ਕਰਾਂਗਾ। ਬੁੱਧੀ ਵਿੱਚ ਤਕਦੀਰ ਦੀ ਏਮ ਅਬਜੈਕਟ ਰਹਿੰਦੀ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਆਪਣੀ ਤਕਦੀਰ ਵਿੱਚ ਨਵੀਂ ਦੁਨੀਆਂ ਨੂੰ ਧਾਰਨ ਕਰ ਬੈਠੇ ਹਾਂ। ਨਵੀਂ ਦੁਨੀਆਂ ਨੂੰ ਰਚਣ ਵਾਲੇ ਪਰਮਪਿਤਾ ਪਰਮਾਤਮਾ ਤੋਂ ਅਸੀਂ ਵਰਸਾ ਲੈਣ ਦੀ ਤਕਦੀਰ ਲੈ ਆਏ ਹਾਂ। ਕਿਹੜਾ ਵਰਸਾ? ਮਨੁੱਖ ਤੋਂ ਦੇਵਤਾ ਅਤੇ ਨਰ ਤੋਂ ਨਾਰਾਇਣ ਬਣਨ ਦਾ ਵਰਸਾ। ਇਸ ਰਾਵਣ ਦੇ ਭ੍ਰਿਸ਼ਟਾਚਾਰੀ ਰਾਜ ਤੋਂ ਲੈ ਜਾਂਦੇ ਹਨ। ਇਹ ਹੈ ਰਾਵਣ ਦਾ ਭ੍ਰਿਸ਼ਟਾਚਾਰੀ ਰਾਜ, ਭ੍ਰਿਸ਼ਟਾਚਾਰੀ ਵਿਕਾਰ ਨਾਲ ਪੈਦਾ ਹੁੰਦੇ ਹਨ ਅਤੇ ਵਿਕਾਰੀ ਨੂੰ ਹੀ ਭ੍ਰਿਸ਼ਟਾਚਾਰੀ ਕਿਹਾ ਜਾਂਦਾ ਹੈ। ਭਗਵਾਨੁਵਾਚ, ਕਾਮ ਮਹਾਸ਼ਤ੍ਰੁ ਹੈ, ਤੁਹਾਨੂੰ ਇਨ੍ਹਾਂ ਤੇ ਜਿੱਤ ਪਾਉਣੀ ਹੈ, ਤਾਂ ਹੀ ਸ਼੍ਰੇਸ਼ਠਾਚਾਰੀ ਬਣੋਗੇ। ਭਾਰਤ ਹੀ ਭ੍ਰਿਸ਼ਟਾਚਾਰੀ, ਭਾਰਤ ਹੀ ਸ਼੍ਰੇਸ਼ਠਾਚਾਰੀ ਬਣੇਗਾ। ਮੂਤ ਪਲੀਤੀ ਨੂੰ ਹੀ ਭ੍ਰਿਸ਼ਟਾਚਾਰੀ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਭ੍ਰਿਸ਼ਟਾਚਾਰੀ ਹੁੰਦੇ ਹੀ ਨਹੀਂ ਕਿਓਂਕਿ ਉੱਥੇ ਮਾਇਆ ਦਾ ਰਾਜ ਹੀ ਨਹੀਂ ਹੈ। ਇਸ ਸਮੇਂ ਹੈ ਹੀ ਰਾਵਣ ਰਾਜ। ਸਭ ਵਿੱਚ 5 ਵਿਕਾਰ ਹਨ। ਸਤਿਯੁਗ ਵਿੱਚ ਵੀ ਜੇ ਰਾਵਣਰਾਜ ਹੁੰਦਾ ਤਾਂ ਉੱਥੇ ਵੀ ਰਾਵਣ ਨੂੰ ਸਾੜਦੇ। ਉੱਥੇ ਇਹ ਗੱਲਾਂ ਹੁੰਦੀਆਂ ਨਹੀਂ। ਉਥੇ ਹਨ ਸ਼੍ਰੇਸ਼ਠਾਚਾਰੀ। ਭ੍ਰਿਸ਼ਟਾਚਾਰੀ ਦੁਨੀਆਂ ਵਿੱਚ ਕੋਈ ਉੱਚ ਪੋਜੀਸ਼ਨ ਤੇ ਹੈ ਤਾਂ ਸਭ ਉਨ੍ਹਾਂ ਨੂੰ ਮੰਨਦੇ ਹਨ। ਜਿਵੇਂ ਸੰਨਿਆਸੀ ਬਹੁਤ ਚੰਗੀ ਪੋਜੀਸ਼ਨ ਤੇ ਹਨ ਤਾਂ ਸਭ ਉਨ੍ਹਾਂ ਨੂੰ ਮੰਨਦੇ ਹਨ, ਕਿਓਂਕਿ ਉਹ ਪਵਿੱਤਰ ਰਹਿੰਦੇ ਹਨ ਤਾਂ ਹੀ ਸਭ ਮਨੁੱਖ ਉਨ੍ਹਾਂ ਨੂੰ ਚੰਗਾ ਸਮਝਦੇ ਹਨ। ਗੌਰਮਿੰਟ ਵੀ ਆਪਣੇ ਤੋਂ ਚੰਗਾ ਸਮਝਦੀ ਹੈ। ਉਨ੍ਹਾਂ ਨੂੰ ਆਪਣਾ ਰਾਜ – ਗੁਰੂ ਵੀ ਬਣਾਉਂਦੀ ਹੈ। ਸਤਿਯੁਗ ਵਿੱਚ ਤਾਂ ਗੁਰੂ ਦਾ ਨਾਮ ਹੁੰਦਾ ਹੀ ਨਹੀਂ। ਗੁਰੂ ਮਤਲਬ ਸਦਗਤੀ ਕਰਨ ਵਾਲੇ। ਸ਼ਾਸਤਰਾਂ ਵਿੱਚ ਤਾਂ ਕਹਾਣੀਆਂ ਬਣਾ ਦਿੱਤੀਆਂ ਹਨ। ਰਾਜਾ ਜਨਕ ਨੇ ਉਨ੍ਹਾਂ ਨੂੰ ਜੇਲ ਵਿੱਚ ਪਾ ਦਿੱਤਾ ਜਿਨ੍ਹਾਂ ਵਿੱਚ ਬ੍ਰਹਮ ਗਿਆਨ, ਰਾਜਯੋਗ ਦਾ ਗਿਆਨ ਨਹੀਂ ਸੀ। ਜਦ ਉਨ੍ਹਾਂ ਨੂੰ ਰਾਜਯੋਗ ਦਾ ਗਿਆਨ ਮਿਲਿਆ ਤਾਂ ਸੈਕਿੰਡ ਵਿੱਚ ਜੀਵਨਮੁਕਤੀ ਨੂੰ ਪਾਇਆ। ਭ੍ਰਿਸ਼ਟਾਚਾਰੀ ਦਾ ਸਿਰਫ ਇਹ ਅਰਥ ਨਹੀਂ ਹੈ ਕਿ ਰਿਸ਼ਵਤ ਆਦਿ ਖਾਂਦੇ ਹਨ। ਨਹੀਂ, ਬਾਪ ਕਹਿੰਦੇ ਹਨ ਜੋ ਵੀ ਮਨੁੱਖ ਮਾਤਰ ਹਨ ਸਭ ਭ੍ਰਿਸ਼ਟਾਚਾਰੀ ਹਨ ਕਿਓਂਕਿ ਸਭ ਦੇ ਸ਼ਰੀਰ ਵਿਕਾਰ ਨਾਲ ਪੈਦਾ ਹੁੰਦੇ ਹਨ। ਤੁਹਾਡਾ ਸ਼ਰੀਰ ਵੀ ਵਿਕਾਰ ਤੋਂ ਪੈਦਾ ਹੋਇਆ ਹੈ। ਪਰ ਹੁਣ ਤੁਸੀਂ ਆਪਣੇ ਨੂੰ ਆਤਮਾ ਸਮਝ ਬਾਪ ਦੇ ਬਣੇ ਹੋ, ਦੇਹ ਅਭਿਮਾਨ ਛੱਡ ਦਿੱਤਾ ਹੈ ਇਸਲਈ ਤੁਸੀਂ ਪਰਮਪਿਤਾ ਪਰਮਾਤਮਾ ਦੀ ਮੁੱਖ ਵੰਸ਼ਾਵਲੀ ਹੋ, ਈਸ਼ਵਰੀ ਸੰਤਾਨ ਹੋ। ਪਰਮਪਿਤਾ ਪਰਮਾਤਮਾ ਨੇ ਆਕੇ ਤੁਸੀਂ ਆਤਮਾਵਾਂ ਨੂੰ ਆਪਣਾ ਬਣਾਇਆ ਹੈ। ਇਹ ਬਹੁਤ ਗੂੜੀਆਂ ਗੱਲਾਂ ਹਨ। ਅਸੀਂ ਆਤਮਾ ਪਰਮਪਿਤਾ ਪਰਮਾਤਮਾ ਦੀ ਵੰਸ਼ਾਵਲੀ ਬਣੇ ਹਾਂ। ਆਤਮਾ ਕਹਿੰਦੀ ਹੈ – ਬਾਬਾ। ਸਤਿਯੁਗ ਵਿੱਚ ਆਤਮਾ ਕੋਈ ਪਰਮਾਤਮਾ ਨੂੰ ਬਾਬਾ ਨਹੀਂ ਕਹੇਗੀ। ਉੱਥੇ ਤਾਂ ਜੀਵ ਆਤਮਾ, ਜੀਵ ਆਤਮਾ ਨੂੰ ਬਾਬਾ ਕਹੇਗੀ – ਬਾਬਾ। ਤੁਸੀਂ ਜੀਵ ਆਤਮਾ ਹੋ। ਹੁਣ ਬਾਬਾ ਨੇ ਕਿਹਾ ਹੈ ਆਪਣੇ ਨੂੰ ਆਤਮਾ ਨਿਸ਼ਚਾ ਕਰ ਪਰਮਾਤਮਾ ਨੂੰ ਯਾਦ ਕਰੋ। ਸਭ ਤੋਂ ਉੱਤਮ ਜਨਮ ਤੁਸੀਂ ਬ੍ਰਾਹਮਣਾਂ ਦਾ ਹੈ। ਆਤਮਾ ਕਹਿੰਦੀ ਹੈ ਅਸੀਂ ਤੁਹਾਡੇ ਬੱਚੇ ਬਣੇ ਹਾਂ। ਗਰਭ ਤੋਂ ਥੋੜੀ ਨਿਕਲੇ ਹਾਂ। ਬਾਬਾ ਨੂੰ ਪਹਿਚਾਣ ਕੇ ਉਨ੍ਹਾਂ ਦੇ ਬਣੇ ਹਾਂ। ਸ਼ਿਵਬਾਬਾ ਅਸੀਂ ਆਪ ਦੇ ਹੀ ਹਾਂ ਅਤੇ ਆਪ ਦੀ ਹੀ ਮੱਤ ਤੇ ਚਲਾਂਗੇ। ਕਿੰਨੀਆਂ ਸੂਕ੍ਸ਼੍ਮ ਗੱਲਾਂ ਹਨ। ਬਾਬਾ ਨੇ ਕਿਹਾ ਹੈ, ਜਦ ਬਾਬਾ ਦੇ ਕੋਲ ਜਾਂਦੇ ਹੋ ਤਾਂ ਇਹ ਨਿਸ਼ਚਾ ਕਰੋ ਕਿ ਅਸੀਂ ਸ਼ਿਵਬਾਬਾ ਦੇ ਸਾਹਮਣੇ ਬੈਠੇ ਹਾਂ। ਆਤਮਾ ਵੀ ਨਿਰਾਕਾਰ ਹੈ ਤਾਂ ਸ਼ਿਵਬਾਬਾ ਵੀ ਨਿਰਾਕਾਰ ਹੈ। ਸ਼ਿਵਬਾਬਾ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੁੰਦੇ ਹਨ। ਯਾਦ ਨਹੀਂ ਕੀਤਾ ਤਾਂ ਭ੍ਰਿਸ਼ਟਾਚਾਰੀ ਬਣੇ। ਕਿੰਨੀ ਗੱਲਾਂ ਹਨ, ਪਰ ਬਹੁਤ ਬੱਚਿਆਂ ਨੂੰ ਇਹ ਭੁੱਲ ਜਾਂਦਾ ਹੈ ਕਿ ਮੈਂ ਆਤਮਾ ਪਰਮਪਿਤਾ ਪਰਮਾਤਮਾ ਦੀ ਗੋਦ ਵਿੱਚ ਬੈਠੀ ਹਾਂ। ਭੁਲਣ ਦੇ ਕਾਰਨ ਉਹ ਨਸ਼ਾ ਅਤੇ ਖੁਸ਼ੀ ਨਹੀਂ ਰਹਿੰਦੀ ਹੈ। ਬਾਬਾ ਨੂੰ ਯਾਦ ਕਰਨ ਦੀ ਆਦਤ ਪੈ ਜਾਵੇ ਤਾਂ ਦੇਹੀ – ਅਭਿਮਾਨੀ ਬਣ ਜਾਣ। ਵਿਲਾਇਤ ਵਿੱਚ ਬਹੁਤ ਬੱਚੀਆਂ ਹਨ, ਸਮੁੱਖ ਨਹੀਂ ਹਨ। ਪਰ ਬਾਬਾ ਨੂੰ ਯਾਦ ਕਰਦੀਆਂ ਹਨ। ਬਾਬਾ ਨੂੰ ਬਹੁਤ ਪਿਆਰ ਨਾਲ ਯਾਦ ਕਰਨਾ ਹੈ। ਜਿਵੇਂ ਸਜਨੀ ਸਾਜਨ ਨੂੰ ਕਿੰਨਾ ਪਿਆਰ ਨਾਲ ਯਾਦ ਕਰਦੀ ਹੈ। ਚਿੱਠੀ ਨਹੀਂ ਆਉਂਦੀ ਹੈ ਤਾਂ ਸਜਨੀ ਬਹੁਤ ਹੈਰਾਨ ਹੋ ਜਾਂਦੀ ਹੈ। ਤੁਸੀਂ ਸਜਨੀਆਂ ਨੂੰ ਤਾਂ ਧੱਕਾ ਖਾ – ਖਾ ਕੇ ਸਾਜਨ ਮਿਲਿਆ ਹੈ ਤਾਂ ਯਾਦ ਚੰਗੀ ਰਹਿਣੀ ਚਾਹੀਦੀ ਹੈ। ਚਲਣ ਵੀ ਬੜੀ ਚੰਗੀ ਚਾਹੀਦੀ ਹੈ। ਆਸੁਰੀ ਚਲਣ ਵਾਲੇ ਦਾ ਗਲਾ ਹੀ ਘੁੱਟ ਜਾਂਦਾ ਹੈ। ਬਾਬਾ ਚਲਣ ਨਾਲ ਹੀ ਸਮਝ ਜਾਂਦੇ ਹਨ – ਇਹ ਯਾਦ ਨਹੀਂ ਕਰਦੇ ਹਨ ਇਸਲਈ ਧਾਰਨਾ ਨਹੀਂ ਹੁੰਦੀ ਹੈ। ਸਰਵਿਸ ਨਹੀਂ ਕਰ ਸਕਦੇ ਹਨ। ਤਾਂ ਪਦਵੀ ਵੀ ਨਹੀਂ ਪਾ ਸਕਣਗੇ। ਪਹਿਲੇ – ਪਹਿਲੇ ਤਾਂ ਬਾਪ ਦਾ ਬਣਨਾ ਹੈ। ਬੀ. ਕੇ. ਬਣਨਾ ਪਵੇ। ਬੀ. ਕੇ. ਨੂੰ ਜਰੂਰ ਸ਼ਿਵਬਾਬਾ ਹੀ ਯਾਦ ਰਹੇਗਾ ਕਿਓਂਕਿ ਦਾਦੇ ਤੋਂ ਵਰਸਾ ਲੈਣਾ ਹੈ। ਯਾਦ ਵਿੱਚ ਰਹਿਣਾ ਬੜੀ ਮਿਹਨਤ ਹੈ। ਇਵੇਂ ਕੋਈ ਨਾ ਸਮਝਣ ਕਿ ਭੋਗ ਲਗਦਾ ਹੈ ਅਸੀਂ ਉਹ ਖਾਂਦੇ ਹਾਂ ਤਾਂ ਬੁੱਧੀਯੋਗ ਬਾਬਾ ਨਾਲ ਲੱਗ ਜਾਵੇਗਾ। ਨਹੀਂ, ਇਹ ਤਾਂ ਸ਼ੁੱਧ ਭੋਜਨ ਹੈ। ਪਰ ਉਹ ਮਿਹਨਤ ਨਾ ਕਰਨ ਤਾਂ ਕੁਝ ਵੀ ਨਾ ਹੋਇਆ। ਸ੍ਰੇਸ਼ਠਾਚਾਰੀ ਯਾਦ ਨਾਲ ਹੀ ਬਣਨਗੇ। ਪਵਿੱਤਰਤਾ ਫਸਟ ਹੈ। ਆਤਮਾ ਨੂੰ ਸ਼ੁੱਧ ਬਣਾਉਣ ਦੇ ਲਈ ਯੋਗ ਦਾ ਬਲ ਚਾਹੀਦਾ ਹੈ, ਪਾਣੀ ਵਿੱਚ ਸਨਾਨ ਆਦਿ ਕਰਨ ਨਾਲ ਤਾਂ ਪਾਵਨ ਬਣ ਨਹੀਂ ਸਕਦੇ ਕਿਓਂਕਿ ਪਤਿਤ ਆਤਮਾ ਹੀ ਬਣਦੀ ਹੈ। ਇਵੇਂ ਥੋੜੀ ਕਹਾਂਗੇ – ਜੇਵਰ ਝੂਠਾ ਹੈ, ਸੋਨਾ ਸੱਚਾ ਹੈ। ਉਹ ਲੋਕੀ ਸਮਝਦੇ ਹਨ ਆਤਮਾ ਸ਼ੁੱਧ ਹੈ। ਜੇਵਰ (ਸ਼ਰੀਰ) ਝੂਠਾ ਹੈ, ਉਸ ਨੂੰ ਅਸੀਂ ਸਾਫ ਕਰਦੇ ਹਾਂ। ਪਰ ਨਹੀਂ। ਆਤਮਾ ਜੇਕਰ ਸ਼ੁੱਧ ਹੁੰਦੀ ਤਾਂ ਸ਼ਰੀਰ ਵੀ ਸ਼ੁੱਧ ਹੁੰਦਾ। ਇੱਥੇ ਇੱਕ ਵੀ ਸ਼੍ਰੇਸ਼ਠ ਨਹੀਂ ਹੈ। ਸਤਿਯੁਗ ਵਿੱਚ ਇਵੇਂ ਨਹੀਂ ਕਹਿਣਗੇ। ਉਹ ਤਾਂ ਸੰਪੂਰਨ ਨਿਰਵਿਕਾਰੀ ਹਨ, ਚੋਲਾ ਵਿਕਾਰੀ ਹੋਵੇ ਤਾਂ ਆਤਮਾ ਫਿਰ ਪਵਿੱਤਰ ਕਿਵੇਂ ਹੋ ਸਕਦੀ। ਸੋਨਾ ਪਵਿੱਤਰ ਹੈ ਅਤੇ ਜੇਵਰ ਝੂਠੇ ਬਣਨ, ਇਹ ਕਿਵੇਂ ਹੋ ਸਕਦਾ। ਇਹ ਚੰਗੀ ਤਰ੍ਹਾਂ ਸਮਝਾਉਣਾ ਹੈ, ਇਸ ਸਮੇਂ ਕੋਈ ਵੀ ਸ਼੍ਰੇਸ਼ਠਾਚਾਰੀ ਨਹੀਂ ਹੈ। ਬਾਪ ਨੂੰ ਵੀ ਨਹੀਂ ਜਾਣਦੇ ਹਨ ਅਤੇ ਪਵਿੱਤਰ ਵੀ ਨਹੀਂ ਹੈ।

ਤੁਸੀਂ ਬੱਚੇ ਜਾਣਦੇ ਹੋ ਕਿ ਗਰੀਬ ਹੀ ਗੁਪਤ ਪੁਰਸ਼ਾਰਥ ਕਰਕੇ ਰਾਜ ਭਾਗ ਲੈਂਦੇ ਹਨ ਬਾਕੀ ਤਾਂ ਸਭ ਦਾ ਵਿਨਾਸ਼ ਹੋਣਾ ਹੈ ਇਹ ਗਿਆਨ ਹੈ ਭਾਰਤ ਦੇ ਲਈ। ਬਾਬਾ ਕਹਿੰਦੇ ਹਨ ਮੇਰੇ ਭਗਤਾਂ ਨੂੰ ਇਹ ਗਿਆਨ ਸੁਣਾਓ। ਸ਼ਿਵ ਦੇ ਪੁਜਾਰੀ ਹੋ ਜਾਂ ਦੇਵਤਾਵਾਂ ਦੇ ਪੁਜਾਰੀ ਹੋ। ਦੂਜੇ ਧਰਮਾਂ ਵਿੱਚ ਵੀ ਬਹੁਤ ਕਨਵਰਟ ਹੋ ਗਏ ਹਨ। ਉਨ੍ਹਾਂ ਵਿੱਚੋ ਵੀ ਨਿਕਲ ਆਉਣਗੇ। ਮੂਲ ਗੱਲ ਹੈ ਇੱਥੇ ਦੀ ਪਵਿੱਤਰਤਾ, ਤਾਂ ਤੇ ਅਪਵਿੱਤਰ ਮਨੁੱਖ ਉਨ੍ਹਾਂ ਨੂੰ ਆਪਣਾ ਗੁਰੂ ਬਣਾਏ ਮੱਥਾ ਟੇਕਦੇ ਹਨ। ਪਰਮਾਤਮਾ ਤੇ ਹਨ ਐਵਰ ਪਵਿੱਤਰ। ਉਨ੍ਹਾਂ ਨੂੰ ਸੰਪੂਰਨ ਨਿਰਵਿਕਾਰੀ ਵੀ ਨਹੀਂ ਕਹਿ ਸਕਦੇ ਹਾਂ। ਪਰਮਾਤਮਾ ਦੀ ਮਹਿਮਾ ਵੱਖ ਹੈ। ਦੇਵਤਾਵਾਂ ਦੀ ਮਹਿਮਾ ਵੱਖ ਗਾਈ ਜਾਂਦੀ ਹੈ – ਸੰਪੂਰਨ ਨਿਰਵਿਕਾਰੀ…। ਉਨ੍ਹਾਂ ਨੂੰ ਫਿਰ ਵਿਕਾਰੀ ਜ਼ਰੂਰ ਬਣਨਾ ਹੈ। ਇਹ ਗੱਲਾਂ ਬੁੱਧੀ ਵਿੱਚ ਧਾਰਨ ਕਰ ਫਿਰ ਹੋਰਾਂ ਨੂੰ ਵੀ ਸਮਝਾਉਣਾ ਹੈ। ਯਾਦਵ ਅਤੇ ਕੌਰਵ… ਯਥਾ ਰਾਜਾ ਰਾਣੀ ਤਥਾ ਪ੍ਰਜਾ ਸਭ ਨੇ ਵਿਨਾਸ਼ ਨੂੰ ਪਾਇਆ ਹੈ। ਬਾਕੀ ਜੈ-ਜੈਕਾਰ ਪਾਂਡਵ ਸੈਨਾ ਦੀ ਹੋਈ। ਉਹ ਹਨ ਗੁਪਤ। ਸ਼ਾਸਤਰਾਂ ਵਿੱਚ ਤਾਂ ਵਿਖਾਇਆ ਹੈ – ਪਾਂਡਵ ਪਹਾੜਾਂ ਤੇ ਗੱਲ ਗਏ। ਪ੍ਰਲ੍ਯ ਦਾ ਹਿਸਾਬ ਕੱਢ ਦਿੱਤਾ ਹੈ, ਪਰ ਪ੍ਰਲ੍ਯ ਤਾਂ ਹੁੰਦੀ ਨਹੀਂ ਹੈ। ਗੀਤਾ ਦਾ ਭਗਵਾਨ ਕਹਿੰਦੇ ਹਨ ਮੈਂ ਧਰਮ ਦੀ ਸਥਾਪਨਾ ਕਰਦਾ ਹਾਂ। ਪਤਿਤ ਦੁਨੀਆਂ ਵਿੱਚ ਆਇਆ ਹਾਂ ਪਾਵਨ ਰਾਜ ਬਣਾਉਣ। ਰਾਜਯੋਗ ਸਿਖਾਉਣ ਆਇਆ ਹਾਂ। ਇਹ ਜੋ ਪ੍ਰਦਰਸ਼ਨੀ ਹੁੰਦੀ ਹੈ, ਉਸ ਵਿੱਚ ਰਾਜਯੋਗ ਵੀ ਸਿਖਾਇਆ ਜਾਂਦਾ ਹੈ। ਤੁਹਾਡਾ ਸਾਰਾ ਮਦਾਰ ਹੈ ਸਮਝਾਉਣ ਤੇ। ਬਾਬਾ ਨੇ ਕਿਹਾ ਸੀ ਇਹ ਚਿੱਤਰ ਬਣਾਓ ਕਿ ਕਿਵੇਂ ਅਸੀਂ ਰਾਜਯੋਗ ਵਿੱਚ ਰਹਿੰਦੇ ਹਾਂ। ਉੱਪਰ ਵਿੱਚ ਸ਼ਿਵਬਾਬਾ ਦਾ ਚਿੱਤਰ ਹੋਵੇ। ਅਸੀਂ ਸ਼ਿਵਬਾਬਾ ਦੀ ਯਾਦ ਵਿੱਚ ਬੈਠੇ ਹਾਂ। ਉਨ੍ਹਾਂ ਦੀ ਮੱਤ ਤੇ ਚਲਦੇ ਹਾਂ। ਉਹ ਹੈ ਸ਼੍ਰੀ ਸ਼੍ਰੀ ਰੁਦ੍ਰ, ਜੋ ਸਾਨੂੰ ਸ਼੍ਰੇਸ਼ਠ ਬਣਾਉਂਦੇ ਹਨ। ਸ਼੍ਰੀ ਸ਼੍ਰੀ ਦਾ ਟਾਈਟਲ ਅਸਲ ਵਿੱਚ ਉਨ੍ਹਾਂ ਦਾ ਹੀ ਹੈ। ਇਹ ਭਾਰਤ ਕਿਓਂ ਇੰਨਾ ਡਿੱਗਿਆ ਹੈ? ਇੱਕ ਤਾਂ ਈਸ਼ਵਰ ਨੂੰ ਸਰਵਵਿਆਪੀ ਸਮਝ ਬੈਠੇ ਅਤੇ ਆਪਣੇ ਨੂੰ ਈਸ਼ਵਰ ਮੰਨ ਬੈਠੇ।

ਤੁਸੀਂ ਜਾਣਦੇ ਹੋ ਸਤਿਗੁਰੂ ਤਾਂ ਇਕ ਹੀ ਬਾਪ ਹੈ। ਉਨ੍ਹਾਂ ਦੀ ਇਹ ਜਨਮ ਭੂਮੀ ਹੈ। ਸੱਚੀ – ਸੱਚੀ ਸੱਤ ਨਾਰਾਇਣ ਦੀ ਕਥਾ ਬਾਪ ਹੀ ਆਕੇ ਸੁਣਾਏ ਬੇੜਾ ਪਾਰ ਕਰਦੇ ਹਨ। ਬਾਪ ਕਹਿੰਦੇ ਹਨ – ਪਤਿਤ -ਪਾਵਨ ਤਾਂ ਤੁਸੀਂ ਮੈਨੂੰ ਹੀ ਕਹਿੰਦੇ ਹੋ ਨਾ। ਮੈਨੂੰ ਹੀ ਸਭ ਨੂੰ ਵਾਪਿਸ ਲੈ ਜਾਣਾ ਹੈ। ਇਹ ਹੈ ਕਿਆਮਤ ਦਾ ਸਮੇਂ, ਜਦਕਿ ਹਿਸਾਬ – ਕਿਤਾਬ ਚੁਕਤੁ ਕਰ ਅਸੀਂ ਵਾਪਿਸ ਜਾਂਦੇ ਹਾਂ। ਸਭ ਕਹਿੰਦੇ ਹਨ ਨਵ ਭਾਰਤ, ਨਵ ਦਿੱਲੀ ਹੋਵੇ। ਹੁਣ ਨਵ ਭਾਰਤ ਤਾਂ ਸ੍ਵਰਗ ਹੀ ਸੀ। ਹੁਣ ਤਾਂ ਨਰਕ ਹੈ ਨਾ। ਭ੍ਰਿਸ਼ਟਾਚਾਰੀ ਬਣਦੇ ਜਾਂਦੇ ਹਨ। ਇਹ ਸਮਝਣ ਅਤੇ ਸਮਝਾਉਣ ਦੀਆਂ ਗੱਲਾਂ ਹਨ। ਆਤਮਾ ਅਤੇ ਪਰਮਾਤਮਾ ਦਾ ਰੂਪ ਵੀ ਕੋਈ ਨਹੀਂ ਜਾਣਦੇ ਹਨ। ਭਾਵੇਂ ਕਹਿੰਦੇ ਹਨ ਅਸੀਂ ਆਤਮਾ, ਪਰਮਾਤਮਾ ਦੀ ਸੰਤਾਨ ਹਾਂ ਪਰ ਨਾਲੇਜ ਚਾਹੀਦੀ ਹੈ ਨਾ। ਬਾਪ ਵਿੱਚ ਨਾਲੇਜ ਹੈ। ਆਤਮਾ ਵਿੱਚ ਨਾਲੇਜ ਕਿੱਥੇ ਹੈ। ਅਸੀਂ ਆਤਮਾ ਕਿੰਨੇ ਪੁਨਰਜਨਮ ਲੈਂਦੀ ਹੈ, ਕਿੱਥੇ ਰਹਿੰਦੀ ਹੈ, ਫਿਰ ਕਿਵੇਂ ਆਉਂਦੀ ਹੈ, ਕਿਓਂ ਦੁਖੀ ਬਣਦੀ ਹੈ… ਕੁਝ ਵੀ ਸਮਝ ਨਹੀਂ ਹੈ। ਤੁਸੀਂ ਬੱਚੇ ਜਾਣਦੇ ਹੋ ਬਾਬਾ ਸਾਨੂੰ ਆਤਮਾਵਾਂ ਨੂੰ ਪਵਿੱਤਰ ਬਣਾਉਣ ਆਇਆ ਹੈ। ਤਾਂ ਉਹ ਦੈਵੀਗੁਣ ਵੀ ਚਾਹੀਦੇ ਹਨ। ਮੈਂ ਦੇਵਤਾ ਬਣ ਰਿਹਾ ਹਾਂ, ਤਾਂ ਮੇਰੇ ਵਿਚ ਕੋਈ ਵੀ ਅਵਗੁਣ ਨਹੀਂ ਹੋਣਾ ਚਾਹੀਦਾ। ਨਹੀਂ ਤਾਂ ਸੌ ਗੁਣਾ ਦੰਡ ਖਾਣਾ ਪਵੇਗਾ। ਪਵਿੱਤਰਤਾ ਦੀ ਪ੍ਰਤਿਗਿਆ ਕਰਕੇ ਫਿਰ ਕੋਈ ਬੁਰਾ ਕਰ੍ਤਵ੍ਯ ਕਰਦੇ ਹਨ ਤਾਂ 100 ਪ੍ਰਤੀਸ਼ਤ ਅਪਵਿਤ੍ਰ ਵੀ ਬਣ ਪੈਂਦੇ ਹਨ। ਸਰਵਿਸ ਦੇ ਬਦਲੇ ਹੋਰ ਹੀ ਡਿਸਸਰਵਿਸ ਕਰਦੇ ਹਨ, ਇਸਲਈ ਫਿਰ ਪਦਵੀ ਭ੍ਰਿਸ਼ਟ ਹੋ ਜਾਂਦੀ ਹੈ। ਹਮੇਸ਼ਾ ਤੁਹਾਡੇ ਵਿੱਚ ਇਕ ਦੋ ਵਿੱਚ ਗਿਆਨ ਦੀ ਚਰਚਾ ਚਲਣੀ ਚਾਹੀਦੀ ਹੈ। ਅਸੀਂ ਬਾਬਾ ਦੇ ਕੋਲ ਆਏ ਹਾਂ ਕੰਡੇ ਤੋਂ ਫੁੱਲ ਅਤੇ ਮਨੁੱਖ ਤੋਂ ਦੇਵਤਾ ਬਣਨ, ਬਾਪ ਤੋਂ ਸ੍ਵਰਗ ਦਾ ਵਰਸਾ ਲੈਣ। ਇਹ ਹੀ ਗੱਲ ਇੱਕ ਦੋ ਨੂੰ ਸੁਣਾਉਣੀ ਚਾਹੀਦੀ ਹੈ। ਆਤਮਾ ਅਤੇ ਪਰਮਾਤਮਾ ਦਾ ਰੂਪ ਵੀ ਕੋਈ ਜਾਣਦੇ ਹੀ ਨਹੀਂ। ਭਾਵੇਂ ਕਹਿੰਦੇ ਹਨ ਆਤਮਾ ਪਰਮਾਤਮਾ ਦੀ ਸੰਤਾਨ ਹੈ। ਪਰ ਨਾਲੇਜ ਚਾਹੀਦੀ ਹੈ, ਧਾਰਨਾ ਚਾਹੀਦੀ ਹੈ, ਜੋ ਮਾਇਆਵੀ ਗੱਲਾਂ ਕਰਦੇ ਹਨ, ਕਿਸੇ ਨੂੰ ਦੁਖੀ ਕਰਦੇ ਹਨ ਉਨ੍ਹਾਂ ਨੂੰ ਟ੍ਰੇਟਰ ਕਿਹਾ ਜਾਂਦਾ ਹੈ। ਇਹ ਵੀ ਵਿਖਾਇਆ ਹੈ ਨਾ ਕਿ ਅਸੁਰਾਂ ਨੂੰ ਗਿਆਨ ਅੰਮ੍ਰਿਤ ਪਿਲਾਇਆ ਫਿਰ ਉਹ ਬਾਹਰ ਜਾਕੇ ਗੰਦ ਕਰਦੇ ਸੀ। ਅਜਿਹੇ ਵੀ ਬਹੁਤ ਹਨ ਜੋ ਗਿਆਨ ਅੰਮ੍ਰਿਤ ਪੀਂਦੇ ਵੀ ਰਹਿੰਦੇ ਹਨ ਅਤੇ ਡਿਸ – ਸਰਵਿਸ ਵੀ ਕਰਦੇ ਰਹਿੰਦੇ ਹਨ। ਅਸਲ ਵਿੱਚ ਤੁਸੀਂ ਸਭ ਕੰਨਿਆਵਾਂ ਹੋ, ਅਰੇ ਅਧਰ – ਕੁਮਾਰੀ ਦੇ ਤਾਂ ਮੰਦਿਰ ਬਣੇ ਹੋਏ ਹਨ। ਦੇਲਵਾੜਾ ਤਾਂ ਤੁਹਾਡਾ ਏਕੁਰੇਟ ਯਾਦਗਾਰ ਹੈ। ਤੁਹਾਡੇ ਵਿੱਚ ਵੀ ਕਿਸੇ ਦੀ ਬੁੱਧੀ ਵਿੱਚ ਮੁਸ਼ਕਿਲ ਬੈਠਦਾ ਹੈ। ਬੁੱਧੀ ਬੜੀ ਸਾਫ ਚਾਹੀਦੀ ਹੈ। ਤੁਸੀਂ ਹੁਣ ਈਸ਼ਵਰੀ ਪਰਿਵਾਰ ਦੇ ਹੋ। ਤਾਂ ਖਿਆਲ ਕਰਨਾ ਚਾਹੀਦਾ ਹੈ ਕਿ ਸਾਡੀ ਚਲਣ ਕਿੰਨੀ ਚੰਗੀ ਹੋਣੀ ਚਾਹੀਦੀ ਹੈ। ਜੋ ਮਨੁੱਖ ਸਮਝਣ ਕਿ ਇਹਨਾਂ ਨੂੰ ਬਰੋਬਰ ਸ਼੍ਰੀਮਤ ਮਿਲਦੀ ਹੈ। ਇੱਥੇ ਸ੍ਰੇਸ਼ਠ ਤੇ ਸ੍ਰੇਸ਼ਠ ਬਣਨ, ਤਾਂ ਹੀ ਉੱਥੇ ਪਦਵੀ ਮਿਲੇ। ਸ੍ਰੇਸ਼ਠ ਇੱਥੇ ਬਣਨਾ ਹੈ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਇਹ ਅੰਤਿਮ ਜਨਮ ਪਵਿੱਤਰ ਰਹਿਣਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸ਼ੁੱਧ ਭੋਜਨ ਖਾਂਦੇ ਹੋਏ ਵੀ ਆਤਮਾ ਨੂੰ ਪਾਵਨ ਬਣਾਉਣ ਦੇ ਲਈ ਯਾਦ ਦੀ ਮਿਹਨਤ ਜ਼ਰੂਰ ਕਰਨੀ ਹੈ। ਯਾਦ ਨਾਲ ਹੀ ਸ੍ਰੇਸ਼ਠਾਚਾਰੀ ਬਣਨਾ ਹੈ। ਵਿਕਰਮ ਵਿਨਾਸ਼ ਕਰਨੇ ਹਨ।

2. ਇਸ ਕਿਆਮਤ ਦੇ ਸਮੇਂ ਵਿੱਚ ਜਦੋਂ ਕਿ ਘਰ ਵਾਪਿਸ ਜਾਣਾ ਹੈ ਤਾਂ ਪੁਰਾਣਾ ਹਿਸਾਬ-ਕਿਤਾਬ ਚੁਕਤੁ ਕਰ ਦੇਣਾ ਹੈ। ਆਪਸ ਵਿੱਚ ਗਿਆਨ ਦੀ ਚਰਚਾ ਕਰਨੀ ਹੈ। ਮਾਇਆਵੀ ਗੱਲਾਂ ਨਹੀਂ ਕਰਨੀਆਂ ਹਨ।

ਵਰਦਾਨ:-

ਪਿਉਰਿਟੀ ਦੀ ਰਾਇਲਟੀ ਹੀ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਹੈ। ਜਿਵੇਂ ਕੋਈ ਰਾਇਲ ਫੈਮਿਲੀ ਦਾ ਬੱਚਾ ਹੁੰਦਾ ਹੈ। ਤਾਂ ਉਸਦੇ ਚੇਹਰੇ ਤੋਂ, ਚਲਣ ਤੋਂ, ਪਤਾ ਲੱਗਦਾ ਹੈ ਕਿ ਇਹ ਕੋਈ ਰਾਇਲ ਕੁਲ ਦਾ ਹੈ। ਅਜਿਹੇ ਬ੍ਰਾਹਮਣ ਜੀਵਨ ਦੀ ਪਰਖ ਪਿਉਰਿਟੀ ਦੀ ਝੱਲਕ ਤੋਂ ਹੁੰਦੀ ਹੈ। ਚਲਣ ਅਤੇ ਚਿਹਰੇ ਤੋਂ ਪਿਓਰਟੀ ਦੀ ਝਲਕ ਉਦੋਂ ਦਿਖਾਈ ਦਵੇਗੀ, ਜਦੋਂ ਸੰਕਲਪ ਵਿੱਚ ਵੀ ਅਪਵਿੱਤਰਤਾ ਦਾ ਨਾਮ-ਨਿਸ਼ਾਨ ਨਾ ਹੋਵੇ। ਪਿਉਰਿਟੀ ਮਤਲਬ ਕਿਸੇ ਵੀ ਤਰ੍ਹਾਂ ਦਾ ਵਿਕਾਰ ਅਤੇ ਅਸ਼ੁਧੀ ਦਾ ਪ੍ਰਭਾਵ ਨਾ ਹੋਵੇ ਤਾਂ ਕਹਾਂਗੇ ਸੰਪੂਰਨ ਪਵਿੱਤਰ।

ਸਲੋਗਨ:-

“ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ – ਇਹ ਈਸ਼ਵਰੀ ਸਤਿਸੰਗ ਕਾਮਨ ਸਤਿਸੰਗ ਨਹੀਂ ਹੈ”

ਆਪਣਾ ਇਹ ਜੋ ਈਸ਼ਵਰੀ ਸਤਿਸੰਗ ਹੈ, ਕਾਮਨ ਸਤਿਸੰਗ ਨਹੀਂ ਹੈ। ਇਹ ਹੈ ਈਸ਼ਵਰੀ ਸਕੂਲ, ਕਾਲੇਜ। ਜਿਸ ਕਾਲੇਜ ਵਿੱਚ ਅਸੀਂ ਰੈਗੂਲਰ ਸਟੱਡੀ ਕਰਨੀ ਹੈ, ਬਾਕੀ ਤੇ ਸਿਰਫ਼ ਸਤਿਸੰਗ ਕਰਨਾ, ਥੋੜ੍ਹਾ ਸਮੇਂ ਉੱਥੇ ਸੁਣਿਆ ਫਿਰ ਤਾਂ ਜਿਵੇਂ ਹਨ ਉਵੇਂ ਹੀ ਬਣ ਜਾਂਦੇ ਹਨ ਕਿਉਂਕਿ ਉੱਥੇ ਕੋਈ ਰੈਗੂਲਰ ਪੜ੍ਹਾਈ ਨਹੀਂ ਮਿਲਦੀ ਹੈ, ਜਿੱਥੋਂ ਕੋਈ ਪ੍ਰਾਲਬੱਧ ਬਣੇ ਇਸਲਈ ਆਪਣਾ ਸਤਿਸੰਗ ਕੋਈ ਕਾਮਣ ਸਤਿਸੰਗ ਨਹੀਂ ਹੈ। ਆਪਣਾ ਤਾਂ ਈਸ਼ਵਰੀ ਕਾਲੇਜ ਹੈ, ਜਿੱਥੇ ਪਰਮਾਤਮਾ ਬੈਠ ਸਾਨੂੰ ਪੜ੍ਹਾਉਂਦੇ ਹਨ ਅਤੇ ਅਸੀਂ ਉਸ ਪੜ੍ਹਾਈ ਦੀ ਪੂਰੀ ਧਾਰਣਾ ਕਰ ਉੱਚ ਪਦਵੀ ਨੂੰ ਪ੍ਰਾਪਤ ਕਰਦੇ ਹਾਂ। ਜਿਵੇਂ ਰੋਜ਼ਾਨਾ ਸਕੂਲ ਵਿੱਚ ਮਾਸਟਰ ਪੜ੍ਹਾਕੇ ਡਿਗਰੀ ਦਿੰਦਾ ਹੈ, ਉਵੇਂ ਇੱਥੇ ਵੀ ਖੁਦ ਪਰਮਾਤਮਾ ਗੁਰੂ, ਪਿਤਾ, ਟੀਚਰ ਦੇ ਰੂਪ ਵਿੱਚ ਸਾਨੂੰ ਪੜ੍ਹਾਕੇ ਸਰਵੋਤਮ ਦੇਵੀ ਦੇਵਤਾ ਪਦਵੀ ਪ੍ਰਾਪਤ ਕਰਾਉਂਦੇ ਹਨ ਇਸਲਈ ਇਸ ਸਕੂਲ ਵਿੱਚ ਜਵਾਇੰਨ ਹੋਣਾ ਜ਼ਰੂਰੀ ਹੈ। ਇੱਥੇ ਆਉਣ ਵਾਲਿਆਂ ਨੂੰ ਇਹ ਨਾਲੇਜ ਸਮਝਣਾ ਜਰੂਰੀ ਹੈ, ਇੱਥੇ ਕਿਹੜੀ ਸਿੱਖਿਆ ਮਿਲਦੀ ਹੈ, ਇਸ ਸਿੱਖਿਆ ਨੂੰ ਲੈਣ ਨਾਲ ਸਾਨੂੰ ਕੀ ਪ੍ਰਾਪਤੀ ਹੋਵੇਗੀ! ਅਸੀਂ ਤਾਂ ਜਾਣ ਚੁੱਕੇ ਹਾਂ ਕਿ ਸਾਨੂੰ ਖੁਦ ਪਰਮਾਤਮਾ ਆਕੇ ਡਿਗਰੀ ਪਾਸ ਕਰਾਉਂਦੇ ਹਨ ਅਤੇ ਫਿਰ ਇੱਕ ਹੀ ਜਨਮ ਵਿੱਚ ਸਾਰਾ ਕੋਰਸ ਪੂਰਾ ਕਰਨਾ ਹੈ। ਤਾਂ ਜੋ ਸ਼ੁਰੂ ਤੋਂ ਲੈਕੇ ਅੰਤ ਤੱਕ ਇਸ ਗਿਆਨ ਦੇ ਕੋਰਸ ਨੂੰ ਪੂਰੀ ਤਰ੍ਹਾਂ ਉਠਾਉਂਦੇ ਹਨ ਉਹ ਫੁੱਲ ਪਾਸ ਹੋਣਗੇ, ਬਾਕੀ ਜੋ ਕੋਰਸ ਦੇ ਵਿੱਚ ਦੀ ਆਉਣਗੇ ਉਹ ਤਾਂ ਇੰਨੀ ਨਾਲੇਜ਼ ਨੂੰ ਉਠਾਉਣਗੇ ਨਹੀਂ, ਉਹਨਾਂ ਨੂੰ ਕੀ ਪਤਾ ਅੱਗੇ ਦਾ ਕੋਰਸ ਕੀ ਚੱਲਿਆ? ਇਸਲਈ ਇੱਥੇ ਰੈਗੂਲਰ ਪੜ੍ਹਣਾ ਹੈ, ਇਸ ਨਾਲੇਜ਼ ਨੂੰ ਜਾਨਣ ਨਾਲ ਹੀ ਅੱਗੇ ਵਧਾਂਗੇ ਇਸਲਈ ਰੈਗੂਲਰ ਸਟੱਡੀ ਕਰਨੀ ਹੈ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top