07 March 2022 Punjabi Murli Today | Brahma Kumaris

Read and Listen today’s Gyan Murli in Punjabi 

March 6, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਸਿਮਰ - ਸਿਮਰ ਸੁੱਖ ਪਾਓ, ਬਾਪ ਦਾ ਸਿਮਰਨ ਕਰੋ ਤਾਂ ਤਨ ਦੇ ਕਲ - ਕਲੇਸ਼ ਮਿਟ ਜਾਣਗੇ, ਤੁਸੀਂ ਨਿਰੋਗੀ ਬਣ ਜਾਓਗੇ"

ਪ੍ਰਸ਼ਨ: -

ਇਸ ਸਮੇਂ ਤੁਸੀਂ ਬੱਚੇ ਯੁੱਧਸਥਲ ਤੇ ਹੋ, ਜਿੱਤ ਅਤੇ ਹਾਰ ਦਾ ਆਧਾਰ ਕੀ ਹੈ?

ਉੱਤਰ:-

ਸ਼੍ਰੀਮਤ ਤੇ ਚੱਲਣ ਨਾਲ ਜਿੱਤ, ਆਪਣੀ ਮੱਤ ਅਤੇ ਦੂਜਿਆਂ ਦੀ ਮੱਤ ਤੇ ਚੱਲਣ ਨਾਲ ਹਾਰ। ਇੱਕ ਪਾਸੇ ਹੈ ਰਾਵਣ ਮੱਤ ਵਾਲੇ, ਦੂਜੀ ਪਾਸੇ ਹਨ ਰਾਮ ਮੱਤ ਵਾਲੇ। ਬਾਪ ਕਹਿੰਦੇ ਹਨ ਬੱਚੇ ਰਾਵਣ ਨੇ ਤੁਹਾਨੂੰ ਬਹੁਤ ਸਤਾਇਆ ਹੈ। ਹੁਣ ਤੁਸੀਂ ਮੇਰੇ ਨਾਲ ਬੁੱਧੀਯੋਗ ਲਗਾਓ ਤਾਂ ਵਿਸ਼ਵ ਦੇ ਮਾਲਿਕ ਬਣ ਜਾਵੋਗੇ। ਜੇਕਰ ਕਾਰਨੇ ਅਕਾਰਨੇ ਆਪਣੀ ਮਤ ਤੇ ਚੱਲੇ ਜਾਂ ਖਿਟਪਿਟ ਵਿੱਚ ਆਏ, ਪੜ੍ਹਾਈ ਛੱਡੀ ਤਾਂ ਮਾਇਆ ਮੂੰਹ ਫੇਰ ਦਵੇਗੀ, ਹਾਰ ਖਾ ਲਵੋਗੇ, ਇਸਲਈ ਬਹੁਤ – ਬਹੁਤ ਖ਼ਬਰਦਾਰ ਰਹਿਣਾ ਹੈ।

ਗੀਤ:-

ਦੇਖ ਤੇਰੇ ਸੰਸਾਰ ਦੀ ਹਾਲਤ.

ਓਮ ਸ਼ਾਂਤੀ ਇਨਸਾਨ ਨੂੰ ਕਿੰਨਾ ਬਦਲਣਾ ਹੁੰਦਾ ਹੈ। ਇਹ ਸਿਰਫ ਤੁਸੀਂ ਬ੍ਰਾਹਮਣ ਬੱਚੇ ਹੀ ਜਾਨ ਸਕਦੇ ਹੋ। ਤਾਂ ਮਨੁੱਖ ਕਿੰਨਾ ਉੱਚ ਤੇ ਉੱਚ ਜਾ ਸਕਦਾ ਹੈ ਫਿਰ ਉਹ ਹੀ ਮਨੁੱਖ ਕਿੰਨਾ ਨੀਚ ਤੋਂ ਨੀਚ ਬਣਦਾ ਹੈ। ਮਨੁੱਖ ਸਤਿਯੁਗੀ ਸਤੋਪ੍ਰਧਾਨ ਵਿਸ਼ਵ ਦਾ ਮਾਲਿਕ ਬਣ ਸਕਦੇ ਹਨ ਅਤੇ ਮਨੁੱਖ ਹੀ ਤਮੋਪ੍ਰਧਾਨ ਵਰਥ ਨਾਟ ਪੈਣੀ ਬਣ ਜਾਂਦੇ ਹਨ। ਇਹ ਸਭ ਕੁਝ ਤੁਸੀਂ ਜਾਣਿਆ ਹੈ ਬੇਹੱਦ ਦੇ ਬਾਪ ਦਵਾਰਾ। ਇੱਕ ਹੀ ਪਤਿਤ – ਪਾਵਨ ਸਦਗਤੀ ਦਾਤਾ ਹੈ। ਉਹ ਹੀ ਪਾਵਨ ਬਣਾਉਂਦੇ ਹਨ। ਰਾਵਣ ਫਿਰ ਪਤਿਤ ਬਣਾਉਂਦੇ ਹਨ। ਫਿਰ ਪਰਮਪਿਤਾ ਪਰਮਾਤਮਾ ਆਕੇ ਕਿੰਨਾ ਉੱਚ ਬਣਾਉਂਦੇ ਹਨ, ਤਾਂ ਹੀ ਗਾਇਆ ਜਾਂਦਾ ਹੈ ਈਸ਼ਵਰ ਦੀ ਗਤ ਮਤ ਨਿਆਰੀ ਹੈ। ਉਨ੍ਹਾਂ ਦੀ ਮਹਿਮਾ ਵੀ ਸਭ ਤੋਂ ਨਿਆਰੀ ਹੈ। ਬਾਪ ਦੀ ਮਹਿਮਾ ਅਪਰੰਪਾਰ ਹੈ ਕਿਓਂਕਿ ਉਨ੍ਹਾਂ ਵਰਗੀ ਮਤ ਹੋਰ ਕਿਸੇ ਦੀ ਹੁੰਦਾ ਹੀ ਨਹੀਂ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸ਼੍ਰੀਮਤ ਭਗਵਤ। ਮਤ ਤਾਂ ਸਭ ਦੀ ਹੁੰਦੀ ਹੈ। ਬੈਰਿਸਟਰ ਦੀ ਮਤ, ਸਰਜਨ ਦੀ ਮਤ, ਧੋਬੀ ਦੀ ਮਤ, ਸੰਨਿਆਸੀਆਂ, ਉਦਾਸੀਆਂ ਆਦਿ ਦੀ ਮਤ। ਫਿਰ ਵੀ ਗਾਇਆ ਜਾਂਦਾ ਹੈ ਹੇ ਈਸ਼ਵਰ ਤੁਹਾਡੀ ਗਤ ਮਤ ਸਭ ਤੋਂ ਨਿਆਰੀ ਹੈ। ਪਰਮਪਿਤਾ ਪਰਮਾਤਮਾ ਹੀ ਉੱਚ ਤੇ ਉੱਚ ਸ਼੍ਰੇਸ਼ਠ ਤੇ ਸ਼੍ਰੇਸ਼ਠ ਹੈ। ਇਹ ਕੋਈ ਮਨੁੱਖ ਅਤੇ ਦੇਵਤਾ ਦੀ ਮਤ ਨਹੀਂ ਹੈ। ਤੁਹਾਡੇ ਵਿੱਚ ਵੀ ਜੋ ਪੱਕੇ ਨਿਸ਼ਚਾਬੁੱਧੀ ਹਨ, ਉਹ ਹੀ ਇਸ ਗੱਲ ਨੂੰ ਸਮਝ ਅਤੇ ਸਮਝਾ ਸਕਦੇ ਹਨ। ਉਹ ਜਾਣਦੇ ਹਨ ਕਿ ਬਾਬਾ ਦੀ ਸ਼੍ਰੀਮਤ ਨਾਲ ਅਸੀਂ ਕਿੰਨਾ ਸ਼੍ਰੇਸ਼ਠ ਬਣਦੇ ਹਾਂ। ਬਾਬਾ ਲਵਫੁਲ, ਪੀਸਫੁਲ ਹੈ। ਹਰ ਗੱਲ ਵਿੱਚ ਫੁਲ ਹੈ ਤਾਂ ਤੁਹਾਨੂੰ ਵੀ ਫੁਲ ਵਰਸਾ ਬਾਪ ਤੋਂ ਲੈਣਾ ਹੈ। ਫੁਲ ਵਰਸਾ ਕੀ ਹੈ? ਨੰਬਰਵਨ ਵਿਸ਼ਵ ਦਾ ਮਾਲਿਕ ਬਣਨਾ। ਘੱਟ ਤੋਂ ਘੱਟ ਸੂਰਜਵੰਸ਼ੀ ਮਾਲਾ ਵਿੱਚ ਤਾਂ ਪੀਰੋ ਜਾਵੇਂ। ਅਸੀਂ ਹੀ ਪੂਜਯ ਸੀ ਫਿਰ ਅਸੀਂ ਹੀ ਪੁਜਾਰੀ ਬਣੇ। ਸਾਰੀ ਦੁਨੀਆਂ ਉਨ੍ਹਾਂ ਦੀ ਮਾਲਾ ਫੇਰਦੀ ਹੈ। ਸਿਮਰਨੀ ਜ਼ਰੂਰ ਸਿਮਰਦੀ ਹੈ। ਪਰ ਸਿਮਰਨੀ ਦਾ ਅਰਥ ਕੁਝ ਵੀ ਜਾਣਦੇ ਨਹੀਂ। ਕਹਿੰਦੇ ਹਨ ਸਿਮਰ – ਸਿਮਰ ਸੁੱਖ ਪਾਓ ਮਤਲਬ ਇੱਕ ਨੂੰ ਹੀ ਸਿਮਰਨਾ ਚਾਹੀਦਾ ਹੈ ਫਿਰ ਇਹ ਲੋਕ ਸਭ ਨੂੰ ਕਿਓਂ ਸਿਮਰਦੇ ਹਨ। ਬਾਪ ਕਹਿੰਦੇ ਹਨ ਸਭ ਨੂੰ ਨਹੀਂ ਸਿਮਰੋ, ਸਿਰਫ ਮੈਨੂੰ ਇੱਕ ਨੂੰ ਹੀ ਸਿਮਰੋ। ਮੈਨੂੰ ਬਾਪ ਨੂੰ ਖੂਬ ਯਾਦ ਕਰੋ, ਮੈਨੂੰ ਯਾਦ ਕਰਦੇ – ਕਰਦੇ ਤੁਸੀਂ ਮੇਰੇ ਕੋਲ ਪਹੁੰਚ ਜਾਓਗੇ। ਮੈਂ ਡਾਇਰੈਕਸ਼ਨ ਦਿੰਦਾ ਹਾਂ ਤਾਂ ਗ੍ਰਹਿਸਥ ਵਿਵਹਾਰ ਵਿੱਚ ਰਹਿਕੇ ਸਿਰਫ ਮੈਨੂੰ ਬਾਪ ਨੂੰ ਯਾਦ ਕਰੋ। ਕਿੰਨਾ ਸਹਿਜ ਉਪਾਏ ਹੈ। ਕਹਿੰਦੇ ਹਨ ਸਿਮਰ – ਸਿਮਰ ਸੁਖ ਪਾਓ ਮਤਲਬ ਜੀਵਨਮੁਕਤ ਪਦਵੀ ਪਾਓ। ਕਲਾ – ਕਲੇਸ਼ ਸਭ ਤਨ ਤੋਂ ਮਿੱਟ ਜਾਣਗੇ। ਉੱਥੇ ਤੁਹਾਡੇ ਸ਼ਰੀਰ ਨੂੰ ਕੋਈ ਰੋਗ ਨਹੀਂ ਰਹਿੰਦਾ ਹੈ। ਹੁਣ ਬਾਪ ਤੁਸੀਂ ਬੱਚਿਆਂ ਨੂੰ ਸਨਮੁੱਖ ਸੁਣਾ ਰਹੇ ਹਨ, ਤੁਸੀਂ ਸੁਣਕੇ ਹੋਰਾਂ ਨੂੰ ਸੁਣਾਉਂਦੇ ਹੋ। ਸਭ ਤੋਂ ਚੰਗਾ ਇਹ ਟੇਪ ਰਿਕਾਰਡ ਸੁਣਾਉਂਦਾ ਹੈ। ਜਰਾ ਵੀ ਮਿਸ ਨਹੀਂ ਕਰੋਂਗੇ। ਬਾਕੀ ਐਕਸਪ੍ਰੇਸ਼ਨ (ਹਾਵ – ਭਾਵ) ਨੂੰ ਤਾਂ ਨਹੀਂ ਵੇਖ ਸਕੋਂਗੇ। ਬੁੱਧੀ ਨਾਲ ਸਮਝਣਗੇ ਕਿ ਬਾਬਾ ਇਵੇਂ – ਇਵੇਂ ਸਮਝਾਉਂਦੇ ਹੋਣਗੇ। ਇਹ ਟੇਪ ਮਸ਼ੀਨ ਤਾਂ ਖਜਾਨੇ ਦੀ ਖਾਨ ਹੈ। ਮਨੁੱਖ ਤਾਂ ਸ਼ਾਸਤਰਾਂ ਦਾ ਦਾਨ ਕਰਦੇ ਹਨ। ਗੀਤਾ ਛਪਾਕੇ ਦਾਨ ਕਰਦੇ ਹਨ। ਇਹ ਟੇਪ ਕਿੰਨੀ ਵੰਡਰਫੁਲ ਚੀਜ਼ ਹੈ। ਜਰਾ ਨਾਜ਼ੁਕ ਹੈ ਇਸਲਈ ਸੰਭਾਲ ਨਾਲ ਚਲਾਣੀ ਪੈਂਦੀ ਹੈ। ਇਹ ਹੈ ਹਸਪਤਾਲ ਕਮ ਯੂਨੀਵਰਸਿਟੀ। ਸਭ ਨੂੰ ਹੈਲਥ, ਵੈਲਥ ਦਾ ਵਰਸਾ ਦੇ ਸਕਦੀ ਹੈ। ਮੁਰਲੀ ਤੋਂ ਹੀ ਸਭ ਕੁਝ ਮਿਲਦਾ ਹੈ। ਪਰ ਮਾਇਆ ਮੋਹਿਨੀ ਇਵੇਂ ਹੈ ਜੋ ਸਭ ਕੁਝ ਭੁਲਾ ਦਿੰਦੀ ਹੈ ਜਾਂ ਰਾਵਣ ਮੋਹਿਤ ਕਰਦੇ ਹਨ ਜਾਂ ਰਾਮ ਮੋਹਿਤ ਕਰਦੇ ਹਨ। ਰਾਮ ਇੱਕ ਵਾਰ ਮੋਹਿਤ ਕਰਦੇ, ਰਾਵਣ ਨੇ ਤਾਂ ਅੱਧਾਕਲਪ ਤੋਂ ਖਿੱਚਦੇ – ਖਿੱਚਦੇ ਇਕਦਮ ਮਿੱਟੀ ਪਲੀਤ ਕਰ ਦਿੱਤੀ ਹੈ। ਇੱਥੇ ਹਰ ਚੀਜ਼ ਤਮੋਪ੍ਰਧਾਨ ਹੈ। 5 ਤੱਤਵ ਵੀ ਤਮੋਪ੍ਰਧਾਨ ਹਨ। ਸਤਿਯੁਗ ਵਿੱਚ 5 ਤੱਤਵ ਵੀ ਸਤੋਪ੍ਰਧਾਨ ਹੋਣਗੇ। ਕਿੰਨੀ ਵੱਡੀ ਭਾਰੀ ਆਮਦਨੀ ਹੈ। ਲੈਂਦੇ ਕੌਣ ਹੈ! ਕੋਟਾਂ ਵਿਚੋਂ ਕੋਈ। ਬੰਦਰਬੁੱਧੀ ਨੂੰ ਮੰਦਿਰ ਬੁੱਧੀ ਬਣਾਉਣ ਵਿੱਚ ਕਿੰਨੀ ਮਿਹਨਤ ਲਗਦੀ ਹੈ। ਸਾਰੀ ਦੁਨੀਆਂ ਵੇਸ਼ਲਿਆ ਬਣ ਗਈ ਹੈ। ਫਿਰ ਮੈਂ ਹੀ ਆਕੇ ਸ਼ਿਵਾਲਾ ਬਣਾਉਂਦਾ ਹਾਂ। ਭਾਰਤ ਸ਼ਿਵਾਲਾ ਸੀ, ਹੁਣ ਰਾਵਣ ਨੇ ਵੇਸ਼ਲਿਆ ਬਣਾਇਆ ਹੈ। ਅੱਧਾ – ਅੱਧਾ ਸਮੇਂ ਹੈ। ਬਾਪ ਕਹਿੰਦੇ ਹਨ ਬੱਚੇ ਹੁਣ ਖੂਬ ਸਰਵਿਸ ਕਰੋ। ਉਹ ਲੋਕ ਤਾਂ ਕਹਿਣ ਮਾਤਰ ਕਹਿ ਦਿੰਦੇ ਹਨ ਕਿ ਪਤਿਤ ਪਾਵਨ ਆਓ, ਪਰ ਜਾਣਦੇ ਨਹੀਂ। ਕਈ ਮਤ – ਮਤਾਂਤਰ ਹਨ। ਭਗਵਾਨ ਆਪ ਕਹਿੰਦੇ ਹਨ ਇਹ ਭ੍ਰਿਸ਼ਟਾਚਾਰੀ ਦੁਨੀਆਂ ਹੈ। ਮਨੁੱਖ ਭ੍ਰਸ਼ਟ ਬਣਦੇ ਹਨ ਵਿਸ਼ ਨਾਲ। ਕਾਮ ਸਭ ਤੋਂ ਵੱਡਾ ਮਹਾਸ਼ਤ੍ਰੁ ਹੈ। ਉੱਥੇ ਇਹ ਵਿਕਾਰ ਹੁੰਦੇ ਹੀ ਨਹੀਂ। ਇਹ ਭਾਰਤ ਮੋਸ੍ਟ ਬਿਲਵੇਡ ਬਾਪ ਦਾ ਬਰਥਪਲੇਸ ਹੈ। ਰਾਵਣ ਜੋ ਦੁਸ਼ਮਣ ਹੈ ਉਨ੍ਹਾਂ ਨੂੰ ਸਾੜਦੇ ਹਨ। ਜਿਵੇਂ ਦੇਵੀਆਂ ਦੇ ਚਿੱਤਰ ਬਣਾ ਪੁਜਾ ਕਰਕੇ ਫਿਰ ਡੁਬਾਉਂਦੇ ਹਨ। ਇਹ ਸਭ ਹੈ ਅੰਧਸ਼ਰਧਾ। ਪਾਦਰੀ ਲੋਕ ਵੀ ਅਜਿਹਿਆਂ ਗੱਲਾਂ ਸੁਣਾਕੇ ਬਹੁਤਿਆਂ ਨੂੰ ਕਨਵਰਟ ਕਰਦੇ ਹਨ। ਹੈ ਤਾਂ ਡਰਾਮਾ ਦੀ ਭਾਵੀ। ਪਰ ਉਹ ਮਿਹਨਤ ਬਹੁਤ ਕਰਦੇ ਹਨ। ਇਸ ਸਮੇਂ ਸਾਰੀ ਦੁਨੀਆਂ ਵਿੱਚ ਹੈ ਰਾਵਣ ਰਾਜ। ਇਸ ਸਮੇਂ ਸਭ ਹੈ ਰਾਵਣ ਦੀ ਛੀ – ਛੀ ਮਤ ਤੇ। ਪਰਮਪਿਤਾ ਪਰਮਾਤਮਾ ਪਤਿਤ – ਪਾਵਨ ਜਿਸ ਦੀ ਸਭ ਤੋਂ ਜਿਆਦਾ ਮਹਿਮਾ ਹੈ, ਉਨ੍ਹਾਂ ਨੂੰ ਸਰਵਵਿਆਪੀ ਕਹਿ ਦਿੱਤਾ ਹੈ। ਮਨੁੱਖ ਦਾ ਹੋਰ ਕੋਈ ਦੁਸ਼ਮਣ ਨਹੀਂ। ਮਾਇਆ ਤੋਂ ਹੀ ਮਨੁੱਖ ਪੀੜਿਤ ਹਨ। ਉਨ੍ਹਾਂ ਤੋਂ ਤਾਂ ਇੱਕ ਬਾਪ ਹੀ ਆਕੇ ਛੁਡਾਉਂਦੇ ਹਨ ਹੋਰ ਤਾਂ ਕੋਈ ਛੁਡਾ ਨਾ ਸਕੇ। ਸ਼ਰਨ ਪਈ ਮੈਂ ਤੇਰੀ, ਪ੍ਰਭੂ ਮੇਰੀ ਲਾਜ ਰੱਖੋ… ਅਜਿਹਾ ਵੀ ਗੀਤ ਹੈ। ਹੁਣ ਤੁਹਾਨੂੰ ਰਾਵਣ ਤੋਂ ਹੀ ਬਚਾਉਂਦੇ ਹਨ। ਰਾਵਣ ਨੇ ਕਿੰਨਾ ਸਤਾਇਆ ਹੈ। ਬਾਬਾ ਕਹਿੰਦੇ ਹਨ ਇੱਕ, ਰਾਵਣ ਲੈ ਜਾਂਦਾ ਹੈ ਦੂਜੇ ਪਾਸੇ। ਬਾਪ ਕਹਿੰਦੇ ਹਨ ਮੇਰੀ ਮਤ ਤੇ ਚੱਲੋ, ਰਾਵਣ ਫਿਰ ਭੁਲਾ ਦਿੰਦੇ ਹਨ। ਬਾਪ ਆਉਂਦੇ ਹਨ ਵਿਸ਼ਵ ਦਾ ਮਾਲਿਕ ਬਣਾਉਣ। ਬਲੱਡ ਨਾਲ ਵੀ ਲਿਖਕੇ ਦਿੰਦੇ ਹਨ ਫਿਰ ਵੀ ਮਾਇਆ ਭੁਲਾਕੇ ਮੂੰਹ ਮੋੜ ਦਿੰਦੀ ਹੈ। ਇਹ ਸਾਰੀ ਬੁੱਧੀ ਦੀ ਗੱਲ ਹੈ। ਬਾਪ ਕਹਿੰਦੇ ਹਨ ਬੱਚੇ ਹੁਣ ਵਾਪਿਸ ਚਲਣਾ ਹੈ ਇਸਲਈ ਮੈਨੂੰ ਯਾਦ ਕਰੋ ਤਾਂ ਉੱਚ ਪਦਵੀ ਪਾਓਗੇ।

ਬਾਬਾ ਕਹਿੰਦੇ ਹਨ – ਬੱਚੇ, ਸ਼੍ਰੀਮਤ ਨੂੰ ਕਦੀ ਨਹੀਂ ਭੁਲਣਾ। ਪਰ ਕਾਰਨੇ ਅਕਾਰਨੇ ਆਪਣੀ ਮਤ ਤੇ ਜਾਂ ਕੋਈ ਦੀ ਖਿਟਪਿੱਟ ਤੋਂ ਬਾਪ ਨੂੰ ਛੱਡ ਦਿੰਦੇ ਹਨ। ਇਸ ਨੂੰ ਕਿਹਾ ਜਾਂਦਾ ਹੈ ਯੁੱਧ ਸਥਲ। ਇੱਕ ਪਾਸੇ ਹੈ ਰਾਵਣ ਦੀ ਮੱਤ ਵਾਲੇ। ਦੂਜੇ ਪਾਸੇ ਹਨ ਰਾਮ ਦੀ ਮਤ ਵਾਲੇ। ਅਰੇ ਤੁਸੀਂ ਭਗਵਾਨ ਤੋਂ ਸ੍ਵਰਗ ਦਾ ਵਰਸਾ ਲੋ ਨਾ। ਇੰਨੇ ਸਭ ਲੈ ਰਹੇ ਹਨ, ਕੀ ਇਹ ਮੂਰਖ ਹਨ। ਤੁਸੀਂ ਵੀ ਭਗਵਾਨ ਦੀ ਸੰਤਾਨ ਹੋ, ਤੁਸੀਂ ਵੀ ਵਰਸਾ ਲਵੋ। ਪਰਮਪਿਤਾ ਪਰਮਾਤਮਾ ਬ੍ਰਹਮਾ ਦਵਾਰਾ ਨਵੀਂ ਸ੍ਰਿਸ਼ਟੀ ਰਚਦੇ ਹਨ। ਇਵੇਂ ਨਹੀਂ ਕਿ ਵਿਸ਼ਨੂੰ ਦਵਾਰਾ ਦੇਵਤਾ ਰਚੇ। ਬ੍ਰਹਮਾ ਦਵਾਰਾ ਵਿਸ਼ਨੂੰਪੂਰੀ ਰਚੀ। ਕਹਿੰਦੇ ਵੀ ਹਨ ਬਰੋਬਰ ਠੀਕ ਹੈ। ਵਿਸ਼ਨੂੰ ਦੀ ਰਾਜਧਾਨੀ ਵਿੱਚ ਅਸੀਂ ਰਾਜ ਲਵਾਂਗੇ। ਬੈਠੇ – ਬੈਠੇ ਫਿਰ ਗੁੰਮ ਹੋ ਜਾਂਦੇ ਹਨ। ਕਾਰਨੇ ਅਕਾਰਨੇ ਮਤਭੇਦ ਵਿੱਚ ਆ ਜਾਂਦੇ ਹਨ। ਕੋਈ ਬੰਧਨ ਪਿਆ ਜਾਂ ਕੋਈ ਨੇ ਕੁਝ ਕਿਹਾ ਤਾਂ ਭੁੱਲ ਜਾਂਦੇ ਹਨ। ਦੇਖੋ ਇਹ ਢੇਰ ਬੀ. ਕੇ. ਹਨ, ਪਰਮਪਿਤਾ ਪ੍ਰਮਾਤਮਾ ਤੋਂ ਵਰਸਾ ਲੈ ਰਹੇ ਹਨ। ਚੰਗੀ ਤਰ੍ਹਾਂ ਪੜ੍ਹਦੇ ਹਨ ਪਰ ਬਾਹਰ ਜਾਂਦੇ ਹਨ ਤਾਂ ਭੁੱਲ ਜਾਂਦੇ ਹਨ। ਮਾਇਆ ਭ੍ਰਸ਼ਟ ਬਣਾ ਦਿੰਦੀ ਹੈ। ਕਿੰਨੀ ਮਿਹਨਤ ਕੀਤੀ ਜਾਂਦੀ ਹੈ ਸਮਝਾਉਣ ਦੇ ਲਈ। ਬੱਚੇ ਘੜੀ – ਘੜੀ ਧੰਧੇਧੋਰੀ ਤੋਂ ਛੁੱਟੀ ਲੈ ਜਾਂਦੇ ਹਨ ਸਰਵਿਸ ਤੇ। ਸਾਰਿਆਂ ਤੇ ਰਹਿਮ ਕਰਨਾ ਚਾਹੁੰਦੇ ਹਨ ਕਿਓਂਕਿ ਇਨ੍ਹਾਂ ਵਰਗਾ ਦੁਖੀ ਵਰਥ ਨਾਟ ਪੈਣੀ ਦੁਨੀਆਂ ਵਿੱਚ ਕੋਈ ਹੈ ਨਹੀਂ। ਸਾਰਿਆਂ ਦਾ ਇਹ ਧਨ ਦੌਲਤ ਮਿੱਟੀ ਵਿੱਚ ਮਿਲ ਜਾਵੇਗਾ। ਬਾਕੀ ਤੁਹਾਡੀ ਹੈ ਸੱਚੀ ਕਮਾਈ। ਤੁਸੀਂ ਹੱਥ ਭਰਤੁ ਕਰਕੇ ਜਾਵੋਗੇ। ਬਾਕੀ ਸਭ ਹੱਥ ਖਾਲੀ ਜਾਣਗੇ। ਇਹ ਤਾਂ ਸਭ ਜਾਣਦੇ ਹਨ ਵਿਨਾਸ਼ ਹੋਣਾ ਹੈ ਜ਼ਰੂਰ। ਸਭ ਕਹਿੰਦੇ ਹਨ ਇਹ ਉਹ ਹੀ ਮਹਾਭਾਰੀ ਮਹਾਭਾਰਤ ਲੜਾਈ ਦਾ ਸਮੇਂ ਹੈ, ਸਭ ਨੂੰ ਕਾਲ ਖਾ ਜਾਵੇਗਾ। ਪਰ ਹੋਣਾ ਕੀ ਹੈ, ਇਹ ਸਮਝਦੇ ਨਹੀਂ ਹਨ। ਬਾਪ ਖੁਦ ਕਹਿੰਦੇ ਹਨ ਮੈਂ ਤੁਹਾਨੂੰ ਸਭ ਨੂੰ ਵਾਪਿਸ ਲੈ ਜਾਣ ਦੇ ਲਈ ਆਇਆ ਹਾਂ। ਮੈਨੂੰ ਹੀ ਕਾਲ, ਮਹਾਕਾਲ ਕਹਿੰਦੇ ਹਨ। ਮੌਤ ਸਾਹਮਣੇ ਖੜ੍ਹਾ ਹੈ ਇਸਲਈ ਹੁਣ ਤੁਸੀਂ ਮੇਰੀ ਮਤ ਤੇ ਚੱਲੋ ਅਤੇ ਪਦਵੀ ਵੀ ਉੱਚੀ ਲੈ ਲਵੋ। ਜੀਵਨਮੁਕਤੀ ਵਿੱਚ ਵੀ ਪਦਵੀ ਹੈ। ਮੁਕਤੀ ਵਿੱਚ ਤਾਂ ਸਭ ਧਰਮ ਸਥਾਪਕ ਬੈਠ ਜਾਣਗੇ। ਉਹ ਵੀ ਪਹਿਲੇ ਜਦ ਆਉਣਗੇ ਤਾਂ ਸਤੋਪ੍ਰਧਾਨ ਫਿਰ ਸਤੋ ਰਜੋ ਤਮੋ ਵਿੱਚ ਆਉਂਦੇ ਹਨ। ਉੱਚ ਅਤੇ ਨੀਚ, ਬੇਗਰ ਅਤੇ ਪ੍ਰਿੰਸ। ਭਾਰਤ ਇਸ ਸਮੇਂ ਸਭ ਤੋਂ ਨੀਚ ਪਤਿਤ ਹੈ। ਕਲ ਫਿਰ ਪਾਵਨ ਪ੍ਰਿੰਸ ਬਣੇਗਾ। ਦੇਵੀ ਦੇਵਤਾ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਇੰਨਾ ਸੁੱਖ ਹੋਰ ਕੋਈ ਧਰਮ ਵਿੱਚ ਹੋ ਨਾ ਸਕੇ। ਤੁਸੀਂ ਬੱਚੇ ਸਤਿਯੁਗ ਦੇ ਮਾਲਿਕ ਸੀ, ਹੁਣ ਨਰਕ ਦੇ ਮਾਲਿਕ ਬਣੇ ਹੋ ਫਿਰ ਤੁਸੀਂ ਫਸਟ ਜਨਮ ਸਤਿਯੁਗ ਵਿੱਚ ਲਵੋਗੇ। ਹਮ ਸੋ ਦਾ ਅਰਥ ਵੀ ਨਹੀਂ ਸਮਝਦੇ ਹਨ। ਅਸੀਂ ਜੀਵਨ ਆਤਮਾ ਇਸ ਸਮੇਂ ਬ੍ਰਾਹਮਣ ਹਾਂ, ਇਨ੍ਹਾਂ ਦੇ ਪਹਿਲੇ ਸ਼ੂਦ੍ਰ ਸੀ। ਕਲ ਹਮ ਸੋ ਦੇਵਤਾ ਫਿਰ ਸ਼ਤ੍ਰੀ ਬਣਾਂਗੇ। ਫਿਰ ਵੈਸ਼, ਸ਼ੁਦ੍ਰ ਡਾਇਨੈਸਟੀ ਵਿੱਚ ਆਵਾਂਗੇ। ਹੁਣ ਸਾਡੀ ਚੜ੍ਹਦੀ ਕਲਾ ਹੈ। ਸਤਿਯੁਗ ਵਿੱਚ ਇਹ ਗਿਆਨ ਨਹੀਂ ਰਹੇਗਾ, ਇਨ੍ਹਾਂ ਦੇ ਪਹਿਲੇ ਅਸੀਂ ਉਤਰਦੀ ਕਲਾ ਵਿੱਚ ਸੀ। ਬਾਬਾ ਚੜ੍ਹਦੀ ਕਲਾ ਵਿਚ ਲੈ ਜਾਂਦੇ ਹਨ। ਪਰ ਕਿਸੇ ਦੀ ਬੁੱਧੀ ਵਿੱਚ ਗਿਆਨ ਠਹਿਰਦਾ ਨਹੀਂ ਹੈ ਕਿਓਂਕਿ ਬੁੱਧੀ ਯੋਗ ਮੇਰੇ ਨਾਲ ਨਹੀਂ ਹੈ ਇਸਲਈ ਗੋਲਡਨ ਏਜ਼ਡ ਬਰਤਨ ਬਣਦਾ ਹੀ ਨਹੀਂ।

ਬਾਪ ਕਹਿੰਦੇ ਹਨ – ਸਿਰਫ ਬਾਬਾ – ਬਾਬਾ ਮੁੱਖ ਤੋਂ ਨਹੀਂ ਕਹਿਣਾ ਹੈ। ਪਰ ਬਾਬਾ ਨੂੰ ਅੰਦਰ ਵਿੱਚ ਯਾਦ ਇਵੇਂ ਕਰਨਾ ਹੈ ਜੋ ਅੰਤ ਮਤਿ ਸੋ ਗਤੀ ਹੋ ਜਾਵੇ। ਦੇਹ ਦਾ ਭਾਨ ਛੱਡ ਆਪਣੇ ਨੂੰ ਆਤਮਾ ਸਮਝੋ। ਜਿੰਨਾ ਆਪਣੇ ਨੂੰ ਆਤਮਾ ਸਮਝੋਗੇ, ਬਾਪ ਨੂੰ ਯਾਦ ਕਰੋਂਗੇ ਉੰਨੇ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਹੋਰ ਕੋਈ ਉਪਾਏ ਹੀ ਨਹੀਂ ਹੈ। ਭਗਵਾਨੁਵਾਚ – ਤੁਹਾਨੂੰ ਸਭ ਨੂੰ ਸਮਝਾਉਣਾ ਹੈ ਕਿ ਇਹ ਜੋ ਤੁਸੀਂ ਯਗ, ਤਪ, ਦਾਨ ਕਰਦੇ ਹੋ – ਇਨ੍ਹਾਂ ਨਾਲ ਮੇਰੇ ਨਾਲ ਨਹੀਂ ਮਿਲ ਸਕਦੇ ਹੋ। ਹੁਣ ਤੁਸੀਂ ਤਾਂ ਇਕਦਮ ਪਤਿਤ ਬਣ ਗਏ ਹੋ। ਇੱਕ ਵੀ ਮੇਰੇ ਕੋਲ ਨਹੀਂ ਆਏ ਹਨ। ਨਾਟਕ ਵਿੱਚ ਪਿਛਾੜੀ ਤੱਕ ਸਭ ਐਕਟਰਸ ਨੂੰ ਰਹਿਣਾ ਹੈ। ਜਦ ਨਾਟਕ ਪੂਰਾ ਹੋਵੇਗਾ ਤਾਂ ਸਭ ਨੂੰ ਵਾਪਿਸ ਜਾਣਾ ਹੈ। ਆਤਮਾਵਾਂ ਵ੍ਰਿਧੀ ਨੂੰ ਪਾਉਂਦੀਆਂ ਰਹਿੰਦੀਆਂ ਹਨ। ਵਿੱਚੋਂ ਦੀ ਨਿਕਲ ਨਹੀਂ ਸਕਦੀਆਂ। ਸਥਾਪਨਾ ਕਰਨ ਵਾਲੇ ਹੀ ਇੱਥੇ ਬੈਠੇ ਹਨ। 84 ਜਨਮ ਲੈਣੇ ਹਨ। ਝਾੜ ਨੂੰ ਜੜਜੜੀਭੂਤ ਅਵਸਥਾ ਨੂੰ ਪਾਉਣਾ ਹੈ। ਇਹ ਬਹੁਤ ਚੰਗੀਆਂ ਗੱਲਾਂ ਹਨ ਸਮਝਣ ਦੀਆਂ। ਬੜਾ ਖ਼ਬਰਦਾਰ ਵੀ ਰਹਿਣਾ ਹੈ ਕਿ ਮਾਇਆ ਕਿੱਥੇ ਧੋਖਾ ਨਾ ਦੇ ਦੇਵੇ। ਆਪਣਾ ਮੂੰਹ ਉਪਰ ਵਿੱਚ ਰੱਖਣਾ ਹੈ, ਖੁਸ਼ੀ ਨਾਲ ਜਾਣਾ ਹੈ। (ਮੁਰਦੇ ਦਾ ਮੂੰਹ ਫੇਰਦੇ ਹਨ) ਬਾਬਾ ਕਹਿੰਦੇ ਹਨ ਆਪਣਾ ਮੂੰਹ ਸ੍ਵਰਗ ਦੀ ਵੱਲ ਰੱਖੋ, ਲੱਤ ਨਰਕ ਦੀ ਵੱਲ ਇਸਲਈ ਕ੍ਰਿਸ਼ਨ ਦਾ ਇਵੇਂ ਦਾ ਚਿੱਤਰ ਬਣਾਇਆ ਹੈ। ਸ਼ਾਮ ਸੁੰਦਰ ਬਣਦੇ ਹਨ। ਤੁਸੀਂ ਵੀ ਨੰਬਰਵਨ ਗੋਰੇ ਬਣਦੇ ਹੋ ਤਾਂ ਕਹਿੰਦੇ ਹਨ ਮਨੁੱਖ ਤੋਂ ਦੇਵਤਾ ਕੀਤੇ। ਮਤਲਬ ਕਲਯੁਗ ਨੂੰ ਸਤਿਯੁਗ ਬਨਾਉਣਾ, ਬਾਪ ਦਾ ਕੰਮ ਹੈ। ਤੁਸੀਂ ਬੱਚੇ ਜਾਣਦੇ ਹੋ ਅਸੀਂ ਸ਼੍ਰੀਮਤ ਤੇ ਵਿਸ਼ਵ ਦਾ ਰਾਜ ਸਥਾਪਨ ਕਰਦੇ ਹਾਂ, ਉਸ ਵਿੱਚ ਆਕੇ ਰਾਜ ਕਰਾਂਗੇ। ਇਸ ਵਿਚ ਯਗ ਤਪ ਕਰਨ ਦੀ ਜ਼ਰੂਰਤ ਨਹੀਂ। ਬਾਬਾ ਇਨ੍ਹਾਂ ਦਵਾਰਾ ਮਤ ਦਿੰਦੇ ਹਨ ਕਿ ਮੈਨੂੰ ਯਾਦ ਕਰੋ। ਹੁਣ ਰਾਜਧਾਨੀ ਸਥਾਪਨ ਹੋ ਰਹੀ ਹੈ। ਉਸ ਵਿਚ ਜੋ ਪਦਵੀ ਚਾਹੀਦੀ ਉਹ ਲੈ ਲਵੋ। ਜਿਵੇਂ ਇਹ ਮੰਮਾ ਹੁਣ ਗਿਆਨ ਗਿਆਨੇਸ਼੍ਵਰੀ ਹੈ, ਜਾਕੇ ਰਾਜ ਰਾਜੇਸ਼੍ਵਰੀ ਬਣੇਗੀ। ਇਹ ਨਾਲੇਜ ਹੈ ਹੀ ਰਾਜਯੋਗ ਦੀ। ਤਾਂ ਅਜਿਹੇ ਕਾਲੇਜ ਵਿੱਚ ਕਿੰਨਾ ਚੰਗੀ ਰੀਤੀ ਪੜ੍ਹਨਾ ਚਾਹੀਦਾ ਹੈ। ਬਾਪ ਕਹਿੰਦੇ ਹਨ ਅੱਜ ਬਹੁਤ ਚੰਗੀ – ਚੰਗੀ ਪੁਆਇੰਟਸ ਸੁਣਾਉਂਦਾ ਹਾਂ, ਇਸਲਈ ਪੂਰਾ ਧਿਆਨ ਰੱਖੋ। ਮਿੱਤਰ ਸੰਬੰਧੀਆਂ ਦਾ ਵੀ ਕਲਿਆਣ ਕਰੋ। ਜਿਨ੍ਹਾਂ ਦੀ ਤਕਦੀਰ ਵਿੱਚ ਹੋਵੇਗਾ ਉਹ ਉੱਠ ਪੈਣਗੇ। ਸ਼ਿਵ ਦੇ ਮੰਦਿਰ ਵਿੱਚ ਜਾਕੇ ਭਾਸ਼ਣ ਕਰੋ। ਸ਼ਿਵਬਾਬਾ ਨਰਕ ਨੂੰ ਸ੍ਵਰਗ ਬਣਾਉਣ ਆਇਆ ਹੈ। ਬਹੁਤ ਬਣਨ ਦੇ ਲਈ ਆਉਣਗੇ। ਤੁਹਾਡੀ ਮਾਇਆ ਦੇ ਨਾਲ ਜਬਰਦਸਤ ਲੜਾਈ ਹੈ। ਚੰਗੇ – ਚੰਗੇ ਬੱਚਿਆਂ ਨੂੰ ਅੱਜ ਨਸ਼ਾ ਚੜ੍ਹਦਾ ਹੈ, ਕਲ ਗੁੰਮ ਹੋ ਜਾਂਦੇ ਹਨ। ਤੁਸੀਂ ਜਾਣਦੇ ਹੋ ਪੁਰਾਣੀ ਦੁਨੀਆਂ ਖਤਮ ਹੋਣੀ ਹੈ। ਅਸੀਂ ਇਹ ਪੁਰਾਣਾ ਸ਼ਰੀਰ ਛੱਡ ਨਵੀਂ ਦੁਨੀਆਂ ਵਿੱਚ ਜਾਕੇ ਪੈਰ ਧਰਾਂਗੇ। ਇਹ ਦਿੱਲੀ ਪਰੀਸਤਾਨ ਹੋਵੇਗੀ। ਹੁਣ ਪਰੀਸਤਾਨ ਵਿੱਚ ਜਾਣ ਦੇ ਲਈ ਗੁਲ – ਗੁਲ (ਫੁੱਲ) ਬਣੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਦੇਹ – ਅਭਿਮਾਨ ਨੂੰ ਛੱਡ ਬਾਬਾ ਨੂੰ ਅੰਦਰ ਹੀ ਅੰਦਰ ਇਵੇਂ ਯਾਦ ਕਰਨਾ ਹੈ ਜੋ ਅੰਤ ਮਤਿ ਸੋ ਗਤੀ ਹੋ ਜਾਵੇ। ਬੁੱਧੀ ਨੂੰ ਯਾਦ ਦਵਾਰਾ ਗੋਲਡਨ ਏਜ਼ਡ ਬਨਾਉਣਾ ਹੈ।

2. ਕਦੀ ਵੀ ਮਨਮਤ ਜਾਂ ਮਤਭੇਦ ਵਿੱਚ ਆਕੇ ਪੜ੍ਹਾਈ ਨਹੀਂ ਛੱਡਣੀ ਹੈ। ਆਪਣਾ ਮੁੱਖ ਸਵਰਗ ਵੱਲ ਰੱਖਣਾ ਹੈ। ਨਰਕ ਨੂੰ ਭੁੱਲ ਜਾਣਾ ਹੈ।

ਵਰਦਾਨ:-

ਅਸੀਂ ਸਰਵ ਸ਼੍ਰੇਸ਼ਠ ਆਤਮਾਵਾਂ ਹਾਂ, ਉੱਚ ਤੇ ਉੱਚ ਭਗਵਾਨ ਦੇ ਬੱਚੇ ਹਾਂ – ਇਹ ਸ਼ਾਨ ਸਰਵਸ਼੍ਰੇਸ਼ਠ ਸ਼ਾਨ ਹੈ, ਜੋ ਇਸ ਸ਼੍ਰੇਸ਼ਠ ਸ਼ਾਨ ਦੀ ਸੀਟ ਤੇ ਰਹਿੰਦੇ ਹਨ ਉਹ ਕਦੀ ਵੀ ਪ੍ਰੇਸ਼ਾਨ ਨਹੀਂ ਹੋ ਸਕਦੇ। ਦੇਵਤਾਈ ਸ਼ਾਨ ਤੋਂ ਵੀ ਉੱਚਾ ਇਹ ਬ੍ਰਾਹਮਣਾਂ ਦਾ ਸ਼ਾਨ ਹੈ। ਸਰਵ ਪ੍ਰਾਪਤੀਆਂ ਦੀ ਲਿਸਟ ਸਾਹਮਣੇ ਰੱਖੋ ਤਾਂ ਆਪਣਾ ਸ਼੍ਰੇਸ਼ਠ ਸ਼ਾਨ ਹਮੇਸ਼ਾ ਸਮ੍ਰਿਤੀ ਵਿੱਚ ਰਹੇਗਾ ਅਤੇ ਇਹ ਹੀ ਗੀਤ ਗਾਉਂਦੇ ਰਹਿਣਗੇ ਕਿ ਪਾਉਣਾ ਸੀ ਉਹ ਪਾ ਲਿੱਤਾ। ਸਰਵ ਪ੍ਰਾਪਤੀਆਂ ਦੀ ਸਮ੍ਰਿਤੀ ਨਾਲ ਮਾਸਟਰ ਸਰਵਸ਼ਕਤੀਮਾਨ ਦੀ ਸਥਿਤੀ ਸਹਿਜ ਬਣ ਜਾਵੇਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top