10 January 2022 Punjabi Murli Today | Brahma Kumaris
Read and Listen today’s Gyan Murli in Punjabi
9 January 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
"ਮਿੱਠੇ ਬੱਚੇ :- ਸ਼੍ਰੀਮਤ ਤੇ ਤੁਸੀਂ ਸਭ ਦੀ ਰੂਹਾਨੀ ਖ਼ਾਤਰੀ ਕਰਨੀ ਹੈ, ਖੁਸ਼ੀ ਦੀ ਖ਼ੁਰਾਕ ਖਾਣਾ ਅਤੇ ਖਿਲਾਉਣਾ ਇਹ ਹੀ ਹੈ ਸੱਚੀ ਖ਼ਾਤਰੀ ਕਰਨਾ"
ਪ੍ਰਸ਼ਨ: -
ਗਿਆਨ ਵਿੱਚ ਸੁਪ੍ਰੀਚੁਅਲਟੀ ਦਾ ਜੌਹਰ ਭਰਨ ਦੀ ਵਿਧੀ ਕੀ ਹੈ, ਉਸ ਨਾਲ ਕਿਹੜੇ – ਕਿਹੜੇ ਫਾਇਦੇ ਹੋਣਗੇ?
ਉੱਤਰ:-
ਜਦੋਂ ਕਿਸੇ ਨੂੰ ਵੀ ਗਿਆਨ ਸੁਣਾਉਂਦੇ ਹੋ ਤਾਂ ਆਤਮਾ ਸਮਝਕੇ ਆਤਮਾ ਨੂੰ ਗਿਆਨ ਦਵੋ, ਇਸ ਨਾਲ ਸੁਪ੍ਰੀਚੁਅਲਟੀ ਦਾ ਜੌਹਰ ਭਰ ਜਾਵੇਗਾ। ਇਸ ਨਵੀਂ ਆਦਤ ਨਾਲ ਕਿਸੇ ਨੂੰ ਵੀ ਗਿਆਨ ਸੁਣਾਓਗੇ ਤਾਂ ਉਸਨੂੰ ਝਟ ਤੀਰ ਲੱਗ ਜਾਵੇਗਾ। ਸ਼ਰੀਰ ਦਾ ਭਾਨ ਵੀ ਖ਼ਤਮ ਹੁੰਦਾ ਜਾਵੇਗਾ। ਫਿਰ ਮਾਇਆ ਦੇ ਤੂਫਾਨ ਜਾਂ ਬੁਰੇ ਸੰਕਲਪ ਵੀ ਨਹੀਂ ਆਉਣਗੇ। ਕ੍ਰਿਮੀਨਲ ਆਈ ਵੀ ਨਹੀਂ ਰਹੇਗੀ।
ਓਮ ਸ਼ਾਂਤੀ। ਗਿਆਨ ਦਾ ਤੀਜਾ ਨੇਤ੍ਰ ਦੇਣ ਵਾਲਾ ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਗਿਆਨ ਦਾ ਤੀਸਰਾ ਨੇਤ੍ਰ ਸਿਵਾਏ ਬਾਪ ਦੇ ਹੋਰ ਕੋਈ ਦੇ ਨਹੀਂ ਸਕਦਾ। ਹੁਣ ਤੁਸੀਂ ਬੱਚਿਆਂ ਨੂੰ ਗਿਆਨ ਦਾ ਤੀਸਰਾ ਨੇਤ੍ਰ ਮਿਲਿਆ ਹੈ। ਹੁਣ ਤੁਸੀਂ ਜਾਣਦੇ ਹੋ ਉਹ ਪੁਰਾਣੀ ਦੁਨੀਆਂ ਬਦਲਣ ਵਾਲੀ ਹੈ। ਵਿਚਾਰੇ ਮਨੁੱਖ ਨਹੀਂ ਜਾਣਦੇ ਕਿ ਕੌਣ ਬਦਲਾਉਣ ਵਾਲਾ ਹੈ ਅਤੇ ਕਿਵੇਂ ਬਦਲਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਗਿਆਨ ਦਾ ਤੀਸਰਾ ਨੇਤ੍ਰ ਹੀ ਨਹੀਂ ਹੈ। ਤੁਸੀਂ ਬੱਚਿਆਂ ਨੂੰ ਹੁਣ ਗਿਆਨ ਦਾ ਤੀਸਰਾ ਨੇਤ੍ਰ ਮਿਲਿਆ ਹੈ ਜਿਸ ਨਾਲ ਤੁਸੀਂ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਨੂੰ ਜਾਣ ਗਏ ਹੋ। ਇਹ ਹੈ ਗਿਆਨ ਦੀ ਸੈਕਰੀਨ। ਸੈਕਰੀਨ ਦੀ ਇੱਕ ਬੂੰਦ ਵੀ ਕਿੰਨੀ ਮਿੱਠੀ ਹੁੰਦੀ ਹੈ। ਗਿਆਨ ਦਾ ਇੱਕ ਹੀ ਅੱਖਰ ਹੈ ਮਨਮਨਾਭਵ। ਇਹ ਅੱਖਰ ਸਭ ਤੋਂ ਕਿੰਨਾਂ ਮਿੱਠਾ ਹੈ। ਆਪਣੇ ਨੂੰ ਆਤਮਾ ਸਮਝ ਅਤੇ ਬਾਪ ਨੂੰ ਯਾਦ ਕਰੋ। ਬਾਪ ਸ਼ਾਂਤੀਧਾਮ ਅਤੇ ਸੁਖਧਾਮ ਦਾ ਰਾਹ ਦੱਸਦੇ ਹਨ। ਬਾਪ ਆਏ ਹਨ ਬੱਚਿਆਂ ਨੂੰ ਸਵਰਗ ਦਾ ਵਰਸਾ ਦੇਣ। ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਕਹਿੰਦੇ ਵੀ ਹਨ ਖੁਸ਼ੀ ਵਰਗੀ ਖੁਰਾਕ ਨਹੀਂ। ਜੋ ਸਦਾ ਖੁਸ਼ੀ ਮੌਜ ਵਿੱਚ ਰਹਿੰਦੇ ਹਨ ਉਨ੍ਹਾਂ ਲਈ ਉਹ ਜਿਵੇਂ ਖੁਰਾਕ ਹੁੰਦੀ ਹੈ। 21 ਜਨਮ ਮੌਜ ਵਿੱਚ ਰਹਿਣ ਦੀ ਇਹ ਜਬਰਦਸਤ ਖ਼ੁਰਾਕ ਹੈ। ਇਹ ਖ਼ੁਰਾਕ ਸਦਾ ਇੱਕ ਦੂਜੇ ਨੂੰ ਖਵਾਉਂਦੇ ਰਹੋ। ਇੱਕ ਦੂਜੇ ਦੀ ਜਬਰਦਸਤੀ ਖ਼ਾਤਰੀ ਇਹ ਕਰਨੀ ਹੈ। ਇਹ ਖ਼ਾਤਰੀ ਹੋਰ ਕੋਈ ਮਨੁੱਖ, ਮਨੁੱਖ ਦੀ ਕਰ ਨਹੀਂ ਸਕਦਾ।
ਤੁਸੀਂ ਬੱਚੇ ਸ਼੍ਰੀਮਤ ਤੇ ਸਭ ਦੀ ਰੂਹਾਨੀ ਖ਼ਾਤਰੀ ਕਰਦੇ ਹੋ। ਸੱਚੀ – ਸੱਚੀ ਖੁਸ਼ ਖੈਰਾਵਤ ਵੀ ਇਹ ਹੈ ਕਿਸੇ ਨੂੰ ਬਾਪ ਦਾ ਪਰਿਚੈ ਦੇਣਾ। ਮਿੱਠੇ ਬੱਚੇ ਜਾਣਦੇ ਹਨ ਬੇਹੱਦ ਦੇ ਬਾਪ ਦਵਾਰਾ ਸਾਨੂੰ ਜੀਵਨ ਮੁਕਤੀ ਦੀ ਖੁਰਾਕ ਮਿਲਦੀ ਹੈ। ਸਤਿਯੁਗ ਵਿੱਚ ਭਾਰਤ ਜੀਵਨਮੁਕਤ ਸੀ, ਪਾਵਨ ਸੀ। ਬਾਪ ਬਹੁਤ ਵੱਡੀ ਉੱਚੀ ਖ਼ੁਰਾਕ ਦਿੰਦੇ ਹਨ। ਤਾਂ ਤੇ ਗਾਇਨ ਹੈ ਅਤਿੰਦਰੀਏ ਸੁਖ ਪੁੱਛਣਾ ਹੋਵੇ ਤਾਂ ਗੋਪੀ – ਗੋਪੀਆਂ ਤੋੰ ਪੁੱਛੋ। ਇਹ ਗਿਆਨ ਅਤੇ ਯੋਗ ਦੀ ਕਿੰਨੀ ਫਸਟਕਲਾਸ ਵੰਡਰਫੁਲ ਕਲਾਸ ਹੈ ਅਤੇ ਇਹ ਖ਼ੁਰਾਕ ਇੱਕ ਹੀ ਰੂਹਾਨੀ ਸਰਜਨ ਦੇ ਕੋਲ ਹੈ ਹੋਰ ਕਿਸੇ ਨੂੰ ਇਸ ਖੁਰਾਕ ਦਾ ਪਤਾ ਹੀ ਨਹੀਂ ਹੈ। ਬਾਪ ਕਹਿੰਦੇ ਹਨ ਮਿੱਠੇ ਬੱਚਿਓ ਤੁਹਾਡੇ ਲਈ ਤਿਰੀ (ਹਥੇਲੀ) ਤੇ ਸੌਗਾਤ ਲੈ ਕੇ ਆਇਆ ਹਾਂ। ਮੁਕਤੀ ਜੀਵਨਮੁਕਤੀ ਦੀ ਇਹ ਸੌਗਾਤ ਮੇਰੇ ਕੋਲ ਹੀ ਰਹਿੰਦੀ ਹੈ। ਕਲਪ – ਕਲਪ ਮੈਂ ਹੀ ਆਕੇ ਤੁਹਾਨੂੰ ਦਿੰਦਾ ਹਾਂ। ਫਿਰ ਰਾਵਣ ਖੋਹ ਲੈਂਦਾ ਹੈ। ਤਾਂ ਹੁਣ ਤੁਹਾਨੂੰ ਬੱਚਿਆਂ ਨੂੰ ਕਿੰਨਾਂ ਖੁਸ਼ੀ ਦਾ ਪਾਰਾ ਚੜ੍ਹਿਆ ਰਹਿਣਾ ਚਾਹੀਦਾ ਹੈ। ਤੁਸੀਂ ਜਾਣਦੇ ਹੋ ਸਾਡਾ ਇੱਕ ਹੀ ਬਾਪ, ਟੀਚਰ ਅਤੇ ਸੱਚਾ – ਸੱਚਾ ਸਤਿਗੁਰੂ ਹੈ ਜੋ ਸਾਨੂੰ ਨਾਲ ਲੈ ਜਾਂਦੇ ਹਨ। ਮੋਸਟ ਬਿਲਵਰਡ ਬਾਪ ਤੋਂ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ। ਇਹ ਘੱਟ ਗੱਲ ਹੈ ਕੀ! ਤਾਂ ਸਦੈਵ ਹਰਸ਼ਿਤ ਰਹਿਣਾ ਚਾਹੀਦਾ ਹੈ। ਗੌਡਲੀ ਸਟੂਡੈਂਟ ਲਾਈਫ ਇਜ਼ ਦਾ ਬੈਸਟ। ਇਹ ਹੁਣ ਦਾ ਹੀ ਗਾਇਨ ਹੈ ਨਾ। ਫਿਰ ਨਵੀਂ ਦੁਨੀਆਂ ਵਿੱਚ ਵੀ ਤੁਸੀਂ ਸਦੈਵ ਖੁਸ਼ੀਆਂ ਮਨਾਉਂਦੇ ਰਹੋਗੇ। ਦੁਨੀਆਂ ਨਹੀਂ ਜਾਣਦੀ ਕਿ ਸੱਚੀਆਂ – ਸੱਚੀਆਂ ਖੁਸ਼ੀਆਂ ਕਦੋਂ ਮੰਨਾਈਆਂ ਜਾਣਗੀਆਂ। ਮਨੁੱਖਾਂ ਨੂੰ ਤੇ ਸਤਿਯੁਗ ਦਾ ਗਿਆਨ ਹੀ ਨਹੀਂ ਹੈ। ਤਾਂ ਇੱਥੇ ਹੀ ਮਨਾਉਂਦੇ ਰਹਿੰਦੇ ਹਨ। ਪਰ ਇਸ ਪੁਰਾਣੀ ਤਮੋਪ੍ਰਧਾਨ ਦੁਨੀਆਂ ਵਿੱਚ ਖੁਸ਼ੀ ਕਿਥੋਂ ਆਈ। ਇੱਥੇ ਤਾਂ ਤ੍ਰਾਹੀ – ਤ੍ਰਾਹੀ ਕਰਦੇ ਰਹਿੰਦੇ ਹਨ। ਕਿੰਨੇ ਦੁਖ ਦੀ ਦੁਨੀਆਂ ਹੈ।
ਬਾਪ ਤੁਹਾਨੂੰ ਬੱਚਿਆਂ ਨੂੰ ਕਿੰਨਾ ਸੌਖਾ ਰਾਹ ਦੱਸਦੇ ਹਨ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਕਮਲਫੁੱਲ ਵਾਂਗ ਰਹੋ। ਧੰਧਾ – ਧੋਰੀ ਕਰਦੇ ਵੀ ਮੈਨੂੰ ਯਾਦ ਕਰਦੇ ਰਹੋ। ਜਿਵੇਂ ਆਸ਼ਿਕ ਅਤੇ ਮਾਸ਼ੂਕ ਹੁੰਦੇ ਹਨ। ਉਹ ਤਾਂ ਇੱਕ ਦੂਜੇ ਨੂੰ ਯਾਦ ਕਰਦੇ ਰਹਿੰਦੇ ਹਨ। ਉਹ ਉਸ ਦਾ ਆਸ਼ਿਕ, ਉਹ ਉਸ ਦਾ ਮਾਸ਼ੂਕ ਹੁੰਦਾ ਹੈ। ਇੱਥੇ ਇਹ ਗੱਲ ਨਹੀ ਹੈ, ਇੱਥੇ ਤਾਂ ਤੁਸੀਂ ਸਾਰੇ ਇੱਕ ਮਾਸ਼ੂਕ ਦੇ ਜਨਮ – ਜਨਮਾਂਤ੍ਰ ਤੋੰ ਆਸ਼ਿਕ ਹੋਕੇ ਰਹਿੰਦੇ ਹੋ। ਬਾਪ ਕਦੇ ਤੁਹਾਡਾ ਆਸ਼ਿਕ ਨਹੀਂ ਬਣਦਾ। ਤੁਸੀਂ ਉਸ ਮਾਸ਼ੂਕ ਨੂੰ ਮਿਲਣ ਦੇ ਲਈ ਯਾਦ ਕਰਦੇ ਆਏ ਹੋ। ਜਦੋਂ ਦੁਖ ਜਿਆਦਾ ਹੁੰਦਾ ਹੈ ਤਾਂ ਜਿਆਦਾ ਸਿਮਰਨ ਕਰਦੇ ਹਨ। ਗਾਇਨ ਵੀ ਹੈ ਦੁਖ ਵਿੱਚ ਸਿਮਰਨ ਸਭ ਕਰਨ, ਸੁਖ ਵਿਚ ਕਰੇ ਨਾ ਕੋਈ। ਇਸ ਸਮੇਂ ਬਾਪ ਵੀ ਸ੍ਰਵਸ਼ਕਤੀਮਾਨ ਹੈ, ਤਾਂ ਦਿਨ – ਪ੍ਰਤੀਦਿਨ ਮਾਇਆ ਵੀ ਸ੍ਰਵਸ਼ਕਤੀਮਾਨ, ਤਮੋਪ੍ਰਧਾਨ ਹੁੰਦੀ ਜਾਂਦੀ ਹੈ ਇਸਲਈ ਹੁਣ ਬਾਪ ਕਹਿੰਦੇ ਹਨ ਮਿੱਠੇ ਬੱਚੇ ਦੇਹੀ – ਅਭਿਮਾਨੀ ਬਣੋਂ। ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ ਅਤੇ ਨਾਲ – ਨਾਲ ਦੈਵੀਗੁਣ ਵੀ ਧਾਰਨ ਕਰੋ ਤਾਂ ਤੁਸੀਂ ( ਲਕਸ਼ਮੀ – ਨਾਰਾਇਣ) ਬਣ ਜਾਵੋਗੇ। ਇਸ ਪੜ੍ਹਾਈ ਵਿੱਚ ਮੁੱਖ ਗੱਲ ਹੈ ਹੀ ਯਾਦ ਦੀ। ਉੱਚ ਤੋਂ ਉੱਚ ਬਾਪ ਨੂੰ ਬਹੁਤ ਪਿਆਰ, ਸਨੇਹ ਨਾਲ ਯਾਦ ਕਰਨਾ ਚਾਹੀਦਾ ਹੈ। ਉਹ ਉੱਚ ਤੋਂ ਉੱਚ ਬਾਪ ਹੈ ਹੀ ਨਵੀਂ ਦੁਨੀਆਂ ਸਥਾਪਨ ਕਰਨ ਵਾਲਾ। ਬਾਪ ਕਹਿੰਦੇ ਹਨ ਮੈਂ ਆਇਆ ਹਾਂ ਤੁਸੀਂ ਬੱਚਿਆਂ ਨੂੰ ਵਿਸ਼ਵ ਦਾ ਮਾਲਿਕ ਬਣਾਉਣ, ਇਸਲਈ ਹੁਣ ਮੈਨੂੰ ਯਾਦ ਕਰੋ ਤਾਂ ਤੁਹਾਡੇ ਅਨੇਕ ਜਨਮਾਂ ਦੇ ਪਾਪ ਕੱਟ ਜਾਣਗੇ। ਪਤਿਤ- ਪਾਵਨ ਬਾਪ ਕਹਿੰਦੇ ਹਨ ਤੁਸੀਂ ਬਹੁਤ ਪਤਿਤ ਬਣ ਗਏ ਹੋ ਇਸਲਈ ਹੁਣ ਤੁਸੀਂ ਮੈਨੂੰ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਅਤੇ ਪਾਵਨ ਦੁਨੀਆਂ ਦੇ ਮਾਲਿਕ ਬਣ ਜਾਵੋਗੇ। ਪਤਿਤ – ਪਾਵਨ ਬਾਪ ਨੂੰ ਹੀ ਬੁਲਾਉਂਦੇ ਹਨ ਨਾ। ਹੁਣ ਬਾਪ ਆਏ ਹਨ, ਤਾਂ ਜਰੂਰ ਪਾਵਨ ਬਣਨਾ ਪਵੇ। ਬਾਪ ਦੁਖਹਰਤਾ, ਸੁਖਕਰਤਾ ਹੈ। ਬਰੋਬਰ ਸਤਿਯੁਗ ਵਿੱਚ ਪਾਵਨ ਦੁਨੀਆਂ ਸੀ ਤਾਂ ਸਾਰੇ ਸੁਖੀ ਸਨ। ਹੁਣ ਬਾਪ ਫਿਰ ਕਹਿੰਦੇ ਹਨ ਬੱਚੇ ਸ਼ਾਂਤੀਧਾਮ ਅਤੇ ਸੁਖਧਾਮ ਨੂੰ ਯਾਦ ਕਰਦੇ ਰਹੋ। ਹੁਣ ਹੈ ਸੰਗਮਯੁਗ। ਖਵਈਆ ਤੁਹਾਨੂੰ ਇਸ ਪਾਰ ਤੋੰ ਉਸ ਪਾਰ ਲੈ ਜਾਂਦੇ ਹਨ। ਨਈਆ ਕੋਈ ਇੱਕ ਨਹੀਂ, ਸਾਰੀ ਦੁਨੀਆਂ ਜਿਵੇਂ ਇੱਕ ਵੱਡਾ ਜਹਾਜ ਹੈ ਉਨ੍ਹਾਂਨੂੰ ਪਾਰ ਲੈ ਜਾਂਦੇ ਹਨ।
ਤੁਸੀਂ ਮਿੱਠੇ ਬੱਚਿਆਂ ਨੂੰ ਕਿੰਨੀਆਂ ਖੁਸ਼ੀਆਂ ਹੋਣੀਆਂ ਚਾਹੀਦੀਆਂ ਹਨ। ਤੁਹਾਡੇ ਲਈ ਤਾਂ ਸਦਾ ਖੁਸ਼ੀ ਹੀ ਖੁਸ਼ੀ ਹੈ। ਬੇਹੱਦ ਦਾ ਬਾਪ ਸਾਨੂੰ ਪੜ੍ਹਾ ਰਹੇ ਹਨ। ਵਾਹ! ਇਹ ਤਾਂ ਕਦੇ ਨਹੀਂ ਸੁਣਿਆ, ਨਾ ਪੜ੍ਹਿਆ। ਭਗਵਾਨੁਵਾਚ ਮੈਂ ਤੁਹਾਨੂੰ ਰੂਹਾਨੀ ਬੱਚਿਆਂ ਨੂੰ ਰਾਜਯੋਗ ਸਿਖਾ ਰਿਹਾ ਹਾਂ ਤਾਂ ਪੂਰੀ ਤਰ੍ਹਾਂ ਸਿੱਖਣਾ ਚਾਹੀਦਾ ਹੈ। ਧਾਰਨਾ ਕਰਨੀ ਚਾਹੀਦੀ ਹੈ। ਪੂਰੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ। ਪੜ੍ਹਾਈ ਵਿੱਚ ਨੰਬਰਵਾਰ ਤਾਂ ਸਦਾ ਹੁੰਦੇ ਹੀ ਹਨ। ਆਪਣੇ ਨੂੰ ਦੇਖਣਾ ਚਾਹੀਦਾ ਹੈ ਮੈਂ ਉੱਤਮ ਹਾਂ, ਮਾਧਿਅਮ ਹਾਂ, ਕਨਿਸ਼ਟ ਹਾਂ? ਬਾਪ ਕਹਿੰਦੇ ਹਨ ਆਪਣੇ ਆਪ ਨੂੰ ਵੇਖੋ ਮੈਂ ਰਾਜ ਕਰਨ ਦੇ ਲਾਇਕ ਹਾਂ? ਰੂਹਾਨੀ ਸਰਵਿਸ ਕਰਦਾ ਹਾਂ? ਕਿਉਂਕਿ ਬਾਪ ਕਹਿੰਦੇ ਹਨ ਬੱਚੇ ਸਰਵਿਸੇਬੁਲ ਬਣੋ, ਫਾਲੋ ਕਰੋ। ਮੈਂ ਆਇਆ ਹੀ ਹਾਂ ਸਰਵਿਸ ਦੇ ਲਈ। ਰੋਜ ਸਰਵਿਸ ਕਰਦਾ ਹਾਂ ਇਸ ਲਈ ਤੇ ਇਹ ਰਥ ਲਿਆ ਹੈ। ਇਨ੍ਹਾਂ ਦਾ ਰਥ ਬਿਮਾਰ ਪੈ ਜਾਂਦਾ ਹੈ ਤਾਂ ਵੀ ਮੈਂ ਇਨ੍ਹਾਂ ਵਿੱਚ ਬੈਠ ਮੁਰਲੀ ਲਿਖਦਾ ਹਾਂ। ਮੂੰਹ ਨਾਲ ਬੋਲ ਤੇ ਨਹੀਂ ਸਕਦੇ ਤਾਂ ਮੈਂ ਲਿਖ ਦਿੰਦਾ ਹਾਂ, ਤਾਕਿ ਬੱਚਿਆਂ ਦੇ ਲਈ ਮੁਰਲੀ ਮਿਸ ਨਾ ਹੋਵੇ ਤਾਂ ਮੈਂ ਸਰਵਿਸ ਤੇ ਹਾਂ ਨਾ। ਇਹ ਹੈ ਰੂਹਾਨੀ ਸਰਵਿਸ। ਤੁਸੀਂ ਵੀ ਬਾਪ ਦੀ ਸਰਵਿਸ ਵਿੱਚ ਲੱਗ ਜਾਵੋ। ਓਨ ਗੌਡ ਫਾਦਰਲੀ ਸਰਵਿਸ। ਬਾਪ ਹੀ ਤੁਹਾਨੂੰ ਸਾਰੇ ਵਿਸ਼ਵ ਦਾ ਮਾਲਿਕ ਬਨਾਉਣ ਆਏ ਹਨ, ਜੋ ਚੰਗਾ ਪੁਰਸ਼ਾਰਥ ਕਰਦੇ ਹਨ ਉਨ੍ਹਾਂ ਨੂੰ ਮਹਾਵੀਰ ਕਿਹਾ ਜਾਂਦਾ ਹੈ। ਵੇਖਿਆ ਜਾਂਦਾ ਹੈ ਕੌਣ ਮਹਾਵੀਰ ਹੈ ਜੋ ਬਾਬਾ ਦੀ ਡਾਇਰੈਸ਼ਨ ਤੇ ਚਲਦੇ ਹਨ। ਬਾਪ ਦਾ ਫੁਰਮਾਨ ਹੈ ਆਪਣੇ ਨੂੰ ਆਤਮਾ ਸਮਝ ਭਾਈ – ਭਾਈ ਵੇਖੋ। ਇਸ ਸ਼ਰੀਰ ਨੂੰ ਭੁੱਲ ਜਾਵੋ। ਬਾਬਾ ਵੀ ਸ਼ਰੀਰ ਨੂੰ ਨਹੀਂ ਵੇਖਦੇ ਹਨ। ਬਾਪ ਕਹਿੰਦੇ ਹਨ ਮੈਂ ਆਤਮਾਵਾਂ ਨੂੰ ਵੇਖਦਾ ਹਾਂ। ਬਾਕੀ ਇਹ ਤੇ ਗਿਆਨ ਹੈ ਕਿ ਆਤਮਾ ਸ਼ਰੀਰ ਬਿਨਾਂ ਬੋਲ ਨਹੀਂ ਸਕਦੀ। ਮੈਂ ਵੀ ਇਸ ਸ਼ਰੀਰ ਵਿੱਚ ਆਇਆ ਹਾਂ, ਲੋਨ ਲਿਆ ਹੋਇਆ ਹੈ। ਸ਼ਰੀਰ ਦੇ ਨਾਲ ਹੀ ਆਤਮਾ ਪੜ੍ਹ ਸਕਦੀ ਹੈ। ਬਾਬਾ ਦੀ ਬੈਠਕ ਇੱਥੇ ਹੈ। ਇਹ ਹੈ ਅਕਾਲ ਤਖਤ। ਆਤਮਾ ਅਕਾਲਮੂਰਤ ਹੈ। ਆਤਮਾ ਕਦੇ ਛੋਟੀ ਵੱਡੀ ਨਹੀਂ ਹੁੰਦੀ। ਸ਼ਰੀਰ ਛੋਟਾ ਵੱਡਾ ਹੁੰਦਾ ਹੈ। ਜੋ ਵੀ ਆਤਮਾਵਾਂ ਹਨ ਉਨ੍ਹਾਂ ਸਭ ਦਾ ਤਖਤ ਇਸ ਭ੍ਰਿਕੁਟੀ ਦੇ ਵਿੱਚ ਹੈ। ਸ਼ਰੀਰ ਤੇ ਸਾਰਿਆਂ ਦੇ ਵੱਖ – ਵੱਖ ਹੁੰਦੇ ਹਨ। ਕਿਸੇ ਦਾ ਅਕਾਲ ਤਖ਼ਤ ਪੁਰਸ਼ ਦਾ ਹੈ, ਕਿਸੇ ਦਾ ਅਕਾਲ ਤਖਤ ਔਰਤ ਦਾ ਹੈ। ਕਿਸੇ ਦਾ ਅਕਾਲ ਤਖ਼ਤ ਬੱਚੇ ਦਾ ਹੈ। ਬਾਪ ਬੈਠ ਬੱਚਿਆਂ ਨੂੰ ਰੂਹਾਨੀ ਡਰਿੱਲ ਸਿਖਾਉਂਦੇ ਹਨ। ਜਦੋਂ ਕਿਸੇ ਨਾਲ ਗੱਲ ਕਰੋ ਤਾਂ ਆਪਣੇ ਨੂੰ ਆਤਮਾ ਸਮਝੋ। ਮੈਂ ਆਤਮਾ ਫਲਾਣੇ ਭਾਈ ਨਾਲ ਗੱਲ ਕਰਦੀ ਹਾਂ। ਬਾਪ ਦਾ ਪੈਗਾਮ ਦਿੰਦੇ ਹਾਂ ਕਿ ਸ਼ਿਵਬਾਬਾ ਨੂੰ ਯਾਦ ਕਰੋ। ਯਾਦ ਨਾਲ ਹੀ ਜੰਕ ਉਤਰਨੀ ਹੈ। ਸੋਨੇ ਵਿੱਚ ਜਦੋਂ ਅਲਾਵਾਂ ਪੇਂਦੀਆਂ ਹਨ ਤਾਂ ਸੋਨੇ ਦੀ ਵੈਲਯੂ ਹੀ ਘੱਟ ਹੋ ਜਾਂਦੀ ਹੈ। ਤੁਸੀਂ ਆਤਮਾਵਾਂ ਵਿੱਚ ਵੀ ਜੰਕ ਪੈਣ ਨਾਲ ਤੁਸੀਂ ਵੈਲਯੂਲੈਸ ਹੋ ਗਏ ਹੋ। ਹੁਣ ਫ਼ਿਰ ਪਾਵਨ ਬਣਨਾ ਹੈ। ਤੁਸੀਂ ਆਤਮਾਵਾਂ ਨੂੰ ਹੁਣ ਗਿਆਨ ਦਾ ਤੀਜਾ ਨੇਤ੍ਰ ਮਿਲਿਆ ਹੈ। ਉਸ ਨੇਤ੍ਰ ਨਾਲ ਆਪਣੇ ਭਰਾਵਾਂ ਨੂੰ ਵੇਖੋ। ਭਾਈ – ਭਾਈ ਨੂੰ ਵੇਖਣ ਨਾਲ ਕਰਮਇੰਦਰਿਆਂ ਕਦੇ ਚੰਚਲ ਨਹੀਂ ਹੋਣਗੀਆਂ। ਰਾਜ – ਭਾਗ ਲੈਣਾ ਹੈ, ਵਿਸ਼ਵ ਦਾ ਮਾਲਿਕ ਬਣਨਾ ਹੈ ਤਾਂ ਇਹ ਮਿਹਨਤ ਕਰੋ। ਭਾਈ – ਭਾਈ ਸਮਝ ਸਭ ਨੂੰ ਗਿਆਨ ਦੇਵੋ। ਤਾਂ ਫਿਰ ਇਹ ਟੇਵ (ਆਦਤ) ਪੱਕੀ ਹੋ ਜਾਵੇਗੀ। ਸੱਚੇ – ਸੱਚੇ ਬ੍ਰਦਰਜ਼ ਤੁਸੀਂ ਸਾਰੇ ਹੋ। ਬਾਪ ਵੀ ਉੱਪਰ ਤੋਂ ਆਏ ਹਨ, ਤੁਸੀਂ ਵੀ ਆਏ ਹੋ। ਬਾਪ ਬੱਚਿਆਂ ਸਹਿਤ ਸਰਵਿਸ ਕਰ ਰਹੇ ਹਨ। ਸਰਵਿਸ ਕਰਨ ਦੀ ਬਾਪ ਹਿਮੰਤ ਦਿੰਦੇ ਹਨ। ਹਿਮੰਤੇ ਮਰਦਾ… ਤਾਂ ਇਹ ਪ੍ਰੈਕਟਿਸ ਕਰਨੀ ਹੈ – ਮੈਂ ਆਤਮਾ ਭਾਈ ਨੂੰ ਪੜ੍ਹਾਉਂਦਾ ਹਾਂ। ਆਤਮਾ ਪੜ੍ਹਦੀ ਹੈ ਨਾ। ਇਸਨੂੰ ਸਪ੍ਰੀਚੁਅਲ ਨਾਲੇਜ ਕਿਹਾ ਜਾਂਦਾ ਹੈ, ਜੋ ਰੂਹਾਨੀ ਬਾਪ ਤੋਂ ਮਿਲਦੀ ਹੈ। ਸੰਗਮ ਤੇ ਹੀ ਬਾਪ ਆਕੇ ਇਹ ਨਾਲੇਜ ਦਿੰਦੇ ਹਨ ਕਿ ਆਪਣੇ ਨੂੰ ਆਤਮਾ ਸਮਝੋ। ਤੁਸੀਂ ਨੰਗੇ ਆਏ ਸੀ ਫਿਰ ਇੱਥੇ ਸ਼ਰੀਰ ਧਾਰਨ ਕਰ ਤੁਸੀਂ 84 ਜਨਮ ਪਾਰ੍ਟ ਵਜਾਇਆ ਹੈ। ਹੁਣ ਫਿਰ ਵਾਪਿਸ ਜਾਣਾ ਹੈ ਇਸਲਈ ਆਪਣੇ ਨੂੰ ਆਤਮਾ ਸਮਝ ਭਾਈ – ਭਾਈ ਦ੍ਰਿਸ਼ਟੀ ਨਾਲ ਵੇਖਣਾ ਹੈ। ਇਹ ਮਿਹਨਤ ਕਰਨੀ ਹੈ। ਤੁਸੀਂ ਬੱਚਿਆਂ ਨੇ ਆਪਣੀ ਮਿਹਨਤ ਕਰਨੀ ਹੈ, ਦੂਜੇ ਵਿੱਚ ਸਾਡਾ ਕੀ ਜਾਂਦਾ ਹੈ। ਚੈਰਿਟੀ ਬਿਗਨਜ਼ ਐਟ ਹੋਮ ਮਤਲਬ ਪਹਿਲੇ ਖੂਦ ਨੂੰ ਆਤਮਾ ਸਮਝ ਫਿਰ ਭਰਾਵਾਂ ਨੂੰ ਸਮਝਾਵੋ ਤਾਂ ਚੰਗੀ ਤਰ੍ਹਾਂ ਤੀਰ ਲੱਗੇਗਾ। ਇਹ ਜੌਹਰ ਭਰਨਾ ਹੈ। ਮਿਹਨਤ ਕਰੋਗੇ ਤਾਂ ਹੀ ਉੱਚ ਪਦਵੀ ਪਾਵੋਗੇ। ਬਾਪ ਆਏ ਹੀ ਹਨ ਫਲ ਦੇਣ ਦੇ ਲਈ ਤਾਂ ਮਿਹਨਤ ਕਰਨੀ ਪਵੇ। ਕੁਝ ਸਹਿਣ ਵੀ ਕਰਨਾ ਪੈਂਦਾ ਹੈ।
ਤੁਹਾਨੂੰ ਕੋਈ ਉਲਟੀ ਸੁਲਟੀ ਗੱਲ ਕਹੇ ਤਾਂ ਤੁਸੀਂ ਚੁੱਪ ਰਹੋ। ਤੁਸੀਂ ਚੁੱਪ ਰਹੋਗੇ ਤਾਂ ਫਿਰ ਦੂਜਾ ਕੀ ਕਰੇਗਾ। ਤਾਲੀ ਦੋ ਹੱਥਾਂ ਨਾਲ ਵੱਜਦੀ ਹੈ। ਇੱਕ ਨੇ ਮੂੰਹ ਦੀ ਤਾਲੀ ਵਜਾਈ, ਦੂਸਰਾ ਚੁੱਪ ਕਰ ਜਾਵੇ ਤਾਂ ਉਹ ਆਪੇ ਹੀ ਚੁੱਪ ਹੋ ਜਾਵੇਗਾ। ਤਾਲੀ ਨਾਲ ਤਾਲੀ ਵਜਾਉਣ ਤੇ ਆਵਾਜ਼ ਹੋ ਜਾਂਦਾ ਹੈ। ਬੱਚਿਆਂ ਨੂੰ ਇੱਕ ਦੂਜੇ ਦਾ ਕਲਿਆਣ ਕਰਨਾ ਹੈ। ਬਾਪ ਸਮਝਾਉਂਦੇ ਹਨ ਬੱਚੇ ਸਦਾ ਖੁਸ਼ੀ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਮਨਮਨਾਭਵ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਭਾਈਆਂ (ਆਤਮਾਵਾਂ) ਵੱਲ ਵੇਖੋ। ਭਰਾਵਾਂ ਨੂੰ ਵੀ ਇਹ ਨਾਲੇਜ ਦੇਵੋ। ਇਹ ਟੇਵ ( ਆਦਤ) ਪੈ ਜਾਣ ਨਾਲ ਫਿਰ ਕਦੇ ਕ੍ਰਿਮੀਨਲ ਆਈ ਧੋਖਾ ਨਹੀਂ ਦੇਵੇਗੀ। ਗਿਆਨ ਦੇ ਤੀਜੇ ਨੇਤ੍ਰ ਨਾਲ ਤੀਸਰਾ ਨੇਤ੍ਰ ਵੇਖੋ। ਬਾਬਾ ਵੀ ਤੁਹਾਡੀ ਆਤਮਾ ਨੂੰ ਹੀ ਵੇਖਦੇ ਹਨ। ਕੋਸ਼ਿਸ਼ ਇਹ ਕਰਨੀ ਹੈ ਸਦਾ ਆਤਮਾ ਨੂੰ ਹੀ ਵੇਖੋ। ਸ਼ਰੀਰ ਨੂੰ ਵਖੋਗੇ ਹੀ ਨਹੀਂ। ਯੋਗ ਕਰਵਾਉਂਦੇ ਹੋ ਤਾਂ ਵੀ ਆਪਣੇ ਨੂੰ ਆਤਮਾ ਸਮਝ ਭਾਈਆਂ ਨੂੰ ਵੇਖਦੇ ਰਹੋਗੇ ਤਾਂ ਸਰਵਿਸ ਚੰਗੀ ਕਰੋਗੇ। ਬਾਬਾ ਨੇ ਕਿਹਾ ਹੈ ਭਰਾਵਾਂ ਨੂੰ ਸਮਝਾਵੋ। ਭਰਾ ਸਾਰੇ ਬਾਪ ਤੋੰ ਵਰਸਾ ਲੈਂਦੇ ਹਨ। ਇਹ ਰੂਹਾਨੀ ਨਾਲੇਜ ਇੱਕ ਹੀ ਵਾਰੀ ਤੁਸੀਂ ਬੱਚਿਆਂ ਨੂੰ ਮਿਲਦੀ ਹੈ। ਤੁਸੀਂ ਬ੍ਰਾਹਮਣ ਹੀ ਫਿਰ ਦੇਵਤਾ ਬਣਨ ਵਾਲੇ ਹੋ। ਇਸ ਸੰਗਮਯੁਗ ਨੂੰ ਥੋੜ੍ਹੀ ਨਾ ਛੱਡੋਗੇ, ਨਹੀਂ ਤਾਂ ਪਾਰ ਕਿਵੇਂ ਜਾਵੋਗੇ, ਛਲਾਂਗ ਥੋੜ੍ਹੀ ਨਾ ਲਗਾਵੋਗੇ। ਇਹ ਵੰਡਰਫੁਲ ਸੰਗਮਯੁਗ ਹੈ। ਤਾਂ ਬੱਚਿਆਂ ਨੂੰ ਰੂਹਾਨੀ ਯਾਤ੍ਰਾ ਤੇ ਰਹਿਣ ਦੀ ਟੇਵ ( ਆਦਤ) ਪਾਉਣੀ ਚਾਹੀਦੀ ਹੈ। ਤੁਹਾਡੇ ਹੀ ਫਾਇਦੇ ਦੀ ਗੱਲ ਹੈ। ਬਾਪ ਦੀ ਸਿੱਖਿਆ ਭਾਈਆਂ ਨੂੰ ਦੇਣੀ ਹੈ। ਬਾਪ ਕਹਿੰਦੇ ਹਨ ਮੈਂ ਤੁਸੀਂ ਆਤਮਾਵਾਂ ਨੂੰ ਗਿਆਨ ਦੇ ਰਿਹਾ ਹਾਂ। ਆਤਮਾ ਨੂੰ ਹੀ ਵੇਖਦਾ ਹਾਂ। ਮਨੁੱਖ – ਮਨੁੱਖ ਨਾਲ ਗੱਲ ਕਰੇਗਾ ਤਾਂ ਉਸਦੇ ਮੂੰਹ ਨੂੰ ਵੇਖੇਗਾ ਨਾ। ਤੁਸੀਂ ਆਤਮਾ ਨਾਲ ਗੱਲ ਕਰਦੇ ਹੋ ਤਾਂ ਆਤਮਾ ਨੂੰ ਹੀ ਵੇਖਣਾ ਹੈ। ਭਾਵੇਂ ਸ਼ਰੀਰ ਦਵਾਰਾ ਗਿਆਨ ਦਿੰਦੇ ਹੋ ਪਰ ਇਸ ਵਿੱਚ ਸ਼ਰੀਰ ਦਾ ਭਾਨ ਤੋੜਨਾ ਹੁੰਦਾ ਹੈ। ਤੁਹਾਡੀ ਆਤਮਾ ਸਮਝਦੀ ਹੈ ਪਰਮਾਤਮਾ ਬਾਪ ਸਾਨੂੰ ਗਿਆਨ ਦੇ ਰਹੇ ਹਨ। ਬਾਪ ਵੀ ਕਹਿੰਦੇ ਹਨ ਆਤਮਾਵਾਂ ਨੂੰ ਵੇਖਦਾ ਹਾਂ, ਆਤਮਾਵਾਂ ਵੀ ਕਹਿੰਦੀਆਂ ਹਨ ਅਸੀਂ ਪਰਮਾਤਮਾ ਬਾਪ ਨੂੰ ਵੇਖ ਰਹੇ ਹਾਂ। ਉਨ੍ਹਾਂ ਤੋੰ ਨਾਲੇਜ ਲੈ ਰਹੇ ਹਾਂ, ਇਸ ਨੂੰ ਕਿਹਾ ਜਾਂਦਾ ਹੈ ਸਪ੍ਰੀਚੁਅਲ ਗਿਆਨ ਦੀ ਲੈਣ – ਦੇਣ ਆਤਮਾ ਦੀ ਆਤਮਾ ਦੇ ਨਾਲ। ਆਤਮਾ ਵਿੱਚ ਹੀ ਗਿਆਨ ਹੈ। ਆਤਮਾ ਨੂੰ ਹੀ ਗਿਆਨ ਦੇਣਾ ਹੈ। ਇਹ ਜਿਵੇਂ ਜੌਹਰ ਹੈ। ਤੁਹਾਡੇ ਗਿਆਨ ਵਿਚ ਇਹ ਜੌਹਰ ਭਰ ਜਾਵੇਗਾ ਤਾਂ ਕਿਸੇ ਨੂੰ ਵੀ ਸਮਝਾਉਣ ਤੇ ਝੱਟ ਤੀਰ ਲੱਗ ਜਾਵੇਗਾ। ਬਾਪ ਕਹਿੰਦੇ ਹਨ ਪ੍ਰੈਕਟਿਸ ਕਰਕੇ ਵੇਖੋ ਤੀਰ ਲਗਦਾ ਹੈ ਜਾਂ ਨਹੀਂ। ਇਹ ਨਵੀਂ ਟੇਵ ( ਆਦਤ) ਪਾਉਣੀ ਹੈ ਤਾਂ ਫਿਰ ਸ਼ਰੀਰ ਦਾ ਭਾਣ ਨਿਕਲ ਜਾਵੇਗਾ। ਮਾਇਆ ਦੇ ਤੂਫਾਨ ਘੱਟ ਆਉਣਗੇ। ਬੁਰੇ ਸੰਕਲਪ ਨਹੀਂ ਆਉਣਗੇ। ਕ੍ਰਿਮੀਨਲ ਆਈ ਵੀ ਨਹੀਂ ਰਹੇਗੀ। ਅਸੀਂ ਆਤਮਾ ਨੇ 84 ਦਾ ਚੱਕਰ ਲਗਾਇਆ ਹੈ। ਹੁਣ ਨਾਟਕ ਪੂਰਾ ਹੁੰਦਾ ਹੈ। ਹੁਣ ਬਾਬਾ ਦੀ ਯਾਦ ਵਿੱਚ ਰਹਿਣਾ ਹੈ। ਯਾਦ ਨਾਲ ਹੀ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ, ਸਤੋਪ੍ਰਧਾਨ ਦੁਨੀਆਂ ਦੇ ਮਾਲਿਕ ਬਣ ਜਾਓਗੇ। ਕਿੰਨਾ ਸਹਿਜ ਹੈ। ਬਾਪ ਜਾਣਦੇ ਹਨ ਬੱਚਿਆਂ ਨੂੰ ਇਹ ਸਿੱਖਿਆ ਦੇਣਾ ਵੀ ਮੇਰਾ ਪਾਰ੍ਟ ਹੈ। ਕੋਈ ਨਵੀ ਗੱਲ ਨਹੀਂ। ਹਰ 5000 ਵਰ੍ਹੇ ਬਾਅਦ ਸਾਨੂੰ ਆਉਣਾ ਹੁੰਦਾ ਹੈ। ਮੈਂ ਬਧਾਯਮਾਨ ਹਾਂ, ਬੱਚਿਆਂ ਨੂੰ ਬੈਠ ਸਮਝਾਉਦਾ ਹਾਂ – ਮਿੱਠੇ ਬੱਚੇ ਰੂਹਾਨੀ ਯਾਦ ਦੀ ਯਾਤਰਾ ਵਿੱਚ ਰਹੋ ਤਾਂ ਅੰਤ ਮਤਿ ਸੋ ਗਤੀ ਹੋ ਜਾਏਗੀ। ਇਹ ਅੰਤਕਾਲ ਹੈ ਨਾ। ਮਾਮੇਕਮ ਯਾਦ ਕਰੋ ਤਾਂ ਤੁਹਾਡੀ ਸਦਗਤੀ ਹੋ ਜਾਏਗੀ। ਯਾਦ ਦੀ ਯਾਤਰਾ ਨਾਲ ਪਾਯਾ ਮਜ਼ਬੂਤ ਹੋ ਜਾਏਗਾ। ਇਹ ਦੇਹੀ – ਅਭਿਮਾਨੀ ਬਣਨ ਦੀ ਸਿਖਿਆ ਇੱਕ ਹੀ ਵਾਰ ਤੁਹਾਨੂੰ ਬੱਚਿਆਂ ਨੂੰ ਮਿਲਦੀ ਹੈ। ਕਿੰਨਾ ਵੰਡਰਫੁਲ ਗਿਆਨ ਹੈ। ਬਾਬਾ ਵੰਡਰਫੁਲ ਹੈ ਤਾਂ ਬਾਬਾ ਦਾ ਗਿਆਨ ਵੀ ਵੰਡਰਫੁਲ ਹੈ। ਕਦੀ ਕੋਈ ਦੱਸ ਨਾ ਸਕੇ। ਹੁਣ ਵਾਪਿਸ ਜਾਣਾ ਹੈ ਇਸਲਈ ਬਾਪ ਕਹਿੰਦੇ ਹਨ ਮਿੱਠੇ ਬੱਚੇ ਇਹ ਪ੍ਰੈਕਟਿਸ ਕਰੋ। ਆਪਣੇ ਨੂੰ ਆਤਮਾ ਸਮਝ ਆਤਮਾ ਨੂੰ ਗਿਆਨ ਦਵੋ। ਤੀਸਰੇ ਨੇਤਰ ਨਾਲ ਭਰਾ – ਭਰਾ ਨੂੰ ਦੇਖਣਾ ਹੈ। ਇਹ ਬੜੀ ਮਿਹਨਤ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਗਿਆਨ ਦੇ ਤੀਸਰੇ ਨੇਤਰ ਦਵਾਰਾ ਆਤਮਾ ਨੂੰ ਦੇਖਣ ਦਾ ਅਭਿਆਸ ਕਰਨਾ ਹੈ। ਕੋਸ਼ਿਸ ਕਰਨੀ ਹੈ ਸਦੈਵ ਆਤਮਾ ਨੂੰ ਹੀ ਦੇਖੀਏ, ਸ਼ਰੀਰ ਨੂੰ ਨਹੀਂ ਤਾਂ ਕ੍ਰਿਮੀਨਲ ਖਿਆਲ ਨਹੀਂ ਆਉਣਗੇ। ਬੁਰੇ ਸੰਕਲਪ ਖਤਮ ਹੋ ਜਾਣਗੇ।
2. ਤਾਲੀ ਦੋ ਹੱਥ ਨਾਲ ਵੱਜਦੀ ਹੈ ਇਸਲਈ ਜਦੋੰ ਤੁਹਾਨੂੰ ਕੋਈ ਉਲਟੀ – ਸੁਲਟੀ ਗੱਲ ਬੋਲੇ ਤਾਂ ਤੁਸੀਂ ਚੁੱਪ ਰਹੋ। ਜੇਕਰ ਤੁਸੀਂ ਚੁੱਪ ਰਹੋਗੇ ਦੂਸਰਾ ਆਪੇਹੀ ਚੁੱਪ ਹੋ ਜਾਏਗਾ।
ਵਰਦਾਨ:-
ਜੇਕਰ ਕਹਿੰਦੇ ਹੋ ਬਾਪ ਨਾਲ ਸਾਡਾ ਬਹੁਤ ਪਿਆਰ ਹੈ ਤਾਂ ਪਿਆਰ ਦੀ ਨਿਸ਼ਾਨੀ ਹੈ ਜਿਸ ਨਾਲ ਬਾਪ ਦਾ ਪਿਆਰ ਰਿਹਾ ਉਸ ਨਾਲ ਪਿਆਰ ਹੋਵੇ। ਜੋ ਵੀ ਕਰਮ ਕਰੋ, ਕਰਮ ਦੇ ਪਹਿਲੇ, ਬੋਲ ਦੇ ਪਹਿਲੇ, ਸੰਕਲਪ ਦੇ ਪਹਿਲੇ ਚੈਕ ਕਰੋ ਕਿ ਇਹ ਬ੍ਰਹਮਾ ਬਾਪ ਦਾ ਪ੍ਰਿਯ ਹੈ? ਬ੍ਰਹਮਾ ਬਾਪ ਦੀ ਵਿਸ਼ੇਸ਼ਤਾ ਵਿਸ਼ੇਸ਼ ਇਹ ਹੀ ਰਹੀ – ਜੋ ਸੋਚਿਆ ਉਹ ਕੀਤਾ, ਜੋ ਕਿਹਾ ਉਹ ਕੀਤਾ। ਆਪੋਜੀਸ਼ਨ ਹੁੰਦੇ ਵੀ ਸਦਾ ਆਪਣੀ ਪੋਜੀਸ਼ਨ ਤੇ ਸੈਟ ਰਹੇ, ਤਾਂ ਪਿਆਰ ਦਾ ਪ੍ਰੈਕਟੀਕਲ ਸਬੂਤ ਦੇਣਾ ਮਤਲਬ ਫਾਲੋ ਫਾਦਰ ਕਰ ਸਪੂਤ ਅਤੇ ਸਮਾਨ ਬਣਨਾ।
ਸਲੋਗਨ:-
ਲਵਲੀਨ ਸਥਿਤੀ ਦਾ ਅਨੁਭਵ ਕਰੋ
ਪਰਮਾਤਮਾ ਪਿਆਰ ਅਖੁਟ ਹੈ, ਅਟਲ ਹੈ, ਇਨਾਂ ਹੈ ਜੋ ਸਰਵ ਨੂੰ ਪ੍ਰਾਪਤ ਹੋ ਸਕਦਾ ਹੈ ਪਰ ਪਰਮਾਤਮ – ਪਿਆਰ ਪ੍ਰਾਪਤ ਕਰਨ ਦੀ ਵਿਧੀ ਹੈ – ਨਿਆਰਾ ਬਣਨਾ। ਜਿਨ੍ਹਾਂ ਨਿਆਰਾ ਬਣੋਗੇ ਉਨਾਂ ਪਰਮਾਤਮ ਪਿਆਰ ਦਾ ਅਧਿਕਾਰ ਪ੍ਰਾਪਤ ਹੋਵੇਗਾ। ਅਜਿਹੀਆਂ ਨਿਆਰੀਆਂ ਪਿਆਰੀਆਂ ਆਤਮਾਵਾਂ ਹੀ ਲਵਲੀਨ ਸਥਿਤੀ ਦਾ ਅਨੁਭਵ ਕਰ ਸਕਦੀਆਂ ਹਨ।
➤ Email me Murli: Receive Daily Murli on your email. Subscribe!