08 January 2022 Punjabi Murli Today | Brahma Kumaris

08 January 2022 Punjabi Murli Today | Brahma Kumaris

Read and Listen today’s Gyan Murli in Punjabi 

7 January 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਗਿਆਨ ਰਤਨਾਂ ਨੂੰ ਧਾਰਨ ਕਰ ਰੂਹਾਨੀ ਹਸਪਤਾਲ, ਯੂਨੀਵਰਸਿਟੀ ਖੋਲਦੇ ਜਾਓ, ਜਿਸ ਨਾਲ ਸਭ ਨੂੰ ਹੈਲਥ ਵੈਲਥ ਮਿਲੇ"

ਪ੍ਰਸ਼ਨ: -

ਬਾਪ ਦਾ ਕਿਹੜਾ ਕਰ੍ਤਵ੍ਯ ਕੋਈ ਵੀ ਮਨੁੱਖ ਆਤਮਾ ਨਹੀਂ ਕਰ ਸਕਦੀ ਹੈ?

ਉੱਤਰ:-

ਆਤਮਾ ਨੂੰ ਗਿਆਨ ਦਾ ਇੰਜੈਕਸ਼ਨ ਲਗਾਕੇ ਉਸ ਨੂੰ ਹਮੇਸ਼ਾ ਦੇ ਲਈ ਨਿਰੋਗੀ ਬਣਾਉਣਾ, ਇਹ ਕਰ੍ਤਵ੍ਯ ਕੋਈ ਵੀ ਮਨੁੱਖ ਨਹੀਂ ਕਰ ਸਕਦੇ ਹਨ ਜੋ ਆਤਮਾ ਨੂੰ ਨਿਰਲੇਪ ਮੰਨਦੇ ਹਨ, ਉਹ ਗਿਆਨ ਦਾ ਇੰਜੈਕਸ਼ਨ ਕਿਵੇਂ ਲਗਾਉਣਗੇ ਇਹ ਕਰ੍ਤਵ੍ਯ ਇੱਕ ਅਵਿਨਾਸ਼ੀ ਸਰਜਨ ਦਾ ਹੀ ਹੈ ਜੋ ਅਜਿਹੇ ਗਿਆਨ – ਯੋਗ ਦੀ ਦਵਾਈ ਦਿੰਦੇ ਹਨ ਜਿਸ ਤੋਂ ਅਧਾਕਲਪ ਦੇ ਲਈ ਆਤਮਾ ਅਤੇ ਸ਼ਰੀਰ ਦੋਨੋਂ ਹੀ ਹੈਲਦੀ – ਵੈਲਦੀ ਬਣ ਜਾਂਦੇ ਹਨ।

ਗੀਤ:-

ਇਹ ਸਮੇਂ ਜਾ ਰਿਹਾ ਹੈ..

ਓਮ ਸ਼ਾਂਤੀ ਇਹ ਕਿਸ ਨੇ ਕਿਹਾ ਕਿ ਬਾਕੀ ਥੋੜਾ ਸਮੇਂ ਹੈ? ਬਹੁਤ ਗਈ ਹੁਣ ਥੋੜੀ ਦੀ ਵੀ ਥੋੜੀ ਰਹੀ। ਹੁਣ ਤੁਸੀਂ ਇਸ ਪੁਰਾਣੀ ਦੁਨੀਆਂ ਵਿੱਚ ਬੈਠੇ ਹੋ ਇੱਥੇ ਤਾਂ ਦੁੱਖ ਹੀ ਦੁੱਖ ਹੈ ਸੁੱਖ ਦਾ ਨਾਮ – ਨਿਸ਼ਾਨ ਨਹੀਂ ਹੈ। ਸੁੱਖ ਹੈ ਹੀ ਸੁੱਖਧਾਮ ਵਿੱਚ। ਕਲਯੁਗ ਨੂੰ ਕਹਿੰਦੇ ਹਨ ਦੁੱਖਧਾਮ। ਹੁਣ ਬਾਬਾ ਕਹਿੰਦੇ ਹਨ ਜਦਕਿ ਮੈਂ ਆਇਆ ਹਾਂ, ਤੁਹਾਨੂੰ ਸੁੱਖਧਾਮ ਲੈ ਚੱਲਣ ਦੇ ਲਈ ਤਾਂ ਫਿਰ ਕਿਓਂ ਰੁਕੇ ਹੋਏ ਹੋ? ਦੁੱਖਧਾਮ ਨਾਲ ਕਿਓਂ ਦਿਲ ਲੱਗੀ ਹੋਈ ਹੈ? ਦੁੱਖਧਾਮ ਦੇ ਭਾਤੀਆਂ ਨਾਲ ਅਤੇ ਇਸ ਪੁਰਾਣੇ ਸ਼ਰੀਰ ਨਾਲ ਕਿਓੰ ਦਿਲ ਲੱਗੀ ਹੈ? ਅਸੀਂ ਆਏ ਹਾਂ ਤੁਹਾਨੂੰ ਸੁੱਖਧਾਮ ਵਿਚ ਲੈ ਚੱਲਣ ਦੇ ਲਈ। ਸੰਨਿਆਸੀ ਕਹਿੰਦੇ ਹਨ ਇਸ ਦੁਨੀਆਂ ਦਾ ਸੁੱਖ ਤਾਂ ਕਾਗ ਵਿਸ਼ਟਾ ਸਮਾਨ ਹੈ ਇਸਲਈ ਉਨ੍ਹਾਂ ਦਾ ਸੰਨਿਆਸ ਕਰਦੇ ਹਾਂ। ਤੁਸੀਂ ਬੱਚਿਆਂ ਨੂੰ ਹੁਣ ਸੁਖਧਾਮ ਦਾ ਸਾਕਸ਼ਾਤਕਾਰ ਹੋਇਆ ਹੈ। ਇਹ ਪੜ੍ਹਾਈ ਹੈ ਹੀ ਸੁੱਖਧਾਮ ਦੇ ਲਈ ਅਤੇ ਇਸ ਪੜ੍ਹਾਈ ਵਿੱਚ ਕੋਈ ਵੀ ਤਕਲੀਫ ਨਹੀਂ ਹੈ। ਬਾਪ ਨੂੰ ਯਾਦ ਕਰਨਾ ਹੈ। ਇਸ ਯਾਦ ਨਾਲ ਹੀ ਤੁਸੀਂ ਨਿਰੋਗੀ ਬਣੋਗੇ। ਤੁਹਾਡੀ ਕਾਇਆ ਕਲਪ ਵਰੀਕ੍ਸ਼ ਵਾਂਗ ਵੱਡੀ ਹੋਵੇਗੀ। ਇਹ ਜੋ ਮਨੁੱਖ ਸ੍ਰਿਸ਼ਟੀ ਦਾ ਝਾੜ ਹੈ, ਉਨ੍ਹਾਂ ਦੀ ਉਮਰ 5 ਹਜਾਰ ਵਰ੍ਹੇ ਹੈ। ਉਸ ਵਿੱਚ ਅਧਾਕਲਪ ਸੁੱਖ, ਅਧਾਕਲਪ ਦੁੱਖ ਹੈ। ਦੁੱਖ ਤਾਂ ਅਧਾਕਲਪ ਤੁਸੀਂ ਵੇਖਿਆ, ਬਾਪ ਕਹਿੰਦੇ ਹਨ ਪਵਿੱਤਰ ਦੁਨੀਆਂ ਵਿੱਚ ਚੱਲਣਾ ਹੈ ਤਾਂ ਪਵਿੱਤਰ ਬਣੋ। ਸ਼੍ਰੀਮਤ ਕਹਿੰਦੀ ਹੈ ਇਹ ਵਿਸ਼ ਦੀ ਲੈਣ – ਦੇਣ ਛੱਡ ਦਵੋ। ਗਿਆਨ ਅਤੇ ਯੋਗ ਦੀ ਧਾਰਨਾ ਕਰੋ ਜਿੰਨ੍ਹਾਂ ਗਿਆਨ ਰਤਨ ਧਾਰਨ ਕਰੋਗੇ ਉਨ੍ਹਾਂ ਨਿਰੋਗੀ ਬਣੋਗੇ।

ਬਾਪ ਨੇ ਸਮਝਾਇਆ ਹੈ ਇਹ ਰੂਹਾਨੀ ਹਸਪਤਾਲ ਵੀ ਹੈ ਤਾਂ ਯੂਨੀਵਰਸਿਟੀ ਵੀ ਹੈ। ਪਰਮਪਿਤਾ ਪਰਮਾਤਮਾ ਆਕੇ ਰੂਹਾਨੀ ਹਸਪਤਾਲ ਅਤੇ ਯੂਨੀਵਰਸਿਟੀ ਸਥਾਪਨ ਕਰਦੇ ਹਨ। ਹਸਪਤਾਲ ਤਾਂ ਦੁਨੀਆਂ ਵਿੱਚ ਬਹੁਤ ਹਨ ਪਰ ਅਜਿਹੇ ਹਸਪਤਾਲ ਅਤੇ ਯੂਨੀਵਰਸਿਟੀ ਦੋਨੋਂ ਇਕੱਠੀ ਕਿਤੇ ਨਹੀਂ ਹੁੰਦੀ। ਇੱਥੇ ਇਹ ਵੰਡਰ ਹੈ, ਹਸਪਤਾਲ ਅਤੇ ਯੂਨੀਵਰਸਿਟੀ, ਹੈਲਥ ਅਤੇ ਵੈਲਥ ਇਕੱਠੀ ਮਿਲਦੀ ਹੈ। ਫਿਰ ਕਿਓਂ ਨਹੀਂ ਇਸ ਖਜਾਨੇ ਨੂੰ ਲੈਣ ਦੇ ਲਈ ਖੜੇ ਹੋ ਜਾਂਦੇ ਹੋ। ਅੱਜਕਲ ਕਰਦੇ ਅਚਾਨਕ ਹੀ ਵਿਨਾਸ਼ ਆ ਜਾਵੇਗਾ। ਬਾਪ ਸ਼੍ਰੇਸ਼ਠ ਤੇ ਸ਼੍ਰੇਸ਼ਠ ਮੱਤ ਦਿੰਦੇ ਹਨ। ਤੁਸੀਂ ਗੌਰਮਿੰਟ ਨੂੰ ਵੀ ਸਮਝਾਓ ਇਸ ਸਮੇਂ ਬੇਹੱਦ ਦਾ ਬਾਪ ਅਜਿਹੇ ਹਸਪਤਾਲ ਅਤੇ ਯੂਨੀਵਰਸਿਟੀ ਖੋਲਦੇ ਹਨ ਜੋ ਸਭ ਨੂੰ ਹੈਲਥ ਵੈਲਥ ਦੋਨੋਂ ਮਿਲਣ। ਗੌਰਮਿੰਟ ਵੀ ਹਸਪਤਾਲ, ਯੂਨੀਵਰਸਿਟੀ ਖੋਲ੍ਹਦੀ ਹੈ। ਉਨ੍ਹਾਂ ਨੂੰ ਸਮਝਾਵੋ ਇਸ ਜਿਸਮਾਨੀ ਹਸਪਤਾਲ ਖੋਲ੍ਹਣ ਨਾਲ ਕੀ ਹੋਵੇਗਾ। ਇਹ ਤਾਂ ਅਧਾਕਲਪ ਤੋਂ ਚਲਦੀ ਆਈ ਹੈ ਅਤੇ ਮਰੀਜ ਵੀ ਬਣਦੇ ਹੀ ਆਏ ਹਨ। ਇਹ ਹੈ ਫਿਰ ਰੂਹਾਨੀ ਹਸਪਤਾਲ ਅਤੇ ਯੂਨੀਵਰਸਿਟੀ। ਇਸ ਨਾਲ ਮਨੁੱਖ 21 ਜਨਮਾਂ ਦੇ ਲਈ ਏਵਰਹੇਲਦੀ ਵੇਲਦੀ ਬਣ ਸਕਦੇ ਹਨ। ਤਾਂ ਐਜੂਕੇਸ਼ਨ ਮਿਨਿਸਟਰ, ਹੈਲਥ ਮਿਨਿਸਟਰ ਨੂੰ ਵੀ ਸਮਝਾਓ ਕਿ ਬੇਹੱਦ ਦੇ ਬਾਪ ਨੇ ਇਹ ਕੰਬਾਈਂਡ ਹਸਪਤਾਲ ਅਤੇ ਯੂਨੀਵਰਸਿਟੀ ਦੋਵੇਂ ਖੋਲ੍ਹੇ ਹਨ। ਤੁਹਾਨੂੰ ਵੀ ਰਾਏ ਦਿੰਦੇ ਹਨ ਇਵੇਂ ਖੋਲੋ ਤਾਂ ਮਨੁੱਖਾਂ ਦਾ ਕਲਿਆਣ ਹੋ ਜਾਵੇ। ਬਾਕੀ ਇਹ ਬਿਮਾਰੀਆਂ ਆਦਿ ਤਾਂ ਜਦੋਂ ਤੋਂ ਰਾਵਣਰਾਜ ਸ਼ੁਰੂ ਹੋਇਆ ਹੈ ਉਦੋਂ ਤੋੰ ਸ਼ੁਰੂ ਹੋਈਆਂ ਹਨ। ਪਹਿਲੋਂ ਤਾਂ ਵੈਦ ਦੀਆਂ ਦਵਾਈਆਂ ਸਨ। ਹੁਣ ਤਾਂ ਅੰਗਰੇਜ਼ੀ ਦਵਾਈਆਂ ਬਹੁਤ ਨਿਕਲੀਆਂ ਹਨ। ਇਹ ਹੈ ਅਵਿਨਾਸ਼ੀ ਸਰਜਨ, ਜੋ ਅਵਿਨਾਸ਼ੀ ਦਵਾਈ ਦਿੰਦੇ ਹਨ। ਤਾਂ ਗਾਇਆ ਜਾਂਦਾ ਹੈ ਗਿਆਨ ਅੰਜਨ ਸਤਿਗੁਰੂ ਦਿੱਤਾ, ਗਿਆਨ ਇੰਜੈਕਸ਼ਨ ਰੂਹਾਨੀ ਬਾਪ ਹੀ ਲਗਾਉਂਦੇ ਹਨ ਆਤਮਾਵਾਂ ਨੂੰ। ਹੋਰ ਕੋਈ ਆਤਮਾ ਨੂੰ ਇੰਜੈਕਸ਼ਨ ਲਗਾਉਣ ਵਾਲਾ ਹੋ ਨਹੀਂ ਸਕਦਾ। ਉਹ ਤਾਂ ਕਹਿ ਦਿੰਦੇ ਹਨ ਆਤਮਾ ਨਿਰਲੇਪ ਹੈ। ਤਾਂ ਤੁਸੀਂ ਸਮਝਾਵੋ ਉਸ ਹਸਪਤਾਲ ਅਤੇ ਯੂਨੀਵਰਸਿਟੀ ਵਿੱਚ ਤਾਂ ਲੱਖਾਂ ਰੁਪਏ ਖਰਚਾ ਲੱਗ ਜਾਂਦਾ ਹੈ। ਇੱਥੇ ਤਾਂ ਖਰਚੇ ਦੀ ਕੋਈ ਗੱਲ ਨਹੀਂ। 3 ਪੈਰ ਧਰਤੀ ਚਾਹੀਦੀ ਹੈ। ਜੋ ਕੋਈ ਵੀ ਆਵੇ ਤਾਂ ਉਸ ਨੂੰ ਸਮਝਾਇਆ ਜਾਵੇ। ਬਾਪ ਨੂੰ ਯਾਦ ਕਰੋ ਤਾਂ ਏਵਰਹੇਲਦੀ ਬਣੋਗੇ ਅਤੇ ਚੱਕਰ ਨੂੰ ਜਾਨਣ ਨਾਲ ਚੱਕ੍ਰਵਰਤੀ ਰਾਜਾ ਬਣੋਗੇ। ਧਨਵਾਨ ਹੋਵੇਗਾ ਤਾਂ ਵੱਡੀ ਹਸਪਤਾਲ, ਯੂਨੀਵਰਸਿਟੀ ਖੋਲ੍ਹੇਗਾ। ਗਰੀਬ ਛੋਟੀ ਖੋਲ੍ਹਣਗੇ। ਗੌਰਮਿੰਟ ਕਿੰਨੀਆਂ ਖੋਲ੍ਹਦੀ ਹੈ। ਅੱਜਕਲ ਤਾਂ ਟੈਂਟ ਆਦਿ ਲਗਾਕੇ ਵੀ ਪੜ੍ਹਾਉਂਦੇ ਹਨ ਅਤੇ 2 -3 ਸੈਸ਼ਨ ਰੱਖਦੇ ਹਨ ਕਿਉਂਕਿ ਜਗ੍ਹਾ ਨਹੀਂ ਹੈ। ਪੈਸੇ ਨਹੀਂ ਹਨ। ਇਸ ਵਿੱਚ ਖਰਚੇ ਦੀ ਕੋਈ ਗੱਲ ਨਹੀਂ। ਕੋਈ ਵੀ ਜਗ੍ਹਾ ਮਿਲੇ। ਕੋਈ ਔਜਾਰ ਆਦਿ ਤੇ ਰੱਖਣੇ ਨਹੀਂ ਹਨ। ਬਹੁਤ ਸਿਮਪਲ ਗੱਲ ਹੈ। ਪੁਰਸ਼ ਵੀ ਖੋਲ੍ਹਦੇ ਹਨ, ਮਾਤਾਵਾਂ ਵੀ ਖੋਲ੍ਹਦੀਆਂ ਹਨ। ਬਾਪ ਕਹਿੰਦੇ ਹਨ ਤੁਸੀਂ ਵੀ ਖੋਲੋ, ਤੁਸੀਂ ਵੀ ਸੰਭਾਲੋ। ਜੋ ਕਰੇਗਾ ਸੋ ਪਾਏਗਾ ਬਹੁਤਿਆਂ ਦਾ ਕਲਿਆਣ ਹੋਵੇਗਾ। ਬੇਹੱਦ ਦਾ ਬਾਪ ਸ਼੍ਰੀਮਤ ਦਿੰਦੇ ਹਨ – ਸ਼੍ਰੇਸ਼ਠ ਬਣਨ ਦੇ ਲਈ। ਬਹੁਤ ਹਨ ਜੋ ਸੁਣਦੇ ਹਨ ਪਰ ਕਰਦੇ ਨਹੀਂ ਹਨ ਕਿਉਂਕਿ ਤਕਦੀਰ ਵਿੱਚ ਨਹੀਂ ਹੈ। ਹੈਲਥ, ਵੈਲਥ ਮਿਲਦੀ ਹੈ ਬਾਪ ਤੋਂ। ਬਾਬਾ ਬੈਕੁੰਠ ਦੀ ਬਾਦਸ਼ਾਹੀ ਦੇਣ ਆਏ ਹਨ। ਹੀਰੇ ਜਵਾਹਰਤਾਂ ਦੇ ਮਹਿਲ ਮਿਲਣਗੇ। ਭਾਰਤ ਵਿੱਚ ਲਕਸ਼ਮੀ – ਨਾਰਾਇਣ ਦਾ ਰਾਜ ਸੀ। ਜ਼ਰੂਰ ਉਨ੍ਹਾਂ ਨੂੰ ਬਾਪ ਨੇ ਵਰਸਾ ਦਿੱਤਾ ਹੋਵੇਗਾ। ਹੁਣ ਤਾਂ ਕਲਯੁਗ ਵਿੱਚ ਦੁਖ ਹੀ ਦੁਖ ਹਨ ਫਿਰ ਸਤਿਯੁਗ ਦੀ ਸਥਾਪਨਾ ਮੈਂ ਹੀ ਕਰਨੀ ਹੈ। ਮਨੁੱਖ ਕੋਈ ਹਸਪਤਾਲ ਆਦਿ ਖੋਲ੍ਹਦੇ ਹਨ ਤਾਂ ਉਦਘਾਟਨ ਕਰਦੇ ਹਨ। ਬਾਪ ਕਹਿੰਦੇ ਹਨ ਮੈਂ ਸਵਰਗ ਦਾ ਉਦਘਾਟਨ ਕਰਦਾ ਹਾਂ। ਹੁਣ ਤੁਸੀਂ ਸ਼੍ਰੀਮਤ ਤੇ ਸ੍ਵਰਗ ਦੇ ਲਾਇਕ ਬਣੋ। ਕਲਪ – ਕਲਪ ਤੁਸੀਂ ਲਾਇਕ ਬਣਦੇ ਹੋ ਇਹ ਨਵੀਂ ਗੱਲ ਨਹੀਂ ਹੈ। ਵੇਖਿਆ ਜਾਂਦਾ ਹੈ ਗਰੀਬ ਬਹੁਤ ਆਉਂਦੇ ਹਨ। ਬਾਬਾ ਵੀ ਕਹਿੰਦੇ ਹਨ ਮੈਂ ਗਰੀਬ ਨਿਵਾਜ਼ ਹਾਂ। ਸ਼ਾਹੂਕਾਰਾਂ ਦੇ ਕੋਲ ਧਨ ਬਹੁਤ ਹੈ, ਇਸਲਈ ਉਹ ਸਮਝਦੇ ਹਨ ਅਸੀਂ ਸ੍ਵਰਗ ਵਿੱਚ ਬੈਠੇ ਹਾਂ। ਭਾਰਤ ਗਰੀਬ ਹੈ ਉਨ੍ਹਾਂ ਵਿੱਚ ਵੀ ਜੋ ਜਿਆਦਾ ਗਰੀਬ ਹਨ, ਉਨ੍ਹਾਂ ਨੂੰ ਹੀ ਬਾਪ ਉਠਾਉਂਦੇ ਹਨ। ਸਾਹੂਕਾਰ ਤਾਂ ਨੀਂਦ ਵਿੱਚ ਸੁੱਤੇ ਪਏ ਹਨ। ਕਿੰਨਾ ਗਿਆਨ ਅਤੇ ਯੋਗ ਬਾਬਾ ਸਿਖਾਉਂਦੇ ਹਨ, ਤੀਜਾ ਨੇਤਰ ਵੀ ਬਾਬਾ ਹੀ ਦਿੰਦੇ ਹਨ ਜਿਸ ਤੋਂ ਤੁਸੀਂ ਸਾਰੇ ਚੱਕਰ ਨੂੰ ਜਾਣ ਜਾਂਦੇ ਹੋ। ਬਾਕੀ ਸਭ ਘੋਰ ਹਨ੍ਹੇਰੇ ਵਿੱਚ ਹਨ। ਡਰਾਮਾ ਦੇ ਆਦਿ – ਮੱਧ – ਅੰਤ ਦਾ ਕਿਸੇ ਨੂੰ ਪਤਾ ਨਹੀਂ ਹੈ। ਪਤਿਤ – ਪਾਵਨ ਬਾਪ ਨੂੰ ਹੀ ਭੁੱਲ ਗਏ ਹਨ। ਸ਼ਿਵ ਪਰਮਾਤਮਾ ਦੇ ਲਈ ਕਹਿ ਦਿੰਦੇ ਹਨ – ਠਿਕਰ ਭਿੱਤਰ ਵਿੱਚ ਹਨ।

ਤੁਸੀਂ ਜਾਣਦੇ ਹੋ ਹੁਣ ਸਭ ਦੀ ਕਿਆਮਤ ਦਾ ਸਮੇਂ ਹੈ। ਅੱਗ ਵਿੱਚ ਸੜ ਮਰ ਖਤਮ ਹੋਣਗੇ। ਫਿਰ ਸਭ ਨੂੰ ਵਾਪਿਸ ਲੈ ਜਾਵਾਂਗਾ ਨਾਲ। ਮੈਂ ਪੰਡਾ ਬਣ ਆਇਆ ਹਾਂ। ਤੁਸੀਂ ਪਾਂਡਵ ਸੈਨਾ ਹੋ ਨਾ। ਉਹ ਜਿਸਮਾਨੀ ਯਾਤਰਾ ਤੇ ਲੈ ਜਾਂਦੇ ਹਨ, ਉਹ ਜਨਮ – ਜਨਮਾਂਤਰ ਕਰਦੇ ਆਏ ਹਨ। ਇਹ ਹੈ ਰੂਹਾਨੀ ਤੀਰਥ, ਇਸ ਵਿੱਚ ਚਲਣਾ ਫਿਰ ਨਹੀਂ ਪੈਂਦਾ ਹੈ। ਬਾਪ ਕਹਿੰਦੇ ਹਨ ਸਿਰਫ ਮੈਨੂੰ ਯਾਦ ਕਰੋ। ਰਾਤ ਨੂੰ ਵੀ ਜਾਗਕੇ ਮੈਨੂੰ ਯਾਦ ਕਰੋ। ਮੇਰੇ ਨਾਲ ਬੁੱਧੀ ਦਾ ਯੋਗ ਲਗਾਓ। ਨੀਂਦ ਨੂੰ ਜਿੱਤਣ ਵਾਲੇ ਬਣੋ ਤਾਂ ਤੁਸੀਂ ਨਜਦੀਕ ਆਉਂਦੇ ਜਾਵੋਗੇ। ਉਹ ਹੈ ਕੁੱਖ ਵੰਸ਼ਾਵਲੀ ਬ੍ਰਾਹਮਣ। ਤੁਸੀਂ ਹੋ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ। ਹੁਣ ਤੁਸੀਂ ਰੂਹਾਨੀ ਯਾਤਰਾ ਵਿੱਚ ਤਤਪਰ ਹੋ, ਤੁਹਾਨੂੰ ਪਵਿੱਤਰ ਰਹਿਣਾ ਹੈ। ਉਹ ਬ੍ਰਾਹਮਣ ਲੋਕ ਆਪ ਹੀ ਅਪਵਿੱਤਰ ਹਨ ਤਾਂ ਹੋਰਾਂ ਨੂੰ ਪਵਿੱਤਰ ਬਣਾ ਨਾ ਸਕੇ। ਤੁਹਾਨੂੰ ਤਾਂ ਪਵਿੱਤਰ ਰਹਿਣਾ ਹੈ। ਰੁਦ੍ਰ ਗਿਆਨ ਯਗਿਆ ਵਿੱਚ ਪਵਿੱਤਰ ਬ੍ਰਾਹਮਣ ਹੀ ਰਹਿੰਦੇ ਹਨ। ਉਹ ਬ੍ਰਾਹਮਣ ਲੋਕ ਭਾਵੇਂ ਮੰਦਿਰਾਂ ਵਿੱਚ ਰਹਿੰਦੇ ਹਨ। ਨਾਮ ਬ੍ਰਾਹਮਣ ਹੈ ਤਾਂ ਦੇਵਤਾਵਾਂ ਦੀ ਮੂਰਤੀ ਨੂੰ ਹੱਥ ਲਗਾ ਸਕਦੇ ਹਨ ਅਤੇ ਉਨ੍ਹਾਂ ਨੂੰ ਸਨਾਨ ਆਦਿ ਵੀ ਕਰਾਉਂਦੇ ਹਨ ਪਰ ਹੈ ਉਹ ਪਤਿਤ, ਬਾਕੀ ਹੋਰ ਜੋ ਮਨੁੱਖ ਮੰਦਿਰ ਵਿੱਚ ਜਾਂਦੇ ਹਨ ਉਹ ਜੇਕਰ ਨਾਮ ਦੇ ਬ੍ਰਾਹਮਣ ਨਹੀਂ ਹਨ ਤਾਂ ਉਨ੍ਹਾਂ ਨੂੰ ਹੱਥ ਲਗਾਉਣ ਨਹੀਂ ਦਿੰਦੇ ਹਨ। ਬ੍ਰਾਹਮਣਾਂ ਦਾ ਮਾਨ ਬਹੁਤ ਹੈ। ਪਰ ਹਨ ਪਤਿਤ ਵਿਕਾਰੀ। ਕੋਈ – ਕੋਈ ਬ੍ਰਹਮਚਾਰੀ ਹੋਣਗੇ। ਬਾਪ ਆਕੇ ਸਮਝਾਉਂਦੇ ਹਨ – ਸੱਚੇ – ਸੱਚੇ ਬ੍ਰਾਹਮਣ ਬ੍ਰਹਮਣੀਆਂ ਉਹ ਹਨ ਜੋ 21 ਕੁਲ ਦਾ ਉੱਧਾਰ ਕਰਨ। ਕੰਨਿਆ ਜੇਕਰ ਉੱਧਾਰ ਕਰਦੀ ਹੋਵੇਗੀ ਤਾਂ ਉਨ੍ਹਾਂ ਦੇ ਮਾਂ ਬਾਪ ਵੀ ਹੋਣਗੇ। ਇਹ ਮਾਂ ਬਾਪ ਸਿਖਾਉਂਦੇ ਹਨ ਤੁਸੀਂ 21 ਪੀੜੀ ਸ੍ਵਰਗ ਦਾ ਮਾਲਿਕ ਬਣ ਸਕਦੀ ਹੋ। ਬੱਚੇ ਜਾਣਦੇ ਹਨ ਬਾਪ ਹੈ ਗੁਪਤ। ਸ਼ਿਵਬਾਬਾ ਬ੍ਰਹਮਾ ਦਵਾਰਾ ਸਾਨੂੰ ਸਭ ਰਾਜ਼ ਸਮਝਾਉਂਦੇ ਹਨ। ਇਹ ਦਾਦਾ ਤਾਂ ਧੰਧਾ ਆਦਿ ਕਰਦਾ ਸੀ। ਹੁਣ ਬਹੁਤ ਜਨਮਾਂ ਦੇ ਅੰਤ ਦੇ ਜਨਮ ਦੇ ਵੀ ਅੰਤ ਵਿੱਚ ਆਕੇ ਸ਼ਿਵਬਾਬਾ ਨੇ ਪ੍ਰਵੇਸ਼ ਕੀਤਾ ਹੈ। ਅਤੇ ਇਨ੍ਹਾਂ ਦਵਾਰਾ ਹੀ ਗਿਆਨ ਸੁਣਾਉਂਦੇ ਹਨ। ਇਹ ਹੈ ਰਥ। ਸ਼ਿਵਬਾਬਾ ਹੈ ਰਥੀ। ਹੁਣ ਨਿਰਾਕਾਰ ਪਰਮਾਤਮਾ ਸਮਝਾਉਂਦੇ ਹਨ, ਇਹ ਰਥ ਬਹੁਤ ਜਨਮਾਂ ਦਾ ਪਤਿਤ ਹੈ। ਪਹਿਲੇ – ਪਹਿਲੇ ਇਹ ਹੀ ਪਾਵਨ ਬਣ ਜਾਂਦੇ ਹਨ। ਨਜਦੀਕ ਵਿੱਚ ਹਨ। ਇਹ ਇਵੇਂ ਨਹੀਂ ਕਹਿੰਦੇ ਕਿ ਮੈਂ ਭਗਵਾਨ ਹਾਂ। ਇਹ ਕਹਿੰਦੇ ਮੇਰਾ ਇਹ ਬਹੁਤ ਜਨਮਾਂ ਦੇ ਅੰਤ ਦੇ ਅੰਤ ਦਾ ਜਨਮ ਹੈ। ਵਾਨਪ੍ਰਸਥ ਅਵਸਥਾ ਹੈ, ਪਤਿਤ ਹੈ। ਬਾਬਾ ਨੇ ਇਸ ਵਿੱਚ ਪ੍ਰਵੇਸ਼ ਕੀਤਾ ਹੈ। ਹੁਣ ਬਾਪ ਕਹਿੰਦੇ ਹਨ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਮੈਂ ਤੁਹਾਨੂੰ ਦੱਸਦਾ ਹਾਂ। ਇਹ ਵੀ ਬੁੱਧੀ ਵਿੱਚ ਆਉਂਦਾ ਹੈ ਪਤਿਤ – ਪਾਵਨ ਪਰਮਪਿਤਾ ਪਰਮਾਤਮਾ ਹੀ ਹੈ। ਉਹ ਬਾਪ ਵੀ ਹੈ, ਟੀਚਰ ਵੀ ਹੈ, ਗੁਰੂ ਵੀ ਹੈ। ਸਾਰੇ ਡਰਾਮਾ ਦੇ ਆਦਿ – ਮੱਧ – ਅੰਤ ਦਾ ਰਾਜ ਸਮਝਾਉਂਦੇ ਹਨ। ਤੁਸੀਂ ਜਾਣਦੇ ਹੋ ਬਾਬਾ ਸਾਨੂੰ ਨਾਲ ਲੈ ਜਾਣਗੇ। ਇਸ ਬਾਪ ਟੀਚਰ ਗੁਰੂ ਦੀ ਰਾਏ ਲੈਣ ਨਾਲ ਤੁਸੀਂ ਉੱਚ ਪਦਵੀ ਪਾਓਗੇ। ਕਿੰਨਾ ਚੰਗੀ ਰੀਤੀ ਸਮਝਾਉਂਦੇ ਹਨ। ਕੋਈ ਤਾਂ ਧਾਰਨ ਕਰ ਸ਼੍ਰੀਮਤ ਤੇ ਚੱਲਕੇ ਉੱਚ ਪਦਵੀ ਪਾਉਂਦੇ ਹਨ। ਜੋ ਸ਼੍ਰੀਮਤ ਨਹੀਂ ਮੰਨਦੇ ਹਨ, ਉਹ ਉੱਚ ਪਦਵੀ ਨਹੀਂ ਪਾਉਂਦੇ ਹਨ। ਬਾਬਾ ਕਹਿੰਦੇ ਹਨ ਸੁੱਖਧਾਮ ਅਤੇ ਸ਼ਾਂਤੀਧਾਮ ਨੂੰ ਯਾਦ ਕਰ ਇਸ ਦੁੱਖਧਾਮ ਨੂੰ ਭੁੱਲਦੇ ਜਾਓ। ਆਪਣੇ ਨੂੰ ਅਸ਼ਰੀਰੀ ਸਮਝੋ । ਹੁਣ ਅਸੀਂ ਵਾਪਿਸ ਜਾ ਰਹੇ ਹਾਂ। ਬਾਬਾ ਲੈਣ ਆਏ ਹਨ। ਹਰ ਇੱਕ ਨੂੰ ਆਪਣਾ – ਆਪਣਾ ਪਾਰ੍ਟ ਰਿਪੀਟ ਕਰਨਾ ਹੈ। ਹਰ ਇੱਕ ਦੀ ਆਤਮਾ ਅਵਿਨਾਸ਼ੀ ਪਾਰ੍ਟਧਾਰੀ ਹੈ। ਦੁਨੀਆਂ ਵਿੱਚ ਕਦੇ ਪ੍ਰਲ੍ਯ ਹੁੰਦੀ ਨਹੀਂ। ਇਹ ਦੁੱਖਧਾਮ ਹੈ, ਫਿਰ ਜਾਣਗੇ ਸ਼ਾਂਤੀਧਾਮ ਅਤੇ ਸੁੱਖਧਾਮ ਵਿੱਚ। ਇਹ ਬੁੱਧੀ ਵਿੱਚ ਸਵਦਰਸ਼ਨ ਚੱਕਰ ਚਲਾਉਂਦੇ ਰਹੋ ਅਤੇ ਪਵਿੱਤਰ ਰਹੋ ਤਾਂ ਬੇੜਾ ਪਾਰ ਹੋ ਜਾਵੇਗਾ। ਤੁਸੀਂ ਕਾਲ ਤੇ ਵਿਜੇ ਪਾ ਰਹੇ ਹੋ, ਉੱਥੇ ਤੁਹਾਡੀ ਅਕਾਲੇ ਮ੍ਰਿਤੂ ਨਹੀਂ ਹੁੰਦੀ ਹੈ। ਜਿਵੇਂ ਸੱਪ ਪੁਰਾਣੀ ਖਾਲ ਛੱਡ ਨਵੀਂ ਲੈਂਦੇ ਹਨ ਉਵੇਂ ਤੁਸੀਂ ਵੀ ਖਾਲ ਬਦਲ ਨਵੀਂ ਲੈ ਲੇਵੋਗੇ। ਅਜਿਹੀ ਅਵਸਥਾ ਇੱਥੇ ਬਣਾਉਣੀ ਹੈ। ਬਸ ਅਸੀਂ ਇਹ ਸ਼ਰੀਰ ਛੱਡ ਸਵੀਟ ਹੋਮ ਵਿੱਚ ਜਾਵਾਂਗੇ। ਸਾਨੂੰ ਕਾਲ ਖਾ ਨਹੀਂ ਸਕਦਾ। ਸੱਪ ਦਾ ਮਿਸਾਲ ਅਸਲ ਵਿੱਚ ਸੰਨਿਆਸੀ ਦੇ ਨਹੀਂ ਸਕਦੇ। ਭ੍ਰਮਰੀ ਦਾ ਮਿਸਾਲ ਵੀ ਪ੍ਰਵ੍ਰਿਤੀ ਮਾਰਗ ਵਾਲਿਆਂ ਦਾ ਹੈ। ਕਹਿੰਦੇ ਹਨ ਸੇਕਿੰਡ ਵਿੱਚ ਜੀਵਨਮੁਕਤੀ ਦੇ ਸਕਦੇ ਹਨ ਜਨਕ ਮਿਸਲ। ਇਹ ਵੀ ਕਾਪੀ ਕਰਦੇ ਹਨ। ਜੀਵਨਮੁਕਤੀ ਵਿੱਚ ਦੋਨੋ ਹੀ ਚਾਹੀਦੇ ਹਨ। ਉਹ ਸੰਨਿਆਸੀ ਜੀਵਨਮੁਕਤੀ ਕਿਵੇਂ ਦੇ ਸਕਦੇ ਹਨ। ਹੁਣ ਬਾਪ ਕਹਿੰਦੇ ਹਨ ਚੱਲੋ ਵਾਪਿਸ, ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਨਹੀਂ ਤਾਂ ਬਹੁਤ ਸਜ਼ਾ ਖਾਣਗੇ ਅਤੇ ਪਦਵੀ ਵੀ ਭ੍ਰਿਸ਼ਟ ਹੋਵੇਗੀ। ਅੰਤ ਵਿੱਚ ਕੋਈ ਦੀ ਯਾਦ ਆਈ ਤਾਂ ਫਿਰ ਪੁਨਰਜਨਮ ਤਾਂ ਲੈਣਾ ਹੀ ਹੈ। ਇਹ ਹੈ ਯੋਗ ਤੋਂ ਹੈਲਥ ਅਤੇ ਗਿਆਨ ਤੋਂ ਵੈਲਥ, ਸੇਕਿੰਡ ਵਿੱਚ ਜੀਵਨਮੁਕਤੀ ਇਸ ਨੂੰ ਕਿਹਾ ਜਾਂਦਾ ਹੈ। ਫਿਰ ਇੰਨੇ ਪੈਸੇ ਬਰਬਾਦ ਕਰਨੇ, ਭਟਕਨ ਆਦਿ ਦੀ ਕੀ ਜਰੂਰਤ ਹੈ ਇਸਲਈ ਹੈਲਥ ਮਿਨਿਸਟਰ, ਐਜੂਕੇਸ਼ਨ ਮਿਨਿਸਟਰ ਨੂੰ ਸਮਝਾਓ ਤੁਸੀਂ ਇਹ ਹਸਪਤਾਲ, ਯੂਨੀਵਰਸਿਟੀ ਖੋਲੋ ਤਾਂ ਤੁਹਾਨੂੰ ਬਹੁਤ ਫਾਇਦਾ ਹੋਵੇਗਾ। ਜੋ ਕਰੇਗਾ ਸੋ ਪਾਏਗਾ। ਸ਼ਾਹੂਕਾਰਾਂ ਦਾ ਕੰਮ ਹੈ ਸ਼ਾਹੂਕਾਰਾਂ ਦਾ ਉੱਧਾਰ ਕਰਨਾ। ਗਰੀਬ ਹੀ ਵਰਸਾ ਲੈਂਦੇ ਹਨ। ਬਾਕੀ ਜੋ ਕਰੋੜਪਤੀ ਹਨ ਉਨ੍ਹਾਂ ਦੇ ਲਈ ਕਿਹਾ ਹੋਇਆ ਹੈ – ਕਿਸ ਦੀ ਦਬੀ ਰਹੇਗੀ ਧੂਲ ਵਿੱਚ…ਪਿਛਾੜੀ ਵਿੱਚ ਅੱਗ ਲੱਗੇਗੀ ਸਭ ਖਤਮ ਹੋ ਜਾਵੇਗਾ। ਤਾਂ ਕਿਓਂ ਨਾ ਵਿਨਾਸ਼ ਦੇ ਪਹਿਲੇ ਕੁਝ ਕਰ ਲੋ ਤਾਂ ਕੁਝ ਪਦਵੀ ਵੀ ਮਿਲੇਗੀ। ਮਰਨਾ ਤਾਂ ਹੈ ਹੀ। ਡਰਾਮਾ ਦਾ ਅੰਤ ਵੀ ਹੋਣਾ ਹੈ। ਬਾਬਾ ਕਿੰਨਾ ਚੰਗੀ ਰੀਤੀ ਸਮਝਾਉਂਦੇ ਹਨ। ਨਦੀਆਂ ਤਾਂ ਚੱਕਰ ਲਗਾਉਂਦੀਆਂ ਰਹਿੰਦੀਆਂ ਹਨ। ਬਾਕੀ ਬ੍ਰਹਮ ਪੁੱਤਰਾ ਤਾਂ ਇਹ ਬ੍ਰਹਮਾ ਹੀ ਠਹਿਰਿਆ। ਮੰਮਾ ਹੈ ਸਰਸਵਤੀ। ਬਾਕੀ ਹਨ ਗਿਆਨ ਗੰਗਾਵਾਂ । ਪਾਣੀ ਦੀ ਗੰਗਾਵਾਂ ਪਾਵਨ ਕਿਵੇਂ ਬਨਾਉਣਗੀਆਂ। ਉਹ ਕੋਈ ਮੇਲਾ ਨਹੀਂ। ਇਹ ਹੈ ਸੱਚਾ ਮੇਲਾ ਜਦਕਿ ਜੀਵ ਆਤਮਾਵਾਂ ਪਰਮਾਤਮਾ ਨੂੰ ਮਿਲਦੀਆਂ ਹਨ। ਤਾਂ ਕਹਿੰਦੇ ਹਨ ਆਤਮਾ ਪਰਮਾਤਮਾ ਵੱਖ ਰਹੇ ਬਹੁਕਾਲ। ..ਹੁਣ ਜੀਵ ਆਤਮਾ ਦਾ ਮੇਲਾ ਪਰਮਾਤਮਾ ਨਾਲ ਹੈ। ਪਰਮਾਤਮਾ ਨੇ ਵੀ ਜੀਵ ਦਾ ਲੋਨ ਲਿੱਤਾ ਹੈ। ਨਹੀਂ ਤਾਂ ਪੜ੍ਹਾਉਣ ਕਿਵੇਂ ਇਸਲਈ ਉਨ੍ਹਾਂ ਨੂੰ ਸ਼ਿਵ ਭਗਵਾਨ ਕਿਹਾ ਜਾਂਦਾ ਹੈ, ਜੋ ਇਸ ਵਿੱਚ ਪ੍ਰਵੇਸ਼ ਕਰ ਗਿਆਨ ਦਿੰਦੇ ਹਨ। ਸਰਸਵਤੀ ਨੂੰ ਕਿਹਾ ਜਾਂਦਾ ਹੈ ਗੌਡਜ਼ ਆਫ਼ ਨਾਲੇਜ। ਬ੍ਰਹਮਾ ਨੂੰ ਵੀ ਨਾਲੇਜ ਹੋਵੇਗੀ। ਉਨ੍ਹਾਂ ਨੂੰ ਨਾਲੇਜ ਦੇਣ ਵਾਲਾ ਕੌਣ? ਗਿਆਨ ਦਾ ਸਾਗਰ। ਤੁਹਾਡੇ ਕੋਲ ਇਹ ਨਾਲੇਜ ਨੰਬਰਵਾਰ ਪੁਰਸ਼ਾਰਥ ਅਨੁਸਾਰ ਹੈ। ਤਾਂ ਇਹ ਨਾਲੇਜ ਧਾਰਨ ਕਰ ਸ਼੍ਰੀਮਤ ਤੇ ਚਲਣਾ ਹੈ। ਸਾਰਾ ਮਦਾਰ ਪਵਿੱਤਰਤਾ ਤੇ ਹੈ। ਇਸ ਤੇ ਹੀ ਅਬਲਾਵਾਂ ਤੇ ਅਤਿਆਚਾਰ ਹੁੰਦੇ ਹਨ। ਦਰੋਪਦੀ ਨੇ ਪੁਰਾਕਰਿਆ ਹੈ। ਸਹਿਣ ਕਰਦੇ – ਕਰਦੇ 21 ਜਨਮਾਂ ਦੇ ਲਈ ਨਗਨ ਹੋਣ ਤੋਂ ਬਚ ਜਾਂਦੀ ਹੈ। ਗੀਤਾ ਵਿੱਚ ਵੀ ਹੈ ਮੈਂ ਸਾਧੂਆਂ ਦਾ ਵੀ ਉੱਧਾਰ ਕਰਦਾ ਹਾਂ। ਪਰ ਸਾਧੂ ਲੋਕ ਇਹ ਅੱਖਰ ਸੁਣਾਉਂਦੇ ਨਹੀਂ ਹਨ।

ਤੁਸੀਂ ਜਾਣਦੇ ਹੋ ਇਸ ਸਮੇਂ ਸਾਰੀ ਦੁਨੀਆਂ ਰਿਸ਼ਵਤ ਖੋਰ ਬਣ ਗਈ ਹੈ ਇਸਲਈ ਇਨ੍ਹਾਂ ਸਭ ਦਾ ਵਿਨਾਸ਼ ਹੋਣਾ ਹੀ ਹੈ, ਜਿਨ੍ਹਾਂ ਨੂੰ ਵਰਸਾ ਲੈਣਾ ਹੋਵੇਗਾ ਉਹ ਹੀ ਲੈਣਗੇ। ਬਾਬਾ ਨੂੰ ਕਈ ਬੱਚੀਆਂ ਕਹਿੰਦੀਆਂ ਹਨ ਅਸੀਂ ਗਰੀਬ ਘਰ ਵਿੱਚ ਹੁੰਦੀਆਂ ਤਾਂ ਕਿੰਨਾ ਚੰਗਾ ਹੁੰਦਾ। ਸਾਹੂਕਾਰ ਲੋਕ ਤਾਂ ਬਾਹਰ ਨਿਕਲਣ ਨਹੀਂ ਦਿੰਦੇ ਹਨ। ਬਾਬਾ ਅਸੀਂ ਕੰਨਿਆਵਾਂ ਹੁੰਦੀਆਂ ਤਾਂ ਕਿੰਨਾ ਚੰਗਾ ਹੁੰਦਾ। ਮਾਤਾਵਾਂ ਨੂੰ ਸੀੜੀ ਉਤਰਨੀ ਪੈਂਦੀ ਹੈ। ਬਾਬਾ ਕਹਿੰਦੇ ਹਨ ਵਰਸਾ ਲੈ ਲੋ। ਮਨੁੱਖ ਨੂੰ ਮਰਨ ਵਿੱਚ ਦੇਰੀ ਨਹੀਂ ਲਗਦੀ ਹੈ। ਆਫ਼ਤਾਂ ਆਦਿ ਬਹੁਤ ਹੁੰਦੀਆਂ ਹਨ। ਤੁਸੀਂ ਸਿਰਫ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। 84 ਜਨਮ ਪੂਰੇ ਹੋਏ ਹੁਣ ਵਾਪਿਸ ਘਰ ਚਲਣਾ ਹੈ ਕਿ ਇੱਥੇ ਹੀ ਗੋਤੇ ਖਾਣੇ ਹਨ? ਮਨਮਨਾਭਵ, ਮਧਿਆਜੀ ਭਵ। ਰਾਵਣ ਦੇ ਵਰਸੇ ਨੂੰ ਭੁੱਲੋ। ਰਾਵਣ ਸ਼ਰਾਪ ਦਿੰਦੇ ਹਨ। ਬਾਪ ਕਹਿੰਦੇ ਹਨ ਬੱਚੇ ਬਣੋਂਗੇ ਤਾਂ ਵਰਸਾ ਪਾਓਗੇ। ਸ਼੍ਰੀਮਤ ਤੇ ਨਹੀਂ ਚੱਲੋਗੇ ਤਾਂ ਵਰਸਾ ਕਿਵੇਂ ਪਾਓਗੇ। ਇਹ ਰੂਹਾਨੀ ਹਸਪਤਾਲ ਖੋਲਦੇ ਜਾਓ। ਜਮੀਨ ਪਈ ਰਹਿੰਦੀ ਹੈ। ਕਿਰਾਏ ਤੇ ਦੇਣ ਤਾਂ ਵੀ ਚੰਗਾ ਹੈ, ਬਹੁਤ ਫਾਇਦਾ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਬਾਪ ਦੇ ਕੋਲ ਆਉਣ ਦੇ ਲਈ ਰੂਹਾਨੀ ਯਾਤਰਾ ਤੇ ਰਹਿਣਾ ਹੈ। ਰਾਤ ਨੂੰ ਜਾਗਕੇ ਵੀ ਇਹ ਬੁੱਧੀ ਦੀ ਯਾਤਰਾ ਜ਼ਰੂਰ ਕਰਨੀ ਹੈ।

2. ਸੱਚੇ – ਸੱਚੇ ਬ੍ਰਾਹਮਣ ਬਣ 21 ਕੁਲ ਦਾ ਉੱਧਾਰ ਕਰਨਾ ਹੈ। ਸਵਦਰਸ਼ਨ ਚੱਕ੍ਰਧਾਰੀ ਬਣਨਾ ਹੈ। ਕਾਲ ਤੇ ਵਿਜੈ ਪਾਉਣ ਦੇ ਲਈ ਇਸ ਪੁਰਾਣੀ ਖਾਲ ਤੋਂ ਮਮਤਵ ਕੱਢ ਦੇਣਾ ਹੈ।

ਵਰਦਾਨ:-

ਬ੍ਰਹਮਾ ਬਾਪ ਦੇ ਕੋਲ, ਚਾਲ, ਚਿਹਰੇ ਅਤੇ ਚਲਣ ਵਿੱਚ ਜੋ ਰਾਇਲਟੀ ਵੇਖੀ – ਉਸ ਵਿੱਚ ਫਾਲੋ ਕਰੋ। ਜਿਵੇਂ ਬ੍ਰਹਮਾ ਬਾਪ ਨੇ ਕਦੀ ਛੋਟੀ – ਛੋਟੀ ਗੱਲਾਂ ਵਿੱਚ ਆਪਣੀ ਬੁੱਧੀ ਅਤੇ ਸਮੇਂ ਨਹੀਂ ਦਿੱਤਾ। ਉਨ੍ਹਾਂ ਦੇ ਮੁੱਖ ਤੋਂ ਕਦੀ ਸਾਧਾਰਨ ਬੋਲ ਨਹੀਂ ਨਿਕਲੇ, ਹਰ ਬੋਲ ਯੁਕਤੀਯੁਕਤ ਮਤਲਬ ਵਿਅਰਥ ਭਾਵ ਤੋਂ ਪਰੇ ਅਵਿੱਕਤ ਭਾਵ ਅਤੇ ਭਾਵਨਾ ਵਾਲੇ ਰਹੇ। ਉਨ੍ਹਾਂ ਦੀ ਵ੍ਰਿਤੀ ਹਰ ਆਤਮਾ ਪ੍ਰਤੀ ਹਮੇਸ਼ਾ ਸ਼ੁਭ ਭਾਵਨਾ, ਸ਼ੁਭ ਕਾਮਨਾ ਵਾਲੀ ਰਹੀ, ਦ੍ਰਿਸ਼ਟੀ ਤੋਂ ਸਭ ਨੂੰ ਫਰਿਸ਼ਤੇ ਰੂਪ ਵਿੱਚ ਵੇਖਿਆ। ਕਰਮ ਤੋਂ ਹਮੇਸ਼ਾ ਸੁੱਖ ਦਿੱਤਾ ਅਤੇ ਸੁੱਖ ਲਿੱਤਾ। ਇਵੇਂ ਫਾਲੋ ਕਰੋ ਤਾਂ ਕਹਾਂਗੇ ਬ੍ਰਹਮਾ ਬਾਪ ਸਮਾਨ।

ਸਲੋਗਨ:-

ਲਵਲੀਨ ਸਥਿਤੀ ਦਾ ਅਨੁਭਵ ਕਰੋ

ਜਿਵੇਂ ਲੌਕਿਕ ਰੀਤੀ ਤੋਂ ਕੋਈ ਕਿਸੇ ਦੇ ਪਿਆਰ ਵਿੱਚ ਲਵਲੀਨ ਹੁੰਦਾ ਹੈ ਤਾਂ ਚਹਿਰੇ ਤੋਂ, ਨੈਣਾ ਤੋਂ, ਵਾਨੀ ਤੋਂ ਅਨੁਭਵ ਹੁੰਦਾ ਹੈ ਕਿ ਇਹ ਲਵਲੀਨ ਹੈ, ਆਸ਼ਿਕ ਹੈ। ਇਵੇਂ ਤੁਹਾਡੇ ਅੰਦਰ ਬਾਪ ਦਾ ਪਿਆਰ ਇਮਰਜ ਹੋਵੇ ਤਾਂ ਤੁਹਾਡੇ ਬੋਲ ਹੋਰਾਂ ਨੂੰ ਵੀ ਪਿਆਰ ਵਿੱਚ ਘਾਯਲ ਕਰ ਦੇਣਗੇ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top