23 December 2021 PUNJABI Murli Today | Brahma Kumaris

Read and Listen today’s Gyan Murli in Punjabi 

December 22, 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਇਹ ਸੁਹਾਵਣਾ ਕਲਿਆਣਕਾਰੀ ਸੰਗਮਯੁਗ ਹੈ, ਜਿਸ ਵਿੱਚ ਖੁਦ ਬਾਪ ਆਕੇ ਪਤਿਤ ਭਾਰਤ ਨੂੰ ਪਾਵਨ ਬਣਾਉਂਦੇ ਹਨ"

ਪ੍ਰਸ਼ਨ: -

ਸੰਗਮਯੁਗ ਤੇ ਜਦੋਂ ਬਾਪ ਆਉਂਦੇ ਹਨ ਤਾਂ ਉਹਨਾਂ ਦੇ ਆਉਣ ਨਾਲ ਕਿਹੜਾ ਇਸ਼ਾਰਾ ਮਿਲ ਜਾਂਦਾ ਹੈ?

ਉੱਤਰ:-

ਇਸ ਪੁਰਾਣੀ ਦੁਨੀਆਂ ਦੇ ਅੰਤ ਹੋਣ ਦਾ ਇਸ਼ਾਰਾ ਸਭ ਨੂੰ ਮਿਲ ਜਾਂਦਾ ਹੈ ਕਿਉਂਕਿ ਬਾਪ ਆਉਂਦੇ ਹੀ ਹਨ ਪਤਿਤ ਸ੍ਰਿਸ਼ਟੀ ਦਾ ਅੰਤ ਕਰਨ, ਇਸਲਈ ਵਿਨਾਸ਼ ਦਾ ਸਾਕ੍ਸ਼ਾਤ੍ਕਰ ਵੀ ਹੁੰਦਾ ਹੈ। ਹੁਣ ਤੁਹਾਨੂੰ ਨਵੀਂ ਦੁਨੀਆ ਦੇ ਝਾੜ ਸਾਹਮਣੇ ਦਿਖਾਈ ਦੇ ਰਹੇ ਹਨ।

ਗੀਤ:-

ਤੁਮਹੇ ਪਾਕੇ ਹਮਨੇ..

ਓਮ ਸ਼ਾਂਤੀ। ਅਸਲ ਵਿੱਚ ਕਹਿਣਾ ਚਾਹੀਦਾ ਹੈ ਰੂਹਾਨੀ ਬੱਚਿਆਂ ਪ੍ਰਤੀ ਰੂਹਾਣੀ ਬਾਪ ਦੀ ਗੁਡਮੋਰਨਿੰਗ ਕਿਓਂਕਿ ਬੱਚੇ ਜਾਣਦੇ ਹਨ ਬਾਪ ਆਉਂਦੇ ਹੀ ਹਨ ਰਾਤ ਨੂੰ ਦਿਨ ਬਨਾਉਣ। ਇਹ ਵੀ ਹਿਸਾਬ ਕੀਤਾ ਜਾਂਦਾ ਹੈ। ਆਖਿਰ ਵਿੱਚ ਵੀ ਬਾਬਾ ਆਉਂਦੇ ਕਿਸ ਸਮੇਂ ਹਨ? ਤਿਥੀ ਤਾਰੀਖ ਨਹੀਂ। ਪਰ ਕਿਸ ਸਮੇਂ ਵਿੱਚ ਆਉਂਦੇ ਹਨ, ਜਰੂਰ 12 ਵੱਜਕੇ ਇੱਕ ਮਿੰਟ ਹੋਇਆ ਹੋਵੇਗਾ ਤਾਂ ਬਾਬਾ ਨੇ ਇਸ ਸ਼ਰੀਰ ਵਿੱਚ ਪ੍ਰਵੇਸ਼ ਕੀਤਾ ਹੋਵੇਗਾ। ਇਹ ਹੈ ਬੇਹੱਦ ਦੀ ਰਾਤ ਅਤੇ ਦਿਨ। ਤਿਥੀ ਤਾਰੀਖ ਨਹੀਂ ਦੱਸੀ ਜਾ ਸਕਦੀ ਹੈ। ਆਪਣੇ ਬੱਚਿਆਂ ਨੂੰ ਹੀ ਕਹਿੰਦੇ ਹਨ ਅਸੀਂ ਆਕੇ ਰਾਤ ਨੂੰ ਦਿਨ, ਨਰਕ ਨੂੰ ਸ੍ਵਰਗ ਬਣਾਉਂਦੇ ਹਾਂ ਤੇ ਪਤਿਤ ਦੁਨੀਆਂ ਨੂੰ ਪਾਵਨ ਦੁਨੀਆਂ ਬਣਾਉਂਦੇ ਹਾਂ। ਸਮਝ ਵਿੱਚ ਆਉਂਦਾ ਹੈ ਕਿ ਬਾਬਾ ਦਾ ਆਉਣਾ ਰਾਤ੍ਰੀ ਨੂੰ ਹੀ ਕਿਹਾ ਜਾਂਦਾ ਹੈ। ਸ਼ਿਵਰਾਤ੍ਰੀ ਕਹਿੰਦੇ ਹਨ ਨਾ। ਆਉਂਦੇ ਹੀ ਹਨ ਰਾਤ ਨੂੰ ਦਿਨ ਬਨਾਉਣ। ਉਨ੍ਹਾਂ ਦੀ ਕੋਈ ਜਨਮਪਤ੍ਰੀ ਹੈ? ਕ੍ਰਿਸ਼ਨਜਯੰਤੀ ਦੀ ਵੀ ਤਿਥੀ – ਤਾਰੀਖ ਕੁਝ ਨਹੀਂ ਹੈ ਕਿਓਂਕਿ ਉਨ੍ਹਾਂ ਨੂੰ ਬਹੁਤ ਦੂਰ ਲੈ ਗਏ ਹਨ। ਇਹ ਕਿਸੇ ਨੂੰ ਪਤਾ ਨਹੀਂ ਹੈ। ਕ੍ਰਿਸ਼ਨ ਦਾ ਜਨਮ ਕਦੋਂ ਹੋਇਆ? ਸੰਵਤ ਤਿਥੀ – ਤਾਰੀਖ ਕੁਝ ਨਹੀਂ ਹੈ। ਬਾਕੀ ਸਿਰਫ ਰਾਤ ਨੂੰ ਮਨਾਉਂਦੇ ਹਨ। ਅਸਲ ਵਿੱਚ ਸ਼ਿਵਬਾਬਾ ਹੈ ਹੀ ਰਾਤ ਨੂੰ ਆਉਣ ਵਾਲਾ। ਤੁਸੀਂ ਬੱਚੇ ਕਹੋਗੇ ਸ਼ਿਵਬਾਬਾ ਦੀ ਰਾਤ੍ਰੀ। ਭਾਰਤ ਵਿੱਚ ਮਨਾਉਂਦੇ ਵੀ ਹਨ ਸ਼ਿਵਰਾਤ੍ਰੀ। ਸ਼ਿਵਜਯੰਤੀ ਵੀ ਕਹਿੰਦੇ ਹਨ ਪਰ ਅਸਲ ਵਿੱਚ ਸ਼ਿਵ ਜਯੰਤੀ ਕਹਿਣਾ ਨਹੀਂ ਚਾਹੀਦਾ ਹੈ ਕਿਓਂਕਿ ਉਨ੍ਹਾਂ ਦੀ ਮਰੰਤੀ ਨਹੀਂ ਹੈ। ਮਨੁੱਖ ਜਨਮਦਾ ਹੈ ਫਿਰ ਮਰਦਾ ਵੀ ਹੈ। ਉਹ ਤਾਂ ਮਰਦਾ ਹੀ ਨਹੀਂ ਇਸਲਈ ਸ਼ਿਵਜਯੰਤੀ ਕਹਿਣਾ ਵੀ ਰਾਂਗ ਹੈ। ਸ਼ਿਵਰਾਤਰੀ ਕਹਿਣਾ ਠੀਕ ਹੈ। ਇਹ ਸ਼ਿਵਬਾਬਾ ਦੱਸਦੇ ਹਨ। ਦੂਜਾ ਕੋਈ ਇਵੇਂ ਕਹਿ ਨਾ ਸਕੇ। ਭਾਵੇਂ ਕਹਿੰਦੇ ਹਨ ਸ਼ਿਵੋਹਮ ਪਰ ਦੱਸ ਨਾ ਸਕਣ, ਮੈਂ ਕਦੋਂ ਆਉਂਦਾ ਹਾਂ? ਕੀ ਆਕੇ ਕਰਦਾ ਹਾਂ? ਸ਼ਿਵਬਾਬਾ ਤਾਂ ਦੱਸਦੇ ਹਨ ਕਿ ਹੁਣ ਅੱਧਾਕਲਪ ਦੀ ਰਾਤ੍ਰੀ ਪੂਰੀ ਹੋ ਦਿਨ ਸ਼ੁਰੂ ਹੁੰਦਾ ਹੈ। ਇਹ ਗੀਤਾ ਦਾ ਏਪੀਸੋਡ ਰਿਪੀਟ ਹੋ ਰਿਹਾ ਹੈ। ਮੌਤ ਦਾ ਤੂਫ਼ਾਨ ਵੀ ਸਾਹਮਣੇ ਖੜ੍ਹਾ ਹੈ। ਪਤਿਤ ਦੁਨੀਆਂ ਵੀ ਬਰੋਬਰ ਹੈ। ਕਲਯੁਗ ਦਾ ਅੰਤ ਹੈ। ਮੁਸੀਬਤਾਂ ਵੀ ਸਾਹਮਣੇ ਹਨ। ਸਮਝਦੇ ਹਨ ਇਹ ਉਹ ਹੀ ਮਹਾਭਾਰਤ ਲੜਾਈ ਹੈ, ਜਿਸ ਦੇ ਲਈ ਸ਼ਾਸਤਰਾਂ ਵਿੱਚ ਗਾਇਨ ਹੈ ਨੈਚੁਰਲ ਕੈਲੇਮਿਟੀਜ਼ ਦਵਾਰਾ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਤਾਂ ਜਰੂਰ ਗੀਤਾ ਦਾ ਭਗਵਾਨ ਆਇਆ ਹੋਵੇਗਾ। ਆਵੇਗਾ ਹੀ ਕਲਯੁਗ ਦੇ ਅੰਤ ਵਿੱਚ। ਸਤਿਯੁਗ ਦਾ ਫਸਟ ਪ੍ਰਿੰਸ, ਉਹ ਫਿਰ ਦਵਾਪਰ ਵਿੱਚ ਤਾਂ ਹੋ ਨਾ ਸਕੇ। ਮਨੁੱਖ ਨੂੰ 84 ਸ਼ਰੀਰ ਮਿਲਦੇ ਹਨ। ਹਰ ਇੱਕ ਜਨਮ ਵਿੱਚ ਫੀਚਰਸ ਬਦਲ ਜਾਂਦੇ ਹਨ – ਇੱਕ ਨਾ ਮਿਲੇ ਦੂਜੇ ਨਾਲ। ਭਾਵੇਂ ਹੁਣ ਕ੍ਰਿਸ਼ਨ ਦਾ ਗਾਇਨ ਪੂਜਨ ਹੈ ਪਰ ਉਨ੍ਹਾਂ ਦੇ ਐਕੁਰੇਟ ਫੀਚਰਸ ਤਾਂ ਹੋ ਨਾ ਸਕਣ। ਉਨ੍ਹਾਂ ਦਾ ਫ਼ੋਟੋ ਵੀ ਨਿਕਲ ਨਾ ਸਕੇ। ਇਵੇਂ ਹੀ ਮਿੱਟੀ ਦਾ, ਕਾਗਜ਼ ਦਾ ਬਣਾ ਲੈਂਦੇ ਹਨ। ਏਕੁਰੇਟ ਫ਼ੀਚਰਜ਼ ਤਾਂ ਜਦੋਂ ਧਿਆਨ ਵਿੱਚ ਜਾਓ ਤਾਂ ਤੁਸੀਂ ਵੇਖ ਸਕਦੇ ਹੋ। ਫੋਟੋ ਕੱਢ ਨਹੀਂ ਸਕਦੇ। ਮੀਰਾ ਕ੍ਰਿਸ਼ਨ ਨਾਲ ਡਾਂਸ ਕਰਦੀ ਸੀ, ਬਹੁਤ ਨਾਮੀਗ੍ਰਾਮੀ ਹੈ। ਸ਼ਿਰੋਮਣੀ ਭਗਤਾਂ ਵਿੱਚ ਗਾਈ ਜਾਂਦੀ ਹੈ। ਕ੍ਰਿਸ਼ਨ ਨੂੰ ਯਾਦ ਕਰਦੀ ਸੀ ਤਾਂ ਝੱਟ ਉਨ੍ਹਾਂ ਨੂੰ ਸਾਕਸ਼ਾਤਕਾਰ ਹੁੰਦਾ ਸੀ। ਕ੍ਰਿਸ਼ਨ ਨਾਲ ਪ੍ਰੀਤ ਸੀ। ਸਾਕਸ਼ਾਤਕਾਰ ਵਿੱਚ ਵੇਖਦੀ ਸੀ, ਇਸਲਈ ਪਵਿੱਤਰ ਰਹਿਣਾ ਚਾਉਂਦੀ ਸੀ। ਜਾਣਦੇ ਹਨ ਉੱਥੇ ਵਿਕਾਰ ਤਾਂ ਹੁੰਦਾ ਨਹੀਂ। ਕ੍ਰਿਸ਼ਨ ਨਾਲ ਪ੍ਰੀਤ ਲਗੀ ਤਾਂ ਪਵਿੱਤ੍ਰ ਜਰੂਰ ਬਣਨਾ ਪਵੇ। ਪਤਿਤ ਤਾਂ ਕ੍ਰਿਸ਼ਨ ਦੇ ਨਾਲ ਮਿਲ ਨਾ ਸਕਣ। ਮੀਰਾ ਪਾਵਨ ਰਹੀ ਇਸਲਈ ਉਨ੍ਹਾਂ ਦੀ ਮਹਿਮਾ ਹੈ। ਇਹ ਸਭ ਰਾਜ਼ ਬਾਬਾ ਹੀ ਸਮਝਾਉਂਦੇ ਹਨ। ਭਗਤੀ ਮਾਰਗ ਵਿੱਚ ਤਾਂ ਉਨ੍ਹਾਂ ਦੀ ਅਲਪਕਾਲ ਸ਼ਨਭੰਗੁਰ ਦੀ ਭਾਵਨਾ ਪੂਰੀ ਹੋਈ। ਸਾਕਸ਼ਾਤਕਾਰ ਹੋਇਆ, ਜੋ ਮਨੋਕਾਮਨਾ ਰੱਖਦੇ ਹਨ, ਉਹ ਅਲਪਕਾਲ ਦੇ ਲਈ ਪੂਰੀ ਹੋ ਜਾਂਦੀ ਹੈ। ਕਈ ਪ੍ਰਕਾਰ ਦੇ ਦੇਵਤਾ ਆਦਿ ਹਨ। ਉਨ੍ਹਾਂ ਦਾ ਸਾਕਸ਼ਾਤਕਾਰ ਚਾਹੁੰਦੇ ਹਨ। ਤਾਂ ਡਰਾਮਾ ਪਲਾਨ ਅਨੁਸਾਰ ਉਹ ਮਨੋਕਾਮਨਾ ਪੂਰਨ ਹੋ ਜਾਂਦੀ ਹੈ। ਭਗਤੀ ਮਾਰਗ ਦੀ ਵੀ ਨੂੰਧ ਹੈ। ਵੇਦ ਸ਼ਾਸਤਰ ਪੜ੍ਹਦੇ, ਮੱਥਾ ਮਾਰਦੇ ਤਾਂ ਵੀ ਮੁਕਤੀ – ਜੀਵਨਮੁਕਤੀ ਵਿੱਚ ਜਾ ਨਹੀਂ ਸਕਦੇ। ਅੱਗੇ ਬਨਾਰਸ ਵਿੱਚ ਜਾਕੇ ਕਾਸ਼ੀ ਕਲਵਟ ਖਾਂਦੇ ਸੀ। ਸਮਝਦੇ ਸੀ ਸ਼ਿਵਪੁਰੀ ਮਤਲਬ ਮੁਕਤੀ ਵਿੱਚ ਜਾਈਏ ਪਰ ਜਾ ਨਹੀਂ ਸਕਦੇ। ਮੁਕਤੀ ਵਿੱਚ ਲੈ ਜਾਨ ਵਾਲਾ ਹੈ ਹੀ ਇੱਕ ਬਾਪ। ਉਨ੍ਹਾਂ ਨੂੰ ਹੀ ਮੁਕਤੀ – ਜੀਵਨਮੁਕਤੀ ਦਾਤਾ ਕਿਹਾ ਜਾਂਦਾ ਹੈ। ਦੂਜਾ ਕੋਈ ਲੈ ਜਾ ਨਹੀਂ ਸਕਦਾ। ਸਤਿਯੁਗ ਵਿੱਚ ਲਕਸ਼ਮੀ – ਨਾਰਾਇਣ ਦਾ ਰਾਜ ਸੀ ਤਾਂ ਜੀਵਨਮੁਕਤੀ ਸੀ, ਜੀਵਨਬੰਧ ਨਹੀਂ ਸੀ। ਬਹੁਤ ਥੋੜੇ ਆਦਮੀ ਰਹਿੰਦੇ ਸੀ। ਇਸ ਸਮੇਂ ਕਿੰਨੇ ਕਰੋੜਾਂ ਮਨੁੱਖ ਹਨ। ਸਤਿਯੁਗ ਵਿੱਚ ਇੰਨੇ ਸੀ ਨਹੀਂ। ਬਾਕੀ ਉਸ ਸਮੇਂ ਸਭ ਕਿੱਥੇ ਸਨ? ਇਹ ਵੀ ਹੁਣ ਤੁਹਾਨੂੰ ਪਤਾ ਪਿਆ ਹੈ। ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦੀ ਨਾਲੇਜ ਹੁਣ ਤੁਹਾਨੂੰ ਮਿਲਦੀ ਹੈ। ਰਚਤਾ ਅਤੇ ਰਚਨਾ ਦੇ ਆਦਿ ਮੱਧ ਅੰਤ ਨੂੰ ਕੋਈ ਜਾਨ ਨਹੀਂ ਸਕਦੇ। ਹੁਣ ਤੁਸੀਂ ਜਾਣਦੇ ਹੋ ਪਤਿਤ ਸ੍ਰਿਸ਼ਟੀ ਦਾ ਅੰਤ ਹੈ। ਉਹ ਤਾਂ ਸਮਝਦੇ ਹਨ ਕਲਯੁਗ ਅਜੁਨ 40 ਹਜਾਰ ਵਰ੍ਹੇ ਚਲਣਾ ਹੈ ਪਰ ਤੁਸੀਂ ਜਾਣਦੇ ਹੋ ਹੁਣ ਕਲਯੁਗ ਦਾ ਅੰਤ ਹੋਣਾ ਹੈ ਤਾਂ ਹੀ ਬਾਪ ਆਕੇ ਸਾਰੀ ਨਾਲੇਜ ਸੁਣਾਉਂਦੇ ਹਨ। ਉੱਚ ਤੇ ਉੱਚ ਹੈ ਹੀ ਭਗਵਾਨ। ਉਨ੍ਹਾਂ ਦਾ ਜਨਮ ਵੀ ਇੱਥੇ ਹੁੰਦਾ ਹੈ। ਆਉਂਦੇ ਵੀ ਹਨ ਸੰਗਮ ਤੇ ਅਤੇ ਅੰਤ ਹੋਣ ਦਾ ਇਸ਼ਾਰਾ ਦਿੰਦੇ ਹਨ। ਵਿਨਾਸ਼ ਦਾ ਸਾਕਸ਼ਾਤਕਾਰ ਵੀ ਕਰਾਇਆ ਹੈ। ਅਰਜੁਨ ਦੇ ਲਈ ਵੀ ਵਿਖਾਇਆ ਹੈ ਨਾ ਕਿ ਸਾਕਸ਼ਾਤਕਾਰ ਹੋਇਆ। ਤੁਸੀਂ ਬੱਚਿਆਂ ਵਿੱਚ ਵੀ ਬਹੁਤਿਆਂ ਨੇ ਸਾਕਸ਼ਾਤਕਾਰ ਕੀਤਾ ਹੈ। ਜਿੰਨ੍ਹਾਂ – ਜਿੰਨ੍ਹਾਂ ਨਜਦੀਕ ਆਉਣਗੇ ਤਾਂ ਵੇਖਣ ਵਿੱਚ ਆਵੇਗਾ। ਮਨੁੱਖ ਜਦ ਘਰ ਦੇ ਨਜਦੀਕ ਆਉਂਦੇ ਹਨ ਤਾਂ ਸਭ ਗੱਲਾਂ ਯਾਦ ਆਉਂਦੀਆਂ ਹਨ ਨਾ। ਤੁਹਾਨੂੰ ਵੀ ਬਹੁਤ ਸਾਕਸ਼ਾਤਕਾਰ ਹੁੰਦੇ ਰਹਿਣਗੇ। ਮੁਕਤੀਧਾਮ ਵਿੱਚ ਜਾਕੇ ਫਿਰ ਜੀਵਨਮੁਕਤੀ ਵਿੱਚ ਆਉਣਾ ਹੈ। ਤੁਸੀਂ ਜਾਣਦੇ ਹੋ – ਬਰੋਬਰ ਭਾਰਤ ਵਿਸ਼ਵ ਦਾ ਮਾਲਿਕ ਸੀ। ਬਾਪ ਕਹਿੰਦੇ ਹਨ – ਮੈਂ ਹਰ 5 ਹਜਾਰ ਵਰ੍ਹੇ ਦੇ ਬਾਦ ਆਕੇ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਇਹ ਸਥਾਪਨਾ ਹੋ ਰਹੀ ਹੈ ਭਵਿੱਖ ਨਵੀਂ ਦੁਨੀਆਂ ਦੇ ਲਈ। ਸੰਗਮ ਤੇ ਸਥਾਪਨਾ ਹੁੰਦੀ ਹੈ। ਤੁਸੀਂ ਬ੍ਰਾਹਮਣ ਹੋ ਹੀ ਸੰਗਮਯੁਗ ਤੇ। ਉਹ ਹਨ ਸ਼ੂਦ੍ਰ, ਤੁਸੀਂ ਹੋ ਬ੍ਰਾਹਮਣ। ਉਹ ਦੇਵਤੇ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਮਨੁੱਖ ਥੋੜੀ ਜਾਣਦੇ ਹਨ ਕਿ ਸੰਗਮ ਕਿਸ ਨੂੰ ਕਿਹਾ ਜਾਂਦਾ ਹੈ! ਇਨ੍ਹਾਂ ਨੂੰ ਕਲਿਆਣਕਾਰੀ ਸੁਹਾਵਣਾ ਸੰਗਮਯੁਗ ਕਿਹਾ ਜਾਂਦਾ ਹੈ। ਜਿੱਥੋਂ ਪਤਿਤ ਭਾਰਤ ਪਾਵਨ ਬਣਦਾ ਹੈ। ਬਾਪ ਵੀ ਕਲਿਆਣਕਾਰੀ ਹੈ। ਆਉਂਦੇ ਵੀ ਭਾਰਤ ਵਿੱਚ ਹਨ। ਬਾਪ ਕਹਿੰਦੇ ਹਨ – ਹੁਣ ਤੁਹਾਡੇ 84 ਜਨਮ ਪੂਰੇ ਹੋਏ, ਹੁਣ ਤੁਸੀਂ ਪਤਿਤ ਹੋ ਇੱਕ ਵੀ ਪਾਵਨ ਨਹੀਂ। ਸਭ ਭ੍ਰਿਸ਼ਟਾਚਾਰੀ ਹਨ। ਵਿਕਾਰ ਤੋਂ ਪੈਦਾ ਹੁੰਦੇ ਹਨ। ਤੁਸੀਂ ਸ਼੍ਰੇਸ਼ਠ ਦੇਵੀ – ਦੇਵਤਾ ਸੀ ਫਿਰ ਸ਼ਤ੍ਰੀ, ਵੈਸ਼, ਸ਼ੂਦ੍ਰ ਬਣੇ। ਹੁਣ ਬ੍ਰਾਹਮਣ ਬਣੇ ਹੋ ਫਿਰ ਦੇਵਤਾ ਬਣੋਂਗੇ। ਫਿਰ ਅੰਤ ਵਿੱਚ ਆਕੇ ਪ੍ਰਜਾਪਿਤਾ ਬ੍ਰਹਮਾ ਮੁੱਖ ਦਵਾਰਾ ਸਥਾਪਨਾ ਕਰਦੇ ਹਨ। ਕਿਸ ਦੀ? ਸ੍ਵਰਗ ਦੀ। ਦੇਵੀ – ਦੇਵਤਾ ਧਰਮ ਦੀ। ਤੁਸੀਂ ਇੱਥੇ ਆਏ ਹੋ ਦੇਵੀ – ਦੇਵਤਾ ਬਣਨ, ਦੈਵੀਗੁਣ ਧਾਰਨ ਕਰਨ। ਇਹ ਤਾਂ ਤੁਸੀਂ ਬੱਚਿਆਂ ਨੂੰ ਪਤਾ ਹੈ ਕਿ ਕੋਈ ਵੀ ਵਿਕਾਰੀ ਨੂੰ ਇੱਥੇ ਅਲਾਓ ਨਹੀਂ ਕੀਤਾ ਜਾਂਦਾ ਹੈ। ਪਹਿਲੇ – ਪਹਿਲੇ ਪਵਿੱਤਰਤਾ ਦੀ ਪ੍ਰਤਿਗਿਆ ਲੈਣੀ ਹੁੰਦੀ ਹੈ। ਇੱਕ ਵਾਰ ਪ੍ਰਤਿਗਿਆ ਕਰ ਫਿਰ ਜੇ ਤੋੜਦੇ ਹਨ ਤਾਂ ਇਕਦਮ ਰਸਾਤਲ ਵਿੱਚ ਚਲੇ ਜਾਂਦੇ ਹਨ, ਚੰਡਾਲ ਦਾ ਜਨਮ ਪਾ ਲੈਂਦੇ ਹਨ। ਇੱਥੇ ਬਾਬਾ ਦੇ ਅੱਗੇ ਪਤਿਤ ਕੋਈ ਆ ਨਹੀਂ ਸਕਦੇ। ਜੇ ਬ੍ਰਾਹਮਣੀ ਭੁੱਲ ਨਾਲ ਵੀ ਲੈ ਆਉਂਦੀ ਹੈ ਤਾਂ ਉਨ੍ਹਾਂ ਤੇ ਵੀ ਬੜਾ ਦੋਸ਼ ਆ ਜਾਂਦਾ ਹੈ। ਦੋਨੋਂ ਚੰਡਾਲ ਬਣ ਪੈਂਦੇ ਹਨ। ਜੋ ਪਾਵਨ ਨਹੀਂ ਬਣ ਸਕਦੇ ਉਨ੍ਹਾਂ ਨੂੰ ਇੱਥੇ ਆਉਣ ਦਾ ਹੁਕਮ ਨਹੀਂ ਹੈ। ਪਰਸਨਲ ਆਕੇ ਸਮਝ ਸਕਦੇ ਹਨ ਪਰ ਬਾਬਾ ਦੀ ਸਭਾ ਵਿਚ ਨਹੀਂ ਆ ਸਕਦੇ। ਜੇਕਰ ਭੁੱਲ ਨਾਲ ਲੈ ਆਉਂਦੇ ਹਨ ਤਾਂ ਉਨ੍ਹਾਂ ਨੂੰ ਸੱਟ ਬਹੁਤ ਲਗਦੀ ਹੈ। ਆਉਂਦੇ ਤਾਂ ਢੇਰ ਹਨ। ਸਭ ਨੂੰ ਪਤਾ ਹੈ ਕਿ ਬੇਹੱਦ ਬਾਪ ਦੇ ਕੋਲ ਜਾਂਦੇ ਹਾਂ, ਸਾਨੂੰ ਪਵਿੱਤਰ ਜਰੂਰ ਬਣਨਾ ਹੈ। ਮੀਰਾ ਪਵਿੱਤਰ ਸੀ ਤਾਂ ਉਨ੍ਹਾਂ ਦਾ ਕਿੰਨਾ ਮਾਨ ਹੈ। ਹੁਣ ਤੁਸੀਂ ਗਿਆਨ ਅੰਮ੍ਰਿਤ ਪਿਲਾਉਂਦੇ ਹੋ ਫਿਰ ਵੀ ਉਹ ਕਹਿੰਦੇ ਹਨ ਸਾਨੂੰ ਜਹਿਰ ਚਾਹੀਦਾ ਹੈ। ਅਬਲਾਵਾਂ ਤੇ ਕਿੰਨੇ ਅਤਿਆਚਾਰ ਕਰਦੇ ਹਨ ਵਿਸ਼ ਦੇ ਲਈ। ਕ੍ਰਿਸ਼ਨ ਦੀ ਤਾਂ ਗੱਲ ਨਹੀਂ। ਇਹ ਤਾਂ ਬੜੀ ਭੁੱਲ ਹੈ ਜੋ ਭਗਵਾਨ ਦੇ ਬਦਲੇ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ।

ਬਾਪ ਸਮਝਾਉਂਦੇ ਹਨ ਕਿ ਭਗਤ ਕਹਿੰਦੇ ਹਨ ਭਗਤੀ ਦੇ ਬਾਦ ਭਗਵਾਨ ਆਉਂਦੇ ਹਨ ਫਲ ਦੇਣ ਤਾਂ ਭਗਤੀ ਨਿਸ਼ਫਲ ਹੋਈ ਨਾ ਪਰ ਕੁਝ ਵੀ ਨਹੀਂ ਸਮਝਦੇ ਹਨ। ਭਾਰਤ ਹੀ ਗੋਲਡਨ ਏਜ਼ਡ ਸੀ, ਹੁਣ ਹੈ ਆਇਰਨ ਏਜ਼। ਕਹਿੰਦੇ ਵੀ ਹਨ ਪਤਿਤ – ਪਾਵਨ ਆਓ ਤਾਂ ਪਤਿਤ ਠਹਿਰੇ ਨਾ। ਪਰ ਕਿਸੇ ਨੂੰ ਕਹੋ ਤੁਸੀਂ ਨਰਕਵਾਸੀ ਪਤਿਤ ਹੋ ਤਾਂ ਸਮਝਦੇ ਨਹੀਂ। ਬਾਬਾ ਨੇ ਜਦ ਸਮਝਦਾਰ ਬਣਾਇਆ ਸੀ ਤਾਂ ਸ੍ਵਰਗ ਸੀ, ਹੁਣ ਬੇਸਮਝ ਹੋਣ ਨਾਲ ਕੰਗਾਲ ਬਣੇ ਹਨ। ਜਦ ਦੇਵੀ – ਦੇਵਤਿਆਂ ਦਾ ਰਾਜ ਸੀ ਤਾਂ ਭਾਰਤ ਕਿੰਨਾ ਉੱਚ ਸੀ। ਕਹਿੰਦੇ ਵੀ ਹਨ ਸ੍ਵਰਗ ਸੀ, ਲਕਸ਼ਮੀ – ਨਾਰਾਇਣ ਦਾ ਰਾਜ ਸੀ ਫਿਰ ਸ਼ਾਸਤਰਾਂ ਵਿੱਚ ਇਵੇਂ – ਇਵੇਂ ਦੀਆਂ ਗੱਲਾਂ ਲਿਖ ਦਿੱਤੀਆਂ ਹਨ ਜੋ ਲੋਕ ਸਮਝਦੇ ਹਨ ਉੱਥੇ ਵੀ ਅਸੁਰ ਸਨ। ਇਹ ਸ਼ਾਸਤਰ ਕੋਈ ਸਦਗਤੀ ਦੇ ਲਈ ਨਹੀਂ ਹਨ। ਉਹ ਤਾਂ ਜਦ ਬਾਪ ਆਏ ਤਾਂ ਸਰਵ ਦੀ ਸਦਗਤੀ ਕਰੇ। ਇਹ ਹੈ ਰਾਵਣ ਰਾਜ ਤਾਂ ਤੇ ਚਾਹੁੰਦੇ ਹਨ ਰਾਮਰਾਜ ਹੋਵੇ। ਇਹ ਨਹੀਂ ਜਾਣਦੇ ਕਿ ਰਾਵਣਰਾਜ ਕਦੋਂ ਤੋਂ ਸ਼ੁਰੂ ਹੋਇਆ ਹੈ। ਗਿਆਨ ਸਾਗਰ ਬਾਪ ਤਾਂ ਸਭ ਨੂੰ ਸਦਗਤੀ ਵਿੱਚ ਲੈ ਜਾਂਦੇ ਹਨ। ਇਹ ਸਮਝਣ ਦੀਆਂ ਗੱਲਾਂ ਹਨ। ਹਰ ਇੱਕ ਆਤਮਾ ਨੂੰ ਅਵਿਨਾਸ਼ੀ ਪਾਰ੍ਟ ਮਿਲਿਆ ਹੋਇਆ ਹੈ । ਆਤਮਾ ਸ਼ਾਂਤੀਧਾਮ ਤੋਂ ਆਉਂਦੀ ਹੈ ਇਸ ਪ੍ਰਿਥਵੀ ਤੇ ਪਾਰ੍ਟ ਵਜਾਉਣ। ਆਤਮਾ ਵੀ ਅਵਿਨਾਸ਼ੀ, ਡਰਾਮਾ ਵੀ ਅਵਿਨਾਸ਼ੀ। ਉਨ੍ਹਾਂ ਵਿੱਚ ਆਤਮਾ ਅਵਿਨਾਸ਼ੀ ਐਕਟਰ ਹੈ। ਪਰਮਧਾਮ ਦੀ ਰਹਿਣ ਵਾਲੀ ਹੈ। 84 ਜਨਮ ਗਾਏ ਹੋਏ ਹਨ। ਉਹ ਤਾਂ 84 ਲੱਖ ਕਹਿ ਦਿੰਦੇ ਹਨ। ਪਰਮਾਤਮਾ ਨੂੰ ਪੱਥਰ – ਭਿੱਤਰ ਵਿੱਚ ਕਹਿ ਦਿੰਦੇ ਤਾਂ ਗਲਾਨੀ ਹੋਈ ਨਾ। ਬਾਪ ਭਾਰਤ ਤੇ ਉਪਕਾਰ ਕਰ ਸ੍ਵਰਗ ਬਣਾਉਂਦੇ ਹਨ। ਰਾਵਣ ਆਕੇ ਅਪਕਾਰ ਕਰ ਨਰਕ ਬਣਾ ਦਿੰਦੇ ਹਨ। ਇਹ ਖੇਡ ਹੈ ਦੁੱਖ – ਸੁੱਖ ਦਾ। ਇਹ ਹੈ ਕੰਡਿਆਂ ਦਾ ਜੰਗਲ। ਬਾਪ ਆਕੇ ਕੰਡਿਆਂ ਨੂੰ ਫੁੱਲ ਬਣਾਉਂਦੇ ਹਨ। ਵੱਡੇ ਤੇ ਵੱਡਾ ਕੰਡਾ ਹੈ ਕਾਮ ਵਿਕਾਰ। ਹੁਣ ਬਾਪ ਕਹਿੰਦੇ ਹਨ – ਮੈੰ ਪਾਵਨ ਬਣਾਉਣ ਆਇਆ ਹਾਂ। ਜੋ ਪਾਵਨ ਬਣਨਗੇ ਉਹ ਹੀ ਪਾਵਨ ਦੁਨੀਆਂ ਦੇ ਮਾਲਿਕ ਬਣਨਗੇ। ਬਾਪ ਆਇਆ ਹੈ ਸਹਿਜ ਯੋਗ ਸਿਖਾਉਣ। ਕਹਿੰਦੇ ਹਨ ਮੈਨੂੰ ਆਪਣੇ ਮਾਸ਼ੂਕ ਨੂੰ ਯਾਦ ਕਰੋ। ਸਾਰੀਆਂ ਆਤਮਾਵਾਂ ਇੱਕ ਮਾਸ਼ੂਕ ਉਤੇ ਆਸ਼ਿਕ ਹਨ। ਉਹ ਆਕੇ ਸਭ ਨੂੰ ਲੈ ਜਾਂਦੇ ਹਨ ਮੁਕਤੀਧਾਮ, ਪਰ ਬਾਬਾ ਕਹਿੰਦੇ ਹਨ ਤੁਸੀਂ ਪਤਿਤ ਚਲ ਨਹੀਂ ਸਕੋਗੇ। ਮੈਨੂੰ ਯਾਦ ਕਰੋ ਤਾਂ ਖਾਦ ਨਿਕਲ ਜਾਵੇ।

ਡਰਾਮਾ ਅਨੁਸਾਰ ਜਦ ਟਾਈਮ ਆਉਂਦਾ ਹੈ ਤਾਂ ਹੀ ਮੈਂ ਆਉਂਦਾ ਹਾਂ ਤੁਸੀਂ ਬੱਚਿਆਂ ਨੂੰ ਪਾਵਨ ਬਣਾਉਣ। ਇਹ ਉਹ ਹੀ ਮਹਾਭਾਰਤ ਲੜਾਈ ਹੈ। ਮ੍ਰਿਤੂਲੋਕ ਦੀ ਇਹ ਅੰਤਿਮ ਲੜਾਈ ਹੈ। ਅਮਰਲੋਕ ਵਿੱਚ ਲੜਾਈ ਹੁੰਦੀ ਨਹੀਂ। ਉੱਥੇ ਹੈ ਹੀ ਰਾਮਰਾਜ। ਉੱਥੇ ਰਹਿੰਦੇ ਹਨ ਧਰਮਾਤਮਾਏਂ। ਇੱਥੇ ਹੈ ਪਾਪ ਆਤਮਾਵਾਂ। ਪਾਪ ਕਰਦੇ ਰਹਿੰਦੇ ਹਨ। ਪੁੰਨ ਆਤਮਾਵਾਂ ਦੀ ਦੁਨੀਆਂ ਨੂੰ ਸ੍ਵਰਗ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ – ਮੈਂ ਇੱਕ ਸੈਕਿੰਡ ਵਿੱਚ ਤੁਹਾਨੂੰ ਚੜ੍ਹਦੀ ਕਲਾ ਵਿੱਚ ਲੈ ਜਾਂਦਾ ਹਾਂ। ਇਸ ਵਿੱਚ ਸਿਰਫ ਇਹ ਇੱਕ ਹੀ ਅੰਤਿਮ ਜਨਮ ਲਗਦਾ ਹੈ ਅਤੇ ਉਤਰਦੀ ਕਲਾ ਵਿੱਚ 84 ਜਨਮ ਲਗਦੇ ਹਨ। ਤਾਂ ਬਾਪ ਕਹਿੰਦੇ ਹਨ ਉਠਦੇ ਬੈਠਦੇ ਮੈਨੂੰ ਯਾਦ ਕਰੋ। ਇਨ੍ਹਾਂ ਸਾਧੂਆਂ ਦਾ ਵੀ ਉੱਧਾਰ ਕਰਨ ਮੈਨੂੰ ਆਉਣਾ ਪੈਂਦਾ ਹੈ। ਤਮੋਪ੍ਰਧਾਨ ਬੁੱਧੀ ਮਨੁੱਖ ਜੋ ਕੁਝ ਸੁਣਦੇ ਹਨ ਉਹ ਸਤ – ਸਤ ਕਰਦੇ ਰਹਿੰਦੇ ਹਨ। ਅੰਧਸ਼ਰਧਾਲੂ ਹਨ ਨਾ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਬਲਾਇੰਡਫੇਥ, ਗੁੱਡੀਆਂ ਦੀ ਪੂਜਾ ਕਰਦੇ ਰਹਿੰਦੇ ਹਨ। ਬਾਯੋਗ੍ਰਾਫੀ ਨੂੰ ਜਾਣਦੇ ਨਹੀਂ। ਹੁਣ ਬਾਪ ਆਕੇ ਇਨ੍ਹਾਂ ਸਭ ਦਾ ਗਿਆਨ ਦਿੰਦੇ ਹਨ, ਇਸ ਨੂੰ ਰੂਹਾਨੀ ਸਪ੍ਰਿਚੂਅਲ ਨਾਲੇਜ ਕਿਹਾ ਜਾਂਦਾ ਹੈ। ਉਹ ਹੈ ਸ਼ਾਸਤਰਾਂ ਦੀ ਫਿਲਾਸਫੀ। ਇਹ ਵੀ ਬਾਪ ਹੀ ਆਕੇ ਬੱਚਿਆਂ ਨੂੰ ਸਮਝਾਉਂਦੇ ਹਨ। ਦੁਨੀਆਂ ਵਿੱਚ ਤਾਂ ਇੱਕ ਵੀ ਮਨੁੱਖ ਨਹੀਂ, ਜੋ ਪਰਮਪਿਤਾ ਪਰਮਾਤਮਾ ਨੂੰ ਅਸਲ ਤਰ੍ਹਾਂ ਜਾਣਦੇ ਹੋਣ। ਮਨੁੱਖ ਹੋਕੇ ਅਤੇ ਬਾਪ ਨੂੰ ਨਾ ਜਾਨਣ ਤਾਂ ਜਾਨਵਰ ਤੋਂ ਵੀ ਬਦਤਰ ਠਹਿਰੇ। ਦੇਵਤਾਵਾਂ ਦੇ ਅੱਗੇ ਜਾਕੇ ਮਹਿਮਾ ਗਾਉਂਦੇ ਹਨ – ਤੁਸੀਂ ਸਰਵਗੁਣ ਸੰਪੰਨ ਹੋ…ਹਨ ਤਾਂ ਦੋਵੇਂ ਮਨੁੱਖ ਨਾ ਪਰ ਇਹ ਹੈ ਸਾਰਾ ਕੰਡਿਆਂ ਦਾ ਜੰਗਲ। ਬਾਬਾ ਤੁਹਾਨੂੰ ਕੰਡਿਆਂ ਨੂੰ ਫੁੱਲ ਬਣਾਉਂਦੇ ਹਨ। ਭਾਰਤ ਸੱਚਖੰਡ ਸੀ ਫਿਰ ਰਾਵਣ ਆਕੇ ਝੂਠਖੰਡ ਬਣਾਉਂਦੇ ਹਨ। ਸੱਚਖੰਡ ਬਣਾਉਣ ਵਾਲਾ ਹੈ ਪਰਮਪਿਤਾ ਪਰਮਾਤਮਾ। ਬਾਪ ਹੀ ਆਕੇ ਪਰਿਚੈ ਦਿੰਦੇ ਹਨ, ਸੋ ਵੀ ਬ੍ਰਾਹਮਣ ਬੱਚਿਆਂ ਨੂੰ। ਫਿਰ ਇਹ ਗਿਆਨ ਰਹੇਗਾ ਨਹੀਂ। ਤੁਸੀਂ ਬੱਚੇ ਯੋਗਬਲ ਤੋਂ ਵਿਸ਼ਵ ਦੇ ਮਾਲਿਕ ਬਣਦੇ ਹੋ। ਬਾਹੂਬਲ ਤੋਂ ਕਦੇ ਕਿਸੇ ਨੂੰ ਵਿਸ਼ਵ ਦੀ ਬਾਦਸ਼ਾਹੀ ਨਹੀਂ ਮਿਲ ਸਕਦੀ ਹੈ। ਭਾਰਤ ਜੋ ਵਿਸ਼ਵ ਦਾ ਮਾਲਿਕ ਸੀ, ਸੋ ਹੁਣ ਕੰਗਾਲ ਬਣਿਆ ਹੈ। ਮਨੁੱਖਾਂ ਦੀ ਬੁੱਧੀ ਇਵੇਂ ਹੈ ਜੋ ਬਾਹਰ ਵਿਚ ਬੋਰਡ ਵੇਖਦੇ ਵੀ ਹਨ, ਲਿਖਿਆ ਹੋਇਆ ਹੈ ਪ੍ਰਜਾਪਿਤਾ ਬ੍ਰਹਮਕੁਮਾਰ ਕੁਮਾਰੀਆਂ… ਤਾਂ ਵੀ ਨਹੀਂ ਸਮਝਦੇ ਕਿ ਇਹ ਇੱਕ ਈਸ਼ਵਰੀਏ ਫੈਮਿਲੀ ਹੈ। ਇੰਨੇ ਢੇਰ ਬੀ. ਕੇ. ਹਨ, ਇਨ੍ਹਾਂ ਵਿੱਚ ਅੰਧਸ਼ਰਧਾ ਦੀ ਤਾਂ ਗੱਲ ਹੋ ਨਾ ਸਕੇ। ਇਹ ਹੈ ਈਸ਼ਵਰੀਏ ਪਰਿਵਾਰ। ਸਮਝਦੇ ਹਨ ਇਹ ਵੀ ਕੋਈ ਇੰਸਟੀਚਿਉਟ ਹੈ। ਅਰੇ, ਇਹ ਤਾਂ ਫੈਮਿਲੀ ਹੈ ਨਾ। ਕੁਮਾਰ, ਕੁਮਾਰੀਆਂ… ਇਹ ਤਾਂ ਘਰ ਹੋਇਆ ਨਾ। ਇੰਨੀ ਪ੍ਰਦਰਸ਼ਨੀ ਕਰਦੇ ਹੋ, ਸਮਝਾਉਂਦੇ ਹੋ ਫਿਰ ਵੀ ਸਮਝਦੇ ਥੋੜੀ ਹਨ। 7 ਦਿਨ ਦਾ ਜਦ ਕੋਰਸ ਲੈਣ ਚੰਗੀ ਤਰ੍ਹਾਂ ਸਮਝਣ ਤਾਂ ਬੁੱਧੀ ਵਿੱਚ ਬੈਠੇ ਕਿ ਬਾਪ ਫਿਰ ਤੋਂ ਬੇਹੱਦ ਦਾ ਵਰਸਾ ਦੇਣ ਆਏ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਚੜ੍ਹਦੀ ਕਲਾ ਵਿੱਚ ਜਾਨ ਦੇ ਲਈ ਉਠਦੇ – ਬੈਠਦੇ ਇੱਕ ਬਾਪ ਦੀ ਯਾਦ ਵਿੱਚ ਰਹਿਣਾ ਹੈ। ਬਾਪ ਸਮਾਨ ਸਾਰਿਆਂ ਤੇ ਉਪਕਾਰ ਕਰਨਾ ਹੈ।

2. ਗਿਆਨ ਅੰਮ੍ਰਿਤ ਪੀਣਾ ਅਤੇ ਪਿਲਾਉਣਾ ਹੈ। ਕੰਡਿਆਂ ਨੂੰ ਫੁੱਲ ਬਣਾਉਣ ਦੀ ਸੇਵਾ ਕਰਨੀ ਹੈ।

ਵਰਦਾਨ:-

ਜੋ ਪ੍ਰਾਪਤੀਆਂ ਤੋਂ ਸੰਪੰਨ ਹੁੰਦੇ ਹਨ ਉਨ੍ਹਾਂ ਦੇ ਹਰ ਚਲਣ, ਨੈਣ ਚੈਨ ਤੋਂ ਉਮੰਗ – ਉਤਸ਼ਾਹ ਵਿਖਾਈ ਦਿੰਦਾ ਹੈ। ਪਰ ਹਿੰਮਤ ਅਤੇ ਹੁੱਲਾਸ ਦੀ ਅਵਿਨਾਸ਼ੀ ਸਟੈਮ੍ਪ ਲਗਾਉਣ ਦੇ ਲਈ ਆਪਣੇ ਪਾਸਟ ਦੇ ਅਤੇ ਈਸ਼ਵਰੀ ਮਰਿਆਦਾਵਾਂ ਦੇ ਵਿਪ੍ਰੀਤ ਜੋ ਸੰਸਕਾਰ, ਸ੍ਵਭਾਵ, ਸੰਕਲਪ ਅਤੇ ਕਰਮ ਹੁੰਦੇ ਹਨ ਉਨ੍ਹਾਂ ਤੋਂ ਮਰਜੀਵਾ ਬਣੋ। ਪ੍ਰਤਿਗਿਆ ਰੂਪੀ ਸਵਿੱਚ ਨੂੰ ਸੈਟ ਕਰ ਪ੍ਰੈਕਟੀਕਲ ਵਿੱਚ ਪ੍ਰਤਿਗਿਆ ਪ੍ਰਮਾਣ ਚਲਦੇ ਰਹੋ। ਹਿੰਮਤ ਦੇ ਨਾਲ ਹੁੱਲਾਸ ਹੋਵੇ ਤਾਂ ਪ੍ਰਾਪਤੀ ਦੀ ਝਲਕ ਦੂਰ ਤੋਂ ਹੀ ਵਿਖਾਈ ਦੇਵੇਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top