03 January 2022 Punjabi Murli Today | Brahma Kumaris

03 January 2022 Punjabi Murli Today | Brahma Kumaris

Read and Listen today’s Gyan Murli in Punjabi 

2 January 2022

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ:- ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਕਿਵੇਂ ਬਣਦੇ ਹਨ, ਦੋਵੇਂ ਇੱਕ ਦੋ ਦੀ ਨਾਭੀ ਤੋਂ ਕਦੋਂ ਨਿਕਲਦੇ ਹਨ, ਇਹ ਰਾਜ਼ ਸਿੱਧ ਕਰਕੇ ਸਮਝਾਓ"

ਪ੍ਰਸ਼ਨ: -

ਕਿਹੜੀ ਗੁਪਤ ਗੱਲ ਮਹੀਨ ਬੁੱਧੀ ਵਾਲੇ ਬੱਚੇ ਹੀ ਸਮਝ ਸਕਦੇ ਹਨ?

ਉੱਤਰ:-

ਸਾਡੀ ਸਭ ਦੀ ਵੱਡੀ ਮਾਂ, ਉਹ ਬ੍ਰਹਮਾ ਹੈ, ਜਿਸਦੇ ਅਸੀਂ ਮੁੱਖ ਵੰਸ਼ਾਵਲੀ ਹਾਂ। ਇਹ ਬੜੀ ਗੁਪਤ ਗੱਲ ਹੈ। ਬ੍ਰਹਮਾ ਦੀ ਬੇਟੀ ਹੈ ਸਰਸਵਤੀ। ਉਹ ਹੈ ਸਭ ਤੋ ਹੁਸ਼ਿਆਰ, ਗੌਡਜ਼ ਆਫ਼ ਨਾਲੇਜ਼। ਬਾਪ ਨੇ ਜੋ ਗਿਆਨ ਦਾ ਕਲਸ਼ ਮਾਤਾਵਾਂ ਤੇ ਰੱਖਿਆ ਹੈ। ਮਾਤਾ ਦੀ ਲੋਰੀ ਗਾਈ ਹੋਈ ਹੈ। ਉਹ ਸਾਰਿਆਂ ਨੂੰ ਸਮਝਾਓਣ ਕੀ ਵਿਸ਼ਵ ਵਿੱਚ ਸ਼ਾਂਤੀ ਕਿਵੇਂ ਹੋ ਸਕਦੀ ਹੈ।

ਗੀਤ:-

ਭੋਲੇਨਾਥ ਸੇ ਨਿਰਾਲਾ..

ਓਮ ਸ਼ਾਂਤੀ ਬਿਗੜੀ ਨੂੰ ਬਣਾਉਣ ਵਾਲਾ ਜਰੂਰ ਭਗਵਾਨ ਨੂੰ ਹੀ ਕਹਾਂਗੇ ਨਾ ਕਿ ਸ਼ੰਕਰ ਨੂੰ। ਭੋਲੇਨਾਥ ਵੀ ਸ਼ਿਵ ਨੂੰ ਹੀ ਕਹਾਂਗੇ, ਸ਼ੰਕਰ ਨੂੰ ਨਹੀਂ। ਖਵਈਆ ਮਤਲਬ ਗੌਡ ਫ਼ਾਦਰ ਕਹਿਣ ਨਾਲ ਬੁੱਧੀ ਨਿਰਾਕਾਰ ਵੱਲ ਚਲੀ ਜਾਂਦੀ ਹੈ। ਤ੍ਰਿਮੂਰਤੀ ਦਾ ਚਿੱਤਰ ਨਾਮੀਗ੍ਰਾਮੀ ਹੈ। ਗੌਰਮਿੰਟ ਦਾ ਜੋ ਕੋਰਟ ਆਫ਼ ਆਰਮਸ ਹੈ, ਉਹ ਜਾਨਵਰਾਂ ਦਾ ਬਣਾ ਦਿੱਤਾ ਹੈ। ਅਤੇ ਉਸ ਤੇ ਲਿਖ ਦਿੱਤਾ ਹੈ ਸਤਿਆਮੇਵ ਜਯਤੇ। ਹੁਣ ਜਾਨਵਰਾਂ ਦੇ ਨਾਲ ਤਾਂ ਕੋਈ ਅਰਥ ਨਿਕਲਦਾ ਨਹੀਂ। ਗੌਰਮਿੰਟ ਦੇ ਕੋਟ ਆਫ਼ ਆਰਮਸ ਦੀ ਮੋਹਰ ਹੁੰਦੀ ਹੈ। ਜੋ ਵੀ ਵੱਡੀਆਂ – ਵੱਡੀਆਂ ਰਾਜਧਾਨੀਆਂ ਹਨ ਉਹਨਾਂ ਸਭ ਦੇ ਕੋਰਟ ਆਫ਼ ਆਰਮਸ ਹਨ। ਭਾਰਤ ਵਿੱਚ ਤ੍ਰਿਮੂਰਤੀ ਮਸ਼ਹੂਰ ਹੈ। ਬ੍ਰਹਮਾ ਵਿਸ਼ਨੂੰ ਸ਼ੰਕਰ, ਉਸ ਵਿੱਚ ਸ਼ਿਵ ਦਾ ਚਿੱਤਰ ਗੁੰਮ ਕਰ ਦਿੱਤਾ ਹੈ ਕਿਉਂਕਿ ਉਹਨਾਂ ਦੀ ਨਾਲੇਜ਼ ਹੀ ਨਹੀਂ ਹੈ। ਗੌਡ ਫਾਦਰ ਕਹਿਣ ਨਾਲ ਬੁੱਧੀ ਨਿਰਾਕਾਰ ਵੱਲ ਚਲੀ ਜਾਂਦੀ ਜਾਏਗੀ। ਬ੍ਰਹਮ, ਵਿਸ਼ਨੂੰ, ਸ਼ੰਕਰ ਨੂੰ ਗੌਡ ਫ਼ਾਦਰ ਨਹੀਂ ਕਹਾਂਗੇ। ਗੌਡ ਫ਼ਾਦਰ ਹੈ ਆਤਮਾਵਾਂ ਦਾ। ਉਹ ਉੱਚੇ ਤੇ ਉੱਚਾ ਠਹਿਰਿਆ ਦਿਖਾਉਂਦੇ ਵੀ ਹਨ ਉੱਚ ਤੇ ਉੱਚ ਭਗਵਾਨ। ਇਵੇਂ ਨਹੀਂ ਕਿ ਉੱਚ ਤੇ ਉੱਚ ਬ੍ਰਹਮਾ ਕਹਿਣਗੇ ਜਾਂ ਵਿਸ਼ਨੂੰ ਅਤੇ ਸ਼ੰਕਰ ਨੂੰ ਕਹਿਣਗੇ। ਨਹੀਂ, ਉੱਚੇ ਤੇ ਉੱਚਾ ਇੱਕ ਭਗਵਾਨ ਹੈ। ਇਹ ਸਾਰੇ ਜਾਣਦੇ ਹਨ ਸਿੱਖ ਲੋਕ ਵੀ ਉਹਨਾਂ ਦੀ ਮਹਿਮਾ ਗਾਉਂਦੇ ਹਨ। ਗੁਰੂ ਨਾਨਕ ਨੂੰ ਇਹ ਗਿਆਨ ਸੀ ਕਿ ਮਨੁੱਖ ਨੂੰ ਦੇਵਤਾ ਬਨਾਉਣ ਵਾਲਾ ਪਰਮਪਿਤਾ ਪਰਮਾਤਮਾ ਦੇ ਸਿਵਾਏ ਕੋਈ ਹੋ ਨਹੀਂ ਸਕਦਾ। ਸਤਿਯੁਗ ਵਿੱਚ ਤਾਂ ਦੇਵਤਾ ਰਹਿੰਦੇ ਹਨ ਜਰੂਰ। ਪਰ ਦੇਵਤਾਵਾਂ ਨੂੰ ਰਚਣ ਵਾਲਾ ਪਰਮਾਤਮਾ ਹੀ ਹੈ। ਉਹ ਦੇਵਤਾਵਾਂ ਨੂੰ ਕਿਵੇਂ ਰਚਦੇ ਹਨ, ਇਹ ਨਹੀਂ ਜਾਣਦੇ। ਮਹਿਮਾ ਗਾਉਂਦੇ ਹਨ – ਮੂਤ ਪਲੀਤੀ ਕੱਪੜ ਧੋਏ। ਤਾਂ ਜੋ ਮਨੁੱਖ ਮੂਤ ਪਲੀਤੀ ਸੀ ਉਹਨਾਂ ਨੂੰ ਦੇਵਤਾ ਬਣਾਇਆ। ਪਰ ਬਣਾਇਆ ਕਦੋਂ ਇਹ ਨਹੀਂ ਲਿਖਿਆ ਹੈ। ਤੁਸੀਂ ਜਾਣਦੇ ਹੋ ਬਰੋਬਰ ਇਸ ਸਮੇਂ ਪਰਮਾਤਮਾ ਮਨੁੱਖ ਨੂੰ ਦੇਵਤਾ ਬਣਾ ਰਹੇ ਹਨ। ਜਰੂਰ ਦੁਰਗਤੀ ਤੋਂ ਸਦਗਤੀ ਕੀਤੀ ਹੋਵੇਗੀ, ਭ੍ਰਿਸ਼ਟਾਚਾਰੀ ਨੂੰ ਸ਼੍ਰੇਸ਼ਠਾਚਾਰੀ ਬਣਾਇਆ ਹੋਵੇਗਾ! ਤੁਸੀਂ ਸਮਝਾ ਸਕਦੇ ਹੋ ਇਸ ਭਾਰਤ ਵਿੱਚ ਹੀ ਸ੍ਰੇਸ਼ਠਾਚਾਰੀ ਦੇਵਤਾ ਸਨ। ਗੁਰੂ ਨਾਨਕ ਜਦੋਂ ਆਏ ਸਨ ਉਦੋਂ ਤਾਂ ਭ੍ਰਿਸ਼ਟਾਚਾਰੀ ਦੁਨੀਆਂ ਸੀ ਨਾ, ਤਾਂ ਹੀ ਤੇ ਗਾਉਂਦੇ ਸੀ। ਲਕਸ਼ਮੀ – ਨਾਰਾਇਣ ਆਦਿ ਦੇ ਚਿੱਤਰ ਤਾਂ ਰਹਿੰਦੇ ਹਨ ਨਾ, ਜਿਨ੍ਹਾਂ ਦੇ ਨਾਲ ਹੀ ਇਹਨਾਂ ਦੀ ਕੰਮਪੀਟੀਸ਼ਨ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਦਾ ਜਨਮ ਬੜੇ ਧੂਮਧਾਮ ਨਾਲ ਮਨਾਉਂਦੇ ਹਨ। ਸਿੱਖ ਧਰਮ ਦਾ ਰਚਤਾ ਹੈ। ਖੁਦ ਕਹਿੰਦੇ ਹਨ ਭਗਵਾਨ ਨਿਰਾਕਾਰ – ਨਿਰਹੰਕਾਰੀ ਹਨ। ਆਕੇ ਮਨੁੱਖਾਂ ਨੂੰ ਪਤਿਤ ਤੋਂ ਪਾਵਨ ਬਣਾਉਂਦੇ ਹਨ। ਸ਼੍ਰੀਕ੍ਰਿਸ਼ਨ ਮਨੁੱਖ ਨੂੰ ਦੇਵਤਾ ਨਹੀਂ ਬਣਾ ਸਕਦੇ। ਗੀਤਾ ਵਿੱਚ ਵੀ ਹੈ ਮੈਂ ਤੁਹਾਨੂੰ ਸਹਿਜ ਰਾਜਯੋਗ ਸਿਖਾਕੇ ਸ੍ਰੇਸ਼ਠਾਚਾਰੀ ਮਹਾਰਾਜਾ ਮਹਾਰਾਣੀ ਬਣਾਉਂਦਾ ਹਾਂ। ਪਤਿਤ – ਪਾਵਨ ਗੌਡ ਫਾਦਰ ਨੂੰ ਹੀ ਕਹਾਂਗੇ। ਉਹ ਜਰੂਰ ਆਉਣਗੇ ਭ੍ਰਿਸ਼ਟਾਚਾਰੀ ਦੁਨੀਆਂ ਵਿੱਚ। ਉਹਨਾਂ ਨੂੰ ਕਹਿੰਦੇ ਹਨ ਆਕੇ ਪਾਵਨ ਬਣਾਓ। ਸ੍ਰੇਸ਼ਠਾਚਾਰੀ ਬਣਾਉਣ ਵਾਲਾ ਤਾਂ ਇੱਕ ਹੀ ਨਿਰਾਕਾਰ ਬਾਪ ਉੱਚ ਤੇ ਉੱਚ ਭਗਵਾਨ ਹੈ ਫਿਰ ਹਨ ਬ੍ਰਹਮਾ, ਵਿਸ਼ਨੂੰ, ਸ਼ੰਕਰ ਇਹ ਹੋਈ ਰਚਨਾ ਪਰਮਪਿਤਾ ਪਰਮਾਤਮਾ ਦੀ। ਜਿਨ੍ਹਾਂ ਦਾ ਚਿੱਤਰ ਤੇ ਹੈ ਨਹੀਂ। ਹੁਣ ਬਾਪ ਸਮਝਾਉਂਦੇ ਹਨ ਵਿਸ਼ਨੂੰ ਦੀ ਨਾਭੀ ਵਿਚੋਂ ਬ੍ਰਹਮਾ ਨਿਕਲਿਆ ਫਿਰ ਬ੍ਰਹਮਾ ਦੀ ਨਾਭੀ ਵਿੱਚੋ ਵਿਸ਼ਨੂੰ ਕਿਵੇਂ ਨਿਕਲਣਗੇ ਕਿਉਂਕਿ ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਬਣਦੇ ਹਨ। ਬ੍ਰਹਮਾ ਦਵਾਰਾ ਸਥਾਪਣਾ ਫਿਰ ਉਹ ਹੀ ਬ੍ਰਹਮਾ ਸਰਸਵਤੀ ਦੂਸਰੇ ਜਨਮ ਵਿੱਚ ਵਿਸ਼ਨੂੰ ਦੇ ਦੋ ਰੂਪ ਲਕਸ਼ਮੀ – ਨਾਰਾਇਣ ਬਣ ਪਾਲਣਾ ਕਰਦੇ ਹਨ। ਤਾਂ ਬ੍ਰਹਮਾ ਸਰਸਵਤੀ ਸੋ ਲਕਸ਼ਮੀ – ਨਾਰਾਇਣ। ਬ੍ਰਹਮਾ ਕਹਿਣਗੇ ਹਮ ਸੋ ਵਿਸ਼ਨੂੰ ਦੇ ਦੋ ਰੂਪ ਲਕਸ਼ਮੀ – ਨਾਰਾਇਣ ਬਣਦੇ ਹਾਂ। ਲਕਸ਼ਮੀ – ਨਾਰਾਇਣ ਫਿਰ ਕਹਿਣਗੇ ਹਮ ਸੋ ਬ੍ਰਹਮਾ ਸਰਸਵਤੀ ਤਾਂ ਇੱਕ ਦੋ ਦੀ ਨਾਭੀ ਵਿੱਚੋ ਨਿਕਲੇ ਨਾ। ਹਮ ਸੋ ਦੇਵਤਾ ਫਿਰ ਸ਼ਤ੍ਰੀ, ਵੈਸ਼, ਸ਼ੂਦ੍ਰ ਬਣੇ। ਇਹ ਬਹੁਤ ਸਮਝਣ ਦੀਆਂ ਗੱਲਾਂ ਹਨ। ਬਾਬਾ ਨੇ ਸਮਝਾਇਆ ਹੈ ਜਿਸ ਬ੍ਰਹਮਾ ਦੇ ਤਨ ਵਿੱਚ ਮੈਂ ਪ੍ਰਵੇਸ਼ ਕੀਤਾ ਹੈ ਉਹਨਾਂ ਦੇ ਪੂਰੇ 84 ਜਨਮ ਹੋਏ ਹਨ। ਬਾਕੀ ਕੋਈ ਰੱਥ ਆਦਿ ਦੀ ਗੱਲ ਨਹੀਂ। ਉਹ ਸਭ ਝੂਠ ਹੈ। ਇਸ ਸੰਗਮ ਦੇ ਸਮੇਂ ਦਾ ਕਿਸੇ ਨੂੰ ਪਤਾ ਨਹੀਂ ਹੈ। ਮਨੁੱਖਾਂ ਨੂੰ ਘੋਰ ਹਨ੍ਹੇਰੇ ਵਿੱਚ ਪਾ ਦਿੱਤਾ ਹੈ। ਕਲਿਯੁਗ ਦੀ ਉਮਰ ਲੱਖਾਂ ਵਰ੍ਹੇ ਦੀ ਹੈ। ਸਤਿਯੁਗ ਦੀ ਉਮਰ ਇੰਨੀ ਹੈ। ਇਵੇਂ – ਇਵੇਂ ਦੀਆਂ ਗੱਲਾਂ ਸੁਣਾਕੇ ਘੋਰ ਹਨ੍ਹੇਰੇ ਵਿੱਚ ਪਾ ਦਿੱਤਾ ਹੈ। ਬਾਪ ਕਹਿੰਦੇ ਹਨ ਮੈਂ ਉਹਨਾਂ ਬੱਚਿਆਂ ਦੇ ਅੱਗੇ ਸਮੁੱਖ ਹੁੰਦਾ ਹਾਂ ਜੋ ਮੈਨੂੰ ਪਹਿਚਾਣਦੇ ਹਨ। ਬਾਕੀ ਤਾਂ ਮੈਨੂੰ ਪਹਿਚਾਣਦੇ ਹੀ ਨਹੀਂ। ਉਹ ਸਮਝਣਗੇ ਵੀ ਨਹੀਂ ਕਿ ਇਹ ਕੌਣ ਹਨ। ਕਿਸੇ ਵੱਡੀ ਸਭਾ ਵਿੱਚ ਜਾਓ ਤਾਂ ਸਮਝਣਗੇ ਥੋੜੀ ਹੀ। ਤੁਹਾਡੇ ਵਿੱਚ ਵੀ ਮੁਸ਼ਕਿਲ ਹੀ ਸਮਝਦੇ ਹਨ। ਘੜੀ – ਘੜੀ ਭੁੱਲ ਜਾਂਦੇ ਹਨ। ਇਹ ਤਾਂ ਵੱਡੇ ਤੇ ਵੱਡੀ ਅਥਾਰਿਟੀ ਹੈ। ਪੌਪ ਦਾ ਦੇਖੋ ਕਿੰਨਾ ਰਿਗਾਰ੍ਡ ਰੱਖਦੇ ਹਨ। ਪੌਪ ਕੌਣ ਹਨ? ਉਹ ਹੈ ਕ੍ਰਿਸ਼ਚਨ ਘਰਾਣੇ ਦਾ। ਇਹ ਹੈ ਅੰਤਿਮ ਜਨਮ। ਕ੍ਰਾਇਸਟ ਦੇ ਸਮੇਂ ਤੋਂ ਪੁਨਰਜਨਮ ਲੈਂਦੇ ਹੁਣ ਤਮੋਪ੍ਰਧਾਨ ਅਵਸਥਾ ਵਿੱਚ ਹਨ। ਸਾਰੇ ਪਤਿਤ ਹਨ। ਇੱਕ ਦੋ ਨੂੰ ਦੁੱਖ ਦਿੰਦੇ ਰਹਿੰਦੇ ਹਨ। ਬਾਪ ਕਹਿੰਦੇ ਹਨ – ਇਹ ਵੀ ਬਣਾ ਬਣਾਇਆ ਖੇਡ ਹੈ0। ਤਾਂ ਉੱਚੇ ਤੇ ਉੱਚਾ ਨਿਰਾਕਾਰ ਭਗਵਾਨ ਫਿਰ ਬ੍ਰਹਮਾ ਵਿਸ਼ਨੂੰ ਸ਼ੰਕਰ। ਬ੍ਰਹਮਾ ਦਵਾਰਾ ਸਥਾਪਨਾ। ਜਿਸਤੋਂ ਸਥਾਪਨਾ ਹੁੰਦੀ ਹੈ ਉਹਨਾਂ ਤੋਂ ਹੀ ਪਾਲਣਾ ਹੋਵੇਗੀ। ਤਾਂ ਇਹਨਾਂ ਬ੍ਰਹਮਾ ਸਰਸਵਤੀ ਨੂੰ ਫਿਰ ਲਕਸ਼ਮੀ – ਨਾਰਾਇਣ ਬਣਨਾ ਹੈ। ਲਕਸ਼ਮੀ – ਨਾਰਾਇਣ ਹੀ ਹੁਣ ਆਕੇ ਬ੍ਰਹਮਾ ਸਰਸਵਤੀ ਬਣੇ ਹਨ। ਪ੍ਰਜਾਪਿਤਾ ਦੀ ਇਹ ਹੈ ਮੁੱਖ ਵੰਸ਼ਾਵਲੀ। ਕ੍ਰਿਸ਼ਨ ਨੂੰ ਪ੍ਰਜਾਪਿਤਾ ਨਹੀਂ ਕਹਾਂਗੇ। ਇਹਨਾਂ ਦਾ ਨਾਮ ਹੀ ਪ੍ਰਜਾਪਿਤਾ ਬ੍ਰਹਮਾ ਹੈ। ਬ੍ਰਹਮਾ ਦਵਾਰਾ ਜਰੂਰ ਬ੍ਰਾਹਮਣ ਚਾਹੀਦੇ ਹਨ। ਬਾਪ ਕਹਿੰਦੇ ਹਨ ਬ੍ਰਹਮਾ ਨੂੰ ਅਡੋਪਟ ਕਰਦਾ ਹਾਂ। ਮੈਨੂੰ ਉਹਨਾਂ ਨੂੰ ਹੀ ਬ੍ਰਹਮਾ ਬਣਾਉਣਾ ਹੈ, ਜੋ ਪੂਰੇ 84 ਜਨਮ ਭੋਗ ਹੁਣ ਅੰਤਿਮ ਜਨਮ ਵਿੱਚ ਹਨ। ਬ੍ਰਹਮਾ ਤਾਂ ਇੱਕ ਹੀ ਹੋਵੇਗਾ ਨਾ। ਇਹ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹਨ ਤਾਂ ਜਿਵੇਂ ਬ੍ਰਹਮਾ ਨੂੰ ਬੈਠ ਸਮਝਾਉਂਦੇ ਹਨ ਤਾਂ ਜਰੂਰ ਬ੍ਰਾਹਮਣ ਵੀ ਹੋਣਗੇ। ਬ੍ਰਾਹਮਣ ਹਨ ਬ੍ਰਹਮਾ ਦੇ ਮੁੱਖ ਵੰਸ਼ਾਵਲੀ। ਇਹ ਸਾਰੇ ਅਡੋਪਟ ਚਿਲਡਰਨ ਕੁਮਾਰ – ਕੁਮਾਰੀਆਂ ਹਨ। ਪ੍ਰਜਾਪਿਤਾ ਦੇ ਜਰੂਰ ਮੁੱਖ ਵੰਸ਼ਾਵਲੀ ਹੋਣਗੇ। ਇਹ ਬਹੁਤ ਸਮਝਣ ਦੀਆਂ ਗੱਲਾਂ ਹਨ। ਖੁਦ ਸਮਝਾਉਂਦੇ ਹਨ ਮੈਨੂੰ ਬਹੁਤ ਜਨਮਾਂ ਦੇ ਅੰਤ ਵਿੱਚ ਆਉਣਾ ਪੈਂਦਾ ਹੈ। ਸਤਿਯੁਗ ਵਿੱਚ ਪਹਿਲੇ – ਪਹਿਲੇ ਇਹ ਲਕਸ਼ਮੀ – ਨਾਰਾਇਣ ਸੀ। ਜ਼ਰੂਰ ਇਹਨਾਂ ਨੇ ਹੀ 84 ਜਨਮ ਲਏ ਹੋਣਗੇ। ਹੋਰਾਂ ਨੇ ਜ਼ਰੂਰ ਘੱਟ ਲਏ ਹੋਣਗੇ। ਇਹ ਬ੍ਰਹਮਾ – ਸਰਸਵਤੀ ਹੀ ਫਿਰ ਵਿਸ਼ਨੂੰ ਯੁਗਲ ਬਣੇਗੇ। ਤਾਂ ਕਿੰਨੀਆਂ ਸਮਝਣ ਦੀਆਂ ਗੱਲਾਂ ਹਨ। ਪਹਿਲੇ – ਪਹਿਲੇ ਤਾਂ ਇਹ ਨਿਸ਼ਚੇ ਚਾਹੀਦਾ ਹੈ ਕਿ ਇਹ ਨਾਲੇਜ਼ ਕ੍ਰਿਸ਼ਨ ਨਹੀਂ ਦੇ ਸਕਦੇ। ਅੱਛਾ ਫਿਰ ਗਾਉਂਦੇ ਹਨ ਆਪੇ ਹੀ ਪੂਜਯ, ਆਪੇਹੀ ਪੁਜਾਰੀ। ਭਗਤੀ ਮਾਰਗ ਵਿੱਚ ਪੁਜਾਰੀ ਹਨ, ਗਿਆਨ ਮਾਰਗ ਵਿੱਚ ਪੂਜਯ ਹਨ। ਵਿਸ਼ਨੂੰ ਦੇ ਦੋ ਰੂਪ ਬਰੋਬਰ ਸਨ। ਫਿਰ ਇਹ ਬ੍ਰਹਮਾ ਹੀ ਪੁਜਾਰੀ ਬਣ ਵਿਸ਼ਨੂੰ ਦੀ ਪੂਜਾ ਕਰਦੇ ਸੀ। ਕਹਿੰਦੇ ਹਨ ਅਸੀਂ ਸੋ ਪੂਜਯ ਸੀ ਵਿਸ਼ਨੂੰ ਦੇ। ਹੁਣ ਅਸੀਂ ਸੋ ਵਿਸ਼ਨੂੰ ਪੂਜਯ ਬਣ ਰਿਹਾ ਹਾਂ, ਤਤ੍ਵਮ। ਇਸਨੂੰ ਗੁਹੇ ਤੇ ਗੁਹੇ ਗੱਲ ਕਿਹਾ ਜਾਂਦਾ ਹੈ। ਬ੍ਰਹਮਾ ਕਿੱਥੋਂ ਆਇਆ! ਵਿਸ਼ਨੂੰ ਕਿੱਥੇ ਗਿਆ! ਇਹ ਤਾਂ ਤੁਸੀਂ ਜਾਣਦੇ ਹੋ। ਵਿਸ਼ਨੂੰ ਦੇ ਦੋ ਰੂਪ ਲਕਸ਼ਮੀ – ਨਾਰਾਇਣ ਨੂੰ 84 ਜਨਮ ਪੂਰੇ ਕਰ ਅੰਤ ਵਿੱਚ ਪਤਿਤ ਬਣਨਾ ਹੈ। ਡਿਨੇਸਟੀ ਹੀ ਪਤਿਤ ਹੋਵੇ ਉਦੋਂ ਹੀ ਆਕੇ ਸਥਾਪਨਾ ਕਰਾਂ ਅਤੇ ਸਾਰੇ ਧਰਮਾਂ ਨੂੰ ਖਲਾਸ ਕਰ ਦਿਆਂ। ਫਿਰ ਤੋਂ ਸਹਿਜ ਰਾਜੇਯੋਗ ਸਿਖਾਕੇ ਸ੍ਰੇਸ਼ਠਾਚਾਰੀ ਦੇਵੀ – ਦੇਵਤਾ ਧਰਮ ਸਥਾਪਨ ਕਰ , ਬਾਕੀ ਜੋ ਭ੍ਰਿਸ਼ਟਾਚਾਰੀ ਧਰਮ ਹਨ ਉਹਨਾਂ ਸਾਰਿਆਂ ਦਾ ਵਿਨਾਸ਼ ਕਰਾਉਂਦਾ ਹਾਂ। ਰਾਮਰਾਜ ਵਿੱਚ ਦੂਸਰਾ ਕੋਈ ਧਰਮ ਹੁੰਦਾ ਨਹੀਂ। ਹਾਲੇ ਸਾਰੇ ਧਰਮ ਹਨ। ਭਾਰਤ ਦਾ ਅਸਲੀ ਧਰਮ ਹੈ ਨਹੀਂ। ਉਹ ਫਿਰ ਤੋਂ ਸਥਾਪਨ ਹੋ ਰਿਹਾ ਹੈ। ਚਿੱਤਰ ਵੀ ਹਨ ਤ੍ਰਿਮੂਰਤੀ ਦੇ ਉਪਰ ਸ਼ਿਵ ਵੀ ਹੈ। ਬ੍ਰਹਮਾ ਸਰਸਵਤੀ ਸੋ ਲਕਸ਼ਮੀ – ਨਾਰਾਇਣ, ਉਹ ਹੀ ਰਾਧੇ ਕ੍ਰਿਸ਼ਨ ਸਨ। ਰਾਜਧਾਨੀ ਰਾਧੇ ਦੀ ਆਪਣੀ ਸੀ। ਤਾਂ ਕ੍ਰਿਸ਼ਨ ਆਪਣੀ ਰਾਜਧਾਨੀ ਦੇ ਸਨ। ਗਿਆਨ ਦੇ ਸਿਤਾਰ ਰਾਧੇ ਦੇ ਕੋਲ ਨਹੀਂ ਹਨ। ਸਰਸਵਤੀ ਨਾਲੇਜ ਨਾਲ ਭਵਿੱਖ ਵਿੱਚ ਰਾਧੇ ਬਣੀ ਹੈ। ਸਰਸਵਤੀ ਨੂੰ ਗੌਡਜ਼ ਆਫ਼ ਨਾਲੇਜ਼ ਕਹਿੰਦੇ ਹਨ। ਉਹਨਾਂ ਨੂੰ ਜ਼ਰੂਰ ਬਾਪ ਦਵਾਰਾ ਨਾਲੇਜ ਮਿਲੀ ਹੋਵੇਗੀ। ਸਰਸਵਤੀ ਹੈ ਬ੍ਰਹਮਾ ਦੀ ਬੇਟੀ। ਪ੍ਰਜਾਪਿਤਾ ਬ੍ਰਹਮਾ ਹੈ ਤਾਂ ਜਗਤ ਅੰਬਾ ਵੀ ਚਾਹੀਦੀ ਹੈ। ਅਸਲ ਵਿੱਚ ਇਹ ਹੈ ਗੁਪਤ ਗੱਲ। ਵੱਡੀ ਅੰਬਾ ਤੇ ਇਹ ਬ੍ਰਹਮਾ ਹੈ। ਇਹਨਾਂ ਦਵਾਰਾ ਗਿਆਨ ਦਿੰਦੇ ਹਨ ਮਾਤਾਵਾਂ ਨੂੰ। ਇਹ ਵੱਡੀ ਬੇਟੀ ਜਗਤ ਅੰਬਾ ਗਾਈ ਜਾਂਦੀ ਹੈ। ਨਹੀਂ ਤਾਂ ਬ੍ਰਹਮਾ ਮੁੱਖ ਦਵਾਰਾ ਅਡੋਪਟ ਹੁੰਦੇ ਹੋ ਤਾਂ ਮਾਤਾ ਇਹ ਹੋ ਗਈ। ਹੁਸ਼ਿਆਰ ਤੋ ਹੁਸ਼ਿਆਰ ਬ੍ਰਹਮਾ ਦੀ ਬੇਟੀ ਸਰਸਵਤੀ ਹੈ। ਉਹ ਕਿਥੋਂ ਆਈ? ਬ੍ਰਹਮਾ ਨੂੰ ਇਸਤਰੀ ਤਾਂ ਨਹੀਂ ਹੈ। ਉਹ ਹੈ ਹੀ ਪ੍ਰਜਾਪਿਤਾ। ਤਾਂ ਉਹ ਹੈ ਮੁੱਖ ਵੰਸ਼ਾਵਲੀ। ਇਹ ਡਰਾਮਾ ਵੀ ਅਨਾਦਿ ਬਣਾ ਬਣਾਇਆ ਹੈ। ਜੋ ਗੌਡਜ਼ ਆਫ਼ ਨਾਲੇਜ਼ ਸਰਸਵਤੀ ਹੈ। ਹੁਣ ਰਿਲੀਜਿਅਸ ਕਾਨ੍ਫ੍ਰੇੰਸ ਹੁੰਦੀ ਹੈ ਉਸ ਵਿੱਚ ਨਿਰਾਕਾਰ ਸ਼ਿਵਬਾਬਾ ਤਾਂ ਜਾ ਨਹੀਂ ਸਕਦੇ। ਬ੍ਰਹਮਾ ਨੂੰ ਵੀ ਨਹੀਂ ਬਿਠਾ ਸਕਦੇ। ਮਾਤਾ ਦੀ ਮਹਿਮਾ ਹੈ। ਸਾਰੇ ਧਰਮ ਵਾਲਿਆਂ ਨੂੰ ਹੈਡ ਮਾਤਾ ਹੋਣੀ ਚਾਹੀਦੀ ਹੈ। ਸਾਰਿਆਂ ਦੀ ਮਾਤਾ ਜਗਤ ਅੰਬਾ ਬੈਠ ਲੋਰੀ ਦੇਵੇ। ਬੱਚਾ ਪੈਦਾ ਹੁੰਦਾ ਹੈ ਮਾਂ ਦਵਾਰਾ। ਜਗਤ ਅੰਬਾ ਸਾਰਿਆਂ ਦੀ ਮਾਂ ਠਹਿਰੀ, ਤਾਂ ਸਾਰਿਆਂ ਨੂੰ ਉਹਨਾਂ ਦੇ ਅੱਗੇ ਮੱਥਾ ਝੁਕਾਉਣਾ ਪਵੇ। ਮਾਤਾ ਸਮਝ ਸਕਦੀ ਹੈ – ਇਹ ਭ੍ਰਿਸ਼ਟਾਚਾਰੀ ਦੁਨੀਆਂ ਸ੍ਰੇਸ਼ਠਾਚਾਰੀ ਕਿਵੇਂ ਬਣੇ ਅਤੇ ਇਸ ਭਾਰਤ ਵਿੱਚ ਸ਼ਾਂਤੀ ਕਿਵੇਂ ਸਥਾਪਨ ਹੋਵੇ। ਰਾਵਣ ਰਾਜ ਵਿੱਚ ਸ਼ਾਂਤੀ ਹੋ ਨਾ ਸਕੇ। ਸ਼ਾਂਤੀ ਕਿਥੋਂ ਮਿਲਦੀ ਹੈ – ਇਹ ਮਾਤਾ ਹੀ ਸਮਝਾ ਸਕਦੀ ਹੈ। ਸ਼ਾਂਤੀਧਾਮ ਹੈ ਨਿਰਵਾਨਧਾਮ। ਇਹ ਹੈ ਦੁੱਖਧਾਮ। ਸਤਿਯੁਗ ਹੈ ਸੁਖਧਾਮ। ਬਰੋਬਰ ਸਤਿਯੁਗ ਵਿੱਚ ਇੱਕ ਹੀ ਰਾਜ ਸੀ। ਸੁੱਖ ਸ਼ਾਂਤੀ – ਪਵਿੱਤਰਤਾ ਸਭ ਕੁਝ ਸੀ। ਹੁਣ ਨਹੀਂ ਹੈ। ਤਾਂ ਜਰੂਰ ਡਰਾਮਾ ਪੂਰਾ ਹੋਵੇਗਾ। ਝਾੜ ਦੀ ਵੀ ਉਮਰ ਪੂਰੀ ਹੋਈ ਹੈ। ਦੇਵਤਾਵਾਂ ਦੇ ਵੀ 84 ਜਨਮ ਪੂਰੇ ਹੋਏ ਹਨ। 84 ਲੱਖ ਜਨਮ ਤਾਂ ਹੋ ਨਾ ਸਕਣ। ਇਸਲਾਮੀ, ਬੌਧੀ ਧਰਮ ਵਾਲੇ ਵੀ ਇੰਨੇ ਵਰ੍ਹੇ ਹੋਏ ਤਾਂ ਫਿਰ 84 ਲੱਖ ਜਨਮ ਕਿਵੇਂ ਹੋਣਗੇ। ਬੱਚਾ ਜਵਾਨ ਬੁੱਢਾ ਹੋਣ ਵਿੱਚ ਸਮਾਂ ਲੱਗਦਾ ਹੈ। 84 ਲੱਖ ਜਨਮ ਹੋਣ ਤਾਂ ਫਿਰ ਲੰਬਾ ਚੋੜਾ ਕਲਪ ਹੋ ਜਾਏ। ਤਾਂ ਇਹ ਮਾਤਾ ਸਮਝਾਏਗੀ ਤੁਹਾਡਾ ਪਰਮਪਿਤਾ ਪਰਮਾਤਮਾ ਨਾਲ ਕੀ ਸਬੰਧ ਹੈ। ਉਹ ਤਾਂ ਫਾਦਰ ਰਚਤਾ ਹੈ ਨਾ। ਪਹਿਲੇ ਬ੍ਰਹਮਾ, ਵਿਸ਼ਨੂੰ ਸ਼ੰਕਰ ਨੂੰ ਰਚਦੇ ਹੋਣਗੇ ਫਿਰ ਬ੍ਰਹਮਾ ਦਵਾਰਾ ਮਨੁੱਖ ਸ੍ਰਿਸ਼ਟੀ ਰਚਦੇ ਹਨ। ਇਵੇਂ ਨਹੀਂ ਕੋਈ ਨਵੀਂ ਦੁਨੀਆਂ ਰਚਦੇ ਹਨ। ਜੇਕਰ ਇਵੇਂ ਹੋਵੇ ਤਾਂ ਫਿਰ ਮਨੁੱਖ ਇਵੇਂ ਨਹੀਂ ਕਹਿਣਗੇ ਕਿ ਪਤਿਤ- ਪਾਵਨ ਆਓ। ਇਸ ਸਮੇਂ ਸਾਰੀ ਦੁਨੀਆਂ ਪਤਿਤ ਹੈ, ਸਾਰੇ ਦੁਰਗਤੀ ਨੂੰ ਪਾਏ ਹੋਏ ਹਨ। ਯਾਦ ਕਰਦੇ ਰਹਿੰਦੇ ਹਨ ਓ ਗੌਡ ਫਾਦਰ ਰਹਿਮ ਕਰੋ। ਸਾਨੂੰ ਇਹਨਾਂ ਮਾਇਆਵੀ ਦੁੱਖਾਂ ਤੋਂ ਛੁਡਾਓ। ਤਾਂ ਉਹ ਫਿਰ ਦੁੱਖ ਕਿਵੇਂ ਦੇਣਗੇ। ਦੁੱਖ ਦੇਣ ਵਾਲਾ ਜਰੂਰ ਹੋਰ ਹੈ। ਸਤਿਯੁਗ ਵਿੱਚ ਜਦੋਂ ਇੱਕ ਧਰਮ ਸੀ ਤਾਂ ਹੋਰ ਸਾਰੇ ਧਰਮ ਦੀਆਂ ਆਤਮਾਵਾਂ ਨਿਰਵਾਣਧਾਮ ਵਿੱਚ ਸਨ। ਹੁਣ ਤਾਂ ਸਾਰੀਆਂ ਆਤਮਾਵਾਂ ਇੱਥੇ ਹਨ ਤਾਂ ਫਿਰ ਜ਼ਰੂਰ ਬਾਪ ਨੂੰ ਆਕੇ ਇੱਕ ਧਰਮ ਦੀ ਸਥਾਪਨਾ ਕਰਨੀ ਹੈ। ਬ੍ਰਹਮਾ ਦਵਾਰਾ ਸਥਾਪਨਾ ਫਿਰ ਉਹ ਹੀ ਬ੍ਰਹਮਾ, ਵਿਸ਼ਨੂੰ ਬਣਦੇ ਹਨ। ਫਿਰ ਵਿਸ਼ਨੂੰ ਦੀ ਨਾਭੀ ਵਿਚੋਂ ਬ੍ਰਹਮਾ ਨਿਕਲਦੇ ਹਨ। ਉਹਨਾਂ ਕੋਲ ਬੈਠ ਗਿਆਨ ਦਿੰਦਾ ਹਾਂ ਜੋ ਫਿਰ ਦੇਵਤਾ ਬਣਦੇ ਹਨ। ਰਾਜਯੋਗ ਸਿੱਖਦੇ ਹਨ। ਬਾਕੀ ਦੁਨੀਆਂ ਵਾਲਿਆਂ ਨੇ ਜੋ ਅਨੇਕ ਚਿਤਰ ਬਣਾਏ ਹਨ, ਉਹ ਸਭ ਹਨ ਦੰਤ ਕਥਾਵਾਂ। ਮੁੱਖ ਗੱਲ ਹੈ ਗੀਤਾ ਮਾਤਾ ਦਾ ਭਗਵਾਨ ਕੌਣ? ਸਮਝਾਉਣਾ ਹੈ – ਪਰਮਪਿਤਾ ਪਰਮਾਤਮਾ ਜਨਮ ਦਿੰਦੇ ਹਨ ਵਿਸ਼ਨੂੰ ਨੂੰ। ਬ੍ਰਹਮਾ ਨੂੰ ਵੀ ਜਨਮ ਦੇਣਗੇ ਨਾ। ਉਹ ਤਾਂ ਦੇਵਤਾ ਹਨ ਸਤਿਯੁਗ ਦੇ। ਬ੍ਰਹਮਾ ਕਿਥੋਂ ਦੇ? ਜਰੂਰ ਕਲਿਯੁਗ ਦਾ ਹੋਵੇਗਾ। ਬਹੁਤ ਜਨਮਾਂ ਦੇ ਅੰਤ ਦਾ ਜਨਮ ਦੇਵਤਾਵਾਂ ਦਾ ਹੀ ਹੋਵੇਗਾ। ਜੋ ਸ੍ਰੇਸ਼ਠਾਚਾਰੀ ਸੀ, ਹੁਣ ਭ੍ਰਿਸ਼ਟਾਚਾਰੀ ਹਨ। ਦੋ ਯੁਗ ਵਿੱਚ ਸੂਰਜਵੰਸ਼ੀ, ਚੰਦ੍ਰਵੰਸ਼ੀਆਂ ਦਾ ਰਾਜ, 4 ਭਾਗ ਹਨ। ਲੱਖਾਂ ਵਰ੍ਹੇ ਦੀ ਗੱਲ ਨਹੀਂ। ਕਹਿੰਦੇ ਹਨ ਕ੍ਰਾਇਸਟ ਤੋਂ 3 ਹਜ਼ਾਰ ਵਰ੍ਹੇ ਪਹਿਲੇ ਭਾਰਤ ਸਵਰਗ ਸੀ। ਇਹ ਸਭ ਤਾਂ ਚੰਗੀ ਤਰ੍ਹਾਂ ਸਮਝਾਉਣਾ ਪਵੇ। ਬਾਪ ਕਹਿੰਦੇ ਹਨ ਇਹ ਸਭ ਅਡੋਪਟਿਡ ਚਿਲਡਰਨ ਹਨ। ਹੁਣ ਵਿਨਾਸ਼ ਸਾਹਮਣੇ ਖੜਾ ਹੈ। ਭ੍ਰਿਸ਼ਟਾਚਾਰੀ ਭਾਰਤ ਨੂੰ ਕੋਈ ਮਨੁੱਖ ਸ੍ਰੇਸ਼ਠਾਚਾਰੀ ਬਣਾ ਨਹੀਂ ਸਕਦਾ। ਬਾਬਾ ਨੇ ਸਮਝਾਇਆ ਹੈ ਤਾਂ ਜਦੋਂ ਦੇਵਤਾ ਵਾਮ ਮਾਰਗ ਵਿੱਚ ਜਾਂਦੇ ਹਨ ਤਾਂ ਫਿਰ ਇਹ ਸੰਨਿਆਸੀ ਪਵਿੱਤਰਤਾ ਦੇ ਬਲ ਨਾਲ ਭਾਰਤ ਨੂੰ ਥਮਾਉਦੇ ਹਨ। ਇਸ ਸਮੇਂ ਤਾਂ ਸਭ ਪਤਿਤ ਬਣ ਗਏ ਹਨ। ਨਦੀ ਤਾਂ ਸਾਗਰ ਤੋਂ ਨਿਕਲਦੀ ਹੈ, ਨਦੀਆਂ ਨੂੰ ਪਤਿਤ ਪਾਵਨੀ ਕਹਿ ਉਹਨਾਂ ਵਿਚ ਸਨਾਨ ਕਰਦੇ ਹਨ। ਹੁਣ ਨਦੀਆਂ ਤਾਂ ਸਭ ਜਗ੍ਹਾ ਹਨ। ਨਦੀ ਕਿਵੇਂ ਪਤਿਤ – ਪਾਵਨ ਹੋ ਸਕਦੀ ਹੈ। ਪਤਿਤ – ਪਾਵਨ ਤਾਂ ਇੱਕ ਹੀ ਪਰਮਪਿਤਾ ਪਰਮਾਤਮਾ ਹੈ। ਇੱਥੇ ਤਾਂ ਗਿਆਨ ਗੰਗਾਵਾਂ ਚਾਹੀਦੀਆਂ ਹਨ ਜੋ ਮਨੁੱਖ ਨੂੰ ਭ੍ਰਿਸ਼ਟਾਚਾਰੀ ਤੋਂ ਸ਼੍ਰੇਸ਼ਠਾਚਾਰੀ ਬਣਾਉਣ – ਸਹਿਜ ਰਾਜਯੋਗ ਨਾਲ। ਬਾਪ ਕਹਿੰਦੇ ਹਨ ਮੈਂ ਸਰਵਸ਼ਕਤੀਮਾਨ ਹਾਂ, ਮੇਰੇ ਨਾਲ ਯੋਗ ਲਗਾਉਣ ਨਾਲ ਹੀ ਸਰਵ ਵਿਕਰਮ ਵਿਨਾਸ਼ ਹੋਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਸਭ ਤੋਂ ਵੱਡੇ ਤੇ ਵੱਡਾ ਹਾਈਏਸਟ ਅਥਾਰਿਟੀ ਬਾਪ ਹੈ, ਉਸਨੂੰ ਅਸਲ ਰੂਪ ਨਾਲ ਪਹਿਚਾਣ ਕੇ ਰਿਗਾਰ੍ਡ ਰੱਖਣਾ ਹੈ। ਉਹਨਾਂ ਦੀ ਸ਼੍ਰੀਮਤ ਤੇ ਪੂਰਾ – ਪੂਰਾ ਚਲਣਾ ਹੈ।

2. ਬਾਪ ਨੇ ਗਿਆਨ ਦਾ ਕਲਸ਼ ਮਾਤਾਵਾਂ ਨੂੰ ਦਿੱਤਾ ਹੈ, ਉਹਨਾਂ ਨੂੰ ਅੱਗੇ ਰੱਖਣਾ ਹੈ।

ਵਰਦਾਨ:-

ਡਬਲ ਲਾਈਟ ਦਾ ਅਰਥ ਹੈ ਸਭ ਕੁਝ ਬਾਪ ਹਵਾਲੇ ਕਰਨਾ। ਤਨ ਵੀ ਮੇਰਾ ਨਹੀਂ। ਇਹ ਤਨ ਸੇਵਾ ਅਰਥ ਬਾਪ ਨੇ ਦਿੱਤਾ ਹੈ। ਤੁਹਾਡਾ ਤੇ ਵਾਇਦਾ ਹੈ ਕਿ ਤਨ – ਮਨ – ਧਨ ਸਭ ਤੇਰਾ। ਜਦੋਂ ਤਨ ਹੀ ਆਪਣਾ ਨਹੀਂ ਤਾਂ ਬਾਕੀ ਕੀ ਰਿਹਾ। ਤਾਂ ਸਦਾ ਕਮਲ ਪੁਸ਼ਪ ਦਾ ਦ੍ਰਿਸ਼ਟਾਂਤ ਸਮ੍ਰਿਤੀ ਵਿੱਚ ਰਹੇ ਕਿ ਮੈਂ ਕਮਲ ਪੁਸ਼ਪ ਸਮਾਨ ਨਿਆਰਾ ਅਤੇ ਪਿਆਰਾ ਹਾਂ। ਇਵੇਂ ਨਿਆਰੇ ਰਹਿਣ ਵਾਲਿਆਂ ਨੂੰ ਪਰਮਾਤਮ ਪਿਆਰ ਦਾ ਅਧਿਕਾਰ ਮਿਲ ਜਾਂਦਾ ਹੈ ।

ਸਲੋਗਨ:-

ਲਵਲੀਨ ਸਥਿਤੀ ਦਾ ਅਨੁਭਵ ਕਰੋ

ਆਪਣੇ ਨੈਣਾ ਵਿੱਚ ਅਤੇ ਮੁੱਖ ਦੇ ਹਰ ਬੋਲ ਵਿੱਚ ਬਾਪ ਸਮਾਇਆ ਹੋਇਆ ਹੋਵੇ। ਤਾਂ ਤੁਹਾਡੇ ਸ਼ਕਤੀਸ਼ਾਲੀ ਸਵਰੂਪ ਦਵਾਰਾ ਸ੍ਰਵਸ਼ਕਤੀਮਾਨ ਨਜ਼ਰ ਆਏਗਾ। ਜਿਵੇਂ ਆਦਿ ਸਥਾਪਨਾ ਵਿੱਚ ਬ੍ਰਹਮਾ ਰੂਪ ਵਿੱਚ ਸ਼੍ਰੀਕ੍ਰਿਸ਼ਨ ਦਿਖਾਈ ਦਿੰਦਾ ਸੀ, ਇਵੇਂ ਹੁਣ ਤੁਸੀਂ ਬੱਚਿਆਂ ਦਵਾਰਾ ਸ੍ਰਵਸ਼ਕਤੀਵਾਨ ਦਿਖਾਈ ਦੇਵੇ।

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top
Scroll to Top