24 March 2022 Punjabi Murli Today | Brahma Kumaris

Read and Listen today’s Gyan Murli in Punjabi 

March 23, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਕਾਂਤ ਵਿੱਚ ਬੈਠ ਪੜ੍ਹਾਈ ਕਰੋ ਤਾਂ ਧਾਰਨਾ ਬਹੁਤ ਚੰਗੀ ਹੋਵੇਗੀ, ਸਵੇਰੇ - ਸਵੇਰੇ ਉੱਠ ਕੇ ਵਿਚਾਰ ਸਾਗਰ ਮੰਥਨ ਕਰਨ ਦੀ ਆਦਤ ਪਾਓ"

ਪ੍ਰਸ਼ਨ: -

ਫੁੱਲ ਪਾਸ ਹੋਣਾ ਹੈ ਤਾਂ ਕਿਹੜੇ ਖਿਆਲ ਆਉਣੇ ਚਾਹੀਦੇ ਹਨ, ਕਿਹੜੇ ਨਹੀਂ ਆਉਣੇ ਚਾਹੀਦੇ?

ਉੱਤਰ:-

ਫੁੱਲ ਪਾਸ ਹੋਣ ਦੇ ਲਈ ਇਹ ਹੀ ਖ਼ਿਆਲ ਰਹੇ ਕਿ ਅਸੀਂ ਰਾਤ – ਦਿਨ ਖੂਬ ਮਿਹਨਤ ਕਰਕੇ ਪੜ੍ਹਨਾ ਹੈ। ਆਪਣੀ ਅਵਸਥਾ ਅਜਿਹੀ ਉੱਚੀ ਬਣਾਉਣੀ ਹੈ ਜੋ ਬਾਪਦਾਦਾ ਦੇ ਦਿਲਤਖਤ ਤੇ ਬੈਠ ਸਕੀਏ। ਨੀਂਦ ਨੂੰ ਜਿੱਤਣ ਵਾਲਾ ਬਣਨਾ ਹੈ। ਖੁਸ਼ੀ ਵਿੱਚ ਰਹਿਣਾ ਹੈ। ਬਾਕੀ ਇਹ ਖਿਆਲ ਨਹੀਂ ਆਉਣਾ ਚਾਹੀਦਾ ਕਿ ਡਰਾਮਾ ਵਿੱਚ ਅਤੇ ਨਸੀਬ ਵਿੱਚ ਜੋ ਹੋਵੇਗਾ ਉਹ ਮਿਲ ਜਾਵੇਗਾ। ਇਹ ਖਿਆਲ ਅਲਬੇਲਾ ਬਣਾ ਦਿੰਦਾ ਹੈ।

ਗੀਤ:-

ਤੁਮੇਂ ਪਾਕੇ ਹਮਨੇ ਜਹਾਂ ਪਾ ਲਿਆ ਹੈ.

ਓਮ ਸ਼ਾਂਤੀ ਬੱਚਿਆਂ ਨੇ ਗੀਤ ਦਾ ਅਰਥ ਸਮਝਿਆ। ਬੇਹੱਦ ਦੇ ਬਾਪ ਤੋਂ ਹੁਣ ਸਾਨੂੰ ਬੇਹੱਦ ਦਾ ਵਰਸਾ ਮਿਲ ਰਿਹਾ ਹੈ। ਬੱਚੇ ਬਾਪ ਤੋਂ ਫਿਰ ਵਿਸ਼ਵ ਦੇ ਸਵਰਾਜ ਦਾ ਵਰਸਾ ਪਾ ਰਹੇ ਹਨ, ਜਿਸ ਵਿਸ਼ਵ ਦੀ ਬਾਦਸ਼ਾਹੀ ਨੂੰ ਤੁਹਾਡੇ ਤੋਂ ਕੋਈ ਖੋਹ ਨਾ ਸਕੇ। ਤੁਸੀਂ ਸਾਰੇ ਵਿਸ਼ਵ ਦੇ ਮਾਲਿਕ ਬਣਦੇ ਹੋ। ਉੱਥੇ ਕੋਈ ਹੱਦਾਂ ਨਹੀਂ ਰਹਿਣਗੀਆਂ। ਇੱਕ ਬਾਪ ਤੋਂ ਤੁਸੀਂ ਇੱਕ ਹੀ ਰਾਜਧਾਨੀ ਲੈਂਦੇ ਹੋ। ਜੋ ਇੱਕ ਹੀ ਮਹਾਰਾਜਾ ਮਹਾਰਾਣੀ ਰਾਜ ਚਲਾਉਂਦੇ ਹਨ। ਇੱਕ ਬਾਪ ਫਿਰ ਇੱਕ ਰਾਜਧਾਨੀ, ਜਿਸ ਵਿੱਚ ਕੋਈ ਪਾਰਟੀਸ਼ਨ ਨਹੀਂ। ਤੁਸੀਂ ਜਾਣਦੇ ਹੋ ਭਾਰਤ ਵਿੱਚ ਇੱਕ ਹੀ ਮਹਾਰਾਜਾ ਮਹਾਰਾਣੀ ਲਕਸ਼ਮੀ – ਨਾਰਾਇਣ ਦੀ ਰਾਜਧਾਨੀ ਸੀ, ਸਾਰੇ ਵਿਸ਼ਵ ਤੇ ਰਾਜ ਕਰਦੇ ਸਨ। ਉਸਨੂੰ ਅਦਵੈਤ ਰਾਜਧਾਨੀ ਕਿਹਾ ਜਾਂਦਾ ਹੈ, ਜੋ ਇੱਕ ਨੇ ਹੀ ਸਥਾਪਨ ਕੀਤੀ ਹੈ ਤੁਸੀਂ ਬੱਚਿਆਂ ਦਵਾਰਾ। ਫਿਰ ਤੁਸੀਂ ਬੱਚੇ ਹੀ ਵਿਸ਼ਵ ਦੀ ਰਾਜਾਈ ਭੋਗੋਂਗੇ। ਤੁਸੀਂ ਜਾਣਦੇ ਹੋ ਹਰ 5 ਹਜ਼ਾਰ ਵਰ੍ਹੇ ਬਾਦ ਅਸੀਂ ਇਹ ਰਾਜਾਈ ਲੈਂਦੇ ਹਾਂ। ਫਿਰ ਅੱਧਾਕਲਪ ਪੂਰਾ ਹੋਣ ਨਾਲ ਅਸੀਂ ਇਹ ਰਾਜਾਈ ਗਵਾਉਂਦੇ ਹਾਂ। ਫਿਰ ਬਾਬਾ ਆਕੇ ਰਾਜਾਈ ਪ੍ਰਾਪਤ ਕਰਾਉਂਦੇ ਹਨ। ਇਹ ਹੈ ਹਾਰ ਅਤੇ ਜਿੱਤ ਦਾ ਖੇਲ੍ਹ। ਮਾਇਆ ਦੇ ਹਾਰੇ ਹਾਰ ਹੈ, ਫਿਰ ਸ਼੍ਰੀਮਤ ਤੇ ਤੁਸੀਂ ਰਾਵਣ ਤੇ ਜਿੱਤ ਪਾਉਂਦੇ ਹੋ। ਤੁਹਾਡੇ ਵਿੱਚ ਵੀ ਕਈ ਬਿਲਕੁਲ ਅੰਨਨਯ ਨਿਸ਼ਚੇਬੁੱਧੀ ਹਨ, ਜਿਨਾਂ ਨੂੰ ਸਦੈਵ ਖੁਸ਼ੀ ਰਹਿੰਦੀ ਹੈ ਕਿ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਭਾਵੇਂ ਕਿੰਨੇ ਵੀ ਕ੍ਰਿਸ਼ਚਨ ਪਾਵਰਫੁਲ ਹਨ, ਪਰ ਵਿਸ਼ਵ ਦੇ ਮਾਲਿਕ ਬਣਨ – ਇਹ ਹੋ ਨਹੀਂ ਸਕਦਾ। ਟੁਕੜੇ – ਟੁਕੜੇ ਤੇ ਰਾਜ ਹੈ। ਪਹਿਲੇ – ਪਹਿਲੇ ਇੱਕ ਭਾਰਤ ਹੀ ਸਾਰੇ ਵਿਸ਼ਵ ਦਾ ਮਾਲਿਕ ਸੀ। ਦੇਵੀ ਦੇਵਤਾਵਾਂ ਦੇ ਸਿਵਾਏ ਦੂਸਰਾ ਕੋਈ ਧਰਮ ਨਹੀਂ ਸੀ। ਅਜਿਹੇ ਵਿਸ਼ਵ ਦਾ ਮਾਲਿਕ ਜਰੂਰ ਵਿਸ਼ਵ ਦਾ ਰਚਿਯਤਾ ਹੀ ਬਣਾਏਗਾ। ਦੇਖੋ, ਬਾਬਾ ਕਿਵੇਂ ਬੈਠ ਸਮਝਾਉਂਦੇ ਹਨ। ਤੁਸੀਂ ਵੀ ਸਮਝਾ ਸਕਦੇ ਹੋ। ਭਾਰਤਵਾਸੀ ਵਿਸ਼ਵ ਦੇ ਮਾਲਿਕ ਸਨ ਜਰੂਰ। ਵਿਸ਼ਵ ਦੇ ਰਚਿਯਤਾ ਤੋਂ ਹੀ ਵਰਸਾ ਮਿਲਿਆ ਹੋਵੇਗਾ। ਫਿਰ ਰਾਜਾਈ ਗਵਾਉਂਦੇ ਹਨ, ਦੁਖੀ ਹੁੰਦੇ ਹਨ ਤਾਂ ਬਾਪ ਨੂੰ ਯਾਦ ਕਰਦੇ ਹਨ। ਭਗਤੀ ਮਾਰਗ ਹੈ ਹੀ ਭਗਵਾਨ ਨੂੰ ਯਾਦ ਕਰਨ ਦਾ ਮਾਰਗ। ਕਿੰਨੇ ਤਰ੍ਹਾਂ ਨਾਲ ਭਗਤੀ ਦਾਨ-ਪੁਨ ਜਪ -ਤਪ ਆਦਿ ਕਰਦੇ ਹਨ। ਇਸ ਪੜ੍ਹਾਈ ਨਾਲ ਜੋ ਤੁਹਾਨੂੰ ਰਾਜਾਈ ਮਿਲਦੀ ਹੈ ਉਹ ਪੂਰੀ ਹੋਣ ਨਾਲ ਫਿਰ ਤੁਸੀਂ ਭਗਤ ਬਣ ਜਾਂਦੇ ਹੋ। ਲਕਸ਼ਮੀ – ਨਾਰਾਇਣ ਨੂੰ ਭਗਵਾਨ ਭਗਵਤੀ ਕਹਿੰਦੇ ਹਨ ਕਿਉਂਕਿ ਭਗਵਾਨ ਤੋਂ ਰਾਜਾਈ ਲਈ ਹੈ ਨਾ! ਪਰ ਬਾਪ ਕਹਿੰਦੇ ਹਨ ਉਹਨਾਂ ਨੂੰ ਵੀ ਤੁਸੀਂ ਭਗਵਾਨ ਭਗਵਤੀ ਨਹੀਂ ਕਹਿ ਸਕਦੇ ਹੋ। ਇਹਨਾਂ ਨੂੰ ਇਹ ਰਾਜਾਈ ਜਰੂਰ ਸਵਰਗ ਦੇ ਰਚੇਤਾ ਨੇ ਦਿੱਤੀ ਹੋਵੇਗੀ ਪਰ ਕਿਵੇਂ ਦਿੱਤੀ – ਇਹ ਕੋਈ ਨਹੀਂ ਜਾਣਦੇ ਹਨ। ਤੁਸੀਂ ਸਭ ਬਾਪ ਦੇ ਮਤਲਬ ਭਗਵਾਨ ਦੇ ਬੱਚੇ ਹੋ। ਹੁਣ ਬਾਪ ਸਾਰਿਆਂ ਨੂੰ ਤਾਂ ਰਾਜਾਈ ਨਹੀਂ ਦੇਣਗੇ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਭਾਰਤਵਾਸੀ ਹੀ ਵਿਸ਼ਵ ਦੇ ਮਾਲਿਕ ਬਣਦੇ ਹਨ। ਹੁਣ ਤੇ ਹੈ ਹੀ ਪ੍ਰਜਾ ਤੇ ਪ੍ਰਜਾ ਦਾ ਰਾਜ। ਆਪਣੇ ਨੂੰ ਆਪੇ ਹੀ ਪਤਿਤ ਭ੍ਰਿਸ਼ਟਾਚਾਰੀ ਮੰਨਦੇ ਹਨ। ਇਸ ਪਤਿਤ ਦੁਨੀਆਂ ਤੋਂ ਪਾਰ ਜਾਣ ਦੇ ਲਈ ਖਵਈਆ ਨੂੰ ਯਾਦ ਕਰਦੇ ਹਨ ਕਿ ਆਕੇ ਇਸ ਵੇਸ਼ਾਲਿਆ ਤੋਂ ਸ਼ਿਵਾਲੇ ਵਿੱਚ ਲੈ ਚੱਲੋ। ਇੱਕ ਹੈ ਨਿਰਾਕਾਰ ਸ਼ਿਵਾਲਾ, ਨਿਰਵਾਨਧਾਮ। ਦੂਸਰਾ ਫਿਰ ਸ਼ਿਵਬਾਬਾ ਜੋ ਰਾਜਧਾਨੀ ਸਥਾਪਨ ਕਰਦੇ ਹਨ, ਉਨ੍ਹਾਂ ਨੂੰ ਵੀ ਸ਼ਿਵਾਲਾ ਕਹਿੰਦੇ ਹਨ। ਸਾਰੀ ਸ਼੍ਰਿਸ਼ਟੀ ਹੀ ਸਿਵਾਲਾ ਬਣ ਜਾਂਦੀ ਹੈ। ਤਾਂ ਇਹ ਸਾਕਾਰੀ ਸ਼ਿਵਾਲਾ ਸਤਿਯੁਗ ਵਿੱਚ, ਉਹ ਹੈ ਨਿਰਾਕਾਰ ਸ਼ਿਵਾਲਾ, ਨਿਰਵਾਨਧਾਮ ਵਿੱਚ। ਇਹ ਨੋਟ ਕਰੋ। ਸਮਝਾਉਣ ਲਈ ਬੱਚਿਆਂ ਨੂੰ ਪੋਇੰਟਸ ਬਹੁਤ ਮਿਲਦੀਆਂ ਹਨ ਫਿਰ ਚੰਗੀ ਤਰ੍ਹਾਂ ਮੰਥਨ ਵੀ ਕਰਨਾ ਚਾਹੀਦਾ ਹੈ। ਜਿਵੇਂ ਕਾਲੇਜ ਵਿੱਚ ਬੱਚੇ ਬਚਪਨ ਵਿੱਚ ਸਵੇਰੇ – ਸਵੇਰੇ ਉੱਠਕੇ ਪੜ੍ਹਦੇ ਹਨ। ਸਵੇਰੇ ਕਿਉਂ ਬੈਠਦੇ ਹਨ। ਕਿਉਂਕਿ ਆਤਮਾ ਵਿਸ਼ਰਾਮ ਪਾਕੇ ਰਿਫਰੇਸ਼ ਹੋ ਜਾਂਦੀ ਹੈ। ਏਕਾਂਤ ਵਿੱਚ ਬੈਠ ਪੜ੍ਹਣ ਨਾਲ ਧਾਰਨਾ ਚੰਗੀ ਹੁੰਦੀ ਹੈ। ਸਵੇਰੇ ਉੱਠਣ ਦਾ ਸ਼ੋਂਕ ਹੋਣਾ ਚਾਹੀਦਾ ਹੈ। ਕਈ ਕਹਿੰਦੇ ਹਨ ਸਾਡੀ ਡਿਊਟੀ ਅਜਿਹੀ ਹੈ ਜੋ ਸਵੇਰੇ ਜਾਣਾ ਪੈਂਦਾ ਹੈ। ਅੱਛਾ ਸ਼ਾਮ ਨੂੰ ਬੈਠੋ। ਸ਼ਾਮ ਦੇ ਸਮੇਂ ਵੀ ਕਹਿੰਦੇ ਹਨ ਦੇਵਤਾ ਚੱਕਰ ਲਗਾਉਂਦੇ ਹਨ। ਕਵੀਨ ਵਿਕਟੋਰੀਆ ਦਾ ਵਜ਼ੀਰ ਰਾਤ ਨੂੰ ਬਾਹਰ ਬਤੀ ਦੇ ਥੱਲੇ ਜਾਕੇ ਪੜ੍ਹਦਾ ਸੀ। ਬਹੁਤ ਗਰੀਬ ਸੀ। ਪੜ੍ਹਕੇ ਵਜ਼ੀਰ ਬਣ ਗਿਆ। ਸਾਰਾ ਮਦਾਰ ਪੜ੍ਹਾਈ ਤੇ ਹੈ। ਤੁਹਾਨੂੰ ਤਾਂ ਪੜ੍ਹਾਉਣ ਵਾਲਾ ਪਰਮਪਿਤਾ ਪਰਮਾਤਮਾ ਹੈ। ਤੁਹਾਨੂੰ ਇਹ ਬ੍ਰਹਮਾ ਨਹੀਂ ਪੜ੍ਹਾਉਂਦਾ, ਨਾ ਸ਼੍ਰੀਕ੍ਰਿਸ਼ਨ। ਨਿਰਾਕਾਰ ਗਿਆਨ ਦਾ ਸਾਗਰ ਪੜ੍ਹਾਉਂਦੇ ਹਨ। ਉਹਨਾਂ ਨੂੰ ਹੀ ਰਚਨਾ ਦੇ ਆਦਿ ਮੱਧ ਅੰਤ ਦਾ ਗਿਆਨ ਹੈ। ਸਤਿਯੁਗ ਤ੍ਰੇਤਾ ਆਦਿ ਫਿਰ ਤ੍ਰੇਤਾ ਦੇ ਅੰਤ ਦਵਾਪਰ ਦੀ ਆਦਿ ਉਸਨੂੰ ਮੱਧ ਕਿਹਾ ਜਾਂਦਾ ਹੈ। ਇਹ ਸਭ ਗੱਲਾਂ ਬਾਬਾ ਸਮਝਾਉਂਦੇ ਹਨ। ਬ੍ਰਹਮਾ ਸੋ ਵਿਸ਼ਨੂੰ ਬਣ 84 ਜਨਮ ਭੋਗਦੇ ਹਨ, ਫਿਰ ਬ੍ਰਹਮਾ ਬਣਦੇ ਹਨ। ਬ੍ਰਹਮਾ ਨੇ 84 ਜਨਮ ਲਏ ਜਾਂ ਲਕਸ਼ਮੀ -ਨਰਾਇਣ ਨੇ 84 ਜਨਮ ਲਏ। ਗੱਲ ਇੱਕ ਹੋ ਜਾਂਦੀ ਹੈ। ਇਸ ਸਮੇਂ ਤੁਸੀਂ ਬ੍ਰਾਹਮਣ ਵੰਸ਼ਾਵਲੀ ਹੋ ਫਿਰ ਤੁਸੀਂ ਵਿਸ਼ਨੂੰ ਵੰਸ਼ਾਵਲੀ ਬਣੋਂਗੇ। ਫਿਰ ਡਿੱਗਦੇ – ਡਿੱਗਦੇ ਤੁਸੀਂ ਸ਼ੂਦ੍ਰ ਵੰਸ਼ਾਂਵਲੀ ਬਣੋਗੇ। ਇਹ ਸਭ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਤੁਸੀਂ ਜਾਣਦੇ ਹੋ ਅਸੀਂ ਆਏ ਹਾਂ ਬੇਹੱਦ ਦੇ ਬਾਪ ਦੀ ਸ਼੍ਰੀਮਤ ਤੇ ਚੱਲ ਵਿਸ਼ਵ ਦੇ ਮਹਾਰਾਜਾ ਮਹਾਰਾਣੀ ਬਣਨ ਦੇ ਲਈ। ਪ੍ਰਜਾ ਵੀ ਵਿਸ਼ਵ ਦੀ ਮਾਲਿਕ ਠਹਿਰੀ। ਇਸ ਪੜ੍ਹਾਈ ਵਿੱਚ ਹੁਸ਼ਿਆਰੀ ਚਾਹੀਦੀ ਹੈ। ਜਿਨਾਂ ਪੜ੍ਹਾਂਗੇ, ਪੜ੍ਹਾਵਾਂਗੇ ਉਨਾਂ ਹੀ ਉੱਚ ਪਦਵੀ ਪਾਵਾਂਗੇ। ਇਹ ਬੇਹੱਦ ਦੀ ਪੜ੍ਹਾਈ ਹੈ, ਸਭਨੂੰ ਪੜ੍ਹਣਾ ਹੈ। ਸਭ ਇੱਕ ਕੋਲੋਂ ਹੀ ਪੜ੍ਹਦੇ ਹਨ। ਫਿਰ ਨੰਬਰਵਾਰ ਕਈ ਤੇ ਚੰਗੀ ਧਾਰਨਾ ਕਰਦੇ ਹਨ, ਕਈਆਂ ਨੂੰ ਜਰਾ ਵੀ ਧਾਰਣਾ ਨਹੀਂ ਹੁੰਦੀ ਹੈ। ਨੰਬਰਵਾਰ ਸਾਰੇ ਚਾਹੀਦੇ ਹਨ। ਰਾਜਾਵਾਂ ਦੇ ਅੱਗੇ ਦਾਸ ਦਾਸੀਆਂ ਵੀ ਚਾਹੀਦੀਆਂ ਹਨ। ਦਾਸ ਦਾਸੀਆਂ ਤਾਂ ਮਹਿਲਾਂ ਵਿੱਚ ਰਹਿੰਦੇ ਹਨ। ਪ੍ਰਜਾ ਤੇ ਬਾਹਰ ਰਹਿੰਦੀ ਹੈ। ਉੱਥੇ ਮਹਿਲ ਬਹੁਤ ਵੱਡੇ – ਵੱਡੇ ਹੁੰਦੇ ਹਨ। ਜ਼ਮੀਨ ਬਹੁਤ ਹੈ, ਮਨੁੱਖ ਘੱਟ ਹਨ। ਅਨਾਜ਼ ਵੀ ਬਹੁਤ ਹੁੰਦਾ ਹੈ। ਸਭ ਕਾਮਨਾਵਾਂ ਪੂਰਨ ਹੋ ਜਾਂਦੀਆਂ ਹਨ। ਪੈਸੇ ਦੇ ਲਈ ਕਦੀ ਦੁੱਖੀ ਨਹੀਂ ਹੁੰਦੇ। ਪੈਰਾਡਾਇਜ ਨਾਮ ਕਿੰਨਾ ਉੱਚਾ ਹੈ। ਇੱਕ ਦੀ ਮਤ ਤੇ ਚੱਲਣ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ। ਉੱਥੇ ਕਹਾਂਗੇ ਸਤਿਯੁਗੀ ਸੂਰਜਵੰਸ਼ੀ ਲੱਛਮੀ – ਨਾਰਾਇਣ ਦਾ ਰਾਜ ਫਿਰ ਬੱਚੇ ਗੱਦੀ ਤੇ ਬੈਠਣਗੇ। ਉਹਨਾਂ ਦੀ ਮਾਲਾ ਬਣਦੀ ਹੈ। 8 ਪਾਸ ਵਿਧ ਆਨਰ ਹੁੰਦੇ ਹਨ। 9 ਰਤਨਾ ਦੀ ਅੰਗੂਠੀ ਵੀ ਪਹਿਨਦੇ ਹਨ। ਵਿਚਕਾਰ ਬਾਬਾ, ਬਾਕੀ ਹਨ 8 ਰਤਨ, 9 ਰਤਨਾਂ ਦੀ ਅੰਗੂਠੀ ਬਹੁਤ ਪਾਉਂਦੇ ਹਨ। ਇਹ ਦੇਵਤਾਵਾਂ ਦੀ ਨਿਸ਼ਾਨੀ ਸਮਝਦੇ ਹਨ। ਅਰਥ ਤੇ ਸਮਝਦੇ ਨਹੀਂ ਹਨ ਕਿ ਉਹ 9 ਰਤਨ ਕੌਣ ਸਨ? ਮਾਲਾ ਵੀ 9 ਰਤਨਾਂ ਦੀ ਬਣਦੀ ਹੈ। ਕ੍ਰਿਸ਼ਚਨ ਲੋਕੀ ਬਾਂਹ ਵਿੱਚ ਮਾਲਾ ਪਾਉਂਦੇ ਹਨ। 8 ਰਤਨ ਅਤੇ ਉੱਪਰ ਫੁੱਲ ਹੁੰਦਾ ਹੈ। ਇਹ ਹੈ ਮੁਕਤੀ ਵਾਲਿਆਂ ਦੀ ਮਾਲਾ। ਬਾਕੀ ਜੀਵਨਮੁਕਤੀ ਅਤੇ ਪ੍ਰਵ੍ਰਿਤੀ ਵਾਲਿਆਂ ਦੀ ਮਾਲਾ ਵਿੱਚ ਫੁੱਲ ਦੇ ਨਾਲ ਯੁਗਲ ਦਾਨਾ ਵੀ ਜਰੂਰ ਹੋਵੇਗਾ। ਅਰਥ ਵੀ ਸਮਝਾਉਣਾ ਹੈ ਨਾ, ਸ਼ਾਇਦ ਉਹ ਪੌਪ ਦੀ ਵੀ ਨੰਬਰਵਾਰ ਮਾਲਾ ਬਨਾਉਂਦੇ ਹੋਣ। ਇਸ ਮਾਲਾ ਦਾ ਤੇ ਉਨ੍ਹਾਂਨੂੰ ਪਤਾ ਹੀ ਨਹੀਂ ਹੈ। ਅਸਲ ਵਿੱਚ ਮਾਲਾ ਤੇ ਇਹ ਹੀ ਹੈ, ਜੋ ਸਾਰੇ ਫੇਰਦੇ ਹਨ। ਸ਼ਿਵਬਾਬਾ ਅਤੇ ਤੁਸੀਂ ਬੱਚੇ ਜੋ ਮਿਹਨਤ ਕਰਦੇ ਹੋ। ਹੁਣ ਜੇਕਰ ਤੁਸੀਂ ਕਿਸੇ ਨੂੰ ਵੀ ਬੈਠ ਸਮਝਾਓ ਤਾਂ ਮਾਲਾ ਕਿਸ ਦੀ ਬਣੀ ਹੋਈ ਹੈ ਤਾਂ ਝੱਟ ਸਮਝ ਜਾਣਗੇ। ਤੁਹਾਡਾ ਪ੍ਰੋਜੈਕਟਰ ਵਲਾਇਤ ਤੱਕ ਵੀ ਜਾਵੇਗਾ ਫਿਰ ਸਮਝਾਉਣ ਵਾਲੀ ਜੋੜੀ ਵੀ ਚਾਹੀਦੀ ਹੈ। ਸਮਝਣਗੇ ਇਹ ਤਾਂ ਪ੍ਰਵ੍ਰਿਤੀ ਮਾਰਗ ਹੈ। ਬਾਪ ਦਾ ਪਰਿਚੈ ਸਭ ਨੂੰ ਦੇਣਾ ਹੈ ਅਤੇ ਸ੍ਰਿਸ਼ਟੀ ਨੂੰ ਵੀ ਜਾਨਣਾ ਹੈ ਜੋ ਚੱਕਰ ਨੂੰ ਨਹੀਂ ਜਾਣਦੇ ਤਾਂ ਉਨ੍ਹਾਂ ਨੂੰ ਕੀ ਕਹਾਂਗੇ!

ਸਤਿਯੁਗ ਵਿੱਚ ਤੁਸੀਂ ਸਰਵਗੁਣ ਸੰਪੰਨ 16 ਕਲਾ ਸੰਪੂਰਨ ਸੀ, ਹੁਣ ਫਿਰ ਬਣਦੇ ਹੋ। ਤੁਸੀਂ ਇਹ ਪੜ੍ਹਾਈ ਪੜ੍ਹਕੇ ਇੰਨੇ ਉੱਚ ਬਣੇ ਹੋ। ਰਾਧੇ ਕ੍ਰਿਸ਼ਨ ਵੱਖ – ਵੱਖ ਰਾਜਧਾਨੀ ਦੇ ਸਨ। ਸਵੰਬਰ ਦੇ ਬਾਦ ਨਾਮ ਲਕਸ਼ਮੀ – ਨਾਰਾਇਣ ਪਿਆ। ਲਕਸ਼ਮੀ – ਨਾਰਾਇਣ ਦਾ ਕੋਈ ਬਚਪਨ ਦਾ ਚਿਤਰ ਨਹੀਂ ਦਿਖਾਉਂਦੇ ਹਨ। ਸਤਿਯੁਗ ਵਿੱਚ ਤਾਂ ਕਿਸੇ ਦੀ ਇਸਤਰੀ ਅਕਾਲੇ ਮਰਦੀ ਨਹੀਂ। ਸਾਰੇ ਪੂਰੇ ਟਾਈਮ ਤੇ ਸ਼ਰੀਰ ਛੱਡਦੇ ਹਨ। ਰੋਣ ਦੀ ਲੋੜ ਨਹੀਂ। ਨਾਮ ਹੀ ਹੈ ਪੈਰਾਡਾਇਜ। ਇਸ ਸਮੇਂ ਇਹ ਅਮਰੀਕਾ, ਰਸ਼ੀਆ ਆਦਿ ਜੋ ਵੀ ਹਨ, ਸਭ ਵਿੱਚ ਹੈ ਮਾਇਆ ਦਾ ਭਭਕਾ। ਇਹ ਐਰੋਪਲੇਨ, ਮੋਟਰਾਂ ਆਦਿ ਸਭ ਬਾਬਾ ਦੇ ਹੁੰਦੇ ਹੀ ਨਿਕਲੀਆਂ ਹਨ। 100 ਵਰ੍ਹੇ ਵਿੱਚ ਇਹ ਸਭ ਹੋਏ ਹਨ। ਇਹ ਹੈ ਮ੍ਰਿਗ ਤ੍ਰਿਸ਼ਣਾ ਮਿਸਲ ਰਾਜ, ਇਸਨੂੰ ਮਾਇਆ ਦਾ ਪਮਪ ਕਿਹਾ ਜਾਂਦਾ ਹੈ। ਸਾਇੰਸ ਦਾ ਪਿਛਾੜੀ ਦਾ ਭਭਕਾ ਹੈ – ਅਲਪਕਾਲ ਦੇ ਲਈ। ਇਹ ਸਭ ਖਤਮ ਹੋ ਜਾਣਗੇ। ਫਿਰ ਸਵਰਗ ਵਿੱਚ ਕੰਮ ਆਉਣਗੇ। ਮਾਇਆ ਦੇ ਪਮਪ ਨਾਲ ਖੁਸ਼ੀ ਵੀ ਮਨਾਉਣਗੇ ਤਾਂ ਵਿਨਾਸ਼ ਵੀ ਹੋਵੇਗਾ। ਹੁਣ ਤੁਸੀਂ ਸ਼੍ਰੀਮਤ ਤੇ ਰਾਜ ਲੈ ਰਹੇ ਹੋ। ਉਹ ਰਜਾਈ ਸਾਡੇ ਕੋਲੋਂ ਕੋਈ ਵੀ ਖੋਹ ਨਹੀਂ ਸਕਦਾ। ਉੱਥੇ ਕੋਈ ਵੀ ਉਪਦ੍ਰਵ ਨਹੀਂ ਹੋਵੇਗਾ ਕਿਉਂਕਿ ਉੱਥੇ ਮਾਇਆ ਹੀ ਨਹੀਂ। ਬਾਪ ਸਮਝਾਉਂਦੇ ਹਨ ਬੱਚੇ ਚੰਗੀ ਤਰ੍ਹਾਂ ਪੜ੍ਹੋ। ਪਰ ਨਾਲ – ਨਾਲ ਬਾਬਾ ਇਹ ਵੀ ਜਾਣਦੇ ਹਨ ਕਿ ਕਲਪ ਪਹਿਲੇ ਮੁਅਫਿਕ ਹੀ ਸਭ ਨੂੰ ਪੜ੍ਹਣਾ ਹੈ। ਜੋ ਸੀਨ ਕਲਪ ਪਹਿਲੇ ਚੱਲੀ ਹੈ, ਉਹ ਹੀ ਹੁਣ ਚਲ ਰਹੀ ਹੈ। ਨਰਕ ਨੂੰ ਸਵਰਗ ਬਨਾਉਣ ਦਾ ਕਲਿਆਣਕਾਰੀ ਪਾਰ੍ਟ ਕਲਪ ਪਹਿਲੇ ਮੁਅਫਿਕ ਹੀ ਚਲ ਰਿਹਾ ਹੈ। ਬਾਕੀ ਜੋ ਇਸ ਧਰਮ ਦਾ ਨਹੀਂ ਹੋਵੇਗਾ, ਉਸਨੂੰ ਇਹ ਗਿਆਨ ਬੁੱਧੀ ਵਿੱਚ ਬੈਠੇਗਾ ਹੀ ਨਹੀਂ। ਬਾਪ ਟੀਚਰ ਹਨ ਤਾਂ ਬੱਚਿਆਂ ਨੂੰ ਵੀ ਟੀਚਰ ਬਣਨਾ ਪਵੇ। ਵਿਲਾਇਤ ਤੱਕ ਇਹ ਪੜ੍ਹਾਉਣ ਦੇ ਲਈ ਬੱਚੇ ਗਏ ਹਨ। ਇੰਟ੍ਰਪ੍ਰੇਟਰ ਵੀ ਨਾਲ ਹੁਸ਼ਿਆਰ ਚਾਹੀਦਾ ਹੈ। ਮਿਹਨਤ ਤਾਂ ਕਰਨੀ ਹੈ।

ਤੁਸੀਂ ਈਸ਼ਵਰੀ ਬੱਚਿਆਂ ਦੀ ਚਲਣ ਬਹੁਤ ਉੱਚੀ ਚਾਹੀਦੀ ਹੈ। ਸਤਿਯੁਗ ਵਿੱਚ ਚਲਣ ਹੁੰਦੀ ਹੀ ਉੱਚੀ ਅਤੇ ਰਾਯਲ ਹੈ। ਇੱਥੇ ਤਾਂ ਤੁਹਾਨੂੰ ਬੱਕਰੀ ਤੋਂ ਸ਼ੇਰਨੀ, ਬੰਦਰ ਤੋਂ ਦੇਵਤਾ ਬਣਾਇਆ ਜਾਂਦਾ ਹੈ। ਤਾਂ ਹਰ ਗੱਲ ਵਿੱਚ ਨਿਰਹੰਕਾਰੀਪਣਾ ਚਾਹੀਦਾ ਹੈ। ਆਪਣੇ ਹੰਕਾਰ ਨੂੰ ਤੋੜਨਾ ਚਾਹੀਦਾ ਹੈ। ਯਾਦ ਰੱਖਣਾ ਚਾਹੀਦਾ ਹੈ “ਜਿਵੇਂ ਦਾ ਕਰਮ ਅਸੀਂ ਕਰਾਂਗੇ ਸਾਨੂੰ ਵੇਖ ਹੋਰ ਕਰਨਗੇ।” ਆਪਣੇ ਹੱਥ ਨਾਲ ਬਰਤਨ ਸਾਫ਼ ਕਰਨਗੇ ਤਾਂ ਸਭ ਕਹਿਣਗੇ ਕਿੰਨੇ ਨਿਰਹੰਕਾਰੀ ਹਨ। ਸਭ ਕੁਝ ਹੱਥ ਨਾਲ ਕਰਦੇ ਹਨ ਤਾਂ ਹੋਰ ਹੀ ਜਿਆਦਾ ਮਾਨ ਹੋਵੇਗਾ। ਕਿੱਥੇ ਹੰਕਾਰ ਆਉਂਣ ਨਾਲ ਦਿਲ ਤੋਂ ਉਤਰ ਜਾਂਦੇ ਹਨ। ਜਦ ਤੱਕ ਉੱਚੀ ਅਵਸਥਾ ਨਹੀਂ ਬਣੀ ਤਾਂ ਦਿਲ ਤੇ ਨਹੀਂ ਚੜ੍ਹਣਗੇ ਤਾਂ ਤਖਤ ਤੇ ਬੈਠਣਗੇ ਕਿਵੇਂ! ਨੰਬਰਵਾਰ ਮਰਤਬੇ ਤਾਂ ਹੁੰਦੇ ਹਨ ਨਾ! ਜਿਨ੍ਹਾਂ ਦੇ ਕੋਲ ਬਹੁਤ ਧਨ ਹੈ ਤਾਂ ਫਸਟਕਲਾਸ ਮਹਿਲ ਬਣਾਉਂਦੇ ਹਨ। ਗਰੀਬ ਝੋਪੜੀ ਬਣਾਉਣਗੇ। ਇਸ ਕਾਰਨ ਚੰਗੀ ਤਰ੍ਹਾਂ ਨਾਲ ਪੜ੍ਹਕੇ ਫੁੱਲ ਪਾਸ ਹੋਕੇ, ਚੰਗੀ ਪਦਵੀ ਪਾਉਣਾ ਚਾਹੀਦਾ ਹੈ। ਇਵੇਂ ਨਹੀਂ ਕਿ ਜੋ ਡਰਾਮਾ ਵਿੱਚ ਹੋਵੇਗਾ ਅਤੇ ਜੋ ਨਸੀਬ ਵਿੱਚ ਹੋਵੇਗਾ। ਇਹ ਖਿਆਲ ਆਉਣ ਨਾਲ ਹੀ ਨਾਪਸ ਹੋ ਜਾਣਗੇ। ਨਸੀਬ ਨੂੰ ਵਧਾਉਣਾ ਹੈ। ਰਾਤ ਦਿਨ ਖੂਬ ਮਿਹਨਤ ਕਰ ਪੜ੍ਹਨਾ ਹੈ। ਨੀਂਦ ਨੂੰ ਜਿੱਤਣ ਵਾਲਾ ਬਣਨਾ ਹੈ। ਰਾਤ ਨੂੰ ਵਿਚਾਰ ਸਾਗਰ ਮੰਥਨ ਕਰਨ ਨਾਲ ਤੁਹਾਨੂੰ ਬਹੁਤ ਮਜ਼ਾ ਆਵੇਗਾ। ਬਾਬਾ ਨੂੰ ਕੋਈ ਦੱਸਦੇ ਨਹੀਂ ਹਨ ਕਿ ਬਾਬਾ ਅਸੀਂ ਇਵੇਂ ਵਿਚਾਰ ਸਾਗਰ ਮੰਥਨ ਕਰਦੇ ਹਾਂ। ਤਾਂ ਬਾਬਾ ਸਮਝਦੇ ਹਨ ਕਿ ਕੋਈ ਉੱਠਦਾ ਹੀ ਨਹੀਂ ਹੈ। ਸ਼ਾਇਦ ਇਨ੍ਹਾਂ ਦਾ ਹੀ ਪਾਰ੍ਟ ਹੈ ਵਿਚਾਰ ਸਾਗਰ ਮੰਥਨ ਕਰਨ ਦਾ। ਨੰਬਰਵਨ ਬੱਚਾ ਤਾਂ ਇਹ ਹੀ ਹੈ ਨਾ! ਬਾਬਾ ਅਨੁਭਵ ਦੱਸਦੇ ਹਨ, ਉਠਕੇ ਯਾਦ ਵਿੱਚ ਬੈਠੋ। ਇਵੇਂ ਇਵੇਂ ਖਿਆਲ ਕੀਤੇ ਜਾਂਦੇ ਹਨ – ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਉੱਚ ਤੇ ਉੱਚ ਬਾਬਾ ਹੈ ਫਿਰ ਸੂਕ੍ਸ਼੍ਮਵਤਨਵਾਸੀ ਬ੍ਰਹਮਾ, ਵਿਸ਼ਨੂੰ, ਸ਼ੰਕਰ। ਫਿਰ ਬ੍ਰਹਮਾ ਕੀ ਹੈ! ਵਿਸ਼ਨੂੰ ਕੀ ਹੈ! ਇਵੇਂ – ਇਵੇਂ ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਜੋ ਕਰਮ ਅਸੀਂ ਕਰਾਂਗੇ, ਸਾਨੂੰ ਵੇਖ ਹੋਰ ਕਰਨਗੇ, ਇਸਲਈ ਹਰ ਕਰਮ ਤੇ ਧਿਆਨ ਦੇਣਾ ਹੈ। ਬਹੁਤ – ਬਹੁਤ ਨਿਰਮਾਣਚਿੱਤ, ਨਿਰਹੰਕਾਰੀ ਬਣਨਾ ਹੈ। ਹੰਕਾਰ ਨੂੰ ਤੋੜ ਦੇਣਾ ਹੈ।

2. ਆਪਣਾ ਨਸੀਬ (ਤਕਦੀਰ) ਉੱਚ ਬਣਾਉਣ ਦੇ ਲਈ ਚੰਗੀ ਤਰ੍ਹਾਂ ਪੜ੍ਹਾਈ ਪੜ੍ਹਨੀ ਹੈ। ਸਵੇਰੇ – ਸਵੇਰੇ ਉੱਠਕੇ ਬਾਪ ਨੂੰ ਯਾਦ ਕਰਨ ਦਾ ਸ਼ੌਕ ਰੱਖਣਾ ਹੈ।

ਵਰਦਾਨ:-

ਜੋ ਬੱਚੇ ਤ੍ਰਿਕਾਲਦਰਸ਼ੀ ਹਨ ਉਹ ਕਦੀ ਕਿਸੀ ਗੱਲ ਵਿੱਚ ਮੂੰਝ ਨਹੀਂ ਸਕਦੇ ਕਿਓਂਕਿ ਉਨ੍ਹਾਂ ਦੇ ਸਾਹਮਣੇ ਤਿੰਨੋ ਕਾਲ ਕਲਿਯਰ ਹਨ। ਜਦ ਮੰਜ਼ਿਲ ਅਤੇ ਰਸਤਾ ਕਲੀਅਰ ਹੁੰਦਾ ਹੈ ਤਾਂ ਕੋਈ ਅਨੁਭਵ ਨਹੀਂ ਕਰਦੀ। ਤ੍ਰਿਕਾਲਦਰਸ਼ੀ ਆਤਮਾਵਾਂ ਕਦੀ ਕੋਈ ਗੱਲ ਵਿੱਚ ਸਿਵਾਏ ਮੌਜ ਦੇ ਹੋਰ ਕੋਈ ਅਨੁਭਵ ਨਹੀਂ ਕਰਦੀ। ਭਾਵੇਂ ਪਰਿਸਥਿਤੀ ਮੁਝਾਉਂਣ ਦੀ ਹੋਵੇ ਪਰ ਬ੍ਰਾਹਮਣ ਆਤਮਾ ਉਸ ਨੂੰ ਵੀ ਮੌਜ ਵਿਚ ਬਦਲ ਦਵੇਗੀ ਕਿਓਂਕਿ ਅਣਗਿਣਤ ਵਾਰ ਉਹ ਪਾਰ੍ਟ ਵਜਾਇਆ ਹੈ। ਇਹ ਸਮ੍ਰਿਤੀ ਕਰਮਯੋਗੀ ਬਣਾ ਦਿੰਦੀ ਹੈ। ਉਹ ਹਰ ਕੰਮ ਮੌਜ ਨਾਲ ਕਰਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top