01 January 2022 Punjabi Murli Today | Brahma Kumaris
Read and Listen today’s Gyan Murli in Punjabi
1 January 2022
Morning Murli. Om Shanti. Madhuban.
Brahma Kumaris
ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.
ਤੁਹਾਨੂੰ ਸਦਾ ਸਰਵਿਸ ਦੇ ਖਿਆਲਾਤਾਂ ਵਿੱਚ ਰਹਿਣਾ ਹੈ, ਗਿਆਨੀ ਤੂ ਆਤਮਾ ਬਣਨਾ ਹੈ, ਸਮਾਂ ਵਿਅਰਥ ਨਹੀਂ ਗਵਾਉਣਾ ਹੈ"
ਪ੍ਰਸ਼ਨ: -
ਜੋ ਗਿਆਨਵਾਨ ਬੱਚੇ ਹਨ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਉਹ ਸਦਾ ਸਰਵਿਸ ਤੇ ਜੁਟੇ ਰਹਿਣਗੇ। ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਕਰਨ ਵਿੱਚ ਉਨ੍ਹਾਂਨੂੰ ਖੁਸ਼ੀ ਹੋਵੇਗੀ। ਬਾਪ ਵੀ ਉਨ੍ਹਾਂ ਤੋਂ ਰਾਜ਼ੀ ਹੋਣਗੇ। ਉਹ ਕਦੇ ਵਾਹਯਾਤ ਖਾਣ – ਪੀਣ ਆਦਿ ਦੇ ਖਿਆਲਾਤਾਂ ਵਿੱਚ ਸਮੇਂ ਨਹੀਂ ਗਵਾਉਣਗੇ। ਉਨ੍ਹਾਂਨੂੰ ਕਦੇ ਰੋਣਾ ਨਹੀਂ ਆ ਸਕਦਾ। ਉਨ੍ਹਾਂਨੂੰ ਕਦੇ ਇਹ ਹੰਕਾਰ ਨਹੀਂ ਆਵੇਗਾ ਕਿ ਫਲਾਣੇ ਨੂੰ ਅਸੀਂ ਗਿਆਨ ਦਿੱਤਾ। ਸਦਾ ਕਹਿਣਗੇ ਬਾਬਾ ਨੇ ਦਿੱਤਾ।
ਗੀਤ:-
ਦੁਖੀਆਂ ਤੇ ਰਹਿਮ ਕਰੋ..
ਓਮ ਸ਼ਾਂਤੀ। ਇਹ ਬੱਚੇ ਹੁਣ ਜਾਣਦੇ ਹਨ ਕਿ ਬਾਬਾ ਨੇ ਰਹਿਮ ਕੀਤਾ ਸੀ। ਹੁਣ ਫ਼ਿਰ ਕਰ ਰਹੇ ਹਨ। ਰਹਿਮ ਕਰਨ ਵਾਲਾ ਕੌਣ ਹੈ? ਫਿਰ ਬੇਰਹਿਮੀ ਕੌਣ? ਇਹ ਬਰੋਬਰ ਹੁਣ ਤੁਸੀਂ ਹੀ ਜਾਣਦੇ ਹੋ। ਬਾਪ ਨੇ ਰਹਿਮ ਕੀਤਾ ਭਾਰਤ ਤੇ ਮਤਲਬ ਭਾਰਤ ਨੂੰ ਹੀਰੇ ਜਿਹਾ ਬਣਾਇਆ, ਸ੍ਰੇਸ਼ਠਚਾਰੀ ਦੈਵੀ ਸਵਰਾਜ ਦਿੱਤਾ ਸੀ। ਤੁਸੀਂ ਹੁਣ ਸਮਝ ਰਹੇ ਹੋ – ਲਕਸ਼ਮੀ – ਨਾਰਾਇਣ ਨੂੰ ਰਾਜਭਾਗ ਕਿਸ ਨੇ ਦਿੱਤਾ? ਜਰੂਰ ਪਰਮਪਿਤਾ ਪ੍ਰਮਾਤਮਾ ਨੇ ਰਚਨਾ ਰਚੀ ਹੈ। ਦੇਵਤਾਵਾਂ ਨੇ ਪਰਮਪਿਤਾ ਪ੍ਰਮਾਤਮਾ ਤੋੰ ਵਰਸਾ ਲਿਆ ਹੈ, ਇਹ ਦੁਨੀਆਂ ਨਹੀਂ ਜਾਣਦੀ। ਭਾਰਤਵਾਸੀਆਂ ਨੂੰ ਸਵਰਾਜ ਸੀ। ਬਾਪ ਨੇ ਰਹਿਮ ਕੀਤਾ ਸੀ, ਫਿਰ ਰਹਿਮ ਮੰਗਦੇ ਹਨ। ਬੇਰਹਿਮੀ ਕੌਣ ਮਿਲਿਆ ਜਿਸਨੇ ਦੁਖੀ ਕੰਗਾਲ ਭ੍ਰਿਸ਼ਟਾਚਾਰੀ ਬਣਾਇਆ! ਉਨ੍ਹਾਂ ਦੀ ਐਫ. ਜੀ. ਵਰ੍ਹੇ – ਵਰ੍ਹੇ ਸਾੜਦੇ ਰਹਿੰਦੇ ਹਨ। ਇਸ ਰਾਵਣ ਨੇ ਹੀ ਦੁਖ ਦਿੱਤਾ ਹੈ। ਜੋ ਦੁਖ ਦਿੰਦੇ ਹਨ ਜਾਂ ਤੰਗ ਕਰਦੇ ਹਨ ਤਾਂ ਉਨ੍ਹਾਂ ਦਾ ਵੈਰ ਲੈਣ ਦੇ ਲਈ, ਉਨ੍ਹਾਂਦੀ ਇੰਸਲਟ ਕਰਨ ਦੇ ਲਈ ਐਫ. ਜੀ. ਬਨਾਉਂਦੇ ਹਨ। ਬਾਪ ਕਹਿੰਦੇ ਹਨ – ਇਹ ਸਭ ਪਤਿਤ ਹਨ। ਖੂਦ ਨੂੰ ਪਤਿਤ ਵੀ ਮੰਨਦੇ ਹਨ, ਫਿਰ ਈਸ਼ਵਰ ਵੀ ਮੰਨਦੇ ਹਨ। ਅਖਬਾਰ ਵਿੱਚ ਪਾਉਂਦੇ ਵੀ ਹਨ ਕਿ ਕ੍ਰਾਈਸਟ ਤੋੰ 3000 ਵਰ੍ਹੇ ਪਹਿਲਾਂ ਭਾਰਤ ਪਰਿਸਥਾਨ ਸੀ। ਸਭ ਤੋਂ ਪਹਿਲਾਂ ਸਨ ਦੇਵਤੇ ਫਿਰ ਇਸਲਾਮੀ, ਬੋਧੀ ਆਦਿ ਹੋਏ। ਬੱਚਿਆਂ ਨੂੰ ਹਿਸਾਬ ਕਿਤਾਬ ਦੱਸ ਦਿੱਤਾ ਹੈ। ਵਿਚੋਂ ਦੀ ਹੋਰ ਵੀ ਧਰਮ ਆ ਜਾਂਦੇ ਹਨ। ਹੁਣ ਭਾਰਤ ਵਾਸੀ ਚਿੱਤਰਾਂ ਨੂੰ ਵੀ ਮੰਨਦੇ ਹਨ ਇਸਲਈ ਇਹ ਪ੍ਰਸ਼ਨਾਵਲੀ ਵੀ ਬਣਾਈ ਹੈ। ਇਸ ਤੇ ਸਮਝਾਉਣਾ ਬਹੁਤ ਸਹਿਜ ਹੈ। ਪਰ ਜਿਨ੍ਹਾਂ ਵਿੱਚ ਗਿਆਨ ਨਹੀਂ ਹੈ ਉਨ੍ਹਾਂਨੂੰ ਬੁੱਧੂ ਕਿਹਾ ਜਾਂਦਾ ਹੈ। ਗਿਆਨ ਸੁਣਕੇ ਫਿਰ ਹੋਰਾਂ ਨੂੰ ਸੁਣਾਉਣਾ ਹੈ। ਭਾਵੇਂ ਸਰਵਿਸ ਤੇ ਹੋਰ ਵੀ ਬਹੁਤ ਹਨ ਪਰ ਉਹ ਹੋਈ ਸਥੂਲ ਸਰਵਿਸ। ਕੋਈ ਕਮਾਂਡਰ, ਕੋਈ ਜਨਰਲ, ਕਈ ਪਿਆਦੇ ਵੀ ਹੁੰਦੇਂ ਹਨ। ਖਾਣ – ਪੀਣ ਆਦਿ ਬਨਾਉਣਾ- ਇਹ ਵੀ ਸੇਵਾ ਹੈ, ਇਨ੍ਹਾਂ ਦਾ ਵੀ ਫ਼ਲ ਜਰੂਰ ਮਿਲਦਾ ਹੈ। ਸਮਝਦੇ ਹਨ ਗਿਆਨੀ ਤੂ ਆਤਮਾਵਾਂ ਦੀ ਅਸੀਂ ਸਰਵਿਸ ਕਰਦੇ ਹਾਂ। ਸੇਵਾ ਕਰਨ ਵਾਲੇ ਦਿਲ ਤੇ ਚੜ੍ਹਦੇ ਹਨ। ਸਭ ਮਹਿਮਾ ਕਰਦੇ ਹਨ। ਬਾਕੀ ਇਹ ਜ਼ਰੂਰ ਹੈ – ਗਿਆਨੀ ਤੂ ਆਤਮਾ ਬਾਪ ਨੂੰ ਅਤਿ ਪ੍ਰਿਯ ਲਗਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਦੂਜੇ ਪਿਆਰੇ ਨਹੀਂ ਹਨ। ਸਭ ਦੀ ਸਰਵਿਸ ਵਿਖਾਈ ਦਿੰਦੀ ਹੈ। ਬਾਬਾ ਤੋਂ ਕੋਈ ਪੁੱਛੇ – ਮੈਂ ਦਿਲ ਤੇ ਚੜ੍ਹਿਆ ਹੋਇਆ ਹਾਂ ਤਾਂ ਬਾਬਾ ਦੱਸ ਸਕਦੇ ਹਨ। ਬਾਕੀ ਜੋ ਸਿਰ੍ਫ ਸਰਵਿਸ ਲੈਂਦੇ ਰਹਿੰਦੇ ਹਨ, ਉਨ੍ਹਾਂ ਨੂੰ ਕੀ ਮਿਲੇਗਾ? ਭਾਵੇਂ ਰਾਜਧਾਨੀ ਵਿੱਚ ਆਉਣਗੇ ਪਰ ਪਦਵੀ ਤਾਂ ਇਤਨੀ ਨਹੀਂ ਪਾਉਣਗੇ। ਤੁਸੀਂ ਮਿੱਤ੍ਰ ਸਬੰਧੀਆਂ ਦੀ ਸਰਵਿਸ ਵੀ ਬਹੁਤ ਕਰ ਸਕਦੇ ਹੋ। ਮਤਲਬ ਸਰਵਿਸ ਦਾ ਖਿਆਲ ਰੱਖਣਾ ਚਾਹੀਦਾ ਹੈ। ਫਾਲਤੂ ਸਮਾਂ ਨਹੀਂ ਗਵਾਉਣਾ ਚਾਹੀਦਾ। ਉਨ੍ਹਾਂਨੂੰ ਬਾਬਾ ਬੁੱਧੂ ਕਹਿੰਦੇ ਹਨ। ਬਾਬਾ ਕਿੰਨੀਆਂ ਚੰਗੀਆਂ ਪੋਇੰਟਸ ਸਮਝਾਉਂਦੇ ਹਨ। ਪ੍ਰਸ਼ਨਾਵਲੀ ਵੀ ਬਹੁਤ ਚੰਗੀ ਹੈ। ਜਗਤ ਅੰਬਾਂ ਹੈ ਗਿਆਨ ਗਿਆਨੇਸ਼ਵਰੀ। ਰਾਜ – ਰਾਜੇਸ਼ਵਰੀ ਹੈ ਲਕਸ਼ਮੀ। ਉਹ ਹੈ ਸਤਿਯੁਗ ਦੀ। ਇਹ ਮਹਿਮਾ ਜਗਤ ਅੰਬਾਂ ਦੀ ਇਸ ਸਮੇਂ ਦੀ ਹੈ। ਬੱਚਿਆਂ ਵਿੱਚ ਹੱਡੀ ਧਾਰਨਾ ਹੋਣੀ ਚਾਹੀਦੀ ਹੈ। ਪਰਿਪਕਵ ਅਵਸਥਾ ਚਾਹੀਦੀ ਹੈ ਤਾਂ ਦਿਲ ਤੇ ਚੜ੍ਹਨ। ਸਕੂਲ ਵਿੱਚ ਵੀ ਸਟੂਡੈਂਟ ਨੰਬਰਵਾਰ ਦਿਲ ਤੇ ਚੜ੍ਹਦੇ ਹਨ। ਵਰੇਇਟੀ ਹੁੰਦੇਂ ਹਨ। ਇਹ ਪੋਇੰਟਸ ਸਮਝਾਉਣ ਦੀ ਬਹੁਤ ਚੰਗੀ ਹੈ। ਜਗਤ ਅੰਬਾਂ ਨੂੰ ਧਨ ਲਕਸ਼ਮੀ ਨਹੀਂ ਕਹਾਂਗੇ। ਇਹ ਹੈ ਜਗਤ ਅੰਬਾਂ, ਇਨ੍ਹਾਂ ਨੂੰ ਗੌਡ ਨੇ ਨਾਲੇਜ ਦਿੱਤੀ ਹੈ ਇਸਲਈ ਸਰਸਵਤੀ ਗੌਡਜ਼ ਆਫ ਨਾਲੇਜ ਗਾਈ ਹੋਈ ਹੈ। ਇਸ ਸਮੇਂ ਇਸ ਨਾਮ ਰੂਪ ਵਿੱਚ ਗੌਡਜ਼ ਆਫ ਨਾਲੇਜ ਹੈ, ਜਿਸ ਨਾਲੇਜ ਨਾਲ ਫਿਰ ਪਦਵੀ ਪਾਈ ਹੈ। ਪਾਸਟ ਜਨਮ ਵਿੱਚ ਨਾਲੇਜ ਪਾਈ ਹੈ, ਤਾਂ ਲਕਸ਼ਮੀ ਬਣੀ। ਲਕਸ਼ਮੀ ਪਾਸਟ ਜਨਮ ਵਿੱਚ ਜਗਤ ਅੰਬਾਂ ਸੀ ਇਹ ਤਾਂ ਬਿਲਕੁਲ ਕਲੀਅਰ ਰਾਜ਼ ਹੈ। ਪਾਸਟ, ਪ੍ਰੇਜੇਂਟ, ਫਿਊਚਰ ਕੀ ਬਣਨਗੇ। ਇੱਕ – ਇੱਕ ਗੱਲ ਬੜੀ ਚੰਗੀ ਹੈ। ਲਕਸ਼ਮੀ ਕਿਵੇਂ 84 ਜਨਮ ਲੈਂਦੀ ਹੈ, ਕਿੱਥੇ – ਕਿੱਥੇ ਲੈਂਦੀ ਹੈ, ਇਹ ਸਮਝਣ ਦੀਆਂ ਗੱਲਾਂ ਹਨ। ਸਮਝਣ ਦੀ ਖੁਸ਼ੀ ਰਹਿੰਦੀ ਹੈ। ਦਾਨ ਦੇਣ ਵਿੱਚ ਖੁਸ਼ੀ ਹੁੰਦੀ ਹੈ ਨਾ।
ਬਾਪ ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਦਿੰਦੇ ਹਨ ਤਾਂ ਫਿਰ ਦੂਜਿਆਂ ਨੂੰ ਦਾਨ ਦੇਣ ਦੀ ਸੇਵਾ ਕਰਨੀ ਚਾਹੀਦੀ ਹੈ। ਸਿਰ੍ਫ ਮੰਮਾ ਬਾਬਾ ਦੇ ਪਿਛਾੜੀ ਨਹੀਂ ਪੈਣਾ ਚਾਹੀਦਾ। ਸਰਵਿਸ ਤੇ ਲਗਣਾ ਹੈ ਤਾਂ ਬਾਬਾ ਰਾਜੀ ਹੋਣ। ਗਿਆਨਵਾਨ ਸਰਵਿਸ ਤੇ ਜੁਟਿਆ ਰਹੇਗਾ। ਸਰਵਿਸ ਵਿੱਚ ਨਹੀਂ ਜੁੱਟਦੇ ਤਾਂ ਉਨ੍ਹਾਂ ਨੂੰ ਬੁੱਧੂ ਕਹਾਂਗੇ। ਉਹ ਸਮਝਦੇ ਹਨ ਅਸੀਂ ਬਾਬਾ ਦੇ ਦਿਲ ਤੇ ਨਹੀਂ ਹਾਂ। ਬਹੁਤ ਫਾਲਤੂ ਖਾਣ – ਪੀਣ ਦੇ ਖਿਆਲਾਤ ਚਲਦੇ ਹਨ। ਐਮ ਅਬਜੈਕਟ ਬਾਹਰ ਵਿੱਚ ਤਾਂ ਬਹੁਤ ਚੰਗੀ ਲਿਖੀ ਹੋਈ ਹੈ। ਨਾਮ ਲਿਖਿਆ ਹੋਇਆ ਹੈ – ਇਹ ਹੈ ਪਤਿਤ – ਪਾਵਨ ਗੌਡ ਫਾਦਰਲੀ ਯੂਨੀਵਰਸਟੀ। ਬਾਪ ਤੋੰ 21 ਜਨਮਾਂ ਦੇ ਲਈ ਫਿਰ ਤੋੰ ਹੈਲਥ, ਵੇਲਥ, ਹੈਪੀਨੇਸ ਦਾ ਵਰਸਾ ਮਿਲਦਾ ਹੈ। ਬੋਰਡ ਤੇ ਆਕਉਪੇਸ਼ਨ ਪੂਰਾ ਲਿਖਿਆ ਹੋਇਆ ਹੈ। ਸ਼ਿਵਬਾਬਾ ਦਾ ਵੀ ਦੈਵੀ ਚਿੱਤਰ ਹੈ। ਲਕਸ਼ਮੀ – ਨਾਰਾਇਣ ਦਾ ਵੀ ਚਿੱਤਰ ਹੈ। ਐਮ ਅਬਜੈਕਟ ਵੀ ਲਿਖਿਆ ਹੋਇਆ ਹੈ, ਪ੍ਰੰਤੂ ਸਮਝਦੇ ਕੁਝ ਨਹੀਂ ਹਨ। ਫਿਰ ਪੁੱਛਦੇ ਵੀ ਨਹੀਂ ਹਨ। ਦੁਕਾਨ ਹੁੰਦੀ ਹੈ ਤਾਂ ਉਸ ਤੇ ਬੋਰਡ ਲੱਗਿਆ ਹੋਇਆ ਹੁੰਦਾ ਹੈ। ਇਹ ਮਿਲਕ ਦੀ ਦੁਕਾਨ ਹੈ, ਇਹ ਫਲਾਣੇ ਦੀ ਹੈ। ਸਤਿਸੰਗ ਤੇ ਕਦੇ ਕੋਈ ਬੋਰਡ ਨਹੀਂ ਲਗਦਾ ਹੈ। ਉਹ ਤਾਂ ਨਾਮੀਗ੍ਰਾਮੀ ਹੋ ਜਾਂਦੇ ਹਨ। ਇੱਥੇ ਤਾਂ ਬੋਰਡ ਲੱਗਿਆ ਹੋਇਆ ਹੈ ਤਾਂ 21 ਜਨਮ ਦੇ ਲਈ ਦੈਵੀ ਪਦਵੀ ਪ੍ਰਾਪਤ ਕਰਨ ਦੀ ਸਿੱਖਿਆ ਮਿਲਦੀ ਹੈ। ਪਰ ਫਿਰ ਵੀ ਬੁੱਧੀ ਵਿੱਚ ਨਹੀਂ ਬੈਠਦਾ ਹੈ ਫਿਰ ਅੰਦਰ ਆਕੇ ਪੁੱਛਦੇ ਹਨ – ਇੱਥੇ ਦਾ ਉਦੇਸ਼ ਕੀ ਹੈ? ਪਰ ਬੋਰਡ ਪੜ੍ਹਦੇ ਨਹੀਂ ਹਨ ਜੋ ਐਮ ਅਬਜੈਕਟ ਸਮਝ ਸਕਣ। ਵੇਖਣਾ ਚਾਹੀਦਾ ਹੈ ਨਾ- ਕਿਸ ਦੀ ਦੁਕਾਨ ਹੈ। ਪਰ ਕੁਝ ਵੀ ਨਹੀਂ ਜਾਣਦੇ। ਆਦਿ ਦੇਵ ਦਾ ਨਾਮ ਵੀ ਮਹਾਵੀਰ, ਹਨੂਮਾਨ ਰੱਖ ਦਿੱਤਾ ਹੈ। ਪਰ ਇਹ ਕੌਣ ਹਨ, ਕਦੋਂ ਹੋਕੇ ਗਏ ਹਨ, ਜਾਣਦੇ ਨਹੀਂ।
ਤੁਸੀਂ ਬੱਚਿਆਂ ਵਿੱਚ ਸਮਝਾਉਣ ਦੀ ਹਿਮੰਤ ਚਾਹੀਦੀ ਹੈ। ਸਮਝਾਉਣ ਵਾਲੇ ਵਿੱਚ ਵੀ ਜੇਕਰ ਕੋਈ ਵਿਕਾਰ ਹੋਵੇਗਾ ਤਾਂ ਕਿਸੇ ਨੂੰ ਤੀਰ ਲੱਗੇਗਾ ਨਹੀਂ। ਜੇਕਰ ਕਿਸੇ ਨੂੰ ਤੀਰ ਲਗਦਾ ਵੀ ਹੈ ਤਾਂ ਉਹ ਸ਼ਿਵਬਾਬਾ ਸਮਝਾਉਂਦੇ ਹਨ। ਜਿਨ੍ਹਾਂ ਵਿੱਚ ਕੋਈ ਅਵਗੁਣ ਹੈ ਤਾਂ ਉਨ੍ਹਾਂ ਦੀ ਸਮਝਾਉਣੀ ਕਿਸੇ ਨੂੰ ਲੱਗੇਗੀ ਨਹੀਂ। ਉਹ ਤਾਂ ਬਾਬਾ ਆਕੇ ਕਿਸੇ ਨੂੰ ਦ੍ਰਿਸ਼ਟੀ ਦੇ, ਗਿਆਨ ਦਿੰਦੇ ਹਨ। ਉਹ ਇੰਝ ਨਾ ਸਮਝਣ ਮੈਂ ਇਨ੍ਹਾਂ ਨੂੰ ਬਹੁਤ ਵਧੀਆ ਗਿਆਨ ਦਿੱਤਾ। ਮੇਰੇ ਗਿਆਨ ਨਾਲ ਇਨ੍ਹਾਂ ਵਿੱਚ ਬਦਲਾਵ ਆਇਆ ਹੈ। ਇਹ ਵੀ ਉਲਟਾ ਹੰਕਾਰ ਹੈ। ਜਿਨ੍ਹਾਂ ਵਿੱਚ ਰੋਣ ਦੀ ਆਦਤ ਹੈ ਉਹ ਕਿਸੇ ਨੂੰ ਗਿਆਨ ਨਹੀਂ ਦੇ ਸਕਦੇ। ਉਹ ਤੇ ਵਿਧਵਾ ਹੋ ਗਈ। ਉਹ ਕਦੇ ਨਹੀਂ ਸਮਝਣ ਕਿ ਮੈਂ ਕਿਸੇ ਨੂੰ ਗਿਆਨ ਦੇ ਸਕਦੀ ਹਾਂ। ਉਹ ਤਾਂ ਬਾਪ ਉਨ੍ਹਾਂ ਦਾ ਕਲਿਆਣ ਕਰ ਦਿੰਦੇ ਹਨ। ਰੋਇਆ ਤਾਂ ਉਸਦੀ ਦੁਰਗਤੀ ਹੈ। ਤੁਸੀਂ ਜਾਣਦੇ ਹੋ ਅਸੀਂ ਹਰਸ਼ਿਤਮੁਖ ਦੇਵੀ – ਦੇਵਤਾ ਬਣਨ ਵਾਲੇ ਹਾਂ। ਜੇਕਰ ਰੌਂਦੇ ਹਨ ਤਾਂ ਖੋਟੇ ਕਰਮ ਕੀਤੇ ਹੋਏ ਹਨ, ਜੋ ਧੋਖਾ ਦਿੰਦੇ ਹਨ। ਚੰਗੇ – ਚੰਗੇ ਵੀ ਰੌਂਦੇ ਹਨ। ਫਿਰ ਬਾਬਾ ਨੇ ਕਿਸੇ ਨੂੰ ਉਠਾਉਣਾ ਹੈ ਤਾਂ ਖੂਦ ਆਕੇ ਦ੍ਰਿਸ਼ਟੀ ਦੇ ਦਿੰਦੇ ਹਨ। ਰੌਂਦੇ ਹਨ ਤਾਂ ਵਿਧਵਾ ਹਨ। ਇੱਥੇ ਕਹਿੰਦੇ ਹਨ ਅਸੀਂ ਰਾਮ ਦੇ ਬਣੇ ਹਾਂ ਅਤੇ ਫਿਰ ਰੌਂਦੇ ਹਨ ਤਾਂ ਗੋਇਆ ਉਨ੍ਹਾਂ ਦਾ ਰਾਮ ਮਰ ਗਿਆ। ਗੋਇਆ ਰਾਮ ਨਾਲ ਬੁਧੀਯੋਗ ਟੁੱਟਿਆ ਹੋਇਆ ਹੈ। ਬੇਮੁਖ ਹਨ। ਅਵਸਥਾ ਬਹੁਤ ਚੰਗੀ ਚਾਹੀਦੀ ਹੈ। ਭਾਵੇਂ ਕੋਈ ਪ੍ਰਭਾਵਿਤ ਹੁੰਦੇਂ ਹਨ ਪਰ ਉਹ ਬਾਬਾ ਦੀ ਤਾਕਤ ਨਾਲ ਪ੍ਰਭਾਵਿਤ ਹੁੰਦੇਂ ਹਨ। ਬਾਬਾ ਜੋ ਬੋਲੇਗਾ ਉਸ ਵਿੱਚ ਕੋਈ ਗਲਤੀ ਨਹੀਂ ਹੋਵੇਗੀ ਕਿਉਂਕਿ ਬਾਪ ਹੈ ਹੀ ਸੱਤ। ਜੇਕਰ ਕੋਈ ਅੱਖਰ ਨਿਕਲ ਵੀ ਗਿਆ ਤਾਂ ਬਿਗੜੀ ਨੂੰ ਬਨਾਉਣ ਵਾਲਾ ਬੈਠਾ ਹੈ। ਇਸ ਵਿੱਚ ਸਮਝਣ ਦੀ ਬਹੁਤ ਚੰਗੀ ਬੁੱਧੀ ਚਾਹੀਦੀ ਹੈ। ਬਾਪ ਤੇ ਸਰਵਿਸ ਤੇ ਹਾਜ਼ਿਰ ਹਨ। ਉਨ੍ਹਾਂਨੂੰ ਬੱਚਿਆਂ ਦੀ ਵੀ ਰੱਖਣੀ ਹੈ। ਬੀ . ਕੇ. ਕਹਾਉਂਦੇ ਹਨ ਤਾਂ ਮਦਦ ਵੀ ਕਰਦੇ ਹਨ। ਕੋਈ – ਕੋਈ ਬੀ. ਕੇ. ਹੋਰ ਹੀ ਨੁਕਸਾਨ ਕਰਦੇ ਹਨ। ਬਾਬਾ ਵੀ ਜਾਣਦੇ ਹਨ ਤਾਂ ਜਿਗਿਆਸੂ ਵੀ ਜਾਣਦੇ ਹਨ। ਇਨ੍ਹਾਂ ਦੀ ਚਲਣ ਅਜਿਹੀ ਹੈ, ਠੀਕ ਨਹੀਂ ਹੈ, ਤਾਂ ਲਿਖਦੇ ਹਨ ਬਾਬਾ ਇੰਨ੍ਹਾਂ ਨੂੰ ਆਪਣੇ ਕੋਲ ਮੰਗਵਾ ਲਵੋ।
ਤੁਸੀਂ ਬੱਚਿਆਂ ਨੂੰ ਤਾਂ ਦਧਿਚੀ ਰਿਸ਼ੀ ਮੁਆਫ਼ਿਕ ਹੱਡੀਆਂ ਦੇਣੀਆਂ ਹਨ। ਕੋਈ – ਕੋਈ ਤਾਂ ਨਵਾਬ ਹੋਕੇ ਚਲਦੇ ਹਨ। ਬਾਪ ਸਮਝਾਉਂਦੇ ਹਨ – ਇਸ ਕਮਾਈ ਵਿੱਚ ਵੀ ਗ੍ਰਹਿਚਾਰੀ ਬੈਠਦੀ ਹੈ, ਦਸ਼ਾਵਾਂ ਬਦਲਦੀਆਂ ਹਨ। ਕਦੇ ਬ੍ਰਹਿਸਪਤੀ ਦੀ, ਕਦੇ ਸ਼ੁਕਰ ਦੀ, ਕਦੇ ਮੰਗਲ ਦੀ, ਕਦੇ ਰਾਹੂ ਦੀ। ਫਿਰ ਇੱਕਦਮ ਚਕਨਾਚੂਰ ਹੋ ਜਾਂਦੇ ਹਨ। ਬਾਬਾ ਬਹੁਤ ਚੰਗੇ – ਚੰਗੇ ਪੋਇੰਟਸ ਸਮਝਾਉਂਦੇ ਹਨ। ਬੋਲੋ, ਤੁਸੀਂ ਤਾਂ ਬਹੁਤ ਬੁੱਧੀਵਾਨ ਪੜ੍ਹੇ ਲਿਖੇ ਹੋ। ਬੋਰਡ ਤੇ ਤਾਂ ਪੂਰੀ ਐਮ ਅਬਜੈਕਟ ਲਿਖੀ ਹੋਈ ਹੈ। ਐਮ ਅਬਜੈਕਟ ਨੂੰ ਜਦੋਂ ਸਮਝਣ ਤਾਂ ਉਸ ਰੂਹਾਬ ਨਾਲ ਅੰਦਰ ਆਉਣ। ਲਿਖਿਆ ਹੋਇਆ ਹੈ ਗੌਡ ਫਾਦਰ ਤੋਂ ਵਰਸਾ ਮਿਲਦਾ ਹੈ -21 ਜਨਮ ਅਤੇ 2500 ਵਰ੍ਹਿਆਂ ਦੇ ਲਈ। ਸੂਰਜਵੰਸ਼ੀ ਅਤੇ ਚੰਦ੍ਰਵੰਸ਼ੀ ਰਾਜਧਾਨੀ। ਕਈ ਤਾਂ ਚੰਗੀ ਤਰ੍ਹਾਂ ਸਮਝਣਗੇ ਕਿਉਂਕਿ ਨੰਬਰਵਾਰ ਗ੍ਰਾਹਕ ਹਨ ਨਾ। ਇਹ ਸਭ ਸ਼ਿਵਬਾਬਾ ਦੀਆਂ ਦੁਕਾਨ ਹਨ। ਸੇਠ ਇੱਕ ਹੈ। ਇਹ ਦੁਕਾਨਾਂ ਤੇ ਹਜਾਰਾਂ ਲੱਖਾਂ ਦੀ ਅੰਦਾਜ ਨਾਲ ਨਿਕਲਣਗੀਆਂ। ਸੰਨਿਆਸੀਆਂ ਦੀਆਂ ਕਿੰਨੀਆਂ ਦੁਕਾਨਾਂ ਹਨ, ਵਿਲਾਇਤ ਵਿੱਚ ਵੀ ਹਨ। ਵਿਲਾਇਤ ਵਾਲੇ ਸਮਝਦੇ ਹਨ ਕਿ ਭਾਰਤ ਦਾ ਪ੍ਰਾਚੀਨ ਯੋਗ ਅਤੇ ਗਿਆਨ ਸੰਨਿਆਸੀ ਹੀ ਦਿੰਦੇ ਹੋਣਗੇ। ਪਰੰਤੂ ਨਹੀਂ, ਇਹ ਤਾਂ ਬਾਪ ਹੀ ਦਿੰਦੇ ਹਨ। ਮਨੁੱਖ ਕੋਈ ਵੀ ਇਹ ਗਿਆਨ ਦੇ ਨਹੀਂ ਸਕਦੇ। ਪ੍ਰੰਤੂ ਸਿਰ੍ਫ ਦੇਣ ਵਾਲੇ ਬਾਪ ਦਾ ਨਾਮ ਬਦਲ ਬੱਚੇ ਦਾ ਨਾਮ ਰੱਖ ਦਿੱਤਾ ਹੈ। ਤੁਸੀਂ ਸਿੱਧ ਕਰ ਦੱਸੋਗੇ – ਕਿ ਹੇਵਿਨ ਸਥਾਪਨ ਕਰਨ ਵਾਲਾ ਗੌਡ ਫਾਦਰ ਹੀ ਬੈਠ ਸਮਝਾਉਂਦੇ ਹਨ। ਪੌਪ ਨੂੰ ਵੀ ਲਿਖਦੇ ਹਨ – ਭਾਰਤ ਦੀ ਯਾਤ੍ਰਾ ਤੇ ਆਏ ਪਰ ਇਸ ਯਾਤ੍ਰਾ ਨੂੰ ਪੂਰਾ ਸਮਝਿਆ ਨਹੀਂ। ਹੁਣ ਕਹੋ ਤਾਂ ਤੁਹਾਡੇ ਕੋਲ ਕਿਸੇ ਨੂੰ ਭੇਜ ਦਈਏ। ਇੱਥੇ ਤਾਂ ਉਹ ਲੋਕੀ ਆ ਨਹੀਂ ਸਕਦੇ। ਪੁਜੀਸ਼ਨ ਬਹੁਤ ਰਹਿੰਦਾ ਹੈ। ਇੱਥੇ ਤਾਂ ਗਰੀਬ ਆਉਣਗੇ। ਕਹਿੰਦੇ ਹਨ – ਕ੍ਰਾਈਸਟ ਬੇਗਰ ਹੈ। ਇਸ ਸਮੇਂ ਅਸੀਂ ਵੀ ਬੇਗਰ ਹਾਂ। ਬੇਗਰ ਤੋੰ ਪ੍ਰਿੰਸ ਬਣਨ ਵਾਲੇ ਹਾਂ। ਭਾਵੇਂ ਕਿਸੇ ਦੇ ਕੋਲ ਧਨ ਬਹੁਤ ਹੈ, ਪਰ ਬੇਗਰ ਹੈ। ਕਹਿੰਦੇ ਹਨ ਕ੍ਰਾਈਸਟ ਗਰੀਬ ਹੈ। ਜਰੂਰ ਗਰੀਬੀ ਵਿੱਚ ਹੀ ਆਉਣਗੇ ਗਿਆਨ ਲੈਣ। ਸਲਾਮ ਤੇ ਭਰਨਾ ਹੈ। ਕਿਆਮਤ ਦਾ ਸਮਾਂ ਹੈ। ਹਿਸਾਬ – ਕਿਤਾਬ ਚੁਕਤੂ ਹੋਣ ਵਾਲਾ ਹੈ। ਨੰਬਰਵਨ ਸਲਾਮ ਕਰਨ ਵਾਲਾ ਵੀ ਇੱਥੇ ਬੈਠਾ ਹੈ। ਤਾਂ ਉਹ ਵੀ ਆਉਣਗੇ। ਤੁਹਾਡੀ ਇਹ ਸੂਰਜਵੰਸ਼ੀ ਚੰਦ੍ਰਵੰਸ਼ੀ ਰਾਜਧਾਨੀ ਸਥਾਪਨ ਹੋ ਰਹੀ ਹੈ। ਤਾਂ ਮੁੱਖ ਚਿੱਤ੍ਰ ਹਨ ਲਕਸ਼ਮੀ-ਨਾਰਾਇਣ ਦਾ। ਫਸਟ, ਸੈਕਿੰਡ, ਥਰਡ ਉਨ੍ਹਾਂ ਦੇ ਚਿੱਤ੍ਰ ਚਲੇ ਆਉਂਦੇ ਹਨ। ਸਾਡੇ ਤੇ ਚਿੱਤ੍ਰ ਵਿਨਾਸ਼ ਹੋ ਜਾਂਦੇ ਹਨ। ਏਕੁਰੇਟ ਚਿੱਤ੍ਰ ਥੋੜ੍ਹੀ ਨਾ ਕੋਈ ਹੈ। ਦੇਲਵਾੜਾ ਮੰਦਿਰ ਵਿੱਚ ਵੀ ਜਗਤ ਅੰਬਾਂ ਅਤੇ ਲਕਸ਼ਮੀ -ਨਾਰਾਇਣ ਦਾ ਚਿੱਤਰ ਹੈ। ਪਰ ਕਿਸੇ ਨੂੰ ਪਤਾ ਨਹੀਂ ਕਿ ਗਿਆਨ – ਗਿਆਨੇਸ਼ਵਰੀ ਸੋ ਰਾਜ – ਰਾਜੇਸ਼ਵਰੀ ਬਣਦੀ ਹੈ। ਜਰੂਰ ਉਸ ਦੇ ਬੱਚੇ ਵੀ ਹੋਣਗੇ। ਪੜ੍ਹਾਈ ਹੈ ਸੋਰਸ ਆਫ ਇਨਕਮ। ਬ੍ਰਾਹਮਣ ਹੀ ਪੜ੍ਹਕੇ ਦੇਵੀ – ਦੇਵਤੇ ਬਣਦੇ ਹਨ। ਕਿੰਨਾਂ ਕਲੀਅਰ ਹੈ।
ਬਾਪ ਕਹਿੰਦੇ ਹਨ ਮੈਨੂੰ ਬੱਚਿਆਂ ਦਾ ਸ਼ੌ ਕਰਨਾ ਹੁੰਦਾ ਹੈ। ਇਵੇਂ ਨਹੀਂ ਕਿ ਉਸਦਾ ਫਲ਼ ਉਨ੍ਹਾਂਨੂੰ ਮਿਲੇਗਾ। ਨਹੀਂ, ਬੱਚਿਆਂ ਨੂੰ ਆਪਣੀ ਮਿਹਨਤ ਦਾ ਫ਼ਲ ਮਿਲੇਗਾ। ਮੈਂ ਸਰਵਿਸ ਕਰਦਾ ਹਾਂ, ਉਹ ਤਾਂ ਜਿਸਨੂੰ ਦ੍ਰਿਸ਼ਟੀ ਦਿੰਦਾ ਹਾਂ ਉਸਦੀ ਤਕਦੀਰ ਹੈ। ਇਹ ਜਗਤ ਅੰਬਾਂ ਕੌਣ ਹੈ, ਕੀ ਪ੍ਰਾਲਬੱਧ ਪਾਈ ਹੈ – ਇਨ੍ਹਾਂ ਗੱਲਾਂ ਨੂੰ ਮਨੁੱਖ ਨਹੀਂ ਜਾਣਦੇ ਹਨ। ਬਾਪ ਸਮਝਾਉਂਦੇ ਹਨ – ਮਿੱਠੇ ਬੱਚੇ ਰੋਣਾ ਵੀ ਅਪਸਗੁਣ ਹੈ। ਇਹ ਬੇਹੱਦ ਬਾਪ ਦਾ ਘਰ ਹੈ ਨਾ। ਜੋ ਖੂਦ ਰੌਂਦੇ ਹਨ ਉਹ ਹੋਰਾਂ ਨੂੰ ਕੀ ਸਰਵਿਸ ਕਰ ਹਸਾਉਣਗੇ? ਇੱਥੇ ਤਾਂ ਹਸਣਾ ਸਿੱਖਣਾ ਹੈ। ਹਸਣਾ ਮਤਲਬ ਮੁਸ੍ਕੁਰਾਉਣਾ। ਆਵਾਜ਼ ਨਾਲ ਵੀ ਹਸਣਾ ਨਹੀਂ ਹੈ। ਕਿੰਨੀ ਸਿੱਖਿਆ ਦਿੱਤੀ ਜਾਂਦੀ ਹੈ। ਪੋਇੰਟਸ ਸਮਝਾਈ ਜਾਂਦੀ ਹੈ। ਦਿਨ- ਪ੍ਰਤੀਦਿਨ ਨਾਲੇਜ ਸਹਿਜ ਹੁੰਦੀ ਜਾਂਦੀ ਹੈ। ਤੁਹਾਡੇ ਵਿੱਚ ਵੀ ਤਾਕਤ ਆਉਂਦੀ ਜਾਂਦੀ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ ਸਾਰ:-
1. ਕਦੇ ਵੀ ਆਪਣਾ ਹੰਕਾਰ ਨਹੀਂ ਵਿਖਾਉਣਾ ਹੈ। ਦਧਿਚੀ ਰਿਸ਼ੀ ਮਿਸਲ ਸੇਵਾ ਵਿੱਚ ਹੱਡੀਆਂ ਦੇਣੀਆਂ ਹਨ।
2. ਸਦਾ ਹਰਸ਼ਿਤਮੁਖ ਰਹਿਣਾ ਹੈ, ਕਦੇ ਰੋਣਾ ਨਹੀਂ ਹੈ। ਰੋਣਾ ਮਾਨਾ ਵਿਧਵਾ ਬਣਨਾ ਇਸਲਈ ਮੁਸਕਰਾਉਂਦੇ ਰਹਿਣਾ ਹੈ, ਜ਼ੋਰ ਨਾਲ ਵੀ ਹਸਣਾ ਨਹੀਂ ਹੈ।
ਵਰਦਾਨ:-
ਸਹਿਜਯੋਗ ਦਾ ਅਰਥ ਹੀ ਹੈ – ਇੱਕ ਨੂੰ ਯਾਦ ਕਰਨਾ। ਇੱਕ ਬਾਪ ਦੂਜਾ ਨਾ ਕੋਈ। ਤਨ – ਮਨ – ਧਨ ਸਭ ਤੇਰਾ, ਮੇਰਾ ਨਹੀਂ, ਅਜਿਹੇ ਟਰੱਸਟੀ ਬਣ ਡਬਲ ਲਾਈਟ ਰਹਿਣ ਵਾਲੇ ਹੀ ਸਹਿਜਯੋਗੀ ਹਨ। ਸਹਿਜਯੋਗੀ ਬਣਨ ਦੀ ਸਹਿਜ ਵਿਧੀ ਹੈ – ਇੱਕ ਨੂੰ ਯਾਦ ਕਰਨਾ, ਇੱਕ ਵਿੱਚ ਸਭ ਕੁਝ ਅਨੁਭਵ ਕਰਨਾ। ਬਾਪ ਹੀ ਸੰਸਾਰ ਹੈ ਤਾਂ ਯਾਦ ਸਹਿਜ ਹੋ ਗਈ। ਅਧਾਕਲਪ ਮਿਹਨਤ ਕੀਤੀ ਹੁਣ ਬਾਪ ਮਿਹਨਤ ਤੋਂ ਛੁਡਾਉਂਦੇ ਹਨ। ਪਰ ਜੇਕਰ ਫਿਰ ਵੀ ਮਿਹਨਤ ਕਰਨੀ ਪੈਂਦੀ ਹੈ ਤਾਂ ਉਸਦਾ ਕਾਰਨ ਹੈ ਆਪਣੀ ਕਮਜ਼ੋਰੀ।
ਸਲੋਗਨ:-
ਵਿਸ਼ੇਸ਼ ਅਟੈਂਸ਼ਨ:-
ਇਹ ਜਨਵਰੀ ਮਹੀਨਾ ਸਾਡੇ ਸਭ ਦੇ ਅਤਿ ਪਿਆਰੇ ਪਿਤਾਸ਼੍ਰੀ ਬ੍ਰਹਮਾ ਬਾਬਾ ਦੀ ਸੰਪੰਨਤਾ ਅਤੇ ਸੰਪੂਰਨਤਾ ਦਾ ਵਿਸ਼ੇਸ਼ ਮਹੀਨਾ ਹੈ। ਪੂਰਾ ਹੀ ਮਹੀਨਾ ਅਸੀਂ ਸਾਰੇ ਬ੍ਰਹਮਾ ਵਤਸ ਵਿਸ਼ੇਸ਼ ਸ਼ਿਵ ਬਾਪ ਦੇ ਨਾਲ – ਨਾਲ ਬ੍ਰਹਮਾ ਬਾਪ ਦੇ ਸਨੇਹ ਵਿੱਚ ਸਮਾਏ ਹੋਏ ਰਹਿੰਦੇ ਹਾਂ। ਬਾਬਾ ਕਹਿੰਦੇ, ਇਹ ਸਨੇਹ ਵਿੱਚ ਸਮਾਉਣਾ ਵੀ ਸਮਾਨ ਬਣਨਾ ਹੈ। ਭਗਤਾਂ ਨੇ ਇਸ ਸਨੇਹ ਵਿੱਚ ਸਮਾਉਣ ਦੀ ਸਥਿਤੀ ਦੇ ਲਈ ਕਿਹਾ ਹੈ ਕਿ ਆਤਮਾ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਤਾਂ ਆਓ, ਅਸੀਂ ਸਾਰੇ ਪੂਰਾ ਹੀ ਮਹੀਨਾ ਉਸ ਲਵਲੀਨ ਸਥਿਤੀ ਵਿੱਚ ਸਮਾਉਣ ਦਾ ਅਨੁਭਵ ਕਰੀਏ, ਇਸੇ ਲਕਸ਼ ਨਾਲ ਰੋਜ਼ ਦੀ ਮੁਰਲੀ ਦੇ ਹੇਠਾਂ ਲਵ ਵਿੱਚ ਲੀਨ ਹੋਣ ਦੀ ਇੱਕ ਵਿਸ਼ੇਸ਼ ਪੁਆਇੰਟ ਲਿਖ ਰਹੇ ਹਾਂ, ਤੁਸੀਂ ਇਸੇ ਅਨੁਸਾਰ ਮੁਰਲੀ ਕਲਾਸ ਦੇ ਬਾਦ ਰੋਜ਼ ਦਸ ਮਿੰਟ ਯੋਗ ਅਭਿਆਸ ਕਰਨਾ ਜੀ।
ਲਵਲੀਨ ਸਥਿਤੀ ਦਾ ਅਨੁਭਵ ਕਰੋ
ਪਿਆਰ ਦੇ ਸਾਗਰ ਬਾਪ ਦੇ ਨਾਲ ਮਿਲਣ ਮਨਾਉਂਦੇ ਪਿਆਰ ਨਾਲ ਬਾਬਾ ਕਹੋ ਅਤੇ ਉਸੇ ਪਿਆਰ ਵਿੱਚ ਸਮਾ ਜਾਵੋ। ਲਗਨ ਵਿੱਚ ਮਗਨ ਹੋ ਜਾਵੋ। ਇਹ ਲਵਲੀਨ ਸਥਿਤੀ ਹੋਰ ਸਭ ਗੱਲਾਂ ਨੂੰ ਸਹਿਜ ਖ਼ਤਮ ਕਰ ਦੇਵੇਗੀ।
➤ Email me Murli: Receive Daily Murli on your email. Subscribe!