24 January 2022 Punjabi Murli Today | Brahma Kumaris
Read and Listen today’s Gyan Murli in Punjabi
23 January 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਮਿੱਠੇ ਬੱਚੇ 21 ਜਨਮਾਂ ਦੇ ਲਈ ਸਦਾ ਸੁਖੀ ਬਣਨ ਦੇ ਲਈ ਇਸ ਥੋੜ੍ਹੇ ਸਮੇਂ ਵਿੱਚ ਦੇਹੀ - ਅਭਿਮਾਨੀ ਬਣਨ ਦੀ ਆਦਤ ਪਾਓ"
ਪ੍ਰਸ਼ਨ: -
ਦੈਵੀ ਰਾਜਧਾਨੀ ਸਥਾਪਨ ਕਰਨ ਦੇ ਲਈ ਹਰ ਇੱਕ ਨੂੰ ਕਿਹੜਾ ਸ਼ੌਂਕ ਚਾਹੀਦਾ ਹੈ?
ਉੱਤਰ:-
ਸਰਵਿਸ ਦਾ। ਗਿਆਨ ਰਤਨਾਂ ਦਾ ਦਾਨ ਕਿਵੇਂ ਕਰੀਏ ਇਹ ਸ਼ੌਂਕ ਰੱਖੋ। ਤੁਹਾਡੀ ਇਹ ਮਿਸ਼ਨ ਹੈ – ਪਤਿਤਾਂ ਨੂੰ ਪਾਵਨ ਬਨਾਉਣ ਦੀ ਇਸਲਈ ਬੱਚਿਆਂ ਨੂੰ ਰਾਜਾਈ ਦੀ ਵ੍ਰਿਧੀ ਕਰਨ ਦੇ ਲਈ ਖੂਬ ਸਰਵਿਸ ਕਰਨੀ ਹੈ। ਜਿੱਥੇ ਵੀ ਮੇਲੇ ਆਦਿ ਲਗਦੇ ਹਨ, ਲੋਕੀ ਸਨਾਨ ਕਰਨ ਜਾਂਦੇ ਹਨ ਉੱਥੇ ਪਰਚੇ ਛਪਾਕੇ ਵੰਡਣੇ ਹਨ। ਢੰਡੋਰਾ ਪਿਟਵਾਉਣਾ ਹੈ।
ਗੀਤ:-
ਤੁਮੇ ਪਾਕੇ ਹਮਨੇ ਜਹਾਂ ਪਾ ਲਿਆ ਹੈ..
ਓਮ ਸ਼ਾਂਤੀ। ਨਿਰਾਕਾਰ ਸ਼ਿਵਬਾਬਾ ਬੈਠਕੇ ਬੱਚਿਆਂ ਨੂੰ ਸਮਝਾਉਂਦੇ ਹਨ ਕਿ ਬੱਚੇ ਦੇਹੀ – ਅਭਿਮਾਨੀ ਭਵ। ਆਪਣੇ ਨੂੰ ਆਤਮਾ ਸਮਝੋ ਅਤੇ ਬਾਪ ਨੂੰ ਯਾਦ ਕਰੋ। ਅਸੀਂ ਆਤਮਾ ਹਾਂ, ਸਾਨੂੰ ਬਾਪ ਪੜ੍ਹਾਉਂਦੇ ਹਨ। ਬਾਬਾ ਨੇ ਸਮਝਾਇਆ ਹੈ – ਸੰਸਕਾਰ ਸਾਰੇ ਆਤਮਾ ਵਿੱਚ ਹੀ ਰਹਿੰਦੇ ਹਨ। ਜਦੋਂ ਮਾਇਆ ਰਾਵਣ ਦਾ ਰਾਜ ਹੁੰਦਾ ਹੈ ਅਤੇ ਭਗਤੀਮਾਰਗ ਸ਼ੁਰੂ ਹੁੰਦਾ ਹੈ ਤਾਂ ਦੇਹੀ – ਅਭਿਮਾਨੀ ਬਣ ਜਾਂਦੇ ਹਨ। ਫਿਰ ਜਦੋਂ ਭਗਤੀਮਾਰਗ ਦਾ ਅੰਤ ਹੁੰਦਾ ਹੈ ਤਾਂ ਬਾਪ ਆਕੇ ਬੱਚਿਆਂ ਨੂੰ ਕਹਿੰਦੇ ਹਨ – ਹੁਣ ਦੇਹੀ ਅਭਿਮਾਨੀ ਬਣੋ। ਤੁਸੀਂ ਜੋ ਜਪ, ਤਪ, ਦਾਨ, ਪੁੰਨ ਆਦਿ ਕੀਤੇ ਹਨ ਉਸ ਨਾਲ ਕੁਝ ਵੀ ਫਾਇਦਾ ਨਹੀਂ ਮਿਲਿਆ। 5 ਵਿਕਾਰ ਤੁਹਾਡੇ ਵਿੱਚ ਪ੍ਰਵੇਸ਼ ਹੋਣ ਨਾਲ ਤੁਸੀਂ ਦੇਹੀ – ਅਭਿਮਾਨੀ ਬਣ ਪਏ ਹੋ। ਰਾਵਣ ਹੀ ਤੁਹਾਨੂੰ ਦੇਹ – ਅਭਿਮਾਨੀ ਬਨਾਉਂਦੇ ਹਨ। ਅਸਲ ਵਿੱਚ ਤੁਸੀਂ ਦੇਹੀ – ਅਭਿਮਾਨੀ ਸੀ ਫਿਰ ਤੋਂ ਤੁਹਾਨੂੰ ਹੁਣ ਇਹ ਪ੍ਰੈਕਟਿਸ ਕਰਵਾਈ ਜਾਂਦੀ ਹੈ ਕਿ ਆਪ੍ਣੇ ਨੂੰ ਆਤਮਾ ਸਮਝੋ। ਇਹ ਪੁਰਾਣਾ ਸ਼ਰੀਰ ਛੱਡ ਸਾਨੂੰ ਨਵਾਂ ਜਾਕੇ ਲੈਣਾ ਹੈ। ਸਤਿਯੁਗ ਵਿੱਚ ਇਹ 5 ਵਿਕਾਰ ਹੁੰਦੇ ਨਹੀਂ ਹਨ। ਦੇਵੀ – ਦੇਵਤਾ, ਜਿੰਨ੍ਹਾਂ ਨੂੰ ਸ੍ਰੇਸ਼ਠ ਪਾਵਨ ਕਿਹਾ ਜਾਂਦਾ ਹੈ ਉਹ ਸਦਾ ਆਤਮ – ਅਭਿਮਾਨੀ ਹੋਣ ਦੇ ਕਾਰਨ 21 ਜਨਮ ਸਦਾ ਸੁਖੀ ਰਹਿੰਦੇ ਹਨ। ਫਿਰ ਜਦੋਂ ਰਾਵਣਰਾਜ ਹੁੰਦਾ ਹੈ ਤਾਂ ਤੁਸੀਂ ਬਦਲਕੇ ਦੇਹ – ਅਭਿਮਾਨੀ ਬਣ ਜਾਂਦੇ ਹੋ। ਇੰਨ੍ਹਾਂ ਨੂੰ ਸੋਲ – ਕਾਂਸ਼ੀਅਸ ਅਤੇ ਉਨ੍ਹਾਂਨੂੰ ਬਾਡੀ ਕਾਂਸ਼ੀਅਸ ਕਿਹਾ ਜਾਂਦਾ ਹੈ। ਨਿਰਾਕਾਰੀ ਦੁਨੀਆਂ ਵਿੱਚ ਤਾਂ ਬਾਡੀ – ਕਾਂਸ਼ੀਅਸ ਅਤੇ ਸੋਲ ਕਾਂਸ਼ੀਅਸ ਦਾ ਪ੍ਰਸ਼ਨ ਹੀ ਨਹੀਂ ਉੱਠਦਾ ਹੈ, ਉਹ ਤਾਂ ਹੈ ਸਾਈਲੈਂਸ ਵਰਲਡ। ਇਹ ਸੰਸਕਾਰ ਇਸ ਸੰਗਮਯੁਗ ਤੇ ਹੀ ਹੁੰਦੇ ਹਨ। ਤੁਹਾਨੂੰ ਦੇਹ – ਅਭਿਮਾਨੀ ਤੋੰ ਦੇਹੀ – ਅਭਿਮਾਨੀ ਬਣਾਇਆ ਜਾਂਦਾ ਹੈ। ਸਤਿਯੁਗ ਵਿੱਚ ਤੁਸੀਂ ਦੇਹੀ – ਅਭਿਮਾਨੀ ਹੋਣ ਦੇ ਕਾਰਨ ਦੁਖ ਨਹੀਂ ਉਠਾਉਂਦੇ ਹੋ ਕਿਉਂਕਿ ਨਾਲੇਜ ਹੈ ਕਿ ਅਸੀਂ ਆਤਮਾ ਹਾਂ। ਇੱਥੇ ਤਾਂ ਸਾਰੇ ਆਪਣੇ ਨੂੰ ਦੇਹ ਸਮਝਦੇ ਹਨ। ਬਾਪ ਆਕੇ ਸਮਝਾਉਂਦੇ ਹਨ ਬੱਚੇ ਦੇਹੀ – ਅਭਿਮਾਨੀ ਬਣੋ ਤਾਂ ਵਿਕਰਮ ਵਿਨਾਸ਼ ਹੋਣਗੇ। ਫਿਰ ਤੁਸੀਂ ਵਿਕਰਮਾਜੀਤ ਬਣ ਜਾਂਦੇ ਹੋ। ਸ਼ਰੀਰ ਵੀ ਹੈ, ਰਾਜ ਵੀ ਕਰਦੇ ਹੋ ਤਾਂ ਆਤਮ ਅਭਿਮਾਨੀ ਹੋ। ਇਹ ਜੋ ਤੁਹਾਨੂੰ ਸਿੱਖਿਆ ਮਿਲਦੀ ਹੈ, ਇਸ ਨਾਲ ਤੁਸੀਂ ਆਤਮ ਅਭਿਮਾਨੀ ਬਣ ਜਾਂਦੇ ਹੋ। ਸਦੈਵ ਸੁਖੀ ਰਹਿੰਦੇ ਹੋ। ਸੋਲ ਕਾਂਸ਼ੀਅਸ ਹੋਣ ਨਾਲ ਹੀ ਤੁਹਾਡੇ ਵਿਕਰਮ ਵਿਨਾਸ਼ ਹੁੰਦੇ ਹਨ ਇਸਲਈ ਬਾਬਾ ਸਮਝਾਉਂਦੇ ਹਨ ਮੈਨੂੰ ਯਾਦ ਕਰਦੇ ਰਹੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਉਹ ਗੰਗਾ ਸਨਾਨ ਜਾਕੇ ਕਰਦੇ ਹਨ, ਪਰ ਉਹ ਪਤਿਤ – ਪਾਵਨੀ ਤੇ ਹੈ ਨਹੀਂ। ਨਾ ਯੋਗ ਅਗਨੀ ਹੈ ਜਿਸ ਨਾਲ ਵਿਕਰਮ ਭਸਮ ਹੋਣ। ਅਜਿਹੇ ਮੌਕਿਆਂ ਤੇ ਤੁਹਾਨੂੰ ਸਰਵਿਸ ਕਰਨ ਦਾ ਚਾਂਸ ਮਿਲਦਾ ਹੈ। ਜਿਵੇਂ ਦਾ ਸਮਾਂ ਉਵੇਂ ਦੀ ਸਰਵਿਸ। ਕਿੰਨੇਂ ਢੇਰ ਮਨੁੱਖ ਸਨਾਨ ਕਰਨ ਜਾਂਦੇ ਹੋਣਗੇ। ਕੁੰਭ ਦੇ ਮੇਲੇ ਤੇ ਹਰ ਜਗ੍ਹਾ ਸਨਾਨ ਕਰਦੇ ਹਨ। ਕੋਈ ਸਾਗਰ ਤੇ, ਕੋਈ ਨਦੀ ਤੇ ਵੀ ਜਾਂਦੇ ਹਨ। ਤਾਂ ਸਭ ਨੂੰ ਵੰਡਣ ਲਈ ਕਿੰਨੇ ਪਰਚੇ ਛਪਾਉਣੇ ਪੈਂਦੇ ਹਨ। ਖੂਬ ਵੰਡਣੇ ਚਾਹੀਦੇ ਹਨ। ਪੁਆਇੰਟ ਹੀ ਸਿਰਫ ਇਹ ਹੋਵੇ – ਭਾਈਓ – ਭੈਣੋ ਵਿਚਾਰ ਕਰੋ ਪਤਿਤ – ਪਾਵਨ, ਗਿਆਨ ਸਾਗਰ ਅਤੇ ਉਸ ਤੋੰ ਨਿਕਲੀਆਂ ਹੋਈਆਂ ਗਿਆਨ ਨਦੀਆਂ ਦਵਾਰਾ ਤੁਸੀਂ ਪਾਵਨ ਬਣ ਸਕਦੇ ਹੋ ਜਾਂ ਇਸ ਪਾਣੀ ਦੇ ਸਾਗਰ ਅਤੇ ਨਦੀਆਂ ਨਾਲ ਤੁਸੀਂ ਪਾਵਨ ਬਣ ਸਕਦੇ ਹੋ? ਇਸ ਪਹੇਲੀ ਨੂੰ ਹੱਲ ਕੀਤਾ ਤਾਂ ਸੈਕਿੰਡ ਵਿੱਚ ਤੁਸੀਂ ਜੀਵਨਮੁਕਤੀ ਪਾ ਸਕਦੇ ਹੋ। ਰਾਜ ਭਾਗ ਦਾ ਵਰਸਾ ਵੀ ਪਾ ਸਕਦੇ ਹੋ। ਅਜਿਹੇ ਪਰਚੇ ਹਰ ਇੱਕ ਸੈਂਟਰ ਵਾਲੇ ਛਪਾ ਲੈਣ। ਨਦੀਆਂ ਤੇ ਹਰ ਜਗ੍ਹਾ ਹਨ। ਨਦੀਆਂ ਨਿਕਲਦੀਆਂ ਹਨ ਬਹੁਤ ਦੂਰ ਤੋੰ। ਨਦੀਆਂ ਤਾਂ ਜਿੱਥੇ – ਕਿਤੇ ਬਹੁਤ ਹਨ। ਫਿਰ ਕਿਉਂ ਕਹਿੰਦੇ ਕਿ ਇਸੇ ਹੀ ਨਦੀ ਵਿੱਚ ਸਨਾਨ ਕਰਨ ਨਾਲ ਪਾਵਨ ਹੋਵਾਂਗੇ। ਖਾਸ ਇੱਕ ਜਗਾ ਤੇ ਇਤਨਾ ਖਰਚਾ ਕਰ ਤਕਲੀਫ ਕਰਕੇ ਕਿਉਂ ਜਾਂਦੇ ਹਨ! ਇਵੇਂ ਤਾਂ ਨਹੀਂ ਇੱਕ ਦਿਨ ਸਨਾਨ ਕਰਨ ਤੇ ਪਾਵਨ ਹੋ ਜਾਣਗੇ। ਸਨਾਨ ਤੇ ਜਨਮ – ਜਨਮਾਂਤ੍ਰ ਕਰਦੇ ਹਨ। ਸਤਿਯੁਗ ਵਿੱਚ ਵੀ ਸਨਾਨ ਕਰਦੇ ਹਨ। ਉੱਥੇ ਤਾਂ ਹਨ ਹੀ ਪਾਵਨ। ਇੱਥੇ ਤਾਂ ਠੰਡੀ ਵਿੱਚ ਕਿੰਨੀ ਤਕਲੀਫ਼ ਲੈਕੇ ਜਾਂਦੇ ਹਨ ਸਨਾਨ ਕਰਨ। ਤਾਂ ਉਨ੍ਹਾਂ ਨੂੰ ਸਮਝਾਉਣਾ ਹੈ, ਅੰਨ੍ਹਿਆਂ ਦੀ ਲਾਠੀ ਬਣਨਾ ਹੈ, ਸੁਜਾਗ ਕਰਨਾ ਹੈ। ਪਤਿਤ – ਪਾਵਨ ਆਕੇ ਪਾਵਨ ਬਨਾਉਂਦੇ ਹਨ। ਤਾਂ ਦੁਖੀਆਂ ਨੂੰ ਰਾਹ ਦੱਸਣਾ ਚਾਹੀਦਾ ਹੈ। ਇਹ ਛੋਟੇ – ਛੋਟੇ ਪਰਚੇ ਸਾਰੀਆਂ ਭਾਸ਼ਾਵਾਂ ਵਿੱਚ ਛਪੇ ਹੋਏ ਹੋਣੇ ਚਾਹੀਦੇ ਹਨ। ਲੱਖ ਦੋ ਲੱਖ ਛਪਾਉਣੇ ਚਾਹੀਦੇ ਹਨ। ਜਿਨ੍ਹਾਂ ਦੀ ਬੁੱਧੀ ਵਿੱਚ ਗਿਆਨ ਦਾ ਨਸ਼ਾ ਚੜ੍ਹਿਆ ਹੋਇਆ ਹੈ, ਉਨ੍ਹਾਂ ਦੀ ਹੀ ਬੁੱਧੀ ਕੰਮ ਕਰੇਗੀ। ਇਹ ਚਿੱਤਰ ਦੋ – ਤਿੰਨ ਲੱਖ ਸਾਰੀਆਂ ਭਾਸ਼ਾਵਾਂ ਵਿੱਚ ਹੋਣੇ ਚਾਹੀਦੇ ਹਨ। ਜਗ੍ਹਾ – ਜਗ੍ਹਾ ਤੇ ਸਰਵਿਸ ਕਰਨੀ ਹੈ। ਇੱਕ ਹੀ ਪੁਆਇੰਟ ਮੁੱਖ ਹੈ ਆਕੇ ਸਮਝੋ ਕਿ ਸੈਕਿੰਡ ਵਿੱਚ ਮੁਕਤੀ – ਜੀਵਨਮੁਕਤੀ ਕਿਵੇਂ ਮਿਲਦੀ ਹੈ।
ਮੁੱਖ ਸੇਂਟਰਜ ਦੀ ਐਡਰੈਸ ਪਾ ਦਵੋ, ਫਿਰ ਪੜ੍ਹਨ ਜਾਂ ਨਾ ਪੜ੍ਹਨ। ਤੁਸੀਂ ਬੱਚਿਆਂ ਨੂੰ ਤ੍ਰਿਮੂਰਤੀ ਦੇ ਚਿੱਤਰ ਤੇ ਸਮਝਾਉਣਾ ਚਾਹੀਦਾ ਹੈ ਕਿ ਬ੍ਰਹਮਾ ਦਵਾਰਾ ਸਥਾਪਨਾ ਜਰੂਰ ਹੋਣੀ ਹੈ। ਦਿਨ- ਪ੍ਰਤੀਦਿਨ ਮਨੁੱਖ ਸਮਝਦੇ ਜਾਣਗੇ ਕਿ ਬਰੋਬਰ ਵਿਨਾਸ਼ ਤੇ ਸਾਹਮਣੇ ਖੜ੍ਹਾ ਹੈ। ਇਹ ਝਗੜੇ ਆਦਿ ਵਧਦੇ ਹੀ ਜਾਣਗੇ। ਮਲਕੀਅਤ ਦੇ ਉਪਰ ਵੀ ਕਿੰਨਾਂ ਝੰਝਟ ਚਲਦਾ ਹੈ। ਫਿਰ ਨਹੀਂ ਤਾਂ ਮਾਰਾਮਾਰੀ ਵੀ ਕਰ ਲੈਂਦੇ ਹਨ। ਵਿਨਾਸ਼ ਤੇ ਸਾਹਮਣੇ ਹੈ ਹੀ ਹੈ। ਜੋ ਚੰਗੀ ਤਰ੍ਹਾਂ ਗੀਤਾ ਭਾਗਵਤ ਆਦਿ ਪੜ੍ਹੇ ਹੋਣਗੇ ਉਹ ਸਮਝਣਗੇ ਬਰੋਬਰ ਇਹ ਤਾਂ ਪਹਿਲਾਂ ਵੀ ਹੋਇਆ ਸੀ। ਤਾਂ ਤੁਸੀਂ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਉਣਾ ਚਾਹੀਦਾ ਹੈ ਕਿ ਕੀ ਪਾਣੀ ਵਿੱਚ ਸਨਾਨ ਕਰਨ ਨਾਲ ਮਨੁੱਖ ਪਤਿਤ ਤੋੰ ਪਾਵਨ ਬਣਨਗੇ ਜਾਂ ਯੋਗ ਅਗਨੀ ਨਾਲ ਪਾਵਨ ਬਣਨਗੇ। ਭਗਵਾਨੁਵਾਚ – ਮੈਨੂੰ ਯਾਦ ਕਰਨ ਨਾਲ ਹੀ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਜਿੱਥੇ -ਜਿੱਥੇ ਵੀ ਤੁਹਾਡੇ ਸੈਂਟਰਜ਼ ਹਨ ਤਾਂ ਵਿਸ਼ੇਸ਼ ਮੌਕੇ ਤੇ ਅਜਿਹੇ ਪਰਚੇ ਕਢਣੇ ਚਾਹੀਦੇ ਹਨ। ਮੇਲੇ ਵੀ ਬਹੁਤ ਲਗਦੇ ਹਨ, ਜਿਨ੍ਹਾਂ ਵਿੱਚ ਢੇਰ ਮਨੁੱਖ ਜਾਂਦੇ ਹਨ। ਪਰ ਸਮਝਣਗੇ ਕੋਈ ਮੁਸ਼ਕਿਲ ਹੀ। ਪਰਚੇ ਵੰਡਣ ਲਈ ਵੀ ਬਹੁਤ ਚਾਹੀਦੇ ਹਨ, ਜੋ ਫਿਰ ਸਮਝਾ ਸਕਣ। ਅਜਿਹੀ ਜਗਾ ਖੜੇ ਰਹਿਣਾ ਚਾਹੀਦਾ ਹੈ। ਇਹ ਹੈ ਗਿਆਨ ਰਤਨ। ਸਰਵਿਸ ਦਾ ਬਹੁਤ ਸ਼ੌਂਕ ਰੱਖਣਾ ਚਾਹੀਦਾ ਹੈ। ਅਸੀਂ ਆਪਣੀ ਦੈਵੀ ਬਾਦਸ਼ਾਹੀ ਸਥਾਪਨ ਕਰਦੇ ਹਾਂ ਨਾ। ਇਹ ਹੈ ਹੀ ਮਨੁੱਖ ਨੂੰ ਦੇਵਤਾ ਅਤੇ ਪਤਿਤ ਨੂੰ ਪਾਵਨ ਬਣਾਉਣ ਦੀ ਮਿਸ਼ਨ। ਇਹ ਵੀ ਤੁਸੀਂ ਲਿਖ ਸਕਦੇ ਹੋ ਕਿ ਬਾਪ ਨੇ ਸਮਝਾਇਆ ਹੈ ਮਨਮਨਾਭਵ। ਪਤਿਤ – ਪਾਵਨ ਬੇਹੱਦ ਦੇ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਯਾਤ੍ਰਾ ਦੇ ਪੋਆਇੰਟਸ ਵੀ ਤੁਸੀਂ ਬੱਚਿਆਂ ਨੂੰ ਬਾਰ – ਬਾਰ ਸਮਝਾਏ ਜਾਂਦੇ ਹਨ। ਬਾਪ ਨੂੰ ਬਾਰ – ਬਾਰ ਯਾਦ ਕਰੋ। ਸਿਮਰ – ਸਿਮਰ ਸੁਖ ਪਾਵੋ, ਕਲਹਿ ਕਲੇਸ਼ ਮਿਟੇ ਸਭ ਤਨ ਦੇ ਮਤਲਬ ਤੁਸੀਂ ਏਵਰਹੇਲਦੀ ਬਣ ਜਾਵੋਗੇ। ਬਾਪ ਨੇ ਮੰਤਰ ਦਿੱਤਾ ਹੈ ਕਿ ਮੈਨੂੰ ਸਿਮਰੋ ਮਤਲਬ ਯਾਦ ਕਰੋ, ਇਵੇਂ ਨਹੀਂ ਕਿ ਸ਼ਿਵ – ਸ਼ਿਵ ਬੈਠ ਸਿਮਰੋ। ਸ਼ਿਵ ਦੇ ਭਗਤ ਇਵੇਂ ਸ਼ਿਵ – ਸ਼ਿਵ ਕਹਿ ਮਾਲਾ ਜਪਦੇ ਹਨ। ਅਸਲ ਵਿੱਚ ਹੈ ਰੂਦ੍ਰ ਮਾਲਾ। ਸ਼ਿਵ ਅਤੇ ਸਾਲੀਗ੍ਰਾਮ। ਉੱਪਰ ਵਿੱਚ ਹੈ ਸ਼ਿਵ। ਬਾਕੀ ਹਨ ਛੋਟੇ – ਛੋਟੇ ਦਾਨੇ ਮਤਲਬ ਆਤਮਾਵਾਂ। ਆਤਮਾ ਇਤਨੀ ਛੋਟੀ ਬਿੰਦੀ ਹੈ। ਕਾਲੇ ਦਾਣਿਆਂ ਦੀ ਵੀ ਮਾਲਾ ਹੁੰਦੀ ਹੈ। ਤਾਂ ਸ਼ਿਵ ਦੀ ਮਾਲਾ ਵੀ ਬਣੀ ਹੋਈ ਹੈ। ਆਤਮਾ ਨੂੰ ਆਪਣੇ ਬਾਪ ਨੂੰ ਯਾਦ ਕਰਨਾ ਹੈ। ਬਾਕੀ ਮੂੰਹ ਤੋਂ ਸ਼ਿਵ, ਸ਼ਿਵ ਬੋਲਣਾ ਨਹੀਂ ਹੈ। ਸ਼ਿਵ – ਸ਼ਿਵ ਕਹਿਣ ਨਾਲ ਫਿਰ ਬੁਧੀਯੋਗ ਮਾਲਾ ਵੱਲ ਚਲਾ ਜਾਂਦਾ ਹੈ। ਅਰਥ ਤਾਂ ਕੋਈ ਸਮਝਦੇ ਨਹੀਂ ਹਨ। ਸ਼ਿਵ – ਸ਼ਿਵ ਜਪਣ ਨਾਲ ਵਿਕਰਮ ਥੋੜ੍ਹੀ ਵਿਨਾਸ਼ ਹੋਣਗੇ। ਮਾਲਾ ਫੇਰਨ ਵਾਲਿਆਂ ਦੇ ਕੋਲ ਇਹ ਗਿਆਨ ਨਹੀਂ ਹੈ ਕਿ ਵਿਕਰਮ ਉਦੋਂ ਵਿਨਾਸ਼ ਹੁੰਦੇ ਹਨ ਜਦੋਂ ਸੰਗਮ ਤੇ ਡਾਇਰੈਕਟ ਸ਼ਿਵਬਾਬਾ ਆਕੇ ਮੰਤਰ ਦਿੰਦੇ ਹਨ ਕਿ ਮਾਮੇਕਮ ਯਾਦ ਕਰੋ। ਬਾਕੀ ਤਾਂ ਕੋਈ ਕਿੰਨਾਂ ਵੀ ਬੈਠ ਸ਼ਿਵ – ਸ਼ਿਵ ਕਹਿਣ, ਵਿਕਰਮ ਵਿਨਾਸ਼ ਨਹੀਂ ਹੋਣਗੇ। ਕਾਸ਼ੀ ਵਿੱਚ ਵੀ ਜਾਕੇ ਰਹਿੰਦੇ ਹਨ। ਤਾਂ ਸ਼ਿਵ ਕਾਸ਼ੀ, ਸ਼ਿਵ ਕਾਸ਼ੀ ਕਹਿੰਦੇ ਰਹਿੰਦੇ ਹਨ। ਕਾਸ਼ੀ ਵਿੱਚ ਸ਼ਿਵ ਦਾ ਪ੍ਰਭਾਵ ਹੈ। ਸ਼ਿਵ ਦੇ ਮੰਦਿਰ ਤਾਂ ਬਹੁਤ ਆਲੀਸ਼ਾਨ ਬਣੇ ਹੋਏ ਹਨ। ਇਹ ਸਭ ਹੈ ਭਗਤੀਮਾਰਗ ਦੀ ਸਮੱਗਰੀ।
ਤੁਸੀਂ ਸਮਝਾ ਸਕਦੇ ਹੋ ਕਿ ਬੇਹੱਦ ਦਾ ਬਾਪ ਕਹਿੰਦੇ ਹਨ – ਮੇਰੇ ਨਾਲ ਯੋਗ ਲਗਾਉਣ ਨਾਲ ਹੀ ਤੁਸੀਂ ਪਾਵਨ ਬਣੋਗੇ। ਬੱਚਿਆਂ ਨੂੰ ਸਰਵਿਸ ਦਾ ਸ਼ੌਂਕ ਹੋਣਾ ਚਾਹੀਦਾ। ਬਾਪ ਕਹਿੰਦੇ ਹਨ ਮੈਨੂੰ ਪਤਿਤਾਂ ਨੂੰ ਪਾਵਨ ਬਨਾਉਣਾ ਹੈ। ਤੁਸੀ ਬੱਚੇ ਵੀ ਪਾਵਨ ਬਨਾਉਣ ਦੀ ਸਰਵਿਸ ਕਰੋ। ਪਰਚੇ ਲੇ ਜਾਕਰ ਸਮਝਾਓ। ਬੋਲੋ, ਇਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹੋ। ਮੌਤ ਤਾਂ ਸਾਹਮਣੇ ਖੜ੍ਹਾ ਹੈ। ਇਹ ਦੁਖਧਾਮ ਹੈ। ਹੁਣ ਗਿਆਨ ਸਨਾਨ ਇੱਕ ਹੀ ਵਾਰ ਕਰਨ ਨਾਲ ਸੈਕਿੰਡ ਵਿੱਚ ਜੀਵਨਮੁਕਤੀ ਮਿਲਦੀ ਹੈ। ਫਿਰ ਨਦੀਆਂ ਵਿੱਚ ਸਨਾਨ ਕਰਨ, ਭਟਕਣ ਦੀ ਕੀ ਲੋੜ ਹੈ। ਸਾਨੂੰ ਸੈਕਿੰਡ ਵਿੱਚ ਜੀਵਨਮੁਕਤੀ ਮਿਲਦੀ ਹੈ ਤਾਂ ਢੰਡੋਰਾ ਪਿਟਵਾਉਂਦੇ ਹਨ। ਨਹੀਂ ਤਾਂ ਕੋਈ ਥੋੜ੍ਹੀ ਨਾ ਅਜਿਹੇ ਪਰਚੇ ਛਪਵਾ ਸਕਦਾ ਹੈ। ਬੱਚਿਆਂ ਨੂੰ ਸਰਵਿਸ ਦਾ ਬਹੁਤ ਸ਼ੌਂਕ ਹੋਣਾ ਚਾਹੀਦਾ ਹੈ। ਪਹੇਲੀਆਂ ਵੀ ਜੋ ਬਣਵਾਈ ਹਨ ਉਹ ਸਰਵਿਸ ਦੇ ਲਈ ਹਨ। ਬਹੁਤ ਹਨ ਜਿਨ੍ਹਾਂ ਨੂੰ ਸਰਵਿਸ ਦਾ ਸ਼ੌਂਕ ਨਹੀਂ ਹੈ। ਧਿਆਨ ਵਿੱਚ ਹੀ ਨਹੀਂ ਆਉਂਦਾ ਹੈ ਕਿ ਕਿਵੇਂ ਸਰਵਿਸ ਕਰੀਏ, ਇਸ ਵਿੱਚ ਬੜੀ ਚੰਗੀ ਚਮਤਕਾਰੀ ਬੁੱਧੀ ਚਾਹੀਦੀ ਹੈ, ਜਿੰਨ੍ਹਾਂ ਦੇ ਪੈਰਾਂ ਵਿੱਚ ਦੇਹ – ਅਭਿਮਾਨ ਦੀਆਂ ਕੜੀਆਂ ( ਜੰਜੀਰਾਂ) ਪਈਆਂ ਹਨ ਤਾਂ ਦੇਹੀ – ਅਭਿਮਾਨੀ ਬਣ ਨਹੀਂ ਸਕਦੇ ਹਨ। ਸਮਝਿਆ ਜਾਂਦਾ ਹੈ, ਇਹ ਕੀ ਜਾਕੇ ਪਦਵੀ ਪਾਉਣਗੇ। ਤਰਸ ਪੈਂਦਾ ਹੈ। ਸਾਰੇ ਸੈਂਟਰਾਂ ਵਿੱਚ ਵੇਖਿਆ ਜਾਂਦਾ ਹੈ – ਕੌਣ – ਕੌਣ ਪੁਰਸ਼ਾਰਥ ਵਿੱਚ ਤਿੱਖੇ ਜਾ ਰਹੇ ਹਨ। ਕੋਈ ਤਾਂ ਅੱਕ ਦੇ ਫੁੱਲ ਵੀ ਹਨ, ਕੋਈ ਗੁਲਾਬ ਦੇ ਫੁੱਲ ਵੀ ਹਨ। ਅਸੀਂ ਫਲਾਣੇ ਫੁੱਲ ਹਾਂ। ਅਸੀਂ ਬਾਬਾ ਦੀ ਸਰਵਿਸ ਨਹੀਂ ਕਰਦੇ ਤਾਂ ਸਮਝਣਾ ਚਾਹੀਦਾ ਹੈ ਅਸੀਂ ਅੱਕ ਦੇ ਫੁੱਲ ਜਾਕੇ ਬਣਾਂਗੇ। ਬਾਪ ਤੇ ਚੰਗੀ ਤਰ੍ਹਾਂ ਸਮਝਾ ਰਹੇ ਹਨ। ਤੁਸੀਂ ਹੀਰੇ ਵਰਗਾ ਬਣਨ ਦਾ ਪੁਰਸ਼ਾਰਥ ਕਰ ਰਹੇ ਹੋ। ਕੋਈ ਤਾਂ ਸੱਚਾ ਹੀਰਾ ਹੈ, ਕੋਈ ਕਾਲੇ ਝੁੰਜਾਰ ਵੀ ਹਨ। ਹਰ ਇੱਕ ਨੂੰ ਆਪਣਾ ਖਿਆਲ ਕਰਨਾ ਚਾਹੀਦਾ ਹੈ। ਸਾਨੂੰ ਹੀਰੇ ਵਰਗਾ ਬਣਨਾ ਹੈ। ਆਪਣੇ ਤੋੰ ਪੁੱਛਣਾ ਹੈ ਅਸੀਂ ਹੀਰੇ ਵਰਗਾ ਬਣੇ ਹਾਂ! ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਦੇਹ ਅਭਿਮਾਨ ਦੀਆਂ ਕੜੀਆਂ ( ਜੰਜੀਰਾਂ) ਕੱਟ ਦੇਹੀ – ਅਭਿਮਾਨੀ ਬਣਨਾ ਹੈ। ਸੋਲ ਕਾਂਸ਼ੀਅਸ ਰਹਿਣ ਦਾ ਸੰਸਕਾਰ ਪਾਉਣਾ ਹੈ।
2. ਸਰਵਿਸ ਦਾ ਸ਼ੌਂਕ ਰੱਖਣਾ ਹੈ। ਬਾਪ ਸਮਾਨ ਪਤਿਤ ਤੋੰ ਪਾਵਨ ਬਨਾਉਣ ਦੀ ਸੇਵਾ ਕਰਨੀ ਹੈ। ਸੱਚਾ ਹੀਰਾ ਬਣਨਾ ਹੈ।
ਵਰਦਾਨ:-
ਕਰਮਾਤੀਤ ਮਤਲਬ ਨਿਆਰਾ ਅਤੇ ਪਿਆਰਾ। ਕਰਮ ਕੀਤਾ ਅਤੇ ਕਰਨ ਦੇ ਬਾਦ ਅਜਿਹਾ ਅਨੁਭਵ ਹੋਵੇ ਜਿਵੇਂ ਕੁਝ ਕੀਤਾ ਹੀ ਨਹੀਂ, ਕਰਾਉਣ ਵਾਲੇ ਨੇ ਕਰਵਾ ਲਿਆ। ਅਜਿਹੀ ਸਥਿਤੀ ਦਾ ਅਨੁਭਵ ਕਰਨ ਨਾਲ ਸਦਾ ਹਲਕਾਪਨ ਰਹੇਗਾ। ਕਰਮ ਕਰਦੇ ਸਮੇਂ ਤਨ ਦਾ ਵੀ ਹਲਕਾਪਨ, ਮਨ ਦੀ ਸਥਿਤੀ ਵਿੱਚ ਵੀ ਹਲਕਾਪਨ, ਜਿੰਨਾਂ ਹੀ ਕੰਮ ਵਧਦਾ ਜਾਵੇ ਉਤਨਾ ਹਲਕਾਪਨ ਵੀ ਵਧਦਾ ਜਾਵੇ। ਕਰਮ ਆਪਣੇ ਵੱਲ ਆਕਰਸ਼ਿਤ ਨਾ ਕਰਨ, ਮਾਲਿਕ ਹੋਕੇ ਕਰਮਿੰਦਰਿਆਂ ਤੋੰ ਕਰਮ ਕਰਾਉਣਾ ਅਤੇ ਸੰਕਲਪ ਵਿੱਚ ਵੀ ਹਲਕੇਪਨ ਦਾ ਅਨੁਭਵ ਕਰਨਾ – ਇਹ ਹੀ ਕਰਮਾਤੀਤ ਬਣਨਾ ਹੈ।
ਸਲੋਗਨ:-
ਮਾਤੇਸ਼ਵਰੀ ਜੀ ਦੇ ਅਨਮੋਲ ਮਹਾਂਵਾਕ – “ਕਿਸਮਤ ਬਨਾਉਣ ਵਾਲਾ ਪਰਮਾਤਮਾ, ਕਿਸਮਤ ਵਿਗਾੜਨ ਵਾਲਾ ਖੁਦ ਮਨੁੱਖ ਹੈ”
ਹੁਣ ਇਹ ਤਾਂ ਅਸੀਂ ਜਾਣਦੇ ਹਾਂ ਕਿ ਮਨੁੱਖ ਆਤਮਾ ਦੀ ਕਿਸਮਤ ਬਨਾਉਣ ਵਾਲਾ ਕੌਣ ਹੈ? ਅਤੇ ਕਿਸਮਤ ਵਿਗਾੜਨ ਵਾਲਾ ਕੌਣ ਹੈ? ਅਸੀਂ ਇਵੇਂ ਨਹੀਂ ਕਹਾਂਗੇ ਕਿ ਕਿਸਮਤ ਬਨਾਉਣ ਵਾਲਾ, ਵਿਗਾੜਨ ਵਾਲਾ ਉਹ ਹੀ ਪਰਮਾਤਮਾ ਹੈ। ਬਾਕੀ ਇਹ ਜ਼ਰੂਰ ਹੈ ਕਿ ਕਿਸਮਤ ਨੂੰ ਬਨਾਉਣ ਵਾਲਾ ਪਰਮਾਤਮਾ ਹੈ ਅਤੇ ਕਿਸਮਤ ਨੂੰ ਵਿਗਾੜਨ ਵਾਲਾ ਖੁਦ ਮਨੁੱਖ ਹੈ। ਹੁਣ ਇਹ ਕਿਸਮਤ ਬਣੇ ਕਿਵੇਂ? ਅਤੇ ਫਿਰ ਡਿੱਗੇ ਕਿਵੇਂ? ਇਸ ਤੇ ਸਮਝਾਇਆ ਜਾਂਦਾ ਹੈ। ਮਨੁੱਖ ਜਦੋਂ ਆਪਣੇ ਆਪ ਨੂੰ ਜਾਣਦੇ ਹਨ ਅਤੇ ਪਵਿੱਤਰ ਬਣਦੇ ਹਨ ਤਾਂ ਫਿਰ ਤੋਂ ਉਹ ਬਿਗੜ੍ਹੀ ਹੋਈ ਤਕਦੀਰ ਨੂੰ ਬਣਾ ਲੈਂਦੇ ਹਨ। ਹੁਣ ਜਦੋਂ ਅਸੀਂ ਬਿਗੜ੍ਹੀ ਹੋਈ ਤਕਦੀਰ ਕਹਿੰਦੇ ਹਾਂ ਤਾਂ ਇਸ ਤੋਂ ਸਾਬਿਤ ਹੈ ਕੋਈ ਸਮੇਂ ਆਪਣੀ ਤਕਦੀਰ ਬਣੀ ਹੋਈ ਸੀ, ਤਾਂ ਫਿਰ ਬਿਗੜ੍ਹ ਗਈ ਹੈ। ਹੁਣ ਉਹ ਹੀ ਫਿਰ ਬਿਗੜ੍ਹੀ ਹੋਈ ਤਕਦੀਰ ਨੂੰ ਪਰਮਾਤਮਾ ਖੁਦ ਆਕੇ ਬਨਾਉਂਦੇ ਹਨ। ਹੁਣ ਕੋਈ ਕਹੇ ਪਰਮਾਤਮਾ ਖੁਦ ਤਾਂ ਨਿਰਾਕਾਰ ਹੈ ਉਹ ਤਕਦੀਰ ਨੂੰ ਕਿਵੇਂ ਬਣਾਏਗਾ? ਇਸ ਤੇ ਸਮਝਾਇਆ ਜਾਂਦਾ ਹੈ, ਨਿਰਾਕਾਰ ਪਰਮਾਤਮਾ ਕਿਵੇਂ ਆਪਣੇ ਸਾਕਾਰ ਬ੍ਰਹਮਾ ਤਨ ਦਵਾਰਾ, ਅਵਿਨਾਸ਼ੀ ਨਾਲੇਜ਼ ਦਵਾਰਾ ਸਾਡੀ ਬਿਗੜ੍ਹੀ ਹੋਈ ਤਕਦੀਰ ਨੂੰ ਬਨਾਉਂਦੇ ਹਨ। ਹੁਣ ਇਹ ਨਾਲੇਜ਼ ਦੇਣਾ ਪਰਮਾਤਮਾ ਦਾ ਕੰਮ ਹੈ, ਬਾਕੀ ਮਨੁੱਖ ਆਤਮਾਵਾਂ ਇੱਕ ਦੂਜੇ ਦੀ ਤਕਦੀਰ ਨੂੰ ਨਹੀਂ ਜਗਾ ਸਕਦੀਆਂ ਹਨ। ਤਕਦੀਰ ਨੂੰ ਜਗਾਉਣ ਵਾਲਾ ਇੱਕ ਹੀ ਪਰਮਾਤਮਾ ਹੈ ਤਾਂ ਤੇ ਉਨ੍ਹਾਂ ਦਾ ਯਾਦਗਰ ਮੰਦਿਰ ਕਾਇਮ ਹੈ। ਅੱਛਾ।
ਲਵਲੀਨ ਸਥਿਤੀ ਦਾ ਅਨੁਭਵ ਕਰੋ
ਜਿਸ ਸਮੇਂ ਜਿਸ ਸੰਬੰਧ ਦੀ ਲੋੜ ਹੋਵੇ, ਉਸੇ ਸੰਬੰਧ ਨਾਲ ਭਗਵਾਨ ਨੂੰ ਆਪਣਾ ਬਣਾ ਲਵੋ। ਦਿਲ ਨਾਲ ਕਹੋ ਮੇਰਾ ਬਾਬਾ, ਅਤੇ ਬਾਬਾ ਕਹੇ ਮੇਰੇ ਬੱਚੇ, ਇਸੇ ਸਨੇਹ ਦੇ ਸਾਗਰ ਵਿੱਚ ਸਮਾ ਜਾਵੋ। ਇਹ ਸਨੇਹ ਛਤ੍ਰਛਾਇਆ ਦਾ ਕੰਮ ਕਰਦਾ ਹੈ, ਇਸ ਦੇ ਅੰਦਰ ਮਾਇਆ ਆ ਨਹੀਂ ਸਕਦੀ।
➤ Email me Murli: Receive Daily Murli on your email. Subscribe!