18 March 2022 Punjabi Murli Today | Brahma Kumaris

Read and Listen today’s Gyan Murli in Punjabi 

March 17, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਮਾਇਆ ਦੀ ਫਾਗੀ ਬੜੀ ਜਬਰਦਸਤ ਹੈ, ਉਸ ਤੋਂ ਖ਼ਬਰਦਾਰ ਰਹਿਣਾ ਹੈ, ਫਾਗੀ (ਬੱਦਲ) ਵਿੱਚ ਕਦੀ ਵੀ ਮੁੰਝਣਾ ਨਹੀਂ"

ਪ੍ਰਸ਼ਨ: -

ਮਹਾਵੀਰ ਬੱਚਿਆਂ ਨੇ ਕਿਹੜਾ ਕਰ੍ਤਵ੍ਯ ਕੀਤਾ ਹੈ ਜਿਸ ਦਾ ਯਾਦਗਾਰ ਸ਼ਾਸਤਰਾਂ ਵਿੱਚ ਹੈ?

ਉੱਤਰ:-

ਮਹਾਵੀਰ ਬੱਚਿਆਂ ਨੇ ਮੂਰਛੀਤ ਨੂੰ ਸੰਜੀਵਨੀ ਬੂਟੀ ਦੇਕੇ ਸੁਰਜਿਤ ਕੀਤਾ ਹੈ, ਇਸ ਦਾ ਯਾਦਗਾਰ ਸ਼ਾਸਤਰਾਂ ਵਿੱਚ ਵੀ ਵਿਖਾਉਂਦੇ ਹਨ। ਤੁਸੀਂ ਬੱਚਿਆਂ ਨੂੰ ਤਰਸ ਪੈਣਾ ਚਾਹੀਦਾ ਹੈ। ਜੋ ਸਰਵਿਸ ਕਰਦੇ – ਕਰਦੇ ਬਾਪ ਤੋਂ ਵਰਸਾ ਲੈਂਦੇ – ਲੈਂਦੇ ਕਿਸੀ ਵੀ ਕਾਰਨ ਨਾਲ ਬਾਪ ਦਾ ਹੱਥ ਛੱਡਕੇ ਚਲੇ ਗਏ, ਉਨ੍ਹਾਂ ਨੂੰ ਪੱਤਰ ਲਿਖਕੇ ਸੁਰਜਿਤ ਕਰੋ। ਪੱਤਰ ਲਿਖੋ ਕਿ ਤੁਹਾਨੂੰ ਕੀ ਹੋਇਆ ਜੋ ਤੁਸੀਂ ਪੜ੍ਹਾਈ ਛੱਡ ਦਿੱਤੀ। ਬਦਨਸੀਬ ਕਿਓਂ ਬਣੇ! ਡਿੱਗਦੇ ਹੋਏ ਨੂੰ ਬਚਾਉਣਾ ਚਾਹੀਦਾ ਹੈ।

ਗੀਤ:-

ਨੈਣ ਹੀਣ ਨੂੰ ਰਾਹ ਵਿਖਾਓ…

ਓਮ ਸ਼ਾਂਤੀ ਇਹ ਗੀਤ ਬਹੁਤ ਕਾਮਨ ਗਾਉਂਦੇ ਹਨ, ਹੇ ਭਗਵਾਨ ਅੰਨਿਆ ਦੀ ਲਾਠੀ ਬਣੋ ਕਿਓਂਕਿ ਭਗਤੀ ਮਾਰਗ ਵਿੱਚ ਠੋਕਰਾਂ ਬਹੁਤ ਖਾਂਦੇ ਹਨ, ਪਰ ਬਾਪ ਨੂੰ ਨਹੀਂ ਪਾਉਂਦੇ। ਆਤਮਾ ਕਹਿੰਦੀ ਹੇ ਬਾਬਾ ਮੈਂ ਤੁਹਾਨੂੰ ਮਿਲਣ ਦੇ ਲਈ ਇਸ ਸ਼ਰੀਰ ਦਵਾਰਾ ਬਹੁਤ ਹੀ ਭਟਕੀ। ਤੁਹਾਡਾ ਰਸਤਾ ਬਹੁਤ ਹੀ ਕਠਿਨ ਹੈ। ਇਹ ਤਾਂ ਜ਼ਰੂਰ ਮਨੁੱਖ ਸਮਝਦੇ ਹਨ ਕਿ ਜਨਮ – ਜਨਮਾਂਤਰ ਅਸੀਂ ਭਗਤੀ ਕਰਦੇ ਆਏ ਹਾਂ। ਇਹ ਨਹੀਂ ਜਾਣਦੇ ਕਿ ਸਾਨੂੰ ਗਿਆਨ ਮਿਲਣਾ ਹੈ, ਤਾਂ ਅਸੀਂ ਨੈਣ ਹੀਣ ਤੋਂ ਸੱਜਰੇ ਬਣਾਂਗੇ। ਭਗਤੀ ਮਾਰਗ ਦਾ ਕਾਇਦਾ ਹੈ ਭਗਤੀ ਕਰਨਾ, ਧੱਕਾ ਖਾਣਾ। ਅੱਧਾਕਲਪ ਧੱਕੇ ਖਾਏ ਹਨ। ਤੁਸੀਂ ਹੁਣ ਧੱਕੇ ਖਾਣੇ ਬੰਦ ਕਰ ਦਿੱਤੇ ਹਨ। ਤੁਸੀਂ ਭਗਤੀ ਨਹੀਂ ਕਰਦੇ, ਨਾ ਸ਼ਾਸਤਰ ਪੜ੍ਹਦੇ ਹੋ। ਜਦ ਭਗਵਾਨ ਮਿਲ ਗਿਆ ਫਿਰ ਇਹ ਸਭ ਕਿਓਂ ਕਰੀਏ! ਜਦਕਿ ਭਗਵਾਨ ਸਾਨੂੰ ਆਪਣੇ ਨਾਲ ਲੈ ਜਾਣ ਵਾਲਾ ਮਿਲਿਆ ਹੈ ਤਾਂ ਫਿਰ ਅਸੀਂ ਧੱਕੇ ਕਿਓਂ ਖਾਈਏ! ਭਗਵਾਨ ਆਏਗਾ ਤਾਂ ਜ਼ਰੂਰ ਸਭ ਨੂੰ ਨਾਲ ਲੈ ਜਾਵੇਗਾ। ਸਾਰੇ ਧੱਕੇ ਵੀ ਖਾਂਦੇ ਰਹਿੰਦੇ ਹਨ ਅਤੇ ਇੱਕ ਦੋ ਨੂੰ ਆਸ਼ਰੀਵਾਦ ਵੀ ਕਰਦੇ ਰਹਿੰਦੇ ਹਨ, ਸਮਝਦੇ ਕੁਝ ਵੀ ਨਹੀਂ। ਪੌਪ ਸਾਧੂ ਸੰਤ ਜੋ ਆਉਂਦੇ ਹਨ ਉਨ੍ਹਾਂ ਦੇ ਲਈ ਸਮਝਦੇ ਹਨ ਤਾਂ ਇਹ ਗੁਰੂ ਲੋਕ ਸਾਨੂੰ ਰਸਤਾ ਦੱਸਣਗੇ – ਭਗਵਾਨ ਨੂੰ ਮਿਲਣ ਦਾ। ਪਰ ਉਹ ਗੁਰੂ ਲੋਕ ਆਪ ਵੀ ਰਸਤਾ ਨਹੀਂ ਜਾਣਦੇ ਤਾਂ ਫਿਰ ਵਿਖਾਉਣਗੇ ਕਿਵੇਂ! ਆਸ਼ੀਰਵਾਦ ਦਿੰਦੇ ਹਨ ਤਾਂ ਵੀ ਸਿਰਫ ਇੰਨਾ ਕਹਿ ਦਿੰਦੇ ਹਨ ਭਗਵਾਨ ਨੂੰ ਯਾਦ ਕਰੋ। ਰਾਮ – ਰਾਮ ਕਹੋ। ਜਿਵੇਂ ਰਸਤੇ ਵਿੱਚ ਕਿਸੇ ਤੋਂ ਪੁੱਛੋ ਫਲਾਣੀ ਜਗ੍ਹਾ ਕਿੱਥੇ ਹੈ? ਤਾਂ ਕਹਿਣਗੇ ਇਸ ਰਸਤੇ ਤੋਂ ਚਲੇ ਜਾਓ, ਤਾਂ ਪਹੁੰਚ ਜਾਓਗੇ। ਇਵੇਂ ਨਹੀਂ ਕਹਿਣਗੇ ਨਾਲ ਲੈ ਚਲਦੇ ਹਾਂ। ਤੁਹਾਨੂੰ ਰਸਤਾ ਚਾਹੀਦਾ ਹੈ – ਉਹ ਦੱਸ ਦਿੰਦੇ ਹਨ, ਪਰ ਨਾਲ ਕੋਈ ਗਾਈਡ ਤਾਂ ਚਾਹੀਦਾ ਹੈ ਨਾ। ਬਗੈਰ ਗਾਈਡ ਤਾਂ ਮੂੰਝ ਪੈਣਗੇ। ਜਿਵੇਂ ਤੁਸੀਂ ਵੀ ਇੱਕ ਦਿਨ ਫਾਗੀ ਦੇ ਕਾਰਨ ਜੰਗਲ ਵਿੱਚ ਮੂੰਝ ਪਏ ਸੀ। ਇਹ ਮਾਇਆ ਦੀ ਫਾਗੀ ਬੜੀ ਜਬਰਦਸਤ ਹੈ। ਸਟੀਮਰ ਵਾਲਿਆਂ ਨੂੰ ਫਾਗੀ ਦੇ ਕਾਰਨ ਰਸਤਾ ਵਿਖਾਈ ਨਹੀਂ ਦਿੰਦਾ। ਬੜੀ ਖਬਰਦਾਰੀ ਰੱਖਦੇ ਹਨ, ਤਾਂ ਇਹ ਫਿਰ ਹੈ ਮਾਇਆ ਦੀ ਫਾਗੀ। ਕਿਸੇ ਨੂੰ ਰਸਤੇ ਦਾ ਪਤਾ ਨਹੀਂ ਪੈਂਦਾ। ਜਪ, ਤਪ, ਤੀਰਥ ਆਦਿ ਕਰਦੇ ਰਹਿੰਦੇ ਹਨ। ਜਨਮ – ਜਨਮਾਂਤਰ ਭਗਵਾਨ ਨੂੰ ਮਿਲਣ ਲਈ ਭਗਤੀ ਕਰਦੇ ਆਏ। ਕਈ ਪ੍ਰਕਾਰ ਦੀ ਮਤ ਵੀ ਮਿਲਦੀ ਹੈ, ਜਿਵੇਂ ਸੰਗ ਉਵੇਂ ਰੰਗ। ਹਰ ਜਨਮ ਵਿੱਚ ਗੁਰੂ ਵੀ ਕਰਨਾ ਪਵੇ। ਹੁਣ ਤੁਸੀਂ ਬੱਚਿਆਂ ਨੂੰ ਸਤਿਗੁਰੂ ਮਿਲਿਆ ਹੈ। ਉਹ ਖੁਦ ਕਹਿੰਦੇ ਹਨ ਮੈਂ ਕਲਪ – ਕਲਪ ਆਕੇ ਤੁਸੀਂ ਬੱਚਿਆਂ ਨੂੰ ਵਾਪਿਸ ਘਰ ਲੈ ਜਾਂਦਾ ਹਾਂ, ਫਿਰ ਵਿਸ਼ਨੂੰ ਪੂਰੀ ਵਿੱਚ ਭੇਜ ਦੇਵਾਂਗੇ।

ਹੁਣ ਅਸੀਂ ਬਾਬਾ ਤੋਂ ਵਰਸਾ ਲੈ ਰਹੇ ਹਾਂ। ਮੰਨੋ ਕੋਈ ਗੁਰੂ ਅਤੇ ਪੰਡਿਤ ਆਦਿ ਆਕੇ ਇਹ ਗਿਆਨ ਲੈਣ ਅਤੇ ਦੂਜਿਆਂ ਨੂੰ ਕਹਿਣ ਕਿ ਮਨਮਨਾਭਵ, ਸ਼ਿਵਬਾਬਾ ਨੂੰ ਯਾਦ ਕਰੋ। ਤਾਂ ਉਨ੍ਹਾਂ ਦੇ ਸ਼ਿਸ਼ੇ ਆਦਿ ਪੁੱਛਣਗੇ ਤੁਸੀਂ ਇਹ ਗਿਆਨ ਕਿੱਥੋਂ ਲਿੱਤਾ! ਉਹ ਝੱਟ ਸਮਝਣਗੇ ਕਿ ਇਸ ਨੇ ਦੂਜਾ ਰਸਤਾ ਲੈ ਲਿੱਤਾ ਹੈ। ਉਨ੍ਹਾਂ ਦਾ ਦੁਕਾਨ ਖਤਮ ਹੋ ਜਾਵੇਗਾ। ਮਾਨ੍ਯਤਾ ਖਤਮ ਹੋ ਜਾਵੇਗੀ। ਕਹਿਣਗੇ ਤੁਸੀਂ ਬ੍ਰਹਮਾਕੁਮਾਰੀਆਂ ਤੋਂ ਗਿਆਨ ਲਿੱਤਾ ਤਾਂ ਅਸੀਂ ਕਿਓਂ ਨਾ ਬੀ. ਕੇ. ਦੇ ਕੋਲ ਜਾਈਏ। ਖੁਦ ਗੁਰੂ ਲੋਕ ਵੀ ਕਹਿੰਦੇ ਹਨ – ਸਭ ਜਿਗਿਆਸੂ ਸਾਨੂੰ ਛੱਡ ਦੇਣਗੇ। ਫਿਰ ਅਸੀਂ ਕਿਥੋਂ ਖਾਵਾਂਗੇ। ਸਾਰਾ ਧੰਧਾ ਖਤਮ ਹੋ ਜਾਵੇਗਾ। ਸਾਰਾ ਧਨ ਖਤਮ ਹੋ ਜਾਵੇਗਾ। ਸਾਰਾ ਮਾਨ ਖ਼ਤਮ ਹੋ ਜਾਵੇਗਾ। ਇੱਥੇ ਤਾਂ 7 ਰੋਜ਼ ਭੱਠੀ ਵਿੱਚ ਰੱਖ ਫਿਰ ਸਭ ਕੁਝ ਕਰਾਉਣਾ ਪਵੇਗਾ। ਰੋਟੀ ਪਕਾਓ, ਇਹ ਕਰੋ… ਜਿਵੇਂ ਸੰਨਿਆਸੀ ਲੋਕ ਵੀ ਕਰਾਉਂਦੇ ਹਨ ਤਾਂ ਜੋ ਦੇਹ – ਅਭਿਮਾਨ ਟੁੱਟ ਜਾਵੇ। ਤਾਂ ਫਿਰ ਅਜਿਹੇ ਦਾ ਠਹਿਰਨਾ ਬੜਾ ਮੁਸ਼ਕਿਲ ਹੈ। ਦੂਜੀ ਗੱਲ ਜੋ ਬਾਹਰ ਤੋਂ ਆਉਂਦੇ ਹਨ ਉਨ੍ਹਾਂ ਨੂੰ ਪਹਿਲੇ – ਪਹਿਲੇ ਬਾਪ ਦਾ ਪਰਿਚੈ ਦੇਣਾ ਹੈ ਕਿ ਅਸੀਂ ਮਾਤਾ – ਪਿਤਾ ਤੋਂ ਵਿਸ਼ਵ ਦੇ ਮਾਲਿਕਪਣੇ ਦਾ ਵਰਸਾ ਲੈ ਰਹੇ ਹਾਂ। ਬਾਬਾ ਹੈ ਵਿਸ਼ਵ ਦਾ ਰਚਤਾ। ਸਾਡੀ ਐਮ ਆਬਜੈਕਟ ਹੈ ਕਿ ਅਸੀਂ ਨਰ ਤੋਂ ਨਾਰਾਇਣ ਬਣਨਾ ਹੈ। ਤੁਸੀਂ ਵੀ ਦਾਖਿਲ ਹੋਣਾ ਹੈ ਤਾਂ 7 ਰੋਜ਼ ਆਕੇ ਪੜ੍ਹਨਾ ਹੋਵੇਗਾ। ਬੜੀ ਭਾਰੀ ਮਿਹਨਤ ਹੈ। ਇਤਨਾ ਅਭਿਮਾਨ ਕੋਈ ਤੋੜ ਨਾ ਸਕੇ । ਅਜਿਹੇ ਆਦਮੀ ਜਲਦੀ ਆ ਨਹੀਂ ਸਕਦੇ। ਬਾਪ ਸਮਝਾਉਂਦੇ ਹਨ ਕਿ ਤੁਸੀਂ ਭਰਾ ਭੈਣ ਹੋ। ਇੱਕ ਦੋ ਨੂੰ ਸਮਝਾ ਸਕਦੇ ਹੋ। ਸਮਝੋ ਕੋਈ ਬੱਚੇ ਹਨ ਜੋ ਬਹੁਤ ਚੰਗੀ ਸਰਵਿਸ ਕਰਦੇ ਸੀ, ਬਹੁਤਿਆਂ ਨੂੰ ਸਮਝਾਉਂਦੇ ਸੀ। ਹੁਣ ਬਾਬਾ ਦਾ ਹੱਥ ਛੱਡ ਦਿੱਤਾ ਹੈ। ਹੁਣ ਇਹ ਤਾਂ ਤੁਸੀਂ ਜਾਣਦੇ ਹੋ ਕਿ ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ ਬ੍ਰਹਮਾ ਦਵਾਰਾ। ਡਾਇਰੈਕਟ ਤਾਂ ਨਹੀਂ ਪੜ੍ਹਾ ਸਕਦੇ ਹਨ। ਤਾਂ ਬਾਬਾ ਕਹਿੰਦੇ ਹਨ ਬ੍ਰਹਮਾ ਦਵਾਰਾ ਸਥਾਪਨਾ ਕਰਾਉਂਦਾ ਹਾਂ। ਰਾਜਯੋਗ ਸਿਖਾਉਂਦਾ ਹਾਂ। ਜੇਕਰ ਕੋਈ ਨੇ ਬ੍ਰਹਮਾ ਦਾ ਹੱਥ ਛੱਡਿਆ ਤਾਂ ਗੋਇਆ ਸ਼ਿਵ ਦਾ ਵੀ ਛੱਡਿਆ। ਵਿਚਾਰ ਕੀਤਾ ਜਾਂਦਾ ਹੈ ਫਲਾਣੇ ਨੇ ਛੱਡਿਆ ਕਿਓਂ? ਨਸੀਬਦਾਰ ਬਣਨ ਦੇ ਬਦਲੇ ਬਦਨਸੀਬ ਕਿਓਂ ਬਣੇ ਹੋ? ਤੁਸੀਂ ਰੁੱਸੇ ਕਿਸ ਨਾਲ? ਭੈਣਾਂ ਨਾਲ ਰੁੱਸੇ ਹੋਵੋਗੇ। ਤੁਸੀਂ ਜੋ ਇੰਨਾ ਵਰਸਾ ਲੈਣ ਵਾਲੇ ਸੀ ਫਿਰ ਕੀ ਹੋਇਆ! ਕੀ ਸਿਖਾਉਣ ਵਾਲੇ ਬਾਪ ਨੇ ਤੁਹਾਨੂੰ ਕੁਝ ਕਿਹਾ ਜੋ ਪੜ੍ਹਾਈ ਛੱਡ ਦਿੱਤੀ ਅਤੇ ਬਦਨਸੀਬ ਬਣ ਗਏ! ਬਾਬਾ ਵੀ ਪੁੱਛ ਸਕਦੇ ਹਨ – ਤੁਸੀਂ ਰਾਜਯੋਗ ਸਿੱਖਣਾ ਕਿਓਂ ਛੱਡਿਆ! ਤੁਸੀਂ ਹੀ ਆਸ਼ਚ੍ਰ੍ਯ੍ਯਵਤ ਬਾਬਾ ਦਾ ਬੰਨਤੀ, ਕਥੰਤੀ, ਭਗੰਤੀ ਵਿੱਚ ਆ ਗਏ। ਆਪਣੀ ਤਕਦੀਰ ਨੂੰ ਲਕੀਰ ਲਗਾ ਦਿੱਤੀ! ਸਮੇਂ ਵੇਖ ਉਨ੍ਹਾਂ ਨੂੰ ਲਿਖਾਉਣਾ ਚਾਹੀਦਾ ਹੈ। ਹੋ ਸਕਦਾ ਹੈ – ਪੱਤਰ ਪੜ੍ਹਨ ਨਾਲ ਫਿਰ ਜੱਗ ਜਾਣ। ਡਿੱਗਦੇ ਹੋਏ ਨੂੰ ਬਚਾਉਣਾ ਹੁੰਦਾ ਹੈ। ਡੁੱਬਣ ਨਾਲ ਕਿਸੇ ਨੂੰ ਬਚਾਇਆ ਜਾਂਦਾ ਹੈ ਤਾਂ ਆਫ਼ਰੀਨ ਦਿੰਦੇ ਹਨ। ਇਹ ਵੀ ਡੁੱਬਣ ਤੋਂ ਬਚਾਉਣਾ ਹੈ। ਗਿਆਨ ਦੀਆਂ ਹੀ ਗੱਲਾਂ ਹਨ। ਲਿਖਣਾ ਚਾਹੀਦਾ ਹੈ – ਤੁਸੀਂ ਖਵਈਆ ਦਾ ਹੱਥ ਛੱਡਿਆ ਹੈ ਤਾਂ ਡੁੱਬ ਮਰੋਗੇ। ਤਾਰੂ ( ਤੈਰਨ ਵਾਲੇ) ਲੋਕ ਆਪਣੀ ਜਾਨ ਨੂੰ ਜੋਖਿਮ ਵਿੱਚ ਰੱਖ ਦੂਜਿਆਂ ਨੂੰ ਬਚਾਉਂਦੇ ਹਨ। ਕੋਈ ਪੂਰਾ ਤਾਰੂ ਨਹੀਂ ਹੁੰਦਾ ਹੈ ਤਾਂ ਖੁਦ ਵੀ ਗੁੰਮ ਹੋ ਜਾਂਦਾ ਹੈ। ਤੁਸੀਂ ਵੀ ਕੋਈ ਨੂੰ ਡੁੱਬਦਾ ਹੋਇਆ ਵੇਖਦੇ ਹੋ ਤਾਂ 10 – 20 ਚਿੱਠੀਆਂ ਲਿਖੋ, ਇਹ ਕੋਈ ਇੰਸਲਟ ਨਹੀਂ ਹੈ। ਤੁਸੀਂ ਇੰਨਾ ਸਮੇਂ ਹੱਥ ਫੜਿਆ, ਹੋਰਾਂ ਨੂੰ ਵੀ ਸਮਝਾਇਆ ਫਿਰ ਤੁਸੀਂ ਕਿਵੇਂ ਡੁੱਬਦੇ ਹੋ। ਤੁਸੀਂ ਪ੍ਰੇਮ ਨਾਲ ਲਿਖੋ। ਭੈਣ ਜੀ, ਤੁਸੀਂ ਤਾਂ ਰਾਜਯੋਗ ਸਿੱਖ ਪਾਰ ਜਾਨ ਵਾਲੀ ਸੀ – ਹੁਣ ਤੁਸੀਂ ਡੁੱਬ ਰਹੀ ਹੋ। ਤਰਸ ਪੈਂਦਾ ਹੈ ਤਾਂ ਵਿਚਾਰੇ ਨੂੰ ਬਚਾਓ। ਫਿਰ ਕੋਈ ਬੱਚਦਾ ਹੈ ਜਾਂ ਨਹੀਂ – ਇਹ ਤਾਂ ਹੋਈ ਉਨ੍ਹਾਂ ਦੀ ਤਕਦੀਰ। ਦੂਜੀ ਗੱਲ ਇਹ ਜੋ ਪ੍ਰਦਰਸ਼ਨੀ ਵਿੱਚ ਓਪੀਣੀਆਂਨ ਲਿੱਖ ਕੇ ਦਿੰਦੇ ਹਨ ਕਿ ਇੱਥੇ ਨਰ ਤੋਂ ਨਾਰਾਇਣ ਬਣਨ ਦਾ ਮਾਰਗ ਦੱਸਿਆ ਜਾਂਦਾ ਹੈ। ਇਹ ਰਾਜਯੋਗ ਬਹੁਤ ਚੰਗਾ ਹੈ। ਬਸ ਲਿਖਿਆ ਬਾਹਰ ਨਿਕਲਿਆ ਤਾਂ ਭੁੱਲ ਗਿਆ ਇਸਲਈ ਜੋ ਲਿਖਦੇ ਹਨ ਉਨ੍ਹਾਂ ਦੀ ਪਿੱਠ ਕਰਨੀ ਚਾਹੀਦੀ ਹੈ ਕਿ ਤੁਸੀਂ ਇਹ ਓਪਿਨਿਯਨ ਲਿਖਕੇ ਦਿੱਤਾ ਪਰ ਕੀ ਕੀਤਾ! ਨਾ ਆਪਣਾ ਫਾਇਦਾ ਕੀਤਾ, ਨਾ ਦੂਜਿਆਂ ਦਾ! ਪਹਿਲੀ ਮੁੱਖ ਗੱਲ ਹੈ ਮਾਤਾ – ਪਿਤਾ ਦੀ ਪਹਿਚਾਣ ਦੇਣਾ ਹੈ ਇਸਲਈ ਬਾਬਾ ਨੇ ਪ੍ਰਸ਼ਨਾਵਲੀ ਬਣਾਈ ਹੈ ਤਾਂ ਪੁੱਛੋ – ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ? ਕੀ ਵਰਸਾ ਮਿਲਦਾ ਹੈ! ਇਹ ਲਿਖਣਾ ਚਾਹੀਦਾ ਹੈ। ਬਾਕੀ ਸਾਰੀ ਪ੍ਰਦਰਸ਼ਨੀ ਸਮਝਾ ਕੇ ਪਿਛਾੜੀ ਵਿੱਚ ਲਿਖਣ ਨਾਲ ਕੋਈ ਫਾਇਦਾ ਨਹੀਂ। ਮੁੱਖ ਗੱਲ ਹੈ ਮਾਤ – ਪਿਤਾ ਦਾ ਪਰਿਚੈ ਦੇਣਾ। ਹੁਣ ਸਮਝਿਆ ਹੈ ਤਾਂ ਲਿਖੋ, ਨਹੀਂ ਤਾਂ ਗੋਇਆ ਕੁਝ ਨਹੀਂ ਸਮਝਿਆ। ਹੱਡੀ (ਜਿਗਰੀ) ਸਮਝਾਕੇ ਫਿਰ ਲਿਖਾਉਣਾ ਚਾਹੀਦਾ ਹੈ। ਬਰੋਬਰ ਇਹ ਜਗਤ ਅੰਬਾ, ਜਗਤ ਪਿਤਾ ਹੈ। ਉਹ ਲਿਖ ਦੇਣ ਕਿ ਬਰੋਬਰ ਬਾਪ ਤੋਂ ਵਰਸਾ ਮਿਲਦਾ ਹੈ। ਇਹ ਲਿਖਕੇ ਦੇਣ ਤਾਂ ਸਮਝੋ ਕਿ ਤੁਸੀਂ ਕੁਝ ਸਰਵਿਸ ਕੀਤੀ ਹੈ। ਫਿਰ ਜੇਕਰ ਨਾ ਆਏ ਤਾਂ ਚਿੱਠੀ ਲਿਖਣੀ ਹੈ ਬਰੋਬਰ ਇਹ ਜਗਤ ਅੰਬਾ ਅਤੇ ਜਗਤ ਪਿਤਾ ਹੈ ਤਾਂ ਫਿਰ ਵਰਸਾ ਲੈਣ ਕਿਓਂ ਨਹੀਂ ਆਉਂਦੇ! ਅਚਾਨਕ ਕਾਲ ਖਾ ਜਾਵੇਗਾ। ਮਿਹਨਤ ਕਰਨੀ ਚਾਹੀਦੀ ਹੈ। ਪ੍ਰਦਰਸ਼ਨੀ ਕੀਤੀ, ਉਸ ਨਾਲ ਮੁਸ਼ਕਿਲ ਕੋਈ 2 – 4 ਨਿਕਲੇ ਤਾਂ ਫਾਇਦਾ ਕੀ ਹੋਇਆ! ਬੱਚਿਆਂ ਨੂੰ ਪੁਰਸ਼ਾਰਥ ਕਰਨਾ ਚਾਹੀਦਾ ਹੈ। ਆਉਣਾ ਛੱਡ ਦੇਣ ਤਾਂ ਚਿੱਠੀ ਲਿਖਣੀ ਚਾਹੀਦੀ ਹੈ। ਤੁਸੀਂ ਬੇਹੱਦ ਦੇ ਬਾਪ ਤੋਂ ਵਰਸਾ ਲੈਂਦੇ ਸੀ ਫਿਰ ਮਾਇਆ ਨੇ ਤੁਹਾਨੂੰ ਫੜ ਲਿੱਤਾ ਹੈ। ਪ੍ਰਭੂ ਦਾ ਪਾਸਾ ਛੱਡ ਦਿੰਦੇ ਹੋ। ਇਹ ਤਾਂ ਤੁਸੀਂ ਆਪਣੀ ਪਦਵੀ ਭ੍ਰਿਸ਼ਟ ਕਰ ਦਵੋਗੇ। ਜੋ ਮਹਾਵੀਰ ਹੋਵੇਗਾ ਉਹ ਝੱਟ ਸੰਜੀਵਨੀ ਬੂਟੀ ਦੇਵੇਗਾ। ਇਹ ਬੇਹੋਸ਼ ਹੋ ਗਿਆ। ਮਾਇਆ ਨੇ ਨੱਕ ਤੋਂ ਫੜ ਲਿੱਤਾ ਤਾਂ ਉਨ੍ਹਾਂ ਨੂੰ ਬਚਾਓ, ਇੰਨੀ ਮਿਹਨਤ ਕਰਨ ਤਾਂ ਕੋਟਾਂ ਵਿੱਚ ਕੋਈ ਨਿਕਲੇ। ਜਾਂਚ ਕਰਨੀ ਪਵੇ ਕਿ ਇਹ ਸੈਪਲਿੰਗ ਕਿਵੇਂ ਹੈ। ਬੱਚੀਆਂ ਲਿਖਦੀਆਂ ਹਨ ਕਿ ਸਾਡਾ ਗਲਾ ਘੁੱਟ ਗਿਆ ਹੈ। ਪਰ ਤੁਸੀਂ ਜਿਆਦਾ ਗੱਲਾਂ ਵਿੱਚ ਜਾਓ ਹੀ ਨਹੀਂ। ਪਹਿਲੀ ਮੁੱਖ ਗੱਲ ਸਮਝਾਕੇ ਲਿਖੋ ਫਿਰ ਦੂਜੀ ਗੱਲ। ਇੱਕ ਹੀ ਤ੍ਰਿਮੂਰਤੀ ਦੇ ਚਿੱਤਰ ਤੇ ਪੂਰਾ ਸਮਝਾਉਣਾ ਹੈ। ਨਿਸ਼ਚਾ ਕਰਦੇ ਹੋ ਤਾਂ ਤੁਹਾਡੇ ਮਾਂ ਬਾਪ ਹਨ, ਇਨ੍ਹਾਂ ਤੋਂ ਵਰਸਾ ਮਿਲਣਾ ਹੈ। ਕੋਈ ਕਿੰਨਾ ਵੀ ਬੁੱਢਾ ਹੋਵੇ – ਇਹ ਦੋ ਅੱਖਰ ਤਾਂ ਸਭ ਨੂੰ ਸਮਝਾ ਸਕਦੇ ਹੋ ਨਾ। ਜੇਕਰ ਇਹ ਦੋ ਅੱਖਰ ਵੀ ਧਾਰਨ ਨਹੀਂ ਹੁੰਦੇ ਤਾਂ ਬਾਬਾ ਸਮਝ ਜਾਂਦੇ ਹਨ ਕਿ ਇਨ੍ਹਾਂ ਦੀ ਬੁੱਧੀ ਕਿੱਥੇ ਕਿਚੜ੍ਹੇ ਵਿਚ ਫਸੀ ਹੋਈ ਹੈ। ਮੁੱਖ ਤੋਂ ਜਿਆਦਾ ਨਹੀਂ ਬੋਲਣਾ ਹੈ। ਸਿਰਫ ਬਾਬਾ ਅਤੇ ਵਰਸੇ ਨੂੰ ਯਾਦ ਕਰੋ। ਵਰਸਾ ਹੈ ਵਿਸ਼ਨੂੰਪੂਰੀ, ਜਿਸ ਨਾਲ ਤੁਸੀਂ ਮਾਲਿਕ ਬਣਦੇ ਹੋ। ਬਾਬਾ ਅਤਿ ਸਹਿਜ ਕਰ ਸਮਝਾਉਂਦੇ ਹਨ। ਅਹਿਲੀਆਵਾਂ, ਕੁਬਜਾਵਾਂ ਕਿਵੇਂ ਵੀ ਹੋਣ, ਵਰਸਾ ਪਾ ਸਕਦੀਆਂ ਹਨ। ਸਿਰਫ ਸ਼੍ਰੀਮਤ ਤੇ ਚੱਲਣ। ਦੇਹੀ – ਅਭਿਮਾਨੀ ਬਣਨਾ ਤਾਂ ਸਹਿਜ ਹੈ। ਕਿਸੇ ਨੂੰ ਗ੍ਰਹਿਸਥ ਵਿਵਹਾਰ ਨਹੀਂ ਹੈ, ਇੱਕਲਾ ਹੈ ਤਾਂ ਬਹੁਤ ਸਰਵਿਸ ਕਰ ਸਕਦੇ ਹਨ। ਕੋਈ – ਕੋਈ ਨੂੰ ਦੇਹ – ਅਭਿਮਾਨ ਰਹਿੰਦਾ ਹੈ। ਮੋਹ ਦੀ ਰਗ ਟੁੱਟਦੀ ਨਹੀਂ ਹੈ। ਦੇਹੀ – ਅਭਿਮਾਨੀ ਸ਼ਰੀਰ ਵਿਚ ਮੋਹ ਨਹੀਂ ਰੱਖਣਗੇ! ਬਾਬਾ ਯੁਕਤੀ ਦੱਸਦੇ ਹਨ ਤੁਸੀਂ ਆਪਣੇ ਨੂੰ ਆਤਮਾ ਸਮਝੋ। ਇਹ ਪੁਰਾਣੀ ਦੁਨੀਆਂ ਹੈ, ਇਸ ਤੋਂ ਮਮਤਵ ਮਿਟਾਉਣਾ ਹੈ। ਇੱਕ ਬਾਪ ਨੂੰ ਯਾਦ ਕਰਨਾ ਹੈ। ਵਰਸੇ ਨੂੰ ਯਾਦ ਕਰਨ ਨਾਲ ਰਚਤਾ ਵੀ ਯਾਦ ਆ ਜਾਂਦਾ ਹੈ। ਕਿੰਨੀ ਕਮਾਈ ਹੈ, ਖੁਦ ਵੀ ਕਰੋ ਅਤੇ ਹੋਰਾਂ ਨੂੰ ਵੀ ਕਰਾਓ। ਮਾਂ ਬਾਪ ਬੱਚਿਆਂ ਨੂੰ ਲਾਇਕ ਬਣਾ ਦਿੰਦੇ ਹਨ ਫਿਰ ਬੱਚੇ ਦਾ ਕੰਮ ਹੈ ਬਾਪ ਦੀ ਸੰਭਾਲ ਕਰਨਾ। ਫਿਰ ਮਾਂ ਬਾਪ ਛੁੱਟਣ। ਇੱਥੇ ਬਹੁਤ ਹਨ ਜਿਨ੍ਹਾਂ ਦੀ ਰਗ ਜਾਂਦੀ ਹੈ। ਕੋਈ ਨੂੰ ਆਪਣਾ ਬੱਚਾ ਨਹੀਂ ਤਾਂ ਧਰਮ ਦੇ ਬੱਚੇ ਵਿੱਚ ਮੋਹ ਜਾਂਦਾ ਹੈ ਫਿਰ ਉਹ ਪਦਵੀ ਪਾ ਨਹੀਂ ਸਕਣਗੇ। ਸਰਵਿਸ ਦੇ ਬਦਲੇ ਡਿਸਸਰਵਿਸ ਕਰਦੇ ਹਨ। ਪ੍ਰਦਰਸ਼ਨੀ ਵਿੱਚ ਮੁੱਖ ਗੱਲ ਇਹ ਸਮਝਾਉਣੀ ਹੈ – ਜੋ ਨਿਸ਼ਚਾ ਹੋ ਜਾਵੇ ਕਿ ਬੋਰਬਰ ਇਹ ਸਾਡਾ ਬਾਪ ਹੈ। ਇਨ੍ਹਾਂ ਤੋਂ ਰਾਜਯੋਗ ਦਵਾਰਾ 21 ਜਨਮ ਦਾ ਵਰਸਾ ਮਿਲਦਾ ਹੈ। ਨਵੀਂ ਦੁਨੀਆਂ ਦੀ ਰਚਨਾ ਕਿਵੇਂ ਹੁੰਦੀ ਹੈ। ਕਿਵੇਂ ਅਸੀਂ ਮਾਲਿਕ ਬਣਦੇ ਹਾਂ, ਇਹ ਹੈ ਐਮ ਆਬਜੈਕਟ। ਪਰ ਬੱਚੇ ਪੂਰਾ ਸਮਝਾਉਂਦੇ ਨਹੀਂ ਹਨ। ਤੁਸੀਂ ਬੱਚਿਆਂ ਨੂੰ ਰਾਤ ਦਿਨ ਖੁਸ਼ੀ ਰਹਿਣੀ ਚਾਹੀਦੀ ਹੈ ਕਿ ਅਸੀਂ ਈਸ਼ਵਰੀ ਸੰਤਾਨ ਹਾਂ। ਉੱਥੇ ਵਿਸ਼ਨੂੰ ਦੀ ਦੈਵੀ ਸੰਤਾਨ ਨੂੰ ਇੰਨੀ ਖੁਸ਼ੀ ਨਹੀਂ ਹੋਵੇਗੀ ਜਿੰਨੀ ਹੁਣ ਤੁਸੀਂ ਈਸ਼ਵਰੀ ਸੰਤਾਨ ਨੂੰ ਹੈ।

ਹੁਣ ਤੁਸੀਂ ਈਸ਼ਵਰੀ ਸੰਤਾਨ ਬਣੇ ਹੋ ਫਿਰ ਤੁਸੀਂ ਹੀ ਵਿਸ਼ਨੂੰ ਦੀ ਸੰਤਾਨ ਬਣੋਗੇ, ਪਰ ਖੁਸ਼ੀ ਹੁਣੇ ਹੈ। ਦੇਵਤਾਵਾਂ ਨੂੰ ਈਸ਼ਵਰੀ ਸੰਤਾਨ ਤੋਂ ਉੱਚਾ ਨਹੀਂ ਕਹਾਂਗੇ। ਤਾਂ ਈਸ਼ਵਰੀ ਸੰਤਾਨ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਪਰ ਇੱਥੋਂ ਬਾਹਰ ਨਿਕਲ ਕੇ ਹੀ ਮਾਇਆ ਬਿਲਕੁਲ ਹੀ ਭੁਲਾ ਦਿੰਦੀ ਹੈ। ਤਾਂ ਸਮਝੋ ਤਕਦੀਰ ਵਿੱਚ ਰਜਾਈ ਨਹੀਂ ਹੈ, ਬਹੁਤ ਮਿਹਨਤ ਕਰਨੀ ਚਾਹੀਦੀ ਹੈ। ਮਾਇਆ ਅਜਿਹੀ ਹੈ ਜੋ ਉੱਥੇ ਦੇ ਉੱਥੇ ਹੀ ਥੱਪੜ ਲਗਾਕੇ ਭੁਲਾ ਦਿੰਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਮੋਹ ਦੀਆਂ ਸਭ ਰਗਾਂ ਤੋੜ ਇਸ ਪੁਰਾਣੀ ਦੇਹ ਅਤੇ ਦੁਨੀਆਂ ਤੋਂ ਮਮਤਵ ਨਿਕਾਲ ਸਰਵਿਸ ਵਿੱਚ ਲੱਗ ਜਾਣਾ ਹੈ। ਬਾਪ ਅਤੇ ਵਰਸੇ ਨੂੰ ਯਾਦ ਕਰ ਕਮਾਈ ਜਮਾਂ ਕਰਨੀ ਹੈ।

2. ਚੰਗਾ ਤਾਰਨ ਵਾਲਾ ਬਣ ਸਭ ਨੂੰ ਪਾਰ ਲਗਾਉਣ ਦੀ ਸੇਵਾ ਕਰਨੀ ਹੈ। ਸ਼੍ਰੀਮਤ ਤੇ ਚਲਣਾ ਹੈ, ਬੁੱਧੀ ਕਿਚੜੇ ਵਿੱਚ ਨਹੀਂ ਲਗਾਉਣੀ ਹੈ।

ਵਰਦਾਨ:-

ਜਿੰਨਾ – ਜਿੰਨਾ ਮਾਸਟਰ ਸ੍ਰਵਸ਼ਕਤੀਮਾਨ ਦੀ ਸੀਟ ਤੇ ਸੈਟ ਹੋਣਗੇ ਉਨ੍ਹਾਂ ਇਹ ਸਰਵ ਸ਼ਕਤੀਆਂ ਆਰਡਰ ਵਿੱਚ ਰਹਿਣਗੀਆਂ। ਜਿਵੇਂ ਸਥੂਲ ਕਰਮਇੰਦਰੀਆਂ ਜਿਸ ਸਮੇਂ ਜਿਵੇਂ ਆਰਡਰ ਕਰਦੇ ਹੋ ਉਵੇਂ ਆਰਡਰ ਨਾਲ ਚਲਦੀਆਂ ਹਨ, ਇਵੇਂ ਸੂਕ੍ਸ਼੍ਮ ਸ਼ਕਤੀਆਂ ਵੀ ਆਰਡਰ ਤੇ ਚੱਲਣ ਵਾਲੀਆਂ ਹੋਣ। ਜਦ ਇਹ ਸਰਵ ਸ਼ਕਤੀਆਂ ਹੁਣ ਤੋਂ ਆਰਡਰ ਤੇ ਹੋਣਗੀਆਂ ਤਾਂ ਅੰਤ ਵਿਚ ਸਫਲਤਾ ਪ੍ਰਾਪਤ ਕਰ ਸਕੋਗੇ ਕਿਓਂਕਿ ਜਿੱਥੇ ਸਰਵ ਸ਼ਕਤੀਆਂ ਹਨ, ਉੱਥੇ ਸਫਲਤਾ ਜਨਮ ਸਿੱਧ ਅਧਿਕਾਰ ਹੈ।

ਸਲੋਗਨ:-

ਅਨਮੋਲ ਗਿਆਨ ਰਤਨ ( ਦਾਦੀਆਂ ਦੀ ਪੁਰਾਣੀ ਡਾਇਰੀ ਤੋਂ)

ਅਸਲ ਵਿੱਚ ਯਾਦ ਦਾ ਰੂਪ ਕੀ ਹੈ? ਪਿਤਾ ਸਮ ਦਿਵਯ ਕਰ੍ਤਵ੍ਯ ਵਿੱਚ ਤਤਪਰ ਰਹਿਣਾ ਹੈ। ਪਰਮਾਤਮਾ ਦੀ ਯਾਦ ਵਿੱਚ ਰਹਿੰਦੇ ਹਨ, ਉਹ ਕਿਸ ਦਵਾਰਾ ਵਿਖਾਈ ਪਵੇਗਾ! ਜਿਵੇਂ ਵੇਖਿਆ ਬੱਚਾ ਹੈ, ਉਹ ਜਦ ਆਪਣੇ ਪਿਤਾ ਦਾ ਫੁਲ ਸਟੈਪ ਲੈ ਖੁਦ ਵੀ ਕੰਮ ਕਰਨ ਵਿੱਚ ਤਤਪਰ ਰਹਿੰਦਾ ਹੈ, ਉਹ ਹੀ ਪਿਤਾ ਦੀ ਯਾਦ ਦਾ ਰੂਪ ਹੈ ਕਿਓਂਕਿ ਪਿਤਾ ਆਪਣੇ ਬੱਚਿਆਂ ਨੂੰ ਫਰਮਾਨਬਰਦਾਰ ਵੇਖ ਬਹੁਤ ਹਰਸ਼ਿਤ ਹੁੰਦਾ ਹੈ ਕਿ ਇਹ ਮੇਰਾ ਬੱਚਾ ਬਿਲਕੁਲ ਸੁਪਾਤਰ ਹੈ, ਜੋ ਮੇਰੇ ਸਿਵਾਏ ਮੇਰੇ ਘਰ ਦੀ ਪਰਵਰਿਸ਼ ਕਰਦਾ ਹੈ। ਉਵੇਂ ਵੀ ਜੋ ਜੋ ਦੈਵੀ ਵਤਸ ਆਪਣੇ ਦੈਵੀ ਮਾਤਾ ਪਿਤਾ ਸਮ ਦਿਵਯ ਕਰ੍ਤਵ੍ਯ ਕਰਨ ਵਿੱਚ ਤਤਪਰ ਹਨ, ਉਹ ਹੀ ਯਾਦ ਦੀ ਓਰਿਜਨਲ ਰੂਪ ਹਨ। ਜਿਸ ਸਵ ਸਵਰੂਪ ਵਿੱਚ ਮਾਤਾ ਪਿਤਾ ਸਥਿਤ ਰਹਿੰਦੇ ਹਨ, ਉਹ ਹੀ ਸਵ ਸਵਰੂਪ ਵਿੱਚ ਬਾਲਕ ਵੀ ਸਥਿਤ ਰਹਿਣ ਨਾਲ ਦੋਨਾਂ ਦੀ ਤਾਰ ਆਕੇ ਕੁਨੈਕਟ ਹੁੰਦੀ ਹੈ ਅਤੇ ਪਿਤਾ ਕੋਲ ਜਲਦੀ ਹੀ ਜਾਕੇ ਪਹੁੰਚਦੇ ਹਨ। ਪਿਤਾ ਵੀ ਕਹਿੰਦਾ ਹੈ ਕਿ ਅਜਿਹੇ ਵਤਸ ਮੇਰੇ ਨਾਲ ਮਿਲੇ ਹੀ ਪਏ ਹਨ ਮਤਲਬ ਉਹ ਸਾਕਸ਼ਾਤ ਮੇਰਾ ਹੀ ਸਵਰੂਪ ਹਨ। ਇਸ ਤਰ੍ਹਾਂ ਅੰਤਰਮੁੱਖਤਾ ਵਿੱਚ ਰਹਿ ਸਾਇਲੰਸ ਨਾਲ ਪਰਮਾਤਮਾ ਨੂੰ ਵੀ ਸਮੀਪ ਖਿੱਚ ਲੈਂਦੇ ਹਨ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top