01 April 2022 Punjabi Murli Today | Brahma Kumaris

Read and Listen today’s Gyan Murli in Punjabi 

March 31, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸਦਗਤੀ ਵਿੱਚ ਜਾਣਾ ਹੈ ਤਾਂ ਬਾਪ ਨਾਲ ਪ੍ਰਤਿਗਿਆ ਕਰੋ ਕਿ ਬਾਬਾ ਅਸੀਂ ਤੁਹਾਨੂੰ ਹੀ ਯਾਦ ਕਰਦੇ ਰਹਾਂਗੇ।"

ਪ੍ਰਸ਼ਨ: -

ਕਿਸ ਪੁਰਸ਼ਾਰਥ ਦੇ ਆਧਾਰ ਤੇ ਸਤਿਯੁਗੀ ਜਨਮ ਸਿੱਧ ਅਧਿਕਾਰ ਪ੍ਰਾਪਤ ਹੁੰਦਾ ਹੈ?

ਉੱਤਰ:-

ਹੁਣ ਪੂਰਾ ਬੇਗਰ ਬਣਨ ਦਾ ਪੁਰਸ਼ਾਰਥ ਕਰੋ। ਪੁਰਾਣੀ ਦੁਨੀਆਂ ਤੋਂ ਮਮਤਵ ਮਿਟਾਕੇ ਜਦੋਂ ਪੂਰੇ ਬੇਗਰ ਬਣੋਗੇ ਤਾਂ ਹੀ ਸਤਿਯੁਗੀ ਜਨਮ ਸਿੱਧ ਅਧਿਕਾਰ ਪ੍ਰਾਪਤ ਹੋਵੇਗਾ। ਬਾਬਾ ਕਹਿੰਦੇ ਹਨ ਮਿੱਠੇ ਬੱਚੇ ਹੁਣ ਟਰੱਸਟੀ ਬਣੋ। ਪੁਰਾਣੀ ਕਿਚੜ੍ਹ- ਪੱਟੀ ਜੋ ਕੁਝ ਹੈ ਸਭ ਟਰਾਂਸਫਰ ਕਰੋ, ਬਾਪ ਅਤੇ ਵਰਸੇ ਨੂੰ ਯਾਦ ਕਰੋ ਤਾਂ ਤੁਸੀਂ ਸਵਰਗ ਵਿੱਚ ਆ ਜਾਵੋਗੇ। ਵਿਨਾਸ਼ ਸਾਹਮਣੇ ਖੜ੍ਹਾ ਹੈ ਇਸਲਈ ਹੁਣ ਪੁਰਾਣੀ ਬੈਗ ਬੈਗਜ ਸਮੇਟ ਲਵੋ।

ਗੀਤ:-

ਭੋਲੇਨਾਥ ਸੇ ਨਿਰਾਲਾ..

ਓਮ ਸ਼ਾਂਤੀ ਤੁਸੀਂ ਹੋ ਸਟੂਡੈਂਟ। ਉੱਚ ਤੇ ਉੱਚ ਨਾਲੇਜਫੁਲ ਬਾਪ ਤੁਹਾਨੂੰ ਪੜ੍ਹਾਉਂਦੇ ਹਨ, ਤਾਂ ਨੋਟਸ ਜ਼ਰੂਰ ਲੈਣੇ ਚਾਹੀਦੇ ਹਨ ਕਿਉਂਕਿ ਫਿਰ ਰਿਵਾਇਜ਼ ਕਰਾਉਣਾ ਹੁੰਦਾ ਹੈ, ਹੋਰਾਂ ਨੂੰ ਸਮਝਾਉਣਾ ਵੀ ਸਹਿਜ ਹੁੰਦਾ ਹੈ। ਨਹੀਂ ਤਾਂ ਮਾਇਆ ਅਜਿਹੀ ਹੈ ਜੋ ਬਹੁਤ ਪੋਆਇੰਟਸ ਭੁਲਾ ਦਿੰਦੀ ਹੈ। ਇਸ ਸਮੇਂ ਤੁਹਾਡੀ ਬੱਚਿਆਂ ਦੀ ਲੜਾਈ ਹੈ ਮਾਇਆ ਰਾਵਣ ਦੇ ਨਾਲ। ਜਿਨਾਂ ਤੁਸੀਂ ਸ਼ਿਵਬਾਬਾ ਨੂੰ ਯਾਦ ਕਰੋਗੇ ਉਤਨਾ ਮਾਇਆ ਭੁਲਾਉਣ ਦੀ ਕੋਸ਼ਿਸ਼ ਕਰੇਗੀ। ਗਿਆਨ ਦੇ ਪੁਆਇੰਟ ਵੀ ਭੁਲਾਉਣ ਦੀ ਕੋਸ਼ਿਸ਼ ਕਰੇਗੀ। ਕਦੇ – ਕਦੇ ਬਹੁਤ ਚੰਗੀਆਂ ਪੋਆਇੰਟਸ ਯਾਦ ਆਉਣਗੀਆਂ, ਫਿਰ ਉੱਥੇ ਦੀ ਉੱਥੇ ਗੁੰਮ ਹੋ ਜਾਣਗੀਆਂ ਕਿਉਂਕਿ ਇਹ ਗਿਆਨ ਹੈ ਨਵਾਂ। ਬਾਪ ਕਹਿੰਦੇ ਹਨ ਕਲਪ ਪਹਿਲਾਂ ਵੀ ਇਹ ਗਿਆਨ ਤੁਸੀਂ ਬ੍ਰਾਹਮਣਾਂ ਨੂੰ ਦਿੱਤਾ ਸੀ। ਬ੍ਰਾਹਮਣਾਂ ਨੂੰ ਹੀ ਆਪਣਾ ਬਨਾਉਂਦੇ ਹਨ, ਬ੍ਰਹਮਾ ਦੇ ਮੂੰਹ ਦਵਾਰਾ। ਇਹ ਗੱਲਾਂ ਕੋਈ ਗੀਤਾ ਵਿੱਚ ਲਿਖੀਆਂ ਹੋਈਆਂ ਨਹੀਂ ਹਨ। ਸ਼ਾਸਤਰ ਤੇ ਪਿੱਛੇ ਬਣਦੇ ਹਨ। ਜਦ ਧਰਮ ਸਥਾਪਨ ਕਰਦੇ ਹਨ, ਉਸ ਸਮੇਂ ਸਭ ਸ਼ਾਸਤਰ ਨਹੀਂ ਬਣਦੇ। ਬੱਚਿਆਂ ਨੂੰ ਸਮਝਾਇਆ ਹੈ ਪਹਿਲਾਂ – ਪਹਿਲਾਂ ਹੈ ਗਿਆਨ, ਪਿੱਛੋਂ ਹੈ ਭਗਤੀ। ਪਹਿਲਾਂ ਸਤੋਪ੍ਰਧਾਨ ਫਿਰ ਸਤੋ, ਰਜੋ, ਤਮੋ ਵਿੱਚ ਆਉਂਦੇ ਹਨ ਤਾਂ ਮਨੁੱਖ ਜਦੋਂ ਰਜੋ ਵਿੱਚ ਆਉਂਦੇ ਹਨ ਤਾਂ ਭਗਤੀ ਸ਼ੁਰੂ ਹੁੰਦੀ ਹੈ। ਸਤੋਪ੍ਰਧਾਨ ਸਮੇਂ ਭਗਤੀ ਹੁੰਦੀ ਨਹੀਂ। ਭਗਤੀਮਾਰਗ ਵੀ ਡਰਾਮੇ ਵਿੱਚ ਨੂੰਧ ਹੈ। ਇਹ ਸ਼ਾਸਤਰ ਆਦਿ ਵੀ ਭਗਤੀਮਾਰਗ ਵਿੱਚ ਕੰਮ ਆਉਂਦੇ ਹਨ। ਤੁਸੀਂ ਇਹ ਜੋ ਗਿਆਨ ਅਤੇ ਯੋਗ ਆਦਿ ਦੇ ਕਿਤਾਬ ਬਨਾਉਂਦੇ ਹੋ, ਇਹ ਫਿਰ ਤੋੰ ਪੜ੍ਹਕੇ ਰਿਫਰੈਸ਼ ਹੋਣ ਦੇ ਲਈ। ਬਾਕੀ ਟੀਚਰ ਦੇ ਸਿਵਾਏ ਤਾਂ ਕੋਈ ਸਮਝ ਨਹੀਂ ਸਕਣਗੇ। ਗੀਤਾ ਦਾ ਟੀਚਰ ਹੀ ਹੈ ਸ਼੍ਰੀਮਦ ਭਗਵਾਨ। ਉਹ ਹੈ ਵਿਸ਼ਵ ਦਾ ਰਚਿਯਤਾ, ਸਵਰਗ ਰਚਦੇ ਹਨ। ਜਦਕਿ ਉਹ ਸਭ ਦਾ ਬਾਪ ਹੈ ਤਾਂ ਜ਼ਰੂਰ ਬਾਪ ਤੋੰ ਵਰਸਾ ਸਵਰਗ ਦੀ ਬਾਦਸ਼ਾਹੀ ਮਿਲਣੀ ਚਾਹੀਦੀ ਹੈ। ਸਤਿਯੁਗ ਵਿੱਚ ਹੈ ਦੇਵੀ ਦੇਵਤਾਵਾਂ ਦਾ ਰਾਜ। ਹੁਣ ਤੁਸੀਂ ਹੋ ਸੰਗਮਯੁਗੀ ਬ੍ਰਾਹਮਣ। ਵਿਸ਼ਨੂੰ ਦੇ ਚਿੱਤਰ ਵਿੱਚ 4 ਵਰਣ ਵਿਖਾਉਂਦੇ ਹਨ ਨਾ। ਦੇਵਤਾ, ਸ਼ਤਰੀ, ਵੈਸ਼, ਸ਼ੁਦ੍ਰ… ਪੰਜਵਾਂ ਵਰਣ ਹੈ ਬ੍ਰਾਹਮਣਾਂ ਦਾ। ਲੇਕਿਨ ਉਨ੍ਹਾਂ ਨੂੰ ਤੇ ਇਹ ਬਿਲਕੁਲ ਪਤਾ ਨਹੀਂ ਹੈ। ਉੱਚੇ ਤੇ ਉੱਚਾ ਹੈ ਬ੍ਰਾਹਮਣ ਵਰਣ। ਉੱਚੇ ਤੋੰ ਉੱਚੇ ਪਰਮਪਿਤਾ ਪ੍ਰਮਾਤਮਾ ਨੂੰ ਵੀ ਭੁੱਲ ਗਏ ਹਨ। ਉਹ ਸ਼ਿਵ ਹੈ ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਰਚਿਯਤਾ। ਤ੍ਰਿਮੂਰਤੀ ਬ੍ਰਹਮਾ ਕਹਿ ਦਿੰਦੇ ਹਨ, ਪਰੰਤੂ ਇਸ ਦਾ ਅਰਥ ਤਾਂ ਨਹੀਂ ਨਿਕਲਦਾ। ਜੇਕਰ ਬ੍ਰਹਮਾ ਵਿਸ਼ਨੂੰ, ਸ਼ੰਕਰ ਤਿੰਨੋ ਭਾਈ ਹਨ ਤਾਂ ਇਨ੍ਹਾਂ ਦਾ ਬਾਪ ਚਾਹੀਦਾ ਹੈ। ਤਾਂ ਬ੍ਰਾਹਮਣ, ਦੇਵੀ – ਦੇਵਤਾ ਅਤੇ ਸ਼ਤਰੀ… ਤਿੰਨਾਂ ਧਰਮਾਂ ਦਾ ਰਚਤਾ ਹੈ ਉਹ ਨਿਰਾਕਾਰ ਬਾਪ, ਜਿਸ ਨੂੰ ਗੀਤਾ ਦਾ ਭਗਵਾਨ ਕਿਹਾ ਜਾਂਦਾ ਹੈ। ਦੇਵਤਾਵਾਂ ਨੂੰ ਵੀ ਭਗਵਾਨ ਨਹੀਂ ਕਹਿ ਸਕਦੇ ਤਾਂ ਮਨੁੱਖ ਨੂੰ ਕਿਵੇਂ ਕਹਿ ਸਕਦੇ। ਉੱਚੇ ਤੇ ਉੱਚ ਹੈ ਸ਼ਿਵਬਾਬਾ ਫਿਰ ਸੁਖਸ਼ਮਵਤਨ ਵਾਸੀ ਬ੍ਰਹਮਾ, ਵਿਸ਼ਨੂੰ, ਸ਼ੰਕਰ, ਫਿਰ ਇਸ ਵਤਨ ਵਿੱਚ ਪਹਿਲੇ – ਪਹਿਲੇ ਹਨ ਸ਼੍ਰੀਕ੍ਰਿਸ਼ਨ। ਪਹਿਲੇ – ਪਹਿਲੇ ਸ਼ਿਵਜਯੰਤੀ ਗਾਈ ਜਾਂਦੀ ਹੈ, ਤ੍ਰਿਮੂਰਤੀ ਜਯੰਤੀ ਕਿਧਰੇ ਵਿਖਾਉਂਦੇ ਨਹੀਂ ਕਿਉਂਕਿ ਤਿੰਨਾਂ ਨੂੰ ਜਨਮ ਕੌਣ ਦਿੰਦੇ ਹਨ, ਇਹ ਕਿਸੇ ਨੂੰ ਪਤਾ ਨਹੀਂ ਹੈ। ਇਹ ਬਾਪ ਹੀ ਆਕੇ ਦੱਸਦੇ ਹਨ। ਉੱਚ ਤੋੰ ਉੱਚ ਉਹ ਹੈ ਵਿਸ਼ਵ ਦਾ ਮਾਲਿਕ, ਨਵੀਂ ਦੁਨੀਆਂ ਦਾ ਰਚਤਾ। ਸਵਰਗ ਵਿੱਚ ਇਹ ਲਕਸ਼ਮੀ – ਨਾਰਾਇਣ ਰਾਜ ਕਰਦੇ ਹਨ। ਸੁਖਸ਼ਮਵਤਨ ਵਿੱਚ ਤੇ ਰਾਜਧਾਨੀ ਦਾ ਪ੍ਰਸ਼ਨ ਹੀ ਨਹੀਂ। ਇੱਥੇ ਜੋ ਪੂਜੀਏ ਬਣਦੇ ਹਨ, ਉਨ੍ਹਾਂ ਨੂੰ ਹੀ ਪੁਜਾਰੀ ਬਣਨਾ ਹੈ, ਦੇਵਤਾ, ਸ਼ਤਰੀ… ਹੁਣ ਫਿਰ ਬ੍ਰਾਹਮਣ ਬਣੇ ਹਨ। ਇਹ ਵਰਣ ਭਾਰਤ ਦੇ ਹੀ ਹਨ ਹੋਰ ਕੋਈ ਇਨ੍ਹਾਂ ਵਰਨਾਂ ਵਿੱਚ ਨਹੀਂ ਆ ਸਕਦੇ। ਇਨਾਂ 5 ਵਰਨਾਂ ਵਿੱਚ ਸਿਰ੍ਫ ਤੁਸੀਂ ਚੱਕਰ ਲਗਾਉਂਦੇ ਹੋ। 84 ਜਨਮ ਵੀ ਤੁਹਾਨੂੰ ਪੂਰੇ ਲੈਣੇ ਪੈਂਦੇ ਹਨ। ਤੁਸੀਂ ਜਾਣਦੇ ਹੋ ਬਰੋਬਰ ਅਸੀਂ ਭਾਰਤਵਾਸੀ ਜੋ ਦੇਵੀ – ਦੇਵਤਾ ਧਰਮ ਵਾਲੇ ਸੀ, ਉਹ ਹੀ 84 ਜਨਮ ਲਵਾਂਗੇ। ਇਹ ਗਿਆਨ ਦਾ ਤੀਸਰਾ ਨੇਤ੍ਰ ਸਿਰ੍ਫ ਤੁਸੀਂ ਬ੍ਰਾਹਮਣਾਂ ਦਾ ਹੀ ਖੁਲ੍ਹਦਾ ਹੈ, ਫਿਰ ਇਹ ਗਿਆਨ ਪਰਾਏ ਲੋਪ ਹੋ ਜਾਂਦਾ ਹੈ। ਫਿਰ ਗੀਤਾ ਸ਼ਾਸਤਰ ਕਿਥੋਂ ਆਇਆ। ਕ੍ਰਾਈਸਟ ਜਦੋਂ ਧਰਮ ਸਥਾਪਨ ਕਰਦੇ ਹਨ ਤਾਂ ਬਾਈਬਲ ਨਹੀਂ ਸੁਣਾਉਂਦੇ ਹਨ। ਉਹ ਧਰਮ ਸਥਾਪਨ ਕਰਦੇ ਹਨ ਪਵਿਤ੍ਰਤਾ ਦੇ ਬਲ ਨਾਲ। ਬਾਈਬਲ ਆਦਿ ਤਾਂ ਬਾਦ ਵਿੱਚ ਬਣਦੇ ਹਨ, ਜਦੋਂ ਉਨ੍ਹਾਂ ਦੀ ਵ੍ਰਿਧੀ ਹੁੰਦੀ ਹੈ ਤਾਂ ਚਰਚ ਆਦਿ ਬਣਦੇ ਹਨ। ਉਵੇਂ ਵੀ ਅੱਧਾਕਲਪ ਬਾਦ ਭਗਤੀਮਾਰਗ ਸ਼ੁਰੂ ਹੁੰਦਾ ਹੈ। ਪਹਿਲਾਂ ਹੁੰਦੀ ਹੈ ਅਵਿਭਚਾਰੀ ਭਗਤੀ ਇੱਕ ਦੀ, ਫਿਰ ਬ੍ਰਹਮਾ ਵਿਸ਼ਨੂੰ ਸ਼ੰਕਰ ਦੀ। ਹੁਣ ਤਾਂ ਵੇਖੋ 5 ਤੱਤਵਾਂ ਦੀ ਵੀ ਪੂਜਾ ਕਰਦੇ ਰਹਿੰਦੇ ਹਨ, ਇਸਨੂੰ ਕਿਹਾ ਜਾਂਦਾ ਹੈ ਤਮੋਪ੍ਰਧਾਨ ਪੂਜਾ। ਉਹ ਵੀ ਹੋਣੀ ਹੈ ਜ਼ਰੂਰ। ਭਗਤੀਮਾਰਗ ਵਿੱਚ ਸ਼ਾਸਤਰ ਵੀ ਚਾਹੀਦੇ ਹਨ। ਦੇਵੀ – ਦੇਵਤਾ ਧਰਮ ਦਾ ਸ਼ਾਸਤਰ ਹੈ ਗੀਤਾ। ਬ੍ਰਾਹਮਣ ਧਰਮ ਦਾ ਕੋਈ ਸ਼ਾਸਤਰ ਨਹੀਂ ਹੈ। ਹੁਣ ਮਹਾਭਾਰਤ ਲੜ੍ਹਾਈ ਦਾ ਵੀ ਵ੍ਰਿਤਾਂਤ ਗੀਤਾ ਵਿੱਚ ਹੈ। ਗਾਇਆ ਹੋਇਆ ਹੈ ਰੁਦ੍ਰ ਗਿਆਨ ਯਗ ਤੋੰ ਵਿਨਾਸ਼ ਜਵਾਲਾ ਨਿਕਲੀ। ਜ਼ਰੂਰ ਜਦੋਂ ਵਿਨਾਸ਼ ਹੋਵੇ ਤਾਂ ਸਤਿਯੁਗੀ ਰਾਜਧਾਨੀ ਸਥਾਪਨ ਹੋਵੇ। ਤਾਂ ਭਗਵਾਨ ਨੇ ਇਹ ਯਗ ਰਚਿਆ ਹੈ, ਇਸਨੂੰ ਰੁਦ੍ਰ ਗਿਆਨ ਯਗ ਕਿਹਾ ਜਾਂਦਾ ਹੈ। ਗਿਆਨ ਵੀ ਸ਼ਿਵਬਾਬਾ ਹੀ ਦਿੰਦੇ ਹਨ। ਭਾਰਤ ਦਾ ਸ਼ਾਸਤਰ ਅਸਲ ਵਿੱਚ ਇੱਕ ਹੈ। ਜਿਵੇਂ ਕ੍ਰਾਈਸਟ ਦਾ ਬਾਈਬਲ ਹੈ – ਉਸਦੀ ਜੀਵਨ ਕਹਾਣੀ ਨੂੰ ਗਿਆਨ ਨਹੀਂ ਕਿਹਾ ਜਾਂਦਾ ਹੈ। ਆਪਣਾ ਹੈ ਗਿਆਨ ਨਾਲ ਮਤਲਬ। ਗਿਆਨ ਦੇਣ ਵਾਲਾ ਵੀ ਇੱਕ ਹੈ, ਉਹ ਹੀ ਮਾਲਿਕ ਹੈ ਵਿਸ਼ਵ ਦਾ। ਬਲਕਿ ਉਸਨੂੰ ਬ੍ਰਾਹਮੰਡ ਦਾ ਮਾਲਿਕ ਕਿਹਾ ਜਾਵੇਗਾ। ਸ੍ਰਿਸ਼ਟੀ ਦਾ ਮਾਲਿਕ ਉਹ ਨਹੀਂ ਬਣਦੇ। ਤੁਸੀਂ ਬੱਚੇ ਸ੍ਰਿਸ਼ਟੀ ਦੇ ਮਾਲਿਕ ਬਣਦੇ ਹੋ। ਬਾਬਾ ਕਹਿੰਦੇ ਹਨ ਅਸੀਂ ਬ੍ਰਾਹਮੰਡ ਦੇ ਮਾਲਿਕ ਜ਼ਰੂਰ ਹਾਂ। ਤੁਸੀਂ ਬੱਚਿਆਂ ਦੇ ਨਾਲ ਬ੍ਰਹਮਲੋਕ ਵਿੱਚ ਰਹਿੰਦੇ ਹਾਂ। ਜਿਵੇਂ ਬਾਬਾ ਉੱਥੇ ਰਹਿੰਦੇ ਹਨ, ਅਸੀਂ ਵੀ ਉੱਥੇ ਜਾਵਾਂਗੇ ਤਾਂ ਅਸੀਂ ਵੀ ਮਾਲਿਕ ਠਹਿਰੇ।

ਬਾਪ ਕਹਿੰਦੇ ਹਨ ਤੁਸੀਂ ਸਭ ਆਤਮਾਵਾਂ ਮੇਰੇ ਨਾਲ ਬ੍ਰਾਹਮੰਡ ਵਿੱਚ ਰਹਿੰਦਿਆਂ ਹੋ। ਤਾਂ ਮੈਂ ਵੀ ਅਤੇ ਤੁਸੀਂ ਵੀ ਬ੍ਰਾਹਮੰਡ ਦੇ ਮਾਲਿਕ ਹਾਂ। ਪ੍ਰੰਤੂ ਤੁਹਾਡੀ ਪਦਵੀ ਮੇਰੇ ਤੋੰ ਉੱਚੀ ਹੈ। ਤੁਸੀਂ ਮਹਾਰਾਜਾ ਮਹਾਰਾਣੀ ਬਣਦੇ ਹੋ, ਤੁਸੀਂ ਹੀ ਪੂਜੀਏ ਤੋੰ ਫਿਰ ਪੁਜਾਰੀ ਬਣਦੇ ਹੋ। ਤੁਸੀਂ ਪਤਿਤਾਂ ਨੂੰ ਮੈਂ ਆਕੇ ਪਾਵਨ ਬਨਾਉਂਦਾ ਹਾਂ। ਮੈਂ ਤੇ ਜਨਮ – ਮਰਨ ਰਹਿਤ ਹਾਂ, ਫਿਰ ਸਧਾਰਨ ਤਨ ਦਾ ਆਧਾਰ ਲੈ ਸ੍ਰਿਸ਼ਟੀ ਦੇ ਆਦਿ – ਮੱਧ – ਅੰਤ ਦਾ ਰਾਜ਼ ਤੁਹਾਨੂੰ ਦੱਸਦਾ ਹਾਂ। ਅਜਿਹਾ ਕੋਈ ਵਿਦਵਾਨ, ਪੰਡਿਤ ਨਹੀਂ ਜੋ ਬ੍ਰਾਹਮੰਡ, ਸੁਖਸ਼ਮਵਤਨ, ਅਤੇ ਸ੍ਰਿਸ਼ਟੀ ਚੱਕਰ ਦੇ ਰਾਜ਼ ਨੂੰ ਜਾਣਦਾ ਹੋਵੇ, ਸਿਵਾਏ ਤੁਸੀਂ ਬੱਚਿਆਂ ਦੇ। ਤੁਸੀਂ ਜਾਣਦੇ ਹੋ ਗਿਆਨ ਦਾ ਸਾਗਰ, ਪਵਿਤ੍ਰਤਾ ਦਾ ਸਾਗਰ ਤਾਂ ਪਰਮਪਿਤਾ ਪ੍ਰਮਾਤਮਾ ਹੀ ਹੈ। ਉਨ੍ਹਾਂ ਦੀ ਮਹਿਮਾ ਗਾਈ ਹੀ ਤਾਂ ਜਾਂਦੀ ਹੈ ਜਦੋਂਕਿ ਸਾਨੂੰ ਗਿਆਨ ਦਿੰਦੇ ਹਨ। ਜੇਕਰ ਗਿਆਨ ਨਹੀਂ ਦੇਣ ਤਾਂ ਮਹਿਮਾ ਗਾਈ ਕਿਵੇਂ ਜਾਵੇ। ਉਹ ਇੱਕ ਹੀ ਵਾਰੀ ਆਕੇ ਬੱਚਿਆਂ ਨੂੰ ਵਰਸਾ ਦਿੰਦੇ ਹਨ – 21 ਜਨਮਾਂ ਦੇ ਲਈ। 21 ਜਨਮਾਂ ਦੀ ਲਿਮਿਟ ਹੈ, ਇਵੇਂ ਨਹੀਂ ਕਿ ਸਦਾ ਲਈ ਦਿੰਦੇ ਹਨ। 21 ਪੀੜ੍ਹੀ ਮਤਲਬ 21 ਬੁੜ੍ਹਾਪੇ ਤੱਕ। ਪੀੜ੍ਹੀ ਬੁੜ੍ਹਾਪੇ ਨੂੰ ਕਿਹਾ ਜਾਂਦਾ ਹੈ। 21 ਪੀੜ੍ਹੀ ਤੁਹਾਨੂੰ ਰਾਜਭਾਗ ਮਿਲਦਾ ਹੈ। ਇਵੇਂ ਨਹੀਂ ਕੀ ਇੱਕ ਦੇ ਪਿਛਾੜੀ 21 ਕੁਲ ਦਾ ਉੱਧਾਰ ਹੋ ਜਾਵੇਗਾ। ਇਹ ਤਾਂ ਸਮਝਾਇਆ ਹੈ ਇਸ ਰਾਜਯੋਗ ਨਾਲ ਤੁਸੀਂ ਰਾਜਿਆਂ ਦਾ ਰਾਜਾ ਬਣ ਜਾਂਦੇ ਹੋ, ਫਿਰ ਉੱਥੇ ਗਿਆਨ ਦੀ ਲੋੜ ਨਹੀਂ ਰਹਿੰਦੀ। ਉੱਥੇ ਤੁਸੀਂ ਸਦਗਤੀ ਵਿੱਚ ਹੋ। ਗਿਆਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਜੋ ਦੁਰਗਤੀ ਵਿੱਚ ਹੋਣ। ਹੁਣ ਤੁਸੀਂ ਸਦਗਤੀ ਵਿੱਚ ਜਾਂਦੇ ਹੋ, ਦੁਰਗਤੀ ਵਿੱਚ ਲਿਆਉਂਦੀ ਹੈ ਮਾਇਆ ਰਾਵਣ। ਹੁਣ ਸਦਗਤੀ ਵਿੱਚ ਜਾਣਾ ਹੈ ਤਾਂ ਬਾਪ ਦਾ ਬਣਨਾ ਪੈਂਦਾ ਹੈ, ਪ੍ਰਤਿਗਿਆ ਕਰਨੀ ਪੈਂਦੀ ਹੈ – ਬਾਬਾ ਅਸੀਂ ਤੁਹਾਨੂੰ ਸਦਾ ਯਾਦ ਕਰਦੇ ਰਹਾਂਗੇ। ਦੇਹ ਦਾ ਅਭਿਮਾਨ ਛੱਡ ਅਸੀਂ ਦੇਹੀ ਹੋ ਰਹਾਂਗੇ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਅਸੀਂ ਪਵਿੱਤਰ ਰਹਾਂਗੇ। ਮਨੁੱਖ ਕਹਿੰਦੇ ਹਨ ਇਹ ਕਿਵੇਂ ਹੋਵੇਗਾ। ਅਰੇ ਬਾਪ ਕਹਿੰਦੇ ਹਨ ਇਸ ਅੰਤਿਮ ਜਨਮ ਵਿੱਚ ਪਵਿੱਤਰ ਬਣ ਮੇਰੇ ਨਾਲ ਯੋਗ ਲਗਾਓ ਤਾਂ ਜ਼ਰੂਰ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਅਤੇ ਚੱਕਰ ਨੂੰ ਯਾਦ ਕਰੋਗੇ ਤਾਂ ਤੁਸੀਂ ਚੱਕਰਵਰਤੀ ਰਾਜਾ ਬਣੋਗੇ। ਬਾਪ ਤੋੰ ਜ਼ਰੂਰ ਸਵਰਗ ਦਾ ਵਰਸਾ ਮਿਲੇਗਾ। ਡੀ.ਟੀ. ਵਰਲਡ ਸਾਵਰੰਟੀ ਤੁਹਾਡਾ ਜਨਮਸਿੱਧ ਅਧਿਕਾਰ ਹੈ, ਸੋ ਪਾ ਰਹੇ ਹੋ। ਫਿਰ ਜਿਨਾਂ ਜੋ ਪ੍ਰਤਿਗਿਆ ਕਰਦੇ ਅਤੇ ਬਾਪ ਦੇ ਨਾਲ ਮਦਦਗਾਰ ਬਣਦੇ ਹਨ… ਇਹ ਤਾਂ ਤੁਸੀਂ ਜਾਣਦੇ ਹੋ ਵਿਨਾਸ਼ ਸਾਹਮਣੇ ਖੜ੍ਹਾ ਹੈ। ਨੈਚੁਰਲ ਕੈਲੇਮਿਟੀਜ਼ ਵੀ ਆਈ ਕੇ ਆਈ, ਇਸਲਈ ਬਾਬਾ ਕਹਿੰਦੇ ਹਨ ਆਪਣੇ ਪੁਰਾਣੇ ਬੈਗ – ਬੇਗਜ਼ ਆਦਿ ਸਭ ਟਰਾਂਸਫਰ ਕਰ ਦਵੋ। ਤੁਸੀਂ ਟਰੱਸਟੀ ਬਣ ਜਾਵੋ। ਬਾਬਾ ਸ਼ਰਾਫ ਵੀ ਹੈ, ਮੱਟਾ – ਸੱਟਾ ਕਰਦੇ ਹਨ। ਮਨੁੱਖ ਮਰਦੇ ਹਨ ਤਾਂ ਸਾਰੀ ਕਿਚੜ੍ਹਪੱਟੀ ਕਰਨੀ ਘੋਰ ਨੂੰ ਦੇ ਦਿੰਦੇ ਹਨ ਨਾ। ਤੁਹਾਡੀ ਵੀ ਇਹ ਕਿਚੜ੍ਹਪੱਟੀ ਸਭ ਕਬ੍ਰਦਾਖਿਲ ਹੋਣੀ ਹੈ ਇਸਲਈ ਪੁਰਾਣੀਆਂ ਚੀਜ਼ਾਂ ਤੋੰ ਮਮਤਵ ਮਿਟਾ ਦਵੋ, ਇੱਕਦਮ ਬੇਗਰ ਬਣੋ। ਬੇਗਰ ਟੂ ਪ੍ਰਿੰਸ ਬਾਪ ਅਤੇ ਵਰਸੇ ਨੂੰ ਯਾਦ ਕਰੋ ਤਾਂ ਤੁਸੀਂ ਸਵਰਗ ਦੇ ਮਾਲਿਕ ਬਣ ਜਾਵੋਗੇ, ਜੋ ਜਨਮ ਸਿੱਧ ਅਧਿਕਾਰ ਹੈ। ਕੋਈ ਵੀ ਆਉਂਦਾ ਹੈ ਤਾਂ ਉਸ ਤੋਂ ਪੁੱਛੋ ਵਿਸ਼ਵ ਦਾ ਰਚਤਾ ਕੌਣ? ਗੌਡ ਫਾਦਰ ਹੈ ਨਾ। ਸਵਰਗ ਹੈ ਹੀ ਨਵੀਂ ਰਚਨਾ। ਜਦੋਂ ਕਿ ਬਾਪ ਸਵਰਗ ਰਚਦੇ ਹਨ ਤਾਂ ਫਿਰ ਨਰਕ ਕਿਉਂ? ਸਵਰਗ ਦੇ ਮਾਲਿਕ ਕਿਉਂ ਨਹੀਂ ਬਣਦੇ! ਤੁਹਾਨੂੰ ਨਰਕ ਦਾ ਬਾਦਸ਼ਾਹ ਬਣਾਇਆ ਹੈ ਮਾਇਆ ਰਾਵਣ ਨੇ। ਬਾਪ ਤਾਂ ਸਵਰਗ ਦਾ ਬਾਦਸ਼ਾਹ ਬਨਾਉਣ ਵਾਲਾ ਹੈ। ਰਾਵਣ ਦੁਖੀ ਬਨਾਉਂਦੇ ਹਨ ਤਾਂ ਰਾਵਣ ਤੋੰ ਤੰਗ ਹੋਕੇ ਉਨ੍ਹਾਂ ਨੂੰ ਸਾੜਨ ਦੀ ਕੋਸ਼ਿਸ਼ ਕਰਦੇ ਹਨ ਪਰ ਰਾਵਣ ਸੜਦਾ ਹੀ ਨਹੀਂ। ਮਨੁੱਖ ਸਮਝਦੇ ਨਹੀਂ ਹਨ ਰਾਵਣ ਕੀ ਚੀਜ ਹੈ। ਕਹਿੰਦੇ ਹਨ 3 ਹਜਾਰ ਵਰ੍ਹੇ ਬੀਫੋਰ ਕ੍ਰਾਈਸਟ… ਗੀਤਾ ਸੁਣਾਈ। ਪਰ ਉਸ ਵੇਲੇ ਕਿਹੜੀ ਨੇਸ਼ਨਲਟੀ ਸੀ, ਉਹ ਸਮਝਾਉਣਾ ਚਾਹੀਦਾ ਹੈ ਨਾ। ਮਾਇਆ ਨੇ ਬਿਲਕੁਲ ਹੀ ਪਤਿਤ ਬਣਾ ਦਿੱਤਾ ਹੈ। ਕਿਸੇ ਨੂੰ ਵੀ ਪਤਾ ਨਹੀਂ ਕਿ ਸਵਰਗ ਦਾ ਰਚਤਾ ਕੌਣ ਹੈ। ਐਕਟਰਸ ਹੁੰਦੇ ਹੋਏ ਵੀ ਡਰਾਮੇ ਦੇ ਕ੍ਰਿਏਟਰ, ਡਾਇਰੈਕਟਰ ਨੂੰ ਨਾ ਜਾਨਣ ਤਾਂ ਕੀ ਕਹਾਂਗੇ! ਵੱਡੇ ਤੋੰ ਵੱਡੀ ਲੜ੍ਹਾਈ ਹੈ – ਇਹ ਮਹਾਭਾਰਤ ਲੜ੍ਹਾਈ ਵਿਨਾਸ਼ ਦੇ ਲਈ। ਗਾਇਆ ਵੀ ਜਾਂਦਾ ਹੈ ਬ੍ਰਹਮਾ ਦਵਾਰਾ ਸਥਾਪਨਾ… ਇਵੇਂ ਨਹੀਂ ਗਾਇਆ ਜਾਂਦਾ ਕਿ ਕ੍ਰਿਸ਼ਨ ਦਵਾਰਾ ਸਥਾਪਨਾ। ਰੁਦ੍ਰ ਗਿਆਨ ਯਗ ਮਸ਼ਹੂਰ ਹੈ, ਜਿਸ ਤੋੰ ਵਿਨਾਸ਼ ਜਵਾਲਾ ਪ੍ਰਜਵਲਿਤ ਹੋਈ। ਬਾਪ ਖੁਦ ਕਹਿੰਦੇ ਹਨ ਮੈਂ ਇਹ ਗਿਆਨ ਯਗ ਰਚਿਆ ਹੈ। ਤੁਸੀਂ ਹੋ ਸੱਚੇ ਬ੍ਰਾਹਮਣ, ਰੂਹਾਨੀ ਪੰਡੇ। ਤੁਹਾਨੂੰ ਹੁਣ ਬਾਪ ਦੇ ਕੋਲ ਜਾਣਾ ਹੈ। ਉਥੋਂ ਫਿਰ ਇਸ ਪਤਿਤ ਦੁਨੀਆਂ ਵਿੱਚ ਆਉਣਾ ਹੈ। ਇਹ ( ਸੈਂਟਰਜ) ਹਨ ਸੱਚੇ – ਸੱਚੇ ਤੀਰਥ, ਸੱਚਖੰਡ ਵਿੱਚ ਲੈ ਜਾਣ ਵਾਲੇ। ਉਹ ਤੀਰਥ ਹਨ ਝੂਠਖੰਡ ਦੇ ਲਈ। ਉਹ ਹੈ ਜਿਸਮਾਨੀ ਦੇਹ – ਅਭਿਮਾਨ ਦੀ ਯਾਤ੍ਰਾ। ਇਹ ਹੈ ਦੇਹੀ – ਅਭਿਮਾਨੀ ਦੀ ਯਾਤ੍ਰਾ।

ਤੁਸੀਂ ਜਾਣਦੇ ਹੋ ਫਿਰ ਨਵੀਂ ਦੁਨੀਆਂ ਵਿੱਚ ਆਕੇ ਆਪਣੇ ਸੋਨੇ ਦੇ ਮਹਿਲ ਬਣਾਵਾਂਗੇ। ਇਵੇਂ ਨਹੀਂ ਕਿ ਸਾਗਰ ਤੋੰ ਕੋਈ ਮਹਿਲ ਨਿਕਲ ਆਉਣਗੇ। ਤੁਹਾਨੂੰ ਤੇ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਜਿਵੇਂ ਪੜ੍ਹਾਈ ਵਿੱਚ ਖਿਆਲ ਰਹਿੰਦਾ ਹੈ ਕਿ ਬੈਰਿਸਟਰ ਬਣਾਂਗਾ, ਇਹ ਕਰਾਂਗਾ। ਤੁਹਾਨੂੰ ਵੀ ਆਉਣਾ ਚਾਹੀਦਾ ਹੈ ਕਿ ਸਵਰਗ ਵਿੱਚ ਇਵੇਂ – ਇਵੇਂ ਦੇ ਮਹਿਲ ਬਣਾਵਾਂਗੇ। ਅਸੀਂ ਪ੍ਰਤਿਗਿਆ ਕਰਦੇ ਹਾਂ ਲਕਸ਼ਮੀ ਨੂੰ ਜ਼ਰੂਰ ਵਰਾਂਗੇ, ਸੀਤਾ ਨੂੰ ਨਹੀਂ। ਇਸ ਵਿੱਚ ਪੁਰਸ਼ਾਰਥ ਬਹੁਤ ਚੰਗਾ ਚਾਹੀਦਾ ਹੈ। ਬਾਪ ਹੁਣ ਸੱਚਾ ਗਿਆਨ ਸੁਣਾਉਂਦੇ ਹਨ, ਜਿਸਨੂੰ ਧਾਰਨ ਕਰਨ ਤੇ ਅਸੀਂ ਦੇਵਤਾ ਬਣ ਰਹੇ ਹਾਂ। ਨੰਬਰਵਨ ਵਿੱਚ ਆਉਂਦੇ ਹਨ ਸ਼੍ਰੀਕ੍ਰਿਸ਼ਨ। ਮੈਟ੍ਰਿਕ ਵਿੱਚ ਜੋ ਪਾਸ ਹੁੰਦੇ ਹਨ ਉਨ੍ਹਾਂ ਦੀ ਲਿਸਟ ਅਖਬਾਰ ਵਿੱਚ ਨਿਕਲਦੀ ਹੈ ਨਾ। ਤੁਹਾਡੇ ਸਕੂਲ ਦੀ ਲਿਸਟ ਵੀ ਗਾਈ ਹੋਈ ਹੈ। 8 ਫੁਲ ਪਾਸ, ਨਾਮੀਗ੍ਰਾਮੀ 8 ਰਤਨ ਹਨ, ਜੋ ਹੀ ਕੰਮ ਵਿੱਚ ਆਉਂਦੇ ਹਨ। 108 ਦੀ ਮਾਲਾ ਤੇ ਬਹੁਤ ਸਿਮਰਦੇ ਹਨ। ਕੋਈ ਤਾਂ 16 ਹਜ਼ਾਰ ਦੀ ਵੀ ਬਨਾਉਂਦੇ ਹਨ। ਤੁਸੀਂ ਮਿਹਨਤ ਕਰ ਸਰਵਿਸ ਕੀਤੀ ਹੈ ਭਾਰਤ ਦੀ, ਤਾਂ ਸਾਰੇ ਪੂਜਦੇ ਹਨ। ਇੱਕ ਹੈ ਭਗਤ ਮਾਲਾ, ਦੂਸਰੀ ਹੈ ਰੁਦ੍ਰ ਮਾਲਾ।

ਹੁਣ ਤੁਸੀਂ ਜਾਣਦੇ ਹੋ ਸ਼੍ਰੀਮਤ ਭਗਵਤ ਗੀਤਾ ਹੈ ਮਾਤਾ ਅਤੇ ਪਿਤਾ ਹੈ ਸ਼ਿਵ। ਡੀ. ਟੀ. ਡਾਇਨੇਸਟੀ ਵਿੱਚ ਪਹਿਲੇ – ਪਹਿਲੇ ਜਨਮ ਲੈਂਦੇ ਹਨ ਸ਼੍ਰੀਕ੍ਰਿਸ਼ਨ। ਜ਼ਰੂਰ ਰਾਧੇ ਨੇ ਵੀ ਜਨਮ ਲਿਆ ਹੋਵੇਗਾ ਹੋਰ ਵੀ ਤੇ ਪਾਸ ਹੋਏ ਹੋਣਗੇ। ਪਰਮਪਿਤਾ ਪਰਮਾਤਮਾ ਤੋੰ ਬੇਮੁੱਖ ਹੋਣ ਦੇ ਕਾਰਨ ਸਾਰੀ ਦੁਨੀਆਂ ਨਿਧਨ ਦੀ ਹੋ ਗਈ ਹੈ। ਆਪਸ ਵਿੱਚ ਸਾਰੇ ਲੜ੍ਹਦੇ – ਝਗੜ੍ਹਦੇ ਰਹਿੰਦੇ ਹਨ। ਕੋਈ ਧਨੀ – ਧੋਨੀ ਨਹੀਂ ਹੈ। ਹੁਣ ਤੁਸੀਂ ਸਭਨੂੰ ਬਾਪ ਦਾ ਪਰਿਚੈ ਦੇਣਾ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਦੇਹ ਅਭਿਮਾਨ ਨੂੰ ਛੱਡ ਦੇਹੀ ਅਭਿਮਾਨੀ ਬਣ ਯਾਦ ਦੀ ਯਾਤ੍ਰਾ ਤੇ ਤਿਆਰ ਰਹਿਣਾ ਹੈ, ਇਸ ਅੰਤਿਮ ਜਨਮ ਵਿੱਚ ਪਵਿੱਤਰ ਬਣ ਬਾਪ ਦਾ ਪੂਰਾ – ਪੂਰਾ ਮਦਦਗਾਰ ਬਣਨਾ ਹੈ।

2. ਪੁਰਾਣੀ ਜੋ ਵੀ ਚੀਜ਼ ਹੈ, ਉਸ ਤੋਂ ਮਮਤਵ ਕੱਢ ਟਰੱਸਟੀ ਬਣ ਬਾਪ ਅਤੇ ਵਰਸੇ ਨੂੰ ਯਾਦ ਕਰ, ਵਿਸ਼ਵ ਦਾ ਮਾਲਿਕ ਬਣਨਾ ਹੈ।

ਵਰਦਾਨ:-

ਸਦਾ ਯਾਦ ਰਹੇ ਕਿ ਸੱਤ ਦੀ ਨਿਸ਼ਾਨੀ ਹੈ ਸਭਿਅਤਾ। ਜੇਕਰ ਤੁਹਾਡੇ ਵਿੱਚ ਸੱਤ ਦੀ ਸ਼ਕਤੀ ਹੈ ਤਾਂ ਸਭਿਅਤਾ ਨੂੰ ਕਦੇ ਨਹੀਂ ਛੱਡੋ। ਸੱਤ ਨੂੰ ਸਿੱਧ ਕਰੋ ਲੇਕਿਨ ਸਭਿਅਤਾ ਨਾਲ। ਸਭਿਅਤਾ ਦੀ ਨਿਸ਼ਾਨੀ ਹੈ ਨਿਰਮਾਣ ਅਤੇ ਅਸਭਿਅਤਾ ਦੀ ਨਿਸ਼ਾਨੀ ਹੈ ਜਿਦ। ਤਾਂ ਜਦੋਂ ਸਭਿਅਤਾ ਪੂਰਵਕ ਬੋਲ ਅਤੇ ਚਲਣ ਹੋਵੇ ਤਾਂ ਸਫਲਤਾ ਮਿਲੇਗੀ। ਇਹ ਹੀ ਅੱਗੇ ਵਧਣ ਦਾ ਸਾਧਨ ਹੈ। ਜੇਕਰ ਸੱਤ ਹੈ ਅਤੇ ਸਭਿਅਤਾ ਨਹੀਂ ਤਾਂ ਸਫਲਤਾ ਮਿਲ ਨਹੀਂ ਸਕਦੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top