14 April 2022 Punjabi Murli Today | Brahma Kumaris

Read and Listen today’s Gyan Murli in Punjabi 

April 13, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਯੋਗਬਲ ਨਾਲ ਘਾਟੇ ਦੇ ਖਾਤੇ ਨੂੰ ਚੁਕਤੁ ਕਰ, ਸੁੱਖ ਦਾ ਖਾਤਾ ਜਮਾਂ ਕਰੋ, ਵਪਾਰੀ ਬਣ ਆਪਣਾ ਪੂਰਾ ਹਿਸਾਬ ਕੱਢੋ"

ਪ੍ਰਸ਼ਨ: -

ਤੁਸੀਂ ਬੱਚਿਆਂ ਨੇ ਬਾਪ ਨਾਲ ਕਿਹੜੀ ਪ੍ਰਤਿਗਿਆ ਕੀਤੀ ਹੈ, ਉਸ ਪ੍ਰਤਿਗਿਆ ਨੂੰ ਨਿਭਾਉਣ ਦਾ ਸਹਿਜ ਸਾਧਨ ਕੀ ਹੈ?

ਉੱਤਰ:-

ਤੁਸੀਂ ਪ੍ਰਤਿਗਿਆ ਕੀਤੀ ਹੈ – ਮੇਰਾ ਤਾਂ ਇੱਕ ਸ਼ਿਵਬਾਬਾ ਹੈ, ਦੂਜਾ ਨਾ ਕੋਈ… ਭਗਤੀ ਵਿੱਚ ਵੀ ਕਹਿੰਦੇ ਸੀ – ਬਾਬਾ ਜਦੋਂ ਤੁਸੀਂ ਆਓਗੇ ਤਾਂ ਅਸੀਂ ਹੋਰ ਸੰਗ ਤੋੜ ਇੱਕ ਬਾਪ ਨਾਲ ਜੋੜਾਂਗੇ। ਹੁਣ ਬਾਬਾ ਕਹਿੰਦੇ ਹਨ ਬੱਚੇ ਦੇਹ ਸਹਿਤ ਦੇਹ ਦੇ ਸਾਰਿਆਂ ਸੰਬਧਾਂ ਨੂੰ ਬੁੱਧੀ ਤੋਂ ਤਿਆਗ ਕੇ ਇੱਕ ਮੈਨੂੰ ਯਾਦ ਕਰੋ। ਇਸ ਪੁਰਾਣੇ ਸ਼ਰੀਰ ਤੋਂ ਵੀ ਦਿਲ ਹਟਾ ਦਵੋ, ਪਰ ਇਸ ਵਿੱਚ ਮਿਹਨਤ ਹੈ। ਇਸ ਪ੍ਰਤਿਗਿਆ ਨੂੰ ਨਿਭਾਉਣ ਦੇ ਲਈ ਸਵੇਰੇ – ਸਵੇਰੇ ਉੱਠ ਆਪਣੇ ਆਪ ਨਾਲ ਗੱਲਾਂ ਕਰੋ ਅਤੇ ਖਿਆਲ ਕਰੋ – ਹੁਣ ਇਹ ਨਾਟਕ ਪੂਰਾ ਹੁੰਦਾ ਹੈ।

ਗੀਤ:-

ਛੋੜ ਵੀ ਦੇ ਆਕਾਸ਼ ਸਿੰਹਾਸਨ…

ਓਮ ਸ਼ਾਂਤੀ ਬੱਚੇ ਪੁਕਾਰਦੇ ਹਨ ਕਿ ਪਰਮਧਾਮ ਤੋਂ ਆਓ। ਇਹ ਗੀਤ ਗਾਇਆ ਹੋਇਆ ਹੈ ਪਤਿਤ ਮਨੁੱਖਾਂ ਦਾ। ਉਹ ਖੁਦ ਇਸ ਦਾ ਅਰਥ ਨਹੀਂ ਜਾਣਦੇ। ਪੁਕਾਰਦੇ ਵੀ ਹਨ ਕਿ ਪਤਿਤਾਂ ਨੂੰ ਪਾਵਨ ਬਨਾਉਣ ਆਓ ਕਿਓਂਕਿ ਇਸ ਸਮੇਂ ਹੈ ਰਾਵਣ ਰਾਜ। ਇਹ ਵੀ ਬੱਚੇ ਜਾਣਦੇ ਹਨ ਕਿ ਭਾਰਤ ਵਿੱਚ ਦੈਵੀ ਸ਼੍ਰੇਸਠਾਚਾਰੀ ਰਾਜ ਸੀ। ਹੁਣ ਤੁਸੀਂ ਸ਼੍ਰੇਸ਼ਠਾਚਾਰੀ ਬਣਨ ਦਾ ਪੁਰਸ਼ਾਰਥ ਕਰ ਰਹੇ ਹੋ। ਬਾਪ ਕਹਿੰਦੇ ਹਨ ਬੱਚੇ ਹੁਣ ਤੁਹਾਨੂੰ ਵਾਪਿਸ ਚਲਣਾ ਹੈ। ਪੁਰਾਣਾ ਪਾਪ ਦਾ ਖਾਤਾ ਚੁਕਤੁ ਕਰਨਾ ਹੈ। ਵਪਾਰੀ ਲੋਕ 12- 12 ਮਹੀਨੇ ਪੁਰਾਣਾ ਖਾਤਾ ਬੰਦ ਕਰਦੇ ਹਨ। ਘਾਟੇ ਅਤੇ ਫਾਇਦੇ ਦਾ ਹਿਸਾਬ ਕਢਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਭਾਰਤ ਵਿੱਚ ਅਸੀਂ ਅੱਧਾਕਲਪ ਫਾਇਦੇ ਵਿੱਚ, ਅੱਧਾਕਲਪ ਘਾਟੇ ਵਿੱਚ ਰਹਿੰਦੇ ਹਾਂ ਮਤਲਬ ਅੱਧਾਕਲਪ ਸੁੱਖ, ਅੱਧਾਕਲਪ ਦੁੱਖ ਪਾਉਂਦੇ ਹਾਂ। ਉਸ ਵਿੱਚ ਵੀ ਦੁੱਖ ਬਹੁਤ ਥੋੜਾ ਪਾਉਂਦੇ ਹਾਂ, ਜਦਕਿ ਤਮੋਪ੍ਰਧਾਨ ਅਵਸਥਾ ਹੁੰਦੀ ਹੈ, ਵਿੱਅਭਚਾਰੀ ਭਗਤੀ ਵਿੱਚ ਚਲੇ ਜਾਂਦੇ ਹਾਂ। ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਹੁਣ ਤੁਹਾਨੂੰ ਫਾਇਦੇ ਵਿੱਚ ਜਾਣਾ ਹੈ। ਘਾਟੇ ਦੇ ਖਾਤੇ ਨੂੰ ਹੁਣ ਯੋਗਬਲ ਨਾਲ ਚੁਕਤੁ ਕਰਨਾ ਹੈ। ਤੁਹਾਡੇ ਪਾਪਾਂ ਦਾ ਖਾਤਾ ਹੁਣ ਕੱਟਣਾ ਚਾਹੀਦਾ ਹੈ, ਫਿਰ ਸੁੱਖ ਦਾ ਖਾਤਾ ਜਮਾਂ ਹੋਣਾ ਚਾਹੀਦਾ ਹੈ। ਜਿੰਨਾ ਤੁਸੀਂ ਮੈਨੂੰ ਯਾਦ ਕਰੋਗੇ ਉਨ੍ਹਾਂ ਤੁਹਾਡੇ ਪਾਪਾਂ ਦਾ ਖਾਤਾ ਭਸਮ ਹੋਵੇਗਾ ਅਤੇ ਫਿਰ ਪਵਿੱਤਰ ਬਣ ਗੀਤਾ ਦਾ ਗਿਆਨ ਧਾਰਨ ਕਰਨਾ ਹੈ। ਇੱਥੇ ਕੋਈ ਗੀਤਾ ਸ਼ਾਸਤਰ ਨਹੀਂ ਸੁਣਾਉਂਦੇ ਹਨ। ਇਹ ਗੀਤਾ ਦਾ ਗਿਆਨ ਭਗਵਾਨ ਨੇ ਦਿੱਤਾ ਹੈ। ਇਸ ਸਮੇਂ ਮਨੁੱਖਾਂ ਦੀ ਬੁੱਧੀ ਤਮੋਪ੍ਰਧਾਨ ਹੋਣ ਦੇ ਕਾਰਨ ਬਾਪ ਨੂੰ ਨਹੀਂ ਜਾਣਦੇ ਇਸਲਈ ਇਨ੍ਹਾਂ ਨੂੰ ਆਰਫੰਸ ਕਿਹਾ ਜਾਂਦਾ ਹੈ। ਤੁਸੀਂ ਸਮਝਾਉਂਦੇ ਹੋ ਕਿ ਭਾਰਤ ਪੁੰਨ ਆਤਮਾ, ਸ਼੍ਰੇਸ਼ਠਾਚਾਰੀਆਂ ਦੀ ਦੁਨੀਆਂ ਸੀ, ਜਿਨ੍ਹਾਂ ਦੇ ਚਿੱਤਰ ਵੀ ਹਨ। ਭਾਰਤ ਸਤਿਯੁਗ ਆਦਿ ਵਿੱਚ ਬਹੁਤ ਸਾਹੂਕਾਰ ਸੀ ਅਤੇ ਜੋ ਇਸਲਾਮੀ, ਬੋਧੀ ਆਦਿ ਧਰਮ ਹਨ, ਸ਼ੁਰੂ ਵਿੱਚ ਹੁੰਦੇ ਹੀ ਥੋੜੇ ਹਨ। ਧਰਮ ਸਥਾਪਕ ਆਇਆ ਫਿਰ ਜੋ ਵੀ ਉਸ ਧਰਮ ਦੀਆਂ ਆਤਮਾਵਾਂ ਹਨ, ਉਹ ਆਉਂਦੀਆਂ ਜਾਂਦੀਆਂ ਹਨ। ਉਹ ਕੋਈ ਰਾਜਾਈ ਵਿੱਚ ਨਹੀਂ ਆਉਂਦੇ। ਆਪਣੇ ਧਰਮ ਵਿੱਚ ਆਉਂਦੇ ਹਨ। ਜਦ ਲੱਖਾਂ ਕਰੋੜਾਂ ਦੀ ਅੰਦਾਜ ਵਿੱਚ ਹੋ ਜਾਂਦੇ ਹਨ ਫਿਰ ਰਾਜਾ – ਰਾਣੀ ਆਦਿ ਬਣਦੇ ਹਨ। ਇੱਥੇ ਤੁਹਾਡੀ ਤਾਂ ਸ਼ੁਰੂ ਤੋਂ ਲੈਕੇ ਰਜਾਈ ਚਲਦੀ ਹੈ। ਸਤਿਯੁਗ ਆਦਿ ਵਿੱਚ ਹੀ ਲਕਸ਼ਮੀ – ਨਾਰਾਇਣ ਦਾ ਰਾਜ ਸੀ – ਭਾਰਤ ਮਹਾਨ ਉੱਚ ਸੀ ਜਦੋਂ ਸ਼੍ਰੇਸ਼ਠਾਚਾਰੀ ਸੀ। ਉੱਚੇ ਤੇ ਉੱਚਾ ਭਗਵਾਨ ਗਾਇਆ ਜਾਂਦਾ ਹੈ। ਉਨ੍ਹਾਂ ਨੂੰ ਹੀ ਟ੍ਰੁਥ ਕਹਿੰਦੇ ਹਨ। ਉਹ ਆਕੇ ਸੱਚੀ ਨਾਲੇਜ ਦਿੰਦੇ ਹਨ ਹੋਰ ਸਾਰੇ ਬਾਪ ਦੇ ਬਾਰੇ ਵਿੱਚ ਝੂਠੀ ਹੀ ਨਾਲੇਜ ਦਿੰਦੇ ਹਨ। ਸਾਰੇ ਯਾਦ ਕਰਦੇ ਹਨ ਓ ਗੌਡ ਫਾਦਰ। ਪਰ ਫਾਦਰ ਨੂੰ ਕੋਈ ਵੀ ਜਾਣਦੇ ਨਹੀਂ ਹਨ। ਕਦੀ ਤੁਸੀਂ ਪੁੱਛੋ – ਲੌਕਿਕ ਫਾਦਰ ਨੂੰ ਜਾਣਦੇ ਹੋ ਤਾਂ ਇਹ ਥੋੜੀ ਕਹਿਣਗੇ ਉਹ ਸਰਵਵਿਆਪੀ ਹੈ। ਫਾਦਰ ਮਾਨਾ ਫਾਦਰ। ਫਾਦਰ ਤੋਂ ਤਾਂ ਵਰਸਾ ਮਿਲਦਾ ਹੈ। ਬਾਪ ਸਮਝਾਉਂਦੇ ਹਨ – ਮੈਂ ਹਾਂ ਬੇਹੱਦ ਦਾ ਰਚਤਾ। ਮੈਨੂੰ ਬੁਲਾਉਂਦੇ ਹੀ ਹਨ ਪਤਿਤ ਦੁਨੀਆਂ ਵਿੱਚ। ਪ੍ਰਲ੍ਯ ਤਾਂ ਹੁੰਦੀ ਨਹੀਂ। ਇਹ ਸਾਰੀ ਪਤਿਤ ਦੁਨੀਆਂ ਹੈ। ਮੈਨੂੰ ਤੁਸੀਂ ਬੱਚਿਆਂ ਦੇ ਲਈ ਹੀ ਆਉਣਾ ਪੈਂਦਾ ਹੈ। ਤੁਸੀਂ ਬੱਚਿਆਂ ਨੂੰ ਹੀ ਸਮਝਾਉਂਦਾ ਹਾਂ। ਮਨੁੱਖ ਗੁਰੂ ਆਦਿ ਕਰਦੇ ਹਨ – ਸ਼ਾਂਤੀ ਦੇ ਲਈ। ਪਰ ਉਹ ਸਭ ਹੈ ਭਗਤੀ ਮਾਰਗ ਦੇ ਲਈ, ਹਠਯੋਗ ਆਦਿ ਸਿਖਾਉਂਦੇ ਹਨ। ਉਨ੍ਹਾਂ ਤੋਂ ਕੋਈ ਬੇਹੱਦ ਦਾ ਵਰਸਾ ਮਿਲ ਨਹੀਂ ਸਕਦਾ। ਗੁਰੂ ਕਰਦੇ ਹਨ, ਉਨ੍ਹਾਂ ਤੋਂ ਅਲਪਕਾਲ ਦੇ ਲਈ ਥੋੜਾ ਸੁੱਖ ਮਿਲਦਾ ਹੈ। ਉਹ ਸਭ ਹੈ ਹੱਦ ਦਾ ਸੁੱਖ ਦੇਣ ਵਾਲੇ। ਬੇਹੱਦ ਦਾ ਬਾਪ ਹੈ ਬੇਹੱਦ ਦਾ ਸੁੱਖ ਦੇਣ ਵਾਲਾ। ਬਾਪ ਮੁਕਤੀ – ਜੀਵਨਮੁਕਤੀ ਦੀ ਸੌਗਾਤ ਲੈ ਆਉਂਦੇ ਹਨ। ਸਤਿਯੁਗ ਵਿੱਚ ਸਿਰਫ ਇੱਕ ਹੀ ਧਰਮ ਹੁੰਦਾ ਹੈ। ਇੱਥੇ ਤਾਂ ਕਿੰਨੇ ਕਈ ਧਰਮ ਹਨ, ਵ੍ਰਿਧੀ ਹੁੰਦੀ ਹੀ ਰਹਿੰਦੀ ਹੈ। ਹੁਣ ਫਿਰ ਇੰਨੀਆਂ ਸਭ ਆਤਮਾਵਾਂ ਵਾਪਿਸ ਜਾਣਗੀਆਂ ਸ਼ਾਂਤੀਧਾਮ ਵਿੱਚ। ਇਹ ਤੁਸੀਂ ਬੱਚਿਆਂ ਨੂੰ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦਾ ਗਿਆਨ ਮਿਲ ਰਿਹਾ ਹੈ। ਬਾਪ ਹੈ ਇਸ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ, ਉਨ੍ਹਾਂ ਦੇ ਕੋਲ ਸਾਰੀ ਨਾਲੇਜ ਹੈ। ਸਰਵਵਿਆਪੀ ਕਹਿਣ ਨਾਲ ਗਿਆਨ ਅਤੇ ਭਗਤੀ ਦੀ ਕੋਈ ਗੱਲ ਠਹਿਰਦੀ ਹੀ ਨਹੀਂ ਹੈ। ਭਗਵਾਨ ਸਰਵਵਿਆਪੀ ਹੈ ਤਾਂ ਫਿਰ ਭਗਵਾਨ ਦੀ ਭਗਤੀ ਕਰਨ ਦੀ ਕੀ ਲੋੜ ਹੈ! ਭਗਤੀ ਕਰਦੇ ਹਨ ਪਰ ਸਮਝਦੇ ਨਹੀਂ ਹਨ। ਪੱਥਰ ਠੀਕਰ ਸਭ ਦੀ ਭਗਤੀ ਕਰਦੇ ਰਹਿੰਦੇ ਹਨ। ਗੰਗਾ ਵਿੱਚ ਕਿੰਨੇ ਸਨਾਨ ਕਰਨ ਜਾਂਦੇ ਹਨ। ਜੇਕਰ ਉਹ ਪਤਿਤ – ਪਾਵਨੀ ਹੋਵੇ ਤਾਂ ਫਿਰ ਸਭ ਨੂੰ ਪਾਵਨ ਹੋਣਾ ਚਾਹੀਦਾ ਹੈ। ਮੁਕਤੀ – ਜੀਵਨਮੁਕਤੀ ਧਾਮ ਵਿਚ ਜਾਣਾ ਚਾਹੀਦਾ ਹੈ। ਪਰ ਜਾਂਦਾ ਕੋਈ ਨਹੀਂ ਹੈ। ਇੱਕ ਗੁਰੂ ਵਾਪਿਸ ਜਾਵੇ ਤਾਂ ਹੋਰ ਫਾਲੋਰਸ ਨੂੰ ਵੀ ਲੈ ਜਾਵੇ। ਪਰ ਨਾ ਖੁਦ ਜਾਂਦੇ, ਨਾ ਫਲੋਰਸ ਨੂੰ ਕੁਝ ਕਹਿ ਸਕਦੇ ਹਨ। ਦੇਹ – ਅਭਿਮਾਨ ਵਿੱਚ ਬਹੁਤ ਹਨ। ਇਵੇਂ ਕੋਈ ਵੀ ਨਹੀਂ ਕਹਿ ਸਕਣਗੇ ਕਿ ਮੈਂ ਨਿਰਾਕਾਰ ਪਰਮਪਿਤਾ ਪਰਮਾਤਮਾ ਤੁਸੀਂ ਬੱਚਿਆਂ ਦਾ ਬਾਪ ਹਾਂ। ਤੁਹਾਨੂੰ ਨਾਲ ਲੈ ਜਾਣ ਲਈ ਆਇਆ ਹਾਂ। ਇਹ ਬਾਪ ਨੂੰ ਹੀ ਹੱਕ ਹੈ। ਹੁਣ ਪੁਰਾਣੀ ਦੁਨੀਆਂ ਨੂੰ ਛੱਡਣਾ ਹੈ, ਇਸਲਈ ਯੋਗਬਲ ਜ਼ਰੂਰ ਚਾਹੀਦਾ ਹੈ। ਗਫ਼ਲਤ ਕਰਨ ਨਾਲ ਪਦਵੀ ਨਹੀਂ ਪਾਉਣਗੇ।

ਤੁਸੀਂ ਬੱਚੇ ਜਾਣਦੇ ਹੋ ਬਾਬਾ ਸਾਨੂੰ ਲਾਇਕ ਬਣਾ ਰਹੇ ਹਨ। ਬੱਚੇ ਜੋ ਨਾ – ਲਾਇਕ ਬਣ ਜਾਂਦੇ ਹਨ ਉਹ ਦੇਵਾਲਾ ਮਾਰਦੇ ਹਨ। ਕਲਪ – ਕਲਪ ਤੁਹਾਨੂੰ 100 ਪਰਸੈਂਟ ਸਾਲਵੈਂਟ ਬਨਾਉਂਦਾ ਹਾਂ। ਫਿਰ ਰਾਵਣ ਤੁਹਾਨੂੰ ਇੰਸਲਵੈਂਟ ਬਣਾ ਦਿੰਦੇ ਹਨ। ਸਮਝਦੇ ਵੀ ਹਨ ਗੱਲ ਠੀਕ ਹੈ, ਹੁਣ ਬਰੋਬਰ ਕਲਯੁਗ ਦਾ ਅੰਤ ਹੈ, ਸਤਿਯੁਗ ਆਦਿ ਦਾ ਸੰਗਮ ਹੈ। ਸਮਝੋ ਮਕਾਨ ਦੀ ਉਮਰ 100 ਵਰ੍ਹੇ ਹੈ। ਜੇਕਰ 25 ਵਰ੍ਹੇ ਬੀਤ ਗਏ ਤਾਂ ¼ ਪੁਰਾਣਾ ਹੋਇਆ। 50 ਵਰ੍ਹੇ ਹੋਣਗੇ ਤਾਂ ਪੁਰਾਣਾ ਨਾਮ ਰੱਖ ਦੇਣਗੇ। ਇਹ ਵੀ 4 ਭਾਗ ਰੱਖੇ ਜਾਂਦੇ ਹਨ। ਸਤੋ ਰਜੋ ਤਮੋ ਹੁਣ ਫਿਰ ਇਹ ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਹੋਵੇਗੀ। ਗੋਇਆ ਸਾਰੀ ਦੁਨੀਆਂ ਨੂੰ ਨਵਾਂ ਜਨਮ ਮਿਲਣਾ ਹੈ। ਇਹ ਪੁਰਾਣੀ ਦੁਨੀਆਂ ਹੈ। ਬਾਪ ਕਹਿੰਦੇ ਹਨ ਹੁਣ ਮੈਂ ਨਵਾਂ ਜਨਮ ਦੇ ਰਿਹਾ ਹਾਂ। ਦੁਨੀਆਂ ਪੁਰਾਣੇ ਤੋਂ ਨਵੀਂ ਹੋ ਰਹੀ ਹੈ। ਤੁਸੀਂ ਆਏ ਹੋ ਰਾਜਯੋਗ ਸਿੱਖਣ। ਤੁਸੀਂ ਵੀ ਜਾਣਦੇ ਹੋ ਇਸ ਡਰਾਮੇ ਦੇ ਅੰਦਰ ਅਸੀਂ ਐਕਟਰ ਹਾਂ। ਅਸੀਂ ਆਤਮਾਵਾਂ ਵੀ ਸ਼ਰੀਰ ਲੈਕੇ ਇੱਥੇ ਪਾਰ੍ਟ ਵਜਾਉਣ ਆਈਆਂ ਹਾਂ। ਦੁਨੀਆਂ ਵਿੱਚ ਇਹ ਕੋਈ ਨਹੀਂ ਜਾਣਦਾ। ਆਪਣੇ ਨੂੰ ਐਕਟਰ ਸਮਝਣ ਤਾਂ ਕ੍ਰੀਏਟਰ, ਡਾਇਰੈਕਟਰ ਨੂੰ ਵੀ ਜਾਣ ਜਾਵੇਂ। ਕਹਿਣ ਮਾਤਰ ਸਿਰਫ ਕਹਿੰਦੇ ਹਨ ਇਹ ਕਰਮਸ਼ੇਤਰ ਹੈ। ਪਰ ਕਦੋਂ ਤੋਂ ਖੇਡ ਸ਼ੁਰੂ ਹੋਇਆ, ਉਨ੍ਹਾਂ ਦਾ ਕ੍ਰੀਏਟਰ ਕੌਣ ਹੈ, ਕੁਝ ਵੀ ਨਹੀਂ ਜਾਣਦੇ। ਮਨੁੱਖ ਨੂੰ ਹੀ ਜਾਨਣਾ ਚਾਹੀਦਾ ਹੈ ਨਾ। ਬਾਕੀ ਇਹ ਆਪਸ ਵਿੱਚ ਲੜਨਾ ਤਾਂ ਆਰਫੰਸ ਦਾ ਕੰਮ ਹੈ। ਦੇਵਤਾਵਾਂ ਨੂੰ ਆਰਫੰਸ ਨਹੀਂ ਕਹਾਂਗੇ। ਉੱਥੇ ਲੜਾਈ – ਝਗੜਾ ਹੁੰਦਾ ਹੀ ਨਹੀਂ। ਇੱਥੇ ਤਾਂ ਵੇਖੋ ਬੱਚੇ ਬਾਪ ਨੂੰ ਵੀ ਮਾਰ ਦਿੰਦੇ ਹਨ। ਸਾਰੇ ਪਤਿਤ ਭ੍ਰਿਸ਼ਟਾਚਾਰੀ ਹਨ ਇਸਲਈ ਦੁੱਖ ਦਿੰਦੇ ਰਹਿੰਦੇ ਹਨ। ਅੱਧਾਕਲਪ ਸੰਪੂਰਨ ਨਿਵਿਕਾਰੀ ਦੇਵੀ – ਦੇਵਤਾਵਾਂ ਦਾ ਰਾਜ ਸੀ। ਹੁਣ ਤਾਂ ਇੱਕ ਵੀ ਸੰਪੂਰਨ ਨਿਰਵਿਕਾਰੀ ਨਹੀਂ ਹੈ। ਹੁਣ ਬਾਪ ਤੁਹਾਨੂੰ ਸ਼੍ਰੀਮਤ ਦਿੰਦੇ ਹਨ। ਇਹ ਪੁਰਾਣੀ ਦੁਨੀਆਂ ਖਤਮ ਹੋਣ ਵਾਲੀ ਹੈ। ਮੈਂ ਆਇਆ ਹਾਂ ਨਵੀਂ ਦੁਨੀਆਂ ਸਥਾਪਨ ਕਰਨ। ਤੁਸੀਂ ਪ੍ਰਤਿਗਿਆ ਵੀ ਕਰਦੇ ਹੋ ਬਾਬਾ ਤੁਸੀਂ ਆਓਗੇ ਤਾਂ ਅਸੀਂ ਹੋਰ ਨਾਲ ਸੰਗ ਤੋੜ ਇੱਕ ਤੁਹਾਡੇ ਸੰਗ ਜੋੜਾਂਗੇ। ਮੇਰਾ ਤਾਂ ਇੱਕ ਬਾਬਾ ਦੂਜਾ ਨਾ ਕੋਈ। ਹੁਣ ਬਾਬਾ ਆਏ ਹਨ ਕਹਿੰਦੇ ਹਨ, ਬੱਚੇ ਦੇਹ ਸਹਿਤ ਦੇਹ ਦੇ ਸਾਰਿਆਂ ਸੰਬੰਧਾਂ ਦਾ ਤਿਆਗ ਕਰ ਮੈਨੂੰ ਯਾਦ ਕਰੋ। ਇਸ ਵਿੱਚ ਹੀ ਮਿਹਨਤ ਹੈ, ਕਹਿੰਦੇ ਹਨ – ਬਾਬਾ ਅਸੀਂ ਜਾਣਦੇ ਹਾਂ ਇਹ ਜੋ ਵੀ ਮਿੱਤਰ ਸੰਬੰਧੀ ਆਦਿ ਹਨ, ਇਹ ਸਭ ਮਰੇ ਪਏ ਹਨ। ਇਹ ਸ਼ਰੀਰ ਵੀ ਖਤਮ ਹੋ ਜਾਵੇਗਾ, ਪੁਰਾਣਾ ਹੈ। ਹੁਣ ਅਸੀਂ ਪੁਰਾਣਾ ਸ਼ਰੀਰ ਛੱਡ ਨਵੇਂ ਵਿਚ ਜਾਵਾਂਗੇ। ਪੁਰਾਣੇ ਸ਼ਰੀਰ ਤੋਂ ਦਿਲ ਹੱਟ ਜਾਂਦੀ ਹੈ। ਹੁਣ ਅਸੀਂ ਗਏ ਕਿ ਗਏ। ਪੁਰਾਣੀ ਦੁਨੀਆਂ ਭਸਮ ਹੋਣੀ ਹੈ। ਬਾਪ ਸਮਝਾਉਂਦੇ ਹਨ ਸਵੇਰੇ ਉੱਠਕੇ ਇਵੇਂ – ਇਵੇਂ ਖਿਆਲ ਕਰੋ। ਹੁਣ ਨਾਟਕ ਪੂਰਾ ਹੁੰਦਾ ਹੈ, ਸਾਨੂੰ ਵਾਪਿਸ ਜਾਣਾ ਹੈ। ਹੁਣ ਇੱਕ ਹੀ ਬਾਪ ਦੀ ਸ਼੍ਰੀਮਤ ਤੇ ਚਲਣਾ ਹੈ। ਹੁਣ ਨਵੀਂ ਦੁਨੀਆਂ ਵਿੱਚ ਜਾਣਾ ਹੈ ਇਸਲਈ ਜਿਉਂਦੇ ਜੀ ਸਭ ਤੋਂ ਬੁੱਧੀਯੋਗ ਤੋੜ ਇੱਕ ਨਾਲ ਜੋੜਨਾ ਪਵੇ, ਇਸ ਵਿੱਚ ਬੜਾ ਅਭਿਆਸ ਚਾਹੀਦਾ ਹੈ। ਅਭਿਆਸ ਦੇ ਲਈ ਹੀ ਬਾਪ ਕਹਿੰਦੇ ਹਨ ਸਵੇਰੇ ਉੱਠੋ। ਦਿਨ ਵਿੱਚ ਤਾਂ ਸ਼ਰੀਰ ਨਿਰਵਾਹ ਅਰਥ ਕਰਮ ਕਰਨਾ ਹੈ। ਰਾਤ ਦਾ ਅਭਿਆਸ ਵ੍ਰਿਧੀ ਨੂੰ ਪਾਉਂਦਾ ਹੈ। ਜਿੰਨਾ ਟਾਈਮ ਮਿਲੇ ਬਾਬਾ ਨੂੰ ਯਾਦ ਕਰੋ। ਬਾਬਾ ਦੀ ਯਾਦ ਵਿਚ ਤੁਸੀਂ ਕਿੰਨਾ ਵੀ ਪੈਦਲ ਕਰਦੇ ਜਾਓ, ਕਦੀ ਥੱਕ ਨਹੀਂ ਸਕਦੇ। ਯੋਗਬਲ ਦੀ ਖੁਸ਼ੀ ਰਹਿੰਦੀ ਹੈ। ਯਾਦ ਦਾ ਅਭਿਆਸ ਹੋਵੇਗਾ ਤਾਂ ਕਿੱਥੇ ਵੀ ਬੈਠ ਯਾਦ ਆ ਜਾਵੇਗੀ। ਖਾਨ ਤੇ ਵੀ ਯਾਦ ਵਿੱਚ ਰਹਿਣਾ ਹੈ। ਫਾਲਤੂ ਵਾਰਤਾਲਾਪ ਨਹੀਂ ਚਲਣਾ ਚਾਹੀਦਾ। ਬਾਪ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਫਿਰ ਅੰਤ ਮਤਿ ਸੋ ਗਤੀ ਹੋ ਜਾਵੇਗੀ। ਹੁਣ ਵਾਪਿਸ ਜਾਣਾ ਹੈ। ਸਾਰਿਆਂ ਦਾ ਸਦਗਤੀ ਦਾਤਾ, ਸਭ ਨੂੰ ਸ਼੍ਰੇਸ਼ਠਾਚਾਰੀ ਬਣਾਉਣ ਵਾਲਾ, ਸ਼ਾਂਤੀਦੇਸ਼ ਵਿੱਚ ਲੈ ਜਾਨ ਵਾਲਾ ਇਕ ਹੀ ਬਾਪ ਹੈ। ਜਨਮ – ਜਨਮਾਂਤਰ ਤੁਹਾਨੂੰ ਬਾਪ ਟੀਚਰ ਗੁਰੂ ਮਿਲੇ ਪਰ ਉਹ ਸਭ ਹਨ ਜਿਸਮਾਨੀ। ਕੋਈ ਵੀ ਦੇਹੀ – ਅਭਿਮਾਨੀ ਬਣਨਾ ਨਹੀਂ ਸਿਖਾਉਂਦੇ ਹਨ। ਇਹ ਤਾਂ ਬੇਹੱਦ ਦਾ ਬਾਪ ਗਿਆਨ ਦਾ ਸਾਗਰ ਹੈ। ਜੋ ਵੀ ਆਤਮਾਵਾਂ ਹਨ ਉਨ੍ਹਾਂ ਵਿੱਚ ਸੰਸਕਾਰ ਭਰੇ ਹੋਏ ਹਨ। ਫਿਰ ਸ਼ਰੀਰ ਧਾਰਨ ਕਰਨ ਨਾਲ ਉਹ ਇਮਰਜ ਹੁੰਦੇ ਹਨ। ਹੁਣ ਤੁਹਾਨੂੰ ਸਾਰੇ ਡਰਾਮਾ ਦੀ ਨਾਲੇਜ ਹੈ ਹੋਰ ਤਾਂ ਸਾਰੇ ਮਨੁੱਖ ਘੋਰ ਹਨ੍ਹੇਰੇ ਵਿੱਚ ਹਨ। ਗਾਇਆ ਵੀ ਹੋਇਆ ਹੈ ਗਿਆਨ ਅੰਜਨ ਸਤਿਗੁਰੂ ਦਿੱਤਾ। ਤਾਂ ਗਿਆਨ ਅੰਜਨ ਦੇਣ ਵਾਲਾ ਗਿਆਨ ਸੂਰਜ ਬਾਪ ਹੈ। ਸਤਿਯੁਗ ਨੂੰ ਦਿਨ, ਕਲਯੁਗ ਨੂੰ ਰਾਤ ਕਿਹਾ ਜਾਂਦਾ ਹੈ। ਆਤਮਾਵਾਂ ਉਸ ਨਿਰੰਕਾਰੀ ਬਾਪ ਨੂੰ ਯਾਦ ਕਰਦੀਆਂ ਹਨ। ਬਾਪ ਸਮਝਾਉਂਦੇ ਹਨ ਮੈਂ ਤੁਸੀਂ ਬੱਚਿਆਂ ਨੂੰ ਬ੍ਰਹਮਾ ਮੁੱਖ ਦਵਾਰਾ ਕਲਪ ਪਹਿਲੇ ਮੁਅਫਿਕ ਸਭ ਭਗਤੀ ਮਾਰਗ ਦੇ ਸ਼ਾਸਤਰਾਂ ਦਾ ਰਾਜ ਸਮਝਾਉਂਦਾ ਹਾਂ। ਇਹ ਸਭ ਭਗਤੀ ਮਾਰਗ ਦੀ ਸਮਗ੍ਰੀ ਹੈ, ਜੋ ਅੱਧਾਕਲਪ ਤੋਂ ਚਲਦੀ ਆਉਂਦੀ ਹੈ। ਮਨੁੱਖ ਤਾਂ ਕਹਿ ਦਿੰਦੇ ਹਨ ਇਹ ਪ੍ਰੰਪਰਾ ਤੋਂ ਚਲਦੇ ਆਏ ਹਨ। ਰਾਵਣ ਨੂੰ ਵੀ ਪ੍ਰੰਪਰਾ ਨਾਲ ਸਾੜਦੇ ਆਏ ਹਨ। ਤਿਉਹਾਰ ਜੋ ਮਨਾਉਂਦੇ ਹਨ ਉਹ ਸਭ ਕਹਿੰਦੇ ਹਨ ਪ੍ਰੰਪਰਾ ਨਾਲ ਚਲ ਰਹੇ ਹਨ। ਪ੍ਰੰਪਰਾ ਦਾ ਅਰਥ ਕੀ ਹੈ? ਉਹ ਸਮਝਦੇ ਨਹੀਂ। ਸਤਿਯੁਗ ਦੀ ਉਮਰ ਲੱਖਾਂ ਵਰ੍ਹੇ ਲਿਖ ਦਿੱਤੀ ਹੈ, ਤਾਂ ਮਨੁੱਖ ਘੋਰ ਹਨ੍ਹੇਰੇ ਵਿੱਚ ਹਨ ਨਾ। ਭਗਤੀ ਕਦੋਂ ਤੋਂ ਸ਼ੁਰੂ ਹੋਈ, ਪਾਵਨ ਕਦੋਂ ਬਣੇ, ਕੁਝ ਵੀ ਜਾਣਦੇ ਨਹੀਂ। ਭਗਵਾਨ ਪਤਿਤਾਂ ਨੂੰ ਪਾਵਨ ਕਦੋਂ ਬਣਾਉਣ ਆਏ? ਕਹਿੰਦੇ ਵੀ ਹਨ ਕ੍ਰਾਈਸਟ ਤੋਂ 3 ਹਜਾਰ ਵਰ੍ਹੇ ਪਹਿਲੇ ਸ੍ਵਰਗ ਸੀ, ਪਰ ਫਿਰ ਵੀ ਕਈ ਮਤ ਹਨ ਨਾ। ਕਿੰਨੀਆਂ ਮੱਤਾਂ ਦੁਨੀਆਂ ਵਿੱਚ ਕੰਮ ਕਰ ਰਹੀਆਂ ਹਨ। ਬਾਪ ਆਕੇ ਸ਼੍ਰੇਸ਼ਠ ਮੱਤ ਦਿੰਦੇ ਹਨ। ਸ਼੍ਰੀਮਤ ਤੋਂ ਤੁਸੀਂ ਸ਼੍ਰੇਸ਼ਠ ਸੋ ਦੇਵਤਾ ਬਣਦੇ ਹੋ। ਰੁਦ੍ਰ ਮਾਲਾ ਵੀ ਹੈ। ਰੁਦ੍ਰ ਵੀ ਨਿਰਾਕਾਰ ਭਗਵਾਨ ਹੀ ਠਹਿਰੇ। ਉਹ ਹੈ ਸ਼੍ਰੀ ਸ਼੍ਰੀ। ਦੇਵਤਾਵਾਂ ਨੂੰ ਕਹਿਣਗੇ ਸ਼੍ਰੀ ਮਤਲਬ ਸ਼੍ਰੇਸ਼ਠ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ ਸ਼੍ਰੀ ਸ਼੍ਰੀ ਦਵਾਰਾ ਸ਼੍ਰੇਸ਼ਠ ਦੁਨੀਆਂ ਬਣਦੀ ਹੈ। ਬਾਪ ਸ਼੍ਰੀ ਸ਼੍ਰੀ ਹੈ ਸ਼੍ਰੀ ਬਣਾਉਣ ਵਾਲਾ। ਇਹ ਸਭ ਗੱਲਾਂ ਯਾਦ ਕਰਨੀਆਂ ਹਨ। ਕਲਪ ਪਹਿਲੇ ਵਾਲੇ ਹੀ ਸਮਝਣਗੇ। ਇਹ ਗਿਆਨ ਸਭ ਧਰਮ ਵਾਲਿਆਂ ਦੇ ਲਈ ਹੈ। ਸਭ ਨੂੰ ਬਾਪ ਕਹਿੰਦੇ ਹਨ – ਆਪਣੇ ਨੂੰ ਆਤਮਾ ਸਮਝੋ। ਬੇਹੱਦ ਦੇ ਬਾਪ ਤੋਂ ਕਿੰਨਾ ਸੁੱਖ ਮਿਲ ਰਿਹਾ ਹੈ। ਬੇਹੱਦ ਦਾ ਬਾਪ ਆਕੇ ਇੰਨੇ ਬੱਚਿਆਂ ਨੂੰ ਏਡਾਪਟ ਕਰਦੇ ਹਨ। ਇਹ ਮੁੱਖ ਵੰਸ਼ਾਵਲੀ ਹੈ ਨਾ। ਕਿੰਨੇ ਢੇਰ ਬੀ. ਕੇ. ਹਨ, ਜੋ ਫਿਰ ਦੇਵਤਾ ਬਣਨ ਵਾਲੇ ਹਨ। ਇਹ ਹੈ ਈਸ਼ਵਰੀ ਕੁਲ। ਦਾਦਾ ਹੈ ਨਿਰਾਕਾਰ। ਉਨ੍ਹਾਂ ਦੇ ਬੱਚੇ ਦਾ ਨਾਮ ਹੈ ਪ੍ਰਜਾਪਿਤਾ ਬ੍ਰਹਮਾ, ਇਨ੍ਹਾਂ ਦਵਾਰਾ ਏਡਾਪਟ ਕਰਦੇ ਹਨ। ਤੁਸੀਂ ਬ੍ਰਾਹਮਣ ਹੋ ਸ਼ਿਵਬਾਬਾ ਦੀ ਫੈਮਿਲੀ, ਫਿਰ ਵ੍ਰਿਧੀ ਹੁੰਦੀ ਹੈ। ਹੁਣ ਤੁਹਾਡੀ ਨੰਬਰਵਨ ਬਿਰਾਦਰੀ ਹੈ। ਤੁਸੀਂ ਸਰਵਿਸ ਕਰਦੇ ਹੋ, ਸਭ ਦਾ ਕਲਿਆਣ ਕਰਦੇ ਹੋ। ਤੁਹਾਡਾ ਜੜ ਯਾਦਗਾਰ ਮੰਦਿਰ ਐਕੁਰੇਟ ਬਣਿਆ ਹੋਇਆ ਹੈ। ਇੱਥੇ ਤੁਸੀਂ ਚੇਤੰਨ ਵਿੱਚ ਬੈਠੇ ਹੋ। ਜਾਣਦੇ ਹੋ ਅਸੀਂ ਫਿਰ ਤੋਂ ਸਥਾਪਨਾ ਕਰਦੇ ਹਾਂ। ਭਗਤੀ ਵਿੱਚ ਸਾਡੇ ਯਾਦਗਾਰ ਮੰਦਿਰ ਬਣਨਗੇ। ਸ਼ਿਵਬਾਬਾ ਨਾ ਹੁੰਦਾ ਤਾਂ ਤੁਸੀਂ ਕਿੱਥੇ ਹੁੰਦੇ। ਬ੍ਰਹਮਾ ਵਿਸ਼ਨੂੰ ਸ਼ੰਕਰ ਕਿੱਥੇ ਹਨ? ਹੁਣ ਸ਼ਿਵਬਾਬਾ ਰਚਨਾ ਰਚ ਰਹੇ ਹਨ ਨਾ। ਪ੍ਰਜਾਪਿਤਾ ਬ੍ਰਹਮਾ ਦਾ ਚਿੱਤਰ ਵੱਖ ਹੋਣਾ ਚਾਹੀਦਾ ਹੈ। ਤ੍ਰਿਮੂਰਤੀ ਬ੍ਰਹਮਾ ਕਹਿੰਦੇ ਹਨ ਪਰ ਉਨ੍ਹਾਂ ਦਾ ਤਾਂ ਕੋਈ ਅਰਥ ਹੀ ਨਹੀਂ।

ਤੁਸੀਂ ਜਾਣਦੇ ਹੋ – ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਸਥਾਪਨਾ ਕਰਦੇ ਹਨ। ਕਰਨਕਰਾਵਨਹਾਰ ਸ਼ਿਵਬਾਬਾ ਹੈ। ਇਹ ਸਭ ਗੱਲਾਂ ਧਾਰਨ ਕਰਨ ਦੀਆਂ ਹਨ। ਸ਼ਿਵਬਾਬਾ ਆਪ ਰਾਜਯੋਗ ਸਿਖਾ ਰਹੇ ਹਨ। ਨਾਲੇਜ ਦੇ ਰਹੇ ਹਨ ਤਾਂ ਉਹ ਧਾਰਨ ਕਰਨੀ ਚਾਹੀਦੀ ਹੈ, ਇਸ ਵਿੱਚ ਪਿਓਰਿਟੀ ਫਸਟ ਹੈ। ਹਿੰਮਤ ਵੀ ਵਿਖਾਉਣੀ ਹੈ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਰਹਿ ਵਿਖਾਉਣਾ ਹੈ। ਕੋਈ ਬੱਚੀ ਨੂੰ ਬਚਾਉਣ ਦੇ ਲਈ ਵੀ ਸ੍ਵਯੰਵਰ ਕਰਦੇ ਹਨ, ਜਿਸ ਨੂੰ ਗੰਧਰਵੀ ਵਿਵਾਹ ਕਹਿੰਦੇ ਹਨ। ਫਿਰ ਉਸ ਵਿੱਚ ਵੀ ਕੋਈ ਫੇਲ੍ਹ ਹੋ ਜਾਂਦੇ ਹਨ। ਕੋਈ – ਕੋਈ ਇਵੇਂ ਵੀ ਹੁੰਦੇ ਹਨ, ਜੋ ਸ਼ਾਦੀ ਕਰ ਫਿਰ ਪਵਿੱਤਰ ਰਹਿੰਦੇ ਹਨ। ਪਵਿੱਤਰ ਰਹਿ ਫਿਰ ਨਾਲੇਜ ਵੀ ਲੈਣੀ ਹੈ। ਧਾਰਨ ਕਰ ਹੋਰਾਂ ਨੂੰ ਵੀ ਆਪ ਸਮਾਨ ਬਣਾਕੇ ਵਿਖਾਉਣ ਤਾਂ ਹੀ ਉੱਚ ਪਦਵੀ ਪਾ ਸਕਣ। ਇਸ ਗਿਆਨ – ਯਗ ਵਿੱਚ ਵਿਘਨ ਵੀ ਬਹੁਤ ਪੈਂਦੇ ਹਨ। ਇਹ ਤਾਂ ਸਭ ਹੋਵੇਗਾ। ਡਰਾਮਾ ਵਿੱਚ ਨੂੰਧ ਹੈ। ਕਈ ਬੱਚੀਆਂ ਕਹਿੰਦੀਆਂ ਹਨ – ਅਸੀਂ ਸਾਹੂਕਾਰੀ ਕੀ ਕਰਨੀ, ਇਸ ਤੋਂ ਤਾਂ ਬਰਤਨ ਮਾਂਜ ਕੇ ਰੋਟੀ ਖਾਣਾ ਚੰਗਾ ਹੈ, ਪਵਿੱਤਰ ਤਾਂ ਰਹਾਂਗੀ। ਪਰ ਹਿੰਮਤ ਚਾਹੀਦੀ ਹੈ ਬਹੁਤ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਭੋਜਨ ਕਰਦੇ ਸਮੇਂ ਯਾਦ ਵਿੱਚ ਰਹਿਣਾ ਹੈ, ਫਾਲਤੂ ਵਾਰਤਾਲਾਪ ਨਹੀਂ ਕਰਨੀ ਹੈ। ਯਾਦ ਨਾਲ ਪਾਪਾਂ ਦਾ ਖਾਤਾ ਚੁਕਤੁ ਕਰਨਾ ਹੈ।

2. ਦਿਨ ਵਿੱਚ ਸ਼ਰੀਰ ਨਿਰਵਾਹ ਅਰਥ ਕਰਮ ਕਰ, ਰਾਤ ਨੂੰ ਜਾਗ ਆਪਣੇ ਆਪ ਨਾਲ ਗੱਲਾਂ ਕਰਨੀਆਂ ਹਨ। ਖਿਆਲ ਕਰਨਾ ਹੈ ਕਿ ਇਹ ਨਾਟਕ ਪੂਰਾ ਹੋਇਆ, ਅਸੀਂ ਹੁਣ ਵਾਪਿਸ ਜਾਂਦੇ ਹਾਂ ਇਸਲਈ ਜਿਉਂਦੇ ਜੀ ਮਮਤਵ ਮਿਟਾਉਣਾ ਹੈ।

ਵਰਦਾਨ:-

“ਮਾਲਿਕ ਸੋ ਬਾਲਕ ਹੈ” – ਜਦ ਚਾਹੋ ਮਾਲਿਕਪਨ ਦੀ ਸਥਿਤੀ ਵਿੱਚ ਸਥਿਤ ਹੋ ਜਾਓ ਅਤੇ ਜਦ ਚਾਹੋ ਬਾਲਕਪਨ ਦੀ ਸਥਿਤੀ ਵਿੱਚ ਸਥਿਤ ਹੋ ਜਾਓ, ਇਹ ਡਬਲ ਨਸ਼ਾ ਹਮੇਸ਼ਾ ਨਿਰਵਿਘਨ ਬਣਾਉਣ ਵਾਲਾ ਹੈ। ਅਜਿਹੀਆਂ ਆਤਮਾਵਾਂ ਦਾ ਟਾਈਟਲ ਹੈ ਵਿਘਨ – ਵਿਨਾਸ਼ਕ। ਪਰ ਸਿਰਫ ਆਪਣੇ ਲਈ ਵਿਘਨ – ਵਿਨਾਸ਼ਕ ਨਹੀਂ, ਸਾਰੇ ਵਿਸ਼ਵ ਦੇ ਵਿਘਨ – ਵਿਨਾਸ਼ਕ, ਵਿਸ਼ਵ ਪਰਿਵਰਤਕ ਹੋ। ਜੋ ਖੁਦ ਸ਼ਕਤੀਸ਼ਾਲੀ ਰਹਿੰਦੇ ਹਨ ਉਨ੍ਹਾਂ ਦੇ ਸਾਹਮਣੇ ਵਿਘਨ ਆਪ ਕਮਜ਼ੋਰ ਬਣ ਜਾਂਦਾ ਹੈ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top