02 April 2022 Punjabi Murli Today | Brahma Kumaris
Read and Listen today’s Gyan Murli in Punjabi
1 April 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਮਾਤਾ - ਪਿਤਾ ਦੇ ਸਿਜਰੇ ਵਿੱਚ ਆਉਣਾ ਹੈ ਤਾਂ ਪੂਰਾ ਫਾਲੋ ਕਰੋ, ਉਨ੍ਹਾਂ ਤਰ੍ਹਾਂ ਮਿੱਠੇ ਬਣੋ, ਚੰਗੀ ਤਰ੍ਹਾਂ ਪੜ੍ਹਾਈ ਪੜ੍ਹੋ"
ਪ੍ਰਸ਼ਨ: -
ਕਿਹੜੀ ਗੁਹੀਏ ਰਾਜ਼ਯੁਕਤ, ਰਹੱਸ ਯੁਕਤ ਗੱਲਾਂ ਸਮਝਣ ਦੇ ਲਈ ਬਹੁਤ ਚੰਗੀ ਬੁੱਧੀ ਚਾਹੀਦੀ ਹੈ?
ਉੱਤਰ:-
ਬ੍ਰਹਮਾ ਸਰਸ੍ਵਤੀ ਅਸਲ ਵਿੱਚ ਮੰਮਾ ਬਾਬਾ ਨਹੀਂ ਹਨ, ਸਰਸਵਤੀ ਤਾਂ ਬ੍ਰਹਮਾ ਦੀ ਬੇਟੀ ਹੈ, ਉਹ ਵੀ ਬ੍ਰਹਮਾਕੁਮਾਰੀ ਹੈ। ਬ੍ਰਹਮਾ ਹੀ ਤੁਹਾਡੀ ਵੱਡੀ ਮਾਂ ਹੈ, ਪਰੰਤੂ ਮੇਲ ਹੈ ਇਸਲਈ ਮਾਤਾ ਜਗਤ ਅੰਬਾ ਨੂੰ ਕਹਿ ਦਿੱਤਾ ਹੈ। ਇਹ ਬੜੀ ਭੇਦਭਰੀ ਗੁਹੀਏ ਗੱਲ ਹੈ, ਜਿਸ ਨੂੰ ਸਮਝਣ ਦੇ ਲਈ ਬਹੁਤ ਚੰਗੀ ਬੁੱਧੀ ਚਾਹੀਦੀ ਹੈ 2. ਸੁਖਸ਼ਮਵਤਨ ਵਾਸੀ ਬ੍ਰਹਮਾ ਨੂੰ ਪ੍ਰਜਾਪਿਤਾ ਨਹੀਂ ਕਹਾਂਗੇ। ਪ੍ਰਜਾਪਿਤਾ ਇੱਥੇ ਹੈ। ਇਹ ਵਿਅਕਤ ਜਦੋਂ ਸੰਪੂਰਨ ਪਵਿੱਤਰ ਹੋ ਜਾਂਦੇ ਹਨ ਤਾਂ ਸੰਪੂਰਨ ਅਵਿਅਕਤ ਰੂਪ ਵਿਖਾਈ ਦਿੰਦਾ ਹੈ। ਉੱਥੇ ਮੂਵੀ ਭਾਸ਼ਾ ਚਲਦੀ ਹੈ। ਦੇਵਤਿਆਂ ਦੀ ਮਹਿਫ਼ਿਲ ਲਗਦੀ ਹੈ। ਇਹ ਵੀ ਸਮਝਣ ਦੀਆਂ ਗੁਪਤ ਗੱਲਾਂ ਹਨ।
ਗੀਤ:-
ਮਾਤਾ ਓ ਮਾਤਾ..
ਓਮ ਸ਼ਾਂਤੀ। ਬੱਚੇ ਜਾਣਦੇ ਹਨ ਇਹ ਹੈ ਈਸ਼ਵਰੀਏ ਯੂਨੀਵਰਸਿਟੀ। ਕੌਣ ਪੜ੍ਹਾਉਂਦੇ ਹਨ? ਈਸ਼ਵਰ! ਈਸ਼ਵਰ ਤਾਂ ਇੱਕ ਹੀ ਹੈ, ਉਨ੍ਹਾਂ ਦਾ ਸ਼ਾਸਤਰ ਵੀ ਇੱਕ ਹੀ ਹੋਣਾ ਚਾਹੀਦਾ ਹੈ। ਜਿਵੇਂ ਧਰਮ ਸੰਥਾਪਕ ਇੱਕ ਹੁੰਦਾ ਹੈ, ਉਨ੍ਹਾਂ ਦਾ ਸ਼ਾਸਤਰ ਵੀ ਇੱਕ ਹੋਣਾ ਚਾਹੀਦਾ ਹੈ। ਫਿਰ ਭਾਵੇਂ ਛੋਟੇ – ਮੋਟੇ ਪੁਸਤਕ ਬਣਾ ਦਿੱਤੇ ਹਨ, ਉਵੇਂ ਇੱਕ ਸ਼ਾਸਤਰ ਹੁੰਦਾ ਹੈ। ਤਾਂ ਇਹ ਹੈ ਗੌਡ ਫਾਦਰ ਦੀ ਯੂਨੀਵਰਸਿਟੀ। ਉਵੇਂ ਫਾਦਰ ਦੀ ਯੂਨੀਵਰਸਿਟੀ ਤਾਂ ਕੋਈ ਹੁੰਦੀ ਨਹੀਂ ਗੌਰਮਿੰਟ ਦੀ ਯੂਨੀਵਰਸਿਟੀ ਹੁੰਦੀ ਹੈ। ਇਸਨੂੰ ਕਿਹਾ ਜਾਂਦਾ ਹੈ ਮਦਰ ਫਾਦਰ ਦੀ ਯੂਨੀਵਰਸਿਟੀ। ਕਿਹੜੇ ਮਦਰ ਫਾਦਰ? ਫਿਰ ਕਹਾਂਗੇ ਗੌਡ ਗੌਡਜ਼। ਗਾਉਂਦੇ ਵੀ ਹਨ ਤੁਸੀਂ ਮਾਤ – ਪਿਤਾ… ਤਾਂ ਜ਼ਰੂਰ ਪਿਤਾ ਹੀ ਫਸਟ ਹੋਏ। ਭਗਵਾਨੁਵਾਚ। ਭਗਵਾਨ ਬੈਠ ਪੜ੍ਹਾਉਂਦੇ ਹਨ ਹੋਰ ਸਭ ਜਗ੍ਹਾ ਮਨੁੱਖ, ਮਨੁੱਖਾਂ ਨੂੰ ਪੜ੍ਹਾਉਂਦੇ ਹਨ। ਇੱਥੇ ਨਿਰਾਕਾਰ ਬਾਪ ਤੁਸੀਂ ਆਤਮਾਵਾਂ ਨੂੰ ਪੜ੍ਹਾ ਰਹੇ ਹਨ, ਇਹ ਵਚਿੱਤਰ ਗੱਲ ਮਨੁੱਖ ਸਹਿਜ ਸਮਝ ਨਹੀਂ ਸਕਦੇ। ਇਵੇਂ ਕੋਈ ਵੀ ਨਹੀਂ ਕਹਿਣਗੇ ਕਿ ਨਿਰਾਕਾਰ ਪਰਮਪਿਤਾ ਪ੍ਰਮਾਤਮਾ ਗੌਡ ਫਾਦਰ ਸਾਨੂੰ ਪੜ੍ਹਾਉਂਦੇ ਹਨ। ਇੱਥੇ ਤੁਹਾਨੂੰ ਪਰਮਪਿਤਾ ਪ੍ਰਮਾਤਮਾ ਪੜ੍ਹਾਉਂਦੇ ਹਨ। ਕਿਸੇ ਦੀ ਵੀ ਬੁੱਧੀ ਵਿੱਚ ਇਹ ਗੱਲ ਨਹੀਂ ਹੋਵੇਗੀ। ਨਾ ਪੜ੍ਹਨ ਵਾਲਿਆਂ ਦੀ ਬੁੱਧੀ ਵਿੱਚ ਹੋਵੇਗੀ, ਨਾ ਪੜ੍ਹਾਉਣ ਵਾਲਿਆਂ ਦੀ ਬੁੱਧੀ ਵਿੱਚ ਹੋਵੇਗੀ। ਇੱਥੇ ਤੁਸੀਂ ਜਾਣਦੇ ਹੋ ਗੌਡ ਫਾਦਰ ਪੜ੍ਹਾਉਂਦੇ ਹਨ। ਸਭ ਦਾ ਫਾਦਰ ਉੱਚੇ ਤੋਂ ਉੱਚਾ ਉਹ ਇੱਕ ਹੈ ਹੋਰ ਕੋਈ ਫਾਦਰ ਨਹੀਂ। ਬ੍ਰਹਮਾ ਦਾ ਵੀ ਫਾਦਰ ਉਹ ਹੀ ਹੈ। ਤੁਹਾਨੂੰ ਪੜ੍ਹਾਉਂਦੇ ਵੀ ਉਹ ਹਨ। ਬ੍ਰਹਮਾ ਨਹੀਂ ਪੜ੍ਹਾਉਂਦੇ ਹਨ। ਨਿਰਾਕਾਰ ਬਾਪ ਪੜ੍ਹਾਉਂਦੇ ਹਨ। ਭਾਵੇਂ ਮਨੁੱਖ ਜਾਣਦੇ ਹਨ – ਬ੍ਰਹਮਾ ਸਰਸ੍ਵਤੀ ਏਡਮ ਅਤੇ ਈਵ ਹਨ। ਪ੍ਰੰਤੂ ਉਨ੍ਹਾਂ ਤੋੰ ਵੀ ਉੱਚ ਨਿਰਾਕਾਰ ਹੈ। ਉਹ ਤਾਂ ਫਿਰ ਵੀ ਸਾਕਾਰ ਵਿੱਚ ਹੈ। ਤੁਸੀਂ ਬੱਚਿਆਂ ਨੂੰ ਇਹ ਪਤਾ ਹੈ ਨਿਰਾਕਾਰ ਆਕੇ ਪੜ੍ਹਾਉਂਦੇ ਹਨ। ਤੁਹਾਨੂੰ ਨਾਲੇਜ਼ ਦੇਣ ਵਾਲਾ ਉਹ ਹੀ ਗੌਡ ਫਾਦਰ ਹੈ। ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿੱਚ ਰਹਿਕੇ ਤੁਹਾਨੂੰ ਨਾਲੇਜ਼ ਪੜ੍ਹਨੀ ਹੈ। ਅਸਲ ਵਿੱਚ ਗ੍ਰਹਿਸਤ ਵਿਵਹਾਰ ਵਿੱਚ ਕੋਈ ਪੜ੍ਹਦੇ ਨਹੀਂ ਹਨ। ਮੁਸ਼ਕਿਲ ਕੋਈ ਸੈਕਿੰਡ ਕੌਰਸ ਉਠਾਉਂਦੇ ਹੋਣਗੇ। ਇੱਥੇ ਤੁਹਾਨੂੰ ਪੂਰਾ ਨਿਸ਼ਚੇ ਹੈ ਕਿ ਸਾਨੂੰ ਨਿਰਾਕਾਰ ਪ੍ਰਮਾਤਮਾ ਪੜ੍ਹਾਉਂਦੇ ਹਨ। ਇਹ ਸਾਕਾਰ ਮੰਮਾ ਬਾਬਾ ਵੀ ਉਨ੍ਹਾਂ ਤੋੰ ਹੀ ਪੜ੍ਹਦੇ ਹਨ। ਇਹ ਬਹੁਤ ਗੁਪਤ ਗੱਲਾਂ ਹਨ। ਜਦੋਂ ਤੱਕ ਬਾਪ ਨਾ ਆਕੇ ਸਮਝਾਵੇ ਉਦੋਂ ਤੱਕ ਕੋਈ ਸਮਝ ਨਾ ਸਕਣ। ਤੁਸੀਂ ਭਾਵੇਂ ਇਨ੍ਹਾਂ ਨੂੰ ( ਸਰਸ੍ਵਤੀ ਨੂੰ) ਮੰਮਾ ਕਹਿੰਦੇ ਹੋ ਪਰੰਤੂ ਜਾਣਦੇ ਹੋ ਕਿ ਇਹ ਬ੍ਰਹਮਾ ਦੀ ਅਡੋਪਟਿਡ ਬੇਟੀ ਹੈ। ਅਡੋਪਟ ਤਾਂ ਤੁਸੀਂ ਵੀ ਹੋ ਪਰੰਤੂ ਤੁਹਾਨੂੰ ਮੰਮਾ ਨਹੀਂ ਕਿਹਾ ਜਾਂਦਾ ਹੈ। ਇਹ ਹੈ ਦੈਵੀ ਪਰਿਵਾਰ। ਮੰਮਾ, ਬਾਬਾ, ਦਾਦਾ, ਭਾਈ – ਭੈਣ, ਤੁਸੀਂ ਹੋ ਬ੍ਰਹਮਾਕੁਮਾਰ ਕੁਮਾਰੀਆਂ। ਉਹ ਵੀ ਬ੍ਰਹਮਾਕੁਮਾਰੀ ਸਰਸ੍ਵਤੀ ਹੈ। ਪਰੰਤੂ ਉਨ੍ਹਾਂ ਨੂੰ ਜਗਤ ਅੰਬਾ ਕਹਿੰਦੇ ਹੋ ਕਿਉਂਕਿ ਇਹ ਬ੍ਰਹਮਾ ਤੇ ਮੇਲ ਹੋ ਗਿਆ। ਮੰਮਾ ਨੂੰ ਵੀ ਇਨ੍ਹਾਂ ਦਵਾਰਾ ਸ਼ਿਵਬਾਬਾ ਨੇ ਰਚਿਆ ਹੈ। ਪਰੰਤੂ ਕਾਇਦੇ ਅਨੁਸਾਰ ਮਾਤਾ ਚਾਹੀਦੀ ਹੈ, ਇਸਲਈ ਉਨ੍ਹਾਂ ਨੂੰ ਨਿਮਿਤ ਬਣਾਇਆ ਹੈ। ਇਹ ਬੜੀਆਂ ਰਮਣੀਕ ਗੱਲਾਂ ਹਨ। ਨਵਾਂ ਕੋਈ ਸਮਝ ਨਾ ਸਕੇ। ਜਦੋਂ ਤੱਕ ਉਨ੍ਹਾਂ ਨੂੰ ਬਾਪ ਅਤੇ ਰਚਨਾ ਦਾ ਪਰਿਚੈ ਨਹੀਂ ਹੈ ਉਦੋਂ ਤੱਕ ਬਹੁਤ ਮੁਸ਼ਕਿਲ ਸਮਝਦੇ ਹਨ। ਕਿਸੇ ਨੂੰ ਸਮਝਾ ਵੀ ਨਹੀਂ ਸਕਣਗੇ।
ਵੇਦ ਸ਼ਾਸਤਰ ਆਦਿ ਪੜ੍ਹਨਾ, ਡਾਕਟਰੀ ਪੜ੍ਹਨਾ, ਇਹ ਸਭ ਹੈ ਮਨੁੱਖਾਂ ਦੀ ਪੜ੍ਹਾਈ। ਮਨੁੱਖ ਮਨੁੱਖ ਨੂੰ ਪੜ੍ਹਾਉਂਦੇ ਹਨ, ਇਵੇਂ ਕਦੇ ਕੋਈ ਨਹੀਂ ਕਹਿੰਦਾ, ਆਤਮਾਵਾਂ ਨੂੰ ਪੜ੍ਹਾਉਂਦਾ ਹਾਂ। ਇੱਥੇ ਤੁਹਾਨੂੰ ਦੇਹ – ਅਭਿਮਾਨ ਤੋੰ ਕੱਢ ਦੇਹੀ – ਅਭਿਮਾਨੀ ਬਨਾਉਂਦੇ ਹਨ। ਦੇਹ ਅਭਿਮਾਨ ਹੈ ਪਹਿਲਾ ਨੰਬਰ ਵਿਕਾਰ। ਦੇਹੀ – ਅਭਿਮਾਨੀ ਕੋਈ ਵੀ ਨਹੀਂ ਹੈ। ਜਾਣਦੇ ਹਨ ਆਤਮਾ ਅਤੇ ਸ਼ਰੀਰ ਦੋ ਚੀਜਾਂ ਹਨ। ਪ੍ਰੰਤੂ ਆਤਮਾ ਕਿੱਥੋਂ ਆਉਂਦੀ ਹੈ, ਉਸ ਦਾ ਬਾਪ ਕੌਣ ਹੈ, ਇਹ ਨਹੀਂ ਜਾਣਦੇ। ਇਹ ਹਨ ਨਵੀਆਂ ਗੱਲਾਂ, ਨਿਊ ਵਰਲਡ ਦੇ ਲਈ। ਨਿਊ ਦਿੱਲੀ ਕਹਿੰਦੇ ਹਨ। ਪ੍ਰੰਤੂ ਨਿਊ ਵਰਲਡ ਵਿੱਚ ਇਸ ਦਾ ਨਾਮ ਦਿੱਲੀ ਨਹੀਂ ਹੁੰਦਾ, ਉਸ ਨੂੰ ਪਰਿਸਥਾਨ ਕਿਹਾ ਜਾਂਦਾ ਹੈ। ਪਹਿਲਾਂ – ਪਹਿਲਾਂ ਇਹ ਨਿਸ਼ਚੇ ਹੋਣਾ ਚਾਹੀਦਾ ਹੈ ਕਿ ਅਸੀਂ ਈਸ਼ਵਰੀਏ ਔਲਾਦ ਹਾਂ। ਦੈਵੀ ਔਲਾਦ ਅਤੇ ਆਸੁਰੀ ਔਲਾਦ ਵਿੱਚ ਰਾਤ – ਦਿਨ ਦਾ ਫਰਕ ਹੈ। ਉਹ ਹਨ ਭ੍ਰਿਸ਼ਟਾਚਾਰੀ, ਤੁਸੀਂ ਹੋ ਸ੍ਰੇਸ਼ਠਚਾਰੀ। ਗਾਉਂਦੇ ਵੀ ਹਨ – ਹੇ ਪਤਿਤ – ਪਾਵਨ ਆਓ, ਆਕੇ ਸ੍ਰੇਸ਼ਠਾਚਾਰੀ ਬਣਾਓ। ਗੁਰੂ ਨਾਨਕ ਨੇ ਵੀ ਕਿਹਾ ਹੈ ਭਗਵਾਨ ਆਕੇ ਮੂਤ ਪਲੀਤੀ ਕਪੜੇ ਧੋਂਦੇ ਹਨ। ਤੁਸੀਂ ਆਪੇ ਹੀ ਪੂਜੀਏ ਅਤੇ ਆਪੇ ਹੀ ਪੁਜਾਰੀ ਕਦੋਂ ਬਣਦੇ ਹੋ, ਇਹ ਸਭ ਸਮਝਣ ਦੇ ਰਾਜ਼ ਹਨ। ਸਦਾ ਪੂਜੀਏ ਇੱਕ ਪਰਮਪਿਤਾ ਪ੍ਰਮਾਤਮਾ ਹੈ। ਉਸਨੇ ਪੂਜੀਏ ਬਣਾਇਆ ਲਕਸ਼ਮੀ – ਨਾਰਾਇਣ ਨੂੰ। ਉਸਨੇ ਪਹਿਲਾਂ ਮਾਤਾ – ਪਿਤਾ ਨੂੰ ਬਣਾਇਆ, ਮੰਮਾ ਬਾਬਾ ਨੂੰ ਅਡੋਪਟ ਕੀਤਾ। ਪਤਿਤ ਨੂੰ ਪਾਵਨ ਬਨਾਉਂਦੇ ਹਨ। ਆਉਂਦੇ ਹੀ ਹਨ ਪਤਿਤ ਦੁਨੀਆਂ ਵਿੱਚ ਪਾਵਨ ਬਨਾਉਣ ਇਸਲਈ ਬ੍ਰਹਮਾ ਦਾ ਚਿੱਤਰ ਉੱਪਰ ਵਿੱਚ ਦਿੱਤਾ ਹੈ। ਹੇਠਾਂ ਫਿਰ ਤੱਪ ਕਰ ਰਹੇ ਹਨ, ਪਤਿਤ ਨੂੰ ਅਡੋਪਟ ਕਰਦੇ ਹਨ। ਬ੍ਰਹਮਾ ਸਰਸ੍ਵਤੀ ਅਤੇ ਬੱਚਿਆਂ ਦੇ ਨਾਮ ਬਦਲੀ ਹੁੰਦੇ ਹਨ। ਤੁਸੀਂ ਜਾਣਦੇ ਹੋ ਬ੍ਰਹਮਾਕੁਮਾਰ ਕੁਮਾਰੀਆਂ ਦੇਵੀ – ਦੇਵਤਾ ਬਣਨ ਦੇ ਲਈ ਰਾਜਯੋਗ ਸਿੱਖ ਰਹੇ ਹਨ। ਇਹ ਹੈ ਈਸ਼ਵਰੀਏ ਸੰਤਾਨ ਅਤੇ ਸਿਜਰਾ। ਇੱਕ ਬੀਜ ਤੋੰ ਇਹ ਸਿਜਰਾ ਨਿਕਲਿਆ। ਉਹ ਹੈ ਆਤਮਾਵਾਂ ਦਾ ਸਿਜਰਾ। ਇਹ ਹੈ ਮਨੁੱਖਾਂ ਦਾ ਸਿਜਰਾ। ਰੁਦ੍ਰ ਮਾਲਾ ਵੀ ਆਤਮਾਵਾਂ ਦਾ ਸਿਜਰਾ ਹੈ। ਫਿਰ ਮਨੁੱਖਾਂ ਦਾ ਸਿਜਰਾ ਕਿਹੜਾ ਹੋਇਆ? ਦੇਵਤਾ, ਸ਼ਤਰੀ, ਵੈਸ਼, ਸ਼ੁਦ੍ਰ… ਇਹ ਹੋਈ ਰਚਤਾ ਅਤੇ ਰਚਨਾ ਦੀ ਨਾਲੇਜ, ਜੋ ਤੁਸੀਂ ਬੱਚੇ ਹੀ ਸੁਣਦੇ ਹੋ। ਪ੍ਰੰਤੂ ਨੰਬਰਵਾਰ ਧਾਰਨਾ ਹੋਣ ਦੇ ਕਾਰਨ ਰਾਜਾ ਰਾਣੀ ਵੀ ਬਣਦੇ ਹਨ ਤਾਂ ਪ੍ਰਜਾ ਵੀ ਬਣਦੇ ਹਨ। ਪੁਰਸ਼ਾਰਥ ਕਰਨਾ ਚਾਹੀਦਾ ਹੈ ਕਿ ਮੰਮਾ ਬਾਬਾ ਨੂੰ ਫਾਲੋ ਕਰੀਏ, ਬਹੁਤ ਮਿੱਠਾ ਬਣੀਏ। ਮੰਮਾ ਮਿੱਠੀ ਹੈ ਇਸਲਈ ਸਭ ਯਾਦ ਕਰਦੇ ਹਨ। ਇਸ ਮੰਮਾ ਬਾਬਾ ਅਤੇ ਤੁਸੀਂ ਬੱਚਿਆਂ ਨੂੰ ਮਿੱਠਾ ਬਣਾਉਣ ਵਾਲਾ ਸ਼ਿਵਬਾਬਾ ਹੈ। ਮੰਮਾ ਬਾਬਾ ਅਤੇ ਬੱਚੇ ਜੋ ਚੰਗੀ ਤਰ੍ਹਾਂ ਪੜ੍ਹਦੇ ਹਨ ਉਨ੍ਹਾਂ ਦਾ ਸਿਜਰਾ ਹੈ। ਉਹ ਤਾਂ ਬਹੁਤ ਮਿੱਠੇ ਹੋਣੇ ਚਾਹੀਦੇ ਹਨ। ਸਰਸ੍ਵਤੀ ਨੂੰ ਬੇਂਜੋ ਦਿੱਤਾ ਹੈ। ਫਿਰ ਕ੍ਰਿਸ਼ਨ ਨੂੰ ਮੁਰਲੀ ਦੇ ਦਿੱਤੀ ਹੈ। ਸਿਰ੍ਫ ਨਾਮ ਬਦਲ ਦਿੱਤਾ ਹੈ। ਬਾਬਾ ਕਹਿੰਦੇ ਹਨ ਚੰਗੀ ਤਰ੍ਹਾਂ ਪੜ੍ਹੋ। ਜਿਵੇਂ ਸਟੂਡੈਂਟ ਪੜ੍ਹਦੇ ਹਨ ਤਾਂ ਉਨ੍ਹਾਂ ਦੀ ਬੁੱਧੀ ਵਿੱਚ ਸਾਰੀ ਹਿਸਟ੍ਰੀ ਜੋਗ੍ਰਾਫੀ ਹੁੰਦੀ ਹੈ। ਮੁਹਮੰਦ ਗਜ਼ਨਵੀ ਕਦੋਂ ਆਇਆ, ਕਿਵੇਂ ਲੁੱਟ ਕੇ ਗਿਆ। ਮੁਸਲਮਾਨਾਂ ਨੇ ਫਲਾਣੀ ਜਗ੍ਹਾ ਲੜ੍ਹਾਈ ਕੀਤੀ। ਇਸਲਾਮੀ, ਬੋਧੀ ਜੋ ਵੀ ਆਏ ਉਨ੍ਹਾਂ ਦੀ ਹਿਸਟ੍ਰੀ ਸਭ ਜਾਣਦੇ ਹਨ। ਪ੍ਰੰਤੂ ਇਹ ਬੇਹੱਦ ਦੀ ਹਿਸਟ੍ਰੀ ਜੋਗ੍ਰਾਫੀ ਕੋਈ ਨਹੀਂ ਜਾਣਦੇ। ਨਵੀਂ ਦੁਨੀਆਂ ਤੋੰ ਫਿਰ ਪੁਰਾਣੀ ਕਿਵੇਂ ਬਣਦੀ ਹੈ, ਡਰਾਮਾ ਕਿਥੋਂ ਸ਼ੁਰੂ ਹੁੰਦਾ ਹੈ। ਮੂਲਵਤਨ, ਸੁਖਸ਼ਮਵਤਨ ਫਿਰ ਸਥੂਲਵਤਨ, ਫਿਰ ਇੱਥੇ ਇਹ ਚੱਕਰ ਕਿਵੇਂ ਫਿਰਦਾ ਰਹਿੰਦਾ ਹੈ, ਇਹ ਪੜ੍ਹਾਈ ਤੁਸੀਂ ਬੱਚੇ ਹੁਣ ਪੜ੍ਹ ਰਹੇ ਹੋ। ਮੂਲਵਤਨ ਵਿੱਚ ਆਤਮਾਵਾਂ ਦਾ ਨਿਵਾਸ ਸਥਾਨ ਹੈ। ਸੁਖਸ਼ਮਵਤਨ ਵਿੱਚ ਬ੍ਰਹਮਾ ਵਿਸ਼ਨੂੰ, ਸ਼ੰਕਰ ਹੈ। ਜੋ ਆਤਮਾਵਾਂ ਪਹਿਲਾਂ ਪਾਵਨ ਸਨ ਉਹ ਫਿਰ ਪਤਿਤ ਕਿਵੇਂ ਬਣੀਆਂ, ਫਿਰ ਪਾਵਨ ਕਿਵੇਂ ਬਣਨਗੀਆਂ ਇਹ ਸਭ ਸਮਝਾਇਆ ਜਾਂਦਾ ਹੈ। ਸੁਖਸ਼ਮਵਤਨ ਵਾਸੀ ਬ੍ਰਹਮਾ ਨੂੰ ਪ੍ਰਜਾਪਿਤਾ ਨਹੀਂ ਕਹਾਂਗੇ। ਪ੍ਰਜਾਪਿਤਾ ਤੇ ਇੱਥੇ ਹੈ। ਤੁਹਾਨੂੰ ਸਾਖਸ਼ਤਕਾਰ ਹੁੰਦਾ ਹੈ। ਜਦੋਂ ਇਹ ਅਵਿਅਕਤ ਬ੍ਰਹਮਾ ਪਵਿੱਤਰ ਹੋ ਜਾਂਦੇ ਹਨ ਤਾਂ ਉੱਥੇ ਸੰਪੂਰਨ ਅਵਿਅਕਤ ਰੂਪ ਵਿਖਾਈ ਦਿੰਦਾ ਹੈ। ਜਿਵੇਂ ਸਫੇਦ ਲਾਈਟ ਦਾ ਸੁਖਸ਼ਮ ਰੂਪ ਹੁੰਦਾ ਹੈ। ਵਾਰਤਾਲਾਪ ਵੀ ਮੂਵੀ ਵਿੱਚ ਚਲਦੀ ਹੈ। ਸੁਖਸ਼ਮਵਤਨ ਕੀ ਹੈ, ਉੱਥੇ ਕੌਣ ਜਾ ਸਕਦੇ ਹਨ – ਇਹ ਤੁਸੀਂ ਜਾਣਦੇ ਹੋ। ਉੱਥੇ ਮੰਮਾ ਬਾਬਾ ਨੂੰ ਤੁਸੀਂ ਵੇਖਦੇ ਹੋ। ਉੱਥੇ ਦੇਵਤੇ ਵੀ ਆਉਂਦੇ ਹਨ ਮਹਿਫ਼ਿਲ ਮਨਾਉਂਦੇ ਹਨ, ਕਿਉਂਕਿ ਦੇਵਤੇ ਪਤਿਤ ਦੁਨੀਆਂ ਵਿੱਚ ਤਾਂ ਪੈਰ ਰੱਖ ਨਹੀਂ ਸਕਦੇ, ਇਸਲਈ ਸੁਖਸ਼ਮਵਤਨ ਵਿੱਚ ਮਿਲਦੇ ਹਨ। ਉਹ ਹੋਇਆ ਪੀਅਰ ਘਰ ਅਤੇ ਸਸੁਰਾਲ ਘਰ ਵਾਲਿਆਂ ਦਾ ਮਿਲਣ। ਨਹੀਂ ਤਾਂ ਤੁਸੀਂ ਬ੍ਰਾਹਮਣ ਅਤੇ ਦੇਵਤੇ ਕਿਵੇਂ ਮਿਲੋ। ਤਾਂ ਇਹ ਮਿਲਣ ਦੀ ਯੁਕਤੀ ਹੈ। ਸਨਮੁਖ ਸਾਖਸ਼ਤਕਾਰ ਕਰਨਾ ਵੀ ਬੁੱਧੀ ਨਾਲ ਜਾਨਣਾ ਹੈ। ਇਹ ਹੈ ਡਰਾਮੇ ਦੀ ਨੂੰਧ। ਜਿਵੇਂ ਮੀਰਾ ਨੂੰ ਘਰ ਬੈਠੇ ਬੈਕੁੰਠ ਦਾ ਸਾਖਸ਼ਤਕਾਰ ਹੁੰਦਾ ਸੀ, ਡਾਂਸ ਕਰਦੀ ਸੀ। ਸ਼ੁਰੂ ਵਿੱਚ ਤੁਸੀਂ ਵੀ ਬਹੁਤ ਸਾਖਸ਼ਤਕਾਰ ਕੀਤੇ। ਰਾਜਧਾਨੀ ਕਿਵੇਂ ਚਲਦੀ ਹੈ, ਰਸਮ – ਰਿਵਾਜ ਸਭ ਕੁਝ ਦੱਸਦੇ ਹਨ। ਉਸ ਵਕਤ ਤੁਸੀਂ ਥੋੜ੍ਹੇ ਸੀ। ਦੂਜੇ ਸਭ ਪਿਛਾੜੀ ਵਿੱਚ ਦੇਖਣਗੇ। ਦੁਨੀਆਂ ਵਾਲੇ ਤਾਂ ਆਪਸ ਵਿੱਚ ਲੜ੍ਹਦੇ – ਝਗੜ੍ਹਦੇ ਰਹਿਣਗੇ ਅਤੇ ਤੁਸੀਂ ਸਾਖਸ਼ਤਕਾਰ ਕਰਦੇ ਰਹੋਗੇ। ਮਨੁੱਖਾਂ ਵਿੱਚ ਤਾਂ ਹਾਏ ਦੋਸ਼ ਮੱਚਦਾ ਰਹਿੰਦਾ ਹੈ। ਕਿਸੇ ਦੀ ਦੱਬੀ ਰਹੇਗੀ ਧੂਲ ਵਿੱਚ… ਇਸ ਵਕਤ ਤਾਂ ਪ੍ਰਜਾ ਦਾ ਪ੍ਰਜਾ ਤੇ ਰਾਜ ਹੈ। ਤਾਂ ਵੀ ਉਨ੍ਹਾਂ ਦਾ ਪੁਜੀਸ਼ਨ ਕਿੰਨਾਂ ਉੱਚਾ ਹੈ। ਪਰੰਤੂ ਇਸ ਵਕਤ ਕਿਸੇ ਦਾ ਵੀ ਪਰਮਾਤਮਾ ਨਾਲ ਬੁਧੀਯੋਗ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਪਹਿਚਾਣਦੇ ਹੀ ਨਹੀਂ। ਕੰਨਿਆ ਜਦੋਂ ਇੱਕ ਵਾਰੀ ਬਾਲਿਕ ਨੂੰ ਜਾਣ ਲੈਂਦੀ ਹੈ ਤਾਂ ਪ੍ਰੀਤ ਜੁੱਟ ਜਾਂਦੀ ਹੈ। ਪਹਿਚਾਣ ਨਹੀਂ ਤਾਂ ਪ੍ਰੀਤ ਨਹੀਂ। ਤੁਹਾਡੇ ਵਿੱਚ ਵੀ ਨੰਬਰਵਾਰ ਪ੍ਰੀਤ ਹੈ। ਨਿਰੰਤਰ ਯਾਦ ਦੀ ਵੀ ਪ੍ਰੀਤ ਚਾਹੀਦੀ ਹੈ, ਪਰੰਤੂ ਪ੍ਰੀਤਮ ਨੂੰ ਭੁੱਲ ਜਾਂਦੇ ਹਨ। ਇਹ ਬਾਬਾ ( ਬ੍ਰਹਮਾ) ਕਹਿੰਦੇ ਹਨ ਮੈਂ ਵੀ ਭੁੱਲ ਜਾਂਦਾ ਹਾਂ।
ਤੁਸੀਂ ਬੱਚਿਆਂ ਨੂੰ 5 ਹਜਾਰ ਵਰ੍ਹੇ ਬਾਦ ਫਿਰ ਇਹ ਸਿੱਖਿਆ ਮਿਲਦੀ ਹੈ ਕਿ ਆਪਣੇ ਨੂੰ ਆਤਮਾ ਸਮਝੋ, ਪ੍ਰਮਾਤਮਾ ਨੂੰ ਯਾਦ ਕਰੋ, ਇਸ ਯਾਦ ਨਾਲ ਹੀ ਵਿਕਰਮ ਭਸਮ ਹੋਣਗੇ। ਹੁਣ ਤਾਂ ਵਿਕਰਮਾਜੀਤ ਬਣਨਾ ਹੈ। ਪਹਿਲਾਂ – ਪਹਿਲਾਂ ਜੋ ਸਤਿਯੁਗ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਵਿਕਰਮਾਜੀਤ ਕਹਾਂਗੇ। ਪਤਿਤ ਨੂੰ ਵਿਕਰਮੀ, ਪਾਵਨ ਨੂੰ ਸੁਕਰਮੀ ਕਹਾਂਗੇ। ਵਿਕਰਮਾਜੀਤ ਰਾਜ ਹੁੰਦਾ ਹੈ ਸਤਿਯੁਗ ਵਿੱਚ। ਫਿਰ ਵਿਕਰਮ ਦਾ ਸਵੰਤ ਚਲਦਾ ਹੈ। 2500 ਵਰ੍ਹੇ ਵਿਕਰਮਾਜੀਤ ਫਿਰ ਉਹ ਹੀ ਵਿਕਰਮੀ ਬਣ ਜਾਂਦੇ ਹਨ। ਤੁਸੀਂ ਹੁਣ ਪੁਰਸ਼ਾਰਥ ਕਰ ਰਹੇ ਹੋ ਵਿਕਰਮਾਜੀਤ ਰਾਜਾਈ ਵਿੱਚ ਆਉਣ ਦੇ ਲਈ। ਮੋਹਜੀਤ ਰਾਜੇ ਦੀ ਬੜੀ ਕਥਾ ਹੈ। ਪਤਿਤ ਰਾਜ ਕਦੋਂ ਚਲਦਾ ਹੈ, ਪਾਵਨ ਰਾਜ ਕਦੋਂ ਚਲਦਾ ਹੈ- ਇਹ ਸਭ ਤੁਸੀਂ ਜਾਣਦੇ ਹੋ। ਸ਼ਿਵਬਾਬਾ ਪਾਵਨ ਬਨਾਉਂਦੇ ਹਨ, ਉਨ੍ਹਾਂ ਦੇ ਦੈਵੀ ਚਿੱਤਰ ਹਨ। ਰਾਵਣ ਪਤਿਤ ਬਨਾਉਂਦੇ ਹਨ, ਉਨ੍ਹਾਂ ਦਾ ਵੀ ਚਿੱਤਰ ਹੈ। ਤੁਸੀਂ ਜਾਣਦੇ ਹੋ ਬਰੋਬਰ ਹੁਣ ਰਾਵਣਰਾਜ ਹੈ ਇਸਲਈ ਇਹ ਜੋ ਸ੍ਰਿਸ਼ਟੀ ਚੱਕਰ ਦਾ ਚਿੱਤਰ ਹੈ, ਇਸ ਤੇ ਲਿਖਣਾ ਪਵੇ – ਭਾਰਤ ਟੂਡੇ, ਭਾਰਤ ਟੂਮਾਰੋ। ( ਅੱਜ ਦਾ ਭਾਰਤ ਅਤੇ ਕਲ ਦਾ ਭਾਰਤ) ਬਣਨਾ ਤੇ ਹੈ ਨਾ।
ਤੁਸੀਂ ਜਾਣਦੇ ਹੋ ਇਹ ਹੈ ਹੀ ਮ੍ਰਿਤੂਲੋਕ। ਇੱਥੇ ਅਕਾਲੇ ਮ੍ਰਿਤੂ ਹੁੰਦੇ ਰਹਿੰਦੇ ਹਨ। ਉੱਥੇ ਇਵੇਂ ਨਹੀਂ ਹੁੰਦਾ, ਇਸਲਈ ਉਸਨੂੰ ਅਮਰਲੋਕ ਕਿਹਾ ਜਾਂਦਾ ਹੈ। ਰਾਮਰਾਜ ਸਤਿਯੁਗ ਤੋੰ ਸ਼ੁਰੂ ਹੁੰਦਾ ਹੈ। ਰਾਵਣਰਾਜ ਦਵਾਪਰ ਤੋਂ ਸ਼ੁਰੂ ਹੁੰਦਾ ਹੈ। ਇਹ ਸਭ ਗੱਲਾਂ ਤੁਸੀਂ ਸਮਝਦੇ ਹੋ। ਮਨੁੱਖ ਤਾਂ ਸਾਰੇ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਹਨ। ਮੈਂ ਤੁਹਾਨੂੰ ਬੱਚਿਆਂ ਨੂੰ ਸਾਰੇ ਰਾਜ਼ ਸਮਝਾਉਂਦਾ ਹਾਂ। ਤੁਸੀਂ ਹੋ ਬ੍ਰਹਮਾ ਮੁਖਵੰਸ਼ਾਵਲੀ, ਤੁਹਾਨੂੰ ਸਮਝਾਉਂਦਾ ਹਾਂ। ਇਸ ਵਿੱਚ ਇਹ ਬ੍ਰਹਮਾ ਸਰਸ੍ਵਤੀ ਵੀ ਆ ਜਾਂਦੇ ਹਨ। ਇਹ ਹੈ ਜਗਤ ਅੰਬਾ। ਮਹਿਮਾ ਵਧਾਉਣ ਲਈ ਇਸ ਦਾ ਗਾਇਨ ਹੈ। ਬਾਕੀ ਅਸਲ ਵਿੱਚ ਇਹ ਵੱਡੀ ਮੰਮਾ ਬ੍ਰਹਮਾ ਹੀ ਹੈ ਨਾ, ਪਰ ਸ਼ਰੀਰ ਪੁਰਸ਼ ਦਾ ਹੈ। ਇਹ ਹਨ ਬਹੁਤ ਗੁਪਤ ਗੱਲਾਂ। ਜਗਤ ਅੰਬਾ ਦੀ ਜ਼ਰੂਰ ਕੋਈ ਮੰਮਾ ਤੇ ਹੈ ਨਾ। ਬ੍ਰਹਮਾ ਦੀ ਬੇਟੀ ਤੇ ਹੈ। ਪਰ ਸਰਸ੍ਵਤੀ ਦੀ ਮੰਮਾ ਕਿੱਥੇ? ਕਿਸ ਦਵਾਰਾ ਇਸਨੂੰ ਰਚਿਆ? ਤਾਂ ਇਹ ਬ੍ਰਹਮਾ ਹੋ ਜਾਂਦੇ ਹਨ – ਵੱਡੀ ਮਾਂ। ਇਨ੍ਹਾਂ ਦਵਾਰਾ ਬੱਚੇ ਅਤੇ ਬੱਚੀਆਂ ਰਚਦੇ ਹਨ। ਇਨ੍ਹਾਂ ਗੱਲਾਂ ਨੂੰ ਸਮਝਣ ਲਈ ਬੜੀ ਚੰਗੀ ਬੁੱਧੀ ਚਾਹੀਦੀ ਹੈ। ਕੁਮਾਰੀਆਂ ਚੰਗਾ ਸਮਝਦੀਆਂ ਹਨ। ਮੰਮਾ ਵੀ ਕੁਮਾਰੀ ਹੈ। ਜਦੋਂ ਬ੍ਰਹਮਚਰਿਆ ਦਾ ਭੰਗ ਹੋ ਜਾਂਦਾ ਹੈ ਤਾਂ ਧਾਰਨਾ ਨਹੀਂ ਹੁੰਦੀ ਹੈ। ਗ੍ਰਹਿਸਤ ਧਰਮ ਤਾਂ ਸਤਿਯੁਗ ਵਿੱਚ ਸੀ, ਪਰ ਉਨ੍ਹਾਂ ਨੂੰ ਪਾਵਨ ਕਿਹਾ ਜਾਂਦਾ ਹੈ। ਇੱਥੇ ਹਨ ਪਤਿਤ। ਸ਼੍ਰੀਕ੍ਰਿਸ਼ਨ ਨੂੰ ਕਿੰਨੀ ਮਹਿਮਾ ਦਿੰਦੇ ਹਨ – ਸ੍ਰਵਗੁਣ ਸੰਪੰਨ, 16 ਕਲਾ ਸੰਪੂਰਨ। ਇੱਥੇ ਤਾਂ ਕੋਈ ਵੀ ਮਨੁੱਖ ਅਜਿਹਾ ਹੋ ਨਹੀਂ ਸਕਦਾ। ਉੱਥੇ ਰਾਵਣਰਾਜ ਹੀ ਨਹੀਂ। ਦੇਹ ਹੰਕਾਰ ਦਾ ਨਾਮ ਹੀ ਨਹੀਂ ਰਹਿੰਦਾ। ਉੱਥੇ ਉਨ੍ਹਾਂ ਨੂੰ ਇਹ ਗਿਆਨ ਹੈ ਕਿ ਅਸੀਂ ਇਸ ਪੁਰਾਣੀ ਦੇਹ ਨੂੰ ਛੱਡ ਦੂਜੀ ਲਵਾਂਗੇ। ਆਤਮ – ਅਭਿਮਾਨੀ ਰਹਿੰਦੇ ਹਨ। ਇੱਥੇ ਹਨ ਦੇਹ – ਅਭਿਮਾਨੀ। ਹੁਣ ਤੁਹਾਨੂੰ ਸਿਖਲਾਇਆ ਜਾਂਦਾ ਹੈ – ਆਪਣੇ ਆਪ ਨੂੰ ਆਤਮਾ ਸਮਝੋ, ਤੁਹਾਨੂੰ ਇਹ ਪੁਰਾਣਾ ਸ਼ਰੀਰ ਛੱਡ ਵਾਪਿਸ ਜਾਣਾ ਹੈ। ਫਿਰ ਨਵਾਂ ਸ਼ਰੀਰ ਨਵੀਂ ਦੁਨੀਆਂ ਵਿੱਚ ਲਵਾਂਗੇ। ਸਮਝਾ – ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਲਗਾਤਾਰ ਯਾਦ ਵਿੱਚ ਰਹਿਣ ਦੇ ਲਈ ਦਿਲ ਦੀ ਪ੍ਰੀਤ ਇੱਕ ਬਾਪ ਨਾਲ ਰੱਖਣੀ ਹੈ। ਪ੍ਰੀਤਮ ਨੂੰ ਕਦੇ ਵੀ ਭੁਲਣਾ ਨਹੀਂ ਹੈ।
2. ਵਿਕਰਮਾਜੀਤ ਰਾਜਾਈ ਵਿੱਚ ਜਾਣ ਦੇ ਲਈ ਮੋਹਜੀਤ ਬਣਨਾ ਹੈ, ਸੁਕਰਮ ਕਰਨੇ ਹਨ। ਕੋਈ ਵੀ ਵਿਕਰਮ ਨਹੀਂ ਕਰਨਾ ਹੈ।
ਵਰਦਾਨ:-
ਜੇਕਰ ਕੋਈ ਵੀ ਅਸੱਤ ਜਾਂ ਵਿਅਰੱਥ ਗੱਲ ਦੇਖੀ, ਸੁਣੀ ਅਤੇ ਉਸਨੂੰ ਵਾਯੂਮੰਡਲ ਵਿੱਚ ਫੈਲਾਇਆ। ਸੁਣਕੇ ਦਿਲ ਵਿੱਚ ਸਮਾਇਆ ਨਹੀਂ ਤਾਂ ਇਹ ਵਿਅਰੱਥ ਗੱਲਾਂ ਦਾ ਫੈਲਾਵ ਕਰਨਾ – ਇਹ ਵੀ ਪਾਪ ਦਾ ਅੰਸ਼ ਹੈ। ਇਹ ਛੋਟੇ – ਛੋਟੇ ਪਾਪ ਉੱਡਦੀ ਕਲਾ ਦੇ ਅਨੁਭਵ ਨੂੰ ਸਮਾਪਤ ਕਰ ਦਿੰਦੇ ਹਨ। ਅਜਿਹੇ ਸਮਾਚਾਰ ਸੁਣਨ ਵਾਲਿਆਂ ਤੇ ਵੀ ਪਾਪ ਅਤੇ ਸੁਨਾਉਣ ਵਾਲਿਆਂ ਤੇ ਉਸ ਤੋਂ ਜਿਆਦਾ ਪਾਪ ਚੜ੍ਹਦਾ ਹੈ ਇਸਲਈ ਆਪਣੀ ਸੂਖਸ਼ਮ ਚੈਕਿੰਗ ਕਰ ਅਜਿਹੇ ਪਾਪਾਂ ਦੇ ਬੋਝ ਨੂੰ ਸਮਾਪਤ ਕਰੋ ਤਾਂ ਬਾਪ ਸਮਾਨ ਅਤੇ ਸੰਪੰਨ ਬਣ ਸਕੋਗੇ।
ਸਲੋਗਨ:-
➤ Email me Murli: Receive Daily Murli on your email. Subscribe!