08 March 2022 Punjabi Murli Today | Brahma Kumaris
Read and Listen today’s Gyan Murli in Punjabi
7 March 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਇੱਕ ਬਾਪ ਨਾਲ ਸੱਚਾ - ਸੱਚਾ ਲਵ ਰੱਖੋ, ਉਹਨਾਂ ਦੀ ਮਤ ਤੇ ਚੱਲੋ ਤਾਂ ਬਾਕੀ ਸਭ ਮਿੱਤਰ ਸੰਬੰਧੀਆਂ ਨਾਲ ਮਮਤਵ ਟੁੱਟ ਜਾਏਗਾ"
ਪ੍ਰਸ਼ਨ: -
ਬਾਪ ਦੇ ਸਿਵਾਏ ਕਿਹੜੇ ਸ਼ਬਦ ਕੋਈ ਵੀ ਮਨੁੱਖ ਬੋਲ ਨਹੀਂ ਸਕਦਾ ਹੈ?
ਉੱਤਰ:-
ਮੈਂ ਤੁਸੀਂ ਆਤਮਾਵਾਂ ਦਾ ਬਾਪ ਤੁਹਾਨੂੰ ਪੜ੍ਹਾਉਣ ਆਇਆ ਹਾਂ, ਮੈਂ ਤੁਹਾਨੂੰ ਆਪਣੇ ਨਾਲ ਵਾਪਿਸ ਲੈ ਜਾਵਾਂਗਾ। ਇਵੇਂ ਦੇ ਸ਼ਬਦ ਬੋਲਣ ਦੀ ਤਾਕਤ ਬਾਪ ਦੇ ਸਿਵਾਏ ਕਿਸੇ ਵੀ ਮਨੁੱਖ ਵਿੱਚ ਨਹੀਂ ਹੈ। ਤੁਹਾਨੁੰ ਨਿਸ਼ਚੇ ਹੈ – ਇਹ ਨਵਾਂ ਗਿਆਨ ਨਵੇਂ ਵਿਸ਼ਵ ਦੇ ਲਈ ਹੈ, ਜੋ ਖੁਦ ਰੂਹਾਨੀ ਬਾਪ ਸਾਨੂੰ ਪੜ੍ਹਾਉਂਦੇ ਹਨ, ਅਸੀਂ ਗੋਡਲੀ ਸਟੂਡੈਂਟ ਹਾਂ।
ਗੀਤ:-
ਭੋਲੇਨਾਥ ਸੇ ਨਿਰਾਲਾ..
ਓਮ ਸ਼ਾਂਤੀ। ਬੱਚਿਆਂ ਨੂੰ ਦੇਣ ਵਾਲਾ ਹਮੇਸ਼ਾ ਬਾਪ ਹੁੰਦਾ ਹੈ। ਇੱਕ ਬਾਪ ਹੁੰਦਾ ਹੈ ਹੱਦ ਦਾ, ਜੋ ਆਪਣੇ 5-8 ਬੱਚਿਆਂ ਨੂੰ ਵਰਸਾ ਦਿੰਦਾ ਹੈ। ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦਿੰਦੇ ਹਨ। ਉਹ ਸਭ ਦਾ ਇੱਕ ਹੀ ਬਾਪ ਹੈ। ਲੌਕਿਕ ਬਾਪ ਤੇ ਬਹੁਤ ਹਨ। ਅਨੇਕ ਬੱਚੇ ਹੁੰਦੇ ਹਨ, ਇਹ ਹੈ ਸਭ ਬੱਚਿਆਂ ਦਾ ਬਾਪ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਵੀ ਬਾਪ ਨਹੀਂ ਕਹਾਂਗੇ। ਸ਼ੰਕਰ ਦਾ ਕੰਮ ਹੀ ਵੱਖਰਾ ਹੈ। ਉਹ ਦੇਣ ਵਾਲਾ ਨਹੀਂ ਹੈ। ਇੱਕ ਹੀ ਨਿਰਾਕਾਰ ਬਾਪ ਹੈ ਜਿਸ ਕੋਲੋਂ ਵਰਸਾ ਮਿਲਦਾ ਹੈ। ਉਹ ਹੈ ਪਰਮਪਿਤਾ, ਮੂਲਵਤਨ ਵਿੱਚ ਪਰੇ ਤੋਂ ਪਰੇ ਰਹਿਣ ਵਾਲਾ। ਸਮਝਾਉਣ ਦੀਆਂ ਬੜੀਆਂ ਯੁਕਤੀਆਂ ਚਾਹੀਦੀਆਂ ਹਨ, ਮਿੱਠੀ ਜਬਾਨ ਵੀ ਚਾਹੀਦੀ ਹੈ। ਕਾਮ ਮਹਾਸ਼ਤਰੁ ਹੈ – ਇਹਨਾਂ ਤੇ ਜਿੱਤ ਪਾਉਣੀ ਹੈ। ਹੁਣ ਕੰਨਿਆਵਾਂ ਤੇ ਸਵਤੰਤਰ ਹਨ। ਅਜਿਹੇ ਬਹੁਤ ਮਨੁੱਖ ਹੁੰਦੇ ਹਨ ਬ੍ਰਹਮਚਰਿਆ ਵਿੱਚ ਰਹਿਣਾ ਪਸੰਦ ਕਰਦੇ ਹਨ। ਵਿਕਾਰੀ ਕਟੁੰਮਬ ਪਰਿਵਾਰ ਵਿੱਚ ਨਹੀਂ ਜਾਣਾ ਚਾਹੁੰਦੇ ਹਨ ਤਾਂ ਇਵੇਂ ਰਹਿ ਜਾਂਦੇ ਹਨ, ਮਨਾ ਨਹੀਂ ਹੈ। ਕੰਨਿਆਵਾਂ ਦਾ ਕਨ੍ਹਈਆ ਬਾਪ ਤੇ ਮਸ਼ਹੂਰ ਹੈ। ਕ੍ਰਿਸ਼ਨ ਕੋਈ ਕੰਨਿਆਵਾਂ ਦਾ ਬਾਪ ਨਹੀਂ ਹੈ। ਇਹ ਤਾਂ ਬ੍ਰਹਮਾਕੁਮਾਰੀਆਂ ਹਨ। ਕ੍ਰਿਸ਼ਨ ਕੁਮਾਰੀਆ ਹੁੰਦੀਆਂ ਨਹੀਂ। ਕ੍ਰਿਸ਼ਨ ਨੂੰ ਪ੍ਰਜਾਪਿਤਾ ਨਹੀਂ ਕਹਾਂਗੇ। ਇਹ ਕੰਨਿਆਵਾਂ ਮਾਤਾਵਾਂ ਹਨ ਜਿਨ੍ਹਾਂ ਨੂੰ ਸਹਿਣ ਕਰਨਾ ਪੈਂਦਾ ਹੈ। ਪਰ ਦਿਲ ਸਾਫ਼ ਹੋਣੀ ਚਾਹੀਦੀ ਹੈ। ਬੁੱਧੀ ਦਾ ਯੋਗ ਇੱਕ ਬਾਪ ਨਾਲ ਜੁਟਿਆ ਹੋਇਆ ਰਹੇ ਤਾਂ ਹੀ ਅਨੇਕਾਂ ਨਾਲ ਟੁੱਟ ਸਕਦਾ ਹੈ। ਪੱਕਾ ਨਿਸ਼ਚੇ ਹੋਵੇ ਕਿ ਸਾਨੂੰ ਇੱਕ ਬਾਪ ਦਾ ਬਣਨਾ ਹੈ। ਉਹਨਾਂ ਦੀ ਮਤ ਤੇ ਚੱਲਣਾ ਹੈ। ਬਾਬਾ ਨੇ ਸਮਝਾਇਆ ਹੈ ਕਿ ਤੁਸੀਂ ਆਪਣੇ ਪਤੀ ਨੂੰ ਵੀ ਸਮਝਾਓ ਕਿ ਕ੍ਰਿਸ਼ਨਪੂਰੀ ਦੀ ਸਥਾਪਨਾ ਹੋ ਰਹੀ ਹੈ। ਕੰਸਪੂਰੀ ਦੇ ਵਿਨਾਸ਼ ਦੀਆਂ ਤਿਆਰੀਆਂ ਹੋ ਰਹੀਆਂ ਹਨ। ਜੇਕਰ ਕ੍ਰਿਸ਼ਨਪੂਰੀ ਵਿੱਚ ਚੱਲਣਾ ਹੈ ਤੇ ਵਿਕਾਰਾਂ ਨੂੰ ਛੱਡਣਾ ਪਵੇਗਾ। ਕ੍ਰਿਸ਼ਨਪੂਰੀ ਵਿੱਚ ਚੱਲਣ ਲਈ ਸੰਪੂਰਨ ਨਿਰਵਿਕਾਰੀ ਬਣਨਾ ਹੈ। ਹਾਲੇ ਤੁਹਾਨੂੰ ਮੇਰਾ ਵੀ ਅਤੇ ਆਪਣਾ ਵੀ ਕਲਿਆਣ ਕਰਨਾ ਹੈ ਅਤੇ ਮੈਂ ਅਤੇ ਤੁਸੀਂ ਵੀ ਇੱਕ ਭਗਵਾਨ ਦੇ ਬੱਚੇ ਹਾਂ। ਤੁਸੀਂ ਵੀ ਕਹਿੰਦੇ ਹੋ ਭਗਵਾਨ ਸਾਡਾ ਬਾਪ ਹੈ, ਅਸੀਂ ਤੇ ਆਪਸ ਵਿੱਚ ਭਰਾ ਭੈਣ ਠਹਿਰੇ। ਹੁਣ ਵਿਕਾਰ ਵਿੱਚ ਜਾ ਨਹੀਂ ਸਕਦੇ। ਭਾਰਤ ਪਵਿੱਤਰ ਸੀ ਤਾਂ ਸਭ ਸੁਖੀ ਸਨ, ਹੁਣ ਤੇ ਦੁਖੀ ਹਨ। ਨਰਕ ਵਿੱਚ ਗੋਤੇ ਖਾਂਦੇ ਰਹਿੰਦੇ ਹਨ। ਬਾਪ ਕਹਿੰਦੇ ਹਨ ਦੋਨੋ ਹੱਥ, ਹੱਥ ਵਿੱਚ ਦੇਕੇ ਪਵਿੱਤਰ ਬਣਕੇ ਸਤਿਯੁੱਗ ਵਿੱਚ ਚੱਲੋ। ਹੁਣ ਭਲਾ ਅਸੀਂ ਕਿਉਂ 21 ਜਨਮਾਂ ਦਾ ਵਰਸਾ ਗਵਾਈਏ। ਰੋਜ ਸਮਝਾਉਣ ਨਾਲ ਹੱਡੀ ਨਰਮ ਹੋ ਜਾਏਗੀ। ਕੰਨਿਆਵਾਂ ਤਾਂ ਸਵਤੰਤਰ ਹਨ, ਸਿਰਫ ਉਹਨਾਂ ਦਾ ਸੰਗ ਖ਼ਰਾਬ ਨਾ ਹੋਵੇ। ਇਹ ਅਪਵਿੱਤਰ, ਭ੍ਰਿਸ਼ਟਾਚਾਰੀ ਦੁਨੀਆਂ ਖ਼ਤਮ ਹੋਣੀ ਹੈ। ਬਾਪ ਕਹਿੰਦੇ ਹਨ- ਪਵਿੱਤਰ ਬਣੋ ਤੇ ਪਵਿੱਤਰ ਦੁਨੀਆਂ ਦੇ ਮਾਲਿਕ ਬਣ ਜਾਓਗੇ। ਇਵੇਂ ਯੁਕਤੀਆਂ ਨਾਲ ਸਮਝਾਉਣਾ ਹੈ, ਵਿਸ਼ਟਾ ਦੇ ਕੀੜੇ ਹਨ ਤਾਂ ਉਹਨਾਂ ਨੂੰ ਭੂੰ ਭੂੰ ਕਰਕੇ ਆਪ ਸਮਾਨ ਬਨਾਉਣਾ ਹੈ। ਸ਼ਕਤੀ ਸੈਨਾ ਵਿੱਚ ਸ਼ਕਤੀ ਵੀ ਚਾਹੀਦੀ ਹੈ ਨਾ! ਬੱਚਿਆਂ ਆਦਿ ਨੂੰ ਸੰਭਾਲਣਾ ਹੀ ਹੈ। ਬਾਕੀ ਮੋਹ ਵਿੱਚ ਨਹੀਂ ਲਟਕਣਾ ਹੈ। ਬੁੱਧੀ ਦਾ ਯੋਗ ਇੱਕ ਨਾਲ ਹੀ ਰਹੇ। ਇਹ ਸਭ ਚਾਚਾ, ਮਾਮਾ, ਕਾਕਾ ਡਰਾਮੇ ਦੇ ਐਕਟਰ ਹਨ। ਹੁਣ ਖੇਡ ਪੂਰਾ ਹੁੰਦਾ ਹੈ, ਵਾਪਿਸ ਜਾਣਾ ਹੈ। ਵਿਕ੍ਰਮਾਂ ਦਾ ਹਿਸਾਬ – ਕਿਤਾਬ ਚੁਕਤੁ ਕਰਨਾ ਹੈ। ਇਸ ਪੁਰਾਣੀ ਦੁਨੀਆਂ ਤੋਂ ਦਿਲ ਹਟਾਉਣਾ ਹੈ। ਇੱਕ ਬਾਪ ਨੂੰ ਯਾਦ ਕਰਨਾ ਹੈ। ਬਾਪ ਕਹਿੰਦੇ ਹਨ ਸ਼੍ਰੀਮਤ ਤੇ ਚੱਲੋਗੇ ਤਾਂ ਸਵਰਗ ਦੀ ਬਾਦਸ਼ਾਹੀ ਪਾਓਗੇ। ਸ਼੍ਰੀਮਤ ਹੈ ਭਗਵਾਨ ਦੀ। ਰਾਜਯੋਗ ਨਾਲ ਬਰੋਬਰ ਰਾਜਾਵਾਂ ਦਾ ਰਾਜਾ ਬਣਦੇ ਹਨ। ਇਹ ਮ੍ਰਿਤੂ ਲੋਕ ਤਾਂ ਹੁਣ ਖ਼ਤਮ ਹੋਣਾ ਹੈ। ਤਾਂ ਕਿਉਂ ਨਾ ਬਾਪ ਕੋਲੋਂ 21 ਜਨਮਾਂ ਦਾ ਪੂਰਾ ਵਰਸਾ ਲੈ ਲਈਏ। ਸਟੂਡੈਂਟਸ ਸਮਝਦੇ ਹਨ – ਜੇਕਰ ਅਸੀਂ ਚੰਗੀ ਤਰ੍ਹਾਂ ਪੜ੍ਹਾਂਗੇ ਤੇ ਵਧੀਆ ਨੰਬਰਾਂ ਨਾਲ ਪਾਸ ਹੋਵਾਂਗੇ। ਜੇਕਰ ਇੱਥੇ ਚੰਗੇ ਨੰਬਰਾਂ ਨਾਲ ਪਾਸ ਹੋਵਾਂਗੇ ਤਾਂ ਉੱਥੇ ਸਵਰਗ ਵਿੱਚ ਉੱਚ ਪਦਵੀਂ ਪਾਵਾਂਗੇ। ਬਣਨਾ ਤਾਂ ਪ੍ਰਿੰਸ ਪ੍ਰਿੰਸੇਸ ਚਾਹੀਦਾ ਹੈ। ਸਾਰੇ ਤੇ ਨਹੀਂ ਬਣਨਗੇ। ਪ੍ਰਜਾ ਤੇ ਢੇਰਾਂ ਦੀ ਢੇਰ ਬਣਦੀ ਜਾਂਦੀ ਹੈ। ਪ੍ਰਦਰਸ਼ਨੀ ਵਿੱਚ ਹੋਲੀ – ਹੋਲੀ ਬਹੁਤ ਪ੍ਰਭਾਵ ਨਿਕਲਦਾ ਜਾਏਗਾ।
ਤੁਸੀਂ ਜਾਣਦੇ ਹੋ ਜੋ ਐਕਟ ਚਲਦਾ ਆਇਆ ਹੈ ਉਹ 5 ਹਜ਼ਾਰ ਵਰ੍ਹੇ ਪਹਿਲਾਂ ਵੀ ਚੱਲਿਆ ਸੀ। ਬਾਪ ਕਹਿੰਦੇ ਹਨ ਮੈਂ ਵੀ ਇਸ ਡਰਾਮੇ ਦੇ ਬੰਧਨ ਵਿੱਚ ਬੰਨਿਆ ਹੋਇਆ ਹਾਂ। ਪਾਰ੍ਟ ਬਿਨਾਂ ਤੇ ਕੁੱਝ ਕਰ ਨਹੀਂ ਸਕਦਾ। ਇਵੇਂ ਨਹੀਂ ਹੈ ਕਿ ਸਵਦਰਸ਼ਨ ਚੱਕਰ ਨਾਲ ਕਿਸੇ ਦਾ ਸਿਰ ਕੱਟ ਦਵਾਂ। ਸਵਦਰਸ਼ਨ ਚੱਕਰ ਦਾ ਅਰਥ ਵੀ ਤੁਹਾਨੂੰ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ। ਸ਼ਾਸਤਰਾਂ ਵਿੱਚ ਤੇ ਢੇਰ ਕਥਾਵਾਂ ਲਿਖ ਦਿੱਤੀਆਂ ਹਨ। ਸਵਦਰਸ਼ਨ ਮਤਲਬ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਨੂੰ ਜਾਨਣਾ। ਸਵ ਮਤਲਬ ਆਤਮਾ ਦਾ ਦਰਸ਼ਨ ਹੋਇਆ – ਸ੍ਰਿਸ਼ਟੀ ਚੱਕਰ ਦਾ ਕਿ ਬਰੋਬਰ ਅਸੀਂ 84 ਦਾ ਚੱਕਰ ਲਗਾਉਂਦੇ ਹਾਂ। ਸੂਰਜਵੰਸ਼ੀ, ਚੰਦਰਵੰਸ਼ੀ… ਹੁਣ ਚੱਕਰ ਪੂਰਾ ਹੋਇਆ। ਫਿਰ ਨਵਾਂ ਚੱਕਰ ਫਿਰੇਗਾ। ਭਾਰਤ ਦਾ ਹੀ ਇਹ ਚੱਕਰ ਹੈ। ਆਦਿ ਤੋਂ ਅੰਤ ਤੱਕ ਭਾਰਤਵਾਸੀਆਂ ਦਾ ਪਾਰ੍ਟ ਹੈ। ਭਾਰਤ ਦੇ ਦੋ ਯੁਗ ਪੂਰੇ ਹੁੰਦੇ ਹਨ। ਤਾਂ ਜਿਵੇਂ ਅੱਧੀ ਦੁਨੀਆਂ ਪੂਰੀ ਹੋਈ, ਉਸਨੂੰ ਵੀ ਪੈਰਾਡਾਈਜ਼ ਵੀ ਕਹਿੰਦੇ ਹਨ। ਬਾਕੀ ਹੋਰ ਧਰਮ ਤਾਂ ਆਉਂਦੇ ਹੀ ਬਾਦ ਵਿੱਚ ਹਨ। ਬੋਲੋ, ਤੁਹਾਡੇ ਤੋਂ ਪਹਿਲਾਂ ਇਹ ਸਵਰਗ ਸੀ, ਨਵੀਂ ਦੁਨੀਆਂ ਸੀ, ਹੁਣ ਪੁਰਾਣੀ ਦੁਨੀਆਂ ਹੈ। ਤੁਸੀਂ ਜਾਣਦੇ ਹੋ ਆਦਿ ਵਿੱਚ ਹਨ ਸੂਰਜਵੰਸ਼ੀ, ਚੰਦਰਵੰਸ਼ੀ। ਉਹ ਰਾਜਧਾਨੀ ਪੂਰੀ ਹੁੰਦੀ ਹੈ ਤਾਂ ਮੱਧ ਹੁੰਦਾ ਹੈ। ਨਵੀਂ ਅਤੇ ਪੁਰਾਣੀ ਦਾ ਵਿਚਕਾਰ। ਪਹਿਲੇ ਅੱਧਾਕਲਪ ਭਾਰਤ ਹੀ ਸੀ। ਨਾਟਕ ਸਾਰਾ ਸਾਡੇ ਉਪਰ ਹੀ ਬਣਿਆ ਹੋਇਆ ਹੈ। ਅਸੀਂ ਸੋ ਸ਼੍ਰੇਸ਼ਠਾਚਾਰੀ ਡਬਲ ਸਿਰਤਰਾਜ ਰਾਜੇ ਸੀ। ਅਸੀਂ ਹੀ ਭ੍ਰਿਸ਼ਟਾਚਾਰੀ ਬਣੇ, ਪੂਜਯ ਸੋ ਪੁਜਾਰੀ ਹੋਰ ਕੋਈ ਅਜਿਹੀ ਗੱਲ ਕਹਿ ਨਾ ਸਕੇ। ਕਿੰਨੀ ਸਹਿਜ ਗੱਲ ਹੈ ਸਮਝਣ ਦੀ। ਇਹ ਰੂਹਾਨੀ ਨਾਲੇਜ਼ ਸੁਪ੍ਰੀਮ ਰੂਹ ਬੱਚਿਆਂ ਨੂੰ ਦੇ ਰਹੇ ਹਨ। ਤੁਸੀਂ ਜਾਣਦੇ ਹੋ ਸਾਨੂੰ ਆਤਮਾਵਾਂ ਨੂੰ ਬਾਪ ਗਿਆਨ ਦੇ ਰਹੇ ਹਨ। ਬਾਪ ਕਹਿੰਦੇ ਹਨ ਮੈਂ ਆਤਮਾਵਾਂ ਨੂੰ ਪੜ੍ਹਾਉਦਾ ਹਾਂ। ਆਤਮਾਵਾਂ ਨੂੰ ਨਾਲ ਲੈ ਜਾਵਾਂਗਾ ਹੋਰ ਕਿਸੇ ਵਿੱਚ ਅਜਿਹਾ ਕਹਿਣ ਦੀ ਤਾਕਤ ਨਹੀਂ ਹੈ। ਭਾਵੇਂ ਆਪਣੇ ਨੂੰ ਬ੍ਰਹਮਾ ਜਾਂ ਬ੍ਰਹਮਾਕੁਮਾਰੀ ਕਹਾਉਣ। ਕੁੱਝ ਇਥੋਂ ਦਾ ਗਿਆਨ ਵੀ ਕਾਪੀ ਕਰ ਲੈਣ ਪਰ ਉਹ ਚੱਲ ਨਾ ਸਕਣ। ਸੱਚ ਫਿਰ ਵੀ ਸੱਚ ਹੁੰਦਾ ਹੈ, ਸੱਚ ਕਦੀ ਛਿਪ ਨਾ ਸਕੇ। ਪਿਛਾੜੀ ਵਿੱਚ ਜ਼ਰੂਰ ਕਹਿਣਗੇ – ਓਹੋ ਪ੍ਰਭੂ ਤੁਸੀਂ ਜੋ ਦੱਸਦੇ ਸੀ ਉਹ ਸੱਚ ਹੈ, ਬਾਕੀ ਸਭ ਝੂਠ ਹੈ। ਪਰਮਪਿਤਾ ਪਰਮਾਤਮਾ ਹੈ ਹੀ ਟਰੁਥ। ਉਹ ਨਿਰਾਕਾਰ ਹੈ। ਸ਼ਿਵਰਾਤਰੀ ਦਾ ਵੀ ਅਰਥ ਨਹੀਂ ਸਮਝਦੇ ਹਨ। ਜੇਕਰ ਕ੍ਰਿਸ਼ਨ ਦੇ ਤਨ ਵਿੱਚ ਆਏ ਤੇ ਕਹਿਣ ਕਿ ਮੈਂ ਕ੍ਰਿਸ਼ਨ ਦੇ ਤਨ ਵਿੱਚ ਆਕੇ ਤੁਹਾਨੂੰ ਗਿਆਨ ਦਿੰਦਾ ਹਾਂ, ਇਹ ਵੀ ਹੋ ਨਹੀਂ ਸਕਦਾ। ਇਹ ਨਾਲੇਜ਼ ਤੇ ਸਾਨੂੰ ਚੰਗੀ ਤਰ੍ਹਾਂ ਅਟੈਂਸ਼ਨ ਦੇਣਾ ਹੈ। ਅਸੀਂ ਗੌਡਲੀ ਸਟੂਡੈਂਟ ਹਾਂ, ਇਹ ਬੁੱਧੀ ਵਿੱਚ ਨਹੀਂ ਹੈ ਤਾਂ ਬੁੱਧੀ ਵਿੱਚ ਕੁੱਝ ਵੀ ਬੈਠੇਗਾ ਨਹੀਂ। ਤੁਹਾਡੇ ਬਹੁਤ ਜਨਮਾਂ ਦੇ ਅੰਤ ਦਾ ਇਹ ਅੰਤਿਮ ਜਨਮ ਹੈ। ਇਹ ਮ੍ਰਿਤੂ ਲੋਕ ਹੁਣ ਖ਼ਤਮ ਹੋਣਾ ਹੈ। ਤਾਂ ਮੈਂ ਆਇਆ ਹਾਂ ਹੁਣ ਅਮਰਪੁਰੀ ਦਾ ਮਾਲਿਕ ਬਨਾਉਣ। ਸੱਤ ਨਾਰਾਇਣ ਦੀ ਕਥਾ ਮਤਲਬ ਨਰ ਤੋਂ ਨਾਰਾਇਣ ਬਣਨ ਦੀ ਨਾਲੇਜ਼, ਕਥਾ ਨਹੀ। ਕਥਾ ਪੁਰਾਣੀ, ਪ੍ਰਾਚੀਨ ਨੂੰ ਕਿਹਾ ਜਾਂਦਾ ਹੈ। ਇਹ ਨਾਲੇਜ਼ ਹੈ। ਏਮ ਆਬਜੈਕਟ ਵੀ ਦੱਸਦੇ ਹਨ। ਇਹ ਕਾਲੇਜ ਵੀ ਠਹਿਰਿਆ। ਹਿਸਟ੍ਰੀ, ਜੋਗ੍ਰਾਫੀ ਵੀ ਪੁਰਾਣੀ ਕਥਾ ਹੋਈ। ਫਲਾਣਾ – ਫਲਾਣਾ ਰਾਜ ਕਰਦਾ ਸੀ। ਹੁਣ ਬਾਪ ਕਹਿੰਦੇ ਹਨ ਮੇਰਾ ਵੀ ਡਰਾਮੇ ਵਿੱਚ ਪਾਰ੍ਟ ਹੈ। ਬ੍ਰਹਮਾ ਦਵਾਰਾ ਸਥਾਪਨਾ, ਸ਼ੰਕਰ ਦਵਾਰਾ ਵਿਨਾਸ਼। ਉਹਨਾਂ ਨੇ ਤਾਂ ਇਹ ਬੰਬਸ ਆਦਿ ਬਣਾਉਣੇ ਹੀ ਹਨ ਵਿਨਾਸ਼ ਦੇ ਲਈ। ਯਾਦਵ, ਕੌਰਵ, ਪਾਂਡਵ ਕੀ ਕਰਤ ਭਏ। ਸ਼ਾਸ਼ਤਰਾਂ ਵਿੱਚ ਤਾਂ ਉਲਟਾ – ਸੁਲਟਾ ਲਿਖ ਦਿੱਤਾ ਹੈ ਯਾਦਵਾਂ ਲਈ ਠੀਕ ਲਿਖਿਆ ਹੈ ਕੀ ਆਪਣੇ ਕੁਲ ਦਾ ਵਿਨਾਸ਼ ਖੁਦ ਹੀ ਕੀਤਾ। ਬਾਕੀ ਪਾਂਡਵਾਂ, ਕੌਰਵਾਂ ਦਾ ਹਿੰਸਕ ਯੁੱਧ ਦਿਖਾਇਆ ਹੈ। ਇਹ ਤੇ ਹੋਇਆ ਨਹੀਂ ਹੈ। ਤੁਹਾਡੇ ਨਾਲ ਹੈ ਪਰਮਪਿਤਾ ਪਰਮਾਤਮਾ। ਉਹ ਹੈ ਮੁੱਖ ਪੰਡਾ ਅਤੇ ਗਾਈਡ ਹੈ, ਪਤਿਤ – ਪਾਵਨ ਵੀ ਹੈ, ਲਿਬ੍ਰੇਟਰ ਵੀ ਹੈ। ਰਾਵਣਰਾਜ ਤੋਂ ਛੁਡਾ ਕੇ ਰਾਮਰਾਜ ਵਿੱਚ ਲੈ ਜਾ ਰਹੇ ਹਨ। ਬਾਪ ਕਹਿੰਦੇ ਹਨ ਇਹ ਰਾਵਣ ਰਾਜ ਖ਼ਤਮ ਹੋਕੇ, ਮੁਰਦਾਬਾਦ ਹੋਕੇ ਫਿਰ ਪਾਵਨ ਸ੍ਰੇਸ਼ਠਾਚਾਰੀ ਸਤਿਯੁਗੀ ਰਾਜ ਸ਼ੁਰੂ ਹੋ ਰਿਹਾ ਹੈ। ਇਹ ਤੁਸੀਂ ਬੱਚੇ ਹੀ ਜਾਣਦੇ ਹੋ ਹੋਰ ਕਿਸੇ ਨੂੰ ਸਮਝਾ ਵੀ ਸਕਦੇ ਹੋ ਹੋਰ ਕੋਈ ਜਾਣ ਨਹੀਂ ਸਕਦੇ। ਭਗਤੀਮਾਰਗ ਦੇ ਸ਼ਾਸ਼ਤਰ ਤੇ ਬਹੁਤ ਜਾਣਦੇ ਹਨ। ਸਮਝਦੇ ਹਨ ਭਗਤੀ ਨਾਲ ਭਗਵਾਨ ਨੂੰ ਪਾਉਣਾ ਹੈ। ਅੱਧਾਕਲਪ ਭਗਤੀ ਮਾਰਗ। ਭਗਤੀ ਦੇ ਅੰਤ ਵਿੱਚ ਗਿਆਨ ਸਾਗਰ ਆਕੇ ਗਿਆਨ ਦਾ ਇੰਨਜੇਕਸ਼ਨ ਲਗਾਉਣਗੇ। ਤੁਸੀਂ ਬੱਚਿਆਂ ਦੀ ਪਤਿਤ – ਪਾਵਨ ਗੌਡ ਫਾਦਰਲੀ ਸਟੂਡੈਂਟ ਲਾਈਫ ਹੈ। ਪਤਿਤ – ਪਾਵਨ ਮਾਨਾ ਸਤਿਗੁਰੂ। ਓ ਗੌਡ ਫਾਦਰ ਮਾਨਾ ਪਰਮਪਿਤਾ ਪਰਮਾਤਮਾ ਅਤੇ ਉਹ ਫਿਰ ਸਿੱਖਿਅਕ ਦੇ ਰੂਪ ਵਿੱਚ ਰਾਜਯੋਗ ਸਿਖਾਉਂਦੇ ਹਨ। ਕਿੰਨੀ ਸਹਿਜ ਗੱਲ ਹੈ। ਪਹਿਲੇ ਪਤਿਤ – ਪਾਵਨ ਜ਼ਰੂਰ ਲਿਖਣਾ ਚਾਹੀਦਾ ਹੈ। ਗੁਰੂ ਸਭ ਤੋਂ ਤਿੱਖਾ ਹੁੰਦਾ ਹੈ। ਸਮਝਦੇ ਹਨ ਗੁਰੂ ਸਦਗਤੀ ਦਿੰਦੇ ਹਨ, ਦੁਰਗਤੀ ਤੋਂ ਛੁਡਾਉਂਦੇ ਹਨ। ਬਾਪ ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ। ਪਰ ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਬੈਠਦਾ ਕਿ ਭਗਵਾਨ ਦੇ ਅਸੀਂ ਬੱਚੇ ਹਾਂ ਤਾਂ ਜ਼ਰੂਰ ਵਰਸਾ ਮਿਲਣਾ ਚਾਹੀਦਾ ਹੈ। ਬਾਪ ਕਹਿੰਦੇ ਹਨ ਬੱਚੇ ਤੁਸੀਂ ਰਾਵਣ ਤੇ ਜਿੱਤ ਪਾਓ ਤੇ ਜਗਤ ਜੀਤ ਬਣ ਜਾਓਗੇ। ਸ਼੍ਰੀਮਤ ਤੇ ਚੱਲਣਾ ਹੈ। ਜਿਵੇਂ ਬਾਪ ਮਿੱਠਾ ਹੈ, ਉਵੇਂ ਬੱਚਿਆਂ ਨੂੰ ਵੀ ਮਿੱਠਾ ਬਣਨਾ ਹੈ। ਯੁਕਤੀ ਨਾਲ ਸਮਝਾਉਂਣਾ ਹੈ, ਅੱਗੇ ਚੱਲਕੇ ਸਮਝਣਗੇ। ਤੁਹਾਡੇ ਤੇ ਹੀ ਵਿਸ਼ਵਾਸ਼ ਕਰਨਗੇ। ਦੇਖਣਗੇ, ਲੜਾਈ ਤੇ ਲਗ ਗਈ ਹੈ, ਕਿਉਂ ਨਾ ਬਾਪ ਕੋਲੋਂ ਵਰਸਾ ਲੈ ਲਈਏ। ਅਜਿਹੀ ਲੜਾਈ ਆਦਿ ਦੇ ਸਮੇਂ ਤੇ ਵਿਕਾਰ ਦੀ ਗੱਲ ਯਾਦ ਨਹੀਂ ਰਹਿੰਦੀ। ਇਵੇਂ ਕੋਈ ਨਹੀਂ ਕਹੇਗਾ ਕਿ ਵਿਨਾਸ਼ ਹੋਣ ਤੋਂ ਪਹਿਲੇ ਵਿਸ਼ ਦਾ ਟੇਸਟ ਲੈ ਲਈਏ। ਉਸ ਸਮੇਂ ਆਪਣੀ ਸੰਭਾਲ ਕੀਤੀ ਜਾਂਦੀ ਹੈ। ਜਨਮ – ਜਨਮਾਂਤ੍ਰ ਤੋਂ ਇਹ ਇਹ ਕਾਮ ਕਟਾਰੀ ਚਲਾਉਣ ਨਾਲ ਤੁਹਾਡੀ ਇਹ ਹਾਲਤ ਹੋਈ ਹੈ, ਦੁਖੀ ਹੋ ਗਏ ਹਨ। ਪਵਿੱਤਰਤਾ ਵਿੱਚ ਹੀ ਸੁੱਖ ਹੈ। ਸੰਨਿਆਸੀ ਪਵਿੱਤਰ ਹਨ ਤਾਂ ਹੀ ਤੇ ਪੂਜੇ ਜਾਂਦੇ ਹਨ। ਪਰ ਇਸ ਸਮੇਂ ਦੁਨੀਆਂ ਵਿੱਚ ਠੱਗੀ ਬਹੁਤ ਲੱਗੀ ਪਈ ਹੈ। ਧਨੀ – ਧੋਨੀ ਤੇ ਕੋਈ ਹੈ ਨਹੀਂ। ਪ੍ਰਜਾ ਦਾ ਪ੍ਰਜਾ ਤੇ ਰਾਜ ਹੈ। ਸਵਰਗ ਵਿੱਚ ਲਕਸ਼ਮੀ -ਨਾਰਾਇਣ ਦਾ ਕਿੰਨਾ ਨੰਬਰਵਨ ਰਾਜ ਸੀ। ਭਾਰਤ ਕੌਣ ਕਹਿਲਾਵੇ! ਇਹ ਸਭ ਭੁੱਲ ਗਏ ਹਨ। ਰੁਦ੍ਰ ਮਾਲਾ ਹੈ, ਫਿਰ ਹੈ ਵਿਸ਼ਨੂੰ ਦੀ ਮਾਲਾ। ਬ੍ਰਾਹਮਣਾਂ ਦੀ ਮਾਲਾ ਤੇ ਬਣ ਨਾ ਸਕੇ ਕਿਉਂਕਿ ਹੇਠਾਂ ਉੱਪਰ ਚੜਦੇ ਰਹਿੰਦੇ ਹਨ। ਅਜੇ 5-6 ਨੰਬਰ ਵਿੱਚ, ਕੱਲ ਵੇਖੋ ਤੇ ਹੈ ਨਹੀਂ। ਵਰਸੇ ਤੋਂ ਵੀ, ਰਜਾਈ ਤੋਂ ਵੀ ਖ਼ਤਮ ਹੋ ਜਾਂਦੇ ਹਨ। ਬਾਕੀ ਰਹੀ ਪ੍ਰਜਾ ਪਦਵੀ। ਇੱਥੇ ਰਹਿ ਕੇ ਵੀ ਛੱਡ ਦਿੰਦੇ ਹਨ ਤੇ ਪ੍ਰਜਾ ਵਿੱਚ ਵੀ ਚੰਗੀ ਪਦਵੀ ਪਾ ਨਾ ਸਕਣਗੇ। ਵਿਕਰਮ ਬੜੇ ਜ਼ੋਰ ਨਾਲ ਹੁੰਦੇ ਹਨ। ਤੁਹਾਨੂੰ ਭਗਵਾਨ ਪੜ੍ਹਾਉਂਦੇ ਹਨ – ਕਿੰਨੀ ਵੰਡਰਫੁਲ ਗੱਲ ਹੈ। ਨਵੀਂ ਦੁਨੀਆਂ ਦੇ ਲਈ ਇਹ ਨਵਾਂ ਗਿਆਨ ਹੈ। ਤੁਸੀਂ ਨਵੇਂ ਵਿਸ਼ਵ ਦੇ ਮਾਲਿਕ ਸੀ, ਹੁਣ ਪੁਰਾਣੇ ਵਿਸ਼ਵ ਵਿੱਚ ਕੌਡੀ ਤੁਲ੍ਯ ਹੋ। ਬਾਪ ਕੌਡੀ ਤੁਲ੍ਯ ਨੂੰ ਫਿਰ ਤੋਂ ਹੀਰੇ ਤੁਲ੍ਯ ਬਣਾਉਂਦੇ ਹਨ। ਤੁਸੀਂ ਕਡਿੰਆਂ ਤੋਂ ਫੁੱਲ ਬਣ ਗਏ ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਕਿਸੀ ਵੀ ਸੰਬੰਧ ਵਿੱਚ ਮੋਹ ਨਹੀਂ ਲਟਕਾਉਂਣਾ ਹੈ। ਅੰਦਰ ਦੀ ਸਚਾਈ ਸਫਾਈ ਨਾਲ ਨਿਰਬੰਧਨ ਬਣਨਾ ਹੈ। ਵਿਕਰਮਾਂ ਦਾ ਹਿਸਾਬ – ਕਿਤਾਬ ਚੁਕਤੁ ਕਰਨਾ ਹੈ।
2. ਮਿੱਠੀ ਜਬਾਨ ਅਤੇ ਯੁਕਤੀਯੁਕਤ ਬੋਲ ਨਾਲ ਸੇਵਾ ਕਰਨੀ ਹੈ। ਪੁਰਸ਼ਾਰਥ ਕਰ ਚੰਗੇ ਨੰਬਰ ਨਾਲ ਪਾਸ ਹੋਣਾ ਹੈ।
ਵਰਦਾਨ:-
ਸ੍ਰੇਸ਼ਠ ਪੁਰਸ਼ਾਰਥੀ ਉਹ ਹਨ ਜੋ ਸੈਕਿੰਡ ਵਿੱਚ ਕੰਟਰੋਲਿੰਗ ਪਾਵਰ ਦਵਾਰਾ ਰੋਂਗ ਨੂੰ ਰਾਈਟ ਵਿੱਚ ਪਰਿਵਰਤਨ ਕਰ ਦੇਣ। ਇਵੇਂ ਨਹੀਂ ਵਿਅਰਥ ਨੂੰ ਕੰਟਰੋਲ ਤਾਂ ਕਰਨਾ ਚਾਹੁੰਦੇ ਹਨ, ਸਮਝਦੇ ਵੀ ਹਨ ਇਹ ਰੋਂਗ ਹੈ ਪਰ ਅੱਧਾ ਘੰਟੇ ਤੱਕ ਉਹ ਹੀ ਚੱਲਦਾ ਰਹੇ। ਇਸ ਨੂੰ ਕਹਾਂਗੇ ਥੋੜਾ – ਥੋੜਾ ਅਧੀਨ ਅਤੇ ਥੋੜਾ – ਥੋੜਾ ਅਧਿਕਾਰੀ। ਜਦ ਸਮਝਦੇ ਹੋ ਕਿ ਇਹ ਸੱਤ ਨਹੀਂ ਹੈ, ਝੂਠ ਅਤੇ ਵਿਅਰਥ ਹੈ, ਤਾਂ ਉਸੀ ਸਮੇਂ ਬ੍ਰੇਕ ਲੱਗਾ ਦੇਣਾ – ਇਹ ਹੀ ਸ੍ਰੇਸ਼ਠ ਪੁਰਸ਼ਾਰਥ ਹੈ। ਕੰਟਰੋਲਿੰਗ ਪਾਵਰ ਦਾ ਅਰਥ ਇਹ ਨਹੀਂ ਕਿ ਬ੍ਰੇਕ ਲਗਾਓ ਇੱਥੇ ਅਤੇ ਲੱਗੇ ਉੱਥੇ।
ਸਲੋਗਨ:-
ਅਨਮੋਲ ਗਿਆਨ ਰਤਨ (ਦਾਦੀਆਂ ਦੀ ਪੁਰਾਣੀ ਡਾਇਰੀ ਵਿੱਚੋਂ )
ਇਸ ਪੁਰਸ਼ਾਰਥ ਦੇ ਸਮੇਂ ਹਰ ਇੱਕ ਵਿੱਚ ਕੁੱਝ ਨਾ ਕੁੱਝ ਕਮੀ ਜ਼ਰੂਰ ਰਹਿੰਦੀ ਹੈ, ਜਿਸਨੂੰ ਭਰਨ ਲਈ ਹਰ ਇੱਕ ਪੁਰਸ਼ਾਰਥ ਕਰਦਾ ਹੈ। ਕਿਸੇ ਵਿੱਚ ਧੀਰਜ ਦਾ ਗੁਣ ਨਹੀਂ ਹੈ ਤਾਂ ਕਿਸੇ ਵਿੱਚ ਸਹਿਣਸ਼ੀਲਤਾ ਦਾ ਗੁਣ ਨਹੀਂ ਹੈ ਹੋਰ ਵੀ ਬਾਕੀ ਗੁਣ ਨਹੀਂ ਹਨ, ਜਿਨ੍ਹਾਂ ਦੀ ਧਾਰਨਾ ਕਰਨ ਦੇ ਲਈ ਖੁਦ ਮਾਲਿਕ ਬਣ ਉਹਨਾਂ ਗੁਣਾਂ ਨੂੰ ਆਪਣੇ ਕੋਲ ਖਿੱਚਣਾ ਹੈ। ਇਵੇਂ ਹੀ ਉਹ ਗੁਣ ਉਹਨਾਂ ਦੇ ਕੋਲ ਖਿੱਚਕੇ ਨਹੀਂ ਆਉਂਦੇ ਹਨ, ਮਾਲਿਕ ਵਿੱਚ ਕਮੀ ਹੋਣ ਦੇ ਕਾਰਨ ਗੁਣ ਕਹਿੰਦੇ ਹਨ ਕਿ ਮੈਂ ਕਿਸ ਦੇ ਨਾਲ ਮਿੱਤਰਤਾ ਰੱਖਾ, ਉਹਨਾਂ ਦਾ ਮਾਲਿਕ ਦੇ ਨਾਲ ਪਿਆਰ ਨਹੀਂ ਰਹਿੰਦਾ ਹੈ। ਪਰ ਜੋ ਮਾਲਿਕ ਹੋ ਖੜੇ ਹਨ, ਗੁਣ ਵੀ ਉਹਨਾਂ ਨੂੰ ਪਿਆਰ ਕਰਦੇ ਹਨ। ਗਿਆਨੀ ਨੂੰ ਤੇ ਗੁਣ ਹੀ ਪਿਆਰੇ ਲੱਗਦੇ ਹਨ ਨਾ। ਉਹ ਗੁਣ ਕਸ਼ਿਸ਼ਵਾਨ ਹਨ, ਜਿਸ ਕਾਰਨ ਮਾਲਿਕ ਨੂੰ ਖਿੱਚਦੇ ਹਨ, ਪਰ ਇਵੇਂ ਜ਼ਰੂਰੀ ਹੈ ਕਿ ਖੁਦ ਮਾਲਿਕ ਹੋ ਸਥਿਤ ਰਹਿਣ ਨਾਲ ਵੀ ਉਹ ਗੁਣ ਆਪੇ ਹੀ ਉਸ ਵਿੱਚ ਆ ਜਾਂਦੇ ਹਨ। ਤਾਂ ਆਪਣੇ ਮਾਲਿਕਪਨ ਦਾ ਪੂਰਾ ਨਿਸਚੇ ਹੋਣਾ ਚਾਹੀਦਾ ਹੈ। ਅਹਮ ਆਤਮਾ ਪਰਮਾਤਮਾ ਦੀ ਸੰਤਾਨ ਹਾਂ, ਇਹ ਨਿਸਚੇ ਹੋਵੇਗਾ ਤਾਂ ਸੰਪੂਰਨ ਦੈਵੀ ਗੁਣ ਵੀ ਆਉਂਦੇ ਰਹਿਣਗੇ। ਨਿਸਚੇ ਨਾਲ ਹੀ ਦੈਵੀ ਗੁਣ ਆਉਂਦੇ ਹਨ। ਗਿਆਨ ਦੀ ਪੋਆਇੰਟਸ ਉਠਾਉਣਾ, ਉਸ ਵਿੱਚ ਟਾਇਮ ਨਹੀਂ ਲੱਗਦਾ ਹੈ ਪਰ ਦੈਵੀ ਗੁਣ ਧਾਰਨ ਕਰਨ ਵਿੱਚ ਟਾਇਮ ਲੱਗਦਾ ਹੈ। ਅੱਛਾ – ਓਮ ਸ਼ਾਂਤੀ।
➤ Email me Murli: Receive Daily Murli on your email. Subscribe!