29 January 2022 Punjabi Murli Today | Brahma Kumaris

Read and Listen today’s Gyan Murli in Punjabi 

January 29, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਆਤਮਾ ਨੂੰ ਨਿਰੋਗੀ ਬਣਾਉਣ ਦੇ ਲਈ ਰੂਹਾਨੀ ਸਟੱਡੀ ਕਰੋ ਅਤੇ ਕਰਾਓ, ਰੂਹਾਨੀ ਹਸਪਤਾਲ ਖੋਲੋ"

ਪ੍ਰਸ਼ਨ: -

ਕਿਹੜੀ ਇੱਕ ਆਸ਼ ਰੱਖਣ ਨਾਲ ਬਾਕੀ ਸਭ ਆਸ਼ਾਵਾਂ ਆਪੇ ਹੀ ਪੂਰੀਆਂ ਹੋ ਜਾਂਦੀਆਂ ਹਨ?

ਉੱਤਰ:-

ਸਿਰਫ ਬਾਪ ਨੂੰ ਯਾਦ ਕਰ ਐਵਰਹੈਲਦੀ ਬਣਨ ਦੀ ਆਸ਼ ਰੱਖੋ। ਗਿਆਨ – ਯੋਗ ਦੀ ਆਸ਼ ਪੂਰੀ ਕੀਤੀ ਤਾਂ ਬਾਕੀ ਸਭ ਅਸਾਵਾਂ ਆਪੇ ਹੀ ਪੂਰੀਆਂ ਹੋ ਜਾਣਗੀਆਂ। ਬੱਚਿਆਂ ਨੂੰ ਕੋਈ ਵੀ ਆਦਤ ਨਹੀਂ ਰੱਖਣੀ ਹੈ। ਆਲਰਾਉਂਡਰ ਬਣਨਾ ਹੈ। ਭਾਵੇਂ ਖਾਮੀਆਂ ਹਰ ਇੱਕ ਵਿੱਚ ਹਨ ਪਰ ਸਰਵਿਸ ਜ਼ਰੂਰ ਕਰਨੀ ਹੈ।

ਗੀਤ:-

ਧੀਰਜ ਧਰ ਮਨੂਆ…

ਓਮ ਸ਼ਾਂਤੀ ਬੱਚਿਆਂ ਨੇ ਗੀਤ ਸੁਣਿਆ। ਇਸ ਸਮੇਂ ਸਾਰੀਆਂ ਆਤਮਾਵਾਂ ਨੂੰ ਧੀਰਜ ਦਿੱਤਾ ਜਾਂਦਾ ਹੈ। ਆਤਮਾ ਵਿੱਚ ਹੀ ਮਨ – ਬੁੱਧੀ ਹੈ। ਆਤਮਾ ਹੀ ਦੁਖੀ ਹੁੰਦੀ ਹੈ ਤਾਂ ਬਾਪ ਨੂੰ ਬੁਲਾਉਂਦੀ ਹੈ – ਹੇ ਪਤਿਤ – ਪਾਵਨ ਪਰਮਪਿਤਾ ਪਰਮਾਤਮਾ ਆਓ। ਕਦੀ ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਪਤਿਤ – ਪਾਵਨ ਨਹੀਂ ਕਿਹਾ ਜਾਂਦਾ। ਜਦੋਂ ਉਨ੍ਹਾਂਨੂੰ ਨਹੀਂ ਕਿਹਾ ਜਾਂਦਾ ਤਾਂ ਲਕਸ਼ਮੀ – ਨਾਰਾਇਣ, ਰਾਮ – ਸੀਤਾ ਆਦਿ ਨੂੰ ਵੀ ਨਹੀਂ ਕਿਹਾ ਜਾ ਸਕਦਾ ਹੈ। ਪਤਿਤ – ਪਾਵਨ ਤਾਂ ਇੱਕ ਹੀ ਹੈ। ਵਿਸ਼ਨੂੰ ਦਾ ਚਿੱਤਰ ਤਾਂ ਹੈ ਹੀ ਪਾਵਨ। ਉਹ ਹੈ ਵਿਸ਼ਨੂੰਪੂਰੀ ਦੇ ਮਾਲਿਕ। ਵਿਸ਼ਨੂੰਪੂਰੀ ਸਥਾਪਨ ਕਰਨ ਵਾਲਾ ਹੈ ਸ਼ਿਵਬਾਬਾ। ਉਹ ਹੀ ਇਸ ਸਮੇਂ ਵਿਸ਼ਨੂੰਪੁਰੀ ਸਥਾਪਨ ਕਰ ਰਹੇ ਹਨ। ਉੱਥੇ ਦੇਵੀ – ਦੇਵਤਾ ਹੀ ਰਹਿੰਦੇ ਹਨ। ਵਿਸ਼ਨੂੰ ਡਾਇਨੈਸਟੀ ਕਹੀਏ ਅਤੇ ਲਕਸ਼ਮੀ – ਨਾਰਾਇਣ ਡਾਇਨੈਸਟੀ ਕਹੀਏ, ਗੱਲ ਇੱਕ ਹੀ ਹੈ। ਇਹ ਸਭ ਪੁਆਇੰਟਸ ਧਾਰਨ ਕਰਨ ਦੀ ਹੈ। ਬਾਪ ਹੈ ਰੂਹਾਨੀ ਅਤੇ ਇਹ ਰੂਹਾਨੀ ਸਟੱਡੀ ਹੈ, ਰੂਹਾਨੀ ਸਰਜਰੀ ਹੈ ਇਸਲਈ ਬੋਰਡ ਤੇ ਨਾਮ ਵੀ ਇਵੇਂ ਲਿਖਣਾ ਚਾਹੀਦਾ ਹੈ “ਬ੍ਰਹਮਾਕੁਮਾਰੀ ਰੂਹਾਨੀ ਈਸ਼ਵਰੀ ਵਿਸ਼ਵ ਵਿਦਿਆਲਿਆ”। ਰੂਹਾਨੀ ਅੱਖਰ ਜਰੂਰ ਪਾਉਣਾ ਹੈ। ਰੂਹਾਨੀ ਹਸਪਤਾਲ ਵੀ ਕਹਿ ਸਕਦੇ ਹਾਂ, ਕਿਓਂਕਿ ਬਾਪ ਨੂੰ ਅਵਿਨਾਸ਼ੀ ਸਰ੍ਜਨ ਵੀ ਕਹਿੰਦੇ ਹਨ, ਪਤਿਤ – ਪਾਵਨ, ਗਿਆਨ ਦਾ ਸਾਗਰ ਵੀ ਕਹਿੰਦੇ ਹਨ। ਉਹ ਧੀਰਜ ਦੇ ਰਹੇ ਹਨ ਕਿ ਬੱਚੇ ਮੈਂ ਆਇਆ ਹਾਂ। ਮੈਂ ਰੂਹਾਂ ਨੂੰ ਪੜ੍ਹਾਉਣ ਵਾਲਾ ਹਾਂ। ਮੈਨੂੰ ਸੁਪ੍ਰੀਮ ਰੂਹ ਕਹਿੰਦੇ ਹਨ। ਆਤਮਾ ਨੂੰ ਹੀ ਰੋਗ ਲੱਗਿਆ ਹੋਇਆ ਹੈ, ਖਾਦ ਪਈ ਹੋਈ ਹੈ। ਸਤਿਯੁਗ ਵਿੱਚ ਪਵਿੱਤਰ ਆਤਮਾਵਾਂ ਹਨ, ਇੱਥੇ ਅਪਵਿੱਤਰ ਆਤਮਾਵਾਂ ਹਨ। ਉੱਥੇ ਹਨ ਪੁੰਨ ਆਤਮਾਵਾਂ ਇੱਥੇ ਹਨ ਪਾਪ ਆਤਮਾਵਾਂ। ਆਤਮਾ ਤੇ ਹੀ ਸਾਰਾ ਮਦਾਰ ਹੈ। ਆਤਮਾ ਨੂੰ ਸਿੱਖਿਆ ਦੇਣ ਵਾਲਾ ਹੈ – ਪਰਮਾਤਮਾ। ਉਨ੍ਹਾਂ ਨੂੰ ਹੀ ਯਾਦ ਕਰਦੇ ਹਨ। ਸਭ ਕੁਝ ਉਨ੍ਹਾਂ ਤੋਂ ਹੀ ਮੰਗਿਆ ਜਾਂਦਾ ਹੈ। ਕੋਈ ਦੁੱਖੀ ਕੰਗਾਲ ਹੋਵੇਗਾ ਤਾਂ ਕਹੇਗਾ – ਮੇਹਰ ਕਰੋ ਕੁਝ ਪੈਸੇ ਸਾਹੂਕਾਰ ਤੋਂ ਦਿਲਾਓ। ਪੈਸਾ ਮਿਲ ਗਿਆ ਤਾਂ ਕਹਿਣਗੇ ਈਸ਼ਵਰ ਨੇ ਦਿੱਤਾ ਜਾਂ ਦਿਲਵਾਇਆ। ਕੋਈ ਕਾਰਪੈਂਟਰ ਹੈ ਤਾਂ ਉਨ੍ਹਾਂ ਨੂੰ ਸੇਠ ਤੋਂ ਮਿਲੇਗਾ। ਬੱਚਿਆਂ ਨੂੰ ਬਾਪ ਤੋਂ ਮਿਲਦਾ ਹੈ। ਪਰ ਨਾਮ ਈਸ਼ਵਰ ਦਾ ਬਾਲਾ ਹੁੰਦਾ ਹੈ। ਹੁਣ ਈਸ਼ਵਰ ਨੂੰ ਤਾਂ ਮਨੁੱਖ ਜਾਣਦੇ ਹੀ ਨਹੀਂ ਹਨ ਇਸਲਈ ਇਹ ਸਭ ਯੁਕਤੀਆਂ ਰਚੀਆਂ ਜਾਂਦੀਆਂ ਹਨ। ਪੁੱਛਿਆ ਜਾਂਦਾ ਹੈ ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ? ਪ੍ਰਜਾਪਿਤਾ ਬ੍ਰਹਮਾ ਅਤੇ ਜਗਦੰਬਾ ਨਾਲ ਤੁਹਾਡਾ ਕੀ ਸੰਬੰਧ ਹੈ? ਰਾਜ – ਰਾਜੇਸ਼੍ਵਰੀ ਲਕਸ਼ਮੀ – ਨਾਰਾਇਣ ਨਾਲ ਤੁਹਾਡਾ ਕੀ ਸੰਬੰਧ ਹੈ? ਇਹ ਤਾਂ ਸ੍ਵਰਗ ਦੇ ਮਾਲਿਕ ਹਨ। ਜ਼ਰੂਰ ਸ੍ਵਰਗ ਦੀ ਸਥਾਪਨਾ ਕਰਨ ਵਾਲੇ ਨੇ ਉਨ੍ਹਾਂ ਨੂੰ ਵਰਸਾ ਦਿੱਤਾ ਹੋਵੇਗਾ। ਇਹ ਤਾਂ ਵਿਸ਼ਨੂੰਪਰੀ ਦੇ ਮਾਲਿਕ ਹਨ ਨਾ। ਮਨੁੱਖ ਚਿੱਤਰ ਹੈ ਸ਼ਿਵਬਾਬਾ ਅਤੇ ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ। ਵਿਸ਼ਨੂੰ ਦਾ ਵੀ ਸਜਾ – ਸਜਾਇਆ ਰੂਪ ਵਿਖਾਉਂਦੇ ਹਨ। ਵਿਸ਼ਨੂੰ ਦਵਾਰਾ ਪਾਲਣਾ ਕਰਦੇ ਹਨ, ਸ਼ੰਕਰ ਦਵਾਰਾ ਵਿਨਾਸ਼। ਉਨ੍ਹਾਂ ਦਾ ਇੰਨਾ ਕਰ੍ਤਵ੍ਯ ਨਹੀਂ ਹੈ। ਸਤੂਤੀ ਲਾਇਕ ਸ਼ਿਵਬਾਬਾ ਹੈ ਅਤੇ ਵਿਸ਼ਨੂੰ ਵੀ ਬਣਦੇ ਹਨ। ਸ਼ੰਕਰ ਦਾ ਪਾਰ੍ਟ ਵੱਖ ਹੈ। ਨਾਮ ਰੱਖ ਦਿੱਤਾ ਹੈ ਤ੍ਰਿਮੂਰਤੀ। ਰਾਮ – ਸੀਤਾ, ਲਕਸ਼ਮੀ – ਨਾਰਾਇਣ ਇਹ ਹੀ ਮੁੱਖ ਚਿੱਤਰ ਹਨ। ਉਸ ਦੇ ਬਾਦ ਫਿਰ ਚਿੱਤਰ ਹੈ ਰਾਵਣ ਦਾ। ਉਹ ਵੀ ਵੱਡਾ 46 ਫੁੱਟ ਦਾ ਬਣਾਉਣਾ ਚਾਹੀਦਾ ਹੈ। ਰਾਵਣ ਨੂੰ ਵਰ੍ਹੇ – ਵਰ੍ਹੇ ਜਲਾਉਂਦੇ ਹਨ, ਇਨ੍ਹਾਂ ਨਾਲ ਤੁਹਾਡਾ ਕੀ ਸੰਬੰਧ ਹੈ, ਜਦ ਕਿ ਦੇਵੀ – ਦੇਵਤਾ ਵਾਮ ਮਾਰਗ ਵਿੱਚ ਡਿੱਗਦੇ ਹਨ। ਇਨ੍ਹਾਂ ਦੇ ਅਲਾਵਾ ਬਾਕੀ ਜੋ ਚਿੱਤਰ ਹਨ ਉਨ੍ਹਾਂ ਦੀ ਫਿਰ ਵੱਖ – ਵੱਖ ਪ੍ਰਦਰਸ਼ਨੀ ਵਿਖਾਉਣੀ ਚਾਹੀਦੀ ਹੈ ਕਿ ਇਹ ਸਭ ਕਲਯੁਗੀ ਚਿੱਤਰ ਹਨ। ਗਣੇਸ਼, ਹਨੂਮਾਨ, ਕੱਛ – ਮੱਛ ਆਦਿ ਸਭ ਦੇ ਚਿੱਤਰ ਪਾਉਣੇ ਚਾਹੀਦੇ ਹਨ। ਇਵੇਂ ਬਹੁਤ ਕਿਸਮ – ਕਿਸਮ ਦੇ ਚਿੱਤਰ ਮਿਲਦੇ ਹਨ। ਇੱਕ ਪਾਸੇ ਕਲਯੁਗੀ ਚਿੱਤਰ, ਇੱਕ ਪਾਸੇ ਹਨ ਤੁਹਾਡੇ ਚਿੱਤਰ। ਇਨ੍ਹਾਂ ਤੇ ਤੁਸੀਂ ਸਮਝਾ ਸਕਦੇ ਹੋ। ਮੁੱਖ ਚਿੱਤਰ ਹੈ ਸ਼ਿਵਬਾਬਾ ਦਾ ਅਤੇ ਏਮ ਆਬਜੈਕਟ ਦਾ। ਲਕਸ਼ਮੀ – ਨਾਰਾਇਣ ਦਾ ਵੱਖ ਹੈ, ਸੰਗਮ ਦਾ ਵੱਖ ਹੈ, ਕਲਯੁਗ ਦਾ ਵੱਖ ਹੈ। ਚਿੱਤਰਾਂ ਦੀ ਪ੍ਰਦਰਸ਼ਨੀ ਦੇ ਲਈ ਬਹੁਤ ਵੱਡਾ ਕਮਰਾ ਚਾਹੀਦਾ ਹੈ।

ਦਿੱਲੀ ਵਿੱਚ ਬਹੁਤ ਆਉਣਗੇ। ਚੰਗੇ ਅਤੇ ਬੁਰੇ ਤਾਂ ਹੁੰਦੇ ਹੀ ਹਨ। ਬੜੀ ਸੰਭਾਲ ਕਰਨੀ ਚਾਹੀਦੀ ਹੈ ਇਸ ਵਿੱਚ ਚਾਹੀਦਾ ਹੈ ਪਹਿਚਾਣ। ਚੀਫ ਜਸਟਿਸ ਤੋਂ ਓਪਨਿੰਗ ਕਰਾਉਂਦੇ ਹਨ, ਇਹ ਵੀ ਨਾਮੀਗ੍ਰਾਮੀ ਨੰਬਰਵਨ ਹੈ। ਪ੍ਰੈਜ਼ੀਡੈਂਟ ਅਤੇ ਚੀਫ ਜਸਟਿਸ ਇਕਵੱਲ ਹਨ। ਇੱਕ ਦੋ ਨੂੰ ਕਸਮ ਉੱਠਵਾਉਂਦੇ ਹਨ। ਜ਼ਰੂਰ ਕੁਝ ਸਮਝਦੇ ਹਨ ਤਾਂ ਤੇ ਉਦਘਾਟਨ ਕਰਨਗੇ ਨਾ। ਕੰਸਟ੍ਰਕਸ਼ਨ ਦਾ ਹੀ ਉਦਘਾਟਨ ਕਰਨਗੇ। ਡਿਸਟ੍ਰਕ੍ਸ਼ਨ ਦਾ ਤਾਂ ਉਦਘਾਟਨ ਨਹੀਂ ਕਰਨਗੇ।

ਹੁਣ ਬਾਪ ਸਮਝਾਉਂਦੇ ਹਨ ਬੱਚੇ, ਤੁਹਾਡੇ ਸੁੱਖ ਦੇ ਦਿਨ ਆ ਰਹੇ ਹਨ। ਬੋਰਡ ਤੇ ਵੀ ਹਸਪਤਾਲ ਨਾਮ ਜ਼ਰੂਰ ਲਿਖਣਾ ਚਾਹੀਦਾ ਹੈ। ਅਤੇ ਕਿਸ ਨੇ ਸਥਾਪਨਾ ਕੀਤੀ? ਅਵਿਨਾਸ਼ੀ ਸਰਜਨ ਪਤਿਤ – ਪਾਵਨ ਬਾਪ ਹੈ ਨਾ ਪਾਵਨ ਦੁਨੀਆਂ ਵਿੱਚ ਤਾਂ ਪਾਵਨ ਮਨੁੱਖਾਂ ਨੂੰ ਕਦੀ ਬਿਮਾਰੀ ਆਦਿ ਹੁੰਦੀ ਨਹੀਂ। ਪਤਿਤ ਦੁਨੀਆਂ ਵਿੱਚ ਤਾਂ ਬਹੁਤ ਬਿਮਾਰੀਆਂ ਹਨ। ਤਾਂ ਸਰਵਿਸ ਦੇ ਲਈ ਵਿਚਾਰ ਚਲਾਉਣਾ ਚਾਹੀਦਾ ਹੈ। ਕੀ – ਕੀ ਚਿੱਤਰ ਰਖਣੇ ਚਾਹੀਦੇ ਹਨ, ਕਿਵੇਂ ਸਮਝਾਉਣਾ ਚਾਹੀਦਾ ਹੈ। ਜੇਕਰ ਕੋਈ ਬੇਸਮਝ, ਸਮਝਾਉਣਗੇ ਤਾਂ ਕੁਝ ਵੀ ਸਮਝ ਨਹੀਂ ਸਕਣਗੇ। ਕਹਿਣਗੇ ਇੱਥੇ ਤਾਂ ਕੁਝ ਵੀ ਨਹੀਂ ਹੈ। ਗਪੌੜੇ ਮਾਰਦੇ ਰਹਿੰਦੇ ਹਨ। ਇਸਲਈ ਪ੍ਰਦਰਸ਼ਨੀ ਵਿੱਚ ਕਦੀ ਵੀ ਬੁੱਧੂਆਂ ਨੂੰ ਸਮਝਾਉਣ ਦੇ ਲਈ ਨਹੀਂ ਖੜਾ ਕਰਨਾ ਚਾਹੀਦਾ ਹੈ। ਸਮਝਾਉਣ ਵਾਲੇ ਵੀ ਹੁਸ਼ਿਆਰ ਚਾਹੀਦਾ ਹੈ। ਕਿਸਮ – ਕਿਸਮ ਦੇ ਮਨੁੱਖ ਆਉਂਦੇ ਹਨ। ਵੱਡੇ ਆਦਮੀ ਨੂੰ ਕੋਈ ਬੁਧੂ ਸਮਝਾਵੇ ਤਾਂ ਸਾਰੀ ਪ੍ਰਦਰਸ਼ਨੀ ਦਾ ਨਾਮ ਬਦਨਾਮ ਕਰ ਦੇਣਗੇ। ਬਾਬਾ ਦੱਸ ਸਕਦੇ ਹਨ ਫਲਾਣਾ – ਫਲਾਣਾ ਕਿਸ ਤਰ੍ਹਾਂ ਦਾ ਟੀਚਰ ਹੈ। ਸਭ ਇੱਕ ਜਿਹੇ ਹੁਸ਼ਿਆਰ ਵੀ ਨਹੀਂ ਹਨ। ਬਹੁਤ ਦੇਹ – ਅਭਿਮਾਨੀ ਵੀ ਹਨ।

ਹੁਣ ਬਾਪ ਕਹਿੰਦੇ ਹਨ ਹੇ ਆਤਮਾਓ ਤੁਹਾਡੇ ਸੁੱਖ ਦੇ ਦਿਨ ਆ ਰਹੇ ਹਨ। ਸ੍ਵਰਗ ਦਾ ਨਾਮ ਤਾਂ ਸਭ ਗਾਉਂਦੇ ਹਨ। ਪਰ ਸ੍ਵਰਗ ਵਿੱਚ ਵੀ ਨੰਬਰਵਾਰ ਮਰਤਬੇ ਹਨ। ਨਰਕ ਵਿੱਚ ਵੀ ਨੰਬਰਵਾਰ ਦਰਜੇ ਹਨ। ਵਿਜੈ ਮਾਲਾ ਵਿੱਚ ਪਿਰੋਣ ਵਾਲੇ ਰਾਜ – ਰਾਜੇਸ਼ਵਰ ਬਣਦੇ ਹਨ। ਅਸੀਂ ਪੁਛਦੇ ਵੀ ਹਾਂ – ਗਿਆਨ – ਗਿਆਨੇਸ਼੍ਵਰੀ ਜਗਤ ਅੰਬਾ ਨਾਲ ਤੁਹਾਡਾ ਕੀ ਸੰਬੰਧ ਹੈ? ਗਿਆਨ ਗਿਆਨੇਸ਼੍ਵਰੀ ਨੂੰ ਈਸ਼ਵਰ ਗਿਆਨ ਦਿੰਦੇ ਹਨ ਤਾਂ ਰਾਜ – ਰਾਜੇਸ਼੍ਵਰੀ ਬਣਦੀ ਹੈ। ਜਗਤ ਅੰਬਾ ਨੂੰ ਵੀ ਬਹੁਤ ਬੱਚੇ ਹਨ ਅਤੇ ਪ੍ਰਜਾਪਿਤਾ ਬ੍ਰਹਮਾ ਨੂੰ ਵੀ ਬਹੁਤ ਬੱਚੇ ਹਨ। ਕਿੰਨੀਆਂ ਸੂਕ੍ਸ਼੍ਮ ਗੱਲਾਂ ਹਨ। ਮਨੁੱਖ ਸਮਝ ਹੀ ਨਹੀਂ ਸਕਦੇ ਕਿ ਪ੍ਰਜਾਪਿਤਾ ਬ੍ਰਹਮਾ ਅਤੇ ਜਗਤ ਅੰਬਾ ਇਹ ਕੌਣ ਹਨ! ਪ੍ਰਜਾਪਿਤਾ ਬ੍ਰਹਮਾ ਦੇ ਮੁੱਖ ਵੰਸ਼ਾਵਲੀ ਹੋਣਗੇ ਨਾ। ਸੈਂਸੀਬਲ ਜੋ ਹੋਣਗੇ ਉਹ ਝੱਟ ਪੁੱਛਣਗੇ ਸਾਨੂੰ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਕਿ ਪ੍ਰਜਾਪਿਤਾ ਬ੍ਰਹਮਾ ਅਤੇ ਜਗਤ ਅੰਬਾ ਦਾ ਆਪਸ ਵਿੱਚ ਕੀ ਕੁਨੈਕਸ਼ਨ ਹੈ? ਜੋ ਇੰਨੇ ਬੱਚੇ ਮੁੱਖ ਤੋਂ ਹੋਏ ਹਨ। ਇਵੇਂ ਇਵੇਂ ਦੇ ਪ੍ਰਸ਼ਨ ਪੁੱਛਣ ਤੋਂ ਆਉਣ ਵਾਲਿਆਂ ਦੀ ਬੁੱਧੀ ਦਾ ਵੀ ਪਤਾ ਲੱਗ ਜਾਵੇਗਾ। ਬਾਪ ਸਭ ਰਾਜ਼ ਸਮਝਾਉਂਦੇ ਹਨ। ਤ੍ਰਿਮੂਰਤੀ, ਝਾੜ, ਗੋਲਾ, ਲਕਸ਼ਮੀ – ਨਾਰਾਇਣ ਦਾ ਚਿੱਤਰ ਇਨ੍ਹਾਂ ਵਿੱਚ ਏਮ ਆਬਜੈਕਟ ਵੀ ਹੈ, ਵਰਸਾ ਦੇਣਾ ਵਾਲਾ ਵੀ ਉੱਪਰ ਵਿੱਚ ਖੜ੍ਹਾ ਹੈ। ਤਾਂ ਸਮਝਾਉਣ ਵਾਲਾ ਬਹੁਤ ਹੁਸ਼ਿਆਰ ਚਾਹੀਦਾ ਹੈ ਪ੍ਰਸ਼ਨਾਵਲੀ ਵੀ ਬਹੁਤ ਚੰਗੀ ਹੈ। ਰਾਵਣ ਨਾਲ ਤੁਹਾਡਾ ਕੀ ਸੰਬੰਧ ਹੈ? ਇੰਨੇ ਵੱਡੇ – ਵੱਡੇ ਵਿਦਵਾਨ, ਪੰਡਿਤ ਆਦਿ ਕੁਝ ਵੀ ਸਮਝਦੇ ਨਹੀਂ ਹਨ ਕਿ ਇਹ ਦੁਸ਼ਮਣ ਕਿਵੇਂ ਹਨ। ਅਸੀਂ ਵੀ ਅੱਗੇ ਸਮਝਦੇ ਨਹੀਂ ਸੀ। ਬਾਬਾ ਕਹਿੰਦੇ ਹਨ ਇਹ ਜੋ ਬ੍ਰਹਮਾ ਹੈ, ਜਿਸ ਨੂੰ ਮੈਂ ਏਡਾਪਟ ਕੀਤਾ ਹੈ ਉਹ ਵੀ ਨਹੀਂ ਜਾਣਦੇ ਸੀ। ਹੁਣ ਜਾਣਦੇ ਹਨ ਤਾਂ ਹੋਰਾਂ ਨੂੰ ਵੀ ਸਮਝਾਉਣ ਦਾ ਬੜਾ ਸ਼ੌਂਕ ਚਾਹੀਦਾ ਹੈ। ਇਹ ਪ੍ਰਦਰਸ਼ਨੀ ਬਿਲਕੁਲ ਨਵੀਂ ਹੈ। ਭਾਵੇਂ ਕੋਈ ਕਾਪੀ ਵੀ ਕਰੇ ਤਾਂ ਵੀ ਸਮਝਾ ਨਾ ਸਕੇ। ਇਹ ਵੰਡਰ ਹੈ। ਬੜਾ ਨਸ਼ਾ ਚਾਹੀਦਾ ਹੈ। ਸਰਵਿਸ ਤੇ ਪੂਰਾ ਲੱਗ ਜਾਣਾ ਚਾਹੀਦਾ ਹੈ। ਚਿੱਤਰ ਤੁਹਾਡੇ ਬਹੁਤ ਮੰਗਣਗੇ ਤਾਂ ਬਹੁਤ ਹੋਣੇ ਚਾਹੀਦੇ ਹਨ। ਸਰਵਿਸ ਦੇ ਲਈ ਵਿਸ਼ਾਲਬੁੱਧੀ ਚਾਹੀਦੀ ਹੈ। ਖਰਚਾ ਤਾਂ ਹੋਵੇਗਾ ਹੀ। ਪੈਸੇ ਤਾਂ ਖਰਚ ਕਰਨ ਦੇ ਲਈ ਹੀ ਹਨ। ਖਰਚ ਕਰਦੇ ਜਾਣਗੇ ਤਾਂ ਆਉਂਦੇ ਜਾਣਗੇ। ਧਨ ਦਿੱਤੇ ਧਨ ਨਾ ਖੁਟੇ। ਬੱਚੇ ਤਾਂ ਬਹੁਤ ਬਣਦੇ ਜਾਣਗੇ। ਪੈਸੇ ਤਾਂ ਸਰਵਿਸ ਵਿੱਚ ਹੀ ਲਗਾਉਣੇ ਹਨ। ਰਾਜਧਾਨੀ ਤਾਂ ਸਤਿਯੁਗ ਵਿੱਚ ਹੋਣੀ ਹੈ। ਇੱਥੇ ਤਾਂ ਮਹਿਲ ਆਦਿ ਨਹੀਂ ਬਣਾਉਣੇ ਹਨ। ਉਸ ਵਿੱਚ ਗੌਰਮਿੰਟ ਦਾ ਕਿੰਨਾ ਖਰਚਾ ਹੁੰਦਾ ਹੈ। ਇੱਥੇ ਹੈ ਚਿੱਤਰ ਬਣਾਉਣ ਦਾ ਖਰਚਾ। ਦਿਨ ਪ੍ਰਤੀਦਿਨ ਪੁਆਇੰਟਸ ਬਹੁਤ ਚੰਗੀ ਨਿਕਲਦੀ ਜਾਂਦੀ ਹੈ। ਬੜੀ ਯੁਕਤੀ ਨਾਲ ਸਮਝਾਇਆ ਜਾਂਦਾ ਹੈ ਕਿ ਰਾਵਣ ਰਾਜ ਕਦੋਂ ਤੋਂ ਸ਼ੁਰੂ ਹੋਇਆ ਹੈ। ਅੱਧਾ ਸਮੇਂ ਰਾਵਣ ਦਾ ਰਾਜ, ਅੱਧਾ ਸਮੇਂ ਰਾਮ ਦਾ ਰਾਜ। ਇਸ ਰਾਵਣ ਤੋਂ ਬਾਬਾ ਹੀ ਆਕੇ ਛੁਡਾਉਂਦੇ ਹਨ ਹੋਰ ਕੋਈ ਛੁਡਾ ਨਾ ਸਕੇ। ਇਨ੍ਹਾਂ ਦੇ ਲਈ ਤਾਂ ਸਰਵਸ਼ਕਤੀਮਾਨ ਹੀ ਚਾਹੀਦਾ ਹੈ। ਉਹ ਹੀ ਮਾਇਆ ਤੇ ਜਿੱਤ ਪਹਿਨਾ ਸਕਦੇ ਹਨ। ਫਿਰ ਸਤਿਯੁਗ ਵਿੱਚ ਇਹ ਰਾਵਣ ਦੁਸ਼ਮਣ ਹੁੰਦਾ ਹੀ ਨਹੀਂ। ਹੋਲੀ – ਹੋਲੀ ਤੁਹਾਡਾ ਪ੍ਰਭਾਵ ਬਹੁਤ ਨਿਕਲੇਗਾ। ਫਿਰ ਬੰਧਹੇਲੀ ਮਾਤਾਵਾਂ, ਕੰਨਿਆਵਾਂ ਸਭ ਛੁੱਟ ਜਾਣਗੀਆਂ। ਸਮਝਣਗੇ ਇਹ ਤਾਂ ਚੰਗੀ ਗੱਲ ਹੈ। ਕਲੰਕ ਲੱਗਣਾ ਹੀ ਹੈ। ਕ੍ਰਿਸ਼ਨ ਤੇ ਵੀ ਕਲੰਕ ਲਗੇ ਹਨ ਨਾ। ਸਥਾਪਨਾ ਦੇ ਸਮੇਂ ਵੀ ਭਜਾਉਣ ਆਦਿ ਦੇ ਕਲੰਕ ਲਗਾਏ, ਗਾਲੀਆਂ ਦਿੰਦੇ ਸੀ। ਫਿਰ ਸ੍ਵਰਗ ਵਿੱਚ ਵੀ ਕਲੰਕ ਲਗਾਏ ਹਨ, ਸੱਪ ਨੇ ਡੱਸਿਆ, ਇਹ ਕੀਤਾ… ਕਿੰਨੀਆਂ ਫਾਲਤੂ ਗੱਲਾਂ ਹਨ। ਪ੍ਰਦਰਸ਼ਨੀ ਵਿੱਚ ਬਹੁਤ ਆਉਂਦੇ ਹਨ। ਫਿਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸੈਂਟਰ ਤੇ ਆਕੇ ਸਮਝੋ। ਆਕੇ ਆਪਣੀ ਜੀਵਨ ਬਣਾਓ। ਕਾਲ ਤੇ ਜਿੱਤ ਪਹਿਨੋ। ਉੱਥੇ ਕਾਲ ਖਾਂਦਾ ਨਹੀਂ। ਇੱਕ ਕਹਾਣੀ ਹੈ – ਯਮਦੂਤ ਲੈਣ ਗਿਆ ਤਾਂ ਉਨ੍ਹਾਂ ਨੂੰ ਕਿਹਾ ਤੁਸੀਂ ਅੰਦਰ ਘੁਸ ਨਹੀਂ ਸਕਦੇ… ਇਹ ਬੜੀਆਂ ਸਮਝਣ ਦੀਆਂ ਗੱਲ ਹਨ। ਇਸ ਵਿੱਚ ਬੜੀ ਵਿਸ਼ਾਲ ਬੁੱਧੀ ਚਾਹੀਦੀ ਹੈ ਅਤੇ ਦੇਹੀ – ਅਭਿਮਾਨੀ ਚਾਹੀਦੀ ਹੈ। ਅਸੀਂ ਆਤਮਾ ਹਾਂ, ਪੁਰਾਣੇ ਸੰਬੰਧ ਅਤੇ ਪੁਰਾਣੇ ਸ਼ਰੀਰ ਦਾ ਭਾਨ ਨਹੀਂ ਰੱਖਣਾ ਹੈ। ਹੁਣ ਨਾਟਕ ਪੂਰਾ ਹੁੰਦਾ ਹੈ, ਅਸੀਂ ਵਾਪਿਸ ਜਾ ਰਹੇ ਹਾਂ। ਸ੍ਵਰਗ ਵਿੱਚ ਜਾਕੇ ਸਾਨੂੰ ਨਵੇਂ ਸੰਬੰਧ ਵਿੱਚ ਜੁੱਟਣਾ ਹੈ। ਇਹ ਗਿਆਨ ਬੁੱਧੀ ਵਿੱਚ ਹੈ। ਇਹ ਪੁਰਾਣੀ ਦੁਨੀਆਂ ਤਾਂ ਖਤਮ ਹੋਣ ਵਾਲੀ ਹੈ। ਸਾਡਾ ਸੰਬੰਧ ਹੈ ਬਾਪ ਨਾਲ ਅਤੇ ਨਵੀਂ ਦੁਨੀਆਂ ਨਾਲ। ਇਹ ਗੱਲਾਂ ਸਿਮਰਨ ਕਰਨੀਆਂ ਪੈਣ। ਇਹ ਮਿਲ ਰਿਹਾ ਹੈ ਤੁਹਾਨੂੰ ਭਵਿੱਖ ਨਵੀਂ ਦੁਨੀਆਂ ਦੇ ਲਈ। ਇਹ ਪੁਰਾਣੀ ਦੁਨੀਆਂ ਤਾਂ ਕਬਰਿਸਤਾਨ ਹੋਣੀ ਹੈ, ਇਨ੍ਹਾਂ ਨਾਲ ਕੀ ਦਿਲ ਲਗਾਉਣੀ ਹੈ। ਇਹ ਤਾਂ ਦੇਹ ਸਹਿਤ ਸਭ ਕੁਝ ਖਲਾਸ ਹੋ ਜਾਨ ਵਾਲਾ ਹੈ। ਦੇਹੀ – ਅਭਿਮਾਨੀ ਬਣਨਾ ਚੰਗਾ ਹੈ। ਅਸੀਂ ਬਾਬਾ ਦੇ ਕੋਲ ਜਾਂਦੇ ਹਾਂ। ਆਪਣੇ ਨਾਲ ਗੱਲਾਂ ਕਰਨੀ ਹਨ ਤਾਂ ਕਿਸੇ ਨੂੰ ਸਮਝਾ ਸਕੋਗੇ।

ਹੁਣ ਤੁਸੀਂ ਬੱਚੇ ਜਾਣਦੇ ਹੋ ਸਾਡੇ ਸੁੱਖ ਦੇ ਦਿਨ ਆ ਰਹੇ ਹਨ। ਜਿੰਨਾ ਪਾਸ ਹੋਣ ਦਾ ਪੁਰਸ਼ਾਰਥ ਕਰਨਗੇ ਤਾਂ ਪਦਵੀ ਵੀ ਉੱਚਾ ਪਾਉਣਗੇ। ਸਰਟੀਫਿਕੇਟ ਤਾਂ ਟੀਚਰ ਹੀ ਦੇਣਗੇ ਨਾ। ਉਹ ਜਾਣਦੇ ਹਨ ਇਨ੍ਹਾਂ ਵਿੱਚ ਕਿੰਨੀ ਸੱਚਾਈ ਹੈ। ਕਿੰਨਾ ਸਰਵਿਸਏਬਲ ਹੈ। ਇਹ ਕੰਸਟ੍ਰਕਸ਼ਨ ਦਾ ਕੰਮ ਕਰਦੇ ਹਨ। ਡਿਸਟ੍ਰਕ੍ਸ਼ਨ ਦਾ ਕੰਮ ਤਾਂ ਨਹੀਂ ਕਰਦੇ ਹਨ! ਸਰਵਿਸਏਬਲ ਹੀ ਦਿਲ ਤੇ ਚੜ੍ਹਦੇ ਹਨ। ਭਾਵੇਂ ਹੁਣ ਤਾ ਪਰਿਪੂਰਨ ਕੋਈ ਨਹੀਂ ਹੈ। ਖਾਮੀਆਂ ਤਾਂ ਸਭ ਵਿੱਚ ਰਹਿੰਦੀਆਂ ਹਨ। ਪਰਿਪੂਰਨ ਤਾਂ ਅੱਗੇ ਚੱਲਕੇ ਬਣਨਾ ਹੈ। ਸ਼ੋਂਕ ਰੱਖਣਾ ਹੈ – ਮਨੁੱਖਾਂ ਦੀ ਜੀਵਨ ਕਿਵੇਂ ਬਣਾਈਏ। ਕੰਢਿਆਂ ਨੂੰ ਫੁੱਲ ਬਣਾਉਣਾ ਹੈ। ਬਾਪ ਵੀ ਕੰਢੇ ਜਿਹੇ ਮਨੁੱਖਾਂ ਨੂੰ ਫੁੱਲ ਬਣਾਉਂਦੇ ਹਨ। ਦੇਵਤਾ ਬਣਾਉਂਦੇ ਹਨ। ਗਿਆਨ ਅਤੇ ਯੋਗ ਵੀ ਚਾਹੀਦਾ ਹੈ। ਬੱਚੇ ਵ੍ਰਿਧੀ ਨੂੰ ਪਾਉਂਦੇ ਰਹਿਣਗੇ ਫਿਰ ਕੋਈ ਵਿਰੋਧ ਨਹੀਂ ਕਰਨਗੇ। ਸਿੱਧੇ ਹੋ ਜਾਣਗੇ। ਇੱਥੇ ਕੋਈ ਡੀ.ਟੀ. ਤਾਂ ਹੈ ਨਹੀਂ। ਹਰ ਗੱਲ ਵਿੱਚ ਧਿਆਨ ਦੇਣਾ ਪੈਂਦਾ ਹੈ। ਆਲਰਾਉਂਡਰ ਬੁੱਧੀ ਚਾਹੀਦੀ ਹੈ। ਸਰਵਿਸ ਠੀਕ ਤਰ੍ਹਾਂ ਨਾਲ ਕੋਈ ਕਰਦੇ ਹਨ ਜਾਂ ਨਹੀਂ ਕਰਦੇ ਹਨ। ਕੋਈ ਆਰਾਮ – ਪਸੰਦ ਤਾਂ ਨਹੀਂ ਹਨ! ਸਾਰਾ ਦਿਨ ਇਹ ਚਾਹੀਦਾ ਹੈ, ਉਹ ਚਾਹੀਦਾ ਤਾਂ ਨਹੀਂ ਹੈ! ਇਸ ਨੂੰ ਕਿਹਾ ਜਾਂਦਾ ਹੈ ਲੋਭ। ਕਪੜਾ ਚੰਗਾ ਚਾਹੀਦਾ ਹੈ, ਭੋਜਨ ਚੰਗਾ ਚਾਹੀਦਾ ਹੈ। ਆਸ਼ਾਵਾਂ ਬਹੁਤ ਰਹਿੰਦੀਆਂ ਹਨ। ਅਸਲ ਵਿੱਚ ਯਗ ਤੋਂ ਜੋ ਮਿਲੇ ਸੋ ਚੰਗਾ। ਸੰਨਿਆਸੀ ਕਦੀ ਦੂਜੀ ਚੀਜ਼ ਲੈਂਦੇ ਨਹੀਂ। ਸਮਝਦੇ ਹਨ ਆਦਤ ਚੰਗੀ ਨਹੀਂ ਹੈ। ਸ਼ਿਵਬਾਬਾ ਦੇ ਯਗ ਤੋਂ ਸਭ ਕੁਝ ਠੀਕ ਮਿਲਦਾ ਹੈ। ਫਿਰ ਵੀ ਕੁਝ ਆਸ਼ਾ ਰਹਿੰਦੀ ਹੈ। ਪਹਿਲੇ ਗਿਆਨ – ਯੋਗ ਦੀ ਆਸ਼ ਤਾਂ ਪੂਰਨ ਕਰੋ। ਉਹ ਆਸ਼ਾਵਾਂ ਤਾਂ ਜਨਮ – ਜਨਮਾਂਤ੍ਰ ਰੱਖਦੇ ਆਏ ਹਨ। ਹੁਣ ਤਾਂ ਬਾਬਾ ਨੂੰ ਯਾਦ ਕਰਨ ਨਾਲ ਅਸੀਂ ਐਵਰਹੇਲਦੀ ਬਣਾਂਗੇ – ਇਹ ਆਸ਼ ਰੱਖਣੀ ਹੈ। ਤਾਂ ਇਹ ਜ਼ਰੂਰ ਲਿਖਣਾ ਹੈ ਕਿ ਇਹ ਰੂਹਾਨੀ ਹਸਪਤਾਲ ਹੈ, ਜਿਸ ਤੋਂ ਮਨੁੱਖ ਸਮਝਣ ਕਿ ਇਹ ਹਸਪਤਾਲ ਅਤੇ ਕਾਲੇਜ ਵੀ ਹੈ। ਬਾਬਾ ਨੇ ਮਕਾਨ ਵੀ ਹਸਪਤਾਲ ਅਤੇ ਕਾਲੇਜ ਦੇ ਢੰਗ ਨਾਲ ਬਣਵਾਇਆ ਹੈ। ਕਾਲਜਾਂ ਵਿੱਚ ਕੋਈ ਸ਼ਿੰਗਾਰ ਨਹੀਂ ਹੁੰਦਾ ਹੈ, ਸਿੰਪਲ ਹੁੰਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ

ਧਾਰਨਾ ਲਈ ਮੁੱਖ ਸਾਰ:-

1. ਆਰਾਮ – ਪਸੰਦ ਨਹੀਂ ਬਣਨਾ ਹੈ। ਸਰਵਿਸ ਦਾ ਬਹੁਤ – ਬਹੁਤ ਸ਼ੋਂਕ ਰੱਖਣਾ ਹੈ। ਸਰਵਿਸ ਵਿੱਚ ਹੀ ਪੈਸੇ ਖਰਚ ਕਰਨੇ ਹਨ। ਮਨੁੱਖਾਂ ਦੀ ਜੀਵਨ ਕੰਢੇ ਤੋਂ ਫੁੱਲ ਬਣਾਉਣੀ ਹੈ।

2. ਹਮੇਸ਼ਾ ਕੰਸਟ੍ਰਕਸ਼ਨ ਦਾ ਕੰਮ ਹੀ ਕਰਨਾ ਹੈ,, ਡਿਸਟ੍ਰਕ੍ਸ਼ਨ ਦਾ ਨਹੀਂ। ਆਪਣੇ ਆਪ ਨਾਲ ਗੱਲਾਂ ਕਰਨੀਆਂ ਹਨ। ਅਸੀਂ ਕਿੱਥੇ ਜਾ ਰਹੇ ਹਾਂ! ਕੀ ਬਣ ਰਹੇ ਹਾਂ!

ਵਰਦਾਨ:-

ਸ਼ਕਤਸ਼ਾਲੀ ਯਾਦ ਇੱਕ ਸਮੇਂ ਤੇ ਡਬਲ ਅਨੁਭਵ ਕਰਾਉਂਦੀ ਹੈ। ਇੱਕ ਪਾਸੇ ਯਾਦ ਅਗਨੀ ਬਣ ਭਸਮ ਕਰਨ ਦਾ ਕੰਮ ਕਰਦੀ ਹੈ, ਪਰਿਵਰਤਨ ਕਰਨ ਦਾ ਕੰਮ ਕਰਦੀ ਹੈ ਅਤੇ ਦੂਜੇ ਪਾਸੇ ਖੁਸ਼ੀ ਅਤੇ ਹਲਕੇਪਨ ਦਾ ਅਨੁਭਵ ਕਰਾਉਂਦੀ ਹੈ। ਇਵੇਂ ਵਿਧੀਪੂਰਵਕ ਸ਼ਕਤੀਸ਼ਾਲੀ ਯਾਦ ਨੂੰ ਹੀ ਅਸਲ ਯਾਦ ਕਿਹਾ ਜਾਂਦਾ ਹੈ। ਇਵੇਂ ਅਸਲ ਯਾਦ ਵਿੱਚ ਰਹਿਣ ਵਾਲੇ ਸਮ੍ਰਿਤੀ ਸਵਰੂਪ ਬੱਚੇ ਹੀ ਸਮਰਥ ਹਨ। ਇਹ ਸਮ੍ਰਿਤੀ ਸੋ ਸਮਰਥੀ ਹੀ ਨੰਬਰਵਨ ਪ੍ਰਾਈਜ਼ ਦਾ ਅਧਿਕਾਰੀ ਬਣਾ ਦਿੰਦੀ ਹੈ।

ਸਲੋਗਨ:-

ਲਵਲੀਨ ਸਥਿਤੀ ਦਾ ਅਨੁਭਵ ਕਰੋ

ਪਰਮਾਤਮਾ ਪਿਆਰ ਇਸ ਸ਼੍ਰੇਸ਼ਠ ਬ੍ਰਾਹਮਣ ਜਨਮ ਦਾ ਆਧਾਰ ਹੈ। ਕਹਿੰਦੇ ਵੀ ਹਨ ਪਿਆਰ ਹੈ ਤਾਂ ਜਹਾਨ ਹੈ, ਜਾਨ ਹੈ। ਪਿਆਰ ਨਹੀਂ ਤਾਂ ਬੇਜਾਨ, ਬੇਜਹਾਨ ਹੈ। ਪਿਆਰ ਮਿਲਿਆ ਮਤਲਬ ਜਹਾਨ ਮਿਲਿਆ। ਦੁਨੀਆਂ ਇੱਕ ਬੂੰਦ ਦੀ ਪਿਆਸੀ ਹੈ ਅਤੇ ਤੁਸੀਂ ਬੱਚਿਆਂ ਦਾ ਇਹ ਪ੍ਰਭੂ ਪਿਆਰ ਪ੍ਰਾਪਰਟੀ ਹੈ। ਇਸੀ ਪ੍ਰਭੂ ਪਿਆਰ ਨਾਲ ਪਲਦੇ ਰਹੋ ਮਤਲਬ ਬ੍ਰਾਹਮਣ ਜੀਵਨ ਵਿਚ ਅੱਗੇ ਵੱਧਦੇ ਹੋ। ਤਾਂ ਹਮੇਸ਼ਾ ਪਿਆਰ ਦੇ ਸਾਗਰ ਵਿੱਚ ਲਵਲੀਨ ਰਹੋ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top