12 April 2022 Punjabi Murli Today | Brahma Kumaris

Read and Listen today’s Gyan Murli in Punjabi 

11 April 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ:- ਤੁਸੀਂ ਦੁੱਖ ਹਰਤਾ ਸੁੱਖ ਕਰਤਾ ਬਾਪ ਦੇ ਬੱਚੇ ਹੋ, ਤੁਹਾਨੂੰ ਮਨਸਾ - ਵਾਚਾ - ਕਰਮਣਾ ਕਿਸੀ ਨੂੰ ਵੀ ਦੁੱਖ ਨਹੀਂ ਦੇਣਾ ਹੈ, ਸਭ ਨੂੰ ਸੁੱਖ ਦਵੋ"

ਪ੍ਰਸ਼ਨ: -

ਤੁਸੀਂ ਬੱਚੇ ਮਨੁੱਖ ਤੋਂ ਦੇਵਤਾ ਬਣਦੇ ਹੋ ਇਸਲਈ ਤੁਹਾਡੀ ਮੁੱਖ ਧਾਰਨਾ ਕੀ ਹੋਣੀ ਚਾਹੀਦੀ ਹੈ?

ਉੱਤਰ:-

ਤੁਹਾਡੇ ਮੂੰਹ ਤੋਂ ਜੋ ਵੀ ਬੋਲ ਨਿਕਲਣ – ਉਹ ਇੱਕ – ਇੱਕ ਬੋਲ ਮਨੁੱਖਾਂ ਨੂੰ ਹੀਰੇ ਵਰਗਾ ਬਣਾ ਦੇਣ। ਤੁਹਾਨੂੰ ਬਹੁਤ ਮਿੱਠਾ ਬਣਨਾ ਹੈ, ਸਭ ਨੂੰ ਸੁੱਖ ਦੇਣਾ ਹੈ। ਕਿਸੀ ਨੂੰ ਵੀ ਦੁੱਖ ਦੇਣ ਦਾ ਖਿਆਲ ਨਾ ਆਵੇ। ਤੁਸੀਂ ਹੁਣ ਅਜਿਹੀ ਸਤਿਯੁਗੀ ਸ੍ਵਰਗ ਦੀ ਦੁਨੀਆਂ ਵਿੱਚ ਜਾਂਦੇ ਹੋ ਜਿੱਥੇ ਹਮੇਸ਼ਾ ਸੁੱਖ ਹੀ ਸੁੱਖ ਹਨ। ਦੁੱਖ ਦਾ ਨਾਮ ਨਿਸ਼ਾਨ ਨਹੀਂ। ਤਾਂ ਤੁਹਾਨੂੰ ਬਾਪ ਦੀ ਸ਼੍ਰੀਮਤ ਮਿਲੀ ਹੈ ਬੱਚੇ, ਬਾਪ ਸਮਾਨ ਦੁੱਖ ਹਰਤਾ ਸੁੱਖ ਕਰਤਾ ਬਣੋ। ਤੁਹਾਡਾ ਧੰਧਾ ਹੀ ਹੈ ਸਭ ਦੇ ਦੁੱਖ ਹਰਕੇ ਸੁੱਖ ਦੇਣਾ।

ਗੀਤ:-

ਇਸ ਪਾਪ ਦੀ ਦੁਨੀਆਂ ਤੋਂ..

ਓਮ ਸ਼ਾਂਤੀ ਬੱਚਿਆਂ ਨੇ ਇਹ ਗੀਤ ਸੁਣਿਆ। ਬਾਪ ਜਾਣਦੇ ਹਨ ਕਿ ਅਸੀਂ ਪੁਰਸ਼ਾਰਥ ਕਰਦੇ ਹਾਂ – ਅਜਿਹੀ ਦੁਨੀਆਂ ਵਿੱਚ ਜਾਣ ਦੇ ਲਈ, ਜਿੱਥੇ ਇੱਕ ਤਾਂ ਮਾਇਆ ਨਹੀਂ ਹੁੰਦੀ ਅਤੇ ਕਦੀ ਵੀ ਮਨਸਾ – ਵਾਚਾ – ਕਰਮਣਾ ਕੋਈ ਨੂੰ ਕੋਈ ਵੀ ਦੁੱਖ ਨਹੀਂ ਦਿੰਦੇ ਇਸਲਈ ਉਨ੍ਹਾਂ ਦਾ ਨਾਮ ਹੀ ਸ੍ਵਰਗ, ਪੈਰਾਡਾਈਜ਼, ਬੈਕੁੰਠ ਅਤੇ ਬਰੋਬਰ ਉੱਥੇ ਦੇ ਮਾਲਿਕ ਲਕਸ਼ਮੀ – ਨਾਰਾਇਣ ਦਾ ਚਿੱਤਰ ਵੀ ਵਿਖਾਉਂਦੇ ਹਨ। ਪ੍ਰਜਾ ਦਾ ਤਾਂ ਚਿੱਤਰ ਨਹੀਂ ਵਿਖਾਉਣਗੇ। ਲਕਸ਼ਮੀ – ਨਾਰਾਇਣ ਦਾ ਚਿੱਤਰ ਹੈ, ਜਿਸ ਨਾਲ ਸਿੱਧ ਹੁੰਦਾ ਹੈ ਕਿ ਉਨ੍ਹਾਂ ਦੀ ਰਾਜਧਾਨੀ ਵਿੱਚ ਜ਼ਰੂਰ ਇਵੇਂ ਹੀ ਮਨੁੱਖ ਹੋਣਗੇ। ਭਾਰਤ ਵਿੱਚ ਹੀ ਇਹ ਸ੍ਵਰਗ ਦੇ ਮਾਲਿਕ ਸਨ, ਜਿੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ ਰਹਿੰਦਾ ਹੈ। ਮਨਸਾ – ਵਾਚਾ – ਕਰਮਣਾ ਕੋਈ ਵੀ ਕਿਸੇ ਨੂੰ ਦੁੱਖ ਨਹੀਂ ਦਿੰਦੇ। ਬਾਪ ਵੀ ਕਦੀ ਕਿਸੇ ਨੂੰ ਦੁੱਖ ਨਹੀਂ ਦਿੰਦੇ ਹਨ। ਉਨ੍ਹਾਂ ਦਾ ਨਾਮ ਬਾਲਾ ਹੈ – ਦੁੱਖ ਹਰਤਾ ਸੁੱਖ ਕਰਤਾ। ਉਹ ਬੈਠ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਨ। ਇਸ ਦੁਨੀਆਂ ਵਿੱਚ ਸਾਰੇ ਮਨਸਾ – ਵਾਚਾ – ਕਰਮਣਾ ਇੱਕ ਦੋ ਨੂੰ ਦੁੱਖ ਦੇਣ ਵਾਲੇ ਹਨ। ਉੱਥੇ ਮਨਸਾ – ਵਾਚਾ – ਕਰਮਣਾ ਸਭ ਸੁੱਖ ਦੇਣ ਵਾਲੇ ਹਨ। ਪਰਮਪਿਤਾ ਪਰਮਾਤਮਾ ਦੇ ਸਿਵਾਏ ਕੋਈ ਵੀ ਸ੍ਵਰਗ ਦਾ ਮਾਲਿਕ ਬਣਾ ਨਹੀਂ ਸਕਦਾ। ਬਰੋਬਰ ਸ੍ਵਰਗ ਸੀ। ਇੱਥੇ ਵੀ ਵੇਖੋ ਸਾਇੰਸ ਤੋਂ ਕੀ – ਕੀ ਬਣਦਾ ਰਹਿੰਦਾ ਹੈ। ਐਰੋਪਲੇਨ, ਮੋਟਰਾਂ, ਮਹਿਲ ਆਦਿ ਕਿਵੇਂ ਬਣ ਜਾਂਦੇ ਹਨ। ਉਥੇ ਵੀ ਸਾਇੰਸ ਸਾਰੀ ਕੰਮ ਵਿੱਚ ਆਉਂਦੀ ਹੈ। ਇਵੇਂ ਨਹੀਂ ਜਮੀਨ ਤੋਂ ਕੋਈ ਬੈਕੁੰਠ ਨਿਕਲ ਆਵੇਗਾ। ਜਿਵੇਂ ਵਿਖਾਉਂਦੇ ਹਨ ਦਵਾਰਕਾ ਸਮੁੰਦਰ ਦੇ ਥੱਲੇ ਚਲੀ ਗਈ। ਜੋ ਸਮੁੰਦਰ ਦੇ ਥੱਲੇ ਜਾਵੇਗੀ ਉਹ ਤਾਂ ਗਲਕੇ ਖਤਮ ਹੋ ਜਾਵੇਗੀ। ਨਵੇਂ ਸਿਰ ਸਭ ਕੁਝ ਬਣਨਾ ਹੈ ਤਾਂ ਬਾਪ ਤੋਂ ਜਦਕਿ ਅਸੀਂ ਬਾਦਸ਼ਾਹੀ ਪ੍ਰਾਪਤ ਕਰ ਰਹੇ ਹਾਂ ਤਾਂ ਮਨਸਾ – ਵਾਚਾ – ਕਰਮਣਾ ਕਿਸ ਦੇ ਪ੍ਰਤੀ ਬੁੱਧੀ ਵਿੱਚ ਦੁੱਖ ਦੇਣ ਦਾ ਖਿਆਲ ਨਹੀਂ ਆਉਣਾ ਚਾਹੀਦਾ ਹੈ। ਭਾਵੇਂ ਇਸ ਵਕਤ ਹੈ ਮਾਇਆ ਦਾ ਰਾਜ। ਮਨਸਾ ਤੂਫ਼ਾਨ ਤਾਂ ਆਉਣਗੇ। ਦਿਲ ਵਿੱਚ ਕਿਸੇ ਨੂੰ ਦੁੱਖ ਦੇਣ ਦਾ ਖਿਆਲ ਵੀ ਨਹੀ ਆਉਣਾ ਚਾਹੀਦਾ। ਇਸ ਸਮੇਂ ਸਭ ਇਕ ਦੋ ਨੂੰ ਦੁੱਖ ਹੀ ਦਿੰਦੇ ਹਨ। ਸਮਝਦੇ ਸੁੱਖ ਹਨ, ਪਰ ਉਹ ਹੈ ਦੁੱਖ। ਬਾਪ ਤੋਂ ਸਭ ਨੂੰ ਬੇਮੁੱਖ ਕਰਦੇ ਹਨ। ਇਹ ਭਗਤੀ ਮਾਰਗ ਵੀ ਡਰਾਮਾ ਵਿੱਚ ਹੈ। ਡਰਾਮਾ ਨੂੰ ਕੋਈ ਵੀ ਜਾਣਦੇ ਹੀ ਨਹੀਂ। ਉਹ ਲੋਕ ਸਮਝਦੇ ਹਨ ਅਸੀਂ ਇਹ ਸ਼ਾਸਤਰ ਆਦਿ ਸੁਣਾਉਂਦੇ ਹਾਂ, ਇਹ ਵੀ ਗਿਆਨ ਦਿੰਦੇ ਹਨ। ਜਪ ਤਪ ਆਦਿ ਕਰਨ ਨਾਲ ਮਨੁੱਖ ਮੁਕਤੀ ਜੀਵਨਮੁਕਤੀ ਨੂੰ ਪਾ ਲੈਣਗੇ। ਕਈ ਪ੍ਰਕਾਰ ਦੇ ਰਸਤੇ ਦੱਸਦੇ ਹਨ। ਕਹਿਣਗੇ ਬਹੁਤ ਸਮੇਂ ਤੋਂ ਭਗਤੀ ਕਰਦੇ ਆਏ ਹਾਂ ਤਾਂ ਤੇ ਭਗਵਾਨ ਆਇਆ ਹੈ। ਅਸੀਂ ਵੀ ਕਹਿੰਦੇ ਹਾਂ ਭਗਤੀ ਦਾ ਜਦ ਅੰਤ ਹੁੰਦਾ ਹੈ ਤਾਂ ਭਗਵਾਨ ਨੂੰ ਆਉਣਾ ਹੁੰਦਾ ਹੈ, ਆਕੇ ਭਗਤੀ ਦਾ ਫਲ ਦਿੰਦੇ ਹਨ। ਤਾਂ ਉਹ ਸਭ ਭਗਤੀ ਦੀ ਲਾਈਨ ਵਿੱਚ ਚਲੇ ਜਾਂਦੇ ਹਨ। ਇਸ ਨੂੰ ਗਿਆਨ ਨਹੀਂ ਕਹਾਂਗੇ। ਸ਼ਾਸਤਰਾਂ ਦੇ ਗਿਆਨ ਨਾਲ ਸਦਗਤੀ ਨਹੀਂ ਹੁੰਦੀ। ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਗਿਆਨ ਤਾਂ ਉਨ੍ਹਾਂ ਨੂੰ ਹੈ ਹੀ ਨਹੀਂ। ਇਹ ਤੁਸੀਂ ਜਾਣਦੇ ਹੋ ਪ੍ਰਾਚੀਨ ਗਿਆਨ ਅਤੇ ਯੋਗ ਤੋਂ ਭਾਰਤ ਸ੍ਵਰਗ ਬਣਿਆ ਸੀ, ਸੋ ਜ਼ਰੂਰ ਭਗਵਾਨ ਹੀ ਸਿਖਾਏਗਾ। ਮਨੁੱਖ ਤਾਂ ਰਾਜਯੋਗ ਸਿੱਖਾ ਨਾ ਸਕੇ। ਭਗਵਾਨ ਨੇ ਜੋ ਸਹਿਜ ਰਾਜਯੋਗ ਸਿਖਾਇਆ ਉਨ੍ਹਾਂ ਦਾ ਬਾਦ ਵਿੱਚ ਸ਼ਾਸਤਰ ਬਣਾਇਆ ਹੈ। ਇੱਥੇ ਤਾਂ ਭਗਵਾਨ ਆਪ ਬੈਠ ਨਾਲੇਜ ਸਮਝਾਉਂਦੇ ਹਨ। ਗੀਤਾ ਵਿੱਚ ਸਿਰਫ ਇੱਕ ਭੁੱਲ ਕੀਤੀ ਹੈ ਜੋ ਨਾਮ ਬਦਲੀ ਕਰ ਦਿੱਤਾ ਹੈ ਅਤੇ ਸਮਾਂ ਵੀ ਦੂਜਾ ਲਿਖ ਦਿੱਤਾ ਹੈ।

ਤੁਸੀਂ ਜਾਣਦੇ ਹੋ ਹੁਣ ਭਗਵਾਨ ਸਾਨੂੰ ਗਿਆਨ ਅਤੇ ਰਾਜਯੋਗ ਸਿਖਾ ਰਹੇ ਹਨ। ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਗਿਆਨ ਹੋਰ ਕੋਈ ਸ਼ਾਸਤਰ ਵਿੱਚ ਨਹੀਂ ਹੈ। ਕਲਪ ਦੀ ਉਮਰ ਵੀ ਲੰਬੀ ਕਰ ਦਿੱਤੀ ਹੈ। ਮਨੁੱਖ ਤਾਂ ਉਹ ਹੀ ਸ਼ਾਸਤਰ ਪੜ੍ਹਦੇ ਰਹਿੰਦੇ ਹਨ। ਬਾਪ ਨੇ ਸਮਝਾਇਆ ਹੈ – ਇਹ ਸ੍ਰਿਸ਼ਟੀ ਰੂਪੀ ਝਾੜ ਹੈ। ਝਾੜ ਵਿੱਚ ਪਹਿਲੇ ਥੋੜੇ ਪੱਤੇ ਫਿਰ ਵਧਦੇ ਜਾਂਦੇ ਹਨ। ਵੱਖ ਵੱਖ ਧਰਮ ਦੇ ਪੱਤੇ ਵਿਖਾਏ ਜਾਂਦੇ ਹਨ। ਅਸਲ ਵਿੱਚ ਇਹ ਜੋ ਵੀ ਵੇਦ ਸ਼ਾਸਤਰ ਹਨ ਉਹ ਸਭ ਭਗਵਤ ਗੀਤਾ ਦੇ ਪੱਤੇ ਹਨ ਮਤਲਬ ਉਨ੍ਹਾਂ ਤੋਂ ਨਿਕਲੇ ਹੋਏ ਸਭ ਸ਼ਾਸਤਰ ਹਨ। ਤੁਸੀਂ ਵੇਖਦੇ ਹੋ ਬਰੋਬਰ ਨਵੇਂ ਝਾੜ ਦੀ ਸਥਾਪਨ ਹੁੰਦੀ ਹੈ। ਤੂਫ਼ਾਨ ਆਦਿ ਵਿੱਚ ਕੋਈ ਝੱਟ ਮੁਰਝਾ ਜਾਂਦੇ ਹਨ, ਡਿੱਗ ਪੈਂਦੇ ਹਨ। ਤੁਸੀਂ ਜਾਣਦੇ ਹੋ ਹੁਣ ਸਾਡੇ ਦੈਵੀ ਝਾੜ ਦਾ ਫਾਊਂਡੈਸ਼ਨ ਲੱਗ ਰਿਹਾ ਹੈ। ਹੋਰ ਜੋ ਧਰਮ ਸਥਾਪਕ ਹਨ ਉਹ ਇਹ ਨਹੀਂ ਜਾਣਦੇ ਕਿ ਅਸੀਂ ਕ੍ਰਿਸ਼ਚਨ ਧਰਮ ਦਾ ਜਾਂ ਫਲਾਣੇ ਧਰਮ ਦਾ ਫਾਊਂਡੈਸ਼ਨ ਲਗਾਉਂਦੇ ਹਾਂ। ਪਿੱਛੇ ਸਮਝ ਵਿੱਚ ਆਉਂਦਾ ਹੈ ਕਿ ਫਲਾਣੇ ਨੇ ਇਹ ਫਾਊਂਡੈਸ਼ਨ ਲਗਾਇਆ ਹੈ। ਇੱਥੇ ਤਾਂ ਕੋਟਾਂ ਨੂੰ ਫੁੱਲ ਬਨਾਉਣਾ ਹੁੰਦਾ ਹੈ। ਤੁਸੀਂ ਜਾਣਦੇ ਹੋ ਸਾਨੂੰ ਤਾਂ ਦੇਵਤਾ ਬਣਨਾ ਹੈ। ਸਭ ਨੂੰ ਸੁੱਖ ਦੇਣਾ ਹੈ। ਕਿਸੇ ਨੂੰ ਦੁੱਖ ਦੇਣ ਦਾ ਖਿਆਲ ਵੀ ਨਹੀਂ ਆਉਣਾ ਚਾਹੀਦਾ। ਇਕ – ਇੱਕ ਅੱਖਰ ਮੁੱਖ ਤੋਂ ਇਵੇਂ ਨਿਕਲਣ ਜੋ ਮਨੁੱਖ ਨੂੰ ਹੀਰੇ ਵਰਗਾ ਬਣਾ ਦੇਣ। ਬਾਪ ਵੀ ਸਾਨੂੰ ਗਿਆਨ ਸੁਣਾਉਂਦੇ ਹਨ, ਜਿਸ ਨੂੰ ਧਾਰਨ ਕਰਦੇ – ਕਰਦੇ ਅਸੀਂ ਹੀਰੇ ਵਰਗਾ ਬਣ ਜਾਂਦੇ ਹਾਂ। ਅਸਲ ਵਿੱਚ ਟੀਚਰ ਕਿਸੇ ਨੂੰ ਦੁੱਖ ਕਿਓਂ ਦਵੇ, ਉਹ ਤਾਂ ਪੜ੍ਹਾਉਂਦੇ ਹਨ। ਹਾਂ ਸਮਝਾਇਆ ਜਾਂਦਾਹੈ – ਜੇਕਰ ਚੰਗੀ ਤਰ੍ਹਾਂ ਨਹੀਂ ਪੜ੍ਹੋਗੇ ਤਾਂ 21 ਜਨਮਾ ਦੇ ਲਈ ਘਾਟਾ ਪੈ ਜਾਵੇਗਾ। 21 ਜਨਮਾਂ ਦੇ ਲਈ ਹੁਣ ਹੀ ਪੁਰਸ਼ਾਰਥ ਕਰਨਾ ਪੈਂਦਾ ਹੈ। ਬਾਪ ਮਿਲਿਆ ਹੈ, ਜਿਸ ਨੂੰ ਹੀ ਭਗਤੀ ਮਾਰਗ ਵਿੱਚ ਯਾਦ ਕਰਦੇ ਸੀ – ਹੇ ਭਗਵਾਨ। ਸਾਧੂ ਸੰਤ ਆਦਿ ਸਭ ਯਾਦ ਕਰਦੇ ਹਨ। ਭਗਵਾਨ ਤਾਂ ਇੱਕ ਹੈ। ਪਰ ਉਹ ਕੌਣ ਹੈ – ਇਹ ਨਹੀਂ ਜਾਣਦੇ। ਸ਼੍ਰੀਕ੍ਰਿਸ਼ਨ ਤਾਂ ਸਤਿਯੁਗ ਵਿੱਚ ਪ੍ਰਿੰਸ ਸੀ। ਉਨ੍ਹਾਂ ਨੂੰ ਤਾਂ ਇਵੇਂ ਕੋਈ ਨਹੀਂ ਕਹਾਂਗੇ ਕਿ ਉਹ ਸਰਵ ਦਾ ਦੁੱਖ ਹਰਤਾ ਸੁੱਖ ਕਰਤਾ ਹੈ। ਉਹ ਹੀ ਸ਼੍ਰੀਕ੍ਰਿਸ਼ਨ ਦੀ ਆਤਮਾ ਜੋ ਸੁੱਖ ਵਿੱਚ ਸੀ, ਹੁਣ ਦੁੱਖ ਵਿੱਚ ਹੈ ਭਗਵਾਨ ਦੇ ਲਈ ਇਵੇਂ ਨਹੀਂ ਕਹਾਂਗੇ ਨਾ। ਉਹ ਤਾਂ ਦੁੱਖ ਸੁੱਖ ਤੋਂ ਨਿਆਰਾ ਹੈ। ਉਨ੍ਹਾਂ ਨੂੰ ਮਨੁੱਖ ਦਾ ਤਨ ਹੈ ਨਹੀਂ। ਬਾਪ ਜੋ ਸਥਾਪਨਾ ਕਰਦੇ ਹਨ, ਉੱਥੇ ਸੁੱਖ ਹੀ ਸੁੱਖ ਹੈ। ਤਾਂ ਹੀ ਗਾਇਆ ਜਾਂਦਾ ਹੈ ਦੁੱਖ ਹਰਤਾ ਸੁੱਖ ਕਰਤਾ।

ਤੁਸੀਂ ਜਾਣਦੇ ਹੋ ਅਸੀਂ ਰਾਵਣ ਦੇ ਰਾਜ ਵਿੱਚ ਅੱਧਾਕਲਪ ਦੁਖੀ ਸੀ। ਅਲਪਕਾਲ ਦਾ ਸੁਖ ਰਹਿੰਦਾ ਹੈ ਬਾਕੀ ਦੁੱਖ ਹੀ ਦੁੱਖ ਹੈ। ਜਿਸ ਨੂੰ ਸੰਨਿਆਸੀ ਲੋਕ ਕਾਗ ਵਿਸ਼ਟਾ ਸਮਾਨ ਸੁੱਖ ਕਹਿੰਦੇ ਹਨ ਕਿਓਂਕਿ ਵਿਕਾਰ ਨਾਲ ਪੈਦਾ ਹੁੰਦੇ ਹਨ ਨਾ। ਪਰ ਕੋਈ ਪਵਿੱਤਰ ਪ੍ਰਵ੍ਰਿਤੀ ਮਾਰਗ ਵੀ ਹੋਵੇਗਾ, ਜਿੱਥੇ ਕੋਈ ਵੀ ਵਿਕਾਰ ਨਹੀਂ ਹੋਵੇਗਾ। ਬਰੋਬਰ ਉਹ ਸਤਿਯੁਗ ਵਿੱਚ ਸੀ। ਉਸ ਦਾ ਨਾਮ ਹੀ ਹੈ ਸ੍ਵਰਗ। ਉਹ ਹੈ ਪਵਿੱਤਰ ਮਾਰਗ, ਸ੍ਵਰਗ। ਫਿਰ ਪਤਿਤ ਬਣਦੇ ਹਨ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਨਰਕ, ਭ੍ਰਿਸ਼ਟਾਚਾਰੀ ਮਾਰਗ। ਇਹ ਦੁੱਖ ਸੁੱਖ ਦਾ ਖੇਡ ਬਣਿਆ ਹੋਇਆ ਹੈ। ਮਨੁੱਖਾਂ ਨੂੰ ਹੁਣ – ਹੁਣ ਸੁੱਖ, ਹੁਣ – ਹੁਣ ਦੁੱਖ। ਉਨ੍ਹਾਂ ਨੂੰ ਇਹ ਮਾਲੂਮ ਹੀ ਨਹੀਂ ਕਿ ਸ੍ਵਰਗ ਵਿੱਚ ਹਮੇਸ਼ਾ ਸੁੱਖ ਹੁੰਦਾ ਹੈ, ਦੁੱਖ ਦਾ ਨਾਮ ਨਿਸ਼ਾਨ ਵੀ ਨਹੀਂ ਰਹਿੰਦਾ। ਇੱਥੇ ਫਿਰ ਸੁੱਖ ਦਾ ਨਾਮ – ਨਿਸ਼ਾਨ ਵੀ ਨਹੀਂ ਹੈ। ਵਿਕਾਰ ਵਿੱਚ ਜਾਣਾ – ਇਹ ਤਾਂ ਦੁੱਖ ਹੀ ਹੈ, ਤਾਂ ਤੇ ਸੰਨਿਆਸੀ ਵੀ ਸੰਨਿਆਸ ਕਰਦੇ ਹਨ ਪਰ ਉਹ ਹੈ ਨਿਵ੍ਰਿਤੀ ਮਾਰਗ। ਸਤਿਯੁਗ ਵਿੱਚ ਪ੍ਰਵ੍ਰਿਤੀ ਮਾਰਗ ਸੀ, ਉਹ ਸੀ ਸ਼ਿਵਾਲਾ। ਦੇਵੀ ਦੇਵਤਾਵਾਂ, ਲਕਸ਼ਮੀ – ਨਾਰਾਇਣ ਆਦਿ ਦੇ ਜੜ ਚਿੱਤਰ ਮੰਦਿਰਾਂ ਵਿੱਚ ਵੀ ਕਿਵੇਂ ਤਾਜ ਅਤੇ ਤਖਤ ਨਾਲ ਸਜੇ ਹੋਏ ਹਨ। ਭਾਰਤ ਹੀ ਹੈ ਜਿਸ ਵਿੱਚ ਰਾਜਾ – ਰਾਣੀ ਦੈਵੀ ਸੰਪਰਦਾਏ ਸੀ, ਹੋਰ ਕੋਈ ਧਰਮ ਵਿੱਚ ਇਵੇਂ ਨਹੀਂ ਹੈ। ਭਾਵੇਂ ਰਾਜੇ ਤਾਂ ਹੋਏ ਹਨ ਪਰ ਡਬਲ ਤਾਜ ਨਹੀਂ ਹਨ। ਸਤਿਯੁਗ ਵਿੱਚ ਸ਼ੁਰੂ ਤੋਂ ਹੀ ਰਜਾਈ ਚਲਦੀ ਹੈ। ਆਦਿ ਸਨਾਤਨ ਡਬਲ ਸਿਤਰਾਜ ਦੇਵੀ – ਦੇਵਤਾ ਧਰਮ ਸੀ। ਉਹ ਧਰਮ ਕਿਵੇਂ ਸਥਾਪਨ ਹੋਇਆ, ਇਹ ਸਭ ਗੱਲਾਂ ਤੁਸੀਂ ਬੱਚੇ ਹੀ ਜਾਣਦੇ ਹੋ। ਸ਼ਿਵਬਾਬਾ ਦੀ ਮੱਤ ਤੋਂ ਤੁਸੀਂ ਦੁੱਖ ਹਰਤਾ ਸੁੱਖ ਕਰਤਾ ਬਣਦੇ ਹੋ। ਤੁਹਾਡਾ ਧੰਧਾ ਹੀ ਇਹ ਹੈ – ਸਭ ਦਾ ਦੁੱਖ ਹਰਕੇ ਸੁੱਖ ਦੇਣਾ ਹੈ। ਜੇਕਰ ਤੁਸੀਂ ਵੀ ਕਿਸੇ ਨੂੰ ਦੁੱਖ ਦੋਵੋਗੇ ਤਾਂ ਕੋਣ ਕਹੇਗਾ ਕਿ ਇਹ ਦੁੱਖ ਹਰਤਾ ਸੁੱਖ ਕਰਤਾ ਦੀ ਸੰਤਾਨ ਹਨ। ਪਹਿਲੇ ਮਨਸਾ ਵਿੱਚ ਖਿਆਲਾਤ ਆਉਂਦੇ ਹਨ ਫਿਰ ਐਕਟ ਵਿੱਚ ਆਉਂਦੇ ਹਨ। ਤੁਸੀਂ ਬੱਚਿਆਂ ਨੂੰ ਤਾਂ ਅਤਿ ਮਿੱਠਾ ਬਣਨਾ ਹੈ। ਭਗਵਾਨ ਪੜ੍ਹਾਉਂਦੇ ਹਨ ਤਾਂ ਜਦ ਤੱਕ ਚਲਣ ਤੁਹਾਡੀ ਦੈਵੀ ਨਹੀਂ ਹੋਵੇਗੀ ਤਾਂ ਮਨੁੱਖ ਤੁਹਾਡੇ ਤੇ ਵਿਸ਼ਵਾਸ ਕਿਵੇਂ ਕਰਨਗੇ। ਗੀਤਾ ਵਿੱਚ ਵੀ ਲਿਖਿਆ ਹੈ ਭਗਵਾਨੁਵਾਚ ਮੈਂ ਤੁਹਾਨੂੰ ਨਰ ਤੋਂ ਨਾਰਾਇਣ ਬਣਾਉਂਦਾ ਹਾਂ। ਭਗਵਾਨ ਜ਼ਰੂਰ ਸੰਗਮ ਤੇ ਹੋਵੇਗਾ। ਭਗਵਾਨੁਵਾਚ – ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ ਤਾਂ ਜ਼ਰੂਰ ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਹੋਇਆ ਹੋਵੇਗਾ। ਇਹ ਕੰਮ ਕੋਈ ਕ੍ਰਿਸ਼ਨ ਦਾ ਨਹੀਂ ਹੈ। ਤ੍ਰਿਮੂਰਤੀ ਵਿਖਾਉਂਦੇ ਹਨ ਪਰ ਸ਼ਿਵ ਨੂੰ ਉਡਾ ਦਿੱਤਾ ਹੈ। ਫਿਰ ਕਹਿੰਦੇ ਹਨ ਬ੍ਰਹਮਾ ਨੂੰ ਤਾਂ 3 ਮੂੰਹ ਹੁੰਦੇ ਹਨ। ਇਹ ਇੱਕ ਮੂੰਹ ਵਾਲਾ ਬ੍ਰਹਮਾ ਕਿੱਥੋਂ ਆਇਆ। ਹੁਣ ਮਨੁੱਖ ਨੂੰ 3 ਮੂੰਹ ਕਿਵੇਂ ਹੋਣਗੇ। ਬਾਪ ਕਹਿੰਦੇ ਹਨ ਤੁਸੀਂ ਮੇਰੇ ਸਮਝ ਸਿਆਣੇ ਬੱਚੇ ਹੋ। ਤੁਸੀਂ ਹੀ ਵਿਸ਼ਵ ਤੇ ਰਾਜ ਕਰਦੇ ਸੀ। ਹੁਣ ਬਾਬਾ ਤੁਹਾਨੂੰ ਦੇਹੀ – ਅਭਿਮਾਨੀ ਬਣਾ ਰਹੇ ਹਨ। ਹੁਣ ਆਪਣੇ ਨੂੰ ਆਤਮਾ ਸਮਝੋ। ਮੁਕਤੀਧਾਮ ਵਿੱਚ ਸਭ ਨੂੰ ਅਸ਼ਰੀਰੀ ਬਣਾਏ ਭੇਜ ਦਿੰਦੇ ਹਨ। ਇੱਥੇ ਆਕੇ ਤੁਸੀਂ ਇਹ ਸ਼ਰੀਰ ਧਾਰਨ ਕੀਤਾ ਹੈ। ਸ਼ਰੀਰ ਧਾਰਨ ਕਰਦੇ – ਕਰਦੇ ਤੁਹਾਨੂੰ ਦੇਹ – ਅਭਿਮਾਨ ਪੱਕਾ ਹੋ ਗਿਆ ਹੈ। ਹੁਣ ਤੁਸੀਂ ਆਪਣੇ ਨੂੰ ਆਤਮਾ ਸਮਝੋ। ਮੁਝ(ਮੈਂ) ਆਤਮਾ ਨੇ 84 ਜਨਮਾਂ ਦਾ ਪਾਰ੍ਟ ਵਜਾਇਆ ਹੈ। ਹੁਣ ਇਹ ਅੰਤਿਮ ਜਨਮ ਹੈ, ਇਵੇਂ – ਇਵੇਂ ਆਪਣੇ ਨਾਲ ਗੱਲਾਂ ਕਰੋ। ਬਾਪ ਕਹਿੰਦੇ ਹਨ ਹੁਣ ਤੁਸੀਂ ਦੇਹ – ਅਭਿਮਾਨੀ ਬਣੋ, ਵਾਪਿਸ ਮੁੜਨਾ ਹੈ, ਫਿਰ ਤੁਸੀਂ ਸ੍ਵਰਗ ਵਿੱਚ ਆਓਗੇ। ਹੁਣ ਤੁਸੀਂ ਮੇਰੇ ਦਵਾਰਾ ਸ੍ਵਰਗ ਦੀ ਬਾਦਸ਼ਾਹੀ ਲੈਣ ਦੀ ਮਿਹਨਤ ਕਰ ਰਹੇ ਹੋ। ਬਾਪ ਨੂੰ ਤੁਸੀਂ ਭੁੱਲ ਜਾਂਦੇ ਹੋ ਤਾਂ ਖੁਸ਼ੀ ਦਾ ਪਾਰਾ ਨਹੀਂ ਚੜ੍ਹਦਾ ਹੈ। ਸ਼ਾਸਤਰਾਂ ਵਿੱਚ ਕਿੰਨੀ ਭਾਰੀ ਭੁੱਲ ਕਰ ਦਿੱਤੀ ਹੈ, ਸ਼ਿਵਬਾਬਾ ਨੂੰ ਹੀ ਉਡਾ ਦਿੱਤਾ ਹੈ। ਪੂਜਾ ਕਰਦੇ ਵੀ ਕਹਿ ਦਿੰਦੇ ਉਹ ਨਾਮ ਰੂਪ ਤੋਂ ਨਿਆਰਾ ਹੈ। ਅਰੇ ਤਾਂ ਪੂਜਾ ਕਿਸ ਦੀ ਕਰਦੇ ਹੋ! ਯਾਦ ਕਿਸੇ ਨੂੰ ਕਰਦੇ ਹੋ! ਕਹਿੰਦੇ ਵੀ ਹੋ ਆਤਮਾ ਭ੍ਰਿਕੁਟੀ ਦੇ ਵਿੱਚ ਰਹਿੰਦੀ ਹੈ। ਪਰ ਆਤਮਾ ਕਿਸ ਦੀ ਸੰਤਾਨ ਹੈ – ਇਹ ਨਹੀਂ ਜਾਣਦੇ ਹਨ। ਮੈਂ ਆਤਮਾ ਭ੍ਰਿਕੁਟੀ ਵਿੱਚ ਰਹਿ ਇਸ ਸ਼ਰੀਰ ਦਵਾਰਾ ਪਾਰ੍ਟ ਵਜਾਉਂਦਾ ਹਾਂ, ਇਸ ਪੁਤਲੇ ਨੂੰ ਨਚਾਉਂਦਾ ਹਾਂ। ਕਠਪੁਤਲੀਆਂ ਦਾ ਡਾਂਸ ਹੁੰਦਾ ਹੈ ਨਾ। ਉਹ ਦੂਜੇ ਆਦਮੀ ਬੈਠ ਡਾਂਸ ਕਰਾਉਂਦੇ ਹਨ। ਪਹਿਲੇ – ਪਹਿਲੇ ਤਾਂ ਦੇਹੀ – ਅਭਿਮਾਨੀ ਬਣਨਾ ਹੈ ਅਤੇ ਬਾਪ ਜੋ ਕੁਝ ਸਮਝਾਉਂਦੇ ਹਨ ਉਸ ਨੂੰ ਧਾਰਨ ਕਰਨਾ ਹੈ। ਪ੍ਰਦਰਸ਼ਨੀ ਵਿੱਚ ਪਹਿਲੇ – ਪਹਿਲੇ ਤਾਂ ਬਾਪ ਦਾ ਪਰਿਚੈ ਸਮਝਾਉਣਾ ਹੈ ਕਿ ਇਹ ਸਭ ਦਾ ਬਾਬਾ ਹੈ, ਉਹ ਨਿਰਾਕਾਰ, ਦੂਜਾ ਸਾਕਾਰ ਪ੍ਰਜਾਪਿਤਾ – ਦੋ ਬਾਬੇ ਹਨ। ਤੁਸੀਂ ਜਾਣਦੇ ਹੋ ਲੌਕਿਕ ਬਾਪ ਵੀ ਹੈ, ਪਾਰਲੌਕਿਕ ਬਾਪ ਵੀ ਹੈ। ਉਹ ਹੱਦ ਦਾ, ਉਹ ਬੇਹੱਦ ਦਾ। ਹੁਣ ਨਵੀਂ ਰਚਨਾ ਰਚ ਰਹੇ ਹਨ। ਅਸੀਂ ਵਰਸਾ ਸ਼ਿਵਬਾਬਾ ਤੋਂ ਲੈਂਦੇ ਹਾਂ। ਇਵੇਂ- ਇਵੇਂ ਦੀਆਂ ਗੱਲਾਂ ਆਪਣੇ ਨਾਲ ਕਰਨੀਆ ਹਨ। ਦੇਹੀ – ਅਭਿਮਾਨੀ ਬਣਨਾ ਹੈ। ਅਸੀਂ ਸ਼ਿਵਬਾਬਾ ਦੇ ਕੋਲ ਪੜ੍ਹਣ ਜਾਂਦੇ ਹਾਂ, ਪਰਮਪਿਤਾ ਪਰਮਾਤਮਾ ਨਿਰਾਕਾਰ ਹੈ। ਸਾਕਾਰ ਪ੍ਰਜਾਪਿਤਾ ਬ੍ਰਹਮਾ। ਤੁਸੀਂ ਹੋ ਪ੍ਰਜਾਪਿਤਾ ਬ੍ਰਹਮਾ ਦੇ ਮੁੱਖ ਵੰਸ਼ਾਵਲੀ ਬ੍ਰਾਹਮਣ। ਤੁਹਾਨੂੰ ਬ੍ਰਹਮਾ ਨੇ ਏਡਾਪਟ ਕੀਤਾ ਹੈ। ਤੁਸੀਂ ਹੋ ਗਏ ਨਵੀਂ ਰਚਨਾ – ਬ੍ਰਾਹਮਣ। ਉਹ ਹੈ ਪੁਰਾਣੇ ਜਿਸਮਾਨੀ ਬ੍ਰਾਹਮਣ। ਉਹ ਜਿਸਮਾਨੀ ਯਾਤਰਾ ਕਰਾਉਂਦੇ ਹਨ। ਤੁਸੀਂ ਰੂਹਾਨੀ।

ਤੁਸੀਂ ਬੱਚੇ ਹੁਣ ਸ਼੍ਰੇਸ਼ਠ ਬਣ ਰਹੇ ਹੋ। ਇਹ ਹੈ ਹੀ ਈਸ਼ਵਰੀ ਮਿਸ਼ਨ – ਭ੍ਰਿਸ਼ਟਾਚਾਰੀ ਤੋਂ ਸ਼੍ਰੇਸ਼ਠਾਚਾਰੀ ਬਣਨ ਦੀ। ਮਨੁੱਖ ਤਾਂ ਬਣ ਨਾ ਸਕਣ। ਅਸਲ ਵਿੱਚ ਸੱਚੀ – ਸਚੀ ਸਦਾਚਾਰ ਸਮਿਤੀ ਤੁਹਾਡੀ ਹੈ। ਤੁਹਾਡਾ ਲੀਡਰ ਵੇਖੋ ਕੋਣ ਹੈ! ਬਾਪ ਕਹਿੰਦੇ ਹਨ ਮੈਂ ਫਿਰ ਤੋਂ ਰਾਜਯੋਗ ਸਿਖਾਉਣ ਆਇਆ ਹਾਂ, ਇਹ ਉਹ ਹੀ ਸੰਗਮਯੁਗ ਹੈ। ਹੁਣ ਮਨੁੱਖ ਤੋਂ ਦੇਵਤਾ ਬਣਾਉਂਦਾ ਹਾਂ। ਤੁਸੀਂ ਜਾਣਦੇ ਹੋ ਅਸੀਂ ਸ਼ੂਦਰ ਤੋਂ ਹੁਣ ਬ੍ਰਾਹਮਣ ਬਣ ਰਹੇ ਹਾਂ। ਬ੍ਰਾਹਮਣਾਂ ਦੀ ਹੈ ਚੋਟੀ। ਬ੍ਰਹਮਾ ਵੀ ਚੋਟੀ ਹੈ। ਬ੍ਰਹਮਾ ਵਿੱਚ ਜੋ ਪ੍ਰਵੇਸ਼ ਕਰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਅੱਖਾਂ ਤੋਂ ਵੇਖ ਨਹੀਂ ਸਕਦੇ। ਬਾਕੀ ਤਾਂ ਸਭ ਨੂੰ ਵੇਖਦੇ ਹਨ, ਬੁੱਧੀ ਤੋਂ ਜਾਣਦੇ ਹਨ, ਨਿਰਾਕਾਰ ਬਾਪ ਸਾਨੂੰ ਪੜ੍ਹਾਉਂਦੇ ਹਨ। ਬ੍ਰਹਮਾ ਨੂੰ ਤਾਂ ਬ੍ਰਾਹਮਣ ਇੱਥੇ ਚਾਹੀਦੇ ਹਨ। ਸੂਕ੍ਸ਼੍ਮਵਤਨ ਵਿਚ ਹੋ ਨਾ ਸਕਣ। ਏਡਾਪਟ ਕਰਦੇ ਹਨ, ਵਿਅਕਤ ਬ੍ਰਹਮਾ ਤੋਂ ਅਵਿੱਕਤ ਬਣਦਾ ਹੈ। ਇਹ ਬੜੀਆਂ ਸਮਝਾਉਣ ਦੀਆਂ ਗੱਲਾਂ ਹਨ। ਪਹਿਲੇ – ਪਹਿਲੇ ਲਕਸ਼ ਨੂੰ ਸਮਝ ਲਿੱਤਾ ਫਿਰ ਭਾਵੇਂ ਕਿੱਥੇ ਵੀ ਬੈਠ ਪੜ੍ਹ ਸਕਦੇ ਹਨ। ਮੁਰਲੀ ਰੋਜਾਨਾ ਸੁਣਨੀ ਪਵੇ। ਇੱਕ ਦਿਨ ਵੀ ਮਿਸ ਹੋਣ ਨਾਲ ਬੜਾ ਘਾਟਾ ਪੈ ਜਾਂਦਾ ਹੈ ਕਿਓਂਕਿ ਪੁਆਇੰਟਸ ਬੜੀਆਂ ਗੂੜੀਆਂ ਹਨ, ਹੀਰੇ ਰਤਨ ਨਿਕਲਦੇ ਹਨ। ਕੋਈ ਫਸਟਕਲਾਸ ਰਤਨ ਨਿਕਲਿਆ ਹੋਵੇ ਅਤੇ ਮਿਸ ਕਰ ਦਿੱਤਾ ਤਾਂ ਘਾਟਾ ਪੈ ਜਾਵੇਗਾ। ਰੈਗੂਲਰ ਸਟੂਡੈਂਟਸ ਬੜੇ ਐਕੁਰੇਟ ਹੁੰਦੇ ਹਨ। ਚੰਗੀ ਤਰ੍ਹਾਂ ਪੁਰਸ਼ਾਰਥ ਨਹੀਂ ਕਰਨਗੇ ਤਾਂ ਉੱਚ ਪਦਵੀ ਪਾ ਨਹੀਂ ਸਕਣਗੇ। ਇਹ ਤਾਂ ਬਹੁਤ ਉੱਚੀ ਪੜ੍ਹਾਈ ਹੈ। ਸਰਸਵਤੀ ਨੂੰ ਬੇਂਜੋ ਅਤੇ ਕ੍ਰਿਸ਼ਨ ਨੂੰ ਮੁਰਲੀ ਦਿੱਤੀ ਹੈ। ਅਸਲ ਵਿੱਚ ਕ੍ਰਿਸ਼ਨ ਨੂੰ ਭੁੱਲ ਨਾਲ ਦੇ ਦਿੱਤੀ। ਹੈ ਤਾਂ ਬ੍ਰਹਮਾ। ਤੁਸੀਂ ਜਾਣਦੇ ਹੋ ਇਹ ਸ਼ਿਵਬਾਬਾ ਦਾ ਮੂੰਹ ਹੈ। ਕ੍ਰਿਸ਼ਨ ਦਾ ਅਤੇ ਸਰਸਵਤੀ ਦਾ ਤਾਂ ਕੋਈ ਵੀ ਕਨੈਕਸ਼ਨ ਨਹੀਂ ਹੈ। ਸਾਰੀ ਮੂੰਝ ਕਰ ਦਿੱਤੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਮੈਂ ਆਤਮਾ ਇਸ ਸ਼ਰੀਰ ਰੂਪੀ ਪੁਤਲੇ ਨੂੰ ਨਚਾ ਰਹੀ ਹਾਂ। ਮੈਂ ਇਨ੍ਹਾਂ ਤੋਂ ਵੱਖ ਹਾਂ, ਇਵੇਂ ਅਭਿਆਸ ਕਰਦੇ – ਕਰਦੇ ਦੇਹੀ – ਅਭਿਮਾਨੀ ਬਣਨਾ ਹੈ।

2. ਮੁਰਲੀ ਕਦੀ ਵੀ ਮਿਸ ਨਹੀਂ ਕਰਨੀ ਹੈ, ਰੈਗੂਲਰ ਬਣਨਾ ਹੈ। ਪੜ੍ਹਾਈ ਵਿੱਚ ਬਹੁਤ – ਬਹੁਤ ਐਕੁਰੇਟ ਰਹਿਣਾ ਹੈ।

ਵਰਦਾਨ:-

ਹਮੇਸ਼ਾ ਸੇਫ ਰਹਿਣ ਦਾ ਸਥਾਨ – ਦਿਲਾਰਾਮ ਬਾਪ ਦਾ ਦਿਲਤਖਤ ਹੈ। ਹਮੇਸ਼ਾ ਇਸੀ ਸਮ੍ਰਿਤੀ ਵਿੱਚ ਰਹੋ ਕਿ ਸਾਡਾ ਹੀ ਇਹ ਸ਼੍ਰੇਸ਼ਠ ਭਾਗ ਹੈ ਜੋ ਭਗਵਾਨ ਦੇ ਦਿਲਤਖਤ – ਨਸ਼ੀਨ ਬਣ ਗਏ। ਜੋ ਪਰਮਾਤਮਾ ਦਿਲ ਵਿੱਚ ਸਮਾਇਆ ਹੋਇਆ ਅਤੇ ਦਿਲਤਖਤਨਸ਼ੀਨ ਹੈ ਉਹ ਹਮੇਸ਼ਾ ਸੇਫ ਹੈ। ਮਾਇਆ ਅਤੇ ਪ੍ਰਕ੍ਰਿਤੀ ਦੇ ਤੂਫ਼ਾਨ ਉਸ ਨੂੰ ਹਿਲਾ ਨਹੀਂ ਸਕਦੇ। ਇਵੇਂ ਅਚਲ ਰਹਿਣ ਵਾਲਿਆਂ ਦਾ ਯਾਦਗਾਰ ਅਚਲਘਰ ਹੈ, ਚੰਚਲ ਘਰ ਨਹੀਂ, ਇਸਲਈ ਸਮ੍ਰਿਤੀ ਰਹੇ ਕਿ ਅਸੀਂ ਕਈ ਵਾਰ ਅਚਲ ਬਣੇ ਹਾਂ ਅਤੇ ਹੁਣ ਵੀ ਅਚਲ ਹਾਂ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top