21 March 2022 Punjabi Murli Today | Brahma Kumaris

Read and Listen today’s Gyan Murli in Punjabi 

March 20, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਡੇ ਕੋਲ ਜੋ ਕੁਝ ਹੈ, ਉਸ ਨੂੰ ਈਸ਼ਵਰੀ ਸੇਵਾ ਵਿੱਚ ਲਗਾਕੇ ਸਫਲ ਕਰੋ, ਕਾਲੇਜ ਕਮ ਹਸਪਤਾਲ ਖੋਲਦੇ ਜਾਓ"

ਪ੍ਰਸ਼ਨ: -

ਤੁਸੀਂ ਬੱਚਿਆਂ ਦਾ ਸ਼ਿਵਬਾਬਾ ਨਾਲ ਕਿਹੜਾ ਇੱਕ ਸੰਬੰਧ ਬਹੁਤ ਰਮਣੀਕ ਅਤੇ ਗੁਹੀਏ ਹੈ?

ਉੱਤਰ:-

ਤੁਸੀਂ ਕਹਿੰਦੇ ਹੋ ਸ਼ਿਵਬਾਬਾ ਸਾਡਾ ਬਾਪ ਵੀ ਹੈ ਤਾਂ ਬੱਚਾ ਵੀ ਹੈ, ਪਰ ਬਾਪ ਸੋ ਫਿਰ ਬੱਚਾ ਕਿਵੇਂ ਹੈ, ਇਹ ਬਹੁਤ ਰਮਣੀਕ ਅਤੇ ਗੁਹੀਏ ਗੱਲ ਹੈ। ਤੁਸੀਂ ਉਨ੍ਹਾਂ ਨੂੰ ਬਾਲਕ ਵੀ ਸਮਝਦੇ ਹੋ ਕਿਓਂਕਿ ਉਨ੍ਹਾਂ ਤੇ ਪੂਰਾ ਬਲਿਹਾਰ ਜਾਂਦੇ ਹੋ। ਸਾਰਾ ਵਰਸਾ ਪਹਿਲੇ ਤੁਸੀਂ ਉਨ੍ਹਾਂ ਨੂੰ ਦਿੰਦੇ ਹੋ। ਜੋ ਸ਼ਿਵਬਾਬਾ ਨੂੰ ਆਪਣਾ ਵਾਰਿਸ ਬਣਾਉਂਦੇ ਹਨ, ਉਹ ਹੀ 21 ਜਨਮਾਂ ਦਾ ਵਰਸਾ ਪਾਉਂਦੇ ਹਨ। ਇਹ ਬੱਚਾ (ਸ਼ਿਵਬਾਬਾ) ਕਹਿੰਦਾ ਹੈ ਕਿ ਮੈਨੂੰ ਤੁਹਾਡਾ ਧਨ ਨਹੀਂ ਚਾਹੀਦਾ। ਤੁਸੀਂ ਸਿਰਫ ਸ਼੍ਰੀਮਤ ਤੇ ਚੱਲੋ ਤਾਂ ਤੁਹਾਨੂੰ ਬਾਦਸ਼ਾਹੀ ਮਿਲ ਜਾਵੇਗੀ।

ਗੀਤ:-

ਮਾਤਾ ਓ ਮਾਤਾ..

ਓਮ ਸ਼ਾਂਤੀ ਓਮ ਸ਼ਾਂਤੀ, ਕਿਸ ਨੇ ਕਿਹਾ? ਸ਼ਰੀਰ ਨੇ ਕਿਹਾ ਅਤੇ ਆਤਮਾ ਨੇ ਕਿਹਾ? ਇਹ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਇੱਕ ਹੈ ਆਤਮਾ, ਦੂਜਾ ਹੈ ਸ਼ਰੀਰ। ਆਤਮਾ ਤਾਂ ਅਵਿਨਾਸ਼ੀ ਹੈ। ਇਹ ਆਤਮਾ ਖੁਦ ਆਪਣਾ ਪਰਿਚੈ ਦਿੰਦੀ ਹੈ ਕਿ ਮੈਂ ਵੀ ਆਤਮਾ ਬਿੰਦੂ ਸਵਰੂਪ ਹਾਂ। ਜਿਵੇਂ ਪਰਮਾਤਮਾ ਬਾਪ ਆਪਣਾ ਪਰਿਚੈ ਦਿੰਦੇ ਹਨ ਕਿ ਮੈਨੂੰ ਪਰਮਾਤਮਾ ਕਿਓਂ ਕਹਿੰਦੇ ਹਨ? ਕਿਓਂਕਿ ਮੈਂ ਸਭ ਦਾ ਬਾਪ ਹਾਂ। ਸਾਰੇ ਕਹਿੰਦੇ ਹਨ ਕਿ ਹੇ ਪਰਮਪਿਤਾ ਪਰਮਾਤਮਾ, ਹੇ ਭਗਵਾਨ, ਇਹ ਸਭ ਸਮਝਣ ਦੀਆਂ ਗੱਲਾਂ ਹਨ। ਅੰਧਸ਼ਰਧਾ ਦੀ ਗੱਲ ਨਹੀਂ। ਜਿਵੇਂ ਅਤੇ ਜੋ ਸੁਣਾਇਆ ਉਹ ਸੱਤ ਨਹੀਂ, ਮਨੁੱਖ ਜੋ ਈਸ਼ਵਰ ਦੇ ਲਈ ਦੱਸਦੇ ਹਨ ਉਹ ਸਭ ਅਸੱਤ ਹੈ। ਇੱਕ ਈਸ਼ਵਰ ਹੀ ਸੱਤ ਹੈ। ਉਹ ਸੱਤ ਦੱਸੇਗਾ। ਬਾਕੀ ਸਾਰੇ ਮਨੁੱਖ – ਮਾਤਰ ਉਨ੍ਹਾਂ ਦੇ ਲਈ ਝੂਠ ਦੱਸਣਗੇ ਇਸਲਈ ਬਾਪ ਨੂੰ ਸੱਤ (ਟ੍ਰੁਥ) ਕਿਹਾ ਜਾਂਦਾ ਹੈ, ਸੱਚਖੰਡ ਸਥਾਪਨਾ ਕਰਨ ਵਾਲਾ। ਭਾਰਤ ਹੀ ਸੱਚਖੰਡ ਸੀ। ਬਾਪ ਕਹਿੰਦੇ ਹਨ ਮੈਂ ਹੀ ਸੱਚਖੰਡ ਬਣਾਇਆ ਸੀ। ਉਸ ਸਮੇਂ ਭਾਰਤ ਦੇ ਸਿਵਾਏ ਹੋਰ ਕੋਈ ਖੰਡ ਨਹੀਂ ਸੀ। ਇਹ ਸਭ ਸੱਤ ਬਾਪ ਹੀ ਦੱਸ ਸਕਦੇ ਹਨ। ਰਿਸ਼ੀ, ਮੁਨੀ ਅੱਗੇ ਵਾਲੇ ਸਭ ਕਹਿੰਦੇ ਗਏ ਕਿ ਅਸੀਂ ਈਸ਼ਵਰ ਰਚਤਾ ਅਤੇ ਰਚਨਾ ਦੇ ਆਦਿ ਮੱਧ ਅੰਤ ਨੂੰ ਨਹੀਂ ਜਾਣਦੇ। ਨੇਤੀ – ਨੇਤੀ ਕਰਦੇ ਗਏ। ਕੋਈ ਵੀ ਪਰਿਚੈ ਦੇ ਨਾ ਸਕੇ। ਬਾਪ ਦਾ ਪਰਿਚੈ ਬਾਪ ਹੀ ਦਿੰਦੇ ਹਨ। ਮੈਂ ਤੁਹਾਡਾ ਬਾਪ ਹਾਂ। ਮੈਂ ਹੀ ਆਕੇ ਨਵੀਂ ਦੁਨੀਆਂ ਦੀ ਸਥਾਪਨਾ ਕਰ ਪੁਰਾਣੀ ਦੁਨੀਆਂ ਦਾ ਵਿਨਾਸ਼ ਕਰਾਉਂਦਾ ਹਾਂ – ਸ਼ੰਕਰ ਦਵਾਰਾ। ਨਵੀਂ ਸ੍ਰਿਸ਼ਟੀ ਬ੍ਰਹਮਾ ਦਵਾਰਾ ਰਚਦਾ ਹਾਂ। ਮੈਂ ਹੀ ਤੁਹਾਨੂੰ ਆਪਣਾ ਸੱਤ ਪਰਿਚੈ ਦਿੰਦਾ ਹਾਂ। ਬਾਕੀ ਜੋ ਮੇਰੇ ਲਈ ਤੁਹਾਨੂੰ ਸੁਣਾਉਣਗੇ ਉਹ ਝੂਠ ਹੀ ਸੁਣਾਉਣਗੇ। ਜੋ ਹੋਕੇ ਗਏ ਹਨ, ਉਨ੍ਹਾਂ ਨੂੰ ਕੋਈ ਨਹੀਂ ਜਾਣਦੇ। ਸਤਿਯੁਗੀ ਲਕਸ਼ਮੀ – ਨਾਰਾਇਣ ਉੱਚ ਤੇ ਉੱਚ ਸਨ। ਨਵੀਂ ਦੁਨੀਆਂ ਜੋ ਉੱਚੀ ਸੀ, ਉਸ ਦੇ ਮਾਲਿਕ ਸਨ। ਬਾਕੀ ਇੰਨੀ ਉੱਚੀ ਦੁਨੀਆਂ ਕਿਸ ਨੇ ਬਣਾਈ ਅਤੇ ਉਸ ਦਾ ਮਾਲਿਕ ਕਿਸ ਨੇ ਬਣਾਇਆ? ਇਹ ਕੋਈ ਨਹੀਂ ਜਾਣਦੇ। ਬਾਪ ਜਾਣਦੇ ਹਨ ਕਿ ਜਿਨ੍ਹਾਂ ਨੇ ਸ੍ਵਰਗ ਦੀ ਰਜਾਈ ਦਾ ਵਰਸਾ ਲਿੱਤਾ ਹੋਵੇਗਾ, ਉਨ੍ਹਾਂ ਦੀ ਬੁੱਧੀ ਵਿੱਚ ਹੀ ਇਹ ਗੱਲਾਂ ਬੈਠਣਗੀਆਂ। ਗਾਉਂਦੇ ਵੀ ਹਨ ਤੁਸੀਂ ਮਾਤਾ – ਪਿਤਾ ਅਸੀਂ ਬਾਲਕ ਤੇਰੇ, ਤੁਹਾਡੀ ਕ੍ਰਿਪਾ ਨਾਲ ਸੁੱਖ ਘਨੇਰੇ। ਇਹ ਕਿਸ ਦੇ ਲਈ ਗਾਉਂਦੇ ਹਨ? ਲੌਕਿਕ ਦੇ ਲਈ ਜਾ ਪਾਰਲੌਕਿਕ ਦੇ ਲਈ? ਲੌਕਿਕ ਦੀ ਤਾਂ ਇਹ ਮਹਿਮਾ ਹੋ ਨਾ ਸਕੇ। ਸਤਿਯੁਗ ਵਿੱਚ ਵੀ ਇਹ ਮਹਿਮਾ ਕਿਸੇ ਦੀ ਹੋ ਨਾ ਸਕੇ। ਤੁਸੀਂ ਇੱਥੇ ਆਏ ਹੋ ਉਸ ਮਾਤ ਪਿਤਾ ਤੋਂ 21 ਜਨਮਾਂ ਦੇ ਸੁੱਖ ਘਨੇਰੇ ਦਾ ਵਰਸਾ ਲੈਣ, ਰਾਜ – ਭਾਗ ਦਾ ਵਰਸਾ ਲੈਣ। ਭਗਵਾਨ ਹੈ ਹੀ ਰਚਤਾ ਤਾਂ ਉਨ੍ਹਾਂ ਦੇ ਨਾਲ ਮਾਤਾ ਵੀ ਹੋਵੇਗੀ ਨਾ। ਇੱਥੇ ਤੁਸੀਂ ਬੱਚੇ ਕਹਿੰਦੇ ਹੋ ਮਾਤਾ – ਪਿਤਾ ਦੇ ਕੋਲ ਆਏ ਹਾਂ। ਇੱਥੇ ਕੋਈ ਗੁਰੂ ਗੋਸਾਈ ਨਹੀਂ ਹੈ। ਬਾਪ ਕਹਿੰਦੇ ਹਨ ਤੁਸੀਂ ਮੇਰੇ ਤੋਂ ਫਿਰ ਤੋਂ ਸ੍ਵਰਗ ਦਾ ਵਰਸਾ ਲੈ ਰਹੇ ਹੋ। ਸਤਿਯੁਗ ਵਿੱਚ ਲਕਸ਼ਮੀ – ਨਾਰਾਇਣ ਹੀ ਰਾਜ ਕਰਦੇ ਸਨ। ਸ੍ਰੀਕ੍ਰਿਸ਼ਨ ਨੂੰ ਸਭ ਪਿਆਰ ਕਰਦੇ ਹਨ, ਭਲਾ ਰਾਧੇ ਨੂੰ ਕਿਓਂ ਨਹੀਂ ਕਰਦੇ? ਲਕਸ਼ਮੀ – ਨਾਰਾਇਣ ਛੋਟੇਪਨ ਵਿੱਚ ਕੌਣ ਹਨ? ਇਹ ਕੋਈ ਨਹੀਂ ਜਾਣਦੇ। ਲੋਕ ਸਮਝਦੇ ਹਨ ਦਵਾਪਰ ਯੁਗ ਵਿੱਚ ਹੋਏ ਹਨ। ਮਾਇਆ ਰਾਵਣ ਨੇ ਬਿਲਕੁਲ ਤੁੱਛ ਬੁੱਧੀ ਬਣਾ ਦਿੱਤਾ ਹੈ। ਤੁਸੀਂ ਵੀ ਪਹਿਲੇ ਪੱਥਰਬੁੱਧੀ ਸੀ। ਬਾਬਾ ਨੇ ਤੁਹਾਨੂੰ ਪਾਰਸਬੁੱਧੀ ਬਣਾਇਆ ਹੈ। ਪਾਰਸਬੁੱਧੀ ਬਣਾਉਣ ਵਾਲਾ ਇੱਕ ਬਾਪ ਹੀ ਹੈ। ਸ੍ਵਰਗ ਵਿੱਚ ਸੋਨੇ ਦੇ ਮਹਿਲ ਹੋਣਗੇ। ਇੱਥੇ ਸੋਨਾ ਤਾਂਬਾ ਵੀ ਨਹੀਂ ਮਿਲਦਾ। ਪੈਸੇ ਤਾਂਬੇ ਦੇ ਵੀ ਨਹੀਂ ਬਣਾਉਂਦੇ। ਉੱਥੇ ਤਾਂ ਤਾਂਬੇ ਦੀ ਕੋਈ ਕੀਮਤ ਨਹੀਂ। ਇਹ ਜੋ ਗਾਇਆ ਹੋਇਆ ਹੈ, ਕਿਨ੍ਹਾਂ ਦੀ ਦਬੀ ਰਹੀ ਧੂਲ ਵਿੱਚ, ਕਿਨ੍ਹਾਂ ਦੀ ਰਾਜਾ ਖਾਏ, ਉਹ ਫਿਰ ਹੋਣਾ ਹੈ ਜ਼ਰੂਰ। ਬਰੋਬਰ ਅੱਗ ਲਗੀ ਸੀ। ਵਿਨਾਸ਼ ਹੋਇਆ ਸੀ ਸੋ ਫਿਰ ਹੋਣਾ ਹੈ ਜ਼ਰੂਰ 5 ਹਜਾਰ ਵਰ੍ਹੇ ਪਹਿਲਾਂ ਤਰ੍ਹਾਂ ਫਿਰ ਤੋਂ ਦੈਵੀ ਸਵਰਾਜ ਸਥਾਪਨ ਹੋ ਰਿਹਾ ਹੈ। ਤੁਸੀਂ ਬੱਚਿਆਂ ਨੂੰ ਰਜਾਈ ਦਿੰਦਾਂ ਹਾਂ, ਹੁਣ ਜਿੰਨਾ ਜੋ ਪੜ੍ਹੇ। ਵਿਚਾਰ ਕਰਨਾ ਚਾਹੀਦਾ ਹੈ ਕਿ ਇਹ ਸਤ

ਸਤਿਯੁਗ ਵਿੱਚ ਲਕਸ਼ਮੀ – ਨਾਰਾਇਣ ਰਾਜਾ ਰਾਣੀ ਤਥਾ ਪ੍ਰਜਾ ਕਿੱਥੋਂ ਆਏ? ਉਨ੍ਹਾਂ ਨੇ ਰਾਜ ਕਿੱਥੋਂ ਲਿੱਤਾ? ਇੱਕ ਦੂਜੇ ਤੋਂ ਲੈਂਦੇ ਹਨ ਜਾਂ ਸੂਰਜਵੰਸ਼ੀਆਂ ਨੇ ਚੰਦ੍ਰਵੰਸ਼ੀਆਂ ਤੋਂ ਲਿੱਤਾ! ਚੰਦ੍ਰਵੰਸ਼ੀਆਂ ਤੋਂ ਫਿਰ ਵਿਕਾਰੀ ਰਾਜੇ ਲੈਂਦੇ ਹਨ, ਰਾਜਿਆਂ ਤੋਂ ਫਿਰ ਕਾਂਗਰੇਸ ਸਰਕਾਰ ਨੇ ਲਿੱਤਾ। ਹੁਣ ਤਾਂ ਕੋਈ ਰਜਾਈ ਨਹੀਂ ਹੈ। ਲਕਸ਼ਮੀ – ਨਾਰਾਇਣ ਸ੍ਵਰਗ ਦੇ ਮਾਲਿਕ ਸਨ – 8 ਗੱਦੀਆਂ ਚੱਲੀਆਂ। ਤ੍ਰੇਤਾ ਵਿੱਚ ਸੀਤਾਰਾਮ ਦਾ ਰਾਜ ਚੱਲਿਆ। ਫਿਰ ਮਾਇਆ ਦਾ ਰਾਜ ਸ਼ੁਰੂ ਹੋਇਆ। ਵਿਕਾਰੀ ਰਾਜੇ, ਨਿਰਵਿਕਾਰੀ ਰਾਜਿਆਂ ਦੇ ਮੰਦਿਰ ਬਣਾਕੇ ਪੂਜਾ ਕਰਨ ਲੱਗੇ। ਪੂਜਯ ਸਨ ਉਹ ਹੀ ਪੁਜਾਰੀ ਬਣੇ। ਹੁਣ ਤਾਂ ਵਿਕਾਰੀ ਰਾਜੇ ਵੀ ਨਹੀਂ ਹਨ। ਹੁਣ ਫਿਰ ਨਵੀਂ ਦੁਨੀਆਂ ਦੀ ਹਿਸਟ੍ਰੀ ਰਿਪੀਟ ਹੋਵੇਗੀ। ਨਵੀਂ ਦੁਨੀਆਂ ਦੇ ਲਈ ਬਾਪ ਨੇ ਤੁਹਾਨੂੰ ਰਾਜਯੋਗ ਸਿਖਾਇਆ ਸੀ। ਬੇਹੱਦ ਦੇ ਬਾਪ ਤੋਂ ਵਰਸਾ ਲੈਣਾ ਹੈ। ਜੋ ਇਮਤਿਹਾਨ ਪਾਸ ਕਰਨਗੇ ਉਹ ਹੀ – ਕਲਪ ਕਲਪ ਉੱਚ ਪਦਵੀ ਪਾਉਣਗੇ। ਇਹ ਹੈ ਪੜ੍ਹਾਈ, ਗੀਤਾ ਪਾਠਸ਼ਾਲਾ। ਅਸਲ ਵਿੱਚ ਇਨ੍ਹਾਂ ਨੂੰ ਗੌਡ ਫਾਦਰਲੀ ਯੂਨੀਵਰਸਿਟੀ ਕਹਿਣਾ ਚਾਹੀਦਾ ਹੈ ਕਿਓਂਕਿ ਇਨ੍ਹਾਂ ਤੋਂ ਹੀ ਭਾਰਤ ਸ੍ਵਰਗ ਬਣਦਾ ਹੈ। ਪਰ ਇਸ ਗੱਲ ਨੂੰ ਸਾਰੇ ਸਮਝਦੇ ਨਹੀਂ ਹਨ। ਕੁਝ ਦੇਰੀ ਹੈ। ਅੱਗੇ ਚੱਲਕੇ ਪ੍ਰਭਾਵ ਨਿਕਲੇਗਾ। ਇਹ ਸਭ ਸ਼ਿਵਬਾਬਾ ਹੀ ਸਮਝਾਉਂਦੇ ਹਨ। ਸ਼ਿਵਬਾਬਾ ਕਹੀਏ ਜਾਂ ਸ਼ਿਵ ਬਾਲਕ ਕਹੀਏ? ਸ਼ਿਵਬਾਬਾ ਵੀ ਹੈ ਤਾਂ ਮਾਂ ਵੀ ਹੈ। ਜੇਕਰ ਸ਼ਿਵ ਭਗਵਾਨ ਮਾਂ ਨਾ ਹੁੰਦੀ ਤਾਂ ਤੁਸੀਂ ਇਵੇਂ ਕਿਓਂ ਪੁਕਾਰਦੇ – ਤੁਸੀਂ ਮਾਂ – ਪਿਤਾ ਅਸੀਂ ਬਾਲਕ ਤੇਰੇ। ਬੁੱਧੀ ਕੰਮ ਕਰਦੀ ਹੈ। ਸ਼ਿਵ ਭਗਵਾਨ ਬਾਪ ਵੀ ਹੈ ਤਾਂ ਮਾਂ ਵੀ ਹੈ। ਹੁਣ ਦੱਸੋ ਸ਼ਿਵ ਨੂੰ ਮਾਂ ਹੈ? ਸ਼ਿਵ ਤੁਹਾਡਾ ਬੱਚਾ ਹੈ? ਜੋ ਕਹਿੰਦੇ ਹਨ ਸ਼ਿਵ ਸਾਡਾ ਬਾਪ ਵੀ ਹੈ, ਬੱਚਾ ਵੀ ਹੈ ਉਹ ਹੱਥ ਉਠਾਓ! ਇਹ ਬਹੁਤ ਰਮਨੀਕ ਅਤੇ ਗੁਹੀਏ ਗੱਲ ਹੈ। ਬਾਪ ਸੋ ਫਿਰ ਬੱਚਾ ਕਿਵੇਂ ਹੋ ਸਕਦਾ ਹੈ? ਅਸਲ ਵਿੱਚ ਕ੍ਰਿਸ਼ਨ ਨੇ ਤਾਂ ਗੀਤਾ ਸੁਣਾਈ ਨਹੀਂ। ਉਹ ਤਾਂ ਮਾਂ ਬਾਪ ਦਾ ਇੱਕ ਹੀ ਬੱਚਾ ਸੀ। ਸਤਿਯੁਗ ਵਿੱਚ ਤਾਂ ਮਟਕੀ ਆਦਿ ਫੋੜਨ ਦੀ ਗੱਲ ਨਹੀਂ ਹੈ। ਗੀਤਾ ਸੁਣਾਈ ਹੈ ਸ਼ਿਵ ਨੇ। ਉਨ੍ਹਾਂ ਨੂੰ ਬਾਲਕ ਵੀ ਸਮਝਦੇ ਹਨ ਕਿਓਂਕਿ ਉਨ੍ਹਾਂ ਤੇ ਬਲਿਹਾਰ ਵੀ ਜਾਂਦੇ ਹਨ। ਸਾਰਾ ਵਰਸਾ ਉਨ੍ਹਾਂ ਨੂੰ ਦਿੰਦੇ ਹਨ। ਤੁਸੀਂ ਗਾਉਂਦੇ ਵੀ ਸੀ ਸ਼ਿਵਬਾਬਾ ਤੁਸੀਂ ਆਓਗੇ ਤਾਂ ਅਸੀਂ ਬਲਿਹਾਰ ਜਾਵਾਂਗੇ। ਹੁਣ ਬਾਪ ਕਹਿੰਦੇ ਹਨ ਤੁਸੀਂ ਮੈਨੂੰ ਵਾਰਿਸ ਬਣਾਓਗੇ ਤਾਂ ਮੈਂ ਤੁਹਾਨੂੰ 21 ਜਨਮਾਂ ਦੇ ਲਈ ਵਾਰਿਸ ਬਣਾਵਾਂਗਾ। ਲੌਕਿਕ ਬੱਚਾ ਤੁਹਾਡੇ ਤੋਂ ਲਵੇਗਾ, ਦਵੇਗਾ ਕੁਝ ਵੀ ਨਹੀਂ। ਇਹ ਤਾਂ ਫਿਰ ਦਿੰਦੇ ਵੇਖੋ ਕਿੰਨਾਂ ਹਨ। ਹਾਂ ਆਪਣੇ ਬੱਚਿਆਂ ਨੂੰ ਵੀ ਭਾਵੇਂ ਸੰਭਾਲੋ ਪਰ ਸ਼੍ਰੀਮਤ ਤੇ ਚੱਲੋ। ਇਸ ਸਮੇਂ ਦੇ ਬੱਚੇ ਬਾਪ ਦੇ ਧਨ ਨਾਲ ਪਾਪ ਹੀ ਕਰਨਗੇ। ਇਹ ਬੱਚਾ ਕਹਿੰਦਾ ਹੈ – ਮੈਂ ਤੁਹਾਡਾ ਧਨ ਕੀ ਕਰਨਾ ਹੈ। ਮੈਂ ਤਾਂ ਤੁਹਾਨੂੰ ਬਾਦਸ਼ਾਹੀ ਦੇਣ ਆਇਆ ਹਾਂ, ਸਿਰਫ ਸ਼੍ਰੀਮਤ ਤੇ ਚੱਲੋ। ਯੋਗ ਨਾਲ 21 ਜਨਮਾਂ ਦੇ ਲਈ ਤੰਦਰੁਸਤੀ, ਤਾਂ ਪੜ੍ਹਾਈ ਨਾਲ ਰਜਾਈ ਮਿਲੇਗੀ। ਇਵੇਂ ਕਾਲੇਜ ਕਮ ਹਸਪਤਾਲ ਖੋਲੋ। ਸ਼ਿਵਬਾਬਾ ਤਾਂ ਦਾਤਾ ਹੈ, ਮੈਂ ਲੈਕੇ ਕੀ ਕਰਾਂਗਾ! ਹਾਂ, ਯੁਕਤੀ ਦੱਸਦੇ ਹਨ ਕਿ ਈਸ਼ਵਰ ਅਰਥ ਸੇਵਾ ਵਿਚ ਲਗਾਓ । ਸ਼੍ਰੀਮਤ ਤੇ ਚੱਲੋ। ਸ਼੍ਰੀਕ੍ਰਿਸ਼ਨ ਦੇ ਅਰਥ ਅਰਪਣ ਕਰਦੇ ਹਨ, ਉਹ ਤਾਂ ਪ੍ਰਿੰਸ ਸੀ, ਉਹ ਕੋਈ ਭੁੱਖਾ ਥੋੜੀ ਸੀ। ਸ਼ਿਵਬਾਬਾ ਤੁਹਾਨੂੰ ਬਦਲੇ ਵਿੱਚ ਬਹੁਤ ਕੁਝ ਦਿੰਦਾ ਹੈ। ਭਗਵਾਨ ਭਗਤੀ ਦਾ ਫਲ ਦਿੰਦੇ ਹਨ। ਉਹ ਹੈ ਦੁੱਖ ਹਰਤਾ ਸੁੱਖ ਕਰਤਾ। ਤੁਹਾਡੀ ਸਦਗਤੀ ਕਰਨ ਵਾਲਾ ਹੋਰ ਕੋਈ ਹੈ ਨਹੀਂ। ਮੈਂ ਤੁਸੀਂ ਬੱਚਿਆਂ ਦੀ ਸਦਗਤੀ ਕਰਦਾ ਹਾਂ। ਅੱਛਾ ਬਾਬਾ, ਭਲਾ ਦੁਰਗਤੀ ਕੌਣ ਕਰਦੇ ਹਨ? ਹਾਂ ਬੱਚੇ, ਰਾਵਣ ਦੀ ਪ੍ਰਵੇਸ਼ਤਾ ਹੋਣ ਦੇ ਕਾਰਨ, ਰਾਵਣ ਦੀ ਮੱਤ ਤੇ ਸਭ ਤੁਹਾਡੀ ਦੁਰਗਤੀ ਹੀ ਕਰਦੇ ਆਏ ਹਨ। ਰਾਵਣ ਦੀ ਮੱਤ ਤੇ ਇੱਕਦਮ ਭ੍ਰਿਸ਼ਟਾਚਾਰੀ ਬਣ ਪਏ ਹਨ। ਹੁਣ ਮੈਂ ਤੁਹਾਨੂੰ ਸ਼੍ਰੇਸ਼ਠਾਚਾਰੀ ਬਣਾਏ ਸ੍ਵਰਗ ਦਾ ਮਾਲਿਕ ਬਣਾਉਂਦਾ ਹਾਂ। ਇੱਥੇ ਜੋ ਕੁਝ ਤੁਸੀਂ ਕਰੋਗੇ ਸੋ ਆਸੁਰੀ ਮੱਤ ਤੇ ਹੀ ਕਰੋਗੇ। ਹੁਣ ਦੇਵਤਾ ਬਣਨਾ ਹੈ ਤਾਂ ਹੋਰ ਸੰਗ ਤੋੜ ਇੱਕ ਮੇਰੇ ਸੰਗ ਜੋੜੋ। ਜਿੰਨਾ ਮੇਰੀ ਮੱਤ ਤੇ ਚੱਲੋਗੇ ਉਨ੍ਹਾਂ ਉੱਚ ਪਦਵੀ ਪਾਓਗੇ। ਪੜ੍ਹੋਗੇ ਨਹੀਂ ਤਾਂ ਪ੍ਰਜਾ ਵਿੱਚ ਵੀ ਘੱਟ ਪਦਵੀ ਪਾਓਗੇ। ਇੱਕ ਵਾਰ ਸੁਣਿਆ, ਧਾਰਨ ਕੀਤਾ ਤਾਂ ਸ੍ਵਰਗ ਵਿੱਚ ਆਓਗੇ ਪਰ ਪਦਵੀ ਘੱਟ ਪਾਓਗੇ। ਦਿਨ ਪ੍ਰਤੀਦਿਨ ਉਪਦ੍ਰਵ ਬਹੁਤ ਹੋਣਗੇ। ਜੋ ਮਨੁੱਖ ਵੀ ਸਮਝਣਗੇ ਕਿ ਬੋਰਬਰ ਇਹ ਤਾਂ ਉਹ ਹੀ ਸਮੇਂ ਹੈ। ਪਰ ਬਹੁਤ ਦੇਰੀ ਨਾਲ ਆਉਣ ਨਾਲ ਇੰਨੀ ਉੱਚ ਪਦਵੀ ਤਾਂ ਪਾ ਨਹੀਂ ਸਕਣਗੇ। ਯੋਗ ਬਗੈਰ ਵਿਕਰਮ ਵਿਨਾਸ਼ ਨਹੀਂ ਹੋਣਗੇ। ਹੁਣ ਸਭ ਦੀ ਕਿਆਮਤ ਦਾ ਸਮੇਂ ਹੈ। ਹਿਸਾਬ – ਕਿਤਾਬ ਚੁਕਤੁ ਕਰਨਾ ਹੈ। ਇੱਥੇ ਤੁਹਾਡੇ ਕਰਮ ਵਿਕਰਮ ਬਣਦੇ ਜਾਂਦੇ ਹਨ। ਸਤਿਯੁਗ ਵਿੱਚ ਕਰਮ ਅਕਰਮ ਬਣ ਜਾਂਦੇ ਹਨ। ਕਰਮ ਤਾਂ ਜ਼ਰੂਰ ਸਭ ਕਰਨਗੇ। ਕਰਮ ਬਗੈਰ ਤਾਂ ਕੋਈ ਰਹਿ ਨਹੀਂ ਸਕਣਗੇ। ਆਤਮਾ ਕਹਿੰਦੀ ਹੈ – ਮੈਂ ਇਹ ਕਰਮ ਕਰਦੀ ਹਾਂ। ਰਾਤ ਨੂੰ ਥੱਕ ਜਾਣ ਦੇ ਕਾਰਨ ਵਿਸ਼ਰਾਮ ਲੈਂਦਾ ਹਾਂ। ਇਸ ਆਰਗਨਸ ਨੂੰ ਵੱਖ ਸਮਝ ਸੋ ਜਾਂਦਾ ਹਾਂ, ਜਿਸ ਨੂੰ ਨੀਂਦ ਕਿਹਾ ਜਾਂਦਾ ਹੈ। ਹੁਣ ਬਾਪ ਕਹਿੰਦੇ ਹਨ ਹੇ ਆਤਮਾ ਮੈਂ ਤੁਹਾਨੂੰ ਸੁਣਾਉਂਦਾ ਹਾਂ, ਸੋ ਧਾਰਨ ਕਰੋ। ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਪੜ੍ਹਾਈ ਵੀ ਕਰੋ। ਪੜ੍ਹਾਈ ਨਾਲ ਹੀ ਉੱਚ ਪਦਵੀ ਮਿਲੇਗੀ। ਪਵਿੱਤਰ ਬਣਨ ਬਗੈਰ ਇਹ ਗਿਆਨ ਬੱਧੀ ਵਿੱਚ ਨਹੀਂ ਬੈਠੇਗਾ। ਮਾਇਆ ਬੁੱਧੀ ਨੂੰ ਅਪਵਿੱਤਰ ਬਣਾਉਂਦੀ ਹੈ ਇਸਲਈ ਬਾਬਾ ਦਾ ਨਾਮ ਹੈ ਪਤਿਤ – ਪਾਵਨ। ਗਾਉਂਦੇ ਹਨ ਤੁਸੀਂ ਮਾਤਾ – ਪਿਤਾ ਅਸੀਂ ਬਾਲਕ ਤੇਰੇ… ਪਰ ਤੁਸੀਂ ਹੁਣ ਪ੍ਰੈਕਟੀਕਲ ਵਿੱਚ ਬੈਠੇ ਹੋ, ਜਾਣਦੇ ਹੋ ਇਸ ਸਹਿਜ ਰਾਜਯੋਗ ਦੇ ਬਲ ਨਾਲ 21ਜਨਮਾਂ ਦੇ ਲਈ ਅਸੀਂ ਸ੍ਵਰਗ ਦੇ ਮਾਲਿਕ ਬਣਾਂਗੇ ਇਸਲਈ ਹੀ ਤੁਸੀਂ ਆਏ ਹੋ। ਭਗਤੀ ਮਾਰਗ ਵਿੱਚ ਤੁਸੀਂ ਗਾਉਂਦੇ ਸੀ, ਹੁਣ ਗਾਇਨ ਬੰਦ ਹੋਇਆ। ਸਵਰਗ ਵਿੱਚ ਗਾਇਨ ਹੁੰਦਾ ਹੀ ਨਹੀਂ ਫਿਰ ਭਗਤੀ ਵਿੱਚ ਹੋਵੇਗਾ। ਬਾਪ ਕਹਿੰਦੇ ਹਨ ਮੈਂ ਤੁਹਾਡਾ ਮਾਤਾ – ਪਿਤਾ ਬਣ ਤੁਹਾਨੂੰ ਸ੍ਵਰਗਵਾਸੀ ਬਣਾਉਂਦਾ ਹਾਂ। ਮਾਇਆ ਫਿਰ ਨਰਕਵਾਸੀ ਬਣਾਉਂਦੀ ਹੈ। ਇਹ ਖੇਲ੍ਹ ਹੈ। ਇਸ ਨੂੰ ਸਮਝਕੇ ਮਰਨ ਦੇ ਪਹਿਲੇ ਬਾਪ ਤੋਂ ਵਰਸਾ ਲੈ ਲੋ। ਨਹੀਂ ਤਾਂ ਰਾਜ ਭਾਗ ਗੁਆ ਦਵੋਗੇ। ਪਤਿਤ ਵਰਸਾ ਲੈ ਨਾ ਸਕਣ। ਉਹ ਫਿਰ ਪ੍ਰਜਾ ਵਿੱਚ ਚਲੇ ਜਾਣਗੇ। ਉਨ੍ਹਾਂ ਵਿੱਚ ਵੀ ਨੰਬਰਵਾਰ ਮਰਤਬੇ ਹਨ।

ਬਾਪ ਕਹਿੰਦੇ ਹਨ ਇਸ ਮ੍ਰਿਤੂਲੋਕ ਵਿੱਚ ਇਹ ਤੁਹਾਡਾ ਅੰਤਿਮ ਜਨਮ ਹੈ। ਹੁਣ ਮੇਰੀ ਮੱਤ ਤੇ ਚੱਲੋ ਤਾਂ ਤੁਹਾਡਾ ਬੇੜਾ ਪਾਰ ਹੋ ਜਾਵੇਗਾ,ਇਸ ਵਿੱਚ ਅੰਧਸ਼ਰਧਾ ਦੀ ਕੋਈ ਗੱਲ ਨਹੀਂ। ਪੜ੍ਹਾਈ ਵਿਚ ਕਦੀ ਅੰਧਸ਼ਰਧਾ ਨਹੀਂ ਹੁੰਦੀ। ਪਰਮਾਤਮਾ ਪੜ੍ਹਾਉਂਦੇ ਹਨ। ਬਗੈਰ ਨਿਸ਼ਚਾ ਪੜ੍ਹਨਗੇ ਕਿਵੇਂ? ਪੜ੍ਹਦੇ – ਪੜ੍ਹਦੇ ਫਿਰ ਮਾਇਆ ਵਿਘਨ ਪਾਉਂਦੀ ਹੈ, ਤਾਂ ਪੜ੍ਹਾਈ ਨੂੰ ਛੱਡ ਦਿੰਦੇ ਹਨ ਇਸਲਈ ਗਾਇਆ ਹੋਇਆ ਹੈ ਆਸ਼ਚਰਯਵਤ ਸੁੰਨਤੀ, ਕਥੰਤੀ… ਫਿਰ ਬਾਬਾ ਨੂੰ ਫਾਰਕਤੀ ਦੇ ਦਿੰਦੇ ਹਨ। ਪਰ ਫਿਰ ਵੀ ਲਵ ਹੈ ਤਾਂ ਆਕੇ ਮਿਲਦੇ ਹਨ। ਅੱਗੇ ਚੱਲਕੇ ਪਛਤਾਉਣਗੇ ਕਿ ਬਾਪ ਦੇ ਬੱਚੇ ਬਣ ਫਿਰ ਬਾਪ ਨੂੰ ਛੱਡ ਦਿੱਤਾ! ਮਾਇਆ ਦਾ ਜਾਕੇ ਬਣੇ ਤਾਂ ਉਨ੍ਹਾਂ ਤੇ ਸਜਾਵਾਂ ਵੀ ਬਹੁਤ ਆਉਂਦੀਆਂ ਹਨ ਅਤੇ ਪਦਵੀ ਵੀ ਭ੍ਰਿਸ਼ਟ ਹੋ ਜਾਂਦੀ ਹੈ। ਕਲਪ – ਕਲਪਾਂਤਰ ਦੇ ਲਈ ਆਪਣਾ ਰਾਜ ਭਾਗ ਗੁਆ ਦੇਣਗੇ। ਸਜਾ ਖਾਕੇ ਪ੍ਰਜਾ ਪਦ ਪਾਇਆ, ਉਸ ਤੋਂ ਫਾਇਦਾ ਹੀ ਕੀ ਹੋਇਆ! ਬਾਪ ਦੇ ਸਮੁੱਖ ਆਕੇ ਬਹੁਤ ਸੁਣਦੇ ਹਨ – ਫਿਰ ਗੋਰਖਧੰਧੇ ਵਿੱਚ ਜਾਕੇ ਭੁੱਲ ਜਾਂਦੇ ਹਨ। ਪਹਿਲੇ ਨੰਬਰ ਦਾ ਪਾਪ ਹੈ ਕਾਮ ਕਟਾਰੀ ਚਲਾਉਣਾ ਇਸਲਈ ਬਾਪ ਕਹਿੰਦੇ ਹਨ ਮੂਤ ਪਲੀਤੀ ਕਦੀ ਨਹੀਂ ਹੋਣਾ। ਬਾਪ ਆਕੇ ਸਭ ਦਾ ਕਪੜਾ ਸਾਫ ਕਰਦੇ ਹਨ। ਬਾਪ ਹੀ ਸਭ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਹੈ। ਸਤਿਯੁਗ ਵਿੱਚ ਕੋਈ ਪਤਿਤ ਨਹੀਂ ਹੋਵੇਗਾ। ਤੁਸੀਂ ਬਾਪ ਤੋਂ ਵਰਸਾ ਲੈਕੇ ਵਿਸ਼ਵ ਦੇ ਮਾਲਿਕ ਬਣ ਜਾਓਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਹੁਣ ਰਾਵਣ ਦੀ ਮਤ ਛੱਡ ਸ਼੍ਰੀਮਤ ਤੇ ਚਲਣਾ ਹੈ ਹੋਰ ਸਭ ਸੰਗ ਤੋੜ ਇੱਕ ਬਾਪ ਦੇ ਨਾਲ ਸੰਗ ਜੋੜਨਾ ਹੈ।

2. ਨਿਸ਼ਚਾਬੁੱਧੀ ਬਣ ਪੜ੍ਹਾਈ ਜ਼ਰੂਰ ਪੜ੍ਹਨੀ ਹੈ। ਕਿਸੇ ਵੀ ਵਿਘਨ ਨਾਲ ਬਾਪ ਦਾ ਹੱਥ ਨਹੀਂ ਛੱਡਣਾ ਹੈ। ਯੋਗ ਨਾਲ ਤੰਦਰੁਸਤੀ ਅਤੇ ਪੜ੍ਹਾਈ ਨਾਲ ਰਾਜਾਈ ਲੈਣੀ ਹੈ।

ਵਰਦਾਨ:-

ਜਿਵੇਂ ਹੰਸ ਹਮੇਸ਼ਾ ਪਾਣੀ ਵਿੱਚ ਤੈਰਦੇ ਵੀ ਹਨ ਅਤੇ ਉੱਡਣ ਵਾਲੇ ਵੀ ਹੁੰਦੇ ਹਨ, ਇਵੇਂ ਤੁਸੀਂ ਸੱਚੇ ਹੋਲੀ ਹੰਸ ਬੱਚੇ ਉੱਡਣਾ ਅਤੇ ਤੈਰਨਾ ਜਾਣਦੇ ਹੋ। ਗਿਆਨ ਮਨਨ ਕਰਨਾ ਮਤਲਬ ਗਿਆਨ ਅੰਮ੍ਰਿਤ ਅਤੇ ਗਿਆਨ ਜਲ ਵਿੱਚ ਤੈਰਨਾ ਅਤੇ ਉੱਡਣਾ ਮਤਲਬ ਉੱਚੀ ਸਥਿਤੀ ਵਿੱਚ ਰਹਿਣਾ। ਇਵੇਂ ਗਿਆਨ ਮਨਨ ਕਰਨ ਅਤੇ ਉੱਚੀ ਸਥਿਤੀ ਵਿੱਚ ਰਹਿਣ ਵਾਲੇ ਹੋਲੀ ਹੰਸ ਕਦੀ ਵੀ ਦਿਲਸ਼ਿਕਸਤ ਅਤੇ ਨਾ ਉਮੀਦ ਨਹੀਂ ਹੋ ਸਕਦੇ। ਉਹ ਬੀਤੀ ਨੂੰ ਬਿੰਦੀ ਲਗਾਉਣ, ਕੀ ਕਿਓਂ ਦੀ ਜਾਲ ਤੋਂ ਮੁਕਤ ਹੋ ਉੱਡਦੇ ਉਡਾਉਂਦੇ ਰਹਿੰਦੇ ਹਨ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top