22 March 2022 Punjabi Murli Today | Brahma Kumaris

Read and Listen today’s Gyan Murli in Punjabi 

March 21, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਜੇਕਰ ਬਾਪ ਨਾਲ ਮਿਲਣ ਮਨਾਉਣਾ ਹੈ, ਪਾਵਨ ਬਣਨਾ ਹੈ ਤਾਂ ਸੱਚੇ - ਸੱਚੇ ਰੂਹਾਨੀ ਆਸ਼ਿਕ ਬਣੋ, ਇੱਕ ਬਾਪ ਦੇ ਸਿਵਾਏ ਕਿਸੇ ਨੂੰ ਵੀ ਯਾਦ ਨਹੀਂ ਕਰੋ"

ਪ੍ਰਸ਼ਨ: -

ਬ੍ਰਾਹਮਣ ਜੋ ਦੇਵਤਾ ਬਣਦੇ ਹਨ, ਉਨ੍ਹਾਂ ਬ੍ਰਾਹਮਣਾਂ ਦੀ ਪਦਵੀ ਦੇਵਤਾਵਾਂ ਤੋੰ ਵੀ ਉੱਚੀ ਹੈ, ਕਿਵੇਂ?

ਉੱਤਰ:-

ਬ੍ਰਾਹਮਣ ਇਸ ਵਕਤ ਸੱਚੇ ਸੱਚੇ ਰੂਹਾਨੀ ਸੋਸ਼ਲ ਵਰਕਰ ਹਨ। ਮਨੁੱਖਾਂ ਦੀ ਰੂਹ ਨੂੰ ਪਵਿਤ੍ਰਤਾ, ਯੋਗ ਦਾ ਇੰਜੈਕਸ਼ਨ ਲਗਾਉਂਦੇ ਹਨ। ਭਾਰਤ ਦੇ ਡੁੱਬੇ ਹੋਏ ਬੇੜੇ ਨੂੰ ਸ਼੍ਰੀਮਤ ਨਾਲ ਪਾਰ ਲਗਾਉਂਦੇ ਹਨ। ਨਰਕਵਾਸੀ ਭਾਰਤ ਨੂੰ ਸਵਰਗਵਾਸੀ ਬਨਾਉਂਦੇ ਹਨ। ਅਜਿਹੀ ਸੇਵਾ ਦੇਵਤਾ ਨਹੀਂ ਕਰਨਗੇ। ਉਹ ਤਾਂ ਇਸ ਸਮੇਂ ਦੇ ਸੇਵਾ ਦੀ ਪ੍ਰਾਲਬੱਧ ਭੋਗਦੇ ਹਨ, ਇਸਲਈ ਬ੍ਰਾਹਮਣ ਦੇਵਤਾਵਾਂ ਤੋੰ ਵੀ ਉੱਚ ਹਨ।

ਗੀਤ:-

ਸਾਡੇ ਤੀਰਥ ਨਿਆਰੇ ਹਨ..

ਓਮ ਸ਼ਾਂਤੀ ਬੱਚਿਆਂ ਨੇ ਗੀਤ ਸੁਣਿਆ। ਅਸੀਂ ਜੋ ਜੀਵ ਆਤਮਾਵਾਂ ਹਾਂ। ਆਤਮਾ ਅਤੇ ਸ਼ਰੀਰ, ਆਤਮਾ ਨੂੰ ਆਤਮਾ ਅਤੇ ਸ਼ਰੀਰ ਨੂੰ ਜੀਵ ਕਿਹਾ ਜਾਂਦਾ ਹੈ। ਆਤਮਾਵਾਂ ਆਉਂਦੀਆਂ ਹਨ – ਪਰਮਧਾਮ ਤੋੰ। ਇੱਥੇ ਆਕੇ ਸ਼ਰੀਰ ਧਾਰਨ ਕਰਦੀਆਂ ਹਨ। ਇਹ ਕਰਮਖੇਤ੍ਰ ਹੈ ਜਿੱਥੇ ਆਕੇ ਅਸੀਂ ਪਾਰਟ ਵਜਾਉਂਦੇ ਹਾਂ। ਬਾਪ ਕਹਿੰਦੇ ਹਨ ਮੈਨੂੰ ਵੀ ਪਾਰਟ ਵਜਾਉਣਾ ਹੈ। ਮੈਂ ਤੇ ਪਤਿਤਾਂ ਨੂੰ ਪਾਵਨ ਬਨਾਉਣ ਆਇਆ ਹਾਂ। ਇਸ ਸਮੇਂ ਇਸ ਪਤਿਤ ਦੁਨੀਆਂ ਵਿੱਚ ਇੱਕ ਵੀ ਪਾਵਨ ਨਹੀਂ ਹੈ। ਪਾਵਨ ਦੁਨੀਆਂ ਵਿੱਚ ਫਿਰ ਇੱਕ ਵੀ ਪਤਿਤ ਨਹੀਂ ਰਹੇਗਾ। ਸਤਿਯੁਗ ਤ੍ਰੇਤਾ ਪਾਵਨ, ਦਵਾਪਰ ਕਲਯੁਗ ਪਤਿਤ। ਪਤਿਤ ਪਾਵਨ ਬਾਪ ਹੀ ਆਕੇ ਸਭ ਨੂੰ ਸਿੱਖਿਆ ਦਿੰਦੇ ਹਨ ਹੇ ਆਤਮਾਓਂ ਤੁਸੀਂ ਇਸ ਸ਼ਰੀਰ ਦੇ ਨਾਲ 84 ਜਨਮਾਂ ਦਾ ਪਾਰ੍ਟ ਪੂਰਾ ਕੀਤਾ। ਉਸ ਵਿੱਚ ਅੱਧਾ ਸਮਾਂ ਸੁੱਖ, ਅੱਧਾ ਸਮਾਂ ਦੁੱਖ ਪਾਇਆ। ਦੁਖ ਵੀ ਹੋਲੀ – ਹੋਲੀ ਸ਼ੁਰੂ ਹੁੰਦਾ ਹੈ। ਹੁਣ ਬਹੁਤ ਦੁਖ ਹੈ। ਹੁਣ ਬਹੁਤ ਆਪਦਾਵਾਂ ਆਉਣ ਵਾਲੀਆਂ ਹਨ। ਇਸ ਸਮੇਂ ਸਭ ਭ੍ਰਿਸ਼ਟਾਚਾਰੀ ਹਨ। ਕਿਸੇ ਦਾ ਵੀ ਯੋਗ ਬਾਪ ਦੇ ਨਾਲ ਨਹੀਂ ਹੈ। ਆਤਮਾ ਆਪਣੇ ਆਪ ਨੂੰ ਭੁੱਲ ਗਈ ਹੈ। ਹੁਣ ਬਾਪ ਬੈਠ ਸਮਝਾਉਂਦੇ ਹਨ ਜਿਵੇਂ ਆਸ਼ਿਕ ਮਸ਼ੂਕ ਹੁੰਦੇ ਹਨ ਨਾ! ਜਿਵੇਂ ਵੇਖੋ ਬੱਚੀ ਅਤੇ ਬੱਚਾ ਹੈ, ਇੱਕ ਦੂਜੇ ਨੂੰ ਬਿਲਕੁਲ ਵੀ ਜਾਣਦੇ ਨਹੀਂ ਹਨ। ਦੋਵਾਂ ਦੀ ਸਗਾਈ ਹੋਣ ਤੇ ਫਿਰ ਆਸ਼ਿਕ ਮਸ਼ੂਕ ਬਣ ਜਾਂਦੇ ਹਨ। ਉਹ ਸਗਾਈ ਹੁੰਦੀ ਹੈ ਵਿਕਾਰ ਦੇ ਲਈ। ਵਿਕਾਰੀ ਪਤਿਤ ਆਸ਼ਿਕ ਮਸ਼ੂਕ ਕਹਾਂਗੇ। ਦੂਸਰੇ ਆਸ਼ਿਕ ਮਾਸ਼ੂਕ ਹੁੰਦੇ ਹਨ ਜੋ ਸਿਰ੍ਫ ਚਿਹਰੇ ਤੇ ਆਸ਼ਿਕ ਹੁੰਦੇ ਹਨ ਲੈਲਾ ਮਜਨੂੰ ਆਦਿ ਇੱਕ ਦੂਜੇ ਦੀ ਸ਼ਕਲ ਵੇਖਦੇ ਰਹਿੰਦੇ ਹਨ। ਉਹ ਵਿਕਾਰ ਵਿੱਚ ਨਹੀਂ ਜਾਂਦੇ। ਕੰਮ ਕਰਦੇ – ਕਰਦੇ ਮਸ਼ੂਕ ਸਾਹਮਣੇ ਖੜ੍ਹਾ ਹੋ ਜਾਵੇਗਾ। ਜਿਵੇਂ ਮੀਰਾ ਦੇ ਸਾਹਮਣੇ ਕ੍ਰਿਸ਼ਨ ਖੜ੍ਹਾ ਹੋ ਜਾਂਦਾ ਸੀ। ਹੁਣ ਇਹ ਹੈ ਪਰਮਪਿਤਾ ਪਰਮਾਤਮਾ ਮਾਸ਼ੂਕ, ਜਿਸ ਦੀਆਂ ਅਸੀਂ ਸਭ ਆਤਮਾਵਾਂ ਆਸ਼ਿਕ ਬਣੀਆਂ ਹਾਂ। ਸਾਰੇ ਉਨ੍ਹਾਂ ਨੂੰ ਯਾਦ ਕਰਦੇ ਹਨ। ਆਸ਼ਿਕ ਬਹੁਤ ਹਨ – ਮਾਸ਼ੂਕ ਇੱਕ ਹੈ ਸਭ ਦਾ। ਸਾਰੇ ਮਨੁੱਖ ਮਾਤਰ ਉਸ ਇੱਕ ਦੇ ਆਸ਼ਿਕ ਹਨ। ਭਗਤੀ ਕਰਦੇ ਹਨ ਭਗਵਾਨ ਨੂੰ ਮਿਲਣ ਦੇ ਲਈ। ਭਗਤ ਹੁੰਦੇ ਹਨ ਆਸ਼ਿਕ, ਭਗਵਾਨ ਹੋਇਆ ਮਸ਼ੂਕ। ਹੁਣ ਮਿਲਣ ਕਿਵੇਂ ਹੋਵੇ? ਤਾਂ ਸਭ ਦਾ ਜੋ ਮਾਸ਼ੂਕ ਪਰਮਾਤਮਾ ਹੈ ਉਹ ਆਉਂਦੇ ਹਨ। ਹੁਣ ਆਏ ਹਨ ਅਤੇ ਕਹਿੰਦੇ ਹਨ ਜੇਕਰ ਤੁਸੀਂ ਬੱਚਿਆਂ ਨੇ ਮੈਨੂੰ ਮਿਲਣਾ ਹੈ ਤਾਂ ਨਿਰੰਤਰ ਮੈਨੂੰ ਇੱਕ ਨੂੰ ਯਾਦ ਕਰੋ। ਮੇਰੇ ਨਾਲ ਯੋਗ ਲਗਾ ਕੇ ਮੇਰੇ ਹੀ ਆਸ਼ਿਕ ਬਣੋ। ਇਸ ਰਾਵਣਰਾਜ ਵਿੱਚ ਦੁਖ ਹੀ ਦੁਖ ਹੈ। ਹੁਣ ਇਸ ਦਾ ਵਿਨਾਸ਼ ਹੋਣਾ ਹੈ। ਮੈਂ ਆਇਆ ਹਾਂ ਤੁਹਾਨੂੰ ਪਾਵਨ ਬਨਾਉਣ। ਤੁਹਾਡਾ ਇਹ ਅੰਤਿਮ ਜਨਮ ਹੈ, ਇਸ ਲਈ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਧਰਮਰਾਜ ਦੇ ਡੰਡਿਆਂ ਤੋੰ ਵੀ ਛੁੱਟ ਜਾਵੋਗੇ। ਉਹ ਨਿਰਾਕਾਰ ਬਾਪ ਕਹਿੰਦੇ ਹਨ ਮੇਰੇ ਲਾਡਲੇ ਬੱਚੇ, ਹੁਣ ਕਿਆਮਤ ਦਾ ਸਮਾਂ ਹੈ, ਸਿਰ ਤੇ ਪਾਪਾਂ ਦਾ ਬੋਝਾ ਹੈ। ਹੁਣ ਪੁੰਨ ਆਤਮਾ ਬਣਨਾ ਹੈ। ਯੋਗ ਨਾਲ ਹੀ ਵਿਕਰਮ ਵਿਨਾਸ਼ ਹੋਣਗੇ ਅਤੇ ਪੁੰਨ ਆਤਮਾ ਬਣ ਜਾਵੋਗੇ। ਬਾਪ ਕਹਿੰਦੇ ਹਨ 63 ਜਨਮ ਤੁਸੀਂ ਰਾਵਣਰਾਜ ਵਿੱਚ ਪਾਪ ਆਤਮਾ ਸੀ। ਹੁਣ ਤੁਹਾਨੂੰ ਪਾਪ ਆਤਮਾ ਤੋਂ ਪੁੰਨ ਆਤਮਾ ਬਨਾਉਂਦੇ ਹਾਂ। ਦੇਵਤੇ ਪੁੰਨ ਆਤਮਾ ਹਨ। ਪਾਪ ਆਤਮਾਵਾਂ ਹੀ ਪੁੰਨ ਆਤਮਾਵਾਂ ਦਾ ਪੂਜਨ ਕਰਦੇ ਹਨ। ਹੁਣ ਇਹ ਅੰਤਿਮ ਜਨਮ ਹੈ, ਮਰਨਾ ਤੇ ਸਭ ਨੂੰ ਹੈ ਤਾਂ ਕਿਉਂ ਨਹੀਂ ਵਰਸਾ ਲੈ ਲਈਏ! ਕਿਉਂ ਨਾ ਪੁੰਨ ਆਤਮਾ ਬਣੀਏ! ਸਭ ਤੋੰ ਵੱਡਾ ਪਾਪ ਹੈ ਵਿਕਾਰ ਵਿੱਚ ਜਾਣਾ। ਵਿਕਾਰੀ ਨੂੰ ਪਤਿਤ, ਨਿਰਵਿਕਾਰੀ ਨੂੰ ਪਾਵਨ ਕਿਹਾ ਜਾਂਦਾ ਹੈ। ਸੰਨਿਆਸੀ ਵੀ ਪਤਿਤ ਸਨ ਤਾਂ ਤੇ ਪਾਵਨ ਹੋਣ ਦੇ ਲਈ ਘਰਬਾਰ ਛੱਡਦੇ ਹਨ। ਫਿਰ ਜਦੋਂ ਪਾਵਨ ਬਣਦੇ ਹਨ ਤਾਂ ਸਭ ਉਨ੍ਹਾਂ ਨੂੰ ਮੱਥਾ ਝੁਕਾਉਂਦੇ ਹਨ। ਪਹਿਲਾਂ ਜਦੋਂ ਪਤਿਤ ਸਨ ਤਾਂ ਕੋਈ ਝੁਕਦੇ ਨਹੀਂ ਸਨ। ਇੱਥੇ ਤਾਂ ਮੱਥਾ ਆਦਿ ਟੇਕਣ ਦੀ ਗੱਲ ਨਹੀਂ। ਬਾਪ ਬੱਚਿਆਂ ਨੂੰ ਸ਼੍ਰੀਮਤ ਦਿੰਦੇ ਹਨ ਆਪਣੇ ਨੂੰ ਆਤਮਾ ਸਮਝੋ, ਅਸੀਂ ਇੱਥੇ ਆਏ ਹਾਂ ਪਾਰ੍ਟ ਵਜਾਉਣ ਫਿਰ ਬਾਪ ਦੇ ਕੋਲ ਜਾਣਾ ਹੈ। ਹੁਣ ਜਿਸਮਾਨੀ ਤੀਰਥ ਯਾਤਰਾਵਾਂ ਸਭ ਬੰਦ ਹੋਣੀਆਂ ਹਨ। ਤੁਹਾਨੂੰ ਵਪਿਆ ਘਰ ਸ਼ਾਂਤੀਧਾਮ ਜਾਣਾ ਹੈ। ਜਦੋਂ ਯਾਤ੍ਰਾ ਤੇ ਜਾਂਦੇ ਹਨ ਤਾਂ ਯਾਤ੍ਰਾ ਦੇ ਵਕਤ ਪਵਿੱਤਰ ਰਹਿੰਦੇ ਹਨ। ਫਿਰ ਘਰ ਵਿੱਚ ਆਕੇ ਪਤਿਤ ਬਣਦੇ ਹਨ। ਉਹ ਹੋਈ ਅਲਪਕਾਲ ਦੇ ਲਈ ਜਿਸਮਾਨੀ ਯਾਤ੍ਰਾ। ਹੁਣ ਤੁਹਾਨੂੰ ਰੂਹਾਨੀ ਯਾਤ੍ਰਾ ਸਿਖਲਾਉਂਦੇ ਹਾਂ। ਬਾਪ ਕਹਿੰਦੇ ਹਨ – ਮੇਰੀ ਸ਼੍ਰੀਮਤ ਤੇ ਚੱਲਣ ਨਾਲ ਤੁਸੀਂ ਅੱਧਾਕਲਪ ਅਪਵਿੱਤਰ ਨਹੀਂ ਬਣੋਗੇ। ਸਤਿਯੁਗ ਵਿੱਚ ਰਾਧੇ ਕ੍ਰਿਸ਼ਨ ਦੀ ਸਗਾਈ ਕੋਈ ਪਤਿਤ ਹੋਣ ਦੇ ਲਈ ਥੋੜ੍ਹੀ ਨਾ ਹੁੰਦੀ ਹੈ। ਉੱਥੇ ਤਾਂ ਪਾਵਨ ਹਨ। ਯੋਗਬਲ ਨਾਲ ਬੱਚੇ ਪੈਦਾ ਹੁੰਦੇ ਹਨ। ਜਿਵੇਂ ਯੋਗਬਲ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਉੱਥੇ ਬੱਚੇ ਕਦੇ ਸ਼ੈਤਾਨੀ ਨਹੀਂ ਕਰਦੇ ਕਿਉਂਕਿ ਉੱਥੇ ਮਾਇਆ ਹੁੰਦੀ ਨਹੀਂ। ਬੱਚੇ ਚੰਗੇ ਕਰਮ ਹੀ ਕਰਨਗੇ। ਉਹ ਕਰਮ – ਅਕਰਮ ਹੋ ਜਾਣਗੇ। ਉੱਥੇ ਰਾਵਣਰਾਜ ਵਿੱਚ ਤੁਹਾਡਾ ਕਰਮ ਵਿਕਰਮ ਬਣ ਜਾਂਦਾ ਹੈ। ਇਹ ਖੇਲ੍ਹ ਬਣਿਆ ਹੋਇਆ ਹੈ। ਤੁਸੀਂ ਸਭ ਕੁਮਾਰ ਕੁਮਾਰੀਆਂ ਆਪਸ ਵਿੱਚ ਭਾਈ ਭੈਣ ਹੋ। ਸ਼ਿਵਬਾਬਾ ਦੇ ਪੋਤਰੇ ਹੋ ਗਏ। ਵਰਸਾ ਦਾਦੇ ਤੋੰ ਮਿਲਦਾ ਹੈ – ਸ੍ਵਰਗ ਦੀ ਬਾਦਸ਼ਾਹੀ ਦਾ। ਹੁਣ ਬਾਪ ਆਕੇ ਮੇਲ ਫੀਮੇਲ ਦੋਵਾਂ ਦਾ ਯੋਗ ਆਪਣੇ ਨਾਲ ਲਗਾਉਂਦੇ ਹਨ। ਕਹਿੰਦੇ ਹਨ ਗ੍ਰਹਿਸਥ ਵਿਵਹਾਰ ਵਿੱਚ ਰਹਿਕੇ ਪਵਿੱਤਰ ਬਣੋਂ। ਇਹ ਬਹਾਦੁਰੀ ਵਿਖਾਓ। ਇਕੱਠੇ ਰਹਿ ਕੇ ਕਾਮ ਅਗਨੀ ਨਾ ਲੱਗੇ। ਇਵੇਂ ਰਹਿਕੇ ਵਿਖਾਇਆ ਤਾਂ ਬਹੁਤ ਉੱਚ ਪਦਵੀ ਪਾਓਗੇ। ਭੀਸ਼ਮ ਪਿਤਾਮਹ ਵਰਗੇ ਬ੍ਰਹਮਚਾਰੀ ਬਣਨਾ ਹੈ, ਮਿਹਨਤ ਹੈ। ਲੋਕੀ ਸਮਝਦੇ ਹਨ ਇਹ ਬਹੁਤ ਮੁਸ਼ਕਿਲ ਹੈ। ਪਰੰਤੂ ਇਹ ਯੁਕਤੀ ਤਾਂ ਬਾਪ ਹੀ ਸਿਖਾਉਂਦੇ ਹਨ।

ਸ਼ਿਵ ਭਗਵਾਨੁਵਾਚ – ਕ੍ਰਿਸ਼ਨ ਕੋਈ ਭਗਵਾਨ ਨਹੀਂ ਹੈ। ਉਹ ਤੇ ਦੈਵੀਗੁਣਾਂ ਵਾਲਾ ਮਨੁੱਖ ਹੈ। ਬ੍ਰਹਮਾ – ਵਿਸ਼ਨੂੰ- ਸ਼ੰਕਰ ਵੀ ਸੁਖਸ਼ਮਵਤਨਵਾਸੀ ਹਨ। ਬ੍ਰਹਮਾ ਦੀ ਪਦਵੀ ਵਿਸ਼ਨੂੰ ਤੋੰ ਉੱਚੀ ਹੈ। ਜਿਵੇਂ ਬ੍ਰਾਹਮਣਾਂ ਦੀ ਪਦਵੀ ਦੇਵਤਾਵਾਂ ਤੋੰ ਵੀ ਉੱਚੀ ਹੈ ਕਿਉਂਕਿ ਇਸ ਸਮੇਂ ਤੁਸੀਂ ਰੂਹਾਨੀ ਸੋਸ਼ਲ ਵਰਕਰ ਹੋ। ਮਨੁੱਖ ਦੀ ਰੂਹ ਨੂੰ ਪਵਿਤ੍ਰਤਾ, ਯੋਗ ਦਾ ਇੰਜੈਕਸ਼ਨ ਲਗਾਉਂਦੇ ਹੋ। ਤੁਸੀਂ ਹੀ ਇਸ ਭਾਰਤ ਨੂੰ ਸਵਰਗ ਬਨਾਉਂਦੇ ਹੋ, ਇਸਲਈ ਬਣਾਉਣ ਵਾਲਿਆਂ ਦੀ ਮਹਿਮਾ ਜ਼ਿਆਦਾ ਹੈ। ਭਾਵੇਂ ਤੁਸੀਂ ਹੀ ਦੇਵਤੇ ਬਣਦੇ ਹੋ ਪਰ ਇਸ ਵਕਤ ਤੁਸੀਂ ਬ੍ਰਾਹਮਣ ਬਣ ਸੇਵਾ ਕਰਦੇ ਹੋ, ਦੇਵਤਾ ਰੂਪ ਵਿੱਚ ਸੇਵਾ ਨਹੀਂ ਕਰੋਗੇ। ਉੱਥੇ ਤਾਂ ਤੁਸੀਂ ਰਾਜ ਕਰੋਗੇ। ਤੁਹਾਡੀ ਸੇਵਾ ਹੈ ਨਰਕਵਾਸੀ ਭਾਰਤ ਨੂੰ ਸਵਰਗ ਬਨਾਉਣਾ, ਇਸਲਈ ਵੰਦੇ ਮਾਤਰਮ ਕਹਿੰਦੇ ਹਨ। ਸ਼ਿਵ ਸ਼ਕਤੀ ਸੈਨਾ। ਮੰਮਾ ਦੀ ਸ਼ੇਰ ਤੇ ਸਵਾਰੀ ਵਿਖਾਉਂਦੇ ਹਨ, ਪ੍ਰੰਤੂ ਇਵੇਂ ਹੈ ਨਹੀਂ। ਤੁਸੀਂ ਸ਼ੇਰਨੀਆ ਹੋ ਕਿਉਂਕਿ ਤੁਸੀਂ 5 ਵਿਕਾਰਾਂ ਤੇ ਜਿੱਤ ਪਾਉਂਦੇ ਹੋ। ਭਾਰਤ ਨੂੰ ਸਵਰਗ ਬਨਾਉਂਦੇ ਹੋ। ਇਹ ਉੱਚ ਸੇਵਾ ਹੋਈ ਨਾ ਇਸਲਈ ਸ਼ਕਤੀਆਂ ਦੇ ਮੰਦਿਰ ਬਹੁਤ ਹਨ। ਮੁੱਖ ਹੈ ਇੱਕ। ਸ਼ਕਤੀ ਦੇਣ ਵਾਲਾ ਹੈ ਸ਼ਿਵਬਾਬਾ। ਮਹਿਮਾ ਸਾਰੀ ਉਨ੍ਹਾਂ ਦੀ ਹੈ। ਫਿਰ ਜੋ – ਜੋ ਮਦਦਗਾਰ ਹਨ ਉਨ੍ਹਾਂ ਦਾ ਵੀ ਨਾਮ ਹੈ। ਮੇਲਜ਼ ਪਾਂਡਵਾਂ ਨੂੰ ਵੀ ਮਹਾਂਰਥੀ ਕਿਹਾ ਜਾਂਦਾ ਹੈ। ਮੇਲ ਫੀਮੇਲ ਦੋਵੇਂ ਚਾਹੀਦੇ ਹਨ। ਪ੍ਰਵ੍ਰਿਤੀ ਮਾਰਗ ਹੈ ਨਾ। ਕਦੇ ਵੀ ਕੋਈ ਵਿਕਾਰੀ ਗੁਰੂ ਨਹੀਂ ਕਰਨਾ ਚਾਹੀਦਾ। ਗ੍ਰਹਿਸਥੀ ਨੂੰ ਗੁਰੂ ਕਰਨਾ ਤਾਂ ਕੋਈ ਫਾਇਦਾ ਹੀ ਨਹੀਂ ਹੈ। ਗ੍ਰਹਿਸਥੀ ਜਾਂ ਪਤਿਤ ਮਿਲਿਆ ਪਤਿਤ ਨੂੰ, ਉਹ ਕਦੇ ਵੀ ਪਾਵਨ ਬਣਾ ਨਹੀਂ ਸਕਦਾ। ਸੰਨਿਆਸੀਆਂ ਦੇ ਫਾਲੋਅਰਸ ਆਪਣੇ ਨੂੰ ਕਹਾਉਂਦੇ ਹਨ ਪਰ ਖੁਦ ਸੰਨਿਆਸੀ ਨਹੀਂ ਬਣੇ ਤਾਂ ਇਹ ਵੀ ਝੂਠ ਹੋਇਆ। ਅੱਜਕਲ ਤਾਂ ਠੱਗੀ ਬਹੁਤ ਹੈ। ਗ੍ਰਹਿਸਥੀ ਗੁਰੂ ਬਣਕੇ ਬੈਠ ਜਾਂਦੇ ਹਨ ਪਵਿਤ੍ਰਤਾ ਦੀ ਗੱਲ ਉਠਾਉਂਦੇ ਨਹੀਂ। ਇੱਥੇ ਤਾਂ ਬਾਪ ਕਹਿੰਦੇ ਹਨ ਪਵਿੱਤਰ ਬਣੋ ਤਾਂ ਬੱਚਾ ਕਹਿਲਾਓ। ਪਾਵਨ ਬਣਨ ਬਣੇ ਬਿਗਰ ਤਾਂ ਰਾਜਾਈ ਨਹੀਂ ਮਿਲੇਗੀ। ਤਾਂ ਬਾਪ ਨਾਲ ਯੋਗ ਜ਼ਰੂਰ ਲਗਾਉਣਾ ਹੈ। ਫਿਰ ਜੋ ਜਿਸਨੂੰ ਮੰਨਣ ਵਾਲੇ ਹਨ, ਸਮਝੋ ਕੋਈ ਗੁਰੂ ਨਾਨਕ ਨੂੰ ਮੰਨਣ ਵਾਲਾ ਹੋਵੇਗਾ ਤਾਂ ਉਸ ਘਰਾਣੇ ਵਿੱਚ ਜਾਵੇਗਾ। ਸਵਰਗ ਵਿੱਚ ਉਹ ਆਉਣਗੇ ਜੋ ਇਸ ਸਮੇਂ ਸਿੱਖਿਆ ਲੈਕੇ ਪਵਿੱਤਰ ਬਣਦੇ ਹਨ। ਗੁਰੂ ਨਾਨਕ ਨੂੰ ਕੋਈ ਦੇਵਤਾ ਨਹੀਂ ਕਹਾਂਗੇ। ਦੇਵਤੇ ਹੁੰਦੇ ਹਨ ਸਤਿਯੁਗ ਵਿੱਚ। ਉੱਥੇ ਸੁਖ ਬਹੁਤ ਹੈ, ਹੋਰ ਧਰਮ ਵਾਲਿਆਂ ਨੂੰ ਸਵਰਗ ਦੇ ਸੁੱਖ ਦਾ ਪਤਾ ਨਹੀਂ। ਸਵਰਗ ਵਿੱਚ ਹੁੰਦੇ ਹੀ ਹਨ ਭਾਰਤਵਾਸੀ। ਬਾਕੀ ਤਾਂ ਬਾਦ ਵਿੱਚ ਆਉਂਦੇ ਹਨ। ਜੋ ਜੋ ਦੇਵਤਾ ਬਣਨੇ ਹੋਣਗੇ ਉਹ ਹੀ ਬਣਨਗੇ। ਇਸ ਸਮੇਂ ਪੁਜਦੇ ਹਨ ਦੇਵਤਾਵਾਂ ਨੂੰ, ਲਕਸ਼ਮੀ – ਨਾਰਾਇਣ ਨੂੰ ਅਤੇ ਆਪਣਾ ਧਰਮ ਹਿੰਦੂ ਕਹਿ ਦਿੰਦੇ ਹਨ, ਕਿਉਂਕਿ ਪਤਿਤ ਬਣ ਗਏ ਹਨ ਤਾਂ ਆਪਣੇ ਪਵਿੱਤਰ ਧਰਮ ਨੂੰ ਭੁੱਲ ਹਿੰਦੂ ਕਹਿਲਾਉਂਦੇ ਹਨ। ਅਰੇ ਤੁਸੀਂ ਦੇਵੀ ਦੇਵਤਾ ਧਰਮ ਦੇ ਹੋ ਫਿਰ ਖੁਦ ਨੂੰ ਹਿੰਦੂ ਕਿਓਂ ਕਹਾਉਂਦੇ ਹੋ! ਹਿੰਦੂ ਕੋਈ ਧਰਮ ਨਹੀਂ ਹੈ, ਪਰ ਡਿੱਗ ਪੈਂਦੇ ਹਨ। ਦੇਵਤੇ ਤਾਂ ਬਹੁਤ ਘੱਟ ਹੁੰਦੇ ਹਨ, ਜੋ ਆਕੇ ਇੱਥੇ ਸਿੱਖਿਆ ਲੈਂਦੇ ਹਨ – ਉਹ ਹੀ ਮਨੁੱਖ ਤੋੰ ਦੇਵਤਾ ਬਣਦੇ ਹਨ। ਥੋੜ੍ਹੀ ਸਿੱਖਿਆ ਲੈਣਗੇ ਤਾਂ ਸਧਾਰਨ ਪ੍ਰਜਾ ਵਿੱਚ ਆਉਣਗੇ। ਬਾਪ ਦਾ ਬਣਨ ਤੇ ਵਿਜੇ ਮਾਲਾ ਵਿੱਚ ਆਉਣਗੇ। ਹੁਣ ਤਾਂ ਰੂਹਾਨੀ ਆਸ਼ਿਕ ਮਸ਼ੂਕ ਬਣਨਾ ਹਨ। ਸਤਿਯੁਗ ਵਿੱਚ ਜਿਸਮਾਨੀ ਬਣਨਗੇ, ਕਲਯੁਗ ਵਿੱਚ ਵੀ ਜਿਸਮਾਨੀ। ਹੁਣ ਸੰਗਮਯੁਗ ਤੇ ਰੂਹਾਨੀ ਆਸ਼ਿਕ ਬਣਨਾ ਹੈ ਇੱਕ ਮਾਸ਼ੂਕ ਦਾ।

ਬਾਪ ਕਹਿੰਦੇ ਹਨ ਮੈਨੂੰ ਯਾਦ ਕਰਦੇ ਰਹੋ। ਵਿਕਾਰ ਵਿੱਚ ਜਾਣ ਤੇ 100 ਗੁਣਾਂ ਦੰਡ ਪੈ ਜਾਵੇਗਾ, ਡਿੱਗ ਜਾਂਦੇ ਹੋ ਤਾਂ ਲਿਖਣਾ ਚਾਹੀਦਾ ਹੈ ਕਿ ਬਾਬਾ ਅਸੀਂ ਕਾਲਾ ਮੂੰਹ ਕਰ ਲਿਆ। ਬਾਪ ਕਹਿੰਦੇ ਹਨ ਬੱਚੇ ਹੁਣ ਤੁਹਾਨੂੰ ਗੌਰਾ ਬਣਨਾ ਹੈ। ਕ੍ਰਿਸ਼ਨ ਨੂੰ ਸ਼ਾਮ – ਸੁੰਦਰ ਕਹਿੰਦੇ ਹਨ, ਉਨ੍ਹਾਂ ਦੀ ਆਤਮਾ ਇਸ ਵਕਤ ਕਾਲੀ ਹੋ ਗਈ ਹੈ। ਫਿਰ ਗਿਆਨ ਚਿਤਾ ਤੇ ਬੈਠ ਗੋਰੀ ਬਣ ਜਾਵੇਗੀ। 21 ਜਨਮ ਦੇ ਲਈ ਸੁੰਦਰ ਬਣ ਜਾਵੇਗੀ ਫਿਰ ਸ਼ਾਮ ਬਣੇਗੀ। ਇਹ ਸ਼ਾਮ ਅਤੇ ਸੁੰਦਰ ਦਾ ਖੇਲ੍ਹ ਬਣਿਆ ਹੋਇਆ ਹੈ। ਸ਼ਾਮ ਤੋੰ ਸੁੰਦਰ ਬਣਨ ਵਿੱਚ ਇੱਕ ਸੈਕਿੰਡ, ਸੁੰਦਰ ਤੋੰ ਸ਼ਾਮ ਬਣਨ ਵਿੱਚ ਅਧਾਕਲਪ ਲੱਗ ਜਾਂਦਾ ਹੈ। ਅਧਾਕਲਪ ਸ਼ਾਮ ਅਤੇ ਅਧਾਕਲਪ ਸੁੰਦਰ। ਇੱਕ ਮੁਸਾਫ਼ਿਰ ਹੈ ਸ਼ਿਵਬਾਬਾ ਬਾਕੀ ਸਭ ਸਜਨੀਆਂ ਹੋ ਗਈਆਂ ਕਾਲੀਆਂ। ਹਸੀਨ (ਸੁੰਦਰ) ਬਣਨ ਦੇ ਲਈ ਤੁਹਾਨੂੰ ਯੋਗ ਸਿਖਾਉਂਦੇ ਹਨ। ਸਤਿਯੁਗ ਵਿੱਚ ਫਸਟਕਲਾਸ ਨੈਚੁਰਲ ਬਿਊਟੀ ਰਹਿੰਦੀ ਹੈ ਕਿਉਂਕਿ 5 ਤਤ੍ਵ ਸਤੋਪ੍ਰਧਾਨ ਹੋਣ ਨਾਲ ਸ਼ਰੀਰ ਵੀ ਸੁੰਦਰ ਬਣਦੇ ਹਨ। ਇੱਥੇ ਤੇ ਅਰਟੀਫਿਸ਼ਲ ਬਿਊਟੀ ਹੈ। ਪਵਿਤ੍ਰਤਾ ਤਾਂ ਬਹੁਤ ਚੰਗੀ ਹੈ। ਬਾਬਾ ਦੇ ਕੋਲ ਬਹੁਤ ਆਉਂਦੇ ਹਨ, ਪਵਿਤ੍ਰਤਾ ਦੀ ਪ੍ਰਤਿਗਿਆ ਕਰਦੇ ਹਨ ਪ੍ਰੰਤੂ ਕੋਈ ਫੇਲ੍ਹ ਹੋ ਜਾਂਦੇ ਹਨ, ਕੋਈ ਪਾਸ ਹੋ ਜਾਂਦੇ ਹਨ। ਇਹ ਹੈ ਈਸ਼ਵਰੀਏ ਮਿਸ਼ਨ। ਡੁੱਬੇ ਹੋਏ ਭਾਰਤ ਨੂੰ ਸੇਲਵੇਜ਼ ਕਰਨਾ। ਭਾਰਤ ਦਾ ਬੇੜਾ ਰਾਵਣ ਨੇ ਡੁਬਾਇਆ, ਰਾਮ ਆਕੇ ਪਾਰ ਕਰਦੇ ਹਨ। ਤੁਹਾਡੀ ਬੁੱਧੀ ਵਿੱਚ ਹੈ ਕਿ ਅਸੀਂ ਸਵਰਗ ਵਿੱਚ ਜਾਕੇ ਹੀਰੇ ਜਵਾਹਰਾਂ ਦੇ ਮਹਿਲ ਬਣਾਵਾਂਗੇ। ਇਹ ਸ਼ਰੀਰ ਛੱਡ ਪ੍ਰਿੰਸ ਪ੍ਰਿੰਸੀਜ ਬਣਾਂਗੇ। ਜੋ ਬੱਚੇ ਹੋਣਗੇ ਉਨ੍ਹਾਂ ਦੇ ਹੀ ਅਜਿਹੇ ਖਿਆਲਾਤ ਚੱਲਣਗੇ। ਇਹ ਹੈ ਈਸ਼ਵਰੀਏ ਦਰਬਾਰ ਅਤੇ ਈਸ਼ਵਰੀਏ ਫੈਮਲੀ। ਗਾਉਂਦੇ ਹਨ ਤੁਸੀਂ ਮਾਤ – ਪਿਤਾ… ਅਸੀਂ ਬਾਲਿਕ ਤੇਰੇ, ਤਾਂ ਫੈਮਲੀ ਹੋ ਗਈ ਨਾ! ਈਸ਼ਵਰ ਹੈ ਦਾਦਾ, ਬ੍ਰਹਮਾ ਹੈ ਬਾਬਾ। ਤੁਸੀਂ ਹੋ ਭਾਈ – ਭੈਣ। ਸਵਰਗ ਦਾ ਵਰਸਾ ਤੁਸੀਂ ਦਾਦੇ ਤੋੰ ਲੈਂਦੇ ਹੋ, ਫਿਰ ਤੁਸੀਂ ਗਵਾਉਂਦੇ ਹੋ ਫਿਰ ਬਾਬਾ ਦੇਣ ਆਉਂਦੇ ਹਨ। ਤੁਸੀਂ ਪ੍ਰੈਕਟੀਕਲ ਵਿੱਚ ਬਾਪ ਦੇ ਬਣੇ ਹੋ ਵਰਸਾ ਲੈਣ ਦੇ ਲਈ। ਬ੍ਰਹਮਾ ਦੇ ਬੱਚੇ ਸ਼ਿਵ ਦੇ ਪੋਤਰੇ ਹੋ ਪ੍ਰੈਕਟੀਕਲ ਵਿੱਚ। ਤਾਂ ਇਸਨੂੰ ਈਸ਼ਵਰੀਏ ਦਰਬਾਰ ਵੀ ਕਹਿੰਦੇ ਹਨ, ਈਸ਼ਵਰੀਏ ਕਟੁੰਬ ਵੀ ਕਹਿ ਸਕਦੇ ਹਾਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਗਿਆਨ ਚਿਤਾ ਤੇ ਬੈਠ ਸੰਪੂਰਨ ਪਾਵਨ ( ਗੌਰਾ) ਬਣਨਾ ਹੈ। ਪਵਿਤ੍ਰਤਾ ਹੀ ਨੰਬਰਵਨ ਬਿਊਟੀ ਹੈ, ਇਸ ਬਿਊਟੀ ਨੂੰ ਧਾਰਨ ਕਰ ਬਾਪ ਦਾ ਬੱਚਾ ਕਹਾਉਣ ਦਾ ਹੱਕਦਾਰ ਬਣਨਾ ਹੈ।

2. ਇਸ ਕਿਆਮਤ ਦੇ ਸਮੇਂ ਵਿੱਚ ਸਿਰ ਤੇ ਜੋ ਪਾਪਾਂ ਦਾ ਬੋਝਾ ਹੈ, ਉਸਨੂੰ ਇੱਕ ਬਾਪ ਦੀ ਯਾਦ ਨਾਲ ਉਤਾਰਨਾ ਹੈ। ਪੁੰਨ ਆਤਮਾ ਬਣਨ ਦੇ ਲਈ ਸ੍ਰੇਸ਼ਠ ਕਰਮ ਕਰਨਾ ਹੈ।

ਵਰਦਾਨ:-

ਜਿਵੇਂ ਸ਼ਰੀਰ ਅਤੇ ਆਤਮਾ ਕੰਬਾਇੰਡ ਹੈ, ਭਵਿੱਖ ਵਿਸ਼ਨੂੰ ਸਵਰੂਪ ਕੰਬਾਇੰਡ ਹੈ, ਉਸੇ ਤਰ੍ਹਾਂ ਬਾਪ ਅਤੇ ਅਸੀਂ ਆਤਮਾ ਕੰਬਾਇੰਡ ਹਾਂ ਇਸ ਸਵਰੂਪ ਦੀ ਸਮ੍ਰਿਤੀ ਵਿੱਚ ਰਹਿਕੇ ਸਵ ਸੇਵਾ ਅਤੇ ਸ੍ਰਵ ਆਤਮਾਵਾਂ ਦੀ ਸੇਵਾ ਨਾਲ – ਨਾਲ ਕਰੋ ਤਾਂ ਸਫਲਤਾ ਮੂਰਤ ਬਣ ਜਾਵੋਗੇ। ਇਵੇਂ ਕਦੇ ਨਹੀਂ ਕਹੋ ਕਿ ਸੇਵਾ ਵਿੱਚ ਬਹੁਤ ਬਿਜ਼ੀ ਸੀ ਇਸਲਈ ਸਵ ਦੀ ਸਥਿਤੀ ਦਾ ਚਾਰਟ ਢਿਲਾ ਹੋ ਗਿਆ। ਇਵੇਂ ਨਹੀਂ, ਜਾਵੋ ਸੇਵਾ ਕਰਨ ਅਤੇ ਵਾਪਸੀ ਤੇ ਕਹੋ ਮਾਇਆ ਆ ਗਈ, ਮੂਡ ਆਫ ਹੋ ਗਿਆ, ਡਿਸਟਰਬ ਹੋ ਗਏ। ਸੇਵਾ ਵਿੱਚ ਵ੍ਰਿਧੀ ਦਾ ਸਾਧਨ ਹੀ ਹੈ ਸਵ ਅਤੇ ਸ੍ਰਵ ਦੀ ਸੇਵਾ ਕੰਬਾਇੰਡ ਹੋਵੇ

ਸਲੋਗਨ:-

“ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ – ਨਿਰਾਕਾਰੀ ਦੁਨੀਆਂ ਅਤੇ ਸਾਕਾਰੀ ਦੁਨੀਆਂ ਦਾ ਵਿਸਤਾਰ”

ਖੁਦ ਪ੍ਰਮਾਤਮਾ ਦਵਾਰਾ ਅਸੀਂ ਜਾਣ ਚੁੱਕੇ ਹਾਂ ਕਿ ਇੱਕ ਹੈ ਨਿਰਾਕਾਰੀ ਦੁਨੀਆਂ, ਦੂਸਰੀ ਹੈ ਸਾਕਾਰੀ ਦੁਨੀਆਂ। ਹੁਣ ਨਿਰਾਕਾਰੀ ਦੁਨੀਆਂ ਨੂੰ ਕਹਿੰਦੇ ਹਨ ਬ੍ਰਾਹਮੰਡ ਮਤਲਬ ਅਖੰਡ ਜੋਤੀ ਮਹਾਤਤ੍ਵ, ਜੋ ਸਾਡਾ ਆਤਮਾਵਾਂ ਦਾ ਅਤੇ ਪਰਮਪਿਤਾ ਪ੍ਰਮਾਤਮਾ ਦਾ ਨਿਵਾਸ ਸਥਾਨ ਹੈ। ਉਸ ਨਿਰਾਕਾਰੀ ਦੁਨੀਆਂ ਤੋੰ ਹੀ ਪ੍ਰਮਾਤਮਾ ਸਾਨੂੰ ਆਤਮਾਵਾਂ ਨੂੰ ਪਾਰਟ ਵਜਾਉਣ ਦੇ ਲਈ ਸਾਕਾਰ ਸ੍ਰਿਸ਼ਟੀ ਵਿੱਚ ਭੇਜਦੇ ਹਨ। ਜਿਵੇਂ ਬ੍ਰਾਹਮੰਡ ਵਿੱਚ ਆਤਮਾਵਾਂ ਦਾ ਬ੍ਰਿਖ ਹੈ, ਉਵੇਂ ਸਾਕਾਰ ਸ੍ਰਿਸ਼ਟੀ ਵਿੱਚ ਆਤਮਾਵਾਂ ਦਾ ਸ਼ਰੀਰ ਸਮੇਤ ਬ੍ਰਿਖ ਹੈ। ਜਿਵੇਂ ਜੜ੍ਹ ਝਾੜ ਦਾ ਮਿਸਾਲ ਦਿੰਦੇ ਹਨ, ਕਿਵੇਂ ਝਾੜ ਦੀਆਂ ਜੜ੍ਹਾਂ ਹੇਠਾਂ ਰਹਿੰਦੀਆਂ ਹਨ, ਉਵੇਂ ਮਨੁੱਖ ਸ੍ਰਿਸ਼ਟੀ ਨੂੰ ਵੀ ਉਲਟਾ ਝਾੜ ਕਹਿੰਦੇ ਹਨ ਕਿਉਂਕਿ ਮਨੁੱਖ ਸ੍ਰਿਸ਼ਟੀ ਦੇ ਝਾੜ ਦੀਆਂ ਜੜ੍ਹਾਂ ਫਿਰ ਉੱਪਰ ਨਿਰਾਕਾਰੀ ਦੁਨੀਆਂ ਵਿੱਚ ਹਨ। ਉੱਥੇ ਵੀ ਹਰ ਇੱਕ ਧਰਮ ਦਾ ਸੈਕਸ਼ਨ ਵੱਖ – ਵੱਖ ਹੈ, ਉਸ ਦੁਨੀਆਂ ਵਿੱਚ ਕੋਈ ਸੂਰਜ ਚੰਦ ਦਾ ਪ੍ਰਕਾਸ਼ ਨਹੀਂ ਹੈ ਬਲਕਿ ਉਹ ਦੁਨੀਆਂ ਤੇ ਖੁਦ ਅਖੰਡ ਜੋਤੀ ਤਤ੍ਵ ਹੈ ਜੋ ਬਿਲਕੁਲ ਸਥੂਲ ਤੱਤਵਾਂ ਤੋੰ ਅਤਿ ਸੂਖਸ਼ਮ ਹੈ। ਜਿਵੇਂ ਸਾਕਾਰ ਸ੍ਰਿਸ਼ਟੀ 5 ਤੱਤਵਾਂ ਦੀ ਬਣੀ ਹੋਈ ਹੈ ਆਕਾਸ਼, ਹਵਾ, ਅਗਨੀ, ਪਾਣੀ, ਧਰਤੀ ਉਸ ਵਿੱਚ ਵੀ ਧਰਤੀ ਹੈ ਸਥੂਲ ਤਤ੍ਵ, ਉਸ ਤੋਂ ਸੂਖਸ਼ਮ ਹੈ ਪਾਣੀ, ਉਸ ਤੋਂ ਸੂਖਸ਼ਮ ਤਤ੍ਵ ਹੈ ਅਗਨੀ, ਉਸਤੋਂ ਸੂਖਸ਼ਮ ਹੈ ਹਵਾ, ਫਿਰ ਹੈ ਆਕਾਸ਼ ਤਤ੍ਵ। ਹੁਣ ਇਨ੍ਹਾਂ 5 ਤੱਤਵਾਂ ਤੋਂ ਵੀ ਅਤਿ ਸੂਖਸ਼ਮ ਇਹ ਅਖੰਡ ਜੋਤੀ ਮਹਾਤਤ੍ਵ ਹੈ, ਜੋ ਇਸ ਸਥੂਲ ਸ੍ਰਿਸ਼ਟੀ ਤੋੰ ਉਸ ਪਾਰ ਨਿਰਾਕਾਰ ਦੁਨੀਆਂ ਹੈ, ਜਿੱਥੇ ਫਿਰ ਅਸੀਂ ਆਤਮਾਵਾਂ ਅੰਡੇ ਮਿਸਲ ( ਜੋਤੀ ਬਿੰਦੂ ਰੂਪ ਵਿੱਚ) ਆਪਣੇ ਪਰਮਪਿਤਾ ਪਰਮਾਤਮਾ ਦੇ ਨਾਲ ਰਹਿੰਦੇ ਹਾਂ ਤਾਂ ਬ੍ਰਾਹਮੰਡ ਤੋੰ ਵੱਖ ਹੈ ਇਹ ਸਾਕਾਰ ਸ੍ਰਿਸ਼ਟੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top