25 March 2022 Punjabi Murli Today | Brahma Kumaris

Read and Listen today’s Gyan Murli in Punjabi 

March 24, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਹੀ ਤੁਹਾਡਾ ਬਾਪ ਟੀਚਰ ਅਤੇ ਗੁਰੂ ਹੈ, ਉਨ੍ਹਾਂ ਦਾ ਜਿਉਂਦੇ ਜੀ ਬਣਕੇ ਮਾਲਾ ਵਿੱਚ ਪਿਰੋ ਜਾਣਾ ਹੈ"

ਪ੍ਰਸ਼ਨ: -

ਤੁਸੀਂ ਬੱਚੇ ਕਿਸ ਨਿਸ਼ਚੇ ਦੇ ਆਧਾਰ ਨਾਲ ਪੱਕੇ ਬ੍ਰਾਹਮਣ ਬਣਦੇ ਹੋ?

ਉੱਤਰ:-

ਤੁਹਾਨੂੰ ਪਹਿਲਾ ਨਿਸ਼ਚਾ ਹੋਇਆ ਕਿ ਇਨ੍ਹਾਂ ਅੱਖਾਂ ਤੋਂ ਦੇਹ ਸਹਿਤ ਜੋ ਕੁਝ ਵਿਖਾਈ ਦਿੰਦਾ ਹੈ – ਇਹ ਸਭ ਪੁਰਾਣਾ ਹੈ। ਇਹ ਦੁਨੀਆਂ ਬਹੁਤ ਛੀ – ਛੀ ਹੈ, ਇਹ ਸਾਡੇ ਰਹਿਣ ਲਾਇਕ ਨਹੀਂ ਹੈ। ਸਾਨੂੰ ਬਾਪ ਤੋਂ ਨਵੀਂ ਦੁਨੀਆਂ ਦਾ ਵਰਸਾ ਮਿਲਦਾ ਹੈ, ਇਸ ਨਿਸ਼ਚੇ ਦੇ ਆਧਾਰ ਤੇ ਤੁਸੀਂ ਜਿਉਂਦੇ ਜੀ ਇਸ ਪੁਰਾਣੀ ਦੁਨੀਆ ਅਤੇ ਪੁਰਾਣੇ ਸ਼ਰੀਰ ਤੋਂ ਮਰਕੇ ਬਾਪ ਦਾ ਬਣਦੇ ਹੋ, ਤੁਹਾਨੂੰ ਨਿਸ਼ਚੇ ਹੈ ਕਿ ਬਾਪ ਦਵਾਰਾ ਹੀ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ।

ਗੀਤ:-

ਮਰਨਾ ਤੇਰੀ ਗਲੀ ਵਿੱਚ..

ਓਮ ਸ਼ਾਂਤੀ ਇਹ ਬੱਚੇ ਗੀਤ ਗਾਉਂਦੇ ਹਨ, ਜੋ ਪੱਥਰਬੁੱਧੀ ਸਨ, ਉਹ ਗੀਤ ਗਾਉਂਦੇ ਹਨ ਪਾਰਸਬੁੱਧੀ ਬਣਨ ਦੇ ਲਈ। ਇੱਕ ਗੀਤ ਵੀ ਹੈ ਕਿ ਪੱਥਰਾਂ ਨੇ ਗੀਤ ਗਾਇਆ। ਉਹ ਪੱਥਰ ਤਾਂ ਗੀਤ ਨਹੀਂ ਗਾਉਂਦੇ, ਪਰ ਪੱਥਰਬੁੱਧੀ ਮਨੁੱਖ ਗਾਉਂਦੇ ਹਨ। ਹੁਣ ਤੁਹਾਨੂੰ ਈਸ਼ਵਰ ਬੁੱਧੀ ਮਿਲੀ ਹੈ। ਈਸ਼ਵਰ ਨੇ ਆਪਣੇ ਬੱਚਿਆਂ ਨੂੰ ਬੁੱਧੀ ਦਿੱਤੀ ਹੈ। ਜਦ ਅਸੀਂ ਈਸ਼ਵਰ ਦੇ ਬਣੇ ਹਾਂ ਤਾਂ ਦੇਹ ਸਹਿਤ ਅਸੀਂ ਸਾਰੀ ਦੁਨੀਆਂ ਨੂੰ ਭੁੱਲ ਜਾਂਦੇ ਹਾਂ ਕਿਓਂਕਿ ਇਹ ਰਹਿਣ ਲਾਇਕ ਦੁਨੀਆਂ ਨਹੀਂ ਹੈ। ਬਹੁਤ ਛੀ – ਛੀ ਹੈ, ਇਸ ਵਿੱਚ ਬਹੁਤ ਖਿਟ – ਖਿਟ ਹੈ, ਗੋਰਖਧੰਧੇ ਹਨ। ਕੋਈ ਸੁੱਖ ਨਹੀਂ ਹੈ, ਇਸਲਈ ਅਸੀਂ ਤੁਹਾਡੇ ਗਲੇ ਵਿੱਚ ਪੀਰੋ ਜਾਂਦੇ ਹਾਂ। ਆਪਣੇ ਨੂੰ ਆਤਮਾ ਨਿਸ਼ਚਾ ਕਰ ਅਸੀਂ ਤੁਹਾਡੇ ਹੀ ਬਣ ਜਾਂਦੇ ਹਾਂ। ਤਾਂ ਪੁਰਾਣੀ ਦੁਨੀਆਂ, ਪੁਰਾਣੇ ਸ਼ਰੀਰ ਤੋਂ ਦਿਲ ਹੱਟ ਜਾਂਦੀ ਹੈ ਕਿਓਂਕਿ ਜਾਣਦੇ ਹਨ ਤੁਹਾਡੇ ਤੋਂ ਸਾਨੂੰ ਨਵੀਂ ਦੁਨੀਆਂ ਦਾ ਵਰਸਾ ਮਿਲਦਾ ਹੈ। ਜਦ ਤੱਕ ਇਹ ਨਿਸ਼ਚਾ ਨਹੀਂ ਤਾਂ ਉਹ ਬ੍ਰਾਹਮਣ ਬਣ ਨਾ ਸਕਣ। ਜਿਉਂਦੇ ਜੀ ਬਾਪ ਦਾ ਬਣਨਾ ਹੈ। ਨਿਰਾਕਾਰ ਬਾਪ ਨੂੰ ਹੀ ਕਿਹਾ ਜਾਂਦਾ ਹੈ ਬਾਬਾ। ਤੁਸੀਂ ਸਾਡੇ ਬਾਪ ਵੀ ਹੋ, ਸ਼ਿਕ੍ਸ਼ਕ ਵੀ ਹੋ, ਸਤਿਗੁਰੂ ਵੀ ਹੋ। ਤੁਸੀਂ ਸਾਨੂੰ ਪ੍ਰਤਿਅਕਸ਼ ਫਲ ਦੇਣ ਵਾਲੇ ਵੀ ਹੋ। ਬਾਪ ਦੇ ਰੂਪ ਵਿੱਚ ਵਿਸ਼ਵ ਦੀ ਬਾਦਸ਼ਾਹੀ ਦਾ ਵਰਸਾ ਦੇਣ ਵਾਲੇ ਹੋ। ਸ਼ਿਕ੍ਸ਼ਕ ਦੇ ਰੂਪ ਵਿੱਚ ਸਾਰੇ ਬ੍ਰਹਮਾਂਡ ਅਤੇ ਦੁਨੀਆਂ ਦੇ ਆਦਿ – ਮੱਧ – ਅੰਤ ਦੀ ਨਾਲੇਜ਼ ਦਿੰਦੇ ਹੋ। ਸਤਿਗੁਰੂ ਦੇ ਰੂਪ ਵਿੱਚ ਮੈਂ ਮੁਕਤੀਧਾਮ ਵਿੱਚ ਨਾਲ ਲੈ ਜਾਵਾਂਗੇ, ਫਿਰ ਜੀਵਨਮੁਕਤੀ ਵਿੱਚ ਭੇਜ ਦੇਵਾਂਗੇ। ਕਹਿੰਦੇ ਵੀ ਹਨ ਹੇ ਬਾਬਾ ਅਸੀਂ ਤੁਹਾਡੇ ਨਾਲ ਹੀ ਚੱਲਾਂਗੇ। ਤੁਸੀਂ ਹੀ ਸਾਡੇ ਸੱਚੇ ਸਤਿਗੁਰੂ ਹੋ। ਉਹ ਗੁਰੂ ਲੋਕ ਤਾਂ ਨਾਲ ਨਹੀਂ ਲੈ ਜਾਂਦੇ। ਉਨ੍ਹਾਂ ਨੂੰ ਤਾਂ ਮੁਕਤੀ ਜੀਵਨਮੁਕਤੀ ਦੇ ਰਸਤੇ ਦਾ ਹੀ ਪਤਾ ਨਹੀਂ ਹੈ। ਉਹ ਲੋਕ ਤਾਂ ਬਾਪ ਨੂੰ ਹੀ ਸ੍ਰਵਵਿਆਪੀ ਕਹਿ ਦਿੰਦੇ ਹਨ ਤਾਂ ਵਰਸਾ ਕੌਣ ਦੇਵੇਗਾ! ਕਿਸ ਨੂੰ ਕਹਾਂਗੇ ਓ ਗੌਡ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਨਿਰਾਕਾਰ ਸ਼ਿਵਬਾਬਾ ਦੇ ਬਣੇ ਹਾਂ। ਹੁਣ ਸਾਡਾ ਦੇਹ – ਭਾਨ ਟੁੱਟ ਗਿਆ ਹੈ। ਅਸੀਂ ਤੁਹਾਡੇ ਡਾਇਰੈਕਸ਼ਨ ਤੇ ਚਲਦੇ ਹਾਂ। ਤੁਸੀਂ ਕਹਿੰਦੇ ਹੋ ਦੇਹ ਦੇ ਸੰਬੰਧ ਤੋਂ ਬੁੱਧੀ ਹਟਾਓ, ਆਪਣੇ ਨੂੰ ਆਤਮਾ ਨਿਸ਼ਚਾ ਕਰ ਮੈਨੂੰ ਯਾਦ ਕਰੋ। ਜਦ ਆਤਮਾ ਸ਼ਰੀਰ ਤੋਂ ਨਿਕਲ ਜਾਂਦੀ ਹੈ ਤਾਂ ਆਪ ਮੁਏ ਮਰ ਗਈ ਦੁਨੀਆਂ। ਫਿਰ ਕੋਈ ਸੰਬੰਧ ਨਹੀਂ ਰਹਿੰਦਾ। ਜਦ ਤੱਕ ਮਾਂ ਦੇ ਗਰਭ ਵਿੱਚ ਪ੍ਰਵੇਸ਼ ਨਾ ਕਰੀਏ ਉਦੋਂ ਤੱਕ ਤੁਹਾਡੇ ਲਈ ਕੋਈ ਦੁਨੀਆਂ ਹੀ ਨਹੀਂ ਹੈ। ਦੁਨੀਆਂ ਤੋਂ ਤੁਸੀਂ ਵੱਖ ਹੋ। ਹੁਣ ਬਾਪ ਕਹਿੰਦੇ ਹਨ ਬੱਚੇ ਤੁਸੀਂ ਜਿਉਂਦੇ ਜੀ ਸਭ ਕੁਝ ਭੁੱਲ ਮੇਰੇ ਬਣੋ। ਮੈਂ ਤੁਹਾਨੂੰ ਨਾਲ ਲੈ ਜਾਵਾਂਗਾ। ਇਹ ਦੁਨੀਆਂ ਖਤਮ ਹੋਣ ਵਾਲੀ ਹੈ। ਦੇਵਤੇ ਕਦੀ ਪਤਿਤ ਦੁਨੀਆਂ ਵਿੱਚ ਨਹੀਂ ਆਉਂਦੇ ਹਨ। ਲਕਸ਼ਮੀ ਦਾ ਆਹ੍ਵਾਨ ਕਰਦੇ ਹਨ ਤਾਂ ਸਫਾਈ ਆਦਿ ਬਹੁਤ ਕਰਦੇ ਹਨ, ਪਰ ਇਹ ਸਤਿਯੁਗ ਥੋੜੀ ਹੀ ਹੈ ਜੋ ਲਕਸ਼ਮੀ ਆਵੇ। ਫਿਰ ਨਾਰਾਇਣ ਕਿੱਥੋਂ ਆਏਗਾ? ਭਲਾ ਮਹਾਲੱਛਮੀ ਨੂੰ 4 ਭੁਜਾਵਾਂ ਕਿਓਂ ਦਿੰਦੇ ਹਨ? ਕੋਈ ਇਹ ਥੋੜੀ ਸਮਝਦੇ ਹਨ ਕਿ ਇਹ ਦੋਨੋ ਹੀ ਹਨ। ਅਜਿਹਾ ਤਾਂ ਕੋਈ ਚਿੱਤਰ ਬਣ ਨਹੀਂ ਸਕਦਾ ਜਿਸ ਨੂੰ 4 ਭੁਜਾਵਾਂ ਹੋਣ। ਫਿਰ ਦੋ ਮੂੰਹ ਦੇਣਾ ਚਾਹੀਦਾ ਹੈ। 4 ਲੱਤਾਂ ਤਾਂ ਕਦੀ ਨਹੀਂ ਵਿਖਾਉਣਗੇ ਕਿਓਂਕਿ ਇਵੇਂ ਤਾਂ ਮਨੁੱਖ ਕਦੇ ਹੋ ਨਾ ਸਕਣ। ਇਹ ਸਭ ਸਮਝਾਉਣ ਦੇ ਲਈ ਹੈ ਕਿ ਇਹ ਯੁਗਲ ਲਕਸ਼ਮੀ – ਨਾਰਾਇਣ ਹਨ। ਵੱਖ ਹੋਣਗੇ ਤਾਂ 2 ਭੁਜਾ, 2 ਲੱਤਾਂ ਵੀ ਹੋਣਗੀਆਂ। ਬਾਪ ਕਹਿੰਦੇ ਹਨ ਪਹਿਲੇ – ਪਹਿਲੇ ਇਹ ਨਿਸ਼ਚਾ ਕਰੋ ਕਿ ਸਾਡਾ ਬਾਪ ਟੀਚਰ ਗੁਰੂ ਤਿੰਨੋ ਹੀ ਹਨ, ਉਹ ਸਾਨੂੰ ਸਭ ਨੂੰ ਨਾਲ ਲੈ ਜਾਵੇਗਾ। ਉਨ੍ਹਾਂ ਦਾ ਕੋਈ ਚੇਲਾ ਚਾਟੀ ਨਹੀਂ ਹੈ, ਜੋ ਪਿਛਾੜੀ ਵਿੱਚ ਗਿਆਨ ਦੇਵੇਗਾ ਅਤੇ ਨਾਲ ਲੈ ਜਾਵੇਗਾ। ਬਾਪ ਸਮਝਾਉਂਦੇ ਹਨ ਹੁਣ ਵਾਪਿਸ ਜਾਣਾ ਹੈ ਕਿਓਂਕਿ ਨਾਟਕ ਪੂਰਾ ਹੁੰਦਾ ਹੈ। ਬਾਪ ਕਹਿੰਦੇ ਹਨ ਸਭ ਦਾ ਸਦਗਤੀ ਦਾਤਾ ਪਤਿਤ – ਪਾਵਨ ਮੈਂ ਹਾਂ। ਕਾਲਾਂ ਦਾ ਕਾਲ ਹਾਂ । ਇਹ ਜਮਘਟਾਂ ਆਦਿ ਦਾ ਸਾਕਸ਼ਾਤਕਾਰ ਹੁੰਦਾ ਹੈ ਕਿਓਂਕਿ ਪਾਪ ਕਰਦੇ ਹਨ ਤਾਂ ਸਜਾ ਵੀ ਖਾਂਦੇ ਹਨ। ਬਾਕੀ ਜਮਘਟ ਆਦਿ ਹੈ ਨਹੀਂ। ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਗਰਭ ਵਿੱਚ ਸਜਾ ਮਿਲਦੀ ਹੈ ਤਾਂ ਤ੍ਰਾਹਿ – ਤ੍ਰਾਹਿ ਕਰਦੇ ਹਨ। ਹੁਣ ਪਹਿਲੇ – ਪਹਿਲੇ ਬੱਚਿਆਂ ਨੂੰ ਇਹ ਹੀ ਨਿਸ਼ਚਾ ਕਰਨਾ ਹੈ ਕਿ ਇਹ ਹੀ ਸਾਡਾ ਬਾਪ ਟੀਚਰ ਸਤਿਗੁਰੂ ਹੈ ਅਤੇ ਇੱਕ ਨੂੰ ਹੀ ਯਾਦ ਕਰਨਾ ਹੈ। ਰਚਤਾ ਵੀ ਇੱਕ ਹੁੰਦਾ ਹੈ। 10 ਜਾਂ 100 ਰਚਤਾ ਨਹੀਂ ਹਨ, ਨਾਕਿ 10 ਦੁਨੀਆਵਾਂ ਹਨ।

ਬੱਚੇ ਕਹਿੰਦੇ ਹਨ ਬਾਬਾ ਅਸੀਂ ਤੁਹਾਡੇ ਗਲੇ ਦਾ ਹਾਰ ਬਣੀਏ। ਫਿਰ ਸਾਡੀ ਰੁਦ੍ਰ ਮਾਲਾ ਬਣੇਗੀ। ਇਸ ਸਮੇਂ ਤੁਸੀਂ ਬ੍ਰਾਹਮਣ ਪੁਰਸ਼ਾਰਥੀ ਹੋ। ਤੁਹਾਡੀ ਮਾਲਾ ਨਹੀਂ ਬਣ ਸਕਦੀ ਕਿਓਂਕਿ ਤੁਸੀਂ ਡਿੱਗਦੇ ਅਤੇ ਚੜ੍ਹਦੇ ਹੋ। ਤੁਸੀਂ ਜਾਣਦੇ ਹੋ ਅਸੀਂ ਬਾਬਾ ਦੀ ਮਾਲਾ ਬਣ ਫਿਰ ਵਿਸ਼ਨੂੰ ਦੀ ਮਾਲਾ ਬਣ ਜਾਵਾਂਗੇ। ਪਹਿਲੇ – ਪਹਿਲੇ ਤੁਹਾਡੀ ਨਿਰਾਕਾਰੀ ਮਾਲਾ ਪਰਮਧਾਮ ਵਿਚ ਆਵਾਂਗੇ ਫਿਰ ਸਾਕਾਰੀ ਮਾਲਾ ਬਣ ਵਿਸ਼ਨੂੰ ਲੋਕ ਵਿੱਚ ਆਵਾਂਗੇ। ਮਨੁੱਖ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੇ। ਬੱਚੇ ਕਹਿੰਦੇ ਹਨ ਅਸੀਂ ਤੁਹਾਡੇ ਜਿਉਂਦੇ ਜੀ ਬਣੇ ਹਾਂ। ਨਹੀਂ ਤਾਂ ਸਾਕਾਰ ਮਨੁੱਖ, ਸਾਕਾਰੀ ਮਨੁੱਖਾਂ ਨੂੰ ਏਡਾਪਟ ਕਰਦੇ ਹਨ। ਇੱਥੇ ਤੁਸੀਂ ਨਿਰਾਕਾਰੀ ਆਤਮਾਵਾਂ ਨੂੰ ਨਿਰਾਕਾਰ ਸ਼ਿਵਬਾਬਾ ਏਡਾਪਟ ਕਰਦੇ ਹਨ। ਬ੍ਰਹਮਾ ਦਵਾਰਾ ਕਹਿੰਦੇ ਹਨ ਹੇ ਆਤਮਾਓਂ ਤੁਸੀਂ ਮੇਰੀ ਹੋ। ਇਵੇਂ ਨਹੀਂ ਕਹਿੰਦੇ ਹੇ ਸਾਕਾਰ ਤੁਸੀਂ ਮੇਰੇ ਹੋ। ਇੱਥੇ ਨਿਰਕਾਰ, ਨਿਰਾਕਾਰ ਨੂੰ ਕਹਿੰਦੇ ਹਨ ਮੈਂ ਤੁਹਾਡਾ ਹਾਂ। ਬਾਕੀ ਜੋ ਏਡਾਪਟ ਕਰਦੇ ਉਹ ਸ਼ਰੀਰ ਨੂੰ ਵੇਖਦੇ ਹਨ। ਆਪਣੇ ਨੂੰ ਵੀ ਆਤਮਾ ਨਹੀਂ ਸਮਝਦੇ। ਭਰਾ – ਭਰਾ ਨੂੰ ਏਡਾਪਟ ਕਰੇ ਤਾਂ ਕੀ ਮਿਲੇਗਾ? ਇੱਥੇ ਤਾਂ ਬਾਪ ਏਡਾਪਟ ਕਰਦੇ ਹਨ, ਵਰਸਾ ਦੇਣ ਦੇ ਲਈ। ਇਹ ਬੜੀਆਂ ਗੂੜੀਆਂ ਗੱਲਾਂ ਹਨ ਜੋ ਚੰਗੀ ਰੀਤੀ ਪੜ੍ਹਨਗੇ ਉਨ੍ਹਾਂ ਦੀ ਬੁੱਧੀ ਵਿੱਚ ਇਹ ਗੱਲਾਂ ਬੈਠਣਗੀਆਂ। ਨਿਰਾਕਾਰ ਬਾਪ ਕਹਿੰਦੇ ਹਨ – ਦੇਹ ਦਾ ਭਾਨ ਛੱਡ ਮੇਰੇ ਬਣੋ ਤਾਂ ਮੈਂ ਤੁਹਾਨੂੰ ਨਿਰਾਕਾਰੀ ਦੁਨੀਆਂ ਵਿੱਚ ਨਾਲ ਲੈ ਜਾਵਾਂਗਾ। ਸ਼੍ਰੀਕ੍ਰਿਸ਼ਨ ਦੀ ਅਤਮਾ ਨੂੰ ਪਰਮਾਤਮਾ ਨਹੀਂ ਕਹਿ ਸਕਦੇ। ਉਹ ਵੀ 84 ਜਨਮ ਪੂਰੇ ਲੈਂਦੇ ਹਨ। ਲਕਸ਼ਮੀ – ਨਾਰਾਇਣ ਦੀ ਰਾਜਧਾਨੀ ਚੱਲੀ ਹੈ। ਰਾਜਾ, ਰਾਜਾ ਹੈ, ਰਾਣੀ, ਰਾਣੀ ਹੈ। ਸਭ ਨੂੰ ਆਪਣਾ ਵੱਖ – ਵੱਖ ਪਾਰ੍ਟ ਮਿਲਿਆ ਹੋਇਆ ਹੈ। 84 ਜਨਮ ਲੈਂਦੇ ਹਨ। ਇੱਕ ਦੀ ਗੱਲ ਨਹੀਂ। ਪੁਨਰਜਨਮ ਤਾਂ ਸਭ ਨੂੰ ਲੈਣਾ ਹੈ। ਤੁਸੀਂ ਬੱਚਿਆਂ ਨੂੰ ਸਮਝਾਉਣਾ ਹੈ – 84 ਦਾ ਚੱਕਰ ਕਿਵੇਂ ਫਿਰਦਾ ਹੈ। 84 ਲੱਖ ਜਨਮ ਕਹਿਣ ਨਾਲ ਸਾਰੀ ਗੱਲ ਵਿਗੜ ਜਾਂਦੀ ਹੈ। ਲੱਖਾਂ ਵਰ੍ਹੇ ਦੀ ਗੱਲ ਵੀ ਯਾਦ ਨਾ ਪਵੇ। ਹੁਣ ਯਾਦ ਪੈਂਦਾ ਹੈ। ਅੱਜ ਭ੍ਰਿਸ਼ਟਚਾਰੀ ਦੁਨੀਆਂ ਹੈ, ਕਲ ਸ਼੍ਰੇਸ਼ਠਾਚਾਰੀ ਬਣੇਗੀ। ਅਸੀਂ ਲਿੱਖ ਸਕਦੇ ਹਾਂ ਜਿਵੇਂ ਸ਼ਾਸਤਰੀ ਨੇ ਲਿਖਿਆ ਅਸੀਂ ਨਿਊ ਇੰਡੀਆ ਬਣਾਕੇ ਛੱਡਾਂਗੇ। ਹੁਣ ਨਿਊ ਇੰਡੀਆ ਤਾਂ ਹੁੰਦੀ ਹੈ ਨਿਊ ਵਰਲਡ ਵਿੱਚ। ਉੱਥੇ ਦੇਵਤਾ ਧਰਮ ਦੇ ਸਿਵਾਏ ਹੋਰ ਕੋਈ ਧਰਮ ਹੁੰਦੀ ਹੀ ਨਹੀਂ। ਹੁਣ ਤਾਂ ਭਾਰਤ ਵਿੱਚ ਬਹੁਤ ਧਰਮ ਹਨ । ਕਈ ਪ੍ਰਕਾਰਾਂ ਦੀਆਂ ਟਾਲ – ਟਾਲਿਆਂ ਹਨ, ਇਹ ਸਭ ਪਿਛਾੜੀ ਦੇ ਹੋ ਗਏ। ਇਹ ਵੀ ਵਿਖਾਇਆ ਹੈ ਲਕਸ਼ਮੀ – ਨਾਰਾਇਣ ਸੋ ਹੁਣ ਬ੍ਰਹਮਾ ਸਰਸਵਤੀ ਬਣੇ ਹਨ। ਫਿਰ ਬ੍ਰਹਮਾ – ਸਰਸਵਤੀ ਸੋ ਲਕਸ਼ਮੀ – ਨਾਰਾਇਣ ਬਣਨਗੇ ਇਸਲਈ ਵਿਖਾਉਂਦੇ ਹਨ ਵਿਸ਼ਨੂੰ ਤੋਂ ਬ੍ਰਹਮਾ ਨਿਕਲਿਆ, ਬ੍ਰਹਮਾ ਤੋਂ ਫਿਰ ਵਿਸ਼ਨੂੰ ਨਿਕਲਿਆ। ਤੁਸੀਂ ਹੁਣ ਵਿਸ਼ਨੂੰ ਦੇ ਕੁਲ ਦੇ ਬਣ ਰਹੇ ਹੋ। ਖੁਸ਼ੀ ਦਾ ਪਾਰਾ ਉਨ੍ਹਾਂ ਨੂੰ ਚੜ੍ਹੇਗਾ ਜੋ ਚੰਗੀ ਰੀਤੀ ਸਮਝਦੇ ਹਨ ਕਿ ਬਰੋਬਰ ਹੁਣ ਨਾਟਕ ਪੂਰਾ ਹੋਣ ਵਾਲਾ ਹੈ। ਨਾਟਕ ਕਹਿਣ ਨਾਲ ਆਦਿ ਮੱਧ ਅੰਤ ਸਭ ਯਾਦ ਆ ਜਾਂਦਾ ਹੈ। ਤੁਹਾਡੇ ਕੋਲ ਜੋ ਸਮਝੁ – ਸਿਆਣੇ ਹੋਣਗੇ ਉਨ੍ਹਾਂ ਨੂੰ ਬੇਹੱਦ ਦੇ ਡਰਾਮੇ ਦੀ ਯਾਦ ਰਹੇਗੀ। ਪਹਿਲੇ ਸੂਰਜਵੰਸ਼ੀ, ਚੰਦ੍ਰਵੰਸ਼ੀ ਰਾਜ ਹੋਇਆ ਫਿਰ ਬਾਹਰ ਵਾਲੇ ਆਏ। ਵੈਸ਼ ਵੰਸ਼ੀ, ਸ਼ੂਦ੍ਰ ਵੰਸ਼ੀ ਬਣੇ। ਅਸੀਂ ਆਤਮਾਵਾਂ ਨੇ ਇਵੇਂ 84 ਜਨਮ ਲਿੱਤੇ। ਇਹ ਵੀ ਬਹੁਤਿਆਂ ਨੂੰ ਯਾਦ ਨਹੀਂ ਪੈਂਦਾ। ਡਰਾਮਾ ਦੇ ਆਦਿ – ਮੱਧ – ਅੰਤ ਦਾ ਗਿਆਨ ਹੋਣਾ ਚਾਹੀਦਾ ਹੈ। ਇਹ ਹੈ 5 ਹਜ਼ਾਰ ਵਰ੍ਹੇ ਦਾ ਨਾਟਕ, ਇਹ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਆਤਮਾ ਕਿੰਨੀ ਛੋਟੀ ਹੈ! 84 ਜਨਮਾਂ ਦਾ ਪਾਰ੍ਟ ਵਜਾਉਂਦੀ ਹੈ। ਪਰਮਾਤਮਾ ਵੀ ਕਿੰਨਾ ਛੋਟਾ ਹੈ। ਉਹ ਵੀ ਪਾਰ੍ਟ ਵਜਾਉਣ ਦੇ ਲਈ ਬੰਨਿਆ ਹੋਇਆ ਹੈ। ਡਰਾਮਾ ਦੇ ਵਸ਼ ਹੈ। ਸੰਗਮ ਹੋਵੇਗਾ ਤਾਂ ਉਨ੍ਹਾਂ ਦੇ ਪਾਰਟ ਵਜਾਉਣ ਦਾ ਟਾਈਮ ਇਮਰਜ਼ ਹੋਵੇਗਾ। ਸ਼ਾਸਤਰਾਂ ਵਿੱਚ ਫਿਰ ਲਿੱਖ ਦਿਤਾ ਹੈ ਭਗਵਾਨ ਨੂੰ ਸੰਕਲਪ ਉੱਠਿਆ ਕਿ ਨਵੀਂ ਸ੍ਰਿਸ਼ਟੀ ਰਚਾਂ, ਪਰ ਲਿਖਿਆ ਇਵੇਂ ਹੈ ਜੋ ਕੋਈ ਸਮਝ ਨਾ ਸਕੇ। ਉਹ ਸਭ ਹੈ ਪਾਸਟ ਦੀਆਂ ਗੱਲਾਂ। ਤੁਸੀਂ ਤਾਂ ਪ੍ਰੈਕਟੀਕਲ ਪਾਰ੍ਟ ਵਜਾ ਰਹੇ ਹੋ। ਤੁਸੀਂ ਜਾਣਦੇ ਹੋ ਸਾਡਾ ਬਾਪ – ਟੀਚਰ – ਗੁਰੂ ਤਿੰਨੋ ਹੀ ਹਨ। ਲੌਕਿਕ ਬਾਪ ਨੂੰ ਕਦੀ ਇਵੇਂ ਨਹੀਂ ਕਹਾਂਗੇ। ਗੁਰੂ ਨੂੰ ਤਾਂ ਗੁਰੂ ਹੀ ਕਹਾਂਗੇ। ਇੱਥੇ ਤਾਂ ਤਿੰਨੋ ਹੀ ਇੱਕ ਹੈ। ਇਹ ਸਮਝਣ ਦੀਆਂ ਗੱਲਾਂ ਹਨ। ਨਾਲੇਜ਼ਫੁੱਲ ਗੌਡ ਫਾਦਰ ਨੂੰ ਹੀ ਕਹਿੰਦੇ ਹਨ। ਉਸ ਵਿੱਚ ਸਾਰੇ ਝਾੜ ਦੀ ਨਾਲੇਜ਼ ਹੈ ਕਿਓਂਕਿ ਚੈਤੰਨ ਹਨ। ਆ ਕਰਕੇ ਸਾਰੀ ਨਾਲੇਜ਼ ਦਿੰਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ ਅਸੀਂ ਇਸ ਦੇਹ ਨੂੰ ਵੀ ਛੱਡ ਬਾਬਾ ਦੇ ਨਾਲ ਚਲੇ ਜਾਵਾਂਗੇ। ਜਦ ਤੁਸੀਂ ਕਰਮਾਤੀਤ ਬਣ ਜਾਓਗੇ ਤਾਂ ਤੁਹਾਡੇ ਵਿੱਚ ਕੋਈ ਭੂਤ ਨਹੀਂ ਰਹੇਗਾ। ਦੇਹ – ਅਭਿਮਾਨ ਦਾ ਪਹਿਲਾ ਨੰਬਰ ਭੂਤ ਹੈ। ਇਨ੍ਹਾਂ ਸਭ ਭੂਤਾਂ ਦਾ ਵੱਡਾ ਹੈ ਰਾਵਣ। ਭਾਰਤ ਵਿੱਚ ਹੀ ਰਾਵਣ ਨੂੰ ਸਾੜਦੇ ਹਨ, ਪਰ ਰਾਵਣ ਕੀ ਚੀਜ਼ ਹੈ, ਕੋਈ ਜਾਣਦੇ ਹੀ ਨਹੀਂ। ਇਹ ਦੁਸ਼ਹਿਰਾ, ਰਕਸ਼ਾਬੰਧਨ, ਦੀਪਮਾਲਾ ਕਦੋਂ ਤੋਂ ਮਨਾਉਂਦੇ ਆਏ ਹਨ, ਕੁਝ ਵੀ ਪਤਾ ਨਹੀਂ। ਆਖ਼ਰੀਂਨ ਇਹ ਰਾਵਣ ਮਰਨਾ ਹੈ ਜਾਂ ਇਵੇਂ ਹੀ ਚਲਦਾ ਰਹੇਗਾ, ਕੁਝ ਪਤਾ ਨਹੀਂ ਪੈਂਦਾ। ਰਾਵਣ ਨੂੰ ਸਾੜਦੇ ਹੋ ਫਿਰ ਜੀ ਉੱਠਦਾ ਹੈ ਕਿਓਂਕਿ ਉਨ੍ਹਾਂ ਦਾ ਰਾਜ ਹੈ। ਸਤਿਯੁਗ ਵਿੱਚ ਰਾਵਣ ਹੁੰਦਾ ਹੀ ਨਹੀਂ। ਉੱਥੇ ਯੋਗਬਲ ਨਾਲ ਬੱਚੇ ਹੁੰਦੇ ਹਨ, ਜਦਕਿ ਯੋਗਬਲ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ ਤਾਂ ਕੀ ਯੋਗ ਨਾਲ ਬੱਚੇ ਪੈਦਾ ਨਹੀਂ ਹੋ ਸਕਦੇ। ਉੱਥੇ ਰਾਵਣ ਹੀ ਨਹੀਂ, ਤਾਂ ਭੋਗ ਦਾ ਵੀ ਨਾਮ ਨਹੀਂ ਇਸਲਈ ਸ਼੍ਰੀਕ੍ਰਿਸ਼ਨ ਨੂੰ ਯੋਗੇਸ਼ਵਰ ਕਹਿੰਦੇ ਹਨ। ਉਹ ਸੰਪੂਰਨ ਨਿਰਵਿਕਾਰੀ ਹੈ। ਯੋਗੀ ਕਦੀ ਭੋਗ (ਵਿਕਾਰ) ਨਹੀਂ ਕਰਦੇ ਹਨ। ਜੇਕਰ ਭੋਗੀ ਬਣਨ ਤਾਂ ਫਿਰ ਯੋਗ ਸਿੱਧ ਨਾ ਹੋਵੇ। ਹੁਣ ਤੁਸੀਂ ਯੋਗ ਸਿੱਖ ਰਹੇ ਹੋ। ਭੋਗੀ ਬਣਨ ਨਾਲ ਅਤੇ ਵਿਕਾਰ ਵਿੱਚ ਜਾਨ ਨਾਲ ਯੋਗ ਲੱਗ ਨਾ ਸਕੇ। ਤੁਸੀਂ ਬੱਚਿਆਂ ਨੂੰ ਬਾਪ ਟੀਚਰ ਸਤਿਗੁਰੂ ਤਿੰਨਾਂ ਦਾ ਇਕੱਠਾ ਵਰਸਾ ਮਿਲਦਾ ਹੈ। ਸਤਿਗੁਰੂ ਸਭ ਨੂੰ ਨਾਲ ਲੈ ਜਾਂਦੇ ਹਨ, ਲੈ ਤਾਂ ਸਭ ਨੂੰ ਜਾਣਗੇ ਪਰ ਤੁਸੀਂ ਗਲੇ ਦਾ ਹਾਰ ਬਣਦੇ ਹੋ। ਸਾਜਨ ਸਭ ਸਜਨੀਆਂ ਨੂੰ ਲੈ ਜਾਵੇਗਾ। ਪਹਿਲੇ ਸਾਜਨ ਚੱਲੇਗਾ ਫਿਰ ਸੂਰਜਵੰਸ਼ੀ, ਚੰਦ੍ਰਵੰਸ਼ੀ ਫਿਰ ਉਨ੍ਹਾਂ ਦਾ ਸਾਰਾ ਜੋ ਘਰਾਣਾ ਹੈ, ਇਸਲਾਮੀਆਂ ਦੀ ਬਾਰਾਤ ਅਤੇ ਘਰਾਣਾ, ਬੋਧੀਆਂ ਦਾ ਘਰਾਣਾ। ਸਾਰੀਆਂ ਆਤਮਾਵਾਂ ਨੂੰ ਆਪਣੇ – ਆਪਣੇ ਸੈਕਸ਼ਨ ਵਿਚ ਜਾਕੇ ਬੈਠ ਜਾਣਾ ਹੈ। ਆਤਮਾ ਸਟਾਰ ਹੈ। ਇਹ ਬੜੀਆਂ ਸਮਝਣ ਦੀਆਂ ਗੱਲਾਂ ਹਨ। ਤਕਦੀਰਵਾਨ ਹੀ ਧਾਰਨ ਕਰ ਹੋਰਾਂ ਨੂੰ ਵੀ ਸਮਝਾਉਣਗੇ। ਉਹ ਫਿਰ ਮਹਿਮਾ ਵੀ ਲਿਖਦੇ ਹਨ। ਫਲਾਣੇ ਨੇ ਸਾਨੂੰ ਸਮਝਾਇਆ ਤਾਂ ਸਾਡੇ ਕਪਾਟ ਖੁਲ ਗਏ, ਇਸ ਨੇ ਸਾਨੂੰ ਜੀਯਦਾਨ ਦੇ ਦਿੱਤਾ, ਫਿਰ ਉਨ੍ਹਾਂ ਨਾਲ ਹੀ ਪ੍ਰੀਤ ਹੋ ਜਾਂਦੀ ਹੈ। ਉਨ੍ਹਾਂ ਨੂੰ ਹੀ ਯਾਦ ਕਰਦੇ ਰਹਿੰਦੇ ਹਨ, ਫਿਰ ਉਨ੍ਹਾਂ ਤੋਂ ਹੀ ਛੁਡਾਇਆ ਜਾਂਦਾ ਹੈ। ਦਲਾਲ ਨੂੰ ਥੋੜੀ ਯਾਦ ਕੀਤਾ ਜਾਂਦਾ ਹੈ। ਦਲਾਲ ਨੇ ਤਾਂ ਦਲਾਲੀ ਕੀਤੀ, ਖਲਾਸ। ਫਿਰ ਸਾਜਨ ਨੂੰ ਸਜਨੀ ਯਾਦ ਕਰਦੀ ਹੈ। ਬ੍ਰਹਮਾ ਵੀ ਹੋ ਗਿਆ ਦਲਾਲ। ਯਾਦ ਉਸ ਸ਼ਿਵਬਾਬਾ ਨੂੰ ਹੀ ਕਰਨਾ ਹੈ। ਇਹ ਦਲਾਲ ਵੀ ਉਨ੍ਹਾਂ ਨੂੰ ਹੀ ਯਾਦ ਕਰਦੇ ਹਨ, ਇਨ੍ਹਾਂ ਦੀ ਮਹਿਮਾ ਨਹੀਂ। ਇਹ ਤਾਂ ਪਤਿਤ ਹਨ। ਪਹਿਲੇ ਇਨ੍ਹਾਂ ਵਿੱਚ ਪ੍ਰਵੇਸ਼ ਕਰ ਇਨ੍ਹਾਂ ਨੂੰ ਪਾਵਨ ਬਣਾਇਆ। ਇੱਕ ਹੈ ਪਤਿਤ, ਇੱਕ ਹੈ ਪਾਵਨ। ਸੁਕਸ਼ਮਵਤਨ ਵਿੱਚ ਬ੍ਰਹਮਾ ਹੈ ਪਾਵਨ। ਉਨ੍ਹਾਂ ਦੀ ਵੀ ਸ਼ਕਲ ਵਿਖਾਉਣੀ ਚਾਹੀਦੀ ਹੈ। ਸਮਝਾਉਣੀ ਤਾਂ ਬਾਰ – ਬਾਰ ਦਿੱਤੀ ਜਾਂਦੀ ਹੈ, ਪਰ ਜਦਕਿ ਆਕੇ ਬਾਪ ਦਾ ਬਣਨ। ਬਾਬਾ ਅਸੀਂ ਤੁਹਾਡੇ ਹੋ ਗਏ। ਤੁਸੀਂ ਸਾਡੇ ਬਾਪ, ਟੀਚਰ, ਸਤਿਗੁਰੂ ਹੋ। ਬਾਪ ਕਹਿਣਗੇ ਮੈਂ ਵੀ ਤੁਹਾਨੂੰ ਸਵੀਕਾਰ ਕਰਦਾ ਹਾਂ, ਪਰ ਯਾਦ ਰੱਖਣਾ ਮੇਰੀ ਪਤ (ਇੱਜ਼ਤ) ਨਹੀਂ ਗੁਆਉਣਾ। ਮੇਰਾ ਬਣਕੇ ਫਿਰ ਵਿਕਾਰ ਵਿੱਚ ਨਹੀਂ ਜਾਣਾ। ਅਸਲ ਵਿੱਚ ਇਸ ਸਮੇਂ ਸਭ ਨਰਕਵਾਸੀ ਹਨ। ਯਾਦ ਕਰਦੇ ਹਨ ਸ੍ਵਰਗ ਨੂੰ। ਕਹਿੰਦੇ ਹਨ ਫਲਾਣਾ ਸ੍ਵਰਗਵਾਸੀ ਹੋਇਆ। ਅਰੇ ਸਵਰਗ ਹੈ ਕਿੱਥੇ? ਜੇਕਰ ਸ੍ਵਰਗ ਗਿਆ ਤਾਂ ਫਿਰ ਇੱਥੇ ਬੁਲਾਕੇ ਖਾਣਾ ਆਦਿ ਕਿਓਂ ਖਿਲਾਉਂਦੇ ਹੋ? ਪਤਿਤ ਦੁਨੀਆਂ ਵਿੱਚ ਪਤਿਤ ਬ੍ਰਾਹਮਣਾਂ ਨੂੰ ਹੀ ਖਿਲਾਉਂਦੇ ਹਨ। ਪਾਵਨ ਤਾਂ ਕੋਈ ਹੈ ਨਹੀਂ। ਪਰ ਇਸ ਛੋਟੀ ਜਿਹੀ ਗੱਲ ਨੂੰ ਵੀ ਕੋਈ ਸਮਝ ਨਹੀਂ ਸਕਦੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਗਿਆਨ ਦੇਣ ਵਾਲੇ ਦਲਾਲ ਨਾਲ ਪ੍ਰੀਤ ਨਾ ਰੱਖ ਇੱਕ ਸ਼ਿਵਬਾਬਾ ਨੂੰ ਹੀ ਯਾਦ ਕਰਨਾ ਹੈ। ਉਹ ਹੀ ਜੀਯਦਾਨ ਦੇਣ ਵਾਲਾ ਹੈ।

2. ਇਸ ਬੇਹੱਦ ਨਾਟਕ ਨੂੰ ਬੁੱਧੀ ਵਿੱਚ ਰੱਖ ਆਪਾਰ ਖੁਸ਼ੀ ਵਿੱਚ ਰਹਿਣਾ ਹੈ। ਦੇਹ ਦਾ ਭਾਨ ਛੱਡ ਅਸ਼ਰੀਰੀ ਬਣਨ ਦਾ ਅਭਿਆਸ ਕਰਨਾ ਹੈ।

ਵਰਦਾਨ:-

ਸੰਗਮਯੁਗੀ ਬ੍ਰਾਹਮਣ ਆਤਮਾਵਾਂ ਦਾ ਕਰ੍ਤਵ੍ਯ ਹੈ ਹਮੇਸ਼ਾ ਖੁਸ਼ ਰਹਿਣਾ ਹੈ ਅਤੇ ਖੁਸ਼ੀ ਵੰਡਣਾ ਹੈ ਪਰ ਇਸ ਦੇ ਲਈ ਖਜ਼ਾਨਾ ਭਰਪੂਰ ਚਾਹੀਦਾ ਹੈ। ਹੁਣ ਜਿਵੇਂ ਨਾਜ਼ੁਕ ਸਮੇਂ ਨਜਦੀਕ ਆਉਂਦਾ ਜਾਵੇਗਾ ਉਵੇਂ ਕਈ ਆਤਮਾਵਾਂ ਤੁਹਾਡੇ ਕੋਲ ਥੋੜੇ ਸਮੇਂ ਦੀ ਖੁਸ਼ੀ ਦੀ ਮੰਗ ਕਰਨ ਲਈ ਆਉਣਗੀਆਂ। ਤਾਂ ਇੰਨੀ ਸੇਵਾ ਕਰਨੀ ਹੈ ਜੋ ਕੋਈ ਵੀ ਖਾਲੀ ਹੱਥ ਨਹੀਂ ਜਾਵੇ। ਇਸ ਦੇ ਲਈ ਚਿਹਰੇ ਤੇ ਹਮੇਸ਼ ਖ਼ੁਸ਼ੀ ਦੇ ਨਿਸ਼ਾਨ ਹੋਣ, ਕਦੀ ਮੂਡ ਓਫ ਵਾਲਾ, ਮਾਇਆ ਤੋਂ ਹਾਰ ਖਾਨ ਵਾਲਾ ਦਿਲਸ਼ਿਕਸਤ ਵਾਲਾ ਚਿਹਰਾ ਨਾ ਹੋਵੇ। ਹਮੇਸ਼ਾ ਖੁਸ਼ ਰਹੋ ਅਤੇ ਖੁਸ਼ੀ ਵੰਡਦੇ ਚੱਲੋ – ਤਾਂ ਕਹਾਂਗੇ ਹੀਰੋ ਹੀਰੋਂਇਨ ਪਾਰ੍ਟਧਾਰੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top