17 March 2022 Punjabi Murli Today | Brahma Kumaris

Read and Listen today’s Gyan Murli in Punjabi 

March 16, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਹਾਨੂੰ ਭਗਤੀ ਦੀਆਂ ਰੋਚਕ ਗੱਲਾਂ ਦੇ ਬਜਾਏ ਰੂਹਾਨੀ ਗੱਲਾਂ ਸਭ ਨੂੰ ਸੁਣਾਉਣੀਆਂ ਹਨ, ਰਾਵਣ ਰਾਜ ਤੋਂ ਮੁਕਤ ਕਰਨ ਦੀ ਸੇਵਾ ਕਰਨੀ ਹੈ"

ਪ੍ਰਸ਼ਨ: -

ਸੇਵਾ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਮੁੱਖ ਕਿਹੜਾ ਗੁਣ ਚਾਹੀਦਾ ਹੈ?

ਉੱਤਰ:-

ਨਿਰਹੰਕਾਰੀਤਾ ਦਾ ਗੁਣ। ਮਹਾਵੀਰ ਦੇ ਲਈ ਵੀ ਵਿਖਾਉਂਦੇ ਹਨ ਜਿੱਥੇ ਵੀ ਸਤਿਸੰਗ ਹੁੰਦਾ ਸੀ, ਉੱਥੇ ਜੁੱਤੀਆਂ ਵਿੱਚ ਜਾਕੇ ਬੈਠਦਾ ਸੀ ਕਿਓਂਕਿ ਉਸ ਵਿੱਚ ਦੇਹ – ਅਭਿਮਾਨ ਨਹੀਂ ਸੀ, ਪਰ ਇਸ ਵਿੱਚ ਬਹਾਦੁਰੀ ਚਾਹੀਦੀ ਹੈ। ਤੁਸੀਂ ਕੋਈ ਵੀ ਡਰੈੱਸ ਪਾ ਕੇ ਉਨ੍ਹਾਂ ਸਤਿਸੰਗ ਵਿੱਚ ਜਾਕੇ ਸੁਣ ਸਕਦੇ ਹੋ। ਗੁਪਤ ਵੇਸ਼ ਵਿੱਚ ਜਾਕੇ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ।

ਗੀਤ:-

ਓਮ ਨਮੋ ਸ਼ਿਵਾਏ..

ਓਮ ਸ਼ਾਂਤੀ ਇਹ ਹੋਈ ਮਹਿਮਾ ਉੱਚ ਤੇ ਉੱਚ ਭਗਵਾਨ ਦੀ। ਈਸ਼ਵਰ ਕਹੋ, ਪਰਮਪਿਤਾ ਪਰਮਾਤਮਾ ਕਹੋ, ਸਿਰਫ ਈਸ਼ਵਰ ਅਤੇ ਭਗਵਾਨ ਕਹਿਣ ਨਾਲ ਪਿਤਾ ਨਹੀਂ ਸਮਝਿਆ ਜਾਂਦਾ ਹੈ, ਇਸਲਈ ਪਰਮਪਿਤਾ ਪਰਮਾਤਮਾ ਕਹਿਣਾ ਚਾਹੀਦਾ ਹੈ। ਉਹ ਰਚਤਾ ਹੈ ਇਸ ਮਨੁੱਖ ਸ੍ਰਿਸ਼ਟੀ ਦਾ। ਹੁਣ ਉੱਚ ਤੇ ਉੱਚ ਬਾਪ ਕੀ ਆਕੇ ਕਹਿੰਦੇ ਹਨ। ਕਹਿੰਦੇ ਹਨ ਕਿ ਪਤਿਤ ਮਨੁੱਖ ਮੈਨੂੰ ਬੁਲਾਉਂਦੇ ਹਨ ਕਿ ਆਕੇ ਸਾਨੂੰ ਪਾਵਨ ਬਣਾਓ। ਪਾਵਨ ਮਾਨਾ ਪਵਿੱਤਰ। ਪਤਿਤ – ਪਾਵਨ ਭਗਵਾਨ ਨੂੰ ਹੀ ਕਿਹਾ ਜਾਂਦਾ ਹੈ। ਬਰੋਬਰ ਉਹ ਆਉਂਦਾ ਹੈ ਜ਼ਰੂਰ। ਭਗਤੀ ਮਾਰਗ ਵਿੱਚ ਭਗਵਾਨ ਨੂੰ ਯਾਦ ਕਰਦੇ ਹਨ ਤਾਂ ਉਹ ਆਉਂਦਾ ਵੀ ਜ਼ਰੂਰ ਹੈ। ਪਰ ਉਹ ਆਏਗਾ ਤਾਂ ਜਦੋਂ ਭਗਤਾਂ ਨੂੰ ਭਗਤੀ ਦਾ ਫਲ ਦੇਣਾ ਹੋਵੇਗਾ। ਫਲ ਦੇਣਾ ਮਤਲਬ ਵਰਸਾ ਦੇਣਾ, ਉਨ੍ਹਾਂ ਦੇ ਲਈ ਬਹੁਤ ਸਹਿਜ ਹੈ। ਇੱਕ ਸੇਕੇਂਡ ਵਿੱਚ ਜੀਵਨਮੁਕਤੀ ਦੇ ਸਕਦੇ ਹਨ। ਕਹਿੰਦੇ ਵੀ ਹਨ ਕਿ ਜਨਕ ਨੂੰ ਸੇਕੇਂਡ ਵਿੱਚ ਜੀਵਨਮੁਕਤੀ ਮਿਲੀ। ਨਾਮ ਇੱਕ ਦਾ ਹੀ ਗਾਇਆ ਹੋਇਆ ਹੈ। ਸੇਕੇਂਡ ਵਿੱਚ ਜੀਵਨਮੁਕਤੀ ਮਤਲਬ ਸੁੱਖ – ਸ਼ਾਂਤੀ ਮਿਲੀ। ਮਨੁੱਖ ਕਹਿੰਦੇ ਵੀ ਹਨ ਕਿ ਸ਼ਾਂਤੀ, ਸੁੱਖ ਅਤੇ ਲੰਬੀ ਉਮਰ ਚਾਹੀਦੀ ਹੈ। ਛੋਟੇਪਨ ਵਿੱਚ ਕੋਈ ਮਰਦਾ ਹੈ ਤਾਂ ਕਹਿੰਦੇ ਹਨ ਕਿ ਅਕਾਲੇ ਮ੍ਰਿਤੂ ਆ ਗਈ, ਪੂਰੀ ਉਮਰ ਨਹੀਂ ਭੋਗੀ। ਹੁਣ ਬਾਪ ਜੋ ਕੁਝ ਕਰਕੇ ਗਏ ਹਨ, ਉਨ੍ਹਾਂ ਦਾ ਹੀ ਗਾਇਨ ਹੈ। ਸੇਕੇਂਡ ਵਿੱਚ ਜੀਵਨਮੁਕਤੀ, ਤਾਂ ਜ਼ਰੂਰ ਪਹਿਲੇ ਜੀਵਨਬੰਧਨ ਵਿੱਚ ਹੋਵੇਗਾ। ਜੀਵਨਬੰਧ ਕਲਯੁਗ ਦੇ ਅੰਤ ਅਤੇ ਜੀਵਨਮੁਕਤ ਸਤਿਯੁਗ ਦੇ ਆਦਿ ਨੂੰ ਕਿਹਾ ਜਾਂਦਾ ਹੈ। ਕਹਿੰਦੇ ਹਨ ਜਨਕ ਦੇ ਵਾਂਗ ਘਰ ਗ੍ਰਹਿਸਥ ਵਿੱਚ ਰਹਿਕੇ ਜੀਵਨ ਮੁਕਤੀ ਨੂੰ ਪਾਓ।

ਬਾਪ ਸਮਝਾਉਂਦੇ ਹਨ ਅੱਖਰ ਹੀ ਦੋ ਹਨ – ਰਾਜਯੋਗ ਅਤੇ ਗਿਆਨ। ਭਾਰਤ ਦਾ ਪ੍ਰਾਚੀਨ ਰਾਜਯੋਗ ਤਾਂ ਮਸ਼ਹੂਰ ਹੈ। ਪ੍ਰਾਚੀਨ ਮਾਨਾ ਪਹਿਲੇ – ਪਹਿਲੇ, ਪਰ ਕਦੋਂ? ਇਹ ਮਨੁੱਖ ਨਹੀਂ ਜਾਣਦੇ ਕਿਓਂਕਿ ਕਲਪ ਦੀ ਉਮਰ ਲੱਖਾਂ ਵਰ੍ਹੇ ਲਿੱਖ ਦਿੱਤੀ ਹੈ। ਭਾਰਤ ਦਾ ਪ੍ਰਾਚੀਨ ਗਿਆਨ ਅਤੇ ਯੋਗ ਤਾਂ ਸਭ ਚਾਹੁੰਦੇ ਹਨ ਜਿਸ ਨਾਲ ਭਾਰਤ ਸ੍ਵਰਗ ਬਣਦਾ ਹੈ। ਹੁਣ ਤਾਂ ਭਾਰਤ ਬਹੁਤ ਦੁੱਖੀ ਹੈ, ਪਹਿਲੇ ਸੂਰਜਵੰਸ਼ੀ ਰਾਜ ਸੀ। ਹੁਣ ਨਹੀਂ ਹੈ ਫਿਰ ਉਨ੍ਹਾਂ ਨੂੰ ਯਾਦ ਕਰਦੇ ਹਨ ਕਿ ਉਹ ਰਾਜਯੋਗ ਅਤੇ ਗਿਆਨ ਕਿਸ ਨੇ ਦਿੱਤਾ ਸੀ! ਇਹ ਨਹੀਂ ਜਾਣਦੇ। ਨਹੀਂ ਤਾਂ ਬਾਪ ਤੋਂ ਵਰਸਾ ਲੈਣ ਵਿੱਚ ਬੱਚਿਆਂ ਨੂੰ ਕੋਈ ਵੀ ਤਕਲੀਫ ਨਹੀਂ। ਬਾਪ ਦੇ ਬਣੇ ਤਾਂ ਵਰਸੇ ਦੇ ਲਾਇਕ ਬਣੇ। ਫਿਰ ਵੀ ਮਾਤਾ – ਪਿਤਾ, ਟੀਚਰ ਦੀ ਸਿੱਖਿਆ ਮਿਲਣੀ ਹੁੰਦੀ ਹੈ। ਮੁਕਤੀ ਦਾ ਵੀ ਵਰਸਾ ਚਾਹੀਦਾ ਹੈ, ਇਸਲਈ ਗੁਰੂ ਕਰਦੇ ਹਨ। ਪਰ ਜੀਵਨਮੁਕਤੀ ਤਾਂ ਕਦੀ ਕੋਈ ਦੇ ਨਹੀਂ ਸਕਦਾ। ਜਦੋਂ ਜੀਵਨਬੰਧਨ ਦਾ ਅੰਤ ਹੋਵੇ, ਜੀਵਨਮੁਕਤੀ ਦੀ ਆਦਿ ਹੋਵੇ ਤਾਂ ਹੀ ਫਿਰ ਜੀਵਨਮੁਕਤੀ ਦੇਣ ਵਾਲਾ ਆਵੇ। ਮਨੁੱਖਾਂ ਨੇ ਸਿਰਫ ਸੁਣਿਆ ਹੈ ਕਿ ਸੇਕੇਂਡ ਵਿੱਚ ਜੀਵਨਮੁਕਤੀ ਅਤੇ ਸੇਕੇਂਡ ਵਿੱਚ ਰਾਵਣ ਰਾਜ ਤੋਂ ਰਾਮਰਾਜ, ਪਤਿਤ ਤੋਂ ਪਾਵਨ। ਪਰ ਕਿਵੇਂ ਉਹ ਨਹੀਂ ਜਾਣਦੇ। ਬਾਪ ਤੁਸੀਂ ਆਤਮਾਵਾਂ ਨਾਲ ਗੱਲ ਕਰਦੇ ਹਨ। ਇਹ ਹੈ ਰੂਹਾਨੀ ਸਿੱਖਿਆ ਜੋ ਸੁਪ੍ਰੀਮ ਰੂਹ ਦਿੰਦੇ ਹਨ। ਉੱਥੇ ਤਾਂ ਸਾਰੇ ਮਨੁੱਖ ਹੀ ਸ਼ਾਸਤਰ ਆਦਿ ਪੜ੍ਹਦੇ ਹਨ। ਕਹਿੰਦੇ ਹਨ ਫਲਾਣੇ ਮਹਾਤਮਾ ਨੇ ਇਹ ਗਿਆਨ ਦਿੱਤਾ। ਇੱਥੇ ਹੈ ਪ੍ਰਾਚੀਨ ਰਾਜਯੋਗ ਅਤੇ ਗਿਆਨ ਜੋ ਪਰਮਪਿਤਾ ਪਰਮਾਤਮਾ ਨੇ ਦਿੱਤਾ ਸੀ, 5 ਹਜਾਰ ਵਰ੍ਹੇ ਪਹਿਲੇ, ਜਿਸ ਨਾਲ ਤੁਸੀਂ ਸੋ ਦੇਵੀ ਦੇਵਤਾ ਬਣੇ ਸੀ। ਹੁਣ ਪਰਾਏ ਲੋਪ ਹੋ ਗਿਆ ਹੈ। ਜੇਕਰ ਲੋਪ ਨਾ ਹੋਵੇ ਤਾਂ ਸੁਣਾਉਣ ਕਿਵੇਂ? ਮਨੁੱਖ ਪਤਿਤ ਨਾ ਬਣਨ ਤਾਂ ਪਤਿਤ ਪਾਵਨ ਬਾਪ ਕਿਵੇਂ ਆਵੇ? ਪਤਿਤ ਬਣਨ ਲਈ 84 ਜਨਮ ਲੈਣੇ ਪੈਂਦੇ ਹਨ। ਇਸਦਾ ਵੀ ਸਾਰਾ ਵਿਸਤਾਰ ਬਾਪ ਸਮਝਾਉਂਦੇ ਹਨ। ਵਰਣ ਵੀ ਸਮਝਾਉਂਦੇ ਹਨ। ਬ੍ਰਹਮਾ ਚਾਹੀਦਾ ਹੈ ਤਾਂ ਬ੍ਰਹਮਾ ਦਾ ਬਾਪ ਵੀ ਚਾਹੀਦਾ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਇਨ੍ਹਾਂ ਤਿੰਨਾਂ ਦਾ ਬਾਪ ਸ਼ਿਵ ਹੈ। ਹੁਣ ਬ੍ਰਹਮਾ ਦਵਾਰਾ ਬੈਠ ਪ੍ਰਾਚੀਨ ਗਿਆਨ ਦਿੰਦੇ ਹਨ ਜਿਸ ਨਾਲ ਵਿਸ਼ਨੂੰਪੂਰੀ ਦੇ ਮਾਲਿਕ ਬਣਨਗੇ ਅਤੇ ਬ੍ਰਾਹਮਣ ਸੋ ਦੇਵਤਾ ਬਣ ਜਾਂਦੇ ਹਨ। ਬ੍ਰਾਹਮਣ ਧਰਮ ਵਾਲੇ ਮਨੁੱਖ ਤੋਂ ਤੁਸੀਂ ਸੋ ਦੇਵੀ – ਦੇਵਤਾ ਧਰ੍ਮ ਵਾਲੇ ਬਣ ਰਹੇ ਹੋ। ਤਾਂ ਪਹਿਲੇ ਪ੍ਰਜਾਪਿਤਾ ਬ੍ਰਹਮਾ ਚਾਹੀਦਾ ਹੈ। ਕ੍ਰਿਸ਼ਨ ਨੂੰ ਤਾਂ ਪ੍ਰਜਾਪਿਤਾ ਨਹੀਂ ਕਹਿ ਸਕਦੇ ਹਾਂ। ਇਹ ਤਾਂ ਸਾਰੀਆਂ ਉਲਟੀ ਗੱਲਾਂ ਬਣਾ ਦਿੱਤੀਆਂ ਹਨ। ਕ੍ਰਿਸ਼ਨ ਨੂੰ ਇੰਨੀਆਂ ਰਾਣੀਆਂ, ਬੱਚੇ ਆਦਿ ਸੀ, ਇਹ ਹੈ ਭੁੱਲ। ਅਸਲ ਵਿੱਚ ਬੱਚੇ ਹਨ ਬ੍ਰਹਮਾ ਨੂੰ, ਨਾ ਕਿ ਕ੍ਰਿਸ਼ਨ ਨੂੰ। ਬ੍ਰਹਮਾ ਹੀ ਕ੍ਰਿਸ਼ਨ ਬਣਦੇ ਹਨ। ਬਸ ਇਸ ਇੱਕ ਜਨਮ ਦੀ ਉਥਲ ਪਾਥਲ ਨੇ ਮਨੁੱਖਾਂ ਨੂੰ ਮੁੰਝਾ ਦਿੱਤਾ ਹੈ। ਗੀਤਾ ਦਾ ਭਗਵਾਨ ਕ੍ਰਿਸ਼ਨ ਨੂੰ ਕਹਿ ਸ਼ਿਵ ਨੂੰ ਉਡਾ ਦਿੱਤਾ ਹੈ। ਸਭ ਕਹਿੰਦੇ ਹਨ ਬ੍ਰਹਮਾ ਨੂੰ 3 ਮੂੰਹ ਸੀ, ਕਿੰਨੇ ਮੂੰਝ ਗਏ ਹਨ। ਸ਼ਿਵ ਰਚਤਾ ਨੂੰ ਤਾਂ ਇੱਕਦਮ ਗੁੰਮ ਕਰ ਦਿੱਤਾ ਹੈ। ਰਚਤਾ ਹੀ ਆਕੇ ਦੱਸਦੇ ਹਨ ਕਿ ਅਸੀਂ ਦੇਵੀ ਦੇਵਤਾ ਧਰਮ ਦੀ ਰਚਨਾ ਕਰਦੇ ਹਾਂ। ਇਵੇਂ ਨਹੀਂ ਪਰਮਾਤਮਾ ਸ੍ਰਿਸ਼ਟੀ ਕਿਵੇਂ ਰਚਦੇ ਹਨ। ਪਰਮਪਿਤਾ ਪਰਮਾਤਮਾ ਨੂੰ ਬੁਲਾਉਂਦੇ ਹੀ ਹਨ ਕਿ ਹੇ ਪਤਿਤ – ਪਾਵਨ ਆਕੇ ਸਾਨੂੰ ਪਤਿਤਾਂ ਨੂੰ ਪਾਵਨ ਬਣਾਓ। ਦੁਨੀਆਂ ਨੂੰ ਇਹ ਪਤਾ ਹੀ ਨਹੀਂ ਕਿ ਇਸ ਸਮੇਂ ਰਾਵਣ ਦਾ ਰਾਜ ਚਲ ਰਿਹਾ ਹੈ। ਰਾਵਣ ਦੀਆਂ ਵੱਡੀਆਂ – ਵੱਡੀਆਂ ਕਥਾਵਾਂ ਬੈਠ ਸੁਣਾਉਂਦੇ ਹਨ। ਇਸ ਨੂੰ ਕਿਹਾ ਜਾਂਦਾ ਹੈ ਭਗਤੀ ਦੀਆਂ ਰੋਚਕ ਗੱਲਾਂ ਅਤੇ ਇਹ ਹੈ ਰੂਹਾਨੀ ਗੱਲਾਂ। ਇਸ ਸਮੇਂ ਸਭ ਸੀਤਾਵਾਂ ਅਤੇ ਭਗਤੀਆਂ ਰਾਵਣ ਦੀ ਕੈਦ ਵਿੱਚ ਹਨ ਅਤੇ ਰਾਵਣਰਾਜ ਵਿੱਚ ਬਹੁਤ ਦੁਖੀ ਹਨ। ਹੁਣ ਸਭ ਨੂੰ ਰਾਵਣ ਰਾਜ ਤੋਂ ਮੁਕਤ ਕਰਾਉਣਾ ਹੈ। ਹੁਣ ਬਾਪ ਆਇਆ ਹੈ ਕਹਿੰਦੇ ਹਨ ਬੱਚੇ, ਤੁਹਾਡੇ 84 ਜਨਮ ਹੁਣ ਪੂਰੇ ਹੋਏ। ਹੁਣ ਵਾਪਿਸ ਚਲਣਾ ਹੈ। ਮੈਨੂੰ ਹੀ ਬੁਲਾਉਂਦੇ ਸੀ ਕਿ ਦੁੱਖ ਹਰਤਾ ਸੁੱਖ ਕਰਤਾ ਆਓ। ਇਹ ਮੇਰਾ ਹੀ ਨਾਮ ਹੈ। ਕਲਯੁਗ ਵਿੱਚ ਹੈ ਅਪਾਰ ਦੁੱਖ। ਸਤਿਯੁਗ ਵਿੱਚ ਹਨ ਅਪਾਰ ਸੁੱਖ। ਫਿਰ ਤੋਂ ਤੁਹਾਨੂੰ ਸੁੱਖ ਦਾ ਵਰਸਾ ਦਿਲਾਉਣ ਅਰਥ ਫਿਰ ਤੋਂ ਤੁਹਾਨੂੰ ਰਾਜਯੋਗ ਅਤੇ ਗਿਆਨ ਸਿਖਾ ਰਿਹਾ ਹਾਂ। ਇਹ ਪੁਰਾਣੀ ਦੁਨੀਆਂ ਵਿਨਾਸ਼ ਹੋ ਜਾਵੇਗੀ। ਮਨੁੱਖ ਤਾਂ ਵਿਨਾਸ਼ ਤੋਂ ਬਹੁਤ ਡਰਦੇ ਹਨ। ਸਮਝਦੇ ਹਨ ਇਹ ਆਪਸ ਵਿੱਚ ਲੜਨ ਹੀ ਨਾ ਤਾਂ ਸ਼ਾਂਤੀ ਹੋ ਜਾਵੇ। ਫਿਰ ਇੰਨੇ ਧਰਮਾਂ ਵਿੱਚ ਸ਼ਾਂਤੀ ਕਿਵੇਂ ਹੋਵੇਗੀ? ਬਾਪ ਸਮਝਾਉਂਦੇ ਹਨ ਇਹ ਇੰਨੇ ਸਭ ਧਰ੍ਮ ਜੋ ਹੁਣ ਹਨ – ਉਹ ਪਹਿਲੇ ਨਹੀਂ ਸਨ, ਜਦ ਇੱਕ ਹੀ ਧਰਮ ਸੀ ਤਾਂ ਬਰੋਬਰ ਸੁੱਖ – ਸ਼ਾਂਤੀ ਦਾ ਰਾਜ ਸੀ। ਹੁਣ ਸਭ ਮੰਗਦੇ ਹਨ ਮਨ ਨੂੰ ਸ਼ਾਂਤੀ ਕਿਵੇਂ ਮਿਲੇ! ਅਰੇ ਮਨ ਕੀ ਚੀਜ਼ ਹੈ – ਪਹਿਲੇ ਇਨ੍ਹਾਂ ਨੂੰ ਤਾਂ ਸਮਝੋ। ਆਤਮਾ ਵਿੱਚ ਹੀ ਮਨ – ਬੁੱਧੀ ਹੈ। ਮਨੁੱਖ ਦੀ ਜਬਾਨ ਬੋਲਦੀ ਹੈ। ਅੱਖ ਵੇਖਦੀ ਹੈ। ਟੋਟਲ ਮਿਲਾਕੇ ਕਹਿੰਦੇ ਹਨ, ਮਨੁੱਖ ਦੁੱਖੀ ਹੈ। ਕਿਸੇ ਨੂੰ ਵੀ ਸਮਝਾਉਣਾ ਬੜਾ ਸਹਿਜ ਹੈ ਕਿ ਬਾਪ ਨੂੰ ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਫਿਰ ਝਾੜ ਅਤੇ ਡਰਾਮਾ ਦੀ ਸਮਝਾਉਣੀ ਵੀ ਦੇਣੀ ਪਵੇ, ਜਿਸ ਦੇ ਲਈ ਇਹ ਚਿੱਤਰ ਬਣੇ ਹੋਏ ਹਨ। ਸਿਰਫ ਮਨਮਨਾਭਵ ਕਹਿਣ ਦੇ ਲਈ ਤਾਂ ਚਿੱਤਰ ਦੀ ਜ਼ਰੂਰਤ ਨਹੀਂ। ਚਿਤਰਾਂ ਤੇ ਸਮਝਾਉਣ ਵਿੱਚ ਘੰਟਾ ਲਗ ਜਾਂਦਾ ਹੈ। ਪ੍ਰਾਚੀਨ ਰਾਜਯੋਗ ਭਗਵਾਨ ਨੇ ਸਿਖਾਇਆ ਅਤੇ ਰਜਾਈ ਮਿਲ ਗਈ। ਫਿਰ ਕੋਈ ਮਨੁੱਖ ਥੋੜੀ ਰਾਜਯੋਗ ਸਿਖਾਉਣਗੇ। ਬਾਪ ਅਤੇ ਵਰਸੇ ਨੂੰ ਯਾਦ ਕਰੋ ਤਾਂ ਠੀਕ ਹੈ। ਪਰ ਇਹ ਡਿਟੇਲ ਜਦੋਂ ਤੱਕ ਕਿਸੇ ਨੂੰ ਸਮਝਾਓ ਨਹੀਂ ਉਦੋਂ ਤੱਕ ਬੁੱਧੀ ਨਹੀਂ ਖੁੱਲ੍ਹੇਗੀ। ਸ੍ਰਿਸ਼ਟੀ ਚੱਕਰ ਨੂੰ ਸਮਝ ਨਹੀਂ ਸਕਣਗੇ। ਜਦੋਂ ਕੋਈ ਡਰਾਮਾ ਵੇਖਕੇ ਆਉਂਦੇ ਹਨ ਤਾਂ ਉਹ ਬੁੱਧੀ ਵਿੱਚ ਆਦਿ ਤੋਂ ਅੰਤ ਤੱਕ ਘੁੰਮਦਾ ਰਹਿੰਦਾ ਹੈ, ਕਹਿਣ ਵਿੱਚ ਤਾਂ ਸਿਰਫ ਇੰਨਾ ਹੀ ਆਵੇਗਾ ਕਿ ਅਸੀਂ ਡਰਾਮਾ ਨੂੰ ਵੇਖਕੇ ਆਏ ਹਾਂ। ਤੁਸੀਂ ਵੀ ਕਹਿੰਦੇ ਹੋ ਅਸੀਂ ਇਸ ਡਰਾਮਾ ਨੂੰ ਜਾਣਦੇ ਹਾਂ। ਪਰ ਡਿਟੇਲ ਤਾਂ ਬਹੁਤ ਹੈ। ਬਾਪ ਤੋਂ ਸੁੱਖ – ਸ਼ਾਂਤੀ ਦਾ ਵਰਸਾ ਮਿਲਦਾ ਹੈ ਫਿਰ ਬੁੱਧੀ ਵਿੱਚ ਚੱਕਰ ਵੀ ਹੈ। 84 ਦਾ ਚੱਕਰ ਜਰੂਰ ਘੜੀ – ਘੜੀ ਯਾਦ ਕਰਨਾ ਹੈ। ਇਹ ਗਿਆਨ ਬ੍ਰਾਹਮਣਾਂ ਨੂੰ ਹੀ ਮਿਲਦਾ ਹੈ ਜੋ ਫਿਰ ਦੇਵਤਾ ਬਣਦੇ ਹਨ। ਬ੍ਰਹਮਾ ਸੋ ਵਿਸ਼ਨੂੰ ਫਿਰ ਵਿਸ਼ਨੂੰ ਸੋ ਬ੍ਰਹਮਾ। ਤੁਸੀਂ ਜੋ ਦੇਵੀ ਦੇਵਤਾ ਸੀ, ਪੁਨਰਜਨਮ ਲੈਂਦੇ – ਲੈਂਦੇ ਫਿਰ ਆਕੇ ਬ੍ਰਾਹਮਣ ਬਣੇ। ਹੱਦ ਦਾ ਬਾਪ ਤਾਂ ਸਿਰਫ ਉਤਪੱਤੀ, ਪਾਲਣਾ ਕਰਦੇ ਹਨ। ਵਿਨਾਸ਼ ਤਾਂ ਨਹੀਂ ਕਰਨਗੇ। ਵਿਨਾਸ਼ ਮਤਲਬ ਸਾਰੀ ਪਤਿਤ ਦੁਨੀਆਂ ਹੀ ਨਾ ਰਹੇ। ਸਾਰੇ ਰਾਵਣ ਰਾਜ ਦਾ ਹੀ ਵਿਨਾਸ਼ ਹੋਣਾ ਹੈ। ਨਹੀਂ ਤਾਂ ਰਾਮਰਾਜ ਕਿਵੇਂ ਹੋਵੇ! ਉੱਥੇ ਕਦੀ ਰਾਵਣ ਨੂੰ ਸਾੜਦੇ ਨਹੀਂ। ਭਗਤੀ ਮਾਰਗ ਦੀ ਕੋਈ ਵੀ ਗੱਲ ਗਿਆਨ ਮਾਰਗ ਵਿੱਚ ਹੁੰਦੀ ਨਹੀਂ। ਤੁਸੀਂ ਸਤਿਯੁਗ ਤ੍ਰੇਤਾ ਵਿੱਚ ਪ੍ਰਾਲਬੱਧ ਭੋਗਦੇ ਹੋ। ਉਹ ਹੈ ਗਿਆਨ ਦੀ ਪ੍ਰਾਲਬੱਧ, ਇਨ੍ਹਾਂ ਨੂੰ ਕਹਾਂਗੇ ਭਗਤੀ ਦੀ ਪ੍ਰਾਲਬੱਧ। ਅਲਪਕਾਲ ਸ਼ਣਭੰਗੁਰ ਸੁੱਖ। ਪਹਿਲੇ ਭਗਤੀ ਅਵਿੱਭਚਾਰੀ ਸੀ ਫਿਰ ਵਿਭਚਾਰੀ ਹੁੰਦੇ – ਹੁੰਦੇ ਬਿਲਕੁਲ ਹੀ ਦੁਖੀ ਬਣ ਜਾਂਦੇ ਹਨ। ਸਦਗਤੀ ਦਾਤਾ ਇੱਕ ਬਾਪ ਹੈ, ਇਹ ਤਾਂ ਸਮਝਾਉਣਾ ਹੈ ਕਿ ਬਾਪ ਅਤੇ ਵਰਸੇ ਨੂੰ ਯਾਦ ਕਰੋ। ਯਾਦ ਕੀਤਾ ਅਤੇ ਸ੍ਵਰਗ ਦੀ ਬਾਦਸ਼ਾਹੀ ਮਿਲੀ ਫਿਰ ਨਰਕ ਵਿੱਚ ਕਿਵੇਂ ਆਏ, ਇਹ ਸਭ ਗੱਲਾਂ ਬੈਠ ਸਮਝਾਈਆਂ ਜਾਂਦੀਆਂ ਹਨ। ਹੁਣ ਤੁਹਾਨੂੰ ਸਾਰੇ ਸ੍ਰਿਸ਼ਟੀ ਚੱਕਰ ਦੇ ਆਦਿ ਮੱਧ ਅੰਤ ਦਾ ਪਤਾ ਪੈ ਗਿਆ । ਤਾਂ ਇਸ ਸਮੇਂ ਤੁਸੀਂ ਤ੍ਰਿਕਾਲਦਰਸ਼ੀ ਬਣ ਰਹੇ ਹੋ। ਉਨ੍ਹਾਂ ਨੂੰ ਤੁਸੀਂ ਕਹੋਗੇ ਕਿ ਦੇਵਤਾ ਵੀ ਤ੍ਰਿਕਾਲਦਰਸ਼ੀ ਨਹੀਂ ਸੀ। ਤਾਂ ਕਹਿਣਗੇ ਫਿਰ ਉਹ ਕੌਣ ਸਨ? ਕਿਓਂਕਿ ਸੰਗਮਯੁਗੀ ਬ੍ਰਾਹਮਣਾਂ ਨੂੰ ਤਾਂ ਕੋਈ ਜਾਣਦੇ ਹੀ ਨਹੀਂ। ਵਿਖਾਉਂਦੇ ਹਨ ਜਿੱਥੇ ਵੀ ਸਤਿਸੰਗ ਹੁੰਦਾ ਸੀ ਤਾਂ ਹਨੂਮਾਨ ਜਾਕੇ ਜੁੱਤੀਆਂ ਵਿੱਚ ਬੈਠ ਜਾਂਦਾ ਸੀ। ਹੁਣ ਇਹ ਗੱਲ ਮਹਾਵੀਰ ਦੇ ਲਈ ਕਿਓਂ ਕਹੀ ਹੈ? ਕਿਓਂਕਿ ਤੁਸੀਂ ਬੱਚਿਆਂ ਵਿਚ ਕੋਈ ਦੇਹ – ਅਭਿਮਾਨ ਤਾਂ ਹੈ ਨਹੀਂ। ਸਮਝੋ ਸਤਿਸੰਗ ਵਿੱਚ ਕੋਈ ਇਵੇਂ ਗੱਲ ਨਿਕਲ ਪਵੇ ਤਾਂ ਤੁਸੀਂ ਕਹਿ ਸਕਦੇ ਹੋ ਪ੍ਰਾਚੀਨ ਸਹਿਜ ਰਾਜਯੋਗ ਅਤੇ ਗਿਆਨ ਨਾਲ ਸੇਕੇਂਡ ਵਿੱਚ ਜੀਵਨਮੁਕਤੀ ਲੈਣਾ ਹੈ ਤਾਂ ਫਲਾਣੇ ਦੇ ਕੋਲ ਜਾਵੋ। ਸਮਝਾਉਣ ਵਾਲਾ ਤਾਂ ਬਹੁਤ ਬਹਾਦੁਰ, ਨਿਰਹੰਕਾਰੀ ਚਾਹੀਦਾ ਹੈ। ਜਰਾ ਵੀ ਦੇਹ – ਅਭਿਮਾਨ ਨਾ ਹੋਵੇ। ਕਿੱਥੇ ਵੀ ਜਾਕੇ ਬੈਠਣ, ਟਾਈਮ ਮਿਲ ਜਾਵੇ ਤਾਂ ਬੋਲਣਾ ਚਾਹੀਦਾ ਹੈ ਮਜਬੂਤ ਹੋਵੇਗਾ ਤਾਂ ਭਾਸ਼ਣ ਆਦਿ ਕਰੇਗਾ ਕਿ ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਕਿਵੇਂ ਸੇਕੇਂਡ ਵਿੱਚ ਜੀਵਨਮੁਕਤੀ ਮਿਲ ਸਕਦੀ ਹੈ। ਪਰਮਪਿਤਾ ਪਰਮਾਤਮਾ ਦੇ ਸਿਵਾਏ ਤਾਂ ਕੋਈ ਦੇ ਨਾ ਸਕੇ। ਇਹ ਮਹਾਵੀਰ ਹੀ ਸਮਝਾ ਸਕਦੇ ਹਨ। ਸੁਨਣ ਲਈ ਮਨਾ ਨਹੀਂ ਹੈ, ਗ੍ਰਹਿਸਥ ਵਿਹਾਰ ਵਿੱਚ ਰਹਿੰਦੇ ਤੁਸੀਂ ਬੱਚੇ ਬਹੁਤ ਸਰਵਿਸ ਕਰ ਸਕਦੇ ਹੋ। ਬੋਲੋ, ਰਾਜਯੋਗ ਸਿੱਖਣਾ ਹੋਵੇ ਤਾਂ ਬ੍ਰਹਮਾਕੁਮਾਰੀਆਂ ਦੇ ਕੋਲ ਜਾਓ। ਅੱਗੇ ਚਲਕੇ ਤੁਹਾਡਾ ਨਾਮ ਬਾਲਾ ਹੋ ਜਾਵੇਗਾ, ਮੈਜਾਰਿਟੀ ਹੋ ਜਾਵੇਗੀ। ਹੁਣ ਤਾਂ ਥੋੜੇ ਹਨ। ਭਜਾਉਣ ਦਾ ਨਾਮ ਵੀ ਬਹੁਤ ਹੈ। ਕ੍ਰਿਸ਼ਨ ਨੇ ਭਜਾਇਆ, ਅਰੇ ਭਜਾਉਣ ਦੀ ਤਾਂ ਕੋਈ ਗੱਲ ਨਹੀਂ। ਟੀਚਰ ਕਦੇ ਪੜ੍ਹਾਉਣ ਦੇ ਲਈ ਭਜਾਉਂਦੇ ਹਨ ਕੀ! ਸਰਵਿਸ ਕਰਨ ਵਾਲਿਆਂ ਨੂੰ ਤਾਂ ਬਹੁਤ ਵਿਚਾਰ ਸਾਗਰ ਮੰਥਨ ਕਰਨਾ ਹੈ ਅਤੇ ਬਹੁਤ ਬਹਾਦੁਰ ਬਣਨਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸਾਰੇ ਭਗਤੀ ਰੂਪੀ ਸੀਤਾਵਾਂ ਨੂੰ ਰਾਵਣ ਦੀ ਕੈਦ ਤੋਂ ਛੁਡਾਉਣਾ ਹੈ। ਸੇਕੇਂਡ ਵਿੱਚ ਮੁਕਤੀ ਜੀਵਨਮੁਕਤੀ ਦੀ ਰਾਹ ਵਿਖਾਉਣੀ ਹੈ।

2. ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ। ਦੇਹ – ਅਭਿਮਾਨ ਛੱਡ ਮਹਾਵੀਰ ਬਣ ਸੇਵਾ ਕਰਨੀ ਹੈ। ਵਿਚਾਰ ਸਾਗਰ ਮੰਥਨ ਕਰ ਸੇਵਾ ਦੀ ਨਵੀਂ ਨਵੀਂ ਯੁਕਤੀਆਂ ਕੱਢਣੀ ਹੈ।

ਵਰਦਾਨ:-

ਬ੍ਰਾਹਮਣ ਮਤਲਬ ਹਮੇਸ਼ਾ ਮੌਜ ਦੀ ਸਥਿਤੀ ਵਿੱਚ ਰਹਿਣ ਵਾਲੇ। ਦਿਲ ਵਿੱਚ ਹਮੇਸ਼ਾ ਆਪੇ ਹੀ ਇਹ ਹੀ ਗੀਤ ਵੱਜਦਾ ਰਹੇ – ਵਾਹ ਬਾਬਾ ਅਤੇ ਵਾਹ ਮੇਰਾ ਭਾਗਿਆ। ਦੁਨੀਆਂ ਦੀ ਕਿਸੀ ਵੀ ਹਲਚਲ ਵਾਲੀ ਪਰਿਸਥਿਤੀ ਵਿੱਚ ਆਸ਼ਚ੍ਰ੍ਯ੍ ਨਹੀਂ, ਫੁਲਸਟਾਪ। ਕੁਝ ਵੀ ਹੋ ਜਾਵੇ – ਪਰ ਤੁਹਾਡੇ ਲਈ ਨਥਿੰਗ ਨਿਊ। ਕੋਈ ਨਵੀਂ ਗੱਲ ਨਹੀਂ ਹੈ। ਇੰਨੀ ਅੰਦਰ ਤੋਂ ਅਚਲ ਸਥਿਤੀ ਹੋਵੇ, ਕੀ ਕਿਓਂ ਵਿੱਚ ਮਨ ਮੁੰਝੇ ਨਹੀਂ ਤਾਂ ਕਹਾਂਗੇ ਅਚਲ – ਅਡੋਲ ਆਤਮਾਵਾਂ।

ਸਲੋਗਨ:-

ਅਨਮੋਲ ਗਿਆਨ ਰਤਨ (ਦਾਦੀਆਂ ਦੀ ਪੁਰਾਣੀ ਡਾਇਰੀ ਤੋਂ)

1- ਹੁਣ ਤੁਹਾਨੂੰ ਦੈਵੀਗੁਣਾਂ ਦੀ ਧਾਰਨਾ ਕਰਨੀ ਹੈ। ਧੀਰਜਤਾ ਦੇ ਗੁਣ ਦੀ ਧਾਰਨਾ ਵੀ ਨਿਸ਼ਚੇ ਨਾਲ ਹੁੰਦੀ ਹੈ ਅਤੇ ਸਾਕਸ਼ੀਪਨ ਦੀ ਅਵਸਥਾ ਵਿੱਚ ਹੀ ਖੁਸ਼ੀ ਹੈ। ਇਸ ਧਾਰਨਾ ਨਾਲ ਹੀ ਪਰਮਾਤਮਾ ਖੁਦ ਹੀ ਹਜਾਰ ਕਦਮ ਅੱਗੇ ਪ੍ਰਤੱਖ ਹੁੰਦਾ ਹੈ। ਬਾਬਾ ਕਹਿੰਦਾ ਹੈ ਕਿ ਤੁਸੀਂ ਸੂਕ੍ਸ਼੍ਮ ਵਿੱਚ ਦੋ ਕਦਮ ਨਜਦੀਕ ਆਓ ਤਾਂ ਮੈਂ ਸਥੂਲ ਵਿੱਚ ਕਈ ਕਦਮ ਉਠਾਕੇ ਸਾਹਮਣੇ ਆਵਾਂਗਾ। ਗਿਆਨ ਹੀ ਹੈ ਸਵ ਲਕਸ਼ ਵਿੱਚ ਸਥਿਤ ਰਹਿਣਾ ਹੈ। ਸਵ ਵਿੱਚ ਸਥਿਤ ਰਹਿਣ ਨਾਲ ਹੀ ਪਰਮਾਤਮਾ ਆਪ ਅੱਗੇ ਆਵੇਗਾ। ਬਾਬਾ ਦੇ ਇਹ ਮਹਾਂਵਾਕ ਯਾਦ ਕਰ, ਜਿੰਨੀ ਦੈਵੀਗੁਣਾਂ ਦੀ ਧਾਰਨਾ ਕਰਨਗੇ, ਉੰਨਾ ਹੀ ਇੱਕ ਦੋ ਨੂੰ ਸੁੱਖ ਦੇਣ ਦੇ ਨਿਮਿਤ ਬਣਨਗੇ। ਅੱਜ ਦੇਣਾ ਕਲ ਮਿਲਣਾ। ਅੱਜ ਸਰਵੈਂਟ ਬਣ ਦੇਣਗੇ ਤਾਂ ਕਲ ਮਾਲਿਕ ਬਣ ਰਾਜ ਕਰਨਗੇ। ਹੁਣ ਤਾਂ ਵਰਲਡ ਸਰਵੈਂਟ ਹੋ ਨਾ।

2- ਹਰ ਇੱਕ ਸਵ ਸਵਰੂਪ ਵਿੱਚ ਸਥਿਤ ਹੋ ਆਪਣੇ ਰਥ (ਸ਼ਰੀਰ) ਨੂੰ ਚਲਾਉਂਦੇ ਚੱਲੋ। ਜਿਵੇਂ ਕਿ ਇਸ ਰਥ ਨੂੰ ਮੈਂ ਬਿਠਾਉਂਦੀ ਹਾਂ, ਮੈਂ ਖਿਲਾਉਂਦੀ ਹਾਂ, ਮੈਂ ਸੁਲਾਉਂਦੀ ਹਾਂ। ਮੈਂ ਮੁੱਖ ਤੋਂ ਗੱਲ ਕਰਾਉਂਦੀ ਹਾਂ। ਜੇਕਰ ਮੈਂ ਮੂੰਹ ਨਾਲ ਕਿਸੇ ਨੂੰ ਦੁੱਖ ਦਿੰਦੀ ਹਾਂ ਤਾਂ ਜਿਵੇਂ ਆਪਣੇ ਹੀ ਸਵ ਸਵਰੂਪ ਦੀ ਇੰਸਲਟ ਕਰਦੀ ਹਾਂ। ਤਾਂ ਫਿਰ ਸਵ ਸੰਪੂਰਨ ਆਤਮਾ ਕਹਿੰਦੀ ਹੈ ਕਿ ਹੇ ਜੀਵ ਆਤਮਾ ਤੇਰੇ ਤੇ ਅਫਸੋਸ ਹੈ। ਇਵੇਂ ਦੇ ਇਨਸਾਨ ਅਤੇ ਪ੍ਰਾਣੀ ਵਿੱਚ ਮੈਂ ਸ਼ੁੱਧ ਆਤਮਾ ਪ੍ਰਵੇਸ਼ ਨਹੀਂ ਹਾਂ। ਸਵ ਸ਼ੁੱਧ ਆਤਮਾ ਜਿਸ ਜਗ੍ਹਾ ਹੈ ਉਸ ਜਗ੍ਹਾ ਤੇ ਅਫਸੋਸ ਨਹੀਂ ਹੈ ਕਿਓਂਕਿ ਉਹ ਕਦੀ ਵੀ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ ਹੈ। ਸਵ ਸ਼ੁੱਧ ਆਤਮਾ ਤਾਂ ਸੁੱਖ ਰੂਪ ਹੈ। ਅਤੇ ਇਵੇਂ ਸਵ ਨਿਸ਼ਚੇ ਬੁੱਧੀ ਤਾਂ ਹਮੇਸ਼ਾ ਸੁੱਖ ਪਹੁੰਚਾਉਂਦਾ ਹੈ। ਉਹ ਸਾਕਸ਼ਾਤ ਮੇਰਾ ਸਵਰੂਪ ਹੈ ਅਤੇ ਜੋ ਆਪਣੇ ਨੂੰ ਸਵ ਆਤਮਾ ਨਿਸ਼ਚਾ ਕਰਦੇ ਵੀ ਦੂਜੇ ਨੂੰ ਦੁੱਖ ਦਿੰਦਾ ਹੈ, ਉਹ ਤਾਂ ਸਿਰਫ ਕਹਾਉਣ ਵਾਲਾ ਪੰਡਿਤ ਹੈ। ਉਸ ਦਾ ਅਸਰ ਦੂਜਿਆਂ ਤੇ ਨਹੀਂ ਹੋ ਸਕਦਾ ਹੈ। ਅੱਛਾ – ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top