09 March 2022 Punjabi Murli Today | Brahma Kumaris

09 March 2022 Punjabi Murli Today | Brahma Kumaris

Read and Listen today’s Gyan Murli in Punjabi 

8 March 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਸ ਪੁਰਾਣੀ ਦੇਹ ਦਾ ਭਾਣ ਭੁੱਲੇ, ਇਸ ਤੋਂ ਮਮਤਵ ਮਿਟਾਓ ਤਾਂ ਤੁਹਾਨੂੰ ਫਸਟ ਕਲਾਸ ਸ਼ਰੀਰ ਮਿਲ ਜਾਵੇਗਾ, ਇਹ ਸ਼ਰੀਰ ਤਾਂ ਖ਼ਤਮ ਹੋਇਆ ਹੀ ਪਿਆ ਹੈ"

ਪ੍ਰਸ਼ਨ: -

ਇਸ ਡਰਾਮੇ ਦਾ ਅਟਲ ਨਿਯਮ ਕਿਹੜਾ ਹੈ, ਜਿਸ ਨੂੰ ਮਨੁੱਖ ਨਹੀਂ ਜਾਣਦੇ ਹਨ?

ਉੱਤਰ:-

ਜਦੋਂ ਗਿਆਨ ਹੈ ਤਾਂ ਭਗਤੀ ਨਹੀਂ ਅਤੇ ਜਦੋਂ ਭਗਤੀ ਹੈ ਤਾਂ ਗਿਆਨ ਨਹੀਂ। ਜਦੋਂ ਪਾਵਨ ਦੁਨੀਆਂ ਹੈ ਤਾਂ ਕੋਈ ਵੀ ਪਤਿਤ ਨਹੀਂ ਅਤੇ ਜਦੋਂ ਪਤਿਤ ਦੁਨੀਆਂ ਹੈ ਤਾਂ ਕੋਈ ਵੀ ਪਾਵਨ ਨਹੀਂ। ਇਹ ਹੈ ਡਰਾਮੇ ਦਾ ਅਟਲ ਨਿਯਮ, ਜਿਸ ਨੂੰ ਕੋਈ ਵੀ ਮਨੁੱਖ ਨਹੀਂ ਜਾਣਦੇ ਹਨ।

ਪ੍ਰਸ਼ਨ: -

ਸੱਚੀ ਕਾਸ਼ੀ ਕਲਵਟ ਖਾਣਾ ਕਿਸ ਨੂੰ ਕਹਾਂਗੇ?

ਉੱਤਰ:-

ਅੰਤ ਵਿੱਚ ਕਿਸੇ ਦੀ ਵੀ ਯਾਦ ਨਾ ਆਵੇ। ਇੱਕ ਬਾਪ ਦੀ ਹੀ ਯਾਦ ਰਹੇ, ਇਹ ਹੈ ਸੱਚੀ ਕਾਸ਼ੀ ਕਲਵਟ ਖਾਣਾ। ਮਤਲਬ ਪਾਸ ਵਿਦ ਆਨਰ ਹੋ ਜਾਣਾ ਜਿਸ ਵਿੱਚ ਜਰਾ ਵੀ ਸਜਾ ਨਾ ਖਾਣੀ ਪਵੇ।

ਗੀਤ:-

ਦਰ ਪਰ ਆਏ ਹੈਂ ਕਸਮ ਲੇ..

ਓਮ ਸ਼ਾਂਤੀ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਕਿਉਂਕਿ ਬੱਚਿਆਂ ਨੇ ਬਾਪ ਨੂੰ ਆਪਣਾ ਬਣਾਇਆ ਹੈ ਅਤੇ ਬਾਪ ਨੇ ਬੱਚਿਆਂ ਨੂੰ ਆਪਣਾ ਬਣਾਇਆ ਹੈ ਕਿਉਂਕਿ ਦੁਖਧਾਮ ਤੋੰ ਛੁਡਾਕੇ ਸ਼ਾਂਤੀਧਾਮ ਅਤੇ ਸੁਖਧਾਮ ਵਿੱਚ ਲੈ ਜਾਣਾ ਹੈ। ਹੁਣ ਤੁਸੀਂ ਸੁਖਧਾਮ ਵਿੱਚ ਜਾਣ ਦੇ ਲਈ ਲਾਇਕ ਬਣ ਰਹੇ ਹੋ। ਪਤਿਤ ਮਨੁੱਖ ਕੋਈ ਪਾਵਨ ਦੁਨੀਆਂ ਵਿੱਚ ਨਹੀਂ ਜਾ ਸਕਦੇ। ਕ਼ਾਇਦਾ ਹੀ ਨਹੀਂ ਹੈ। ਇਹ ਕ਼ਾਇਦਾ ਵੀ ਤੁਸੀਂ ਬੱਚੇ ਹੀ ਜਾਣਦੇ ਹੋ। ਮਨੁੱਖ ਤਾਂ ਇਸ ਵੇਲੇ ਪਤਿਤ ਵਿਕਾਰੀ ਹਨ। ਜਿਵੇਂ ਤੁਸੀਂ ਪਤਿਤ ਸੀ, ਹੁਣ ਤੁਸੀਂ ਸਭ ਆਦਤਾਂ ਮਿਟਾਏ ਸ੍ਰਵਗੁਣ ਸੰਪੰਨ ਦੇਵੀ – ਦੇਵਤਾ ਬਣ ਰਹੇ ਹੋ। ਗੀਤ ਵਿੱਚ ਕਿਹਾ – ਅਸੀਂ ਜਿਉਂਦੇ ਜੀ ਮਰਨ ਮਤਲਬ ਤੁਹਾਡਾ ਬਣਨ ਆਏ ਹਾਂ ਫਿਰ ਤੁਸੀਂ ਜੋ ਸਾਨੂੰ ਮਤ ਦਵੋਗੇ ਕਿਉਂਕਿ ਤੁਹਾਡੀ ਮਤ ਤੇ ਸਰਵੋਤਮ ਹੈ। ਹੋਰ ਜੋ ਵੀ ਅਨੇਕ ਮਤ ਹਨ ਉਹ ਹਨ ਆਸੁਰੀ। ਇਨਾਂ ਸਮੇਂ ਤਾਂ ਸਾਨੂੰ ਪਤਾ ਵੀ ਨਹੀਂ ਸੀ ਕਿ ਅਸੀਂ ਕੋਈ ਆਸੁਰੀ ਮਤ ਤੇ ਚੱਲ ਰਹੇ ਹਾਂ। ਨਾ ਦੁਨੀਆਂ ਵਾਲੇ ਸਮਝਦੇ ਹਨ ਕਿ ਅਸੀਂ ਈਸ਼ਵਰੀਏ ਮਤ ਤੇ ਨਹੀਂ ਚੱਲ ਰਹੇ ਹਾਂ। ਰਾਵਣ ਮਤ ਤੇ ਹਨ। ਬਾਬਾ ਕਹਿੰਦੇ ਹਨ ਬੱਚੇ ਅੱਧਾਕਲਪ ਤੋੰ ਤੁਸੀਂ ਰਾਵਣ ਮਤ ਤੇ ਚਲਦੇ ਆਏ ਹੋ। ਉਹ ਹੈ ਭਗਤੀ ਮਾਰਗ ਰਾਵਣਰਾਜ। ਕਹਿੰਦੇ ਹਨ ਰਾਮਰਾਜ ਗਿਆਨ ਕਾਂਡ, ਰਾਵਣਰਾਜ ਭਗਤੀ ਕਾਂਡ। ਤਾਂ ਗਿਆਨ, ਭਗਤੀ ਅਤੇ ਵੈਰਾਗ। ਕਿਸ ਤੋੰ ਵੈਰਾਗ? ਭਗਤੀ ਤੋੰ ਅਤੇ ਪੁਰਾਣੀ ਦੁਨੀਆਂ ਤੋਂ ਵੈਰਾਗ। ਗਿਆਨ ਦਿਨ, ਭਗਤੀ ਰਾਤ, ਰਾਤ ਦੇ ਬਾਦ ਦਿਨ ਆਉਂਦਾ ਹੈ। ਵੈਰਾਗ ਹੈ ਭਗਤੀ ਨਾਲ ਅਤੇ ਪੁਰਾਣੀ ਦੁਨੀਆਂ ਨਾਲ। ਇਹ ਹੈ ਬੇਹੱਦ ਦਾ ਰਾਈਟਿਅਸ ਵੈਰਾਗ। ਸੰਨਿਆਸੀਆਂ ਦਾ ਵੈਰਾਗ ਵੱਖ ਹੈ। ਉਹ ਸਿਰ੍ਫ ਘਰ ਬਾਰ ਤੋੰ ਵੈਰਾਗ ਕਰਦੇ ਹਨ। ਉਹ ਵੀ ਡਰਾਮੇ ਵਿੱਚ ਨੂੰਧ ਹੈ। ਹੱਦ ਦਾ ਵੈਰਾਗ ਅਤੇ ਪ੍ਰਵ੍ਰਿਤੀ ਦਾ ਸੰਨਿਆਸ। ਬਾਪ ਸਮਝਾਉਂਦੇ ਹਨ- ਤੁਸੀਂ ਬੇਹੱਦ ਦਾ ਸੰਨਿਆਸ ਕਰੋ। ਤੁਸੀਂ ਆਤਮਾ ਹੋ, ਭਗਤੀ ਵਿੱਚ ਨਾ ਆਤਮਾ ਦਾ ਗਿਆਨ, ਨਾ ਪਰਮਾਤਮਾ ਦਾ ਗਿਆਨ ਰਹਿੰਦਾ ਹੈ। ਅਸੀਂ ਆਤਮਾ ਹਾਂ, ਕਿਥੋਂ ਆਏ ਹਾਂ ਕੀ ਪਾਰ੍ਟ ਵਜਾਉਣਾ ਹੈ, ਕੁਝ ਵੀ ਨਹੀਂ ਜਾਣਦੇ। ਸਤਿਯੁਗ ਵਿੱਚ ਸਿਰ੍ਫ ਆਤਮਾ ਦਾ ਗਿਆਨ ਹੈ। ਅਸੀਂ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੇ ਹਾਂ। ਪਰਮਾਤਮ ਦੇ ਗਿਆਨ ਦੀ ਉੱਥੇ ਲੋੜ ਨਹੀਂ, ਇਸਲਈ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ। ਇਹ ਡਰਾਮਾ ਅਜਿਹਾ ਬਣਿਆ ਹੋਇਆ ਹੈ। ਬਾਪ ਹੈ ਨਾਲੇਜ਼ਫੁਲ। ਸ੍ਰਿਸ਼ਟੀ ਚੱਕਰ ਦੇ ਆਦਿ – ਮੱਧ – ਅੰਤ ਦਾ ਨਾਲੇਜ਼ ਬਾਪ ਦੇ ਕੋਲ ਹੀ ਹੈ। ਬਾਪ ਨੇ ਤੁਹਾਨੂੰ ਆਤਮਾ ਪਰਮਾਤਮਾ ਦਾ ਗਿਆਨ ਦਿੱਤਾ ਹੈ। ਤੁਸੀਂ ਕਿਸੇ ਤੋਂ ਵੀ ਪੁੱਛੋ ਆਤਮਾ ਦਾ ਰੂਪ ਕੀ ਹੈ? ਕਹਿਣਗੇ ਉਹ ਜੋਯਤੀ ਸਵਰੂਪ ਹੈ। ਪਰੰਤੂ ਉਹ ਚੀਜ਼ ਕੀ ਹੈ ਕੁਝ ਵੀ ਨਹੀਂ ਜਾਣਦੇ। ਤੁਸੀਂ ਹੁਣ ਜਾਣਦੇ ਹੋ ਆਤਮਾ ਬਿਲਕੁਲ ਛੋਟੀ ਬਿੰਦੀ ਸਟਾਰ ਹੈ। ਬਾਬਾ ਵੀ ਸਟਾਰ ਮਿਸਲ ਹਨ। ਪ੍ਰੰਤੂ ਉਨ੍ਹਾਂ ਦੀ ਮਹਿਮਾ ਬਹੁਤ ਹੈ। ਹੁਣ ਬਾਪ ਸਾਹਮਣੇ ਬੈਠ ਸਮਝਾਉਂਦੇ ਹਨ ਕਿ ਤੁਸੀਂ ਮੁਕਤੀ – ਜੀਵਨਮੁਕਤੀ ਕਿਵੇਂ ਪਾ ਸਕਦੇ ਹੋ। ਸ਼੍ਰੀਮਤ ਤੇ ਚੱਲਣ ਨਾਲ ਤੁਸੀਂ ਉੱਚ ਪਦਵੀ ਪਾ ਸਕਦੇ ਹੋ। ਲੋਕੀ ਦਾਨ – ਪੁੰਨ ਯੱਗ ਆਦਿ ਕਰਦੇ ਹਨ। ਸਮਝਦੇ ਹਨ ਭਗਵਾਨ ਰਹਿਮ ਕਰਕੇ ਸਾਨੂੰ ਇਥੋਂ ਲੈ ਜਾਣਗੇ। ਪਤਾ ਨਹੀਂ ਕਿਸੇ ਨਾ ਕਿਸੇ ਰੂਪ ਵਿੱਚ ਮਿਲ ਜਾਵੇਗਾ। ਪੁੱਛੋ ਕਦੋਂ ਮਿਲੇਗਾ? ਤਾਂ ਕਹਿਣਗੇ ਹਾਲੇ ਬਹੁਤ ਸਮਾਂ ਪਿਆ ਹੈ, ਅੰਤ ਵਿੱਚ ਮਿਲੇਗਾ। ਮਨੁੱਖ ਬਿਲਕੁਲ ਹਨ੍ਹੇਰੇ ਵਿਚ ਹਨ। ਤੁਸੀਂ ਹੁਣ ਸੋਝਰੇ ਵਿੱਚ ਹੋ। ਤੁਸੀਂ ਹੁਣ ਪਤਿਤਾਂ ਨੂੰ ਪਾਵਨ ਬਨਾਉਣ ਦੇ ਨਿਮਿਤ ਬਣੇ ਹੋ – ਗੁਪਤ ਰੂਪ ਵਿੱਚ। ਤੁਹਾਨੂੰ ਬਹੁਤ ਸ਼ਾਂਤੀ ਨਾਲ ਕੰਮ ਲੈਣਾ ਹੈ। ਅਜਿਹਾ ਪਿਆਰ ਨਾਲ ਸਮਝਾਓ ਜੋ ਮਨੁੱਖ ਤੋੰ ਦੇਵਤਾ ਅਤੇ ਕੌਡੀ ਤੋੰ ਹੀਰੇ ਮਿਸਲ ਚੁਟਕੀ ਨਾਲ ਬਣ ਜਾਣ। ਹੁਣ ਬਾਪ ਕਹਿੰਦੇ ਹਨ ਕਲਪ – ਕਲਪ ਮੈਨੂੰ ਆਕੇ ਤੁਸੀਂ ਬੱਚਿਆਂ ਦੀ ਸੇਵਾ ਵਿਚ ਹਾਜ਼ਿਰ ਹੋਣਾ ਹੈ। ਇਹ ਸ੍ਰਿਸ਼ਟੀ ਚਕ੍ਰ ਕਿਵੇਂ ਚਲਦਾ ਹੈ, ਉਹ ਸਮਝਾਉਣਾ ਹੈ। ਉੱਥੇ ਦੇਵਤੇ ਬਹੁਤ ਮੌਜ ਵਿੱਚ ਰਹਿੰਦੇ ਹਨ। ਬਾਬਾ ਦਾ ਵਰਸਾ ਮਿਲਿਆ ਹੋਇਆ ਹੈ। ਕੋਈ ਚਿੰਤਾ ਜਾਂ ਫਿਕਰ ਦੀ ਗੱਲ ਨਹੀਂ। ਗਾਇਆ ਜਾਂਦਾ ਹੈ ਗਾਰਡਨ ਆਫ ਅੱਲ੍ਹਾ। ਉੱਥੇ ਹੀਰੇ ਜਵਾਹਰਾਂ ਦੇ ਮਹਿਲ ਸਨ, ਬਹੁਤ ਧਨਵਾਨ ਸਨ। ਇਸ ਸਮੇਂ ਬਾਬਾ ਤੁਹਾਨੂੰ ਬਹੁਤ ਧਨਵਾਨ ਬਣਾ ਰਹੇ ਹਨ – ਗਿਆਨ ਰਤਨਾਂ ਨਾਲ। ਫਿਰ ਤੁਹਾਨੂੰ ਸ਼ਰੀਰ ਵੀ ਫਸਟਕਲਾਸ ਮਿਲੇਗਾ। ਹੁਣ ਬਾਬਾ ਕਹਿੰਦੇ ਹਨ ਦੇਹ – ਅਭਿਮਾਨ ਛੱਡ ਦੇਹੀ – ਅਭਿਮਾਨੀ ਬਣੋਂ। ਇਹ ਦੇਹ ਅਤੇ ਦੇਹ ਦੇ ਸੰਬੰਧ ਆਦਿ ਜੋ ਵੀ ਹਨ ਸਭ ਮਟੀਰੀਅਲ ਹਨ। ਤੁਸੀਂ ਆਪਣੇ ਨੂੰ ਆਤਮਾ ਨਿਸ਼ਚੇ ਕਰੋ, 84 ਜਨਮਾਂ ਦਾ ਗਿਆਨ ਬੁੱਧੀ ਵਿੱਚ ਹਨ ਹੈ। ਹੁਣ ਨਾਟਕ ਪੂਰਾ ਹੁੰਦਾ ਹੈ, ਹੁਣ ਚੱਲੋ ਆਪਣੇ ਘਰ। ਬੁੱਧੀ ਵਿੱਚ ਇਹ ਹੀ ਰਹੇ ਕਿ ਬਸ ਹੁਣ ਇਸ ਮਟੀਰੀਅਲ ਨੂੰ ਛੱਡਿਆ ਕਿ ਛੱਡਿਆ, ਤਾਂ ਤੇ ਬੁੱਧੀਯੋਗ ਬਾਪ ਦੇ ਨਾਲ ਰਹੇ ਅਤੇ ਵਿਕਰਮ ਵਿਨਾਸ਼ ਹੋਣ। ਗ੍ਰਹਿਸਥ ਵਿਵਹਾਰ ਵਿੱਚ ਕਮਲਫੁੱਲ ਸਮਾਨ ਰਹਿਣਾ ਹੈ। ਉਪਰਾਮ ਹੋਕੇ ਰਹੋ। ਵਾਣਪ੍ਰਸਥੀ ਘਰ ਬਾਰ ਤੋੰ ਕਿਨਾਰਾ ਕਰ ਸਾਧੂਆਂ ਦੇ ਕੋਲ ਜਾਕੇ ਬੈਠ ਜਾਂਦੇ ਹਨ। ਪਰੰਤੂ ਇਹ ਗਿਆਨ ਨਹੀਂ ਕਿ ਸਾਨੂੰ ਮਿਲਣਾ ਕੀ ਹੈ। ਅਸਲ ਵਿੱਚ ਮਮਤਵ ਉਦੋਂ ਮਿਟਦਾ ਹੈ ਜਦੋਂ ਪ੍ਰਾਪਤੀ ਦਾ ਵੀ ਗਿਆਨ ਹੋਵੇ। ਅੰਤ ਵੇਲੇ ਬਾਲ ਬੱਚੇ ਯਾਦ ਨਹੀਂ ਆਉਣ, ਇਸਲਈ ਕਿਨਾਰਾ ਕਰ ਦਿੰਦੇ ਹਨ। ਇੱਥੇ ਤੁਸੀਂ ਜਾਣਦੇ ਹੋ ਇਸ ਪੁਰਾਣੀ ਦੁਨੀਆਂ ਤੋੰ ਮਮਤਵ ਮਿਟਾਉਣ ਨਾਲ ਅਸੀਂ ਵਿਸ਼ਵ ਦੇ ਮਾਲਿਕ ਬਣ ਜਾਵਾਂਗੇ। ਇੱਥੇ ਆਮਦਨੀ ਬਹੁਤ ਭਾਰੀ ਹੈ। ਬਾਕੀ ਜੋ ਕੁਝ ਕਰਦੇ ਹਨ – ਅਲਪਕਾਲ ਸੁਖ ਦੇ ਲਈ ਪੜ੍ਹਦੇ ਹਨ। ਭਗਤੀ ਕਰਦੇ ਹਨ ਅਲਪਕਾਲ ਸੁਖ ਦੇ ਲਈ। ਮੀਰਾਂ ਨੂੰ ਸਾਖਸ਼ਤਕਾਰ ਹੋਇਆ ਪਰ ਰਾਜ ਤਾਂ ਨਹੀਂ ਲਿਆ।

ਤੁਸੀਂ ਜਾਣਦੇ ਹੋ ਬਾਬਾ ਦੀ ਮਤ ਤੇ ਚੱਲਣ ਨਾਲ ਭਾਰੀ ਇਨਾਮ ਮਿਲਦਾ ਹੈ। ਪਿਓਰਟੀ, ਪੀਸ, ਪ੍ਰਾਸਪਰਟੀ ਸਥਾਪਨ ਕਰਨ ਦੇ ਲਈ ਪ੍ਰਾਈਜ਼ ਮਿਲਦੀ ਹੈ। ਬਾਪ ਕਹਿੰਦੇ ਹਨ ਹੁਣ ਦੇਹ ਦਾ ਭਾਣ ਉਡਾਉਂਦੇ ਰਹੋ। ਅਸੀਂ ਤੁਹਾਨੂੰ ਸਤਿਯੁਗ ਵਿੱਚ ਫਸਟਕਲਾਸ ਦੇਹ ਅਤੇ ਦੇਹ ਦੇ ਸੰਬੰਧੀ ਦੇਵਾਂਗੇ। ਉੱਥੇ ਦੁਖ ਦਾ ਨਾਮ ਨਿਸ਼ਾਨ ਨਹੀਂ, ਇਸਲਈ ਹੁਣ ਮੇਰੀ ਮਤ ਤੇ ਐਕੁਰੇਟ ਚੱਲੋ। ਮੰਮਾ ਬਾਬਾ ਚਲਦੇ ਹਨ ਇਸਲਈ ਪਹਿਲੀ ਬਾਦਸ਼ਾਹੀ ਉਨ੍ਹਾਂ ਨੂੰ ਹੀ ਮਿਲਦੀ ਹੈ। ਇਸ ਸਮੇਂ ਗਿਆਨ – ਗਿਆਨੇਸ਼ਵਰੀ ਬਣਦੇ ਹਨ, ਸਤਿਯੁਗ ਵਿਚ ਰਾਜ ਰਾਜੇਸ਼ਵਰੀ ਬਣਦੇ ਹਨ। ਜਦੋਂ ਈਸ਼ਵਰ ਦੇ ਗਿਆਨ ਨਾਲ ਤੁਸੀਂ ਰਾਜਿਆਂ ਦਾ ਰਾਜਾ ਬਣ ਜਾਂਦੇ ਹੋ ਫਿਰ ਉੱਥੇ ਇਹ ਗਿਆਨ ਨਹੀਂ ਰਹਿੰਦਾ ਹੈ। ਇਹ ਗਿਆਨ ਤੁਹਾਨੂੰ ਹੁਣੇ ਹੀ ਹੈ। ਦੇਹ ਦਾ ਭਾਣ ਹੁਣ ਤੋੜਨਾ ਹੈ। ਮੇਰੀ ਇਸਤਰੀ, ਮੇਰਾ ਬੱਚਾ ਇਹ ਸਭ ਭੁੱਲਣਾ ਹੈ। ਇਹ ਸਭ ਮਰੇ ਪਏ ਹਨ। ਸਾਡਾ ਸ਼ਰੀਰ ਵੀ ਮਰਿਆ ਪਿਆ ਹੈ। ਸਾਨੂੰ ਤੇ ਬਾਪ ਦੇ ਕੋਲ ਜਾਣਾ ਹੈ। ਇਸ ਸਮੇਂ ਆਤਮਾ ਦਾ ਵੀ ਗਿਆਨ ਕਿਸੇ ਨੂੰ ਨਹੀਂ ਹੈ। ਆਤਮਾ ਦਾ ਗਿਆਨ ਸਤਿਯੁਗ ਵਿਚ ਰਹਿੰਦਾ ਹੈ। ਉਹ ਵੀ ਅੰਤ ਦੇ ਸਮੇਂ ਜਦੋਂ ਸ਼ਰੀਰ ਬੁੱਢਾ ਹੁੰਦਾ ਹੈ ਤਾਂ ਆਤਮਾ ਕਹਿੰਦੀ ਹੈ – ਹੁਣ ਮੇਰਾ ਸ਼ਰੀਰ ਬੁੱਢਾ ਹੋਇਆ ਹੈ, ਹੁਣ ਮੈਨੂੰ ਨਵਾਂ ਲੈਣਾ ਹੈ। ਪਹਿਲਾਂ ਤੁਹਾਨੂੰ ਮੁਕਤੀਧਾਮ ਜਾਣਾ ਹੈ। ਸਤਿਯੁਗ ਵਿੱਚ ਇਵੇਂ ਨਹੀਂ ਕਹਿਣਗੇ ਕਿ ਘਰ ਜਾਣਾ ਹੈ। ਨਹੀਂ। ਘਰ ਮੁੜਨ ਦਾ ਸਮਾਂ ਇਹ ਹੈ। ਇੱਥੇ ਸਨਮੁਖ ਕਿੰਨਾਂ ਠੋਕ – ਠੋਕ ਕੇ ਤੁਹਾਡੀ ਬੁੱਧੀ ਵਿੱਚ ਬਿਠਾਉਂਦੇ ਹਨ। ਸਨਮੁਖ ਸੁਣਨ ਅਤੇ ਮੁਰਲੀ ਪੜ੍ਹਨ ਵਿੱਚ ਰਾਤ – ਦਿਨ ਦਾ ਫਰਕ ਹੈ। ਆਤਮਾ ਨੂੰ ਹੁਣ ਪਹਿਚਾਣ ਮਿਲੀ ਹੈ, ਉਸਨੂੰ ਗਿਆਨ ਦੇ ਚਕਸ਼ੂ ਕਿਹਾ ਜਾਂਦਾ ਹੈ। ਕਿੰਨੀ ਵਿਸ਼ਾਲ ਬੁੱਧੀ ਚਾਹੀਦੀ ਹੈ। ਛੋਟੀ ਸਟਾਰ ਮਿਸਲ ਆਤਮਾ ਵਿੱਚ ਕਿੰਨਾਂ ਪਾਰਟ ਭਰਿਆ ਹੋਇਆ ਹੈ। ਹੁਣ ਬਾਬਾ ਦੇ ਪਿਛਾੜੀ ਅਸੀਂ ਵੀ ਭੱਜਾਂਗੇ। ਸ਼ਰੀਰ ਤਾਂ ਸਭ ਦੇ ਖਤਮ ਹੋਣੇ ਹਨ। ਵਰਲਡ ਦੀ ਹਿਸਟ੍ਰੀ – ਜੋਗ੍ਰਾਫੀ ਨੂੰ ਫਿਰ ਰਪੀਟ ਹੋਣਾ ਹੈ। ਘਰਬਾਰ ਛੱਡਣਾ ਨਹੀਂ ਹੈ। ਸਿਰ੍ਫ ਮਮਤਵ ਮਿਟਾਉਣਾ ਹੈ ਅਤੇ ਪਵਿੱਤਰ ਬਣਨਾ ਹੈ। ਕਿਸੇ ਨੂੰ ਵੀ ਦੁਖ ਨਹੀਂ ਦਵੋ। ਪਹਿਲਾਂ ਗਿਆਨ ਦਾ ਮੰਥਨ ਕਰੋ ਫਿਰ ਸਭ ਨੂੰ ਪ੍ਰੇਮ ਨਾਲ ਗਿਆਨ ਸੁਣਾਓ। ਸ਼ਿਵਬਾਬਾ ਤੇ ਵਿਚਾਰ ਸਾਗਰ ਮੰਥਨ ਨਹੀਂ ਕਰਦੇ। ਇਹ ਕਰਦੇ ਹਨ ਬੱਚਿਆਂ ਦੇ ਲਈ। ਫਿਰ ਵੀ ਇਵੇਂ ਸਮਝੋ ਕਿ ਸ਼ਿਵਬਾਬਾ ਸਮਝਾਉਂਦੇ ਹਨ। ਇੰਨਾਂ ਨੂੰ ਇਹ ਨਹੀਂ ਰਹਿੰਦਾ ਕਿ ਮੈਂ ਸੁਣਾਉਂਦਾ ਹਾਂ। ਸ਼ਿਵਬਾਬਾ ਸੁਣਾਉਂਦੇ ਹਨ। ਇਸ ਨੂੰ ਨਿਰਹੰਕਾਰੀਪਣਾ ਕਿਹਾ ਜਾਂਦਾ ਹੈ। ਯਾਦ ਇੱਕ ਸ਼ਿਵਬਾਬਾ ਨੂੰ ਕਰਨਾ ਹੈ। ਬਾਪ ਜੋ ਵਿਚਾਰ ਸਾਗਰ ਮੰਥਨ ਕਰਦੇ ਹਨ, ਉਹ ਸੁਣਾਉਂਦੇ ਹਨ। ਹੁਣ ਬੱਚੇ ਵੀ ਫਾਲੋ ਕਰਨ। ਜਿਨ੍ਹਾਂ ਹੋ ਸਕੇ ਆਪਣੇ ਨਾਲ ਗੱਲਾਂ ਕਰਦੇ ਰਹੋ, ਰਾਤ ਨੂੰ ਜਾਗਕੇ ਵੀ ਖਿਆਲ ਕਰਨਾ ਚਾਹੀਦਾ ਹੈ। ਸੋਏ ਹੋਏ ਨਹੀਂ, ਉੱਠਕੇ ਬੈਠਣਾ ਚਾਹੀਦਾ ਹੈ। ਅਸੀਂ ਆਤਮਾ ਕਿੰਨੀ ਛੋਟੀ ਬਿੰਦੀ ਹਾਂ। ਬਾਬਾ ਨੇ ਕਿੰਨਾਂ ਗਿਆਨ ਸਮਝਾਇਆ ਹੈ – ਕਮਾਲ ਹੈ ਸੁਖ ਦੱਸਣ ਵਾਲੇ ਬਾਪ ਦੀ। ਬਾਪ ਕਹਿੰਦੇ ਹਨ ਨੀਂਦ ਨੂੰ ਜਿੱਤਣ ਵਾਲੇ ਬੱਚੇ ਜੋ ਸਭ ਦੇਹ ਸਹਿਤ ਦੇਹ ਦੇ ਮਿੱਤਰ ਸਬੰਧੀਆਂ ਆਦਿ ਨੂੰ ਭੁੱਲਣਾ ਹੈ। ਇਹ ਸਭ ਕੁਝ ਖਤਮ ਹੋਣਾ ਹੈ। ਸਾਨੂੰ ਬਾਬਾ ਤੋੰ ਹੀ ਵਰਸਾ ਲੈਣਾ ਹੈ ਹੋਰ ਸਭ ਤੋੰ ਮਮਤਵ ਮਿਟਾ ਕੇ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਪਵਿਤ੍ਰ ਰਹਿਣਾ ਹੈ। ਸ਼ਰੀਰ ਛੁੱਟੇ ਤਾਂ ਕੋਈ ਵੀ ਆਸਕਤੀ ਨਾ ਰਹੇ। ਹੁਣ ਸੱਚਾ – ਸੱਚਾ ਕਾਸ਼ੀ ਕਲਵਟ ਵੀ ਖਾਣਾ ਹੈ। ਖੁਦ ਕਾਸ਼ੀਨਾਥ ਸ਼ਿਵਬਾਬਾ ਕਹਿੰਦੇ ਹਨ ਮੈਂ, ਤੁਹਾਨੂੰ ਸਭ ਨੂੰ ਲੈਣ ਆਇਆ ਹਾਂ। ਕਾਸ਼ੀ ਕਲਵਟ ਹੁਣ ਖਾਣਾ ਹੀ ਪਵੇਗਾ। ਨੈਚੁਰਲ ਕੈਲੇਮਟੀਜ਼ ਵੀ ਹੁਣ ਆਉਣ ਵਾਲੀਆਂ ਹਨ। ਇਸ ਸਮੇਂ ਤੁਹਾਨੂੰ ਵੀ ਯਾਦ ਵਿੱਚ ਰਹਿਣਾ ਹੈ। ਉਹ ਵੀ ਯਾਦ ਵਿੱਚ ਰਹਿ ਖੂਹ ਵਿੱਚ ਡਿੱਗਦੇ ਸਨ। ਪਰ ਖੂਹ ਵਿੱਚ ਡਿੱਗਣ ਨਾਲ ਕੁਝ ਹੁੰਦਾ ਨਹੀਂ ਹੈ। ਇੱਥੇ ਤਾਂ ਤੁਹਾਨੂੰ ਅਜਿਹਾ ਬਣਨਾ ਹੈ ਜੋ ਸਜਾ ਖਾਣੀ ਨਾ ਆਵੇ। ਨਹੀਂ ਤਾਂ ਅਜਿਹੀ ਪਦਵੀ ਪਾ ਨਹੀਂ ਸਕੋਗੇ। ਬਾਬਾ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੁੰਦੇ ਹਨ। ਨਾਲ – ਨਾਲ ਇਹ ਗਿਆਨ ਹੈ ਕਿ ਅਸੀਂ ਫਿਰ 84 ਦਾ ਚੱਕਰ ਲਗਾਵਾਂਗੇ। ਇਸ ਨਾਲੇਜ਼ ਨੂੰ ਧਾਰਨ ਕਰਨ ਨਾਲ ਅਸੀਂ ਚੱਕਰਵਰਤੀ ਰਾਜਾ ਬਣਾਂਗੇ। ਕੋਈ ਵੀ ਵਿਕਰਮ ਨਹੀਂ ਕਰਨਾ ਹੈ। ਕੁਝ ਵੀ ਪੁੱਛਣਾ ਹੋਵੇ ਤਾਂ ਬਾਬਾ ਤੋੰ ਰਾਏ ਪੁੱਛ ਸਕਦੇ ਹੋ। ਸਰਜਨ ਤੇ ਮੈਂ ਇੱਕ ਹੀ ਹਾਂ ਨਾ। ਭਾਵੇਂ ਸਾਹਮਣੇ ਪੁੱਛੋ, ਭਾਵੇਂ ਚਿੱਠੀ ਵਿੱਚ ਪੁੱਛੋ, ਬਾਬਾ ਰਸਤਾ ਦੱਸਣਗੇ। ਬਾਬਾ ਕਿਨਾਂ ਛੋਟਾ ਸਟਾਰ ਹੈ ਅਤੇ ਮਹਿਮਾ ਕਿੰਨੀ ਭਾਰੀ ਹੈ। ਕਰਤਵਿਆ ਕੀਤਾ ਹੈ ਤਾਂ ਤੇ ਮਹਿਮਾ ਗਾਉਂਦੇ ਹਨ। ਈਸ਼ਵਰ ਹੀ ਸਭ ਦੇ ਸਦਗਤੀ ਦਾਤਾ ਹਨ, ਇਨ੍ਹਾਂ ਨੂੰ ਵੀ ਗਿਆਨ ਦਾਨ ਦੇਣ ਵਾਲਾ ਉਹ ਪਰਮਪਿਤਾ ਪ੍ਰਮਾਤਮਾ ਗਿਆਨ ਦਾ ਸਾਗਰ ਹੈ।

ਬਾਬਾ ਕਹਿੰਦੇ ਹਨ – ਬੱਚੇ ਇੱਕ ਬਾਬਾ ਨੂੰ ਯਾਦ ਕਰੋ ਅਤੇ ਅਤਿ ਮਿੱਠਾ ਬਣਨਾ ਹੈ। ਪਿਆਰ ਨਾਲ ਸਭ ਨੂੰ ਸਮਝਾਉਂਦੇ ਰਹਿੰਦੇ ਹਨ। ਬਾਬਾ ਪਿਆਰ ਦਾ ਸਾਗਰ ਹੈ ਤਾਂ ਜ਼ਰੂਰ ਪਿਆਰ ਹੀ ਕਰਨਗੇ। ਬਾਪ ਕਹਿੰਦੇ ਹਨ ਮਿੱਠੇ – ਮਿੱਠੇ ਬੱਚੇ, ਕਿਸੇ ਨੂੰ ਵੀ ਮਨਸਾ, ਵਾਚਾ ਕਰਮਨਾ ਦੁਖ ਨਾ ਦਵੋ। ਭਾਵੇਂ ਤੁਹਾਡੇ ਨਾਲ ਕਿਸੇ ਦੀ ਦੁਸ਼ਮਣੀ ਹੋਵੇ, ਤਾਂ ਵੀ ਤੁਹਾਡੀ ਬੁੱਧੀ ਵਿੱਚ ਦੁਖ ਦੇਣ ਦਾ ਖਿਆਲ ਨਾ ਆਵੇ। ਸਭ ਨੂੰ ਸੁਖ ਦੀ ਗੱਲ ਦੱਸਣੀ ਹੈ। ਅੰਦਰ ਕਿਸੇ ਦੇ ਲਈ ਬੁਖਾਰ ਨਹੀਂ ਰੱਖਣਾ ਹੈ। ਵੇਖੋ, ਉਹ ਸ਼ੰਕਰਾਚਾਰਿਆ ਨੂੰ ਕਿੰਨੇ ਵੱਡੇ – ਵੱਡੇ ਚਾਂਦੀ ਦੇ ਸਿੰਘਾਸਨ ਤੇ ਬਿਠਾਉਂਦੇ ਹਨ। ਇੱਥੇ ਸ਼ਿਵਬਾਬਾ ਜੋ ਤੁਹਾਨੂੰ ਕੌਡੀ ਤੋੰ ਹੀਰੇ ਵਰਗਾ ਬਨਾਉਂਦੇ ਹਨ, ਉਨ੍ਹਾਂ ਨੂੰ ਤਾਂ ਹੀਰਿਆਂ ਦਾ ਸਿੰਘਾਸਨ ਹੋਣਾ ਚਾਹੀਦਾ ਹੈ, ਪਰੰਤੂ ਸ਼ਿਵਬਾਬਾ ਕਹਿੰਦੇ ਹਨ ਮੈਂ ਪਤਿਤ ਸ਼ਰੀਰ ਅਤੇ ਪਤਿਤ ਦੁਨੀਆਂ ਵਿੱਚ ਆਉਂਦਾ ਹਾਂ। ਦੇਖੋ, ਬਾਬਾ ਨੇ ਕੁਰਸੀ ਕਿਵੇਂ ਦੀ ਲਈ ਹੈ। ਆਪਣੇ ਰਹਿਣ ਲਈ ਵੀ ਕੁਝ ਮੰਗਦੇ ਨਹੀਂ। ਜਿੱਥੇ ਵੀ ਰਹਿ ਲੈਣ। ਗਾਉਂਦੇ ਵੀ ਹਨ ਗੋਦਰੀ ਵਿੱਚ ਕਰਤਾਰ ਵੇਖਿਆ.. ਭਗਵਾਨ ਆਕੇ ਪੁਰਾਣੀ ਗੋਦਰੀ ਵਿੱਚ ਬੈਠੇ ਹਨ। ਹੁਣ ਬਾਪ ਗੋਲਡਨ ਏਜ਼ਡ ਵਿਸ਼ਵ ਦਾ ਮਾਲਿਕ ਬਨਾਉਣ ਆਇਆ ਹੈ। ਕਹਿੰਦੇ ਹਨ ਮੈਨੂੰ ਇਸ ਪਤਿਤ ਦੁਨੀਆਂ ਵਿੱਚ 3 ਪੈਰ ਪ੍ਰਿਥਵੀ ਦੇ ਵੀ ਨਹੀਂ ਮਿਲਦੇ। ਵਿਸ਼ਵ ਦਾ ਮਾਲਿਕ ਵੀ ਤੁਸੀਂ ਹੀ ਬਣਦੇ ਹੀ। ਮੇਰਾ ਡਰਾਮੇ ਵਿੱਚ ਪਾਰਟ ਹੀ ਇਹ ਹੈ। ਭਗਤੀਮਾਰਗ ਵਿੱਚ ਵੀ ਮੈਂ ਸੁਖ ਦੇਣਾ ਹੈ। ਮਾਇਆ ਬਹੁਤ ਦੁਖੀ ਬਨਾਉਂਦੀ ਹੈ। ਬਾਪ ਦੁਖ ਤੋਂ ਲਿਬਰੇਟ ਕਰ ਸ਼ਾਂਤੀਧਾਮ ਅਤੇ ਸੁਖਧਾਮ ਵਿੱਚ ਲੈ ਜਾਂਦੇ ਹਨ। ਇਸ ਖੇਲ੍ਹ ਨੂੰ ਵੀ ਕੋਈ ਨਹੀਂ ਜਾਣਦੇ। ਇਸ ਸਮੇਂ ਇੱਕ ਹੈ ਭਗਤੀ ਦਾ ਪੰਪ, ਦੂਸਰਾ ਹੈ ਮਾਇਆ ਦਾ ਪੰਪ। ਸਾਇੰਸ ਨਾਲ ਵੇਖੋ ਕੀ – ਕੀ ਬਣਾ ਦਿੱਤਾ ਹੈ। ਮਨੁੱਖ ਸਮਝਦੇ ਹਨ ਅਸੀਂ ਸਵਰਗ ਵਿੱਚ ਬੈਠੇ ਹਾਂ। ਬਾਪ ਕਹਿੰਦੇ ਹਨ ਇਹ ਸਾਇੰਸ ਦਾ ਪੰਪ ਹੈ। ਇਹ ਸਭ ਗਏ ਕਿ ਗਏ। ਇਹ ਇੰਨੇ ਸਭ ਵੱਡੇ – ਵੱਡੇ ਮਕਾਨ ਆਦਿ ਡਿੱਗਣਗੇ, ਫਿਰ ਇਹ ਸਾਇੰਸ ਸਤਿਯੁਗ ਵਿੱਚ ਤੁਹਾਨੂੰ ਸੁਖ ਦੇ ਕੰਮ ਆਵੇਗੀ। ਇਸ ਸਾਇੰਸ ਨਾਲ ਹੀ ਵਿਨਾਸ਼ ਹੋਵੇਗਾ। ਫਿਰ ਇਸ ਤੋੰ ਹੀ ਬਹੁਤ ਸੁਖ ਭੋਗਣਗੇ। ਇਹ ਖੇਲ੍ਹ ਹੈ। ਤੁਸੀਂ ਬੱਚਿਆਂ ਨੂੰ ਬਹੁਤ – ਬਹੁਤ ਮਿੱਠਾ ਬਣਨਾ ਹੈ। ਮੰਮਾ ਬਾਬਾ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦੇ ਹਨ। ਸਮਝਾਉਂਦੇ ਰਹਿੰਦੇ ਹਨ ਬੱਚੇ ਕਦੇ ਆਪਸ ਵਿੱਚ ਲੜੋ – ਝਗੜੋ ਨਹੀਂ। ਕਿੱਥੇ ਵੀ ਮਾਤਾ – ਪਿਤਾ ਦੀ ਪੱਤ (ਇੱਜ਼ਤ) ਨਹੀਂ ਗਵਾਉਣਾ। ਇਸ ਮਟੀਰੀਅਲ ਜਿਸਮਾਨੀ ਦੇਹ ਤੋਂ ਮਮਤਵ ਮਿਟਾਓ। ਇੱਕ ਬਾਬਾ ਨੂੰ ਯਾਦ ਕਰੋ। ਸਭ ਕੁਝ ਖਤਮ ਹੋਣ ਦੀ ਚੀਜ ਹੈ, ਹੁਣ ਸਾਨੂੰ ਵਾਪਿਸ ਜਾਣਾ ਹੈ। ਬਾਬਾ ਨੂੰ ਸਰਵਿਸ ਵਿਚ ਮਦਦ ਕਰਨੀ ਹੈ। ਸੱਚੇ – ਸੱਚੇ ਸੇਲਵੇਸ਼ਨ ਆਰਮੀ ਤੁਸੀਂ ਹੋ, ਖੁਦਾਈ ਖਿਦਮਤਗਾਰ, ਵਿਸ਼ਵ ਦਾ ਬੇੜਾ ਜੋ ਡੁੱਬਿਆ ਹੋਇਆ ਹੈ, ਉਸਨੂੰ ਤੁਸੀਂ ਪਾਰ ਕਰਦੇ ਹੋ। ਤੁਸੀਂ ਜਾਣਦੇ ਹੋ ਇਹ ਚੱਕਰ ਕਿਵੇਂ ਫਿਰਦਾ ਹੈ। ਸਵੇਰੇ 3 – 4 ਵਜੇ ਉੱਠਕੇ ਬੈਠ ਚਿੰਤਨ ਕਰੋ ਤਾਂ ਬਹੁਤ ਖੁਸ਼ੀ ਰਹੇਗੀ ਅਤੇ ਪੱਕੇ ਹੋ ਜਾਵੋਗੇ। ਰਿਵਾਇਜ਼ ਨਹੀਂ ਕਰੋਗੇ ਤਾਂ ਮਾਇਆ ਭੁੱਲਾ ਦੇਵੇਗੀ। ਮੰਥਨ ਕਰੋ ਅੱਜ ਬਾਬਾ ਨੇ ਕੀ ਸਮਝਾਇਆ! ਇਕਾਂਤ ਵਿੱਚ ਬੈਠ ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਹੈ। ਇੱਥੇ ਵੀ ਇਕਾਂਤ ਚੰਗੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਮਨਸਾ- ਵਾਚਾ- ਕਰਮਣਾ ਕਿਸੇ ਨੂੰ ਵੀ ਦੁਖ ਨਹੀਂ ਦੇਣਾ ਹੈ। ਕਿਸੇ ਦੀ ਗੱਲ ਦਿਲ ਵਿੱਚ ਨਹੀਂ ਰੱਖਣੀ ਹੈ। ਬਾਪ ਸਮਾਨ ਪਿਆਰ ਦਾ ਸਾਗਰ ਬਣਨਾ ਹੈ।

2. ਇਕਾਂਤ ਵਿੱਚ ਬੈਠ ਵਿਚਾਰ ਸਾਗਰ ਮੰਥਨ ਕਰਨਾ ਹੈ। ਮੰਥਨ ਕਰ ਫਿਰ ਪ੍ਰੇਮ ਨਾਲ ਸਮਝਾਉਣਾ ਹੈ। ਬਾਬਾ ਦੀ ਸਰਵਿਸ ਵਿੱਚ ਮਦਦਗਾਰ ਬਣਨਾ ਹੈ।

ਵਰਦਾਨ:-

ਰੂਹਾਨੀ ਰੋਇਲਟੀ ਦਾ ਫਾਊਂਡੇਸ਼ਨ ਸੰਪੂਰਨ ਪਵਿਤ੍ਰਤਾ ਹੈ। ਸੰਪੂਰਨ ਪਿਓਰਟੀ ਹੀ ਰੋਇਲਟੀ ਹੈ। ਇਸ ਰੂਹਾਨੀ ਰੋਇਲਟੀ ਦੀ ਝਲਕ ਪਵਿੱਤਰ ਆਤਮਾ ਦੇ ਸਵਰੂਪ ਨਾਲ ਵਿਖਾਈ ਦੇਵੇਗੀ। ਇਹ ਚਮਕ ਕਦੇ ਛਿਪ ਨਹੀਂ ਸਕਦੀ। ਕੋਈ ਕਿਨਾਂ ਵੀ ਖੁਦ ਨੂੰ ਗੁਪਤ ਰੱਖੇ ਲੇਕਿਨ ਉਨ੍ਹਾਂ ਦੇ ਬੋਲ, ਉਨ੍ਹਾਂ ਦਾ ਸੰਬੰਧ ਸੰਪਰਕ, ਰੂਹਾਨੀ ਵਿਵਹਾਰ ਦਾ ਪ੍ਰਭਾਵ ਉਨ੍ਹਾਂ ਨੂੰ ਪ੍ਰਤੱਖ ਕਰੇਗਾ। ਤਾਂ ਹਰ ਇੱਕ ਨਾਲੇਜ ਦੇ ਦਰਪਣ ਵਿੱਚ ਵੇਖੋ ਕਿ ਮੇਰੇ ਚਿਹਰੇ ਤੇ, ਚਲਣ ਵਿੱਚ ਉਹ ਰਿਆਲਟੀ ਵਿਖਾਈ ਦੇਂਦੀ ਹੈ ਜਾਂ ਸਧਾਰਨ ਚਿਹਰਾ, ਸਧਾਰਨ ਚਲਨ?

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top