04 January 2022 Punjabi Murli Today | Brahma Kumaris

Read and Listen today’s Gyan Murli in Punjabi 

January 3, 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਖ਼ਾਮੀਆਂ ਦਾ ਦਾਨ ਦੇਕੇ ਫਿਰ ਜੇ ਕੋਈ ਭੁੱਲ ਹੋ ਜਾਵੇ ਤਾਂ ਦੱਸਣਾ ਹੈ, ਮੀਆਂ ਮਿੱਠੂ ਨਹੀਂ ਬਣਨਾ ਹੈ, ਕਦੇ ਵੀ ਰੁੱਸਣਾ ਨਹੀਂ ਹੈ।"

ਪ੍ਰਸ਼ਨ: -

ਕਿਹੜੀ ਗੱਲ ਸਿਮਰਨ ਕਰ ਅਪਾਰ ਖੁਸ਼ੀ ਵਿੱਚ ਰਹੋ? ਕਿਸ ਗੱਲ ਤੋੰ ਕਦੇ ਰੰਜ ( ਨਾਰਾਜ਼) ਨਹੀਂ ਹੋਣਾ ਹੈ?

ਉੱਤਰ:-

ਸਿਮਰਨ ਕਰੋ – ਅਸੀਂ ਹੁਣ ਰਾਜਯੋਗ ਸਿੱਖ ਰਹੇ ਹਾਂ ਫਿਰ ਜਾਕੇ ਸੂਰਜਵੰਸ਼ੀ, ਚੰਦ੍ਰਵੰਸ਼ੀ ਰਾਜਾ ਬਣਾਂਗੇ। ਸੋਹਣੇ – ਸੋਹਣੇ ਮਹਿਲ ਬਣਾਵਾਂਗੇ। ਅਸੀਂ ਜਾਂਦੇ ਹਾਂ ਆਪਣੇ ਸੁਖਧਾਮ ਵਾਇਆ ਸ਼ਾਂਤੀਧਾਮ। ਉੱਥੇ ਫਸਟਕਲਾਸ ਚੀਜ਼ਾਂ ਹੋਣਗੀਆਂ। ਤਨ ਵੀ ਬਹੁਤ ਸੋਹਣਾ ਨਿਰੋਗੀ ਮਿਲੇਗਾ। ਇੱਥੇ ਜੇਕਰ ਇਸ ਪਿਛਾੜੀ ਦੇ ਪੁਰਾਣੇ ਸ਼ਰੀਰ ਵਿੱਚ ਬਿਮਾਰੀ ਆਦਿ ਹੁੰਦੀ ਹੈ ਤਾਂ ਰੰਜ ਨਹੀਂ ਹੋਣਾ ਹੈ, ਦਵਾਈ ਕਰਨੀ ਹੈ।

ਗੀਤ:-

ਮਹਿਫ਼ਿਲ ਮੇਂ ਜਲ ਉਠੀ ਸ਼ਮਾਂ..

ਓਮ ਸ਼ਾਂਤੀ ਗੀਤ ਤੇ ਬੱਚਿਆਂ ਨੇ ਬਹੁਤ ਵਾਰ ਸੁਣਿਆ ਹੈ। ਵੱਖ – ਵੱਖ ਤਰ੍ਹਾਂ ਨਾਲ ਬੱਚਿਆਂ ਨੂੰ ਅਰਥ ਸਮਝਾਇਆ ਜਾਂਦਾ ਹੈ। ਜਿੰਨ੍ਹਾਂ ਨੇ ਗੀਤ ਬਣਾਇਆ ਹੈ ਉਹ ਤਾਂ ਇਨ੍ਹਾਂ ਗੱਲਾਂ ਨੂੰ ਜਾਣਦੇ ਨਹੀਂ। ਤੁਸੀਂ ਹੁਣ ਬੇਹੱਦ ਬਾਪ ਦੇ ਬੱਚੇ ਬਣੇ ਹੋ। ਤੁਸੀਂ ਬੇਹੱਦ ਬਾਪ ਦੇ ਬੱਚੇ ਵੀ ਹੋ ਤਾਂ ਪੋਤਰੇ ਪੋਤਰੀਆਂ ਵੀ ਹੋ। ਇਵੇਂ ਹੋਰ ਕੋਈ ਬਾਪ ਨਹੀਂ ਕਹਿ ਸਕਦਾ ਕਿ ਤੁਸੀਂ ਸਾਡੇ ਬੱਚੇ ਵੀ ਹੋ ਅਤੇ ਪੋਤਰੇ ਪੋਤਰੀਆਂ ਵੀ ਹੋ। ਇੱਥੇ ਇਹ ਵੰਡਰ ਹੈ। ਅਸੀਂ ਸਭ ਆਤਮਾਵਾਂ ਸ਼ਿਵਬਾਬਾ ਦੇ ਬੱਚੇ ਹਾਂ ਹੋਰ ਸ਼ਿਵਬਾਬਾ ਦਾ ਬੱਚਾ ਇੱਕ ਬ੍ਰਹਮਾ ਹੈ ਸਾਕਾਰ ਵਿੱਚ, ਇਸਲਈ ਅਸੀਂ ਪੋਤਰੇ ਪੋਤਰੀਆਂ ਵੀ ਬਣਦੇ ਹਾਂ। ਬੇਸ਼ੁਮਾਰ ਬੱਚੇ ਹਨ। ਸਭ ਬੱਚੇ ਇੱਕ ਬਾਪ ਦੇ ਹਨ। ਤੁਸੀਂ ਹੁਣ ਪੋਤਰੇ – ਪੋਤਰੀਆਂ ਬਣੇ ਹੋ ਵਰਸਾ ਲੈਣ ਦੇ ਲਈ, ਹੋਰ ਕੋਈ ਤਾਂ ਵਰਸਾ ਲੈ ਨਹੀਂ ਸਕਦਾ। ਜੇਕਰ ਸਾਰੇ ਪੋਤਰੇ ਪੋਤਰੀਆਂ ਬਣ ਜਾਣ ਤਾਂ ਸਵਰਗ ਦਾ ਵਰਸਾ ਲੈ ਲੈਣ। ਅਜਿਹਾ ਤੇ ਹੋ ਨਹੀਂ ਸਕਦਾ ਇਸਲਈ ਕੋਟਾਂ ਵਿਚੋਂ ਕੋਈ ਹੀ ਪੋਤਰੇ ਪੋਤਰੀਆਂ ਬਣਦੇ ਹਨ। ਪ੍ਰਜਾਪਿਤਾ ਬ੍ਰਹਮਾ ਦੇ ਲਈ ਤਾਂ ਸਮਝਾਇਆ ਜਾਂਦਾ ਹੈ ਕਿ ਬ੍ਰਹਮਾ ਨੂੰ ਜਰੂਰ ਅਡੋਪਟ ਕਰਨਾ ਪਵੇ। ਇੱਕ ਅਡੋਪਸ਼ਨ ਹੁੰਦੀ ਹੈ ਇਹ ਫਿਰ ਹੈ ਪ੍ਰਵੇਸ਼ ਹੋਣ ਦੀ ਗੱਲ। ਬੱਚੇ ਕਹਿੰਦੇ ਹਨ, ਅਸੀਂ ਪੋਤਰੇ ਅਤੇ ਪੋਤਰੀਆਂ ਵੀ ਹਾਂ। ਇਹ ਗੱਲ ਹੋਰ ਕੋਈ ਕਹਿ ਨਹੀਂ ਸਕਦਾ ਕਿ ਬੱਚੇ ਆਪਣੇ ਸਵੀਟ ਹੋਮ ਨੂੰ ਯਾਦ ਕਰੋ। ਇਹ ਕਿਸਨੂੰ ਕਹਿੰਦੇ ਹਨ? ਆਤਮਾਵਾਂ ਨੂੰ। ਆਤਮਾ ਇਨ੍ਹਾਂ ਆਰਗੰਜ਼ ਦਵਾਰਾ ਸੁਣਦੀ ਹੈ। ਅਜਿਹਾ ਕੋਈ ਕਹਿ ਨਹੀਂ ਸਕਦਾ ਕਿ ਅਸੀਂ ਆਤਮਾਵਾਂ ਨਾਲ ਗੱਲ ਕਰਦੇ ਹਾਂ। ਆਤਮਾ ਸੁਣਦੀ ਹੈ – ਬਾਪ ਕਹਿੰਦੇ ਹਨ ਮੈਂ ਜੋ ਪਰਮਪਿਤਾ ਪ੍ਰਮਾਤਮਾ ਹਾਂ ਸੋ ਇਸ ਬ੍ਰਹਮਾ ਦੇ ਤਨ ਵਿੱਚ ਪ੍ਰਵੇਸ਼ ਕਰ ਤੁਹਾਨੂੰ ਸਿਖਾਉਂਦਾ ਹਾਂ। ਨਹੀਂ ਤਾਂ ਕਿਵੇਂ ਸਮਝਾਵਾਂ। ਮੈਨੂੰ ਆਉਣਾ ਵੀ ਬ੍ਰਹਮਾ ਦੇ ਤਨ ਵਿੱਚ ਹੈ। ਨਾਮ ਵੀ ਬ੍ਰਹਮਾ ਹੀ ਰੱਖਣਾ ਹੈ ਤਾਂ ਤੇ ਬ੍ਰਹਮਾਕੁਮਾਰ ਕੁਮਾਰੀਆਂ ਕਹਿਲਾਵੋ। ਉਨ੍ਹਾਂ ਬ੍ਰਾਹਮਣਾਂ ਨੂੰ ਪੁੱਛੋ ਤੁਸੀਂ ਬ੍ਰਹਮਾ ਦੀ ਸੰਤਾਨ ਕਿਵੇਂ ਹੋ। ਤੁਹਾਨੂੰ ਦੱਸ ਨਹੀਂ ਸਕਦੇ। ਕਹਿਣਗੇ ਅਸੀਂ ਬ੍ਰਹਮਾ ਦੀ ਮੁੱਖ ਵੰਸ਼ਾਵਲੀ ਹਾਂ। ਪ੍ਰੰਤੂ ਹਨ ਤੇ ਕੁੱਖ ਵੰਸ਼ਾਵਲੀ। ਕਹਿੰਦੇ ਹਨ ਮੁੱਖ ਵੰਸ਼ਾਵਲੀ ਸੀ, ਹੁਣ ਕੁੱਖ ਵੰਸ਼ਾਵਲੀ ਬਣੇ ਹਾਂ। ਹੁਣ ਅਜਿਹਾ ਤੇ ਨਹੀਂ ਬ੍ਰਹਮਾ ਦੇ ਕੁੱਖ ਵੰਸ਼ਾਵਲੀ ਹੋਣਗੇ। ਤਾਂ ਇਹ ਬਹੁਤ ਵੰਡਰਫੁਲ ਗੱਲ ਹੈ। ਬਾਪ ਕਦੇ ਰਾਂਗ ਗੱਲ ਨਹੀਂ ਸੁਣਾਉਣਗੇ। ਇਹ ਸੱਤ ਹੈ। ਅਸੀਂ ਸੱਤ ਬਣ ਰਹੇ ਹਾਂ। ਆਪਣੇ ਨੂੰ ਮੀਆਂ ਮਿੱਠੂ ਨਹੀਂ ਸਮਝਣਾ ਹੈ। ਇਹ ਦਾਦਾ ਵੀ ਕਹਿੰਦੇ ਹਨ – ਜਦੋਂ ਤੱਕ ਪਰਿਪੂਰਨ ਬਣੀਏ ਉਦੋਂ ਤੱਕ ਕੁਝ ਨਾ ਕੁਝ ਹੋ ਸਕਦਾ ਹੈ। ਪਰ ਤੁਹਾਡਾ ਕੰਮ ਹੈ ਸ਼ਿਵਬਾਬਾ ਨਾਲ। ਮਨੁੱਖ ਤਾਂ ਕੁਝ ਵੀ ਭੁੱਲਾਂ ਕਰ ਸਕਦੇ ਹਨ, ਹੋਰਾਂ ਨਾਲ ਤੁਹਾਡੀ ਖਿਟਪਿਟ ਹੋ ਸਕਦੀ ਹੈ। ਪ੍ਰੰਤੂ ਬਾਪ ਤੋੰ ਤਾਂ ਵਰਸਾ ਲੈਣਾ ਹੈ ਨਾ। ਬਹੁਤ ਬੱਚੇ ਬਾਪ ਨਾਲ ਵੀ ਰੁੱਸ ਜਾਂਦੇ ਹਨ। ਜੇਕਰ ਕੋਈ ਭਾਈ – ਭੈਣ ਨੇ ਕੁਝ ਕਹਿ ਵੀ ਦਿੱਤਾ ਪਰ ਸ਼ਿਵਬਾਬਾ ਦੀ ਮੁਰਲੀ ਤਾਂ ਸੁਣੋ ਨਾ। ਘਰ ਵਿੱਚ ਬੈਠੇ ਰਹੋ, ਪਰੰਤੂ ਬਾਪ ਦਾ ਖਜ਼ਾਨਾ ਤੇ ਲਵੋ। ਖਜਾਨੇ ਦੇ ਬਿਗਰ ਤੁਸੀਂ ਕੀ ਕਰੋਗੇ! ਬ੍ਰਾਹਮਣਾਂ ਦੇ ਸੰਗ ਵਿੱਚ ਵੀ ਜਰੂਰ ਆਉਣਾ ਪਵੇ, ਨਹੀਂ ਤਾਂ ਸ਼ੂਦਰਾਂ ਦੇ ਸੰਗ ਦਾ ਅਸਰ ਹੋ ਜਾਵੇਗਾ। ਤੁਹਾਡੀ ਦੁਰਗਤੀ ਹੋ ਜਾਵੇਗੀ। ਸਤਿਸੰਗ ਤਾਰੇ ਕੁਸੰਗ ਬੋਰੇ। ਹੰਸ ਜਾਕੇ ਬਗੁਲਿਆਂ ਦੇ ਸੰਗ ਰਹਿੰਦੇ ਹਨ ਤਾਂ ਸਤਿਆਨਾਸ਼ ਹੋ ਜਾਂਦੀ ਹੈ। ਖਵਈਆ ਇਕ ਹੀ ਬਾਪ ਨੂੰ ਕਿਹਾ ਜਾਂਦਾ ਹੈ। ਬਾਕੀ ਡੁਬੋਨ ਵਾਲੇ ਤਾਂ ਅਨੇਕ ਹਨ। ਕੋਈ ਵੀ ਮਨੁੱਖ ਆਪਣੇ ਨੂੰ ਖਵਈਆ ਜਾਂ ,ਗੁਰੂ ਨਹੀਂ ਕਹਿਲਾ ਸਕਦਾ ਹੈ। ਇਸ ਆਸਾਰ ਸੰਸਾਰ, ਵਿਸ਼ੇ ਸਾਗਰ ਤੋਂ ਕੱਢ ਸਵੀਟ ਹੋਮ ਵਿੱਚ ਲੈ ਜਾਣ ਵਾਲਾ ਇੱਕ ਹੀ ਬਾਪ ਹੈ। ਬਾਪ ਕਹਿੰਦੇ ਹਨ ਸੁਖਧਾਮ, ਸ਼ਾਂਤੀਧਾਮ ਅਤੇ ਦੁਖਧਾਮ ਇਹ ਤਿੰਨ ਧਾਮ ਹਨ। ਤੁਹਾਨੂੰ ਇਸ ਦੁਖਧਾਮ ਤੋਂ ਨਿਕਲ ਸ਼ਾਂਤੀਧਾਮ ਵਿੱਚ ਜਾਣਾ ਹੈ। ਇਸ ਦੁਖਧਾਮ ਨੂੰ ਅੱਗ ਲੱਗਣੀ ਹੈ। ਇਹ ਦੁਖ ਦਾ ਭੰਬੋਰ ਹੈ, ਇਸ ਵਿੱਚ ਕੁੰਭਕਰਨ ਵਰਗੇ ਭ੍ਰਿਸ਼ਟਾਚਾਰੀ ਮਨੁੱਖ ਰਹਿੰਦੇ ਹਨ। ਪਤਿਤ – ਪਾਵਨ ਬਾਪ ਨੂੰ ਬੁਲਾਉਂਦੇ ਹਨ। ਪਤਿਤ – ਪਾਵਨ ਗੰਗਾ ਨੂੰ ਤਾਂ ਬੁਲਾਉਣ ਦੀ ਗੱਲ ਹੀ ਨਹੀਂ। ਉਹ ਤਾਂ ਅਨਾਦਿ ਹੈ। ਸਵਰਗ ਵਿੱਚ ਵੀ ਤੇ ਹੋਵੇਗੀ ਨਾ। ਜੇਕਰ ਇਹ ਗੰਗਾ ਪਤਿਤ – ਪਾਵਨੀ ਹੋਵੇ ਤਾਂ ਫਿਰ ਸਾਰੇ ਪਾਵਨ ਹੋਣੇ ਚਾਹੀਦੇ ਹਨ। ਕੁਝ ਵੀ ਸਮਝਦੇ ਨਹੀਂ।

ਹੁਣ ਤੁਸੀਂ ਬੱਚਿਆਂ ਨੂੰ ਸਮਝਾਇਆ ਹੈ। ਤਾਂ ਸਮਝਦੇ ਹੋ – ਨੰਬਰਵਾਰ ਪੁਰਸ਼ਾਰਥ ਅਨੁਸਾਰ, ਕਿਉਂਕਿ ਬੱਚਿਆਂ ਵਿੱਚ ਖ਼ਾਮੀਆਂ ਹਨ, ਅਸ਼ੁੱਧ ਹੰਕਾਰ, ਕਾਮ – ਕ੍ਰੋਧ ਹਰ ਇੱਕ ਵਿੱਚ ਹੈ। ਹਰ ਇੱਕ ਨੂੰ ਆਪਣੇ ਦਿਲ ਤੋਂ ਪੁੱਛਣਾ ਚਾਹੀਦਾ ਹੈ ਕਿ ਸਾਡੇ ਵਿੱਚ ਕੀ ਖਾਮੀ ਹੈ। ਬਾਪ ਨੂੰ ਦੱਸਣਾ ਚਾਹੀਦਾ ਹੈ – ਬਾਬਾ ਮੇਰੇ ਵਿੱਚ ਇਹ ਖਾਮੀ ਹੈ। ਨਹੀਂ ਤੇ ਉਹ ਖਾਮੀ ਵ੍ਰਿਧੀ ਨੂੰ ਪਾਵੇਗੀ। ਇਹ ਕੋਈ ਸ਼ਰਾਪ ਨਹੀਂ ਦਿੰਦੇ ਹਨ। ਪ੍ਰੰਤੂ ਇੱਕ ਲਾਅ ਹੈ, ਖ਼ਾਮੀਆਂ ਦਾ ਦਾਨ ਦੇਕੇ ਫਿਰ ਕੋਈ ਭੁੱਲ ਹੋ ਜਾਵੇ ਤਾਂ ਦੱਸਣਾ ਚਾਹੀਦਾ ਹੈ। ਬਾਬਾ ਅਸੀਂ ਇਹ ਭੁੱਲ ਕੀਤੀ, ਫਲਾਣੇ ਚੀਜ਼ ਦੀ ਚੋਰੀ ਕੀਤੀ। ਸ਼ਿਵਬਾਬਾ ਦੇ ਭੰਡਾਰੇ ਵਿੱਚ ਸਭ ਕੁਝ ਮਿਲਦਾ ਹੈ, ਅਵਿਨਾਸ਼ੀ ਗਿਆਨ ਰਤਨ ਵੀ ਮਿਲਦੇ ਹਨ ਤਾਂ ਸ਼ਰੀਰ ਨਿਰਵਾਹ ਅਰਥ ਵੀ ਸਭ ਕੁਝ ਮਿਲਦਾ ਹੈ। ਬੁੱਧੀ ਦੀ ਖੁਰਾਕ, ਸ਼ਰੀਰ ਦੀ ਖੁਰਾਕ ਸਭ ਕੁਝ ਮਿਲਦਾ ਹੈ। ਫਿਰ ਵੀ ਕੁਝ ਚਾਹੀਦਾ ਹੈ ਤਾਂ ਮੰਗ ਸਕਦੇ ਹਨ। ਜੇਕਰ ਬਿਗਰ ਪੁੱਛੇ ਕੁਝ ਚੁੱਕੋਗੇ ਤਾਂ ਤੁਹਾਨੂੰ ਵੇਖ ਹੋਰ ਵੀ ਇਵੇਂ ਕਰਨਗੇ। ਮੰਗ ਕੇ ਲੈਣਾ ਠੀਕ ਹੁੰਦਾ ਹੈ। ਜਿਵੇਂ ਬੱਚੇ ਬਾਪ ਤੋੰ ਜੋ ਕੁਝ ਮੰਗਦੇ ਹਨ ਤਾਂ ਬਾਪ ਦੇ ਦਿੰਦੇ ਹਨ। ਸਾਹੂਕਾਰ ਹੋਵੇਗਾ ਤਾਂ ਸਭ ਕੁਝ ਮੰਗਵਾ ਦੇਵੇਗਾ, ਗਰੀਬ ਕੀ ਕਰੇਗਾ। ਇਹ ਤਾਂ ਸ਼ਿਵਬਾਬਾ ਦਾ ਭੰਡਾਰਾ ਹੈ, ਕੋਈ ਚੀਜ਼ ਚਾਹੀਦੀ ਹੈ ਤਾਂ ਮੰਗ ਸਕਦੇ ਹੋ। ਯਥਾਯੋਗ ਸਭ ਨੂੰ ਮਿਲਣਾ ਹੈ। ਬਾਬਾ ਮੰਮਾ ਜਾਂ ਅਨੰਯਾ ਬੱਚਿਆਂ ਨਾਲ ਰੀਸ ਨਹੀਂ ਕਰਨੀ ਚਾਹੀਦੀ। ਬਾਬਾ ਵੀ ਮਹਿਮਾ ਕਰਦੇ ਹਨ, ਫਲਾਣੇ ਬੱਚੇ ਬਹੁਤ ਚੰਗੀ ਸਰਵਿਸ ਕਰਦੇ ਹਨ। ਤਾਂ ਤੁਸੀਂ ਬੱਚਿਆਂ ਨੂੰ ਵੀ ਉਨ੍ਹਾਂ ਦਾ ਰਿਗਾਰਡ ਰੱਖਣਾ ਚਾਹੀਦਾ ਹੈ। ਸਾਰਾ ਮਦਾਰ ਗਿਆਨ ਅਤੇ ਯੋਗ ਤੇ ਹੈ। ਸੈਂਸੀਬੁਲ ਬੱਚੇ ਬਹੁਤ ਯੁਕਤੀ ਨਾਲ ਚਲਦੇ ਹਨ, ਜਾਣਦੇ ਹਨ ਇਹ ਬਰੋਬਰ ਸਾਡੇ ਤੋੰ ਉੱਚ ਹਨ। ਤਾਂ ਉਨ੍ਹਾਂ ਨੂੰ ਰਿਗਾਰਡ ਨਾਲ ਵੇਖਣਾ ਚਾਹੀਦਾ ਹੈ। ਫੀਮੇਲਜ਼ ਵੀ ਕੋਈ ਬੜੀ ਪੜ੍ਹੀ – ਲਿਖੀ ਸ਼ਰੂਡ ਹੁੰਦੀਆਂ ਹਨ, ਜੋ ਤੁਸੀਂ – ਤੁਸੀਂ ਕਹਿ ਗੱਲ ਕਰਨਗੀਆਂ। ਕਈ ਤਾਂ ਅਨਪੜ੍ਹ, ਤੂ – ਤੂ ਕਹਿ ਗੱਲ ਕਰਦੀਆਂ ਹਨ। ਇਹ ਮੈਨਰਜ ਚਾਹੀਦੇ ਹਨ। ਬਾਪ ਦੇ ਅੱਗੇ ਤਾਂ ਕਿਸਮ – ਕਿਸਮ ਦੇ ਆਉਂਦੇ ਹਨ। ਬਾਪ ਕਿਸੇ ਨੂੰ ਵੀ ਕਹਿਣਗੇ – ਤੁਸੀਂ ਰਾਜੀ ਖੁਸ਼ੀ ਹੋ? ਕਈ ਅਫ਼ਸਰ ਆਦਿ ਨੂੰ ਰਿਗਾਰਡ ਦੇਣਾ ਪੈਂਦਾ ਹੈ। ਪੋਪ ਆਇਆ – ਉਨ੍ਹਾਂ ਨੂੰ ਵੀ ਦੱਸਣਾ ਹੈ ਕਿ ਇਹ ਕੰਡਿਆਂ ਦਾ ਜੰਗਲ ਹੈ, ਤੁਸੀਂ ਜਿਸਨੂੰ ਪੈਰਾਡਾਇਜ ਕਹਿੰਦੇ ਹੋ ਉਹ ਗਾਰਡਨ ਆਫ਼ ਫਲਾਵਰ ਹੈ। ਉੱਥੇ ਤਾਂ ਜਰੂਰ ਚੰਗੇ ਫਰਿਸ਼ਤੇ ਰਹਿੰਦੇ ਹੋਣਗੇ। ਇਹ ਕੰਡਿਆਂ ਦਾ ਜੰਗਲ ਹੈ, ਜੰਗਲ ਵਿੱਚ ਕੰਡੇ ਅਤੇ ਜਾਨਵਰ ਵੀ ਰਹਿੰਦੇ ਹਨ। ਇਹ ਬਾਬਾ ਤਾਂ ਕਿਸੇ ਨੂੰ ਕੁਝ ਵੀ ਕਹਿ ਸਕਦੇ ਹਨ। ਬੱਚੇ ਤਾਂ ਨਹੀਂ ਕਹਿ ਸਕਦੇ। ਹੁਣ ਪੈਰਾਡਾਇਜ ਸਥਾਪਨ ਹੋ ਰਿਹਾ ਹੈ, ਇਹ ਆਇਰਨ ਏਜ਼ ਹੈ। ਗਾਰਡਨ ਆਫ ਅੱਲਾਹ ਦੀ ਸਥਾਪਨਾ ਹੁੰਦੀ ਹੈ। ਸਤਿਯੁਗ ਹੈ ਗਾਰਡਨ ਆਫ਼ ਅੱਲਾਹ, ਇਹ ਹੈ ਕੰਡਿਆਂ ਦਾ ਜੰਗਲ। ਇਹ ਗੱਲਾਂ ਬਹੁਤ ਸਮਝਣ ਦੀਆਂ ਹਨ। ਤਕਦੀਰਵਾਨ ਹੀ ਚੰਗੀ ਤਰ੍ਹਾਂ ਸਮਝ ਸਕਦੇ ਹਨ ਅਤੇ ਸਮਝਾ ਸਕਦੇ ਹਨ। ਬਾਬਾ ਬੱਚਿਆਂ ਨੂੰ ਚੰਗੀ ਰਾਏ ਦਿੰਦੇ ਹਨ ਤਾਂ 5 ਵਿਕਾਰਾਂ ਤੇ ਜਿੱਤ ਪਾਉਣੀ ਹੈ। ਇਸ ਤੋਂ ਵਿਦਾਈ ਤਾਂ ਅੰਤ ਵਿੱਚ ਹੋਣੀ ਹੈ, ਉਦੋਂ ਤੱਕ ਕੁਝ ਨਾ ਕੁਝ ਖ਼ਾਮੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਹਟਾਉਣ ਦਾ ਪੁਰਸ਼ਾਰਥ ਕਰਨਾ ਹੈ, ਦੇਹੀ ਅਭਿਮਾਨੀ ਬਣਨਾ ਹੈ। ਯਾਦ ਕਰਨਾ ਹੈ ਸ਼ਾਂਤੀਧਾਮ ਅਤੇ ਸੁਖਧਾਮ ਨੂੰ, ਤਾਂ ਖੁਸ਼ੀ ਰਹੇਗੀ। ਅਸੀਂ ਸੁਖਧਾਮ ਜਾਂਦੇ ਹਾਂ ਵਾਇਆ ਸ਼ਾਂਤੀਧਾਮ, ਉਦੋਂ ਤੱਕ ਸਾਰੀ ਸਫਾਈ ਹੋ ਜਾਵੇਗੀ। ਫਿਰ ਸਵਰਗ ਵਿੱਚ ਹਰ ਚੀਜ਼ ਫਸਟਕਲਾਸ ਮਿਲੇਗੀ। ਹੀਰੇ ਜਵਾਹਰਤਾਂ ਦੇ ਮਹਿਲ ਆਕੇ ਬਣਾਵੋਗੇ, ਇਹ ਕਰਾਂਗੇ। ਤੁਹਾਨੂੰ ਵੀ ਬੁੱਧੀ ਵਿੱਚ ਰਹਿੰਦਾ ਹੈ ਨਾ, ਅਸੀਂ ਆਤਮਾ ਹਾਂ। ਇੱਥੇ ਆਏ ਹਾਂ ਆਪਣੀ ਰਾਜਧਾਨੀ ਸਥਾਪਨ ਕਰਨ। ਫਿਰ ਸ਼ਿਵਬਾਬਾ ਦੇ ਨਾਲ ਚਲੇ ਜਾਵਾਂਗੇ। ਅਸੀਂ ਰਾਜਯੋਗ ਸਿੱਖ ਰਹੇ ਹਾਂ, ਫਿਰ ਜਾਕੇ ਸੂਰਜਵੰਸ਼ੀ ਚੰਦ੍ਰਵੰਸ਼ੀ ਰਾਜਾ ਰਾਣੀ ਬਣਾਂਗੇ। ਮਹਿਲ ਤਾਂ ਬਣਾਉਣੇ ਪੈਣਗੇ ਨਾ। ਇਹ ਗੱਲਾਂ ਅੰਦਰ ਸਿਮਰਨ ਕਰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਖ਼ਾਮੀਆਂ ਤਾਂ ਬਹੁਤ ਹਨ, ਦੇਹ ਅਭਿਮਾਨ ਵਿੱਚ ਬਹੁਤ ਆਉਂਦੇ ਹਨ। ਇਹ ਪਿਛਾੜੀ ਦਾ ਪੁਰਾਣਾ ਚੋਲਾ ਹੈ, ਨਵਾਂ ਚੋਲਾ ਸਤਿਯੁਗ ਵਿੱਚ ਮਿਲੇਗਾ। ਬਾਪ ਬੈਠ ਮਿੱਠੇ – ਮਿੱਠੇ ਬੱਚਿਆਂ ਨੂੰ ਸਮਝਾਉਂਦੇ ਹਨ, ਅਧਾਕਲਪ ਤੁਸੀਂ ਭਗਤੀ ਕੀਤੀ ਹੈ – ਭਗਵਾਨ ਦੇ ਨਾਲ ਮਿਲਣ ਦੇ ਲਈ। ਭਗਤੀ ਕੀਤੀ ਹੀ ਜਾਂਦੀ ਹੈ ਇੱਕ ਭਗਵਾਨ ਦੇ ਨਾਲ ਮਿਲਣ ਦੇ ਲਈ ਜਾਂ ਅਨੇਕਾਂ ਨਾਲ ਮਿਲਣ ਦੇ ਲਈ? ਭਗਤੀ ਵੀ ਇੱਕ ਦੀ ਕਰਨੀ ਹੁੰਦੀ ਹੈ ਫਿਰ ਅਵਿਭਚਾਰੀ ਭਗਤੀ ਹੋ ਜਾਂਦੀ ਹੈ। ਫਿਰ ਤੁਸੀਂ ਜਨਮ – ਜਨਮਾਂਤ੍ਰ ਗੁਰੂ ਕਰਦੇ ਪੁਨਰਜਨਮ ਲਿਆ ਫਿਰ ਦੂਜਾ ਗੁਰੂ ਕਰਨਾ ਪਵੇ। ਹੁਣ ਬਾਪ ਕਹਿੰਦੇ ਹਨ ਮੈਂ ਤੁਹਾਨੂੰ ਸਵਰਗ ਵਿੱਚ ਲੈ ਚਲਦਾ ਹਾਂ। ਉੱਥੇ ਤੁਹਾਨੂੰ ਜਨਮ – ਜਨਮਾਂਤ੍ਰ ਗੁਰੂ ਕਰਨ ਦੀ ਲੋੜ ਨਹੀਂ ਰਹੇਗੀ। ਅਵਿਭਚਾਰੀ ਭਗਤੀ ਦੇ ਬਾਦ ਵਿਭਚਾਰੀ ਭਗਤੀ ਬਣਨੀ ਹੀ ਹੈ ਕਿਉਂਕਿ ਹੁਣ ਹੈ ਉਤਰਦੀ ਕਲਾ। ਤਾਂ ਬਾਪ ਕਹਿੰਦੇ ਬੱਚੇ ਹੁਣ ਘਰ ਚਲਣਾ ਹੈ। ਮੇਰੇ ਲਈ ਗਾਉਂਦੇ ਹਨ ਲਿਬਰੇਟਰ, ਖਵਈਆ, ਬਾਗਵਾਨ ਹੈ। ਸਵਰਗ ਹੈ ਹੀ ਫੁੱਲਾਂ ਦਾ ਬਗੀਚਾ। ਫਿਰ ਖਵਈਆ ਚਲਾ ਜਾਵੇਗਾ। ਸਾਰੇ ਤਾਂ ਸਵਰਗ ਵਿੱਚ ਨਹੀਂ ਜਾਣਗੇ। ਪਹਿਲਾਂ – ਪਹਿਲਾਂ ਜੋ ਵੀ ਆਉਂਦੇ ਹਨ, ਉਨ੍ਹਾਂ ਦੇ ਲਈ ਜਿਵੇਂਕਿ ਗਾਰਡਨ ਆਫ ਅੱਲਾਹ ਹੈ ਬਹੁਤ ਸੁਖ ਭੋਗਦੇ ਹਨ। ਅੱਲਾਹ ਹੀ ਸਭ ਨੂੰ ਸੁਖ ਦਿੰਦੇ ਹਨ। ਇਹ ਤਾਂ ਕੋਈ ਵੀ ਕਹਿਣਗੇ ਸਤਿਯੁਗ ਗਾਰਡਨ ਆਫ ਅੱਲਾਹ ਸੀ। ਭਾਰਤ ਹੀ ਪ੍ਰਾਚੀਨ ਖੰਡ ਹੈ। ਜਦੋਂ ਸੂਰਜਵੰਸ਼ੀ, ਚੰਦ੍ਰਵੰਸ਼ੀ ਰਾਜ ਕਰਦੇ ਸੀ, ਉਸ ਸਮੇਂ ਸਭ ਆਤਮਾਵਾਂ ਸਵੀਟ ਹੋਮ ਵਿੱਚ ਸਨ, ਜਿਸ ਦੇ ਲਈ ਹੀ ਭਗਤੀ ਕਰਦੇ ਹਨ ਕਿ ਮੁਕਤੀ ਵਿੱਚ ਜਾਈਏ। ਜੀਵਨਮੁਕਤੀ ਦੇਣ ਵਾਲਾ ਤਾਂ ਕੋਈ ਗੁਰੂ ਹੈ ਨਹੀਂ। ਸ਼ਿਵਬਾਬਾ ਹੀ ਮੁਕਤੀ ਅਤੇ ਜੀਵਨਮੁਕਤੀ ਦਾ ਰਾਹ ਦੱਸਦੇ ਹਨ। ਹੁਣ ਇਹ ਹੈ ਦੁਖਧਾਮ, ਭੰਬੋਰ ਨੂੰ ਅੱਗ ਲੱਗਣੀ ਹੈ। ਲੱਖਾਂ ਵਰ੍ਹਿਆਂ ਦਾ ਕਲਪ ਹੁੰਦਾ ਨਹੀਂ। ਲੱਖਾਂ ਵਰ੍ਹੇ ਸਮਝ ਕੁੰਭਕਰਨ ਦੀ ਨੀਂਦ ਵਿੱਚ ਸੁੱਤੇ ਹੋਏ ਹਨ। ਹੁਣ ਈਸ਼ਵਰ ਨੇ ਆਕੇ ਜਗਾਇਆ ਹੈ, ਤੁਹਾਨੂੰ ਫਿਰ ਦੂਜਿਆਂ ਨੂੰ ਵੀ ਜਗਾਉਣਾ ਹੈ। ਸਰਵਿਸ ਬਿਨਾਂ ਤੇ ਉੱਚ ਪਦਵੀ ਨਹੀਂ ਮਿਲੇਗੀ। ਬੱਚਿਆਂ ਤੇ ਬਾਬਾ ਨੂੰ ਰਹਿਮ ਆਉਂਦਾ ਹੈ ਕਿ ਪੂਰਾ ਵਰਸਾ ਨਹੀਂ ਪਾਉਂਦੇ ਹਨ। ਬਾਪ ਤਾਂ ਸਭ ਨੂੰ ਪੂਰਾ ਪੁਰਸ਼ਾਰਥ ਕਰਵਾਉਣਗੇ। ਕਿਉਂ ਨਾ ਤੁਸੀਂ ਬਾਬਾ ਦੀ ਵਿਜੇ ਮਾਲਾ ਵਿੱਚ ਪਿਰੋ ਜਾਵੋ। ਹੈ ਬਹੁਤ ਸਹਿਜ, ਕਿਸੇ ਨੂੰ ਵੀ ਸਮਝਾਉਣਾ। ਬ੍ਰਹਮਾ ਦਵਾਰਾ ਸਥਾਪਨਾ, ਸ਼ੰਕਰ ਦਵਾਰਾ ਦੁਖਧਾਮ ਦਾ ਵਿਨਾਸ਼, ਹੁਣ ਸੁਖਧਾਮ ਦੇ ਲਈ ਪੁਰਸ਼ਾਰਥ ਕਰਨਾ ਹੈ ਲੇਕਿਨ ਸੁਖਧਾਮ ਨੂੰ ਕੋਈ ਜਾਣਦੇ ਨਹੀਂ। ਜੇਕਰ ਜਾਣਦੇ ਹੋਣ ਤਾਂ ਉੱਥੇ ਪਹੁੰਚ ਜਾਣ। ਕੋਈ ਜਾਣਦੇ ਨਹੀਂ ਤਾਂ ਪਹੁੰਚ ਵੀ ਨਹੀਂ ਸਕਦੇ। ਖੰਭ ਟੁੱਟੇ ਹੋਏ ਹਨ। ਤੁਸੀਂ ਬੱਚੇ ਕਾਲ ਤੇ ਵਿਜੇ ਪਾਉਂਦੇ ਹੋ। ਕਾਲਾਂ ਦਾ ਕਾਲ ਬਾਪ ਹੀ ਕਾਲ ਤੇ ਵਿਜੇ ਪਹਿਣਾਉਣਗੇ। ਤਾਂ ਇਹ ਸਬ ਧਾਰਨਾ ਕਰ ਪਤਿਤਾਂ ਨੂੰ ਪਾਵਨ ਬਣਨਾ ਹੈ। ਸਿਰ੍ਫ ਪ੍ਰਭਾਵਿਤ ਹੋਕੇ ਜਾਣਗੇ, ਉਸਦਾ ਕੀ ਫਾਇਦਾ। ਪੂਰਾ ਰੰਗ ਤਾਂ ਚੜ੍ਹੇ ਜੇਕਰ ਸਤ ਦਿਨ ਦਾ ਕੌਰਸ ਕਰਨ। ਕਈ – ਕਈ ਬੱਚੇ ਚਲਦੇ – ਚਲਦੇ ਬ੍ਰਾਹਮਣੀ ਨਾਲ ਵੀ ਰੁੱਸਣ ਦੇ ਕਾਰਨ ਫਿਰ ਸ਼ਿਵਬਾਬਾ ਨਾਲ ਵੀ ਰੁੱਸ ਜਾਂਦੇ ਹਨ। ਭਗਵਾਨ ਨਾਲ ਰੁੱਸਣਾ – ਕੀ ਇਹ ਅਕਲਮੰਦੀ ਹੈ? ਹੋਰਾਂ ਨਾਲ ਰੁੱਸਣ ਤਾਂ ਰੁੱਸਣ ਦਵੋ, ਮੇਰੇ ਨਾਲ ਰੁੱਸੇ ਤਾਂ ਮੁਰਦਾ ਬਣ ਜਾਣਗੇ। ਸ਼ਿਵਬਾਬਾ ਨਾਲ ਤੇ ਨਹੀਂ ਰੁੱਸੋ। ਖਜਾਨਾ ਲੈਂਦੇ ਰਹੋ, ਧਨ ਦਿੱਤੇ ਧਨ ਨਾ ਖੁਟੇ … ਸੰਗ ਵੀ ਚਾਹੀਦਾ ਹੈ। ਬ੍ਰਾਹਮਣ ਕੁਲ ਵਿੱਚ ਤਾਂ ਬਹੁਤ ਖੀਰਖੰਡ ਹੋਣੇ ਚਾਹੀਦੇ ਹਨ। ਧੂਤੀਆਂ ਅਤੇ ਧੂਤੇ ਵੀ ਹੁੰਦੇ ਹਨ ( ਪਰਚਿੰਤਨ ਕਰਨ ਵਾਲੇ) ਉਨ੍ਹਾਂ ਤੋਂ ਸੰਭਾਲ ਚਾਹੀਦੀ ਹੈ।

ਬਾਪ ਸਮਝਾਉਂਦੇ ਹਨ- ਬੱਚਿਓ ਸਰਵਿਸ ਦਾ ਬਹੁਤ ਸ਼ੌਂਕ ਹੋਣਾ ਚਾਹੀਦਾ ਹੈ। ਡੁੱਬੇ ਹੋਏ ਨੂੰ ਬਾਹਰ ਕੱਢਣਾ ਹੈ। ਇਸ ਵਿੱਚ ਚੈਰਿਟੀ ਬਿਗਨਸ ਐਟ ਹੋਮ। ਬਾਪ ਵੀ ਪਹਿਲਾਂ – ਪਹਿਲਾਂ ਬ੍ਰਹਮਾ ਬੱਚੇ ਨੂੰ ਉਠਾਉਂਦੇ ਹਨ। ਤੁਸੀਂ ਫਿਰ ਆਪਣੇ ਬੱਚਿਆਂ ਨੂੰ ਉਠਾਓ। ਜੀਅਦਾਨ ਦਵੋ। ਪੜ੍ਹਾਈ ਤੇ ਅੰਤ ਤੱਕ ਪੜ੍ਹਨੀ ਹੈ। ਕਿੰਨੀ ਚੰਗੀ – ਚੰਗੀ ਪੋਆਇੰਟਸ ਬਾਪ ਦਿੰਦੇ ਹਨ। ਜਿਉਂਦੇ ਜੀ ਮਰਕੇ ਵਰਸਾ ਪਾਉਣਾ ਹੈ, ਬਾਬਾ ਮੈਂ ਤੁਹਾਡਾ ਹਾਂ। ਤੁਹਾਡੇ ਹੀ ਸੀ ਫਿਰ ਤੁਹਾਡੇ ਬਣੇ ਹਾਂ। ਤੁਹਾਡੇ ਤੋੰ ਪੂਰਾ ਵਰਸਾ ਲੈਕੇ ਹੀ ਛੱਡਾਂਗੇ। ਇਸ ਦੁਖਧਾਮ ਦੇ ਭੰਬੋਰ ਨੂੰ ਅੱਗ ਲੱਗਣੀ ਹੈ। ਅਸੀਂ ਸੁਖਧਾਮ ਵਿੱਚ ਜਾ ਰਹੇ ਹਾਂ, ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਜੋ ਗਿਆਨ ਯੋਗ ਵਿੱਚ ਤਿੱਖੇ ਹਨ, ਚੰਗੀ ਸਰਵਿਸ ਕਰਦੇ ਹਨ, ਉਨ੍ਹਾਂ ਨੂੰ ਬਹੁਤ – ਬਹੁਤ ਰਿਗਾਰਡ ਦੇਣਾ ਹੈ। ਤੁਸੀਂ – ਤੁਸੀਂ ਕਹਿ ਗੱਲ ਕਰਨੀ ਹੈ। ਆਪਸ ਵਿੱਚ ਵੀ ਕਦੇ ਰੁੱਸਣਾ ਨਹੀਂ ਹੈ।

2. ਬ੍ਰਾਹਮਣ ਕੁਲ ਵਿੱਚ ਵੀ ਬਹੁਤ – ਬਹੁਤ ਖੀਰਖੰਡ ਹੋ ਕੇ ਰਹਿਣਾ ਹੈ। ਧੂਤੇਪਨ, ਪਰਚਿੰਤਨ ਤੋੰ ਆਪਣੀ ਸੰਭਾਲ ਕਰਨੀ ਹੈ। ਸਤਿਸੰਗ ਜਰੂਰ ਕਰਨਾ ਹੈ।

ਵਰਦਾਨ:-

ਹੁਣ ਚੜ੍ਹਦੀ ਕਲਾ ਦਾ ਸਮਾਂ ਖਤਮ ਹੋਇਆ, ਹੁਣ ਉੱਡਦੀ ਕਲਾ ਦਾ ਸਮਾਂ ਹੈ। ਉੱਡਦੀ ਕਲਾ ਦੀ ਨਿਸ਼ਾਨੀ ਹੈ ਡਬਲ ਲਾਈਟ। ਥੋੜ੍ਹਾ ਵੀ ਬੋਝ ਹੋਵੇਗਾ ਤਾਂ ਹੇਠਾਂ ਲੈ ਆਵੇਗਾ। ਭਾਵੇਂ ਆਪਣੇ ਸੰਸਕਾਰਾਂ ਦਾ ਬੋਝ ਹੋਵੇ, ਵਾਯੂਮੰਡਲ ਦਾ ਹੋਵੇ, ਕਿਸੇ ਆਤਮਾ ਦੇ ਸੰਬੰਧ, ਸੰਪਰਕ ਦਾ ਹੋਵੇ, ਕੋਈ ਵੀ ਬੋਝ ਹਲਚਲ ਵਿੱਚ ਲਿਆਵੇਗਾ ਇਸਲਈ ਕਿਤੇ ਵੀ ਲਗਾਵ ਨਾ ਹੋਵੇ ਜਰਾ ਵੀ ਕੋਈ ਆਕਰਸ਼ਣ ਆਕਰਸ਼ਿਤ ਨਾ ਕਰੇ। ਜਦੋਂ ਅਜਿਹਾ ਆਕਸਰਸ਼ਨ ਮੁਕਤ, ਡਬਲ ਲਾਈਟ ਬਣੋ ਤਾਂ ਸੰਪੂਰਨ ਬਣ ਸਕੋਗੇ।

ਸਲੋਗਨ:-

ਲਵਲੀਨ ਸਥਿਤੀ ਦਾ ਅਨੁਭਵ

ਬਾਪ ਦੇ ਪਿਆਰ ਵਿੱਚ ਇਵੇਂ ਸਮ੍ਹਾ ਜਾਵੋ ਜੋ ਮੈਂਪਨ ਅਤੇ ਮੇਰਾਪਨ ਖਤਮ ਹੋ ਜਾਵੇ। ਨਾਲੇਜ ਦੇ ਆਧਾਰ ਨਾਲ ਬਾਪ ਵਿੱਚ ਸਮਾਏ ਰਹੋ ਤਾਂ ਇਹ ਸਮਾਉਣਾ ਹੀ ਲਵਲੀਨ ਸਥਿਤੀ ਹੈ, ਜਦੋਂ ਲਵ ਵਿੱਚ ਲੀਨ ਹੋ ਜਾਂਦੇ ਹੋ ਮਤਲਬ ਲਗਨ ਵਿੱਚ ਮਗਨ ਹੋ ਜਾਂਦੇ ਹੋ ਤਾਂ ਬਾਪ ਦੇ ਸਮਾਨ ਬਣ ਜਾਂਦੇ ਹੋ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top