06 April 2022 Punjabi Murli Today | Brahma Kumaris

Read and Listen today’s Gyan Murli in Punjabi 

April 5, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਗਿਆਨ ਦੀਆਂ ਗੁਹੀਏ ਗੱਲਾਂ ਨੂੰ ਸਿੱਧ ਕਰਨ ਦੇ ਲਈ ਵਿਸ਼ਾਲਬੁੱਧੀ ਬਣ ਬਹੁਤ ਯੁਕਤੀ ਨਾਲ ਸਮਝਾਉਣਾ ਹੈ, ਕਿਹਾ ਜਾਂਦਾ ਹੈ ਸੱਪ ਵੀ ਮਰੇ ਤੇ ਲਾਠੀ ਵੀ ਨਾ ਟੁੱਟੇ"

ਪ੍ਰਸ਼ਨ: -

ਹਾਹਾਕਾਰ ਦੇ ਸਮੇਂ ਪਾਸ ਹੋਣ ਦੇ ਲਈ ਕਿਹੜਾ ਮੁੱਖ ਗੁਣ ਜਰੂਰ ਚਾਹੀਦਾ ਹੈ?

ਉੱਤਰ:-

ਹੌਂਸਲੇ ਦਾ। ਲੜ੍ਹਾਈ ਦੇ ਸਮੇਂ ਹੀ ਤੁਹਾਡੀ ਪ੍ਰਤਖਤਾ ਹੋਵੇਗੀ। ਜੋ ਮਜਬੂਤ ਹੋਣਗੇ, ਉਹ ਹੀ ਪਾਸ ਹੋ ਸਕਣਗੇ, ਘਬਰਾਉਣ ਵਾਲੇ ਨਾਪਾਸ ਹੋ ਜਾਂਦੇ ਹਨ। ਅੰਤ ਵਿੱਚ ਤੁਸੀਂ ਬੱਚਿਆਂ ਦਾ ਪ੍ਰਭਾਵ ਨਿਕਲੇਗਾ ਉਦੋਂ ਕਹਾਂਗੇ ਅਹੋ ਪ੍ਰਭੂ ਤੇਰੀ ਲੀਲਾਸਾਰੇ ਜਾਨਣਗੇ ਗੁਪਤ ਵੇਸ਼ ਵਿੱਚ ਪ੍ਰਭੂ ਆਇਆ ਹੈ।

ਪ੍ਰਸ਼ਨ: -

ਸਭ ਤੋਂ ਵੱਡਾ ਸੋਭਾਗ ਕਿਹੜਾ ਹੈ?

ਉੱਤਰ:-

ਸਵਰਗ ਵਿੱਚ ਆਉਣਾ ਵੀ ਸਭ ਤੋਂ ਵੱਡਾ ਸੋਭਾਗ ਹੈ। ਸਵਰਗ ਦੇ ਸੁਖ ਤੁਸੀਂ ਬੱਚੇ ਹੀ ਦੇਖਦੇ ਹੋ। ਉੱਥੇ ਆਦਿ-ਮੱਧ- ਅੰਤ ਦੁੱਖ ਨਹੀਂ ਹੁੰਦਾ। ਇਹ ਗੱਲਾਂ ਮਨੁੱਖਾਂ ਦੀ ਬੁੱਧੀ ਵਿੱਚ ਮੁਸ਼ਕਿਲ ਹੀ ਬੈਠਦੀਆਂ ਹਨ।

ਗੀਤ:-

ਨਈ ਉਮਰ ਕੀ ਕਲੀਆਂ..

ਓਮ ਸ਼ਾਂਤੀ ਭਗਵਾਨੁਵਾਚ। ਅੱਗੇ ਸ਼੍ਰੀਕ੍ਰਿਸ਼ਨ ਭਗਵਾਨੁਵਾਚ ਕਹਿੰਦੇ ਸੀ। ਹੁਣ ਤੁਸੀਂ ਬੱਚਿਆਂ ਨੂੰ ਨਿਸ਼ਚੇ ਹੋਇਆ ਹੈ ਸ਼੍ਰੀਕ੍ਰਿਸ਼ਨ ਭਗਵਾਨੁਵਾਚ ਨਹੀਂ ਹੈ। ਸ਼੍ਰੀਕ੍ਰਿਸ਼ਨ ਤ੍ਰਿਕਾਲਦਰਸ਼ੀ ਮਤਲਬ ਸਵਦਰਸ਼ਨ ਚੱਕਰਧਾਰੀ ਨਹੀਂ ਹਨ। ਹੁਣ ਇਹ ਜੇਕਰ ਭਗਤ ਲੋਕ ਸੁਣਨ ਤਾਂ ਵਿਗੜਣਗੇ। ਕਹਿਣਗੇ, ਤੁਸੀਂ ਇਹਨਾਂ ਦੀ ਸ਼ਰਧਾ ਕਿਉਂ ਘੱਟ ਕਰਦੇ ਹੋ। ਜਦੋਂਕਿ ਇਹਨਾਂ ਦਾ ਨਿਸ਼ਚੇ ਕ੍ਰਿਸ਼ਨ ਵਿੱਚ ਹੈ ਕਿ ਉਹ ਸਵਦਰਸ਼ਨ ਚੱਕਰਧਾਰੀ ਹਨ, ਸਵਦਰਸ਼ਨ ਚੱਕਰ ਹਮੇਸ਼ਾਂ ਵਿਸ਼ਨੂੰ ਨੂੰ ਜਾਂ ਕ੍ਰਿਸ਼ਨ ਨੂੰ ਹੀ ਦਿੰਦੇ ਹਨ। ਦੁਨੀਆਂ ਨੂੰ ਤਾਂ ਇਹ ਪਤਾ ਨਹੀਂ ਕਿ ਸ਼੍ਰੀਕ੍ਰਿਸ਼ਨ ਅਤੇ ਵਿਸ਼ਨੂੰ ਦਾ ਕੀ ਸੰਬੰਧ ਹੈ, ਨਾ ਜਾਨਣ ਦੇ ਕਾਰਨ ਸਿਰਫ ਵਿਸ਼ਨੂੰ ਨੂੰ ਅਤੇ ਕ੍ਰਿਸ਼ਨ ਨੂੰ ਸਵਦਰਸ਼ਨ ਚੱਕਰਧਾਰੀ ਕਹਿ ਦਿੰਦੇ ਹਨ। ਸਵਦਰਸ਼ਨ ਚੱਕਰ ਦਾ ਅਰਥ ਵੀ ਕਿਸੇ ਨੂੰ ਪਤਾ ਨਹੀਂ ਹੈ। ਸਿਰ੍ਫ ਚੱਕਰ ਦੇ ਦਿੱਤਾ ਹੈ, ਮਾਰਨ ਦੇ ਲਈ। ਉਸਨੂੰ ਇੱਕ ਹਿੰਸਕ ਹਥਿਆਰ ਬਣਾ ਦਿੱਤਾ ਹੈ। ਅਸਲ ਵਿੱਚ ਉਹਨਾਂ ਦੇ ਕੋਲ ਨਾ ਹਿੰਸਕ ਚੱਕਰ ਹੈ, ਨਾ ਅਹਿੰਸਕ। ਗਿਆਨ ਵੀ ਰਾਧੇ ਕ੍ਰਿਸ਼ਨ ਜਾਂ ਵਿਸ਼ਨੂੰ ਦੇ ਕੋਲ ਨਹੀਂ ਹੈ। ਕਿਹੜਾ ਗਿਆਨ? ਇਹ ਸ੍ਰਿਸ਼ਟੀ ਚੱਕਰ ਦੇ ਫਿਰਨ ਦਾ ਗਿਆਨ। ਉਹ ਸਿਰਫ਼ ਤੁਹਾਡੇ ਵਿੱਚ ਹੈ। ਹੁਣ ਇਹ ਤੇ ਬੜੀ ਗੁਹੀਏ ਗੱਲਾਂ ਹਨ। ਇਹ ਸਾਰੀਆਂ ਗੱਲਾਂ ਯੁਕਤੀ ਨਾਲ ਕਿਵੇਂ ਸਮਝਾਈਆਂ ਜਾਣ, ਪ੍ਰੀਤ ਵੀ ਕਾਇਮ ਰਹੇ। ਸਿੱਧਾ ਸਮਝਾਉਣ ਨਾਲ ਵਿਗੜਣਗੇ। ਕਹਿਣਗੇ ਕਿ ਤੁਸੀਂ ਦੇਵਤਾਵਾਂ ਦੀ ਨਿੰਦਾ ਕਰਦੇ ਹੋ ਕਿਉਂਕਿ ਉਹ ਸਭ ਹਨ ਇੱਕ ਸਮਾਨ, ਸਿਵਾਏ ਤੁਸੀਂ ਬ੍ਰਾਹਮਣਾਂ ਦੇ। ਤੁਸੀਂ ਕਿੰਨੀਆਂ ਛੋਟੀਆਂ – ਛੋਟੀਆਂ ਬੱਚਿਆ ਹੋ। ਬਾਬਾ ਤਾਂ ਕਹਿੰਦੇ ਹਨ ਛੋਟੀਆਂ – ਛੋਟੀਆਂ ਬੱਚੀਆਂ ਨੂੰ ਇਵੇਂ ਹੁਸ਼ਿਆਰ ਕਰਨਾ ਚਾਹੀਦਾ ਹੈ ਜੋ ਪ੍ਰਦਰਸ਼ਨੀ ਵਿੱਚ ਸਮਝਾਉਣ ਦੇ ਲਾਇਕ ਬਣਨ। ਜਿਨ੍ਹਾਂ ਵਿੱਚ ਗਿਆਨ ਹੈ ਉਹ ਖੁਦ ਹੀ ਆਫਰ ਕਰਦੇ ਹਨ – ਅਸੀਂ ਪ੍ਰਦਰਸ਼ਨੀ ਸਮਝਾ ਸਕਦੇ ਹਾਂ। ਬ੍ਰਾਹਮਣੀਆਂ ਦੀ ਬੜੀ ਵਿਸ਼ਾਲ ਬੁੱਧੀ ਚਾਹੀਦੀ ਹੈ। ਪ੍ਰਦਰਸ਼ਨੀ ਵਿੱਚ ਸਮਝਾਉਣ ਦੇ ਲਈ ਸਰਵਿਸਏਬਲ ਨੂੰ ਭੇਜਣਾ ਚਾਹੀਦਾ ਹੈ। ਸਿਰਫ ਦੇਖਣ ਦਾ ਸ਼ੋਕ ਨਹੀਂ। ਪਹਿਲੇ – ਪਹਿਲੇ ਤਾਂ ਇਹ ਨਿਸ਼ਚੇ ਚਾਹੀਦਾ ਹੈ ਕਿ ਗੀਤਾ ਦਾ ਭਗਵਾਨ ਪਰਮਪਿਤਾ ਪਰਮਾਤਮਾ ਸ਼ਿਵ ਹੈ। ਸ਼੍ਰੀਕ੍ਰਿਸ਼ਨ ਨੂੰ ਭਗਵਾਨ ਨਹੀਂ ਕਿਹਾ ਜਾਂਦਾ ਹੈ, ਇਸਲਈ ਗੀਤ ਵੀ ਰਾਂਗ ਹੈ। ਇਹ ਬਿਲਕੁਲ ਨਵੀਂ ਗੱਲ ਹੋ ਗਈ ਦੁਨੀਆਂ ਵਿੱਚ। ਦੁਨੀਆਂ ਵਿੱਚ ਸਭ ਕਹਿੰਦੇ ਹਨ ਕ੍ਰਿਸ਼ਨ ਨੇ ਗੀਤਾ ਗਾਈ। ਇੱਥੇ ਸਮਝਾਇਆ ਜਾਂਦਾ ਹੈ ਕ੍ਰਿਸ਼ਨ ਗੀਤਾ ਗਾ ਨਾ ਸਕੇ। ਜੋ ਮੌਰ ਮੁਕਟਧਾਰੀ ਹਨ, ਡਬਲ ਸਿਰਤਾਜ ਅਤੇ ਸਿੰਗਲਤਾਜ ਸੂਰਜਵੰਸ਼ੀ, ਚੰਦਰਵੰਸ਼ੀ ਅਤੇ ਵੈਸ਼, ਸ਼ੂਦਰਵੰਸ਼ੀ, ਕੋਈ ਵੀ ਗੀਤਾ ਦੀ ਨਾਲੇਜ਼ ਨੂੰ ਨਹੀਂ ਜਾਣਦੇ। ਉਹ ਨਾਲੇਜ਼ ਭਗਵਾਨ ਨੇ ਹੀ ਸੁਣਾ ਭਾਰਤ ਨੂੰ ਸਵਰਗ ਬਣਾਇਆ ਸੀ। ਤਾਂ ਦੁਨੀਆਂ ਵਿੱਚ ਸੱਚਾ ਗੀਤਾ ਗਿਆਨ ਆਏ ਕਿਥੋਂ ਤੋਂ? ਇਹ ਸਾਰੇ ਭਗਤੀ ਦੀ ਲਾਇਨ ਵਿੱਚ ਆ ਜਾਂਦੇ ਹਨ। ਵੇਦ ਸ਼ਾਸ਼ਤਰ ਆਦਿ ਪੜ੍ਹਦੇ – ਪੜ੍ਹਦੇ ਨਤੀਜਾ ਕੀ ਹੋਇਆ? ਡਿੱਗਦੇ ਹੀ ਆਏ ਹਨ, ਕਲਾਵਾਂ ਘੱਟ ਹੀ ਹੁੰਦੀਆਂ ਗਈਆਂ ਹਨ। ਭਾਵੇਂ ਕਿੰਨੀ ਵੀ ਘੋਰ ਤਪੱਸਿਆ ਕਰਨ। ਸਿਰ ਕੱਟਕੇ ਰੱਖਣ, ਕੁਝ ਵੀ ਫਾਇਦਾ ਹੋ ਨਾ ਸਕੇ। ਹਰ ਇੱਕ ਮਨੁੱਖ ਮਾਤਰ ਨੂੰ ਤਮੋਪ੍ਰਧਾਨ ਜਰੂਰ ਬਣਨਾ ਹੈ। ਉਸ ਵਿੱਚ ਵੀ ਖਾਸ ਭਾਰਤਵਾਸੀ ਦੇਵੀ- ਦੇਵਤਾ ਧਰਮ ਵਾਲੇ ਹੀ ਸਭ ਤੋਂ ਥੱਲੇ ਡਿੱਗੇ ਹੋਏ ਹਨ। ਪਹਿਲੇ ਸਭ ਸਤੋਪ੍ਰਧਾਨ ਸੀ, ਹੁਣ ਤਮੋਪ੍ਰਧਾਨ ਬਣ ਗਏ ਹਨ। ਜੋ ਬਿਲਕੁਲ ਉੱਚ ਪੈਰਾਡਾਇਜ ਦੇ ਮਾਲਿਕ ਸਨ, ਉਹ ਹੁਣ ਨਰਕ ਦੇ ਮਾਲਿਕ ਬਣ ਗਏ ਹਨ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਕੀ ਸ਼ਰੀਰ ਪੁਰਾਣੀ ਜੁੱਤੀ ਹੈ, ਜਿਸ ਵਿੱਚ ਅਸੀਂ ਪੜ੍ਹ ਰਹੇ ਹਾਂ। ਦੇਵੀ ਦੇਵਤਾ ਧਰਮ ਵਾਲਿਆਂ ਦੀ ਸਭ ਤੋਂ ਪੁਰਾਣੀ ਜੁੱਤੀ ਹੈ। ਭਾਰਤ ਸ਼ਿਵਾਲਾ ਸੀ, ਦੇਵਤਾਵਾਂ ਦਾ ਰਾਜ ਸੀ। ਹੀਰੇ ਜਵਾਹਰਾਂ ਦੇ ਮਹਿਲ ਸਨ। ਹੁਣ ਤਾਂ ਵੈਸ਼ਾਲਿਆ ਵਿੱਚ ਅਸੁਰ ਵਿਕਾਰੀਆਂ ਦਾ ਰਾਜ ਹੈ। ਡਰਾਮਾ ਅਨੁਸਾਰ ਫਿਰ ਇਸਨੂੰ ਵੈਸ਼ਾਲਿਆ ਤੋਂ ਸ਼ਿਵਾਲਾ ਬਣਨਾ ਹੀ ਹੈ। ਬਾਪ ਸਮਝਾਉਂਦੇ ਹਨ ਸਭ ਤੋਂ ਜਿਆਦਾ ਭਾਰਤਵਾਸੀ ਹੀ ਡਿੱਗੇ ਹਨ। ਅੱਧਾਕਲਪ ਤੁਸੀਂ ਹੀ ਵਿਸ਼ੇ ਵਿਕਾਰੀ ਸੀ। ਅਜਾਮਿਲ ਜਿਵੇਂ ਪਾਪ ਆਤਮਾ ਵੀ ਭਾਰਤ ਵਿੱਚ ਹੀ ਸਨ। ਸਭ ਤੋਂ ਵੱਡਾ ਪਾਪ ਹੈ ਵਿਕਾਰ ਵਿੱਚ ਜਾਣਾ। ਦੇਵਤਾ ਜੋ ਸੰਪੂਰਨ ਨਿਰਵਿਕਾਰੀ ਸਨ, ਉਹ ਹੁਣ ਵਿਕਾਰੀ ਬਣ ਗਏ ਹਨ। ਗੋਰੇ ਤੋਂ ਸਾਂਵਰੇ ਬਣੇ ਹਨ। ਸਭ ਤੋਂ ਉੱਚ ਹੀ ਸਭ ਤੋਂ ਨੀਚ ਬਣੇ ਹਨ। ਬਾਪ ਕਹਿੰਦੇ ਹਨ ਜਦੋਂ ਸੰਪੂਰਨ ਤਮੋਪ੍ਰਧਾਨ ਬਣ ਜਾਂਦੇ ਹਨ ਤਾਂ ਉਹਨਾਂ ਨੂੰ ਮੈਂ ਆਕੇ ਸੰਪੂਰਨ ਤਮੋਪ੍ਰਧਾਨ ਬਣਾਉਂਦਾ ਹਾਂ। ਹੁਣ ਤਾਂ ਕਿਸੇ ਨੂੰ ਸੰਪੂਰਨ ਨਿਰਵਾਕਰੀ ਕਹਿ ਨਹੀਂ ਸਕਦੇ, ਬਹੁਤ ਫ਼ਰਕ ਹੈ। ਭਾਵੇਂ ਕਰਦੇ ਇਹ ਜਨਮ ਕੁੱਝ ਚੰਗਾ ਹੈ। ਅੱਗੇ ਦਾ ਜਨਮ ਤਾਂ ਅਜਾਮਿਲ ਵਰਗਾ ਹੋਣਾ ਚਾਹੀਦਾ ਹੈ। ਬਾਪ ਕਹਿੰਦੇ ਹਨ ਮੈਂ ਪਤਿਤ ਦੁਨੀਆਂ ਅਤੇ ਪਤਿਤ ਸ਼ਰੀਰ ਵਿੱਚ ਹੀ ਪ੍ਰਵੇਸ਼ ਕਰਦਾ ਹਾਂ। ਜੋ ਪੂਰੇ 84 ਜਨਮ ਭੋਗ ਤਮੋਪ੍ਰਧਾਨ ਬਣੇ ਹਨ। ਭਾਵੇਂ ਇਸ ਜਨਮ ਚੰਗੇ ਘਰ ਵਿੱਚ ਜਨਮ ਹੈ ਕਿਉਂਕਿ ਫਿਰ ਬਾਬਾ ਦਾ ਰੱਥ ਬਣਨਾ ਹੈ। ਡਰਾਮਾ ਵੀ ਕਾਇਦੇ ਸਿਰ ਬਣਿਆ ਹੋਇਆ ਹੈ, ਇਸ ਲਈ ਸਾਧਾਰਣ ਰੱਥ ਨੂੰ ਪਕੜਿਆ ਹੈ। ਇਹ ਵੀ ਸਮਝਣ ਦੀਆਂ ਗੱਲਾਂ ਹਨ। ਤੁਸੀਂ ਬੱਚਿਆਂ ਨੂੰ ਸਰਵਿਸ ਦਾ ਬਹੁਤ ਸ਼ੌਂਕ ਹੋਣਾ ਚਾਹੀਦਾ ਹੈ। ਬਾਬਾ ਨੂੰ ਵੇਖੋ ਕਿਨਾਂ ਸ਼ੌਕ ਹੈ। ਬਾਪ ਤਾਂ ਪਤਿਤ – ਪਾਵਨ ਹੈ, ਸਰਵ ਦਾ ਅਵਿਨਾਸ਼ੀ ਸਰਜਨ ਹੈ। ਤੁਹਾਨੂੰ ਕਿਵੇਂ ਵਧੀਆ ਦਵਾਈ ਦਿੰਦੇ ਹਨ। ਕਹਿੰਦੇ ਹਨ ਮੈਨੂੰ ਯਾਦ ਕਰਨ ਨਾਲ ਤੁਸੀਂ ਕਦੀ ਰੋਗੀ ਨਹੀਂ ਬਣੋਗੇ। ਤੁਹਾਨੂੰ ਕੋਈ ਦਵਾ ਦਰਮਲ ਨਹੀਂ ਕਰਨੀ ਪਵੇਗੀ। ਇਹ ਸ਼੍ਰੀਮਤ ਹੈ ਨਾ ਕਿ ਕੋਈ ਗੁਰੂ ਦਾ ਮੰਤਰ ਆਦਿ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੌਣਗੇ। ਫਿਰ ਮਾਇਆ ਦਾ ਵਿਘਣ ਨਹੀਂ ਆਏਗਾ। ਤੁਸੀਂ ਮਹਾਵੀਰ ਕਹਾਵੋਗੇ। ਸਕੂਲ ਵਿੱਚ ਰਜਿਸਟਰ ਪਿਛਾੜੀ ਨੂੰ ਹੀ ਨਿਕਲਦੀ ਹੈ। ਇਹ ਵੀ ਅੰਤ ਵਿੱਚ ਪਤਾ ਪਵੇਗਾ। ਜਦੋਂ ਲੜਾਈ ਸ਼ੁਰੂ ਹੁੰਦੀ ਹੈ, ਉਦੋਂ ਤੁਹਾਡੀ ਪ੍ਰਤਖਤਾ ਹੁੰਦੀ ਹੈ। ਦੇਖਣਗੇ, ਤੁਸੀਂ ਕਿੰਨੇ ਨਿਡਰ, ਨਿਰਭੈ ਹੋ ਨਾ। ਕਿੰਨਾ ਵੀ ਹਾਹਾਕਾਰ ਮੱਚ ਜਾਵੇ, ਧੀਰਤਾ ਨਾਲ ਸਮਝਾਉਣਾ ਹੈ ਕਿ ਸਾਨੂੰ ਤੇ ਜਾਣਾ ਹੀ ਹੈ, ਚੱਲੋ ਤਾਂ ਅਸੀਂ ਚੱਲੀਏ ਆਪਣੀ ਮੰਜਿਲ ਮਾਉੰਟ ਆਬੂ… ਬਾਬਾ ਦੇ ਕੋਲ। ਘਬਰਾਉਣਾ ਨਹੀਂ ਹੈ, ਘਬਰਾਉਣ ਨਾਲ ਨਾਪਸ ਹੋ ਜਾਂਦੇ ਹਨ। ਇੰਨੇ ਮਜਬੂਤ ਬਣਨਾ ਹੈ। ਪਹਿਲੇ – ਪਹਿਲੇ ਆਫ਼ਤਾਂ ਆਉਣਗੀਆਂ ਫੈਮਿਨ ਦੀਆਂ। ਬਾਹਰ ਤੋਂ ਅਨਾਜ਼ ਆ ਨਹੀਂ ਸਕੇਗਾ, ਮਾਰਾਮਾਰੀ ਹੋ ਜਾਏਗੀ। ਉਸ ਸਮੇਂ ਕਿੰਨਾ ਨਿਡਰ ਬਣਨਾ ਪਵੇ। ਲੜਾਈ ਵਿੱਚ ਕਿੰਨੇ ਪਹਿਲਵਾਨ ਹੁੰਦੇ ਹਨ, ਕਹਿੰਦੇ ਹਨ ਮਰਨਾ ਅਤੇ ਮਾਰਨਾ ਹੈ। ਜਾਨ ਦੀ ਵੀ ਡਰ ਨਹੀਂ ਹੈ। ਭਾਵੇਂ ਉਹਨਾਂ ਨੂੰ ਇਹ ਵੀ ਗਿਆਨ ਨਹੀਂ ਹੈ ਕਿ ਸ਼ਰੀਰ ਛੱਡ ਦੂਸਰਾ ਲਵਾਂਗੇ। ਉਹਨਾਂ ਨੂੰ ਤਾਂ ਸਰਵਿਸ ਕਰਨੀ ਹੈ। ਉਹ ਲੋਕ ਸਿਖਾਉਂਦੇ ਹਨ ਬੋਲੋ ਗੁਰੂ ਨਾਨਕ ਦੀ ਜੈ…ਹਨੂਮਾਨ ਦੀ ਜੈ… ਤੁਹਾਡੀ ਸਿੱਖਿਆ ਹੈ ਸ਼ਿਵਬਾਬਾ ਨੂੰ ਯਾਦ ਕਰੋ। ਉਹ ਨੌਕਰੀ ਤੇ ਕਰਨੀ ਹੀ ਹੈ ਮਤਲਬ ਦੇਸ਼ ਸੇਵਾ ਤੇ ਕਰਨੀ ਹੀ ਹੈ। ਜਿਵੇਂ ਤੁਸੀਂ ਸ਼ਿਵਬਾਬਾ ਨੂੰ ਯਾਦ ਕਰਦੇ ਹੋ, ਇਸ ਤਰ੍ਹਾਂ ਕਿਸੇ ਨੂੰ ਵੀ ਯਾਦ ਨਹੀਂ ਕਰਦੇ ਹਨ, ਸ਼ਿਵ ਦੇ ਭਗਤ ਤੇ ਢੇਰ ਹਨ। ਪਰ ਤੁਹਾਨੂੰ ਡਾਇਰੈਕਸ਼ਨ ਮਿਲਦੇ ਹਨ ਸ਼ਿਵਬਾਬਾ ਨੂੰ ਯਾਦ ਕਰੋ। ਵਾਪਿਸ ਜਾਣਾ ਹੈ ਫਿਰ ਸਵਰਗ ਵਿੱਚ ਆਉਣਾ ਹੈ। ਹੁਣ ਸੂਰਜਵੰਸ਼ੀ, ਚੰਦਰਵੰਸ਼ੀ ਦੋਨਾਂ ਦਾ ਰਾਜ ਸਥਾਪਨ ਹੋ ਰਿਹਾ ਹੈ। ਇਹ ਗਿਆਨ ਸਾਰਿਆਂ ਨੂੰ ਮਿਲੇਗਾ। ਜੋ ਪ੍ਰਜਾ ਬਣਨ ਦੇ ਲਾਇਕ ਹੋਵੇਗਾ ਉਹ ਉਤਨਾ ਹੀ ਸਮਝੇਗਾ। ਅੰਤ ਵਿੱਚ ਤੁਹਾਡਾ ਬਹੁਤ ਪ੍ਰਭਾਵ ਨਿਕਲੇਗਾ, ਤਾਂ ਹੀ ਤਾ ਕਹਿਣਗੇ ਅਹੋ ਪ੍ਰਭੂ ਤੇਰੀ ਲੀਲਾ… ਜਾਨਣਗੇ ਕਿ ਪ੍ਰਭੂ ਗੁਪਤ ਵੇਸ਼ ਵਿੱਚ ਆਇਆ ਹੈ। ਕੋਈ ਕਹੇ ਪਰਮਾਤਮਾ ਦਾ ਅਤੇ ਆਤਮਾ ਦਾ ਸਾਕ੍ਸ਼ਾਤਕਾਰ ਹੋਵੇ ਪਰ ਸਾਕਸ਼ਾਤਕਾਰ ਦਾ ਕੋਈ ਫਾਇਦਾ ਨਹੀਂ ਹੈ। ਸਮਝੋਂ ਸਿਰਫ਼ ਲਾਈਟ ਚਿੰਗਾਰੀ ਦੇਖੀ ਪਰ ਸਮਝਣਗੇ ਕੁੱਝ ਵੀ ਨਹੀਂ ਕਿ ਇਹ ਕੌਣ ਹੈ। ਕਿਸਦੀ ਆਤਮਾ ਹੈ ਜਾਂ ਪਰਮਾਤਮਾ ਹੈ? ਦੇਵਤਾਵਾਂ ਦੇ ਸਾਕਸ਼ਾਤਕਾਰ ਵਿੱਚ ਫਿਰ ਵੀ ਕੁਝ ਭਭਕਾ ਹੁੰਦਾ ਹੈ, ਖੁਸ਼ੀ ਹੁੰਦੀ ਹੈ। ਇੱਥੇ ਤੇ ਇਹ ਵੀ ਨਹੀਂ ਜਾਣਦੇ ਕਿ ਪਰਮਾਤਮਾ ਦਾ ਰੂਪ ਕੀ ਹੈ, ਜਿੰਨੀ ਪਿਛਾੜੀ ਹੁੰਦੀ ਜਾਏਗੀ ਤਾਂ ਬਾਬਾ ਬੁੱਧੀ ਦਾ ਤਾਲਾ ਖੋਲ੍ਹਦਾ ਜਾਏਗਾ। ਸਵਰਗ ਵਿੱਚ ਆਉਣਾ ਵੀ ਸੋਭਾਗ ਹੈ। ਸਵਰਗ ਦਾ ਸੁੱਖ ਹੋਰ ਕੋਈ ਦੇਖ ਨਾ ਸਕਣ। ਸਵਰਗ ਵਿੱਚ ਯਥਾ ਰਾਜਾ ਰਾਣੀ ਤਥਾ ਪਰਜਾ ਰਹਿੰਦੇ ਹਨ। ਹੁਣ ਨਿਊ ਦਿੱਲੀ ਨਾਮ ਰੱਖਿਆ ਹੈ। ਪਰ ਨਿਊ ਭਾਰਤ ਕਦੋਂ ਸੀ? ਇਹ ਤਾਂ ਪੁਰਾਣਾ ਭਾਰਤ ਹੈ। ਨਵੇਂ ਭਾਰਤ ਵਿੱਚ ਦੇਵਤਾ ਧਰਮ ਸੀ। ਬਿਲਕੁਲ ਥੋੜੇ ਸਨ। ਹੁਣ ਤੇ ਬਹੁਤ ਹਨ। ਕਿੰਨਾ ਦਿਨ ਰਾਤ ਦਾ ਫ਼ਰਕ ਹੈ। ਅਖਬਾਰ ਵਿੱਚ ਵੀ ਸਮਝਾ ਸਕਦੇ ਹਨ। ਤੁਸੀਂ ਨਿਊ ਦਿੱਲੀ, ਨਿਊ ਭਾਰਤ ਕਹਿੰਦੇ ਹੋ ਪਰ ਨਵ ਭਾਰਤ, ਨਿਊ ਦਿੱਲੀ ਨਵੀਂ ਦੁਨੀਆਂ ਵਿੱਚ ਹੋਵੇਗੀ। ਉਹ ਤਾਂ ਪੈਰਾਡਾਇਜ ਹੋਵੇਗਾ, ਸੋ ਤੁਸੀਂ ਕਿਵੇਂ ਬਣਾ ਸਕਦੇ ਹੋ। ਇੱਥੇ ਤੇ ਅਨੇਕ ਧਰਮ ਹਨ। ਉੱਥੇ ਇੱਕ ਹੀ ਧਰਮ ਹੈ। ਇਹ ਸਾਰੀਆਂ ਸਮਝਣ ਦੀਆਂ ਗੱਲਾਂ ਹਨ। ਅਸੀਂ ਸਾਰੇ ਮੂਲਵਤਨ ਵਿੱਚੋ ਆਏ ਹਾਂ। ਅਸੀਂ ਸਾਰੀਆਂ ਆਤਮਾਵਾਂ ਜਯੋਤੀਬਿੰਦੂ ਸਟਾਰ ਮਿਸਲ ਹਾਂ, ਜਿਵੇਂ ਸਟਾਰ ਅਕਾਸ਼ ਵਿੱਚ ਖੜੇ ਹਨ, ਕੋਈ ਡਿੱਗਦੇ ਵੀ ਨਹੀਂ ਹਨ, ਇਵੇਂ ਅਸੀਂ ਆਤਮਾਵਾਂ ਬ੍ਰਾਹਮਾੰਡ ਵਿਚ ਰਹਿੰਦੀਆਂ ਹਾਂ। ਬੱਚਿਆਂ ਨੂੰ ਹੁਣ ਪਤਾ ਲੱਗਾ ਹੈ ਕਿ ਨਿਰਵਾਣ ਧਾਮ ਵਿੱਚ ਆਤਮਾ ਬੋਲ ਨਾ ਸਕੇ ਕਿਉਂਕਿ ਸ਼ਰੀਰ ਨਹੀਂ ਹੈ। ਤੁਸੀਂ ਕਹਿ ਸਕਦੇ ਹੋ ਅਸੀਂ ਆਤਮਾਵਾਂ ਪਰਮਧਾਮ ਵਿੱਚ ਰਹਿਣ ਵਾਲੀਆਂ ਹਾਂ, ਇਹ ਨਵੀ ਗੱਲ ਹੈ। ਸ਼ਾਸ਼ਤਰ ਵਿੱਚ ਲਿਖ ਦਿੱਤਾ ਹੈ ਕਿ ਆਤਮਾ ਬੁਦਬੁਦਾ ਹੈ। ਸਾਗਰ ਵਿੱਚ ਸਮਾ ਜਾਂਦੀ ਹੈ ਤੁਸੀਂ ਹੁਣ ਜਾਣਦੇ ਹੋ ਪਤਿਤ – ਪਾਵਨ ਬਾਪ ਸਾਰਿਆਂ ਨੂੰ ਲੈਣ ਆਇਆ ਹੈ। 5 ਹਜ਼ਾਰ ਵਰ੍ਹੇ ਬਾਦ ਹੀ ਭਾਰਤ ਸਵਰਗ ਬਣਦਾ ਹੈ। ਇਹ ਗਿਆਨ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਬਾਪ ਹੀ ਆਕੇ ਸਮਝਾਉਂਦੇ ਹਨ – ਅਸੀਂ ਹੀ ਰਾਜ ਲੈਂਦੇ ਹਾਂ, ਅਸੀਂ ਹੀ ਰਾਜ ਗਵਾਉਂਦੇ ਹਾਂ। ਇਸ ਦੀ ਨੋ ਐਂਡ। ਡਰਾਮਾ ਤੋਂ ਕੋਈ ਛੁੱਟ ਨਹੀਂ ਸਕਦਾ। ਕਿੰਨੀਆ ਸਹਿਜ਼ ਗੱਲਾਂ ਹਨ, ਪਰ ਕਿਸੇ ਦੀ ਬੁੱਧੀ ਵਿੱਚ ਠਹਿਰਦੀਆਂ ਨਹੀਂ ਹਨ। ਹੁਣ ਆਤਮਾ ਨੂੰ ਆਪਣੇ 84 ਜਨਮਾਂ ਦੇ ਚੱਕਰ ਦਾ ਪਤਾ ਪਿਆ ਹੈ, ਜਿਸ ਵਿੱਚ ਚੱਕਰਵਰਤੀ ਮਹਾਰਾਜਾ ਮਹਾਰਾਣੀ ਬਣਦੇ ਹਨ। ਇਹ ਸਭ ਖ਼ਤਮ ਹੋਣ ਵਾਲਾ ਹੈ। ਵਿਨਾਸ਼ ਸਾਹਮਣੇ ਖੜ੍ਹਾ ਹੈ, ਫਿਰ ਕਿਉਂ ਲੋਭ ਜ਼ਿਆਦਾ ਕਰੀਏ, ਧਨ ਇਕੱਠਾ ਕਰਨ ਦਾ। ਸਰਵਿਸਏਬਲ ਬੱਚਾ ਹੈ ਤਾਂ ਉਹਨਾਂ ਦੀ ਯੱਗ ਵਿੱਚੋ ਪਾਲਣਾ ਹੁੰਦੀ ਹੈ। ਸਰਵਿਸ ਨਹੀਂ ਕਰਦੇ ਤਾਂ ਉੱਚ ਪਦਵੀ ਮਿਲ ਨਹੀਂ ਸਕਦੀ। ਬਾਬਾ ਤੋਂ ਪੁੱਛ ਸਕਦੇ ਹੋ ਅਸੀਂ ਕਿੰਨੀ ਸਰਵਿਸ ਕਰਦੇ ਹਾਂ ਜੋ ਉੱਚ ਪੱਦਵੀ ਪਾਈਏ? ਬਾਬਾ ਕਹਿ ਦਿੰਦੇ ਹਨ ਆਸਾਰ ਇਵੇਂ ਦਿਖਾਈ ਦਿੰਦੇ ਹਨ ਜੋ ਤੁਸੀਂ ਪ੍ਰਜਾ ਵਿੱਚ ਚਲੇ ਜਾਓਗੇ। ਇੱਥੇ ਹੀ ਪਤਾ ਪੈ ਜਾਂਦਾ ਹੈ। ਛੋਟੇ – ਛੋਟੇ ਬੱਚਿਆਂ ਨੂੰ ਵੀ ਸਿਖਾਕੇ ਇਨ੍ਹਾਂ ਹੁਸ਼ਿਆਰ ਬਨਾਉਣਾ ਚਾਹੀਦਾ ਹੈ ਜੋ ਪ੍ਰਦਰਸ਼ਨੀ ਵਿੱਚ ਸਰਵਿਸ ਕਰਕੇ ਸ਼ੋ ਕਰਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਸਮਾਨ ਨਿਰਭੈ, ਨਿਡਰ ਬਣਨਾ ਹੈ। ਧੀਰਤਾ ਨਾਲ ਕੰਮ ਲੈਣਾ ਹੈ, ਘਬਰਾਉਣਾ ਨਹੀਂ ਹੈ।

2. ਵਿਨਾਸ਼ ਸਾਹਮਣੇ ਖੜ੍ਹਾ ਹੈ ਇਸਲਈ ਜਾਸਤੀ ਧਨ ਇਕੱਠਾ ਕਰਨ ਦਾ ਲੋਭ ਨਹੀਂ ਕਰਨਾ ਹੈ। ਉੱਚ ਪਦਵੀ ਦੇ ਲਈ ਈਸ਼ਵਰੀ ਸੇਵਾ ਕਰ ਕਮਾਈ ਜਮਾ ਕਰਨੀ ਹੈ।

ਵਰਦਾਨ:-

ਬਾਪਦਾਦਾ ਦਵਾਰਾ ਸਭ ਬੱਚਿਆਂ ਨੂੰ ਅਖੁਟ ਖਜ਼ਾਨੇ ਮਿਲੇ ਹਨ। ਜਿਸਨੇ ਆਪਣੇ ਕੋਲ ਜਿੰਨੇ ਖਜ਼ਾਨੇ ਜਮਾਂ ਕੀਤੇ ਹਨ ਓਨਾ ਉਹਨਾਂ ਦੀ ਝਲਕ ਅਤੇ ਚਿਹਰੇ ਵਿੱਚ ਉਹ ਰੂਹਾਨੀ ਨਸ਼ਾ ਵਿਖਾਈ ਦਿੰਦਾ ਹੈ, ਜਮਾ ਕਰਨ ਦਾ ਰੂਹਾਨੀ ਫ਼ਖੁਰ ਅਨੁਭਵ ਰਹਿੰਦਾ ਹੈ। ਜਿਸਨੂੰ ਜਿਨਾਂ ਰੂਹਾਂਨੀ ਫ਼ਖੁਰ ਰਹਿੰਦਾ ਹੈ ਓਨਾ ਹਰੇਕ ਕਰਮ ਵਿੱਚ ਉਹ ਬੇਫ਼ਿਕਰ ਬਾਦਸ਼ਾਹ ਦੀ ਝੱਲਕ ਦਿਖਾਈ ਦਿੰਦੀ ਹੈ ਕਿਉਂਕਿ ਜਿੱਥੇ ਫ਼ਖੁਰ ਹੈ ਉੱਥੇ ਫ਼ਿਕਰ ਨਹੀਂ ਰਹਿ ਸਕਦਾ। ਜੋ ਅਜਿਹੇ ਬੇਫਿਕਰ ਬਾਦਸ਼ਾਹ ਹਨ ਉਹ ਉਹ ਸਦਾ ਪ੍ਰਸਨਚਿੱਤ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top