30 January 2022 Punjabi Murli Today | Brahma Kumaris

Read and Listen today’s Gyan Murli in Punjabi 

January 29, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਸਾਰੇ ਗਿਆਨ ਦਾ ਸਾਰ - ਸਮ੍ਰਿਤੀ"

ਅੱਜ ਸਮਰਥ ਬਾਪ ਆਪਣੇ ਚਾਰੋਂ ਪਾਸੇ ਦੇ ਸਮਰਥ ਬੱਚਿਆਂ ਨੂੰ ਦੇਖ ਰਹੇ ਹਨ। ਹਰ ਇੱਕ ਸਮਰਥ ਬੱਚਾ ਆਪਣੀ ਸਮਰਥੀ ਪ੍ਰਮਾਣ ਅੱਗੇ ਵੱਧ ਰਿਹਾ ਹੈ। ਇਸ ਸਮਰਥ ਜੀਵਨ ਮਤਲਬ ਸ੍ਰੇਸ਼ਠ ਸਫਲਤਾ ਸੰਪੰਨ ਅਲੌਕਿਕ ਜੀਵਨ ਦਾ ਆਧਾਰ ਕੀ ਹੈ? ਆਧਾਰ ਹੈ ਇੱਕ ਸ਼ਬਦ – ‘ਸਮ੍ਰਿਤੀ’। ਉਵੇਂ ਵੀ ਸਾਰੇ ਡਰਾਮੇ ਦਾ ਖੇਡ ਹੀ ਹੈ ਵਿਸਮ੍ਰਿਤੀ ਅਤੇ ਸਮ੍ਰਿਤੀ ਦਾ। ਇਸ ਸਮੇਂ ਸਮ੍ਰਿਤੀ ਦਾ ਖੇਡ ਚਲ ਰਿਹਾ ਹੈ। ਬਾਪਦਾਦਾ ਨੇ ਤੁਸੀਂ ਬ੍ਰਾਹਮਣ ਆਤਮਾਵਾਂ ਨੂੰ ਪਰਿਵਰਤਨ ਕਿਸ ਆਧਾਰ ਤੇ ਕੀਤਾ? ਸਿਰਫ਼ ਸਮ੍ਰਿਤੀ ਦਵਾਈ ਕੀ ਤੁਸੀਂ ਆਤਮਾ ਹੋ, ਨਾ ਕਿ ਸ਼ਰੀਰ। ਇਸ ਸਮ੍ਰਿਤੀ ਨੇ ਕਿੰਨਾ ਆਲੌਕਿਕ ਪਰਿਵਰਤਨ ਕਰ ਲਿਆ। ਸਾਰਾ ਕੁਝ ਬਦਲ ਗਿਆ ਨਾ! ਮਾਨਵ ਜੀਵਨ ਦੀ ਵਿਸ਼ੇਸ਼ਤਾ ਹੈ ਹੀ ਸਮ੍ਰਿਤੀ। ਬੀਜ਼ ਹੈ ਸਮ੍ਰਿਤੀ, ਜਿਸ ਬੀਜ਼ ਨਾਲ, ਵ੍ਰਿਤੀ, ਦ੍ਰਿਸ਼ਟੀ, ਕ੍ਰਿਤੀ ਸਾਰੀ ਸਥਿਤੀ ਬਦਲ ਜਾਂਦੀ ਹੈ ਇਸ ਲਈ ਗਾਇਆ ਜਾਂਦਾ ਹੈ ਜਿਵੇਂ ਸਮ੍ਰਿਤੀ ਉਵੇਂ ਸਥਿਤੀ। ਬਾਪ ਨੇ ਫਾਊਂਡੇਸ਼ਨ ਸਮ੍ਰਿਤੀ ਨੂੰ ਹੀ ਪਰਿਵਰਤਨ ਕੀਤਾ। ਜਦੋਂ ਫਾਊਂਡੈਸ਼ਨ ਸ੍ਰੇਸ਼ਠ ਹੋਇਆ ਤਾਂ ਖੁਦ ਹੀ ਪੂਰੀ ਜੀਵਨ ਸ੍ਰੇਸ਼ਠ ਹੋ ਗਈ। ਕਿੰਨੀ ਛੋਟੀ – ਜਿਹੀ ਗੱਲ ਦਾ ਪਰਿਵਰਤਨ ਕੀਤਾ ਕਿ ਤੁਸੀਂ ਸ਼ਰੀਰ ਨਹੀਂ ਆਤਮਾ ਹੋਵੇ – ਇਸ ਪਰਿਵਰਤਨ ਹੁੰਦੇ ਹੀ ਆਤਮਾ ਮਾਸਟਰ ਸਰਵਸ਼ਕਤੀਮਾਨ ਹੋਣ ਦੇ ਕਾਰਨ ਸਮ੍ਰਿਤੀ ਆਉਂਦੇ ਹੀ ਸਮਰਥ ਬਣ ਗਈ। ਹੁਣ ਇਹ ਸਮਰਥ ਜੀਵਨ ਕਿੰਨਾ ਪਿਆਰਾ ਲੱਗਦਾ ਹੈ! ਖੁਦ ਵੀ ਸਮ੍ਰਿਤੀ ਸਵਰੂਪ ਬਣੋ ਅਤੇ ਹੋਰਾਂ ਨੂੰ ਵੀ ਇਹ ਹੀ ਸਮ੍ਰਿਤੀ ਦਵਾਕੇ ਕੀ ਤੋਂ ਕੀ ਬਣਾ ਦਿੰਦੇ ਹੋ! ਇਸ ਸਮ੍ਰਿਤੀ ਨਾਲ ਸੰਸਾਰ ਹੀ ਬਦਲ ਲਿਆ। ਇਹ ਈਸ਼ਵਰੀ ਸੰਸਾਰ ਕਿੰਨਾ ਪਿਆਰਾ ਹੈ! ਭਾਵੇਂ ਸੇਵਾ ਅਰਥ ਸੰਸਾਰੀ ਆਤਮਾਵਾਂ ਦੇ ਨਾਲ ਰਹਿੰਦੇ ਹੋ ਪਰ ਮਨ ਸਦਾ ਆਲੌਕਿਕ ਸੰਸਾਰ ਵਿੱਚ ਰਹਿੰਦਾ ਹੈ। ਇਸਨੂੰ ਹੀ ਕਿਹਾ ਜਾਂਦਾ ਹੈ ਸਮ੍ਰਿਤੀ ਸਵਰੂਪ। ਕੋਈ ਵੀ ਪਰਿਸਥਿਤੀ ਆ ਜਾਵੇ ਪਰ ਸਮ੍ਰਿਤੀ ਸਵਰੂਪ ਆਤਮਾ ਸਮਰਥ ਹੋਣ ਕਾਰਨ ਪਰਿਸਥਿਤੀ ਨੂੰ ਕੀ ਸਮਝਦੀ? ਇਹ ਤਾਂ ਖੇਡ ਹੈ। ਕਦੀ ਘਬਰਾਉਣਗੇ ਨਹੀਂ। ਭਾਵੇਂ ਕਿੰਨੀ ਵੀ ਵੱਡੀ ਪਰਿਸਥਿਤੀ ਹੋਵੇ ਪਰ ਸਮਰਥ ਆਤਮਾ ਦੇ ਲਈ ਮੰਜ਼ਿਲ ਤੇ ਪਹੁੰਚਣ ਦੇ ਲਈ ਇਹ ਸਭ ਰਸਤੇ ਸਾਇਡ ਸੀਨ ਮਤਲਬ ਰਸਤੇ ਦੇ ਨਜ਼ਾਰੇ ਹਨ। ਸਾਈਡ ਸੀਣ ਤੇ ਚੰਗੀ ਲੱਗਦੀ ਹੈ ਨਾ! ਖਰਚਾ ਕਰਦੇ ਵੀ ਸਾਈਡ ਸੀਨ ਦੇਖਣ ਜਾਂਦੇ ਹਨ ਨਾ। ਇੱਥੇ ਵੀ ਅੱਜਕਲ ਆਬੂ ਦਰਸ਼ਨ ਕਰਨ ਜਾਂਦੇ ਹੋ ਨਾ! ਜੇਕਰ ਰਸਤੇ ਵਿੱਚ ਸਾਈਡ ਸੀਨ ਨਾ ਹੋਵੇ ਤਾਂ ਕੀ ਉਹ ਰਸਤਾ ਚੰਗਾ ਲੱਗੇਗਾ? ਬੋਰ ਹੋ ਜਾਓਗੇ। ਇਵੇਂ ਸਮ੍ਰਿਤੀ ਸਵਰੂਪ ਸਮਰਥ – ਸਵਰੂਪ ਆਤਮਾ ਦੇ ਲਈ ਪਰਿਸਥਿਤੀ ਕਹੋ, ਪੇਪਰ ਕਹੋ, ਵਿਘਣ ਕਹੋ, ਪ੍ਰੋਬਲਮ ਕਹੋ, ਸਭ ਸਾਈਡ ਸੀਨ ਹਨ। ਸਮ੍ਰਿਤੀ ਵਿੱਚ ਹੈ ਕਿ ਇਹ ਮੰਜ਼ਿਲ ਦੇ ਸਾਈਡ ਸੀਨ ਅਣਗਿਣਤ ਵਾਰ ਪਾਰ ਕੀਤੇ ਹਨ। ਨਥਿੰਗ ਨਿਊ ਇਸਦਾ ਵੀ ਫਾਊਂਡੈਸ਼ਨ ਕੀ ਹੋਇਆ? ਸਮ੍ਰਿਤੀ। ਜੇਕਰ ਇਹ ਸਮ੍ਰਿਤੀ ਭੁੱਲ ਜਾਂਦੀ ਮਤਲਬ ਫਾਊਂਡੈਸ਼ਨ ਹਿੱਲਿਆ ਤਾਂ ਜੀਵਨ ਦੀ ਪੂਰੀ ਬਿਲਡਿੰਗ ਹਿੱਲਣ ਲੱਗਦੀ ਹੈ। ਤੁਸੀਂ ਤੇ ਅੱਚਲ ਹੋ ਨਾ!

ਸਾਰੀ ਪੜ੍ਹਾਈ ਦੇ ਚਾਰੋ ਸਬਜੇਕਟਸ ਦਾ ਆਧਾਰ ਵੀ ਸਮ੍ਰਿਤੀ ਹੈ। ਸਭ ਤੋਂ ਮੁੱਖ ਸਬਜੈਕਟ ਹੈ ਯਾਦ। ਯਾਦ ਮਤਲਬ ਸਮ੍ਰਿਤੀ, ਮੈਂ ਕੌਣ, ਬਾਪ ਕੌਣ? ਦੂਸਰੀ ਸਬਜੇਕ੍ਟ ਹੈ ਗਿਆਨ। ਰਚਤਾ ਅਤੇ ਰਚਨਾ ਦਾ ਗਿਆਨ ਮਿਲੀਆ। ਉਸਦਾ ਵੀ ਫਾਊਂਡੈਸ਼ਨ ਸਮ੍ਰਿਤੀ ਦਵਾਈ ਕਿ ਅਨਾਦਿ ਕੀ ਹੋਵੇ ਅਤੇ ਆਦਿ ਕੀ ਹੋਵੇ ਅਤੇ ਵਰਤਮਾਨ ਸਮੇਂ ਕੀ ਹੋਵੇ – ਬ੍ਰਾਹਮਣ ਸੋ ਫਰਿਸ਼ਤਾ। ਫਰਿਸ਼ਤਾ ਸੋ ਦੇਵਤਾ ਅਤੇ ਹੋਰ ਵੀ ਕਿੰਨੀਆਂ ਸਿਮ੍ਰਿਤੀਆਂ ਦਿਲਵਾਈਆਂ ਹਨ ਤਾਂ ਗਿਆਨ ਦੀ ਸਮ੍ਰਿਤੀ ਹੋਈ ਨਾ? ਤੀਸਰੀ ਸਬਜੇਕ੍ਟ ਹੈ ਦਿਵਯ ਗੁਣ। ਦਿਵਯ ਗੁਣਾਂ ਦੀ ਸਮ੍ਰਿਤੀ ਦਵਾਈ ਕਿ ਤੁਸੀਂ ਬ੍ਰਾਹਮਣਾਂ ਦੇ ਇਹ ਗੁਣ ਹਨ। ਗੁਣਾਂ ਦੀ ਲਿਸਟ ਵੀ ਸਮ੍ਰਿਤੀ ਵਿੱਚ ਰਹਿੰਦੀ ਹੈ ਤਾਂ ਸਮੇਂ ਪ੍ਰਮਾਣ ਉਸ ਗੁਣ ਨੂੰ ਕੰਮ ਵਿੱਚ, ਕਰਮ ਵਿੱਚ ਲਗਾਉਂਦੇ ਹੋ। ਕਿਸੇ ਸਮੇਂ ਸਮ੍ਰਿਤੀ ਘੱਟ ਹੋਣ ਨਾਲ ਕੀ ਰਿਜਲਟ ਹੁੰਦੀ! ਸਮੇਂ ਤੇ ਗੁਣ ਯੂਜ਼ ਨਹੀਂ ਕਰ ਸਕਦੇ ਹੋ! ਜਦੋਂ ਸਮਾਂ ਬੀਤ ਜਾਂਦਾ ਫਿਰ ਸਮ੍ਰਿਤੀ ਵਿੱਚ ਆਉਂਦਾ ਹੈ ਕਿ ਇਹ ਨਹੀਂ ਕਰਨਾ ਚਾਹੁੰਦਾ ਸੀ ਪਰ ਹੋ ਗਿਆ, ਅੱਗੇ ਇਵੇਂ ਨਹੀਂ ਕਰਾਂਗੇ। ਤਾਂ ਦਿਵਯ ਗੁਣਾਂ ਨੂੰ ਵੀ ਕਰਮ ਦੇ ਵਿੱਚ ਲਿਆਉਣ ਦੇ ਲਈ ਸਮੇਂ ਤੇ ਸਮ੍ਰਿਤੀ ਚਾਹੀਦੀ ਹੈ। ਹੁਣੇ -ਹੁਣੇ ਇਵੇਂ ਆਪਣੇ ਤੇ ਵੀ ਹੱਸਦੇ ਹੋ। ਉਵੇਂ ਵੀ ਕੋਈ ਗੱਲ ਜਾਂ ਚੀਜ਼ ਸਮੇਂ ਤੇ ਭੁੱਲ ਜਾਂਦੀ ਹੈ ਤਾਂ ਉਸ ਸਮੇਂ ਕੀ ਹਾਲਤ ਹੁੰਦੀ ਹੈ। ਚੀਜ਼ ਹੈ ਵੀ ਪਰ ਸਮੇਂ ਤੇ ਯਾਦ ਨਹੀਂ ਆਉਂਦੀ, ਤਾਂ ਘਬਰਾਉਂਦੇ ਹੋ ਨਾ। ਇਵੇਂ ਇਹ ਵੀ ਸਮੇਂ ਤੇ ਸਮ੍ਰਿਤੀ ਨਾ ਹੋਣ ਦੇ ਕਾਰਨ ਕਦੀ -ਕਦੀ ਘਬਰਾ ਜਾਂਦੇ ਹੋ। ਤਾਂ ਦਿਵਯਗੁਣਾਂ ਦਾ ਆਧਾਰ ਕੀ ਹੋਇਆ? ਸਦਾ ਸਮ੍ਰਿਤੀ ਸਵਰੂਪ। ਨਿਰੰਤਰ ਅਤੇ ਨੇਚਰੁਲ ਸਹਿਜ਼ ਹਰ ਕਰਮ ਵਿੱਚ, ਕੰਮ ਵਿੱਚ ਲੱਗਦਾ ਰਹੇਗਾ। ਚੌਥੀ ਸਬਜੇਕ੍ਟ ਹੈ ਸੇਵਾ। ਇਸ ਵਿੱਚ ਵੀ ਜੇਕਰ ਸਮ੍ਰਿਤੀ ਸਵਰੂਪ ਨਹੀਂ ਬਣਦੇ ਕਿ ਮੈਂ ਵਿਸ਼ਵ – ਕਲਿਆਣਕਾਰੀ ਆਤਮਾ ਨਿਮਿਤ ਹਾਂ, ਤਾਂ ਸੇਵਾ ਵਿੱਚ ਸਫਲਤਾ ਨਹੀਂ ਪਾ ਸਕਦੇ। ਸੇਵਾ ਦਵਾਰਾ ਕਿਸੀ ਆਤਮਾ ਨੂੰ ਸਮ੍ਰਿਤੀ ਸਵਰੂਪ ਨਹੀਂ ਬਣਾ ਸਕਦੇ। ਨਾਲ – ਨਾਲ ਸੇਵਾ ਹੈ ਹੀ ਖੁਦ ਨੂੰ ਅਤੇ ਬਾਪ ਦੀ ਸਮ੍ਰਿਤੀ ਦਵਾਉਣਾ।

ਤਾਂ ਚਾਰ ਹੀ ਸਬਜੇਕ੍ਟ ਦਾ ਫਾਊਂਡੈਸ਼ਨ ਸਮ੍ਰਿਤੀ ਹੋਇਆ ਨਾ! ਸਾਰੇ ਹੀ ਗਿਆਨ ਦਾ ਸਾਰ ਇੱਕ ਸ਼ਬਦ ਹੋਇਆ – ਸਮ੍ਰਿਤੀ, ਇਸ ਲਈ ਬਾਪਦਾਦਾ ਨੇ ਪਹਿਲੇ ਹੀ ਸੁਣਾ ਦਿੱਤਾ ਹੈ ਕਿ ਲਾਸ੍ਟ ਪੇਪਰ ਦਾ ਕੁਸ਼ਚਨ ਕੀ ਆਉਣ ਵਾਲ਼ਾ ਹੈ? ਲੰਬਾ – ਚੌੜਾ ਪੇਪਰ ਨਹੀਂ ਹੋਣਾ ਹੈ। ਇੱਕ ਹੀ ਕੁਸ਼ਚਨ ਦਾ ਪੇਪਰ ਹੋਣਾ ਹੈ ਅਤੇ ਇੱਕ ਹੀ ਸੈਕਿੰਡ ਦਾ ਪੇਪਰ ਹੋਣਾ ਹੋ। ਕੁਸ਼ਚਨ ਕਿਹੜਾ ਹੋਵੇਗਾ? ਨਸ਼ਟੋਮੋਹਾ ਸਮ੍ਰਿਤੀ ਸਵਰੂਪ। ਕੁਸ਼ਚਨ ਵੀ ਪਹਿਲੇ ਤੋਂ ਹੀ ਸੁਣ ਲਿਆ ਹੈ ਨਾ ਫਿਰ ਤਾਂ ਸਾਰੇ ਪਾਸ ਹੋਣੇ ਚਾਹੀਦੇ ਹਨ। ਸਾਰੇ ਨੰਬਰਵਨ ਪਾਸ ਹੋਵੋਗੇ ਜਾਂ ਨੰਬਰਵਾਰ ਪਾਸ ਹੋਵੋਗੇ?

ਡਬਲ ਵਿਦੇਸ਼ੀ ਕਿਸ ਨੰਬਰ ਵਿੱਚ ਪਾਸ ਹੋਵੋਗੇ? (ਨੰਬਰਵਨ) ਤਾਂ ਮਾਲਾ ਨੂੰ ਖ਼ਤਮ ਕਰ ਦਿੱਤੀ ਜਾਵੇ? ਜਾਂ ਵੱਖਰੀ ਮਾਲਾ ਬਣਾ ਦਈਏ? ਉਮੰਗ ਤਾਂ ਬਹੁਤ ਚੰਗਾ ਹੈ। ਡਬਲ ਫਾਰਨਰਸ ਨੂੰ ਵਿਸ਼ੇਸ਼ ਚਾਂਸ ਹੈ ਲਾਸ੍ਟ ਸੋ ਫਾਸਟ ਜਾਣ ਦਾ। ਇਹ ਮਾਰਜਿਨ ਹੈ। ਵੱਖਰੀ ਮਾਲਾ ਬਣਾਈਏ ਤਾਂ ਜੋ ਪਿਕਨਿਕ ਦੇ ਸਥਾਨ ਬਣਨਗੇ ਉੱਥੇ ਜਾਣਾ ਪਵੇਗਾ। ਇਹ ਪਸੰਦ ਹੋਵੇ ਤਾਂ ਵੱਖਰੀ ਮਾਲਾ ਬਣਾਈਏ? ਤੁਸੀਂ ਲੋਕਾਂ ਦੇ ਲਈ ਮਾਲਾ ਵਿੱਚ ਆਉਣ ਦੀ ਮਾਰਜਿਨ ਰੱਖੀ ਹੈ, ਆ ਜਾਵੋਗੇ। ਅੱਛਾ।

ਸਾਰੇ ਟੀਚਰਸ ਤੇ ਸਮ੍ਰਿਤੀ ਸਵਰੂਪ ਹੋ ਨਾ! ਚਾਰੋਂ ਹੀ ਸਬਜੇਕਟਸ ਵਿੱਚ ਸਮ੍ਰਿਤੀ ਸਵਰੂਪ। ਮਿਹਨਤ ਦਾ ਕੰਮ ਤਾਂ ਨਹੀਂ ਹੈ ਨਾ! ਟੀਚਰਸ ਦਾ ਅਰਥ ਹੀ ਹੈ ਆਪਣੇ ਸਮ੍ਰਿਤੀ ਸਵਰੂਪ ਫੀਚਰਸ ਨਾਲ ਹੋਰਾਂ ਨੂੰ ਵੀ ਸਮ੍ਰਿਤੀ ਸਵਰੂਪ ਬਣਾਉਣਾ। ਤੁਹਾਡੇ ਫੀਚਰਸ ਹੀ ਹੋਰਾਂ ਨੂੰ ਸਮ੍ਰਿਤੀ ਦਵਾਉਣ ਕਿ ਮੈਂ ਆਤਮਾ ਹਾਂ, ਮੱਥੇ ਤੇ ਦੇਖਣ ਹੀ ਚਮਕਦੀ ਹੋਈ ਆਤਮਾ ਅਤੇ ਚਮਕਦੀ ਹੋਈ ਮਨੀ। ਜਿਵੇ ਸੱਪ ਦੀ ਮਨੀ ਦੇਖ ਕੇ ਸੱਪ ਦੇ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾਏਗਾ, ਮਨੀ ਦੇ ਵੱਲ ਜਾਏਗਾ। ਇਵੇਂ ਅਵਿਨਾਸ਼ੀ ਚਮਕਦੀ ਹੋਈ ਮਨੀ ਨੂੰ ਦੇਖ ਦੇਹਭਾਨ ਸਮ੍ਰਿਤੀ ਵਿੱਚ ਨਾ ਆਏ, ਅਟੈਂਸ਼ਨ ਖੁਦ ਹੀ ਆਤਮਾ ਦੇ ਵੱਲ ਜਾਵੇ। ਟੀਚਰਜ਼ ਇਸੇ ਸੇਵਾ ਦੇ ਨਿਮਿਤ ਹੀ। ਵਿਸਮ੍ਰਿਤੀ ਵਾਲੇ ਨੂੰ ਸਮ੍ਰਿਤੀ ਦਵਾਉਣਾ – ਇਹ ਹੀ ਸੇਵਾ ਹੈ। ਸਮਰਥ ਤੇ ਹੋ ਜਾਂ ਕਦੇ -ਕਦੇ ਘਬਰਾਉਂਦੀ ਹੋ? ਜੇਕਰ ਟੀਚਰਸ ਘਬਰਾ ਜਾਂਣਗੇ ਤਾਂ ਸਟੂਡੈਂਟਸ ਕੀ ਹੋਣਗੇ? ਟੀਚਰਸ ਮਤਲਬ ਸਦਾ ਨੇਚਰੁਲ, ਨਿਰੰਤਰ ਸਮ੍ਰਿਤੀ ਸਵਰੂਪ ਸੋ ਸਮਰਥ ਸਵਰੂਪ। ਜਿਵੇਂ ਬ੍ਰਹਮਾ ਬਾਪ ਫਰੰਟ ਵਿੱਚ ਰਿਹਾ ਤਾਂ ਟੀਚਰਸ ਵੀ ਅੱਗੇ ਹੋ ਨਾ। ਨਿਮਿਤ ਮਾਨਾ ਅੱਗੇ। ਜਿਵੇ ਸੇਵਾ ਪ੍ਰਤੀ ਸਮਰਪਣ ਹੋਣ ਨਾਲ ਹਿੰਮਤ ਰੱਖੀ, ਸਮਰਥ ਬਣੀ। ਤਾਂ ਇਹ ਸਮ੍ਰਿਤੀ ਕੀ ਹੈ, ਇਹ ਤਾਂ ਤਿਆਗ ਦਾ ਭਾਗ ਹੈ। ਤਿਆਗ ਕਰ ਲੀਤਾ, ਹੁਣ ਭਾਗ ਦੀ ਕੀ ਵੱਡੀ ਗੱਲ ਹੈ! ਤਿਆਗ ਤੇ ਕੀਤਾ ਪਰ ਤਿਆਗ, ਤਿਆਗ ਨਹੀਂ ਹੈ ਕਿਉਂਕਿ ਪ੍ਰਾਪਤੀ ਬਹੁਤ ਜ਼ਿਆਦਾ ਹੈ। ਤਿਆਗ ਕੀ ਕੀਤਾ? ਸਿਰਫ਼ ਸਫੇਦ ਸਾੜੀ ਪਾਈ, ਇਹ ਤਾਂ ਹੋਰ ਵੀ ਬਿਊਟੀਫੁੱਲ ਬਣ ਗਈ ਹੋ, ਫਰਿਸ਼ਤੇ, ਪਰੀਆਂ, ਬਣ ਗਈਆਂ ਹੋ ਅਤੇ ਹੋਰ ਕੀ ਚਾਹੀਦਾ ਹੈ! ਬਾਕੀ ਖਾਣਾ – ਪੀਣਾ ਛੱਡਿਆ… ਉਹ ਤਾਂ ਅੱਜਕਲ ਡਾਕ੍ਟਰ੍ਸ ਵੀ ਕਹਿੰਦੇ ਹਨ – ਜ਼ਿਆਦਾ ਨਹੀਂ ਖਾਓ, ਘੱਟ ਖਾਓ, ਸਾਦਾ ਖਾਓ। ਅੱਜਕਲ ਤੇ ਡਾਕ੍ਟਰ੍ਸ ਵੀ ਖਾਣ ਨਹੀਂ ਦਿੰਦੇ। ਬਾਕੀ ਕੀ ਛੱਡਿਆ? ਗਹਿਣਾ ਪਹਿਨਣਾ ਛੱਡਿਆ… ਅੱਜਕਲ ਤੇ ਗਹਿਣੇ ਦੇ ਪਿੱਛੇ ਚੋਰ ਲੱਗਦੇ ਹਨ। ਚੰਗਾ ਕੀਤਾ ਜੋ ਛੱਡ ਦਿੱਤਾ, ਸਮਝਦਾਰੀ ਦਾ ਕੰਮ ਕੀਤਾ ਇਸ ਲਈ ਤਿਆਗ ਦਾ ਪਦਮਗੁਣਾ ਭਾਗ ਮਿਲ ਗਿਆ। ਅੱਛਾ!

ਹੁਣੇ – ਹੁਣੇ ਬਾਪਦਾਦਾ ਨੂੰ ਏਥੇਂਸ ਵਾਲੇ ਯਾਦ ਆ ਰਹੇ ਹਨ। (ਏਥੇਂਸ ਵਿੱਚ ਸੇਵਾ ਦਾ ਬੜਾ ਕੰਮ ਚੱਲ ਰਿਹਾ ਹੈ) ਉਹ ਵੀ ਬਹੁਤ ਯਾਦ ਕਰ ਰਹੇ ਹਨ। ਜਦੋਂ ਕੋਈ ਵੀ ਵਿਸ਼ਾਲ ਕੰਮ ਹੁੰਦਾ ਹੈ, ਬੇਹੱਦ ਦੇ ਕੰਮ ਵਿੱਚ ਬੇਹੱਦ ਦੇ ਬਾਪ ਅਤੇ ਬੇਹੱਦ ਦਾ ਪਰਿਵਾਰ ਜ਼ਰੂਰ ਯਾਦ ਆਉਂਦਾ ਹੈ। ਜੋ ਵੀ ਬੱਚੇ ਗਏ ਹਨ, ਹਿੰਮਤ ਵਾਲੇ ਬੱਚੇ ਹਨ। ਜੋ ਨਿਮਿਤ ਬਣੇ ਹਨ, ਉਹਨਾਂ ਦੀ ਹਿੰਮਤ ਕੰਮ ਨੂੰ ਸ੍ਰੇਸ਼ਠ ਅਤੇ ਅਚਲ ਬਣਾ ਦਿੰਦੀ ਹੈ। ਬਾਪ ਦੇ ਸਨੇਹ ਅਤੇ ਵਿਸ਼ੇਸ਼ ਆਤਮਾਵਾਂ ਦੀ ਸ਼ੁਭ ਭਾਵਨਾ, ਸ਼ੁਭ ਕਾਮਨਾ ਬੱਚਿਆਂ ਦੇ ਨਾਲ ਹੈ। ਬੁੱਧੀਵਾਣਾ ਦੀ ਬੁੱਧੀ ਕਿਸੀ ਦਵਾਰਾ ਵੀ ਨਿਮਿਤ ਬਣਾਏ ਆਪਣਾ ਕੰਮ ਕਰ ਲੈਂਦੇ ਹਨ। ਇਸਲਈ ਬੇਫਿਕਰ ਬਾਦਸ਼ਾਹ ਬਣ ਲਾਈਟ – ਹਾਊਸ, ਮਾਈਟ ਹਾਊਸ ਬਣ ਸ਼ੁਭ ਭਾਵਨਾ, ਸ਼ੁਭ ਕਾਮਨਾ ਦੇ ਵਾਈਬ੍ਰੇਸ਼ਨ ਫੈਲਾਉਂਦੇ ਰਹੋ। ਹਰ ਇੱਕ ਸਰਵਿਸਬੁਲ ਬੱਚਿਆਂ ਨੂੰ ਬਾਪਦਾਦਾ ਨਾਮ ਅਤੇ ਵਿਸ਼ੇਸ਼ਤਾ ਸਹਿਤ ਯਾਦਪਿਆਰ ਦੇ ਰਹੇ ਹਨ। ਅੱਛਾ!

ਸਦਾ ਨਿਰੰਤਰ ਸਮ੍ਰਿਤੀ ਸ੍ਵਰੂਪ ਸਮਰਥ ਆਤਮਾਵਾਂ ਨੂੰ, ਸਦਾ ਸਮ੍ਰਿਤੀ ਸ੍ਵਰੂਪ ਬਣ ਹਰ ਪ੍ਰਸਥਿਤੀ ਨੂੰ ਸਾਈਡ ਸੀਨ ਅਨੁਭਵ ਕਰਨ ਵਾਲੇ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਬਾਪ ਸਮਾਨ ਚਾਰੋਂ ਪਾਸੇ ਸਮ੍ਰਿਤੀ ਦੀ ਲਹਿਰ ਫੈਲਾਉਣ ਵਾਲੇ ਮਹਾਵੀਰ ਬੱਚਿਆਂ ਨੂੰ, ਸਦਾ ਤੇਜਗਤੀ ਨਾਲ ਪਾਸ ਵਿਧ ਆਨਰ ਹੋਣ ਵਾਲੇ ਮਹਾਂਰਥੀ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਦਿੱਲੀ ਜ਼ੋਨ ਨਾਲ ਅਵਯਕਤ ਬਾਪਦਾਦਾ ਦੀ ਮੁਲਾਕਾਤ :- ਸਦਾ ਆਪਣੇ ਭਾਗਿਆ ਨੂੰ ਦੇਖ ਹਰਸ਼ਿਤ ਹੁੰਦੇ ਹੋ! ਸਦਾ “ਵਾਹ – ਵਾਹ” ਦੇ ਗੀਤ ਗਾਉਂਦੇ ਹੋ? ਹਾਯ – ਹਾਯ ਦੇ ਗੀਤ ਸਮਾਪਤ ਹੋ ਗਏ ਜਾਂ ਕਦੀ ਦੁੱਖ ਦੀ ਲਹਿਰ ਆ ਜਾਂਦੀ ਹੋ? ਦੁੱਖ ਦੇ ਸੰਸਾਰ ਤੋਂ ਨਿਆਰੇ ਹੋ ਗਏ ਅਤੇ ਬਾਪ ਦੇ ਪਿਆਰੇ ਹੋ ਗਏ, ਇਸ ਲਈ ਦੁੱਖ ਦੀ ਲਹਿਰ ਸਪਰਸ਼ ਨਹੀਂ ਕਰ ਸਕਦੀ। ਭਾਵੇਂ ਸੇਵਾ ਅਰਥ ਰਹਿੰਦੇ ਵੀ ਹੋ ਤਾਂ ਵੀ ਕਮਲ ਸਮਾਨ ਰਹਿੰਦੇ ਹੋ। ਕਮਲ ਪੁਸ਼ਪ ਚਿੱਕੜ ਵਿੱਚੋ ਨਿਕਲ ਨਹੀਂ ਜਾਂਦਾ, ਚਿੱਕੜ ਵਿੱਚ ਹੀ ਹੁੰਦਾ ਹੈ, ਪਾਣੀ ਵਿੱਚ ਹੀ ਹੁੰਦਾ ਹੈ ਪਰ ਨਿਆਰਾ ਹੁੰਦਾ ਹੈ। ਤਾਂ ਇਵੇਂ ਨਿਆਰੇ ਬਣੋ? ਨਿਆਰੇ ਬਣਨ ਦੀ ਨਿਸ਼ਾਨੀ ਹੈ – ਜਿਨਾਂ ਨਿਆਰੇ ਉਨਾਂ ਬਾਪ ਦੇ ਪਿਆਰੇ ਬਣਨਗੇ, ਖ਼ੁਦ ਹੀ ਬਾਪ ਦਾ ਪਿਆਰ ਅਨੁਭਵ ਹੋਵੇਗਾ ਅਤੇ ਇਹ ਪਰਮਾਤਮ – ਪਿਆਰ ਛਤ੍ਰਛਾਇਆ ਬਣ ਜਾਏਗਾ। ਜਿਸਦੇ ਉੱਪਰ ਛਤ੍ਰਛਾਇਆ ਹੁੰਦੀ ਹੈ ਉਹ ਕਿੰਨਾ ਸੇਫ਼ ਰਹਿੰਦਾ ਹੈ! ਜਿਸਦੇ ਉੱਪਰ ਪਰਮਾਤਮ – ਛਤ੍ਰਛਾਇਆ ਹੈ ਉਹ ਕਿੰਨਾ ਸੇਫ ਰਹਿੰਦਾ ਹੈ! ਜਿਸ ਦੇ ਉਪਰ ਪਰਮਾਤਮ ਛਤ੍ਰਛਾਇਆ ਹੈ ਉਸਦਾ ਕੋਈ ਕੀ ਕਰ ਸਕਦਾ ਹੈ! ਇਸਲਈ ਫਖੁਰ ਵਿੱਚ ਰਹੋ ਕਿ ਅਸੀਂ ਪਰਮਾਤਮ ਛਤ੍ਰਛਾਇਆ ਵਿੱਚ ਰਹਿਣ ਵਾਲੇ ਹਾਂ। ਅਭਿਮਾਨ ਨਹੀਂ ਹੈ ਪਰ ਰੂਹਾਨੀ ਫਾਖੁਰ ਹੈ। ਬਾਡੀ – ਕਾਂਸ਼ੀਅਸ ਹੋਵਾਂਗੇ ਤੇ ਅਭਿਮਾਨ ਆਏਗਾ, ਆਤਮ – ਅਭਿਮਾਨੀ ਹੋਵਾਂਗੇ ਤੇ ਅਭਿਮਾਨ ਨਹੀਂ ਆਏਗਾ ਪਰ ਰੂਹਾਨੀ ਫਾਖੁਰ ਹੋਵੇਗਾ ਅਤੇ ਜਿੱਥੇ ਫਾਖੁਰ ਹੁੰਦਾ ਹੈ ਉੱਥੇ ਵਿਘਣ ਨਹੀਂ ਹੋ ਸਕਦਾ। ਜਾਂ ਤਾਂ ਫ਼ਿਕਰ ਹੈ ਜਾਂ ਫਾਖੁਰ। ਦੋਵੇਂ ਨਾਲ ਨਹੀਂ ਹੁੰਦੇ। ਦਾਲ – ਰੋਟੀ ਵੱਧੀਆ ਤੋਂ ਵੱਧੀਆ ਦੇਣ ਦੇ ਲਈ ਬਾਪਦਾਦਾ ਬੰਧਿਆ ਹੋਇਆ ਹੈ। ਰੋਜ਼ 36 ਤਰ੍ਹਾਂ ਦੇ ਭੋਜਨ ਨਹੀਂ ਦੇਣਗੇ ਪਰ ਦਾਲ – ਰੋਟੀ ਤਾਂ ਜ਼ਰੂਰ ਮਿਲੇਗੀ। ਨਿਸ਼ਚਿਤ ਹੈ ਇਸਨੂੰ ਕੋਈ ਟਾਲ ਨਹੀਂ ਸਕਦਾ। ਤਾਂ ਫ਼ਿਕਰ ਕਿਸ ਗੱਲ ਦਾ! ਦੁਨੀਆਂ ਨੂੰ ਫ਼ਿਕਰ ਰਹਿੰਦਾ ਹੈ ਕਿ ਅਸੀਂ ਵੀ ਖਾਈਏ, ਪਿੱਛੇ ਵਾਲੇ ਵੀ ਖਾਣ। ਤਾਂ ਤੁਸੀਂ ਵੀ ਭੁੱਖੇ ਨਹੀਂ ਰਹੋਂਗੇ, ਤੁਹਾਡੇ ਪਿੱਛੇ ਵਾਲੇ ਵੀ ਭੁੱਖੇ ਨਹੀਂ ਰਹਿਣਗੇ। ਬਾਕੀ ਕੀ ਚਾਹੀਦਾ ਹੈ? ਡਨਲਪ ਦੇ ਤਕੀਏ ਚਾਹੀਦੇ ਹਨ ਕੀ! ਜੇਕਰ ਡਨਲਪ ਦੇ ਤਕੀਏ ਜਾਂ ਬਿਸਤਰ ਵਿੱਚ ਫਿਕਰ ਦੀ ਨੀਂਦ ਹੋਵੇ ਤਾਂ ਨੀਂਦ ਆਏਗੀ? ਬੇਫਿਕਰ ਹੋਵੋਗੇ ਤਾਂ ਧਰਤੀ ਤੇ ਵੀ ਸੋਵੋਗੇ ਤਾਂ ਨੀਂਦ ਆ ਜਾਏਗੀ। ਬਾਹਾਂ ਨੂੰ ਆਪਣਾ ਤੱਕਿਆ ਬਣਾ ਲਵੋ ਤਾਂ ਵੀ ਨੀਂਦ ਆ ਜਾਏਗੀ। ਜਿੱਥੇ ਪਿਆਰ ਹੈ ਉੱਥੇ ਸੁੱਕੀ ਰੋਟੀ ਵੀ 36 ਪ੍ਰਕਾਰ ਦੇ ਭੋਜਨ ਲੱਗੇਗੀ ਇਸਲਈ ਬੇਫਿਕਰ ਬਾਦਸ਼ਾਹ ਹੋ। ਇਹ ਬੇਫਿਕਰ ਰਹਿਣ ਦੀ ਬਾਦਸ਼ਾਹੀ ਸਾਰੀਆਂ ਬਾਦਸ਼ਾਹੀਆਂ ਤੋਂ ਸ੍ਰੇਸ਼ਠ ਹੈ। ਜੇਕਰ ਤਾਜ ਪਾਕੇ ਤਖ਼ਤ ਤੇ ਬੈਠ ਗਏ ਅਤੇ ਫਿਕਰ ਕਰਦੇ ਰਹੇ ਤਾਂ ਤਖਤ ਹੋਇਆ ਜਾਂ ਚਿੰਤਾ ਹੋਈ? ਤਾਂ ਭਾਗ ਵਿਧਾਤਾ ਭਗਵਾਨ ਨੇ ਤੁਹਾਡੇ ਮਸਤਕ ਤੇ ਸ੍ਰੇਸ਼ਠ ਭਾਗ ਦੀ ਲਕੀਰ ਖਿੱਚ ਦਿੱਤੀ ਹੈ। ਬੇਫਿਕਰ ਬਾਦਸ਼ਾਹ ਹੋ ਗਏ ਹੋ! ਉਹ ਟੋਪੀ ਜਾਂ ਕੁਰਸੀ ਵਾਲੇ ਬਾਦਸ਼ਾਹ ਨਹੀਂ। ਬੇਫਿਕਰ ਬਾਦਸ਼ਾਹ। ਕੋਈ ਫ਼ਿਕਰ ਹੈ? ਪੋਤੀ – ਧੋਤੀ ਦਾ ਫ਼ਿਕਰ ਹੈ? ਤੁਹਾਡਾ ਕਲਿਆਣ ਹੋ ਗਿਆ ਤਾਂ ਉਹਨਾਂ ਲੋਕਾਂ ਦਾ ਜ਼ਰੂਰ ਹੋਵੇਗਾ। ਤਾਂ ਸਦਾ ਆਪਣੇ ਮਸਤਕ ਤੇ ਸ੍ਰੇਸ਼ਠ ਭਾਗ ਦੀ ਲਕੀਰ ਦੇਖਦੇ ਰਹੋ – ਵਾਹ ਮੇਰਾ ਸ੍ਰੇਸ਼ਠ ਈਸ਼ਵਰੀ ਭਾਗ! ਧਨ – ਦੌਲਤ ਦਾ ਭਾਗ ਨਹੀਂ, ਈਸ਼ਵਰੀ ਭਾਗ। ਇਸ ਭਾਗ ਦੇ ਅੱਗੇ ਤੇ ਧਨ ਤੇ ਕੁੱਝ ਵੀ ਨਹੀਂ ਹੈ, ਉਹ ਤਾਂ ਪਿੱਛੇ – ਪਿੱਛੇ ਆਏਗਾ। ਜਿਵੇਂ ਪਰਛਾਵਾਂ ਹੁੰਦਾ ਹੈ, ਉਹ ਆਪੇ ਹੀ ਪਿੱਛੇ – ਪਿੱਛੇ ਆਉਂਦਾ ਹੈ ਜਾਂ ਆਪੇ ਤੁਸੀਂ ਕਹਿੰਦੇ ਹੋ ਪਿੱਛੇ ਆ। ਤਾਂ ਇਹ ਸਭ ਪਰਛਾਵਾਂ ਹੈ ਪਰ ਭਾਗ ਹੈ, ਈਸ਼ਵਰੀ ਭਾਗ। ਸਦਾ ਇਸੀ ਨਸ਼ੇ ਵਿੱਚ ਰਹੋ – ਜੇਕਰ ਪਾਣਾ ਹੈ ਤਾਂ ਸਦਾ ਦਾ ਪਾਉਣਾ ਹੈ। ਜਦੋਂ ਬਾਪ ਅਤੇ ਆਤਮਾ ਅਵਿਨਾਸ਼ੀ ਹੈ ਤਾਂ ਪ੍ਰਾਪਤੀ ਵਿਨਾਸ਼ੀ ਕਿਉਂ? ਪ੍ਰਾਪਤੀ ਵੀ ਅਵਿਨਾਸ਼ੀ ਚਾਹੀਦੀ ਹੈ।

ਬ੍ਰਾਹਮਣ ਜੀਵਨ ਹੈ ਹੀ ਖੁਸ਼ੀ ਦੀ। ਖੁਸ਼ੀ ਨਾਲ ਖਾਣਾ, ਖੁਸ਼ੀ ਨਾਲ ਰਹਿਣਾ, ਖੁਸ਼ੀ ਨਾਲ ਬੋਲਣਾ, ਖੁਸ਼ੀ ਨਾਲ ਕੰਮ ਕਰਨਾ। ਉੱਠਦੇ ਹੀ ਅੱਖ ਖੁੱਲੀ ਅਤੇ ਖੁਸ਼ੀ ਦਾ ਅਨੁਭਵ ਹੋਇਆ। ਰਾਤ ਨੂੰ ਅੱਖ ਬੰਦ ਹੋਈ, ਖੁਸ਼ੀ ਨਾਲ ਆਰਾਮੀ ਹੋ ਗਏ – ਇਹ ਹੀ ਬ੍ਰਾਹਮਣ ਜੀਵਨ ਹੈ। ਅੱਛਾ।

ਬਾਪਦਾਦਾ ਨਾਲ ਵਿਅਕਤੀਗਤ ਮੁਲਾਕਾਤ – ਆਗਿਆਕਾਰੀ ਬਣਨ ਨਾਲ ਪਰਿਵਾਰ ਦੀਆਂ ਦੁਆਵਾਂ

(ਬਾਪਦਾਦਾ ਦੇ ਸਾਹਮਣੇ ਗਾਇਤੱਰੀ ਮੋਦੀ ਦਾ ਪਰਿਵਾਰ ਬੈਠਾ ਹੈ )

ਬਾਪਦਾਦਾ ਇਸ ਪਰਿਵਾਰ ਦੀ ਇੱਕ ਗੱਲ ਦੇਖਕੇ ਬਹੁਤ ਖੁਸ਼ ਹਨ। ਕਿਹੜੀ ਗੱਲ? ਆਗਿਆਕਾਰੀ ਪਰਿਵਾਰ ਹੈ। ਇਨਾਂ ਦੂਰ ਤੋਂ ਪਹੁੰਚ ਤੇ ਗਏ ਹੋ ਨਾ! ਇਹ ਵੀ ਦੁਆਵਾਂ ਮਿਲਦੀਆਂ ਹਨ। ਜੋ ਆਗਿਆ ਪਾਲਣ ਕਰਦਾ ਹੈ। ਭਾਵੇਂ ਕਿਸੀ ਦੀ ਵੀ, ਇੱਕ ਨੇ ਕਿਹਾ ਦੂਸਰੇ ਨੇ ਮੰਨਿਆ, ਤਾਂ ਖੁਸ਼ੀ ਹੁੰਦੀ ਹੈ। ਦਿਲ ਤੋ ਇੱਕ ਦੋ ਦੇ ਪ੍ਰਤੀ ਦੁਆਵਾਂ ਨਿਕਲਦੀਆਂ ਹਨ। ਕੋਈ ਚੰਗਾ ਦੋਸਤ ਜਾਂ ਭਰਾ ਹੋਵੇ, ਜੇਕਰ ਕਹਿੰਦੇ ਇਹ ਬਹੁਤ ਚੰਗਾ ਹੈ। ਤਾਂ ਇਹ ਦੂਆ ਹੋਈ ਨਾ! ਕਿਸੀ ਨੂੰ ਵੀ “ਹਾਂ ਜੀ” ਕਰਨਾ ਅਤੇ ਆਗਿਆ ਮੰਨਣਾ, ਇਸ ਦੀਆਂ ਗੁਪਤ ਦੁਆਵਾਂ ਮਿਲਦੀਆਂ ਹਨ। ਤਾਂ ਦੁਆਵਾਂ ਸਮੇਂ ਤੇ ਬਹੁਤ ਮਦਦ ਦਿੰਦੀ ਹੈ। ਉਸ ਸਮੇਂ ਪਤਾ ਨਹੀਂ ਲੱਗਦਾ ਹੈ। ਉਸ ਸਮੇਂ ਤੇ ਸਧਾਰਣ ਗੱਲ ਲੱਗਦੀ ਹੈ – ਚਲੋ ਹੋ ਗਿਆ। ਪਰ ਇਹ ਗੁਪਤ ਦੁਆਵਾਂ ਆਤਮਾ ਨੂੰ ਸਮੇਂ ਤੇ ਮਦਦ ਦਿੰਦੀਆਂ ਹਨ। ਇਹ ਜਮਾਂ ਹੋ ਜਾਂਦੀ ਹੈ ਇਸਲਈ ਬਾਪਦਾਦਾ ਦੇਖਕੇ ਖੁਸ਼ ਹਨ। ਭਾਵੇਂ ਕਿਸੀ ਵੀ ਕੰਮ ਦੇ ਲਈ ਆਉਣ, ਆਏ ਤੇ ਹਨ ਨਾ ਅਤੇ ਇਹ ਵੀ ਯਾਦ ਰੱਖਣਾ ਕਿ ਪਰਮਾਤਮ – ਸਥਾਨ ਤੇ ਕਿਸੇ ਵੀ ਕਾਰਨ ਤੋਂ ਭਾਵੇਂ ਦੇਖਣ ਦੇ ਹਿਸਾਬ ਨਾਲ ਵੀ ਆ ਗਏ, ਜਾਨਣ ਦੇ ਹਿਸਾਬ ਨਾਲ ਵੀ ਆ ਗਏ- ਤਾਂ ਵੀ ਪੈਰ ਰੱਖਿਆ, ਉਸਦਾ ਵੀ ਫਲ ਜਮਾਂ ਹੋ ਜਾਏਗਾ। ਇਹ ਵੀ ਘੱਟ ਭਾਗ ਨਹੀਂ ਹੈ। ਇਹ ਭਾਗ ਵੀ ਅੱਗੇ ਚੱਲਕੇ ਅਨੁਭਵ ਕਰੋਗੇ। ਉਸ ਸਮੇਂ ਆਪਣੇ ਨੂੰ ਬਹੁਤ ਭਾਗਵਾਣ ਸਮਝਣਗੇ – ਕਿਸੀ ਵੀ ਕਾਰਨ ਨਾਲ ਅਸੀਂ ਪੈਰ ਤੇ ਰੱਖ ਲਿਆ, ਹੁਣ ਤੇ ਪਤਾ ਵੀ ਨਹੀਂ ਲੱਗੇਗਾ। ਹੁਣ ਸੋਚਦੇ ਹੋਣਗੇ – ਪਤਾ ਨਹੀਂ ਕੀ ਹੈ। ਪਰ ਬਾਪ ਜਾਣਦੇ ਹਨ ਕਿ ਜਾਨੇ – ਅਣਜਾਣੇ ਭਾਗ ਜਮਾਂ ਹੋ ਗਿਆ ਹੈ। ਜੋ ਸਮੇਂ ਤੇ ਤੁਹਾਨੂੰ ਵੀ ਪਤਾ ਲੱਗੇਗਾ ਅਤੇ ਕੰਮ ਵਿੱਚ ਆਏਗਾ। ਅੱਛਾ!

(ਰਸ਼ੀਆ ਦੇ ਭਰਾ – ਭੈਣਾਂ ਦੀ ਯਾਦ ਚੱਕਰਧਾਰੀ ਭੈਣ ਨੇ ਦਿੱਤੀ)

ਚੰਗਾ ਹੈ, ਥੋੜੇ ਸਮੇਂ ਵਿੱਚ ਸਫਲਤਾ ਚੰਗੀ ਅਤੇ ਵਧੀਆ – ਵਧੀਆ ਪਿਆਸੀ ਆਤਮਾਵਾਂ ਨਿਕਲਦੀਆਂ ਹਨ। ਉਹਨਾਂ ਦੇ ਸਨੇਹ ਬਾਪ ਦੇ ਕੋਲ ਪਹੁੰਚ ਗਿਆ। ਸਾਰਿਆਂ ਨੂੰ ਯਾਦ ਪਿਆਰ ਲਿਖਣਾ ਅਤੇ ਕਹਿਣਾ ਕਿ ਬਾਪਦਾਦਾ ਦਾ ਸਨੇਹ ਸਾਰਿਆਂ ਬੱਚਿਆਂ ਨੂੰ ਸਹਿਯੋਗ ਦੇ ਅੱਗੇ ਵਧਾ ਰਿਹਾ ਹੈ। ਚੰਗੀ ਸੇਵਾ ਹੈ, ਵਧਾਉਂਦੇ ਚੱਲੋ।

ਵਰਦਾਨ:-

ਪੁਰਸ਼ਾਰਥ ਦੀ ਯਥਾਰਥ ਵਿਧੀ ਹੈ – ਅਨੇਕ ਮੇਰੇ ਨੂੰ ਪਰਿਵਰਤਨ ਕਰ ਇੱਕ “ਮੇਰਾ ਬਾਬਾ” – ਇਸ ਸਮ੍ਰਿਤੀ ਵਿੱਚ ਰਹਿਣਾ ਹੋਰ ਕੁੱਝ ਵੀ ਭੁੱਲ ਜਾਣ ਪਰ ਇਹ ਗੱਲ ਕਦੀ ਨਹੀਂ ਭੁੱਲੇ ਕਿ “ਮੇਰਾ ਬਾਬਾ । ਮੇਰੇ ਨੂੰ ਯਾਦ ਨਹੀਂ ਕਰਨਾ ਪੈਂਦਾ, ਉਸਦੀ ਯਾਦ ਖੁਦ ਆਉਂਦੀ ਹੈ। “ਮੇਰਾ ਬਾਬਾ” ਦਿਲ ਨਾਲ ਕਹਿੰਦੇ ਹੋ ਤੇ ਯੋਗ ਸ਼ਕਤੀਸ਼ਾਲੀ ਹੋ ਜਾਂਦਾ ਹੈ। ਤਾਂ ਇਸ ਸਹਿਜ ਵਿਧੀ ਨਾਲ ਸਦਾ ਅੱਗੇ ਵੱਧਦੇ ਹੋਏ ਸਿੱਧੀ ਸਵਰੂਪ ਬਣੋ।

ਸਲੋਗਨ:-

ਲਵਲੀਨ ਸਥਿਤੀ ਦਾ ਅਨੁਭਵ ਕਰੋ 
ਕਰਮ ਵਿੱਚ, ਵਾਣੀ ਵਿੱਚ, ਸੰਪਰਕ ਅਤੇ ਸੰਬੰਧ ਵਿੱਚ ਲਵ ਅਤੇ ਸਮ੍ਰਿਤੀ ਅਤੇ ਸਥਿਤੀ ਕਿਹਾ ਲਵਲੀਨ ਰਹਿਣਾ ਹੈ, ਜੋ ਜਿਨ੍ਹਾਂ ਲਵਲੀ ਹੋਵੇਗਾ, ਉਹ ਉਨ੍ਹਾਂ ਹੀ ਲਵਲੀਨ ਰਹਿ ਸਕਦਾ ਹੈ। ਹੁਣ ਸਾਰੇ ਬੱਚੇ ਬਾਪ ਦੇ ਲਵ ਵਿੱਚ ਲਵਲੀਨ ਰਹਿ ਹੋਰਾਂ ਨੂੰ ਵੀ ਸਹਿਜ਼ ਆਪ – ਸਮਾਨ ਅਤੇ ਬਾਪ – ਸਮਾਨ ਬਣਾ ਦਿੰਦੇ ਹੋ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top