10 April 2022 Punjabi Murli Today | Brahma Kumaris
Read and Listen today’s Gyan Murli in Punjabi
9 April 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਉੱਡਦੀ ਕਲਾ ਦਾ ਆਧਾਰ ਉਮੰਗ - ਉਮੰਗ ਉਤਸਾਹ ਦੇ ਪੰਖ"
ਅੱਜ ਸ੍ਰਵ ਬੱਚਿਆਂ ਦੇ ਸਨੇਹ ਸੰਪੰਨ ਮਿਲਣ – ਭਾਵਨਾ ਅਤੇ ਸੰਪੂਰਨ ਬਣਨ ਦੀ ਸ਼੍ਰੇਸ਼ਠ ਕਾਮਨਾ ਦੇ ਸ਼ੁਭ ਉਮੰਗ – ਉਤਸਾਹ ਦੇ ਵਾਇਬ੍ਰੇਸ਼ਨ ਬਾਪਦਾਦਾ ਦੇਖ ਰਹੇ ਹਨ। ਹਰ ਬੱਚੇ ਦੇ ਅੰਦਰ ਸ਼ੁਰੂ ਵਿੱਚ ਵੀ ਇਸ ਕਲਪ ਵਿੱਚ ਪਹਿਲੀ ਵਾਰੀ ਮਿਲਣ ਵਾਲੇ ਬੱਚਿਆਂ ਦਾ ਉਤਸਾਹ ਅਤੇ ਇਸ ਕਲਪ ਵਿੱਚ ਅਨੇਕ ਵਾਰੀ ਮਿਲਣ ਵਾਲੇ ਬੱਚਿਆਂ ਦਾ ਉਤਸਾਹ ਆਪਣਾ – ਆਪਣਾ ਹੈ। ਜਿਸ ਨੂੰ ਤੁਸੀਂ ਆਪਣੀ ਭਾਸ਼ਾ ਵਿੱਚ ਕਹਿੰਦੇ ਹੋ – ਨਵੇਂ ਬੱਚੇ ਅਤੇ ਪੁਰਾਣੇ ਬੱਚੇ। ਪਰ ਹਨ ਸਭ ਪੁਰਾਣੇ ਤੇ ਪੁਰਾਣੇ ਕਿਉਂਕਿ ਪੁਰਾਣੀ ਪਹਿਚਾਣ, ਬਾਪ ਦੇ ਵੱਲ, ਬ੍ਰਾਹਮਣ ਪਰਿਵਾਰ ਦੇ ਵੱਲ ਆਕਰਸ਼ਿਤ ਕਰ ਇੱਥੇ ਲਿਆਈ ਹੈ। ਇਹ ਸਿਰ੍ਫ ਨਿਸ਼ਾਨੀ ਮਾਤਰ ਕਿਹਾ ਜਾਂਦਾ ਹੈ ਨਵਾਂ ਅਤੇ ਪੁਰਾਣਾ। ਤਾਂ ਨਵੇਂ ਬੱਚਿਆਂ ਦਾ ਉਮੰਗ ਉਤਸਾਹ ਇਹ ਹੀ ਹੈ ਕਿ ਥੋੜ੍ਹੇ ਸਮੇਂ ਵਿੱਚ ਬਹੁਤ ਅੱਗੇ ਉੱਡਦੇ ਹੋਏ ਬਾਪ ਸਮਾਨ ਬਣ ਕੇ ਵਿਖਾਇਆ। ਪੁਰਾਣੇ ਬੱਚਿਆਂ ਦਾ ਇਹ ਹੀ ਸ੍ਰੇਸ਼ਠ ਸੰਕਲਪ ਹੈ ਕਿ ਜੋ ਬਾਪਦਾਦਾ ਤੋੰ ਪਾਲਣਾ ਮਿਲੀ ਹੈ, ਖਜ਼ਾਨਾ ਮਿਲਿਆ ਹੈ -ਉਸ ਦਾ ਰਿਟਰਨ ਬਾਪ ਦੇ ਅੱਗੇ ਸਦਾ ਰੱਖਦੇ ਰਹਿਣ। ਦੋਵਾਂ ਦਾ ਉਮੰਗ ਉਤਸਾਹ ਸ੍ਰੇਸ਼ਠ ਹੈ। ਅਤੇ ਇਹ ਹੀ ਉਮੰਗ ਉਤਸਾਹ ਪੰਖ ਬਣ ਉੱਡਦੀ ਕਲਾ ਦੇ ਵੱਲ ਲੈ ਜਾ ਰਿਹਾ ਹੈ। ਉੱਡਦੀ ਕਲਾ ਦੇ ਪੰਖ ਗਿਆਨ ਯੋਗ ਤਾਂ ਹਨ ਹੀ ਪਰ ਪ੍ਰਤੱਖ ਸਵਰੂਪ ਵਿੱਚ ਸਾਰੀ ਦਿਨਚਰਿਆ ਵਿੱਚ ਹਰ ਵਕਤ, ਹਰ ਕਰਮ ਵਿੱਚ, ਹਰ ਦਿਨ ਨਵਾਂ ਉਮੰਗ – ਉਤਸਾਹ ਖੁਦ ਹੀ ਪੈਦਾ ਹੁੰਦਾ ਹੈ। ਜਿੱਥੇ ਉਮੰਗ – ਉਤਸਾਹ ਹੈ ਉਹ ਹੀ ਉੱਡਦੀ ਕਲਾ ਦਾ ਆਧਾਰ ਹੈ। ਕਿਵੇਂ ਦਾ ਵੀ ਕੰਮ ਹੋਵੇ, ਭਾਵੇਂ ਸਫਾਈ ਕਰਨ ਦਾ ਹੋਵੇ, ਭਾਂਡੇ ਮਾਂਜਣ ਦਾ ਹੋਵੇ, ਸਾਧਾਰਨ ਕਰਮ ਹੋਵੇ ਪਰ ਉਸ ਵਿੱਚ ਵੀ ਉਮੰਗ – ਉਤਸਾਹ ਨੈਚੁਰਲ ਅਤੇ ਨਿਰੰਤਰ ਹੋਵੇਗਾ। ਇਵੇਂ ਨਹੀਂ ਕਿ ਜਦੋਂ ਗਿਆਨ ਦੀ ਪੜ੍ਹਾਈ ਕਰ ਅਤੇ ਕਰਵਾ ਰਹੇ ਹਾਂ ਜਾਂ ਯਾਦ ਵਿੱਚ ਬੈਠੇ ਹਾਂ, ਕਿਸੇ ਨੂੰ ਬਿਠਾ ਰਹੇ ਹਾਂ ਜਾਂ ਅਧਿਆਤਮਿਕ ਸੇਵਾ ਵਿੱਚ ਬਿਜ਼ੀ ਹਾਂ ਤਾਂ ਉਸ ਵੇਲੇ ਸਿਰ੍ਫ ਉਮੰਗ – ਉਤਸਾਹ ਹੋਵੇ ਅਤੇ ਸਧਾਰਨ ਕਰਮ ਹੋਵੇ ਤਾਂ ਸਥਿਤੀ ਵੀ ਸਧਾਰਨ ਹੋ ਜਾਵੇ, ਉਮੰਗ – ਉਤਸਾਹ ਵੀ ਸਧਾਰਨ ਹੋ ਜਾਵੇ – ਇਹ ਉੱਡਦੀ ਕਲਾ ਦੀ ਨਿਸ਼ਾਨੀ ਨਹੀਂ। ਉੱਡਦੀ ਕਲਾ ਵਾਲੀ ਸ੍ਰੇਸ਼ਠ ਆਤਮਾ ਦੇ ਉਮੰਗ – ਉਤਸਾਹ ਦੇ ਪੰਖ ਸਦਾ ਹੀ ਉੱਡਦੇ ਰਹਿਣਗੇ। ਤਾਂ ਬਾਪਦਾਦਾ ਸਾਰੇ ਬੱਚਿਆਂ ਦੇ ਉਮੰਗ – ਉਤਸਾਹ ਨੂੰ ਵੇਖ ਰਹੇ ਹਨ। ਪੰਖ ਤੇ ਸਭ ਦੇ ਹਨ ਪਰ ਕਦੇ – ਕਦੇ ਉਮੰਗ – ਉਤਸਾਹ ਵਿੱਚ ਉੱਡਦੇ – ਉੱਡਦੇ ਥੱਕ ਜਾਂਦੇ ਹਨ। ਕੋਈ ਛੋਟਾ – ਵੱਡਾ ਕਾਰਨ ਬਣਦਾ ਹੈ ਮਤਲਬ ਰੁਕਾਵਟ ਆਉਂਦੀ ਹੈ, ਕਦੇ ਤਾਂ ਪਿਆਰ ਨਾਲ ਪਾਰ ਕਰ ਲੈਂਦੇ ਹਨ, ਪਰ ਕਦੇ ਘਬਰਾ ਜਾਂਦੇ ਹਨ। ਜਿਸ ਨੂੰ ਤੁਸੀਂ ਲੋਕੀ ਕਹਿੰਦੇ ਹੋ ਕਨਫਿਊਜ਼ ਹੋ ਜਾਂਦੇ ਹਾਂ, ਇਸਲਈ ਸਹਿਜ ਪਾਰ ਨਾ ਕਰਨ ਦੇ ਕਾਰਨ ਥੱਕ ਜਾਂਦੇ ਹੋ ਪਰ ਥੋੜ੍ਹਾ – ਥੋੜ੍ਹਾ ਥਕਦੇ ਹੋ ਫਿਰ ਵੀ ਲਕਸ਼ ਸ੍ਰੇਸ਼ਠ ਹੈ, ਮੰਜਿਲ ਅਤੀ ਪਿਆਰੀ ਲਗਦੀ ਹੈ ਇਸਲਈ ਉੱਡਣ ਲੱਗ ਜਾਂਦੇ ਹੋ। ਸ੍ਰੇਸ਼ਠ ਲਕਸ਼ ਅਤੇ ਪਿਆਰੀ ਮੰਜਿਲ ਅਤੇ ਬਾਪ ਦੇ ਪਿਆਰ ਦਾ ਅਨੁਭਵ ਥਕਾਵਟ ਨਾਲ ਹੇਠਾਂ ਦੀ ਸਥਿਤੀ ਵਿੱਚ ਠਹਿਰਣ ਨਹੀਂ ਦਿੰਦਾ ਹੈ ਇਸ ਲਈ ਫਿਰ ਤੋਂ ਉੱਡਣ ਲੱਗ ਜਾਂਦੇ ਹੋ। ਤਾਂ ਬਾਪਦਾਦਾ ਬੱਚਿਆਂ ਦਾ ਇਹ ਖੇਲ੍ਹ ਵੇਖਦੇ ਰਹਿੰਦੇ ਹਨ। ਫਿਰ ਵੀ ਬਾਪ ਦਾ ਪਿਆਰ ਰੁਕਣ ਨਹੀਂ ਦਿੰਦਾ ਅਤੇ ਪਿਆਰ ਵਿੱਚ ਮੈਜਿਓਰਟੀ ਪਾਸ ਹਨ ਇਸ ਲਈ ਰੁਕਾਵਟ ਕਿੰਨਾਂ ਵੀ ਰੋਕਣ ਦੀ ਕੋਸ਼ਿਸ਼ ਕਰੇ ਅਤੇ ਕਰਦੀ ਹੈ। ਕਦੇ – ਕਦੇ ਸੋਚਦੇ ਹਨ ਕਿ ਬੜ੍ਹਾ ਮੁਸ਼ਕਿਲ ਹੈ, ਇਸ ਤੋੰ ਤਾਂ ਜਿਵੇਂ ਸੀ ਉਵੇਂ ਬਣ ਜਾਈਏ। ਪਰ ਚਾਉਂਦੇ ਵੀ ਪਾਸਟ ਲਾਈਫ ਵਿੱਚ ਜਾਣ ਦਾ ਮਜ਼ਾ ਨਹੀਂ ਆਉਂਦਾ ਕਿਉਂਕਿ ਪਹਿਲਾਂ ਤਾਂ ਇਸ ਪਰਮਾਤਮ ਪਿਆਰ ਅਤੇ ਦੇਹਧਾਰੀਆਂ ਦਾ ਪਿਆਰ ਦੋਵਾਂ ਦਾ ਫਰਕ ਸਾਹਮਣੇ ਹੈ ਤਾਂ ਉੱਡਦੇ – ਉੱਡਦੇ ਜਦੋਂ ਠਹਿਰਦੀ ਕਲਾ ਵਿੱਚ ਆ ਜਾਂਦੇ ਹਨ ਤਾਂ ਦੋ ਰਸਤੇ ਦੇ ਵਿੱਚ ਹੁੰਦੇ ਹਨ ਅਤੇ ਸੋਚਦੇ ਹਨ ਇੱਧਰ ਜਾਈਏ ਜਾਂ ਉਧਰ ਜਾਈਏ। ਕਿੱਥੇ ਜਾਈਏ? ਪਰ ਪ੍ਰਮਾਤਮ ਪਿਆਰ ਦਾ ਅਨੁਭਵ ਕਨਫਿਊਜ਼ ਨੂੰ ਸੁਰਜਿੱਤ ਕਰ ਦਿੰਦਾ ਹੈ ਅਤੇ ਉਮੰਗ ਉਤਸਾਹ ਦੇ ਪੰਖ ਮਿਲ ਜਾਂਦੇ ਹਨ ਇਸ ਲਈ ਸੋਚਦੇ ਵੀ ਫਿਰ ਠਹਿਰਦੀ ਕਲਾ ਤੋੰ ਉੱਡਦੀ ਕਲਾ ਵਿੱਚ ਉੱਡ ਜਾਂਦੇ ਹਨ। ਗੱਲਾਂ ਬਹੁਤ ਛੋਟੀਆਂ – ਛੋਟੀਆਂ ਹੁੰਦੀਆਂ ਹਨ ਪਰ ਉਸ ਵਕਤ ਕਮਜ਼ੋਰ ਹੋਣ ਦੇ ਕਾਰਨ ਵੱਡੀਆਂ ਲਗਦੀਆਂ ਹਨ। ਜਿਵੇਂ ਸ਼ਰੀਰ ਦੀ ਕਮਜ਼ੋਰੀ ਵਾਲੇ ਨੂੰ ਇੱਕ ਗਿਲਾਸ ਪਾਣੀ ਦਾ ਚੁੱਕਣਾ ਵੀ ਮੁਸ਼ਕਿਲ ਲਗਦਾ ਹੈ ਅਤੇ ਜੋ ਹਿਮੰਤ ਵਾਲਾ ਹੁੰਦਾ ਹੈ ਉਸ ਨੂੰ 2 ਬਾਲਟੀ ਚੁੱਕਣਾ ਵੀ ਖੇਲ੍ਹ ਲਗਦਾ ਹੈ। ਇਵੇਂ ਹੀ ਛੋਟੀ ਜਿਹੀ ਗੱਲ ਵੱਡੀ ਮਹਿਸੂਸ ਕਰਨ ਲਗਦੇ ਹਨ। ਤਾਂ ਉਮੰਗ – ਉਤਸਾਹ ਦੇ ਪੰਖ ਸਦਾ ਉੱਡਦੇ ਰਹਿੰਦੇ ਹਨ। ਰੋਜ਼ ਅਮ੍ਰਿਤ ਵੇਲੇ ਆਪਣੇ ਸਾਹਮਣੇ ਸਾਰਾ ਦਿਨ ਕਿਸ ਸਮ੍ਰਿਤੀ ਨਾਲ ਉਮੰਗ ਉਤਸਾਹ ਨਾਲ ਰਹੀਏ – ਉਹ ਵਰੇਇਟੀ ਉਮੰਗ – ਉਤਸਾਹ ਦੀ ਪੋਆਇੰਟਸ ਇਮਰਜ ਕਰੋ। ਸਿਰ੍ਫ ਇੱਕ ਹੀ ਪੋਆਇੰਟ ਕਿ ਮੈਂ ਜੋਤਿਰਬਿੰਦੂ ਹਾਂ, ਬਾਪ ਵੀ ਜੋਤਿਰਬਿੰਦੂ ਹੈ, ਘਰ ਜਾਣਾ ਹੈ ਫਿਰ ਰਾਜ ਵਿੱਚ ਆਉਣਾ ਹੈ – ਇਹ ਇੱਕ ਹੀ ਗੱਲ ਕਦੇ – ਕਦੇ ਬੱਚਿਆਂ ਨੂੰ ਬੋਰ ਕਰ ਦਿੰਦੀ ਹੈ। ਫਿਰ ਸੋਚਦੇ ਹਨ ਕੁਝ ਨਵਾਂ ਚਾਹੀਦਾ ਹੈ। ਪਰ ਹਰ ਦਿਨ ਦੀ ਮੁਰਲੀ ਵਿੱਚ ਉਮੰਗ – ਉਤਸਾਹ ਦੀ ਵੱਖ -ਵੱਖ ਪੋਆਇੰਟਸ ਹੁੰਦੀਆਂ ਹਨ। ਉਹ ਉਮੰਗ – ਉਤਸਾਹ ਦੀ ਵਿਸ਼ੇਸ਼ ਪੋਆਇੰਟ ਆਪਣੇ ਕੋਲ ਨੋਟ ਕਰੋ। ਬਹੁਤ ਵੱਡੀ ਲਿਸਟ ਬਣਾ ਸਕਦੇ ਹੋ। ਡਾਇਰੀ ਵਿੱਚ ਵੀ ਨੋਟ ਕਰੋ ਅਤੇ ਬੁੱਧੀ ਵਿਚ ਵੀ ਨੋਟ ਕਰੋ। ਜਦੋਂ ਬੁੱਧੀ ਵਿੱਚ ਇਮਰਜ ਨਾ ਹੋਵੇ ਤਾਂ ਡਾਇਰੀ ਵਿਚੋਂ ਇਮਰਜ ਕਰੋ ਅਤੇ ਵੈਰਾਇਟੀ ਪੌਆਇੰਟਸ ਹਰ ਰੋਜ਼ ਨਵਾਂ ਉਮੰਗ – ਉਤਸਾਹ ਵਧਾਉਣਗੀਆਂ। ਮਨੁੱਖ ਆਤਮਾ ਦਾ ਇਹ ਨੇਚਰ ਹੈ ਕਿ ਵਰੇਇਟੀ ਪਸੰਦ ਆਉਂਦੀ ਹੈ ਇਸ ਲਈ ਭਾਵੇਂ ਗਿਆਨ ਦੀਆਂ ਪੋਆਇੰਟ ਮਨਣ ਕਰੋ ਜਾਂ ਰੂਹ ਰੂਹਾਨ ਕਰੋ। ਸਾਰਾ ਦਿਨ ਬਿੰਦੂ ਯਾਦ ਕਰੋਗੇ ਤਾਂ ਬੋਰ ਹੋ ਜਾਵੋਗੇ। ਲੇਕਿਨ ਬਿੰਦੂ ਬਾਪ ਵੀ ਹੈ, ਬਿੰਦੂ ਤੁਸੀਂ ਵੀ ਹੋ। ਸੰਗਮਯੁਗ ਤੇ ਹੀਰੋ ਪਾਰਟਧਾਰੀ ਵੀ ਹੋ, ਜੀਰੋ ਦੇ ਨਾਲ ਹੀਰੋ ਵੀ ਹੋ। ਸਿਰ੍ਫ ਜੀਰੋ ਨਹੀਂ ਹੋ। ਸੰਗਮਯੁਗ ਤੇ ਹੀਰੋ ਹੋਣ ਦੇ ਕਾਰਨ ਸਾਰੇ ਦਿਨ ਵਿੱਚ ਵੈਰਾਇਟੀ ਪਾਰਟ ਵਜਾਉਂਦੇ ਹੋ। ਮੈਂ ਜੀਰੋ ਦਾ ਸਾਰੇ ਕਲਪ ਵਿੱਚ ਕੀ – ਕੀ ਪਾਰਟ ਰਿਹਾ ਹੈ ਅਤੇ ਇਸ ਵਕਤ ਕੀ ਹੀਰੋ ਪਾਰਟ ਹੈ, ਕਿਸਦੇ ਨਾਲ ਪਾਰਟ ਹੈ, ਕਿੰਨਾਂ ਸਮੇਂ ਅਤੇ ਕੀ ਪਾਰਟ ਵਜਾਉਣਾ ਹੈ, ਇਸ ਵਰੇਇਟੀ ਰੂਪ ਨਾਲ ਜੀਰੋ ਬਣ ਆਪਣੇ ਹੀਰੋ ਪਾਰਟ ਦੀ ਸਮ੍ਰਿਤੀ ਵਿੱਚ ਰਹੋ। ਯਾਦ ਵਿੱਚ ਵੀ ਵਰੇਇਟੀ ਰੂਪ ਨਾਲ ਕਦੇ ਬੀਜਰੂਪ ਸਥਿਤੀ ਵਿੱਚ ਰਹੇ, ਕਦੇ ਫਰਿਸ਼ਤਾ ਰੂਪ ਵਿੱਚ, ਕਦੇ ਰੂਹਰਿਹਾਨ ਦੇ ਰੂਪ ਵਿੱਚ ਰਹੋ। ਕਦੇ ਬਾਪ ਦੇ ਮਿਲੇ ਹੋਏ ਖਜ਼ਾਨਿਆਂ ਦੇ ਇੱਕ – ਇੱਕ ਰਤਨ ਨੂੰ ਸਾਹਮਣੇ ਲਿਆਓ। ਜਿਸ ਵਕਤ ਜੋ ਪਸੰਦ ਹੋਵੇ ਉਸੇ ਤਰ੍ਹਾਂ ਯਾਦ ਕਰੋ। ਜਿਸ ਵਕਤ ਜਿਸ ਸੰਬੰਧ ਨਾਲ ਬਾਪ ਦਾ ਮਿਲਣ, ਬਾਪ ਦਾ ਸਨੇਹ ਚਾਹੋ ਉਸ ਸੰਬੰਧ ਨਾਲ ਮਿਲਣ ਮਨਾਓ, ਇਸ ਲਈ ਜੋ ਸ੍ਰਵ ਸੰਬੰਧ ਨਾਲ ਬਾਪ ਨੇ ਤੁਹਾਨੂੰ ਆਪਣਾ ਬਣਾਇਆ ਅਤੇ ਤੁਸੀਂ ਵੀ ਬਾਪ ਨੂੰ ਸ੍ਰਵ ਸੰਬੰਧ ਨਾਲ ਆਪਣਾ ਬਣਾਇਆ। ਸਿਰਫ ਇੱਕ ਸੰਬੰਧ ਤੇ ਨਹੀਂ ਹੈ, ਵਰੇਇਟੀ ਹੈ ਨਾ? ਲੇਕਿਨ ਇੱਕ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਸਿਵਾਏ ਬਾਪ ਦੇ, ਸਿਵਾਏ ਬਾਪ ਦੀਆਂ ਪ੍ਰਾਪਤੀਆਂ ਦੇ ਅਤੇ ਸਿਵਾਏ ਬਾਪ ਦੇ ਖਜ਼ਾਨਿਆਂ ਦੇ ਹੋਰ ਕੋਈ ਯਾਦ ਨਾ ਆਵੇ। ਵਰੇਇਟੀ ਪ੍ਰਾਪਤੀ ਹੈ, ਵਰੇਇਟੀ ਖਜ਼ਾਨੇ ਹਨ, ਵਰੇਇਟੀ ਸੰਬੰਧ ਹਨ, ਵਰੇਇਟੀ ਖੁਸ਼ੀ ਦੀਆਂ ਗੱਲਾਂ ਹਨ – ਉਮੰਗ – ਉਤਸਾਹ ਦੀਆਂ ਗੱਲਾਂ ਹਨ। ਉਸੇ ਵਿਧੀ ਨਾਲ ਯੂਜ਼ ਕਰੋ। ਬਾਪ ਅਤੇ ਖਜ਼ਾਨੇ ਹੀ ਸੇਫਟੀ ਦੀ ਲਕੀਰ ਹੈ। ਇਸ ਸਮ੍ਰਿਤੀ ਦੀ ਲਕੀਰ ਦੇ ਬਾਹਰ ਨਹੀਂ ਆਓ। ਬਸ ਇਹ ਲਕੀਰ ਪ੍ਰਮਾਤਮ ਛਤ੍ਰ – ਛਾਇਆ ਹੈ, ਜਦੋਂ ਤੱਕ ਇਸ ਛਤ੍ਰ – ਛਾਇਆ ਦੀ ਲਕੀਰ ਦੇ ਅੰਦਰ ਹੋ ਉਦੋਂ ਤੱਕ ਕੋਈ ਮਾਇਆ ਦੀ ਹਿਮੰਤ ਨਹੀਂ। ਫਿਰ ਮਿਹਨਤ ਕੀ ਹੁੰਦੀ, ਰੁਕਾਵਟ ਕੀ ਹੁੰਦੀ, ਵਿਘਨ ਕੀ ਹੁੰਦਾ – ਇਨਾਂ ਸ਼ਬਦਾਂ ਤੋੰ ਅਵਿਧਿਆ ਹੋ ਜਾਵੇਗੀ। ਜਿਵੇਂ ਆਦਿ ਸਥਾਪਨਾ ਦੇ ਸਮੇਂ ਜਦੋਂ ਸਤਿਯੁਗ ਦੀਆਂ ਆਤਮਾਵਾਂ ਪ੍ਰਵੇਸ਼ ਹੁੰਦੀਆਂ ਸਨ ਤਾਂ ਉਨ੍ਹਾਂ ਆਤਮਾਵਾਂ ਨੂੰ ਵਿਕਾਰ ਕੀ ਹੁੰਦਾ ਹੈ, ਦੁਖ ਕੀ ਹੁੰਦਾ ਹੈ, ਮਾਇਆ ਕੀ ਹੁੰਦੀ ਹੈ – ਇੰਨਾਂ ਸ਼ਬਦਾਂ ਦੀ ਅਵਿਧਿਆ ਰਹਿੰਦੀ ਸੀ। ਬੱਚਿਆਂ ਨੂੰ ਇਹ ਅਨੁਭਵ ਹੈ ਨਾ? ਪੁਰਾਣੇ ਤੇ ਇਨ੍ਹਾਂ ਗੱਲਾਂ ਨੂੰ ਜਾਣਦੇ ਹਨ। ਇਵੇਂ ਜੋ ਬਾਪ ਸੋ ਆਪ – ਇਸ ਸਮ੍ਰਿਤੀ ਦੀ ਲਕੀਰ ਦੀ ਛਤ੍ਰ – ਛਾਇਆ ਵਿੱਚ ਹਨ, ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦੀ ਅਵਿਧਿਆ ਹੋ ਜਾਂਦੀ ਹੈ ਇਸਲਈ ਸਦਾ ਸੇਫ਼ ਹਨ। ਸਦਾ ਬਾਪ ਦੇ ਦਿਲ ਵਿੱਚ ਰਹਿੰਦੇ ਹਨ। ਤੁਸੀਂ ਲੋਕਾਂ ਨੂੰ ਦਿਲ ਜਿਆਦਾ ਪਸੰਦ ਆਉਂਦੀ ਹੈ ਨਾ। ਸੌਗਾਤ ਵੀ ਹਾਰਟ ਹੀ ਬਣਾਕੇ ਲਿਆਉਂਦੇ ਹੋ। ਕੇਕ ਵੀ ਹਾਰਟ ਬਨਾਉਂਦੇ ਹੋ, ਬਾਕਸ ਵੀ ਹਾਰਟ ਵਰਗਾ ਬਨਾਉਂਦੇ ਹੋ। ਤਾਂ ਰਹਿੰਦੇ ਵੀ ਹਾਰਟ ਵਿੱਚ ਹੋ ਨਾ? ਬਾਪ ਦੀ ਹਾਰਟ ਵੱਲ ਮਾਇਆ ਆ ਨਹੀਂ ਸਕਦੀ। ਜਿਵੇਂ ਜੰਗਲ ਵਿੱਚ ਵੀ ਰੋਸ਼ਨੀ ਕਰ ਦਿੰਦੇ ਹਨ ਤਾਂ ਜੰਗਲ ਦਾ ਰਾਜਾ ਸ਼ੇਰ ਵੀ ਆ ਨਹੀਂ ਸਕਦਾ, ਭੱਜ ਜਾਂਦਾ ਹੈ। ਬਾਪ ਦੀ ਹਾਰਟ ਕਿੰਨੀ ਲਾਈਟ ਅਤੇ ਮਾਈਟ ਹੈ! ਉਸਦੇ ਅਜਿਹੇ ਮਾਇਆ ਦਾ ਕੋਈ ਰੂਪ ਆ ਨਹੀਂ ਸਕਦਾ। ਤਾਂ ਮਿਹਨਤ ਤੋਂ ਸੇਫ਼ ਹੋ ਗਏ ਨਾ! ਜਨਮ ਵੀ ਸਹਿਜ ਹੋਇਆ, ਮਿਹਨਤ ਲੱਗੀ ਕੀ ਜਨਮ ਲੈਣ ਵਿੱਚ? ਬਾਪ ਦਾ ਪਰਿਚੈ ਮਿਲਿਆ, ਪਹਿਚਾਣਿਆ ਅਤੇ ਸੈਕਿੰਡ ਵਿੱਚ ਅਨੁਭਵ ਕੀਤਾ। ਬਾਪ ਮੇਰਾ, ਮੈਂ ਬਾਪ ਦਾ। ਜਨਮ ਸਹਿਜ ਹੋਇਆ, ਭਟਕਣਾ ਨਹੀਂ ਪਿਆ। ਤੁਹਾਡੇ ਦੇਸ਼ ਰੁਹਾਣੀ ਘਰ ਵਿੱਚ ਬਾਪ ਨੇ ਬੱਚਿਆਂ ਨੂੰ ਨਿਮਿਤ ਬਣਾਕੇ ਭੇਜਿਆ। ਲੱਭਣਾ ਜਾਂ ਭਟਕਣਾ ਤੇ ਨਹੀਂ ਪਿਆ। ਘਰ ਬੈਠੇ ਬਾਪ ਮਿਲਿਆ ਨਾ। ਇਹ ਤਾਂ ਹੁਣ ਪਿਆਰ ਨਾਲ ਭਾਰਤ ਵਿੱਚ ਆਉਂਦੇ ਹੋ ਮਿਲਣ। ਲੇਕਿਨ ਪਰਿਚੈ ਤੇ ਉੱਥੇ ਹੀ ਮਿਲਿਆ, ਜਨਮ ਤਾਂ ਉੱਥੇ ਮਿਲਿਆ ਨਾ? ਜਨਮ ਅਤਿ ਸਹਿਜ ਹੋਇਆ ਤਾਂ ਪਾਲਣਾ ਵੀ ਅਤਿ ਸਹਿਜ ਹੈ। ਸਿਰ੍ਫ ਅਨੁਭਵ ਕਰੋ। ਅਤੇ ਜਾਓਗੇ ਵੀ ਸਹਿਜ ਹੀ। ਬਾਪ ਦੇ ਨਾਲ – ਨਾਲ ਜਾਣਾ ਹੈ ਨਾ ਜਾਂ ਵਿਚੋਂ ਦੀ ਧਰਮਰਾਜਪੁਰੀ ਵਿੱਚ ਰੁਕਣਾ ਹੈ। ਸਾਰੇ ਨਾਲ ਚੱਲਣ ਵਾਲੇ ਹੋ ਨਾ। ਸਾਰਿਆਂ ਦਾ ਪੱਕਾ ਸੰਕਲਪ ਹੈ ਕਿ ਨਾਲ ਹਾਂ ਅਤੇ ਨਾਲ ਚੱਲਾਂਗੇ। ਅਤੇ ਅੱਗੇ ਵੀ ਬ੍ਰਹਮਾ ਬਾਪ ਦੇ ਨਾਲ ਰਾਜ ਵਿੱਚ ਅਤੇ ਪਾਰਟ ਵਿੱਚ ਆਵਾਂਗੇ – ਪੱਕਾ ਸੰਕਲਪ ਹੈ ਨਾ? ਚਲਦੇ – ਚਲਦੇ ਥੱਕ ਜਾਵੋਗੇ ਤਾਂ ਰੁੱਕ ਜਾਵੋਗੇ ਫਿਰ ਕੀ ਕਰੋਗੇ? ਕਿਉਂਕਿ ਬਾਪ ਤੇ ਉਸ ਵੇਲੇ ਤੱਕ ਰੁਕਣਗੇ ਨਹੀਂ। ਹੁਣ ਰੁੱਕ ਰਹੇ ਹਨ। ਹੁਣ ਸਮਾਂ ਦਿੱਤਾ ਹੈ, ਉਸ ਵੇਲੇ ਨਹੀਂ ਰੁਕਣਗੇ। ਉਸ ਵੇਲੇ ਤਾਂ ਸੈਕਿੰਡ ਵਿੱਚ ਉੱਡਣਗੇ। ਹੁਣ ਨਵੇਂ – ਨਵੇਂ ਬੱਚਿਆਂ ਲਈ ਲੇਟ ਹੋਇਆ ਹੈ ਲੇਕਿਨ ਟੂ ਲੇਟ ਦਾ ਬੋਰਡ ਨਹੀਂ ਲੱਗਾ ਹੈ। ਹੁਣ ਤਾਂ ਨਵੀਂ ਦੁਨੀਆਂ ਆਉਣ ਦੇ ਲਈ, ਨਵੇਂ -ਨਵੇਂ ਬੱਚਿਆਂ ਦੇ ਲਈ ਰੁਕੀ ਹੋਈ ਹੈ ਕਿ ਇਹ ਵੀ ਲਾਸ੍ਟ ਸੋ ਫਾਸਟ ਅਤੇ ਫਸਟ ਨੰਬਰ ਤੱਕ ਪਹੁੰਚ ਜਾਣ। ਸਾਰੇ ਨਾਲ ਜਾਣ ਦੇ ਲਈ ਤਿਆਰ ਹੋ ਨਾ? ਜੋ ਇਸ ਕਲਪ ਵਿੱਚ ਪਹਿਲੀ ਵਾਰੀ ਆਏ ਹਨ, ਬਾਪਦਾਦਾ ਮੁਬਾਰਕ ਦਿੰਦੇ ਹਨ। ਛੋਟੇ – ਛੋਟੇ ਬੱਚਿਆਂ ਤੇ ਵੱਡਿਆਂ ਦਾ ਪਿਆਰ ਹੁੰਦਾ ਹੈ। ਤਾਂ ਬਾਪ ਦਾ ਅਤੇ ਵੱਡੇ ਭਾਈ – ਭੈਣਾਂ ਦਾ ਤੁਸੀਂ ਲੋਕਾਂ ਨਾਲ ਵਿਸ਼ੇਸ਼ ਪਿਆਰ ਹੈ। ਲਾਡਲੇ ਹੋ ਗਏ ਨਾ। ਨਵੇਂ ਬੱਚੇ ਲਾਡਲੇ ਹਨ। ਭਾਵੇਂ ਨਵੇਂ ਹੋ ਜਾਂ ਪੁਰਾਣੇ ਹੋ ਸਭ ਦੇ ਲਈ ਫਾਸਟ ਗਤੀ ਆਉਣ ਵਾਲੀ ਹੈ – ਛਤ੍ਰ – ਛਾਇਆ ਵਿੱਚ ਰਹਿਣਾ ਸਦਾ ਦਿਲ ਵਿੱਚ ਰਹਿਣਾ, ਇਹ ਹੀ ਸਭ ਤੋੰ ਸਹਿਜ ਤੇਜ਼ ਰਫ਼ਤਾਰ ਹੈ।
ਆਪਣੇ – ਆਪ ਨੂੰ ਕਦੇ ਵੀ ਬੋਰ ਨਹੀਂ ਕਰੋ। ਸਦਾ ਆਪਣੇ – ਆਪ ਦੇ ਲਈ ਵਰੇਇਟੀ ਰੂਪ ਨਾਲ ਉਮੰਗ – ਉਤਸਾਹ ਇਮਰਜ ਕਰੋ। ਡਬਲ ਵਿਦੇਸ਼ੀ ਕਦੇ ਕਦੇ ਕੋਈ – ਕੋਈ ਇਹ ਵੀ ਸੋਚਦੇ ਹਨ ਕਿ ਸਾਡਾ ਕਲਚਰ ਅਤੇ ਇੰਡੀਆ ਦਾ ਕਲਚਰ ਬਹੁਤ ਫਰਕ ਹੈ। ਇੰਡਿਯਨ ਕਲਚਰ ਕਦੇ ਪਸੰਦ ਆਉਂਦਾ, ਕਦੇ ਨਹੀਂ ਆਉਂਦਾ। ਲੇਕਿਨ ਇਹ ਤਾਂ ਨਾ ਇੰਡੀਅਨ ਕਲਚਰ ਹੈ, ਨਾ ਵਿਦੇਸ਼ ਦਾ ਕਲਚਰ ਹੈ। ਇਹ ਤਾਂ ਬ੍ਰਾਹਮਣ ਕਲਚਰ ਹੈ। ਬ੍ਰਹਮਾਕੁਮਾਰ – ਬ੍ਰਹਮਾਕੁਮਾਰੀ ਇਹ ਨਾਮ ਤਾਂ ਸਭ ਨੂੰ ਪਸੰਦ ਹੈ ਨਾ? ਬ੍ਰਹਮਾ ਬਾਪ ਨਾਲ ਵੀ ਬਹੁਤ ਪਿਆਰ ਹੈ ਅਤੇ ਬੀ. ਕੇ. ਜੀਵਨ ਵੀ ਅਤਿ ਪਿਆਰੀ ਹੈ। ਕਦੇ- ਕਦੇ ਸਫੇਦ ਕੱਪੜਿਆਂ ਦੀ ਬਜਾਏ ਰੰਗੀਨ ਕਪੜੇ ਯਾਦ ਆਉਂਦੇ ਹਨ ਕਿਉਂਕਿ ਸਫੇਦ ਕਪੜੇ ਜਲਦੀ ਮੈਲੇ ਹੋ ਜਾਂਦੇ ਹਨ। ਦਫਤਰ ਵਿੱਚ ਜਾਂਦੇ ਹੋ ਜਾਂ ਅਜਿਹੇ ਸਥਾਨਾਂ ਤੇ ਜਾਂਦੇ ਹੋ ਤਾਂ ਜੋ ਡਰੈਸ ਤੁਸੀਂ ਪਾਉਂਦੇ ਹੋ ਉਸਦੇ ਲਈ ਬਾਪਦਾਦਾ ਮਨਾ ਨਹੀਂ ਕਰਦੇ ਲੇਕਿਨ ਉਸ ਵ੍ਰਿਤੀ ਨਾਲ ਨਾ ਪਹਿਨੋ ਕਿ ਸਾਡਾ ਫਾਰਨ ਕਲਚਰ ਹੈ, ਇਹ ਹੀ ਮੇਰੀ ਪ੍ਰਸਨੇਲਟੀ ਹੈ – ਇਸ ਤਰ੍ਹਾਂ ਨਾਲ ਨਹੀਂ ਪਹਿਨੋ। ਸੇਵਾ ਭਾਵ ਨਾਲ ਭਾਵੇਂ ਪਾਓ, ਪ੍ਰਸਨੇਲਟੀ ਦੇ ਲਕਸ਼ ਨਾਲ ਨਹੀਂ। ਬ੍ਰਾਹਮਣ – ਜੀਵਨ ਦਾ ਲਕਸ਼ ਹੋਵੇ। ਸੇਵਾ ਅਰਥ, ਜ਼ਰੂਰਤ ਅਰਥ ਪਹਿਨਦੇ ਹੋ ਤਾਂ ਮਨਾ ਨਹੀਂ। ਲੇਕਿਨ ਉਹ ਵੀ ਨਿਮਿਤ ਬਣੀਆਂ ਹੋਈਆਂ ਆਤਮਾਵਾਂ ਤੋਂ ਵੈਰੀਫਾਈ ਕਰਵਾਓ। ਇਵੇਂ ਨਹੀਂ ਕਿ ਬਾਪਦਾਦਾ ਨੇ ਛੁੱਟੀ ਦੇ ਦਿੱਤੀ ਫਿਰ ਤੁਸੀਂ ਮਨਾ ਕਿਓਂ ਕਰਦੇ ਹੋ? ਕਦੇ – ਕਦੇ ਬਹੁਤ ਹਸੀ ਦੀਆਂ ਗੱਲਾਂ ਕਰਦੇ ਹਨ। ਜੋ ਮਤਲਬ ਦੇ ਅੱਖਰ ਹੁੰਦੇਂ ਹਨ ਉਹ ਯਾਦ ਰੱਖਦੇ ਹਨ ਲੇਕਿਨ ਉਸ ਦੇ ਪਿੱਛੇ ਜੋ ਕਾਇਦੇ ਦੀ ਗੱਲ ਹੁੰਦੀ ਹੈ ਉਹ ਭੁੱਲ ਜਾਂਦੇ ਹਨ। ਹੁਸ਼ਿਆਰੀ ਤਾਂ ਬਾਪਦਾਦਾ ਨੂੰ ਚੰਗੀ ਲਗਦੀ ਹੈ ਲੇਕਿਨ ਹੁਸ਼ਿਆਰੀ ਲਿਮਿਟ ਵਿੱਚ ਹੋਵੇ, ਅਨਲਿਮਿਟ ਵਿੱਚ ਨਾ ਹੋਵੇ। ਖਾਓ, ਪਿਓ, ਖਾਵੋ, ਖੇਲੋ – ਪਰ ਲਿਮਿਟ ਵਿੱਚ। ਤਾਂ ਕਿਹੜਾ ਕਲਚਰ ਪਸੰਦ ਹੈ? ਜੋ ਬ੍ਰਹਮਾ ਬਾਪ ਦਾ ਕਲਚਰ ਉਹ ਬ੍ਰਹਮਾਕੁਮਾਰ, ਕੁਮਾਰੀਆਂ ਦਾ ਕਲਚਰ, ਪਸੰਦ ਹੈ ਨਾ? ਇੰਨਾਂ ਵਿੱਚ ਇੱਕ ਗੱਲ ਚੰਗੀ ਹੈ ਜੋ ਸਾਫ ਬੋਲ ਦਿੰਦੇ ਹਨ, ਸਾਰੇ ਇੱਕ ਜਿਹੇ ਨਹੀਂ ਹਨ – ਕੋਈ – ਕੋਈ ਅਜਿਹੇ ਹਨ ਜੋ ਆਪਣੀ ਕਮਜ਼ੋਰੀ ਵਰਨਣ ਕਰਦੇ ਹਨ, ਲੇਕਿਨ ਫਿਜੀਕਲ ਬਣ ਜਾਂਦੇ ਹਨ। ਬਾਰ – ਬਾਰ ਉਹ ਹੀ ਸਮ੍ਰਿਤੀ ਵਿੱਚ ਲਿਆਉਂਦੇ ਰਹਿੰਦੇ – ਮੈਂ ਕਮਜ਼ੋਰ ਹਾਂ…। ਅਜਿਹੇ ਨਾਜੁਕ ਨਹੀਂ ਬਣੋ। ਵਿਸ਼ੇਸ਼ਤਾਵਾਂ ਨੂੰ ਭੁੱਲ ਜਾਣਗੇ, ਕਮਜ਼ੋਰੀ ਨੂੰ ਹੀ ਸੋਚਦੇ ਰਹਿਣਗੇ, ਇਹ ਨਹੀਂ ਕਰਨਾ। ਕਮਜ਼ੋਰੀ ਸੁਣਾਓ ਜਰੂਰ ਪਰ ਜਦੋਂ ਬਾਪ ਨੂੰ ਦਿੱਤੀ ਤਾਂ ਫਿਰ ਕਿਸ ਦੇ ਕੋਲ ਰਹੀ? ਫਿਰ ਕਿਉਂ ਇਹ ਸੋਚਦੇ ਹੋ ਮੈਂ ਅਜਿਹਾ ਹਾਂ… ਬਾਪ ਨੂੰ ਦੇ ਦਿੱਤਾ ਨਾ। ਬਾਪਦਾਦਾ ਨੂੰ ਪੱਤਰ ਲਿਖ ਕਮਜ਼ੋਰੀਆਂ ਦੇ ਦਿੰਦੇ ਹੋ ਜਾਂ ਪੱਤਰ ਲਿਖ ਬਾਪਦਾਦਾ ਦੇ ਕਮਰੇ ਵਿੱਚ ਰੱਖ ਦਿੰਦੇ ਹੋ ਤਾਂ ਫਿਰ ਸੋਚਦੇ ਹੋ ਜਵਾਬ ਤਾਂ ਮਿਲਿਆ ਨਹੀਂ। ਬਾਪ ਦਾਦਾ ਇਵੇਂ ਜਵਾਬ ਨਹੀਂ ਦਿੰਦੇ। ਜੋ ਕਮੀ ਤੁਸੀਂ ਦੇ ਦਿੱਤੀ ਤਾਂ ਬਾਪਦਾਦਾ ਉਸੇ ਜਗ੍ਹਾ ਤੇ ਤੁਹਾਨੂੰ ਸ਼ਕਤੀ, ਖੁਸ਼ੀ ਉਮੰਗ – ਉਤਸਾਹ ਭਰ ਦਿੰਦਾ ਹੈ। ਤਾਂ ਜੋ ਬਾਪਦਾਦਾ ਦਿੰਦਾ ਹੈ ਉਹ ਲੈਂਦੇ ਨਹੀਂ ਹੋ, ਸਿਰ੍ਫ ਸੋਚਦੇ ਹੋ ਕਿ ਜਵਾਬ ਤਾਂ ਮਿਲਿਆ ਨਹੀਂ। ਜੋ ਬਾਪ ਦਿੰਦਾ ਹੈ ਉਸਨੂੰ ਲੈਣ ਦੀ ਕੋਸ਼ਿਸ਼ ਕਰੋ। ਜਵਾਬ ਦਾ ਇੰਤਜ਼ਾਰ ਨਹੀਂ ਕਰੋ- ਸ਼ਕਤੀ ਖੁਸ਼ੀ ਲੈਂਦੇ ਜਾਵੋ। ਫਿਰ ਵੇਖੋ ਕਿਨਾਂ ਚੰਗਾ ਉਮੰਗ ਉਤਸਾਹ ਰਹਿੰਦਾ ਹੈ। ਜਿਸ ਘੜੀ ਆਪਣੀ ਕਮਜ਼ੋਰੀ ਲਿਖਦੇ ਹੋ ਜਾਂ ਨਿਮਿਤ ਬਣੀਆਂ ਹੋਈਆਂ ਆਤਮਾਵਾਂ ਨੂੰ ਸੁਣਾਉਂਦੇ ਹੋ ਤਾਂ ਦੇ ਦਿੱਤੀ ਮਾਨਾ ਖਤਮ। ਹੁਣ ਮਿਲ ਕੀ ਰਿਹਾ ਹੈ ਇਹ ਸੋਚੋ। ਬਾਪਦਾਦਾ ਦੇ ਕੋਲ ਇੱਕ-ਇੱਕ ਦੇ ਕਿੰਨੇ ਪੱਤਰ ਆਉਂਦੇ। ਬਾਪਦਾਦਾ ਉੱਤਰ ਨਹੀਂ ਦਿੰਦਾ ਲੇਕਿਨ ਜੋ ਜ਼ਰੂਰਤ ਹੈ, ਜੋ ਕਮੀ ਹੈ ਉਸਨੂੰ ਭਰਨ ਦਾ ਰਿਟਰਨ ਦਿੰਦਾ ਹੈ। ਬਾਕੀ ਯਾਦਪਿਆਰ ਤਾਂ ਬਹੁਤ ਦਿੰਦੇ ਹੀ ਹਨ। ਕੋਈ ਦਿਨ ਅਜਿਹਾ ਹੈ ਜੋ ਯਾਦ-ਪਿਆਰ ਨਾ ਮਿਲਿਆ ਹੋਵੇ? ਬਾਪਦਾਦਾ ਸਭ ਨੂੰ ਰੋਜ਼ ਦੋ – ਤਿੰਨ ਪੇਜ਼ ਦਾ ਪੱਤਰ ਲਿਖਦੇ ਹਨ (ਮੁਰਲੀ) ਇਨ੍ਹਾਂ ਵੱਡਾ ਪੱਤਰ ਤਾਂ ਕੋਈ ਵੀ ਕਿਸੇ ਨੂੰ ਨਹੀਂ ਲਿਖਦਾ! ਕਿੰਨਾਂ ਵੀ ਤੁਹਾਡਾ ਪਿਆਰਾ ਹੋਵੇ ਕਿਸੇ ਨੇ ਇਤਨਾ ਵੱਡਾ ਪੱਤਰ ਲਿਖਿਆ? ਮੁਰਲੀ ਪੱਤਰ ਹੈ ਨਾ। ਤੁਹਾਡੀਆਂ ਗੱਲਾਂ ਦਾ ਰਿਸਪਾਂਡ ਹੁੰਦਾ ਹੈ ਨਾ? ਤਾਂ ਇਨਾਂ ਵੱਡਾ ਪੱਤਰ ਲਿਖਦੇ ਵੀ, ਬੋਲਦੇ ਵੀ – ਜੋ ਤੁਸੀਂ ਵਿਸ਼ੇਸ਼ ਪੱਤਰ ਲਿਖਦੇ ਹੋ ਉਸ ਦਾ ਵਿਸ਼ੇਸ਼ ਰਿਟਰਨ ਵੀ ਕਰਦੇ ਹਨ ਕਿਉਂਕਿ ਲਾਡਲੇ ਸਿਕਿਲੱਧੇ ਹੋ। ਬਾਪਦਾਦਾ ਰਿਟਰਨ ਵਿੱਚ ਸ਼ਕਤੀ ਅਤੇ ਖੁਸ਼ੀ ਐਕਸਟਰਾ ਦਿੰਦੇ ਹਨ। ਸਿਰ੍ਫ ਬੁੱਧੀ ਨੂੰ ਸਦਾ ਕੇਅਰਫੁਲ ਅਤੇ ਕਲੀਅਰ ਰੱਖੋ। ਪਹਿਲਾਂ ਵੀ ਸੁਣਾਇਆ ਸੀ, ਇਹ ਗੱਲ ਆਪਣੀ ਬੁੱਧੀ ਵਿਚੋਂ ਕੱਢ ਦਵੋ। ਉਹ ਗੱਲਾਂ ਵੀ ਰੱਖੀਆਂ ਹੋਈਆਂ ਹੁੰਦੀਆਂ ਹਨ ਤਾਂ ਬੁੱਧੀ ਕਲੀਅਰ ਨਹੀਂ ਹੁੰਦੀ ਇਸਲਈ ਬਾਪ ਜੋ ਰਿਟਰਨ ਦਿੰਦਾ ਹੈ, ਉਹ ਮਿਕਸ ਹੋ ਜਾਂਦਾ ਹੈ। ਕਦੇ ਮਿਸ ਕਰ ਦਿੰਦੇ ਹੋ। ਕਦੇ ਮਿਕਸ ਕਰ ਦਿੰਦੇ ਹੋ।
ਕਦੇ – ਕਦੇ ਕਈ ਬੱਚੇ ਕੀ ਕਰਦੇ ਹਨ। ਅੱਜ ਹਾਲਚਾਲ ਸੁਣਾਉਂਦੇ ਹਨ। ਕਈ ਸੋਚਦੇ ਹਨ ਸੇਵਾ ਤੇ ਕਰ ਰਹੇ ਹਾਂ ਲੇਕਿਨ ਬਾਪ ਦਾ ਵਾਅਦਾ ਹੈ ਕਿ ਮੈਂ ਸਦਾ ਮਦਦਗਾਰ ਹਾਂ- ਇਸ ਸੇਵਾ ਵਿੱਚ ਤੇ ਮਦਦ ਕੀਤੀ ਨਹੀਂ। ਸਫਲਤਾ ਘੱਟ ਨਿਕਲੀ। ਬਾਪਦਾਦਾ ਨੇ ਕਿਉਂ ਨਹੀਂ ਮਦਦ ਕੀਤੀ? ਫਿਰ ਸੋਚਦੇ ਸ਼ਾਇਦ ਮੈਂ ਯੋਗ ਨਹੀਂ ਹਾਂ। ਮੈਂ ਸੇਵਾ ਕਰ ਨਹੀਂ ਸਕਦੀ ਹਾਂ, ਮੈਂ ਕਮਜ਼ੋਰ ਹਾਂ। ਵਿਅਰੱਥ ਸੋਚਦੇ ਹਨ ਪਰ ਜੇਕਰ ਕੋਈ ਬੱਚਾ ਸੇਵਾ ਦੀ ਮਦਦ ਦੇ ਲਈ ਬਾਪ ਦੇ ਅੱਗੇ ਸੰਕਲਪ ਕਰਦੇ ਵੀ ਹਨ, ਖੁੱਲੀ ਦਿਲ ਨਾਲ ਕਰੋ। ਲੇਕਿਨ ਇਸ ਦਾ ਰਿਟਰਨ ਬਾਪਦਾਦਾ ਸੇਵਾ ਦੇ ਵਕਤ ਦਿੰਦੇ ਹਨ – ਸਿਰ੍ਫ ਇੱਕ ਵਿਧੀ ਅਪਣਾਓ। ਕਿਵੇਂ ਦੀ ਵੀ ਮੁਸ਼ਕਿਲ ਸੇਵਾ ਹੋਵੇ ਲੇਕਿਨ ਬਾਪ ਨੂੰ ਸੇਵਾ ਵੀ ਬੁੱਧੀ ਨਾਲ ਅਰਪਣ ਕਰ ਦਵੋ। ਮੈਂ ਕੀਤਾ, ਸਫਲਤਾ ਨਹੀਂ ਹੋਈ, ਮੈਂ ਕਿਥੋਂ ਆ ਗਿਆ? ਬਾਪ ਕਰਨ – ਕਰਾਵਨਹਾਰ ਦੀ ਜਿੰਮੇਵਾਰੀ ਭੁੱਲ ਕੇ ਆਪਣੇ ਉੱਪਰ ਕਿਉਂ ਲਈ। ਇਹ ਰਾਂਗ ਹੋ ਜਾਂਦਾ ਹੈ ਬਾਪ ਦੀ ਸੇਵਾ ਹੈ, ਬਾਪ ਜ਼ਰੂਰ ਕਰੇਗਾ। ਬਾਪ ਨੂੰ ਅੱਗੇ ਰੱਖੋ, ਆਪਣੇ ਨੂੰ ਅੱਗੇ ਨਹੀਂ ਰੱਖੋ। ਮੈਂ ਇਹ ਕੀਤਾ, ਇਹ ਮੈਂ ਸ਼ਬਦ ਸਫਲਤਾ ਨੂੰ ਦੂਰ ਕਰਦਾ ਹੈ। ਸਮਝਾ। ਅੱਛਾ
ਚਾਰੋਂ ਪਾਸੇ ਦੇ ਉਮੰਗ ਉਤਸਾਹ ਵਿੱਚ ਉੱਡਣ ਵਾਲੇ ਤੀਵਰ ਪੁਰਸ਼ਾਰਥੀ ਆਤਮਾਵਾਂ ਨੂੰ, ਸਦਾ ਬਾਪ ਦੇ ਦਿਲ ਵਿੱਚ ਰਹਿਣ ਵਾਲੀਆਂ ਵਿਸ਼ੇਸ਼ ਮਣੀਆਂ ਨੂੰ, ਸਦਾ ਬਾਪ ਅਤੇ ਆਪ ਇਸ ਸਮ੍ਰਿਤੀ ਦੀ ਛਤ੍ਰਛਾਇਆ ਵਿੱਚ ਰਹਿਣ ਵਾਲੇ ਸਦਾ ਠਹਿਰਦੀ ਕਲਾ – ਡਿੱਗਦੀ ਕਲਾ ਤੋਂ ਪਾਰ ਉੱਡਦੀ ਕਲਾ ਵਿੱਚ ਅੱਗੇ ਵਧਣ ਵਾਲੇ, ਸਦਾ ਆਪਣੇ ਨੂੰ ਵਰੇਇਟੀ ਪੋਆਇੰਟਸ ਨਾਲ ਖੁਸ਼ੀ ਅਤੇ ਨਸ਼ੇ ਵਿੱਚ ਅੱਗੇ ਵਧਾਉਣ ਵਾਲੀ ਸ੍ਰੇਸ਼ਠ ਆਤਮਾਵਾਂ ਨੂੰ ਬਾਪਦਾਦਾ ਦਾ ਯਾਦ – ਪਿਆਰ ਅਤੇ ਨਮਸਤੇ।
ਵਰਦਾਨ:-
ਬ੍ਰਾਹਮਣ ਜੀਵਨ ਮੌਜ ਦੀ ਜੀਵਨ ਹੈ ਲੇਕਿਨ ਮੌਜ ਵਿੱਚ ਰਹਿਣ ਦਾ ਅਰਥ ਇਹ ਨਹੀਂ ਕਿ ਜੋ ਆਇਆ ਉਹ ਕੀਤਾ, ਮਸਤ ਰਹੇ। ਇਹ ਅਲਪਕਾਲ ਦੇ ਸੁੱਖ ਦੀ ਮੌਜ ਜਾਂ ਅਲਪਕਾਲ ਦੇ ਸਭ ਸੰਬੰਧ ਸੰਪਰਕ ਦੀ ਮੌਜ ਸਦਾਕਾਲ ਦੀ ਪ੍ਰਸੰਨਚਿਤ ਸਥਿਤੀ ਤੋੰ ਵੱਖ ਹੈ। ਜੋ ਆਇਆ ਸੋ ਬੋਲਿਆ, ਜੋ ਆਇਆ ਸੋ ਕੀਤਾ – ਅਸੀਂ ਤਾਂ ਮੌਜ ਵਿੱਚ ਰਹਿੰਦੇ ਹਾਂ, ਇਵੇਂ ਅਲਪਕਾਲ ਦੇ ਮਨਮੌਜੀ ਨਹੀਂ ਬਣੋਂ ਸਦਾਕਾਲ ਦੀ ਰੂਹਾਨੀ ਆਲੌਕਿਕ ਮੌਜ ਵਿੱਚ ਰਹੋ – ਇਹ ਹੀ ਅਸਲ ਬ੍ਰਾਹਮਣ ਜੀਵਨ ਹੈ। ਮੌਜ ਦੇ ਨਾਲ ਕਰਮਾਂ ਦੀ ਗੁਹੀਏ ਗਤੀ ਦੇ ਜਾਣਨ ਵਾਲੇ ਬਣੋ।
ਸਲੋਗਨ:-
➤ Email me Murli: Receive Daily Murli on your email. Subscribe!