30 March 2022 Punjabi Murli Today | Brahma Kumaris

Read and Listen today’s Gyan Murli in Punjabi 

March 29, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਬਾਪ ਦੇ ਬਣੇ ਹੋ ਇਸ ਦੁਨੀਆਂ ਤੋਂ ਮਰਨ ਲਈ, ਅਜਿਹੀ ਅਵਸਥਾ ਪੱਕੀ ਕਰੋ ਜੋ ਅੰਤ ਵਿੱਚ ਬਾਪ ਦੇ ਸਿਵਾਏ ਕੋਈ ਵੀ ਯਾਦ ਨਾ ਆਏ"

ਪ੍ਰਸ਼ਨ: -

ਸਭ ਤੋਂ ਤਿੱਖੀ ਅੱਗ ਕਿਹੜੀ ਹੈ ਜੋ ਸਾਰੀ ਦੁਨੀਆਂ ਨੂੰ ਇਸ ਸਮੇਂ ਲੱਗੀ ਹੋਈ ਹੈ, ਉਸਨੂੰ ਬੁਝਾਉਣ ਦਾ ਤਰੀਕਾ ਸੁਣਾਓ?

ਉੱਤਰ:-

ਸਾਰੀ ਦੁਨੀਆਂ ਵਿੱਚ ਇਸ ਸਮੇਂ “ਕਾਮ” ਦੀ ਅੱਗ ਲੱਗੀ ਹੋਈ ਹੈ, ਇਹ ਅੱਗ ਸਭ ਤੋਂ ਤਿੱਖੀ ਹੈ। ਇਸ ਅੱਗ ਨੂੰ ਬੁਝਾਉਣ ਵਾਲੀ ਰੂਹਾਨੀ ਮਿਸ਼ਨ ਇੱਕ ਹੀ ਹੈ, ਇਸ ਦੇ ਲਈ ਖੁਦ ਨੂੰ ਫਾਇਰਬ੍ਰਿਗੇਡ ਬਣਾਉਣਾ ਹੈ। ਸਿਵਾਏ ਯੋਗਬਲ ਦੇ ਇਹ ਅੱਗ ਬੁੱਝ ਨਹੀਂ ਸਕਦੀ। ਕਾਮ ਵਿਕਾਰ ਹੀ ਸਭ ਤੋਂ ਸਤਿਆਨਾਸ਼ ਕਰਦਾ ਹੈ ਇਸਲਈ ਇਸ ਭੂਤ ਨੂੰ ਭਜਾਉਣ ਦਾ ਪੂਰਾ ਪੁਰਸ਼ਾਰਥ ਕਰੋ।

ਗੀਤ:-

ਮਹਿਫ਼ਲ ਮੇਂ ਜਲ ਉੱਠੀ ਸ਼ਮਾ..

ਓਮ ਸ਼ਾਂਤੀ ਜੋ ਚੰਗੇ – ਚੰਗੇ ਸਰਵਿਸਏਬਲ ਬੱਚੇ ਹਨ, ਉਹ ਇਸ ਗੀਤ ਦੇ ਅਰਥ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਇਸ ਗੀਤ ਨੂੰ ਸੁਣਨ ਨਾਲ ਸਾਰੇ ਸ਼੍ਰਿਸ਼ਟੀ ਚੱਕਰ, ਰਚਨਾ ਅਤੇ ਰਚਤਾ ਦੇ ਆਦਿ-ਮੱਧ- ਅੰਤ ਦਾ ਗਿਆਨ ਹੋ ਜਾਂਦਾ ਹੈ। ਗੀਤ ਵਜਾਇਆ ਜਾਂਦਾ ਹੈ ਮਨੁੱਖ ਜਾਨ ਜਾਏ। ਕਿਸ ਦਵਾਰਾ? ਗਿਆਨ ਦੇ ਸਾਗਰ ਦਵਾਰਾ। ਬੱਚੇ ਜਾਣਦੇ ਹਨ ਕਿ ਅਸੀਂ ਬਾਪ ਦੇ ਬਣਦੇ ਹਾਂ ਇਸ ਪੁਰਾਣੀ ਦੁਨੀਆਂ ਤੋਂ ਮਰਕੇ ਆਪਣੇ ਪਰਮਧਾਮ ਵਿੱਚ ਜਾਣ ਲਈ। ਇਹ ਪੁਰਸ਼ਾਰਥ ਹੋਰ ਕੋਈ ਕਰ ਨਾ ਸਕੇ ਸਿਵਾਏ ਬਾਪ ਦੇ। ਬਾਪ ਕਹਿੰਦੇ ਹਨ ਮੇਰਾ ਬਣਨ ਨਾਲ ਤੁਹਾਨੂੰ ਇਸ ਪੁਰਾਣੀ ਦੁਨੀਆਂ ਤੋਂ ਮਰਨਾ ਹੋਵੇਗਾ। ਪਿਛਾੜੀ ਵਿੱਚ ਇਹੋ ਜਿਹੀ ਅਵਸਥਾ ਪੱਕੀ ਹੋਣੀ ਚਾਹੀਦੀ ਹੈ ਜੋ ਸਿਵਾਏ ਇੱਕ ਬਾਪ ਦੇ ਹੋਰ ਕਿਸੇ ਦੀ ਯਾਦ ਨਾ ਆਏ। ਤੁਸੀਂ ਬੱਚੇ ਜਾਣਦੇ ਹੋ ਸ਼ਮਾ ਆਈ ਹੈ ਪਰਵਾਨਿਆਂ ਨੂੰ ਨਾਲ ਲੈ ਜਾਨ ਦੇ ਲਈ। ਪਰਵਾਨੇ ਤਾਂ ਢੇਰਾਂ ਦੇ ਢੇਰ ਹਨ। ਪ੍ਰਦਰਸ਼ਨੀ ਵਿੱਚ ਵੀ ਢੇਰ ਆਉਂਦੇ ਹਨ ਕਈ ਬੱਚੇ ਤਾਂ ਪ੍ਰਦਰਸ਼ਨੀ ਦਾ ਅਰਥ ਵੀ ਨਹੀਂ ਸਮਝਦੇ ਹੋਣਗੇ। ਪੁਰਾਣੀ ਦੁਨੀਆਂ ਨੂੰ ਫਿਰ ਨਵੀਂ ਦੁਨੀਆਂ ਬਣਾਉਣ ਦੀ ਪ੍ਰਦਰਸ਼ਨੀ। ਪੁਰਾਣੀ ਦੁਨੀਆਂ ਦਾ ਵਿਨਾਸ਼ ਹੋ ਨਵੀਂ ਦੁਨੀਆਂ ਦੀ ਫਿਰ ਸਥਾਪਨਾ ਕਿਵੇਂ ਹੁੰਦੀ ਹੈ। ਇਹ ਸੰਗਮ ਤੇ ਹੀ ਵਿਖਾਇਆ ਜਾਂਦਾ ਹੈ। ਦੋਨੋਂ ਇਕੱਠੇ ਤਾਂ ਹੋ ਨਾ ਸਕਣ। ਇੱਕ ਖਤਮ ਹੋਣੀ ਹੈ ਜ਼ਰੂਰ। ਤੁਹਾਡੇ ਵਿੱਚ ਵੀ ਜੋ ਚੰਗੇ – ਚੰਗੇ ਬੱਚੇ ਹਨ ਉਹ ਜਾਣਦੇ ਹਨ। ਰਾਮਰਾਜ ਮਤਲਬ ਨਵੀਂ ਦੁਨੀਆਂ ਸਥਾਪਨ ਹੋ ਰਹੀ ਹੈ। ਰਾਮਰਾਜ ਸਥਾਪਨ ਹੋਣ ਦੇ ਬਾਦ ਰਾਵਣ ਰਾਜ ਖਤਮ ਹੋ ਜਾਵੇਗਾ। ਜਦ ਤੁਸੀਂ ਰਾਮਰਾਜ ਦੇ ਭਾਤੀ ਬਣਦੇ ਹੋ ਤਾਂ ਤੁਹਾਡੇ ਵਿੱਚ ਕੋਈ ਵੀ ਭੂਤ ਨਹੀਂ ਹੋਣਾ ਚਾਹੀਦਾ ਹੈ। ਭੂਤਾਂ ਨੂੰ ਭਜਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਹਿਲੇ – ਪਹਿਲੇ ਕਾਮ ਅਗਨੀ ਨੂੰ ਬੁਝਾਉਣਾ ਹੈ। ਆਪਣੇ ਲਈ ਫਾਯਰ ਬ੍ਰਿਗੇਡ ਬਣਨਾ ਹੈ। ਇਹ ਅੱਗ ਸਭ ਤੋਂ ਤਿੱਖੀ ਅਤੇ ਬਿਲਕੁਲ ਗੰਦੀ ਹੈ, ਸਿਵਾਏ ਯੋਗਬਲ ਦੇ ਬੁਝਾ ਨਹੀਂ ਸਕਦੇ। ਸੋ ਵੀ ਇਹ ਹੀ ਸਵਾਲ ਹੈ ਸਾਰੀ ਦੁਨੀਆਂ ਦਾ। ਸਭ ਨੂੰ ਕਾਮ ਦੀ ਅੱਗ ਲਗੀ ਹੋਈ ਹੈ। ਇਸ ਅੱਗ ਨੂੰ ਬੁਝਾਉਣ ਵਾਲੀ ਰੂਹਾਨੀ ਮਿਸ਼ਨ ਇੱਕ ਹੀ ਹੈ। ਉਨ੍ਹਾਂ ਨੂੰ ਜਰੂਰ ਇੱਥੇ ਆਉਣਾ ਪਵੇ। ਕਹਿੰਦੇ ਵੀ ਹਨ ਹੇ ਪਤਿਤ – ਪਾਵਨ ਆਓ। ਪਤਿਤ ਕਾਮੀ ਨੂੰ ਕਿਹਾ ਜਾਂਦਾ ਹੈ। ਹੇ ਕਾਮ ਦੀ ਅੱਗ (ਭੂਤ) ਨੂੰ ਭਸਮ ਕਰਨ ਵਾਲੇ ਆਓ। ਇੱਥੇ ਮਜਾਰਿਟੀ ਤਾਂ ਪਤਿਤ ਹਨ। ਭਾਵੇਂ ਕੋਈ ਪਵਿੱਤ੍ਰਰ ਰਹਿੰਦੇ ਹਨ। ਤੁਹਾਨੂੰ ਯੁਕਤੀ ਦੱਸਦਾ ਹਾਂ ਇਨ੍ਹਾਂ ਨੂੰ ਕਿਵੇਂ ਬੁਝਾਓ। ਇਹ ਕਾਮ ਅਗਨੀ ਵੀ ਸਤੋ, ਰਜੋ, ਤਮੋ ਵਿੱਚ ਆਉਂਦੀ ਹੈ। ਤਮੋਪ੍ਰਧਾਨ ਉਹ ਹੈ ਜੋ ਬਿਲਕੁਲ ਰਹਿ ਨਹੀਂ ਸਕਦੇ। ਅੱਗ ਲਗੀ ਰਹਿੰਦੀ ਹੈ। ਮਨੁੱਖ ਦੀ ਸਤਿਆਨਾਸ਼ ਇਹ ਕਾਮ ਵਿਕਾਰ ਕਰਦਾ ਹੈ। ਸਤਿਯੁਗ ਵਿੱਚ ਕੋਈ ਦੁਸ਼ਮਣ ਹੁੰਦਾ ਨਹੀਂ। ਉੱਥੇ ਨਾ ਰਾਵਣ ਹੁੰਦਾ ਹੈ, ਨਾ ਮਨੁੱਖ ਦੇ ਦੁਸ਼ਮਣ ਹੁੰਦੇ। ਤੁਸੀਂ ਸਮਝਾਉਂਦੇ ਹੋ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਰਾਵਣ ਹੈ। ਖੇਡ ਹੀ ਸਾਰਾ ਭਾਰਤ ਤੇ ਬਣਿਆ ਹੋਇਆ ਹੈ। ਸਤਿਯੁਗ ਵਿੱਚ ਰਾਮਰਾਜ, ਕਲਯੁਗ ਵਿੱਚ ਰਾਵਣਰਾਜ। ਕਾਰਟੂਨ ਵਿੱਚ ਵੀ ਵਿਖਾਇਆ ਹੈ – ਉਹ ਵੀ ਮਨੁੱਖ, ਇਹ ਵੀ ਮਨੁੱਖ ਹਨ। ਦੇਵਤਾਵਾਂ ਦੇ ਅੱਗੇ ਹੱਥ ਜੋੜਕੇ ਜਾਕੇ ਕਹਿੰਦੇ ਹਨ ਤੁਸੀਂ ਸਰਵਗੁਣ ਸੰਪੰਨ ਹੋ, ਅਸੀਂ ਪਾਪੀ ਦੁਖੀ ਹਾਂ। ਇਹ ਭਾਰਤ ਸ਼੍ਰੇਸ਼ਠਾਚਾਰੀ ਪਾਵਨ ਸੀ ਜ਼ਰੂਰ। ਜਿੱਥੇ ਦੇਵੀ ਦੇਵਤੇ ਰਾਜ ਕਰਦੇ ਸਨ। ਲਕਸ਼ਮੀ – ਨਾਰਾਇਣ ਅਤੇ ਰਾਮ ਸੀਤਾ, ਦੋਨੋਂ ਦਾ ਰਾਜ ਸੀ। ਹੈ ਉਨ੍ਹਾਂ ਦਾ ਘਰਾਣਾ। ਪ੍ਰਜਾ ਦਾ ਚਿੱਤਰ ਤਾਂ ਨਹੀਂ ਬਣਾਉਣਗੇ। ਹੁਣ ਬਾਪ ਕਿੰਨਾ ਸਹਿਜ ਕਰਕੇ ਸਮਝਾਉਂਦੇ ਹਨ। ਸਮਝਾਕੇ ਫਿਰ ਕਹਿੰਦੇ ਹਨ ਬੁੱਧੀ ਵਿੱਚ ਧਾਰਨਾ ਹੁੰਦੀ ਹੈ ਨਾ। ਜਿਵੇਂ ਮੇਰੀ ਬੁੱਧੀ ਵਿੱਚ ਧਾਰਨਾ ਹੈ, ਝਾੜ ਡਰਾਮਾ ਦੀ ਨਾਲੇਜ ਸਾਡੇ ਕੋਲ ਹੈ ਇਸਲਈ ਮੈਨੂੰ ਗਿਆਨ ਦਾ ਸਾਗਰ ਕਹਿੰਦੇ ਹਨ। ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਗਿਆਨ ਮੇਰੇ ਕੋਲ ਹੈ। ਮੈਨੂੰ ਪਵਿੱਤਰਤਾ ਦਾ ਸਾਗਰ ਵੀ ਕਹਿੰਦੇ ਹਨ। ਪਤਿਤ – ਪਾਵਨ ਵੀ ਮੈਨੂੰ ਹੀ ਕਹਿੰਦੇ ਹਨ ਜੋ ਆਕੇ ਸਾਰੇ ਭਾਰਤ ਨੂੰ ਪਾਵਨ ਬਣਾਉਂਦੇ ਹਨ। ਇਹ ਹੈ ਰਾਜਯੋਗ ਅਤੇ ਗਿਆਨ। ਬੈਰੀਸਟਰੀ ਪੜ੍ਹਦੇ ਹਨ ਉਨ੍ਹਾਂ ਨੂੰ ਕਹਾਂਗੇ ਬੈਰੀਸਟਰੀ ਯੋਗ ਕਿਓਂਕਿ ਉਸ ਪੜ੍ਹਾਈ ਨਾਲ ਹੀ ਬੈਰੀਸਟਰ ਬਣ ਜਾਂਦੇ ਹਨ। ਇਹ ਬਾਪ ਕਹਿੰਦੇ ਹਨ ਤੁਸੀਂ ਬੱਚਿਆਂ ਨੂੰ ਆਕੇ ਰਾਜਯੋਗ ਸਿਖਾਉਂਦਾ ਹਾਂ। ਰਾਜੇ ਵੀ ਸਭ ਭਗਵਾਨ ਨੂੰ ਯਾਦ ਕਰਦੇ ਹਨ। ਭਗਵਾਨ ਤੋਂ ਕੀ ਮਿਲੇਗਾ? ਜ਼ਰੂਰ ਸ੍ਵਰਗਦਾ ਵਰਸਾ ਮਿਲਣਾ ਚਾਹੀਦਾ ਹੈ।

ਤੁਸੀਂ ਸਭ ਤੋਂ ਪੁੱਛਦੇ ਹੋ ਕਿ ਪਰਮਪਿਤਾ ਪਰਮਾਤਮਾ ਦਾ ਪਰਿਚੈ ਹੈ? ਉਹ ਬਾਪ ਰਚਤਾ ਹੈ ਤਾਂ ਜ਼ਰੂਰ ਸ੍ਵਰਗ ਰਚਦਾ ਹੋਵੇਗਾ ਅਤੇ ਸ੍ਵਰਗ ਦੀ ਰਾਜਾਈ ਦਿੰਦੇ ਹਨ, ਜੋ ਅਸੀਂ ਬੱਚਿਆਂ ਨੂੰ ਮਿਲੀ ਸੀ। ਹੁਣ ਨਹੀਂ ਹੈ ਫਿਰ ਲੈ ਰਹੇ ਹਾਂ। ਜਿਵੇਂ ਕਲਪ ਪਹਿਲੇ ਭਾਰਤਵਾਸੀਆਂ ਨੇ ਲਿੱਤੀ ਸੀ। ਹੁਣ ਫਿਰ ਤੋਂ ਭਾਰਤਵਾਸਿਆਂ ਨੂੰ ਲੈਣੀ ਹੈ। (ਨਾਰਦ ਦਾ ਮਿਸਾਲ) ਤੁਸੀਂ ਬੱਚੇ ਵੀ ਪੁੱਛਦੇ ਹੋ ਚੱਲੋਗੇ ਬੈਕੁੰਠ? ਭਗਵਾਨ ਤੋਂ ਨਵੀਂ ਦੁਨੀਆਂ ਦਾ ਵਰਸਾ ਲਵੋਗੇ। ਭਾਰਤ ਨੂੰ ਹੀ ਵਰਸਾ ਮਿਲਿਆ ਸੀ, ਹੁਣ ਨਹੀਂ ਹੈ ਹੋਰ ਕਿਸੇ ਨੂੰ ਤਾਂ ਮਿਲ ਨਾ ਸਕੇ ਕਿਓਂਕਿ ਭਾਰਤ ਹੀ ਭਗਵਾਨ ਦੀ ਜਨਮ ਭੂਮੀ ਹੈ। ਤਾਂ ਚੈਰਿਟੀ ਬਿਗਨਸ ਐਟ ਹੋਮ। ਇੱਥੇ ਵਾਲਿਆਂ ਨੂੰ ਹੀ ਦੇਣਗੇ। ਪਰ ਬਹੁਤ ਬੱਚੀਆਂ ਸਮਝਾ ਨਹੀਂ ਸਕਦੀਆਂ ਹਨ। ਬਹੁਤ ਬੱਚਿਆਂ ਨੂੰ ਸਾਕਸ਼ਾਤਕਾਰ ਵੀ ਕਰਾਉਂਦੇ ਹਨ। ਵਿਖਾਉਂਦੇ ਹਨ ਤੁਸੀਂ ਬੈਕੁੰਠ ਦੇ ਪ੍ਰਿੰਸ ਪ੍ਰਿੰਸੇਜ ਬਣਦੇ ਹੋ। ਇਹ ਹੈ ਹੀ ਮਨੁੱਖ ਤੋਂ ਪ੍ਰਿੰਸ ਬਣਨ ਦੀ ਪਾਠਸ਼ਾਲਾ। ਪ੍ਰਿੰਸ ਬਣਨਾ ਅਤੇ ਰਾਜਾ ਬਣਨਾ ਇੱਕ ਹੀ ਗੱਲ ਹੈ। ਇਹ ਸਾਕਸ਼ਾਤਕਾਰ ਹੁੰਦਾ ਹੈ ਕਿ ਪੁਰਸ਼ਾਰਥ ਕਰ ਅਜਿਹਾ ਬਣੋ। ਬਾਪ ਦੀ ਸ਼੍ਰੀਮਤ ਤੇ ਚਲ ਪੁਰਸ਼ਾਰਥ ਕਰੋ। ਸਿਰਫ ਕ੍ਰਿਸ਼ਨ ਨੂੰ ਵੇਖਿਆ ਇਹ ਕੋਈ ਵੱਡੀ ਗੱਲ ਨਹੀਂ ਹੈ। ਇਵੇਂ ਤਾਂ ਅੱਗੇ ਬਹੁਤ ਵੇਖਦੇ ਸੀ, ਫਿਰ ਚਲੇ ਗਏ। ਸਾਕਸ਼ਾਤਕਾਰ ਹੋਇਆ ਫਿਰ ਪੜ੍ਹਦੇ ਨਹੀਂ ਹਨ, ਅਜਿਹਾ ਬਣਦੇ ਨਹੀਂ ਹਨ। ਇੰਨਾ ਪੁਰਸ਼ਾਰਥ ਨਹੀਂ ਕਰਦੇ ਕਿਓਂਕਿ ਭੂਤਾਂ ਦਾ ਵਾਰ ਹੈ। ਦੇਹ – ਅਭਿਮਾਨ ਦਾ ਕੂੜਾ ਬਹੁਤ ਹੈ। ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਕਿ ਖੇਡ ਪੂਰਾ ਹੁੰਦਾ ਹੈ। ਅਸੀਂ 84 ਜਨਮਾਂ ਦਾ ਪਾਰ੍ਟ ਪੂਰਾ ਕੀਤਾ, ਹੁਣ ਮੈਂ ਇਹ ਪੁਰਾਣਾ ਚੋਲਾ ਛੱਡਦਾ ਹਾਂ। ਇਹ ਵੀ ਸਿਰਫ ਯਾਦ ਪੈ ਜਾਵੇ ਤਾਂ ਅਹੋ ਭਾਗ, ਖੁਸ਼ੀ ਦਾ ਪਾਰਾ ਚੜ੍ਹਿਆ ਰਹੇ। ਹੁਣ ਅਸੀਂ ਜਾਂਦੇ ਹਾਂ ਵਾਪਿਸ ਮੁਕਤੀਧਾਮ ਵਿੱਚ। ਇਹ ਕਿਸੇ ਨੂੰ ਵੀ ਬੁੱਧੀ ਵਿੱਚ ਨਹੀਂ ਬੈਠ ਸਕਦਾ। ਭਾਵੇਂ ਸੰਨਿਆਸੀ ਹਨ ਉਹ ਕਹਿੰਦੇ ਹਨ ਅਸੀਂ ਸ਼ਰੀਰ ਛੱਡ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ। ਪਰ ਤਤ੍ਵ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਨਹੀਂ ਹੋਣਗੇ ਤਾਂ ਜਾ ਕਿਵੇਂ ਸਕਦੇ ਹਨ। ਲੈ ਜਾਨ ਵਾਲਾ ਹੈ ਹੀ ਇੱਕ ਰਾਮ, ਸਾਰੇ ਬੱਚਿਆਂ ਨੂੰ ਲੈ ਜਾਵਾਂਗਾ। ਆਪ ਹੀ ਤਾਂ ਕੋਈ ਜਾ ਨਹੀਂ ਸਕਦਾ ਹੈ। ਪੁਰਸ਼ਾਰਥ ਕਰਦੇ ਹਨ ਕਿਓਂਕਿ ਇਸ ਦੁਨੀਆਂ ਵਿੱਚ ਰਹਿਣਾ ਚੰਗਾ ਨਹੀਂ ਲਗਦਾ। ਕੋਈ ਫਿਰ ਕਹਿੰਦੇ ਹਨ ਅਸੀਂ ਇਸ ਨਾਟਕ ਵਿੱਚ ਆਏ ਹੀ ਨਹੀਂ, ਕਈ ਮਤ – ਮਤਾਂਤਰ ਹਨ। ਗੁਰੂ ਗੋਸਾਈ ਆਦਿ ਕਰੋੜਾਂ ਦੇ ਅੰਦਾਜ ਵਿੱਚ ਹਨ। ਸਭ ਦੀ ਆਪਣੀ – ਆਪਣੀ ਮੱਤ ਹੈ। ਭਾਵੇਂ ਕਹਿੰਦੇ ਹਨ ਤੁਹਾਡਾ ਗਿਆਨ ਬਹੁਤ ਚੰਗਾ ਹੈ। ਬਾਹਰ ਗਏ ਅਤੇ ਖਲਾਸ। ਆਉਂਦੇ ਤਾਂ ਬਹੁਤ ਹਨ ਪਰ ਉਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ। ਇੰਨਾ ਮਰਤਬਾ ਛੱਡਕੇ ਆਉਣ, ਇਹ ਨਹੀਂ ਹੋ ਸਕਦਾ, ਇਸਲਈ ਗਰੀਬ ਹੀ ਉਠਾਉਂਦੇ ਹਨ। ਇੱਥੇ ਤਾਂ ਆਕੇ ਬੱਚਾ ਬਣਨਾ ਪਵੇ। ਕੋਈ ਸੰਨਿਆਸੀ ਗੁਰੂ ਇੰਨੇ ਸਭ ਫਲੋਰਸ ਨੂੰ ਛੱਡ ਆਉਣ, ਬੜਾ ਮੁਸ਼ਕਿਲ ਹੈ। ਸੋ ਵੀ ਇਹ ਪ੍ਰਵ੍ਰਿਤੀ ਮਾਰਗ, ਮੇਲ ਫੀਮੇਲ ਦੋਵਾਂ ਨੂੰ ਇਕੱਠਾ ਰਹਿਣਾ ਪਵੇ। ਨਿਸ਼ਚਾਬੁੱਧੀ ਵਾਲਿਆਂ ਦੀ ਝੱਟ ਪ੍ਰੀਖਿਆ ਲੀਤੀ ਜਾਂਦੀ ਹੈ। ਵੇਖੀਏ ਗੁਰੂਪਣਾ ਛੱਡਦੇ ਹਨ। ਬਾਬਾ ਦਾ ਬਣਨਾ ਪੈਂਦਾ ਹੈ ਨਾ। ਬਾਬਾ ਕਿਸੇ ਨੂੰ ਵੀ ਸਮਝਾਉਣ ਦਾ ਸਹਿਜ ਉਪਾਏ ਵੀ ਸਮਝਾਉਂਦੇ ਹਨ। ਸਿਰਫ ਪੁੱਛਣਾ ਹੈ ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ? ਉਹ ਜ਼ਰੂਰ ਮੁਕਤੀ ਜੀਵਨਮੁਕਤੀ ਦੇਣਗੇ। ਮਨੁੱਖ, ਮਨੁੱਖ ਨੂੰ ਦੇ ਨਾ ਸਕਣ। ਬਾਬਾ ਤੋਂ ਵਰਸਾ ਲੈਣ ਦੇ ਲਈ, ਆਕੇ ਸਿੱਖਣਾ ਪਵੇ, ਸ਼੍ਰੀਮਤ ਜੋ ਕਹੇਗੀ ਸੋ ਕਰਨਗੇ! ਪਹਿਲੇ – ਪਹਿਲੇ ਨਿਸ਼ਚੇਬੁੱਧੀ ਚਾਹੀਦੀ ਹੈ, ਫਿਰ ਸ਼੍ਰੀਮਤ ਜੋ ਮਿਲੇ। ਪਹਿਲੇ – ਪਹਿਲੇ ਪਰਿਚੈ ਹੀ ਬਾਪ ਦਾ ਦੇਣਾ ਹੈ। ਢੇਰਾਂ ਦੇ ਢੇਰ ਆਉਂਦੇ ਹਨ। ਕਹਿੰਦੇ ਹਨ ਇਹ ਬਹੁਤ ਚੰਗੀ ਚੀਜ਼ ਹੈ। ਪਰ ਖੁਦ ਥੋੜੀ ਨਾ ਖੜੇ ਹੁੰਦੇ ਹਨ, ਸਿਰਫ ਆਪਣੀ ਰਾਏ ਦੇਕੇ ਚਲੇ ਜਾਂਦੇ ਹਨ। ਇਹ ਪਤਾ ਨਹੀਂ ਪੈਂਦਾ ਕਿ ਇਹ ਕਿਸ ਦੀ ਮੱਤ ਤੇ ਚਲ ਰਹੇ ਹਨ। ਕਹਿੰਦੇ ਹਨ ਅਜਿਹੀ ਪ੍ਰਦਰਸ਼ਨੀ ਤਾਂ ਜਗ੍ਹਾ – ਜਗ੍ਹਾ ਹੋਣੀ ਚਾਹੀਦੀ ਹੈ। ਮਤ ਦੇਣ ਲਗ ਪੈਂਦੇ ਹਨ। ਅਰੇ ਈਸ਼ਵਰ ਨੂੰ ਥੋੜੀ ਮੱਤ ਦਿੱਤੀ ਜਾਂਦੀ ਹੈ। ਪਰ ਪ੍ਰੈਕਟਿਸ ਪਈ ਹੋਈ ਹੈ ਮੱਤ ਦੇਣ ਦੀ। ਬਾਕੀ ਖੁਦ ਬੈਠ ਸਮਝਣ, ਇਹ ਨਹੀਂ। ਇੱਥੇ ਕੋਈ ਮੱਤ ਦੇਣੀ ਨਹੀਂ, ਸ਼੍ਰੀਮਤ ਤੇ ਚਲਣਾ ਹੈ। ਪਹਿਲੇ ਬਾਪ ਦਾ ਬਣਨਾ ਹੈ ਫਿਰ ਉਹ ਜੋ ਸ਼੍ਰੀਮਤ ਦੇਣ ਕਿ ਇਵੇਂ ਕਿਸੇ ਨੂੰ ਸਮਝਾਓ। ਫਿਰ ਜਦ ਕਿਸੇ ਨੂੰ ਸਮਝਾਉਣ ਉਹ ਲਿਖਕੇ ਦੇਣ ਕਿ ਮੈਨੂੰ ਤਾਂ ਸ਼੍ਰੀਮਤ ਤੇ ਚਲਣਾ ਹੈ, ਤਾਂ ਸਮਝੋ ਕਿ ਕੁਝ ਠੀਕ ਸਮਝਿਆ ਹੈ। ਆਉਂਦੇ ਤਾਂ ਢੇਰ ਹਨ ਪਰ ਚੰਗੀ ਤਰ੍ਹਾਂ ਸਮਝਦੇ ਨਹੀਂ ਹਨ। ਗਿਆਨ ਦੇ ਮਤਵਾਲੇ ਬਣਦੇ ਨਹੀਂ। ਇਸ ਸਮੇਂ ਸਭ ਹਨ ਭਗਤੀ ਦੇ ਮਤਵਾਲੇ। ਜਪ, ਤਪ, ਪਾਠ ਆਦਿ ਸਭ ਭਗਤੀ ਦੇ ਲਈ ਕਰਦੇ ਹਨ। ਭਗਵਾਨ ਕਹਿੰਦੇ ਹਨ ਅੱਧਾ ਕਲਪ ਤੁਸੀਂ ਭਗਤੀ ਕੀਤੀ ਹੈ – ਭਗਵਾਨ ਨੂੰ ਮਿਲਣ ਦੇ ਲਈ। ਸਭ ਭਗਤ ਠਹਿਰੇ। ਭਗਵਾਨ ਤਾਂ ਇਕ ਹੀ ਹੈ। ਇੱਕ ਨੂੰ ਹੀ ਕਹਿੰਦੇ ਹਨ ਪਤਿਤ – ਪਾਵਨ। ਤਾਂ ਖੁਦ ਵੀ ਸਭ ਪਤਿਤ ਠਹਿਰੇ। ਇਹ ਹੈ ਰਾਵਣਰਾਜ। ਇਸ ਕਲਪ ਦੇ ਸੰਗਮ ਦਾ ਹੀ ਗਾਇਨ ਹੈ। ਕਲਪ ਦੇ ਸੰਗਮਯੁਗੇ ਯੁਗੇ ਬਾਪ ਆਉਂਦੇ ਹਨ।

ਸਤਿਯੁਗ ਹੈ ਕਲਿਆਣਕਾਰੀ ਸ੍ਵਰਗ, ਕਲਯੁਗ ਹੈ ਅਕਲਿਆਣਕਾਰੀ ਨਰਕ। ਰਾਵਣ ਹੈ ਅਕਲਿਆਣਕਾਰੀ, ਰਾਮ ਹੈ ਕਲਿਆਣਕਾਰੀ। ਇਹ ਨਾਲੇਜ ਬੱਚਿਆਂ ਦੀ ਬੁੱਧੀ ਵਿੱਚ ਟਪਕਣੀ ਚਾਹੀਦੀ ਹੈ। ਓਨਾ ਰਹਿਣਾ ਚਾਹੀਦਾ ਹੈ ਕਿ ਜਾਕੇ ਵਿਚਾਰਿਆਂ ਦਾ ਕਲਿਆਣ ਕਰੀਏ। ਕੋਈ – ਕੋਈ ਵਿੱਚ ਅਜਿਹੀ ਖਾਮੀ ਹੈ ਜੋ ਉਨ੍ਹਾਂ ਤੋਂ ਸਭ ਹੈਰਾਨ ਹੋ ਜਾਂਦੇ ਹਨ। ਕਹਿੰਦੇ ਹਨ ਬਾਬਾ ਫਲਾਣੇ ਵਿੱਚ ਇਹ ਅਵਗੁਣ ਹੈ। ਬਹੁਤ ਸਮਾਚਾਰ ਆਉਂਦੇ ਹਨ। ਬਾਬਾ ਦਾ ਕਹਿਣਾ ਹੈ – ਸਮਾਚਾਰ ਦਵੋ ਤਾਂ ਸਾਵਧਾਨੀ ਮਿਲੇ। ਕੋਈ ਅਵਗੁਣ ਹੋਵੇਗਾ ਤਾਂ ਸਰਵਿਸ ਘੱਟ ਕਰਨਗੇ। ਅੱਜਕਲ ਪੜ੍ਹੇ ਲਿਖੇ – ਵਿਦਵਾਨ, ਪੰਡਿਤ ਤਾਂ ਬਹੁਤ ਹਨ, ਉਹ ਬਹੁਤ ਤਿੱਖੇ ਹਨ। ਕੱਚੇ ਬੱਚਿਆਂ ਦਾ ਤਾਂ ਮੱਥਾ ਹੀ ਖਰਾਬ ਕਰ ਦੇਣ ਇਸਲਈ ਤਿੱਖੇ -ਤਿੱਖੇ ਬੱਚਿਆਂ ਨੂੰ ਬੁਲਾਉਂਦੇ ਹਨ। ਸਮਝਦੇ ਹਨ ਇਹ ਸਾਡੇ ਤੋਂ ਹੁਸ਼ਿਆਰ ਹਨ। ਪ੍ਰਦਰਸ਼ਨੀ ਤੋਂ ਵੀ ਬਾਬਾ ਸਮਾਚਾਰ ਮੰਗਦੇ ਰਹਿੰਦੇ ਹਨ। ਕੌਣ – ਕੌਣ ਚੰਗੀ ਸਰਵਿਸ ਕਰਦੇ ਹਨ, ਇਸ ਵਿੱਚ ਬੜੇ ਹੁਸ਼ਿਆਰ ਚਾਹੀਦੇ ਹਨ। ਕੋਈ ਬੋਲੇ ਤੁਸੀਂ ਸ਼ਾਸਤਰ ਆਦਿ ਪੜ੍ਹਦੇ ਹੋ? ਬੋਲੋ, ਇਹ ਤਾਂ ਅਸੀਂ ਜਾਣਦੇ ਹਾਂ – ਇਹ ਵੇਦ ਸ਼ਾਸਤਰ, ਜਨਮ – ਜਨਮਾਂਤਰ ਸਭ ਪੜ੍ਹਦੇ ਆਏ ਹਨ। ਹੁਣ ਸਾਨੂੰ ਬਾਬਾ ਦਾ ਡਾਇਰੈਕਸ਼ਨ ਹੈ ਕਿ ਕੁਝ ਨਹੀਂ ਪੜ੍ਹੋ। ਮੈਂ ਜੋ ਸੁਣਾਵਾਂ ਉਹ ਸੁਣੋ। ਮੇਰੀ ਮਤ ਤੇ ਚੱਲੋ, ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਹੁਣ ਮੌਤ ਸਾਹਮਣੇ ਖੜ੍ਹਾ ਹੈ। ਮੈਂ ਆਇਆ ਹਾਂ ਤੁਹਾਨੂੰ ਲੈ ਜਾਣ ਦੇ ਲਈ, ਮੈਂ ਤੁਹਾਡਾ ਬਾਪ ਹਾਂ। ਤੁਹਾਨੂੰ ਮੁਕਤੀ ਜੀਵਨਮੁਕਤੀ ਦਵਾਂਗਾ। ਹਰ ਇੱਕ ਨੂੰ ਡਰਾਮਾ ਅਨੁਸਾਰ ਪਹਿਲੇ ਮੁਕਤੀ ਵਿੱਚ ਜਾਣਾ ਹੈ ਫਿਰ ਜੀਵਨਮੁਕਤੀ, ਸਤੋਪ੍ਰਧਾਨ ਵਿੱਚ ਆਉਂਦੇ ਹਨ ਇਸਲਈ ਕਿਹਾ ਜਾਂਦਾ ਹੈ ਸਰਵ ਦੇ ਸਦਗਤੀ ਦਾਤਾ, ਸ੍ਰਵੋਦਯਾ। ਸਰਵ ਵਿੱਚ ਸਾਰੀ ਦੁਨੀਆਂ ਆ ਜਾਂਦੀ ਹੈ। ਸਰਵ ਮਾਨਾ ਸਾਰੀ ਦੁਨੀਆਂ ਦਾ ਬਾਪ ਸਮਝਾਉਂਦੇ ਹਨ, ਉਹ ਸਭ ਹੈ ਅਲਪਕਾਲ ਹੱਦ ਦੀ ਸਰਵਿਸ ਕਰਨ ਵਾਲੇ। ਬੇਹੱਦ ਦਾ ਸ੍ਰਵੋਦਯਾ ਲੀਡਰ ਤਾਂ ਇੱਕ ਹੀ ਹੈ। ਸਾਰੀ ਵਿਸ਼ਵ ਤੇ ਦਯਾ ਕਰ ਵਿਸ਼ਵ ਨੂੰ ਬਦਲਣ ਵਾਲਾ ਹੈ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਣ ਆਏ ਹਨ। ਐਵਰਹੈਲਦੀ, ਵੇਲਦੀ ਬਣ ਜਾਣਗੇ। ਪਰ ਇੰਨਾ ਵੀ ਕਿਸੇ ਨੂੰ ਬੁੱਧੀ ਵਿੱਚ ਨਹੀਂ ਬੈਠਦਾ। ਦੋ ਅੱਖਰ ਵੀ ਬੈਠਣ ਤਾਂ ਚੰਗਾ ਹੈ। ਅਸੀਂ ਭਗਵਾਨ ਬਾਪ ਦੇ ਬੱਚੇ ਹਾਂ। ਭਗਵਾਨ ਤੋਂ ਸ੍ਵਰਗ ਦਾ ਵਰਸਾ ਮਿਲਣਾ ਚਾਹੀਦਾ ਹੈ। ਮਿਲਿਆ ਹੋਇਆ ਸੀ, ਹੁਣ ਨਹੀਂ ਹੈ ਫਿਰ ਮਿਲ ਰਿਹਾ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ, ਵਰਸੇ ਨੂੰ ਯਾਦ ਕਰੋ ਇੱਕ ਦੋ ਨੂੰ ਇਹ ਹੀ ਮੰਤਰ ਦਵੋ ਮੈਂ ਤੁਹਾਡਾ ਬੇਹੱਦ ਦਾ ਬਾਪ ਹਾਂ, ਧਰਮ ਸਥਾਪਨਾ ਦੇ ਲਈ ਧੱਕੇ ਤਾਂ ਖਾਣੇ ਪੈਂਦੇ ਹਨ। ਬੁੱਧੀ ਵਿੱਚ ਇਹ ਰਹਿਣਾ ਚਾਹੀਦਾ ਹੈ ਕਿ ਹੁਣ ਨਾਟਕ ਪੂਰਾ ਹੁੰਦਾ ਹੈ। ਬਾਕੀ ਥੋੜਾ ਸਮੇਂ ਹੈ, ਜਾਣਾ ਹੈ ਆਪਣੇ ਘਰ ਫਿਰ ਸਾਡਾ ਨਵੇਂ ਸਿਰ ਪਾਰ੍ਟ ਸ਼ੁਰੂ ਹੋਵੇਗਾ। ਇਹ ਬੁੱਧੀ ਵਿੱਚ ਰਹੇ ਤਾਂ ਬਹੁਤ ਚੰਗਾ ਹੈ।

ਤੁਸੀਂ ਬੱਚਿਆਂ ਦੇ ਕਦਮ – ਕਦਮ ਵਿੱਚ ਪਦਮ ਭਰੇ ਹੋਏ ਹਨ। ਬੜੀ ਜਬਰਦਸਤ ਕਮਾਈ ਹੈ। ਖੁਦ ਭਗਵਾਨ ਕਮਾਈ ਕਰਨ ਦੀ ਰਾਏ ਦਿੰਦੇ ਹਨ। ਰਾਏ ਤੇ ਚੱਲਣ ਨਾਲ ਸਵਰਗ ਵਿੱਚ ਤਾਂ ਪਹੁੰਚ ਜਾਂਦੇ ਹਨ। ਪਰ ਸਵਰਗ ਵਿੱਚ ਵੀ ਫਿਰ ਉੱਚ ਪਦਵੀ ਪਾਉਣਾ ਚਾਹੀਦਾ ਹੈ। ਇਹ ਕਮਾਈ ਹੈ ਚੁੱਪਚਾਪ ਕਰਨ ਦੀ। ਕਰਮਇੰਦਰੀਆਂ ਤੋਂ ਕਰਮ ਕਰੋ ਪਰ ਦਿਲ ਸਾਜਨ ਦੇ ਵੱਲ ਹੋਵੇ, ਬੜੀ ਜਬਰਦਸਤ ਕਮਾਈ ਹੈ। ਬਾਪ ਦੀ ਸਰਵਿਸ ਵਿੱਚ ਰਹਿਣ ਨਾਲ ਆਟੋਮੈਟੀਕਲੀ ਬਹੁਤ ਆਮਦਨੀ ਹੁੰਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਹੁਣ ਇਹ ਨਾਟਕ ਪੂਰਾ ਹੋਇਆ, ਅਸੀਂ ਵਾਪਿਸ ਮੁਕਤੀਧਾਮ ਵਿੱਚ ਜਾਣਾ ਹੈ। ਇਸ ਖੁਸ਼ੀ ਵਿੱਚ ਰਹਿ ਪੁਰਾਣੀ ਦੇਹ ਦਾ ਅਭਿਮਾਨ ਛੱਡ ਦੇਣਾ ਹੈ।

2. ਇੱਕ ਬਾਪ ਦੀ ਮੱਤ ਤੇ ਚਲਣਾ ਹੈ। ਬਾਪ ਨੂੰ ਆਪਣੀ ਮੱਤ ਨਹੀਂ ਦੇਣੀ ਹੈ। ਨਿਸ਼ਚੇਬੁੱਧੀ ਬਣ ਬਾਪ ਦੀ ਜੋ ਸ਼੍ਰੀਮਤ ਮਿਲੀ ਹੈ, ਉਸ ਤੇ ਚਲਦੇ ਰਹਿਣਾ ਹੈ।

ਵਰਦਾਨ:-

ਰਾਜਯੋਗੀ ਬੱਚਿਆਂ ਦੇ ਲਈ ਵੱਖ -ਵੱਖ ਸਥਿਤੀਆਂ ਹੀ ਆਸਨ ਹਨ, ਕਦੀ ਸ੍ਵਮਾਨ ਦੀ ਸਥਿਤੀ ਵਿੱਚ ਸਥਿਤ ਹੋ ਜਾਓ ਤਾਂ ਕਦੀ ਫਰਿਸ਼ਤੇ ਸਥਿਤੀ ਵਿੱਚ, ਕਦੀ ਲਾਇਟ ਹਾਉਸ, ਮਾਈਟ ਹਾਊਸ ਸਥਿਤੀ ਵਿਚ, ਕਦੀ ਪਿਆਰ ਸਵਰੂਪ ਲਵਲੀਨ ਸਥਿਤੀ ਵਿੱਚ। ਜਿਵੇਂ ਦੇ ਆਸਨ ਤੇ ਇਕਾਗਰ ਹੋਕੇ ਬੈਠਦੇ ਹਨ ਇਵੇਂ ਤੁਸੀਂ ਵੀ ਵੱਖ – ਵੱਖ ਸਥਿਤੀ ਦੇ ਆਸਨ ਤੇ ਸਥਿਤ ਹੋ ਵੈਰਾਇਟੀ ਸਥਿਤੀ ਦੇ ਆਸਨ ਦਾ ਅਨੁਭਵ ਕਰੋ। ਜਦੋਂ ਚਾਹੋ ਉਦੋਂ ਮਨ – ਬੁੱਧੀ ਨੂੰ ਆਰਡਰ ਕਰੋ ਅਤੇ ਸੰਕਲਪ ਕਰਦੇ ਹੀ ਉਸ ਸਥਿਤੀ ਵਿੱਚ ਸਥਿਤ ਹੋ ਜਾਓ ਤਾਂ ਕਹਾਂਗੇ ਰਾਜਯੋਗੀ ਸਵਰਾਜ ਅਧਿਕਾਰੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top