22 December 2021 PUNJABI Murli Today | Brahma Kumaris

Read and Listen today’s Gyan Murli in Punjabi 

21 December 2021

Morning Murli. Om Shanti. Madhuban.

Brahma Kumaris

ਅੱਜ ਦਾ ਸ਼ਿਵਾ ਬਾਬਾ ਅਹਿਸਾਸ ਮੁਰਲੀ , ਬਾਪਦਾਦਾ , ਮਧੂਬਨ। Brahma Kumaris (BK) Murli for today in Punjabi. Visit Daily Murli in Punjabi to read and listen daily murlis.

"ਮਿੱਠੇ ਬੱਚੇ :- ਬਾਪ ਆਏ ਹਨ ਤੁਹਾਨੂੰ ਇਸ ਭਗਤੀ ਦਾ ਫਲ ਦੇਣ, ਭਗਤੀ ਦਾ ਫਲ ਹੈ ਗਿਆਨ, ਗਿਆਨ ਨਾਲ ਹੀ ਸਦਗਤੀ ਹੁੰਦੀ ਹੈ"

ਪ੍ਰਸ਼ਨ: -

ਇਸ ਬ੍ਰਾਹਮਣ ਕੁਲ ਵਿੱਚ ਵੱਡਾ ਕਿਸਨੂੰ ਕਹਾਂਗੇ? ਉਸ ਦੀ ਨਿਸ਼ਾਨੀ ਸੁਣਾਓ?

ਉੱਤਰ:-

ਬ੍ਰਾਹਮਣ ਕੁਲ ਵਿੱਚ ਵੱਡੇ ਤੋਂ ਵੱਡੇ ਉਹ ਹਨ ਜੋ ਚੰਗੀ ਸਰਵਿਸ ਕਰਨ ਵਾਲੇ ਹਨ ਜਿਨਾਂ ਨੂੰ ਸਦੈਵ ਹੀ ਆਪਣੀ ਉੱਨਤੀ ਦਾ ਹੀ ਓਨਾ (ਖ਼ਿਆਲ) ਰਹਿੰਦਾ ਹੈ, ਜੋ ਪੜ੍ਹਾਈ ਕਰ ਬਹੁਤ ਤਿੱਖੇ ਜਾਂਦੇ ਹਨ। ਅਜਿਹੇ ਮਹਾਵੀਰ ਬੱਚੇ ਆਪਣਾ ਤਨ – ਮਨ -ਧਨ ਸਭ ਈਸ਼ਵਰੀਏ ਸੇਵਾ ਵਿੱਚ ਹੀ ਸਫਲ ਕਰਦੇ ਹਨ। ਆਪਣੀ ਚਲਣ ਤੇ ਬਹੁਤ ਧਿਆਨ ਦਿੰਦੇ ਹਨ।

ਗੀਤ:-

ਤੂਨੇ ਰਾਤ ਗਵਾਈ ਸੋਕੇ..

ਓਮ ਸ਼ਾਂਤੀ ਇਹ ਗੀਤ ਅਨਕੁਰੈਕਟ ਹੈ। ਇਸ ਦੁਨੀਆਂ ਵਿੱਚ ਤੁਸੀ ਜੋ ਵੀ ਸੁਣਦੇ ਹੋ ਸਭ ਹੈ ਅਨਕੁਰੈਕਟ ਮਤਲਬ ਝੂਠ। ਬਾਪ ਬੈਠ ਸਮਝਾਉਂਦੇ ਹਨ ਹੇ ਭਾਰਤਵਾਸੀ ਬੱਚਿਓ, ਬੱਚੇ ਜੋ ਸਨਮੁੱਖ ਹਨ, ਉਹਨਾਂ ਨੂੰ ਹੀ ਕਹਾਂਗੇ। ਤੁਹਾਨੂੰ ਹੁਣ ਪਤਾ ਲੱਗਾ ਹੈ ਉਹ ਹੈ ਭਗਤੀ ਮਾਰਗ। ਵੇਦ, ਸ਼ਾਸ਼ਤਰ, ਉਪਨਿਸ਼ਦ ਆਦਿ ਕਿੰਨੇ ਭਗਤੀ ਮਾਰਗ ਵਿੱਚ ਜਨਮ – ਜਨਮਾਂਤ੍ਰ ਪੜ੍ਹਦੇ ਆਏ ਹਨ। ਗੰਗਾ ਸ਼ਨਾਨ ਕਰਦੇ ਆਏ ਹਨ। ਪੁੱਛੋ, ਇਹ ਕੁੰਬ ਦਾ ਮੇਲਾ ਕਦੋਂ ਤੋਂ ਲੱਗਦਾ ਆਇਆ ਹੈ? ਕਹਿਣਗੇ ਇਹ ਤਾਂ ਅਨਾਦਿ ਹੈ। ਕਦੋਂ ਤੋਂ ਕਰਦੇ ਆਏ ਹਨ? ਇਹ ਦੱਸ ਨਹੀਂ ਸਕਣਗੇ। ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਭਗਤੀ ਮਾਰਗ ਕਦੋਂ ਤੋਂ ਸ਼ੁਰੂ ਹੁੰਦਾ ਹੈ। ਕਲਪ ਦੀ ਆਯੂ ਹੀ ਉਲਟੀ ਕਰ ਦਿੱਤੀ ਹੈ। ਕਹਿੰਦੇ ਹਨ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ – ਬ੍ਰਹਮਾ ਦਾ ਦਿਨ ਅਤੇ ਬ੍ਰਹਮਾ ਦੀ ਰਾਤ। ਇਹ ਇੱਕ ਗੀਤ ਵਿੱਚ ਹੀ ਹੈ। ਹੁਣ ਬਾਪ ਸਮਝਾਉਂਦੇ ਹਨ ਤੁਸੀਂ ਬ੍ਰਾਹਮਣਾਂ ਦਾ ਦਿਨ ਅਤੇ ਰਾਤ ਹੈ ਬੇਹੱਦ ਦੀ। ਅੱਧਾਕਲਪ ਦਿਨ, ਅੱਧਾਕਲਪ ਰਾਤ । ਜਰੂਰ ਇਕਵਲ ਚਾਹੀਦਾ ਹੈ ਨਾ। ਅੱਧਾਕਲਪ ਤੋਂ ਭਗਤੀ ਮਾਰਗ ਸ਼ੁਰੂ ਹੁੰਦਾ ਹੈ, ਇਹ ਕਿਸੇ ਨੂੰ ਪਤਾ ਨਹੀਂ ਹੈ। ਸੋਮਨਾਥ ਦਾ ਮੰਦਿਰ ਕਦੋਂ ਬਣਿਆ? ਪਹਿਲੇ – ਪਹਿਲੇ ਸੋਮਨਾਥ ਦਾ ਮੰਦਿਰ ਹੀ ਬਣਿਆ ਹੈ – ਅਵਿਭਚਾਰੀ ਭਗਤੀ ਦੇ ਲਈ। ਤੁਸੀਂ ਜਾਣਦੇ ਹੋ ਅੱਧਾਕਲਪ ਪੂਰਾ ਹੁੰਦਾ ਹੈ ਉਦੋਂ ਬ੍ਰਹਮਾ ਦੀ ਰਾਤ ਸ਼ੁਰੂ ਹੁੰਦੀ ਹੈ। ਲੱਖਾਂ ਵਰ੍ਹੇ ਦੀ ਤਾਂ ਗੱਲ ਹੋ ਨਾ ਸਕੇ। 13-14 ਸੌ ਵਰ੍ਹੇ ਹੋਏ ਹੋਣਗੇ ਜਦੋਕਿ ਮੁਹੰਮਦ ਗਜਨਬੀ ਮੰਦਿਰ ਵਿੱਚੋਂ ਖਜ਼ਾਨਾ ਲੁੱਟ ਕੇ ਲੈ ਗਿਆ। ਹੁਣ ਤੁਸੀਂ ਸਮਝਦੇ ਹੋ ਇਸ ਪੁਰਾਣੀ ਦੁਨੀਆਂ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ, ਹੋਰ – ਹੋਰ ਧਰਮ ਵਾਲੇ ਜੋ ਆਉਂਦੇ ਹਨ ਉਹ ਸਾਰੇ ਵਿੱਚ – ਵਿੱਚ ਦੇ ਬਾਈਪਲਾਟ ਹਨ। ਹੁਣ ਤਾਂ ਉਹਨਾਂ ਦਾ ਵੀ ਅੰਤ ਹੈ। ਤਮੋਪ੍ਰਧਾਨ ਹਨ। ਕਿੰਨੀ ਵੈਰਾਇਟੀ ਹੈ। ਸੂਰਜਵੰਸ਼ੀ ਫਿਰ ਚੰਦਰਵੰਸ਼ੀ ਹੋਏ, ਦੋ ਕਲਾ ਘੱਟ ਹੋਈਆਂ ਫਿਰ ਦੂਸਰੇ ਵਰੇਇਟੀ ਧਰਮ ਆਉਂਦੇ ਗਏ ਹਨ। ਇਸ ਸਮੇਂ ਹੈ ਭਗਤੀ ਮਾਰਗ। ਗਿਆਨ ਨਾਲ ਹੁੰਦਾ ਹੈ ਦਿਨ, ਸੁੱਖ। ਭਗਤੀ ਨਾਲ ਹੁੰਦੀ ਹੈ ਰਾਤ, ਦੁੱਖ। ਜਦੋਂ ਭਗਤੀ ਪੂਰੀ ਹੋਵੇ ਤਾਂ ਹੀ ਗਿਆਨ ਮਿਲੇ। ਗਿਆਨ ਦੇਣ ਵਾਲਾ ਇੱਕ ਗਿਆਨ ਸਾਗਰ ਬਾਪ ਹੈ। ਉਹ ਕਦੋਂ ਆਉਂਦੇ ਹਨ, ਸ਼ਿਵ ਜਯੰਤੀ ਕਦੋਂ ਮਨਾਈ ਜਾਂਦੀ ਹੈ, ਇਹ ਵੀ ਕਿਸੇ ਨੂੰ ਪਤਾ ਨਹੀਂ ਹੈ।

ਹੁਣ ਤੁਹਾਨੂੰ ਬਾਬਾ ਬੈਠ ਸਮਝਾਉਂਦੇ ਹਨ ਕਿ ਭਗਤੀ ਮਾਰਗ ਕਿਨਾਂ ਸਮਾਂ ਚਲਦਾ ਹੈ ਫਿਰ ਗਿਆਨ ਕਦੋਂ ਮਿਲਦਾ ਹੈ। ਅੱਧਾਕਲਪ ਤੋਂ ਇਹ ਭਗਤੀ ਮਾਰਗ ਚਲਦਾ ਹੀ ਆਇਆ ਹੈ। ਸਤਿਯੁਗ ਤ੍ਰੇਤਾ ਵਿੱਚ ਇਹ ਭਗਤੀ ਮਾਰਗ ਦੇ ਚਿੱਤਰ ਆਦਿ ਕੁੱਝ ਵੀ ਹੁੰਦੇ ਨਹੀਂ। ਭਗਤੀ ਦਾ ਅੰਸ਼ ਵੀ ਨਹੀਂ ਰਹਿੰਦਾ। ਹੁਣ ਕਲਿਯੁਗ ਦਾ ਅੰਤ ਹੈ ਉਦੋਂ ਭਗਵਾਨ ਨੂੰ ਆਉਣਾ ਹੀ ਪੈਂਦਾ ਹੈ। ਵਿੱਚ ਦੀ, ਕਿਸੇ ਨੂੰ ਭਗਵਾਨ ਮਿਲਦਾ ਹੀ ਨਹੀਂ। ਕਹਿੰਦੇ ਹਨ ਪਤਾ ਨਹੀਂ ਕਿਸ ਰੂਪ ਵਿੱਚ ਭਗਵਾਨ ਮਿਲੇਗਾ? ਗੀਤਾ ਦਾ ਭਗਵਾਨ ਜੇਕਰ ਕ੍ਰਿਸ਼ਨ ਹੈ ਤਾਂ ਉਹ ਕਦੋਂ ਆਉਣਗੇ – ਰਾਜਯੋਗ ਸਿਖਾਉਣ? ਮਨੁੱਖਾਂ ਨੂੰ ਕੁੱਝ ਵੀ ਪਤਾ ਨਹੀਂ ਹੈ। ਭਗਤੀ ਮਾਰਗ ਬਿਲਕੁਲ ਹੀ ਵੱਖਰਾ ਹੈ, ਗਿਆਨ ਬਿਲਕੁਲ ਵੱਖਰਾ ਹੈ। ਗੀਤਾ ਵਿੱਚ ਹੈ ਭਗਵਾਨੁਵਾਚ। ਗਾਉਂਦੇ ਵੀ ਹਨ ਹੇ ਪਤਿਤ – ਪਾਵਨ ਆਓ। ਇੱਕ ਪਾਸੇ ਪੁਕਾਰਦੇ ਰਹਿੰਦੇ ਹਨ ਦੂਸਰੇ ਪਾਸੇ ਫਿਰ ਗੰਗਾ ਸ਼ਨਾਨ ਕਰਦੇ ਜਾਂਦੇ ਹਨ। ਨਿਸ਼ਚੇ ਕੁੱਝ ਵੀ ਨਹੀਂ ਹੈ ਕਿ ਪਤਿਤ – ਪਾਵਨ ਪਰਮਾਤਮਾ ਕੌਣ ਹਨ। ਤੁਹਾਨੂੰ ਬੱਚਿਆਂ ਨੂੰ ਹੁਣ ਗਿਆਨ ਮਿਲਿਆ ਹੈ। ਤੁਸੀਂ ਜਾਣਦੇ ਹੋ ਹੁਣ ਅਸੀਂ ਯੋਗਬਲ ਨਾਲ ਸਦਗਤੀ ਨੂੰ ਪਾਉਦੇ ਹਾਂ। ਬਾਬਾ ਕਹਿੰਦੇ ਹਨ – ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਮੈਂ ਗਰੰਟੀ ਕਰਦਾ ਹਾਂ – ਪਤਿਤ – ਪਾਵਨ ਬਾਪ ਕਹਿੰਦੇ ਹਨ ਮੈਂ 5 ਹਜ਼ਾਰ ਵਰ੍ਹੇ ਪਹਿਲਾ ਵੀ ਅਜਿਹਾ ਕਿਹਾ ਸੀ ਕਿ ਹੇ ਬੱਚੇ ਦੇਹ ਸਹਿਤ ਦੇਹ ਦੇ ਸਭ ਸੰਬੰਧਾਂ ਵਿਚੋਂ ਬੁੱਧੀਯੋਗ ਤੋੜ ਮੈਨੂੰ ਯਾਦ ਕਰੋ। ਇਹ ਗੀਤਾ ਦੇ ਮਹਾਂਵਾਕ ਹਨ। ਪਰ ਗੀਤਾ ਮੈਂ ਕਦੋਂ ਸੁਣਾਈ, ਇਹ ਕਿਸੇ ਨੂੰ ਪਤਾ ਨਹੀਂ ਹੈ। ਮੈਂ ਦੱਸਦਾ ਹਾਂ ਕਿ 5 ਹਜ਼ਾਰ ਵਰ੍ਹੇ ਪਹਿਲੇ ਮੈਂ ਤੁਹਾਨੂੰ ਗੀਤਾ ਸੁਣਾਈ ਸੀ। ਇਸ ਸਮੇਂ ਸ੍ਰਿਸ਼ਟੀ ਰੂਪੀ ਝਾੜ ਜੜਜੜ੍ਹੀ ਭੂਤ ਅਵਸਥਾ ਨੂੰ ਪਾਇਆ ਹੋਇਆ ਹੈ। ਤੁਹਾਨੂੰ ਵੀ ਹੁਣ ਬਾਪ ਨੇ ਆਕੇ ਡਰਾਮੇ ਦੇ ਆਦਿ – ਮੱਧ – ਅੰਤ ਦਾ, ਸਾਰੇ ਚੱਕਰ ਦਾ ਰਾਜ਼ ਸਮਝਇਆ ਹੈ। ਬਾਪ ਤਾਂ ਜਰੂਰ ਅੰਤ ਵਿੱਚ ਆਏਗਾ ਨਾ। ਤੁਸੀਂ ਜਾਣਦੇ ਹੋ ਨਵੀਂ ਦੁਨੀਆਂ ਦੀ ਸਥਾਪਨਾ, ਪੁਰਾਣੀ ਦੁਨੀਆਂ ਦਾ ਵਿਨਾਸ਼ ਕਿਵੇਂ ਹੋ ਰਿਹਾ ਹੈ। ਹੁਣ ਤੁਹਾਡੀ ਬੁੱਧੀ ਵਿੱਚ ਹੈ ਕਿ ਅਸੀਂ ਨਵੀ ਦੁਨੀਆਂ ਸਵਰਗ ਦੇ ਮਾਲਿਕ ਬਣਾਂਗੇ। ਇਹ ਰਾਜਯੋਗ ਹੈ ਤਾਂ ਫਿਰ ਅਸੀਂ ਪ੍ਰਜਾ ਕਿਉਂ ਬਣੀਏ। ਜਦੋਂਕਿ ਮੰਮਾ ਬਾਬਾ ਰਾਜਾ – ਰਾਣੀ ਬਣਦੇ ਹਨ ਤਾਂ ਅਸੀਂ ਕਿਉਂ ਨਾ ਰਾਜਾ – ਰਾਣੀ ਬਣੀਏ। ਮੰਮਾ ਤਾਂ ਜਵਾਨ ਸੀ। ਇਹ ਬਾਬਾ ਤਾਂ ਬੁੱਢਾ ਹੈ ਫਿਰ ਵੀ ਸਭ ਤੋ ਉੱਚ ਪੜ੍ਹਦੇ ਰਹਿੰਦੇ ਹਨ ਨਾ। ਜਵਾਨ ਤਾਂ ਸਾਰਿਆਂ ਤੋਂ ਤਿੱਖੇ ਹੋਣੇ ਚਾਹੀਦੇ ਹਨ ਨਾ। ਬਾਪ ਕਹਿੰਦੇ ਹਨ ਸਿਰਫ਼ ਮੈਨੂੰ ਯਾਦ ਕਰੋ ਜਿਨ੍ਹਾਂ ਹੋ ਸਕੇ। ਬਾਕੀ ਸਭ ਨੂੰ ਭੁੱਲ ਜਾਓ। ਪੁਰਾਣੀ ਦੁਨੀਆਂ ਤੋਂ ਵੈਰਾਗ। ਜਿਵੇਂ ਨਵਾਂ ਮਕਾਨ ਬਣਦਾ ਹੈ ਤਾਂ ਬੁੱਧੀ ਉਸ ਪਾਸੇ ਚਲੀ ਜਾਂਦੀ ਹੈ ਨਾ। ਉਹ ਅੱਖਾਂ ਨਾਲ ਦੇਖਿਆ ਜਾਂਦਾ ਹੈ। ਇਹ ਬੁੱਧੀ ਨਾਲ ਜਾਣਦੇ ਹੋ। ਬਹੁਤਿਆਂ ਨੂੰ ਸਾਕ੍ਸ਼ਾਤ੍ਕਾਰ ਵੀ ਹੁੰਦਾ ਹੈ। ਬਰੋਬਰ ਬੈਕੁੰਠ ਪੈਰਾਡਾਇਸ਼, ਹੇਵਿਨ ਵੀ ਕਹਿੰਦੇ ਹਨ। ਜਰੂਰ ਕਦੀ ਸੀ ਨਾ। ਹੁਣ ਨਹੀਂ ਹੈ। ਹੁਣ ਫਿਰ ਤੋਂ ਤੁਸੀਂ ਰਜਾਈ ਪ੍ਰਾਪਤ ਕਰਨ ਲਈ ਰਾਜਯੋਗ ਸਿੱਖ ਰਹੇ ਹੋ। ਪਹਿਲੀ – ਪਹਿਲੀ ਮੁਖ ਗੱਲ ਹੀ ਇਹ ਹੈ – ਸ਼ਿਵ ਭਗਵਾਨੁਵਾਚ। ਕ੍ਰਿਸ਼ਨ ਤਾਂ ਭਗਵਾਨ ਹੋ ਨਾ ਸਕੇ। ਉਹ ਤਾਂ ਪੂਰੇ 84 ਜਨਮ ਲੈਂਦੇ ਹਨ। ਭਗਵਾਨ ਤਾਂ ਜਨਮ – ਮਰਨ ਵਿੱਚ ਆ ਨਾ ਸਕੇ, ਇਹ ਤਾਂ ਬੜਾ ਸਾਫ਼ ਹੈ। ਕ੍ਰਿਸ਼ਨ ਦਾ ਉਹ ਰੂਪ ਸਤਿਯੁਗ ਵਿੱਚ ਜੋ ਸੀ ਉਹ ਤਾਂ ਫਿਰ ਹੋ ਨਾ ਸਕੇ। ਪੁਨਰਜਨਮ ਲੈਂਦੇ – ਲੈਂਦੇ ਨਾਮ ਰੂਪ ਬਦਲ ਜਾਂਦਾ ਹੈ। ਇਸ ਸਮੇਂ ਉਹ ਆਤਮਾ ਵੀ ਤਮੋਪ੍ਰਧਾਨ ਹੈ। ਕੋਈ ਕਹੇ ਕ੍ਰਿਸ਼ਨ ਦਵਾਪਰ ਵਿੱਚ ਸੀ ਪਰ ਉਹਨਾਂ ਦਾ ਉਹ ਰੂਪ ਤਾਂ ਦਵਾਪਰ ਵਿੱਚ ਹੋ ਨਾ ਸਕੇ। ਦਵਾਪਰ ਵਿੱਚ ਪਤਿਤ ਤੋਂ ਪਾਵਨ ਬਣਾਉਣ ਆ ਨਹੀਂ ਸਕਦਾ। ਕ੍ਰਿਸ਼ਨ ਤਾਂ ਸਤਿਯੁਗ ਵਿੱਚ ਹੀ ਰਹਿੰਦੇ ਹਨ। ਉਹਨਾਂ ਨੂੰ ਪਤਿਤ – ਪਾਵਨ ਕਿਹਾ ਨਹੀਂ ਜਾ ਸਕਦਾ। ਗੀਤਾ ਦਾ ਭਗਵਾਨ ਕ੍ਰਿਸ਼ਨ ਨਹੀਂ, ਸ਼ਿਵ ਹੈ। ਉਹ ਆਉਂਦੇ ਵੀ ਹਨ ਜ਼ਰੂਰ। ਸ਼ਿਵ ਜਯੰਤੀ ਵੀ ਹੈ, ਜਰੂਰ ਕਿਸੇ ਰੱਥ ਵਿੱਚ ਪ੍ਰਵੇਸ਼ ਕਰਨਗੇ। ਖੁਦ ਵੀ ਕਹਿੰਦੇ ਹਨ ਮੈਂ ਸਧਾਰਨ ਤਨ ਵਿੱਚ ਆਉਂਦਾ ਹਾਂ, ਜਿਨਾਂ ਦਾ ਨਾਮ ਬ੍ਰਹਮਾ ਰੱਖਦਾ ਹਾਂ। ਬ੍ਰਹਮਾ ਦਵਾਰਾ ਵਿਸ਼ਨੂੰ ਪੂਰੀ ਦੀ ਸਥਾਪਨਾ ਹੁੰਦੀ ਹੈ। ਮਹਾਭਾਰਤ ਲੜ੍ਹਾਈ ਵੀ ਸਾਹਮਣੇ ਖੜੀ ਹੈ। ਇਹ ਨਾਲੇਜ਼ ਚੰਗੀ ਤਰ੍ਹਾਂ ਬੁੱਧੀ ਵਿੱਚ ਯਾਦ ਰੱਖਣੀ ਹੈ। ਬੁੱਧੀ ਵਿੱਚ ਇਹ ਯਾਦ ਰਹੇ ਕਿ ਅਸੀਂ ਸਟੂਡੈਂਟਸ ਹਾਂ। ਬਾਪ ਪੜ੍ਹਾ ਰਹੇ ਹਨ। ਬਾਕੀ ਥੋੜਾ ਸਮਾਂ ਹੈ। ਫਿਰ ਬਾਬਾ ਸਾਨੂੰ ਵਾਪਿਸ ਲੈ ਜਾਣਗੇ। ਜੋ ਆਪਣੇ ਨੂੰ ਉੱਚ ਬਣਾਉਣਗੇ, ਉਹ ਹੀ ਉੱਚ ਪਦਵੀ ਪਾਉਣਗੇ। ਪਰ ਮਾਇਆ ਇਹੋ ਜਿਹੀ ਹੈ ਜੋ ਇੱਕਦਮ ਤਵਾਈ ਬਣਾ ਦਿੰਦੀ ਹੈ। ਕਈ ਬੱਚਿਆਂ ਨੂੰ ਸਰਵਿਸ ਦਾ ਬਹੁਤ ਸ਼ੌਂਕ ਹੈ। ਛੋਟੇ – ਛੋਟੇ ਪਿੰਡਾਂ ਵਿੱਚ ਪ੍ਰੋਜੈਕਟਰ ਲੈਕੇ ਸਰਵਿਸ ਕਰ ਰਹੇ ਹਨ। ਬਹੁਤ ਪ੍ਰਜਾ ਬਣਾਉਂਦੇ ਹਨ ਤਾਂ ਖੁਦ ਜਰੂਰ ਰਾਜਾ ਬਣਨਗੇ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਪਵਿੱਤਰ ਰਹਿਣਾ ਹੈ। ਬਹੁਤ ਮਿਹਨਤ ਕਰਨੀ ਹੈ। ਮਾਤਾਵਾਂ ਪਵਿੱਤਰ ਬਣਦੀਆਂ ਹਨ ਤੇ ਪਤੀ ਬਣਨ ਨਹੀਂ ਦਿੰਦੇ, ਤਾਂ ਝਗੜਾ ਚੱਲਦਾ ਹੈ। ਸੰਨਿਆਸੀ ਖ਼ੁਦ ਪਵਿੱਤਰ ਬਣਦੇ ਹਨ ਤਾਂ ਇਸਤਰੀ ਨੂੰ ਛੱਡ ਦਿੰਦੇ ਹਨ। ਫਿਰ ਉਹਨਾਂ ਨੂੰ ਕੋਈ ਕੁੱਝ ਨਹੀਂ ਕਹਿੰਦਾ ਕਿ ਆਪਣੀ ਰਚਨਾ ਛੱਡ ਕੇ ਕਿਉਂ ਭੱਜਦੇ ਹੋ। ਪਵਿੱਤਰ ਬਣਨ ਦੇ ਲਈ ਕੋਈ ਮਨਾ ਨਹੀਂ ਕਰ ਸਕਦਾ। ਅਸੀਂ ਘਰਬਾਰ ਛੱਡਣ ਲਈ ਕਿਸੇ ਨੂੰ ਕਹਿੰਦੇ ਨਹੀਂ ਹਾਂ। ਸਿਰਫ ਕਹਿੰਦੇ ਹਾਂ ਕਿ ਪਵਿੱਤਰ ਬਣਨਾ ਚਾਹੀਦਾ ਹੈ ਤਾਂ ਇਸਦੀ ਮਨਾ ਕਿਉਂ ਹੋਣੀ ਚਾਹੀਦੀ ਹੈ। ਪਰ ਤਾਕਤ ਬਹੁਤ ਚਾਹੀਦੀ ਹੈ ਗੱਲ ਕਰਨ ਦੀ। ਭਗਵਾਨੁਵਾਚ – ਤੁਸੀਂ ਪਵਿੱਤਰ ਬਣੋਗੇ ਤਾਂ ਪਵਿੱਤਰ ਦੁਨੀਆਂ ਦੇ ਮਾਲਿਕ ਬਣੋਗੇ। ਇਸ ਵਿੱਚ ਅਵਸਥਾ ਬੜੀ ਚੰਗੀ ਚਾਹੀਦੀ ਹੈ, ਮੋਹ ਆਦਿ ਨਹੀਂ ਚਾਹੀਦਾ ਹੈ, ਜੋ ਫਿਰ ਯਾਦ ਆਉਂਦੀ ਰਹੇ। ਬੁੱਧੀ ਯੋਗ ਕਟੁੰਮਬ ਦੇ ਵਲ ਜਾਂਦਾ ਰਹੇ, ਇਸ ਲਈ ਫਿਰ ਸਰਵਿਸ ਲਾਇਕ ਬਣ ਨਹੀਂ ਸਕਦੇ। ਇੱਥੇ ਤੇ ਬੇਹੱਦ ਦਾ ਸੰਨਿਆਸ ਚਾਹੀਦਾ ਹੈ। ਇਹ ਤਾਂ ਕਬ੍ਰਿਸ੍ਤਾਨ ਹੈ। ਸਾਨੂੰ ਯਾਦ ਕਰਨਾ ਹੈ – ਬਾਪ ਨੂੰ। ਉਹ ਪਰੀਸਥਾਨ ਵਿੱਚ ਲੈ ਜਾਣ ਵਾਲਾ ਹੈ। ਇਸ ਬ੍ਰਾਹਮਣ ਕੁਲ ਵਿੱਚ ਜੋ ਚੰਗੀ ਸਰਵਿਸ ਕਰਦੇ ਹਨ, ਉਹ ਵੱਡੇ ਠਹਿਰੇ। ਇਹਨਾਂ ਨੂੰ ਵੱਡਿਆਂ ਦਾ ਰਿਗਾਰ੍ਡ ਰੱਖਣਾ ਚਾਹੀਦਾ ਹੈ। ਉਹਨਾਂ ਵਰਗੀ ਸਰਵਿਸ ਕਰਨੀ ਚਾਹੀਦੀ ਹੈ ਤਾਂ ਹੀ ਉੱਚ ਪਦਵੀ ਪਾਉਣਗੇ। ਹਾਲੇ ਤਾਂ ਆਪਣੀ ਉੱਨਤੀ ਦਾ ਓਨਾ ਰਹਿਣਾ ਚਾਹੀਦਾ ਹੈ ਆਪਣੇ ਨੂੰ ਦੇਖਣਾ ਚਾਹੀਦਾ ਹੈ ਕਿ ਅਸੀਂ ਬਾਬਾ ਕੋਲੋਂ ਵਰਸਾ ਪਾਉਣ ਦੇ ਲਾਇਕ ਬਣੇ ਹਾਂ! ਬਾਪ ਆਇਆ ਹੈ ਪਾਵਨ ਬਣਾ ਕੇ ਨਾਲ ਲੈ ਜਾਣ। ਉਹ ਠੁਕਰਾਉਣਗੇ ਕਿਵੇਂ? ਬਾਬਾ ਸਭ ਤੋਂ ਪੁੱਛਦੇ ਹਨ ਤਾਂ ਕਹਿੰਦੇ ਹਨ ਅਸੀਂ ਤਾਂ ਮਹਾਰਾਣੀ ਬਣਾਂਗੇ। ਤਾਂ ਇਵੇਂ ਦੀ ਚੱਲਣ ਵੀ ਹੋਵੇ ਨਾ। ਕਈ ਤਾਂ ਬਹੁਤ ਚੰਗੇ ਬੱਚੇ ਹਨ। ਪਰ ਜੋ ਪੁਰਸ਼ਾਰਥ ਹੀ ਨਹੀਂ ਕਰਨਗੇ ਤਾਂ ਉਹ ਕੀ ਪਦਵੀ ਪਾਉਣਗੇ। ਹਰ ਗੱਲ ਵਿੱਚ ਪੁਰਸ਼ਾਰਥ ਨਾਲ ਹੀ ਪ੍ਰਾਲਬੱਧ ਮਿਲਦੀ ਹੈ। ਕੋਈ ਬਿਮਾਰ ਪੈ ਜਾਂਦੇ ਹਨ ਫਿਰ ਠੀਕ ਹੋਕੇ ਦਿਨ ਰਾਤ ਪੁਰਸ਼ਾਰਥ ਵਿੱਚ ਲਗ ਪੜ੍ਹਾਈ ਵਿੱਚ ਤਿੱਖੇ ਹੋ ਜਾਂਦੇ ਹਨ। ਇੱਥੇ ਵੀ ਸਰਵਿਸ ਵਿੱਚ ਲਗ ਜਾਣਾ ਹੈ। ਸਰਵਿਸ ਦੀਆਂ ਯੁਕਤੀਆਂ ਬਾਬਾ ਬਹੁਤ ਦੱਸਦੇ ਹਨ। ਪ੍ਰਦਰਸ਼ਨੀ ਉੱਤੇ ਸਮਝਾਉਣ ਦਾ ਅਭਿਆਸ ਕਰੋ।

ਬਾਬਾ ਤੇ ਕਹਿੰਦੇ ਹਨ ਆਪਣੀ ਉੱਨਤੀ ਕਰ ਜੀਵਨ ਬਣਾਓ। ਇਹ ਓਨਾ ਰਹਿਣਾ ਚਾਹੀਦਾ ਹੈ ਕਿ ਮੈਂ ਕਿੰਨੀ ਸਰਵਿਸ ਕੀਤੀ, ਕਿਨਿਆਂ ਨੂੰ ਆਪ ਸਮਾਨ ਬਣਾਇਆ। ਕਿਸੇ ਨੂੰ ਆਪ ਸਮਾਨ ਨਹੀਂ ਬਣਾਇਆ ਤਾਂ ਉੱਚ ਪਦਵੀ ਕਿਵੇਂ ਪਾਉਣਗੇ। ਫਿਰ ਸਮਝਿਆ ਜਾਂਦਾ ਹੈ ਕਿ ਪ੍ਰਜਾ ਵਿੱਚ ਚਲੇ ਜਾਣਗੇ ਮਤਲਬ ਦਾਸ ਦਾਸੀਆਂ ਬਣਨਗੇ। ਢੇਰ ਸਰਵਿਸ ਪਈ ਹੋਈ ਹੈ। ਹਾਲੇ ਤੁਹਾਡਾ ਝਾੜ ਛੋਟਾ ਹੈ। ਮਜਬੂਤ ਨਹੀਂ ਹੈ। ਤੂਫਾਨ ਲੱਗਣ ਨਾਲ ਕੱਚੇ ਡਿੱਗ ਪੈਣਗੇ। ਮਾਇਆ ਬੜੀ ਹੈਰਾਨ ਕਰਦੀ ਹੈ। ਮਾਇਆ ਦਾ ਕੰਮ ਹੀ ਹੈ ਬਾਬਾ ਤੋਂ ਬੇਮੁੱਖ ਕਰਨਾ। ਚੱਲਦੇ – ਚੱਲਦੇ ਗ੍ਰਹਿਚਾਰੀ ਜਦੋਂ ਉਤਰਦੀ ਹੈ ਉਦੋਂ ਕਹਿੰਦੇ ਹਨ ਹੁਣ ਤੇ ਅਸੀਂ ਬਾਬਾ ਕੋਲੋਂ ਪੂਰਾ ਵਰਸਾ ਲਵਾਂਗੇ। ਤਨ – ਮਨ – ਧਨ ਨਾਲ ਪੂਰੀ ਸੇਵਾ ਕਰਾਂਗੇ। ਕਿੱਥੇ – ਕਿੱਥੇ ਮਾਇਆ ਗਫਲਤ ਕਰਦੀ ਹੈ ਫਿਰ ਸ਼੍ਰੀਮਤ ਤੇ ਚੱਲਣਾ ਛੱਡ ਦਿੰਦੇ ਹਨ। ਫਿਰ ਕਦੀ ਸਮ੍ਰਿਤੀ ਆਉਂਦੀ ਹੈ ਤਾਂ ਸ਼੍ਰੀਮਤ ਤੇ ਚੱਲਦੇ ਹਨ। ਇਸ ਸਮੇਂ ਹੈ ਦੁਨੀਆਂ ਵਿੱਚ ਰਾਵਣ ਸੰਪ੍ਰਦਾਇ। ਰਾਵਣ ਸੰਪ੍ਰਦਾਇ ਵਾਲੇ ਰਾਮ ਸੰਪ੍ਰਦਾਇ ਦੇ ਅੱਗੇ ਮੱਥਾ ਟੇਕਦੇ ਹਨ। ਤੁਸੀਂ ਜਾਣਦੇ ਹੋ ਅਸੀਂ ਵਿਸ਼ਵ ਦੇ ਮਾਲਿਕ ਸੀ। 84 ਜਨਮ ਲੈਂਦੇ – ਲੈਂਦੇ ਹੁਣ ਕੀ ਹਾਲ ਹੋ ਗਿਆ ਹੈ। ਹੁਣ ਬਾਪ ਸਾਰਿਆਂ ਨੂੰ ਪੁਰਸ਼ਾਰਥ ਕਰਾਉਂਦੇ ਹਨ। ਨਹੀਂ ਤਾਂ ਬਹੁਤ ਪਛਤਾਨਾ ਪਵੇਗਾ। ਅਸੀਂ ਭਗਵਾਨ ਦੀ ਸ਼੍ਰੀਮਤ ਤੇ ਨਹੀਂ ਚੱਲੇ, ਬਾਬਾ ਤੇ ਰੋਜ਼ ਸਮਝਾਉਂਦੇ ਹਨ ਬੱਚੇ ਗਫ਼ਲਤ ਨਹੀਂ ਕਰੋ। ਸਰਵਿਸ ਕਰਨ ਵਾਲਿਆਂ ਨੂੰ ਦੇਖਦੇ ਹੋ ਕਿਵੇਂ ਚੰਗੀ ਸਰਵਿਸ ਕਰਦੇ ਹਨ। ਫਲਾਣਾ ਫਸਟ ਗ੍ਰੇਡ, ਫਲਾਣੇ ਸੈਕਿੰਡ ਗ੍ਰੇਡ ਵਿੱਚ ਸਰਵਿਸ ਕਰਨ ਵਾਲੇ ਹਨ। ਫ਼ਰਕ ਤਾਂ ਰਹਿੰਦਾ ਹੈ ਨਾ। ਬਾਬਾ ਬੱਚਿਆਂ ਨੂੰ ਸਮਝਾਉਣਗੇ ਤਾਂ ਸਹੀ ਨਾ। ਅਗਿਆਨ ਕਾਲ ਵਿੱਚ ਬਾਪ ਥੱਪੜ ਵੀ ਮਾਰਦੇ ਹਨ। ਇੱਥੇ ਇਹ ਬੇਹੱਦ ਦਾ ਬਾਪ ਪਿਆਰ ਨਾਲ ਸਮਝਾਉਂਦੇ ਹਨ, ਆਪਣੀ ਉੱਨਤੀ ਕਰੋ। ਜਿਵੇਂ ਦਾ ਹੋ ਸਕੇ ਪੁਰਸ਼ਾਰਥ ਕਰਨਾ ਚਾਹੀਦਾ ਹੈ। ਬਾਪ ਨੂੰ ਖੁਸ਼ੀ ਹੁੰਦੀ ਹੈ ਕਿ 5 ਹਜ਼ਾਰ ਵਰ੍ਹੇ ਬਾਦ ਫਿਰ ਆਕੇ ਬੱਚਿਆਂ ਨਾਲ ਮਿਲਿਆ ਹਾਂ ਰਾਜਯੋਗ ਸਿਖਾ ਰਿਹਾ ਹਾਂ। ਗੀਤ ਹੈ ਨਾ – ਤੁਮ ਭੀ ਵਹੀ ਹਮ ਭੀ ਵਹੀ ਹੈ। ਤਾਂ ਬਾਪ ਕਹਿੰਦੇ ਹਨ ਤੁਸੀਂ ਬੱਚੇ ਵੀ ਉਹ ਹੀ ਹੋ। ਇਹਨਾਂ ਗੱਲਾਂ ਨੂੰ ਹੋਰ ਕੋਈ ਵੀ ਸਮਝ ਨਾ ਸਕੇਣ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-

1. ਖ਼ੁਦ ਨੂੰ ਸਰਵਿਸ ਦੇ ਲਾਇਕ ਬਨਾਉਣਾ ਹੈ। ਜੋ ਚੰਗੀ ਸਰਵਿਸ ਕਰਦੇ ਹਨ ਉਹਨਾਂ ਦਾ ਪੂਰਾ – ਪੂਰਾ ਰਿਗਾਰ੍ਡ ਰੱਖਣਾ ਹੈ। ਆਪਣੀ ਉੱਨਤੀ ਦਾ ਖਿਆਲ ਕਰਨਾ ਹੈ।

2. ਤਨ – ਮਨ – ਧਨ ਨਾਲ ਪੂਰੀ ਸੇਵਾ ਕਰਨੀ ਹੈ। ਸ਼੍ਰੀਮਤ ਤੇ ਚੱਲਣਾ ਹੈ, ਗਫ਼ਲਤ ਨਹੀਂ ਕਰਨੀ ਹੈ।

ਵਰਦਾਨ:-

ਜਿਵੇ ਕਿਸੇ ਮਸ਼ੀਨਰੀ ਨੂੰ ਸੈਟ ਕੀਤਾ ਜਾਂਦਾ ਹੈ ਤਾਂ ਇੱਕ ਵਾਰ ਕਰਨ ਨਾਲ ਫਿਰ ਆਟੋਮੈਟਿਕਲੀ ਚੱਲਦੀ ਰਹਿੰਦੀ ਹੈ, ਇਸੇ ਤਰ੍ਹਾਂ ਨਾਲ ਮਾਸਟਰ ਆਲਮਾਇਟੀ ਅਥਾਰਟੀ ਦੀ ਸਟੇਜ ਤੇ ਖੁਦ ਨੂੰ ਇੱਕ ਵਾਰ ਸੈਟ ਕਰ ਦਵੋ ਤਾਂ ਕਦੀ ਕਮਜ਼ੋਰੀ ਦੇ ਸ਼ਬਦ ਨਹੀਂ ਨਿਕਲਣਗੇ। ਹਰ ਸੰਕਲਪ, ਸ਼ਬਦ ਅਤੇ ਕਰਮ ਉਸੇ ਸੈਟਿੰਗ ਪ੍ਰਮਾਣ ਆਟੋਮੈਟਿਕਲ ਚੱਲਦੇ ਰਹਿਣਗੇ। ਇਹ ਹੀ ਸੈਟਿੰਗ ਸਹਿਜ ਅਤੇ ਸਦਾ ਦੇ ਲਈ ਕਰਮਯੋਗੀ, ਨਿਰੰਤਰ ਨਿਰਵਿਕਲਪ ਸਮਾਧੀ ਵਿੱਚ ਰਹਿਣ ਵਾਲਾ ਸਹਿਜਯੋਗੀ ਬਣਾ ਦਵੇਗੀ।

ਸਲੋਗਨ:-

Daily Murli in Punjabi

Email me Murli: Receive Daily Murli on your email. Subscribe!

Leave a Comment

Your email address will not be published. Required fields are marked *

Scroll to Top