12 March 2022 Punjabi Murli Today | Brahma Kumaris

Read and Listen today’s Gyan Murli in Punjabi 

March 11, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬੇਹੱਦ ਦੇ ਬਾਪ ਤੋੰ ਸਦਾ ਸੁਖ ਦਾ ਵਰਸਾ ਲੈਣਾ ਹੈ ਤਾਂ ਜੋ ਵੀ ਖ਼ਾਮੀਆਂ ਹਨ ਉਨ੍ਹਾਂਨੂੰ ਕੱਢ ਦਵੋ, ਪੜ੍ਹਾਈ ਚੰਗੀ ਤਰ੍ਹਾਂ ਪੜ੍ਹੋ ਅਤੇ ਪੜ੍ਹਾਓ।"

ਪ੍ਰਸ਼ਨ: -

ਬਾਪ ਸਮਾਨ ਸਰਵਿਸ ਦੇ ਨਿਮਿਤ ਬਣਨ ਦੇ ਲਈ ਕਿਹੜਾ ਮੁੱਖ ਗੁਣ ਚਾਹੀਦਾ ਹੈ?

ਉੱਤਰ:-

ਸਹਿਣਸ਼ੀਲਤਾ ਦਾ। ਦੇਹ ਦੇ ਉੱਪਰ ਟੂ ਮੱਚ ਮੋਹ ਨਹੀਂ ਰੱਖਣਾ ਹੈ। ਯੋਗਬਲ ਨਾਲ ਕੰਮ ਲੈਣਾ ਹੈ। ਜਦੋਂ ਯੋਗਬਲ ਨਾਲ ਸਾਰੀਆਂ ਬਿਮਾਰੀਆਂ ਖਤਮ ਹੋਣਗੀਆਂ ਤਾਂ ਬਾਪ ਸਮਾਨ ਸਰਵਿਸ ਦੇ ਨਿਮਿਤ ਬਣ ਸਕੋਗੇ।

ਪ੍ਰਸ਼ਨ: -

 ਕਿਹੜਾ ਮਹਾਪਾਪ ਹੋਣ ਨਾਲ ਬੁੱਧੀ ਦਾ ਤਾਲਾ ਬੰਦ ਹੋ ਜਾਂਦਾ ਹੈ

ਉੱਤਰ:-

 ਜੇਕਰ ਬਾਪ ਦਾ ਬਣਕੇ ਬਾਪ ਦੀ ਨਿੰਦਾ ਕਰਾਉਂਦੇ ਹਨ, ਆਗਿਆਕਾਰੀ, ਵਫ਼ਾਦਾਰ ਬਣਨ ਦੀ ਬਜਾਏ ਕਿਸੇ ਵੀ ਭੂਤ ਦੇ ਵਸ਼ੀਭੂਤ ਹੋਕੇ ਡਿਸਸਰਵਿਸ ਕਰਦੇ ਹਨ, ਕਾਲਾਪਨ ਨਹੀਂ ਛੱਡਦੇ ਤਾਂ ਇਸ ਮਹਾਪਾਪ ਨਾਲ ਬੁੱਧੀ ਨੂੰ ਤਾਲਾ ਲੱਗ ਜਾਂਦਾ ਹੈ।

ਗੀਤ:-

ਕੌਣ ਆਇਆ ਮੇਰੇ ਮਨ ਕੇ ਦਵਾਰੇ..

ਓਮ ਸ਼ਾਂਤੀ। ਭਗਵਾਨੁਵਾਚ ਬੱਚੇ ਜਾਣ ਚੁੱਕੇ ਹਨ ਕਿ ਨਿਰਾਕਾਰ ਜੋ ਪਤਿਤ – ਪਾਵਨ, ਗਿਆਨ ਦਾ ਸਾਗਰ ਹੈ ਉਹ ਬੈਠ ਆਤਮਾਵਾਂ ਨੂੰ ਪੜ੍ਹਾਉਂਦੇ ਹਨ। ਸ਼ਾਸਤਰ ਆਦਿ ਪੜ੍ਹਨਾ ਇਹ ਸਭ ਹੈ ਭਗਤੀ ਮਾਰਗ। ਸਤਿਯੁਗ ਤ੍ਰੇਤਾ ਵਿੱਚ ਕੋਈ ਪੜ੍ਹਦੇ ਨਹੀਂ। ਦਵਾਪਰ ਤੋਂ ਲੈਕੇ ਇਹ ਪੜ੍ਹਦੇ ਰਹਿੰਦੇ ਹਨ। ਮਨੁੱਖਾਂ ਨੇ ਹੀ ਸ਼ਾਸਤਰ ਬਣਾਏ ਹਨ। ਭਗਵਾਨ ਨੇ ਨਹੀਂ ਬਣਾਏ ਹਨ, ਨਾ ਕੀ ਵਿਆਸ ਭਗਵਾਨ ਹੈ। ਵਿਆਸ ਤਾਂ ਮਨੁੱਖ ਸੀ। ਨਿਰਾਕਾਰ ਪਰਮਪਿਤਾ ਪਰਮਾਤਮਾ ਨੂੰ ਸਾਰੇ ਯਾਦ ਕਰਦੇ ਹਨ। ਭੁੱਲ ਸਿਰ੍ਫ ਇਹ ਕੀਤੀ ਹੈ ਜੋ ਗੀਤਾ ਦਾ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਸਮਝ ਲਿਆ ਹੈ। ਬਾਪ ਸਮਝਾਉਂਦੇ ਹਨ ਗਿਆਨ ਦਾ ਸਾਗਰ ਮੈਂ ਹਾਂ, ਨਾਕਿ ਸ਼੍ਰੀਕ੍ਰਿਸ਼ਨ। ਇਸ ਬੇਹੱਦ ਦੇ ਦੁਨੀਆਂ ਦੀ ਹਿਸਟ੍ਰੀ – ਜੋਗ੍ਰਾਫੀ ਆਦਿ ਤੋਂ ਅੰਤ ਤੱਕ ਬਾਪ ਹੀ ਜਾਣਦੇ ਹਨ ਕਿ ਕਿਵੇਂ ਇਹ ਆਤਮਾਵਾਂ ਆਉਂਦੀਆਂ ਹਨ। ਮੂਲਵਤਨ, ਸੁਖਸ਼ਮਵਤਨ ਅਤੇ ਇਹ ਹੈ ਸਥੂਲਵਤਨ। ਇਹ ਚੱਕਰ ਕਿਵੇਂ ਫਿਰਦਾ ਰਹਿੰਦਾ ਹੈ। ਇਹ ਨਾਲੇਜ ਸਿਵਾਏ ਮੇਰੇ ਨਿਰਾਕਾਰ ਬੀਜਰੂਪ ਗਿਆਨ ਸਾਗਰ ਦੇ ਹੋਰ ਕੋਈ ਸੁਣਾ ਨਹੀਂ ਸਕਦੇ। ਫਿਰ ਜਦੋਂ ਭਗਤੀਮਾਰਗ ਸ਼ੁਰੂ ਹੁੰਦਾ ਹੈ ਤਾਂ ਭਗਤ ਹੀ ਬੈਠ ਇਹ ਸ਼ਾਸਤਰ ਆਦਿ ਬਨਾਉਂਦੇ ਹਨ। ਇਹ ਸ਼ਾਸਤਰ ਤੇ ਫਿਰ ਵੀ ਬਣਨੇ ਹਨ। ਇਵੇਂ ਨਹੀਂ ਕਿ ਇਹ ਬਣਨਾ ਬੰਦ ਹੋ ਜਾਣਗੇ। ਭਾਰਤ ਦਾ ਅਸਲ ਆਦਿ ਸਨਾਤਨ ਧਰਮ ਹੈ ਹੀ ਦੇਵੀ – ਦੇਵਤਾ। ਸਤਿਯੁਗ ਆਦਿ ਵਿੱਚ ਦੇਵੀ – ਦੇਵਤਾਵਾਂ ਦਾ ਰਾਜ ਸੀ। ਭਾਰਤਵਾਸੀ ਆਪਣੇ ਧਰਮ ਨੂੰ ਭੁੱਲ ਗਏ ਹਨ। ਜੋ ਪਾਵਨ ਸਨ, ਹੁਣ ਉਹ ਪਤਿਤ ਬਣ ਗਏ ਹਨ, ਇਸਲਈ ਭਗਵਾਨ ਕਹਿੰਦੇ ਹਨ ਮੈਂ ਆਕੇ ਤੁਹਾਨੂੰ ਪਤਿਤ ਮਨੁੱਖ ਤੋਂ ਪਾਵਨ ਦੇਵਤਾ ਬਣਾਉਂਦਾ ਹਾਂ। ਤੁਸੀਂ ਵੀ ਜਾਣਦੇ ਹੋ ਦੇਵਤਾ ਬਣਨ ਦੇ ਲਈ ਅਸੀਂ ਪੜ੍ਹ ਰਹੇ ਹਾਂ, ਮਨੁੱਖ ਤੋੰ ਦੇਵਤਾ ਬਾਪ ਦੇ ਸਿਵਾਏ ਕੋਈ ਬਣਾ ਨਹੀਂ ਸਕਦਾ। ਕਿਉਂਕਿ ਇੱਥੇ ਤਾਂ ਸਾਰੇ ਪਤਿਤ ਭ੍ਰਿਸ਼ਟਾਚਾਰੀ ਹਨ। ਉਹ ਫਿਰ ਪਾਵਨ ਸ੍ਰੇਸ਼ਠਾਚਾਰੀ ਕਿਵੇਂ ਬਨਾਉਣ ਗੇ। ਇਹ ਪਤਿਤ ਆਸੁਰੀ ਦੁਨੀਆਂ ਰਾਵਣ ਰਾਜ ਹੈ। ਰਾਜਾਈ ਤਾਂ ਹੈ ਨਹੀਂ। ਗਾਇਆ ਵੀ ਜਾਂਦਾ ਹੈ ਰਾਮ ਰਾਜ, ਰਾਵਨ ਰਾਜ। ਭਗਵਾਨ ਆਕੇ ਰਾਮਰਾਜ ਦੀ ਸਥਾਪਨਾ ਕਰਦੇ ਹਨ ਕਹਿੰਦੇ ਵੀ ਹਨ ਹੇ ਭਗਵਾਨ ਗੀਤਾ ਦਾ ਗਿਆਨ ਫਿਰ ਤੋੰ ਆਕੇ ਸੁਣਾਓ। ਕ੍ਰਿਸ਼ਨ ਤਾਂ ਨਹੀਂ ਸੁਨਾਉਣਗੇ। ਹੁਣ ਤੁਸੀਂ ਬੱਚੇ ਸਮਝਦੇ ਹੋ ਸਾਨੂੰ ਕੋਈ ਮਨੁੱਖ ਨਹੀਂ ਪੜ੍ਹਾਉਂਦੇ ਹਨ। ਮਨੁੱਖ ਦੀਆਂ ਆਤਮਾਵਾਂ ਸਭ ਪੜ੍ਹਦੀਆਂ ਹਨ। ਪੜ੍ਹਾਉਣ ਵਾਲਾ ਨਿਰਾਕਾਰ ਭਗਵਾਨ ਹੈ। ਕੀ ਬਨਾਉਂਦੇ ਹਨ? ਮਨੁੱਖ ਤੋੰ ਦੇਵਤਾ। ਇਹ ਹੈ ਐਮ ਅਬਜੈਕਟ। ਸਕੂਲ ਵਿੱਚ ਐਮ ਅਬਜੈਕਟ ਦੇ ਸਿਵਾਏ ਕੋਈ ਕੀ ਪੜ੍ਹ ਸਕਣਗੇ। ਤੁਸੀਂ ਬੱਚਿਆਂ ਦੀ ਬੁੱਧੀ ਵਿਚ ਹੈ ਕਿ ਅਸੀਂ ਫਿਰ ਤੋਂ ਮਨੁੱਖ ਤੋੰ ਦੇਵਤਾ ਬਣਨ ਆਏ ਹਾਂ। ਪੜ੍ਹਾਉਣ ਵਾਲੇ ਨੂੰ ਵੀ ਪੂਰਾ ਜਾਨਣਾ ਚਾਹੀਦਾ ਹੈ। ਉਨ੍ਹਾਂ ਦਾ ਨਾਮ ਹੈ ਸ਼ਿਵ। ਸ਼ਰੀਰਕ ਨਾਮ ਤੇ ਹੈ ਨਹੀਂ, ਹੋਰ ਪੜ੍ਹਾਉਣ ਵਾਲੀਆਂ ਹੁੰਦੀਆਂ ਹਨ ਆਤਮਾਵਾਂ, ਜੋ ਆਪਣੇ – ਆਪਣੇ ਸ਼ਰੀਰ ਦਵਾਰਾ ਪੜ੍ਹਾਉਂਦੀਆਂ ਹਨ। ਹਰ ਇੱਕ ਨੂੰ ਆਪਣਾ ਸ਼ਰੀਰ ਹੈ। ਇਹ ਇੱਕ ਹੀ ਪਰਮਪਿਤਾ ਪਰਮਾਤਮਾ ਹੈ ਜੋ ਕਹਿੰਦੇ ਹਨ ਮੈਨੂੰ ਆਪਣਾ ਸ਼ਰੀਰ ਨਹੀਂ ਹੈ। ਮੈਂ ਇਨ੍ਹਾਂ ਦਾ ਆਧਾਰ ਲੈਂਦਾ ਹਾਂ, ਇਨ੍ਹਾਂ ਦੀ ਆਤਮਾ ਵੀ ਪੜ੍ਹਦੀ ਹੈ ਜੋ ਪਹਿਲੇ ਨੰਬਰ ਵਿਚ ਦੇਵਤਾ ਬਣਦੀ ਹੈ। ਜੋ ਨਿਊ ਮੈਨ ਸੀ ਉਹ ਹੀ ਪੁਰਾਣਾ ਹੋ ਗਿਆ ਹੈ। ਕ੍ਰਿਸ਼ਨ ਹੈ ਸਭ ਤੋੰ ਪਹਿਲਾ ਨਿਊ ਮੈਨ, ਫਿਰ 84 ਜਨਮਾਂ ਦੇ ਬਾਦ ਆਕੇ ਬ੍ਰਹਮਾ ਬਣਿਆ। ਇਹ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹਨ ਇਸਲਈ ਮੈਂ ਬੈਠ ਸੁਣਾਉਂਦਾ ਹਾਂ। ਪਹਿਲੇ ਜਨਮ ਵਿੱਚ ਇਹ ਸ਼੍ਰੀਕ੍ਰਿਸ਼ਨ ਸੀ ਫਿਰ ਪੁਨਰਜਨਮ ਲੈਂਦੇ – ਲੈਂਦੇ ਪਤਿਤ ਬਣ ਗਿਆ। ਹੁਣ ਮੈਂ ਫਿਰ ਇਨ੍ਹਾਂ ਨੂੰ ਬ੍ਰਹਮਾ ਬਣਾਕੇ ਸੋ ਸ਼੍ਰੀਕ੍ਰਿਸ਼ਨ ਬਨਾਉਂਦਾ ਹਾਂ। ਝਾੜ ਵਿੱਚ ਵੀ ਬਿਲਕੁਲ ਕਲੀਅਰ ਲਿਖਿਆ ਹੋਇਆ ਹੈ। ਹੇਠਾਂ ਇਹ ਤੱਪ ਕਰ ਰਹੇ ਹਨ ਬ੍ਰਾਹਮਣ ਰੂਪ ਵਿੱਚ। ਉੱਪਰ ਵਿੱਚ ਉਹ ਹੀ ਬ੍ਰਹਮਾ ਪਤਿਤ ਦੁਨੀਆਂ ਵਿੱਚ ਖੜੇ ਹਨ ਅਤੇ ਇੱਥੇ ਸੰਗਮ ਤੇ ਹੁਣ ਤਪੱਸਿਆ ਕਰ ਰਹੇ ਹਨ ਤਤਤ੍ਵਮ, ਤੁਸੀਂ ਵੀ ਦੇਵਤਾ ਸੀ ਫਿਰ ਪੁਨਰਜਨਮ ਲੈਂਦੇ – ਲੈਂਦੇ ਪਤਿਤ ਸ਼ੁਦ੍ਰ ਬਣੇ ਹੋ। ਹੁਣ ਫਿਰ ਤੁਸੀਂ ਪਾਵਨ ਬਣਦੇ ਹੋ। ਜਾਣਦੇ ਹੋ ਪਤਿਤ – ਪਾਵਨ ਪਰਮਪਿਤਾ ਪਰਮਾਤਮਾ ਦਵਾਰਾ ਅਸੀਂ ਪਾਵਨ ਬਣ ਰਹੇ ਹਾਂ। ਬਾਪ ਉਪਾਏ ਦਸਦੇ ਹਨ ਕਿ ਮੈਨੂੰ ਯਾਦ ਕਰੋ। ਮੈਨੂੰ ਯਾਦ ਕਰਨ ਨਾਲ ਹੀ ਤੁਸੀਂ ਪਾਵਨ ਬਣੋਗੇ, ਆਤਮਾ ਅਤੇ ਸ਼ਰੀਰ ਦੋਵੇਂ ਹੀ ਪਾਵਨ ਤਾਂ ਸਿਰ੍ਫ ਸਤਿਯੁਗ ਵਿੱਚ ਹੀ ਹੋਣਗੇ। ਇੱਥੇ ਸ਼ਰੀਰ ਸਭਨੂੰ ਪਤਿਤ ਮਿਲਦਾ ਹੈ। ਸਭਤੋਂ ਖਰਾਬ ਭ੍ਰਿਸ਼ਟਾਚਾਰ ਹੈ ਕਾਮ ਵਿਕਾਰ। ਵਿਸ਼ ਨਾਲ ਪੈਦਾ ਹੋਣ ਵਾਲਿਆਂ ਨੂੰ ਹੀ ਭ੍ਰਿਸ਼ਟਾਚਾਰੀ ਕਿਹਾ ਜਾਂਦਾ ਹੈ। ਸਤਿਯੁਗ ਵਿੱਚ ਕੋਈ ਭ੍ਰਿਸ਼ਟਾਚਾਰੀ ਹੁੰਦਾ ਨਹੀਂ ਕਿਉਂਕਿ ਵਿਸ਼ ਹੀ ਨਹੀਂ। ਕ੍ਰਿਸ਼ਨ ਨੂੰ ਸੰਪੂਰਨ ਨਿਰਵਿਕਾਰੀ ਕਿਹਾ ਜਾਂਦਾ ਹੈ ਫਿਰ ਨਿਰਵਿਕਾਰੀ ਹੀ ਵਿਕਾਰੀ ਬਣਦੇ ਹਨ। ਸਤਿਯੁਗ ਤ੍ਰੇਤਾ ਵਿੱਚ ਵਿਕਾਰ ਹੁੰਦਾ ਹੀ ਨਹੀਂ ਇਸਲਈ ਬਾਪ ਕਹਿੰਦੇ ਹਨ ਇਨ੍ਹਾਂ 5 ਭੂਤਾਂ ਤੇ ਵਿਜੇ ਪਾਉਣੀ ਹੈ। ਬਾਪ ਹੀ ਵਿਕਾਰੀ ਦੁਨੀਆਂ ਨੂੰ ਨਿਰਵਿਕਾਰੀ ਬਨਾਉਂਦੇ ਹਨ। ਕਈ ਹਨ ਜਿੰਨ੍ਹਾਂਨੂੰ ਧਾਰਨਾ ਬਿਲਕੁਲ ਹੁੰਦੀ ਹੀ ਨਹੀਂ ਹੈ। ਕ੍ਰੋਧ ਦਾ ਭੂਤ, ਲੋਭ ਦਾ ਭੂਤ, ਮੋਹ ਦਾ ਭੂਤ ਇੱਕਦਮ ਕਾਲਾ ਕਰ ਦਿੰਦਾ ਹੈ। ਸਭ ਤੋਂ ਗੰਦਾ ਹੈ ਕਾਮ ਵਿਕਾਰ। ਉਹ ਵੀ ਉਦੋਂ ਆਉਂਦਾ ਹੈ ਜਦੋਂ ਦੇਹ ਅਭਿਮਾਨ ਆਉਂਦਾ ਹੈ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਆਤਮਾ ਵਿੱਚ ਹੀ ਸੰਸਕਾਰ ਰਹਿੰਦੇ ਹਨ ਵਿਕਾਰ ਦੇ ਗਿਆਨ ਦੇ। ਹੁਣ ਆਤਮਾ ਦੇ ਗਿਆਨ ਦੇ ਸੰਸਕਾਰ ਬਿਲਕੁਲ ਹੀ ਖਤਮ ਹੋ ਗਏ ਹਨ।

ਬਾਬਾ ਕਹਿੰਦੇ ਹਨ ਮੈਨੂੰ ਯਾਦ ਕਰੋ। ਮਨੁੱਖ ਤੇ ਸਾਕਾਰ ਨੂੰ ਹੀ ਯਾਦ ਕਰਦੇ ਹਨ। ਭਗਤੀ ਵਿੱਚ ਹਿਰੇ ਹੋਏ ਹਨ, ਗੁਰੂ ਗੋਸਾਈਂ ਜਾਂ ਕਿਸੇ ਦੇਵਤਾ ਨੂੰ ਯਾਦ ਕਰਨਗੇ। ਬਦਰੀਨਾਥ, ਅਮਰਨਾਥ ਤੇ ਜਾਣਗੇ ਤਾਂ ਪੱਥਰ ਦੀ ਪੂਜਾ ਬੈਠ ਕਰਨਗੇ। ਸ਼ਿਵ ਦੇ ਮੰਦਿਰ ਵਿੱਚ ਵੀ ਜਾਂਦੇ ਹਨ ਪਰੰਤੂ ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਇਹ ਬਾਪ ਹੈ। ਇਸਨੂੰ ਕਿਹਾ ਜਾਂਦਾ ਹੈ ਅੰਧਸ਼ਰਧਾ। ਕੋਈ ਜਾਣਦੇ ਹੀ ਨਹੀਂ ਕਿ ਬਾਪ ਕਦੋਂ ਆਇਆ, ਕਿਵੇਂ ਆਇਆ! ਹੁਣ ਤੁਸੀਂ ਬੱਚਿਆਂ ਨੂੰ ਸਭ ਕੁਝ ਸਮਝਾਇਆ ਜਾਂਦਾ ਹੈ। ਪਰੰਤੂ ਤੁਹਾਡੇ ਵਿੱਚ ਵੀ ਕੋਈ ਘੱਟ ਹਨ ਜੋ ਚੰਗੇ ਸਿਆਣੇ, ਵਫ਼ਾਦਾਰ, ਫਰਮਾਨਬਰਦਾਰ ਬੱਚੇ ਹਨ, ਜਿਨ੍ਹਾਂ ਵਿੱਚ ਭੂਤਾਂ ਦਾ ਪ੍ਰਵੇਸ਼ ਨਹੀਂ ਹੈ। ਭੂਤਾਂ ਦੀ ਪ੍ਰਵੇਸ਼ਤਾ ਵਾਲੇ ਬਹੁਤ ਤੰਗ ਕਰਦੇ ਹਨ। ਬਹੁਤ ਡਿਸਸਰਵਿਸ ਕਰਦੇ ਹਨ ਤਾਂ ਪਦਵੀ ਵੀ ਨੀਂਚ ਮਿਲ ਜਾਂਦੀ ਹੈ। ਪੁੰਨ ਆਤਮਾ ਬਣਨ ਦੀ ਬਜਾਏ ਹੋਰ ਵੀ ਪਾਪ ਆਤਮਾ ਬਣ ਜਾਂਦੇ ਹਨ। ਇੱਕ ਤਾਂ ਦੇਹ ਅਭਿਮਾਨ ਹੈ। ਦੂਸਰਾ ਫਿਰ ਹੋਰ ਵਿਕਾਰ ਵੀ ਆ ਜਾਂਦੇ ਹਨ। ਲੋਭ ਦਾ ਭੂਤ ਆ ਜਾਂਦਾ ਹੈ। ਦਿਲ ਹੁੰਦੀ ਰਹੇਗੀ ਇਹ ਰੱਬੜੀ, ਮਲਾਈ ਖਾਈਏ। ਇਹ ਸ਼ੁਰੂ ਤੋੰ ਚਲਦਾ ਆਇਆ ਹੈ। ਹੁਣ ਤਾਂ ਅਵਸਥਾ ਪਰਿਪਕਵ ਬਨਾਉਣੀ ਹੈ। ਲੋਭ ਦਾ ਭੂਤ ਵੀ ਪਦਵੀ ਭ੍ਰਿਸ਼ਟ ਕਰ ਦਿੰਦਾ ਹੈ ਅਧਾਕਲਪ ਇਨ੍ਹਾਂ ਭੂਤਾਂ ਨੇ ਹੈਰਾਨ ਕੀਤਾ ਹੈ। ਜੋ ਕਹਿੰਦੇ ਹਨ ਅਸੀਂ ਪੁੰਨ ਆਤਮਾ ਬਣਦੇ ਅਤੇ ਬਨਾਉਂਦੇ ਹਾਂ, ਉਹ ਖੁਦ ਹੀ ਪਾਪ ਆਤਮਾ ਬਣ ਜਾਂਦੇ ਹਨ ਅਤੇ ਦੂਜਿਆਂ ਨੂੰ ਵੀ ਬਨਾਉਣ ਲੱਗ ਜਾਂਦੇ ਹਨ। ਨਾਮ ਬਦਨਾਮ ਕਰ ਦਿੰਦੇ ਹਨ। ਜੇਕਰ ਤੁਹਾਡੇ ਵਿੱਚ ਵੀ ਕ੍ਰੋਧ ਦਾ ਭੂਤ ਹੈ, ਤਾਂ ਤੁਸੀਂ ਦੂਜਿਆਂ ਦਾ ਫਿਰ ਕਿਵੇਂ ਕੱਢੋਗੇ। ਕੋਈ ਦੇਹ – ਅਭਿਮਾਨ ਦੀ ਉਲਟੀ ਚਲਣ ਵੇਖੋ ਤਾਂ ਰਿਪੋਟ ਕਰੋ। ਧਰਮਰਾਜ ਦੇ ਕੋਲ ਤਾਂ ਰਜਿਸਟਰ ਰਹਿੰਦਾ ਹੈ ਫਿਰ ਸਜਾ ਭੋਗਣ ਵਕਤ ਤੁਹਾਨੂੰ ਸਭ ਸਾਖਸ਼ਤਕਾਰ ਕਰਵਾਉਣਗੇ ਕਿ ਤੁਸੀਂ ਇਨ੍ਹਾਂ ਭੂਤਾਂ ਦੇ ਵਸ਼ ਬਹੁਤਿਆਂ ਨੂੰ ਤੰਗ ਕੀਤਾ ਹੈ। ਕਈ ਬੱਚੇ ਕ੍ਰੋਧ ਦੀ ਅੱਗ ਵਿੱਚ ਸੜ ਮਰਦੇ ਹਨ। ਆਤਮਾ ਬਿਲਕੁਲ ਕਾਲੀ ਬਣ ਜਾਂਦੀ ਹੈ। ਡਿਸਸਰਵਿਸ ਕਰਦੇ ਤਾਂ ਬਾਬਾ ਬੁੱਧੀ ਦਾ ਤਾਲਾ ਬਿਲਕੁਲ ਬੰਦ ਕਰ ਦਿੰਦੇ ਹਨ। ਉਨ੍ਹਾਂ ਕੋਲੋਂ ਫਿਰ ਕੋਈ ਸਰਵਿਸ ਹੋ ਨਹੀਂ ਸਕਦੀ। ਅੰਤ ਵਿੱਚ ਬਾਬਾ ਸਭ ਸਾਖਸ਼ਤਕਾਰ ਕਰਵਾਉਣਗੇ ਫਿਰ ਬਹੁਤ ਪ੍ਰੇਸ਼ਾਨ ਹੋਣਗੇ ਇਸਲਈ ਬੱਚੇ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ। ਬਾਬਾ ਕਹਿ ਦਿੰਦੇ ਜੇਕਰ ਉਲਟੀ ਚਲਣ ਚਲਦੇ ਹਨ ਤਾਂ ਰਿਪੋਟ ਕਰੋ। ਬਾਬਾ ਸਮਝ ਜਾਂਦੇ ਹਨ – ਦੇਹ – ਅਭਿਮਾਨ ਦੇ ਕਾਰਨ ਇਹ ਦਾਸ ਦਾਸੀ ਜਾਕੇ ਬਣਨਗੇ। ਪ੍ਰਜਾ ਵਿੱਚ ਵੀ ਘੱਟ ਪਦਵੀ ਪਾਉਣਗੇ। ਬਾਬਾ ਤੁਹਾਨੂੰ ਬੱਚਿਆਂ ਨੂੰ ਗਿਆਨ ਸ਼ਿੰਗਾਰ ਕਰਵਾਉਂਦੇ ਹਨ, ਫਿਰ ਵੀ ਸੁਧਰਦੇ ਨਹੀਂ। ਇਸ ਸਮੇਂ ਹੀ ਪਰਮਪਿਤਾ ਪਰਮਾਤਮਾ ਆਕੇ ਗਿਆਨ ਦਾ ਸ਼ਿੰਗਾਰ ਕਰਵਾ ਸਤਿਯੁਗ ਦੇ ਮਹਾਰਾਜਾ ਮਹਾਰਾਣੀ ਬਨਾਉਂਦੇ ਹਨ। ਇਸ ਵਿੱਚ ਸਹਿਣਸ਼ੀਲਤਾ ਬੜੀ ਚੰਗੀ ਚਾਹੀਦੀ ਹੈ। ਦੇਹ ਦੇ ਉੱਪਰ ਟੂ ਮਚ ਮੋਹ ਨਹੀਂ ਹੋਣਾ ਚਾਹੀਦਾ। ਯੋਗਬਲ ਨਾਲ ਕੰਮ ਲੈਣਾ ਹੈ। ਬਾਬਾ ਵੀ ਬੁੱਢਾ ਹੈ, ਪ੍ਰੰਤੂ ਯੋਗ ਵਿੱਚ ਖੜ੍ਹਾ ਹੈ। ਖਾਂਸੀ ਆਦਿ ਹੁੰਦੀ ਹੈ ਫਿਰ ਵੀ ਸਰਵਿਸ ਤੇ ਰਹਿੰਦੇ ਹਨ। ਬੁੱਧੀ ਦੀ ਕਿੰਨੀ ਸਰਵਿਸ ਕਰਨੀ ਹੁੰਦੀ ਹੈ। ਇਤਨੇ ਬੱਚਿਆਂ ਨੂੰ ਸੰਭਾਲਣਾ ਮਹਿਮਾਨਾ ਦੇ ਲਈ ਪ੍ਰਬੰਧ ਰੱਖਣਾ – ਕਿੰਨਾਂ ਬੋਝ ਰਹਿੰਦਾ ਹੈ। ਖਿਆਲਾਤ ਵੀ ਚਲਦੀ ਹੈ। ਜੇਕਰ ਕਿਸੇ ਬੱਚੇ ਦੀ ਬਦਚਲਣ ਹੋਵੇਗੀ ਤਾਂ ਨਾਮ ਬਦਨਾਮ ਕਰਵਾਉਣਗੇ। ਕਹਿਣਗੇ ਇਹ ਅਜਿਹੇ ਬ੍ਰਹਮਾਕੁਮਾਰ ਕੁਮਾਰੀ ਹਨ! ਤਾਂ ਨਾਮ ਬ੍ਰਹਮਾ ਦਾ ਹੋਇਆ ਨਾ ਇਸਲਈ ਕਿਹਾ ਜਾਂਦਾ ਹੈ ਗੁਰੂ ਦਾ ਨਿੰਦਕ… ਹੈ ਸਤਿਗੁਰੂ ਦੇ ਲਈ। ਇਨ੍ਹਾਂ ਕਲਯੁਗੀ ਗੁਰੂਆਂ ਨੇ ਫਿਰ ਆਪਣੇ ਲਈ ਦੱਸ ਦਿੱਤਾ ਹੈ ਇਸਲਈ ਮਨੁੱਖ ਉਨ੍ਹਾਂ ਤੋੰ ਡਰਦੇ ਹਨ ਕਿ ਕਿਤੇ ਗੁਰੂ ਜੀ ਸ਼ਰਾਪ ਨਾ ਦੇ ਦੇਣ। ਇੱਥੇ ਕੋਈ ਅਜਿਹੀ ਗੱਲ ਨਹੀਂ। ਆਪਣੀ ਚਲਣ ਨਾਲ ਆਪਣੇ ਉੱਪਰ ਬਦ- ਦੂਆ ਕਰਦੇ ਹਨ। ਬੱਚਿਆਂ ਨੂੰ ਆਪਣੇ ਭਵਿੱਖ ਦਾ ਖਿਆਲ ਰੱਖਣਾ ਚਾਹੀਦਾ ਹੈ, ਹੁਣ ਪੁਰਸ਼ਾਰਥ ਨਹੀਂ ਕੀਤਾ ਤਾਂ ਕਲਪ – ਕਲਪਾਂਤਰ ਇਹ ਹੀ ਹਾਲ ਹੋਵੇਗਾ। ਬਾਪ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ ਫਿਰ ਵੀ ਕਈ ਹਨ ਜੋ ਕਾਲਾਪਨ ਛੱਡਦੇ ਹੀ ਨਹੀ, ਫਿਰ ਟੁੱਟ ਪੈਂਦੇ ਹਨ ਅਤੇ ਮਰਕੇ ਜਹੁਨਮ ਵਿੱਚ ਡਿੱਗ ਪੈਂਦੇ ਹਨ। ਪੜ੍ਹਾਈ ਛੱਡ ਦਿੰਦੇ ਹਨ। ਕਈ ਤਾਂ ਬੱਚੇ ਚੰਗੇ ਚਲਦੇ ਹਨ। ਕਈ ਤਾਂ ਈਸ਼ਵਰੀਏ ਜਨਮ ਲੈਕੇ 8 – 1੦ ਵਰ੍ਹਿਆਂ ਦੇ ਬਾਦ ਵੀ ਮਰ ਜਾਂਦੇ ਹਨ ਅਤੇ ਫਾਰਕਤੀ ਦੇ ਦਿੰਦੇ ਹਨ। ਲੌਕਿਕ ਬਾਪ ਵੀ ਸਪੂਤ ਬੱਚਿਆਂ ਨੂੰ ਵੇਖ ਖੁਸ਼ ਹੁੰਦੇ ਹਨ। ਫਿਰ ਵੀ ਨੰਬਰਵਾਰ ਤਾਂ ਹਨ ਨਾ! ਕੋਈ – ਕੋਈ ਤਾਂ ਸੇਂਟਰਜ਼ ਤੇ ਵੀ ਤੰਗ ਕਰਦੇ ਹਨ। ਬੜੇ ਕੰਡੇ ਬਣ ਜਾਂਦੇ ਹਨ। ਘਰ ਦੇ ਬਣ ਕੇ ਫਿਰ ਨਿੰਦਾ ਕਰਵਾਉਂਦੇ ਹਨ ਤਾਂ ਮਹਾਨ ਪਾਪ ਆਤਮਾ ਬਣ ਜਾਂਦੇ ਹਨ ਇਸਲਈ ਬਾਬਾ ਸਮਝਾਉਂਦੇ ਰਹਿੰਦੇ ਹਨ ਤਾਂ ਇੱਥੇ ਤੁਸੀਂ ਆਏ ਹੋ ਬੇਹੱਦ ਦੇ ਬਾਪ ਤੋਂ ਸੁਖ ਦਾ ਵਰਸਾ ਲੈਣ, ਤਾਂ ਖ਼ਾਮੀਆਂ ਸਭ ਨਿਕਾਲਣੀਆਂ ਚਾਹੀਦੀਆਂ ਹਨ। ਸਕੂਲ ਵਿੱਚ ਪਾਸ ਹੋਣ ਵਾਲੇ ਸਟੂਡੈਂਟ ਸ਼ਰਤ ਰੱਖਦੇ ਹਨ ਕਿ ਅਸੀਂ 80 ਮਾਰਕਸ ਨਾਲ ਪਾਸ ਹੋਵਾਂਗੇ, 90 ਮਾਰਕਸ ਨਾਲ ਪਾਸ ਹੋਵਾਂਗੇ ਫਿਰ ਜਦੋਂ ਪਾਸ ਹੁੰਦੇਂ ਹਨ ਤਾਂ ਖੁਸ਼ੀ ਵਿੱਚ ਇੱਕ ਦੂਜੇ ਨੂੰ ਤਾਰ ਕਰਦੇ ਹਨ। ਇਹ ਹੈ ਬੇਹੱਦ ਦੀ ਪੜ੍ਹਾਈ। ਸੂਰਜਵੰਸ਼ੀ ਬਣਾਂਗੇ ਜਾਂ ਚੰਦ੍ਰਵਨਸ਼ੀ, ਉਹ ਵੀ ਪਤਾ ਪੈ ਜਾਂਦਾ ਹੈ। ਚੰਦ੍ਰਵਨਸ਼ੀ ਰਾਜਾ – ਰਾਣੀ ਜਦੋਂ ਬਣਦੇ ਹਨ ਤਾਂ ਉਨ੍ਹਾਂ ਦੇ ਅੱਗੇ ਸੂਰਜਵੰਸ਼ੀ ਜਿਵੇਂ ਸੈਕਿੰਡ ਨੰਬਰ ਵਿੱਚ ਹੋ ਜਾਂਦੇ ਹਨ। ਰਾਮ ਸੀਤਾ ਦਾ ਜਦੋਂ ਰਾਜ ਚਲਦਾ ਹੈ ਤਾਂ ਲਕਸ਼ਮੀ – ਨਰਾਇਣ ਛੋਟੇ ਹੋ ਜਾਂਦੇ ਹਨ। ਸੂਰਜਵੰਸ਼ੀ ਨਾਮ ਹੀ ਖ਼ਤਮ ਹੋ ਜਾਂਦਾ ਹੈ। ਇਹ ਨਾਲੇਜ ਬੜੀ ਰਮਨੀਕ ਹੈ। ਧਾਰਨਾ ਚੰਗੀ ਉਨ੍ਹਾਂ ਦੀ ਹੋਵੇਗੀ ਜੋ ਸ਼੍ਰੀਮਤ ਤੇ ਚੱਲਣਗੇ, ਉਹ ਹੀ ਫਿਰ ਉੱਚ ਪਦਵੀ ਪਾ ਸਕਣਗੇ। ਸ਼ਿਵਬਾਬਾ ਦਾ ਭਗਤੀਮਾਰਗ ਵਿੱਚ ਵੀ ਪਾਰਟ ਹੈ ਅਤੇ ਗਿਆਨ ਮਾਰਗ ਵਿੱਚ ਵੀ ਪਾਰ੍ਟ ਹੈ। ਸ਼ੰਕਰ ਦਾ ਕੰਮ ਹੈ ਸਿਰ੍ਫ ਵਿਨਾਸ਼ ਦਾ, ਉਨ੍ਹਾਂ ਦਾ ਕੀ ਵਰਨਣ ਕਰਾਂਗੇ। ਸ਼ਿਵਬਾਬਾ ਅਤੇ ਬ੍ਰਹਮਾ ਬਾਬਾ ਦਾ ਬਹੁਤ ਵਰਨਣ ਹੈ। 84 ਦੇ ਚੱਕਰ ਵਿੱਚ ਨੰਬਰਵਨ ਪਾਰ੍ਟ ਹੈ ਬਾਬਾ ਦਾ। ਉਨ੍ਹਾਂ ਨੇ ਫਿਰ ਸ਼ਿਵ ਸ਼ੰਕਰ ਨੂੰ ਮਿਲਾ ਦਿੱਤਾ ਹੈ। ਸ਼ਿਵਬਾਬਾ ਦਾ ਤੇ ਸਭ ਤੋਂ ਵੱਡਾ ਪਾਰ੍ਟ ਹੈ, ਸਾਰਿਆਂ ਬੱਚਿਆਂ ਨੂੰ ਸੁਖੀ ਕਰਨਾ, ਕਿੰਨੀ ਮਿਹਨਤ ਦਾ ਕੰਮ ਹੈ। ਫਿਰ ਆਰਾਮ ਕਰਦੇ ਹਨ। ਇਨ੍ਹਾਂ ਦਾ ( ਬ੍ਰਹਮਾ ਦਾ ) ਤਾਂ 84 ਜਨਮਾਂ ਦਾ ਪਾਰਟ ਹੈ। ਇਸਲਾਮੀ ਬੋਧੀ ਤਾਂ ਬਾਦ ਵਿੱਚ ਆਉਂਦੇ ਹਨ। ਉਹ ਕੋਈ ਆਲਰਾਊਂਡਰ ਪਾਰਟ ਨਹੀਂ ਵਜਾਉਂਦੇ। ਆਲਰਾਊਂਡਰ ਪਾਰਟ ਵਾਲਿਆਂ ਨੂੰ ਸੁੱਖ ਕਿੰਨਾਂ ਹੈ! ਅਸੀਂ ਹੀ ਸਵਰਗ ਦੇ ਮਾਲਿਕ ਬਣ ਜਾਂਦੇ ਹਾਂ। ਭਾਰਤ ਸਵਰਗ ਕਹਾਉਂਦਾ ਹੈ। ਖੁਸ਼ੀ ਕਿੰਨੀ ਹੁੰਦੀ ਹੈ, ਅਸੀਂ ਆਪਣੇ ਲਈ ਸਵਰਗ ਦਾ ਰਾਜ ਸਥਾਪਨ ਕਰ ਰਹੇ ਹਾਂ। ਹੋਰਾਂ ਨੂੰ ਵੀ ਸਮਝਾਉਣਾ ਹੈ ਜੋ ਉਹ ਆਕੇ ਆਪਣਾ ਜੀਵਨ ਬਣਾ ਲੈਣ। ਤੁਸੀਂ ਆਏ ਹੋ ਪਰਮਪਿਤਾ ਪਰਮਾਤਮਾ ਤੋੰ ਸਵਰਗ ਦਾ ਵਰਸਾ ਲੈਣ। ਬੁੱਧੀ ਵਿੱਚ ਜੇਕਰ ਐਮ ਅਬਜੈਕਟ ਨਹੀਂ ਹੋਵੇਗੀ ਤਾਂ ਬਾਕੀ ਇੱਥੇ ਬੈਠ ਕੀ ਕਰੋਂਗੇ। ਬ੍ਰਾਹਮਣ ਹਨ ਬ੍ਰਹਮਾ ਦੇ ਮੁੱਖ ਵੰਸ਼ਾਵਲੀ। ਬੇਹੱਦ ਦਾ ਬਾਪ, ਬੇਹੱਦ ਦੇ ਬੱਚੇ ਲੈਂਦੇ ਹਨ। ਕਿੰਨੇਂ ਢੇਰ ਬੱਚੇ ਹਨ। ਬ੍ਰਹਮਾ ਦਾ ਬਣਨ ਬਿਨਾਂ ਸ਼ਿਵਬਾਬਾ ਤੋੰ ਵਰਸਾ ਲੈ ਨਹੀਂ ਸਕਦੇ। ਭਾਰਤ ਸ਼੍ਰੇਸ਼ਠਾਚਾਰੀ ਸੀ, ਉੱਥੇ ਕੋਈ ਭੂਤ ਨਹੀਂ ਸੀ। ਇੱਕ ਵੀ ਭੂਤ ਹੈ ਤਾਂ ਵਿਭਚਾਰੀ ਕਹਾਂਗੇ। ਭੂਤਾਂ ਨੂੰ ਤੇ ਬਿਲਕੁਲ ਭਜਾਉਣਾ ਹੈ। ਬਾਬਾ ਨੂੰ ਬਹੁਤ ਲਿਖ ਭੇਜਦੇ ਹਨ – ਬਾਬਾ ਕਾਮ ਦਾ ਭੂਤ ਆਇਆ ਪਰ ਬੱਚ ਗਏ। ਬਾਬਾ ਕਹਿੰਦੇ ਹਨ ਬੱਚੇ ਤੂਫ਼ਾਨ ਤਾਂ ਬਹੁਤ ਆਉਣਗੇ ਪਰੰਤੂ ਕਰਮਿੰਦਰੀਆਂ ਤੋਂ ਕੋਈ ਕਰਮ ਨਹੀਂ ਕਰਨਾ, ਭੂਤਾਂ ਨੂੰ ਭਜਾਉਣਾ ਹੈ। ਨਹੀਂ ਤਾਂ ਸੂਰਜਵੰਸ਼ੀ ਚੰਦ੍ਰਵੰਸ਼ੀ ਬਣ ਨਹੀਂ ਸਕੋਂਗੇ। ਧਿਆਨ ਵਿੱਚ ਜਾਣਾ ਵੀ ਚੰਗਾ ਨਹੀਂ ਹੈ ਕਿਉਂਕਿ ਮਾਇਆ ਬਹੁਤ ਪ੍ਰਵੇਸ਼ ਹੋ ਜਾਂਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਕਰਮੇਂਦਰਿਆ ਨਾਲ ਕੋਈ ਵੀ ਵਿਕਰਮ ਨਹੀਂ ਕਰਨਾ ਹੈ। ਅਜਿਹੀ ਕੋਈ ਚਲਣ ਨਹੀਂ ਚੱਲਣੀ ਹੈ ਜਿਸ ਨਾਲ ਅਨੇਕਾਂ ਦੀਆਂ ਬਦਦੁਆਵਾਂ ਨਿਕਲਣ। ਆਪਣੇ ਭਵਿੱਖ ਦਾ ਖਿਆਲ ਰੱਖ ਪੁੰਨ ਕਰਮ ਕਰਨੇ ਹਨ।

2. ਅੰਦਰ ਜੋ ਵੀ ਕਾਲ਼ਾਪਨ ਹੈ, ਦੇਹ ਅਭਿਮਾਨ ਦੇ ਕਾਰਨ ਭੂਤਾਂ ਦੀ ਪ੍ਰਵੇਸ਼ਤਾ ਹੈ, ਉਨ੍ਹਾਂ ਨੂੰ ਕੱਢ ਦੇਣਾ ਹੈ। ਗਿਆਨ ਨਾਲ ਆਪਣਾ ਸ਼ਿੰਗਾਰ ਕਰ ਸਪੂਤ ਬੱਚਾ ਬਣਨਾ ਹੈ।

ਵਰਦਾਨ:-

ਬ੍ਰਾਹਮਣ ਜਨਮ ਹੈ ਹੀ ਸੇਵਾ ਦੇ ਲਈ। ਜਿਨਾਂ ਸੇਵਾ ਵਿੱਚ ਬਿਜ਼ੀ ਰਹੋਗੇ ਉਤਨਾ ਸਹਿਜ ਹੀ ਮਾਇਆ ਜਿੱਤ ਬਣੋਗੇ। ਇਸਲਈ ਜਰਾ ਵੀ ਬੁੱਧੀ ਨੂੰ ਫੁਰਸਤ ਮਿਲੇ ਤਾਂ ਸੇਵਾ ਵਿੱਚ ਜੁੱਟ ਜਾਵੋ। ਸੇਵਾ ਦੇ ਸਿਵਾਏ ਸਮਾਂ ਨਹੀਂ ਗਵਾਓ। ਭਾਵੇਂ ਸੰਕਲਪ ਨਾਲ ਸੇਵਾ ਕਰੋ, ਭਾਵੇਂ ਵਾਣੀ ਨਾਲ, ਭਾਵੇਂ ਕਰਮ ਨਾਲ। ਆਪਣੇ ਸੰਪਰਕ ਅਤੇ ਚਲਣ ਦਵਾਰਾ ਵੀ ਸੇਵਾ ਕਰ ਸਕਦੇ ਹੋ। ਸੇਵਾ ਵਿੱਚ ਬਿਜ਼ੀ ਰਹਿਣਾ ਹੀ ਸਹਿਜ ਪੁਰਸ਼ਾਰਥ ਹੈ। ਬਿਜ਼ੀ ਰਹਿਣਗੇ ਤਾਂ ਯੁੱਧ ਤੋੰ ਛੁੱਟ ਨਿਰੰਤਰ ਯੋਗੀ ਨਿਰੰਤਰ ਸੇਵਾਧਾਰੀ ਬਣ ਜਾਵੋਗੇ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top