16 March 2022 Punjabi Murli Today | Brahma Kumaris

Read and Listen today’s Gyan Murli in Punjabi 

March 15, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਤੁਸੀਂ ਬ੍ਰਾਹਮਣ ਹੋ ਯਗ ਦੇ ਰਖਵਾਲੇ, ਇਹ ਯਗ ਹੀ ਤੁਹਾਨੂੰ ਮਨ - ਇੱਛਿਤ ਫਲ ਦੇਣ ਵਾਲਾ ਹੈ"

ਪ੍ਰਸ਼ਨ: -

ਕਿੰਨਾਂ ਦੋ ਗੱਲਾਂ ਦੇ ਆਧਾਰ ਨਾਲ 21 ਜਨਮਾਂ ਦੇ ਲਈ ਸਭ ਦੁੱਖਾਂ ਤੋਂ ਛੁੱਟ ਸਕਦੇ ਹੋ?

ਉੱਤਰ:-

ਪਿਆਰ ਨਾਲ ਯੱਗ ਦੀ ਸੇਵਾ ਕਰੋ ਅਤੇ ਬਾਪ ਨੂੰ ਯਾਦ ਕਰੋ ਤਾਂ 21 ਜਨਮ ਕਦੀ ਦੁੱਖੀ ਨਹੀਂ ਹੋਵੋਗੇ। ਦੁੱਖ ਦੇ ਅੱਥਰੂ ਨਹੀਂ ਬਹਾਓਗੇ। ਤੁਸੀਂ ਬੱਚਿਆਂ ਨੂੰ ਬਾਪ ਦੀ ਸ਼੍ਰੀਮਤ ਹੈ – ਬੱਚੇ ਬਾਪ ਦੇ ਸਿਵਾਏ ਕੋਈ ਵੀ ਮਿੱਤਰ ਸੰਬੰਧੀ, ਦੋਸਤ ਆਦਿ ਨੂੰ ਯਾਦ ਨਾ ਕਰੋ। ਬੰਧਨਮੁਕਤ ਬਣ ਪਿਆਰ ਨਾਲ ਯਗ ਦੀ ਸੰਭਾਲ ਕਰੋ ਤਾਂ ਮਨ ਇੱਛਿਤ ਫਲ ਮਿਲੇਗਾ।

ਗੀਤ:-

ਬਚਪਨ ਕੇ ਦਿਨ ਭੁਲਾ ਨਾ ਦੇਣਾ…

ਓਮ ਸ਼ਾਂਤੀ ਮਿੱਠੇ – ਮਿੱਠੇ ਬੱਚਿਆਂ ਨੇ ਗੀਤ ਸੁਣਿਆ ਅਤੇ ਇਸ ਦਾ ਅਰਥ ਵੀ ਸਮਝਿਆ ਕਿ ਇਹ ਸਾਡਾ ਈਸ਼ਵਰੀ ਜਨਮ ਹੈ, ਇਸ ਜਨਮ ਵਿੱਚ ਅਸੀਂ ਜਿਸ ਨੂੰ ਮੰਮਾ ਬਾਬਾ ਕਹਿੰਦੇ ਹਾਂ ਉਨ੍ਹਾਂ ਦੀ ਮੱਤ ਤੇ ਚੱਲਣ ਨਾਲ ਹੀ ਅਸੀਂ ਵਿਸ਼ਵ ਦੇ ਮਾਲਿਕ ਬਣਾਂਗੇ ਕਿਓਂਕਿ ਉਹ ਹੈ ਨਵੇਂ ਵਿਸ਼ਵ ਦਾ ਰਚਤਾ। ਇਸ ਨਿਸ਼ਚੇ ਨਾਲ ਹੀ ਤੁਸੀਂ ਇੱਥੇ ਬੈਠੇ ਹੋ ਅਤੇ ਵਿਸ਼ਵ ਦੇ ਮਾਲਿਕਪਣੇ ਦਾ ਵਰਸਾ ਲੈ ਰਹੇ ਹੋ। ਇਹ ਜੋ ਪੁਰਾਣੀ ਵਿਸ਼ਵ ਹੈ ਉਹ ਤਾਂ ਵਿਨਾਸ਼ ਹੋਣ ਵਾਲੀ ਹੈ, ਇਨ੍ਹਾਂ ਵਿੱਚ ਕੋਈ ਸੁੱਖ ਨਹੀਂ। ਸਭ ਵਿਸ਼ੇ ਸਾਗਰ ਵਿੱਚ ਗੋਤੇ ਖਾ ਰਹੇ ਹਨ। ਰਾਵਣ ਦੀਆਂ ਜ਼ੰਜੀਰਾਂ ਵਿੱਚ ਦੁਖੀ ਹੋ ਕੇ ਸਭ ਨੂੰ ਮਰਨਾ ਹੈ। ਹੁਣ ਬਾਪ ਬੱਚਿਆਂ ਨੂੰ ਵਰਸਾ ਦੇਣ ਆਏ ਹਨ। ਬੱਚੇ ਜਾਣਦੇ ਹਨ ਅਸੀਂ ਜਿਨ੍ਹਾਂ ਦੇ ਬਣੇ ਹਾਂ ਉਸ ਤੋਂ ਵਰਸਾ ਪਾਉਣਾ ਹੈ। ਉਹ ਸਾਨੂੰ ਰਾਜਯੋਗ ਸਿਖਾਉਂਦੇ ਹਨ। ਜਿਵੇਂ ਬੈਰਿਸਟਰ ਕਹਿਣਗੇ ਅਸੀਂ ਬੈਰਿਸਟਰ ਬਣਾਵਾਂਗੇ। ਬਾਪ ਕਹਿੰਦੇ ਹਨ ਤੁਹਾਨੂੰ ਸ੍ਵਰਗ ਦਾ ਡਬਲ ਸਿਰਤਾਜ ਬਣਾਵਾਂਗੇ। ਸ਼੍ਰੀ ਲਕਸ਼ਮੀ – ਨਾਰਾਇਣ ਅਤੇ ਉਨ੍ਹਾਂ ਦੀ ਡਾਇਨੈਸਟੀ ਦਾ ਵਰਸਾ ਦੇਣ ਆਇਆ ਹਾਂ। ਉਸ ਦੇ ਲਈ ਤੁਸੀਂ ਰਾਜਯੋਗ ਸਿੱਖ ਰਹੇ ਹੋ। ਇਹ ਗੱਲਾਂ ਭੁੱਲੋ ਨਾ। ਮਾਇਆ ਭੁਲਾਏਗੀ, ਪਰਮਪਿਤਾ ਪਰਮਾਤਮਾ ਤੋਂ ਬੇਮੁੱਖ ਕਰੇਗੀ। ਉਨ੍ਹਾਂ ਦਾ ਧੰਧਾ ਹੀ ਇਹ ਹੈ। ਜਦੋਂ ਤੋਂ ਉਸ ਦਾ ਰਾਜ ਹੋਇਆ ਹੈ, ਤੁਸੀਂ ਬੇਮੁੱਖ ਬਣਦੇ ਆਏ ਹੋ। ਹੁਣ ਕੋਈ ਕੰਮ ਦੇ ਨਹੀਂ ਰਹੇ। ਸ਼ਕਲ ਭਾਵੇਂ ਮਨੁੱਖ ਦੀ ਹੈ ਪਰ ਸੀਰਤ ਬਿਲਕੁਲ ਬੰਦਰ ਦੀ ਹੈ। ਹੁਣ ਤੁਹਾਡੀ ਸੂਰਤ ਮਨੁੱਖ ਦੀ, ਸੀਰਤ ਦੇਵਤਾਵਾਂ ਦੀ ਬਣਾ ਰਹੇ ਹਨ। ਇਸਲਈ ਬਾਬਾ ਕਹਿੰਦੇ ਹਨ ਬਚਪਣ ਭੁੱਲ ਨਾ ਜਾਓ, ਇਸ ਵਿੱਚ ਤਕਲੀਫ਼ ਕੋਈ ਵੀ ਨਹੀਂ ਹੈ। ਜੋ ਨਿਰਬੰਧਣ ਹਨ ਉਹਨਾਂ ਦੇ ਤੇ ਅਹੋ ਭਾਗ ਕਹਾਂਗੇ। ਉਹ ਲੌਕਿਕ ਮਾਤ – ਪਿਤਾ ਤਾਂ ਹਨ ਵਿਕਾਰਾਂ ਵਿੱਚ ਪਾਉਣ ਵਾਲੇ ਅਤੇ ਇਹ ਮਾਤ -ਪਿਤਾ ਹੈ ਸਵਰਗ ਵਿੱਚ ਲੈ ਜਾਣ ਵਾਲੇ। ਗਿਆਨ ਸ਼ਨਾਨ ਕਰਾ ਰਹੇ ਹਨ। ਆਰਾਮ ਨਾਲ ਬੈਠੇ ਹਾਂ। ਹਾਂ, ਸ਼ਰੀਰ ਤੋਂ ਕੰਮ ਵੀ ਲੈਣਾ ਹੈ। ਬੇਹੱਦ ਦੇ ਬਾਪ ਕੋਲੋਂ ਵਰਸਾ ਮਿਲ ਰਿਹਾ ਹੈ ਹੋਰ ਕਿਸੇ ਦੀ ਯਾਦ ਨਹੀਂ ਸਤਾਉਂਦੀ। ਜੇਕਰ ਕੋਈ ਬੰਧਨ ਹੈ ਤਾਂ ਫਿਰ ਯਾਦ ਸਤਾਉਂਦੀ ਹੈ। ਕੋਈ ਸੰਬੰਧੀ ਯਾਦ ਆਇਆ, ਮਿੱਤਰ – ਦੋਸਤ ਯਾਦ ਆਇਆ, ਬਾਈਸਕੋਪ ਯਾਦ ਆਇਆ… ਤੁਹਾਨੂੰ ਤੇ ਬਾਪ ਕਹਿੰਦੇ ਹਨ ਹੋਰ ਕਿਸੇ ਨੂੰ ਯਾਦ ਨਹੀਂ ਕਰੋ। ਯੱਗ ਦੀ ਸੇਵਾ ਕਰੋ ਅਤੇ ਬਾਪ ਨੂੰ ਯਾਦ ਕਰੋ। ਤਾਂ 21 ਜਨਮ ਤੁਸੀਂ ਕਦੀ ਦੁੱਖ ਨਹੀਂ ਪਾਓਗੇ। ਦੁੱਖ ਦੇ ਅਥਰੂ ਨਹੀਂ ਬਹਾਵੋਗੇ। ਅਜਿਹੇ ਬੇਹੱਦ ਦੇ ਮਾਂ ਬਾਪ ਨੂੰ ਕਦੀ ਛੱਡਣਾ ਨਹੀਂ ਚਾਹੀਦਾ। ਯੱਗ ਦੀ ਸੇਵਾ ਕਰਨੀ ਚਾਹੀਦੀ ਹੈ। ਤੁਸੀਂ ਹੋ ਯੱਗ ਦੇ ਰਖਵਾਲੇ। ਯੱਗ ਦੀ ਹਰ ਤਰ੍ਹਾਂ ਦੀ ਸੇਵਾ ਕਰਨੀ ਹੈ। ਇਹ ਯੱਗ ਮਨ – ਇੱਛਿਤ ਫਲ ਦਿੰਦਾ ਹੈ ਮਤਲਬ ਜੀਵਨਮੁਕਤੀ, ਸਵਰਗ ਦੀ ਰਾਜਾਈ ਦਿੰਦਾ ਹੈ। ਤਾਂ ਅਜਿਹੇ ਯੱਗ ਦੀ ਕਿੰਨੀ ਸੰਭਾਲ ਕਰਨੀ ਚਾਹੀਦੀ ਹੈ। ਕਿੰਨੀ ਸ਼ਾਂਤੀ ਰਹਿਣੀ ਚਾਹੀਦੀ ਹੈ। ਜੋ ਕੋਈ ਵੀ ਆਏ ਤਾਂ ਸਮਝੇ ਇੱਥੇ ਤੇ ਸੁੱਖ – ਸ਼ਾਂਤੀ ਲੱਗੀ ਹੋਈ ਹੈ। ਇੱਥੇ ਕੁੱਝ ਵੀ ਆਵਾਜ਼ ਕਰਨਾ ਪਸੰਦ ਨਹੀਂ ਆਉਂਦਾ। ਰਾਵਣ ਦੇ ਰਾਜ ਤੋਂ ਛੁੱਟਕੇ ਆਏ ਹਾਂ। ਹੁਣ ਅਸੀਂ ਰਾਮਰਾਜ ਵਿੱਚ ਜਾਂਦੇ ਹਾਂ। ਜੋ ਬੰਧਨਮੁਕਤ ਹਨ ਉਹਨਾਂ ਦੇ ਲਈ ਤਾਂ ਅਹੋ ਸੋਭਾਗ। ਲੱਖਪਤੀ, ਕਰੋੜਪਤੀ ਨਾਲੋਂ ਵੀ ਉਹ ਮਹਾਨ ਸੋਭਾਗਸ਼ਾਲੀ ਹਨ ਜੋ ਬੇਹੱਦ ਦੇ ਬਾਪ ਕੋਲੋਂ ਵਰਸਾ ਲੈਂਦੇ ਹਨ, ਜਿਹਨਾਂ ਦਾ ਬੰਧਨ ਟੁੱਟ ਗਿਆ ਉਹਨਾਂ ਨੂੰ ਵੀ ਕਹਾਂਗੇ ਅਹੋ ਸੋਭਾਗ। ਜੋ ਬੰਧੰਨਮੁਕਤ ਬਾਬਾ ਕੋਲੋਂ ਵਰਸਾ ਲੈਂਦੇ ਹਨ, ਉਹਨਾਂ ਦੀ ਤਕਦੀਰ ਖੁਲ੍ਹ ਜਾਂਦੀ ਹੈ। ਬਾਹਰ ਰੋਰਵ ਨਰਕ ਹੈ, ਜਿਸ ਵਿੱਚ ਦੁੱਖ ਤੋਂ ਸਿਵਾਏ ਕੋਈ ਸੁੱਖ ਨਹੀਂ ਹੈ। ਹੁਣ ਬਾਪ ਕਹਿੰਦੇ ਹਨ ਸਭ ਚਿੰਤਾਵਾਂ ਨੂੰ ਛੱਡ, ਯੱਗ ਦੀ ਸਰਵਿਸ ਪਿਆਰ ਨਾਲ ਕਰੋ। ਧਾਰਨਾ ਕਰੋ। ਪਹਿਲੇ – ਪਹਿਲੇ ਆਪਣਾ ਜੀਵਨ ਹੀਰੇ ਵਰਗਾ ਬਣਾਉਣਾ ਹੈ। ਉਹ ਬਣੇਗਾ ਸ਼੍ਰੀਮਤ ਨਾਲ। ਇੱਥੇ ਤੇ ਸਾਰੇ ਬੱਚੇ ਬੰਧਨ ਤੋਂ ਛੁੱਟੇ ਹੋਏ ਹਨ। ਆਪਣਾ ਸੁਭਾਅ ਵੀ ਬਹੁਤ ਚੰਗਾ ਰੱਖਣਾ ਹੈ, ਸਤੋਪ੍ਰਧਾਨ ਬਣਨਾ ਹੈ। ਨਹੀਂ ਤਾਂ ਸਤੋਪ੍ਰਧਾਨ ਰਾਜ ਵਿੱਚ ਉੱਚ ਪਦਵੀ ਪਾ ਨਹੀਂ ਸਕੋਂਗੇ। ਯੱਗ ਵਿੱਚੋ ਜੋ ਕੁੱਝ ਵੀ ਮਿਲੇ ਉਸ ਨੂੰ ਸਵੀਕਾਰ ਕਰਨਾ ਹੈ। ਬਾਬਾ ਅਨੁਭਵੀ ਹਨ। ਭਾਵੇਂ ਕਿੰਨਾ ਵੀ ਵੱਡਾ ਜੌਹਰੀ ਸੀ, ਕਿੱਥੇ ਆਸ਼ਰਮ ਵਿੱਚ ਜਾਣਗੇ ਤਾਂ ਆਸ਼ਰਮ ਦੇ ਨਿਯਮਾਂ ਤੇ ਪੂਰਾ ਚੱਲਣਗੇ। ਉੱਥੇ ਇਵੇਂ ਨਹੀਂ ਮੰਗਿਆ ਜਾਂਦਾ ਕਿ ਸਾਨੂੰ ਇਹ ਚੀਜ਼ ਦਵੋ। ਬੜੀ ਰੌਇਲਟੀ ਨਾਲ ਜੋ ਵੀ ਭੋਜਨ ਸਾਰਿਆਂ ਨੂੰ ਮਿਲਦਾ ਹੈ ਉਹ ਹੀ ਖਾਦਾ ਜਾਂਦਾ ਹੈ। ਇਸ ਈਸ਼ਵਰੀ ਆਸ਼ਰਮ ਵਿੱਚ ਬੜੀ ਸ਼ਾਂਤੀ ਚਾਹੀਦੀ ਹੈਂ।

ਜੋ ਪਿਆ ਦੇ ਨਾਲ ਹੈ… ਸੋ ਵੀ ਦੋਨੋ ਬਾਪਦਾਦਾ ਬੈਠੇ ਹਨ। ਸਮੁੱਖ ਬੈਠੇ ਸੁਣਦੇ ਹਨ। ਜੇਕਰ ਹੁਣ ਸਰਵਿਸ ਲਾਇਕ ਨਾ ਬਣੇ ਤਾਂ ਫਿਰ ਕਲਪ – ਕਲਪਾਂਤਰ ਪਦਵੀ ਭ੍ਰਿਸ਼ਟ ਹੋ ਜਾਏਗੀ। ਅੰਨ੍ਹਿਆਂ ਦੀ ਲਾਠੀ ਬਣ, ਇਹ ਮਹਾਮੰਤਰ ਸਭ ਨੂੰ ਦੇਣਾ ਹੈ। ਇਹ ਹੀ ਸੰਜੀਵਨੀ ਬੂਟੀ ਹੈ। ਕਿਸੇ – ਕਿਸੇ ਨੂੰ ਮਾਇਆ ਬਿਲਕੁਲ ਹੀ ਬੇਹੋਸ਼ ਕਰ ਦਿੰਦੀ ਹੈ। ਇਸ ਯੁੱਧ ਦੇ ਮੈਦਾਨ ਵਿੱਚ ਤੇ ਕਿਹਾ ਜਾਂਦਾ ਹੈ ਬਾਪ ਅਤੇ ਵਰਸੇ ਨੂੰ ਯਾਦ ਕਰੋ। ਇਹ ਹੈ ਸੰਜੀਵਨੀ ਬੂਟੀ। ਹਨੂਮਾਨ ਤੇ ਤੁਸੀਂ ਹੀ ਹੋ। ਨੰਬਰਵਾਰ ਮਹਾਵੀਰ ਬਣਦੇ ਹੋ। ਬਹੁਤ ਹਨ ਜੋ ਬੇਹੋਸ਼ ਹੋ ਗਏ ਹਨ। ਉਹਨਾਂ ਨੂੰ ਹੋਸ਼ ਵਿੱਚ ਲਿਆਉਣਾ ਹੈ ਤਾਂ ਕੁਝ ਜੀਵਨ ਬਣਾ ਲੈਣ। ਦੇਹ ਵਿੱਚ ਵੀ ਮੋਹ ਨਹੀਂ ਰੱਖਣਾ ਹੈ। ਮੋਹ ਰੱਖਣਾ ਚਾਹੀਦਾ ਹੈ ਬਾਪ ਅਤੇ ਅਵਿਨਾਸ਼ੀ ਗਿਆਨ ਰਤਨਾਂ ਵਿੱਚ। ਜਿੰਨੀ ਧਾਰਨਾ ਹੋਵੇਗੀ ਉਨ੍ਹਾਂ ਹੋਰਾਂ ਨੂੰ ਵੀ ਕਰਾਉਣਗੇ। ਬਾਪ ਕਹਿੰਦੇ ਹਨ ਸਾਨੂੰ ਗਿਆਨੀ ਤੂੰ ਆਤਮਾ ਪ੍ਰਿਯ ਲਗਦੇ ਹਨ। ਪ੍ਰਦਰਸ਼ਨੀ ਦੀ ਸਰਵਿਸ ਦੇ ਲਈ ਬਾਬਾ ਗਿਆਨੀ ਬੱਚਿਆਂ ਨੂੰ ਹੀ ਲੱਭਦੇ ਹਨ। ਸਮਝਾਉਣਾ ਬੜਾ ਸਹਿਜ ਹੈ। ਵੱਡੇ ਵੱਡੇ ਆਦਮੀ ਸੁਣਕੇ ਖੁਸ਼ ਹੁੰਦੇ ਹਨ। ਸਮਝਦੇ ਹਨ ਜੀਵਨ ਇਸ ਸੰਸਥਾ ਦਵਾਰਾ ਬਣਦੀ ਹੈ। ਪਰ ਇਹ ਵੀ ਕੋਟਾਂ ਵਿੱਚ ਕੋਈ ਸਮਝਦੇ ਹਨ। ਇਹ ਹੈ ਬੇਹੱਦ ਦਾ ਸੰਨਿਆਸ। ਜੋ ਕੁਝ ਇਸ ਪੁਰਾਣੀ ਦੁਨੀਆਂ ਵਿੱਚ ਵੇਖਦੇ ਹਨ, ਇਹ ਸਭ ਖਤਮ ਹੋ ਜਾਵੇਗਾ। ਹੁਣ ਤਾਂ ਬਾਪ ਤੋਂ ਵਰਸਾ ਲੈਣਾ ਹੈ, ਵਾਪਿਸ ਜਾਣਾ ਹੈ। ਫਿਰ ਤੋਂ ਅਸੀਂ ਸੂਰਜਵੰਸ਼ੀ ਕੁਲ ਵਿੱਚ ਆਕੇ ਰਾਜ ਕਰਾਂਗੇ। ਰਾਜ ਕੀਤਾ ਸੀ ਫਿਰ ਮਾਇਆ ਨੇ ਖੋਹ ਲਿੱਤਾ। ਕਿੰਨੀ ਸਹਿਜ ਗੱਲ ਹੈ। ਮਿੱਠੇ – ਮਿੱਠੇ ਬਾਪ ਨੂੰ ਯਾਦ ਕਰਨਾ ਹੈ। ਦਿਲ ਬਾਪ ਦੇ ਕੋਲ ਲੱਗੀ ਹੋਈ ਹੋਵੇ। ਬਾਕੀ ਕਰਮਇੰਦਰੀਆਂ ਨਾਲ ਕਰਮ ਤਾਂ ਕਰਨਾ ਹੈ। ਸ਼੍ਰੀਮਤ ਤੇ ਚਲਣਾ ਹੈ। ਲਾਡਲੇ ਮਿੱਠੇ – ਮਿੱਠੇ ਬੱਚੇ ਬਾਪ ਕਹਿੰਦੇ ਹਨ ਮੁੱਖ ਤੋਂ ਹਮੇਸ਼ਾ ਗਿਆਨ ਰਤਨ ਕੱਢੋ, ਪੱਥਰ ਨਹੀਂ ਕੱਢੋ। ਕੋਈ ਵੀ ਸੰਸਾਰ ਸਮਾਚਾਰ ਦੀਆਂ ਗੱਲਾਂ ਨਹੀਂ ਕੱਢੋ। ਨਹੀਂ ਤਾਂ ਮੂੰਹ ਕੜਵਾ ਹੋ ਜਾਵੇਗਾ। ਇੱਕ ਦੋ ਨੂੰ ਰਤਨ ਦਿੰਦੇ ਰਹੋ, ਤੁਹਾਡੇ ਕੋਲ ਰਤਨਾਂ ਦੀ ਝੋਲੀ ਹੈ। ਵਿਨਾਸ਼ੀ ਧਨ ਦਾਨ ਕਰਦੇ ਹਨ। ਭਾਰਤ ਨੂੰ ਮਹਾਦਾਨੀ ਕਿਹਾ ਜਾਂਦਾ ਹੈ। ਇਸ ਸਮੇਂ ਬਾਪ ਬੱਚਿਆਂ ਨੂੰ ਦਾਨ ਕਰਦੇ ਹਨ, ਬੱਚੇ ਬਾਪ ਨੂੰ ਦਾਨ ਕਰਦੇ ਹਨ। ਬਾਬਾ ਸ਼ਰੀਰ ਸਹਿਤ ਇਹ ਸਭ ਕੁਝ ਤੁਹਾਡਾ ਹੈ। ਬਾਪ ਫਿਰ ਕਹਿੰਦੇ ਹਨ ਇਹ ਵਿਸ਼ਵ ਦੀ ਬਾਦਸ਼ਾਹੀ ਤੁਹਾਡੀ ਹੈ। ਇਸ ਪੁਰਾਣੀ ਦੁਨੀਆਂ ਦਾ ਸਭ ਕੁਝ ਖਤਮ ਹੋਣਾ ਹੈ, ਕਿਓਂ ਨਾ ਅਸੀਂ ਬਾਬਾ ਨਾਲ ਸੌਦਾ ਕਰ ਲਈਏ। ਬਾਬਾ ਇਹ ਸਭ ਕੁਝ ਤੁਹਾਡਾ ਹੈ, ਭਵਿੱਖ ਵਿੱਚ ਸਾਨੂੰ ਰਜਾਈ ਦੇਣਾ। ਅਸੀਂ ਇਹ ਚਾਹੁੰਦੇ ਹਾਂ ਕੋਈ ਹੋਰ ਚੀਜ਼ ਦੀ ਸਾਨੂੰ ਜਰੂਰਤ ਨਹੀਂ। ਇਵੇਂ ਕੋਈ ਨਾ ਸਮਝੇ ਕਿ ਅਸੀਂ ਤਨ – ਮਨ – ਧਨ ਦਿੰਦੇ ਹਾਂ ਤਾਂ ਅਸੀਂ ਕੋਈ ਭੁੱਖੇ ਮਰਾਂਗੇ। ਨਹੀਂ, ਇਹ ਸ਼ਿਵਬਾਬਾ ਦਾ ਭੰਡਾਰਾ ਹੈ, ਜਿਸ ਨਾਲ ਸਭ ਦਾ ਸ਼ਰੀਰ ਨਿਰਵਾਹ ਹੁੰਦਾ ਰਹਿੰਦਾ ਹੈ ਅਤੇ ਹੁੰਦਾ ਰਹੇਗਾ। ਦ੍ਰੋਪਦੀ ਦਾ ਮਿਸਾਲ। ਹੁਣ ਪ੍ਰੈਕਟੀਕਲ ਵਿੱਚ ਪਾਰ੍ਟ ਚਲ ਰਿਹਾ ਹੈ। ਸ਼ਿਵਬਾਬਾ ਦਾ ਭੰਡਾਰਾ ਹਮੇਸ਼ਾ ਭਰਪੂਰ ਹੈ। ਇਹ ਵੀ ਇੱਕ ਪ੍ਰੀਖਿਆ ਸੀ, ਜਿਨ੍ਹਾਂ ਨੂੰ ਡਰ ਲੱਗਿਆ ਉਹ ਸਭ ਚਲੇ ਗਏ। ਬਾਕੀ ਸਾਥ ਦੇਣ ਵਾਲੇ ਚੱਲੇ ਆਏ। ਭੁੱਖ ਮਰਨ ਦੀ ਗੱਲ ਨਹੀਂ। ਹੁਣ ਤਾਂ ਬੱਚਿਆਂ ਦੇ ਲਈ ਮਹਿਲ ਬਣ ਰਹੇ ਹਨ। ਅੱਛਾ ਰਹਿਣਾ ਹੈ ਤਾਂ ਮਿਹਨਤ ਕਰ ਆਪਣਾ ਉੱਚ ਪਦਵੀ ਬਣਾਉਣਾ ਹੈ। ਇਹ ਕਲਪ – ਕਲਪ ਦੀ ਬਾਜੀ ਹੈ। ਇਸ ਵਾਰੀ ਇਮਤਿਹਾਨ ਵਿਚ ਫੇਲ ਹੋਏ ਤਾਂ ਕਲਪ – ਕਲਪਾਂਤਰ ਹੁੰਦੇ ਰਹਿਣਗੇ। ਪਾਸ ਵੀ ਇਵੇਂ ਹੋਣਾ ਹੈ ਜੋ ਮੰਮਾ ਬਾਬਾ ਦੇ ਤਖਤ ਤੇ ਬੈਠਣ। 21 ਜਨਮ ਤਖਤ ਪਿਛਾੜੀ ਤਖਤ ਤੇ ਬੈਠੋਗੇ।

ਇੱਕ ਬਾਪ ਦੇ ਸਿਵਾਏ ਕੋਈ ਨੂੰ ਵੀ ਯਾਦ ਨਹੀਂ ਕਰਨਾ ਹੈ। ਮੁਰਲੀ ਲਿਖਣਾ ਬਹੁਤ ਚੰਗੀ ਸਰਵਿਸ ਹੈ, ਸਾਰੇ ਖੁਸ਼ ਹੋਣਗੇ, ਆਸ਼ਰੀਵਾਦ ਕਰਨਗੇ। ਬਾਬਾ ਅੱਖਰ ਬਹੁਤ ਚੰਗੇ ਹਨ। ਨਹੀਂ ਤਾਂ ਲਿਖਦੇ ਹਨ ਅੱਖਰ ਚੰਗੇ ਨਹੀਂ। ਬਾਬਾ ਸਾਨੂੰ ਵਾਣੀ ਕੱਟ ਕਰਕੇ ਭੇਜ ਦਿੰਦੇ ਹਨ। ਸਾਡੇ ਰਤਨਾਂ ਦੀ ਚੋਰੀ ਹੋ ਜਾਂਦੀ ਹੈ। ਬਾਬਾ ਅਸੀਂ ਅਧਿਕਾਰੀ ਹਾਂ – ਜੋ ਤੁਹਾਡੇ ਮੂੰਹ ਤੋਂ ਰਤਨ ਨਿਕਲਦੇ ਹਨ ਉਹ ਸਭ ਸਾਡੇ ਕੋਲ ਆਉਣੇ ਚਾਹੀਦੇ ਹਨ। ਇਹ ਕਹਿਣਗੇ ਵੀ ਉਹ ਜੋ ਅੰਨਨਯ ਹੋਣਗੇ। ਮੁਰਲੀ ਦੀ ਸੇਵਾ ਬਹੁਤ ਚੰਗੀ ਕਰਨੀ ਚਾਹੀਦੀ ਹੈ। ਸਾਰੀਆਂ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਮਰਾਠੀ, ਗੁਜਰਾਤੀ ਆਦਿ… ਜਿਵੇਂ ਬਾਬਾ ਰਹਿਮਦਿਲ ਹਨ ਬੱਚਿਆਂ ਨੂੰ ਵੀ ਰਹਿਮਦਿਲ ਬਣਨਾ ਹੈ। ਪੁਰਸ਼ਾਰਥ ਕਰ ਜੀਵਨ ਬਣਾਉਣ ਦੇ ਲਈ ਮਦਦਗਾਰ ਬਣਨਾ ਹੈ। ਬਾਕੀ ਉਸ ਦੁਨੀਆਂ ਦਾ ਜੀਵਨ ਤਾਂ ਬਿਲਕੁਲ ਹੀ ਫਿੱਕਾ ਹੈ। ਇੱਕ ਦੋ ਨੂੰ ਕੱਟਦੇ ਰਹਿੰਦੇ ਹਨ। ਕਿੰਨੇ ਪਤਿਤ ਹਨ। ਹੁਣ ਕਿਓਂ ਨਾ ਅਸੀਂ ਬਾਬਾ ਦੀ ਸ਼੍ਰੀਮਤ ਤੇ ਚੱਲੀਏ। ਬਾਬਾ ਮੈਂ ਤੁਹਾਡਾ ਹਾਂ, ਤੁਸੀਂ ਜਿਸ ਸਰਵਿਸ ਵਿੱਚ ਭਾਵੇਂ ਲਗਾ ਦੇਣਾ। ਫਿਰ ਰਿਸਪਾਂਸੀਬਲ ਬਾਬਾ ਹੋਵੇਗਾ। ਐਸ਼ਲਮ ਵਿੱਚ ਆਉਣ ਵਾਲੇ ਨੂੰ ਬਾਬਾ ਸਭ ਬੰਧਨਾਂ ਤੋਂ ਮੁਕਤ ਕਰ ਦੇਵੇਗਾ। ਬਾਕੀ ਇਸ ਦੁਨੀਆਂ ਵਿੱਚ ਤਾਂ ਗੰਦ ਲੱਗਿਆ ਪਿਆ ਹੈ। ਈਸ਼ਵਰ ਸਰਵਵਿਆਪੀ ਕਹਿ ਬੇਮੁੱਖ ਕਰ ਦਿੰਦੇ ਹਨ। ਜੇਕਰ ਸਰਵਵਿਆਪੀ ਹੈ, ਨਜਦੀਕ ਬੈਠੇ ਹਨ ਫਿਰ ਹੇ ਪ੍ਰਭੂ ਕਹਿ ਪੁਕਾਰਨ ਦੀ ਕੀ ਜ਼ਰੂਰਤ ਹੈ। ਸਮਝਾਓ ਤਾਂ ਗੁਰਰ – ਗੁਰਰ ਕਰਦੇ। ਅਰੇ ਭਗਵਾਨ ਖੁਦ ਕਹਿੰਦੇ ਹਨ ਮੈਂ ਤਾਂ ਕਦੀ ਇਵੇਂ ਕਿਹਾ ਨਹੀਂ ਕਿ ਮੈਂ ਸਰਵਵਿਆਪੀ ਹਾਂ। ਇਹ ਤਾਂ ਭਗਤੀ ਮਾਰਗ ਵਾਲਿਆਂ ਨੇ ਲਿੱਖ ਦਿੱਤਾ ਹੈ। ਅਸੀਂ ਵੀ ਖੁਦ ਪੜ੍ਹਦੇ ਸੀ। ਪਰ ਉਸ ਸਮੇਂ ਇਵੇਂ ਨਹੀਂ ਸਮਝਦੇ ਸੀ ਕਿ ਇਹ ਕੋਈ ਗਲਾਨੀ ਹੈ। ਭਗਤਾਂ ਨੂੰ ਕੁਝ ਵੀ ਪਤਾ ਨਹੀਂ ਪੈਂਦਾ ਹੈ, ਜੋ ਕੁਝ ਕਹੋ ਉਹ ਸੱਤ ਮੰਨ ਲੈਂਦੇ ਹਨ। ਬਾਬਾ ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਹਨ ਫਿਰ ਬਾਹਰ ਜਾਕੇ ਹੰਗਾਮਾ ਕਰਦੇ ਹਨ। ਤਾਂ ਫਿਰ ਉੱਥੇ ਚੱਲਕੇ ਦਾਸ ਦਾਸੀਆਂ ਨੌਕਰ ਚਾਕਰ ਬਣਨਗੇ। ਬਾਬਾ ਨੇ ਕਹਿ ਦਿੱਤਾ ਹੈ ਪਿਛਾੜੀ ਦਾ ਜਦੋਂ ਸਮੇਂ ਹੋਵੇਗਾ ਉਸ ਸਮੇਂ ਤੁਹਾਨੂੰ ਪੂਰਾ ਪਤਾ ਪਵੇਗਾ। ਸਾਕਸ਼ਾਤਕਾਰ ਕਰਦੇ ਰਹਿਣਗੇ ਅਤੇ ਦੱਸਦੇ ਰਹਿਣਗੇ ਕਿ ਫਲਾਣੇ – ਫਲਾਣੇ ਇਹ ਬਣਨਗੇ। ਫਿਰ ਉਸ ਸਮੇਂ ਸਿਰ ਨੀਵਾਂ ਕਰਨਾ ਪਵੇਗਾ, ਫਿਰ ਉਹ ਖੁਸ਼ੀ ਨਹੀਂ ਰਹੇਗੀ, ਜੋ ਰਜਾਈ ਵਾਲਿਆਂ ਨੂੰ ਰਹੇਗੀ। ਦਿਲ ਅੰਦਰ ਜਿਵੇਂ ਕੰਡਾ ਲਗਦਾ ਰਹੇਗਾ, ਇਹ ਕੀ ਹੋਇਆ! ਪਰ ਟੂ ਲੇਟ, ਬਹੁਤ ਪਛਤਾਉਣਗੇ। ਹੋਵੇਗਾ ਤਾਂ ਕੁਝ ਵੀ ਨਹੀਂ। ਬਾਪ ਕਹਿਣਗੇ – ਤੁਹਾਨੂੰ ਇੰਨਾ ਸਮਝਾਉਂਦੇ ਸੀ ਫਿਰ ਵੀ ਤੁਸੀਂ ਇਹ ਕਰਦੇ ਸੀ, ਹੁਣ ਆਪਣਾ ਹਾਲ ਵੇਖੋ। ਕਲਪ – ਕਲਪਾਂਤਰ ਪਛਤਾਉਣਗੇ। ਸਜਨੀਆਂ ਨੂੰ ਨੰਬਰਵਾਰ ਲੈ ਜਾਣਗੇ ਨਾ। ਨੰਬਰਵਨ ਤੋਂ ਲਾਸ੍ਟ ਤੱਕ ਸਮਝਣਗੇ। ਪੜ੍ਹਾਈ ਚੰਗੀ ਨਹੀਂ ਪੜ੍ਹੀ ਹੈ ਤਾਂ ਲਾਸ੍ਟ ਵਿਚ ਬੈਠੇ ਹਨ। ਇਮਤਿਹਾਨ ਦੇ ਦਿਨਾਂ ਵਿਚ ਪਤਾ ਪੈ ਜਾਂਦਾ ਹੈ ਕਿ ਅਸੀਂ ਕਿੰਨੀ ਮਾਰਕਸ ਨਾਲ ਪਾਸ ਹੋਵਾਂਗੇ। ਤੁਸੀਂ ਸਮਝੋਗੇ ਕਿ ਅਸੀਂ ਕੀ ਪਦਵੀ ਪਾਵਾਂਗੇ। ਸਰਵਿਸ ਨਹੀਂ ਕਰੋਗੇ ਤਾਂ ਧੂਲ ਮਿਲੇਗਾ। ਪੜ੍ਹਾਈ ਅਤੇ ਸਰਵਿਸ ਤੇ ਧਿਆਨ ਦੇਣਾ ਹੈ। ਮਿੱਠੇ ਤੇ ਮਿੱਠੇ ਬਾਬਾ ਦੇ ਬੱਚੇ ਹੋ ਨਾ ਤਾਂ ਬਹੁਤ ਮਿੱਠਾ ਬਣਨਾ ਹੈ। ਸ਼ਿਵਬਾਬਾ ਕਿੰਨਾ ਮਿੱਠਾ, ਕਿੰਨਾ ਪਿਆਰਾ ਹੈ। ਸਾਨੂੰ ਫਿਰ ਤੋਂ ਅਜਿਹਾ ਬਣਾਉਂਦੇ ਹਨ। ਕਿੰਨੀ ਵੱਡੀ ਯੂਨੀਵਰਸਿਟੀ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਦੇਹ ਸਹਿਤ ਸਭ ਤੋਂ ਮੋਹ ਕੱਢ, ਬਾਪ ਅਤੇ ਅਵਿਨਾਸ਼ੀ ਗਿਆਨ ਰਤਨਾਂ ਨਾਲ ਮੋਹ ਰੱਖਣਾ ਹੈ। ਗਿਆਨ ਰਤਨ ਦਾਨ ਕਰਦੇ ਰਹਿਣਾ ਹੈ।

2. ਪੜ੍ਹਾਈ ਅਤੇ ਸਰਵਿਸ ਤੇ ਪੂਰਾ ਧਿਆਨ ਦੇਣਾ ਹੈ, ਬਾਪ ਸਮਾਨ ਮਿੱਠਾ ਬਣਨਾ ਹੈ। ਸੰਸਾਰ ਸਮਾਚਾਰ ਨਾ ਸੁਣਨਾ ਹੈ, ਨਾ ਦੂਜਿਆਂ ਨੂੰ ਸੁਣਾਕੇ ਮੁੱਖ ਕੜਵਾ ਕਰਨਾ ਹੈ।

ਵਰਦਾਨ:-

ਜਿਵੇਂ ਗੁਲਾਬ ਦਾ ਪੁਸ਼ਪ ਕੰਡਿਆਂ ਦੇ ਵਿੱਚ ਰਹਿੰਦੇ ਵੀ ਨਿਆਰਾ ਅਤੇ ਖੁਸ਼ਬੂਦਾਰ ਰਹਿੰਦਾ ਹੈ, ਕੰਡਿਆਂ ਦੇ ਕਾਰਨ ਵਿਗੜ ਨਹੀਂ ਜਾਂਦਾ। ਇਵੇਂ ਰੂਹੇ ਗੁਲਾਬ ਜੋ ਹੱਦਾਂ ਤੋਂ ਦੇਹ ਤੋਂ ਨਿਆਰੇ ਹਨ, ਉਹ ਕਿਸੀ ਵੀ ਪ੍ਰਭਾਵ ਵਿੱਚ ਨਹੀਂ ਆਉਂਦੇ ਉਹ ਰੂਹਾਨੀਅਤ ਦੀ ਖੁਸ਼ਬੂ ਨਾਲ ਸੰਪੰਨ ਰਹਿੰਦੇ ਹਨ। ਇਵੇਂ ਖੁਸ਼ਬੂਦਾਰ ਆਤਮਾਵਾਂ ਬਾਪ ਦੇ ਅਤੇ ਬ੍ਰਾਹਮਣ ਪਰਿਵਾਰ ਦੇ ਪਿਆਰੇ ਬਣ ਜਾਂਦੇ ਹਨ। ਪਰਮਾਤਮਾ ਪਿਆਰ ਅਖੁਟ ਹੈ, ਅਟਲ ਹੈ, ਇੰਨਾ ਹੈ ਜੋ ਸਾਰਿਆਂ ਨੂੰ ਪ੍ਰਾਪਤ ਹੋ ਸਕਦਾ ਹੈ, ਪਰ ਉਸ ਨੂੰ ਪ੍ਰਾਪਤ ਕਰਨ ਦੀ ਵਿਧੀ ਹੈ – ਨਿਆਰਾ ਬਣਨਾ।

ਸਲੋਗਨ:-

ਅਨਮੋਲ ਗਿਆਨ ਰਤਨ (ਦਾਦੀਆਂ ਦੀ ਪੁਰਾਣੀ ਡਾਇਰੀ ਤੋਂ)

ਇਹ ਗਿਆਨ ਬਲ ਬਹੁਤ ਵੱਡਾ ਹੈ, ਜੋ ਗਿਆਨ ਅੰਦਰ ਵਿੱਚ ਭਰਿਆ ਹੋਇਆ ਰਹਿੰਦਾ ਹੈ। ਬਾਹਰ ਹੱਥਾਂ ਤੋਂ ਭਲੇ ਕੋਈ ਵੀ ਕੰਮ ਕਰੋ ਪਰ ਆਂਤਰਿਕ ਮਾਨਸਾ ਦੀ ਸ਼ੁੱਧ ਵ੍ਰਿਤੀ ਤੋਂ ਹੀ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਆਂਤਰਿਕ ਵ੍ਰਿਤੀ ਨਾਲ ਹੀ ਸਭ ਕੁਝ ਸਵਾਹਾ ਕਰਨਾ ਚਾਹੀਦਾ ਹੈ। ਜੇਕਰ ਆਂਤਰਿਕ ਵ੍ਰਿਤੀ ਨਾਲ ਸਭ ਕੁਝ ਸਵਾਹਾ ਨਹੀਂ ਕੀਤਾ ਅਤੇ ਬਾਹਰ ਤੋਂ ਕਿੰਨਾ ਵੀ ਕੰਮ ਕਰਦੇ ਹਨ ਤਾਂ ਵੀ ਉਨ੍ਹਾਂ ਨੂੰ ਪਦਵੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਫਿਰ ਸਵਾਹਾ ਕਰਨ ਵਿੱਚ ਇਹ ਨਹੀਂ ਆਉਣਾ ਚਾਹੀਦਾ ਹੈ ਕਿ ਮੈਂ ਸਭ ਕੁਝ ਸਵਾਹਾ ਕੀਤਾ। ਮੈਂ ਕੀਤਾ, ਇਹ ਕਰਤਾਪਨ ਜੇਕਰ ਅੰਦਰ ਵਿੱਚ ਰਹਿੰਦਾ ਹੈ, ਤਾਂ ਉਨ੍ਹਾਂ ਤੋਂ ਹੋਣ ਵਾਲੀ ਪ੍ਰਾਪਤੀ ਚਲੀ ਜਾਂਦੀ ਹੈ। ਫਿਰ ਉਨ੍ਹਾਂ ਤੋਂ ਕੋਈ ਫਲ ਨਹੀਂ ਨਿਕਲਦਾ ਹੈ, ਉਹ ਨਿਸ਼ਫਲ ਹੋ ਜਾਂਦਾ ਹੈ ਇਸਲਈ ਕਰਤਾਪਨ ਦਾ ਅਭਾਵ ਹੋਣਾ ਚਾਹੀਦਾ ਹੈ। ਇਹ ਆਂਤਰਿਕ ਵ੍ਰਿਤੀ ਰਹਿਣੀ ਚਾਹੀਦੀ ਹੈ ਕਿ ਵਿਰਾਟ ਫਿਲਮ ਅਨੁਸਾਰ ਸਭ ਕੁਝ ਹੁੰਦਾ ਹੈ, ਮੈਂ ਨਿਮਿਤ ਹੋਕੇ ਪੁਰਸ਼ਾਰਥ ਕਰਦਾ ਹਾਂ, ਇਸ ਆਂਤਰਿਕ ਮਨਸਾ ਦੀ ਵ੍ਰਿਤੀ ਨਾਲ ਹੀ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਓਮ ਸ਼ਾਂਤੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top