09 January 2022 Punjabi Murli Today | Brahma Kumaris

Read and Listen today’s Gyan Murli in Punjabi 

8 January 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

ਤ੍ਰਿਦੇਵ ਰਚਿਯਤਾ ਦਵਾਰਾ ਵਰਦਾਨਾਂ ਦੀ ਪ੍ਰਾਪਤੀ

ਅੱਜ ਤ੍ਰਿਦੇਵ ਰਚਿਯਤਾ ਆਪਣੀ ਸਾਕਾਰੀ ਅਤੇ ਆਕਾਰੀ ਰਚਨਾ ਨੂੰ ਦੇਖ ਰਹੇ ਹਨ। ਦੋਨੋ ਰਚਨਾ ਅਤਿ ਪ੍ਰਿਯ ਹਨ ਇਸ ਲਈ ਰਚਤਾ, ਰਚਨਾ ਨੂੰ ਦੇਖ ਹਰਸ਼ਿਤ ਹੁੰਦੇ ਹਨ। ਰਚਨਾ ਸਦਾ ਇਹ ਖੁਸ਼ੀ ਦੇ ਗੀਤ ਗਾਉਂਦੀ ਕਿ “ਵਾਹ ਰਚਤਾ” ਅਤੇ ਰਚਨਾ ਸਦਾ ਇਹ ਗੀਤ ਗਾਉਂਦੇ – ‘ਵਾਹ ਮੇਰੀ ਰਚਨਾ”। ਰਚਨਾ ਪ੍ਰਿਯ ਹੈ। ਜੋ ਪ੍ਰਿਯ ਹੁੰਦਾ ਹੈ ਉਸਨੂੰ ਸਦਾ ਸਭ ਕੁਝ ਦੇਕੇ ਸੰਪੰਨ ਬਣਾਉਂਦੇ ਹਨ। ਤਾਂ ਬਾਪ ਨੇ ਹਰ ਇੱਕ ਸ੍ਰੇਸ਼ਠ ਰਚਨਾ ਨੂੰ ਵਿਸ਼ੇਸ਼ ਤਿਨੋ ਸੰਬੰਧਾਂ ਨਾਲ ਸੰਪੰਨ ਬਣਾਇਆ ਹੈ! ਬਾਪ ਦੇ ਸੰਬੰਧ ਨਾਲ ਦਾਤਾ ਬਣ ਗਿਆਨ ਖਜ਼ਾਨੇ ਨਾਲ ਸੰਪੰਨ ਬਣਾਇਆ, ਸਿੱਖਿਅਕ ਰੂਪ ਵਿੱਚ ਭਾਗਿਆ ਵਿਧਾਤਾ ਬਣ ਅਨੇਕ ਜਨਮਾਂ ਦੇ ਲਈ ਭਾਗਵਾਨ ਬਣਾਇਆ, ਸਤਿਗੁਰੂ ਦੇ ਰੂਪ ਵਿੱਚ ਵਰਦਾਤਾ ਬਣ ਵਰਦਾਨਾਂ ਨਾਲ ਝੋਲੀ ਭਰ ਦਿੰਦੇ। ਇਹ ਹੈ ਅਵਿਨਾਸ਼ੀ ਸਨੇਹ ਅਤੇ ਪਿਆਰ। ਪਿਆਰ ਦੀ ਵਿਸ਼ੇਸ਼ਤਾ ਇਹ ਹੀ ਹੈ – ਜਿਸ ਨਾਲ ਪਿਆਰ ਹੁੰਦਾ ਹੈ ਉਸ ਵਿੱਚ ਕਮੀ ਚੰਗੀ ਨਹੀਂ ਲੱਗੇਗੀ, ਕਮੀ ਨੂੰ ਕਮਾਲ ਦੇ ਰੂਪ ਵਿੱਚ ਪਰਿਵਰਤਨ ਕਰਨਗੇ। ਬਾਪ ਨੂੰ ਬੱਚਿਆਂ ਦੀ ਕਮੀ ਸਦਾ ਕਮਾਲ ਦੇ ਰੂਪ ਵਿੱਚ ਪਰਿਵਰਤਨ ਕਰਨ ਦਾ ਸ਼ੁਭ ਸੰਕਲਪ ਰਹਿੰਦਾ ਹੈ। ਪਿਆਰ ਵਿੱਚ ਬਾਪ ਕੋਲੋਂ ਬੱਚਿਆਂ ਦੀ ਮਿਹਨਤ ਦੇਖੀ ਨਹੀਂ ਜਾਂਦੀ। ਕੋਈ ਮਿਹਨਤ ਜਰੂਰੀ ਹੋਵੇ ਤਾਂ ਕਰੋ ਪਰ ਬ੍ਰਾਹਮਣ – ਜੀਵਨ ਦੀ ਮਿਹਨਤ ਕਰਨ ਦੀ ਜਰੂਰਤ ਹੀ ਨਹੀਂ ਹੈ ਕਿਉਂਕਿ ਦਾਤਾ, ਵਿਧਾਤਾ ਅਤੇ ਵਰਦਾਤਾ – ਤਿਨੋ ਸੰਬੰਧਾਂ ਨਾਲ ਇੰਨੇ ਸੰਪੰਨ ਬਣ ਜਾਂਦੇ ਹੋ ਜੋ ਬਿਨਾਂ ਮਿਹਨਤ ਰੂਹਾਨੀ ਮੌਜ ਵਿੱਚ ਰਹਿ ਸਕਦੇ ਹੋ। ਵਰਸਾ ਵੀ ਹੈ, ਪੜ੍ਹਾਈ ਵੀ ਹੈ ਅਤੇ ਵਰਦਾਨ ਵੀ ਹੈ। ਜਿਸਨੂੰ ਤਿੰਨਾਂ ਰੂਪਾਂ ਨਾਲ ਪ੍ਰਾਪਤੀ ਹੋਵੇ, ਅਜਿਹੀ ਸਰਵ ਪ੍ਰਾਪਤੀ ਵਾਲੀ ਆਤਮਾ ਨੂੰ ਮਿਹਨਤ ਕਰਨ ਦੀ ਕੀ ਲੋੜ ਹੈ। ਕਦੀ ਵਰਸੇ ਦੇ ਰੂਪ ਵਿੱਚ ਅਤੇ ਬਾਪ ਨੂੰ ਦਾਤਾ ਦੇ ਰੂਪ ਵਿੱਚ ਯਾਦ ਕਰੋ ਤਾਂ ਰੂਹਾਨੀ ਅਧਿਕਾਰਪਨ ਦਾ ਨਸ਼ਾ ਰਹੇਗਾ। ਸਿੱਖਿਅਕ ਦੇ ਰੂਪ ਵਿੱਚ ਯਾਦ ਕਰੋ ਤਾਂ ਗੌਡਲੀ ਸਟੂਡੈਂਟ ਮਤਲਬ ਭਗਵਾਨ ਦੇ ਸਟੂਡੈਂਟ ਹਨ – ਇਸ ਭਾਗ ਦਾ ਨਸ਼ਾ ਰਹੇਗਾ। ਸਤਿਗੁਰੂ ਹਰ ਕਦਮ ਵਿੱਚ ਵਰਦਾਨਾਂ ਨਾਲ ਚਲਾ ਰਿਹਾ ਹੈ। ਹਰ ਕਰਮ ਵਿੱਚ ਸ੍ਰੇਸ਼ਠ ਮਤ – ਵਰਦਾਤਾ ਦਾ ਵਰਦਾਨ ਹੈ। ਜੋ ਹਰ ਕਦਮ ਸ੍ਰੇਸ਼ਠ ਮਤ ਨਾਲ ਚਲਦੇ ਹਨ ਉਹਨਾਂ ਨੂੰ ਹਰ ਕਦਮ ਵਿੱਚ ਕਰਮ ਦੀ ਸਫ਼ਲਤਾ ਦਾ ਵਰਦਾਨ ਸਹਿਜ, ਖੁਦ ਅਤੇ ਜਰੂਰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੀ ਮਤ ਸ੍ਰੇਸ਼ਠ ਗਤੀ ਨੂੰ ਪ੍ਰਾਪਤ ਕਰਾਉਂਦੀ ਹੈ। ਗਤੀ – ਸਦਗਤੀ ਨੂੰ ਪ੍ਰਾਪਤ ਕਰਾਉਂਦੀ ਹੈ। ਸ੍ਰੇਸ਼ਠ ਮਤ ਅਤੇ ਸ੍ਰੇਸ਼ਠ ਗਤੀ। ਆਪਣੇ ਸਵੀਟ ਹੋਮ ਮਤਲਬ ਗਤੀ ਅਤੇ ਸਵੀਟ ਰਾਜ ਮਤਲਬ ਸਦਗਤੀ ਇਸਨੂੰ ਤਾਂ ਪ੍ਰਾਪਤ ਕਰਦੇ ਹੀ ਹੋ ਪਰ ਬ੍ਰਾਹਮਣ ਆਤਮਾਵਾਂ ਨੂੰ ਹੋਰ ਵਿਸ਼ੇਸ਼ ਗਤੀ ਪ੍ਰਾਪਤ ਹੁੰਦੀ ਹੈ। ਉਹ ਹੈ ਇਸ ਸਮੇਂ ਵੀ ਸ੍ਰੇਸ਼ਠ ਮਤ ਦੇ ਸ੍ਰੇਸ਼ਠ ਕਰਮ ਦਾ ਪ੍ਰਤੱਖਫਲ ਮਤਲਬ ਸਫਲਤਾ। ਇਹ ਸ੍ਰੇਸ਼ਠ ਗਤੀ ਸਿਰਫ ਸੰਗਮਯੁਗ ਤੇ ਹੀ ਤੁਸੀਂ ਬ੍ਰਾਹਮਣਾਂ ਨੂੰ ਪ੍ਰਾਪਤ ਹੈ ਇਸਲਈ ਕਹਿੰਦੇ ਹਨ – ਜੈਸੀ ਮਤ ਵੈਸੀ ਗਤ। ਉਹ ਲੋਕ ਤਾਂ ਸਮਝਦੇ ਹਨ ਮਰਨ ਤੋਂ ਬਾਦ ਗਤੀ ਮਿਲੇਗੀ, ਇਸਲਈ ਅੰਤ ਮਤਿ ਸੋ ਗਤੀ ਕਹਿੰਦੇ ਹਨ। ਪਰ ਤੁਸੀਂ ਬ੍ਰਾਹਮਣ ਆਤਮਾਵਾਂ ਦੇ ਲਈ ਇਸ ਅੰਤਿਮ ਮਰਜੀਵਾ ਜਨਮ ਵਿੱਚ ਹਰ ਕਰਮ ਦੀ ਸਫਲਤਾ ਦਾ ਫਲ ਮਤਲਬ ਗਤੀ ਪ੍ਰਾਪਤ ਹੋਣ ਦਾ ਵਰਦਾਨ ਮਿਲਿਆ ਹੋਇਆ ਹੈ। ਵਰਤਮਾਨ ਅਤੇ ਭਵਿੱਖ – ਸਦਾ ਗਤੀ – ਸਦਗਤੀ ਹੈ ਹੀ ਹੈ। ਭਵਿੱਖ ਦੀ ਇੰਤਜ਼ਾਰ ਵਿੱਚ ਨਹੀਂ ਰਹਿੰਦੇ ਹੋ। ਸੰਗਮਯੁਗ ਦੀ ਪ੍ਰਾਪਤੀ ਦਾ ਇਹ ਹੀ ਮਹੱਤਵ ਹੈ। ਹੁਣ – ਹੁਣ ਕਰਮ ਕਰੋ ਅਤੇ ਹੁਣ -ਹੁਣ ਪ੍ਰਾਪਤੀ ਦਾ ਅਧਿਕਾਰ ਲਵੋ। ਇਸਨੂੰ ਕਹਿੰਦੇ ਹਨ ਇੱਕ ਹੱਥ ਨਾਲ ਦਵੋ , ਦੂਸਰੇ ਹੱਥ ਨਾਲ ਲਵੋ। ਕਦੀ ਮਿਲ ਜਾਏਗਾ ਜਾਂ ਭਵਿੱਖ ਵਿੱਚ ਮਿਲ ਜਾਏਗਾ, ਇਹ ਦਿਲਾਸੇ ਦਾ ਸੌਦਾ ਨਹੀਂ ਹੈ। ਤੁਰੰਤ ਦਾਨ ਮਹਾਪੁੰਨ, ਅਜਿਹੀ ਪ੍ਰਾਪਤੀ ਹੈ। ਇਸਨੂੰ ਕਹਿੰਦੇ ਹਨ ਝੱਟਪਟ ਦਾ ਸੌਦਾ। ਭਗਤੀ ਵਿੱਚ ਇੰਤਜ਼ਾਰ ਕਰਦੇ ਰਹੋ – ਮਿਲ ਜਾਏਗਾ, ਮਿਲ ਜਾਏਗਾ….। ਭਗਤੀ ਵਿੱਚ ਹੈ ਕਦੀ ਅਤੇ ਬਾਪ ਕਹਿੰਦੇ ਹਨ – ਹੁਣੇ ਲਵੋ। ਆਦਿ ਸਥਾਪਣਾ ਵਿੱਚ ਵੀ ਤੁਹਾਡੀ ਪ੍ਰਸਿੱਧਤਾ ਸੀ ਕਿ ਇੱਥੇ ਸਾਕਸ਼ਾਤਕਰ ਝੱਟ ਹੁੰਦਾ ਹੈ। ਅਤੇ ਹੁੰਦਾ ਵੀ ਸੀ। ਤਾਂ ਆਦਿ ਤੋਂ ਝੱਟਪਟ ਦਾ ਸੌਦਾ ਹੋਇਆ। ਇਸਨੂੰ ਕਹਿੰਦੇ ਹਨ ਰਚਤਾ ਦਾ ਰਚਨਾ ਨਾਲ ਸੱਚਾ ਪਿਆਰ। ਸਾਰੇ ਕਲਪ ਵਿੱਚ ਅਜਿਹਾ ਪਿਆਰਾ ਕੋਈ ਹੋ ਹੀ ਨਹੀਂ ਸਕਦਾ। ਕਿੰਨੇ ਵੀ ਨਾਮੀਗ੍ਰਾਮੀ ਪਿਆਰੇ ਹੋ ਪਰ ਇਹ ਹੈ ਅਵਿਨਾਸ਼ੀ ਪਿਆਰ ਅਤੇ ਅਵਿਨਾਸ਼ੀ ਪ੍ਰਾਪਤੀ। ਤਾਂ ਅਜਿਹਾ ਪਿਆਰਾ ਕੋਈ ਹੋ ਹੀ ਨਹੀਂ ਸਕਦਾ। ਇਸਲਈ ਬਾਪ ਨੂੰ ਬੱਚਿਆਂ ਦੀ ਮਿਹਨਤ ਤੇ ਰਹਿਮ ਆਉਂਦਾ ਹੈ। ਵਰਦਾਨੀ ਸਦਾ ਵਰਸੇ ਦੇ ਅਧਿਕਾਰੀ ਕਦੀ ਮਿਹਨਤ ਨਹੀਂ ਕਰ ਸਕਦੇ। ਭਾਗਿਆ ਵਿਧਾਤਾ ਸਿੱਖਿਅਕ ਦੇ ਭਾਗਵਾਨ ਬੱਚੇ ਸਦਾ ਪਾਸ ਵਿਦ ਆਨਰ ਹੁੰਦੇ ਹਨ। ਨਾ ਫੇਲ ਹੁੰਦੇ ਹਨ, ਨਾ ਕੋਈ ਵਿਅਰਥ ਗੱਲ ਫੀਲ ਕਰਦੇ ਹਨ।

ਮਿਹਨਤ ਕਰਨ ਦੇ ਕਾਰਨ ਦੋ ਹੀ ਹਨ – ਜਾਂ ਤੇ ਮਾਇਆ ਦੇ ਵਿਘਣਾਂ ਤੋਂ ਫੇਲ ਹੋ ਜਾਂਦੇ ਜਾਂ ਸੰਬੰਧ ਸੰਪਰਕ ਵਿੱਚ, ਭਾਵੇਂ ਬ੍ਰਾਹਮਣਾਂ ਦੇ, ਭਾਵੇਂ ਅਗਿਆਨੀਆਂ ਦੇ – ਦੋਨਾਂ ਸੰਬੰਧਾਂ ਵਿੱਚ ਕਰਮ ਵਿੱਚ ਆਉਂਦੇ ਛੋਟੀ – ਜਿਹੀ ਗੱਲ ਵਿੱਚ ਵਿਅਰਥ ਫੀਲ ਕਰ ਦਿੰਦੇ ਹਨ ਜਿਸਨੂੰ ਤੁਸੀਂ ਲੋਕ ਫ਼ਲੂ ਦੀ ਬਿਮਾਰੀ ਕਹਿੰਦੇ ਹੋ। ਫ਼ਲੂ ਕੀ ਕਰਦਾ ਹੈ? ਇੱਕ ਤਾਂ ਸ਼ੇਕਿੰਗ (ਹਲਚਲ) ਹੁੰਦੀ ਹੈ। ਉਸ ਵਿੱਚ ਸ਼ਰੀਰ ਹਿਲਦਾ ਹੈ ਅਤੇ ਇਹ ਆਤਮਾ ਦੀ ਸਥਿਤੀ ਹਿਲਦੀ ਹੈ, ਮਨ ਹਿਲਦਾ ਹੈ ਅਤੇ ਮੁੱਖ ਕੜ੍ਹਵਾ ਹੋ ਜਾਂਦਾ ਹੈ। ਇੱਥੇ ਵੀ ਮੁੱਖ ਤੋ ਕੱੜਵੇਂ ਬੋਲ ਬੋਲਣ ਲੱਗ ਪੈਂਦੇ ਹਨ। ਹੋਰ ਕੀ ਹੁੰਦਾ ਹੈ? ਕਦੀ ਸਰਦੀ, ਕਦੀ ਗਰਮੀ ਚੜ੍ਹ ਜਾਂਦੀ ਹੈ। ਇੱਥੇ ਵੀ ਜਦੋਂ ਫੀਲਿੰਗ ਆਉਂਦੀ ਹੈ ਤਾਂ ਅੰਦਰ ਜ਼ੋਸ਼ ਆਉਦਾ ਹੈ, ਗਰਮੀ ਚੜ੍ਹਦੀ ਹੈ – ਇਸਨੇ ਇਹ ਕਿਉਂ ਕਿਹਾ, ਇਹ ਕਿਉਂ ਕੀਤਾ? ਇਹ ਜ਼ੋਸ਼ ਹੈ। ਅਨੁਭਵੀ ਤੇ ਹੋ ਨਾ। ਹੋਰ ਕੀ ਹੁੰਦਾ ਹੈ? ਖਾਣਾ – ਪੀਣਾ ਕੁੱਝ ਚੰਗਾ ਨਹੀਂ ਲਗਦਾ ਹੈ। ਇੱਥੇ ਵੀ ਕੋਈ ਚੰਗੀ ਗਿਆਨ ਦੀ ਗੱਲ ਵੀ ਸੁਣਾਉਣਗੇ, ਤਾਂ ਵੀ ਉਹਨਾਂ ਨੂੰ ਚੰਗੀ ਨਹੀਂ ਲੱਗੇਗੀ। ਆਖਿਰ ਰਿਜ਼ਲਟ ਕੀ ਹੁੰਦੀ? ਕਮਜ਼ੋਰੀ ਆ ਜਾਂਦੀ ਹੈ। ਇੱਥੇ ਵੀ ਕੁਝ ਸਮੇਂ ਤੱਕ ਕਮਜੋਰੀ ਚੱਲਦੀ ਹੈ। ਇਸਲਈ ਨਾ ਫੇਲ੍ਹ ਹੋਵੋ, ਨਾ ਫੀਲ ਕਰੋ। ਬਾਪਦਾਦਾ ਸ੍ਰੇਸ਼ਠ ਮੱਤ ਦਿੰਦੇ ਹਨ। ਸੁ਼ੱਧ ਫੀਲਿੰਗ ਮਤਲਬ ਕੋਟਾਂ ਵਿੱਚੋਂ ਕੋਈ ਆਤਮਾ ਹਾਂ, ਮੈਂ ਦੇਵ ਆਤਮਾ, ਮਹਾਨ ਆਤਮਾ, ਬ੍ਰਹਮਣ ਆਤਮਾ, ਵਿਸ਼ੇਸ਼ ਪਾਰ੍ਟਧਾਰੀ ਆਤਮਾ ਹਾਂ। ਇਸਲਈ ਫੀਲਿੰਗ ਵਿੱਚ ਰਹਿਣ ਵਾਲੇ ਨੂੰ ਵਿਅਰਥ ਫੀਲਿੰਗ ਦਾ ਫਲੂ ਨਹੀਂ ਹੋਵੇਗਾ। ਇਸ ਸ਼ੁਧ ਫੀਲਿੰਗ ਵਿੱਚ ਰਹੋ। ਜਿੱਥੇ ਸ਼ੁੱਧ ਫੀਲਿੰਗ ਹੋਵੇਗੀ ਉੱਥੇ ਅਸ਼ੁੱਧ ਫੀਲਿੰਗ ਨਹੀਂ ਹੋ ਸਕਦੀ। ਤਾਂ ਫਲਉ ਦੀ ਬਿਮਾਰੀ ਮਤਲਬ ਮਿਹਨਤ ਤੋਂ ਬਚ ਜਾਣਗੇ ਅਤੇ ਸਦਾ ਖੁਦ ਨੂੰ ਇਵੇਂ ਅਨੁਭਵ ਕਰਨਗੇ ਕਿ ਅਸੀਂ ਵਰਦਾਨਾ ਵਿੱਚ ਪਲ ਰਹੇ ਹਾਂ, ਵਰਦਾਨਾਂ ਨਾਲ ਅੱਗੇ ਉੱਡ ਰਹੇ ਹਾਂ, ਵਰਦਾਨਾਂ ਨਾਲ ਸੇਵਾ ਵਿੱਚ ਸਫਲਤਾ ਪਾ ਰਹੇ ਹਾਂ।

ਮਿਹਨਤ ਚੰਗੀ ਲੱਗਦੀ ਹੈ ਜਾਂ ਮਿਹਨਤ ਦੀ ਆਦਤ ਪੱਕੀ ਹੋ ਗਈ ਹੈ? ਮਿਹਨਤ ਚੰਗੀ ਲਗਦੀ ਜਾਂ ਮੌਜ ਵਿੱਚ ਰਹਿਣਾ ਚੰਗਾ ਲਗਦਾ ਹੈ? ਕਿਸੇ ਨਾ ਕਿਸੇ ਨੂੰ ਮਿਹਨਤ ਦੇ ਕੰਮ ਬਗੈਰ ਹੋਰ ਕੋਈ ਕੰਮ ਚੰਗਾ ਨਹੀਂ ਲਗਦਾ ਹੈ। ਉਹਨਾਂ ਨੂੰ ਕੁਰਸੀ ਤੇ ਆਰਾਮ ਨਾਲ ਬਿਠਾਵਾਂਗੇ ਤਾਂ ਵੀ ਕਹਿਣਗੇ ਸਾਨੂੰ ਮਿਹਨਤ ਦਾ ਕੰਮ ਦਵੋ। ਇਹ ਤਾਂ ਆਤਮਾ ਦੀ ਮਿਹਤਨ ਹੈ ਅਤੇ ਆਤਮਾ 63 ਜਨਮ ਮਿਹਨਤ ਕਰ ਥੱਕ ਗਈ ਹੈ। 63 ਜਨਮ ਲੱਭਦੇ ਰਹੇ ਨਾ। ਕਿਸੇ ਨੂੰ ਲੱਭਣ ਵਿੱਚ ਮਿਹਨਤ ਲਗਦੀ ਹੈ ਨਾ। ਤਾਂ ਥੱਕੇ ਹੋਏ ਪਹਿਲੇ ਹੀ ਹੋ। 63 ਜਨਮ ਮਿਹਨਤ ਕਰ ਚੁੱਕੇ ਹੋ। ਹੁਣ ਇੱਕ ਜਨਮ ਤਾਂ ਮੌਜ ਵਿੱਚ ਰਹੋ। 21 ਜਨਮ ਤਾਂ ਭਵਿੱਖ ਦੀ ਗੱਲ ਹੈ। ਪਰ ਇਹ ਇੱਕ ਜਨਮ ਵਿਸ਼ੇਸ਼ ਹੈ। ਮਿਹਨਤ ਅਤੇ ਮੌਜ਼ – ਦੋਨਾਂ ਦਾ ਅਨੁਭਵ ਕਰ ਸਕਦੇ ਹੋ। ਭਵਿੱਖ ਵਿੱਚ ਤਾਂ ਉੱਥੇ ਇਹ ਸਾਰੀਆਂ ਗੱਲਾਂ ਭੁੱਲ ਜਾਣਗੀਆਂ। ਮਜ਼ਾ ਤੇ ਹੁਣ ਹੀ ਹੈ। ਦੂਸਰੇ ਮਿਹਨਤ ਕਰ ਰਹੇ ਹਨ, ਤੁਸੀਂ ਮੌਜ਼ ਵਿੱਚ ਹੋ। ਅੱਛਾ!

ਟੀਚਰਸ ਨੇ ਭਗਤੀ ਕੀਤੀ ਹੈ? ਕਿੰਨੇ ਜਨਮ ਭਗਤੀ ਕੀਤੀ ਹੈ? ਇਸ ਜਨਮ ਵਿੱਚ ਤੇ ਨਹੀਂ ਕੀਤੀ ਹੈ ਨਾ! ਤੁਹਾਡੀ ਭਗਤੀ ਪਹਿਲੇ ਜਨਮ ਵਿੱਚ ਪੂਰੀ ਹੋ ਗਈ। ਕਦੋਂ ਤੋਂ ਫਿਰ ਭਗਤੀ ਸ਼ੁਰੂ ਕੀਤੀ? ਕਿਸਦੇ ਨਾਲ ਸੁ਼ਰੂ ਕੀਤੀ? ਬ੍ਰਹਮਾ ਬਾਪ ਦੇ ਨਾਲ – ਨਾਲ ਭਗਤੀ ਕੀਤੀ ਹੈਂ। ਕਿਹੜੇ ਮੰਦਿਰ ਵਿੱਚ ਕੀਤੀ? ਤਾਂ ਭਗਤੀ ਦੀਆਂ ਵੀ ਆਦਿ ਆਤਮਾਵਾਂ ਹੋ ਅਤੇ ਗਿਆਨ ਦੀਆਂ ਵੀ ਆਦਿ ਆਤਮਾਵਾਂ ਹੋ। ਆਦਿ ਦੀ ਭਗਤੀ ਵਿੱਚ ਅਵਿਅਭਚਾਰੀ ਭਗਤੀ ਹੋਣ ਦੇ ਕਾਰਨ ਭਗਤੀ ਦਾ ਆਨੰਦ, ਸੁੱਖ ਉਸ ਸਮੇਂ ਦੇ ਪ੍ਰਮਾਣ ਘਟ ਨਹੀਂ ਹੋਇਆ। ਉਹ ਸੁੱਖ ਅਤੇ ਆਨੰਦ ਵੀ ਆਪਣੇ ਸਥਾਨ ਤੇ ਸ੍ਰੇਸ਼ਠ ਰਿਹਾ।

ਭਗਤ ਮਾਲਾ ਤੁਸੀਂ ਹੋ? ਜਦੋਂ ਭਗਤੀ ਤੁਸੀਂ ਸ਼ੁਰੂ ਕੀਤੀ ਤਾਂ ਭਗਤ ਮਾਲਾ ਵਿੱਚ ਹੋ? ਡਬਲ ਫੋਰਨਰਸ ਭਗਤ ਮਾਲਾ ਵਿੱਚ ਸੀ? ਭਗਤ ਬਣੇ ਜਾਂ ਭਗਤ ਮਾਲਾ ਵਿੱਚ ਸੀ? ਹੁਣ ਸਾਰੇ ਸੋਚ ਰਹੇ ਹਨ ਕਿ ਅਸੀਂ ਸੀ ਜਾਂ ਨਹੀਂ ਸੀ! ਵਿਜੇ ਮਾਲਾ ਵਿੱਚ ਵੀ ਸੀ, ਭਗਤ ਮਾਲਾ ਵਿੱਚ ਵੀ ਸੀ? ਪੁਜਾਰੀ ਤੇ ਬਣੇ ਪਰ ਭਗਤ ਮਾਲਾ ਵਿੱਚ ਸੀ? ਭਗਤ – ਮਾਲਾ ਵੱਖਰੀ ਹੈ। ਤੁਸੀਂ ਤਾਂ ਗਿਆਨੀ ਸੋ ਭਗਤ ਬਣੇ। ਉਹ ਹਨ ਹੀ ਭਗਤ। ਤਾਂ ਭਗਤ ਮਾਲਾ ਅਤੇ ਗਿਆਨੀਆਂ ਦੀ ਮਾਲਾ ਵਿੱਚ ਫ਼ਰਕ ਹੈ। ਗਿਆਨੀਆਂ ਦੀ ਮਾਲਾ ਹੈ ਵਿਜੇ ਮਾਲਾ। ਅਤੇ ਜੋ ਸਿਰ੍ਫ ਭਗਤ ਹਨ, ਇਵੇਂ ਦੇ ਨੌਂਧਾ ਭਗਤ ਜੋ ਭਗਤੀ ਦੇ ਬਿਨਾਂ ਹੋਰ ਕੋਈ ਗੱਲ ਸੁਣਨਾ ਹੀ ਨਹੀਂ ਚਾਹੁੰਦੇ, ਭਗਤੀ ਨੂੰ ਹੀ ਸ੍ਰੇਸ਼ਠ ਸਮਝਦੇ ਹਨ। ਤਾਂ ਭਗਤ – ਮਾਲਾ ਵੱਖਰੀ ਹੈ, ਗਿਆਨ ਮਾਲਾ ਵੱਖਰੀ ਹੈ। ਭਗਤੀ ਜ਼ਰੂਰ ਕੀਤੀ ਪਰ ਭਗਤ ਮਾਲਾ ਵਿੱਚ ਨਹੀਂ ਕਹਾਂਗੇ ਕਿਉਕਿ ਭਗਤੀ ਦਾ ਪਾਰ੍ਟ ਵਜਾਉਣ ਤੋਂ ਬਾਦ ਸਭ ਨੂੰ ਗਿਆਨ ਵਿੱਚ ਆਉਣਾ ਹੈ। ਉਹ ਨੌਧਾ ਭਗਤ ਹਨ ਅਤੇ ਤੁਸੀਂ ਨੌਧਾ ਗਿਆਨੀ ਹੋ। ਆਤਮਾ ਵਿੱਚ ਸੰਸਕਾਰਾਂ ਦਾ ਅੰਤਰ ਹੈ। ਭਗਤ ਮਾਨਾ ਸਦਾ ਮੰਗਣ ਦੇ ਸੰਸਕਾਰ ਹੋਣਗੇ। ਮੈਂ ਨੀਚ ਹਾਂ, ਬਾਪ ਉੱਚਾ ਹੈ – ਇਹ ਸੰਸਕਾਰ ਹੋਣਗੇ। ਉਹ ਰਾਇਲ ਭਿਖਾਰੀ ਹਨ ਅਤੇ ਤੁਸੀਂ ਆਤਮਾਵਾਂ ਵਿੱਚ ਅਧਿਕਾਰੀਪਨ ਦੇ ਸੰਸਕਾਰ ਹਨ। ਇਸਲਈ ਪਰਿਚੈ ਮਿਲਦੇ ਹੀ ਅਧਿਕਾਰੀ ਬਣ ਗਏ। ਸਮਝਾ? ਭਗਤਾਂ ਨੂੰ ਵੀ ਕੋਈ ਜਗ੍ਹਾ ਦਵੋ ਨਾ। ਦੋਵਾਂ ਵਿੱਚ ਤੁਸੀਂ ਆਓਗੇ ਕੀ? ਉਹਨਾਂ ਦਾ ਵੀ ਅੱਧਾ ਕਲਪ ਹੈ, ਤੁਹਾਡਾ ਵੀ ਅਧਾਕਲਪ ਹੈ। ਉਹਨਾਂ ਨੂੰ ਗਾਇਣ ਮਾਲਾ ਵਿੱਚ ਆਉਣਾ ਹੀ ਹੈ। ਫਿਰ ਵੀ ਦੁਨੀਆਂ ਵਾਲਿਆਂ ਨਾਲੋਂ ਤੇ ਚੰਗੇ ਹੀ ਹਨ। ਹੋਰ ਪਾਸੇ ਤੇ ਬੁੱਧੀ ਨਹੀਂ ਹੈ, ਬਾਪ ਦੇ ਵੱਲ ਹੀ ਹੈ। ਸੁ਼ੱਧ ਤਾਂ ਰਹਿੰਦੇ ਹਨ। ਪਵਿੱਤਰਤਾ ਦਾ ਫ਼ਲ ਮਿਲਦਾ ਹੈ – “ਗਾਇਨ ਯੋਗ ਹੋਣ ਦਾ”। ਤੁਹਾਡੀ ਪੂਜਾ ਹੋਵੇਗੀ। ਉਹਨਾਂ ਦੀ ਪੂਜਾ ਨਹੀਂ ਹੁੰਦੀ, ਸਿਰਫ ਸਟੈਚੂ ਬਣਾ ਰੱਖਦੇ ਹਨ ਗਾਇਨ ਦੇ ਲਈ। ਮੀਰਾ ਦਾ ਕਦੀ ਮੰਦਿਰ ਨਹੀਂ ਹੋਵੇਗਾ। ਦੇਵਤਾਵਾਂ ਮਿਸਲ ਮੀਰਾ ਦੀ ਪੂਜਾ ਨਹੀਂ ਹੁੰਦੀ, ਸਿਰਫ਼ ਗਾਇਨ ਹੈ। ਹੁਣ ਲਾਸ੍ਟ ਜਨਮ ਵਿੱਚ ਭਾਵੇਂ ਕਿਸੀ ਨੂੰ ਵੀ ਪੂਜ ਲੈਣ। ਧਰਨੀ ਨੂੰ ਵੀ ਪੂਜਣ ਤੇ ਰੁੱਖ ਨੂੰ ਵੀ ਪੂਜਣ। ਪਰ ਨਿਯਮ ਪ੍ਰਮਾਣ ਉਹਨਾਂ ਦਾ ਸਿਰਫ ਗਾਇਨ ਹੁੰਦਾ ਹੈ, ਪੂਜਾ ਨਹੀਂ। ਤੁਸੀਂ ਪੂਜਯ ਬਣਦੇ ਹੋ। ਤਾਂ ਤੁਸੀਂ ਪੂਜਨੀਯ ਆਤਮਾਵਾਂ ਹੋ – ਇਹ ਸਦਾ ਸਮ੍ਰਿਤੀ ਵਿੱਚ ਰੱਖੋ। ਪੂਜਯ ਆਤਮਾ ਨੂੰ ਕਦੀ ਵੀ ਕੋਈ ਅਪਵਿੱਤਰ ਸੰਕਲਪ ਟੱਚ ਨਹੀਂ ਕਰ ਸਕਦਾ। ਇਵੇਂ ਦੇ ਪੂਜਯ ਬਣੇ ਹੋ! ਅੱਛਾ !

ਚਾਰੋ ਪਾਸੇ ਦੇ ਵਰਸੇ ਦੇ ਅਧਿਕਾਰੀ ਆਤਮਾਵਾਂ ਨੂੰ, ਸਦਾ ਪੜ੍ਹਾਈ ਵਿੱਚ ਪਾਸ ਵਿਦ ਆਨਰਜ਼ ਹੋਣ ਵਾਲੇ, ਸਦਾ ਵਰਦਾਨਾਂ ਦਵਾਰਾ ਵਰਦਾਨੀ ਬਣ ਹੋਰਾਂ ਨੂੰ ਵੀ ਵਰਦਾਨੀ ਬਣਾਉਣ ਵਾਲੇ – ਅਜਿਹੇ ਬਾਪ, ਸਿੱਖਿਅਕ ਅਤੇ ਸਤਿਗੁਰੂ ਦੇ ਪਿਆਰੇ, ਸਦਾ ਰੂਹਾਨੀ ਮੌਜ ਵਿੱਚ ਰਹਿਣ ਵਾਲੀਆਂ ਸ੍ਰੇਸ਼ਠ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਪੰਜਾਬ – ਰਾਜਸਥਾਨ ਗਰੁੱਪ

ਸਦਾ ਆਪਣੇ ਨੂੰ ਹੋਲੀਹੰਸ ਅਨੁਭਵ ਕਰਦੇ ਹੋ? ਹੋਲੀਹੰਸ ਮਤਲਬ ਸਮਰਥ ਅਤੇ ਵਿਅਰਥ ਨੂੰ ਪਰਖਣ ਵਾਲੇ। ਉਹ ਜੋ ਹੰਸ ਹੁੰਦੇ ਹਨ ਉਹ ਕੰਕੜ੍ਹ ਅਤੇ ਰਤਨ ਨੂੰ ਵੱਖ ਕਰਦੇ ਹਨ, ਮੋਤੀ ਅਤੇ ਪੱਥਰ ਨੂੰ ਵੱਖ ਕਰਦੇ ਹਨ। ਪਰ ਤੁਸੀਂ ਹੋਲੀਹੰਸ ਕਿਸਨੂੰ ਪਰਖਣ ਵਾਲੇ ਹੋ? ਸਮਰਥ ਕੀ ਹੈ ਅਤੇ ਵਿਅਰਥ ਕੀ ਹੈ ਅਤੇ ਅਸ਼ੁੱਧ ਕੀ ਹੈ। ਜਿਵੇਂ ਹੰਸ ਕਦੀ ਕੰਕੜ ਨੂੰ ਚੁਣ ਨਹੀਂ ਸਕਦਾ – ਵੱਖ ਕਰਕੇ ਰੱਖ ਦਵੇਗਾ, ਛੱਡ ਦਵੇਗਾ, ਗ੍ਰਹਿਣ ਨਹੀਂ ਕਰੇਗਾ। ਇਵੇਂ ਤੁਸੀਂ ਹੋਲੀਹੰਸ ਵਿਅਰਥ ਨੂੰ ਛੱਡ ਦਿੰਦੇ ਹੋ ਅਤੇ ਸਮਰਥ ਸੰਕਲਪ ਨੂੰ ਧਾਰਨ ਕਰਦੇ ਹੋ। ਜੇਕਰ ਵਿਅਰਥ ਆ ਵੀ ਜਾਏ ਤਾਂ ਧਾਰਣ ਨਹੀਂ ਕਰੋਗੇ। ਵਿਅਰਥ ਨੂੰ ਜੇਕਰ ਧਾਰਣ ਕੀਤਾ ਤਾਂ ਹੋਲੀਹੰਸ ਨਹੀਂ ਕਹਾਂਗੇ। ਉਹ ਤਾਂ ਬਗੁਲਾ ਧਾਰਣ ਕਰਦਾ ਹੈ। ਵਿਅਰਥ ਤਾਂ ਬਹੁਤ ਸੁਣਿਆ, ਬੋਲਿਆ, ਕੀਤਾ ਪਰ ਉਸਦਾ ਪਰਿਣਾਮ ਕੀ ਹੋਇਆ? ਗਵਾਇਆ, ਸਭ – ਕੁਝ ਗਵਾਂ ਦਿੱਤਾ ਨਾ। ਤਨ ਵੀ ਗਵਾਂ ਦਿੱਤਾ। ਦੇਵਤਾਵਾਂ ਦੇ ਤਨ ਦੇਖੋ, ਅਤੇ ਹੁਣ ਦੇ ਤਨ ਦੇਖੋ ਕੀ ਹਨ? ਕਿੰਨਾ ਅੰਤਰ ਹੈ! ਜਵਾਨ ਤੋਂ ਵੀ ਬੁੱਢੇ ਚੰਗੇ ਹਨ। ਤਾਂ ਤਨ ਵੀ ਗਵਾਇਆ, ਮਨ ਦਾ ਸੁੱਖ – ਸ਼ਾਂਤੀ ਵੀ ਗਵਾਇਆ। ਤੁਹਾਡੇ ਕੋਲ ਕਿੰਨਾ ਧਨ ਸੀ? ਅਥਾਹ ਧਨ ਕਿੱਥੇ ਗਿਆ? ਵਿਅਰਥ ਵਿੱਚ ਗਵਾਂ ਦਿੱਤਾ। ਹੁਣ ਜਮਾਂ ਕਰ ਰਹੇ ਹੋ ਜਾਂ ਗਵਾਂ ਰਹੇ ਹੋ? ਹੋਲੀਹੰਸ ਗਵਾਉਣ ਵਾਲਾ ਨਹੀਂ, ਜਮਾਂ ਕਰਨ ਵਾਲਾ। ਹੁਣ 21 ਜਨਮ ਤਨ ਵੀ ਚੰਗਾ ਮਿਲੇਗਾ ਅਤੇ ਮਨ ਵੀ ਸਦਾ ਖੁਸ਼ ਰਹਿਣ ਵਾਲਾ ਹੋਵੇਗਾ। ਧਨ ਤੇ ਇਵੇਂ ਹੋਵੇਗਾ ਜਿਵੇਂ ਹੁਣੇ ਮਿੱਟੀ ਹੈ। ਹੁਣ ਮਿੱਟੀ ਦਾ ਵੀ ਮੁੱਲ ਹੋ ਗਿਆ ਹੈ ਪਰ ਉੱਥੇ ਰਤਨਾਂ ਨਾਲ ਤਾਂ ਖੇਡੋਗੇ, ਰਤਨਾਂ ਨਾਲ ਮਕਾਨ ਦੀ ਸਜਾਵਟ ਹੋਵੇਗੀ। ਤਾਂ ਕਿੰਨਾ ਜਮਾਂ ਕਰ ਰਹੇ ਹੋ! ਜਿਸਦੇ ਕੋਲ ਜਮਾਂ ਹੁੰਦਾ ਹੈ ਉਸਨੂੰ ਖੁਸ਼ੀ ਹੁੰਦੀ ਹੈ। ਜੇਕਰ ਜਮਾਂ ਨਹੀਂ ਹੁੰਦਾ ਤਾਂ ਦਿਲ ਛੋਟੀ ਹੁੰਦੀ ਹੈ, ਜਮਾਂ ਹੁੰਦਾ ਹੈ ਤਾਂ ਦਿਲ ਵੱਡੀ ਹੁੰਦੀ ਹੈ। ਹੁਣ ਕਿੰਨੀ ਵੱਡੀ ਦਿੱਲ ਹੋ ਗਈ ਹੈ! ਤਾਂ ਹਰ ਕਦਮ ਵਿੱਚ ਜਮਾਂ ਦਾ ਖਾਤਾ ਵੱਧਦਾ ਜਾਂਦਾ ਹੈ ਜਾਂ ਕਦੀ – ਕਦੀ ਜਮਾਂ ਕਰਦੇ ਹੋ? ਆਪਣਾ ਚਾਰਟ ਚੰਗੀ ਤਰ੍ਹਾਂ ਦੇਖਿਆ ਹੈ? ਅਜਿਹੇ ਸਮੇਂ ਤੇ ਵੀ ਕਦੀ – ਕਦੀ ਵਿਅਰਥ ਤਾਂ ਨਹੀਂ ਚਲਾ ਜਾਂਦਾ? ਹੁਣ ਤਾਂ ਸਮੇਂ ਦੀ ਵੈਲਯੂ ਦਾ ਪਤਾ ਲੱਗ ਗਿਆ ਹੈ ਨਾ। ਸੰਗਮ ਦਾ ਇੱਕ ਸੇਕਿੰਡ ਕਿੰਨਾ ਵੱਡਾ ਹੈ! ਕਹਿਣ ਵਿੱਚ ਤਾਂ ਆਏਗਾ ਇੱਕ -ਦੋ ਸੈਕਿੰਡ ਹੀ ਤਾਂ ਗਿਆ ਪਰ ਇੱਕ ਸੈਕਿੰਡ ਕਿੰਨਾ ਵੱਡਾ ਹੈ! ਇਹ ਯਾਦ ਰਹੇ ਤਾਂ ਇੱਕ ਸੈਕਿੰਡ ਵੀ ਨਹੀਂ ਗਵਾਓਗੇ। ਸੈਕਿੰਡ ਗਵਾਉਣਾ ਮਾਨਾ ਵਰ੍ਹਾ ਗਵਾਉਣਾ – ਸੰਗਮ ਦੇ ਇੱਕ ਸੈਕਿੰਡ ਦਾ ਇਨਾਂ ਮਹੱਤਵ ਹੈ! ਤਾਂ ਜਮਾਂ ਕਰਨ ਵਾਲੇ ਹੋ, ਗਵਾਉਣ ਵਾਲੇ ਨਹੀਂ ਕਿਉਕਿ ਜਾਂ ਤਾਂ ਹੋਵੇਗਾ ਗਵਾਉਣਾ, ਜਾਂ ਹੋਵੇਗਾ ਕਮਾਉਂਣਾ। ਸਾਰੇ ਕਲਪ ਵਿੱਚ ਕਮਾਈ ਕਰਨ ਦਾ ਸਮਾਂ ਹੁਣ ਹੈ। ਤਾਂ ਹੋਲੀਹੰਸ ਮਤਲਬ ਸੁਪਨੇ ਵਿੱਚ, ਸੰਕਲਪ ਵਿੱਚ ਵੀ ਕਦੀ ਵਿਅਰਥ ਗਵਾਉਣਗੇ ਨਹੀਂ।

ਹੋਲੀ ਮਤਲਬ ਸਦਾ ਪਵਿੱਤਰਤਾ ਦੀ ਸ਼ਕਤੀ ਨਾਲ ਅਪਵਿੱਤਰਤਾ ਨੂੰ ਸੈਕਿੰਡ ਵਿੱਚ ਭਜਾਉਣ ਵਾਲੇ। ਨਾ ਕੇਵਲ ਆਪਣੇ ਲਈ ਬਲਕਿ ਹੋਰਾਂ ਦੇ ਲਈ ਵੀ ਕਿਉਂਕਿ ਸਾਰੇ ਵਿਸ਼ਵ ਨੂੰ ਪਰਿਵਰਤਨ ਕਰਨਾ ਹੈ ਨਾ। ਪਵਿੱਤਰਤਾ ਦੀ ਸ਼ਕਤੀ ਕਿੰਨੀ ਮਹਾਨ ਹੈ, ਇਹ ਤਾਂ ਜਾਣਦੇ ਹੋ ਨਾ! ਪਵਿੱਤਰਤਾ ਅਜਿਹੀ ਅਗਣੀ ਹੈ ਜੋ ਸੇਕਿੰਡ ਵਿੱਚ ਵਿਸ਼ਵ ਦੇ ਕਿਚੜ੍ਹੇ ਨੂੰ ਭਸਮ ਕਰ ਸਕਦੀ ਹੈ। ਸੰਪੂਰਨ ਪਵਿੱਤਰਤਾ ਅਜਿਹੀ ਸ੍ਰੇਸ਼ਠ ਸ਼ਕਤੀ ਹੈ! ਅੰਤ ਵਿੱਚ ਜਦੋਂ ਸਭ ਸੰਪੂਰਨ ਹੋ ਜਾਣਗੇ ਉਦੋਂ ਤੁਹਾਡੇ ਸ੍ਰੇਸ਼ਠ ਸੰਕਲਪਾਂ ਦੀ ਲਗਨ ਦੀ ਅਗਨੀ ਨਾਲ ਇਹ ਸਭ ਕਿਚੜਾ ਭਸਮ ਹੋ ਜਾਏਗਾ। ਯੋਗ ਜਵਾਲਾ ਹੋ। ਅੰਤ ਵਿੱਚ ਇਵੇਂ ਹੋਲੀ – ਹੋਲੀ ਸੇਵਾ ਨਹੀਂ ਹੋਵੇਗੀ ਸੋਚਿਆ ਤੇ ਹੋਇਆ ਇਸਨੂੰ ਕਹਿੰਦੇ ਹਨ ਵਿਹੰਗ ਮਾਰਗ ਦੀ ਸੇਵਾ। ਹੁਣ ਆਪਣੇ ਵਿੱਚ ਭਰ ਰਹੇ ਹੋ, ਫਿਰ ਕੰਮ ਵਿੱਚ ਲਗਾਓਗੇ। ਜਿਵੇਂ ਦੇਵੀਆਂ ਦੇ ਯਾਦਗਾਰ ਵਿੱਚ ਦਿਖਾਉਂਦੇ ਹਨ ਕਿ ਜਵਾਲਾ ਨਾਲ ਅਸੁਰਾਂ ਨੂੰ ਭਸਮ ਕਰ ਦਿੱਤਾ। ਅਸੁਰ ਨਹੀਂ ਪਰ ਆਸੁਰੀ ਸ਼ਕਤੀਆਂ ਨੂੰ ਖਤਮ ਕਰ ਦਿੱਤਾ। ਇਹ ਕਿਸ ਸਮੇਂ ਦੀ ਯਾਦਗਾਰ ਹੈ? ਹੁਣ ਦੀ ਹੈ ਨਾ। ਤਾਂ ਅਜਿਹੇ ਜਵਾਲਾ ਮੁਖੀ ਬਣੋ। ਤੁਸੀਂ ਨਹੀਂ ਬਣੋਗੇ ਤਾਂ ਕੌਣ ਬਣੇਗਾ! ਤਾਂ ਹੁਣ ਜਵਾਲਾਮੁਖੀ ਬਣ ਆਸੁਰੀ ਸੰਸਕਾਰ, ਆਸੁਰੀ ਸਵਭਾਵ – ਸਭ ਕੁਝ ਭਸਮ ਕਰੋ। ਆਪਣੇ ਤਾਂ ਕਰ ਲੀਤੇ ਹਨ ਨਾ ਜਾਂ ਆਪਣੇ ਵੀ ਕਰ ਰਹੇ ਹੋ? ਅੱਛਾ!

ਪੰਜਾਬ ਵਾਲੇ ਨਿਰਭੈ ਤਾਂ ਬਣ ਗਏ ਹੋ ਨਾ? ਡਰਨ ਵਾਲੇ ਤਾਂ ਨਹੀਂ ਹੋ ਨਾ? ਜਵਾਲਾਮੁਖੀ ਹੋ, ਡਰਨਾ ਕਿਉਂ? ਮਰੇ ਤਾਂ ਪਏ ਹੋ ਹੀ, ਫਿਰ ਡਰਨਾ ਕਿਸਤੋਂ? ਅਤੇ ਰਾਜਸਥਾਨ ਦਾ ਤਾਂ “ਰਾਜ ਅਧਿਕਾਰ” ਕਦੀ ਭੁਲਣਾ ਨਹੀਂ ਚਾਹੀਦਾ ਹੈ। ਰਾਜ ਭੁੱਲ ਕਰਕੇ ਰਾਜਸਥਾਨ ਦੀ ਰੇਤੀ ਤਾਂ ਯਾਦ ਨਹੀਂ ਆ ਜਾਂਦੀ? ਉੱਥੇ ਰੇਤ ਬਹੁਤ ਹੁੰਦੀ ਹੈ ਨਾ! ਤਾਂ ਸਦਾ ਨਵੇਂ ਰਾਜ ਦੀ ਸਮ੍ਰਿਤੀ ਰਹੇ। ਸਾਰੇ ਨਿਰਭੈ ਜਵਾਲਾਮੁਖੀ ਬਣ ਪ੍ਰਕ੍ਰਿਤੀ ਅਤੇ ਆਤਮਾਵਾਂ ਦੇ ਅੰਦਰ ਜੋ ਤਮੋਗੁਣ ਹਨ ਉਸ ਨੂੰ ਭਸਮ ਕਰਨ ਵਾਲੇ ਬਣੋ। ਇਹ ਬਹੁਤ ਵੱਡਾ ਕੰਮ ਹੈ, ਸਪੀਡ ਨਾਲ ਕਰੋਗੇ ਤਾਂ ਹੀ ਪੂਰਾ ਹੋਏਗਾ। ਹਾਲੇ ਤਾਂ ਵਿਅਕਤੀਆਂ ਨੂੰ ਹੀ ਸੰਦੇਸ਼ ਨਹੀਂ ਪਹੁੰਚਿਆਂ ਹੈ, ਪਕ੍ਰਿਤੀ ਦੀ ਗੱਲ ਬਾਦ ਵਿੱਚ ਹੈ। ਤਾਂ ਸਪੀਡ ਤੇਜ਼ ਕਰੋ। ਗਲੀ – ਗਲੀ ਸੈਂਟਰਜ਼ ਹੋਣ ਕਿਉਂਕਿ ਸਰਕਮਸਟਾਂਸ ਪ੍ਰਮਾਣ ਇੱਕ ਗਲੀ ਵਿੱਚੋਂ ਦੂਸਰੀ ਗਲੀ ਵਿੱਚ ਜਾਂ ਨਹੀਂ ਸਕੋਗੇ, ਇੱਕ ਦੋ ਨੂੰ ਵੇਖ ਵੀ ਨਹੀਂ ਸਕੋਗੇ। ਤਾਂ ਘਰ – ਘਰ ਵਿੱਚ, ਗਲੀ – ਗਲੀ ਵਿੱਚ ਹੋ ਜਾਏਗਾ ਨਾ। ਅੱਛਾ !

ਵਰਦਾਨ:-

ਜਿਵੇਂ ਬ੍ਰਹਮਾ ਬਾਪ ਸਾਧਾਰਨ ਤਨ ਵਿੱਚ ਹੁੰਦੇ ਹੋਏ ਵੀ ਸਦਾ ਪੁਰਸ਼ੋਤਮ ਅਨੁਭਵ ਹੁੰਦੇ ਸੀ। ਸਾਧਾਰਨ ਵਿੱਚ ਪੁਰਸ਼ੋਤਮ ਦੀ ਝੱਲਕ ਦੇਖੀ, ਇਵੇਂ ਫਾਲੋ ਫਾਦਰ ਕਰੋ। ਕਰਮ ਭਾਵੇਂ ਸਾਧਾਰਨ ਹੋਵੇ ਪਰ ਸਥਿਤੀ ਮਹਾਨ ਹੋਵੇ। ਚਿਹਰੇ ਤੇ ਸ੍ਰੇਸ਼ਠ ਜੀਵਨ ਦਾ ਪ੍ਰਭਾਵ ਹੋਵੇ। ਜਿਵੇਂ ਲੌਕਿਕ ਰੀਤੀ ਵਿੱਚ ਕਈ ਬੱਚਿਆਂ ਦੀ ਚਲਣ ਅਤੇ ਚਿਹਰਾ ਬਾਪ ਸਮਾਨ ਹੁੰਦਾ ਹੈ, ਇੱਥੇ ਚਿਹਰੇ ਦੀ ਗੱਲ ਨਹੀਂ ਪਰ ਚਲਣ ਹੀ ਚਿੱਤਰ ਹੈ। ਹਰ ਚਲਣ ਵਿੱਚ ਬਾਪ ਦਾ ਅਨੁਭਵ ਹੋਵੇ, ਬ੍ਰਹਮਾ ਬਾਪ ਸਮਾਨ ਪੁਰਸ਼ੋਤਮ ਸਥਿਤੀ ਹੋਵੇ – ਉਦੋਂ ਕਹਾਂਗੇ ਬਾਪ ਸਮਾਨ।

ਸਲੋਗਨ:-

ਲਵਲੀਨ ਸਥਿਤੀ ਦਾ ਅਨੁਭਵ ਕਰੋ 
ਇਹ ਪਰਮਾਤਮ ਪਿਆਰ ਆਨੰਦਮਯ ਝੂਲਾ ਹੈ, ਇਸ ਸੁਖਦਾਈ ਝੂਲੇ ਵਿੱਚ ਸਦਾ ਝੂਲਦੇ ਰਹੋ, ਪਰਮਾਤਮ ਪਿਆਰ ਵਿੱਚ ਲਵਲੀਨ ਰਹੋ ਤਾਂ ਕਦੀ ਕੋਈ ਪਰਿਸਥਿਤੀ ਅਤੇ ਮਾਇਆ ਦੀ ਹਲਚਲ ਆ ਨਹੀਂ ਸਕਦੀ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top