11 March 2022 Punjabi Murli Today | Brahma Kumaris

Read and Listen today’s Gyan Murli in Punjabi 

March 10, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਹ ਤੁਹਾਡਾ ਅੰਤਿਮ ਜਨਮ ਹੈ ਇਸਲਈ ਵਿਕਾਰਾਂ ਦਾ ਸੰਨਿਆਸ ਕਰੋ, ਇਸ ਅੰਤਿਮ ਜਨਮ ਵਿੱਚ ਰਾਵਣ ਦੀਆਂ ਜ਼ੰਜੀਰਾਂ ਤੋਂ ਆਪਣੇ ਨੂੰ ਛੁਡਾਓ"

ਪ੍ਰਸ਼ਨ: -

ਬਾਪ ਦਾ ਸਹਾਰਾ ਕਿਹੜੇ ਬੱਚਿਆਂ ਨੂੰ ਮਿਲਦਾ ਹੈ? ਬਾਪ ਕਿਹੜੇ ਬੱਚਿਆਂ ਨਾਲ ਹਮੇਸ਼ਾ ਰਾਜ਼ੀ ਰਹਿੰਦਾ ਹੈ?

ਉੱਤਰ:-

ਬਾਪ ਦਾ ਸਹਾਰਾ ਉਨ੍ਹਾਂ ਨੂੰ ਮਿਲਦਾ ਹੈ – ਜੋ ਸੱਚੀ ਦਿਲ ਵਾਲੇ ਹਨ। ਕਿਹਾ ਜਾਂਦਾ ਹੈ ਸੱਚੀ ਦਿਲ ਤੇ ਸਾਹਿਬ ਰਾਜ਼ੀ। ਜੋ ਬਾਪ ਦੇ ਹਰ ਡਾਇਰੈਕਸ਼ਨ ਨੂੰ ਅਮਲ ਵਿੱਚ ਲਿਆਉਂਦੇ ਹਨ, ਬਾਬਾ ਉਨ੍ਹਾਂ ਨਾਲ ਰਾਜ਼ੀ ਰਹਿੰਦਾ ਹੈ। ਬਾਪ ਦਾ ਡਾਇਰੈਕਸ਼ਨ ਹੈ ਯਾਦ ਵਿੱਚ ਰਹਿ ਪਵਿੱਤਰ ਬਣ ਫਿਰ ਸਰਵਿਸ ਕਰੋ, ਕਿਸੇ ਨੂੰ ਰਸਤਾ ਦੱਸੋ। ਸ਼ੁਦਰਾਂ ਦੇ ਸੰਗ ਤੋਂ ਆਪਣੀ ਸੰਭਾਲ ਕਰੋ। ਕਰਮਇੰਦਰੀਆਂ ਤੋਂ ਕਦੀ ਬੁਰਾ ਕੰਮ ਨਹੀਂ ਕਰਨਾ ਹੈ। ਜੋ ਇਨ੍ਹਾਂ ਸਭ ਗੱਲਾਂ ਦੀ ਧਾਰਨਾ ਕਰਦੇ ਹਨ ਬਾਪ ਉਨ੍ਹਾਂ ਨਾਲ ਰਾਜ਼ੀ ਰਹਿੰਦਾ ਹੈ।

ਗੀਤ:-

ਮੈਨੂੰ ਸਹਾਰਾ ਦੇਣ ਵਾਲੇ..

ਓਮ ਸ਼ਾਂਤੀ ਬੱਚੇ ਇੱਥੇ ਗਿਆਨ ਸੁਣ ਰਹੇ ਹਨ। ਕਿਸ ਦਾ ਗਿਆਨ? ਕੀ ਸ਼ਾਸ਼ਤਰਾਂ ਦਾ? ਨਹੀਂ। ਬੱਚੇ ਜਾਣਦੇ ਹਨ ਕਿ ਸ਼ਾਸਤਰਾਂ ਦਾ ਗਿਆਨ ਤਾਂ ਸਾਰੇ ਮਨੁੱਖ ਮਾਤਰ ਲੈਂਦੇ ਹਨ। ਸਾਨੂੰ ਇੱਥੇ ਪਰਮਪਿਤਾ ਪਰਮਾਤਮਾ ਗਿਆਨ ਦਿੰਦੇ ਹਨ। ਕੋਈ ਵੀ ਸ਼ਾਸਤਰ ਆਦਿ ਪੜ੍ਹਨ ਅਤੇ ਅਧਿਅਨ ਕਰਨ ਵਾਲੇ ਸੰਨਿਆਸੀ ਇਵੇਂ ਨਹੀਂ ਕਹਿਣਗੇ। ਉਹ ਕੋਈ ਗਿਆਨ ਨਹੀਂ ਸੁਣਾਉਂਦੇ ਹਨ। ਕੋਈ ਵੀ ਸਤਿਸੰਗ ਵਿੱਚ ਜਾਓ ਤਾਂ ਮਨੁੱਖ ਬੈਠਾ ਹੋਵੇਗਾ। ਉਨ੍ਹਾਂ ਨੂੰ ਸ਼ਾਸਤਰੀ ਜੀ, ਪੰਡਿਤ ਜੀ ਜਾਂ ਮਹਾਤਮਾ ਜੀ ਕਹਿਣਗੇ। ਨਾਮ ਦਾ ਤਾਲੁਕ ਰੱਖਦੇ ਹੀ ਹਨ ਮਨੁੱਖ ਦੇ ਨਾਲ। ਇੱਥੇ ਬੱਚੇ ਜਾਣਦੇ ਹਨ ਸਾਨੂੰ ਕੋਈ ਮਨੁੱਖ ਗਿਆਨ ਨਹੀਂ ਦਿੰਦੇ, ਪਰ ਮਨੁੱਖ ਦਵਾਰਾ ਨਿਰਾਕਾਰ ਪਰਮਪਿਤਾ ਪਰਮਾਤਮਾ ਗਿਆਨ ਦਿੰਦੇ ਹਨ। ਇਹ ਗੱਲਾਂ ਕਿਸੇ ਵੀ ਸਤਿਸੰਗ ਵਿਚ ਨਹੀਂ ਸੁਣਾਈਆਂ ਜਾਂਦੀਆਂ ਹਨ। ਭਾਸ਼ਣ ਕਰਨ ਵਾਲਿਆਂ ਦੀ ਬੁੱਧੀ ਵਿੱਚ ਵੀ ਇਹ ਗੱਲਾਂ ਨਹੀਂ ਹੋ ਸਕਦੀਆਂ। ਸਾਨੂੰ ਵੀ ਜੋ ਗਿਆਨ ਦੇ ਰਿਹਾ ਹੈ, ਉਹ ਕੋਈ ਮਨੁੱਖ ਜਾਂ ਦੇਵਤਾ ਨਹੀਂ ਹੈ। ਭਾਵੇਂ ਇਸ ਸਮੇਂ ਦੇਵੀ – ਦੇਵਤਾ ਧਰਮ ਨਹੀਂ ਹੈ ਫਿਰ ਵੀ ਬ੍ਰਹਮਾ ਵਿਸ਼ਨੂੰ ਸ਼ੰਕਰ ਸੂਕ੍ਸ਼੍ਮਵਤਨਵਾਸੀ ਜੋ ਹਨ ਉਨ੍ਹਾਂ ਦਾ ਤਾਂ ਨਾਮ ਗਾਇਆ ਜਾਂਦਾ ਹੈ। ਲਕਸ਼ਮੀ – ਨਾਰਾਇਣ ਆਦਿ ਇਹ ਸਭ ਹਨ ਦੈਵੀਗੁਣ ਵਾਲੇ ਮਨੁੱਖ। ਇਸ ਸਮੇਂ ਸਭ ਹਨ ਆਸੁਰੀ ਗੁਣ ਵਾਲੇ ਮਨੁੱਖ। ਕੋਈ ਵੀ ਮਨੁੱਖ ਨਹੀਂ ਸਮਝਦੇ ਕਿ ਅਸੀਂ ਆਤਮਾ ਹਾਂ। ਫਲਾਣੇ ਦਵਾਰਾ ਪਰਮਾਤਮਾ ਸਾਨੂੰ ਗਿਆਨ ਦੇ ਰਹੇ ਹਨ। ਉਹ ਤਾਂ ਸਮਝਦੇ ਹਨ ਫਲਾਣਾ ਮਹਾਤਮਾ, ਫਲਾਣਾ ਸ਼ਾਸਤਰੀ ਸਾਨੂੰ ਕਥਾ ਸੁਣਾ ਰਹੇ ਹਨ। ਵੇਦ ਸ਼ਾਸਤਰ ਆਦਿ ਸੁਣਾ ਰਹੇ ਹਨ, ਗੀਤਾ ਸੁਣਾ ਰਹੇ ਹਨ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਅਜਿਹੇ ਸ਼ਾਸਤਰਾਂ ਦੀਆਂ ਗੱਲਾਂ ਸੁਣਾਉਂਦਾ ਨਹੀਂ ਹਾਂ। ਤੁਸੀਂ ਤਾਂ ਆਪਣੇ ਨੂੰ ਆਤਮਾ ਨਿਸ਼ਚੇ ਕਰਦੇ ਹੋ ਅਤੇ ਫਿਰ ਕਹਿੰਦੇ ਹੋ ਪਤਿਤ – ਪਾਵਨ ਆਓ। ਸਰਵ ਦਾ ਦੁੱਖ ਹਰਤਾ ਸੁੱਖ ਕਰਤਾ, ਉਹ ਹੈ ਸਰਵ ਦਾ ਸ਼ਾਂਤੀ ਦਾਤਾ, ਸਰਵ ਦਾ ਮੁਕਤੀ- ਜੀਵਨਮੁਕਤੀ ਦਾਤਾ। ਉਹ ਤਾਂ ਕੋਈ ਮਨੁੱਖ ਨਹੀਂ ਹੋ ਸਕਦਾ। ਮਨੁੱਖ ਸਵੇਰੇ – ਸਵੇਰੇ ਉੱਠਕੇ ਕਿੰਨੀ ਭਗਤੀ ਕਰਦੇ ਹਨ। ਕੋਈ ਭਜਨ ਗਾਉਂਦੇ ਹਨ, ਕਥਾ ਕਰਦੇ ਹਨ – ਇਸ ਨੂੰ ਕਿਹਾ ਜਾਂਦਾ ਹੈ ਭਗਤੀ ਮਾਰਗ। ਭਗਤੀ ਮਾਰਗ ਵਾਲਿਆਂ ਨੂੰ ਇਹ ਪਤਾ ਨਹੀਂ ਕਿ ਭਗਤੀ ਮਾਰਗ ਕੀ ਹੁੰਦਾ ਹੈ। ਇੱਥੇ ਸਭ ਜਗ੍ਹਾ ਭਗਤੀ ਹੀ ਭਗਤੀ ਹੈ। ਗਿਆਨ ਹੈ ਦਿਨ, ਭਗਤੀ ਹੈ ਰਾਤ। ਜਦ ਗਿਆਨ ਹੈ ਤਾਂ ਭਗਤੀ ਨਹੀਂ। ਜਦ ਭਗਤੀ ਹੈ ਤਾਂ ਗਿਆਨ ਨਹੀਂ। ਦਵਾਪਰ ਕਲਯੁਗ ਹੈ ਭਗਤੀ, ਸਤਿਯੁਗ, ਤ੍ਰੇਤਾ ਹੈ ਗਿਆਨ ਦਾ ਫਲ। ਉਹ ਗਿਆਨ ਦਾ ਸਾਗਰ ਹੀ ਫਲ ਦਿੰਦੇ ਹਨ। ਭਗਵਾਨ ਕੀ ਫਲ ਦਵੇਗਾ! ਫਲ ਮਾਨਾ ਵਰਸਾ। ਭਗਵਾਨ ਵਰਸਾ ਦਵੇਗਾ ਮੁਕਤੀ ਦਾ। ਨਾਲ ਵਿੱਚ ਮੁਕਤੀਧਾਮ ਵਿੱਚ ਲੈ ਜਾਵੇਗਾ। ਇਸ ਸਮੇਂ ਮਨੁੱਖ ਇੰਨੇ ਹੋ ਗਏ ਹਨ ਜੋ ਰਹਿਣ ਦੀ ਜਗ੍ਹਾ ਨਹੀਂ ਹੈ, ਅਨਾਜ ਨਹੀਂ ਹੈ, ਇਸਲਈ ਭਗਵਾਨ ਨੂੰ ਆਉਣਾ ਪੈਂਦਾ ਹੈ। ਰਾਵਣ ਸਭ ਨੂੰ ਪਤਿਤ ਬਣਾਉਂਦੇ ਹਨ ਫਿਰ ਪਤਿਤ – ਪਾਵਨ ਆਕੇ ਪਾਵਨ ਬਣਾਉਂਦੇ ਹਨ। ਪਾਵਨ ਬਨਾਉਣ ਵਾਲਾ ਅਤੇ ਪਤਿਤ ਬਨਾਉਣ ਵਾਲਾ ਦੋਨੋ ਹੀ ਵੱਖ – ਵੱਖ ਹਨ। ਹੁਣ ਤੁਸੀਂ ਜਾਣ ਗਏ ਹੋ ਕਿ ਪਾਵਨ ਦੁਨੀਆਂ ਨੂੰ ਪਤਿਤ ਬਣਾਉਣ ਵਾਲਾ ਕੌਣ ਹੈ ਅਤੇ ਪਤਿਤ ਦੁਨੀਆਂ ਨੂੰ ਪਾਵਨ ਬਨਾਉਣ ਵਾਲਾ ਕੌਣ ਹੈ! ਕਹਿੰਦੇ ਹਨ ਪਤਿਤ -ਪਾਵਨ ਆਓ – ਇੱਕ ਨੂੰ ਹੀ ਬੁਲਾਉਂਦੇ ਹਨ। ਸਰਵ ਦਾ ਪਾਲਣ ਕਰਤਾ ਇੱਕ ਹੈ। ਸਤਿਯੁਗ ਵਿੱਚ ਕੋਈ ਵਿਕਾਰੀ ਹੋ ਨਹੀਂ ਸਕਦਾ। ਪਤਿਤ ਮਤਲਬ ਜੋ ਵਿਕਾਰ ਵਿੱਚ ਜਾਂਦੇ ਹਨ। ਸੰਨਿਆਸੀ ਵਿਕਾਰ ਵਿੱਚ ਨਹੀਂ ਜਾਂਦੇ ਇਸਲਈ ਉਨ੍ਹਾਂ ਨੂੰ ਪਤਿਤ ਨਹੀਂ ਕਹਾਂਗੇ। ਕਿਹਾ ਜਾਂਦਾ ਹੈ ਪਵਿੱਤਰ ਆਤਮਾ, 5 ਵਿਕਾਰ ਦਾ ਸੰਨਿਆਸ ਕੀਤਾ ਹੋਇਆ ਹੈ, ਨੰਬਰਵਨ ਵਿਕਾਰ ਹੈ ਕਾਮ। ਗੁੱਸਾ ਤਾਂ ਸੰਨਿਆਸੀਆਂ ਵਿੱਚ ਵੀ ਬਹੁਤ ਹੈ। ਇਸਤਰੀ ਨੂੰ ਛੱਡਦੇ ਹਨ, ਸਮਝਦੇ ਹਨ ਉਨ੍ਹਾਂ ਦੇ ਸੰਗ ਵਿੱਚ ਮਨੁੱਖ ਨਿਰਵਿਕਾਰੀ ਰਹਿ ਨਹੀਂ ਸਕਦੇ। ਸ਼ਾਦੀ ਦਾ ਮਤਲਬ ਹੀ ਇਹ ਹੈ। ਸਤਿਯੁਗ ਵਿੱਚ ਇਹ ਕ਼ਾਇਦਾ ਨਹੀਂ ਹੈ। ਬਾਪ ਸਮਝਾਉਂਦੇ ਹਨ ਬੱਚੇ ਉੱਥੇ ਪਤਿਤ ਕੋਈ ਹੁੰਦਾ ਹੀ ਨਹੀਂ। ਦੇਵਤਾਵਾਂ ਦੀ ਮਹਿਮਾ ਹੈ ਸਰਵਗੁਣ ਸੰਪੰਨ, ਸੰਪੂਰਨ ਨਿਰਵਿਕਾਰੀ। ਰਾਵਣ ਰਾਜ ਸ਼ੁਰੂ ਹੁੰਦਾ ਹੀ ਹੈ ਦਵਾਪਰ ਯੁਗ ਤੋਂ। ਬਾਪ ਖੁਦ ਕਹਿੰਦੇ ਹਨ ਕਾਮ ਨੂੰ ਜਿੱਤੋ। ਤੁਸੀਂ ਮੈਨੂੰ ਯਾਦ ਕਰੋ ਅਤੇ ਪਵਿੱਤਰ ਦੁਨੀਆਂ ਨੂੰ ਯਾਦ ਕਰੋ ਤਾਂ ਤੁਸੀਂ ਪਤਿਤ ਨਹੀਂ ਬਣੋਗੇ। ਮੈਂ ਪਾਵਨ ਦੁਨੀਆਂ ਸਥਾਪਨ ਕਰਨ ਆਇਆ ਹਾਂ ਹੋਰ ਦੂਜੀ ਗੱਲ ਇੱਕ ਬਾਪ ਦੇ ਬੱਚੇ ਬ੍ਰਾਹਮਣ ਬ੍ਰਹਾਮਣੀਆਂ ਤੁਸੀਂ ਆਪਸ ਵਿੱਚ ਭਰਾ – ਭੈਣ ਠਹਿਰੇ। ਇਹ ਗੱਲ ਜਦ ਤੱਕ ਚੰਗੀ ਤਰ੍ਹਾਂ ਕਿਸੇ ਦੀ ਬੁੱਧੀ ਵਿੱਚ ਨਹੀਂ ਬੈਠੇਗੀ ਉਦੋ ਤੱਕ ਵਿਕਾਰਾਂ ਤੋਂ ਛੁੱਟ ਨਹੀਂ ਸਕਦੇ। ਜਦ ਤੱਕ ਬ੍ਰਹਮਾ ਦੀ ਸੰਤਾਨ ਨ ਬਣਨ ਉਦੋਂ ਤੱਕ ਪਾਵਨ ਬਣਨਾ ਬੜਾ ਮੁਸ਼ਕਿਲ ਹੈ। ਮਦਦ ਨਹੀਂ ਮਿਲੇਗੀ। ਅੱਛਾ ਬ੍ਰਹਮਾ ਦੀ ਗੱਲ ਛੱਡੋ। ਤੁਸੀਂ ਕਹਿੰਦੇ ਹੋ ਅਸੀਂ ਭਗਵਾਨ ਦੇ ਬੱਚੇ ਹਾਂ, ਸਾਕਾਰ ਵਿੱਚ ਕਹਿੰਦੇ ਹੋ ਇਸ ਹਿਸਾਬ ਨਾਲ ਭਰਾ – ਭੈਣ ਹੋ ਗਏ। ਫਿਰ ਵਿਕਾਰ ਵਿੱਚ ਜਾ ਨਾ ਸਕਣ। ਇਹ ਤਾਂ ਸਭ ਕਹਿਣਗੇ ਅਸੀਂ ਈਸ਼ਵਰ ਦੀ ਸੰਤਾਨ ਹਾਂ ਅਤੇ ਬਾਪ ਕਹਿੰਦੇ ਹਨ ਬੱਚੇ ਮੈਂ ਆ ਗਿਆ ਹਾਂ, ਹੁਣ ਜੋ ਮੇਰੇ ਆਕੇ ਬਣਦੇ ਹਨ ਉਹ ਆਪਸ ਵਿੱਚ ਭਰਾ – ਭੈਣ ਹੋ ਗਏ। ਬ੍ਰਹਮਾ ਦਵਾਰਾ। ਭਰਾ – ਭੈਣ ਦੀ ਰਚਨਾ ਹੁੰਦੀ ਹੈ ਤਾਂ ਫਿਰ ਵਿਕਾਰ ਵਿੱਚ ਜਾ ਨਾ ਸਕਣ।

ਬਾਪ ਕਹਿੰਦੇ ਹਨ ਇਹ ਤੁਹਾਡਾ ਅੰਤਿਮ ਜਨਮ ਹੈ। ਇੱਕ ਜਨਮ ਦੇ ਲਈ ਤਾਂ ਇਸ ਵਿਕਾਰ ਦਾ ਤਿਆਗ ਕਰੋ। ਸੰਨਿਆਸੀ ਲੋਕ ਵਿਕਾਰ ਛੱਡਦੇ ਹਨ ਜੰਗਲ ਵਿੱਚ ਜਾਣ ਦੇ ਲਈ। ਤੁਸੀਂ ਛੱਡਦੇ ਹੋ ਪਵਿੱਤਰ ਦੁਨੀਆਂ ਵਿੱਚ ਜਾਣ ਦੇ ਲਈ। ਸੰਨਿਆਸੀਆਂ ਨੂੰ ਕੋਈ ਟੈਮ੍ਪਟੇਸ਼ਨ ਨਹੀਂ ਹੈ। ਗ੍ਰਹਿਸਥੀ ਲੋਕ ਉਨ੍ਹਾਂ ਨੂੰ ਬਹੁਤ ਮਾਨ ਦਿੰਦੇ ਹਨ। ਪਰ ਉਹ ਕੋਈ ਮੰਦਿਰਾਂ ਵਿੱਚ ਪੂਜਣ ਲਾਇਕ ਨਹੀਂ ਬਣਦੇ ਹਨ। ਮੰਦਿਰ ਵਿੱਚ ਪੂਜਨੀਯ ਲਾਇਕ ਹਨ ਦੇਵਤੇ ਕਿਓਂਕਿ ਉਨ੍ਹਾਂ ਦੀ ਆਤਮਾ ਅਤੇ ਸ਼ਰੀਰ ਦੋਨੋਂ ਪਵਿੱਤਰ ਹੁੰਦੇ ਹਨ। ਇੱਥੇ ਸਾਨੂੰ ਪਵਿੱਤਰ ਸ਼ਰੀਰ ਮਿਲ ਨਾ ਸਕੇ। ਇਹ ਤਾਂ ਤਮੋਪ੍ਰਧਾਨ ਪਤਿਤ ਸ਼ਰੀਰ ਹੈ। 5 ਤਤ੍ਵ ਵੀ ਪਤਿਤ ਹਨ। ਉੱਥੇ ਆਤਮਾ ਵੀ ਪਵਿੱਤਰ ਰਹਿੰਦੀ ਹੈ ਤਾਂ 5 ਤਤ੍ਵ ਵੀ ਸਤੋਪ੍ਰਧਾਨ ਪਵਿੱਤਰ ਰਹਿੰਦੇ ਹਨ। ਹੁਣ ਆਤਮਾ ਵੀ ਤਮੋਪ੍ਰਧਾਨ ਤਾਂ ਤਤ੍ਵ ਵੀ ਤਮੋਪ੍ਰਧਾਨ ਹਨ ਇਸਲਈ ਬਾੜ, ਤੂਫ਼ਾਨ ਆਦਿ ਕਿੰਨੇ ਹੁੰਦੇ ਰਹਿੰਦੇ ਹਨ। ਕਿਸੇ ਨੂੰ ਦੁੱਖ ਦੇਣਾ – ਇਹ ਤਮੋਗੁਣ ਹੈ। ਸਤਿਯੁਗ ਵਿੱਚ ਤਤ੍ਵ ਵੀ ਕਿਸੇ ਨੂੰ ਦੁੱਖ ਨਹੀਂ ਦਿੰਦੇ। ਇਸ ਸਮੇਂ ਮਨੁੱਖ ਦੀ ਬੁੱਧੀ ਵੀ ਤਮੋਪ੍ਰਧਾਨ ਹੈ। ਸਤੋ ਰਜੋ ਤਮੋ ਵਿੱਚ ਵੀ ਜ਼ਰੂਰ ਆਉਣਾ ਹੈ। ਨਹੀਂ ਤਾਂ ਪੁਰਾਣੀ ਦੁਨੀਆਂ ਕਿਵੇਂ ਹੋਵੇ ਜੋ ਫਿਰ ਨਵੀਂ ਬਣਾਉਣ ਵਾਲਾ ਆਵੇ। ਹੁਣ ਬਾਪ ਕਹਿੰਦੇ ਹਨ ਬੱਚੇ ਪਾਵਨ ਬਣੋ। ਇਹ ਅੰਤਿਮ ਜਨਮ ਰਾਵਣ ਦੀ ਜ਼ੰਜੀਰਾਂ ਤੋਂ ਆਪਣੇ ਨੂੰ ਛੁਡਾਓ। ਆਸੁਰੀ ਮਤ ਤੇ ਅੱਧਾਕਲਪ ਤੁਸੀਂ ਪਤਿਤ ਰਹੇ ਹੋ, ਇਹ ਬਹੁਤ ਬੁਰੀ ਆਦਤ ਹੈ। ਸਭ ਤੋਂ ਵੱਡਾ ਦੁਸ਼ਮਣ ਹੈ ਕਾਮ। ਛੋਟੇਪਨ ਵਿੱਚ ਵੀ ਵਿਕਾਰ ਵਿੱਚ ਚਲੇ ਜਾਂਦੇ ਹਨ ਕਿਓਂਕਿ ਸੰਗ ਅਜਿਹਾ ਮਿਲਦਾ ਹੈ। ਸਮੇਂ ਹੀ ਅਜਿਹਾ ਹੈ, ਪਤਿਤ ਜ਼ਰੂਰ ਬਣਨਾ ਹੈ। ਸੰਨਿਆਸ ਧਰਮ ਦਾ ਵੀ ਪਾਰ੍ਟ ਹੈ। ਸ੍ਰਿਸ਼ਟੀ ਨੂੰ ਸੜ੍ਹ ਮਰਨ ਤੋਂ ਕੁਝ ਬਚਾਉਂਦੇ ਹਨ। ਹੁਣ ਡਰਾਮਾ ਨੂੰ ਵੀ ਤੁਸੀਂ ਬੱਚੇ ਹੀ ਜਾਣਦੇ ਹੋ। ਭਾਵੇਂ ਕਹਿੰਦੇ ਹਨ ਕ੍ਰਿਸ਼ਚਨ ਧਰਮ ਨੂੰ ਇੰਨੇ ਵਰ੍ਹੇ ਹੋਏ ਪਰ ਇਹ ਨਹੀਂ ਜਾਣਦੇ ਕਿ ਕ੍ਰਿਸ਼ਚਨ ਧਰਮ ਫਿਰ ਖਤਮ ਕਦੋਂ ਹੋਵੇਗਾ! ਕਹਿੰਦੇ ਹਨ ਕਲਯੁਗ ਨੂੰ ਹੁਣ 40 ਹਜਾਰ ਵਰ੍ਹੇ ਚਲਣਾ ਹੈ ਤਾਂ ਕ੍ਰਿਸ਼ਚਨ ਆਦਿ ਸਭ ਧਰਮ 40 ਹਜਾਰ ਵਰ੍ਹੇ ਤੱਕ ਵ੍ਰਿਧੀ ਨੂੰ ਪਾਉਂਦੇ ਰਹਿਣਗੇ! ਹੁਣ 5 ਹਜਾਰ ਵਰ੍ਹੇ ਵਿੱਚ ਹੀ ਜਗ੍ਹਾ ਪੂਰੀ ਨਹੀਂ ਰਹੀ ਤਾਂ 40 ਹਜਾਰ ਵਰ੍ਹੇ ਵਿੱਚ ਪਤਾ ਨਹੀਂ ਕੀ ਹੋ ਜਾਵੇ। ਸ਼ਾਸਤਰਾਂ ਵਿੱਚ ਤਾਂ ਬਹੁਤ ਗਪੌੜੇ ਲਗਾ ਦਿੱਤੇ ਹਨ ਇਸਲਈ ਕੋਈ ਵਿਰਲਾ ਹੀ ਇਨ੍ਹਾਂ ਗੱਲਾਂ ਨੂੰ ਸਮਝ ਕਦਮ – ਕਦਮ ਸ਼੍ਰੀਮਤ ਤੇ ਚਲਦੇ ਹਨ। ਸ਼੍ਰੀਮਤ ਤੇ ਚਲਣਾ ਕਿੰਨਾ ਡਿਫਿਕਲਟ ਹੈ। ਲਕਸ਼ਮੀ – ਨਾਰਾਇਣ ਜਿਨ੍ਹਾਂ ਨੂੰ ਸਾਰੀ ਦੁਨੀਆਂ ਪੂਜਦੀ ਹੈ – ਉਹ ਹੁਣ ਤੁਸੀਂ ਬਣ ਰਹੇ ਹੋ। ਇਹ ਤੁਸੀਂ ਹੀ ਜਾਣਦੇ ਹੋ ਸੋ ਵੀ ਨੰਬਰਵਾਰ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ ਘਰ ਨੂੰ ਯਾਦ ਕਰੋ। ਘਰ ਤਾਂ ਜਲਦੀ ਯਾਦ ਆਉਂਦਾ ਹੈ ਨਾ। ਮਨੁੱਖ 8 – 10 ਵਰ੍ਹੇ ਦੀ ਮੁਸਾਫਰੀ ਕਰ ਘਰ ਮੁੜਦੇ ਹਨ ਤਾਂ ਖੁਸ਼ੀ ਹੁੰਦੀ ਹੈ ਕਿ ਹੁਣ ਅਸੀਂ ਆਪਣੇ ਬਰਥਪਲੇਸ ਵਿਚ ਜਾ ਰਹੇ ਹਾਂ। ਹੁਣ ਉਹ ਮੁਸਾਫਰੀ ਹੁੰਦੀ ਹੈ ਥੋੜੇ ਸਮੇਂ ਦੀ, ਇਸਲਈ ਘਰ ਨੂੰ ਭੁਲਦੇ ਨਹੀਂ ਹਨ। ਇੱਥੇ ਤਾਂ 5 ਹਜਾਰ ਵਰ੍ਹੇ ਹੋ ਗਏ ਹਨ ਇਸਲਈ ਘਰ ਨੂੰ ਤਾਂ ਬਿਲਕੁਲ ਹੀ ਭੁੱਲ ਗਏ ਹਨ।

ਹੁਣ ਬਾਪ ਨੇ ਆਕੇ ਦੱਸਿਆ ਹੈ ਕਿ ਬੱਚੇ ਇਹ ਪੁਰਾਣੀ ਦੁਨੀਆਂ ਹੈ – ਇਸ ਨੂੰ ਤੇ ਅੱਗ ਲਗਨੀ ਹੈ। ਕੋਈ ਵੀ ਬਚੇਗਾ ਨਹੀਂ, ਸਭ ਨੂੰ ਮਰਨਾ ਹੈ ਇਸਲਈ ਇਸ ਸੜੀ ਹੋਈ ਦੁਨੀਆਂ ਅਤੇ ਸੜੇ ਹੋਏ ਸ਼ਰੀਰ ਨਾਲ ਪਿਆਰ ਨਾ ਰੱਖੋ। ਸ਼ਰੀਰ ਬਦਲਦੇ – ਬਦਲਦੇ ਪੰਜ ਹਜਾਰ ਵਰ੍ਹੇ ਹੋਏ ਹਨ। 84 ਵਾਰੀ ਸ਼ਰੀਰ ਚੇਂਜ ਕਰਦੇ ਆਏ ਹੋ। ਹੁਣ ਬਾਪ ਕਹਿੰਦੇ ਹਨ ਤੁਹਾਡੇ 84 ਜਨਮ ਪੂਰੇ ਹੋਏ ਤਾਂ ਤੇ ਮੈਂ ਆਇਆ ਹਾਂ। ਤੁਹਾਡਾ ਪਾਰ੍ਟ ਪੂਰਾ ਹੋਇਆ ਤਾਂ ਸਭ ਦਾ ਪੂਰਾ ਹੋਇਆ। ਇਸ ਨਾਲੇਜ਼ ਨੂੰ ਧਾਰਨ ਕਰਨਾ ਹੈ। ਸਾਰੀ ਨਾਲੇਜ਼ ਬੁੱਧੀ ਵਿੱਚ ਹੈ। ਬਾਪ ਦਵਾਰਾ ਨਾਲੇਜ਼ਫੁਲ ਬਣਨ ਤੇ ਫਿਰ ਸਾਰੇ ਵਿਸ਼ਵ ਦੇ ਮਾਲਿਕ ਬਣ ਜਾਂਦੇ ਹੋ ਅਤੇ ਵਿਸ਼ਵ ਵੀ ਨਵਾਂ ਬਣ ਜਾਂਦਾ ਹੈ। ਭਗਤੀ ਮਾਰਗ ਵਿੱਚ ਜੋ ਵੀ ਕਰਮਕਾਂਡ ਦੀਆਂ ਚੀਜ਼ਾਂ ਹਨ ਸਭ ਨੂੰ ਖਤਮ ਕਰਨਾ ਹੈ। ਫਿਰ ਕੋਈ ਇੱਕ ਵੀ ਹੇ ਪ੍ਰਭੂ ਕਹਿਣ ਵਾਲਾ ਨਹੀਂ ਰਹੇਗਾ। ਹਾਯ ਰਾਮ, ਹੇ ਪ੍ਰਭੂ ਇਹ ਅੱਖਰ ਦੁੱਖ ਵਿੱਚ ਹੀ ਨਿਕਲਦੇ ਹਨ। ਸਤਿਯੁਗ ਵਿੱਚ ਨਹੀਂ ਨਿਕਲਣਗੇ ਕਿਓਂਕਿ ਉੱਥੇ ਦੁੱਖ ਦੀ ਗੱਲ ਨਹੀਂ। ਤਾਂ ਅਜਿਹਾ ਬਾਪ ਜਿਸ ਨੂੰ ਯਾਦ ਕੀਤਾ ਜਾਂਦਾ ਹੈ, ਉਨ੍ਹਾਂ ਦੀ ਮਤ ਤੇ ਕਿਓਂ ਨਹੀਂ ਚਲਣਾ ਚਾਹੀਦਾ। ਈਸ਼ਵਰੀ ਮਤ ਨਾਲ ਹਮੇਸ਼ਾ ਸੁਖੀ ਬਣ ਜਾਵੋਗੇ। ਇਹ ਸਮਝਦੇ ਵੀ ਸ਼੍ਰੀਮਤ ਤੇ ਨਾ ਚੱਲਣ ਤਾਂ ਉਨ੍ਹਾਂ ਨੂੰ ਮਹਾਂਮੂਰਖ ਕਿਹਾ ਜਾਂਦਾ ਹੈ। ਈਸ਼ਵਰੀ ਮਤ ਅਤੇ ਆਸੁਰੀ ਮਤ ਦੋਨੋ ਵਿੱਚ ਰਾਤ – ਦਿਨ ਦਾ ਫਰਕ ਹੋ ਜਾਂਦਾ ਹੈ। ਹੁਣ ਜੱਜ ਕਰਨਾ ਹੈ ਕਿ ਅਸੀਂ ਕਿਸ ਵਲ ਜਾਈਏ। ਮਾਇਆ ਦੇ ਵੱਲ ਤਾਂ ਦੁੱਖ ਹੀ ਦੁੱਖ ਹੈ। ਈਸ਼ਵਰ ਦੇ ਵੱਲ 21 ਜਨਮ ਦਾ ਸੁੱਖ ਹੈ। ਹੁਣ ਕਿਸ ਦੀ ਮਤ ਤੇ ਚੱਲੀਏ!

ਬਾਪ ਕਹਿੰਦੇ ਹਨ ਸ਼੍ਰੀਮਤ ਤੇ ਚਲਣਾ ਚਾਹੋ ਤਾਂ ਚੱਲੋ। ਪਹਿਲੀ ਗੱਲ ਹੈ ਕਿ ਕਾਮ ਤੇ ਜਿੱਤ ਪਾਓ। ਉਸ ਤੋਂ ਵੀ ਪਹਿਲੀ ਗੱਲ ਹੈ ਮੈਨੂੰ ਯਾਦ ਕਰੋ। ਇਹ ਪੁਰਾਣਾ ਸ਼ਰੀਰ ਤਾਂ ਛੱਡਣਾ ਹੀ ਹੈ। ਹੁਣ ਵਾਪਿਸ ਜਾਣਾ ਹੈ। ਇਸ ਸਮੇਂ ਸਾਨੂੰ ਖਿਆਲ ਹੈ ਕਿ ਅਸੀਂ 84 ਜਨਮਾਂ ਦੀ ਪੁਰਾਣੀ ਖਾਲ ਛੱਡਦੇ ਹਾਂ। ਉਥੇ ਸਤਿਯੁਗ ਵਿੱਚ ਸਮਝਦੇ ਹਨ – ਇਹ ਬੁੱਢਾ ਸ਼ਰੀਰ ਛੱਡ ਫਿਰ ਬਚਪਨ ਵਿਚ ਆਵਾਂਗੇ। ਇਸ ਪੁਰਾਣੀ ਦੁਨੀਆਂ ਦਾ ਮਹਾਵਿਨਾਸ਼ ਹੋਣਾ ਹੈ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਇਹ ਬਾਪ ਬੈਠ ਸਨਮੁੱਖ ਸਮਝਾਉਂਦੇ ਹਨ। ਇਹ ਸਭ ਗੱਲਾਂ ਧਿਆਨ ਵਿੱਚ ਰਹਿਣ ਤਾਂ ਓਹੋ ਸੋਭਾਗ, ਕਿੰਨਾ ਸਹਿਜ ਹੈ। ਫਿਰ ਵੀ ਪਤਾ ਨਹੀਂ ਸਵੀਟ ਹੋਮ, ਸਵੀਟ ਰਾਜਧਾਨੀ ਨੂੰ ਕਿਓਂ ਭੁੱਲ ਜਾਂਦੇ ਹਨ। ਯਾਦ ਕਿਓਂ ਨਹੀਂ ਕਰਦੇ! ਸੰਗਦੋਸ਼ ਵਿੱਚ ਆਕੇ ਗੰਦੇ ਬਣਦੇ ਹਨ। ਬਾਬਾ ਕਹਿੰਦੇ ਹਨ ਬੱਚੇ ਗੰਦੇ ਵਿਕਲਪ ਬਹੁਤ ਆਉਣਗੇ, ਪਰ ਕਰਮਇੰਦਰੀਆਂ ਨਾਲ ਕੋਈ ਕਰਮ ਨਹੀਂ ਕਰਨਾ। ਇਵੇਂ ਨਹੀਂ ਵਿਕਰਮ ਕਰਕੇ ਫਿਰ ਲਿਖੋ ਬਾਬਾ ਇਹ ਵਿਕਰਮ ਹੋ ਗਿਆ, ਮਾਫ ਕਰੋ। ਵਿਕਰਮ ਕਰ ਦਿੱਤਾ ਤਾਂ ਉਸ ਦਾ ਫਿਰ ਸੌਗੁਣਾ ਦੰਡ ਪੈ ਜਾਵੇਗਾ। ਇੱਕ ਤਾਂ ਨਾ ਦੱਸਣ ਨਾਲ ਦੰਡ ਪੈ ਜਾਵੇ। ਇਸ ਸਮੇਂ ਪਤਾ ਪੈਂਦਾ ਹੈ ਕਿ ਅਜਾਮਿਲ ਕੌਣ ਬਣਦਾ ਹੈ। ਜੋ ਈਸ਼ਵਰ ਦੀ ਗੋਦ ਲੈਕੇ ਫਿਰ ਵਿਕਾਰ ਵਿੱਚ ਜਾਂਦੇ ਤਾਂ ਸਿੱਧ ਹੁੰਦਾ ਹੈ ਕਿ ਇਹ ਵੱਡਾ ਅਜਾਮਿਲ, ਪਾਪ ਆਤਮਾ ਹੈ ਜੋ ਵਿਕਾਰ ਬਗੈਰ ਰਹਿ ਨਹੀਂ ਸਕਦੇ। ਬਾਈਸਕੋਪ (ਸਿਨੇਮਾ) ਸਭ ਨੂੰ ਗੰਦਾ ਬਣਾਉਣ ਵਾਲਾ ਹੈ। ਤੁਹਾਨੂੰ ਕੋਈ ਵੀ ਵਿਕਾਰ ਤੋਂ ਦੂਰ ਭੱਜਣਾ ਚਾਹੀਦਾ ਹੈ। ਬ੍ਰਾਹਮਣ ਹਨ ਨਿਰਵਿਕਾਰੀ ਤਾਂ ਸੰਗ ਵੀ ਬ੍ਰਾਹਮਣਾਂ ਦਾ ਚਾਹੀਦਾ ਹੈ। ਸ਼ੂਦਰਾਂ ਦੇ ਸੰਗ ਵਿੱਚ ਦੁਖੀ ਹੁੰਦੇ ਹਨ। ਸ਼ਰੀਰ ਨਿਰਵਾਹ ਅਰਥ ਤਾਂ ਸਭ ਕੁਝ ਕਰਨਾ ਹੀ ਹੈ। ਪਰ ਕਰਮਇੰਦ੍ਰੀਆਂ ਨਾਲ ਕੋਈ ਵਿਕਰਮ ਨਹੀਂ ਕਰਨਾ ਚਾਹੀਦਾ ਹੈ। ਹਾਂ, ਬੱਚਿਆਂ ਨੂੰ ਸੁਧਾਰਨ ਦੇ ਲਈ ਸਮਝਾਉਣਾ ਹੈ, ਕੋਈ ਨਾ ਕੋਈ ਯੁਕਤੀ ਨਾਲ ਹਲਕੀ ਸਜਾ ਦੇਣੀ ਹੈ। ਰਚਨਾ ਰਚੀ ਹੈ ਤਾਂ ਰਿਸਪਾਂਸੀਬਿਲਟੀ ਵੀ ਹੈ। ਉਨ੍ਹਾਂ ਨੂੰ ਵੀ ਸੱਚੀ ਕਮਾਈ ਕਰਾਉਣੀ ਹੈ। ਛੋਟੇ – ਛੋਟੇ ਬੱਚਿਆਂ ਨੂੰ ਵੀ ਥੋੜਾ ਬਹੁਤ ਸਿਖਾਉਣਾ ਚੰਗਾ ਹੈ। ਸ਼ਿਵਬਾਬਾ ਨੂੰ ਯਾਦ ਕਰਨ ਨਾਲ ਮਦਦ ਮਿਲੇਗੀ। ਸੱਚੇ ਦਿਲ ਤੇ ਸਾਹਿਬ ਰਾਜ਼ੀ ਹੁੰਦਾ ਹੈ। ਸੱਚੀ ਦਿਲ ਵਾਲੇ ਬੱਚਿਆਂ ਨੂੰ ਹੀ ਬਾਪ ਦਾ ਸਹਾਰਾ ਮਿਲਦਾ ਹੈ। ਹੁਣ ਸਾਰੀ ਦੁਨੀਆਂ ਵਿੱਚ ਕੋਈ ਕਿਸ ਦਾ ਸਹਾਰਾ ਨਹੀਂ ਹੈ। ਸਹਾਰਾ ਹੁੰਦਾ ਹੈ ਸੁੱਖ ਵਿੱਚ ਲੈ ਜਾਣ ਦਾ। ਇੱਕ ਪਰਮਾਤਮਾ ਨੂੰ ਹੀ ਯਾਦ ਕਰਦੇ ਹਨ, ਉਹ ਹੀ ਆਕੇ ਸਭ ਨੂੰ ਸ਼ਾਂਤੀ ਦਿੰਦੇ ਹਨ। ਸਤਿਯੁਗ ਵਿੱਚ ਸਭ ਸੁਖੀ ਹਨ। ਬਾਕੀ ਸਭ ਆਤਮਾਵਾਂ ਸ਼ਾਂਤੀ ਦੇਸ਼ ਵਿੱਚ ਰਹਿੰਦੀਆਂ ਹਨ। ਭਾਰਤ ਸਵਰਗ ਸੀ ਸਭ ਵਿਸ਼ਵ ਦੇ ਮਾਲਿਕ ਸਨ। ਅਸ਼ਾਂਤੀ ਮਾਰਾਮਾਰੀ ਕੁਝ ਨਹੀਂ ਸੀ ਜ਼ਰੂਰ ਉਹ ਨਵੀਂ ਦੁਨੀਆਂ ਬਾਬਾ ਨੇ ਹੀ ਰਚੀ ਹੋਵੇਗੀ। ਬਾਬਾ ਤੋਂ ਵਰਸਾ ਮਿਲਿਆ ਹੋਵੇਗਾ। ਕਿਵੇਂ? ਉਹ ਵੀ ਕੋਈ ਸਮਝਦੇ ਨਹੀਂ। ਉਸ ਨੂੰ ਰਾਮਰਾਜ ਕਿਹਾ ਜਾਂਦਾ ਸੀ। ਹੁਣ ਨਹੀਂ ਹੈ। ਸੀ ਤਾਂ ਸਹੀ ਨਾ। ਉਹ ਹੀ ਭਾਰਤ ਜੋ ਪੂਜਯ ਸੀ, ਉਹ ਪੁਜਾਰੀ ਬਣਿਆ ਹੈ ਫਿਰ ਪੂਜਯ ਜ਼ਰੂਰ ਬਣੇਗਾ। ਹੁਣ ਤੁਸੀਂ ਪੁਰਸ਼ਾਰਥ ਕਰ ਰਹੇ ਹੋ। ਸ਼ਿਵ ਭਗਵਾਨੁਵਾਚ, ਸ਼੍ਰੀਕ੍ਰਿਸ਼ਨ ਦੀ ਆਤਮਾ ਅੰਤਿਮ ਜਨਮ ਵਿਚ ਸੁਣ ਰਹੀ ਹੈ, ਫਿਰ ਕ੍ਰਿਸ਼ਨ ਬਣਨ ਵਾਲੀ ਹੈ। ਸਵੇਰੇ ਉੱਠਕੇ ਬਾਬਾ ਨੂੰ ਯਾਦ ਕਰਨਾ ਹੈ। ਉਹ ਟਾਈਮ ਬਹੁਤ ਚੰਗਾ ਹੈ। ਵਾਈਬ੍ਰੇਸ਼ਨ ਵੀ ਸ਼ੁੱਧ ਰਹਿੰਦਾ ਹੈ। ਜਿਵੇਂ ਆਤਮਾ ਰਾਤ ਨੂੰ ਥੱਕ ਜਾਂਦੀ ਹੈ ਤਾਂ ਕਹਿੰਦੀ ਹੈ ਮੈਂ ਡਿਟੈਚ ਹੋ ਜਾਂਦੀ ਹਾਂ। ਤੁਹਾਡਾ ਵੀ ਇੱਥੇ ਹੁੰਦੇ ਹੋਏ ਬੁੱਧੀਯੋਗ ਉੱਥੇ ਲੱਗਿਆ ਰਹੇ। ਅੰਮ੍ਰਿਤਵੇਲੇ ਉੱਠਕੇ ਯਾਦ ਕਰਨ ਨਾਲ ਦਿਨ ਵਿੱਚ ਵੀ ਯਾਦ ਆਵੇਗੀ। ਇਹ ਕਮਾਈ ਹੈ। ਜਿੰਨਾ ਯਾਦ ਕਰੋਗੇ ਉੰਨਾ ਵਿਕਰਮਾਜੀਤ ਬਣੋਗੇ, ਧਾਰਨਾ ਹੋਵੇਗੀ। ਜੋ ਪਵਿੱਤਰ ਬਣਦੇ ਹਨ, ਯਾਦ ਵਿੱਚ ਰਹਿੰਦੇ ਹਨ ਉਹ ਹੀ ਸਰਵਿਸ ਕਰ ਸਕਣਗੇ। ਡਾਈਰੈਕਸ਼ਨ ਤੇ ਚਲਦੇ ਹਨ ਤਾਂ ਬਾਬਾ ਰਾਜ਼ੀ ਹੁੰਦੇ ਹਨ। ਪਹਿਲੇ ਸਰਵਿਸ ਕਰਨੀ ਹੈ, ਸਭ ਨੂੰ ਰਸਤਾ ਦੱਸਣਾ ਹੈ। ਯੋਗ ਦਾ ਰਸਤਾ ਦੱਸਣ ਦੇ ਲਈ ਵੀ ਗਿਆਨ ਦੇਣਗੇ ਨਾ! ਯੋਗ ਵਿਚ ਰਹਿਣ ਨਾਲ ਵਿਕਰਮ ਵਿਨਾਸ਼ ਹੋਣਗੇ। ਨਾਲ ਨਾਲ ਚੱਕਰ ਨੂੰ ਵੀ ਫਿਰਾਉਣਾ ਹੈ। ਰੂਪ ਬਸੰਤ ਬਣਨਾ ਹੈ। ਫਿਰ ਪੁਆਇੰਟਸ ਵੀ ਆਉਂਦੀ ਰਹੇਗੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਇਸ ਸੜੀ ਹੋਈ ਦੁਨੀਆਂ ਅਤੇ ਸੜੇ ਹੋਏ ਸ਼ਰੀਰ ਤੋਂ ਮਮਤਵ ਕੱਢ ਇੱਕ ਬਾਪ ਨੂੰ ਅਤੇ ਘਰ ਨੂੰ ਯਾਦ ਕਰਨਾ ਹੈ। ਸ਼ੂਦਰਾਂ ਦੇ ਸੰਗ ਤੋਂ ਆਪਣੀ ਸੰਭਾਲ ਕਰਨੀ ਹੈ।

2. ਵਿਕ੍ਰਮਾਜੀਤ ਬਣਨ ਦੇ ਲਈ ਅੰਮ੍ਰਿਤਵੇਲੇ ਉੱਠ ਯਾਦ ਵਿੱਚ ਬੈਠਣਾ ਹੈ। ਇਸ ਸ਼ਰੀਰ ਤੋਂ ਡਿਟੈਚ ਹੋਣ ਦਾ ਅਭਿਆਸ ਕਰਨਾ ਹੈ।

ਵਰਦਾਨ:-

ਅਸਲ ਜਿਉਂਦੇ ਜੀ ਮਰਨਾ ਮਤਲਬ ਹਮੇਸ਼ਾ ਦੇ ਲਈ ਪੁਰਾਣੇ ਸੰਸਾਰ ਅਤੇ ਪੁਰਾਣੇ ਸੰਸਕਾਰਾਂ ਤੋਂ ਸੰਕਲਪ ਅਤੇ ਸੁਪਨੇ ਵਿੱਚ ਵੀ ਮਰਨਾ। ਮਰਨਾ ਮਾਨਾ ਪਰਿਵਰਤਨ ਹੋਣਾ। ਉਨ੍ਹਾਂ ਨੂੰ ਕੋਈ ਵੀ ਆਕਰਸ਼ਣ ਆਪਣੀ ਵੱਲ ਆਕਰਸ਼ਿਤ ਕਰ ਨਹੀਂ ਸਕਦੀ ਹੈ। ਉਹ ਕਦੀ ਨਹੀਂ ਕਹਿ ਸਕਦੇ ਹਨ ਕਿ ਕੀ ਕਰੀਏ, ਚਾਹੁੰਦੇ ਨਹੀਂ ਸੀ ਪਰ ਹੋ ਗਿਆ। ਕਈ ਬੱਚੇ ਜਿਉਂਦੇ ਜੀ ਮਰਕੇ ਫਿਰ ਜਿਉਂਦੇ ਹੋ ਜਾਂਦੇ ਹਨ। ਰਾਵਣ ਦਾ ਇੱਕ ਸਿਰ ਖਤਮ ਕਰਦੇ ਤਾਂ ਦੂਜਾ ਆ ਜਾਂਦਾ ਹੈ, ਪਰ ਫਾਊਂਡੈਸ਼ਨ ਨੂੰ ਹੀ ਖਤਮ ਕਰ ਦਵੋ ਤਾਂ ਰੂਪ ਬਦਲ ਕਰਕੇ ਮਾਇਆ ਵਾਰ ਨਹੀਂ ਕਰੇਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top