25 January 2022 Punjabi Murli Today | Brahma Kumaris
Read and Listen today’s Gyan Murli in Punjabi
25 January 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਇਹ ਤੁਹਾਡੀ ਵਾਣਪ੍ਰਸਥ ਅਵਸਥਾ ਹੈ ਇਸਲਈ ਇੱਕ ਬਾਪ ਨੂੰ ਯਾਦ ਕਰਨਾ ਹੈ, ਨਿਰਵਾਣਧਾਮ ਵਿੱਚ ਚੱਲਣ ਦੀ ਤਿਆਰੀ ਕਰਨੀ ਹੈ"
ਪ੍ਰਸ਼ਨ: -
ਬਾਪ ਦੇ ਕੋਲ ਕਿਹੜੀ ਗੱਲ ਦਾ ਭੇਦ ਨਹੀਂ ਹੈ?
ਉੱਤਰ:-
ਗਰੀਬ ਅਤੇ ਸਾਹੂਕਾਰ ਦਾ। ਹਰ ਇੱਕ ਨੂੰ ਪੁਰਸ਼ਾਰਥ ਨਾਲ ਆਪਣਾ ਉੱਚ ਪਦਵੀ ਪਾਉਣ ਦਾ ਅਧਿਕਾਰ ਹੈ। ਅੱਗੇ ਚੱਲ ਸਭ ਨੂੰ ਆਪਣੀ ਪਦਵੀ ਦਾ ਸਾਖਸ਼ਤਕਾਰ ਹੋਵੇਗਾ। ਬਾਬਾ ਕਹਿੰਦੇ ਹਨ ਮੈਂ ਹਾਂ ਗਰੀਬ ਨਵਾਜ਼ ਇਸਲਈ ਹੁਣ ਗਰੀਬ ਬੱਚਿਆਂ ਦੀਆਂ ਸਾਰੀਆਂ ਆਸ਼ਾਵਾਂ ਪੂਰੀਆਂ ਹੁੰਦੀਆਂ ਹਨ। ਇਹ ਅੰਤਿਮ ਸਮੇਂ ਹੈ। ਕਿਸੇ ਦੀ ਦੱਬੀ ਰਹੇਗੀ ਧੂਲ ਵਿੱਚ… ਜੋ ਬਾਪ ਨੂੰ ਇੰਨਸ਼ਿਓਰ ਕਰਦੇ ਹਨ, ਉਨ੍ਹਾਂ ਦਾ ਸਫ਼ਲ ਹੁੰਦਾ ਹੈ।
ਗੀਤ:-
ਆਖ਼ਿਰ ਵਹ ਦਿਨ ਆਇਆ ਆਜ.
ਓਮ ਸ਼ਾਂਤੀ। ਇਸ ਦਾ ਅਰਥ ਬਿਲਕੁਲ ਸਿਮਪਲ ਹੈ। ਹਰ ਗੱਲ ਸੈਕਿੰਡ ਵਿੱਚ ਸਮਝਣ ਦੀ ਹੈ। ਸੈਕਿੰਡ ਵਿੱਚ ਬਾਪ ਤੋੰ ਵਰਸਾ ਲੈਣਾ ਹੈ। ਬੱਚੇ ਜਾਣਦੇ ਹਨ ਕਿ ਬੇਹੱਦ ਦਾ ਬਾਪ ਆ ਗਿਆ ਹੈ। ਪਰ ਇਹ ਨਿਸ਼ਚੇ ਵੀ ਕਿਸੇ – ਕਿਸੇ ਨੂੰ ਸਥਾਈ ਬੈਠਦਾ ਨਹੀਂ ਹੈ। ਜਿਵੇਂ ਲੌਕਿਕ ਸਬੰਧ ਵਿੱਚ ਮਾਂ ਨੂੰ ਬੱਚਾ ਪੈਦਾ ਹੁੰਦਾ ਹੈ ਤਾਂ ਝਟ ਸਮਝ ਜਾਂਦਾ ਹੈ ਕਿ ਇਹ ਜਨਮ ਦੇਣ ਅਤੇ ਪਾਲਣਾ ਕਰਨ ਵਾਲੀ ਹੈ। ਤਾਂ ਇੱਥੇ ਵੀ ਝਟ ਸਮਝਣਾ ਚਾਹੀਦਾ ਹੈ ਨਾ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ ਭਗਤੀ ਦੇ ਬਾਦ ਹੀ ਭਗਵਾਨ ਆਉਂਦੇ ਹਨ। ਹੁਣ ਭਗਤੀ ਕਿੰਨਾਂ ਸਮਾਂ ਚਲਦੀ ਹੈ, ਕਦੋਂ ਸ਼ੁਰੂ ਹੁੰਦੀ ਹੈ, ਇਹ ਦੁਨੀਆਂ ਵਿੱਚ ਕੋਈ ਨਹੀਂ ਜਾਣਦੇ ਸਿਵਾਏ ਤੁਸੀਂ ਬੱਚਿਆਂ ਦੇ। ਤੁਸੀਂ ਦੱਸ ਸਕਦੇ ਹੋ – ਭਗਤੀ ਕਦੋਂ ਸ਼ੁਰੂ ਹੋਈ! ਮਨੁੱਖ ਤਾਂ ਕਹਿਣਗੇ ਪਰੰਪਰਾ ਤੋੰ ਚਲੀ ਆਉਂਦੀ ਹੈ। ਗਿਆਨ ਅਤੇ ਭਗਤੀ ਦੋ ਚੀਜਾਂ ਜ਼ਰੂਰ ਹਨ। ਕਹਿੰਦੇ ਹਨ ਇਹ ਅਨਾਦਿ ਚਲਦੀ ਆਉਂਦੀ ਹੈ। ਪਰੰਤੂ ਅਨਾਦਿ ਦਾ ਵੀ ਅਰਥ ਨਹੀਂ ਸਮਝਦੇ। ਇਹ ਡਰਾਮੇ ਦਾ ਚੱਕਰ ਅਨਾਦਿ ਕਾਲ ਤੋੰ ਫਿਰਦਾ ਰਹਿੰਦਾ ਹੈ। ਉਨ੍ਹਾਂ ਦਾ ਆਦਿ ਅੰਤ ਨਹੀਂ ਹੈ। ਮਨੁੱਖ ਤਾਂ ਗਪੌੜੇ ਲਗਾਉਂਦੇ ਰਹਿੰਦੇ ਹਨ। ਕਦੇ ਕਹਿੰਦੇ ਇੰਨੇ ਵਰ੍ਹੇ ਹੋਏ, ਕਦੇ ਕਹਿੰਦੇ ਇੰਨੇ ਵਰ੍ਹੇ। ਬਾਪ ਆਕੇ ਸਭ ਸਿੱਧ ਕਰ ਦੱਸਦੇ ਹਨ। ਸ਼ਾਸਤਰ ਆਦਿ ਪੜ੍ਹਨ ਨਾਲ ਕੋਈ ਬਾਪ ਦੀ ਪ੍ਰਾਪਤੀ ਤਾਂ ਨਹੀਂ ਹੋਵੇਗੀ। ਬਾਪ ਦੀ ਪ੍ਰਾਪਤੀ ਤੇ ਸੈਕਿੰਡ ਵਿੱਚ ਹੁੰਦੀ ਹੈ। ਸੈਕਿੰਡ ਵਿੱਚ ਜੀਵਨਮੁਕਤੀ… ਇਹ ਵੀ ਕਿਸੇ ਨੂੰ ਪਤਾ ਨਹੀਂ ਕਿ ਬਾਪ ਕਦੋਂ ਆਉਂਦੇ ਹਨ। ਕਲਪ ਦੀ ਆਯੂ ਲੰਬੀ ਕਰ ਦਿੱਤੀ ਹੈ। ਹੁਣ ਬਾਪ ਤੇ ਜਾਣਦੇ ਹਨ ਅਤੇ ਬੱਚੇ ਵੀ ਸਭ ਕੁਝ ਜਾਣਦੇ ਹਨ ਪਰ ਵੰਡਰ ਇਹ ਹੈ ਜੋ 10-20 ਵਰ੍ਹੇ ਵਿੱਚ ਵੀ ਕਿਸੇ ਨੂੰ ਪੂਰਾ ਨਿਸ਼ਚੇ ਨਹੀਂ ਹੁੰਦਾ ਹੈ। ਨਿਸ਼ਚੇ ਹੋਣ ਦੇ ਬਾਦ ਫਿਰ ਤਾਂ ਕਦੇ ਕਹਿ ਨਹੀਂ ਸਕਦੇ ਕਿ ਇਹ ਸਾਡਾ ਬਾਪ ਨਹੀਂ ਹੈ। ਹੈ ਵੀ ਬਹੁਤ ਸਹਿਜ। ਤੁਹਾਨੂੰ ਤੇ ਬੱਚਾ ਬਣਨ ਵਿੱਚ ਵੀ ਬਹੁਤ ਸਮਾਂ ਲੱਗਾ ਹੈ। 10 – 20 ਵਰ੍ਹਿਆਂ ਵਿੱਚ ਵੀ ਪੂਰਾ ਨਿਸ਼ਚੇ ਨਹੀਂ ਹੋਇਆ ਹੈ। ਹੁਣ ਤੁਸੀਂ ਕਿਸੇ ਨੂੰ ਪਰਿਚੈ ਦਿੰਦੇ ਹੋ ਤਾਂ ਸੈਕਿੰਡ ਵਿੱਚ ਨਿਸ਼ਚੇ ਹੋ ਜਾਂਦਾ ਹੈ। ਜਨਕ ਦੀ ਗੱਲ ਵੀ ਪਿਛਾੜੀ ਦੀ ਹੈ ਕਿਉਂਕਿ ਦਿਨ ਪ੍ਰਤੀਦਿਨ ਬਹੁਤ ਸਹਿਜ ਹੁੰਦਾ ਜਾਂਦਾ ਹੈ। ਅਜਿਹੀ ਚੰਗੀ – ਚੰਗੀ ਪੋਆਇੰਟਸ ਨਿਕਲਦੀਆਂ ਹਨ ਜੋ ਝਟ ਕਿਸੇ ਨੂੰ ਨਿਸ਼ਚੇ ਹੋ ਜਾਵੇ।
ਬਾਪ ਕਹਿੰਦੇ ਹਨ ਬੱਚੇ ਅਸ਼ਰੀਰ ਭਵ। ਇਹ ਜੋ ਅਨੇਕ ਦੇਹ ਦੇ ਧਰਮ ਹਨ, ਉਨ੍ਹਾਂ ਨੂੰ ਛੱਡੋ। ਅਸਲ ਵਿੱਚ ਤੇ ਇੱਕ ਧਰਮ ਸੀ ਨਾ। ਇੱਕ ਤੋਂ ਵਾਧਾ ਹੋਵੇਗਾ ਨਾ। ਇਹ ਹੈ ਹੀ ਵਰੇਇਟੀ ਮਨੁੱਖ ਸ੍ਰਿਸ਼ਟੀ ਝਾੜ, ਮਨੁੱਖਾਂ ਦੀ ਗੱਲ ਹੈ। ਵਰੇਇਟੀ ਧਰਮਾਂ ਦੇ ਝਾੜ ਨੂੰ ਵੀ ਜਾਨਣਾ ਪਵੇ। ਧਰਮਾਂ ਦੀ ਕਾਨਫਰੈਂਸ ਹੁੰਦੀ ਹੈ। ਪਰੰਤੂ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਪਹਿਲਾ – ਪਹਿਲਾ ਪੂਜੀਏ ਧਰਮ ਕਿਹੜਾ ਹੈ! ਬੁੱਧੀ ਵਿੱਚ ਆਉਣਾ ਚਾਹੀਦਾ ਹੈ। ਭਾਰਤ ਪ੍ਰਾਚੀਨ ਧਰਮ ਵਾਲਾ ਹੈ ਤਾਂ ਜਰੂਰ ਪ੍ਰਾਚੀਨ ਧਰਮ ਪਰਮਪਿਤਾ ਪਰਮਾਤਮਾ ਨੇ ਹੀ ਰਚਿਆ ਹੋਵੇਗਾ। ਭਾਰਤ ਵਿੱਚ ਗਾਇਆ ਵੀ ਜਾਂਦਾ ਹੈ ਸ਼ਿਵ ਜਯੰਤੀ। ਮੰਦਿਰ ਵੀ ਹਨ ਢੇਰਾਂ ਦੇ ਢੇਰ.. ਤਾਂ ਸਭ ਤੋਂ ਵੱਡਾ ਮੰਦਿਰ ਬਾਪ ਦਾ ਹੈ – ਨਿਰਵਾਨਧਾਮ! ਜਿੱਥੇ ਅਸੀਂ ਆਤਮਾਵਾਂ ਵੀ ਬਾਪ ਦੇ ਨਾਲ ਰਹਿੰਦੀਆਂ ਹਾਂ। ਮੰਦਿਰ ਰਹਿਣ ਦਾ ਸਥਾਨ ਹੁੰਦਾ ਹੈ ਨਾ। ਤਾਂ ਇਹ ਮਹਾਂਤਤ੍ਵ ਕਿੰਨਾਂ ਵੱਡਾ ਮੰਦਿਰ ਹੈ। ਤੁਹਾਡੀ ਬੁੱਧੀ ਵਿੱਚ ਆਉਣਾ ਚਾਹੀਦਾ ਹੈ ਕਿ ਬ੍ਰਹਮ ਤਤ੍ਵ ਜੋ ਸਭ ਤੋਂ ਉੱਚ ਤੇ ਉੱਚ ਮੰਦਿਰ ਹੈ, ਅਸੀਂ ਸਭ ਉਥੋਂ ਦੇ ਰਹਿਣ ਵਾਲੇ ਹਾਂ। ਉੱਥੇ ਸੂਰਜ, ਚੰਦ ਨਹੀਂ ਹੁੰਦੇ ਕਿਉਂਕਿ ਰਾਤ – ਦਿਨ ਨਹੀਂ ਹੁੰਦਾ। ਅਸਲ ਸਾਡਾ ਰੂਹਾਨੀ ਮੰਦਿਰ ਉਹ ਨਿਰਵਾਣਧਾਮ ਹੈ। ਉਹ ਹੀ ਸ਼ਿਵਾਲਾ ਹੈ, ਜਿੱਥੇ ਅਸੀਂ ਸ਼ਿਵਬਾਬਾ ਦੇ ਨਾਲ ਰਹਿੰਦੇ ਹਾਂ। ਸ਼ਿਵਬਾਬਾ ਕਹਿੰਦੇ ਹਨ ਮੈਂ ਉਸ ਸ਼ਿਵਾਲੇ ਦਾ ਰਹਿਣ ਵਾਲਾ ਹਾਂ। ਉਹ ਹੈ ਬੇਹੱਦ ਦਾ ਸ਼ਿਵਾਲਾ। ਤੁਸੀਂ ਸ਼ਿਵ ਦੇ ਬੱਚੇ ਵੀ ਉੱਥੇ ਰਹਿੰਦੇ ਹੋ। ਉਹ ਹੈ ਇੰਕਾਰਪੋਰੀਅਲ ਸ਼ਿਵਾਲਾ। ਫਿਰ ਕਾਰਪੋਰੀਅਲ ਵਿੱਚ ਆਉਂਦੇ ਹਾਂ ਤਾਂ ਇੱਥੇ ਰਹਿਣ ਦਾ ਸਥਾਨ ਬਣੇਗਾ। ਹੁਣ ਸ਼ਿਵਬਾਬਾ ਇੱਥੇ ਹਨ, ਇਸ ਸ਼ਰੀਰ ਵਿੱਚ ਬੈਠਾ ਹੋਇਆ ਹੈ। ਇਹ ਹੈ ਚੇਤੰਨ ਸ਼ਿਵਾਲਾ, ਜਿਸ ਨਾਲ ਤੁਸੀਂ ਗੱਲ ਬਾਤ ਕਰ ਸਕਦੇ ਹੋ। ਉਹ ਨਿਰਵਾਣਧਾਮ ਵੀ ਸ਼ਿਵਬਾਬਾ ਦਾ ਸ਼ਿਵਾਲਾ ਹੈ, ਜਿੱਥੇ ਅਸੀਂ ਆਤਮਾਵਾਂ ਰਹਿੰਦੀਆਂ ਹਾਂ। ਉਹ ਘਰ ਸਭ ਨੂੰ ਯਾਦ ਪੈਂਦਾ ਹੈ। ਉਥੋਂ ਤੋਂ ਅਸੀਂ ਆਉਂਦੇ ਹਾਂ ਪਾਰ੍ਟ ਵਜਾਉਣ – ਸਤੋ, ਰਜੋ, ਤਮੋ ਵਿੱਚ, ਉਸ ਵਿੱਚ ਹਰ ਇੱਕ ਨੂੰ ਆਉਣਾ ਹੀ ਹੈ। ਇਹ ਗੱਲ ਦੁਨੀਆਂ ਵਿੱਚ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ, ਜੋ ਵੀ ਆਤਮਾਵਾਂ ਹਨ ਉਨ੍ਹਾਂ ਸਭ ਨੂੰ ਆਪਣਾ – ਆਪਣਾ ਅਵਿਨਾਸ਼ੀ ਪਾਰ੍ਟ ਮਿਲਿਆ ਹੋਇਆ ਹੈ, ਜਿਸਦੀ ਨਾ ਆਦਿ ਹੈ ਨਾ ਅੰਤ ਹੈ। ਤੁਸੀਂ ਬੱਚੇ ਜਾਣਦੇ ਹੋ ਅਸੀਂ ਅਸਲ ਉਸ ਸ਼ਿਵਾਲੇ ਦੇ ਰਹਿਣ ਵਾਲੇ ਹਾਂ। ਸ਼ਿਵਬਾਬਾ ਜੋ ਸਵਰਗ ਸਥਾਪਨ ਕਰਦੇ ਹਨ ਉਸਨੂੰ ਵੀ ਸ਼ਿਵਾਲਾ ਕਿਹਾ ਜਾਂਦਾ ਹੈ। ਸ਼ਿਵਬਾਬਾ ਦਾ ਸਥਾਪਨ ਕੀਤਾ ਹੋਇਆ ਸਵਰਗ। ਉੱਥੇ ਵੀ ਬੱਚੇ ਹੀ ਰਹਿੰਦੇ ਹਨ। ਉਨ੍ਹਾਂ ਨੂੰ ਇਹ ਰਾਜ ਭਾਗ ਕਿਵੇਂ ਮਿਲਿਆ! ਉਹ ਹੈ ਸਤਿਯੁਗ ਦਾ ਆਦਿ, ਹੁਣ ਹੈ ਕਲਯੁਗ ਦਾ ਅੰਤ। ਤਾਂ ਸਤਿਯੁਗ ਵਿੱਚ ਦੇਵੀ – ਦੇਵਤਾਵਾਂ ਨੂੰ ਹੇਵਿਨ ਦਾ ਮਾਲਿਕ ਕਿਸਨੇ ਬਣਾਇਆ। ਇੱਥੇ ਵੀ ਕਿੰਨੇ ਚੰਗੇ – ਚੰਗੇ ਖੰਡ ਹਨ। ਅਮੇਰੀਕਾ ਸਭ ਤੋਂ ਫਸਟਕਲਾਸ ਖੰਡ ਹੈ। ਬਹੁਤ ਪੈਸੇ ਵਾਲਾ ਅਤੇ ਤਾਕਤ ਵਾਲਾ ਵੀ ਹੈ। ਇਸ ਸਮੇਂ ਸਭ ਤੋਂ ਹਾਈਐਸਟ ਹੈ। ਬ੍ਰਹਿਸਪਤੀ ਦੀ ਦਸ਼ਾ ਬੈਠੀ ਹੋਈ ਹੈ। ਪਰ ਉਸਦੇ ਨਾਲ – ਨਾਲ ਰਾਹੂ ਦੀ ਦਸ਼ਾ ਵੀ ਬੈਠੀ ਹੋਈ ਹੈ। ਇਸ ਸਮੇਂ ਰਾਹੂ ਦੀ ਦਸ਼ਾ ਤੇ ਸਭ ਤੋਂ ਉੱਪਰ ਬੈਠੀ ਹੋਈ ਹੈ। ਵਿਨਾਸ਼ ਤਾਂ ਸਭ ਦਾ ਹੋਣਾ ਹੈ। ਭਾਰਤ ਜੋ ਸਭ ਤੋਂ ਸਾਹੂਕਾਰ ਸੀ, ਹੁਣ ਭਾਰਤ ਗਰੀਬ ਹੈ। ਇਹ ਸਭ ਕੁਝ ਮਾਇਆ ਦਾ ਭ੍ਭਕਾ ਹੈ। ਮਾਇਆ ਦਾ ਫੁੱਲ ਫੋਰਸ ਹੈ। ਇਸਲਈ ਮਨੁੱਖ ਇਸਨੂੰ ਸਵਰਗ ਸਮਝਦੇ ਹਨ। ਅਮੇਰੀਕ ਵਿੱਚ ਵੇਖੋ ਕੀ ਲੱਗਿਆ ਪਿਆ ਹੈ। ਮਨੁੱਖ ਆਕਰਸ਼ਿਤ ਹੋ ਜਾਂਦੇ ਹਨ। ਬੋਮਬੇ ਵੀ ਵੇਖੋ ਕਿੰਨਾਂ ਫੈਸ਼ਨੇਬੁਲ ਹੋ ਗਿਆ ਹੈ। ਪਹਿਲੋਂ ਥੋੜ੍ਹੀ ਅਜਿਹਾ ਸੀ। ਮਾਇਆ ਦਾ ਪੂਰਾ ਪੰਪ ਹੈ। ਕਿੰਨੇ 8 -10 ਮੰਜਿਲ ਦੇ ਮਹਿਲ ਬਨਾਉਂਦੇ ਹਨ। ਸਵਰਗ ਵਿੱਚ ਥੋੜ੍ਹੀ ਇਨੀਆਂ ਮੰਜਿਲਾਂ ਹੁੰਦੀਆਂ ਹਨ। ਉੱਥੇ ਡਬਲ ਸਟੋਰੀ ਵੀ ਨਹੀਂ ਹੁੰਦੀ। ਇੱਥੇ ਹੀ ਬਨਾਉਂਦੇ ਹਨ ਕਿਉਂਕਿ ਜਮੀਨ ਨਹੀਂ ਹੈ। ਜਮੀਨ ਦਾ ਬਹੁਤ ਭਾਅ ਵੱਧ ਗਿਆ ਹੈ। ਤਾਂ ਮਨੁੱਖ ਸਮਝਦੇ ਹਨ ਇਹ ਹੀ ਸਵਰਗ ਹੈ। ਪਲੈਨ ਬਨਾਉਂਦੇ ਰਹਿੰਦੇ ਹਨ। ਪ੍ਰੰਤੂ ਕਹਿੰਦੇ ਹਨ ਨਰ ਚਾਉਂਦੇ ਕੁਝ ਹੋਰ… ਮਨੁੱਖ ਕਿੰਨੀ ਚਿੰਤਾ ਵਿੱਚ ਰਹਿੰਦੇ ਹਨ। ਮੌਤ ਤਾਂ ਸਭ ਦੇ ਲਈ ਹੈ। ਸਭ ਦੇ ਗਲੇ ਵਿੱਚ ਮੌਤ ਦੀ ਫਾਂਸੀ ਹੈ। ਹੁਣ ਤੁਸੀਂ ਵੀ ਫਾਂਸੀ ਤੇ ਹੋ। ਤੁਹਾਡੀ ਬੁੱਧੀ ਉੱਥੇ ਨਵੀਂ ਦੁਨੀਆਂ ਵਿੱਚ ਲੱਗੀ ਹੋਈ ਹੈ। ਹੁਣ ਸਭ ਦਾ ਵਾਨਪ੍ਰਸਥ ਅਵਸਥਾ ਵਿੱਚ ਜਾਣ ਦਾ ਸਮਾਂ ਹੈ ਇਸਲਈ ਬਾਪ ਕਹਿੰਦੇ ਹਨ ਹੁਣ ਮੈਨੂੰ ਯਾਦ ਕਰੋ। ਮੈਂ ਖੂਦ ਤੁਹਾਨੂੰ ਡਾਇਰੈਕਸ਼ਨ ਦਿੰਦਾ ਹਾਂ ਕਿ ਤੁਸੀਂ ਸਭ ਦੀ ਵਾਨਪ੍ਰਸਥ ਅਵਸਥਾ ਹੈ, ਮੈਂ ਸਭ ਨੂੰ ਲੈਣ ਆਇਆ ਹਾਂ। ਮੱਛਰਾਂ ਤਰ੍ਹਾਂ ਤੁਸੀਂ ਸਭ ਨੂੰ ਜਾਣਾ ਪਵੇਗਾ। 84 ਜਨਮਾਂ ਦਾ ਚੱਕਰ ਪੂਰਾ ਹੋਇਆ, ਹੁਣ ਮੈਨੂੰ ਜਿਉਂਦੇ ਜੀਅ ਯਾਦ ਕਰੋ। ਅਸੀਂ ਜਿਉਂਦੇ ਜੀ ਸਵਰਗ ਵਿੱਚ ਜਾਣ ਦੇ ਲਈ ਤਿਆਰ ਬੈਠੇ ਹਾਂ। ਹੋਰ ਕੋਈ ਵੀ ਸਵਰਗ ਵਿੱਚ ਜਾਣ ਲਈ ਤਿਆਰੀ ਨਹੀਂ ਕਰਦੇ। ਜੇਕਰ ਸਵਰਗ ਜਾਣ ਦੀ ਖੁਸ਼ੀ ਹੋਵੇ ਤਾਂ ਫਿਰ ਬਿਮਾਰੀ ਆਦਿ ਵਿਚ ਦਵਾਈ ਆਦਿ ਵੀ ਨਾ ਕਰਨ। ਤੁਸੀਂ ਜਾਣਦੇ ਹੋ ਉਹ ਸਵਰਗ ਵਿੱਚ ਤੇ ਜਾਂਦੇ ਨਹੀਂ ਹਨ। ਹੁਣ ਅਸੀਂ ਸਵੀਟ ਹੋਮ ਵਿੱਚ ਜਾ ਰਹੇ ਹਾਂ। ਉਹ ਹੈ ਗੌਡ ਫਾਦਰ ਦਾ ਹੋਮ ਅਤੇ ਰੂਹਾਨੀ ਸ਼ਿਵਾਲਾ। ਫਿਰ ਸਤਿਯੁਗ ਨੂੰ ਜਿਸਮਾਨੀ ਸ਼ਿਵਾਲਾ ਕਿਹਾ ਜਾਂਦਾ ਹੈ। ਉਸ ਸਵਰਗ ਵਿੱਚ ਜਾਣ ਦੇ ਲਈ ਅਸੀਂ ਪੁਰਸ਼ਾਰਥ ਕਰ ਰਹੇ ਹਾਂ। ਬਾਬਾ ਨੇ ਸਮਝਾਇਆ ਹੈ ਬ੍ਰਹਮਾ ਦਾ ਦਿਨ ਅਤੇ ਬ੍ਰਹਮਾ ਦੀ ਰਾਤ ਮਸ਼ਹੂਰ ਹੈ। ਜਦੋਂ ਰਾਤ ਪੂਰੀ ਹੁੰਦੀ ਹੈ ਤਾਂ ਮੈਂ ਆਉਂਦਾ ਹਾਂ। ਲਕਸ਼ਮੀ – ਨਾਰਾਇਣ ਦਾ ਦਿਨ ਅਤੇ ਰਾਤ ਨਹੀਂ ਕਹਾਂਗੇ। ਭਾਵੇਂ ਹਨ ਉਹ ਹੀ ਪਰੰਤੂ ਬ੍ਰਹਮਾ ਨੂੰ ਦਿਨ ਅਤੇ ਰਾਤ ਦਾ ਗਿਆਨ ਹੈ। ਉੱਥੇ ਲਕਸ਼ਮੀ – ਨਾਰਾਇਣ ਨੂੰ ਇਹ ਗਿਆਨ ਨਹੀਂ ਇਸਲਈ ਬ੍ਰਹਮਾ ਅਤੇ ਬ੍ਰਾਹਮਣ ਬ੍ਰਹਮਣੀਆਂ ਸਮਝਦੇ ਹਨ ਕਿ ਸ਼ਿਵ ਦੀ ਰਾਤ੍ਰੀ ਕਦੋਂ ਹੁੰਦੀ ਹੈ। ਦੁਨੀਆਂ ਤੇ ਇਨ੍ਹਾਂ ਗੱਲਾਂ ਨੂੰ ਨਹੀਂ ਜਾਣਦੀ ਹੈ। ਸ਼ਿਵ ਹੈ ਨਿਰਾਕਾਰ, ਉਹ ਕਿਵੇਂ ਆਵੇ – ਇਹ ਵੀ ਪੁੱਛਣਾ ਪਵੇ ਨਾ। ਸ਼ਿਵ ਜਯੰਤੀ ਤੇ ਤੁਸੀਂ ਬਹੁਤ ਸਰਵਿਸ ਕਰ ਸਕਦੇ ਹੋ। ਰਾਜਧਾਨੀ ਸਥਾਪਨ ਹੋ ਰਹੀ ਹੈ ਹਾਲੇ ਬਹੁਤ ਛੋਟਾ ਝਾੜ ਹੈ ਅਤੇ ਇਸ ਝਾੜ ਨੂੰ ਤੂਫ਼ਾਨ ਆਉਂਦੇ ਹਨ, ਹੋਰ ਝਾੜਾਂ ਨੂੰ ਇਤਨੇ ਤੂਫ਼ਾਨ ਨਹੀਂ ਆਉਂਦੇ। ਉਸ ਵਿਚ ਤਾਂ ਇੱਕ ਦੇ ਪਿੱਛੇ ਸਭ ਆਉਂਦੇ ਜਾਂਦੇ ਹਨ। ਇੱਥੇ ਤੁਹਾਡਾ ਨਵਾਂ ਜਨਮ ਹੈ। ਮਾਇਆ ਦੇ ਤੂਫਾਨ ਵੀ ਸਾਹਮਣੇ ਖੜ੍ਹੇ ਹਨ ਹੋਰ ਕਿਸੇ ਨੂੰ ਤੂਫ਼ਾਨ ਦਾ ਸਾਮਨਾ ਨਹੀਂ ਕਰਨਾ ਪੈਂਦਾ। ਇੱਥੇ ਧਰਮ ਦੀ ਸਥਾਪਨਾ ਵਿੱਚ ਮਾਇਆ ਦੇ ਤੂਫਾਨ ਆਉਂਦੇ ਹਨ। ਬਹੁਤ ਉੱਚੀ ਮੰਜਿਲ ਹੈ। ਵਿਸ਼ਵ ਦਾ ਬਾਦਸ਼ਾਹ ਬਣਨਾ, ਕੋਈ ਨਵੀਂ ਗੱਲ ਨਹੀਂ ਹੈ। ਕਈ ਵਾਰ ਇਸ ਤੂਫ਼ਾਨ ਤੋਂ ਪਾਰ ਹੋਕੇ ਆਪਣਾ ਰਾਜਭਾਗ ਲਿਆ ਹੈ। ਜੋ ਜਿਸ ਤਰ੍ਹਾਂ ਪੁਰਸ਼ਾਰਥ ਕਰਦਾ ਹੈ, ਉਨ੍ਹਾਂ ਦਾ ਸਾਖਸ਼ਤਕਾਰ ਹੁੰਦਾ ਜਾਂਦਾ ਹੈ। ਜਿਨਾਂ ਅੱਗੇ ਚੱਲੋਗੇ ਤੁਹਾਨੂੰ ਸਾਖਸ਼ਤਕਾਰ ਹੋਵੇਗਾ ਕਿ ਇਹ ਕਿਹੜੀ ਪਦਵੀ ਪਾਉਣਗੇ। ਪਤਾ ਤੇ ਪੈਂਦਾ ਹੈ ਨਾ ਇਹ ਕਿਵੇਂ ਦਾ ਪੁਰਸ਼ਾਰਥ ਕਰਦਾ ਹੈ। ਗਰੀਬ ਜਾਂ ਸਾਹੂਕਾਰ ਦੀ ਗੱਲ ਨਹੀਂ ਹੈ। ਗੀਤ ਵੀ ਸੁਣਿਆ ਕਿ ਆਖਿਰ ਉਹ ਦਿਨ ਆਇਆ… ਗਰੀਬ ਨਵਾਜ਼ ਬਾਬਾ ਆਇਆ। ਬਾਬਾ ਕਹਿੰਦੇ ਹਨ ਮੈਨੂੰ ਕੋਈ ਸ਼ਾਹੂਕਾਰਾਂ ਨੂੰ ਧਨ ਨਹੀਂ ਦੇਣਾ ਹੈ। ਉਹ ਤਾਂ ਹਨ ਹੀ ਸਾਹੂਕਾਰ। ਉਨ੍ਹਾਂ ਦੇ ਲਈ ਤੇ ਸਵਰਗ ਇੱਥੇ ਹੈ। ਕਰੋੜਪਤੀ ਹਨ, ਪਹਿਲੋਂ ਕਰੋੜਪਤੀ ਕੋਈ ਮੁਸ਼ਕਿਲ ਹੁੰਦਾ ਸੀ। ਹੁਣ ਤਾਂ ਕਰੋੜ ਮਨੁੱਖਾਂ ਦੇ ਕੋਲ ਦੀਵਾਰਾਂ ਵਿੱਚ ਛਿਪੇ ਪਏ ਹਨ। ਪਰ ਇਹ ਕਿਸੇ ਦੇ ਕੰਮ ਆਉਣੇ ਨਹੀਂ ਹਨ। ਪੇਟ ਕੋਈ ਜਿਆਦਾ ਨਹੀਂ ਖਾਂਦਾ ਹੈ। ਠੱਗੀ ਨਾਲ ਪੈਸੇ ਇਕੱਠੇ ਕਰਨ ਵਾਲੇ ਨੂੰ ਨੀਂਦ ਨਹੀਂ ਆਉਂਦੀ ਹੋਵੇਗੀ। ਪਤਾ ਨਹੀਂ ਕਿਤੇ ਗੌਰਮਿੰਟ ਛਾਪਾ ਨਾ ਮਾਰੇ। ਬਾਪ ਕਹਿੰਦੇ ਹਨ – ਯਾਦ ਰੱਖਣਾ- ਇਹ ਅੰਤਿਮ ਸਮਾਂ ਹੈ। ਹੁਣ ਕਿਸੇ ਦੀ ਦੱਬੀ ਰਹੇਗੀ ਧੂਲ ਵਿੱਚ.. ਸਫਲੀ ਹੋਵੇਗੀ ਸੋਈ ਜੋ ਖਰਚੇ ਧਨੀ ਦੇ ਨਾਮ। ਧਨੀ ਤਾਂ ਹੁਣ ਸਵਰਗ ਦਾ ਮਾਲਿਕ ਬਨਾਉਂਦੇ ਹਨ। ਹੁਣ ਤੁਸੀਂ ਬਾਪ ਦੇ ਕੋਲ ਆਪਣੇ ਨੂੰ ਇੰਨਸ਼ੋਰ ਕਰੋ। ਮੌਤ ਤਾਂ ਸਾਹਮਣੇ ਖੜ੍ਹਾ ਹੈ। ਸਭ ਆਸ਼ਾਵਾਂ ਤੁਹਾਡੀਆਂ ਹੁਣ ਪੂਰੀਆਂ ਹੁੰਦੀਆਂ ਹਨ। ਬਾਪ ਗਰੀਬਾਂ ਨੂੰ ਉਠਾਉਂਦੇ ਹਨ। ਸਾਹੂਕਾਰ ਦਾ ਇੱਕ ਹਜ਼ਾਰ, ਗਰੀਬ ਦਾ ਇੱਕ ਰੁਪਈਆ – ਇੱਕ ਸਮਾਨ। ਅਕਸਰ ਕਰਕੇ ਗਰੀਬ ਹੀ ਆਉਂਦੇ ਹਨ। ਕਿਸੇ ਦਾ 100 ਪਗਾਰ, ਕਿਸੇ ਦਾ 150.. ਦੁਨੀਆਂ ਵਿੱਚ ਮਨੁੱਖਾਂ ਦੇ ਕੋਲ ਤਾਂ ਕਰੋੜ ਹਨ, ਉਨ੍ਹਾਂ ਦੇ ਲਈ ਇਹ ਸਵਰਗ ਹੈ। ਉਹ ਕਦੇ ਨਹੀਂ ਆਉਣਗੇ। ਨਾ ਬਾਬਾ ਨੂੰ ਜ਼ਰੂਰਤ ਹੈ। ਬਾਬਾ ਕਹਿਣਗੇ ਤੁਸੀਂ ਭਾਵੇਂ ਆਪਣਾ ਮਕਾਨ ਆਦਿ ਬਨਵਾਓ। ਸੈਂਟਰ ਖੋਲੋ, ਅਸੀਂ ਪੈਸਾ ਕੀ ਕਰਾਂਗੇ। ਸੰਨਿਆਸੀ ਲੋਕੀ ਤਾਂ ਬਹੁਤ ਫਲੈਟ ਆਦਿ ਬਨਵਾਉਂਦੇ ਹਨ, ਉਨ੍ਹਾਂ ਦੇ ਕੋਲ ਬਹੁਤ ਮਲਕੀਅਤ ਰਹਿੰਦੀ ਹੈ। ਇਹ ਰਥ ਵੀ ਅਨੁਭਵੀ ਹੈ। ਹੁਣ ਮੈਂ ਆਇਆ ਹਾਂ ਗਰੀਬਾਂ ਨੂੰ ਸਾਹੂਕਾਰ ਬਨਾਉਣ, ਤਾਂ ਹੁਣ ਹਿਮੰਤ ਕਰੋ। ਕਰੋੜਪਤੀ ਜੋ ਹਨ ਉਨ੍ਹਾਂ ਦੇ ਪੈਸੇ ਕੰਮ ਆਉਣ ਵਾਲੇ ਨਹੀਂ ਹਨ। ਇੱਥੇ ਪੈਸੇ ਆਦਿ ਦੀ ਕੋਈ ਗੱਲ ਨਹੀਂ। ਬਾਪ ਸਿਰ੍ਫ ਕਹਿੰਦੇ ਹਨ ਮਨਮਨਾਭਵ। ਖਰਚੇ ਦੀ ਗੱਲ ਨਹੀਂ। ਇਹ ਮਕਾਨ ਬਣਾਇਆ ਹੈ, ਉਹ ਵੀ ਬਹੁਤ ਸਿਮਪਲ ਸੋ ਵੀ ਅੰਤ ਸਮੇਂ ਤੁਹਾਡੇ ਹੀ ਰਹਿਣ ਦੇ ਲਈ ਹੈ। ਤੁਹਾਡਾ ਯਾਦਗਰ ਇੱਥੇ ਖੜ੍ਹਾ ਹੈ। ਹੁਣ ਫਿਰ ਚੇਤੰਨ ਵਿੱਚ ਸਥਾਪਨਾ ਕਰ ਰਹੇ ਹੋ। ਫਿਰ ਇਹ ਜੜ੍ਹ ਯਾਦਗਰ ਖਲਾਸ ਹੋ ਜਾਣਗੇ। ਤੁਹਾਨੂੰ ਇਹ ਲਿਖਣਾ ਚਾਹੀਦਾ ਹੈ ਕਿ ਆਬੂ ਵਿੱਚ ਆਕੇ ਜਿਸਨੇ ਇਹ ਮੰਦਿਰ ਨਹੀਂ ਵੇਖਿਆ ਅਤੇ ਇਨ੍ਹਾਂ ਦੇ ਆਕਉਪੇਸ਼ਨ ਨੂੰ ਨਹੀਂ ਜਾਣਿਆ ਤਾਂ ਕੁਝ ਨਹੀਂ ਵੇਖਿਆ.. ਤੁਸੀਂ ਕਹੋਗੇ ਅਸੀਂ ਉਹ ਹੀ ਹੁਣ ਚੇਤੰਨ ਵਿੱਚ ਬੈਠੇ ਹਾਂ। ਇਨ੍ਹਾਂ ਜੜ੍ਹ ਚਿੱਤਰਾਂ ਦਾ ਰਾਜ਼ ਸਮਝਾ ਸਕਦੇ ਹਾਂ। ਕਹਾਂਗੇ ਇਹ ਅਸੀਂ ਹਾਂ। ਸਾਡਾ ਜੜ੍ਹ ਯਾਦਗਰ ਬਣਿਆ ਹੋਇਆ ਹੈ। ਵੰਡਰਫੁਲ ਮੰਦਿਰ ਇਹ ਹੈ, ਵੰਡਰ ਹੈ ਨਾ! ਮੰਮਾ, ਬਾਬਾ ਅਤੇ ਬੱਚੇ ਇੱਥੇ ਚੇਤੰਨ ਬੈਠੇ ਹਨ। ਉੱਥੇ ਜੜ੍ਹ ਚਿੱਤਰ ਖੜ੍ਹੇ ਹਨ। ਮੁੱਖ ਹੈ ਇਹ ਸ਼ਿਵ। ਬ੍ਰਹਮਾ, ਜਗਤ ਅੰਬਾ ਅਤੇ ਲਕਸ਼ਮੀ – ਨਾਰਾਇਣ। ਕਿੰਨੀ ਚੰਗੀ ਤਰ੍ਹਾਂ ਸਮਝਾਉਂਦੇ ਹਨ। ਫਿਰ ਵੀ ਬਾਪ ਦਾ ਬਣ ਅਤੇ ਬਾਪ ਨੂੰ ਫਾਰਕਤੀ ਦੇ ਦਿੰਦੇ ਹਨ। ਇਹ ਵੀ ਕੋਈ ਨਵੀਂ ਗੱਲ ਨਹੀਂ। ਬਾਪ ਦਾ ਬਣ ਫਿਰ ਭਗੰਤੀ ਹੋ ਜਾਂਦੇ ਹਨ। ਭਗੰਤੀਆਂ ਦਾ ਵੀ ਅਸੀਂ ਚਿੱਤਰ ਰੱਖ ਸਕਦੇ ਹਾਂ। ਜੇਕਰ ਪੱਕਾ ਨਿਸ਼ਚੇ ਹੈ ਤਾਂ ਆਪਣਾ ਰਾਜਾਈ ਦਾ ਚਿੱਤਰ ਬਣਾ ਲਵੋ ਤਾਂ ਸਮ੍ਰਿਤੀ ਰਹੇਗੀ ਅਸੀਂ ਭਵਿੱਖ ਵਿੱਚ ਡਬਲ ਸਿਰਤਾਜ ਸਵਰਗ ਦੇ ਮਾਲਿਕ ਬਣਾਂਗੇ। ਜੇਕਰ ਬਾਪ ਨੂੰ ਛੱਡ ਦਿੱਤਾ ਤਾਂ ਤਾਜ ਡਿੱਗ ਪਵੇਗਾ। ਇਹ ਬੜੀ ਵੰਡਰਫੁਲ ਗੱਲ ਸਮਝਣ ਦੀ ਹੈ। ਬਾਪ ਨੂੰ ਯਾਦ ਕਰੋ। ਉਨ੍ਹਾਂ ਤੋੰ ਹੀ ਵਰਸਾ ਮਿਲਦਾ ਹੈ। ਉਸਨੂੰ ਹੀ ਸੈਕਿੰਡ ਵਿੱਚ ਜੀਵਨਮੁਕਤੀ ਕਿਹਾ ਜਾਂਦਾ ਹੈ। ਭਵਿੱਖ ਦੇ ਲਈ ਬਾਬਾ ਤੁਹਾਨੂੰ ਲਾਇਕ ਬਣਾ ਰਹੇ ਹਨ। ਮਨੁੱਖ ਦਾਨ – ਪੁੰਨ ਕਰਦੇ ਹਨ ਦੂਜੇ ਜਨਮ ਦੇ ਲਈ। ਉਹ ਹੈ ਅਲਪਕਾਲ ਦੀ ਪ੍ਰਾਪਤੀ। ਤੁਹਾਡੀ ਤਾਂ ਇਸ ਪੜ੍ਹਾਈ ਨਾਲ ਭਵਿੱਖ 21 ਜਨਮਾਂ ਦੇ ਲਈ ਪ੍ਰਾਲਬੱਧ ਬਣਦੀ ਹੈ। ਕੋਈ ਇਸ ਮਾਤਾ – ਪਿਤਾ ਦੀ ਆਗਿਆ ਤੇ ਪੂਰਾ ਚੱਲੇ ਤਾਂ ਇੱਕਦਮ ਤਰ ਜਾਵੇ। ਮਾਤਾ – ਪਿਤਾ ਵੀ ਖੁਸ਼ ਹੋਣਗੇ। ਅਮਲ ਵਿੱਚ ਨਹੀਂ ਲਿਆਉਂਦੇ ਤਾਂ ਪਦਵੀ ਵੀ ਘੱਟ ਹੋ ਜਾਂਦੀ ਹੈ। ਸ਼ਿਵਬਾਬਾ ਕਹਿੰਦੇ ਮੈਂ ਨਿਸ਼ਕਾਮੀ ਹਾਂ.. ਅਭੋਗਤਾ ਹਾਂ… ਮੈਂ ਇਹ ਟੋਲੀ ਆਦਿ ਕੁਝ ਵੀ ਨਹੀਂ ਖਾਂਦਾ ਹਾਂ। ਵਿਸ਼ਵ ਦੀ ਬਾਦਸ਼ਾਹੀ ਵੀ ਤੁਹਾਡੇ ਲਈ ਹੈ। ਇਹ ਖਾਣ – ਪੀਣ ਵੀ ਤੁਹਾਡੇ ਲਈ ਹੈ ਮੈਂ ਤੇ ਸਰਵੈਂਟ ਹਾਂ। ਮੇਰੇ ਆਉਣ ਦਾ ਟਾਈਮ ਵੀ ਮੁਕੱਰਰ ਹੈ। ਕਲਪ – ਕਲਪ ਆਪਣੇ ਬੱਚਿਆਂ ਨੂੰ ਰਾਜਭਾਗ ਦੇ ਕੇ ਮੈਂ ਨਿਰਵਾਣਧਾਮ ਵਿੱਚ ਬੈਠ ਜਾਂਦਾ ਹਾਂ। ਬਾਪ ਨੂੰ ਕੋਈ ਨਾ ਭੁੱਲੇ। ਬਾਪ ਤਾਂ ਤੁਹਾਨੂੰ ਸਵਰਗ ਦੀ ਬਾਦਸ਼ਾਹੀ ਦੇਣ ਆਏ ਹਨ, ਤਾਂ ਵੀ ਤੁਸੀਂ ਉਨ੍ਹਾਂ ਨੂੰ ਭੁੱਲ ਜਾਂਦੇ ਹੋ! ਕਿਸੇ ਨੂੰ ਬਾਪ ਦਾ ਪਰਿਚੈ ਦੇਣ ਦਾ ਵੀ ਬਹੁਤ ਸਹਿਜ ਤਰੀਕਾ ਦੱਸਿਆ ਹੈ – ਪੁੱਛੋ, ਪਰਮਪਿਤਾ ਪਰਮਾਤਮਾ ਨਾਲ ਤੁਹਾਡਾ ਕੀ ਸੰਬੰਧ ਹੈ? ਪ੍ਰਜਾਪਿਤਾ ਬ੍ਰਹਮਾ ਨਾਲ ਤੁਹਾਡਾ ਕੀ ਸੰਬੰਧ ਹੈ? ਦੋਵੇਂ ਬਾਪ ਹਨ। ਉਹ ਨਿਰਾਕਾਰ, ਇਹ ਸਾਕਾਰ। ਬਾਪ ਨੂੰ ਸ੍ਰਵਵਿਆਪੀ ਕਹਿਣ ਤੇ ਵਰਸਾ ਕਿਵੇਂ ਮਿਲੇਗਾ। ਸ਼੍ਰੀਮਤ ਭਗਵਾਨ ਦੀ ਮਿਲਦੀ ਹੈ। ਸ਼੍ਰੀਮਤ ਨਾਲ ਹੀ ਤੁਸੀਂ ਸ੍ਰੇਸ਼ਠ ਤੋੰ ਸ੍ਰੇਸ਼ਠ ਬਣਦੇ ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਮਾਇਆ ਦੇ ਤੂਫਾਨਾਂ ਨੂੰ ਪਾਰ ਕਰਦੇ ਹੋਏ ਬਾਪ ਤੋੰ ਪੂਰਾ – ਪੂਰਾ ਵਰਸਾ ਲੈਣਾ ਹੈ। ਮਾਤਾ – ਪਿਤਾ ਦੀਆਂ ਆਗਿਆਵਾਂ ਨੂੰ ਅਮਲ ਵਿੱਚ ਲਿਆਉਣਾ ਹੈ।
2. ਪੁਰਾਣੀ ਦੁਨੀਆਂ ਨੂੰ ਭੁੱਲ ਨਵੀਂ ਦੁਨੀਆਂ ਨੂੰ ਯਾਦ ਕਰਨਾ ਹੈ। ਮੌਤ ਤੋਂ ਪਹਿਲੋਂ ਬਾਪ ਦੇ ਕੋਲ ਖੁਦ ਨੂੰ ਇੰਨਸ਼ੋਰ ਕਰ ਦੇਣਾ ਹੈ।
ਵਰਦਾਨ:-
ਸਦਾ ਇਹ ਸਮ੍ਰਿਤੀ ਰਹੇ ਕਿ ਮਾਲਿਕ ਦੇ ਨਾਲ ਬਾਲਿਕ ਵੀ ਹਾਂ ਅਤੇ ਬਾਲਿਕ ਦੇ ਨਾਲ ਮਾਲਿਕ ਵੀ ਹਾਂ। ਬਾਲਿਕ ਬਣਨ ਨਾਲ ਸਦਾ ਬੇਫ਼ਿਕਰ, ਡਬਲ ਲਾਈਟ ਰਹੋਗੇ ਅਤੇ ਮਾਲਿਕ ਅਨੁਭਵ ਕਰਨ ਨਾਲ ਮਾਲਿਕਪਨ ਦਾ ਰੂਹਾਨੀ ਨਸ਼ਾ ਰਹੇਗਾ। ਰਾਏ ਦੇਣ ਦੇ ਵੇਲੇ ਮਾਲਿਕ ਅਤੇ ਜਦੋਂ ਮੈਜ਼ੋਰਟੀ ਫਾਈਨਲ ਕਰਦੇ ਹਨ ਤਾਂ ਉਸ ਸਮੇਂ ਬਾਲਿਕ, ਇਹ ਬਾਲਿਕ ਅਤੇ ਮਾਲਿਕ ਬਣਨ ਦੀ ਵੀ ਇੱਕ ਸੀੜੀ ਹੈ। ਇਹ ਸੀੜੀ ਕਦੇ ਚੜ੍ਹੋ, ਕਦੀ ਉਤਰੋ, ਕਦੇ ਬਾਲਿਕ ਬਣ ਜਾਵੋ, ਕਦੇ ਮਾਲਿਕ ਬਣ ਜਾਵੋ ਤਾਂ ਕਿਸੇ ਵੀ ਪ੍ਰਕਾਰ ਦਾ ਬੋਝ ਨਹੀਂ ਰਹੇਗਾ।
ਸਲੋਗਨ:-
ਲਵਲੀਨ ਸਥਿਤੀ ਦਾ ਅਨੁਭਵ ਕਰੋ
ਸੇਵਾ ਅਤੇ ਖੁਦ ਦੀ ਚੜ੍ਹਦੀ ਕਲਾ ਵਿੱਚ ਸਫ਼ਲਤਾ ਦਾ ਮੁੱਖ ਆਧਾਰ ਹੈ- ਇੱਕ ਬਾਪ ਨਾਲ ਅਟੁੱਟ ਪਿਆਰ। ਬਾਪ ਦੇ ਸਿਵਾਏ ਹੋਰ ਕੁਝ ਵਿਖਾਈ ਨਾ ਦਵੇ। ਸੰਕਲਪ ਵਿਚ ਵੀ ਬਾਬਾ, ਬੋਲ ਵਿੱਚ ਵੀ ਬਾਬਾ, ਕਰਮ ਵਿੱਚ ਵੀ ਬਾਪ ਦਾ ਸਾਥ, ਅਜਿਹੀ ਲਵਲੀਨ ਸਥਿਤੀ ਵਿੱਚ ਰਹਿ ਇੱਕ ਸ਼ਬਦ ਵੀ ਬੋਲਾਂਗੇ ਤਾਂ ਉਹ ਸਨੇਹ ਦੇ ਬੋਲ ਦੂਸਰੀ ਆਤਮਾ ਨੂੰ ਵੀ ਸਨੇਹ ਵਿੱਚ ਬੰਨ੍ਹ ਦੇਣਗੇ। ਅਜਿਹੀ ਲਵਲੀਨ ਆਤਮਾ ਦਾ ਇੱਕ ਬਾਬਾ ਸ਼ਬਦ ਹੀ ਜਾਦੂ ਮੰਤ੍ਰ ਦਾ ਕੰਮ ਕਰੇਗਾ।
➤ Email me Murli: Receive Daily Murli on your email. Subscribe!